ਸਭ ਰੰਗ

 •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
 •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
 •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
 •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
 •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
 •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
 •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
 •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
 •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
 • ਕੌਰਵ ਸਭਾ (ਕਿਸ਼ਤ-15) (ਨਾਵਲ )

  ਮਿੱਤਰ ਸੈਨ ਮੀਤ   

  Email: mittersainmeet@hotmail.com
  Phone: +91 161 2407444
  Cell: +91 98556 31777
  Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
  India
  ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਭਾਗ ਦੂਜਾ


  61
  ਬਹੁਤੇ ਅਖ਼ਬਾਰਾਂ ਦੇ ਸਥਾਨਕ ਐਡੀਸ਼ਨਾਂ ਦੀ ਵੱਡੀ ਸੁਰਖੀ ਨੀਰਜ ਹੋਰਾਂ ਬਾਰੇ ਸੀ ।
  ਪੁਲਿਸ ਦੀਆਂ ਜ਼ਿਆਦਤੀਆਂ ਕਾਰਨ ਦੋਸ਼ੀਆਂ ਦਾ ਬਲੱਡ-ਪ੍ਰੈਸ਼ਰ ਬਹੁਤ ਵਧ ਗਿਆ ਸੀ । ਪੰਕਜ ਨੇ ਆਪਣੀ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ । ਪੁਲਿਸ ਨੂੰ ਉਨ੍ਹਾਂ ਨੂੰ ਅੱਧੀ ਰਾਤ ਸਿਵਲ ਹਸਪਤਾਲ ਲੈ ਕੇ ਜਾਣਾ ਪਿਆ ਸੀ । ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ ਸੀ । ਦੋਵੇਂ ਭਰਾ ਐਮਰਜੈਂਸੀ ਵਾਰਡ ਵਿਚ ਪਏ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੇ ਸਨ ।
  ਖ਼ਬਰ ਪੜ੍ਹਦਿਆਂ ਹੀ ਰਾਮ ਨਾਥ ਦੇ ਹੱਥ ਕੰਬਣ ਲੱਗੇ । ਡਾਕਟਰਾਂ 'ਤੇ ਗੁੱਸਾ ਆਇਆ ।
  ਅਖ਼ਬਾਰਾਂ ਨਾਲ ਗਿਲਾ ਹੋਇਆ। ਇਹ ਸਭ ਝੂਠ ਸੀ ।
  ਅਮੀਰਜ਼ਾਦਿਆਂ ਦੇ ਦਿਲ ਕਮਜ਼ੋਰ ਹੁੰਦੇ ਹਨ, ਇਹ ਦੁਨੀਆਂ ਜਾਣਦੀ ਸੀ । ਮੁਸੀਬਤ ਪੈਣ 'ਤੇ ਬਲੱਡ-ਪ੍ਰੈਸ਼ਰ ਦਾ ਚੜ੍ਹਨਾ ਸੱਚ ਹੋ ਸਕਦਾ ਸੀ । ਪਰ ਜ਼ਿੰਦਗੀ ਅਤੇ ਮੌਤ ਵਿਚਕਾਰ ਹੋ ਰਹੀ ਲੜਾਈ ਦੀ ਖ਼ਬਰ ਸੌ ਫੀਸਦੀ ਗਲਤ ਸੀ । ਦੋਸ਼ੀਆਂ ਨੇ ਇਹ ਬਹਾਨਾ ਹਵਾਲਾਤ ਦੀਆਂ ਤਕਲੀਫ਼ਾਂ ਤੋਂ ਬਚਣ ਲਈ ਘੜਿਆ ਸੀ । ਦੋਸ਼ੀ ਕਾਨੂੰਨ ਦੀ ਖੁਲ੍ਹਦਿਲੀ ਦਾ ਨਜਾਇਜ਼ ਫ਼ਾਇਦਾ ਉਠਾਉਣ ਦਾ ਯਤਨ ਕਰ ਰਹੇ ਸਨ । ਪੈਸੇ ਦੇ ਜ਼ੋਰ ਨਾਲ ਭੈੜੇ ਸਮਿਆਂ ਨੂੰ ਸੁਖਾਵੇਂ ਦਿਨਾਂ ਵਿਚ ਬਦਲਣ ਦਾ ਯਤਨ ਕੀਤਾ ਜਾ ਰਿਹਾ ਸੀ ।
  ਸੱਚ ਕੀ ਹੈ? ਖੋਜ ਕਿਸ ਵਸੀਲੇ ਰਾਹੀਂ ਕੱਢੀ ਜਾਵੇ? ਰਾਮ ਨਾਥ ਸੋਚਾਂ ਦੇ ਘੋੜੇ ਦੁੜਾਉਣ ਲੱਗਾ ।
  ਰਾਮ ਨਾਥ ਆਪਣੇ ਸ਼ਹਿਰ ਹੁੰਦਾ ਤਾਂ ਇਕ ਫ਼ੋਨ ਕਰਨ 'ਤੇ ਉਸਨੂੰ ਸੂਚਨਾ ਮਿਲ ਜਾਣੀ ਸੀ । ਮਾਇਆ ਨਗਰ ਵਿਚ ਉਹ ਪ੍ਰਦੇਸੀ ਸੀ । ਇਥੋਂ ਦੇ ਡਾਕਟਰਾਂ ਨੇ ਉਸਦੇ ਪੱਲੇ ਕੁਝ ਨਹੀਂ ਸੀ ਪਾਉਣਾ ।
  ਹਾਈ ਬਲੱਡ-ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਮਾਇਆ ਨਗਰ ਵਿਚ ਆਮ ਸੀ ।
  ਇਥੋਂ ਦੇ ਲੋਕਾਂ ਕੋਲ ਧਨ ਤਾਂ ਸੀ ਪਰ ਸਕੂਨ ਨਹੀਂ ਸੀ । ਛੋਟੀ ਜਿਹੀ ਮੁਸੀਬਤ ਪੈਣ 'ਤੇ ਇਨ੍ਹਾਂ ਦੇ ਬਲੱਡ-ਪ੍ਰੈਸ਼ਰ ਸਤਵੇਂ ਅਸਮਾਨ ਜਾ ਚੜ੍ਹਦੇ ਸਨ । ਦਿਲ ਫੇਲ੍ਹ ਹੋਣ ਲਗਦੇ ਸਨ। ਮਾਇਆ ਨਗਰ ਦੀ ਪੁਲਿਸ ਸੇਠਾਂ ਨੂੰ ਫੜਨ ਤੋਂ ਬਹੁਤ ਡਰਦੀ ਸੀ । ਪੁਲਿਸ ਨੂੰ
  ਕੋਠੀ ਅੱਗੇ ਖੜ੍ਹੀ ਦੇਖ ਕੇ ਉਨ੍ਹਾਂ ਨੂੰ ਗਸ਼ਾਂ ਪੈ ਜਾਂਦੀਆਂ ਹਨ । ਜਿੰਨਾ ਚਿਰ ਸੇਠ ਪੁਲਿਸ ਹਿਰਾਸਤ ਵਿਚ ਰਹਿੰਦੇ ਸਨ, ਪੁਲਿਸ ਦੀ ਜਾਨ ਮੁੱਠੀ ਵਿਚ ਆਈ ਰਹਿੰਦੀ ਸੀ । ਪਤਾ ਨਹੀਂ ਕਦੋਂ ਦੋਸ਼ੀ ਰੱਬ ਨੂੰ ਪਿਆਰਾ ਹੋ ਜਾਏ ਅਤੇ ਕਦੋਂ ਪੁਲਿਸ ਉਪਰ ਦੋਸ਼ੀ ਨੂੰ ਕੁੱਟ ਕੇ ਮਾਰ ਦੇਣ ਦਾ ਮੁਕੱਦਮਾ ਦਰਜ ਹੋ ਜਾਏ । ਆਪਣੀ ਧੌੜੀ ਬਚਾਉਣ ਲਈ ਪੁਲਿਸ ਪੈਰਪੈਰ 'ਤੇ ਅਦਾਲਤ ਨੂੰ ਦੋਸ਼ੀਆਂ ਦੀ ਸਿਹਤ ਬਾਰੇ ਸੂਚਨਾ ਦਿੰਦੀ ਸੀ ।
  ਰਾਮ ਨਾਥ ਨੂੰ ਸਹੀ ਸੂਚਨਾ ਅਦਾਲਤੋਂ ਮਿਲ ਸਕਦੀ ਸੀ । ਉਹ ਅਦਾਲਤ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨ ਲੱਗਾ ।
  ਸਰਕਾਰੀ ਵਕੀਲ ਨੂੰ ਸਾਰੀ ਹਾਲਤ ਦਾ ਪਤਾ ਸੀ । ਡਾਕਟਰਾਂ ਨੇ ਉਹੋ ਬਿਮਾਰੀਆਂ ਫੜੀਆਂ ਸਨ ਜਿਹੜੀਆਂ ਖ਼ਬਰਾਂ ਵਿਚ ਦਰਜ ਸਨ । ਡਾਕਟਰਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ । ਦੋਹਾਂ ਦੋਸ਼ੀਆਂ ਦੀ ਜਾਂਚ ਦਿਲ ਦੇ ਮਾਹਿਰ ਡਾਕਟਰਾਂ ਕੋਲੋਂ ਹੋਣੀ ਚਾਹੀਦੀ
  ਸੀ । ਸਿਵਲ ਹਸਪਤਾਲ ਵਿਚ ਆਧੁਨਿਕ ਸਹੂਲਤਾਂ ਮੌਜੂਦ ਨਹੀਂ ਸਨ । ਦੋਸ਼ੀਆਂ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਜਾਣਾ ਚਾਹੀਦਾ ਸੀ ।
  ਦੋਸ਼ੀਆਂ ਦੇ ਵਕੀਲਾਂ ਵੱਲੋਂ ਦਰਖ਼ਾਸਤ ਆ ਗਈ । ਉਨ੍ਹਾਂ ਨੇ ਦੋਸ਼ੀਆਂ ਨੂੰ ਪੀ.ਜੀ.ਆਈ. ਭੇਜਣ ਉਪਰ ਇਤਰਾਜ਼ ਕੀਤਾ ਸੀ । ਉਹ ਸਰਕਾਰੀ ਹਸਪਤਾਲ ਸੀ । ਉਥੇ ਸਿਫਾਰਸ਼ੀਆਂ ਦਾ ਇਲਾਜ ਹੁੰਦਾ ਸੀ । ਆਮ ਵਿਅਕਤੀ ਨੂੰ ਉਥੇ ਕੋਈ ਨਹੀਂ ਪੁੱਛਦਾ ।
  ਉਨ੍ਹਾਂ ਦੇ ਸਾਇਲਾਂ ਦਾ ਦਿੱਲੀ ਦੇ ਅਸਕਾਰਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ।
  ਉਨ੍ਹਾਂ ਨੂੰ ਦਿੱਲੀ ਭੇਜਿਆ ਜਾਣਾ ਚਾਹੀਦਾ ਸੀ । ਸਰਕਾਰੀ ਖਰਚੇ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ ਸੀ । ਉਹ ਆਪਣੇ ਖ਼ਰਚੇ 'ਤੇ ਇਲਾਜ ਕਰਾਉਣ ਲਈ ਤਿਆਰ ਸਨ ।
  ਰਾਮ ਨਾਥ ਨੂੰ ਚਾਲ ਸਮਝ ਆ ਗਈ । ਇਹ ਡਰਾਮਾ ਜੇਲ੍ਹ ਦੀਆਂ ਰੋਟੀਆਂ ਤੋਂ ਬਚਣ ਲਈ ਰਚਿਆ ਗਿਆ ਸੀ ।
  ਮੁਦਈ ਧਿਰ ਨੂੰ ਦੋਸ਼ੀਆਂ ਦੀ ਦਰਖ਼ਾਸਤ ਦਾ ਵਿਰੋਧ ਕਰਨਾ ਚਾਹੀਦਾ ਸੀ । ਇਹ ਸੋਚ ਕੇ ਰਾਮ ਨਾਥ ਟਾਈਪਿਸਟ ਕੋਲ ਗਿਆ । ਝੱਟਪੱਟ ਉਸਨੇ ਦੋਸ਼ੀਆਂ ਦੀ ਦਰਖ਼ਾਸਤ ਦਾ ਜਵਾਬ ਤਿਆਰ ਕਰਵਾਇਆ । ਜੇਲ੍ਹ ਦੀ ਥਾਂ ਹਸਪਤਾਲ ਦੇ ਏਅਰ ਕੰਡੀਸ਼ਨ ਕਮਰਿਆਂ ਵਿਚ ਆਰਾਮ ਕਰਨ ਦੀ ਦੋਸ਼ੀਆਂ ਦੀ ਇਹ ਨਵੀਂ ਚਾਲ ਸੀ । ਹਾਲੇ ਕੱਲ੍ਹ ਇਨ੍ਹਾਂ ਹੀ ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਸੀ ਅਤੇ ਉਨ੍ਹਾਂ ਨੂੰ ਰਿਸ਼ਟ-ਪੁਸ਼ਟ ਦੱਸਿਆ ਸੀ । ਦਿਲ ਦੀ ਬਿਮਾਰੀ ਰਾਤੋ-ਰਾਤ ਹੋਣ ਵਾਲੀ ਨਹੀਂ ਸੀ। ਰਾਮ ਨਾਥ ਨੇ ਅਦਾਲਤ ਨੂੰ ਸੁਝਾਅ ਦਿੱਤਾ । ਅਦਾਲਤ ਆਪਣੀ ਦੇਖ-ਰੇਖ ਹੇਠ ਮਾਹਿਰ ਡਾਕਟਰਾਂ ਦਾ ਇਕ ਬੋਰਡ ਬਣਾਏ । ਆਧੁਨਿਕ ਤਕਨੀਕ ਦੇ ਆਧਾਰ 'ਤੇ ਉਨ੍ਹਾਂ ਕੋਲੋਂ ਮੁਆਇਨਾ ਕਰਾਏ । ਉਸ ਮੁਆਇਨੇ ਦੇ ਆਧਾਰ 'ਤੇ ਫੈਸਲਾ ਹੋਵੇ ।
  ਇਹ ਜਵਾਬ ਸਰਕਾਰੀ ਵਕੀਲ ਵੱਲੋਂ ਦਾਇਰ ਹੋਣਾ ਸੀ । ਮੁਦਈ ਦੇ ਵਕੀਲ ਨੂੰ ਕਚਹਿਰੀ ਦੇ ਕੰਮ ਵਿਚ ਟੰਗ ਅੜਾਉਣ ਦਾ ਅਧਿਕਾਰ ਨਹੀਂ ਸੀ ।
  ਉਹ ਸਰਕਾਰੀ ਵਕੀਲ ਨੂੰ ਲੱਭਣ ਲੱਗਾ । ਨਾ ਅਦਾਲਤ, ਨਾ ਦਫ਼ਤਰ । ਨਾ ਕੰਟੀਨ ਨਾ ਕਿਸੇ ਵਕੀਲ ਦੇ ਡੱਧਬੇ ! ਉਹ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ ।
  ਦੋਸ਼ੀਆਂ ਦੇ ਵਕੀਲ ਅਦਾਲਤ ਵਿਚ ਖੜ੍ਹੇ ਸਨ । ਕਿਸੇ ਵੀ ਸਮੇਂ ਦਰਖ਼ਾਸਤ ਦੀ ਸੁਣਵਾਈ ਹੋ ਸਕਦੀ ਸੀ । ਰਾਮ ਨਾਥ ਨੇ ਸਰਕਾਰੀ ਵਕੀਲ ਦੇ ਆਉਣ ਤਕ ਕਾਰਵਾਈ ਰੋਕਣ ਦੇ ਇਰਾਦੇ ਨਾਲ ਦਰਖ਼ਾਸਤ ਅੜਾ ਦਿੱਤੀ ।
  ਇਸ ਵਾਰ ਸਫ਼ਾਈ ਧਿਰ ਦੇ ਵਕੀਲਾਂ ਦੀ ਥਾਂ ਮੈਜਿਸਟਰੇਟ ਉਸ ਨੂੰ ਭੱਜ ਕੇ ਪਿਆ ।
  ਉਸਨੂੰ ਦਰਖ਼ਾਸਤ ਦੇਣ ਦਾ ਕੋਈ ਅਧਿਕਾਰ ਨਹੀਂ ਸੀ ।
  "ਜੇ ਸਰਕਾਰੀ ਵਕੀਲ ਜਾਣ ਬੁਝ ਕੇ ਖਿਸਕ ਜਾਵੇ ਤਾਂ ਮੈਂ ਕੀ ਕਰਾਂ ?" ਸਰਕਾਰੀ ਵਕੀਲ ਨੂੰ ਲੱਭ-ਲੱਭ ਥੱਕ ਜਾਣ ਕਾਰਨ ਰੋਣ-ਹੱਕਾ ਹੋਏ ਰਾਮ ਨਾਥ ਨੇ ਆਪਣੀ ਮਜਬੂਰੀ ਦੱਸੀ ।
  ਮੈਜਿਸਟਰੇਟ ਅਤੇ ਸਰਕਾਰੀ ਵਕੀਲ ਦੀ ਬੁੱਕਲ ਸਾਂਝੀ ਸੀ । ਮੈਜਿਸਟਰੇਟ ਨੇ ਹੁਕਮ ਮੁਦਈ ਧਿਰ ਦੇ ਵਿਰੁੱਧ ਕਰਨਾ ਸੀ । ਜੇ ਇਹ ਹੁਕਮ ਬਿਨਾਂ ਸਰਕਾਰੀ ਵਕੀਲ ਨੂੰ ਸੁਣੇ ਸੁਣਾਇਆ ਗਿਆ ਤਾਂ ਸਰਕਾਰੀ ਵਕੀਲ ਦੀ ਸ਼ਿਕਾਇਤ ਹੋਣੀ ਸੀ । ਸਰਕਾਰੀ ਵਕੀਲ ਦਾ ਬਚਾਅ ਕਰਨਾ ਮੈਜਿਸਟਰੇਟ ਦਾ ਫਰਜ਼ ਸੀ ।
  ਸਫ਼ਾਈ ਧਿਰ ਵੀ ਰਾਮ ਨਾਥ ਦਾ ਮੂਡ ਤਾੜ ਗਈ । ਸਰਕਾਰੀ ਵਕੀਲ ਉਨ੍ਹਾਂ ਦੇ ਬੰਦਿਆਂ ਨਾਲ ਹੀ ਸਤਲੁਜ ਕਲੱਬ ਬੀਅਰ ਪੀਣ ਗਿਆ ਸੀ । ਹੁਕਮ ਘੰਟਾ ਪਹਿਲਾਂ ਹੋਵੇ ਜਾਂ ਬਾਅਦ ਵਿਚ ਇਸ ਨਾਲ ਸਫ਼ਾਈ ਧਿਰ ਨੂੰ ਕੋਈ ਫ਼ਰਕ ਨਹੀਂ ਸੀ ਪੈਣਾ । ਸਰਕਾਰੀ
  ਵਕੀਲ ਦੇ ਹਿੱਤ ਦਾ ਧਿਆਨ ਰੱਖਣਾ ਉਨ੍ਹਾਂ ਦਾ ਇਖ਼ਲਾਕੀ ਫ਼ਰਜ਼ ਸੀ । ਹੁਕਮ ਉਸਦੀ ਹਾਜ਼ਰੀ ਵਿਚ ਹੋਣਾ ਚਾਹੀਦਾ ਸੀ ।
  "ਬਹਿਸ ਬਾਅਦ ਦੁਪਹਿਰ ਸੁਣ ਲਵਾਂਗੇ । ਤਦ ਤਕ ਤੁਸੀਂ ਸਰਕਾਰੀ ਵਕੀਲ ਨੂੰ ਲੈ ਆਓ ।"
  ਸਫ਼ਾਈ ਧਿਰ ਨੂੰ ਜੱਜ ਦਾ ਹੁਕਮ ਪ੍ਰਵਾਨ ਸੀ । ਬਿਨਾਂ ਕੋਈ ਉਜਰ ਕੀਤੇ ਉਹ ਬਾਹਰ ਆ ਗਈ ।
  ਦੋ ਘੰਟੇ ਦੀ ਖੱਜਲ-ਖੁਆਰੀ ਬਾਅਦ ਰਾਮ ਨਾਥ ਨੂੰ ਪਤਾ ਲੱਗਾ ਸਰਕਾਰੀ ਵਕੀਲ ਕਿੱਥੇ ਸੀ ।
  ਰੰਗ ਵਿਚ ਭੰਗ ਪਾਉਣਾ ਦਰੁਸਤ ਨਹੀਂ ਸੀ । ਉਹ ਕਲੱਬ ਦੇ ਗੇਟ ਕੋਲ ਖੜੋ ਕੇ ਉਸਦਾ ਇੰਤਜ਼ਾਰ ਕਰਨ ਲੱਗਾ ।
  ਸਰਕਾਰੀ ਵਕੀਲ ਮੁਲਜ਼ਮਾਂ ਦੇ ਤਾਜ਼ੇ ਖਾਧੇ ਨਮਕ ਦਾ ਮੁੱਲ ਉਤਾਰਨ ਲੱਗਾ ।
  "ਇਹ ਮਾਮਲਾ ਮੁਲਜ਼ਮਾਂ ਅਤੇ ਮੈਜਿਸਟਰੇਟ ਵਿਚਕਾਰ ਹੈ । ਮੁਲਜ਼ਮ ਅਦਾਲਤ ਦੀ ਹਿਰਾਸਤ 'ਚ ਹਨ । ਜੇਲ੍ਹ 'ਚ ਜਾਂ ਹਸਪਤਾਲ, ਇਸ ਨਾਲ ਸਰਕਾਰ ਨੂੰ ਕੋਈ ਮਤਲਬ ਨਹੀਂ । ਮੁਦਈ ਧਿਰ ਦੇ ਹੱਕ ਵਿਚ ਬਹਿਸ ਕਰਨਾ ਮੇਰੇ ਲਈ ਜਾਇਜ਼ ਨਹੀਂ ।
  "ਮੁਲਜ਼ਮ ਜੇਲ੍ਹ ਵਿਚ ਹਨ ਜਾਂ ਹਸਪਤਾਲ, ਇਸ ਨਾਲ ਸਾਨੂੰ ਫ਼ਰਕ ਪੈਂਦਾ ਹੈ ।
  ਹਵਾਲਾਤ ਅਤੇ ਜੇਲ੍ਹ ਵਿਚ ਸਖ਼ਤੀਆਂ ਬਿਨਾਂ ਮਤਲਬ ਨਹੀਂ ਹੁੰਦੀਆਂ । ਇਨ੍ਹਾਂ ਪਿੱਛੇ ਸਿਧਾਂਤ ਕੰਮ ਕਰਦਾ ਹੈ । ਇਹ ਮੌਜੂਦਾ ਦੋਸ਼ੀ ਨੂੰ ਸਬਕ ਸਿਖਾਉਣ ਅਤੇ ਹੋਰਾਂ ਨੂੰ ਡਰਾਉਣ ਲਈ ਹੁੰਦੀਆਂ ਹਨ । ਜੇ ਦੋਸ਼ੀ ਹਸਪਤਾਲਾਂ ਵਿਚ ਪੈ ਕੇ ਮੁੜ ਆਏ ਇਸ ਨਾਲ ਦੋਸ਼ੀ ਉਤਸ਼ਾਹਤ ਹੋਣਗੇ । ਜੁਰਮਾਂ ਦੀ ਗਿਣਤੀ ਵਿਚ ਵਾਧਾ ਹੋਏਗਾ । ਮੁਦਈਆ ਦੇ ਸੀਨਿਆਂ ਤੇ ਸੱਪ ਲੜਨਗੇ ।"
  ਰਾਮ ਨਾਥ ਦੇ ਇਸ ਤਰਕ ਨਾਲ ਵੀ ਸਰਕਾਰੀ ਵਕੀਲ ਨੂੰ ਕੋਈ ਲਗਾਓ ਨਹੀਂ ਸੀ । ਉਹ ਸਰਕਾਰ ਦੀ ਨੁਮਾਇੰਦਗੀ ਕਰ ਰਿਹਾ ਸੀ । ਸਰਕਾਰ ਮੁਦਈ ਅਤੇ ਦੋਸ਼ੀ ਨੂੰ ਇਕੋ ਅੱਖ ਨਾਲ ਦੇਖਦੀ ਸੀ । ਜੇ ਦੋਸ਼ੀ ਬਿਮਾਰ ਸੀ ਤਾਂ ਉਸਦਾ ਇਲਾਜ ਹੋਣਾ ਚਾਹੀਦਾ ਸੀ । ਸਰਕਾਰੀ ਵਕੀਲ ਬਿਨਾਂ ਕਾਰਨ ਦਰਖ਼ਾਸਤ ਦਾ ਵਿਰੋਧ ਕਰਕੇ ਮੁਦਈ ਪੱਖੀ ਹੋਣ ਦਾ ਦੋਸ਼ ਆਪਣੇ ਸਿਰ ਲੈਣ ਲਈ ਤਿਆਰ ਨਹੀਂ ਸੀ ।
  ਰਾਮ ਨਾਥ ਨੂੰ ਲੱਗਾ ਘਿਉ ਸਿੱਧੀ ਉਂਗਲ ਨਾਲ ਨਿਕਲਣ ਵਾਲਾ ਨਹੀਂ ਸੀ ।
  "ਪਲੀਜ਼ ਮੇਰੀ ਮਦਦ ਕਰੋ । ਮੈਂ ਸੇਵਾ ਕਰਨ ਨੂੰ ਤਿਆਰ ਹਾਂ ।"
  ਸਰਕਾਰੀ ਵਕੀਲ ਸੇਵਾ ਕਰਾਉਣ ਦੇ ਮੂਡ ਵਿਚ ਨਹੀਂ ਸੀ ।
  ਇਹ ਕੇਸ ਥੋੜ੍ਹਾ ਜਿਹਾ ਆਸਾਧਾਰਣ ਸੀ । ਅਖ਼ਬਾਰ ਇਸ ਉਪਰ ਨਜ਼ਰ ਰੱਖ ਰਹੇ ਸਨ । ਮੁੱਖ-ਮੰਤਰੀ ਤੱਕ, ਵੱਡੇ ਅਫ਼ਸਰਾਂ ਨੂੰ ਸੂਚਨਾ ਜਾਂਦੀ ਸੀ । ਇਕ ਸਰਕਾਰੀ ਵਕੀਲ ਪਹਿਲਾਂ ਮਾਰ ਖਾ ਚੁੱਕਾ ਸੀ ।
  ਪੈਸੇ ਲੈਣ ਵਿਚ ਇਕ ਹੋਰ ਖ਼ਤਰਾ ਸੀ । ਫੈਸਲਾ ਮੁਦਈ ਧਿਰ ਦੇ ਉੱਲਟ ਹੋਣ ਵਾਲਾ ਸੀ । ਫ਼ੀਸ ਦੇ ਕੇ ਵੀ ਜਦੋਂ ਕੰਮ ਨਾ ਹੋਇਆ ਤਾਂ ਮੁਦਈ ਧਿਰ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ ਜਾਣਾ ਸੀ ।
  ਰਿਸ਼ਵਤ ਠੁਕਰਾ ਕੇ ਸਖ਼ਤ ਰਵੱਈਆ ਅਖ਼ਤਿਆਰ ਕਰੀ ਰੱਖਣਾ ਵੀ ਖ਼ਤਰਨਾਕ ਸੀ ।
  ਸੋਚ ਸਮਝ ਕੇ ਸਰਕਾਰੀ ਵਕੀਲ ਨੇ ਰੁੱਖ ਬਦਲਣਾ ਸ਼ੁਰੂ ਕੀਤਾ ।
  "ਮੇਰੀ ਸਥਿਤੀ ਸਮਝੋ । ਇਕ ਪਾਸੇ ਮੈਂ ਆਪਣੇ ਦਸਤਖ਼ਤੀ ਡਾਕਟਰਾਂ ਵੱਲੋਂ ਆਈ ਦਰਖ਼ਾਸਤ ਮੈਜਿਸਟਰੇਟ ਅੱਗੇ ਪੇਸ਼ ਕੀਤੀ ਹੈ । ਹੁਣ ਉਸੇ ਦਰਖ਼ਾਸਤ ਦਾ ਮੈਂ ਵਿਰੋਧ ਕਿਸ ਤਰ੍ਹਾਂ ਕਰਾਂ? ਵਿਚਕਾਰਲਾ ਰਾਹ ਲੱਭਦੇ ਹਾਂ । ਲਿਖਤੀ ਵਿਰੋਧ ਨਹੀਂ ਕਰਦੇ । ਮਰੀਜ਼ਾਂ ਨੂੰ ਮਰਜ਼ੀ ਦੇ ਮਾਹਿਰਾਂ ਕੋਲ ਭੇਜਣ ਦਾ ਸਖ਼ਤ ਵਿਰੋਧ ਕਰਦੇ ਹਾਂ ।" ਸਰਕਾਰੀ ਵਕੀਲ ਨੇ ਇੰਝ ਹੀ ਕੀਤਾ ।
  ਸਰਕਾਰ ਦੋਸ਼ੀਆਂ ਨੂੰ ਮੁਆਇਨੇ ਲਈ ਮਾਹਿਰ ਡਾਕਟਰਾਂ ਕੋਲ ਭੇਜਣ ਲਈ ਤਿਆਰ ਸੀ । ਪਰ ਮਾਹਿਰ ਦੋਸ਼ੀਆਂ ਦੀ ਮਰਜ਼ੀ ਦੇ ਨਹੀਂ ਹੋਣਗੇ । ਅੱਜ ਦੋਸ਼ੀ ਅਸਕਾਰਟ ਜਾਣਾ ਚਾਹੁੰਦੇ ਹਨ । ਕੱਲ੍ਹ ਅਮਰੀਕਾ ਜਾਣਾ ਚਾਹੁਣਗੇ । ਅਦਾਲਤ ਨੇ ਮੁਲਜ਼ਮਾਂ ਦੀ ਮਰਜ਼ੀ
  ਮੁਤਾਬਕ ਨਹੀਂ ਚੱਲਣਾ । ਸਰਕਾਰ ਕੋਲ ਮਹਿਰਾਂ ਦੀ ਕਮੀ ਨਹੀਂ ਸੀ । ਮੁਆਇਨਾ ਸਰਕਾਰੀ ਮਾਹਿਰਾਂ ਕੋਲੋਂ ਹੋਣਾ ਚਾਹੀਦਾ ਸੀ ।
  ਮੈਜਿਸਟਰੇਟ ਨੇ ਦੋਹਾਂ ਧਿਰਾਂ ਦੇ ਹੱਕਾਂ ਦੀ ਰਾਖੀ ਕੀਤੀ । ਸਰਕਾਰੀ ਡਾਕਟਰਾਂ ਦੇ ਕਿਰਦਾਰ ਸ਼ੱਕੀ ਸਨ । ਕੱਲ੍ਹ ਕਹਿੰਦੇ ਸਨ ਦੋਸ਼ੀ ਠੀਕ-ਠਾਕ ਹਨ । ਅੱਜ ਕਹਿੰਦੇ ਹਨ ਸਖ਼ਤ ਬਿਮਾਰ ਹਨ । ਮਾਇਆ ਨਗਰ ਵਿਚ ਅਸਕਾਰਟ ਹਸਪਤਾਲ ਦੇ ਪੱਧਰ ਦੇ ਕਈ ਹਸਪਤਾਲ ਸਨ । ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਨੂੰ ਨਾ ਸਰਕਾਰ ਦਾ ਡਰ ਸੀ, ਨਾ ਪੈਸੇ ਦਾ ਲਾਲਚ । ਉਨ੍ਹਾਂ ਦੀ ਰਿਪੋਰਟ ਤੇ ਇਤਬਾਰ ਕੀਤਾ ਜਾ ਸਕਦਾ ਸੀ ।
  "ਦੋਸ਼ੀਆਂ ਦਾ ਮੁਆਇਨਾ ਦਯਾਨੰਦ ਦੇ ਪੰਜ ਮਾਹਿਰ ਡਾਕਟਰਾਂ ਕੋਲੋਂ ਕਰਵਾਇਆ ਜਾਵੇ । ਫ਼ੀਸ ਮੁਲਜ਼ਮਾਂ ਵੱਲੋਂ ਭਰੀ ਜਾਵੇ ।"
  ਰਾਮ ਨਾਥ ਨੂੰ ਇਸ ਹੁਕਮ ਤੇ ਬਹੁਤਾ ਇਤਰਾਜ਼ ਨਹੀਂ ਸੀ ।
  ਦਯਾਨੰਦ ਹਸਪਤਾਲ ਦੇ ਡਾਕਟਰਾਂ ਨੇ ਸਰਕਾਰੀ ਡਾਕਟਰਾਂ ਵਾਲੇ ਕਾਰਨਾਮੇ ਕੀਤੇ ਹੋਣ, ਇਹ ਰਾਮ ਨਾਥ ਨੇ ਕਦੇ ਸੁਣਿਆ ਨਹੀਂ ਸੀ ।
  ਇਨਸਾਫ਼ ਦੀ ਆਸ ਨਾਲ ਉਸ ਨੇ ਸਿਰ ਝੁਕਾ ਕੇ ਫੈਸਲਾ ਸਵੀਕਾਰ ਕੀਤਾ ।


  62
  ਦਯਾਨੰਦ ਹਸਪਤਾਲ ਦੇ ਸਾਰੇ ਮਾਹਿਰਾਂ ਦੀ ਇਕੋ ਰਾਏ ਸੀ । ਦੋਵੇਂ ਦੋਸ਼ੀ ਸਖ਼ਤ ਬਿਮਾਰ ਸਨ ।
  ਮਰੀਜ਼ਾਂ ਲਈ ਮਿੰਟ-ਮਿੰਟ ਸਹਾਈ ਸੀ । ਉਨ੍ਹਾਂ ਨੂੰ ਮੁੜ ਸਿਵਲ ਹਸਪਤਾਲ ਜਾਂ ਕਿਧਰੇ ਹੋਰ ਲਿਜਾਣ ਵਿਚ ਬਰਬਾਦ ਹੋਇਆ ਸਮਾਂ ਜਾਨ-ਲੇਵਾ ਸਾਬਤ ਹੋ ਸਕਦਾ ਸੀ । ਡਾਕਟਰ ਆਪਣੇ ਫਰਜ਼ਾਂ ਵਿਚ ਕੁਤਾਹੀ ਨਹੀਂ ਸਨ ਕਰ ਸਕਦੇ । ਬਿਨਾਂ ਅਦਾਲਤ ਦਾ ਕੋਈ ਹੁਕਮ ਉਡੀਕੇ ਉਨ੍ਹਾਂ ਨੇ ਦੋਹਾਂ ਦੋਸ਼ੀਆਂ ਨੂੰ ਐਮਰਜੈਂਸੀ ਵਿਚ ਦਾਖ਼ਲ ਕੀਤਾ ਅਤੇ ਇਲਾਜ ਸ਼ੁਰੂ ਕਰ ਦਿੱਤਾ ।
  ਮਾਹਿਰ ਡਾਕਟਰਾਂ ਦੀ ਰਾਏ ਨੂੰ ਉਲੱਥਨਾ ਮੈਜਿਸਟਰੇਟ ਲਈ ਵੀ ਮੁਸ਼ਕਲ ਸੀ । ਉਸਨੇ ਡਾਕਟਰਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਹੁਕਮ ਜਾਰੀ ਕੀਤਾ :"ਦੋਹਾਂ ਦੋਸ਼ੀਆਂ ਦੇ ਠੀਕ ਹੋਣ ਤਕ ਉਨ੍ਹਾਂ ਨੂੰ ਦਯਾਨੰਦ ਹਸਪਤਾਲ ਵਿਚ ਰੱਧਖਿਆ ਜਾਵੇ ।"
  ਰਾਮ ਨਾਥ ਨੇ ਹੁਕਮ ਮਨਜ਼ੂਰ ਕਰ ਲਿਆ । ਉਸਨੂੰ ਯਕੀਨ ਸੀ ਲੱਖਾਂ ਰੁਪਏ ਮਹੀਨਾ ਕਮਾਉਣ ਵਾਲੇ ਡਾਕਟਰਾਂ ਨੇ ਸੱਚ ਬੋਲਿਆ ਹੋਣਾ ਹੈ । ਇਕ ਦੋ ਡਾਕਟਰਾਂ ਨੂੰ ਖਰੀਦਿਆ ਜਾ ਸਕਦਾ ਸੀ । ਪੰਜਾਂ ਨੂੰ ਨਹੀਂ ।
  ਉਹ ਪੰਕਜ ਹੋਰਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗਾ ।
  ਪਰ ਸੱਚ ਉਹ ਨਹੀਂ ਸੀ ਜੋ ਰਾਮ ਨਾਥ ਸੋਚ ਰਿਹਾ ਸੀ ।
  ਇਸ ਹਸਪਤਾਲ ਦਾ ਪ੍ਰਬੰਧ ਮਾਇਆ ਨਗਰ ਦੇ ਕੁਝ ਸਨਅਤਕਾਰਾਂ ਦੇ ਹੱਥ ਵਿਚ ਸੀ । ਸਨਅਤਕਾਰ ਇਨਕਮ ਟੈਕਸ ਕਮਿਸ਼ਨਰ ਦੀਆਂ ਕਠਪੁਤਲੀਆਂ ਸਨ । ਕਮਿਸ਼ਨਰ ਨੇ ਸਨਅਤਕਾਰਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ । ਸਨਅਤਕਾਰਾਂ ਨੇ ਡਾਕਟਰਾਂ
  ਨੂੰ। ਕਮਿਸ਼ਨਰ ਡਾਕਟਰਾਂ ਨੂੰ ਵੀ ਦਬਕਾ ਮਾਰ ਸਕਦਾ ਸੀ । ਪਰ ਇਹ ਦਬਕਾ ਉਸਨੇ ਉਚਿਤ ਸਮੇਂ ਲਈ ਸੰਭਾਲ ਕੇ ਰੱਖ ਲਿਆ ਸੀ ।
  ਸੋਚੀ-ਸਮਝੀ ਯੋਜਨਾ ਤਹਿਤ ਇਕ ਦਿਨ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ ਰੱਧਖਿਆ ਗਿਆ। ਤਿੰਨ ਦਿਨ ਆਈ.ਸੀ.ਯੂ. ਵਿਚ ।
  ਡਾਕਟਰਾਂ ਦੀ ਚਾਰ ਦਿਨ ਦੀ 'ਸਖ਼ਤ' ਮਿਹਨਤ ਬਾਅਦ ਉਨ੍ਹਾਂ ਦੀ ਹਾਲਤ ਕੁਝ ਸੁਧਰੀ । ਹੁਣ ਉਹ ਜਨਰਲ ਵਾਰਡ ਵਿਚ ਜਾ ਸਕਦੇ ਸਨ ।
  ਜਨਰਲ ਵਾਰਡ ਵਿਚ ਜਾਣਾ ਪੰਕਜ ਹੋਰਾਂ ਲਈ ਉਚਿਤ ਨਹੀਂ ਸੀ । ਇਸ ਵਾਰਡ ਵਿਚ ਹਰ ਸਮੇਂ ਤੀਹ ਤੋਂ ਲੈ ਕੇ ਚਾਲੀ ਤਕ ਮਰੀਜ਼ ਦਾਖ਼ਲ ਰਹਿੰਦੇ ਸਨ । ਇਸ ਤੋਂ ਦੁਗਣੀ ਤਿਗਣੀ ਗਿਣਤੀ ਉਨ੍ਹਾਂ ਦੇ ਵਾਰਿਸਾਂ ਦੀ ਹੁੰਦੀ ਸੀ । ਵਾਰਡ ਕਬੂਤਰਖ਼ਾਨਾ ਬਣਿਆ ਰਹਿੰਦਾ ਸੀ ।
  ਦੂਸਰੇ ਉਹ ਪੁਲਿਸ ਹਿਰਾਸਤ ਵਿਚ ਸਨ । ਪੁਲਿਸ ਨੇ ਉਨ੍ਹਾਂ ਦੇ ਕੋਲ ਬੈਠ ਕੇ ਉਨ੍ਹਾਂ ਉਪਰ ਨਜ਼ਰ ਰੱਖਣੀ ਸੀ । ਇਥੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਰੇ ਸ਼ਹਿਰ ਵਿਚ ਤੇਜ਼ੀ ਨਾਲ ਫੈਲਣੀ ਸੀ ।
  ਉਨ੍ਹਾਂ ਨੂੰ ਸਪੈਸ਼ਲ ਕਮਰਿਆਂ ਵਿਚ ਦਾਖ਼ਲ ਹੋਣਾ ਚਾਹੀਦਾ ਸੀ । ਇਹ ਕਮਰੇ ਵਾਰਡ ਦੀ ਇਕ ਨੁੱਕਰ ਵਿਚ ਸਨ । ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੇ ਆਪਣੇ-ਆਪਣੇ ਕਮਰੇ ਵਿੱਚ ਬੈਠਣਾ ਸੀ । ਨਾਲ ਦੇ ਕਮਰੇ ਵਿੱਚ ਕੌਣ ਹੈ, ਇਸਦਾ ਪਤਾ ਨਹੀਂ ਚਲਦਾ । ਉਨ੍ਹਾਂ ਦੀ ਗ੍ਰਿਫ਼ਤਾਰੀ ਗੁਪਤ ਰਹਿਣੀ ਸੀ ।
  ਨਾਲੇ ਸਪੈਸ਼ਲ ਕਮਰੇ ਏਅਰ ਕੰਡੀਸ਼ਨ ਸਨ । ਵਿਚੇ ਕਿਚਨ ਸੀ । ਫਰਿਜ ਅਤੇ ਟੀ.ਵੀ. ਸੀ । ਵਾਰਿਸਾਂ ਲਈ ਇਕ ਮੰਜਾ ਵਾਧੂ ਪਿਆ ਸੀ । ਪਤਾ ਲੈਣ ਆਉਣ ਵਾਲਿਆਂ ਦੇ ਬੈਠਣ ਲਈ ਕੁਰਸੀਆਂ ਸਨ । ਫ਼ੋਨ ਸੀ । ਘਰ ਵਰਗੀਆਂ ਸਭ ਸਹੂਲਤਾਂ ਇਨ੍ਹਾਂ ਕਮਰਿਆਂ ਵਿਚ ਮੌਜੂਦ ਸਨ ।
  ਦੋਹਾਂ ਮਰੀਜ਼ਾਂ ਦੇ ਨਾਲ ਲਗਦੇ ਦੋ ਸਪੈਸ਼ਲ ਕਮਰੇ ਅਲਾਟ ਕਰਵਾ ਲਏ ।


  63
  ਪਹਿਲੇ ਦਿਨ ਥਾਣੇ ਵੱਲੋਂ ਵਰਦੀਆਂ ਵਾਲੇ ਦੋ ਸਿਪਾਹੀ ਉਨ੍ਹਾਂ ਦੀ ਨਿਗਰਾਨੀ ਲਈ ਆਏ ।
  ਦੋਵੇਂ ਸਿਪਾਹੀ ਬੰਦੂਕਾਂ ਨਾਲ ਲੈਸ ਸਨ । ਪੁਲਿਸ ਹਿਰਾਸਤ ਵਿਚੋਂ ਭੱਜਣ ਵਾਲੇ ਹਵਾਲਾਤੀ ਨੂੰ ਗੋਲੀ ਮਾਰਨ ਦਾ ਉਨ੍ਹਾਂ ਨੂੰ ਅਧਿਕਾਰ ਸੀ । ਇਕ ਵਾਕੀ ਟਾਕੀ ਸੈੱਟ ਉਨ੍ਹਾਂ ਕੋਲ ਸੀ । ਬਹੁਤਾ ਖ਼ਤਰਾ ਹੋਵੇ ਤਾਂ ਉਹ ਥਾਣੇ ਸੰਪਰਕ ਕਰ ਸਕਦੇ ਸਨ ।
  ਦੋਹਾਂ ਸਿਪਾਹੀਆਂ ਨੇ ਦੋਹਾਂ ਕਮਰਿਆਂ ਅੱਗੇ ਕੁਰਸੀਆਂ ਡਾਹ ਲਈਆਂ ਅਤੇ ਆਪਣੀ ਡਿਊਟੀ ਉਪਰ ਡਟ ਗਏ । ਹਰ ਆਏ ਗਏ ਦੀ ਪੁੱਛ ਪੜਤਾਲ ਹੋਣ ਲੱਗੀ ।
  ਕੋਈ ਸਾਧਾਰਨ ਕੈਦੀ ਜੇ ਸਿਵਲ ਹਸਪਤਾਲ ਦਾਖ਼ਲ ਹੁੰਦਾ ਤਾਂ ਪੁਲਿਸ ਉਸ ਉਪਰ ਪੁਲਿਸ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੀ । ਉਸਦੀ ਇਕ ਲੱਤ ਨੂੰ ਬੇੜੀ ਪਾਈ ਜਾਂਦੀ । ਬੇੜੀ ਦਾ ਸੰਗਲ ਮੰਜੇ ਦੀ ਬਾਹੀ ਨਾਲ ਬੰਨ੍ਹਿਆ ਜਾਂਦਾ। ਹਰ ਵਾਰ ਮੰਜੇ ਤੋਂ ਉੱਠ
  ਕੇ ਟੱਟੀ ਪਿਸ਼ਾਬ ਜਾਣ ਲਈ ਕੈਦੀ ਨੂੰ ਸਿਪਾਹੀ ਤੋਂ ਇਜਾਜਤ ਲੈਣੀ ਪੈਂਦੀ ।
  ਇਨ੍ਹਾਂ ਹਵਾਲਾਤੀਆਂ ਉਪਰ ਇਹ ਨਿਯਮ ਲਾਗੂ ਨਹੀਂ ਸੀ ਕੀਤਾ ਗਿਆ । ਵਕੀਲਾਂ ਨੇ ਸੁਪਰੀਮ ਕੋਰਟ ਦੇ ਇਕ ਫੈਸਲੇ ਦਾ ਹਵਾਲਾ ਦੇ ਕੇ ਅਦਾਲਤ ਕੋਲੋਂ ਦੋਸ਼ੀਆਂ ਨੂੰ ਹੱਥਕੜੀ ਲਾਉਣ ਉਪਰ ਪਾਬੰਦੀ ਲਗਵਾ ਦਿੱਤੀ ।
  ਮਨੁੱਖ ਅਧਿਕਾਰਾਂ ਲਈ ਲੜਦੀ ਇਕ ਸਮਾਜ-ਸੇਵੀ ਸੰਸਥਾ ਦਾ ਮੱਤ ਸੀ ਕਿ ਸੰਗਲ ਡੰਗਰਾਂ ਨੂੰ ਲਾਏ ਜਾਂਦੇ ਹਨ । ਸੰਗਲ ਲਾਏ ਜਾਣ ਨਾਲ ਹਵਾਲਾਤੀਆਂ ਦੇ ਸਵੈ-ਅਭਿਮਾਨ ਨੂੰ ਸੱਟ ਵੱਜਦੀ ਸੀ । ਸੁਪਰੀਮ ਕੋਰਟ ਇਸ ਤਰਕ ਨਾਲ ਸਹਿਮਤ ਹੋਈ ਸੀ ਅਤੇ ਉਸਨੇ ਦੋਸ਼ੀਆਂ ਨੂੰ ਹੱਥਕੜੀ ਲਾਉਣ 'ਤੇ ਪਾਬੰਦੀ ਲਾ ਦਿੱਤੀ ਸੀ ।
  ਜੇ ਹਵਾਲਾਤੀ ਨੂੰ ਹੱਥਕੜੀ ਨਹੀਂ ਲਾਈ ਜਾ ਸਕਦੀ ਤਾਂ ਬਿਮਾਰ ਦੋਸ਼ੀ ਨੂੰ ਬੇੜੀ ਕਿਸ ਤਰ੍ਹਾਂ ਪਾਈ ਜਾ ਸਕਦੀ ਸੀ? ਬੇੜੀ ਨਾਲ ਦੋਸ਼ੀ ਦੀ ਮਾਨਸਿਕਤਾ ਨੇ ਜ਼ਖਮੀ ਹੋਣਾ ਸੀ । ਬਿਮਾਰ ਮਾਨਸਿਕਤਾ ਨਾਲ ਰੋਗੀ ਦੇ ਇਲਾਜ ਵਿਚ ਵਿਘਨ ਪੈਣਾ ਸੀ ।
  ਬੇੜੀ ਤੋਂ ਖਹਿੜਾ ਇਸ ਤਰ੍ਹਾਂ ਛੁੱਟ ਗਿਆ । ਵਰਦੀਆਂ ਵਾਲੇ ਸਿਪਾਹੀਆਂ ਤੋਂ ਖਹਿੜਾ ਛੁਡਾਉਣਾ ਬਾਕੀ ਸੀ । ਉਨ੍ਹਾਂ ਦੇ ਕਮਰੇ ਅੱਗੇ ਪੁਲਿਸ ਖੜ੍ਹੀ ਦੇਖਕੇ ਲੋਕ ਬਿੜਕਾਂ ਲੈਣ ਲਗਦੇ ਸਨ । ਸਾਰੇ ਸ਼ਹਿਰ ਵਿਚ ਉਨ੍ਹਾਂ ਦੀ ਚਰਚਾ ਹੋ ਰਹੀ ਸੀ ।
  ਇਸਦਾ ਹੱਲ ਪੰਕਜ ਨੇ ਲੱਧਭਿਆ ।
  ਪੂਰਾ ਦਿਨ ਸਿਪਾਹੀਆਂ ਦੀ ਭਰਪੂਰ ਸੇਵਾ ਹੋਈ । ਖਾਣ-ਪੀਣ ਲਈ ਆਉਂਦੀ ਹਰ ਚੀਜ਼ ਉਨ੍ਹਾਂ ਕੋਲ ਪੁੱਜਦੀ ਰਹੀ । ਸ਼ਾਮ ਨੂੰ ਇਕ-ਇਕ ਵਿਸਕੀ ਦੀ ਬੋਤਲ ਉਨ੍ਹਾਂ ਦੇ ਹੱਥ ਫੜਾਈ ਗਈ । ਮੁਰਗ-ਮਸੱਲਮ ਲਈ ਪੰਜ-ਪੰਜ ਸੌ ਦਾ ਨੋਟ ਉਨ੍ਹਾਂ ਦੀ ਜੇਬ ਵਿਚ ਪਾਇਆ ਗਿਆ ।
  ਅਗਲੇ ਦਿਨ ਉਨ੍ਹਾਂ ਨੇ ਵਰਦੀ ਲਾਹ ਦਿੱਤੀ । ਖ਼ਾਕੀ ਪੱਗ, ਖ਼ਾਕੀ ਪੈਂਟ ਅਤੇ ਲਾਲ ਬੂਟ ਉਨ੍ਹਾਂ ਨੇ ਇਸ ਢੰਗ ਨਾਲ ਪਾਏ ਕਿ ਉਹ ਸਿਪਾਹੀ ਘੱਟ ਅਤੇ ਬਾਬੂ ਵੱਧ ਜਾਪਣ ਲੱਗੇ ।
  ਦੋਸ਼ੀਆਂ ਤੋਂ ਪੁੱਛਗਿਛ ਕਰਨ ਆਏ ਤਫ਼ਤੀਸ਼ੀ ਨੇ ਉਪਰੋਂ ਮਿਲੀਆਂ ਨਵੀਆਂ ਹਦਾਇਤਾਂ ਤੋਂ ਸਿਪਾਹੀਆਂ ਨੂੰ ਜਾਣੂ ਕਰਾਇਆ ।
  "ਬਹੁਤੀ ਦੇਰ ਕਮਰੇ ਅੱਗੇ ਜਾ ਬੈਠੇ ਰਿਹਾ ਕਰੋ । ਇਧਰ-ਉਧਰ ਘੁੰਮ ਕੇ ਆਲੇ-ਦੁਆਲੇ ਉਪਰ ਵੀ ਨਜ਼ਰ ਰੱਖਿਆ ਕਰੋ ।"
  ਅਫ਼ਸਰਾਂ ਦੀਆਂ ਹਦਾਇਤਾਂ ਦਾ ਸਿਪਾਹੀਆਂ ਨੇ ਸਹੀ ਮਤਲਬ ਕੱਧਢਿਆ ।
  ਇਕ ਹਸਪਤਾਲ ਰਹਿਣ ਲੱਗਾ ਅਤੇ ਦੂਜਾ ਫਰਲੋ ਮਾਰਨ ਲੱਗਾ ।
  ਪੁਲਿਸ ਰਿਮਾਂਡ ਖ਼ਤਮ ਹੁੰਦਿਆਂ ਹੀ ਦੋਸ਼ੀਆਂ ਉਪਰ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਪੁਲਿਸ ਹੱਧਥੋਂ ਨਿਕਲ ਕੇ ਜੇਲ੍ਹ ਅਧਿਕਾਰੀਆਂ ਹੱਥ ਆ ਗਈ ।
  ਸਿਪਾਹੀ ਥਾਣੇ ਮੁੜ ਗਏ। ਉਨ੍ਹਾਂ ਦੀ ਥਾਂ ਜੇਲ੍ਹ ਦੇ ਜਵਾਨਾਂ ਨੇ ਲੈ ਲਈ ।
  ਇਹ ਹੋਮ ਗਾਰਡ ਦੇ ਜਵਾਨ ਜੇਲ੍ਹ ਸੁਪਰਡੈਂਟ ਦੇ ਵਫ਼ਾਦਰ ਮੁਲਾਜ਼ਮ ਸਨ । ਇਹ ਸਰਕਾਰੀ ਡਿਊਟੀ ਘੱਟ ਅਫ਼ਸਰਾਂ ਦੀ ਸੇਵਾ ਵੱਧ ਕਰਦੇ ਸਨ । ਭਰਤੀ ਹੋਣ ਤੋਂ ਪਹਿਲਾਂ ਇਹ ਅਫ਼ਸਰਾਂ ਦੇ ਘਰਾਂ ਵਿਚ ਨੌਕਰ ਸਨ । ਇਨ੍ਹਾਂ ਦਾ ਕੰਮ ਹੁਣ ਵੀ ਪਹਿਲਾਂ ਵਾਲਾ ਸੀ । ਨਿੱਜੀ ਚਾਕਰੀ । ਨਾ ਇਨ੍ਹਾਂ ਨੂੰ ਵਰਦੀ ਪਾਉਣੀ ਆਉਂਦੀ ਸੀ, ਨਾ ਬੰਦੂਕ ਫੜਨੀ ।
  ਪਹਿਲੇ ਹੀ ਦਿਨ ਉਹ ਮਰੀਜ਼ਾਂ ਨਾਲ ਘੁਲ-ਮਿਲ ਗਏ । ਬਾਹਰੋਂ ਅੰਦਰੋਂ ਸਮਾਨ ਲਿਆਉਣ, ਘਰੋਂ ਟਿਫ਼ਨ ਲਿਆਉਣ, ਕੱਪੜੇ ਸੁੱਕਣੇ ਪਾਉਣ ਤਕ ਉਹ ਘਰ ਦੀਆਂ ਸੁਆਣੀਆਂ ਦੀ ਮਦਦ ਕਰਨ ਲੱਗੇ । ਵੇਲੇ-ਕੁਵੇਲੇ ਚਾਹ ਬਨਾਉਣ ਅਤੇ ਆਏ ਮਹਿਮਾਨਾਂ ਨੂੰ ਵਰਤਾਉਣ ਵਿਚ ਵੀ ਸਹਾਈ ਹੋਣ ਲੱਗੇ ।
  ਦਿਨੋਂ-ਦਿਨ ਬਾਕੀ ਬੰਦਸ਼ਾਂ ਵੀ ਘਟਦੀਆਂ ਗਈਆਂ ।
  ਪਹਿਲਾਂ ਦੋਸ਼ੀਆਂ ਨੂੰ ਮੋਬਾਈਲ ਫ਼ੋਨ ਕੋਲ ਰੱਖਣ ਦੀ ਇਜਾਜਤ ਮਿਲੀ । ਉਨ੍ਹਾਂ ਦੇ ਕਮਰਿਆਂ ਵਿਚ ਫ਼ੋਨ ਤਾਂ ਸੀ ਪਰ ਉਨ੍ਹਾਂ ਦੀ ਵਰਤੋਂ ਵਿਚ ਦਿੱਕਤ ਮਹਿਸੂਸ ਹੋ ਰਹੀ ਸੀ ।
  ਵਿਉਪਾਰ ਦੇ ਸੰਬੰਧ ਵਿੱਚ ਉਨ੍ਹਾਂ ਨੂੰ ਹਜ਼ਾਰਾਂ ਫ਼ੋਨ ਆਉਂਦੇ ਸਨ । ਹਰ ਵਿਉਪਾਰੀ ਨੂੰ ਹਸਪਤਾਲ ਦਾ ਨੰਬਰ ਨਹੀਂ ਸੀ ਦਿੱਤਾ ਜਾ ਸਕਦਾ । ਮੋਬਾਈਲ ਫ਼ੋਨ ਮਿਲਣ ਨਾਲ ਕਾਰੋਬਾਰ ਚਲਾਉਣ ਵਿਚ ਪੇਸ਼ ਆਉਂਦੀ ਦਿੱਕਤ ਦੂਰ ਹੋ ਗਈ ।
  ਇਕ ਕਮਰੇ ਨੂੰ ਉਨ੍ਹਾਂ ਨੇ ਦਫ਼ਤਰ ਵਿਚ ਤਬਦੀਲ ਕਰ ਲਿਆ । ਦੋਹਾਂ ਕਮਰਿਆਂ ਦੀਆਂ ਕੁਰਸੀਆਂ ਅਤੇ ਮੇਜ਼ ਇਸ ਕਮਰੇ ਵਿਚ ਕਰ ਲਏ। ਇਸ ਕਮਰੇ ਦਾ ਬੈੱਡ ਦੂਜੇ ਕਮਰੇ ਵਿਚ ਲੈ ਗਏ । ਮੈਨੇਜਰ, ਮੁਨੀਮ ਅਤੇ ਹੋਰ ਕਾਰਿੰਦੇ ਇਸ ਕਮਰੇ ਵਿਚ ਬੈਠਣ ਲੱਗੇ ।
  ਵਿਉਪਾਰੀ ਕਾਰੋਬਾਰ ਕਰਨ ਲਈ ਫੈਕਟਰੀ ਦੀ ਥਾਂ ਹਸਪਤਾਲ ਆਉਣ ਲੱਗੇ ।
  ਵਿਉਪਾਰ ਮੁੜ ਪਹਿਲਾਂ ਵਾਂਗ ਚਮਕਣ ਲੱਗਾ ।
  ਬੰਦਸ਼ਾਂ ਹੋਰ ਘਟੀਆਂ। ਦੋਵੇਂ ਭਰਾ ਇਕ-ਇਕ ਕਰਕੇ ਸ਼ਹਿਰ ਗੇੜਾ ਮਾਰਨ ਲਗੇ ।
  ਲੋੜ ਪੈਣ 'ਤੇ ਫੈਕਟਰੀ ਜਾ ਆਉਂਦੇ ।
  ਰਾਤ ਨੂੰ ਵੀ ਬਹੁਤੀ ਸਖ਼ਤੀ ਨਹੀਂ ਸੀ ਰਹੀ । ਉਨ੍ਹਾਂ ਦੀਆਂ ਵਹੁਟੀਆਂ ਨੂੰ ਦੇਖਭਾਲ ਲਈ ਉਨ੍ਹਾਂ ਕੋਲ ਸੌਣ ਦੀ ਇਜਾਜ਼ਤ ਮਿਲ ਗਈ ਸੀ ।
  ਸਿੰਗਲਾ ਹਰ ਸ਼ਾਮ ਚੱਕਰ ਮਾਰ ਜਾਂਦਾ ਸੀ । ਥਾਣੇ ਕਚਹਿਰੀ ਵਿਚ ਹੋਈ ਕਾਰਵਾਈ ਦੀ ਸੂਚਨਾ ਦੇ ਜਾਂਦਾ ਸੀ ।
  ਮੁਦਈ ਅਤੇ ਮੁਲਜ਼ਮ ਇਕੋ ਹਸਪਤਾਲ ਵਿਚ ਦਾਖ਼ਲ ਸਨ । ਸਾਂਝੇ ਬੰਦਿਆਂ ਰਾਹੀਂ ਇਕ ਦੂਜੇ ਨੂੰ ਇਕ ਦੂਜੇ ਦੇ ਹਲਾਤਾਂ ਦੀ ਖ਼ਬਰ ਮਿਲਦੀ ਰਹਿੰਦੀ ਸੀ ।
  ਰਾਮ ਨਾਥ ਪੰਕਜ ਹੋਰਾਂ ਨੂੰ ਮਿਲਦੀ ਹਰ ਸਹੂਲਤ 'ਤੇ ਉਜਰ ਕਰਦਾ ਸੀ । ਪਰ ਸਿੰਗਲਾ ਸਰਕਾਰੀ ਵਕੀਲ ਨਾਲ ਰਲਕੇ ਉਸ ਦੀ ਪੇਸ਼ ਨਹੀਂ ਸੀ ਜਾਣ ਦਿੰਦਾ । ਉਸਦੀ ਹਰ ਦਰਖ਼ਾਸਤ ਰੱਦ ਹੋ ਰਹੀ ਸੀ ।
  ਸਿੰਗਲੇ ਨੇ ਇਕ ਹੋਰ ਖੁਸ਼ਖ਼ਬਰੀ ਸੁਣਾਈ ।
  ਹਿਰਾਸਤ ਵਿਚਲੇ ਦੋਸ਼ੀਆਂ ਦੇ ਇਲਾਜ ਕਰਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ ।
  ਜੇ ਸਰਕਾਰ ਇਲਾਜ ਆਪਣੇ ਹਸਪਤਾਲਾਂ ਵਿਚ ਕਰਾਉਂਦੀ ਹੈ ਤਾਂ ਬਿਹਤਰ । ਪਰ ਜੇ ਦੋਸ਼ੀ ਨੂੰ ਸਹੂਲਤਾਂ ਦੀ ਘਾਟ ਕਾਰਨ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋਣਾ ਪੈਂਦਾ ਹੈ ਤਾਂ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਹਸਪਤਾਲ ਦਾ ਖਰਚਾ ਝੱਲੇ ।
  ਸਰਕਾਰ ਜ਼ਿੰਮੇ ਇਹ ਡਿਊਟੀ ਲਉਣ ਵਾਲਾ ਸੁਪਰੀਮ ਕੋਰਟ ਦਾ ਇਕ ਫੈਸਲਾ ਉਸਨੇ ਲੱਭ ਲਿਆ ਸੀ ।
  ਸਿੰਗਲੇ ਨੇ ਖਰਚਾ ਵਸੂਲਣ ਦੀ ਦਰਖ਼ਾਸਤ ਅਦਾਲਤ ਵਿਚ ਲਾ ਦਿੱਤੀ ਸੀ । ਆਸ ਸੀ ਅਗਲੀ ਪੇਸ਼ੀ ਫੈਸਲਾ ਉਨ੍ਹਾਂ ਦੇ ਹੱਕ ਵਿਚ ਹੋ ਜਾਣਾ ਸੀ ।
  ਪੰਕਜ ਨੂੰ ਹੁੰਦੇ ਖਰਚੇ ਦੀ ਪਰਵਾਹ ਨਹੀਂ ਸੀ । ਉਹ ਹਸਪਤਾਲ ਖੱਜਲ-ਖੁਆਰੀ ਤੋਂ ਬਚਣ ਲਈ ਆਏ ਸਨ । ਉਨ੍ਹਾਂ ਦਾ ਇਹ ਮਕਸਦ ਪੂਰਾ ਹੋ ਰਿਹਾ ਸੀ ।
  ਸਿੰਗਲੇ ਦੀ ਪੈਰਵਾਈ ਤੋਂ ਖੁਸ਼ ਹੋ ਕੇ ਪੰਕਜ ਨੇ ਬਖਸ਼ੀਸ਼ ਦਿੱਤੀ :"ਤੇਰੀ ਹਿੰਮਤ ਕਾਰਨ ਸਰਕਾਰੀ ਖ਼ਜ਼ਾਨੇ ਵਿਚੋਂ ਜੋ ਪੈਸਾ ਮਿਲੇਗਾ ਉਹ ਤੇਰਾ ।"
  ਉਤਸ਼ਾਹਿਤ ਹੋਇਆ ਸਿੰਗਲਾ ਹੋਰ ਤਨਦੇਹੀ ਨਾਲ ਪੈਰਵਾਈ ਕਰਨ ਲੱਗਾ ।


  64

  ਹਰ ਨਵੀਂ ਸਮੱਧਸਿਆ ਖੜ੍ਹੀ ਹੋਣ 'ਤੇ ਰਾਮ ਨਾਥ ਸੋਚਦਾ ਸੀ ਇਹ ਆਖ਼ਰੀ ਸਮੱਧਸਿਆ ਸੀ। ਇਸ ਸਮੱਧਸਿਆ ਨੂੰ ਸੁਲਝਾ ਕੇ ਉਹ ਸ਼ਹਿਰ ਮੁੜ ਸਕਦਾ ਸੀ । ਆਪਣੇ ਵਿਗੜੇ ਕੰਮ ਅਤੇ ਉੱਖੜੇ ਪਰਿਵਾਰ ਨੂੰ ਮੁੜ ਲੀਹ 'ਤੇ ਲਿਆ ਸਕਦਾ ਸੀ ।
  ਪਰ ਕੁਝ ਵੀ ਉਸਦੀ ਸੋਚ ਅਨੁਸਾਰ ਨਹੀਂ ਸੀ ਹੋ ਰਿਹਾ ।
  ਮੁਕੱਦਮਾ ਦਰਜ ਕਰਵਾ ਕੇ ਉਸਨੇ ਸੋਚਿਆ ਸੀ ਉਸਦੀ ਜ਼ਿੰਮੇਵਾਰੀ ਖਤਮ ਹੋ ਗਈ ।
  ਗਵਾਹਾਂ ਦੇ ਬਿਆਨ ਲਿਖਣੇ, ਮਾਲ ਮੁਕੱਦਮਾ ਬਰਾਮਦ ਕਰਨਾ, ਦੋਸ਼ੀਆਂ ਨੂੰ ਫੜਨਾ, ਫੋਟੋ ਖਿਚਵਾਉਣਾ ਅਤੇ ਨਕਸ਼ੇ ਬਨਵਾਉਣਾ ਪੁਲਿਸ ਦੀ ਜ਼ਿੰਮੇਵਾਰੀ ਸੀ ।
  ਦੋ ਤਿੰਨ ਦਿਨ ਪੁਲਿਸ ਨੇ ਚੁਸਤੀ ਨਾਲ ਕੰਮ ਕੀਤਾ । ਦੋ ਦੋਸ਼ੀ ਫੜ ਲਏ । ਕੁਝ ਮਾਲ ਬਰਾਮਦ ਕਰ ਲਿਆ । ਜਿਉਂ ਹੀ ਉਂਗਲ ਪੰਕਜ ਅਤੇ ਨੀਰਜ ਵੱਲ ਉੱਠੀ ਪੁਲਿਸ ਦਾ ਪਹੀਆ ਜਾਮ ਹੋ ਗਿਆ ।
  ਆਥਣ ਉਗਣ ਥਾਣੇ ਜਾ ਕੇ ਰਾਮ ਨਾਥ ਨੂੰ ਸੁੱਤੀ ਪੁਲਿਸ ਨੂੰ ਜਗਾਉਣਾ ਪੈਂਦਾ ਸੀ । ਜਿੰਨੀ ਮਿਸਲ ਉਹ ਕੋਲ ਬੈਠ ਕੇ ਲਿਖਵਾ ਆਉਂਦਾ ਉਨੀ ਲਿਖੀ ਜਾਂਦੀ । ਉਸਦੇ ਥਾਣਿਉਂ ਨਿਕਲਦੇ ਹੀ ਮਿਸਲ ਠੱਪ ਹੋ ਜਾਂਦੀ ।
  ਕਾਨੂੰਨ ਦੀਆਂ ਮੋਰੀਆਂ ਭਰਨ ਲਈ ਪੈਰ-ਪੈਰ 'ਤੇ ਪੁਲਿਸ ਗਵਾਹ ਮੰਗ ਰਹੀ ਸੀ ।
  ਅਸਲ ਚਸ਼ਮਦੀਦ ਗਵਾਹ ਲੱਭਣਾ ਪੁਲਿਸ ਦੀ ਜ਼ਿੰਮੇਵਾਰੀ ਸੀ । ਪੁਲਿਸ ਇਹ ਗਵਾਹ ਲੱਭ ਵੀ ਸਕਦੀ ਸੀ, ਪਰ ਉਨ੍ਹਾਂ ਤੋਂ ਮੁਦਈ ਧਿਰ ਨੂੰ ਖ਼ਤਰਾ ਸੀ । ਉਹ ਮੁਲਜ਼ਮ ਧਿਰ ਕੋਲ ਵਿਕ ਵੀ ਸਕਦੇ ਸਨ ਅਤੇ ਉਨ੍ਹਾਂ ਕੋਲੋਂ ਡਰ ਵੀ ਸਕਦੇ ਸਨ । ਪੁਲਿਸ ਨੂੰ ਅਜਿਹੇ
  ਗਵਾਹ ਚਾਹੀਦੇ ਸਨ ਜੋ ਇੱਟ ਵਰਗੇ ਪੱਕੇ ਹੋਣ। ਰਾਮ ਨਾਥ ਦੇ ਇਸ਼ਾਰੇ 'ਤੇ ਨੱਚਦੇ ਹੋਣ ।
  ਆਪਣੇ ਸ਼ਹਿਰ ਵਿਚ ਰਾਮ ਨਾਥ ਅਜਿਹੇ ਗਵਾਹਾਂ ਦਾ ਪ੍ਰਬੰਧ ਆਸਾਨੀ ਨਾਲ ਕਰ ਸਕਦਾ ਸੀ । ਇਥੇ ਗਵਾਹ ਪੈਸੇ ਵੀ ਲੈ ਰਹੇ ਸਨ ਅਤੇ ਭਰੋਸਾ ਵੀ ਨਹੀਂ ਸੀ ਕਿ ਗਵਾਹੀ ਉਨ੍ਹਾਂ ਦੇ ਹੱਕ ਵਿਚ ਦੇਣਗੇ ਵੀ ਜਾਂ ਨਹੀਂ ! ਫੇਰ ਵੀ ਰਾਮ ਨਾਥ ਨੂੰ ਕੌੜਾ ਘੁੱਟ ਭਰਨਾ ਪੈ ਰਿਹਾ ਸੀ ।
  ਵਾਰਦਾਤ ਕਰਨ ਵਾਲੇ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਸਨ । ਆਏ ਦਿਨ ਕੋਈ ਨਾ ਕੋਈ ਮੁਲਜ਼ਮ ਸਮੱਧਸਿਆ ਖੜ੍ਹੀ ਕਰ ਰਿਹਾ ਸੀ । ਕਿਸੇ ਦੀ ਦਰਖ਼ਾਸਤ ਆ ਜਾਂਦੀ । ਸ਼ਨਾਖਤ ਪਰੇਡ ਦਾ ਪ੍ਰਬੰਧ ਕਰੋ । ਉਸਦੀ ਗਵਾਹਾਂ ਕੋਲੋਂ ਸ਼ਨਾਖਤ ਕਰਾਓ । ਕਦੇ ਕੋਈ ਕਹਿੰਦਾ ਉਸਦੀ ਪਤਨੀ ਬਿਮਾਰ ਹੈ । ਇਲਾਜ ਲਈ ਉਸਨੂੰ ਦਸ ਦਿਨਾਂ ਦੀ ਛੁੱਟੀ ਦੇਵੋ ।
  ਰਾਮ ਨਾਥ ਨੂੰ ਹਰ ਦਰਖ਼ਾਸਤ ਦਾ ਵਿਰੋਧ ਕਰਨ ਕਚਹਿਰੀ ਜਾਣਾ ਪੈਂਦਾ ਸੀ । ਉਸਦੇ ਕਚਹਿਰੀ ਜਾਏ ਬਿਨਾਂ ਪੱਤਾ ਨਹੀਂ ਸੀ ਝੁੱਲਦਾ । ਹਰ ਪੜਾਅ 'ਤੇ ਉਸਨੂੰ ਸਰਕਾਰੀ ਵਕੀਲ ਦੀ ਮੁੱਠੀ-ਚਾਪੀ ਕਰਨੀ ਪੈਂਦੀ ਸੀ ਅਤੇ ਕਾਨੂੰਨੀ ਮੁੱਦੇ ਸਮਝਾਉਣੇ ਪੈਂਦੇ ਸਨ ।
  ਪੰਕਜ ਹੋਰਾਂ ਦੇ ਫੜੇ ਜਾਣ ਬਾਅਦ ਉਸਨੇ ਸੋਚਿਆ ਸੀ ਹੁਣ ਉਸਦੀ ਖਲਾਸੀ ਹੋ ਜਾਣੀ ਸੀ । ਤਫ਼ਤੀਸ਼ ਮੁਕੰਮਲ ਸੀ । ਪੰਜ ਚਾਰ ਦਿਨਾਂ ਵਿਚ ਪੁਲਿਸ ਨੇ ਚਲਾਨ ਪੇਸ਼ ਕਰ ਦੇਣਾ ਸੀ । ਚਲਾਨ ਪੇਸ਼ ਹੋਣ ਬਾਅਦ ਅਦਾਲਤੀ ਕਾਰਵਾਈ ਨੇ ਹੌਲੀ-ਹੌਲੀ ਚੱਲਣਾ ਸੀ ।
  ਦੋਹਾਂ ਮਰੀਜ਼ਾਂ ਨੂੰ ਛੁੱਟੀ ਹੋਣ ਵਾਲੀ ਸੀ । ਉਨ੍ਹਾਂ ਦੇ ਘਰ ਪੁੱਜਦਿਆਂ ਹੀ ਰਾਮ ਨਾਥ ਦੇ ਮੋਢਿਆਂ ਤੋਂ ਭਾਰ ਲਹਿ ਜਾਣਾ ਸੀ । ਉਨ੍ਹਾਂ ਨੇ ਹੌਲੀ-ਹੌਲੀ ਠੀਕ ਹੁੰਦੇ ਰਹਿਣਾ ਸੀ ।
  ਪਰ ਪੰਕਜ ਹੋਰਾਂ ਦੇ ਹਸਪਤਾਲ ਪੁੱਜਦਿਆਂ ਹੀ ਰਾਮ ਨਾਥ ਦੀ ਸਿਰਦਰਦੀ ਕਈ ਗੁਣਾ ਵਧ ਗਈ ।
  ਇਕ ਪਾਸੇ ਅਦਾਲਤਾਂ ਦੋਸ਼ੀਆਂ ਨੂੰ ਸਹੂਲਤਾਂ ਦੇ ਗੱਫ਼ੇ ਦੇਣ ਲੱਗੀਆਂ ।
  ਦੂਜੇ ਪਾਸੇ ਵੇਦ ਹੋਰਾਂ ਦਾ ਪਤਾ ਲੈਣ ਆਉਣ ਵਾਲੇ ਰਿਸ਼ਤੇਦਾਰਾਂ ਦੀ ਗਿਣਤੀ ਵਧਣ ਲੱਗੀ ।
  ਨੀਲਮ ਹਸਪਤਾਲ ਦੀ ਪੰਜਵੀਂ ਮੰਜ਼ਿਲ ਉਪਰ ਪਈ ਸੀ । ਵੇਦ ਪਹਿਲੀ ਉੱਪਰ।
  ਪੰਕਜ ਹੋਰਾਂ ਦੇ ਕਮਰੇ ਤੀਸਰੀ ਮੰਜ਼ਿਲ ਉਪਰ ਸਨ । ਸਾਂਝੇ ਰਿਸ਼ਤੇਦਾਰਾਂ ਨੂੰ ਮੂੰਹ 'ਤੇ ਮਿੱਟੀ ਮਲ ਕੇ ਵੇਦ ਕੋਲੋਂ ਪਾਸਾ ਵੱਟਣਾ ਮੁਸ਼ਕਲ ਹੋ ਜਾਂਦਾ ਸੀ । ਮਜਬੂਰੀ-ਵੱਸ ਹਾਅ ਨਾ ਨਾਅਰਾ ਮਾਰਨ ਲਈ ਉਹ ਵੇਦ ਵੱਲ ਆ ਜਾਂਦੇ ਸਨ ।
  ਪੁੱਤਾਂ ਨੂੰ ਮਿਲਣ ਮਾਇਆ ਦੇਵੀ ਅਕਸਰ ਹਸਪਤਾਲ ਆਉਂਦੀ ਸੀ । ਪਰ ਤੀਜੀ ਮੰਜ਼ਲ ਦੀ ਥਾਂ ਉਹ ਪਹਿਲੀ ਮੰਜ਼ਲ ਉਪਰ ਵੱਧ ਸਮਾਂ ਬਿਤਾਉਂਦੀ ਸੀ । ਸੱਚੇ ਦਿਲੋਂ ਵੇਦ ਨਾਲ ਦੁੱਖ ਸਾਂਝਾ ਕਰਦੀ ਸੀ । ਕਮਲ ਨੂੰ ਯਾਦ ਕਰਕੇ ਅੱਖਾਂ ਨਮ ਕਰਦੀ ਸੀ । ਬੁੱਕਲ
  'ਚ ਲੈ ਕੇ ਵਾਰ-ਵਾਰ ਨੇਹਾ ਦਾ ਸਿਰ ਪਲੋਸਦੀ ਸੀ ।
  ਮਾਇਆ ਦੇਵੀ ਨੂੰ ਪਤਾ ਸੀ ਇਹ ਭਾਣਾ ਪੰਕਜ ਹੋਰਾਂ ਨੇ ਵਰਤਾਇਆ ਸੀ । ਇਸ ਲਈ ਨਾ ਕਦੇ ਉਹ ਪੰਕਜ ਹੋਰਾਂ ਦਾ ਪੱਖ ਪੂਰਦੀ ਸੀ ਨਾ ਸਮਝੌਤੇ ਦੀ ਗੱਲ ਚਲਾਉਂਦੀ ਸੀ । ਭਰੇ ਮਨ ਨਾਲ ਚੁੱਪ-ਗੜੁਪ ਆਉਂਦੀ ਸੀ ਅਤੇ ਉਸੇ ਤਰ੍ਹਾਂ ਗੁੰਮ ਸੁੰਮ ਮੁੜ ਜਾਂਦੀ ਸੀ ।
  ਸਾਰੇ ਰਿਸ਼ਤੇਦਾਰ ਮਾਇਆ ਦੇਵੀ ਵਾਂਗ ਨਹੀਂ ਸਨ ਸੋਚਦੇ ।
  ਬਹੁਤੇ ਸਾਂਝੇ ਰਿਸ਼ਤੇਦਾਰਾਂ ਦਾ ਵਿਸ਼ਵਾਸ ਸੀ ਕਿ ਮੁੰਡੇ ਬੇ-ਕਸੂਰ ਸਨ । ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਫਸਾਇਆ ਗਿਆ ਸੀ । ਉਨ੍ਹਾਂ ਦੀ ਦਿਲੀ ਇੱਛਾ ਸੀ ਮੁੰਡੇ ਬਾਹਰ ਆਉਣੇ ਚਾਹੀਦੇ ਹਨ । ਕੁਝ ਸਿਆਣੇ ਲੋਕ ਆਪਣੀ ਇੱਛਾ ਆਪਣੇ ਮਨ ਵਿਚ ਹੀ ਦਬਾ
  ਲੈਂਦੇ ਸਨ । ਉਹ ਵੇਦ ਕੋਲ ਪੰਕਜ ਹੋਰਾਂ ਦਾ ਜ਼ਿਕਰ ਤਕ ਨਹੀਂ ਸਨ ਕਰਦੇ । ਪਰ ਉਨ੍ਹਾਂ ਲੋਕਾਂ ਦੀ ਗਿਣਤੀ ਜ਼ਿਆਦਾ ਸੀ ਜਿਨ੍ਹਾਂ ਨੂੰ ਪੰਕਜ ਹੋਰਾਂ ਦਾ ਹੇਜ ਮਾਰਦਾ ਸੀ । ਉਹ ਮਨ ਦੀ ਗੱਲ ਹੋਠਾਂ 'ਤੇ ਲੈ ਆਉਂਦੇ ਸਨ ।
  ਜੇ ਇਕ ਆਖਦਾ, "ਦਿਲ 'ਤੇ ਪੱਥਰ ਰੱਖ ਕੇ ਸਭ ਕੁਝ ਭੁੱਲ ਜਾ । ਵੱਡੇ ਭਰਾ ਦੇ ਜਾਇਆਂ ਨੂੰ ਨਿਆਣੇ ਸਮਝ ਕੇ ਮੁਆਫ਼ ਕਰ ਦੇ ।"
  ਤਾਂ ਦੂਜਾ ਆਖਦਾ : "ਲੈ ਦੇ ਕਰਕੇ ਗੱਲ ਮੁਕਾ ਲਓ । ਮੁੰਡਿਆਂ ਨੂੰ ਆਖ਼ ਕੇ ਸਾਰੇ ਕੇਸ ਵਾਪਸ ਕਰਵਾ ਦਿੰਦੇ ਹਾਂ । ਕੁਝ ਹੋਰ ਚਾਹੀਦਾ ਹੈ ਉਹ ਦਿਵਾ ਦਿੰਦੇ ਹਾਂ । ਥਾਣੇ ਕਚਹਿਰੀ ਰੁਲ ਕੇ ਲੋਕਾਂ ਦੇ ਘਰ ਕਿਉਂ ਭਰਦੇ ਹੋ? ਘਰ ਦਾ ਮਸਲਾ ਘਰ ਬੈਠ ਕੇ ਨਬੇੜੋ ।"
  ਮੁਲਾਕਾਤੀਆਂ ਦੇ ਅੀਜਹੇ ਸੁਝਾਅ ਵੇਦ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦੀ ਥਾਂ ਨਮਕ ਛਿੜਕ ਜਾਂਦੇ ਸਨ ।
  ਬੋਲਣਾ ਵੇਦ ਲਈ ਵਰਜਿਤ ਸੀ । ਅਜਿਹੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ ਵਿਚ ਹੰਝੂ ਉੱਮੜ ਪੈਂਦੇ ਸਨ । ਇਹ ਹੰਝੂ ਹਜ਼ਾਰਾਂ ਪ੍ਰਸ਼ਨ ਖੜ੍ਹੇ ਕਰਦੇ ਸਨ ।
  "ਕੀ ਜਵਾਨ ਪੁੱਤ ਦੀ ਮੌਤ ਦਾ ਕੋਈ ਮੁੱਲ ਹੁੰਦਾ ਹੈ? ਕੀ ਕੁਆਰੀ ਧੀ ਦੀ ਇੱਜ਼ਤ ਦਾ ਕੋਈ ਮੁੱਲ ਹੁੰਦਾ ਹੈ? ਪੈਸਾ ਅਤੇ ਪਲਾਟ ਮੇਰੇ ਹੁਣ ਕਿਸ ਕੰਮ?"
  ਜਦੋਂ ਵੇਦ ਕੋਈ ਹੁੰਗਾਰਾ ਨਾ ਭਰਦਾ ਤਾਂ ਚੌਧਰੀ ਰਾਮ ਨਾਥ ਦੁਆਲੇ ਹੋ ਜਾਂਦੇ।
  ਰਾਮ ਨਾਥ ਵੀ ਵੇਦ ਵਾਲੇ ਪ੍ਰਸ਼ਨ ਦੁਹਰਾ ਦਿੰਦਾ ।
  ਰਾਮ ਨਾਥ ਦੀ ਨਾਂਹ-ਨੁੱਕਰ ਚੌਧਰੀਆਂ ਨੂੰ ਰੜਕਣ ਲਗਦੀ ।
  "ਵੇਦ ਤਾਂ ਸ਼ਰੀਫ ਹੈ । ਉਹ ਸਾਡਾ ਆਖਾ ਮੋੜਨ ਵਾਲਾ ਨਹੀਂ । ਪਰ ਇਸ ਸਾਰੇ ਪੁਆੜੇ ਦੀ ਜੜ੍ਹ ਇਹ ਵਕੀਲ ਹੈ । ਇਹ ਉਸਦਾ ਵੱਸ ਨਹੀਂ ਜਾਣ ਦਿੰਦਾ ।" ਪਹਿਲਾਂ ਚੌਧਰੀ ਉਸ ਨੂੰ ਪਿੱਠ ਪਿੱਛੇ ਕੋਸਦੇ ਸਨ । ਹੁਣ ਸਾਹਮਣੇ ਸੁਨਾਉਣ ਲਗੇ ।
  ਜਦੋਂ ਰਿਸ਼ਤੇਦਾਰਾਂ ਨੂੰ ਸਮਝੌਤਾ ਕਰਾਉਣ ਵਿਚ ਕਾਮਯਾਬੀ ਨਾ ਮਿਲੀ ਤਾਂ ਜ਼ਿੰਮੇਵਾਰੀ ਸਮਾਜਕ ਅਧਿਕਾਰੀਆਂ ਨੇ ਸੰਭਾਲ ਲਈ ।
  ਕੁਝ ਅਜਿਹੀਆਂ ਜਥੇਬੰਦੀਆਂ, ਜਿਹੜੀਆਂ ਮੁੱਢਲੇ ਦਿਨਾਂ ਵਿਚ ਧਰਨੇ ਮਾਰਨ ਅਤੇ ਜਲੂਸ ਕੱਢਣ ਵਿਚ ਮੋਹਰੀ ਸਨ, ਸਮਝੌਤੇ ਦਾ ਸੁਝਾਅ ਦੇਣ ਲੱਗੀਆਂ । ਕੁਝ ਪੱਤਰਕਾਰ ਆਪਣੇ ਅਹਿਸਾਨਾਂ ਦੀ ਯਾਦ ਕਰਾਉਣ ਲੱਗੇ । ਨੇਹਾ ਅਤੇ ਕਮਲ ਦੇ ਦੋਸਤਾਂ ਦੇ ਮਾਪੇ
  ਵੀ ਲੜਾਈ ਖਤਮ ਕਰਨ ਵਿਚ ਬਿਹਤਰੀ ਦੱਸਣ ਲੱਗੇ ।
  ਹੋਰ ਤਾਂ ਹੋਰ ਰਾਮ ਨਾਥ ਦੇ ਸਕੇ ਭਰਾ ਵੀ ਘਰ ਬੈਠੇ ਹੀ ਲੜਾਈ ਤੋਂ ਥੱਕੇ ਬੈਠੇ ਸਨ । ਮਲਵੀਂ ਜੀਭ ਨਾਲ ਉਹ ਵੀ ਖਹਿੜਾ ਛੁੱਡਾ ਕੇ ਘਰ ਬੈਠਣ ਦੀ ਸਲਾਹ ਦੇਣ ਲਗੇ ।
  ਅਸ਼ਵਨੀ ਕਹਿੰਦਾ, "ਪੰਕਜ ਹੋਰੀਂ ਅਮੀਰ ਹਨ । ਅਸੀਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ ।"
  ਮੰਗਤ ਕਹਿੰਦਾ : "ਉਹ ਪੈਸੇ ਚੜ੍ਹਾ ਕੇ ਬਰੀ ਹੋ ਜਾਣਗੇ । ਪਿੱਛੋਂ ਮੂੰਹ ਦੀ ਖਾਣ ਨਾਲੋਂ ਹੁਣੇ ਲੈ ਦੇ ਕਰਕੇ ਪਿੱਛੇ ਹਟਣ ਵਿਚ ਬਿਹਤਰੀ ਹੈ ।"
  ਸਮਝੌਤੇ ਲਈ ਚਾਰੇ ਪਾਸਿਉਂ ਪੈਂਦੇ ਦਬਾਅ ਕਾਰਨ ਸਾਰਾ ਪਰਿਵਾਰ ਮਾਨਸਿਕ ਦਬਾਅ ਥੱਲੇ ਆਉਣ ਲੱਗਾ ।
  ਨੀਲਮ ਲਈ ਸਭ ਇਕੋ ਜਿਹਾ ਸੀ । ਵੇਦ ਆਪਣੀ ਕੁੜੱਤਣ ਮਨ ਹੀ ਮਨ ਪੀ ਲੈਂਦਾ ਸੀ । ਪਰ ਨੇਹਾ ਦਾ ਬਚਪਨ ਉਸਨੂੰ ਵਿਆਕੁਲ ਕਰ ਰਿਹਾ ਸੀ । ਉਸਦਾ ਆਗਿਆ ਚੱਕਰ ਗੁੱਧਸੇ ਨਾਲ ਮੁੜ ਭਖਣ ਲਗਦਾ ਸੀ ।
  ਰਾਮ ਨਾਥ ਸਭ ਦੇ ਮੂੰਹੋਂ ਲਹਿੰਦਾ ਜਾ ਰਿਹਾ ਸੀ । ਪੰਕਜ ਹੋਰਾਂ ਦੀ ਹਸਪਤਾਲ ਵਿਚ ਹਾਜ਼ਰੀ ਨੇ ਵੇਦ ਪਰਿਵਾਰ ਦਾ ਹਸਪਤਾਲ ਰਹਿਣਾ ਦੁੱਭਰ ਕਰ ਦਿੱਤਾ । ਉਨ੍ਹਾਂ ਦੇ ਸਰੀਰਾਂ ਦੇ ਜ਼ਖ਼ਮ ਤਾਂ ਅੱਲੇ ਸਨ ਹੀ, ਮਨ ਦੇ ਜ਼ਖ਼ਮ ਹੋਰ ਗਹਿਰੇ ਹੋਣ ਲੱਗੇ ।
  ਹਸਪਤਾਲ ਹੁਣ ਉਨ੍ਹਾਂ ਲਈ ਇਲਾਜ ਵਾਲੀ ਥਾਂ ਨਹੀਂ ਸੀ ਰਹੀ । ਇਸ ਤੋਂ ਪਹਿਲਾਂ ਕਿ ਕੋਈ ਮੈਂਬਰ ਸਕੈਟਰੀ (ਮਨੋ-ਰੋਗੀ) ਵਾਰਡ ਵਿਚ ਦਾਖ਼ਲ ਹੋਵੇ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਲੈ ਕੇ ਘਰ ਚਲੇ ਜਾਣਾ ਚਾਹੀਦਾ ਸੀ ।
  ਡਾਕਟਰ ਛੁੱਟੀ ਦੇਣ ਦੇ ਹੱਕ ਵਿਚ ਨਹੀਂ ਸਨ । ਰਾਮ ਨਾਥ ਨੇ ਡਾਕਟਰਾਂ ਦੀ ਸਲਾਹ ਦੇ ਉਲਟ ਦੋਹਾਂ ਮਰੀਜ਼ਾਂ ਨੂੰ ਛੁੱਟੀ ਕਰਵਾ ਲਈ ।
  ਪੂਰੀ ਤਰ੍ਹਾਂ ਠੀਕ ਹੋਣ ਵਿਚ ਜੋ ਕਸਰ ਸੀ, ਉਹ ਪਿੱਛੋਂ ਪੁਰੀ ਹੁੰਦੀ ਰਹੇਗੀ ।
  ਤੂਫ਼ਾਨ ਲੰਘੇ ਸਨ । ਉਨ੍ਹਾਂ ਦਾ ਅਸਰ ਉਮਰ ਭਰ ਰਹਿਣਾ ਹੀ ਰਹਿਣਾ ਸੀ ।


  65

  ਭਾਵੇਂ ਨੀਰਜ ਹੋਰਾਂ ਨੂੰ ਹਸਪਤਾਲ ਵਿਚ ਘਰ ਵਰਗੀਆਂ ਸਹੂਲਤਾਂ ਪ੍ਰਾਪਤ ਸਨ ਫੇਰ ਵੀ ਵੀਹਾਂ ਦਿਨਾਂ ਬਾਅਦ ਉਨ੍ਹਾਂ ਦਾ ਮਨ ਕਾਹਲਾ ਪੈਣ ਲੱਗਾ । ਉਹ ਆਪਣੇ ਰਿਸ਼ਤੇਦਾਰਾਂ ਉਪਰ ਜ਼ੋਰ ਪਾਉਣ ਲੱਗੇ । ਪੁਲਿਸ ਨਾਲ ਗੱਲ ਕਰੋ । ਜੱਜ ਨੂੰ ਫ਼ੋਨ ਕਰਾਓ ।
  ਜੋ ਕੁਝ ਕੋਈ ਮੰਗਦਾ ਹੈ ਉਸ ਨੂੰ ਦੇਵੋ । ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਮ ਕਰੋ । ਨਹੀਂ ਤਾਂ ਉਹ ਸੱਚਮੁੱਚ ਬਿਮਾਰ ਹੋ ਜਾਣਗੇ ।
  ਵਿਸ਼ੇਸ਼ ਫ਼ੀਸ ਦੇ ਕੇ ਨੰਦ ਲਾਲ ਨੂੰ ਹਸਪਤਾਲ ਬੁਲਾਇਆ ਗਿਆ । ਉਸ ਅੱਗੇ ਵਾਸਤੇ ਪਾਏ ਗਏ । ਉਹ ਜ਼ਮਾਨਤ ਦੀ ਦਰਖ਼ਾਸਤ ਲਾਏ । ਦੁਨੀਆਂ ਭਰ ਦਾ ਕਾਨੂੰਨ ਪੇਸ਼ ਕਰਕੇ ਦਰਖ਼ਾਸਤ ਮਨਜ਼ੂਰ ਕਰਾਏ । ਸਰਕਾਰ ਵੱਲੋਂ ਹੁਣ ਰਾਹ ਪੱਧਰਾ ਸੀ । ਕਿਸੇ ਜੱਜ ਉਪਰ ਕੋਈ ਦਬਾਅ ਨਹੀਂ ਸੀ । ਹੁਣ ਜ਼ਮਾਨਤ ਮਨਜ਼ੂਰ ਹੋਣ ਵਿਚ ਕੀ ਦਿੱਕਤ ਸੀ?
  ਨੰਦ ਲਾਲ ਤੱਤਾ ਲੱਕਨ ਦੇ ਹੱਕ ਵਿਚ ਨਹੀਂ ਸੀ । ਕਾਨੂੰਨ ਨੇ ਮੁਲਜ਼ਮਾਂ ਦੀ ਮਰਜ਼ੀ ਅਨੁਸਾਰ ਨਹੀਂ ਸੀ ਚੱਲਣਾ । ਆਈ.ਜੀ. ਨੇ ਪੜਤਾਲ ਸਿਰੇ ਲਾ ਲਈ ਸੀ । ਗਵਾਹਾਂ ਦੇ ਬਿਆਨ ਲਿਖੇ ਜਾ ਚੁੱਕੇ ਸਨ । ਮੌਕੇ ਦਾ ਮੁਲਾਹਜ਼ਾ ਹੋ ਚੁੱਕਾ ਸੀ । ਬਸ ਰਿਪੋਰਟ ਲਿਖਣੀ ਬਾਕੀ ਸੀ । ਨੰਦ ਲਾਲ ਚਾਹੁੰਦਾ ਸੀ, ਮੁਲਜ਼ਮਾਂ ਨੂੰ ਦਰਖ਼ਾਸਤ ਦੇਣ ਦੀ ਥਾਂ ਪੁਲਿਸ ਨੂੰ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਦਰਖ਼ਾਸਤ ਦੇਣੀ ਚਾਹੀਦੀ ਸੀ । ਉਸ ਦਰਖ਼ਾਸਤ ਦੇ ਆਧਾਰ 'ਤੇ ਦੋਸ਼ੀਆਂ ਨੂੰ ਬਾਹਰ ਆਉਣਾ ਚਾਹੀਦਾ ਸੀ ।
  ਖੁਦਾ ਨਾ ਖਾਸਤਾ ਜੇ ਦਰਖ਼ਾਸਤ ਸਾਧੂ ਸਿੰਘ ਵਰਗੇ ਕਿਸੇ ਸਿਰ-ਫਿਰੇ ਜੱਜ ਕੋਲ ਲੱਗ ਗਈ ਅਤੇ ਨਾ-ਮਨਜ਼ੂਰ ਹੋ ਗਈ ਤਾਂ ਉਨ੍ਹਾਂ ਦੇ ਦੋਸ਼ੀ ਹੋਣ 'ਤੇ ਅਦਾਲਤ ਦੀ ਮੋਹਰ ਲੱਗ ਜਾਣੀ ਸੀ । ਇਹ ਮੋਹਰ ਅੱਗੇ ਚੱਲ ਕੇ ਉਨ੍ਹਾਂ ਨੂੰ ਮਹਿੰਗੀ ਪੈਣੀ ਸੀ ।
  ਫੇਰ ਜ਼ਮਾਨਤ ਵਾਲੀ ਦਰਖ਼ਾਸਤ ਕਿਹੜਾ ਪਹਿਲੇ ਦਿਨ ਮਨਜ਼ੂਰ ਹੋ ਜਾਣੀ ਸੀ ।
  ਦਸ ਪੰਦਰਾਂ ਦਿਨ ਇਸ ਨੇ ਖਾ ਜਾਣੇ ਸਨ । ਉਨ੍ਹਾਂ ਦਸਾਂ ਦਿਨਾਂ ਵਿਚ ਆਈ.ਜੀ. ਤੋਂ ਰਿਪੋਰਟ ਤਿਆਰ ਕਰਵਾ ਕੇ ਪੱਕਾ ਕੰਮ ਕਰਵਾਉਣਾ ਚਾਹੀਦਾ ਸੀ ।
  ਨੰਦ ਲਾਲ ਦਾ ਇਕ ਹੋਰ ਮੱਤ ਸੀ । ਨੀਰਜ ਹੋਰਾਂ ਦੀ ਜ਼ਮਾਨਤ ਮਨਜ਼ੂਰ ਕਰਾਉਣ ਤੋਂ ਪਹਿਲਾਂ ਕਿਸੇ ਭਈਏ ਦੀ ਜ਼ਮਾਨਤ ਮਨਜ਼ੂਰ ਕਰਵਾ ਲੈਣੀ ਚਾਹੀਦੀ ਸੀ ।
  ਮੁਕੱਦਮੇ ਦੇ ਮੁੱਖ ਦੋਸ਼ੀ ਭਈਏ ਸਨ । ਉਹ ਮੁੱਖ ਦੋਸ਼ੀ ਇਸ ਲਈ ਸਨ, ਕਿਉਂਕਿ ਉਨ੍ਹਾਂ ਨੇ ਜੁਰਮ ਕਰਨ ਵਿਚ ਸਿੱਧਾ ਹਿੱਸਾ ਪਾਇਆ ਸੀ । ਉਨ੍ਹਾਂ ਕੋਲੋਂ ਲੁੱਟ ਦਾ ਸਮਾਨ ਬਰਾਮਦ ਹੋਇਆ ਸੀ । ਪੰਕਜ ਹੋਰਾਂ ਉਪਰ ਉਨ੍ਹਾਂ ਨੂੰ ਉਕਸਾ ਕੇ ਜੁਰਮ ਕਰਾਉਣ ਦਾ ਦੋਸ਼ ਸੀ । ਕਾਨੂੰਨ ਅਜਿਹੇ ਦੋਸ਼ੀਆਂ ਨੂੰ ਦੋ ਨੰਬਰ ਦੇ ਦੋਸ਼ੀ ਮੰਨਦਾ ਸੀ । ਜੇ ਮੁੱਖ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਹੋ ਜਾਵੇ, ਫੇਰ ਦੋ ਨੰਬਰ ਦੇ ਦੋਸ਼ੀ ਦੀ ਜ਼ਮਾਨਤ ਝੱਟ ਮਨਜ਼ੂਰ ਹੋ ਜਾਂਦੀ ਸੀ ।
  ਪੰਜਾਂ ਮੁੱਖ ਦੋਸ਼ੀਆਂ ਵਿਚੋਂ ਪੰਚਮ ਦੀ ਜ਼ਮਾਨਤ ਮਨਜ਼ੂਰ ਹੋਣ ਦੇ ਵੱਧ ਆਸਾਰ ਸਨ ।
  ਉਹ ਆਪਣੀ ਉਮਰ ਭਾਵੇਂ ਤੇਈ ਚੌਵੀਂ ਸਾਲ ਦੱਸਦਾ ਸੀ ਪਰ ਅਣ-ਦਾੜੀਆ ਹੋਣ ਕਾਰਨ ਉਹ ਸਤਾਰਾਂ ਅਠਾਰਾਂ ਸਾਲ ਦਾ ਲਗਦਾ ਸੀ । ਉਸਦੇ ਇਸ ਸਰੀਰਕ ਗੁਣ ਦਾ ਲਾਭ ਉਠਾਇਆ ਜਾ ਸਕਦਾ ਸੀ । ਕਾਨੂੰਨ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਕਿਸ਼ੋਰ ਅਪਰਾਧੀਆਂ ਨੂੰ ਵਿਸ਼ੇਸ਼ ਰਿਆਇਤ ਦਿੰਦਾ ਸੀ । ਪਹਿਲੀ ਰਿਆਇਤ ਇਹੋ ਜ਼ਮਾਨਤ ਵਾਲੀ ਸੀ । ਅਜਿਹੇ ਅਪਰਾਧੀ ਭਾਵੇਂ ਦੁਨੀਆਂ ਭਰ ਦੇ ਸਭ ਅਪਰਾਧ ਕਰਨ ਦੇ ਦੋਸ਼ੀ ਹੋਣ, ਇਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰਨੀ ਜ਼ਰੂਰੀ ਸੀ । ਤਰਕ ਸੀ ਕਿਸ਼ੋਰ ਮਨਾਂ ਨੂੰ ਪੇਸ਼ਾਵਰ ਮੁਲਜ਼ਮਾਂ ਵਿਚ ਰੱਖ ਕੇ ਪੱਕੇ ਮੁਜਰਮ ਨਹੀਂ ਸੀ ਬਣਾਇਆ ਜਾ ਸਕਦਾ । ਦੂਜਾ ਉਸਨੂੰ ਮੁਜਰਮ ਸਾਬਤ ਹੋਣ ਉਪਰ ਵੀ ਕੈਦ ਦੀ ਸਜ਼ਾ ਨਹੀਂ ਸੁਣਾਈ ਜਾ ਸਕਦੀ । ਅਜਿਹੇ ਮੁਜਰਮ ਨੂੰ ਵੱਧਧੋ-ਵੱਧ ਤਿੰਨ ਸਾਲ ਲਈ ਕਿਸ਼ੋਰਾਂ ਲਈ ਬਣੇ ਸੁਧਾਰ ਘਰਾਂ ਵਿਚ ਸੁਧਰਣ ਦਾ ਮੌਕਾ ਦੇਣਾ ਪੈਣਾ ਸੀ । ਉਹ ਸੁਧਰੇ ਜਾਂ ਵਿਗੜੇ, ਬਿਨਾਂ ਇਸ ਦੀ ਜਾਂਚ ਕਰੇ ਤਿੰਨ ਸਾਲ ਬਾਅਦ ਉਸਨੂੰ ਰਿਹਾਅ ਕਰਨਾ ਪੈਂਦਾ ਸੀ ।
  ਪੰਚਮ ਦੀ ਜ਼ਮਾਨਤ ਮਨਜ਼ੂਰ ਹੋਣ ਦਾ ਇਕ ਆਧਾਰ ਹੋਰ ਵੀ ਸੀ । ਪੁਲਿਸ ਹਿਰਾਸਤ ਦੌਰਾਨ ਉਸਦੀ ਚੰਗੀ ਕੁਟਾਈ ਹੋਈ ਸੀ । ਉਸਦੀ ਸੱਜੀ ਲੱਤ ਟੁੱਟ ਗਈ ਸੀ । ਉਸ ਉਪਰ ਪਲੱਸਤਰ ਲੱਗਾ ਹੋਇਆ ਸੀ । ਨੰਦ ਲਾਲ ਨੂੰ ਪਤਾ ਲੱਗਾ ਸੀ ਕਿ ਠੀਕ ਇਲਾਜ ਨਾ ਹੋਣ ਕਾਰਨ ਉਸਦੇ ਟੁੱਧਟੇ ਹੱਡ ਵਿਚ ਪਸ ਪੈ ਗਈ ਸੀ । ਕਿਸੇ ਵੀ ਸਮੇਂ ਟੰਗ ਕੱਟੀ ਜਾ ਸਕਦੀ ਸੀ । ਜੇਲ੍ਹ ਦੇ ਡਾਕਟਰਾਂ ਦੀ ਅਣਗਹਿਲੀ ਅਤੇ ਉਸਦੀ ਟੰਗ ਨੂੰ ਬਚਾਉਣ ਦੀ ਦੁਹਾਈ ਦੇ ਕੇ ਉਸਨੂੰ ਜ਼ਮਾਨਤ ਤੇ ਰਿਹਾਅ ਕਰਵਾਇਆ ਜਾ ਸਕਦਾ ਸੀ ।
  ਭਈਏ ਦੀ ਉਮਰ ਲੁਕਾਉਣ ਵਿਚ ਸੌਖ ਰਹਿਣੀ ਸੀ । ਇਨ੍ਹਾਂ ਦਾ ਕੋਈ ਪਤਾ ਨਹੀਂ ਸੀ ਇਹ ਕਿਥੇ ਅਤੇ ਕਿਸਨੇ ਜੰਮੇ ਸਨ? ਜਨਮ ਸਰਟੀਫਿਕੇਟ ਮਿਲਣੋਂ ਰਹੇ । ਜਨਮ ਮਿਤੀ ਸਾਬਤ ਕਰਨ ਲਈ ਨਾ ਸਫ਼ਾਈ ਧਿਰ ਨੂੰ ਕੋਈ ਸਬੂਤ ਮਿਲਣਾ ਸੀ ਨਾ ਮੁਦਈ ਧਿਰ ਨੂੰ।
  ਅਜਿਹੇ ਘਚੋਲੇ ਵਿਚ ਅਦਾਲਤ ਨੂੰ ਡਾਕਟਰ ਦੀ ਸਹਾਇਤਾ ਲੈਣੀ ਪੈਣੀ ਸੀ । ਉਹ ਦੋਸ਼ੀ ਦੀਆਂ ਹੱਡੀਆਂ ਦਾ ਮੁਆਇਨਾ ਕਰਕੇ ਉਸ ਦੀ ਉਮਰ ਦਾ ਅੰਦਾਜ਼ਾ ਲਾਏਗਾ । ਇਹ ਟੈਸਟ ਪੱਕਾ ਨਹੀਂ ਸੀ । ਦੋ ਤਿੰਨ ਸਾਲ ਦਾ ਫ਼ਰਕ ਅਸਾਨੀ ਨਾਲ ਪਾਇਆ ਜਾ ਸਕਦਾ ਸੀ । ਡਾਕਟਰ ਜੇ ਉਮਰ ਸਤਾਰਾਂ ਅਤੇ ਉਨੀਂ ਦੇ ਵਿਚਕਾਰ ਲਿਖ ਦੇਵੇ ਫਿਰ ਵੀ ਫ਼ਾਇਦਾ ਮੁਲਜ਼ਮ ਨੂੰ ਹੋਣਾ ਸੀ । ਕਾਨੂੰਨ ਨੇ ਉਹ ਉਮਰ ਮੰਨਣੀ ਸੀ, ਜਿਸਦਾ ਦੋਸ਼ੀ ਨੂੰ ਫ਼ਾਇਦਾ ਹੋਣਾ ਸੀ ।
  ਡਾਕਟਰ ਪੰਕਜ ਹੋਰਾਂ ਦੇ ਹੱਥਾਂ ਵਿਚ ਸਨ । ਮਰਜ਼ੀ ਦੀ ਰਿਪੋਰਟ ਕਰਾਈ ਜਾ ਸਕਦੀ ਸੀ । ਮਜਬੂਰਣ ਅਦਾਲਤ ਨੂੰ ਜ਼ਮਾਨਤ ਦੇਣੀ ਪੈਣੀ ਸੀ ।
  ਪੰਚਮ ਉਪਰ ਡਕੈਤੀ ਦੇ ਨਾਲ-ਨਾਲ ਕਮਲ ਨੂੰ ਕਤਲ ਕਰਨ ਦਾ ਦੋਸ਼ ਵੀ ਸੀ ।
  ਉਹ ਮੁਕੱਦਮੇ ਦਾ ਮੁੱਖ ਦੋਸ਼ੀ ਸੀ । ਉਸਦੀ ਜ਼ਮਾਨਤ ਹੁੰਦਿਆਂ ਹੀ ਬਾਕੀਆਂ ਦੀ ਜ਼ਮਾਨਤ ਦਾ ਰਾਹ ਪੱਧਰਾ ਹੋ ਜਾਣਾ ਸੀ ।
  ਸਿੰਗਲਾ ਸੀਨੀਅਰ ਵਕੀਲ ਦੀ ਰਾਏ ਨਾਲ ਪੂਰੀ ਤਰ੍ਹਾਂ ਸਹਿਮਤ ਸੀ ।
  ਹੋ ਸਕਦਾ ਸੀ ਪੰਚਮ ਦੀ ਜ਼ਮਾਨਤ ਮਨਜ਼ੂਰ ਹੋਣ ਤੋਂ ਪਹਿਲਾਂ ਹੀ ਆਈ.ਜੀ. ਦੀ ਰਿਪੋਰਟ ਆ ਜਾਵੇ ਅਤੇ ਇਸ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਦੀ ਫੌਰੀ ਰਿਹਾਈ ਹੋ ਜਾਵੇ ।
  ਫੇਰ ਵੀ ਦੂਰ ਦੀ ਸੋਚ ਕੇ ਹੁਣੇ ਤੋਂ ਹਰ ਸਥਿਤੀ ਦਾ ਮੁਕਾਬਲਾ ਕਰਨ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਸੀ । ਪਾਸਾ ਕਦੋਂ ਪਲਟ ਜਾਵੇ, ਕੋਈ ਪਤਾ ਨਹੀਂ ਲਗਦਾ? ਛਾਹ ਦੇ ਪਿਆਲੇ ਅਤੇ ਬੁਲ੍ਹਾਂ ਵਿਚ ਬਹੁਤ ਫਰਕ ਹੁੰਦਾ ਹੈ । ਇਹ ਕਹਾਵਤ ਪੰਕਜ ਹੋਰਾਂ ਉਪਰ ਕਈ ਵਾਰ ਸਹੀ ਸਿੱਧ ਹੋ ਚੁੱਕੀ ਸੀ ।
  ਹਾਲ ਦੀ ਘੜੀ ਇਹ ਮੰਨ ਕੇ ਚੱਲਣਾ ਚਾਹੀਦਾ ਸੀ ਕਿ ਰਿਪੋਰਟ ਉਨ੍ਹਾਂ ਦੇ ਹੱਕ ਵਿਚ ਨਹੀਂ ਹੋ ਰਹੀ । ਉਨ੍ਹਾਂ ਨੂੰ ਮੁਕੱਦਮੇ ਦੀ ਤਿਆਰੀ ਸਾਧਾਰਨ ਹਾਲਾਤਾਂ ਅਨੁਸਾਰ ਕਰਨੀ ਚਾਹੀਦੀ ਸੀ ।
  ਠੇਕੇਦਾਰ ਨੂੰ ਛੱਡ ਕੇ ਬਾਕੀ ਦੋਸ਼ੀਆਂ ਦਾ ਕੋਈ ਵਾਲੀ ਵਾਰਿਸ ਨਹੀਂ ਸੀ । ਨਾ ਉਨ੍ਹਾਂ ਨੇ ਆਪਣਾ ਕੋਈ ਵਕੀਲ ਕੀਤਾ ਸੀ । ਫੈਸਲੇ ਤਕ ਉਨ੍ਹਾਂ ਦੇ ਬਾਹਰ ਆਉਣ ਦੇ ਕੋਈ ਆਸਾਰ ਨਹੀਂ ਸਨ ।
  ਪੰਜਾਂ ਦੋਸ਼ੀਆਂ ਦਾ ਜੇਲ੍ਹ ਵਿਚ ਰਹਿਣਾ ਪੰਕਜ ਹੋਰਾਂ ਲਈ ਖ਼ਤਰੇ ਦੀ ਘੰਟੀ ਸੀ ।
  ਜੇ ਮੁਲਜ਼ਮ ਜੇਲ੍ਹ ਵਿਚ ਹੋਣ ਫੇਰ ਅਦਾਲਤ ਨੂੰ ਮੁਕੱਦਮਾ ਤੇਜ਼ੀ ਨਾਲ ਚਲਾਉਣਾ ਪੈਣਾ ਸੀ । ਵੱਡੀਆਂ ਅਦਾਲਤਾਂ ਨੂੰ ਦੋਸ਼ੀਆਂ ਦਾ ਜੇਲ੍ਹ ਵਿਚ ਰਹਿਣਾ ਚੁਭਦਾ ਸੀ । ਉਹ ਹੇਠਲੀਆਂ ਅਦਾਲਤਾਂ ਨੂੰ ਤਾੜਦੀਆਂ ਰਹਿੰਦੀਆਂ ਸਨ । ਮੁੱਕਦਮੇ ਦਾ ਫੈਸਲਾ ਜਲਦੀ ਕਰੋ । ਜੇ ਦੋਸ਼ੀ ਬੇਕਸੂਰ ਹੈ, ਉਸਨੂੰ ਜਲਦੀ ਬਾਹਰ ਕੱਢੋ ।
  ਵੈਸੇ ਵੀ ਜੇ ਕੋਈ ਸਾਧੂ ਸਿੰਘ ਵਰਗਾ ਜੱਜ ਮੁਕੱਦਮਾ ਤੇਜ਼ੀ ਨਾਲ ਚਲਾਉਣ ਲੱਗ ਪਿਆ ਤਾਂ ਉਸਨੂੰ ਠੱਲ੍ਹ ਪਾਉਣੀ ਮੁਸ਼ਕਲ ਹੋਵੇਗੀ । ਤਾਜ਼ਾ ਮੁਕੱਦਮਾ ਜੇ ਸਿਰੇ ਲੱਗ ਜਾਏ ਤਾਂ ਅਕਸਰ ਦੋਸ਼ੀਆਂ ਨੂੰ ਸਜ਼ਾ ਹੁੰਦੀ ਹੈ । ਗਵਾਹਾਂ ਦੇ ਮਨਾਂ ਵਿਚ ਗੁੱਸਾ ਹੁੰਦਾ ਹੈ ਅਤੇ ਯਾਦਦਾਸ਼ਤ ਤਾਜ਼ਾ ਹੁੰਦੀ ਹੈ । ਮਾਮਲਾ ਲਟਕਿਆ ਹੋਵੇ ਤਾਂ ਗਵਾਹਾਂ ਅਤੇ ਹਮਾਇਤੀਆਂ ਦਾ ਪੇਸ਼ੀਆਂ ਭੁਗਤ-ਭੁਗਤ, ਵਕੀਲਾਂ ਅਤੇ ਜੱਜਾਂ ਦੀਆਂ ਝਿੜਕਾਂ ਸੁਣ-ਸੁਣ ਅਤੇ ਮੁਨਸ਼ੀਆਂ ਮੁਸੱਦੀਆਂ ਦੀਆਂ ਜੇਬਾਂ ਭਰ-ਭਰ, ਹੌਂਸਲਾ ਪਸਤ ਹੋ ਜਾਂਦਾ ਹੈ । ਹੱਥ ਪੱਲੇ ਕੁਝ
  ਪੈਂਦਾ ਨਾ ਦੇਖ ਕੇ ਉਹ ਪੈਰਵਾਈ ਛੱਡ ਜਾਂਦੇ ਹਨ । ਜੋ ਮਿਲਿਆ, ਲਾਹੇ ਦਾ ਸੋਚ ਕੇ ਚਾਰ ਪੈਸੇ ਲੈ ਕੇ ਰਾਜ਼ੀਨਾਮਾ ਕਰ ਜਾਂਦੇ ਹਨ ।
  ਇਸ ਲਈ ਸਿੰਗਲਾ ਮੁਕੱਦਮਾ ਲਟਕਾਉਣ ਦਾ ਮਸਾਲਾ ਹੁਣੇ ਤੋਂ ਇਕੱਠਾ ਕਰਨ ਵਿਚ ਜੁਟ ਜਾਣਾ ਚਾਹੁੰਦਾ ਸੀ ।
  ਜਿੰਨੇ ਮੁਲਜ਼ਮ ਜ਼ਮਾਨਤ ਉਪਰ ਹੋਣਗੇ, ਓਨਾ ਮੁਕੱਦਮੇ ਨੂੰ ਵੱਧ ਲਟਕਾਇਆ ਜਾ ਸਕੇਗਾ ।
  ਪੰਕਜ ਹੋਰੇ ਤਜਰਬੇ ਕਰਕੇ ਦੇਖ ਚੁੱਕੇ ਸਨ । ਜੇ ਅਫ਼ਸਰ ਅੜ ਜਾਣ ਫੇਰ ਨਾ ਉਨ੍ਹਾਂ ਨੂੰ ਪੈਸਾ ਖਰੀਦ ਸਕਦਾ ਹੈ ਨਾ ਸਿਫਰਸ਼ ਦਬਾਅ ਸਕਦੀ ਹੈ ।
  ਅਜਿਹੇ ਮੌਕੇ ਕਾਨੂੰਨੀ ਦਾਅ-ਪੇਚ ਹੀ ਕੰਮ ਆਉਂਦੇ ਹਨ ।
  ਦੂਜੇ ਦੋਸ਼ੀਆਂ ਦੇ ਬਾਹਰ ਆਉਣ ਦੀ ਹਾਲੇ ਕੋਈ ਸੰਭਾਵਨਾ ਨਹੀਂ ਸੀ । ਕਾਨੂੰਨੀ ਰਣਨੀਤੀ ਮੰਗ ਕਰਦੀ ਸੀ, ਘੱਧਟੋ-ਘੱਟ ਪੰਚਮ ਨੂੰ ਹੱਥ ਵਿਚ ਕਰ ਲੈਣਾ ਚਾਹੀਦਾ ਸੀ ।
  ਜ਼ਮਾਨਤ ਮਨਜ਼ੂਰ ਕਰਾਉਣ ਤੋਂ ਪਹਿਲਾਂ ਉਸ ਨਾਲ ਸ਼ਰਤਾਂ ਤੈਅ ਕੀਤੀਆਂ ਜਾਣ ।
  ਵੱਡੀ ਸ਼ਰਤ ਇਕੋ ਸੀ । ਫੈਸਲੇ ਤਕ ਉਸਨੂੰ ਉਨ੍ਹਾਂ ਦੇ ਹੱਥ ਹੇਠ ਰਹਿਣਾ ਪੈਣਾ ਸੀ । ਲੋੜ ਪੈਣ 'ਤੇ ਉਸ ਨੂੰ ਕਦੇ ਜੇਲ੍ਹ ਦੇ ਅੰਦਰ ਅਤੇ ਕਦੇ ਬਾਹਰ ਆਉਣਾ ਪੈਣਾ ਸੀ ।
  ਸੋਚ ਵਿਚਾਰ ਕਰਨ ਲਈ ਪੰਚਮ ਨਾਲ ਮੁਲਾਕਾਤ ਕੀਤੀ ਗਈ । ਉਹ ਝੱਟ ਸਭ ਸ਼ਰਤਾਂ ਮੰਨ ਗਿਆ ।
  ਉਸਨੂੰ ਆਪਣੇ ਦੋਹੀਂ ਹੱਥੀਂ ਲੱਡੂ ਨਜ਼ਰ ਆਏ । ਉਸਨੂੰ ਕਿਸ਼ੋਰ ਮੰਨ ਲਿਆ ਗਿਅ  ਤਾਂ ਉਸ ਦੀਆਂ ਪੌਂ ਬਾਰਾਂ । ਨਾ ਮੰਨਿਆ ਗਿਆ, ਫੇਰ ਵੀ ਬਾਹਰ ਆ ਕੇ ਉਸਦੀ ਟੰਗ ਬਚ ਰਹਿਣੀ ਸੀ । ਅੰਦਰ ਰਹਿ ਕੇ ਉਸਦੀ ਟੰਗ ਕਿਸੇ ਵੀ ਦਿਨ ਕੱਟੀ ਜਾ ਸਕਦੀ ਸੀ ।
  ਪੰਚਮ ਦੀ ਜ਼ਮਾਨਤ ਮਨਜ਼ੂਰ ਕਰਾਉਣ ਦੀਆਂ ਤਿਆਰੀਆਂ ਹੋਣ ਲੱਗੀਆਂ ।


  66

  ਇਨਸਾਫ਼ ਦੇ ਸਾਰੇ ਕਾਇਦੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪੰਕਜ ਹੋਰਾਂ ਨੂੰ ਸਹੂਲਤਾਂ ਉਪਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ । ਰਾਮ ਨਾਥ ਵੱਲੋਂ ਉਨ੍ਹਾਂ ਸਹੂਲਤਾਂ ਨੂੰ ਨੱਥ ਪਾਉਣ ਲਈ ਦਿੱਤੀਆਂ ਜਾ ਰਹੀਆਂ ਦਰਖ਼ਾਸਤਾਂ ਬਿਨਾਂ ਕਿਸੇ ਤਰਕ ਦੇ ਰੱਦ ਕੀਤੀਆਂ ਜਾ ਰਹੀਆਂ ਸਨ ।
  ਪਹਿਲੀ ਦਰਖ਼ਾਸਤ ਵਿਚ ਰਾਮ ਨਾਥ ਨੇ ਦੋਸ਼ੀਆਂ ਨੂੰ ਦਿਲ ਦੇ ਮਰੀਜ਼ ਘੋਸ਼ਿਤ ਕਰਨ ਦੇ ਦਯਾਨੰਦ ਹਸਪਤਾਲ ਦੇ ਡਾਕਟਰਾਂ ਦੇ ਫੈਸਲੇ ਨੂੰ ਵੰਗਾਰਿਆ ਸੀ ।
  ਪਹਿਲੇ ਹੀ ਦਿਨ ਮੈਜਿਸਟਰੇਟ ਨੇ ਉਸ ਦੀ ਦਰਖ਼ਾਸਤ ਨਾ-ਮਨਜ਼ੂਰ ਕਰ ਦਿੱਤੀ ਸੀ ।
  ਪੰਜ ਮਾਹਿਰ ਡਾਕਟਰਾਂ ਦੀ ਰਾਏ ਉਪਰ ਸ਼ੱਕ ਕਰਨ ਦਾ ਕੋਈ ਠੋਸ ਆਧਾਰ ਨਹੀਂ ਸੀ ।
  ਰਾਮ ਨਾਥ ਨੇ ਇਸ ਫੈਸਲੇ ਵਿਰੁੱਧ ਸੈਸ਼ਨ ਕੋਰਟ ਵਿਚ ਅਪੀਲ ਕੀਤੀ । ਸੈਸ਼ਨ ਜੱਜ ਨੇ ਦੂਜੀ ਧਿਰ ਨੂੰ ਨੋਟਿਸ ਜਾਰੀ ਕਰ ਦਿੱਤਾ । ਮਹੀਨੇ ਦੀ ਤਾਰੀਖ਼ ਪਾ ਦਿੱਤੀ । ਮਹੀਨੇਮਹੀਨੇ ਦੀਆਂ ਕਈ ਤਾਰੀਖ਼ਾਂ ਹੋਰ ਪੈਣੀਆਂ ਸਨ । ਫੈਸਲਾ ਹੋਣ ਤਕ ਉਨ੍ਹਾਂ ਨੇ ਰਿਹਾਅ
  ਹੋ ਜਾਣਾ ਸੀ । ਪਿਛੋਂ ਹੋਏ ਫੈਸਲੇ ਦਾ ਮੁਦਈ ਨੂੰ ਕੀ ਭਾਅ ।
  ਦੂਜੀ ਦਰਖ਼ਾਸਤ ਰਾਹੀਂ ਰਾਮ ਨਾਥ ਨੇ ਦੋਸ਼ੀਆਂ ਦੇ ਹਸਪਤਾਲ ਵਿਚ ਦਫ਼ਤਰ ਖੋਲ੍ਹਣ, ਮੋਬਾਈਲ ਫ਼ੋਨ ਰੱਖਣ, ਖੁਲ੍ਹੀਆਂ ਮੁਲਾਕਾਤਾਂ, ਘਰਾਂ ਵਿਚ ਚੱਕਰ ਮਾਰਨ ਅਤੇ ਪਤਨੀਆਂ ਦੇ ਦੋਸ਼ੀਆਂ ਕੋਲ ਸੌਣ ਉੱਪਰ ਇਤਰਾਜ਼ ਕੀਤਾ ਸੀ । ਮੈਜਿਸਟਰੇਟ ਨੇ ਇਨ੍ਹਾਂ ਸਹੂਲਤਾਂ
  'ਤੇ ਰੋਕ ਲਾਉਣ ਦੀ ਥਾਂ ਪੁਲਿਸ ਦੇ ਉਪ ਕਪਤਾਨ ਨੂੰ ਪੜਤਾਲ ਦਾ ਹੁਕਮ ਕਰ ਦਿੱਤਾ ।
  ਪੜਤਾਲ ਮੁਕੰਮਲ ਕਰਕੇ ਰਿਪੋਰਟ ਪੇਸ਼ ਕਰਨ ਲਈ ਉਸਨੂੰ ਇਕ ਮਹੀਨੇ ਦਾ ਸਮਾਂ ਦੇ ਦਿੱਤਾ ।
  ਇਸ ਫੈਸਲੇ ਦੇ ਵਿਰੁੱਧ ਰਾਮ ਨਾਥ ਦੀ ਅਪੀਲ ਕਰਨ ਦੀ ਜੁਰਅਤ ਨਾ ਪਈ । ਨਤੀਜ  ਪਹਿਲੀ ਅਪੀਲ ਵਾਲਾ ਹੋਣਾ ਸੀ । ਇਹ ਉਸਨੂੰ ਸਾਫ਼ ਦਿਖਾਈ ਦੇ ਰਿਹਾ ਸੀ ।
  ਅਦਾਲਤ ਦੇ ਇਨ੍ਹਾਂ ਇਕ-ਪਾਸੜ ਫੈਸਲਿਆਂ ਕਾਰਨ ਰਾਮ ਨਾਥ ਦਾ ਖੌਲ ਰਿਹਾ ਖ਼ੂਨ ਹਾਲੇ ਠੰਡਾ ਨਹੀਂ ਸੀ ਹੋਇਆ ਕਿ ਪੰਚਮ ਨੂੰ ਕਿਸ਼ੋਰ ਅਪਰਾਧੀ ਬਣਾ ਕੇ ਜ਼ਮਾਨਤ ਲਈ ਦਿੱਤੀ ਦਰਖ਼ਾਸਤ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਦਿੱਤਾ ।
  ਪੰਚਮ ਦੇ ਦਾੜ੍ਹੀ ਮੁੱਛਾਂ ਨਹੀਂ ਸਨ, ਇਸ ਦਾ ਕਾਰਨ ਉਸਦਾ ਕਿਸ਼ੋਰ ਹੋਣਾ ਨਹੀਂ ਸੀ । ਅਸਲ ਕਾਰਨ ਇਹ ਸੀ ਕਿ ਉਹ ਨਿਪਾਲੀ ਨਸਲ ਦਾ ਲਗਦਾ ਸੀ । ਨਿਪਾਲੀਆਂ ਦੇ ਅੱਵਲ ਤਾਂ ਦਾੜ੍ਹੀ ਮੁੱਛਾਂ ਆਉਂਦੀਆਂ ਨਹੀਂ । ਜੇ ਆਉਣ ਤਾਂ ਬਹੁਤ ਦੇਰ ਨਾਲ ਆਉਂਦੀਆਂ ਹਨ । ਉਸ ਦਾ ਕੱਦ ਕਾਠ, ਰੰਗ ਅਤੇ ਮੁਹਾਂਦਰਾ ਉਸ ਨੂੰ ਨਿਪਾਲੀ ਸਿੱਧ ਕਰਦਾ ਸੀ । ਪੁਲਿਸ ਦੀ ਪੁੱਛਗਿੱਛ ਦੌਰਾਨ ਉਸ ਨੇ ਆਪਣੀ ਉਮਰ ਚੌਵੀ ਪੱਚੀ ਸਾਲ ਲਿਖਾਈ ਸੀ । ਸੀ ਵੀ ਇੰਨੀ ਹੀ ।
  ਹੁਣ ਪੰਚਮ ਨੇ ਆਪਣੀ ਦਰਖ਼ਾਸਤ ਦੇ ਨਾਲ-ਨਾਲ ਇਕ ਹਲਫ਼ੀਆ ਬਿਆਨ ਲਾਇਆ ਸੀ, ਜਿਸ ਵਿਚ ਉਸਨੇ ਆਪਣੀ ਉਮਰ ਸਤਾਰਾਂ ਸਾਲ ਹੋਣ ਦਾ ਦਾਅਵਾ ਕੀਤਾ ਸੀ । ਨਾਲ ਉਸ ਦੇ ਪਿੰਡ ਦੇ ਇਕ ਅਖੌਤੀ ਪ੍ਰਧਾਨ ਦਾ ਹਲਫ਼ੀਆ ਬਿਆਨ ਸੀ, ਜਿਸ ਵਿਚ ਉਸਨੇ ਉਸ ਦੀ ਉਮਰ ਸਤਾਰਾਂ ਸਾਲ ਹੋਣ ਦੀ ਤਾਈਦ ਕੀਤੀ ਸੀ ।
  ਪੰਚਮ ਦੀ ਜ਼ਮਾਨਤ ਦੀ ਦਰਖ਼ਾਸਤ ਦਾ ਨੋਟਿਸ ਸਰਕਾਰ ਨੂੰ ਹੋਇਆ ਸੀ ।
  ਸਰਕਾਰ ਨੂੰ ਮੁਦਈ ਧਿਰ ਦੀ ਸਹਾਇਤਾ ਦੀ ਲੋੜ ਮਹਿਸੂਸ ਨਹੀਂ ਸੀ ਹੋਈ । ਇਸ ਲਈ ਸਰਕਾਰੀ ਵਕੀਲ ਨੇ ਮੁਦਈ ਧਿਰ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ ।
  ਰਾਮ ਨਾਥ ਨੇ ਆਪਣੇ ਸੂਤਰਾਂ ਰਾਹੀਂ ਇਸ ਦਰਖ਼ਾਸਤ ਦੀ ਸੂਹ ਕੱਢੀ ਸੀ ।
  ਸਰਕਾਰੀ ਮਸ਼ੀਨਰੀ ਦੇ ਰਵੱਈਏ ਵਿਚ ਆਈ ਇਸ ਤਬਦੀਲੀ ਦੀ ਕਨਸੋਅ ਰਾਮ ਨਾਥ ਨੂੰ ਹੋਣ ਲੱਗੀ ਸੀ । ਇਸ਼ਕ ਮੁਸ਼ਕ ਵਾਂਗ ਮੁਲਜ਼ਮ ਧਿਰ ਦੀ ਬਘੇਲ ਸਿੰਘ ਨਾਲ ਹੋਏ ਸੌਦੇ ਦੀ ਸੂਹ ਹੌਲੀ-ਹੌਲੀ ਜੱਗਰ ਹੋਣ ਲੱਗੀ ਸੀ ।
  ਲੋਕਾਂ ਨੂੰ ਕਰਾਈਮ ਬਰਾਂਚ ਵੱਲੋਂ ਕੀਤੀ ਜਾ ਰਹੀ ਪੜਤਾਲ ਦੇ ਸਿੱਧਟੇ ਦੀ ਵੀ ਸੂਹ ਸੀ । ਛੋਟਾ-ਵੱਡਾ ਹਰ ਕੋਈ ਆਖ ਰਿਹਾ ਸੀ । ਆਈ.ਜੀ. ਉਨ੍ਹਾਂ ਨੂੰ ਬੇ-ਗੁਨਾਹ ਸਾਬਤ ਕਰ ਚੁੱਕਾ ਸੀ ।
  ਪਹਿਲਾਂ ਰਾਮ ਨਾਥ ਨੂੰ ਇਹ ਸਭ ਅਫ਼ਵਾਹਾਂ ਲਗਦੀਆਂ ਸਨ । ਪਰ ਹੁਣ ਜਾਮ ਹੋ ਚੁੱਕੀ ਸਰਕਾਰੀ ਮਸ਼ੀਨਰੀ ਨੂੰ ਦੇਖਕੇ ਉਸਨੂੰ ਅਫ਼ਵਾਹਾਂ ਸੱਚ ਜਾਪਣ ਲੱਗ ਪਈਆਂ ਸਨ ।
  ਪਹਿਲਾਂ ਰਾਮ ਨਾਥ ਨੂੰ ਵਿਸ਼ੇਸ਼ ਦੂਤ ਰਾਹੀਂ ਅਦਾਲਤ ਵਿਚ ਆਏ ਅਰਜ਼ੀ-ਪੱਤਰ ਬਾਰੇ ਸੂਚਿਤ ਕੀਤਾ ਜਾਂਦਾ ਸੀ । ਹਣ ਪੁੱਛੇ ਜਾਣ 'ਤੇ ਵੀ ਉਸ ਤੋਂ ਤੱਥ ਛੁਪਾਉਣ ਦਾ ਯਤਨ ਕੀਤਾ ਜਾਂਦਾ ਸੀ ।
  ਰਾਮ ਨਾਥ ਦੇ ਹੌਸਲੇ ਪਸਤ ਹੋਣ ਲੱਗੇ । ਉਸ ਨੂੰ ਯਕੀਨ ਹੋ ਗਿਆ ਸਰਕਾਰ ਕੋਲੋਂ ਹੁਣ ਉਸ ਨੂੰ ਕੋਈ ਸਹਾਇਤਾ ਮਿਲਣ ਵਾਲੀ ਨਹੀਂ ।
  ਰਾਮ ਨਾਥ ਨੇ ਆਪਣੇ ਮਨ ਨਾਲ ਫੈਸਲਾ ਕੀਤਾ । ਅੱਗੋਂ ਤੋਂ ਉਹ ਆਪਣੇ ਪਾਪੜ ਆਮ ਵੇਲੇਗਾ ।
  ਰਾਮ ਨਾਥ ਦੇ ਸ਼ਹਿਰ ਵਿਚ ਤਿੰਨ ਮੈਜਿਸਟਰੇਟ ਅਤੇ ਇਕ ਸੈਸ਼ਨ ਜੱਜ ਸੀ । ਚਾਰ ਸਰਕਾਰੀ ਵਕੀਲ ਅਤੇ ਪੰਦਰਾਂ ਕੁ ਅਹਿਲਕਾਰ ਸਨ । ਰਾਮ ਨਾਥ ਦਾ ਸਭ ਨਾਲ ਉਠਣ ਬੈਠਣ ਸੀ ।
  ਮਾਇਆ ਨਗਰ ਜਿਵੇਂ ਜੱਜਾਂ ਦਾ ਮੇਲਾ ਲੱਗਾ ਹੋਇਆ ਸੀ । ਇਕ ਸੈਸ਼ਨ ਜੱਜ, ਪੰਜ ਐਡੀਸ਼ਨਲ ਸੈਸ਼ਨ ਜੱਜ, ਅਠਾਰਾਂ ਮੈਜਿਸਟਰੇਟ। ਇੰਨੇ ਹੀ ਸਰਕਾਰੀ ਵਕੀਲ । ਹਜ਼ਾਰ ਵਕੀਲ । ਸੈਂਕੜੇ ਅਹਿਲਕਾਰ । ਕਿਸੇ ਨੂੰ ਕਿਸੇ ਦੀ ਲਿਹਾਜ਼ ਨਹੀਂ ਸੀ । ਕੋਈ ਲਿਹਾਜ਼ ਕਰੇ ਤਾਂ ਕਿੰਨਿਆਂ ਕੁ ਨਾਲ? ਇਥੇ ਸਭ ਕੰਮ ਪੈਸੇ ਨਾਲ ਹੁੰਦਾ ਸੀ । ਕਿਸੇ ਨੂੰ ਕੋਈ ਸੰਗ ਸ਼ਰਮ ਨਹੀਂ ਸੀ । ਸੌਦਾ ਕੁਰਸੀ 'ਤੇ ਬੈਠੇ-ਬੈਠੇ ਹੁੰਦਾ ਸੀ । ਸ਼ਰੇਆਮ ਪੈਸੇ ਫੜਦੇ ਸਨ । ਗਿਣਕੇ ਜੇਬ ਵਿਚ ਪਾਉਂਦੇ ਸਨ । ਕੋਈ ਫਟਿਆ ਪੁਰਾਣਾ ਹੋਵੇ ਤਾਂ ਬਦਲਾਉਂਦੇ ਸਨ ।
  ਉਸਦੇ ਸ਼ਹਿਰ ਇੰਝ ਨਹੀਂ ਸੀ ਹੁੰਦਾ । ਇਹੋ ਵਾਰਦਾਤ ਜੇ ਉਸਦੇ ਸ਼ਹਿਰ ਹੋਈ ਹੁੰਦੀ ਤਾਂ ਇਕ ਵਕੀਲ ਦੇ ਭਾਣਜੇ ਦੇ ਕਾਤਲਾਂ ਦਾ ਕਿਸੇ ਨੇ ਵਕੀਲ ਨਹੀਂ ਸੀ ਬਨਣਾ । ਉਲਟਾ ਸਾਰੀ ਬਾਰ ਨੇ ਰਾਮ ਨਾਥ ਦੀ ਪਿੱਠ 'ਤੇ ਹੋਣਾ ਸੀ । ਸਾਰੇ ਅਹਿਲਕਾਰਾਂ ਨੇ ਰਾਮ ਨਾਥ ਦੇ ਕੰਮਾਂ ਨੂੰ ਆਪਣਾ ਕੰਮ ਸਮਝਣਾ ਸੀ । ਪੈਸਾ ਧੇਲਾ ਕਿਸੇ ਨੇ ਕੀ ਲੈਣਾ ਸੀ, ਉੱਲਟਾ ਲੋੜੀਂਦੇ ਕਾਗਜ਼ ਉਸ ਦੇ ਘਰ ਪੁੱਜਦੇ ਕਰਨੇ ਸਨ ।
  ਇਥੇ ਦਸਾਂ ਵਾਲਾ ਕੰਮ ਸੌ ਵਿਚ ਹੋ ਰਿਹਾ ਸੀ । ਉਹ ਵੀ ਪੂਰੀ ਭਕਾਈ ਬਾਅਦ ।
  ਹੁਣ ਤਕ ਰਾਮ ਨਾਥ ਨੂੰ ਪ੍ਰਾਈਵੇਟ ਵਕੀਲ ਖੜ੍ਹਾ ਕਰਨ ਦੀ ਲੋੜ ਮਹਿਸੂਸ ਨਹੀਂ ਸੀ ਹੋਈ । ਸਰਕਾਰੀ ਵਕੀਲ ਪੂਰੀ ਤਨਦੇਹੀ ਨਾਲ ਪੈਰਵਾਈ ਕਰ ਰਹੇ ਸਨ ।
  ਹੁਣ ਸਰਕਾਰੀ ਅਧਿਕਾਰੀਆਂ ਵੱਲੋਂ ਚੱਲੀ ਨਾ-ਮਿਲਵਰਤਨ ਲਹਿਰ ਕਾਰਨ ਉਸਨੂੰ ਪ੍ਰਾਈਵੇਟ ਵਕੀਲ ਦੀ ਲੋੜ ਮਹਿਸੂਸ ਹੋਣ ਲੱਗੀ ।
  ਰਾਮ ਨਾਥ ਨੂੰ ਲਾਅ ਪਾਸ ਕੀਤਿਆਂ ਛੱਬੀ ਸਾਲ ਹੋ ਗਏ ਸਨ । ਲਾਅ ਉਸਨੇ ਰਾਤ ਦੀਆਂ ਕਲਾਸਾਂ ਵਿਚ ਪੜ੍ਹਿਆ ਸੀ । ਦਿਨੇ ਉਹ ਨੌਕਰੀ ਕਰਦਾ ਸੀ । ਉਸਦੇ ਬਹੁਤੇ ਜਮਾਤੀਆਂ ਨੇ ਡਿਗਰੀਆਂ ਤਾਂ ਪਾਸ ਕਰ ਲਈਆਂ ਸਨ ਪਰ ਘਰੇਲੂ ਮਜਬੂਰੀਆਂ ਕਾਰਨ
  ਨੌਕਰੀਆਂ ਛੱਡਣ ਦੀ ਹਿੰਮਤ ਨਹੀਂ ਸੀ ਪਈ । ਨਤੀਜੇ ਵਜੋਂ ਉਸ ਨੂੰ ਆਪਣੇ ਨਾਲ ਪੜ੍ਹਦਾ ਇਕ ਵੀ ਮੁੰਡਾ ਮਾਇਆ ਨਗਰ ਵਿਚ ਵਕਾਲਤ ਕਰਦਾ ਨਜ਼ਰ ਨਹੀਂ ਸੀ ਆਇਆ ।
  ਸਵੇਰ ਦੀਆਂ ਜਮਾਤਾਂ ਵਿਚ ਪੜ੍ਹਦੇ ਮੁੰਡਿਆਂ ਲਈ ਇਹ ਵਾਧਾ ਸੀ । ਉਨ੍ਹਾਂ ਨੂੰ ਹਰ ਸ਼ਹਿਰ ਵਿਚ ਆਪਣੇ ਜਮਾਤੀ ਵਕਾਲਤ ਕਰਦੇ ਮਿਲ ਜਾਂਦੇ ਸਨ । ਕਈ ਮੈਜਿਸਟਰੇਟ ਅਤੇ ਸੈਸ਼ਨ ਜੱਜ ਤਕ ਬਣੇ ਫਿਰਦੇ ਸਨ । ਪੁਰਾਣੇ ਮਿੱਤਰ ਦੋਸਤੀ ਨਹੀਂ ਭੁੱਲਦੇ । ਭੱਜ ਕੇ ਮਿਲਦੇ ਸਨ ਅਤੇ ਦਿਲੋਂ ਕੰਮ ਕਰਦੇ ਸਨ । ਰਾਮ ਨਾਥ ਆਪਣੇ ਸ਼ਹਿਰੋਂ ਆਪਣੇ ਸਾਥੀ ਵਕੀਲਾਂ ਕੋਲੋਂ ਮਾਇਆ ਨਗਰ ਦੇ ਵਕੀਲਾਂ
  ਦੇ ਨਾਂ ਚਿੱਠੀਆਂ ਲੈ ਕੇ ਆਇਆ ਸੀ ।
  ਉਨ੍ਹਾਂ ਚਿੱਠੀਆਂ ਦੇ ਆਧਾਰ 'ਤੇ ਰਾਮ ਨਾਥ ਨੇ ਕੁਝ ਵਕੀਲਾਂ ਨਾਲ ਸੰਪਰਕ ਕੀਤਾ । ਰਸਮੀ ਜਿਹੀ ਆਓ ਭਗਤ ਤੋਂ ਵੱਧ ਕਿਸੇ ਨੇ ਚਿੱਠੀ ਦੀ ਕਦਰ ਨਹੀਂ ਸੀ ਪਾਈ । ਕਿਸੇ ਨੇ ਰਾਮ ਨਾਥ ਦੀ ਸਹਾਇਤਾ ਲਈ ਆਪਣੇ ਜੂਨੀਅਰ ਵਕੀਲ ਦੀ ਡਿਊਟੀ ਲਾ ਦਿੱਤੀ
  ਅਤੇ ਕਿਸੇ ਨੇ ਸੀਨੀਅਰ ਮੁਨਸ਼ੀ ਦੀ ।
  ਜੇ ਥੋੜ੍ਹਾ ਜਿਹਾ ਸਾਥ ਕਿਸੇ ਨੇ ਦਿੱਤਾ ਸੀ ਉਹ ਰਾਜਕੁਮਾਰ ਸੀ ।
  ਰਾਜਕੁਮਾਰ ਦੋਸ਼ੀਆਂ ਵੱਲੋਂ ਕੀਤੀ ਜਾਂਦੀ ਹਰ ਅਦਾਲਤੀ ਕਾਰਵਾਈ ਉਪਰ ਨਜ਼ਰ ਰੱਖਦਾ ਸੀ । ਉਸ ਕਾਰਵਾਈ ਦੀ ਰਾਮ ਨਾਥ ਨੂੰ ਸੂਚਨਾ ਦਿੰਦਾ ਸੀ । ਰਾਮ ਨਾਥ ਉਸਦਾ ਤੋੜ ਲੱਭਦਾ ਸੀ ।
  ਰਾਮ ਨਾਥ ਨੂੰ ਸਰਕਾਰੀ ਵਕੀਲਾਂ ਨਾਲ ਉਹੋ ਮਿਲਾਉਂਦਾ ਸੀ । ਅਹਿਲਕਾਰਾਂ ਕੋਲੋਂ ਹੁਕਮਾਂ ਦੀਆਂ ਨਕਲਾਂ ਉਹੋ ਤਿਆਰ ਕਰਵਾਉਂਦਾ ਸੀ । ਕਿਸ ਨੂੰ ਕਿੰਨੇ ਪੈਸੇ ਦੇਣੇ ਸਨ ਇਸ ਦਾ ਫੈਸਲਾ ਉਹੋ ਕਰਦਾ ਸੀ ।
  ਰਾਮ ਨਾਥ ਮਹਿਸੂਸ ਕਰ ਰਿਹਾ ਸੀ । ਜਿੱਥੋਂ ਤੱਕ ਵੱਸ ਚਲਦਾ ਸੀ ਰਾਜਕੁਮਾਰ ਉਸਦਾ ਫ਼ਾਇਦਾ ਕਰਦਾ ਸੀ ।
  ਡੇਢ ਮਹੀਨੇ ਦੀ ਭੱਜ-ਨੱਠ ਦੌਰਾਨ ਰਾਮ ਨਾਥ ਨੂੰ ਪਤਾ ਲਗ ਚੁੱਕਾ ਸੀ ਕਿ ਮਾਇਆ ਨਗਰ ਦੇ ਵਕੀਲਾਂ ਦੀਆਂ ਫੀਸਾਂ ਅਸਮਾਨ ਛੋਂਹਦੀਆਂ ਸਨ । ਉਸਦੇ ਸ਼ਹਿਰ ਵੱਡੇ ਤੋਂ ਵੱਡੇ ਵਕੀਲ ਦੀ ਫ਼ੀਸ ਦਸ ਹਜ਼ਾਰ ਰੁਪਏ ਸੀ । ਇਥੇ ਦਸ ਹਜ਼ਾਰ ਮੁਨਸ਼ੀਆਣਾ ਬਣ ਜਾਂਦਾ ਸੀ । ਰਾਮ ਨਾਥ ਵਰਗੇ ਵਕੀਲ ਕੋਲ ਆਉਣ ਤੋਂ ਪਹਿਲਾਂ ਸਾਇਲ ਵੀਹ ਵਕੀਲਾਂ ਦੇ ਫੱਧਟਿਆਂ 'ਤੇ ਗੇੜੇ ਮਾਰਦਾ ਸੀ । ਤੋੜ-ਮਰੋੜ ਕਰਕੇ ਮਸਾਂ ਦੋ ਤਿੰਨ ਹਜ਼ਾਰ ਪੱਲੇ ਪਾਉਂਦਾ ਸੀ । ਉਹ ਵੀ ਕਿਸ਼ਤਾਂ ਵਿਚ ।
  ਇਥੋਂ ਦਾ ਕੋਈ ਵਕੀਲ ਉੱਠ ਕੇ ਜਾਂਦੇ ਸਾਇਲ ਨੂੰ ਆਵਾਜ਼ ਨਹੀਂ ਸੀ ਮਾਰਦਾ । ਕੋਈ ਮੁਨਸ਼ੀ ਉਸਦਾ ਪਿੱਛਾ ਨਹੀਂ ਸੀ ਕਰਦਾ ।
  ਜੂਨੀਅਰ ਵਕੀਲ ਨਵੇਂ ਮਾਡਲਾਂ ਦੀਆਂ ਕਾਰਾਂ ਲਈ ਫਿਰਦੇ ਸਨ । ਸੀਨੀਅਰ ਵਕੀਲਾਂ ਦਾ ਕਿਆ ਕਹਿਣਾ । ਇਕ ਦੋ ਤਾਂ ਮਰਸੀਡੀਜ਼ ਲਈ ਫਿਰਦੇ ਸਨ ।
  ਮੁਕੱਦਮਾ ਜਿਸ ਢੰਗ ਨਾਲ ਮੋੜ ਕੱਟ ਰਿਹਾ ਸੀ ਉਸ ਤੋਂ ਰਾਮ ਨਾਥ ਨੂੰ ਕਿਸੇ ਸੀਨੀਅਰ ਵਕੀਲ ਦੀ ਸਹਾਇਤਾ ਦੀ ਲੋੜ ਮਹਿਸੂਸ ਹੋ ਰਹੀ ਸੀ । ਨੀਰਜ ਹੋਰਾਂ ਨੇ ਚੋਟੀ ਦੇ ਵਕੀਲ ਕੀਤੇ ਸਨ । ਮਾਹਿਰ ਵਕੀਲਾਂ ਦਾ ਮੁਕਾਬਲਾ ਮਾਹਿਰ ਵਕੀਲ ਹੀ ਕਰ ਸਕਦਾ ਸੀ ।
  ਰਾਜਕੁਮਾਰ ਦੀ ਸਹਾਇਤਾ ਨਾਲ ਉਸਨੇ ਕਿਸੇ ਸੀਨੀਅਰ ਵਕੀਲ ਨਾਲ ਰਾਬਤਾ ਕਾਇਮ ਕਰਨ ਦਾ ਮਨ ਬਣਾਇਆ ।
  ਰਾਜਕੁਮਾਰ ਉਸ ਨਾਲ ਸੌ ਫੀਸਦੀ ਸਹਿਮਤ ਸੀ ।
  ਰਾਮ ਨਾਥ ਅਤੇ ਰਾਜਕੁਮਾਰ ਰਲਕੇ ਵੀ ਸ਼ਾਰਕਾਂ ਦਾ ਮੁਕਾਬਲਾ ਨਹੀਂ ਸਨ ਕਰ ਸਕਦੇ । ਜੱਜਾਂ ਨੂੰ ਆਪ-ਹੁਦਰੇ ਹੁਕਮ ਕਰਨ ਤੋਂ ਰੋਕਣ ਲਈ ਕਾਬਲ ਵਕੀਲ ਦੀ ਜ਼ਰੂਰਤ ਸੀ ।
  ਸੀਨੀਅਰ ਵਕੀਲ ਕਾਨੂੰਨ ਦੇ ਮਾਹਿਰ ਤਾਂ ਸਨ ਹੀ । ਇਹ ਉਪਰ ਤੱਕ ਪਹੁੰਚ ਵੀ ਰੱਖਦੇ ਸਨ । ਇਹ ਜੱਜਾਂ ਦੀ ਚਾਪਲੂਸੀ ਵੀ ਕਰਦੇ ਸਨ ਅਤੇ ਲੋੜ ਪੈਣ 'ਤੇ ਗਲ ਵੀ ਪੈ ਜਾਂਦੇ ਸਨ । ਆਪਣੇ ਨਾਂ ਹੇਠ ਜੱਜ ਦੀ ਸ਼ਿਕਾਇਤ ਕਰਨ ਦੀ ਜੁਅਰਤ ਵੀ ਰੱਖਦੇ ਸਨ । ਜੇ ਉਨ੍ਹਾਂ ਨਾਲ ਕੋਈ ਸੀਨੀਅਰ ਵਕੀਲ ਖੜ੍ਹਾ ਹੁੰਦਾ ਤਾਂ ਮੈਜਿਸਟਰੇਟ ਦੀ ਦੋਸ਼ੀਆਂ ਨੂੰ ਮੰਤਰੀਆਂ ਵਾਲੀਆਂ ਸਹੂਲਤਾਂ ਦੇਣ ਦੀ ਜੁਅਰਤ ਨਹੀਂ ਸੀ ਪੈਣੀ ।
  "ਪਰ ਸੀਨੀਅਰ ਵਕੀਲਾਂ ਦੀ ਫ਼ੀਸ ਬੜੀ ਸੁਣੀਦੀ ਹੈ?"
  ਰਾਮ ਨਾਥ ਨੂੰ ਆਪਣੀ ਚਾਦਰ ਦਾ ਪਤਾ ਸੀ । ਆਪਣੇ ਪੈਰ ਚਾਦਰ ਤਕ ਸੀਮਤ ਰੱਖਣ ਦੇ ਇਰਾਦੇ ਨਾਲ ਉਸਨੇ ਪੁੱਧਛਿਆ ।
  "ਹਾਂ । ਫੀਸਾਂ ਠੋਕ ਕੇ ਲੈਂਦੇ ਹਨ ।"
  "ਭਾਈਚਾਰੇ ਦਾ ਕੋਈ ਲਿਹਾਜ਼ ਨਹੀਂ ਕਰਦੇ?"
  "ਥੋੜ੍ਹਾ ਬਹੁਤ ਕਰਨਗੇ ।"
  "ਕਿਸ ਕੋਲ ਚੱਲੀਏ?"
  "ਨੇਮੀ ਨਾਥ ਕੋਲ ਚੱਲਦੇ ਹਾਂ । ਉਹ ਫ਼ੀਸ ਮੂੰਹ-ਮੰਗੀ ਲੈਂਦਾ ਹੈ । ਫੇਰ ਠੱਗੀ ਨਹ ਮਾਰਦਾ । ਨਾ ਸਰਕਾਰੀ ਵਕੀਲ ਦੇ ਨਾਂ 'ਤੇ ਲਵੇ ਨਾ ਜੱਜ ਦੇ ਨਾਂ 'ਤੇ । ਕਦੇ ਲੋੜ ਪਏ ਤਾਂ ਸਿੱਧੀ ਗੱਲ ਕਰਾਉਂਦਾ ਹੈ । ਬਹੁਤਾ ਖ਼ਰਚ ਨਹੀਂ ਹੋਣ ਦਿੰਦਾ । ਮੇਰੇ ਹਿਸਾਬ ਨਾਲ
  ਉਹ ਠੀਕ ਰਹੂ ।"
  "ਕਿੰਨੇ ਕੁ ਪੈਸੇ ਲਊ?"
  "ਗੱਲ ਕਰਕੇ ਦੇਖਦੇ ਹਾਂ, ਲਾਲਚੀ ਬਿਲਕੁਲ ਨਹੀਂ । ਸੱਚੀ ਗੱਲ ਮੂੰਹ 'ਤੇ ਆਖਣ ਵਾਲਾ ਹੈ । ਰਿਆਇਤ ਕਰਵਾਵਾਂਗੇ ।"
  "ਚੱਲ ਮਿਲਾ ਫੇਰ !"
  "ਸ਼ਾਮ ਨੂੰ ਕੋਠੀ ਚੱਲਾਂਗੇ । ਮੈਂ ਟਾਇਮ ਲੈ ਕੇ ਰੱਖਾਂਗਾ ।"
  ਨੇਮੀ ਨਾਥ ਨੇ ਉਨ੍ਹਾਂ ਨੂੰ ਸ਼ਾਮ ਨੂੰ ਮਿਲਣਾ ਸੀ ।
  ਸ਼ਾਮ ਨੂੰ ਦੋਬਾਰਾ ਇਕੱਠੇ ਹੋਣ ਦਾ ਵਾਅਦਾ ਕਰਕੇ ਉਹ ਵਿਛੜ ਗਏ ।

  67

  ਮਿੱਥੇ ਸਮੇਂ 'ਤੇ ਰਾਜਕੁਮਾਰ ਖ਼ੁਦ ਰਾਮ ਨਾਥ ਕੋਲ ਪੁੱਜ ਗਿਆ । ਉਸਦੇ ਸਕੂਟਰ ਪਿੱਛੇ ਬੈਠਾ ਰਾਮ ਨਾਥ ਰਾਜਕੁਮਾਰ ਦੀ ਰਹਿਮ-ਦਿਲੀ ਦੇ ਵਾਰੇ-ਵਾਰੇ ਜਾ ਰਿਹਾ ਸੀ । ਲੋਹੇ ਦੇ ਇਸ ਸ਼ਹਿਰ ਵਿਚ ਇਨਸਾਨੀਅਤ ਹਾਲੇ ਜ਼ਿੰਦਾ ਸੀ ।
  ਨੇਮੀ ਨਾਥ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ । ਸਾਇਲਾਂ ਦਾ ਛੋਟਾ ਜਿਹਾ ਇਕੱਠ ਨੇਮੀ ਨਾਥ ਦੀ ਕੋਠੀ ਦੇ ਬਾਹਰ ਬੈਠਾ ਸੀ ।
  ਉਨ੍ਹਾਂ ਨੂੰ ਨੇਮੀ ਨਾਥ ਨੇ ਹਾਲੇ ਮਿਲਣਾ ਸ਼ੁਰੂ ਨਹੀਂ ਸੀ ਕੀਤਾ । ਪਹਿਲ ਵਕੀਲਾਂ ਦੀ ਸੀ ।
  ਨੇਮੀ ਨਾਥ ਸਮੇਂ ਦਾ ਪਾਬੰਦ ਸੀ । ਇਕ-ਇਕ ਮਿੰਟ ਦੀ ਕਦਰ ਕਰਦਾ ਸੀ । ਬਿਨਾਂ ਕੋਈ ਭੂਮਿਕਾ ਬੰਨ੍ਹੇ ਉਹ ਰਾਮ ਨਥ ਨੂੰ ਸੰਬੋਧਤ ਹੋਇਆ —
  "ਭਾਈ ਸਾਹਿਬ ਤੁਹਾਡੇ ਨਾਲ ਬੜਾ ਧੱਕਾ ਹੋਇਆ ਹੈ । ਮੈਂ ਤੁਹਾਡਾ ਕੇਸ ਲੜਨਾ ਚਾਹੁੰਦਾ ਹਾਂ । ਪਰ ਮੈਨੂੰ ਇਕ ਦਿੱਕਤ ਪੇਸ਼ ਆ ਰਹੀ ਹੈ । ਪਹਿਲਾਂ ਮੈਂ ਉਹ ਦਿੱਕਤ ਦੂਰ ਕਰ ਲਵਾਂ । ਆਪਣਾ ਫੈਸਲਾ ਮੈਂ ਤੁਹਾਨੂੰ ਸਵੇਰੇ ਦੱਸਾਂਗਾ । ਮੈਨੂੰ ਆਪਣਾ ਫ਼ੋਨ ਨੰਬਰ ਨੋਟ ਕਰਾਓ । ਮੈਂ ਖੁਦ ਫ਼ੋਨ ਕਰਾਂਗਾ ।"
  ਦਰ-ਦਰ ਦੀਆਂ ਠੋਕਰਾਂ ਖਾ ਰਹੇ ਰਾਮ ਨਾਥ ਦਾ ਕੋਈ ਸੰਪਰਕ ਨੰਬਰ ਨਹੀਂ ਸੀ ।
  ਉਸ ਦੇ ਪੈਰ ਚੱਕਰ ਸੀ । ਕਦੇ ਉਹ ਥਾਣੇ ਹੁੰਦਾ, ਕਦੇ ਕਚਹਿਰੀ ।
  "ਤੁਸੀਂ ਮੈਨੂੰ ਟਾਇਮ ਦੱਧਸੋ । ਉਸ ਵਕਤ ਮੈਂ ਤੁਹਾਨੂੰ ਫ਼ੋਨ ਕਰਾਂਗਾ ।"
  ਨੇਮੀ ਨਾਥ ਨੇ ਆਪਣਾ ਵਿਜ਼ਟਿੰਗ ਕਾਰਡ ਰਾਮ ਨਾਥ ਨੂੰ ਦਿੱਤਾ । ਸਵੇਰੇ ਸੱਤ ਵਜੇ ਫ਼ੋਨ ਕਰਕੇ ਉਹ ਸਮਾਂ ਨਿਸ਼ਚਤ ਕਰ ਸਕਦਾ ਸੀ ।
  "ਤੁਸੀਂ ਮੈਨੂੰ ਦੱਧਸੋ । ਮੈਂ ਇਨ੍ਹਾਂ ਨੂੰ ਲੈ ਕੇ ਹਾਜ਼ਰ ਹੋ ਜਾਵਾਂਗਾ ।" ਰਾਜਕੁਮਾਰ ਨੇ ਗੱਲ ਟੋਕੀ ।
  "ਨਹੀਂ ਹਾਲੇ ਮੈਂ ਕੁਝ ਨਹੀ ਦੱਸ ਸਕਦਾ । ਸਵੇਰੇ ਸੱਤ ਵਜੇ ਹੀ ਪਤਾ ਲੱਗੇਗਾ ।"
  ਸਵੇਰੇ ਰਾਮ ਨਾਥ ਨੇ ਜਦੋਂ ਫ਼ੋਨ ਮਿਲਾਇਆ ਨੇਮੀ ਨਾਥ ਨੇ ਉਸ ਨੂੰ ਇਕੱਲੇ ਨੂੰ ਘਰ ਬੁਲਾਇਆ ।
  "ਛੋਟੇ ਭਰਾ ਮੈਂ ਬੜਾ ਸਾਫ਼ ਬੰਦਾ ਹਾਂ । ਸਾਫ਼-ਸੁਥਰਾ ਕੰਮ ਕਰਦਾ ਹਾਂ । ਮੇਰੀ ਫ਼ੀਸ ਪਚਵੰਜਾ ਹਜ਼ਾਰ ਹੈ । ਯਾਰਾਂ, ਦੋਸਤਾਂ ਅਤੇ ਵਕੀਲ ਭਰਾਵਾਂ ਦੇ ਕੇਸ ਮੈਂ ਅੱਧੀ ਫ਼ੀਸ ਵਿਚ ਕਰਦਾ ਹਾਂ । ਮੇਰੇ ਅਸੂਲ ਮੁਤਾਬਕ ਇਸ ਕੇਸ ਦੀ ਫ਼ੀਸ ਬਣਦੀ ਹੈ ਪੱਚੀ ਹਜ਼ਾਰ । ਅਸੂਲ ਤੋੜ ਕੇ ਮੈਂ ਤੁਹਾਡੇ ਕੋਲੋਂ ਪਚੰਵਜਾ ਹਜ਼ਾਰ ਲੈ ਨਹੀਂ ਸਕਦਾ । ਪੱਚੀ ਹਜ਼ਾਰ ਵਿਚੋਂ ਮੈਂ ਕੇਸ ਲਿਆਉਣ ਵਾਲੇ ਵਕੀਲ ਨੂੰ ਤੀਜਾ ਹਿੱਸਾ ਦੇ ਨਹੀਂ ਸਕਦਾ । ਰਾਜਕੁਮਾਰ ਨੂੰ ਵਿਚੋਂ ਕੱਢ ਕੇ ਸਿੱਧੀ ਗੱਲ ਕਰਨ ਦੀ ਗੁਸਤਾਖੀ ਵੀ ਮੈਂ ਨਹੀਂ ਕਰ ਸਕਦਾ । ਇਹ ਉਸ ਨਾਲ ਗਦਾਰੀ ਹੋਵੇਗੀ । ਮੈਂ ਨਵੇਂ ਵਕੀਲ ਨੂੰ ਨਰਾਜ਼ ਵੀ ਨਹੀਂ ਕਰ ਸਕਦਾ । ਇਹ ਚੰਗਾ ਕੰਮ ਦਿੰਦੇ ਹਨ । ਇਸ ਲਈ ਮੈਂ ਤੇਰਾ ਕੰਮ ਨਹੀਂ ਕਰ ਸਕਦਾ । ਮੇਰਾ ਇਕ ਤੇਰੇ ਨਾਲ ਵਾਅਦਾ ਹੈ । ਕਦੇ ਕਿਸੇ ਰਾਏ ਮਸ਼ਵਰੇ ਦੀ ਲੋੜ ਪਈ ਹਾਜ਼ਰ ਹਾਂ । ਕਦੇ ਕੋਈ ਬਹਿਸ ਕਰਵਾਉਣੀ ਹੋਈ, ਕਰਵਾ ਲੈਣਾ । ਮੁਫ਼ਤ ਕਰਾਂਗਾ । ਹੁਣ ਇਕ ਮੇਰਾ ਸੁਝਾਅ ਹੈ । ਕਿਸੇ ਵਕੀਲ ਨਾਲ ਗੱਲ ਕਰਨੀ ਹੋਈ ਤਾਂ ਸਿੱਧਾ ਜਾਈਂ । ਤੂੰ ਵਕੀਲ ਹੈਂ । ਤੈਨੂੰ ਵਕੀਲ ਨਾਲ ਗੱਲ ਕਰਨ ਵਿਚ ਝਿਜਕ ਕਾਹਦੀ? ਕਿਸੇ ਕੋਲੋਂ ਫ਼ੋਨ ਤਕ ਕਰਵਾਇਆ ਅਗਲੇ ਨੂੰ ਹਿੱਸਾ ਦੇਣਾ ਪੈ ਜਾਏਗਾ । ਮਜਬੂਰੀ-ਵੱਸ ਵਕੀਲ ਨੂੰ ਆਪਣਾ ਰੇਟ ਵਧਾਉਣਾ ਪਏਗਾ ।"
  ਨੇਮੀ ਨਾਥ ਦੀ ਗੱਲ ਸੁਣ ਕੇ ਰਾਮ ਨਾਥ ਦੇ ਕੰਨ ਸਾਂ-ਸਾਂ ਕਰਨ ਲੱਗੇ । ਰਾਜਕੁਮਾਰ ਨੇ ਗਊ-ਹੱਧਤਿਆ ਵਰਗੇ ਕੇਸ ਵਿਚ ਹਿੱਸਾ ਮੰਗਿਆ ਸੀ । ਕੰਨੀਂ ਸੁਣਕੇ ਵੀ ਉਸਦਾ ਮਨ ਇਸ ਘਟਨਾ ਨੂੰ ਸੱਚ ਮੰਨਣ ਲਈ ਤਿਆਰ ਨਹੀਂ ਸੀ ।
  ਨੇਮੀ ਨਾਥ ਦੀ ਕੋਠੀਉਂ ਨਿਕਲਦੇ ਰਾਮ ਨਾਥ ਦਾ ਸਿਰ ਚਕਰਾਉਣ ਲੱਗਾ । ਬਚਦਾ ਹੌਸਲਾ ਪਸਤ ਹੋਣ ਲੱਗਾ। ਮਾਇਆ ਨਗਰ ਵਿਚੋਂ ਉਸਨੂੰ ਇਨਸਾਫ਼ ਨਹੀਂ ਮਿਲੇਗਾ । ਉਸਦਾ ਵਹਿਮ ਯਕੀਨ ਵਿਚ ਬਦਲਣ ਲੱਗਾ ।

  68

  ਸਾਰਾ ਦਿਨ ਆਪਣੇ ਆਪ ਨਾਲ ਖੌਝਲ ਕੇ ਰਾਮ ਨਾਥ ਨੇ ਹੌਸਲਾ ਇਕੱਠਾ ਕੀਤਾ ।
  ਇੰਝ ਢੇਰੀ ਢਾਹ ਕੇ ਵੀ ਨਹੀਂ ਸੀ ਬੈਠਿਆ ਜਾ ਸਕਦਾ ।
  ਊਧਮ ਸਿੰਘ ਦਾ ਨਾਂ ਚੋਟੀ ਦੇ ਵਕੀਲਾਂ ਵਿਚ ਆਉਂਦਾ ਸੀ । ਸ਼ਾਮ ਨੂੰ ਉਹ ਉਸਦੀ ਕੋਠੀ ਪੁੱਜ ਗਿਆ ।
  "ਤੁਸੀਂ ਕਚਹਿਰੀ ਵਿਚੋਂ ਮੇਰੀ ਫ਼ੀਸ ਦਾ ਰੇਟ ਸੁਣ ਲਿਆ ਹੋਏਗਾ । ਜੇ ਮੈਂ ਮੁਦਈ ਧਿਰ ਦਾ ਵਕੀਲ ਬਨਣਾ ਹੋਵੇ ਮੈਂ ਇਕ ਲੱਖ ਰੁਪਿਆ ਫ਼ੀਸ ਲੈਂਦਾ ਹਾਂ । ਇਹ ਮੇਰੀ ਨੈੱਟ ਫ਼ੀਸ ਹੈ । ਜੇ ਤੁਸੀਂ ਕਮਿਸ਼ਨ ਲੈਣਾ ਹੈ ਤਾਂ ਫ਼ੀਸ ਹੋਏਗੀ ਡੇਢ ਲੱਖ । ਪੰਜਾਹ ਤੁਹਾਡਾ
  ...ਇਕ ਲੱਖ ਮੇਰਾ ।"
  "ਸਰ ਮੇਰੀ ਭੈਣ ਦਾ ਘਰ ਤਬਾਹ ਹੋ ਗਿਆ । ਮੈਂ ਹਿੱਸਾ ਲਵਾਂਗਾ?"
  ਰਾਮ ਨਾਥ ਦਾ ਸਵੇਰ ਦਾ ਮਨ ਭਰਿਆ ਹੋਇਆ ਸੀ । ਉਸਦੇ ਹੰਝੂ ਆਪ-ਮੁਹਾਰੇ ਵਹਿ ਤੁਰੇ ।
  ਰਾਮ ਨਾਥ ਦੇ ਇਸ ਰੁਦਣ ਅਤੇ ਸੱਚੇ ਵਹੇ ਹੰਝੂਆਂ ਉਪਰ ਊਧਮ ਸਿੰਘ ਦਾ ਮਨ ਪਸੀਜ ਗਿਆ । ਉਸ ਨੂੰ ਆਪਣੇ ਸਖ਼ਤ ਰਵੱਈਏ 'ਤੇ ਅਫ਼ਸੋਸ ਹੋਇਆ । ਕਮਿਸ਼ਨ ਦੀ ਗੱਲ ਉਸ ਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਸੀ ।
  ਪਰ ਊਧਮ ਸਿੰਘ ਕੀ ਕਰੇ? ਉਸ ਦਾ ਵਾਹ ਅਜਿਹੇ ਹੀ ਲੋਕਾਂ ਨਾਲ ਪੈਂਦਾ ਸੀ ।
  ਸਕੇ ਬਾਪ ਨੂੰ ਜੇ ਵਕੀਲ ਕਰਕੇ ਦੇਣਾ ਹੋਵੇ ਤਾਂ ਵੀ ਲੋਕ ਹਿੱਸਾ ਭਾਲਦੇ ਸਨ ।
  ਹਾਲੇ ਕੱਲ੍ਹ ਉਸ ਕੋਲ ਇਕ ਕੇਸ ਆਇਆ ਸੀ । ਚਾਰ ਪੁੱਤਾਂ ਦਾ ਬਾਪ ਕਤਲ ਕੇਸ ਵਿਚ ਫਸ ਗਿਆ ਸੀ । ਕੇਸ ਲਿਆਉਣ ਵਾਲਾ ਪੁੱਤ ਕਹਿਣ ਲੱਗਾ, 'ਫ਼ੀਸ ਆਪਣੀ ਪੂਰੀ ਲਵੋ ।' ਚਾਰਾਂ ਭਰਾਵਾਂ ਨੇ ਬਰਾਬਰ ਹਿੱਸਾ ਪਾ ਕੇ ਫ਼ੀਸ ਦੇਣੀ ਸੀ । ਤਿੰਨ ਭਰਾਵਾਂ ਦਾ ਹਿੱਸਾ ਵਕੀਲ ਰੱਖ ਲਏ । ਕੇਸ ਲਿਆਉਣ ਵਾਲੇ ਭਰਾ ਦਾ ਹਿੱਸਾ ਕਮਿਸ਼ਨ ਵਿਚ ਸਮਝ ਲਏ । ਉਹ ਕਪੁੱਤ ਤਾਂ ਸਾਧਾਰਨ ਸ਼ਹਿਰੀ ਸੀ । ਇਹ ਵਕੀਲ ਸੀ । ਕੀ ਪਤੈ ਪਿੱਛੋਂ ਹਿੱਸਾ ਮੰਗ ਕੇ ਬੈਠ ਜਾਏ? ਮੰਗੇਗਾ ਹੀ । ਮੰਗਣ ਦੀ ਵੀ ਜ਼ਰੂਰਤ ਨਹੀਂ । ਕੋਸ ਫੜਨ
  ਵਾਲੇ ਵਕੀਲ ਦਾ ਫਰਜ਼ ਸੀ ਆਪਣੇ ਆਪ ਹਿੱਸਾ ਦੇਵੇ । ਕੇਸ ਲੈ ਕੇ ਆਉਣ ਵਾਲੇ ਵਕੀਲ ਨੂੰ ਕਈ ਵਾਰ ਹਿੱਸਾ ਤੈਅ ਕਰਨ ਦਾ ਮੌਕਾ ਨਹੀਂ ਮਿਲਦਾ । ਅਸਾਮੀ ਸਿਰ 'ਤੇ ਚੜ੍ਹੀ ਰਹਿੰਦੀ ਹੈ ।
  ਅਜਿਹੇ ਕੌੜੇ ਤਜਰਬੇ ਕਾਰਨ ਊਧਮ ਸਿੰਘ ਮੂੰਹ-ਫੱਟ ਹੋਇਆ ਸੀ । ਊਧਮ ਸਿੰਘ ਨੇ ਆਪਣੇ ਕੌੜੇ ਸ਼ਬਦਾਂ ਲਈ ਮੁਆਫ਼ੀ ਮੰਗੀ । ਰਾਮ ਨਾਥ ਦੀ ਪਿੱਠ ਥਾਪੜ ਕੇ, ਪਾਣੀ ਪਿਲਾ ਕੇ ਉਸ ਨੂੰ ਕਾਇਮ ਕੀਤਾ ।
  "ਮੈਂ ਇੰਝ ਕਿਉਂ ਆਖਿਆ ਹੈ ਤੈਨੂੰ ਇੱਕ ਕਿੱਸਾ ਸੁਣਾਉਂਦਾ ਹਾਂ। ਇਕ ਵਕੀਲ ਮੇਰੇ ਕੋਲ ਆਪਣੇ ਸਕੇ ਤਾਏ ਦਾ ਕੇਸ ਲੈ ਕੇ ਆਇਆ । ਮੈਂ ਸੋਚਿਆ ਤਾਏ ਦੇ ਕੇਸ ਵਿਚੋਂ ਹਿੱਸਾ ਥੋੜ੍ਹਾ ਲਏਗਾ । ਮੈਂ ਫ਼ੀਸ ਘੱਟ ਮੰਗ ਲਈ । ਉਹ ਸ਼ਾਮ ਨੂੰ ਹਿੱਸਾ ਲੈਣ ਆ ਗਿਆ ।
  ਮੈਂ ਇਤਰਾਜ਼ ਕੀਤਾ ਤਾਂ ਉਹ ਕਹਿਣ ਲੱਗਾ ਜੇ ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਖਾਏਗਾ ਕੀ? ਤਾਏ ਨੇ ਜੁਰਮ ਕੀਤੈ ਤਾਂ ਆਪੇ ਭੁਗਤੇਗਾ । ਮੈਂ ਉਸਦੇ ਜਵਾਬ 'ਤੇ ਬੜਾ ਖੁਸ਼ ਹੋਇਆ । ਮੈਂ ਉਸਨੂੰ ਅਸ਼ੀਰਵਾਦ ਦਿੱਤਾ । ਤੂੰ ਤਰਕ ਘੜਨ ਦਾ ਮਾਹਿਰ ਹੈਂ । ਪੁੱਤਰ ਕਾਮਯਾਬ ਵਕੀਲ ਬਣੇਂਗਾ ।"
  "ਸਰ ! ਉਹ ਸਾਡਾ ਸਾਰਾ ਘਰ ਲੁੱਟ ਕੇ ਲੈ ਗਏ । ਭਾਣਜੇ ਦੇ ਖਾਤੇ ਵਿਚੋਂ ਸਕਸੈਸ਼ਨ ਸਰਟੀਫਿਕੇਟ ਬਿਨਾਂ ਪੈਸਾ ਨਿਕਲ ਨਹੀਂ ਰਿਹਾ । ਭੈਣ ਬੇਹੋਸ਼ ਪਈ ਹੈ । ਜੀਜੇ ਦੇ ਹੱਥਾਂ 'ਤੇ ਪਲੱਸਤਰ ਲੱਗਾ ਹੈ । ਉਨ੍ਹਾਂ ਦੇ ਖ਼ਾਤੇ ਬੇਕਾਰ ਹੋਏ ਪਏ ਹਨ । ਮੈਂ ਛੋਟੇ ਜਿਹੇ ਸ਼ਹਿਰ ਦਾ ਸਾਧਾਰਨ ਜਿਹਾ ਵਕੀਲ ਹਾਂ । ਆਪਣੀ ਪੂਰੀ ਪੂੰਜੀ ਇਲਾਜ 'ਤੇ ਲਾ ਬੈਠਾਂ । ਸੱਚ ਜਾਣਿਓ ਹੁਣ ਕਰਜ਼ਾ ਚੁੱਕਣ ਤਕ ਨੌਬਤ ਆਈ ਪਈ ਹੈ । ਮੈਂ ਇੰਨੀ ਫ਼ੀਸ ਨਹੀਂ ਦੇ ਸਕਦਾ ।"
  "ਮੈਂ ਤੇਰੀ ਮਜਬੂਰੀ ਸਮਝ ਰਿਹਾਂ । ਇਕ ਲੱਖ ਤੋਂ ਘੱਟ ਮੈਂ ਕਦੇ ਫ਼ੀਸ ਨਹੀਂ ਲਈ ।
  ਤੇਰੇ ਲਈ ਅੱਧੀ ਕਰ ਦਿੰਦਾ ਹਾਂ । ਵੀਹ ਪਹਿਲਾਂ ਦੇ ਦਿਓ । ਬਾਕੀ ਹੌਲੀ-ਹੌਲੀ ਦੇ ਦੇਣਾ ।"
  ਇੰਨੀ ਰਿਆਇਤ ਊਧਮ ਸਿੰਘ ਨੇ ਪਹਿਲੀ ਵਾਰੀ ਕੀਤੀ ਸੀ ।
  ਰਾਮ ਨਾਥ ਊਧਮ ਸਿੰਘ ਨੂੰ ਵਕੀਲ ਤਾਂ ਕਰਨਾ ਚਾਹੁੰਦਾ ਸੀ ਪਰ ਇੰਨੀ ਫ਼ੀਸ ਦੇਣ ਦਾ ਫ਼ੈਸਲਾ ਉਹ ਇਕੱਲਾ ਨਹੀਂ ਸੀ ਕਰ ਸਕਦਾ । ਉਸਨੂੰ ਵੇਦ ਨਾਲ ਰਾਏ ਕਰਨੀ ਚਾਹੀਦੀ ਸੀ ।
  "ਤੁਹਾਡੀ ਬੜੀ ਮਿਹਰਬਾਨੀ । ਮੈਂ ਆਪਣੇ ਭਣੋਈਏ ਨਾਲ ਰਾਏ ਕਰਕੇ ਦੱਸਾਂਗਾ ।"
  "ਚੱਲ ਯਾਰ ਤੂੰ ਦਸ ਹਜ਼ਾਰ ਹੋਰ ਘੱਟ ਦੇ ਦੇਈਂ ।"
  ਪਤਾ ਨਹੀਂ ਕਿਉਂ ਅੱਜ ਊਧਮ ਸਿੰਘ ਦਾ ਦਿਲ ਕੁਝ ਜ਼ਿਆਦਾ ਹੀ ਪਸੀਜ ਗਿਆ ਸੀ ।
  ਅਜਿਹੀ ਦਰਦਨਾਕ ਅਤੇ ਖ਼ੌਫਨਾਕ ਘਟਨਾ ਮਾਇਆ ਨਗਰ ਵਿਚ ਪਹਿਲੀ ਵਾਰ ਘਟੀ ਸੀ । ਉਸਦਾ ਮਨ ਉਸਨੂੰ ਝੰਜੋੜ ਰਿਹਾ ਸੀ। ਉਸਨੂੰ ਮੁਦਈ ਧਿਰ ਦੀ ਮਦਦ ਕਰਨੀ ਚਾਹੀਦੀ ਸੀ । ਇਸੇ ਮਾਨਸਿਕ ਦਬਾਅ ਤਹਿਤ ਉਹ ਫ਼ੀਸ ਘਟਾਉਂਦਾ ਜਾ ਰਿਹਾ ਸੀ ।
  "ਬਹੁਤ-ਬਹੁਤ ਧੰਨਵਾਦ । ਮੈਂ ਕੱਲ੍ਹ ਸ਼ਾਮ ਨੂੰ ਆਵਾਂਗਾ । ਉਨਾ ਚਿਰ ਤੁਸੀਂ ਦੂਜੀ ਧਿਰ ਦੇ ਵਕੀਲ ਨਾ ਬਣਿਓ । ਮੇਰਾ ਇੰਤਜ਼ਾਰ ਕਰਿਓ ।"
  "ਇਹ ਵਾਅਦਾ ਪੱਕਾ । ਤੂੰ ਮੈਨੂੰ ਵਕੀਲ ਨਾ ਵੀ ਕਰੇਂ ਫੇਰ ਵੀ ਮੈਂ ਮੁਲਜ਼ਮਾਂ ਦਾ ਵਕੀਲ ਨਹੀਂ ਬਣਾਂਗਾ ।"
  "ਬਹੁਤ ਸ਼ੁਕਰੀਆ ।"
  "ਤੂੰ ਇੰਝ ਕਰ। ਵਿਕਟਮ ਵੈਲਫੇਅਰ ਸੋਸਾਇਟੀ ਵਾਲਿਆਂ ਨੂੰ ਮਿਲ । ਕੇਸ ਉਨ੍ਹ ਦੇ ਨਿਯਮਾਂ ਦੀ ਜੱਦ ਵਿਚ ਆਉਂਦਾ ਲਗਦਾ ਹੈ । ਮੈਂ ਵੀ ਉਨ੍ਹਾਂ ਦਾ ਮੈਂਬਰ ਹਾਂ । ਜੇ ਉਹ ਮੰਨ ਗਏ ਤੁਹਾਡੇ ਕਈ ਮਸਲੇ ਹੱਲ ਹੋ ਜਾਣਗੇ ।"
  ਰਾਮ ਨਾਥ ਦੇ ਉੱਠਣ ਤੋਂ ਪਹਿਲਾਂ ਊਧਮ ਸਿੰਘ ਨੇ ਇਹ ਮਸ਼ਵਰਾ ਦਿੱਤਾ । ਪਤਾ ਨਹੀਂ ਕਿਉਂ ਉਹ ਰਾਮ ਨਾਥ ਨੂੰ ਖਾਲੀ ਹੱਥ ਨਹੀਂ ਸੀ ਮੋੜਨਾ ਚਾਹੁੰਦਾ ।
  "ਬੇਹਤਰ ਜਨਾਬ ।"
  ਨਿਰਾਸ਼ ਹੋ ਕੇ ਮੁੜਦੇ ਰਾਮ ਨਾਥ ਨੂੰ ਦੇਖ ਕੇ ਊਧਮ ਸਿੰਘ ਦੇ ਕਾਲਜੇ ਵਿਚੋਂ ਰੁੱਗ ਜਿਹਾ ਭਰਿਆ ਜਾਣ ਲੱਗਾ ।
  "ਜੇ ਉਹ ਮੰਨ ਗਏ ਠੀਕ । ਨਹੀਂ ਮੇਰੇ ਕੋਲ ਆ ਜਾਈਂ । ਕੋਈ ਰਾਹ ਲੱਭਾਂਗੇ ।"
  ਊਧਮ ਸਿੰਘ ਦੇ ਅੰਦਰੋਂ ਕੋਈ ਅਵਾਜ਼ ਆ ਰਹੀ ਸੀ । ਉਸ ਕੋਲ ਰੱਬ ਦਾ ਦਿੱਤਾ ਸਭ ਕੁਝ ਸੀ । ਪੰਦਰਾਂ ਵੀਹ ਲੱਖ ਰੁਪਏ ਮਹੀਨੇ ਦੀ ਵਕਾਲਤ ਸੀ । ਜ਼ਮੀਨ ਨਾਲ ਜ਼ਮੀਨ ਸੀ, ਕਾਰਾਂ ਨਾਲ ਕਾਰਾਂ ਸਨ । ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ । ਫੇਰ ਉਹ ਲਾਲਚ ਕਿਉਂ ਕਰ ਰਿਹਾ ਸੀ? ਇਹ ਕੇਸ ਉਸਨੂੰ ਮੁਫ਼ਤ ਲੜਨਾ ਚਾਹੀਦਾ ਸੀ ।
  ਊਧਮ ਸਿੰਘ ਨੇ ਅੰਦਰੋਂ ਆਉਦੀ ਆਵਾਜ਼ ਦੀ ਕਦਰ ਕੀਤੀ । ਉਸਨੇ ਫੈਸਲਾ ਕੀਤਾ ।
  ਉਹ ਮੁਕੱਦਮਾ ਮੁਫ਼ਤ ਲੜੇਗਾ ।
  ਪਰ ਲੱਖ ਚਾਹੁੰਦੇ ਹੋਏ ਵੀ ਉਹ ਇਹ ਫ਼ੈਸਲਾ ਰਾਮ ਨਾਥ ਨੂੰ ਨਾ ਸੁਣਾ ਸਕਿਆ ।
  ਸ਼ਾਇਦ ਇਸ ਲਈ ਕਿਉਂਕਿ ਉਹ ਮੁਫ਼ਤ ਕੇਸ ਲੜਨ ਦਾ ਆਦੀ ਨਹੀਂ ਸੀ ।

  69

  ਰਾਮ ਨਾਥ ਵਿਕਟਮ ਵੈਲਫੇਅਰ ਸੋਸਾਇਟੀ ਦੀਆਂ ਗਤੀਵਿਧੀਆਂ ਤੋਂ ਵਾਕਿਫ਼ ਸੀ ।
  ਛੇ ਕੁ ਸਾਲ ਪਹਿਲਾਂ ਇਸ ਸੁਸਾਇਟੀ ਦਾ ਗਠਨ ਇਸ ਨਗਰ ਦੇ ਚਿੰਤਕ ਨੌਜਵਾਨ ਵਕੀਲ ਹਰੀਸ਼ ਰਾਏ ਨੇ ਕੀਤਾ ਸੀ ।
  ਤਹਿਸੀਲ ਪੱਧਰ ਤੋਂ ਲੈ ਕੇ ਹਾਈ ਕੋਰਟ ਤਕ ਇਸ ਸੋਸਾਇਟੀ ਦੀਆਂ ਇਕਾਈਆਂ ਖੁਲ੍ਹੀਆਂ ਸਨ । ਇਸ ਮਕਸਦ ਲਈ ਰਾਮ ਨਾਥ ਦੇ ਸ਼ਹਿਰ ਆਇਆ ਪ੍ਰਧਾਨ ਇਕ ਵਾਰ ਉਸਨੂੰ ਮਿਲਿਆ ਸੀ ।
  ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹਿਣ ਦੀਆਂ ਭੁੱਖੀਆਂ ਕੁਝ ਅਖੌਤੀ ਸਮਾਜ ਸੇਵੀ ਸੰਸਥਾਵਾਂ ਆਪਣਾ ਨਾਂ ਚਮਕਾਉਣ ਲਈ ਮੁਲਜ਼ਮਾਂ ਦੇ ਮਨੁੱਖੀ-ਅਧਿਕਾਰਾਂ ਦਾ ਢਮਡੋਰਾ ਪਿੱਟਦੀਆਂ ਰਹਿੰਦੀਆਂ ਸਨ । "ਜੇਲ੍ਹਾਂ ਨੂੰ ਅਰਾਮਦਾਇਕ ਬਣਾਓ । ਖਾਣ ਪੀਣ ਵਧੀਆ ਦਿਓ। ਨਹਾਉਣ ਲਈ ਖੁਲ੍ਹਾ ਪਾਣੀ ਅਤੇ ਤੇਲ ਸਾਬਣ ਦਿਓ । ਖੇਡਾਂ ਅਤੇ ਮਨੋਰੰਜਨ ਦਾ ਪ੍ਰਬੰਧ ਕਰੋ । ਡਾਕਟਰੀ ਸਹੂਲਤਾਂ ਦਿਓ । ਮੁੜ-ਵਸੇਬੇ ਦਾ ਇੰਤਜ਼ਾਮ ਕਰੋ । ਯੋਗਾ ਕਰਾਓ । ਧਾਰਮਿਕ ਭਾਸ਼ਣ ਕਰਾਓ । ਘਰ ਜਾਣ ਦੀ ਛੁੱਟੀ ਦਿਓ । ਗਰੀਬ ਮੁਲਜ਼ਮਾਂ ਨੂੰ ਸਰਕਾਰੀ ਖਰਚੇ 'ਤੇ ਵਕੀਲ ਕਰਕੇ ਦਿਓ । ਸਜ਼ਾ ਸੁਣਾਉਣ ਤੋਂ ਪਹਿਲਾਂ ਮਿਸਲ 'ਤੇ ਠੋਸ ਸਬੂਤਾਂ ਦਾ ਹੋਣਾ ਯਕੀਨੀ ਬਣਾਓ ।"
  ਸਰਕਾਰਾਂ ਅਤੇ ਅਦਾਲਤਾਂ ਇਨ੍ਹਾਂ ਸੰਸਥਾਵਾਂ ਦੇ ਦਬਾਅ ਹੇਠ ਆ ਕੇ ਮੁਲਜ਼ਮਾਂ ਨੂੰ ਰਿਆਇਤਾਂ 'ਤੇ ਰਿਆਇਤਾਂ ਦੇ ਰਹੀਆਂ ਸਨ । ਨਹਾਉਣ ਲਈ ਟਿਊਬਵੈੱਲ ਲਾ ਦਿੱਤੇ ।
  ਮਨੋਰੰਜਨ ਲਈ ਟੀ.ਵੀ. ਲਾ ਦਿੱਤੇ । ਖੇਡਾਂ ਦਾ ਪ੍ਰਬੰਧ ਕਰ ਦਿੱਤਾ । ਕਾਨੂੰਨੀ ਸਹਾਇਤਾ ਦੇਣ ਲਈ ਵੱਖਰਾ ਫੰਡ ਬਣਾ ਦਿੱਤਾ । ਕਿਸ਼ੋਰ ਮੁਲਜ਼ਮਾਂ ਦੇ ਹੱਕ ਵਿਚ ਕਾਨੂੰਨ ਬਣ ਗਿਆ। ਔਰਤ ਮੁਲਜ਼ਮਾਂ ਨੂੰ ਭਾਰੀ ਛੋਟਾਂ ਮਿਲ ਗਈਆਂ । ਅਦਾਲਤਾਂ ਨੇ ਦੋਸ਼ੀਆਂ ਦੇ ਹੱਕ ਵਿਚ ਨਿਯਮ ਘੜਨੇ ਸ਼ੁਰੂ ਕਰ ਦਿੱਤੇ । ਜੇ ਅਦਾਲਤ ਨੂੰ ਮੁਲਜ਼ਮ ਦੇ ਦੋਸ਼ੀ ਹੋਣ 'ਤੇ ਰੱਤੀ ਭਰ ਵੀ ਸ਼ੱਕ ਪਏ ਤਾਂ ਬਾਕੀ ਸਬੂਤਾਂ ਨੂੰ ਛਿੱਕੇ ਟੰਗ ਕੇ ਉਸਨੂੰ ਬਰੀ ਕਰ ਦੇਵੋ । ਦੋਸ਼ੀਆਂ ਨੂੰ ਮੌਜਾਂ ਲਗ ਗਈਆਂ । ਸੌ ਵਿਚੋਂ ਨੱਬੇ ਬਰੀ ਹੋਣ ਲੱਗੇ ।
  ਮੁਲਜ਼ਮ-ਪੱਖੀ ਇਸ ਰਾਮ-ਰੌਲੇ ਵਿਚ ਮੁਲਜ਼ਮਾਂ ਹੱਧਥੋਂ ਮਾਰ ਖਾਈ ਬੈਠੇ ਲੋਕਾਂ ਦੀਆਂ ਆਹਾਂ ਕੋਈ ਨਹੀਂ ਸੁਣਦਾ । ਇਨ੍ਹਾਂ ਪੀੜਤਾਂ ਉਪਰ ਦੂਹਰੀ ਤੀਹਰੀ ਮਾਰ ਪੈ ਰਹੀ ਸੀ ।
  ਪਹਿਲਾਂ ਮੁਲਜ਼ਮ ਉਨ੍ਹਾਂ ਦੇ ਮਨਾਂ ਅਤੇ ਸਰੀਰਾਂ ਨੂੰ ਜ਼ਖਮੀ ਕਰਦੇ ਸਨ, ਫੇਰ ਅਦਾਲਤਾਂ ਮੁਲਜ਼ਮਾਂ ਨੂੰ ਨਿਰਦੋਸ਼ ਆਖ ਕੇ ਉਨ੍ਹਾਂ ਦੇ ਜ਼ਖ਼ਮਾਂ ਨੂੰ ਉਚੇੜ ਦਿੰਦੀਆਂ ਸਨ ।
  ਹਰੀਸ਼ ਰਾਏ ਨੇ ਇਨ੍ਹਾਂ ਪੀੜਤਾਂ ਦੇ ਹੰਝੂ ਪੂੰਝਣ ਦਾ ਬੀੜਾ ਚੁੱਧਕਿਆ ਸੀ ।
  ਉਸ ਸਮੇਂ ਇਸ ਸ਼ੁਭ ਕਾਰਜ ਲਈ ਰਾਮ ਨਾਥ ਦੇ ਸ਼ਹਿਰ ਦੇ ਵਕੀਲਾਂ ਵੱਲੋਂ ਹਰੀਸ਼ ਰਾਏ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ । ਹੋਰ ਵਕੀਲਾਂ ਦੇ ਨਾਲ-ਨਾਲ ਰਾਮ ਨਾਥ ਨੇ ਵੀ ਸੋਸਾਇਟੀ ਨੂੰ ਆਪਣੀਆਂ ਸੇਵਾਵਾਂ ਭੇਂਟ ਕੀਤੀਆਂ ਸਨ ।
  ਰਾਮ ਨਾਥ ਦੇ ਸ਼ਹਿਰ ਵਿਚ ਇਕਾਈ ਦਾ ਗਠਨ ਹੋਇਆ ਸੀ । ਇਕਾਈ ਨੇ ਪੂਰੇ ਇਲਾਕੇ ਵਿਚ ਆਪਣੇ ਉਦੇਸ਼ਾਂ ਦਾ ਪ੍ਰਚਾਰ ਵੀ ਕੀਤਾ ਸੀ । ਪਰ ਸੋਸਾਇਟੀ ਲੋਕਾਂ ਵਿਚ ਹਰਮਨ ਪਿਆਰੀ ਨਹੀਂ ਸੀ ਹੋ ਸਕੀ ।
  ਇਸ ਦਾ ਇਕ ਕਾਰਨ ਇਹ ਸੀ ਕਿ ਉਨ੍ਹਾਂ ਦੇ ਸ਼ਹਿਰ ਵਿਚ ਮਾਇਆ ਨਗਰ ਵਰਗਾ ਧੱਕਾ ਨਹੀਂ ਸੀ ਹੁੰਦਾ । ਵਾਰਦਾਤ ਹੋਣ 'ਤੇ ਪੁਲਿਸ ਝੱਟ ਮੁਕੱਦਮਾ ਦਰਜ ਕਰਦੀ ਸੀ ।
  ਫੌਰੀ ਤੌਰ 'ਤੇ ਹਰਕਤ ਵਿਚ ਆਉਂਦੀ ਸੀ । ਪੇਸ਼ਗੀ ਜ਼ਮਾਨਤ ਸਾਲ ਵਿਚ ਮਸਾਂ ਇਕ ਦੋਸ਼ੀ ਦੀ ਮਨਜ਼ੂਰ ਹੁੰਦੀ ਸੀ। ਬਾਕੀ ਦੇ ਕੇਸਾਂ ਵਿਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੁੰਦੀ ਸੀ ।
  ਪੁਲਿਸ ਸਮੇਂ ਸਿਰ ਚਲਾਨ ਤਿਆਰ ਕਰਦੀ ਸੀ । ਅਦਾਲਤਾਂ ਇਨਸਾਫ ਦਿੰਦੀਆਂ ਸਨ।
  ਗ੍ਰਿਫ਼ਤਾਰ ਹੋਏ ਮੁਲਜ਼ਮ ਦੀ ਜ਼ਮਾਨਤ ਨਾਨੀ ਯਾਦ ਕਰਵਾ ਕੇ ਹੁੰਦੀ ਸੀ । ਵਕੀਲਾਂ ਦੀ ਫ਼ੀਸ ਥੋੜ੍ਹੀ ਸੀ । ਮੁਦਈ ਨੂੰ ਆਪਣਾ ਵਕੀਲ ਖੜ੍ਹਾ ਕਰਨ ਵਿਚ ਬਹੁਤੀ ਔਖ ਮਹਿਸੂਸ ਨਹੀਂ ਸੀ ਹੁੰਦੀ ।
  ਮਾਇਆ ਨਗਰ ਵਿਚ ਸਥਿਤੀ ਉਲਟ ਸੀ । ਇਥੇ ਮੁਜਰਮ ਅਤੇ ਪੈਸੇ ਦਾ ਸਤਾਇਆ ਪੀੜਤ ਮਨੁੱਖ ਸੂਲੀ 'ਤੇ ਚੜ੍ਹਿਆ ਰਹਿੰਦਾ ਸੀ । ਇਸ ਨਗਰ ਵਿਚ ਅਜਿਹੀ ਸੰਸਥਾ ਦੀ ਬਹੁਤ ਜ਼ਰੂਰਤ ਸੀ । ਇਸ ਲਈ ਸੋਸਾਇਟੀ ਇਥੇ ਕਾਮਯਾਬੀ ਨਾਲ ਕੰਮ ਕਰ ਰਹੀ ਸੀ ।
  ਸੋਸਾਇਟੀ ਵੱਲੋਂ ਹੁੰਦੀ ਪੈਰਵਾਈ ਬਾਰੇ ਰਾਮ ਨਾਥ ਅਖ਼ਬਾਰਾਂ ਵਿਚ ਪੜ੍ਹਦਾ ਰਹਿੰਦਾ ਸੀ । ਕੇਸ ਸੋਸਾਇਟੀ ਦੇ ਹੱਥ ਜਾਂਦਿਆਂ ਹੀ ਪੀੜਤ ਨੂੰ ਆਪਣੇ ਦੁੱਖ ਭੁੱਲ ਜਾਂਦੇ ਸਨ ।
  "ਬਸ ਇਕ ਵਾਰ ਮੇਰਾ ਕੇਸ ਪ੍ਰਵਾਨ ਹੋ ਜਾਏ । ਫੇਰ ਮੇਰੇ ਮਨੋਂ ਬੋਝ ਲਹੇ ।"
  ਸਾਰੇ ਰਸਤੇ ਰਾਮ ਨਾਥ ਇਹੋ ਦੁਆ ਕਰਦਾ ਰਿਹਾ ਸੀ ।
  ਬੜੀ ਗਰਮ-ਜੋਸ਼ੀ ਨਾਲ ਰਾਮ ਨਾਥ ਦਾ ਸਵਾਗਤ ਹੋਇਆ ।
  ਪ੍ਰਧਾਨ ਰਾਮ ਨਾਥ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਸੀ । ਥਾਣੇ ਦੇ ਮੁੱਖ ਅਫ਼ਸਰ ਤੋਂ ਲੈ ਕੇ ਸੂਬੇ ਦੇ ਮੁੱਖ ਮੰਤਰੀ ਤਕ ਉਸਦੀ ਪਹੁੰਚ ਸੀ । ਪ੍ਰਧਾਨ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਸੀ । ਉਸਦੇ ਸੁਭਾਅ 'ਤੇ ਅਮਲ ਹੁੰਦਾ ਸੀ । ਰਾਮ ਨਾਥ
  ਜਿਥੇ ਮਰਜ਼ੀ ਉਸਨੂੰ ਲਿਜਾ ਸਕਦਾ ਸੀ ।
  ਰਾਮ ਨਾਥ ਨੂੰ ਸਾਰੀ ਸਰਕਾਰੀ ਮਸ਼ੀਨਰੀ 'ਤੇ ਗਿਲਾ ਸੀ । ਪੰਕਜ ਹੋਰਾਂ ਦੀ ਗ੍ਰਿਫ਼ਤਾਰੀ ਤਕ ਤਫ਼ਤੀਸ਼ ਠੀਕ ਚੱਲ ਰਹੀ ਸੀ । ਹੁਣ ਸਭ ਕੁਝ ਮੁਲਜ਼ਮਾਂ ਦੇ ਹੱਕ ਵਿਚ ਹੋ ਰਿਹਾ ਸੀ ।
  ਸਾਰਾ ਭਾਰ ਰਾਮ ਨਾਥ ਦੇ ਮੋਢਿਆਂ ਉਪਰ ਸੀ । ਹੁਣ ਉਹ ਮੋਢੇ ਥੱਕਦੇ ਜਾ ਰਹੇ ਸਨ । ਸੋਸਾਇਟੀ ਪੀੜਤਾਂ ਦੀ ਮਦਦ ਲਈ ਆਪਣੇ ਮੋਢੇ ਅੱਗੇ ਕਰੇ ।
  "ਕੇਸ ਆਪਣੇ ਹੱਥ ਲੈਣ ਦੇ ਸੋਸਾਇਟੀ ਦੇ ਕੁਝ ਨਿਯਮ ਹਨ । ਹਾਲੇ ਇਹ ਕੇਸ ਸਾਡੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ । ਸਾਰੇ ਦੋਸ਼ੀ ਫੜੇ ਜਾ ਚੁੱਕੇ ਹਨ । ਸਾਰੇ ਜੇਲ੍ਹ ਵਿਚ ਹਨ । ਦਸੋ ਪੀੜਤਾਂ ਨਾਲ ਕੀ ਧੱਕਾ ਹੋ ਰਿਹਾ ਹੈ?"
  "ਛੋਟੇ ਭਰਾ ! ਬਹੁਤ ਧੱਕਾ ਹੋ ਰਿਹਾ ਹੈ । ਪੰਕਜ ਅਤੇ ਨੀਰਜ ਇਕ ਦਿਨ ਲਈ ਵੀ ਜੇਲ੍ਹ ਨਹੀਂ ਗਏ । ਪਹਿਲੇ ਦਿਨ ਤੋਂ ਹਸਪਤਾਲ ਦਾਖ਼ਲ ਹੋਏ ਬੈਠੇ ਹਨ । ਹਸਪਤਾਲ ਦੇ ਪ੍ਰਾਈਵੇਟ ਕਮਰੇ ਲੈ ਕੇ ਫਾਈਵ ਸਟਾਰ ਵਾਲੀਆਂ ਸਹੂਲਤਾਂ ਪ੍ਰਾਪਤ ਕਰ ਰੱਖੀਆਂ ਹਨ ।
  ਉਥੋਂ ਬੈਠੇ ਕਾਰੋਬਾਰ ਚਲਾ ਰਹੇ ਹਨ । ਜਦੋਂ ਦਿਲ ਕਰੇ ਘਰ ਜਾ ਆਉਂਦੇ ਹਨ । ਪਤਨੀਆਂ ਉਨ੍ਹਾਂ ਦੇ ਕਮਰਿਆਂ ਵਿਚ ਸੌਂਦੀਆਂ ਹਨ । ਇਹ ਕੋਈ ਪੁਲੀਸ ਹਿਰਾਸਤ ਹੈ?"
  "ਤੁਸੀਂ ਠੀਕ ਕਹਿੰਦੇ ਹੋ । ਪਰ ਹਨ ਤਾਂ ਉਹ ਹਿਰਾਸਤ ਵਿਚ ਹੀ । ਮੇਰੀ ਰਾਏ ਅਨੁਸਾਰ ਕਾਨੂੰਨ ਠੀਕ ਰਾਹ ਤੁਰ ਰਿਹਾ ਹੈ । ਥੋੜੀਆਂ ਬਹੁਤ ਊਣਤਾਈਆਂ ਹਰ ਥਾਂ ਰਹਿ ਜਾਂਦੀਆਂ ਹਨ ।"
  ਪ੍ਰਧਾਨ ਦਾ ਇਹ ਰਵੱਈਆ ਰਾਮ ਨਾਥ ਨੂੰ ਨਾਂਹ-ਪੱਖੀ ਲੱਗਾ । ਉਸਦੀ ਹਿੰਮਤ ਦੀ ਢੇਰੀ ਢਹਿਣ ਲੱਗੀ ।
  ਪ੍ਰਧਾਨ ਬਰੇ ਉਸਨੇ ਬਹੁਤ ਕੁਝ ਸੁਣ ਰੱਖਿਆ ਸੀ । ਉਸਦੀ ਨਿਰਪੱਖਤਾ, ਦਲੇਰੀ ਅਤੇ ਸੱਚ 'ਤੇ ਪਹਿਰਾ ਦੇਣ ਦੀ ਆਦਤ ਹਰ ਥਾਂ ਮਸ਼ਹੂਰ ਸੀ । ਫੇਰ ਉਹ ਇਸ ਕੇਸ ਤੋਂ ਕੰਨੀ ਕਿਉਂ ਕਤਰਾ ਰਿਹਾ ਸੀ? ਰਾਮ ਨਾਥ ਨੂੰ ਸ਼ੱਕ ਹੋਇਆ । ਪੰਕਜ ਹੋਰੇ ਬੜੇ ਸ਼ਾਤਰ ਹਨ । ਕਿਧਰੇ ਪ੍ਰਧਾਨ ਤਕ ਪਹੁੰਚ ਨਾ ਕਰ ਗਏ ਹੋਣ । ਹਰ ਮੋਰੀ ਬੰਦ ਕਰਨੀ ਉਨ੍ਹਾਂ ਨੂੰ ਆਉਂਦੀ ਸੀ ।
  "ਕਾਨੂੰਨ ਪਹਿਲਾਂ ਠੀਕ ਰਸਤੇ ਚੱਲਦਾ ਸੀ । ਹੁਣ ਚੱਲਣੋਂ ਹਟ ਗਿਆ ਹੈ । ਇਸੇ ਲਈ ਮੈਂ ਤੁਹਾਡੇ ਕੋਲ ਆਇਆ ਹਾਂ । ਆਈ.ਜੀ. (ਕਰਾਈਮ) ਪੰਕਜ ਅਤੇ ਨੀਰਜ ਨੂੰ ਨਿਰਦੋਸ਼ ਕਰਾਰ ਦੇ ਰਿਹਾ ਹੈ । ਜੇ ਉਹੋ ਨਿਕਲ ਗਏ, ਫੇਰ ਸਾਨੂੰ ਕਾਹਦਾ ਇਨਸਾਫ਼ ਮਿਲੂ ।"
  "ਜੇ ਉਹ ਮੁਕੱਦਮੇ ਵਿਚੋਂ ਨਿਕਲ ਗਏ, ਫੇਰ ਕੇਸ ਸੋਸਾਇਟੀ ਦੀ ਜੱਦ ਵਿਚ ਆ ਜਾਏਗਾ, ਫੇਰ ਅਸੀਂ ਤੁਹਾਡਾ ਕੇਸ ਲੜਾਂਗੇ ।"
  ਪ੍ਰਧਾਨ ਦੇ ਇਸ ਉੱਤਰ 'ਤੇ ਰਾਮ ਨਾਥ ਮਨ ਹੀ ਮਨ ਸ਼ਰਮਿੰਦਾ ਹੋਣ ਲੱਗਾ । ਉਹ ਬਿਨਾਂ ਕਾਰਨ ਪ੍ਰਧਾਨ 'ਤੇ ਸ਼ੱਕ ਕਰ ਰਿਹਾ ਸੀ । ਪ੍ਰਧਾਨ ਠੀਕ ਆਖ ਰਿਹਾ ਸੀ । ਹਾਲੇ ਉਨ੍ਹਾਂ ਨਾਲ ਧੱਕਾ ਹੋਇਆ ਨਹੀਂ ਸੀ । ਹੋਣ ਜਾ ਰਿਹਾ ਸੀ ।
  "ਜਦੋਂ ਤੀਰ ਕਮਾਨੋਂ ਨਿਕਲ ਗਿਆ ਫੇਰ ਕੀ ਕਰਾਂਗੇ? ਜੇ ਸੋਸਾਇਟੀ ਸਾਥ ਦੇਵੇ ਤਾਂ ਮੁਲਜ਼ਮਾਂ ਨੂੰ ਬੇਕਸੂਰ ਕਰਾਰ ਦਿੱਤੇ ਜਾਣ ਤੋਂ ਰੋਕਿਆ ਜਾ ਸਕਦਾ ਹੈ ।"
  "ਦੱਧਸੋ ਆਪਾਂ ਕਿਸ ਕਾਨੂੰਨ ਤਹਿਤ ਇਹ ਕਾਰਵਾਈ ਰੋਕਾਂਗੇ? ਅਦਾਲਤ ਤਫ਼ਤੀ ਵਿਚ ਦਖ਼ਲ ਨਹੀਂ ਦੇ ਸਕਦੀ । ਤੁਹਾਡੀ ਨਜ਼ਰ ਵਿਚ ਕੋਈ ਨੁਕਤਾ ਹੈ ਤਾਂ ਦੱਸੋ! ਤੁਸੀਂ ਵਕੀਲ ਹੋ। ਕਾਨੂੰਨ ਜਾਣਦੋ ਹੋ ।"
  ਰਾਮ ਨਾਥ ਨੇ ਪ੍ਰਧਾਨ ਦੇ ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਆਪਣੇ ਦਿਮਾਗ਼ ਨੂੰ ਕੰਪਿਊਟਰ ਵਾਂਗ ਚਲਾਇਆ । ਸਾਰੇ ਕਾਨੂੰਨ, ਨਿਯਮ ਅਤੇ ਉੱਚ ਅਦਾਲਤਾਂ ਦੇ ਫੇਸਲੇ ਘੋਖੇ । ਸੱਚਮੁੱਚ ਅਜਿਹਾ ਕੋਈ ਨੁਕਤਾ ਨਹੀਂ ਸੀ ।
  "ਉਨ੍ਹਾਂ ਨੂੰ ਆਪਣਾ ਜ਼ੋਰ ਲਾ ਲੈਣ ਦਿਓ । ਆਪਾਂ ਫੇਰ ਤਲਬ ਕਰਵਾ ਲਵਾਂਗੇ ।"
  "ਜਿਵੇਂ ਤੁਹਾਡੀ ਮਰਜ਼ੀ ।"
  ਰਾਮ ਨਾਥ ਕੋਲ ਸਹਿਮਤ ਹੋਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ ।
  "ਇਕ ਦੋਸ਼ੀ ਨੇ ਜ਼ਮਾਨਤ ਦੀ ਦਰਖ਼ਾਸਤ ਲਾਈ ਹੈ । ਉਸਨੂੰ ਵਕੀਲ ਪੰਕਜ ਨੇ ਕਰ ਕੇ ਦਿੱਤਾ ਹੈ । ਉਹ ਆਪਣੇ ਆਪ ਨੂੰ ਕਿਸ਼ੋਰ ਦੱਸ ਰਿਹਾ ਹੈ । ਸਰਕਾਰੀ ਵਕੀਲ ਮੇਰੇ ਨਾਲ ਸਿੱਧਧੇ ਮੂੰਹ ਗੱਲ ਨਹੀਂ ਕਰਦਾ । ਜ਼ਮਾਨਤ ਰੋਕਣ ਵਿਚ ਮੇਰੀ ਮਦਦ ਕਰੋ ।"
  "ਮੈਂ ਤਿਆਰ ਹਾਂ । ਦੱਸੋ ਕੀ ਮਦਦ ਚਾਹੀਦੀ ਹੈ?"
  "ਸੋਸਾਇਟੀ ਵੱਲੋਂ ਨਾ ਸਹੀ । ਨਿੱਜੀ ਰੂਪ ਵਿਚ ਸਾਡੇ ਵਕੀਲ ਬਣ ਜਾਓ ।"
  "ਮਨਜ਼ੂਰ ਹੈ ।"
  ਪ੍ਰਧਾਨ ਦੀ ਮਨਜੂਰੀ ਮਿਲਦੇ ਹੀ ਰਾਮ ਨਾਥ ਦੇ ਚਿਹਰੇ 'ਤੇ ਉੱਡਦੀਆਂ ਹਵਾਈਆਂ ਖੰਭ ਲਾ ਗਈਆਂ । ਚਿਹਰੇ 'ਤੇ ਖੁਸ਼ੀ ਟਪਕਣ ਲੱਗੀ ।
  "ਫ਼ੀਸ ਦੱਧਸੋ?" ਧੜਕਦੇ ਦਿਲ ਨਾਲ ਰਾਮ ਨਾਥ ਨੇ ਫ਼ੀਸ ਪੁੱਛੀ । ਦੋ ਵਕੀਲਾਂ ਕੋਲੋਂ ਉਹ ਫ਼ੀਸ ਦੇ ਰੇਟ ਸੁਣ ਚੁੱਕਾ ਸੀ । ਕਿਧਰੇ ਪ੍ਰਧਾਨ ਦਾ ਵੀ ਉਹੋ ਰੇਟ ਨਾ ਹੋਵੇ? ਉਹ ਘਬਰਾ ਰਿਹਾ ਸੀ ।
  "ਕੋਈ ਫ਼ੀਸ ਨਹੀਂ। ਤੁਹਾਡਾ ਕੰਮ ਮੇਰਾ ਕੰਮ ।"
  "ਨਹੀਂ ਥੋੜ੍ਹੀ ਬਹੁਤੀ ਫ਼ੀਸ ਮੈਂ ਜ਼ਰੂਰ ਦੇਵਾਂਗਾ । ਤਿਲ-ਫੁੱਲ ! ਦੱਧਸੋ !"
  "ਦੱਸਾਂਗੇ ਜਦੋਂ ਕੰਮ ਹੋ ਗਿਆ ।"
  "ਫੇਰ ਵੀ ! ਪਹਿਲਾਂ ਖੋਲ੍ਹੀ ਗੱਲ ਠੀਕ ਰਹਿੰਦੀ ਹੈ ।"
  "ਆਪਣੇ ਸ਼ਹਿਰ ਵਿਚ ਸੋਸਾਇਟੀ ਦੀ ਇਕਾਈ ਖੋਲ੍ਹਣਾ । ਇਕ ਸਾਲ ਸਾਰਾ ਖ਼ਰਚਾ ਆਪਣੇ ਕੋਲੋਂ ਕਰਨਾ । ਇਹੋ ਮੇਰੀ ਫ਼ੀਸ ਹੈ ।"
  "ਇਕ ਸਾਲ ਨਹੀਂ ਮੈਂ ਸਾਰੀ ਉਮਰ ਸੋਸਾਇਟੀ ਦੀ ਸੇਵਾ ਕਰਾਂਗਾ । ਸੋਸਾਇਟੀ ਦਾ ਅਸਲ ਉਦੇਸ਼ ਮੈਨੂੰ ਹੁਣ ਸਮਝ ਆਇਆ ਹੈ । ਜਦੋਂ ਭੀੜ ਸਿਰ 'ਤੇ ਪਈ ਹੈ ।"
  "ਬਸ ਮੇਰੀ ਫ਼ੀਸ ਆ ਗਈ ।"
  ਖੜ੍ਹੇ ਹੋ ਕੇ ਪ੍ਰਧਾਨ ਨੇ ਰਾਮ ਨਾਥ ਨਾਲ ਹੱਥ ਮਿਲਾਇਆ ।
  ਇਹ ਹੱਥ ਦੋਸਤੀ ਲਈ ਵੀ ਮਿਲੇ ਸਨ ਅਤੇ ਸਾਂਝੇ ਉਦੇਸ਼ਾਂ ਦੀ ਪੂਰਤੀ ਲਈ ਵੀ ।

  ....ਚਲਦਾ....