ਲੜੀਵਾਰ

 •    ਕੌਰਵ ਸਭਾ (ਕਿਸ਼ਤ-1) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-2) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-3) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-4) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-5) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-6) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-7) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-8) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-9) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-10) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-11) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-14) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-12) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-13) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-15) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-16) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-17) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-18) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-19) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-20) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਆਖਰੀ ਕਿਸ਼ਤ) / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -1 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -2 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -3 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -4 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 5 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 6 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -7 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -8 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 9 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 10 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 11 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 12 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 13 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -16 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -17 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 14 (ਨਾਵਲ ) / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 15 / ਮਿੱਤਰ ਸੈਨ ਮੀਤ (ਨਾਵਲ )
 • ਕੌਰਵ ਸਭਾ (ਕਿਸ਼ਤ-18) (ਨਾਵਲ )

  ਮਿੱਤਰ ਸੈਨ ਮੀਤ   

  Email: mittersainmeet@hotmail.com
  Phone: +91 161 2407444
  Cell: +91 98556 31777
  Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
  India
  ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  86

  ਬੰਤ ਸਿੰਘ ਦੇ ਸੁਖ ਦੇ ਦਿਨ ਬਹੁਤ ਥੋੜ੍ਹੇ ਨਿਕਲੇ ।
  ਪਹਿਲੇ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਹੁੰਦੇ ਹੀ ਮੁੱਖ ਅਫ਼ਸਰ ਦੀ ਪੱਗ ਨੂੰ ਹੱਥ ਪੈਣ ਲੱਗਾ ।
  ਮੁਦਈ ਵੱਲੋਂ ਚੀਫ਼ ਜਸਟਿਸ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਨੂੰ ਇਸ ਬੇ-ਇਨਸਾਫ਼ ਵਿਰੁਧ ਤਾਰਾਂ ਦਿੱਤੀਆਂ ਗਈਆਂ । ਰਾਮ ਨਾਥ ਦੇ ਸ਼ਹਿਰੋਂ ਇਕ ਛੋਟੀ ਜਿਹੀ ਖ਼ਬਰ ਹਿੰਦੀ ਅਤੇ ਪੰਜਾਬੀ ਦੇ ਅਖ਼ਬਾਰਾਂ ਵਿਚ ਛਪੀ ।
  ਇਸ ਛੋਟੇ ਜਿਹੇ ਵਾਵਰੋਲੇ ਦੀ ਕਿਸੇ ਨੇ ਪਰਵਾਹ ਨਾ ਕੀਤੀ । ਪੜਤਾਲ ਲਈ ਇਨ੍ਹਾਂ ਤਾਰਾਂ ਨੇ ਘੁੰਮ ਘੁਮਾ ਕੇ ਕਪਤਾਨ ਕੋਲ ਆ ਜਾਣਾ ਸੀ । ਸਾਰੀ ਕਾਰਵਾਈ ਕਪਤਾਨ ਦੇ ਹੁਕਮਾਂ ਨਾਲ ਹੋ ਰਹੀ ਸੀ । ਰਸਮੀ ਪੜਤਾਲ ਹੋ ਕੇ ਸ਼ਿਕਾਇਤ ਨੂੰ ਰੱਦੀ ਦੀ ਟੋਕਰੀ
  ਵਿਚ ਸੁੱਟ ਦਿੱਤਾ ਜਾਣਾ ਸੀ ।
  ਖ਼ਤਰੇ ਦੀ ਘੰਟੀ ਉਸ ਸਮੇਂ ਵੱਜੀ ਜਦੋਂ ਹਰੀਸ਼ ਰਾਏ ਦਾ ਬਿਆਨ ਅੰਗਰੇਜ਼ੀ ਅਖ਼ਬਾਰਾਂ ਨੇ ਵੱਡੀਆਂ ਸੁਰਖ਼ੀਆਂ ਵਿਚ ਛਾਪਿਆ । ਪ੍ਰਧਾਨ ਨੇ ਪੰਕਜ ਹੋਰਾਂ ਵਿਰੁਧ ਮਿਸਲ 'ਤੇ ਠੋਸ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੇ-ਕਸੂਰ ਕਰਾਰ ਦੇਣ ਅਤੇ ਮਿਆਦ ਤਹਿਤ ਚਲਾਨ ਪੇਸ਼ ਨਾ ਕਰਕੇ ਸੰਗੀਨ ਜੁਰਮਾਂ ਦੇ ਦੋਸ਼ੀਆਂ ਦੀ ਜ਼ਮਾਨਤ ਕਰਾਉਣ ਵਿਚ ਪੁਲਿਸ ਦੀ ਮਿਲੀ-ਭੁਗਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ । ਕੇਸ ਦੀ ਪੜਤਾਲ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ । ਨਾਲ ਹੀ ਉਸਨੇ ਇਸ ਧੱਕੇ ਕਾਰਨ ਕੇਸ ਦੀ ਪੈਰਵਾਈ ਸੋਸਾਇਟੀ ਵੱਲੋਂ ਕੀਤੇ ਜਾਣ ਦਾ ਐਲਾਨ ਕੀਤਾ ।
  ਪ੍ਰਧਾਨ ਦੇ ਇਸ ਬਿਆਨ ਨੇ ਪੰਕਜ ਹੋਰਾਂ ਦੇ ਨਾਲ-ਨਾਲ ਮਿਸਲ ਨਾਲ ਦੂਰੋਂ ਨੇੜਿਉਂ ਜੁੜੇ ਹਰ ਅਫ਼ਸਰ ਨੂੰ ਫਿਕਰ ਵਿਚ ਪਾ ਦਿੱਤਾ ।
  ਪੰਕਜ ਹੋਰਾਂ ਨੂੰ ਆਪਣੀਆਂ ਜ਼ਮਾਨਤਾਂ ਰੱਦ ਹੁੰਦੀਆਂ ਨਜ਼ਰ ਆਈਆਂ । ਉਨ੍ਹਾਂ ਦੇ ਵਕੀਲਾਂ ਨੇ ਸਲਾਹ ਦਿੱਤੀ । ਠੇਕੇਦਾਰ ਪਏ ਢੱਠੇ ਖੂਹ ਵਿਚ। ਆਪਣੀ ਜਾਨ ਬਚਾਓ ।
  ਸੋਸਾਇਟੀ ਦਾ ਸਾਰੇ ਪੰਜਾਬ ਵਿਚ ਦਬਦਬਾ ਸੀ । ਤਹਿਸੀਲ ਪੱਧਰ ਤੋਂ ਲੈ ਕੇ ਹਾਈ ਕੋਰਟ ਤਕ ਇਸ ਦੀਆਂ ਇਕਾਈਆਂ ਸਨ । ਸੋਸਾਇਟੀ ਦੀਆਂ ਦਲੀਲਾਂ ਨੂੰ ਅਦਾਲਤ ਧਿਆਨ ਨਾਲ ਸੁਣਦੀ ਸੀ । ਸਭ ਨੂੰ ਪਤਾ ਸੀ ਪੰਕਜ ਹੋਰੇ ਕਿਸ ਤਰ੍ਹਾਂ ਬਾਹਰ ਆਏ ਸਨ।
  ਸੋਸਾਇਟੀ ਨੇ ਰਿੱਟ ਦਾਇਰ ਕਰਕੇ ਜੇ ਤਫ਼ਤੀਸ਼ ਸੀ.ਬੀ.ਆਈ. ਦੇ ਹਵਾਲੇ ਕਰਵਾ ਦਿੱਤੀ ਤਾਂ ਇਸ ਮੁਕੱਦਮੇ ਦੇ ਨਾਲ-ਨਾਲ ਉਨ੍ਹਾਂ ਵਿਰੁਧ ਕਈ ਹੋਰ ਮੁਕੱਦਮੇ ਦਰਜ ਹੋ ਜਾਣੇ ਸਨ ।
  ਪੁਲਿਸ ਅਫ਼ਸਰਾਂ ਅਤੇ ਸਿਆਸੀ ਨੇਤਾਵਾਂ ਦਾ ਭਵਿੱਖ ਦਾਅ ਤੇ ਲੱਗ ਜਾਣਾ ਸੀ ।
  ਜੇ ਚਲਾਨ ਲੇਟ ਹੋ ਗਿਆ ਤਾਂ ਸੋਸਾਇਟੀ ਮੁੜ ਪੜਤਾਲ ਕਰਵਾ ਸਕਦੀ ਸੀ ।
  ਸੋਸਾਇਟੀ ਨੇ ਪੜਤਾਲੀਆ ਅਫ਼ਸਰ ਦੇ ਕੋਲ ਖੜੋ ਕੇ ਆਪਣੇ ਹੱਕ ਵਿਚ ਸਬੂਤ ਭੁਗਤਾਉਣੇ ਸਨ । ਪਹਿਲੀ ਪੜਤਾਲ ਰੱਦ ਹੋ ਕੇ ਨਵੀਂ ਪੜਤਾਲ ਵਿਚ ਉਨ੍ਹਾਂ ਨੂੰ ਦੋਬਾਰਾ ਦੋਸ਼ੀ ਠਹਿਰਾਇਆ ਜਾ ਸਕਦਾ ਸੀ ।
  ਪੰਕਜ ਦੇ ਵਕੀਲਾਂ ਦੀ ਰਾਏ ਸੀ ਚਲਾਨ ਤੁਰੰਤ ਅਦਾਲਤ ਵਿਚ ਪੇਸ਼ ਕਰਵਾਇਆ ਜਾਵੇ । ਮਾਮਲਾ ਜ਼ੇਰ-ਸਮਾਇਤ ਹੋਣ ਨਾਲ ਕੁਝ ਬਚਾਅ ਹੋ ਸਕਦਾ ਸੀ ।
  ਤਾਰਾਂ ਅਤੇ ਖ਼ਬਰਾਂ ਤੋਂ ਡਰੇ ਕਪਤਾਨ ਨੇ ਝੱਟ ਮਿਸਲ ਥਾਣੇ ਭਿਜਵਾ ਦਿੱਤੀ । ਨਾਲ ਆਪਣੇ ਰੀਡਰ ਨੂੰ ਹਦਾਇਤ ਕੀਤੀ । ਮਿਸਲ ਕਪਤਾਨ ਦੇ ਦਫ਼ਤਰ ਤਲਬ ਕਰਨ ਦਾ ਕੋਈ ਰਿਕਾਰਡ ਉਪਰ ਨਾ ਰਹੇ ।
  ਇਸ ਤੋਂ ਪਹਿਲਾਂ ਕਿ ਕੋਈ ਉਪਰਲਾ ਅਫ਼ਸਰ ਚਲਾਨ ਸਮੇਂ ਸਿਰ ਪੇਸ਼ ਨਾ ਹੋਣ ਕਾਰਨ ਕਪਤਾਨ ਤੋਂ ਪੁੱਛ ਪੜਤਾਲ ਕਰੇ, ਕਪਤਾਨ ਨੇ ਪਹਿਲਾਂ ਹੀ ਮੁੱਖ-ਅਫ਼ਸਰ ਨੂੰ ਇਸ ਅਣਗਹਿਲੀ ਕਾਰਨ ਕਾਰਨ-ਦੱਧਸੋ ਨੋਟਿਸ ਜਾਰੀ ਕਰ ਦਿੱਤਾ ।
  "ਬੰਤ ਸਿੰਘ ਤੇਰੀ ਪਹਿਲੀ ਗਲਤੀ ਮੈਂ ਸੰਭਾਲ ਲਵਾਂਗਾ । ਹੋਰ ਕੋਈ ਦੋਸ਼ੀ ਬਾਹਰ ਨਾ ਆਵੇ । ਚਲਾਨ ਤੁਰੰਤ ਪੇਸ਼ ਕਰਕੇ ਖਹਿੜਾ ਛੁਡਾ ।"
  ਨੋਟਿਸ ਜਾਰੀ ਕਰਨ ਬਾਅਦ ਕਪਤਾਨ ਨੇ ਬੰਤ ਸਿੰਘ ਦੀ ਪਿੱਠ ਵੀ ਥਾਪੜੀ । 

  87

  ਠੇਕੇਦਾਰ ਨੂੰ ਜੇਲ੍ਹ ਗਿਆਂ ਅੱਜ ਅਨੰਨਵਾਂ ਦਿਨ ਸੀ ।
  ਜੇ ਚੌਵੀ ਘੰਟੇ ਦੇ ਅੰਦਰ-ਅੰਦਰ ਚਲਾਨ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਹੋ ਜਾਵੇ ਤਾਂ ਉਸਦੀ ਜ਼ਮਾਨਤ ਦੀ ਦਰਖ਼ਾਸਤ ਰੱਦ ਹੋ ਸਕਦੀ ਸੀ ।
  ਬਦਲੇ ਹਾਲਾਤ ਮੁਤਾਬਕ ਬੰਤ ਸਿੰਘ ਨੇ ਇਕ ਵਾਰ ਫੇਰ ਮਿਸਲ ਦਾ ਮੁਆਇਨਾ ਕੀਤਾ ।
  ਸਾਰੀ ਤਫ਼ਤੀਸ਼ ਪਹਿਲੇ ਅਫ਼ਸਰਾਂ ਵੱਲੋਂ ਹੋਈ ਸੀ । ਪਰ ਚਲਾਨ ਉਪਰ ਦਸਤਖ਼ਤ ਮੌਜੂਦਾ ਅਫ਼ਸਰ ਦੇ ਹੋਣੇ ਸਨ । ਭਾਵ ਰਿਪੋਰਟ ਪਹਿਲਾਂ ਹੋਈ ਤਫ਼ਤੀਸ਼ ਦੇ ਆਧਾਰ 'ਤੇ ਤਿਆਰ ਹੋਣੀ ਸੀ ਪਰ ਦਸਤਖ਼ਤ ਕਰਨ ਵਾਲੇ ਅਫ਼ਸਰ ਦੀ ਜ਼ਿੰਮੇਵਾਰੀ ਬਰਾਬਰ ਦੀ ਬਣਦੀ ਸੀ ।
  ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਬੰਤ ਸਿੰਘ ਨੇ ਸਾਰੇ ਸਬੂਤਾਂ ਨੂੰ ਘੋਖਿਆ । ਗਵਾਹਾਂ ਦੇ ਬਿਆਨਾਂ, ਫਰਦਾਂ ਅਤੇ ਜਿੰਮਨੀਆਂ 'ਤੇ ਨਜ਼ਰ ਮਾਰੀ । ਮਿਸਲ ਵਿਚ ਕੱਖ ਨਹੀਂ ਸੀ ।
  ਇਸ ਤਰ੍ਹਾਂ ਜੇ ਚਲਾਨ ਤਿਆਰ ਕਰ ਦਿੱਤਾ ਜਾਵੇ ਤਾਂ ਦੋਸ਼ੀਆਂ ਵਿਰੁੱਧ ਚੋਰੀ ਦਾ ਮਾਲ ਬਰਾਮਦ ਹੋਣ ਦਾ ਮਾਮੂਲੀ ਜਿਹਾ ਜੁਰਮ ਸਾਬਤ ਹੋਣਾ ਸੀ । ਕਤਲ ਦੀ ਸਾਜ਼ਿਸ਼ ਘੜਨ ਜਾਂ ਕਤਲ ਕਰਨ ਦਾ ਕੋਈ ਸਬੂਤ ਮਿਸਲ 'ਤੇ ਨਹੀਂ ਸੀ ਲਿਆਂਦਾ ਗਿਆ । ਮੌਜੂਦਾ ਸਬੂਤਾਂ ਦੇ ਆਧਾਰ 'ਤੇ ਕਤਲ ਅਤੇ ਡਕੈਤੀ ਦਾ ਚਲਾਨ ਤਿਆਰ ਕਰਕੇ ਬੰਤ ਸਿੰਘ ਵੱਲੋਂ ਦਸਤਖ਼ਤ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ ।
  ਸਾਰੀ ਮਿਸਲ ਦੋਬਾਰਾ ਲਿਖਣ ਦਾ ਨਾ ਬੰਤ ਸਿੰਘ ਕੋਲ ਵਕਤ ਸੀ ਨਾ ਅਧਿਕਾਰ ।
  ਸਾਰੀ ਮਿਸਲ ਉਪਰ ਪਹਿਲੇ ਮੁੱਖ ਅਫ਼ਸਰਾਂ ਦੇ ਦਸਤਖ਼ਤ ਹੋਏ ਸਨ । ਦੋਬਾਰਾ ਦਸਤਖ਼ਤ ਕਰਾਉਣ ਲਈ ਉਨ੍ਹਾਂ ਨੂੰ ਬੁਲਾਉਣਾ ਪੈਣਾ ਸੀ । ਪਤਾ ਕਰਨ 'ਤੇ ਪਤਾ ਲੱਗਾ ਪਹਿਲਾਂ ਮੁੱਖ਼ ਅਫ਼ਸਰ ਮੁੱਖ ਮੰਤਰੀ ਦੇ ਨਾਲ ਕਲਕੱਤੇ ਘੁੰਮ ਰਿਹਾ ਸੀ । ਹਵਾਈ ਜਹਾਜ਼ ਰਾਹੀਂ
  ਵੀ ਉਹ ਸਮੇਂ ਸਿਰ ਮਾਇਆ ਨਗਰ ਨਹੀਂ ਸੀ ਆ ਸਕਦਾ । ਨਾਲੇ ਇਸ ਨਾਲ ਬੰਤ ਸਿੰਘ ਨੂੰ ਕੀ ਸੀ । ਆਪਣੀ ਮਾੜੀ ਤਫ਼ਤੀਸ਼ ਲਈ ਪਹਿਲਾ ਅਫ਼ਸਰ ਖ਼ੁਦ ਜ਼ਿੰਮੇਵਾਰ ਸੀ । ਜੋ ਕੁਝ ਬੰਤ ਸਿੰਘ ਕਰ ਸਕਦਾ ਸੀ ਉਹ ਕਰਨ ਲਈ ਤਿਆਰ ਸੀ ।
  ਬੰਤ ਸਿੰਘ ਦਾ ਭਲਾ ਇਸੇ ਵਿਚ ਸੀ ਕਿ ਕਬਰ ਪੁੱਟ ਕੇ ਮੁਰਦਾ ਕੱਢਣ ਦੀ ਥਾਂ, ਚਲਾਨ ਤੁੱਥ-ਮੁੱਥ ਕਰਕੇ ਪੇਸ਼ ਕਰ ਦਿੱਤਾ ਜਾਵੇ ।
  ਪੰਕਜ ਮੁੱਖ ਅਫ਼ਸਰ ਨੂੰ ਲੱਭ ਰਿਹਾ ਸੀ ਅਤੇ ਮੁੱਖ ਅਫ਼ਸਰ ਪੰਕਜ ਨੂੰ । ਦੋਹਾਂ ਨੂੰ ਚਲਾਨ ਪੇਸ਼ ਕਰਾਉਣ ਦੀ ਕਾਹਲ ਸੀ ।
  ਪਹਿਲੀਆਂ ਸ਼ਰਤਾਂ ਰੱਦ ਕੀਤੀਆਂ ਗਈਆਂ । ਨਵੀਆਂ ਸ਼ਰਤਾਂ ਤਹਿਤ ਹੇਠਲੇ ਦੋ ਸਰਕਾਰੀ ਵਕੀਲਾਂ ਨੂੰ ਬੰਤ ਸਿੰਘ ਨੇ ਸੰਭਾਲਣਾ ਸੀ । ਜ਼ਿਲ੍ਹਾ ਅਟਾਰਨੀ ਦੀ ਤਸੱਲੀ ਪੰਕਜ ਨੇ ਕਰਾਉਣੀ ਸੀ । ਉਸਨੂੰ ਸੰਭਾਲਣਾ ਬੰਤ ਸਿੰਘ ਦੇ ਵਸ ਵਿਚ ਨਹੀਂ ਸੀ । ਉਹ ਮੂੰਹ
  ਵੀ ਵੱਡਾ ਅੱਡਦਾ ਸੀ ਅਤੇ ਜ਼ੁਬਾਨ ਵੀ ਉਸਦੀ ਕੌੜੀ ਸੀ ।
  ਛੋਟੇ ਸਰਕਾਰੀ ਵਕੀਲਾਂ ਉਪਰ ਬੰਤ ਸਿੰਘ ਨੂੰ ਤੀਹ ਹਜ਼ਾਰ ਖ਼ਰਚ ਹੁੰਦਾ ਨਜ਼ਰ ਆ ਰਿਹਾ ਸੀ ।
  ਸਿੰਗਲੇ ਨੇ ਪੰਕਜ ਨੂੰ ਏ.ਪੀ.ਪੀ. ਦੀ ਫ਼ੀਸ ਇਕ ਹਜ਼ਾਰ ਅਤੇ ਧਰਮ ਸਿੰਘ ਦੀ ਫ਼ੀਸ ਦੋ ਹਜ਼ਾਰ ਦੱਸੀ ਸੀ । ਬੰਤ ਸਿੰਘ ਨੇ ਏ.ਪੀ.ਪੀ. ਲਈ ਪੰਜ ਅਤੇ ਧਰਮ ਸਿੰਘ ਲਈ ਪੰਦਰਾਂ ਮੰਗਿਆ ਸੀ ।
  ਇਹ ਸਮਾਂ ਨਾ ਕਿਰਸ ਕਰਨ ਦਾ ਸੀ ਨਾ ਬਹਿਸ । ਨਵੀਂ ਗਲ ਪਈ ਬਲਾ ਨੂੰ ਲਾਹੁਣ ਦਾ ਸੀ ।
  ਪੰਕਜ ਝੱਟ ਬੰਤ ਸਿੰਘ ਨਾਲ ਸਹਿਮਤ ਹੋ ਗਿਆ ।
  ਬੰਤ ਸਿੰਘ ਨੇ ਪੰਕਜ ਨੂੰ ਸੰਤੋਖ ਸਿੰਘ ਨਾਲ ਸੰਪਰਕ ਕਰਨ ਲਈ ਦੌੜਾਇਆ । ਉਹ ਪੈਸੇ ਦੇਵੇ, ਵਿਧਾਇਕ ਤੋਂ ਫ਼ੋਨ ਕਰਵਾਏ ਜਾਂ ਮੁੱਖ ਮੰਤਰੀ ਤੋਂ । ਇਸ ਨਾਲ ਬੰਤ ਸਿੰਘ ਨੂੰ ਕੋਈ ਮਤਲਬ ਨਹੀਂ ਸੀ ।
  ਵੀਹ ਹਜ਼ਾਰ ਬੋਝੇ ਪਾ ਕੇ ਉਹ ਖ਼ੁਦ ਛੋਟੇ ਸਰਕਾਰੀ ਵਕੀਲਾਂ ਦਾ ਪ੍ਰਬੰਧ ਕਰਨ ਲੱਗਾ ।
  ਬੰਤ ਸਿੰਘ ਨੇ ਠੇਕੇ ਤੋਂ ਦੋ ਵਿਸਕੀ ਦੀਆਂ ਬੋਤਲਾਂ ਵਗਾਰ ਵਿਚ ਮੰਗਵਾਈਆਂ ।
  ਸ਼ੇਰੇ ਪੰਜਾਬ ਢਾਬੇ ਦੇ ਮਾਲਕ ਨੂੰ ਫ਼ੋਨ ਕੀਤਾ । ਉਸਦਾ ਰੀਡਰ ਇਕ ਦੋ ਅਫ਼ਸਰਾਂ ਨੂੰ ਨਾਲ ਲੈ ਕੇ ਖਾਣਾ ਖਾਣ ਆ ਰਿਹਾ ਸੀ । ਉਪਰਲਾ ਕਮਰਾ ਸਾਫ਼ ਕਰਵਾ ਦਿੱਤਾ ਜਾਵੇ । ਅਫ਼ਸਰਾਂ ਦੀ ਖ਼ਾਤਰ ਵਿਚ ਕੋਈ ਕਮੀ ਨਾ ਰਹੇ ।
  ਦਾਰੂ ਸਿੱਕੇ ਦਾ ਪ੍ਰਬੰਧ ਕਰਕੇ ਉਸ ਨੇ ਆਪਣੇ ਰੀਡਰ ਨੂੰ ਕੋਲ ਬੁਲਾਇਆ । ਨਵੇਂ ਮਿਲੇ ਵੀਹ ਹਜ਼ਾਰ ਵਿਚੋਂ ਦੋ ਹਜ਼ਾਰ ਉਸ ਨੂੰ ਫੜਾਇਆ । ਫੇਰ ਹਦਾਇਤਾਂ ਜਾਰੀ ਕੀਤੀਆਂ :
  "ਪੀ.ਪੀ. ਸਾਹਿਬ ਨੂੰ ਪਹਿਲਾਂ ਢਾਬੇ ਲਿਜਾਈਂ । ਜਦੋਂ ਉਹ ਚਾਰ ਪੈੱਗ ਲਾ ਲਏ ਤਾਂ ਪੰਜ ਪੰਜ ਸੌ ਦੇ ਦੋ ਨੋਟ ਉਸਦੇ ਬੋਝੇ ਪਾਈਂ । ਤੂੰ ਆਪ ਪੀਣ ਨਾ ਬੈਠ ਜਾਈਂ । ਜਦੋਂ ਤਕ ਉਹ ਸ਼ਰਾਬੀ ਹੋਵੇ ਤਾਂ ਉਸ ਵੱਲੋਂ ਮੀਮੋ ਲਿਖ ਲਈਂ । ਨੋਟ ਦੇਣ ਸਾਰ ਮੀਮੋ 'ਤੇ ਦਸਤਖ਼ਤ ਕਰਵਾ ਲਈਂ । ਸਾਰਾ ਕੰਮ ਮੁਕੰਮਲ ਕਰਕੇ ਉਠਣ ਦੇਈਂ । ਹਜ਼ਾਰ 'ਚ ਨਾ ਮੰਨੇ ਸੌ ਦੋ ਸੌ ਹੋਰ ਦੇ ਦੇਈਂ । ਦੋ ਹਜ਼ਾਰ ਤੈਨੂੰ ਦੇ ਦਿੱਤਾ । ਜੋ ਬਚਿਆ ਤੇਰਾ ।"
  "ਬਿਹਤਰ ਜਨਾਬ !" ਬੋਤਲਾਂ ਅਤੇ ਨੋਟ ਸੰਭਾਲਦਾ ਲਾਲੀ ਬਾਗੋ-ਬਾਗ ਹੋ ਗਿਆ ।
  "ਪਰ ਜਨਾਬ ਉਪ ਜ਼ਿਲ੍ਹਾ ਅਟਾਰਨੀ ਦਾ ਕੀ ਕਰੋਗੇ? ਉਸਨੂੰ ਮੁਦਈ ਧਿਰ ਮਿਲ ਕੇ ਗਈ ਹੈ । ਉਸਦੇ ਕਈ ਫ਼ੋਨ ਆ ਚੁੱਕੇ ਹਨ । ਪੁੱਛਦਾ ਹੈ ਚਲਾਨ ਤਿਆਰ ਕੀਤਾ ਕਿ ਨਹੀਂ ? ਉਸਨੇ ਅਸਾਨੀ ਨਾਲ ਚਲਾਨ ਪਾਸ ਨਹੀਂ ਕਰਨਾ । ਉਹ ਸ਼ਰਾਬ ਦੇ ਚਲਾਨ ਵਿਚੋਂ
  ਸੌ ਨੁਕਸ ਕੱਢ ਦਿੰਦਾ ਹੈ । ਇਹ ਕਤਲ ਕੇਸ ਹੈ । ਇਹ ਚਲਾਨ ਉਸਨੇ ਵੀਹ ਵਾਰੀ ਪੜ੍ਹਨੈ । ਉਸ ਕੋਲ ਤੁਸੀਂ ਜਾਣਾ ।"
  ਧਰਮ ਸਿੰਘ ਦਾ ਡਰ ਲਾਲੀ ਨੂੰ ਵੱਢ-ਵੱਢ ਖਾ ਰਿਹਾ ਸੀ । ਧਰਮ ਸਿੰਘ ਲਾਲਚ ਵਿਚ ਆਉਣ ਵਾਲਾ ਨਹੀਂ ਸੀ । ਆਪਣਾ ਕੰਮ ਉਹ ਸਹੀ ਰੱਖਦਾ ਸੀ । ਇਸ ਲਈ ਉਸਨੂੰ ਕਿਸੇ ਅਫ਼ਸਰ ਦਾ ਬਹੁਤਾ ਡਰ ਨਹੀਂ ਸੀ । ਅਫ਼ਸਰ ਨਾਲ ਹਿੱਕ ਤਾਣ ਕੇ ਗੱਲ ਕਰ ਸਕਦਾ ਸੀ ।
  ਸਾਰੀ ਮਿਸਲ ਲਾਲੀ ਦੇ ਹੱਥੀਂ ਤਿਆਰਾ ਹੋਈ ਸੀ । ਅਫ਼ਸਰ ਨੇ ਜਿਸ ਤਰ੍ਹਾਂ ਆਖਿਆ ਉਸਨੇ ਉਸੇ ਤਰ੍ਹਾਂ ਲਿਖਿਆ । ਜੱਜ ਭਾਵੇਂ ਮੁਦਈ ਦਾ ਬਾਪ ਲਗਦਾ ਹੋਵੇ ਦੋਸ਼ੀਆਂ ਨੂੰ ਚੋਰੀ ਦੇ ਜੁਰਮ ਤੋਂ ਵੱਧ ਸਜ਼ਾ ਨਹੀਂ ਕਰ ਸਕਦਾ ।
  ਪੁਲਿਸ ਦਾ ਇਸ ਤਰੁੱਟੀ ਨੂੰ ਧਰਮ ਸਿੰਘ ਨੇ ਆਪਣੀ ਟਿਪਣੀ ਵਿਚ ਲਿਖ ਦੇਣਾ ਸੀ । ਪਿਛੋਂ ਇਸੇ ਟਿਪਣੀ ਨੇ ਅਫ਼ਸਰਾਂ ਦੇ ਜੋੜਾਂ ਵਿਚ ਬੈਠਣਾ ਸੀ । ਜਦੋਂ ਦੋਸ਼ੀ ਬਰੀ ਹੋ ਗਏ, ਇਸ ਟਿਪਣੀ ਨੇ ਅਫ਼ਸਰਾਂ ਦੀ ਅਣਗਹਿਲੀ ਅਤੇ ਨਲਾਇਕੀ ਦਾ ਆਧਾਰ ਬਨਣਾ
  ਸੀ ।
  "ਤੂੰ ਪਹਿਲੀ ਪੌੜੀ ਤਾਂ ਚੜ੍ਹ । ਧਰਮ ਸਿੰਘ ਬਾਰੇ ਮੈਂ ਸੋਚਦਾ ਹਾਂ ।"
  "ਵੈਸੇ ਇਸਦਾ ਇਕ ਹੱਲ ਹੈ । ਜ਼ਿਲ੍ਹਾ ਅਟਾਰਨੀ ਦੇ ਨਵੇਂ ਹੁਕਮਾਂ ਮੁਤਾਬਕ ਚਲਾਨ ਉਸ ਕੋਲ ਲਿਜਾਣਾ ਜ਼ਰੂਰੀ ਨਹੀਂ । ਥੋੜ੍ਹੀ ਜਿਹੀ ਬੁਰਕੀ ਵੱਧ ਪੈ ਜਾਵੇ ਤਾਂ ਉਹ ਚਲਾਨ ਸਿੱਧਾ ਪਾਸ ਕਰ ਦਿੰਦਾ ਹੈ । ਧਰਮ ਸਿੰਘ ਵਾਲੀ ਫ਼ੀਸ ਉਸਨੂੰ ਦਿਓ । ਧਰਮ ਸਿੰਘ ਦੇ ਝੰਜਟ ਤੋਂ ਬਚੋ ।"
  ਆਪਣਾ ਸਮਾਨ ਸੰਭਾਲਦੇ ਰੀਡਰ ਨੇ ਆਪਣਾ ਤਜਰਬਾ ਮੁੱਖ ਅਫ਼ਸਰ ਨਾਲ ਸਾਂਝਾ ਕੀਤਾ ।
  "ਪੰਕਜ ਨੂੰ ਭੇਜਿਆ ਹੈ ਡੀ.ਏ. ਵੱਲ । ਦੇਖਦੇ ਹਾਂ ਕੀ ਰਿਪੋਰਟ ਲਿਆਉਂਦਾ ਹੈ। ਉਸ ਮੁਤਾਬਕ ਸੋਚਾਂਗੇ । ਤੂੰ ਜਲਦੀ ਜਾਹ । ਫੇਰ ਮੈਂ ਡੀ.ਏ. ਵੱਲ ਵੀ ਜਾਣਾ ਹੈ ।"
  ਬੰਤ ਸਿੰਘ ਨੂੰ ਰੀਡਰ ਦਾ ਮਸ਼ਵਰਾ ਜਚਿਆ । ਧਰਮ ਸਿੰਘ ਵਾਲਾ ਦੋ ਹਜ਼ਾਰ ਡੀ.ਏ. ਨੂੰ ਦੇ ਦਿੱਤਾ ਜਾਵੇ। ਨਾਲੇ ਧਰਮ ਸਿੰਘ ਦੀ ਟਿਪਣੀ ਤੋਂ ਬਚਿਆ ਜਾਵੇ, ਨਾਲੇ ਉਸ ਪਿਛੇ ਫਿਰਨ ਦੀ ਖੱਜਲ-ਖੁਆਰੀ ਤੋਂ ।
  ਪੰਕਜ ਕੋਲੋਂ ਮਿਲੀ ਰਕਮ ਵਿਚੋਂ ਉਸਨੇ ਦੋ ਹਜ਼ਾਰ ਹੋਰ ਕੱਧਢਿਆ । ਇਕ ਲਿਫ਼ਾਫ਼ੇ ਵਿਚ ਪਾ ਕੇ ਪੈਕਟ ਤਿਆਰ ਕੀਤਾ ।
  ਪੰਕਜ ਆਪਣੇ ਵੱਲੋਂ ਡੀ.ਏ. ਨੂੰ ਜੋ ਮਰਜ਼ੀ ਦੇਵੇ । ਇਹ ਪੈਕਟ ਬੰਤ ਸਿੰਘ ਵੱਲੋਂ ਉਸਨੂੰ ਨਜ਼ਰਾਨਾ ਹੋਏਗਾ ।

  88

  ਪਿਛਲੇ ਤਿੰਨ ਮਹੀਨੇ ਤੋਂ ਪੰਕਜ ਦਾ ਸੰਤੋਖ ਨਾਲ ਵਾਹ ਪੈ ਰਿਹਾ ਸੀ । ਉਸਦੀ ਰਗ ਰਗ ਤੋਂ ਉਹ ਵਾਕਿਫ਼ ਹੋ ਚੁੱਕਾ ਸੀ ।
  ਸੰਤੋਖ ਸਿੰਘ ਕਈ ਵਾਰ ਉਨ੍ਹਾਂ ਦੇ ਘਰ ਅਤੇ ਫੈਕਟਰੀ ਆ ਚੁੱਕਾ ਸੀ । ਕੋਟੀਆਂ, ਸਵਾਟਰ, ਕੰਬਲ ਅਤੇ ਹੋਰ ਨਿੱਕ-ਸੁੱਕ ਆਪਣੇ ਅਤੇ ਆਪਣੇ ਅਫ਼ਸਰਾਂ ਲਈ ਲਿਜਾ ਚੁੱਕਾ ਸੀ । ਉਹ ਵੱਡੀ ਗੱਡੀ ਦਾ ਸ਼ੌਕੀਨ ਸੀ । ਕਈ ਵਾਰ ਵੱਡੀ ਗੱਡੀ ਉਸਨੂੰ ਸ਼ਿਮਲੇ ਘੁਮਾ
  ਲਿਆਈ ਸੀ ।
  ਸੰਤੋਖ ਸਿੰਘ ਹਜ਼ਾਰ ਵਾਰ ਪੰਕਜ ਨੂੰ ਆਖ ਚੁੱਕਾ ਸੀ । ਉਹ ਹੁਣ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ । ਪਰ ਪੰਕਜ ਨੂੰ ਲਗਦਾ ਸੀ ਬਿਨਾਂ ਪੈਸੇ ਲਏ ਉਹ ਉਨ੍ਹਾਂ ਦਾ ਕੰਮ ਕਰਨ ਵਾਲਾ ਨਹੀਂ ਸੀ ।
  ਪੰਕਜ ਨੇ ਆਪਣੀ ਕਈ ਦੋਸਤਾਂ ਦੇ ਕੰਮ ਉਸ ਤੋਂ ਕਰਵਾਏ ਸਨ । ਉਸਨੇ ਸੰਤੋਖ ਸਿੰਘ ਨੂੰ ਰੱਜਵੀਂ ਫ਼ੀਸ ਦਿਵਾਈ ਸੀ । ਕਦੇ ਉਸਨੂੰ ਫ਼ੀਸ ਘੱਟ ਲਗਦੀ ਤਾਂ ਪੰਜ ਚਾਰ ਦਿਨਾਂ ਬਾਅਦ ਕੋਈ ਵਗਾਰ ਪਾ ਦਿੰਦਾ । ਦੋਸਤਾਂ ਲਈ ਪੰਕਜ ਬਹਾਨੇ ਘੜ ਲੈਂਦਾ ਸੀ ।
  'ਗਰੀਬ ਹੈ, ਮੰਦਾ ਚੱਲ ਰਿਹਾ ਹੈ, ਫੈਕਟਰੀ ਬੰਦ ਹੈ ।' ਆਪਣੇ ਬਾਰੇ ਉਹ ਕੀ ਆਖੇਗਾ? ਪੰਕਜ ਦੇ ਪੋਤੜਿਆਂ ਤਕ ਦਾ ਸੰਤੋਖ ਸਿੰਘ ਵਾਕਿਫ਼ ਹੋ ਚੁੱਕਾ ਸੀ । ਨਕਦ ਨਾ ਲਏ ਤਾਂ ਕੋਈ ਵੱਡੀ ਵਗਾਰ ਪੈ ਸਕਦੀ ਸੀ । ਕਿਧਰੇ ਮੁੱਛਾਂ ਦਾੜ੍ਹੀ ਨਾਲੋਂ ਵੱਡੀਆਂ ਨਾ ਹੋ ਜਾਣ।
  ਇਹੋ ਸੋਚ ਕੇ ਪੰਕਜ ਨੇ ਨਕਦ ਫ਼ੀਸ ਦੇਣ ਦਾ ਫੈਸਲਾ ਕੀਤਾ ਸੀ ।
  ਪੰਕਜ ਕੋਲੋਂ ਫ਼ੀਸ ਤੈਅ ਕਰਦੇ ਸਮੇਂ ਦਲਾਲਾਂ ਵਾਂਗ ਵਾਧੇ ਘਾਟੇ ਨਹੀਂ ਸਨ ਹੋਣੇ ।
  ਨਾਈ ਕੋਲੋਂ ਆਪਣਾ ਸਿਰ ਨਹੀਂ ਮੁੰਨਿਆ ਜਾਂਦਾ ।
  ਸਿਆਣਪ ਵਰਤਦਿਆਂ ਉਨ੍ਹਾਂ ਨੇ ਸਿੰਗਲਾ ਵਿਚ ਪਾ ਲਿਆ। ਹੁਣ ਤਕ ਸਿੰਗਲਾ ਕਈ ਵਾਰ ਪਰਖਿਆ ਜਾ ਚੁੱਕਾ ਸੀ । ਹਰ ਵਾਰ ਉਸਨੇ ਪੰਕਜ ਦਾ ਫ਼ਾਇਦਾ ਕੀਤਾ ਸੀ ।
  ਉਹੋ ਗੱਲ ਹੋਈ । ਸੰਤੋਖ ਸਿੰਘ ਨੇ ਪੁਲਿਸ ਦੀ ਰਿਪੋਰਟ ਉਪਰ ਆਪਣੀ ਸਹਿਮਤੀ ਪ੍ਰਗਟਾਉਣ ਦੀ ਕੀਮਤ ਪੰਜਾਹ ਹਜ਼ਾਰ ਪਾਈ ।
  ਸਿੰਗਲੇ ਨੂੰ ਸੰਤੋਖ ਸਿੰਘ ਦੇ ਇਸ ਤਰ੍ਹਾਂ ਮੂੰਹ ਅੱਡਣ 'ਤੇ ਹੈਰਾਨੀ ਹੋਈ । ਉਸਨੇ ਉਸਦੇ ਪੰਕਜ ਨਾਲ ਸੰਬੰਧਾਂ ਦੀ ਯਾਦ ਤਾਜ਼ਾ ਕਰਵਾਈ । ਪਹਿਲਾਂ ਕਈ ਵਾਰ ਉਹ ਉਸਨੂੰ ਫਸਿ ਦੇ ਚੁੱਕੇ ਸਨ । ਕਦੇ ਉਨ੍ਹਾਂ ਦਾ ਕੰਮ ਨਹੀਂ ਸੀ ਹੋਇਆ । ਫੇਰ ਵੀ ਉਨ੍ਹਾਂ ਨੇ ਫ਼ੀਸ ਵਾਪਸ ਕਰਨ ਦੀ ਕਦੇ ਗੱਲ ਛੇੜੀ ਤਕ ਨਹੀਂ ਸੀ । ਉਹ ਦਿਨ ਰਾਤ ਉਸ ਦੀਆਂ ਵਗਾਰਾਂ ਕਰਦੇ ਸਨ। ਉਨ੍ਹਾਂ ਦੇ ਨਮਕ ਦਾ ਮੁੱਲ ਪਾਇਆ ਜਾਣਾ ਚਾਹੀਦਾ ਸੀ ।
  "ਬਹੁਤਾ ਆਖਦਾ ਹੈਂ ਤਾਂ ਦਸ ਹਜ਼ਾਰ ਘੱਟ ਦਿਵਾ ਦੇ ।" ਸੰਤੋਖ ਸਿੰਘ ਨੇ ਪੰਕਜ ਹੋਰਾਂ ਦੀ ਸੇਵਾ ਦਾ ਮੁੱਲ ਦਸ ਹਜ਼ਾਰ ਮੰਗਿਆ ।
  ਜਦੋਂ ਸਿੰਗਲੇ ਨੇ ਹੋਰ ਥੱਲੇ ਆਉਣ ਲਈ ਜ਼ੋਰ ਪਾਇਆ ਤਾਂ ਸੰਤੋਖ ਸਿੰਘ ਨੇ ਆਪਣੀਆਂ ਮਜਬੂਰੀਆਂ ਉਪਰ ਲੰਬਾ ਲੈਕਚਰ ਝਾੜਿਆ : "ਮੈਨੂੰ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਆਪਣੇ ਮਹਿਕਮੇ ਦੇ ਚਪੜਾਸੀ ਤਕ ਦੀਆਂ ਵਗਾਰਾਂ ਕਰਨੀਆਂ ਪੈਂਦੀਆਂ ਹਨ । ਮਾਇਆ ਨਗਰ ਹੌਜ਼ਰੀ ਦਾ ਘਰ ਹੈ । ਕਿਸੇ ਨਾ ਕਿਸੇ ਅਫ਼ਸਰ ਦਾ ਟੱਬਰ ਖ਼ਰੀਦੋ-ਫ਼ਰੋਖ਼ਤ ਲਈ ਤੁਰਿਆ ਰਹਿੰਦਾ ਹੈ । ਓਸਵਾਲ ਵਰਗੇ ਵੱਡੇ ਘਰਾਣੇ ਮੇਰੇ ਵਰਗੇ ਅਫ਼ਸਰ ਦੀ ਪਰਵਾਹ ਨਹੀਂ ਕਰਦੇ। ਕਰਨ ਵੀ ਕਿਉਂ ? ਮਾਇਆ ਨਗਰ ਵਿਚ ਹਜ਼ਾਰ ਤਰ੍ਹਾਂ ਦੇ ਅਫ਼ਸਰ ਹਨ । ਇਨਕਮ-ਟੈਕਸ, ਸੇਲ-ਟੈਕਸ ! ਅਫ਼ਸਰਾਂ ਨੂੰ ਮੁਫ਼ਤ ਮਾਲ ਚੁਕਾਉਣ ਲੱਗਣ ਤਾਂ ਸ਼ਾਮ ਤਕ ਲੁੱਧਟੇ ਜਾਣ । ਉਹ ਅਫ਼ਸਰਾਂ ਦਾ ਮਾਣ ਕਰਦੇ ਹਨ । ਵੀਹ ਫੀਸਦੀ ਰਿਆਇਤ ਕਰਦੇ ਹਨ। ਬਾਕੀ ਦਾ ਬਿੱਲ ਅਫ਼ਸਰ ਪੱਧਲਿਉਂ ਥੋੜ੍ਹਾ ਭਰਦੇ ਹਨ ? ਸੰਤੋਖ ਸਿੰਘ ਨੂੰ ਫੜਾ ਦਿੰਦੇ ਹਨ । ਦੋ ਕੋਟੀਆਂ ਖਰੀਦਣ ਆਇਆ ਅਫ਼ਸਰ ਕਾਰ ਭਰ ਕੇ ਲੈ ਜਾਂਦਾ ਹੈ । ਉਪਰਲਾ ਅਮਲਾ ਫੈਲਾ ਨਹੀਂ ਮਾਣ । ਕੋਈ ਬੀਬੀ ਨੂੰ ਆਖ ਕੇ ਕੋਟੀ ਮੰਗ ਲੈਂਦਾ ਹੈ, ਕੋਈ ਲੋਈ । ਵਗਾਰ ਪਾਉਣਾ ਅਫ਼ਸਰਾਂ ਦਾ ਜਨਮਸਿੱ ਧ ਅਧਿਕਾਰ ਹੈ । ਮੇਰੇ ਪੱਲੇ ਤਾਂ ਬਦਨਾਮੀ ਪੈਂਦੀ ਹੈ । ਮਲਾਈ ਉਪਰਲੇ ਲਾਹ ਕੇ ਲੈ ਜਾਂਦੇ ਹਨ ।"
  "ਤੁਹਾਡੀ ਗੱਲ ਠੀਕ ਹੈ । ਪਰ ਇਹ ਆਪਣੇ ਬੰਦੇ ਹਨ । ਨਿਤ ਕੰਮ ਅਉਂਦੇ ਹਨ। ਹੁਣ ਇਨ੍ਹਾਂ ਦੀ ਛਿੱਲ ਤਾਂ ਨਹੀਂ ਲਾਹੁਣੀ?"
  "ਸਿੰਗਲਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਕੀ ਕਰ ਰਿਹਾ ਹੈਂ? ਅਖੇ ਦਾਨੀ ਦਾਨ ਕਰੇ ਭੰਡਾਰੀ ਦਾ ਢਿੱਡ ਦੁਖੇ । ਪਾਰਟੀ ਪੈਸੇ ਖ਼ਰਚਣ ਨੂੰ ਤਿਆਰ ਹੈ, ਤੂੰ ਟੰਗ ਅਵਾਈ ਜਾਨੈਂ ।"
  ਸੰਤੋਖ ਸਿੰਘ ਸਿੰਗਲੇ ਦੀ ਜਿੱਤ 'ਤੇ ਖਿਝਣ ਲੱਗਾ ।
  "ਮੈਂ ਵਕੀਲ ਹਾਂ। ਮੇਰਾ ਪਹਿਲਾ ਫਰਜ਼ ਆਪਣੇ ਸਾਇਲ ਦੇ ਹਿੱਤਾਂ ਦਾ ਧਿਆਨ ਰੱਖਣਾ ਹੈ ।"
  "ਇਸ ਵਿਚ ਤੇਰਾ ਹਿੱਤ ਹੈ । ਜਿੰਨੇ ਵੱਧ ਦਿਵਾਏਂਗਾ ਉਨੇ ਵੱਧ ਲਏਂਗਾ ।"
  "ਮੇਰਾ ਆਪਣਾ ਸਵਾਰਥ ਦੂਜੇ ਨੰਬਰ ਉਪਰ ਹੈ ।"
  ਸਿੰਗਲਾ ਸੰਤੋਖ ਸਿੰਘ ਨੂੰ ਬਿਨਾਂ ਮਤਲਬ ਫ਼ੀਸ ਦਿਵਾਉਣ ਦੇ ਹੱਕ ਵਿਚ ਨਹੀਂ ਸੀ । ਉਸਨੂੰ ਪਤਾ ਸੀ ਦੋਸ਼ੀਆਂ ਨੂੰ ਇਕ ਆਈ.ਜੀ. ਰੈਂਕ ਦੇ ਅਫ਼ਸਰ ਨੇ ਮੁਕੱਦਮੇ ਵਿਚੋਂ ਕੱਧਢਿਆ ਸੀ । ਉਨ੍ਹਾਂ ਨੂੰ ਦੋਬਾਰਾ ਆਈ.ਜੀ. ਜਾਂ ਉਸ ਤੋਂ ਉਪਰ ਦੇ ਰੈਂਕ ਦਾ ਅਫ਼ਸਰ ਮੁਲਜ਼ਮ ਬਣਾ ਸਕਦਾ ਸੀ । ਸੰਤੋਖ ਸਿੰਘ ਉਨ੍ਹਾਂ ਦੇ ਵਿਰੁਧ ਜੋ ਮਰਜ਼ੀ ਲਿਖ ਦੇਵੇ । ਕੋਈ ਮੰਨਣ ਵਾਲਾ ਨਹੀਂ ਸੀ ।
  "ਪੈਸੇ ਮੈਂ ਵੱਧ ਦਿਵਾ ਦਿੰਦਾ ਹਾਂ । ਪਰ ਇਹ ਤਾਂ ਦੱਧਸੋ ਆਪਾਂ ਉਨ੍ਹਾਂ ਦਾ ਫ਼ਾਇਦਾ ਕੀ ਕਰ ਰਹੇ ਹਾਂ ?"
  "ਤੂੰ ਮੈਨੂੰ ਬਹੁਤਾ ਕਾਨੂੰਨ ਨਾ ਪੜ੍ਹਾ । ਦੱਸ ਕਿੰਨਾ ਵੱਟਾ ਝੱਲਣਗੇ?"
  ਸੰਤੋਖ ਸਿੰਘ ਨੂੰ ਆਪਣੀ ਹੈਸੀਅਤ ਦਾ ਪਤਾ ਸੀ । ਇਸੇ ਲਈ ਉਹ ਦੜ ਵੱਟਣ ਵਿਚ ਭਲਾ ਸਮਝ ਰਿਹਾ ਸੀ ।
  "ਪੰਜ ਹਜ਼ਾਰ !"
  "ਇੰਨੇ ਮੇਰਾ ਏ.ਪੀ.ਪੀ. ਨਹੀਂ ਲੈਂਦਾ । ਵਿਚੋਂ ਦੋ ਤੇਰਾ। ਮੇਰੇ ਪੱਲੇ ਪਿਆ ਤਿੰਨ ।"
  "ਮੈਂ ਤੁਹਾਡਾ ਫ਼ਾਇਦਾ ਕਰਵਾ ਰਿਹਾ ਹਾਂ । ਪੰਕਜ ਤਾਂ ਕਹਿੰਦਾ ਹੈ ਉਪਰੋਂ ਫ਼ੋਨ ਕਰਵਾ ਦਿੰਦੇ ਹਾਂ । ਮੈਂ ਆਖਿਆ ਕਮਲਾ ਨਾ ਹੋ । ਹਰ ਥਾਂ ਫ਼ੋਨ ਨਹੀਂ ਖੜਕਾਈਦਾ । ਤਾਂ ਪੰਜ ਦੇਣ ਲਈ ਮੰਨਿਆ ਹੈ ।"
  ਸਿੰਗਲੇ ਨੇ ਸੰਤੋਖ ਸਿੰਘ ਦੇ ਚੜ੍ਹੇ ਪਾਰੇ ਨੂੰ ਹੇਠ ਲਿਆਉਣ ਲਈ ਪਹਿਲਾ ਤੀਰ ਛੱਧਡਿਆ ।
  ਸੰਤੋਖ ਸਿੰਘ ਸਮਝ ਗਿਆ । ਅੱਜ ਸਿੰਗਲਾ ਫ਼ੀਸ ਦਿਵਾਉਣ ਦੇ ਮੂਡ ਵਿਚ ਨਹੀਂ ਸੀ । ਉਹ ਸੰਤੋਖ ਸਿੰਘ ਦੀ ਦੁਖਦੀ ਰਗ 'ਤੇ ਹੱਥ ਰੱਖ ਰਿਹਾ ਸੀ । ਸਭ ਨੂੰ ਪਤਾ ਸੀ ਪੰਕਜ ਹੋਰਾਂ ਦਾ ਮੁੱਖ-ਮੰਤਰੀ ਨਾਲ ਚਲਾਨ ਪੇਸ਼ ਕਰਨ ਤਕ ਦਾ ਸੌਦਾ ਹੋਇਆ ਸੀ । ਉਸ ਸ਼ਰਤ ਤਹਿਤ ਸੰਤੋਖ ਸਿੰਘ ਨੂੰ ਝੱਟਪੱਟ ਚਲਾਨ ਪਾਸ ਕਰਨ ਲਈ ਕਿਸੇ ਪਾਸਿਉਂ ਵੀ ਫ਼ੋਨ ਆ ਸਕਦਾ ਸੀ ।
  "ਉੱਪਰਲੇ ਫ਼ੋਨਾਂ ਤੋਂ ਮੈਂ ਨਹੀਂ ਡਰਦਾ । ਸਭ ਅਫ਼ਸਰਾਂ ਦੀਆਂ ਵਗਾਰਾਂ ਕਰੀਦੀਆਂ ਹਨ । ਉਨ੍ਹਾਂ ਨੂੰ ਪਤਾ ਹੈ ਵਗਾਰਾਂ ਤਨਖ਼ਾਹ ਵਿਚੋਂ ਨਹੀਂ ਹੁੰਦੀਆਂ । ਉਂਝ ਮੈਂ ਤੇਰੀ ਮੰਨ ਲੈਂਦਾ ਹਾਂ । ਪੰਕਜ ਨੂੰ ਵੀਹ ਤਕ ਮਨਾ । ਦਸ ਤੂੰ ਰਖ ਲਈਂ ।"
  "ਕੋਸ਼ਿਸ਼ ਕਰਕੇ ਦੇਖ ਲੈਂਦਾ ਹਾਂ । ਪਰ ਕਿਧਰੇ ਬਟੇਰਾ ਪੈਰ ਹੇਠੋਂ ਨਿਕਲ ਨਾ ਜਾਵੇ ।"
  ਸਿੰਗਲੇ ਨੇ ਦੂਸਰਾ ਤੀਰ ਛੱਧਡਿਆ ।
  "ਫੇਰ ਮੁਫ਼ਤ ਕਰ ਦਿੰਦਾ ਹਾਂ ।"
  "ਮੁਫ਼ਤ ਕਿਉਂ ਕਰਨਾ ਹੈ । ਪਾਰਟੀ ਦਾ ਜਿਗਰਾ ਦੇਖੋ । ਬਿਨਾਂ ਮਤਲਬ ਪੰਜ ਹਜ਼ਾਰ ਦੇ ਰਹੀ ਹੈ ।"
  "ਚੱਲ ਜਿਵੇਂ ਤੇਰੀ ਮਰਜ਼ੀ ਹੈ ਕਰ ਲੈ ।... ਹਾਂ ਪੰਕਜ ਨੂੰ ਮੇਰਾ ਇਕ ਸੁਨੇਹਾ ਦੇਈਂ। ਆਖੀਂ ਮੈਨੂੰ ਜਲਦੀ ਮਿਲੇ ।"
  "ਜਨਾਬ ਜੀ ਸਿਆਣੇ ਬਣੋ । ਸੋਸਾਇਟੀ ਨੇ ਕੇਸ ਆਪਣੇ ਹੱਥ ਲੈ ਲਿਆ ਹੈ । ਪੰਕਜ ਨਾਲ ਤੁਹਾਨੂੰ ਕਿਸੇ ਨੇ ਦੇਖ ਲਿਆ ਤਾਂ ਮੇਰੇ ਅਤੇ ਸਤਿੰਦਰ ਸਿੰਘ ਵਾਲੀ ਤੁਹਾਡੇ ਨਾਲ ਬਣੂ । ਛਪ ਗਈਆਂ ਸਨ ਨਾ ਸਾਡੀਆਂ ਫੋਟੋਆਂ ਅਖ਼ਬਾਰਾਂ ਵਿਚ ।"
  ਸੰਤੋਖ ਸਿੰਘ ਨੂੰ ਪੰਕਜ ਪਿਛੋਂ ਲਾਹੁਣ ਲਈ ਸਿੰਗਲੇ ਨੇ ਆਖ਼ਰੀ ਤੀਰ ਛੱਧਡਿਆ ।
  ਜਦੋਂ ਦਾ ਸੰਤੋਖ ਸਿੰਘ ਪੰਕਜ ਹੋਰਾਂ ਦਾ ਵਾਕਿਫ਼ ਬਣਿਆ ਸੀ ਸਿੰਗਲੇ ਦਾ ਤੋਰੀ ਫੁਲਕਾ ਬੰਦ ਹੋ ਗਿਆ ਸੀ । ਮੁਲਜ਼ਮਾਂ ਦੇ ਸਾਰੇ ਕੰਮ ਕਰਾਉਣ ਦਾ ਠੇਕਾ ਸੰਤੋਖ ਸਿੰਘ ਨੇ ਲੈ ਲਿਆ ਸੀ । ਜਿਵੇਂ ਉਹ ਸਰਕਾਰੀ ਵਕੀਲ ਨਾ ਹੋ ਕੇ ਮੁਲਜ਼ਮਾਂ ਦਾ ਦਲਾਲ ਹੋਵੇ।
  "ਲੋਕ ਸੱਚ ਆਖਦੇ ਹਨ । ਬਾਣੀਆਂ ਦੀ ਕੌਮ ਬੜੀ ਸਿਆਣੀ ਕੌਮ ਹੈ । ਇਹ ਗੱਲ ਮੇਰੇ ਦਿਮਾਗ਼ ਵਿਚ ਨਹੀਂ ਆਈ । ਉਲਟਾ ਤੂੰ ਉਨ੍ਹਾਂ ਨੂੰ ਤਾੜ। ਨਾ ਮੈਨੂੰ ਮਿਲਣ ਨਾ ਫ਼ੋਨ ਕਰਨ ।"
  ਸਿੰਗਲੇ ਦੇ ਸਾਰੇ ਤੀਰ ਨਿਸ਼ਨੇ 'ਤੇ ਲੱਗੇ ।
  ਸੌਦਾ ਤੈਅ ਕਰਕੇ ਸਿੰਗਲੇ ਨੇ ਪੰਕਜ ਨੂੰ ਫ਼ੋਨ ਕੀਤਾ । ਪੰਕਜ ਨੇ ਬੰਤ ਸਿੰਘ ਨੂੰ ।
  ਬੰਤ ਸਿੰਘ ਨੇ ਝੱਟ ਸੰਤੋਖ ਸਿੰਘ ਤੋਂ ਮਿਲਣ ਦਾ ਟਾਈਮ ਲੈ ਲਿਆ ।

  89

  ਜ਼ਿਲ੍ਹਾ ਅਟਾਰਨੀ ਨੇ ਬੰਤ ਸਿੰਘ ਨੂੰ ਪੰਜ ਵਜੇ ਤੋਂ ਬਾਅਦ ਬੁਲਾਇਆ ।
  ਲੈਣ ਦੇਣ ਵਾਲੇ ਬੰਦਿਆਂ ਨੂੰ ਬੰਤ ਸਿੰਘ ਇਸੇ ਸਮੇਂ ਬੁਲਾਉਂਦਾ ਸੀ । ਉਸ ਸਮੇਂ ਤਕ ਦਫ਼ਤਰ ਦੇ ਕਲਰਕ ਅਤੇ ਸਟੈਨੋ ਛੁੱਟੀ ਕਰਕੇ ਘਰ ਨੂੰ ਮੁੜ ਗਏ ਹੁੰਦੇ ਸਨ । ਅਦਾਲਤੋਂ ਸੁਨੇਹਾ ਆਉਣ ਦਾ ਧੁੜਕੂ ਮੁੱਕ ਜਾਂਦਾ ਸੀ । ਖੁਲ੍ਹ ਕੇ ਗੱਲ ਕਰਨ ਲਈ ਉਸ ਕੋਲ ਵਿਹਲ
  ਹੀ ਵਿਹਲ ਹੁੰਦੀ ਸੀ ।
  ਇਸੇ ਨੀਤੀ ਤਹਿਤ ਬੰਤ ਸਿੰਘ ਨੂੰ ਪੰਜ ਵਜੇ ਤੋਂ ਬਾਅਦ ਬੁਲਾਇਆ ਗਿਆ ਸੀ ।
  ਆਖ਼ਰੀ ਬੰਦੇ ਦੇ ਦਫ਼ਤਰੋਂ ਬਾਹਰ ਨਿਕਲਦਿਆਂ ਹੀ ਬੰਤ ਸਿੰਘ ਨੇ ਸਲੂਟ ਮਾਰ ਦਿੱਤਾ ।
  "ਆ ਬਈ ਸੰਤ ਸਿਆਂ । ਕਿਥੇ ਰਹਿੰਦਾ ਹੈਂ? ਕਦੇ ਦਰਸ਼ਨ ਨਹੀਂ ਹੁੰਦੇ ।"
  ਸਹੀ ਵਕਤ 'ਤੇ ਆਏ ਬੰਤ ਸਿੰਘ ਦਾ ਸੰਤੋਖ ਸਿੰਘ ਨੇ ਖਿੜੇ ਮੱਧਥੇ ਸਵਾਗਤ ਕੀਤਾ ।
  "ਪਹਿਲਾਂ ਜਨਾਬ ਪੁਲਿਸ ਲਾਈਨ ਵਿਚ ਧੱਕੇ ਖਾਂਦੇ ਸਾਂ। ਮੱਧਥੇ ਲੱਗਣ ਜੋਗੇ ਨਹੀਂ ਸੀ । ਹੁਣ ਮਿਲਿਆ ਕਰਾਂਗੇ ।"
  "ਮਿਲਦਾ ਰਿਹਾ ਕਰ ! ਯਾਦ ਹੈ ਆਪਾਂ ਰੋਪੜ ਇਕੱਠੇ ਹੁੰਦੇ ਸੀ । ਉਹੋ ਜਿਹੇ ਦਿਨ ਆਪਾਂ ਇਥੇ ਕੱਟਣੋ ਨੇ । ਦੱਸ ਕਿਸ ਤਰ੍ਹਾਂ ਆਇਐਂ ?"
  "ਇਕ ਮਰਿਆ ਸੱਪ ਗਲ ਪੈ ਗਿਆ । ਤੁਹਾਡੇ ਕੋਲੋਂ ਗਲੋਂ ਲਾਹੁਣੈ ।"
  ਕਮਲ ਕਤਲ ਕੇਸ ਜ਼ਿਲ੍ਹਾ ਅਟਾਰਨੀ ਅੱਗੇ ਰੱਖ ਕੇ ਬੰਤ ਸਿੰਘ ਨੇ ਬਨਾਉਟੀ ਲੇਲੜੀ ਕੱਢੀ ।
  "ਜੇ ਤੂੰ ਇਸ ਕੇਸ ਨੂੰ ਮਰਿਆ ਸੱਪ ਆਖਦਾ ਹੈਂ ਤਾਂ ਜਿਊਂਦਾ ਸੱਪ ਕਿਹੜਾ ਹੋਊ ! ਸਾਰੀ ਪੁਲਿਸ ਨੇ ਹੱਥ ਰੰਗ ਲਏ ।"
  "ਰੰਗ ਲਏ ਹੋਣਗੇ ਜਨਾਬ ! ਮੈਨੂੰ ਵਾਹਿਗੁਰੂ ਦੀ ਸਹੁੰ। ਮੈਨੂੰ ਕਿਸੇ ਨੇ ਦੁਆਨੀ ਨਹੀਂ ਦਿੱਤੀ ।"
  "ਇਸ ਤਰ੍ਹਾਂ ਤੁਸੀਂ ਪੁਲਿਸ ਵਾਲੇ ਹਰ ਕੇਸ ਵਿਚ ਆਖਦੇ ਹੋ । ਚੱਲ ਰੋ ਨਾ । ਇਹ ਦੱਸ ਹੇਠਲੇ ਅਫ਼ਸਰਾਂ ਤੋਂ ਚਲਾਨ ਪਾਸ ਕਰਵਾ ਲਿਆ ?"
  ਬੰਤ ਸਿੰਘ ਦੇ ਇਸ ਘਸੇ-ਪਿਟੇ ਬਹਾਨੇ ਉਪਰ ਸੰਤੋਖ ਸਿੰਘ ਨੂੰ ਖਿਝ ਆਈ ।
  "ਏ.ਪੀ.ਪੀ. ਸਾਹਿਬ ਤੋਂ ਕਰਵਾ ਲਿਆ ।"
  "ਕਿਹੜਾ ਏ.ਪੀ.ਪੀ. ਏ ਤੁਹਾਡਾ ?"
  "ਮਹਿੰਦਰ ਸਿੰਘ ।"
  "ਉਸਨੇ ਸਵਾਹ ਚਲਾਨ ਚੈੱਕ ਕੀਤਾ ਹੋਣੈ । ਜਿਸ ਤਰ੍ਹਾਂ ਲੈ ਕੇ ਗਏ ਹੋਵੋਗੇ ਉਸੇ ਤਰ੍ਹਾਂ ਦਸਤਖ਼ਤ ਕਰਕੇ ਮੋੜ ਦਿੱਤਾ ਹੋਣੈ ।"
  ਸੰਤੋਖ ਸਿੰਘ ਨੂੰ ਮਹਿੰਦਰ ਸਿੰਘ ਦਾ ਨਾਂ ਸੁਣਕੇ ਹੋਰ ਗੁੱਸਾ ਚੜ੍ਹ ਗਿਆ । ਹੁਣ ਸਾਰੀ ਮਗਜ਼-ਖਪਾਈ ਸੰਤੋਖ ਸਿੰਘ ਨੂੰ ਕਰਨੀ ਪੈਣੀ ਸੀ ।
  "ਉੱਪ ਜ਼ਿਲ੍ਹਾ ਅਟਾਰਨੀ ਕਿਹੜਾ ਹੈ?"
  "ਧਰਮ ਸਿੰਘ ! ਉਸਨੂੰ ਬਹੁਤ ਲੱਧਭਿਆ, ਉਹ ਮਿਲਿਆ ਨਹੀਂ । ਕੱਲ੍ਹ ਨੂੰ ਨੱਧਬੇ ਦਿਨ ਪੂਰੇ ਹੁੰਦੇ ਹਨ । ਪਹਿਲਾਂ ਸਾਡੇ ਅਫ਼ਸਰ ਕਹਿੰਦੇ ਚਲਾਨ ਪੇਸ਼ ਨਹੀਂ ਕਰਨਾ । ਹੁਣ ਕਹਿੰਦੇ ਹੁਣੇ ਪੇਸ਼ ਕਰੋ । ਤੁਸੀਂ ਉਸਨੂੰ ਛੱਡੋ । ਸਿੱਧੇ ਕਿਰਪਾ ਕਰੋ ।"
  ਧਰਮ ਸਿੰਘ ਦਾ ਨਾਂ ਸੁਣਕੇ ਸੰਤੋਖ ਸਿੰਘ ਨੂੰ ਕੁਝ ਰਾਹਤ ਮਹਿਸੂਸ ਹੋਈ । ਧਰਮ ਸਿੰਘ ਨੇ ਚਲਾਨ ਦਾ ਅੱਖਰ-ਅੱਖਰ ਪੜ੍ਹਨਾ ਸੀ । ਸਾਰੀਆਂ ਕਮੀਆਂ-ਪੇਸ਼ੀਆਂ ਨੂੰ ਉਸਨੇ ਆਪਣੀ ਟਿਪਣੀ ਵਿਚ ਦਰਜ ਕਰਨਾ ਸੀ । ਇਸ ਨਾਲ ਸੰਤੋਖ ਸਿੰਘ ਨੂੰ ਦੂਹਰਾ ਫ਼ਾਇਦਾ
  ਹੋਣਾ ਸੀ । ਧਰਮ ਸਿੰਘ ਦੀ ਘੋਖ ਪੜਤਾਲ ਤੋਂ ਬਾਅਦ ਸੰਤੋਖ ਸਿੰਘ ਨੂੰ ਬਹੁਤੀ ਮਿਹਨਤ ਨਹੀਂ ਸੀ ਕਰਨੀ ਪੈਣੀ । ਦੂਜਾ ਉਸਨੇ ਬੰਤ ਸਿੰਘ ਨੂੰ ਗੇੜੇ ਮਰਵਾ-ਮਰਵਾ ਥਕਾ ਦੇਣਾ ਸੀ ।
  "ਸਰਕਾਰ ਦੀਆਂ ਨਵੀਆਂ ਹਦਾਇਤਾਂ ਆਈਆਂ ਹਨ । ਕਤਲ ਕੇਸ ਉੱਪਜ਼ਿਲ੍ਹਾ ਅਟਾਰਟਨੀ ਕੋਲੋਂ ਪਾਸ ਹੋਣਾ ਜ਼ਰੂਰੀ ਹੈ । ਇਸ ਮੁਕੱਦਮੇ ਦੇ ਬਹੁਤ ਚਰਚੇ ਹਨ । ਕੋਈ ਕਮੀ ਪੇਸ਼ੀ ਰਹਿ ਗਈ ਮੈਨੂੰ ਜਵਾਬ ਦੇਣਾ ਔਖਾ ਹੋ ਜਾਏਗਾ । ਮੈਂ ਕੋਈ ਪੰਗਾ ਨਹੀਂ ਲੈਣਾ ।
  ਮੈਂ ਸਿੱਧਾ ਚਲਾਨ ਪਾਸ ਨਹੀਂ ਕਰਨਾ । ਹਦਾਇਤਾਂ ਦੀ ਪਾਲਨਾ ਕਰੋ ।"
  "ਤੁਸੀਂ ਉਸ ਉਪਰ ਖਰਚ ਕਿਉਂ ਕਰਾਉਂਦੇ ਹੋ? ਉਸ ਵਾਲੀ ਫ਼ੀਸ ਤੁਸੀਂ ਲੈ ਲਓ ।"
  ਬੰਤ ਸਿੰਘ ਨੇ ਪਹਿਲਾਂ ਤੋਂ ਤਿਆਰ ਕੀਤਾ ਪੈਕਟ ਜ਼ਿਲ੍ਹਾ ਅਟਾਰਨੀ ਦੇ ਮੇਜ਼ ਉੱਪਰ ਰੱਖ ਦਿੱਤਾ ।
  "ਕੀ ਹੈ ਇਸ ਵਿਚ ?" ਸੰਤੋਖ ਸਿੰਘ ਪੁਲਿਸ ਦੀਆਂ ਚਾਲਾਂ ਦਾ ਭੇਤੀ ਸੀ । ਬੰਦ ਲਿਫ਼ਾਫ਼ੇ, ਦੇਖਣ ਨੂੰ ਵੱਡੇ ਲਗਦੇ ਸਨ । ਅੰਦਰੋਂ ਦਸ ਦਸ ਦੇ ਨੋਟ ਨਿਕਲਦੇ ਸਨ ।
  "ਪੂਰੇ ਦੋ ਹਜ਼ਾਰ ਹੈ । ਇਹ ਮੈਂ ਆਪਣੇ ਕੋਲੋਂ ਦੇ ਰਿਹਾਂ ।"
  "ਹੂੰ ! ਆਪਣੇ ਕੋਲੋਂ ਦੇਣ ਵਾਲਾ ।" ਸੰਤੋਖ ਸਿੰਘ ਨੂੰ ਬੰਤ ਸਿੰਘ ਦੀ ਇਸ ਫੜ੍ਹ ਉਪਰ ਖਿਝ ਆਈ । ਪਰ ਇਹ ਸ਼ਬਦ ਉਸਨੇ ਆਪਣੇ ਮੂਹੋਂ ਬਾਹਰ ਨਹੀਂ ਕੱਢੇ ।
  "ਬਸ ? ਏਡਾ ਵੱਡਾ ਕੇਸ ਹੈ ! ਤਕੜੀ ਅਸਾਮੀ ਹੈ ! ਫ਼ੀਸ ਕੇਵਲ ਦੋ ਹਜ਼ਾਰ !"
  "ਤੁਹਾਨੂੰ ਉਹ ਮਿਲਕੇ ਨਹੀਂ ਗਏ ਜਨਾਬ? ਮੈਨੂੰ ਕਹਿੰਦੇ ਅਸੀਂ ਮੱਧਥੇ ਲਗ ਆਏ ।"
  "ਕੀ ਸਵਾਹ ਮਿਲ ਗਏ । ਵਿਚ ਵਕੀਲ ਪਾ ਲਿਆ । ਉਹ ਆਪਣਾ ਹਿੱਸਾ ਮੰਗ ਰਿਹੈ ।"
  ਭਰਿਆ ਪੀਤਾ ਸੰਤੋਖ ਸਿੰਘ ਗੁੱਸਾ ਕੱਢਣ ਲੱਗਾ ।
  "ਜਨਾਬ ਸਾਨੂੰ ਅਸਲੀਅਤ ਦਾ ਕੀ ਪਤੈ ? ਮੈਨੂੰ ਕਹਿੰਦੇ ਸਾਡੀ ਸਾਹਿਬ ਨਾਲ ਇਕ ਗੱਲ ਹੈ । ਘਰ ਆਉਣ ਜਾਣ ਹੈ । ਬੁੱਕਲ ਸਾਂਝੀ ਹੈ । ਮੈਨੂੰ ਕੀ ਪਤਾ ਸੀ ਵਿਚ ਵਕੀਲ ਪਾ ਲੈਣਗੇ। ਨਹੀਂ ਤਾਂ ਮੈਂ ਸਿੱਧੀ ਗੱਲ ਕਰਾਉਂਦਾ ।"
  "ਹੁਣ ਕਿਹੜਾ ਬਿੱਲੀ ਨਿੱਛ ਗਈ ! ਹੁਣ ਕਰ ਲੈ ਗੱਲ ! ਡਰਾ ਦੇ ਸਾਲਿਆਂ ਨੂੰ । ਆਖਦੇ ਉਨ੍ਹਾਂ ਨੇ ਵਕੀਲ ਦੀ ਨਹੀਂ ਮੰਨੀ ।"
  "ਦੇਖ ਲਉ । ਥੁੱਕ ਕੇ ਚੱਟਣਾ ਚੰਗਾ ਨਹੀਂ ਲਗਦਾ । ਨਾਲੇ ਵਕੀਲ ਨਰਾਜ਼ ਹੋਊ ।"
  ਬੰਤ ਸਿੰਘ ਕਟਾਕਸ਼ ਕਰਨ ਲੱਗਾ ।
  "ਤੂੰ ਆਹ ਚੱਕ ਆਪਣਾ ਦੋ ਹਜ਼ਾਰ। ਧਰਮ ਸਿੰਘ ਕੋਲ ਜਾ । ਇਹ ਫ਼ੀਸ ਉਸਨੂੰ ਦੇ । ਚਲਾਨ ਚੈੱਕ ਕਰਵਾ । ਮੈਂ ਹੁਕਮ ਕਰ ਦਿੰਦਾ ਹਾਂ । ਉਹ ਹੁਣੇ ਚਲਾਨ ਚੈੱਕ ਕਰਕੇ ਵਾਪਸ ਕਰੇਗਾ । ਮੈਂ ਸਾਰਾ ਬੋਝ ਆਪਣੇ ਸਿਰ ਕਿਉਂ ਲਵਾਂ? ਕੰਮ ਕਾਇਦੇ ਅਨੁਸਾਰ ਕਿਉਂ ਨਾ ਹੋਵੇ?"
  ਦੋਹਾਂ ਪਾਸਿਆਂ ਤੋਂ ਚੰਗੀ ਫ਼ੀਸ ਨਾ ਮਿਲਣ 'ਤੇ ਉਦਾਸ ਹੋਇਆ ਸੰਤੋਖ ਸਿੰਘ ਕੰਮ ਵਿਚ ਟੰਗ ਅੜਾਉਣ ਲੱਗਾ ।
  "ਉਸਨੂੰ ਵਿਚੋਂ ਕੱਢੋ । ਮੈਨੂੰ ਕਪਤਾਨ ਸਾਹਿਬ ਨੇ ਆਖ ਕੇ ਭੇਜਿਆ ਹੈ । ਉਨ੍ਹਾਂ ਵੱਲੋਂ ਵੀ ਬੇਨਤੀ ਹੈ । ਆਖੋ ਤਾਂ ਫ਼ੋਨ 'ਤੇ ਗੱਲ ਕਰਵਾ ਦਿੰਦਾ ਹਾਂ ।"
  ਨੱਧਬੇ ਦਿਨ ਪੂਰੇ ਹੋਣ ਦੀ ਮਜਬੂਰੀ । ਕਪਤਾਨ ਦੀ ਦਖ਼ਲ-ਅੰਦਾਜ਼ੀ । ਸੰਤੋਖ ਸਿੰਘ ਕੋਲ ਹਥਿਆਰ ਸੁੱਟਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ ।
  ਲਿਫ਼ਾਫ਼ੇ ਨੂੰ ਜੇਬ ਵਿਚ ਪਾ ਕੇ ਸੰਤੋਖ ਸਿੰਘ ਮਿਸਲ ਪੜ੍ਹਨ ਲੱਗਾ ।
  "ਕਮਾਲ ਹੈ ਬਈ ! ਹਾਲੇ ਤਕ ਮਜ਼ਰੂਬਾਂ ਦੇ ਬਿਆਨ ਨਹੀਂ ਲਿਖੇ? ਕਿਸ ਗਵਾਹ ਦੇ ਬਿਆਨ ਵਿਚ ਆਇਐ ਕਿ ਕਤਲ ਉਸਦੇ ਸਾਹਮਣੇ ਹੋਇਐ? ਕੁੜੀ ਕਿੱਥੇ ਕਹਿੰਦੀ ਹੈ ਕਿ ਕਿਸ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤੈ? ਵੇਦ ਵੀ ਖ਼ਾਮੋਸ਼ ਹੈ । ਕਿਸ ਮੁਲਜ਼ਮ ਨੇ ਉਸਨੂੰ ਸੱਟ ਮਾਰੀ? ਉਸਦੇ ਬਿਆਨ ਵਿਚ ਕਿਧਰੇ ਜ਼ਿਕਰ ਨਹੀਂ?"
  "ਤੁੱਥ-ਮੱਥ ਕੀਤਾ ਹੈ । ਪਹਿਲੇ ਤਫ਼ਤੀਸ਼ੀ ਨੇ ਕੱਖ ਨਹੀਂ ਕੀਤਾ । ਤਿੰਨ ਮਹੀਨੇ ਬਾਅਦ ਜੇ ਮੈਂ ਬਿਆਨ ਲਿਖਾਂ ਉਸਦੀ ਕੋਈ ਅਹਿਮੀਅਤ ਨਹੀਂ । ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਰਹਿਣ ਦਿਓ ।"
  ਮੈਂ ਦੇਖ ਲਿਆ । ਬਿਨਾਂ ਪੜ੍ਹੇ ਇਹ ਚਲਾਨ ਪਾਸ ਕਰਨ ਵਾਲਾ ਨਹੀਂ । ਰੱਖ ਜਾ । ਮੈਂ ਪੜ੍ਹ ਲਵਾਂ ।"
  ਸੰਤੋਖ ਸਿੰਘ ਹਰ ਹੀਲੇ ਕੇਸ ਨੂੰ ਲਟਕਾਉਣ ਦਾ ਯਤਨ ਕਰ ਰਿਹਾ ਸੀ ।
  "ਮੈਂ ਬਾਹਰ ਬੈਠਦਾ ਹਾਂ । ਤੁਸੀਂ ਪੜ੍ਹ ਲਓ ।" ਉਸੇ ਹੁਸ਼ਿਆਰੀ ਨਾਲ ਬੰਤ ਸਿੰਘ ਉਸਨੂੰ ਕੱਟਣ ਦਾ ਯਤਨ ਕਰ ਰਿਹਾ ਸੀ ।
  "ਮੈਂ ਕੋਈ ਕੰਪਿਊਟਰ ਹਾਂ । ਮਿਸਲ ਪੜ੍ਹਾਂਗਾ । ਸਮਝਾਂਗਾ । ਫੇਰ ਕੁਝ ਪੱਲੇ ਪਏਗਾ । ਫੇਰ ਤੇਰੇ ਪੱਲੇ ਪਾਵਾਂਗਾ ।"
  "ਤੁਸੀਂ ਬਹੁਤੀ ਮੀਨ-ਮੇਖ ਛੱਡੋ । ਤੁਸੀਂ ਮਿਸਲ ਪੜ੍ਹ ਲਓ । ਸ਼ਾਮ ਨੂੰ ਮੈਂ ਕੋਠੀ ਆਵਾਂਗਾ । ਮਹਾਰਾਜਾ ਹੋਟਲ ਚੱਲਾਂਗੇ । ਬਹੁਤ ਦੇਰ ਹੋ ਗਈ ਇਕੱਠੇ ਬੈਠਿਆਂ ਨੂੰ । ਜਸ਼ਨ ਮਨਾਵਾਂਗੇ ।"
  "ਸ਼ਾਮ ਦਾ ਪ੍ਰੋਗਰਾਮ ਕਿਸੇ ਹੋਰ ਨਾਲ ਹੈ । ਤੂੰ ਸਵੇਰੇ ਮਿਸਲ ਲੈ ਜਾਈਂ ।"
  ਸੰਤੋਖ ਸਿੰਘ ਦੋ ਘੁੱਟ ਦਾਰੂ 'ਤੇ ਧਿਜਨ ਵਾਲਾ ਨਹੀਂ ।
  ਬੰਤ ਸਿੰਘ ਸੰਤੋਖ ਸਿੰਘ ਨੂੰ ਕਾਬੂ ਕਰਨ ਵਿਚ ਅਸਫ਼ਲ ਰਿਹਾ ਸੀ । ਹਾਰ ਕੇ ਉਸਨੇ ਤੇਵਰ ਢਿੱਲੇ ਕਰਨੇ ਸ਼ੁਰੂ ਕੀਤੇ ।
  "ਜਨਾਬ ਮੇਰੇ ਨਾਲ ਖੁੱਲ੍ਹ ਕੇ ਗੱਲ ਕਰੋ । ਮੈਂ ਮੁਲਜ਼ਮਾਂ ਨੂੰ ਤਾੜ ਦਿੰਦਾ ਹਾਂ । ਦਸੋ ਕਿੰਨੇ ਦੇ ਗਏ? ਕਿੰਨੇ ਹੋਰ ਚਾਹੀਦੇ ਹਨ?"
  "ਪੰਜ ਆਇਆ ਹੈ । ਘੱਟੋ-ਘੱਟ ਪੰਦਰਾਂ ਤਾਂ ਹੋਰ ਮਿਲੇ !"
  "ਮੈਂ ਕਰਦਾ ਹਾਂ ਗੱਲ ! ਕੁਝ ਨਾ ਕੁਝ ਹੋਰ ਕਢਾਉਂਦਾ ਹਾਂ । ਪਰ ਮੈਂ ਚਲਾਨ ਅੱਜ ਪਾਸ ਜ਼ਰੂਰ ਕਰਾਉਣਾ ਹੈ ।"
  "ਗੱਲ ਕਰਕੇ ਦੱਸ ਕੀ ਕਹਿੰਦੇ ਹਨ? ਜੇ ਉਹ ਪੰਦਰਾਂ ਦਿੰਦੇ ਹਨ ਆਪਾਂ ਹੁਣੇ ਬੈਠ ਜਾਂਦੇ ਹਾਂ ।"
  ਸੰਤੋਖ ਸਿੰਘ ਕਾਹਲਾ ਪੈਣ ਲੱਗਾ ।
  ਬੰਤ ਸਿੰਘ ਨੇ ਫ਼ੋਨ ਘੁਮਾਇਆ । ਮੁਲਜ਼ਮਾਂ ਨੂੰ ਥਾਣੇ ਬੁਲਾਇਆ ।
  "ਤੁਸੀਂ ਕਮੀਆਂ ਨੋਟ ਕਰੋ । ਮੈਂ ਇੰਨੇ ਵਿਚ ਉਨ੍ਹਾਂ ਤੋਂ ਫ਼ੀਸ ਫੜ ਲਿਆਵਾਂ । ਉਨ੍ਹਾਂ ਨੂੰ ਤੁਹਾਡੇ ਦਫ਼ਤਰ ਬੁਲਾਉਣਾ ਖ਼ਤਰਨਾਕ ਹੈ ।"
  ਦਸਾਂ ਮਿੰਟਾਂ ਬਾਅਦ ਬੰਤ ਸਿੰਘ ਦਾ ਫ਼ੋਨ ਆ ਗਿਆ ।
  "ਫ਼ੀਸ ਮਿਲ ਗਈ । ਮੈਂ ਮਹਾਰਾਜਾ ਵਿਚੋਂ ਬੋਲ ਰਿਹਾ ਹਾਂ । ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ ।"
  ਪੰਦਰਾਂ ਹਜ਼ਾਰ ਦੇ ਨੋਟ । ਨਾਲੇ ਤਿੰਨ ਤਾਰਾ ਹੋਟਲ ਵਿਚ ਬੈਠਣ ਦਾ ਸੱਦਾ ।
  ਸੰਤੋਖ ਸਿੰਘ ਦੀਆਂ ਬਾਗਾਂ ਖਿੜ ਗਈਆਂ ।

  90

  ਪਹਿਲਾ ਪੈੱਗ ਅੰਦਰ ਜਾਂਦੇ ਹੀ ਸੰਤੋਖ ਸਿੰਘ ਦਾ ਥਕੇਵਾਂ ਲਹਿ ਗਿਆ । ਦੂਜੇ ਪੈੱਗ ਨੇ ਉਸਨੂੰ ਤਾਜ਼ਾ ਦਮ ਕਰ ਦਿੱਤਾ ।
  ਪੰਦਰਾਂ ਹਜ਼ਾਰ ਦੇ ਨੋਟਾਂ ਨੇ ਉਸਦੇ ਦਿਮਾਗ਼ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ । ਕੰਪਿਊਟਰ ਵਾਂਗ ਉਹ ਮੁਕੱਦਮੇ ਦੀਆਂ ਖਾਮੀਆਂ ਫੜਨ ਲੱਗਾ । ਇਥੇ ਬੰਤ ਸਿੰਘ ਦਾ ਕੋਈ ਕੰਮ ਨਹੀਂ ਸੀ । ਸੰਤੋਖ ਸਿੰਘ ਨੇ ਖ਼ਾਮੀਆਂ ਫੜਨੀਆਂ
  ਸਨ । ਰੀਡਰ ਨੇ ਦੂਰ ਕਰਨੀਆਂ ਸਨ । ਬੰਤ ਸਿੰਘ ਨੂੰ ਕਬਾਬ ਵਿਚ ਹੱਡੀ ਨਹੀਂ ਸੀ ਬਨਣਾ ਚਾਹੀਦਾ ।
  ਬੰਤ ਸਿੰਘ ਨੇ ਹੋਟਲ ਦੇ ਮੈਨੇਜਰ ਨੂੰ ਹਦਾਇਤ ਕੀਤੀ । ਇਸ ਖ਼ਰਚੇ ਨੂੰ ਵਗਾਰ ਨਾ ਸਮਝਿਆ ਜਾਵੇ । ਬਿਲ ਦਾ ਭੁਗਤਾਨ ਪੰਕਜ ਕਰੇਗਾ । ਚੀਜ਼ ਵਸਤ ਵਰਤਾਉਣ ਵਿਚ ਕਿਰਸ ਨਾ ਕੀਤੀ ਜਾਵੇ ।
  ਸਾਹਿਬ ਦਾ ਫ਼ੋਨ ਆਉਣ ਦੇ ਬਹਾਨੇ ਬੰਤ ਸਿੰਘ ਉਥੋਂ ਖਿਸਕ ਗਿਆ ।
  ਤੁਰਨ ਤੋਂ ਪਹਿਲਾਂ ਉਸਨੇ ਰੀਡਰ ਨੂੰ ਹਦਾਇਤ ਕੀਤੀ । ਜੇ ਚਲਾਨ 'ਤੇ ਪਹਿਲਾਂ ਦਸਤਖ਼ਤ ਹੋ ਜਾਣ ਤਾਂ ਠੀਕ । ਨਹੀਂ ਤਾਂ ਜਦੋਂ ਸੰਤੋਖ ਸਿੰਘ ਖਾਣੇ ਦਾ ਆਰਡਰ ਲਿਖਵਾਵੇ ਰੀਰਡ ਬੰਤ ਸਿੰਘ ਨੂੰ ਫ਼ੋਨ ਕਰ ਦੇਵੇ । ਉਹ ਵਾਪਸ ਆ ਕੇ ਆਪੇ ਚਲਾਨ ਪਾਸ ਕਰਵਾ
  ਲਏਗਾ ।
  "ਪੰਕਜ ਅਤੇ ਨੀਰਜ ਨੂੰ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ । ਸਾਜ਼ਿਸ਼ ਹੁੰਦੀ ਕਿਸ ਗਵਾਹ ਨੇ ਸੁਣੀ ਸੀ? ਉਹ ਬਿਆਨ ਕਿਥੇ ਹੈ? ਮੈਨੂੰ ਲੱਭ ਨਹੀਂ ਰਿਹਾ ।"
  ਬੰਤ ਸਿੰਘ ਦੇ ਤੁਰ ਜਾਣ 'ਤੇ ਖੁਲ੍ਹ ਮਹਿਸੂਸ ਕਰਦੇ ਸੰਤੋਖ ਸਿੰਘ ਨੇ ਪਹਿਲਾ ਨੁਕਤ ਉਠਾਇਆ ।
  "ਉਹ ਬੇ-ਕਸੂਰ ਸਾਬਤ ਹੋ ਗਏ ਹਨ । ਅਫ਼ਸਰਾਂ ਨੇ ਉਹ ਬਿਆਨ ਲੁਹਾ ਦਿੱਤਾ।
  ਉਸ ਬਿਆਨ ਦੀ ਹੁਣ ਕੋਈ ਜ਼ਰੂਰਤ ਨਹੀਂ ।"
  "ਬਹੁਤ ਜ਼ਰੂਰਤ ਹੈ । ਪੁਲਿਸ ਰਿਮਾਂਡ ਲੈਣ ਸਮੇਂ ਉਸ ਬਿਆਨ ਦਾ ਜ਼ਿਕਰ ਦਰਖ਼ਾਸਤ ਵਿਚ ਕੀਤਾ ਗਿਆ ਸੀ । ਮੁਦਈ ਧਿਰ ਨੇ ਆਖਣੈ ਪੁਲਿਸ ਨੇ ਉਹ ਬਿਆਨ ਖੁਰਦ-ਬੁਰਦ ਕਰ ਦਿੱਤੈ । ਮਿਸਲ ਵਿਚ ਰੱਦੋ-ਬਦਲ ਕਰ ਦਿੱਤੀ । ਪਹਿਲਾ ਬਿਆਨ ਜੇ ਹੈ ਤਾਂ ਉਹ ਲਾ। ਨਹੀਂ ਨਵਾਂ ਲਿਖ !"
  "ਕਿਸ ਗਵਾਹ ਦਾ ਬਿਆਨ ਲਿਖਾਂ ਜਨਾਬ?"
  "ਜਿਸਦਾ ਪਹਿਲਾਂ ਲਿਖਿਆ ਸੀ । ਕਹਾਣੀ ਨੂੰ ਕੁਦਰਤੀ ਰੰਗ ਦੇ । ਸਾਜ਼ਿਸ਼ ਫੇਕਟਰੀ ਵਿਚ ਘੜੀ ਦਿਖਾ । ਉਨ੍ਹਾਂ ਦੇ ਮੁਨੀਮ ਨੂੰ ਗਵਾਹ ਬਣਾ । ਸਾਜ਼ਿਸ਼ਾਂ ਸੱਤ ਦਰਵਾਜ਼ਿਆਂ ਅੰਦਰ ਬੰਦ ਹੋ ਕੇ, ਖਾਸ-ਖਾਸ ਬੰਦਿਆਂ ਵਿਚ ਬੈਠ ਕੇ ਘੜੀਆਂ ਜਾਂਦੀਆਂ ਹਨ ।"
  "ਠੀਕ ਹੈ ਜਨਾਬ! ਲਿਖ ਦਿੰਦਾ ਹਾਂ ।"
  "ਤੂੰ ਉਸਦਾ ਬਿਆਨ ਚੇਪ! ਮੈਂ ਸਿਮਲ ਅੱਗੇ ਪੜ੍ਹਦਾ ਹਾਂ ।"
  "ਗਵਾਹਾਂ ਤੋਂ ਮੁਲਜ਼ਮਾਂ ਦੀ ਸ਼ਨਾਖ਼ਤ ਨਹੀਂ ਕਰਵਾਈ?"
  "ਨਹੀਂ ਜਨਾਬ ! ਇਕ ਗਵਾਹ ਹਾਲੇ-ਤੱਕ ਬੇਹੋਸ਼ ਹੈ । ਦੂਜੇ ਦੇ ਜੁਬਾੜੇ ਦੀ ਹੱਡੀ ਟੁੱਟੀ ਹੋਈ ਹੈ । ਨਾ ਬੋਲਣ ਦੇ ਕਾਬਲ ਸੀ ਨਾ ਤੁਰਨ ਫਿਰਨ ਦੇ । ਕੁੜੀ ਨੂੰ ਨਾ ਘਰ ਦੇ ਮੁਲਜ਼ਮਾਂ ਸਾਹਮਣੇ ਕਰਨਾ ਚਾਹੁੰਦੇ ਸਨ, ਨਾ ਡਾਕਟਰ । ਸ਼ਨਾਖ਼ਤ ਪਰੇਡ ਕਿਸ ਤਰ੍ਹਾਂ ਹੁੰਦੀ?"
  "ਇਸ ਮਜਬੂਰੀ ਦਾ ਜ਼ਿਕਰ ਜਿਮਨੀ ਵਿਚ ਕੀਤਾ ਹੈ? ਜੇ ਨਹੀਂ ਤਾਂ ਹੁਣ ਕਰ ! ਕੱਲ੍ਹ ਨੂੰ ਮੁਦਈ ਧਿਰ ਨੇ ਆਖਣਾ ਹੈ ਸਾਨੂੰ ਕਿਸੇ ਨੇ ਬੁਲਾਇਆ ਨਹੀਂ । ਅਸੀਂ ਸ਼ਨਾਖ਼ਤ ਕਰਨ ਲਈ ਤਿਆਰ ਸੀ । ਪਿਛੋਂ ਤਫ਼ਤੀਸ਼ੀ ਨੂੰ ਅਦਾਲਤ ਵਿਚ ਸ਼ਹਾਦਤ ਦੇਣ ਗਏ ਨੂੰ
  ਖਹਿੜਾ ਛੁਡਾਉਣਾ ਔਖਾ ਹੋ ਜਾਏਗਾ ।"
  "ਲਓ ਜਨਾਬ ।"
  "ਇਸ ਖ਼ਾਮੀ ਨੂੰ ਦੂਰ ਕਰਨ ਲਈ ਅਜਿਹੇ ਗਵਾਹ ਖੜ੍ਹੇ ਕਰ, ਜਿਨ੍ਹਾਂ ਸਾਹਮਣੇ ਦੋਸ਼ੀਆਂ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ ਹੋਵੇ । ਮਤਲਬ ਗੈਰ-ਅਦਾਲਤੀ ਇਕਬਾਲੀਆ ਬਿਆਨ ਲਿਖ ।"
  "ਵੇਦ ਅਤੇ ਨੇਹਾ ਦੇ ਤਤੀਮੇ ਬਿਆਨ ਲਿਖ । ਇਨ੍ਹਾਂ ਵਿਚ ਮੁਲਜ਼ਮਾਂ ਦੇ ਨਾਂ ਅਤੇ ਹੁਲੀਏ ਲਿਖ । ਪੰਚਮ ਨੂੰ ਕਮਲ ਦਾ ਕਤਲ ਕਰਦੇ ਦਿਖਾ । ਦੀਨੇ ਨੂੰ ਬਲਾਤਕਾਰ । ਠੇਕੇਦਾਰ ਨੀਲਮ ਦੇ ਸੱਟਾਂ ਮਾਰੇ ਅਤੇ ਕਾਲੀਆ ਵੇਦ ਦੇ । ਪੰਡਿਤ ਤੋਂ ਲੁੱਟ-ਖਸੁੱਟ ਕਰਵਾ ।"
  "ਇਸ ਤਰਾਂ ਕਰਨ ਨਾਲ ਦੋਸ਼ੀਆਂ ਦਾ ਨੁਕਸਾਨ ਹੋ ਜਾਏਗਾ । ਸਾਡੇ ਅਫ਼ਸਰ ਨਰਾਜ਼ ਹੋਣਗੇ । ਜੇ ਗਵਾਹ ਇਸੇ ਤਰ੍ਹਾਂ ਗਵਾਹੀ ਦੇ ਗਏ ਫੇਰ?"
  "ਕਿਸੇ ਦਾ ਨੁਕਸਾਨ ਹੁੰਦਾ ਹੈ ਹੁੰਦਾ ਰਹੇ । ਮੈਂ ਕੱਚਾ ਚਲਾਨ ਪਾਸ ਨਹੀਂ ਕਰਨਾ । ਅਫ਼ਸਰਾਂ ਨੂੰ ਰਿਆਇਤ ਮਨਜ਼ੂਰ ਹੈ ਪੰਕਜ ਅਤੇ ਨੀਰਜ ਦੀ । ਉਸਦਾ ਹੱਲ ਆਪਣੇ ਕੋਲ ਹੈ । ਗਵਾਹ ਉਨ੍ਹਾਂ ਦੀ ਮਰਜ਼ੀ ਦੇ ਖੜ੍ਹੇ ਕਰ । ਜਿਹੜੇ ਉਨ੍ਹਾਂ ਦੇ ਆਖੇ ਅਦਾਲਤ ਵਿੱਚ ਮੁੱਕਰ ਜਾਣ । ਇਸ ਤਰ੍ਹਾਂ ਕਰਨ ਨਾਲ ਨਾਲੇ ਸੱਪ ਮਰ ਜਾਏਗਾ ਨਾਲੇ ਸੋਟੀ ਬਚ ਰਹੇਗੀ ।
  ਅਸੀਂ ਆਖ ਸਕਾਂਗੇ ਮਿਸਲ 'ਤੇ ਸਬੂਤ ਲਿਆਂਦੇ ਗਏ ਸਨ । ਗਵਾਹ ਮੁੱਕਰ ਗਏ ਤਾਂ ਅਸੀਂ ਕੀ ਕਰੀਏ?"
  "ਕਮਾਲ ਹੈ ਜਨਾਬ ਦੇ ਦਿਮਾਗ਼ ਦੀ । ਮੈਂ ਬਹੁਤ ਸਿਆਣੇ-ਸਿਆਣੇ ਥਾਣੇਦਾਰਾਂ ਨਾਲ ਕੰਮ ਕੀਤਾ ਹੈ । ਤੁਹਾਡੇ ਵਰਗੀ ਹੁਸ਼ਿਆਰੀ ਪਹਿਲੀ ਵਾਰੀ ਦੇਖੀ ਹੈ । ਬੜੀ ਚੁਸਤੀ ਨਾਲ ਮਿਸਲ ਬਣਾਈ ਹੈ । ਸਭ ਦੀਆਂ ਪੌਂ ਬਾਰਾਂ ਹੋ ਗਈਆਂ ।"
  "ਫ਼ੂਕ ਨਾ ਛਕਾ । ਕੰਮ ਕਰ ।"
  ਅੱਧੀ ਰਾਤ ਤਕ ਸੰਤੋਖ ਸਿੰਘ ਖਾਮੀਆਂ ਫੜਦਾ ਰਿਹਾ । ਰੀਡਰ ਉਨ੍ਹਾਂ ਨੂੰ ਦੂਰ ਕਰਦਾ ਰਿਹਾ ।
  ਕੁਝ ਗਵਾਹ ਰੀਡਰ ਨੇ ਆਪਣੀ ਮਰਜ਼ੀ ਦੇ ਘਸੋੜ ਲਏ । ਗਵਾਹੀ ਸਮੇਂ ਉਹ ਉਨ੍ਹਾਂ ਦਾ ਮੁੱਲ ਵੱਟੇਗਾ । ਰੀਡਰ ਆਖੇਗਾ ਉਹ ਗਵਾਹੀ ਦੇਣਗੇ । ਆਖੇਗਾ ਮੁੱਕਰ ਜਾਣਗੇ । ਸਭ ਦੇ ਉੱਲੂ ਸਿੱਧੇ ਹੁੰਦਿਆਂ ਹੀ ਚਲਾਨ ਪਾਸ ਹੋ ਗਿਆ ।

  91

  ਚਲਾਨ ਦੇ ਅਦਾਲਤ ਵਿਚ ਪੇਸ਼ ਹੁੰਦਿਆਂ ਹੀ ਸੋਸਾਇਟੀ ਦੀਆਂ ਵੱਖ-ਵੱਖ ਇਕਾਈਆਂ ਆਪਣੇ ਆਪ ਹਰਕਤ ਵਿਚ ਆ ਗਈਆਂ ।
  ਸੋਸਾਇਟੀ ਦਾ ਸ਼ਕਤੀਸ਼ਾਲੀ ਪ੍ਰਾਪੇਗੰਡਾ ਸੈੱਲ ਸੀਨੀਅਰ ਐਡਵੋਕੇਟ ਸੁਰਿੰਦਰ ਨਾਥ ਦੀ ਦੇਖ-ਰੇਖ ਵਿਚ ਕੰਮ ਕਰਦਾ ਸੀ । ਉਹ ਐਲ.ਐਲ਼.ਐਮ. ਪਾਸ ਸੀ । 'ਫੌਜਦਾਰੀ ਨਿਆਂਪ੍ਰਬੰਧ' ਉਪਰ ਉਸਨੇ ਖੋਜ ਕੀਤੀ ਸੀ । ਉਸਦੇ ਖੋਜ-ਪੱਤਰ ਦੇਸ਼ ਦੇ ਪ੍ਰਸਿੱਧ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਦੇ ਸਨ । ਪੰਜਾਬ ਪੁਲਿਸ ਅਕਾਦਮੀ ਦਾ ਉਹ ਵਿਜ਼ਟਿੰਗ ਪ੍ਰੋਫੈਸਰ ਸੀ । ਅਦਾਲਤਾਂ ਅਤੇ ਪੁਲਿਸ ਦੇ ਕੰਮ-ਕਾਜ ਦਾ ਉਸਨੂੰ ਡੂੰਘਾ ਅਧਿਐਨ ਸੀ । ਬਹਿਸਮੁਬਾਹਸਿਆਂ ਲਈ ਉਸਨੂੰ ਰੇਡੀਓ ਅਤੇ ਟੀ.ਵੀ. ਉਪਰ ਬੁਲਾਇਆ ਜਾਂਦਾ ਸੀ । ਕਾਨੂੰਨ ਦੇ ਮੁਲਜ਼ਮਾਂ ਦੇ ਹੱਕ ਵਿਚ ਭੁਗਤਣ ਦੇ ਰੁਝਾਨ ਤੋਂ ਉਹ ਬਹੁਤ ਦੁਖੀ ਸੀ । ਇਸ ਲਈ ਮੁਲਜ਼ਮਾਂ ਹੱਥੋਂ ਪੀੜਤ ਹੋਏ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਸੀ ।
  ਇਹ ਸੈੱਲ ਮੁਕੱਦਮੇ ਦੀਆਂ ਖਾਮੀਆਂ ਦੇ ਨਾਲ-ਨਾਲ ਮੁਕੱਦਮੇ ਨਾਲ ਜੁੜੇ ਹਰ ਅਫ਼ਸਰ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖਦਾ ਸੀ । ਅਫ਼ਸਰਾਂ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਨੂੰ ਮੀਡੀਏ ਰਾਹੀਂ ਲੋਕਾਂ ਸਾਹਮਣੇ ਲਿਆਉਂਦਾ ਸੀ । ਇਸ ਤਰ੍ਹਾਂ ਮੁਕੱਦਮੇ ਦੇ ਛਪੇ ਤੱਥ ਅਤੇ ਪੱਖ ਜੱਜਾਂ ਸਾਹਮਣੇ ਆਉਂਦੇ ਸਨ । ਅਖ਼ਬਾਰਾਂ ਰਾਹੀਂ ਮਿਲੀ ਜਾਣਕਾਰੀ ਜੱਜਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੀ ਸੀ । ਪ੍ਰਭਾਵਿਤ ਹੋਏ ਮਨ ਸਹੀ ਫੈਸਲਾ ਕਰਨ ਲਈ ਪ੍ਰੇਰਿਤ ਹੁੰਦੇ ਸਨ । ਇਹੋ ਇਸ ਸੈੱਲ ਦਾ ਉਦੇਸ਼ ਸੀ ।
  ਮੁਕੱਦਮੇ ਦੇ ਕਾਨੂੰਨੀ ਨੁਕਤਿਆਂ ਦੀ ਘੋਖ ਕਰਨ ਦੀ ਜ਼ਿੰਮੇਵਾਰੀ ਲੀਗਲ ਸੈੱਲ ਦੀ ਸੀ । ਇਹ ਸੈੱਲ ਫ਼ੌਜਦਾਰੀ ਕਾਨੂੰਨ ਦੇ ਤਿੰਨ ਮਾਹਿਰ ਵਕੀਲਾਂ ਰਾਹੀਂ ਚਲਾਇਆ ਜਾ ਰਿਹਾ ਸੀ । ਊਧਮ ਸਿੰਘ ਸੈੱਲ ਦਾ ਸਰਪ੍ਰਸਤ ਸੀ । ਉਸਦੀ ਲਿਆਕਤ ਦਾ ਸਿੱਕਾ ਦਿੱਲੀ
  ਤਕ ਚਲਦਾ ਸੀ । ਵੈਸੇ ਉਸਦੀ ਫ਼ੀਸ ਇਕ ਲੱਖ ਰੁਪਿਆ ਸੀ । ਸੋਸਾਇਟੀ ਦੀ ਸੇਵਾ ਉਹ ਮੁਫ਼ਤ ਕਰਦਾ ਸੀ ।
  ਊਧਮ ਸਿੰਘ ਨੇ ਆਪਣੇ ਚੇਲਿਆਂ ਨੂੰ ਸਰਗਰਮ ਕੀਤਾ । ਉਹ ਇਕ-ਇਕ ਗਵਾਹ ਦਾ ਬਿਆਨ ਪੜ੍ਹਨ । ਜ਼ਿਮਨੀਆਂ ਦਾ ਅਧਿਐਨ ਕਰਨ । ਡਾਕਟਰੀ ਰਿਪੋਰਟਾਂ ਘੋਖਣ । ਖ਼ਾਮੀਆਂ ਨੂੰ ਫੜਨ । ਊਧਮ ਸਿੰਘ ਨੂੰ ਦੱਸਣ ।
  ਸੋਸਾਇਟੀ ਦੀ ਨਿਸ਼ਕਾਮ ਸੇਵਾ ਨੇ ਕਈ ਸਮਾਜ-ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਪ੍ਰੇਰਿਤ ਕੀਤਾ ਸੀ । ਕੁਝ ਸੇਵਾ-ਮੁਕਤ ਪੁਲਿਸ ਅਫ਼ਸਰ, ਮਾਲ ਅਫ਼ਸਰ, ਹੱਥ-ਲਿਖਤ ਮਾਹਿਰ, ਡਾਕਟਰ ਅਤੇ ਪ੍ਰਾਈਵੇਟ ਜਾਸੂਸਾਂ ਨੇ ਆਪਣੀਆਂ ਸੇਵਾਵਾਂ ਸੋਸਾਇਟੀ ਨੂੰ
  ਸਮਰਪਿਤ ਕੀਤੀਆਂ ਹੋਈਆਂ ਸਨ । ਜਿਥੇ ਪੁਲਿਸ ਨਹੀਂ ਸੀ ਪੁੱਜਦੀ ਉੱਥੇ ਇਹ ਪੁੱਜ ਜਾਂਦੇ ਸਨ । ਇਸ ਸੈੱਲ ਦਾ ਨਾਂ ਪੈਰਵਾਈ ਸੈੱਲ ਸੀ ।
  ਮਾਇਕ ਸਹਾਇਤਾ ਲਈ ਕਲੱਬ ਹਾਜ਼ਰ ਸਨ । ਲਾਇਨ ਅਤੇ ਰੋਟਰੀ ਕਲੱਬ ਨੇ ਬੱਝਵੀਂ ਸਹਾਇਤਾ ਲਾਈ ਹੋਈ ਸੀ । ਭਗਤ ਸਿੰਘ ਕਲੱਬ ਅਤੇ ਨਹਿਰੂ ਕਲੱਬ ਲੋੜ ਪੈਣ 'ਤੇ ਵੱਡੀਆਂ ਰਕਮਾਂ ਲੈ ਕੇ ਹਾਜ਼ਰ ਹੋ ਜਾਂਦੇ ਸਨ ।
  ਮੁਨਸ਼ੀ, ਟਾਈਪਿਸਟ, ਸਟੈਨੋ ਅਤੇ ਕਲਰਕ ਵੀ ਪਿੱਛੇ ਨਹੀਂ ਸਨ । ਆਪਣੀ ਆਪਣੀ ਹੈਸੀਅਤ ਅਨੁਸਾਰ ਉਹ ਵੀ ਹਿੱਸਾ ਪਾ ਰਹੇ ਸਨ ।
  ਇਨ੍ਹਾਂ ਇਕਾਈਆਂ ਦੇ ਕੰਮ ਵਿਚ ਇਕਸੁਰਤਾ ਰੱਖਣ ਲਈ ਇਕ ਤਾਲ-ਮੇਲ ਕਮੇਟੀ ਬਣੀ ਹੋਈ ਸੀ । ਇਸ ਕਮੇਟੀ ਦੀ ਦੇਖ-ਰੇਖ ਹਰੀਸ਼ ਰਾਏ ਕੋਲ ਸੀ ।
  ਸੋਸਾਇਟੀ ਦੇ ਮੁਕੱਦਮਾ ਆਪਣੇ ਹੱਥ ਲੈਂਦਿਆਂ ਹੀ ਨਤੀਜੇ ਸਾਹਮਣੇ ਆਉਣ ਲਗੇ ।
  ਪੰਚਮ ਦੀ ਜ਼ਮਾਨਤ ਦੀ ਦਰਖ਼ਾਸਤ ਦੀ ਸੁਣਵਾਈ ਤੋਂ ਪਹਿਲਾਂ-ਪਹਿਲਾਂ ਪੈਰਵਾਈ ਸੈੱਲ ਨੇ ਆਪਣੀ ਰਿਪੋਰਟ ਪੇਸ਼ ਕੀਤੀ ।
  ਪੰਚਮ ਦਾ ਪਿੰਡ ਉਹ ਨਹੀਂ ਸੀ ਜੋ ਪੁਲਿਸ ਆਖ ਰਹੀ ਸੀ । ਨਾ ਉਸਦੇ ਪੰਜ ਭਾਈ ਸਨ ਅਤੇ ਤਿੰਨ ਭੈਣਾਂ । ਉਸਦੀ ਮਾਂ ਦਾ ਨਾਂ ਉਹ ਨਹੀਂ ਸੀ ਜੋ ਮਿਸਲ ਵਿਚ ਦਰਜ ਕੀਤਾ ਗਿਆ ਸੀ । ਉਹ ਸੀਤਾ ਮੜੀ ਦਾ ਰਹਿਣ ਵਾਲਾ ਸੀ । ਛੋਟੇ ਹੁੰਦਿਆਂ ਉਸਦੇ ਮਾਂਬਾਪ ਹੜ੍ਹਾਂ ਵਿਚ ਰੁੜ੍ਹ ਗਏ ਸਨ । ਭੁੱਖਾ ਮਰਦਾ ਅਤੇ ਧੱਕੇ ਖਾਂਦਾ ਖਾਂਦਾ ਉਹ ਪੰਜਾਬ ਪੁੱਜ ਗਿਆ । ਪੰਜ ਸਾਲ ਤੋਂ ਮਾਇਆ ਨਗਰ ਵਿਚ ਰਹਿ ਰਿਹਾ ਸੀ । ਮਿਹਨਤ ਕਰਕੇ ਇਥੇ ਵੀ ਪੇਟ ਨਹੀਂ ਸੀ ਭਰਦਾ । ਛੋਟੇ-ਛੋਟੇ ਜੁਰਮ ਕਰਦਾ ਉਹ ਡਾਕੇ ਮਾਰਨ ਲਗ
  ਪਿਆ । ਉਸ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਸਨ । ਪੁਲਿਸ ਨੇ ਉਸਨੂੰ ਬਿਹਾਰੋਂ ਨਹੀਂ ਸੀ ਫੜਿਆ । ਇਸ ਨਗਰ ਵਿਚੋਂ ਫੜਿਆ ਸੀ । ਉਸਦੀ ਉਮਰ ਚੌਵੀ ਪੱਚੀ ਸਾਲ ਸੀ । ਆਪਣੇ ਪਾਲੇ ਤੋਂ ਡਰਦੀ ਪੁਲਿਸ ਮਿਸਲ ਵਿਚ ਦਰਜ ਉਸਦੇ ਫਰਜ਼ੀ ਪਿੰਡ ਅਤੇ ਜਨਮ-ਮਿਤੀ ਦੀ ਘੋਖ ਕਰਨ ਨਹੀਂ ਸੀ ਗਈ । ਅਗਲੀ ਪੇਸ਼ੀ 'ਤੇ ਨਾ ਡਾਕਟਰ ਨੇ ਆਉਣਾ ਸੀ, ਨਾ ਪੁਲਿਸ ਨੇ ਰਿਪੋਰਟ ਪੇਸ਼ ਕਰਨੀ ਸੀ । ਡਾਕਟਰ ਨੇ ਪੰਕਜ ਹੋਰਾਂ ਦੇ ਪਿੱਛੇ ਲੱਗ ਕੇ ਝੂਠੀ ਰਿਪੋਰਟ ਤਿਆਰ ਕੀਤੀ ਸੀ । ਜਾਣ ਬੁਝ ਕੇ ਉਸਨੇ ਐਕਸਰੇ ਫਿਲਮਾਂ ਰਿਪੋਰਟ ਨਾਲ ਨਹੀਂ ਸਨ ਲਾਈਆਂ । ਹੁਣ ਉਹ ਪੇਸ਼ ਹੋਣੋਂ ਡਰ ਰਿਹਾ ਸੀ ।
  ਇੰਝ ਹੀ ਹੋਇਆ । ਮੁਖ ਅਫ਼ਸਰ ਨੇ ਦਰਖ਼ਾਸਤ ਭੇਜੀ । ਜ਼ਰੂਰੀ ਰੁਝੇਵਿਆਂ ਕਾਰਨ ਉਹ ਬਿਹਾਰ ਨਹੀਂ ਜਾ ਸਕਿਆ । ਹੋਰ ਪੇਸ਼ੀ ਦਿੱਤੀ ਜਾਵੇ । ਡਾਕਟਰ ਨੇ ਆਪਣੀ ਮਜਬੂਰੀ ਜ਼ਾਹਿਰ ਕੀਤੀ । ਉਸਨੂੰ ਪਟਿਆਲੇ ਦੇ ਸੈਸ਼ਨ ਜੱਜ ਨੇ ਗਵਾਹੀ ਲਈ ਬੁਲਾ ਲਿਆ ਸੀ ।
  ਉਸ ਕੇਸ ਨੂੰ ਜਲਦੀ ਨਬੇੜਨ ਦੇ ਹੁਕਮ ਹਾਈ ਕੋਰਟ ਵੱਲੋਂ ਆਏ ਸਨ। ਉਸਦਾ ਪਟਿਆਲੇ ਜਾਣਾ ਜ਼ਰੂਰੀ ਸੀ । ਉਸਨੂੰ ਵੀ ਪੇਸ਼ੀ ਚਾਹੀਦੀ ਸੀ । ਸਫ਼ਾਈ ਧਿਰ ਜਾਣੋ-ਜਾਣ ਸੀ ।
  ਉਹ ਦਰਖ਼ਾਸਤ ਉਪਰ ਬਹਿਸ ਕਰਨ ਤੋਂ ਟਲ ਗਈ । ਇਸ ਟਾਲੇ ਦੇ ਕਈ ਕਾਰਨ ਸਨ ।
  ਪਹਿਲਾ ਕਾਰਨ ਇਹ ਸੀ ਕਿ ਬਦਲੇ ਹਾਲਾਤ ਵਿਚ ਪੰਚਮ ਨੂੰ ਅਠਾਰਾਂ ਸਾਲ ਤੋਂ ਘੱਟ ਉਮਰ ਦਾ ਸਾਬਤ ਕਰਨਾ ਮੁਸ਼ਕਿਲ ਸੀ ।
  ਦੂਜਾ ਕਾਰਨ ਇਹ ਸੀ ਕਿ ਉਸਦੀ ਟੁੱਟੀ ਲੱਤ ਦੀ ਹਾਲਤ ਬਹੁਤ ਭੈੜੀ ਸੀ । ਹੱਡ ਜੁੜ ਨਹੀਂ ਸਨ ਰਹੇ । ਪੀਕ ਕਾਬੂ ਵਿਚ ਨਹੀਂ ਸੀ ਆ ਰਹੀ । ਲੱਤ ਕਿਸੇ ਵੀ ਸਮੇਂ ਕੱਟੀ ਜਾ ਸਕਦੀ ਸੀ । ਜੇਲ੍ਹ ਅੰਦਰ ਰਹਿ ਕੇ ਲੱਤ ਕਟਵਾਈ ਤਾਂ ਖ਼ਰਚਾ ਸਰਕਾਰ ਦਾ ਹੋਣਾ
  ਸੀ । ਬਾਹਰ ਆ ਕੇ ਇਲਾਜ ਕਰਾਉਣ ਦਾ ਖ਼ਰਚਾ ਪੰਕਜ ਨੂੰ ਭਰਨਾ ਪੈਣਾ ਸੀ । ਖ਼ਰਚਾ ਲੱਖ ਤਕ ਆ ਸਕਦਾ ਸੀ । ਉਸਨੂੰ ਜ਼ਮਾਨਤ 'ਤੇ ਰਿਹਾਅ ਕਰਾਉਣਾ ਬਹੁਤ ਮਹਿੰਗਾ ਪੈਣਾ ਸੀ ।
  ਤੀਜਾ ਕਾਰਨ ਇਹ ਸੀ ਕਿ ਪੰਡਿਤ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਸੀ । ਉਸ ਤੋਂ ਇਕ-ਇਕ ਲੱਖ ਰੁਪਏ ਦੀ ਜ਼ਮਾਨਤ ਦੇਣ ਵਾਲੇ ਦੋ ਜਾਮਨ ਮੰਗੇ ਗਏ ਸਨ । ਇਹ ਵੀ ਸ਼ਰਤ ਸੀ ਕਿ ਜਾਮਨ ਪੰਜਾਬੀ ਹੋਣ ਅਤੇ ਉਨ੍ਹਾਂ ਦੀ ਜਾਇਦਾਦ ਤਹਿਸੀਲਦਾਰ ਵੱਲੋਂ ਤਸਦੀਕ ਹੋਵੇ । ਅਜਿਹੇ ਜ਼ਮਾਨਤੀ ਪੰਡਿਤ ਨੂੰ ਨਹੀਂ ਸਨ ਲੱਭਣੇ । ਉਸਨੇ ਜੇ ਬਾਹਰ ਆਉਣਾ ਸੀ ਤਾਂ ਉਸ ਨੂੰ ਪੰਕਜ ਦੀ ਸ਼ਰਨ ਆਉਣਾ ਪੈਣਾ ਸੀ ।
  ਪੰਡਿਤ ਨੇ ਉਹ ਸਭ ਸ਼ਰਤਾਂ ਮੰਨ ਲਈਆਂ ਜਿਹੜੀਆਂ ਪੰਚਮ ਅੱਗੇ ਰੱਖੀਆਂ ਗਈਆਂ ਸਨ ।
  ਫੇਰ ਨਵੀਂ ਖੀਰ ਪਕਾਉਣ ਨਾਲੋਂ ਪੱਕੀ ਖੀਰ ਕਿਉਂ ਨਾ ਖਾਧੀ ਜਾਵੇ । ਪੰਚਮ ਨੂੰ ਕਿਸ਼ੋਰ ਘੋਸ਼ਿਤ ਹੋਣ ਤੋਂ ਰੋਕਣਾ ਸੋਸਾਇਟੀ ਦੀ ਪਹਿਲੀ ਜਿੱਤ ਸੀ ।

  92

  ਸੋਸਾਇਟੀ ਦਾ ਮੁੱਖ ਉਦੇਸ਼ ਮੁਕੱਦਮੇ ਨੂੰ ਤੇਜ਼ੀ ਨਾਲ ਚਲਾਉਣਾ ਸੀ । ਜਿੰਨੇ ਗਵਾਹ ਤੇਜ਼ੀ ਨਾਲ ਭੁਗਤਣਗੇ ਉਨੇ ਨਤੀਜੇ ਚੰਗੇ ਨਿਕਲਣਗੇ । ਇਸ ਨੀਤੀ ਤਹਿਤ ਸੋਸਾਇਟੀ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ । ਸੁਸਤ ਪੈ ਚੁੱਕੇ ਮੀਡੀਏ ਨੂੰ ਮੁੜ ਚੁਸਤ ਕੀਤਾ ਗਿਆ । ਮੁਕੱਦਮੇ ਦੀ ਹਰ ਅਦਾਲਤੀ ਕਾਰਵਾਈ ਦੀ ਰਿਪੋਰਟ ਟਿਪਣੀ ਸਹਿਤ ਹਰ ਛੋਟੇ ਵੱਡੇ ਅਖ਼ਬਾਰ ਵਿਚ ਛਪਣ ਲੱਗੀ । ਇਨ੍ਹਾਂ ਰਿਪੋਰਟਾਂ ਦਾ ਅਫ਼ਸਰਾਂ 'ਤੇ ਅਸਰ ਹੋਣ ਲੱਗਾ । ਸਫ਼ਾਈ ਧਿਰ ਦੇ ਵਕੀਲਾਂ ਨੂੰ ਬਿਨਾਂ ਮਤਲਬ ਤਰੀਕਾਂ ਲੈਣ ਵਿਚ ਦਿੱਕਤ ਆਉਣ ਲੱਗੀ ।
  ਕੋਈ ਸਾਧਾਰਨ ਮੁਕੱਦਮਾ ਹੁੰਦਾ ਤਾਂ ਮੁਲਜ਼ਮਾਂ ਦੇ ਵਕੀਲਾਂ ਨੇ ਦੋਸ਼ੀਆਂ ਨੂੰ ਚਲਾਨ ਦੀਆਂ ਮਿਲੀਆਂ ਨਕਲਾਂ ਦੇ ਅਧੂਰੀਆਂ ਹੋਣ ਦੇ ਬਹਾਨੇ, ਤਰੀਕਾਂ 'ਤੇ ਤਰੀਕਾਂ ਲਈ ਜਾਣੀਆਂ ਸਨ । ਨਕਲਾਂ ਪੂਰੀਆਂ ਕਰਨ ਲਈ ਜੱਜ ਨੇ ਸਰਕਾਰੀ ਵਕੀਲ ਨੂੰ ਹੁਕਮ ਦੇਣਾ
  ਸੀ । ਸਰਕਾਰੀ ਵਕੀਲ ਨੇ ਵੱਟਾ ਮੁੱਖ ਅਫ਼ਸਰ ਵੱਲ ਰੋੜ੍ਹ ਦੇਣਾ ਸੀ । ਮੁੱਖ ਅਫ਼ਸਰ ਨੇ ਕਿਸੇ ਹੌਲਦਾਰ ਦੀ ਡਿਊਟੀ ਲਾ ਦੇਣੀ ਸੀ । ਹੌਲਦਰ ਨੇ ਸੌ ਦੋ ਸੌ ਰੁਪਏ ਪੱਲਿਉਂ ਖ਼ਰਚਣ ਤੋਂ ਕਤਰਾਉਣਾ ਸੀ । ਆਨੇ-ਬਹਾਨੇ ਤਰੀਕ ਲੈ ਲੈਣੀ ਸੀ । ਅਗਲੀ ਪੇਸ਼ੀ 'ਤੇ ਨਵਾਂ ਹੌਲਦਾਰ ਆਉਣਾ ਸੀ । ਪਿਛਲੀ ਕਾਰਵਾਈ ਫੇਰ ਦੁਹਰਾਈ ਜਾਣੀ ਸੀ । ਸੌ ਰੁਪਏ ਦੇ ਖ਼ਰਚੇ ਦਾ ਮੁੱਲ ਦਸ ਪੇਸ਼ੀਆਂ ਪੈਣਾ ਸੀ । ਹਾਰ ਕੇ ਜੱਜ ਨੇ ਸਫ਼ਾਈ ਧਿਰ ਦੇ ਵਕੀਲਾਂ ਨੂੰ ਨਕਲਾਂ ਆਪਣੇ ਖ਼ਰਚੇ 'ਤੇ ਕਰਵਾਉਣ ਦੀ ਬੇਨਤੀ ਕਰਨੀ ਸੀ । ਮੁਕੱਦਮਾ ਲਟਕਾਉਣ ਦੇ ਮਕਸਦ ਵਿਚ ਕਾਮਯਾਬ ਹੋਏ ਵਕੀਲਾਂ ਨੇ ਉਧਰ ਉਸਦਾ ਹੁਕਮ ਮੰਨਣ ਦਾ ਅਹਿਸਾਨ ਕਰਨਾ ਸੀ । ਨਕਲਾਂ ਮੰਗਣ ਦੀ ਮੰਗ ਵਿੱਚੇ ਛੱਡ ਦੇਣੀ ਸੀ ।
  ਇਸ ਕੇਸ ਵਿਚ ਇੰਝ ਨਹੀਂ ਸੀ ਹੋਇਆ । ਪਹਿਲੀ ਹੀ ਪੇਸ਼ੀ ਜੱਜ ਨੇ ਸਰਕਾਰੀ ਵਕੀਲ ਅਤੇ ਸਫ਼ਾਈ ਧਿਰ ਦੇ ਵਕੀਲਾਂ ਨੂੰ ਘੇਰ ਲਿਆ ਸੀ । ਉਨੀ ਦੇਰ ਉਨ੍ਹਾਂ ਨੂੰ ਬਾਹਰ ਨਹੀਂ ਸੀ ਜਾਣ ਦਿੱਤਾ, ਜਿੰਨਾ ਚਿਰ ਮੁੱਖ ਅਫ਼ਸਰ ਨੇ ਨਕਲਾਂ ਪੁਰੀਆਂ ਨਹੀਂ ਕਰ ਦਿੱਤੀਆਂ ।
  ਅਗਲੀ ਕਾਰਵਾਈ ਮੈਜਿਸਟਰੇਟ ਵੱਲੋਂ ਚਲਾਨ ਸੈਸ਼ਨ ਸਪੁਰਦ ਕਰਨ ਦੀ ਸੀ । ਸਾਧਾਰਨ ਮੁਕੱਦਮਾ ਹੁੰਦਾ ਤਾਂ ਮੈਜਿਸਟਰੇਟ ਨੇ ਇਹ ਹੁਕਮ ਲਿਖਾਉਂਦੇ ਦੋ ਤਿੰਨ ਪੇਸ਼ੀਆਂ ਲੰਘਾ ਦੇਣੀਆਂ ਸਨ । ਹੁਕਮ ਲਿਖਾਉਣ ਲਈ ਉਸਨੂੰ ਮਿਸਲ ਪੜ੍ਹਨੀ ਪੈਣੀ ਸੀ ।
  ਚਾਰ ਪੰਨਿਆਂ ਦਾ ਹੁਕਮ ਲਿਖਾਉਣਾ ਪੈਣਾ ਸੀ । ਇੰਨੀ ਹਿੰਮਤ ਬਟੋਰਨ ਲਈ ਜੱਜ ਨੂੰ ਦੋ ਤਿੰਨ ਮਹੀਨੇ ਲਗ ਜਾਣੇ ਸਨ ।
  ਇਸ ਮੁਕੱਦਮੇ ਵਿਚ ਇੰਝ ਨਹੀਂ ਸੀ ਹੋਇਆ । ਮੈਜਿਸਟਰੇਟ ਨੂੰ ਪਤਾ ਸੀ ਉਸਨੇ ਆਲਸ ਕੀਤੀ ਤਾਂ ਕਿਸੇ ਪਾਸਿਉਂ ਅਖ਼ਬਾਰ ਵਿਚ ਸੁਰਖੀ ਲਗ ਜਾਣੀ ਸੀ । "ਮੈਜਿਸਟਰੇਟ ਦੀ ਅਣਗਹਿਲੀ ਕਾਰਨ ਚਾਰ ਮੁਲਜ਼ਮ ਦੋ ਮਹੀਨੇ ਦੀ ਵਾਧੂ ਕੈਦ ਕੱਟਣ ਲਈ ਮਜਬੂਰ ।"
  ਇਸ ਖ਼ਬਰ ਨਾਲ ਮੈਜਿਸਟਰੇਟ ਦੀ ਖਿਚਾਈ ਹੋਣੀ ਸੀ । ਡਰਦੇ ਮੈਜਿਸਟਰੇਟ ਨੇ ਮੁਕੱਦਮਾ ਸੈਸ਼ਨ ਜੱਜ ਵੱਲ ਤੋਰ ਦਿੱਤਾ ।
  ਸੈਸ਼ਨ ਜੱਜ ਵੀ ਅਖ਼ਬਾਰ ਪੜ੍ਹਦਾ ਸੀ । ਪਤਾ ਸੀ ਅੱਜ ਦੀ ਕਰਵਾਈ ਦੀ ਰਿਪੋਰਟ ਅਖ਼ਬਾਰ ਵਿਚ ਛਪੇਗੀ । ਜੋ ਹੋਰ ਤਰੀਕ ਪਾਈ ਤਾਂ ਨੁਕਤਾਚੀਨੀ ਹੋਏਗੀ । ਮੁਕੱਦਮਾ ਕਿਸ ਐਡੀਸ਼ਨਲ ਸੈਸ਼ਨ ਜੱਜ ਕੋਲ ਭੇਜਿਆ ਜਾਵੇ ਇਹ ਸੋਚਣ ਲਈ ਜੱਜ ਨੂੰ ਤਿੰਨ ਤਰੀਕ ਪਾਉਣ ਦੀ ਹਿੰਮਤ ਨਾ ਪਈ । ਮੁਕੱਦਮਾ ਗੁੰਝਲਦਾਰ ਸੀ । ਪਹਿਲੀ ਪੇਸ਼ੀ ਮੁਕੱਦਮਾ ਸਾਧੂ ਸਿੰਘ ਦੇ ਹਵਾਲੇ ਹੋ ਗਿਆ । ਆਪਣਾ ਦਾਮਨ ਬਚਾ ਕੇ ਜੇ ਕੋਈ ਜੱਜ ਇਨਸਾਫ਼ ਕਰ ਸਕਦਾ ਸੀ ਤਾਂ ਉਹ ਸਾਧੂ ਸਿੰਘ ਹੀ ਸੀ ।
  ਸਾਧੂ ਸਿੰਘ ਨੇ ਵੀ ਕੋਈ ਢਿੱਲ ਨਾ ਦਿਖਾਈ । ਸਫ਼ਾਈ ਧਿਰ ਨੂੰ ਜੇ ਦੋਸ਼ੀਆਂ ਉਪਰ ਲੱਗੇ ਦੋਸ਼ਾਂ ਉਪਰ ਕੋਈ ਇਤਰਾਜ਼ ਸੀ ਤਾਂ ਉਹ ਅਗਲੀ ਪੇਸ਼ੀ ਬਹਿਸ ਕਰਨ । ਬਹਿਸ ਦੀ ਤਿਆਰੀ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ।
  ਸਾਧਾਰਨ ਮੁਕੱਦਮਾ ਹੁੰਦਾ ਤਾਂ ਇਹ ਬਹਿਸ ਕਈ ਪੇਸ਼ੀਆਂ ਲਟਕਦੀ । ਕਦੇ ਸੀਨੀਅਰ ਵਕੀਲ ਕਿਧਰੇ ਰੁੱਝਾ ਹੁੰਦਾ । ਕਦੇ ਵਕੀਲ ਦੀਆਂ ਕਿਤਾਬਾਂ ਵਿਹਲੀਆਂ ਨਾ ਹੁੰਦੀਆਂ । ਜੱਜ ਨੂੰ ਵੀ ਕੋਈ ਕਾਹਲ ਨਹੀਂ ਸੀ ਹੋਣੀ । ਉਸਦੀ ਅਦਾਲਤ ਵਿਚ ਸੱਤ-ਸੱਤ ਅੱਠਅੱ
  ਠ ਸਾਲ ਪੁਰਾਣੇ ਕਈ ਮੁਕੱਦਮੇ ਚੱਲਦੇ ਸਨ । ਹਾਈ ਕੋਰਟ ਪੁਰਾਣੇ ਕੇਸਾਂ ਦਾ ਫੇਸਲਾ ਜਲਦੀ ਕਰਨ 'ਤੇ ਜ਼ੋਰ ਦਿੰਦੀ ਸੀ । ਫੈਸਲੇ ਜਲਦੀ ਕਿਉਂ ਨਹੀਂ ਹੋ ਰਹੇ ਇਸ ਬਾਰੇ ਜੱਜ ਤੋਂ ਪੁੱਛਦੀ ਸੀ । ਇਸ ਲਈ ਨਵੇਂ ਮੁਕੱਦਮੇ ਵੱਲ ਜੱਜ ਦਾ ਧਿਆਨ ਓਨਾ ਚਿਰ ਨਹੀਂ
  ਸੀ ਜਾਂਦਾ, ਜਿੰਨਾ ਚਿਰ ਮੁਕੱਦਮਾ ਪੁਰਾਣਾ ਨਹੀਂ ਸੀ ਹੋ ਜਾਂਦਾ । ਨਵੇਂ ਕੇਸ ਦੀ ਸੁਣਵਾਈ ਕਰਨ ਲਈ ਜੱਜ ਨੂੰ ਦੋ ਮਿੰਟ ਕੱਢਣੇ ਦੁਸ਼ਵਾਰ ਲਗਦੇ ਹਨ ।
  ਇਸ ਮੁਕੱਦਮੇ ਵਿਚ ਇੰਝ ਨਹੀਂ ਸੀ ਹੋਇਆ । ਜੱਜ ਬਹਿਸ ਸੁਣਨ ਲਈ ਤਿਆਰ ਸੀ । ਸਰਕਾਰੀ ਵਕੀਲ ਮਿਸਲ ਪੜ੍ਹਕੇ ਆਇਆ ਸੀ ।
  ਸਫ਼ਾਈ ਧਿਰ ਦੇ ਵਕੀਲਾਂ ਨੇ ਇਕ ਦਿਨ ਪਹਿਲਾਂ ਮੀਟਿੰਗ ਕੀਤੀ । ਨਤੀਜਾ ਕੱਧਢਿਆ, ਬਹਿਸ ਕਰਨ ਦਾ ਕੋਈ ਲਾਭ ਨਹੀਂ ਸੀ । ਫੈਸਲਾ ਗਵਾਹੀਆਂ ਦੇ ਆਧਾਰ 'ਤੇ ਹੋਣਾ ਸੀ । ਦੋਸ਼ੀਆਂ ਉਪਰ ਅਦਾਲਤ ਜੋ ਦੋਸ਼ ਲਾਉਂਦੀ ਹੈ, ਲੱਗਣ ਦਿੱਤੇ ਜਾਣ ।
  ਸਫ਼ਾਈ ਧਿਰ ਦੇ ਬਿਨਾਂ ਬਹਿਸ ਕੀਤਿਆਂ ਕਾਰਵਾਈ ਅੱਗੇ ਤੋਰਨ ਨਾਲ ਜੱਜਾ ਜਾ ਇਕ ਘੰਟਾ ਬਚ ਗਿਆ ।
  ਸਾਧੂ ਸਿੰਘ ਨੂੰ ਸਫ਼ਾਈ ਧਿਰ ਦੇ ਇਸ ਮਿਲਵਰਤਣ ਭਰਪੂਰ ਫੈਸਲੇ 'ਤੇ ਖ਼ੁਸ਼ੀ ਹੋਈ ।
  ਸਭ ਨੂੰ ਪਤਾ ਸੀ ਬਹਿਸ ਦੀ ਕੋਈ ਕਾਨੂੰਨੀ ਅਹਿਮੀਅਤ ਨਹੀਂ ਸੀ । ਮਕਸਦ ਰੌਲਾ ਪਾ ਕੇ ਸਾਇਲਾਂ ਨੂੰ ਖ਼ੁਸ਼ ਕਰਨਾ ਸੀ । ਇਥੇ ਸਾਇਲਾਂ ਨੂੰ ਖ਼ੁਸ਼ ਕਰਨ ਦੀ ਕਿਸੇ ਨੂੰ ਜ਼ਰੂਰਤ ਨਹੀਂ ਸੀ ।
  "ਜਿਹੜੇ ਦੋਸ਼ੀ ਬੇਕਸੂਰ ਦੱਸੇ ਗਏ ਹਨ, ਉਨ੍ਹਾਂ ਨੂੰ ਬੁਲਾਉਣ ਦੀ ਸਲਾਹ ਹੈ ਜਾਂ ਨਹੀਂ?"
  ਅਗਲੀ ਤਾਰੀਖ਼ ਪਾਉਣ ਤੋਂ ਪਹਿਲਾਂ ਸਾਧੂ ਸਿੰਘ ਨੇ ਸਰਕਾਰੀ ਵਕੀਲ ਕੋਲੋਂ ਪੁੱਧਛਿਆ ।
  ਬੁਲਾਉਣੇ ਨੇ ਜਨਾਬ !" ਸਰਕਾਰੀ ਵਕੀਲ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਰਾਮ ਨਾਥ ਬੋਲ ਪਿਆ ।
  "ਤੁਹਾਡੀ ਨਹੀਂ, ਮਰਜ਼ੀ ਸਰਕਾਰੀ ਵਕੀਲ ਦੀ ਚੱਲਣੀ ਹੈ, ਮੈਂ ਉਸ ਕੋਲੋਂ ਪੁੱਧਛਿਆ ਹੈ ।"
  ਰਾਮ ਨਾਥ ਦੇ ਜਵਾਬ ਉਪਰ ਇਤਰਾਜ਼ ਕਰਦਿਆਂ ਸਾਧੂ ਸਿੰਘ ਨੇ ਉਸਨੂੰ ਆਪਣੇ ਅਧਿਕਾਰਾਂ ਦਾ ਅਹਿਸਾਸ ਕਰਾਇਆ ਅਤੇ ਸਰਕਾਰੀ ਵਕੀਲ ਤੋਂ ਇਕ ਵਾਰ ਫੇਰ ਆਪਣੇ ਪ੍ਰਸ਼ਨ ਦਾ ਉੱਤਰ ਪੁੱਧਛਿਆ ।
  "ਬੁਲਾਣੇ ਪੈਣੇ ਹਨ ਜਨਾਬ ।"
  ਸਰਕਾਰੀ ਵਕੀਲ ਢਿੱਲੀ ਜਿਹੀ ਆਵਾਜ਼ ਵਿਚ ਬੋਲਿਆ ਜਿਵੇਂ ਚਾਹੁੰਦਾ ਹੋਵੇ ਉਸਦੇ ਸ਼ਬਦ ਕਿਸੇ ਹੋਰ ਦੇ ਕੰਨ ਵਿਚ ਨਾ ਪੈਣ ।
  "ਫੇਰ ਸਾਰੇ ਗਵਾਹ ਬੁਲਾਉਣੇ ਹਨ ਜਾਂ ਉਨ੍ਹਾਂ ਨਾਲ ਸੰਬੰਧਤ?"
  "ਸਾਰੇ ਕੀ ਕਰਨੇ ਨੇ ਜਵਾਬ ! ਪਹਿਲਾਂ ਇਕੱਲਾ ਮੁਦਈ ਬੁਲਾਵਾਂਗੇ । ਬਾਕੀ ਗਵਾਹ ਪੰਕਜ ਹੋਰਾਂ ਦੇ ਤਲਬ ਹੋਣ ਬਾਅਦ ਬੁਲਾਵਾਂਗੇ ।" ਜੱਜ ਇਹੋ ਸੁਨਣਾ ਚਾਹੁੰਦਾ ਸੀ ।
  "ਠੀਕ ਹੈ । ਜਿਹੜਾ-ਜਿਹੜਾ ਗਵਾਹ ਬੁਲਾਉਣਾ ਹੋਵੇ ਉਸ ਦਾ ਨਾਂ ਸਟੈਨੋ ਨੂੰ ਲਿਖਾ ਦੇਣਾ । ਉਹ ਉਸੇ ਗਵਾਹ ਨੂੰ ਤਲਬ ਕਰਨ ਦਾ ਹੁਕਮ ਕਰ ਦੇਵੇਗਾ ।"
  ਦੋਹਾਂ ਧਿਰਾਂ ਦੀ ਸਹੂਲਤ ਮੁਤਾਬਕ ਜੱਜ ਨੇ ਗਵਾਹੀਆਂ ਲਈ ਤਾਰੀਖ਼ ਨਿਸ਼ਚਤ ਕੀਤੀ ।
  ਬਾਕੀ ਦਾ ਕੰਮ ਸਰਕਾਰੀ ਵਕੀਲ 'ਤੇ ਛੱਡ ਕੇ ਜੱਜ ਬਾਕੀ ਕੰਮ ਭਗਤਾਉਣ ਲੱਗਾ ।

  93

  ਅਗਲੀ ਪੇਸ਼ੀ ਉਪਰ ਨੇਹਾ ਦਾ ਬਿਆਨ ਹੋਣਾ ਸੀ ।
  ਆਪਣੇ ਬਿਆਨ ਰਾਹੀਂ ਨੇਹਾ ਨੇ ਆਪਣੀ ਹੱਡ-ਬੀਤੀ ਅਤੇ ਅੱਖੀਂ ਦੇਖੀ ਘਟਨਾ ਜੱਜ ਨੂੰ ਸੁਣਾਉਣੀ ਸੀ ।
  ਸਫ਼ਾਈ ਧਿਰ ਨੇ ਉਸ ਕਹਾਣੀ ਨੂੰ ਝੂਠਾ ਸਾਬਤ ਕਰਨ ਲਈ ਉਸ ਉਪਰ ਪ੍ਰਸ਼ਨਾਂ ਦੀ ਝੜੀ ਲਾਉਣੀ ਸੀ । ਪ੍ਰਸ਼ਨਾਂ ਦੀ ਇਸ ਝੜੀ ਨੂੰ ਕਾਨੂੰਨੀ ਭਾਸ਼ਾ ਵਿਚ ਜਿਰ੍ਹਾ ਆਖਦੇ ਹਨ ।
  ਜਿਰ੍ਹਾ ਵਿਚ ਕਿਹੜੇ ਸਵਾਲ ਪੁੱਛੇ ਜਾ ਸਕਦੇ ਸਨ ਅਤੇ ਉਨ੍ਹਾਂ ਦਾ ਕੀ ਉੱਤਰ ਹੋਣਾ ਚਾਹੀਦਾ ਸੀ, ਇਸ ਬਾਰੇ ਨੇਹਾ ਨੂੰ ਸੋਸਾਇਟੀ ਦੇ ਵਕੀਲਾਂ ਵੱਲੋਂ ਸਮਝਾਇਆ ਜਾਣਾ ਸੀ ।
  ਜੇ ਅੱਖੀ ਦੇਖੀ ਘਟਨਾ ਬਿਆਨ ਕਰਨੀ ਹੈ, ਫੇਰ ਇਸ ਵਿਚ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਹੈ?
  ਪੁੱਛਣ 'ਤੇ ਮਾਮੇ ਨੇ ਉਸਨੂੰ ਇਸ ਨੁਕਤੇ 'ਤੇ ਪਿਛਲਾ ਭੇਤ ਸਮਝਾਇਆ ਸੀ ।
  ਫੌਜਦਾਰੀ ਕਾਨੂੰਨ ਦੋਸ਼ੀਆਂ ਨੂੰ ਬੇਕਸੂਰ ਮੰਨ ਕੇ ਚਲਦਾ ਸੀ । ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਮੁਦਈ ਧਿਰ ਨੂੰ ਠੋਸ ਸਬੂਤ ਪੇਸ਼ ਕਰਨੇ ਪੈਂਦੇ ਸਨ । ਠੋਸ ਸਬੂਤਾਂ ਦਾ ਮਤਲਬ ਸੀ ਉਹ ਤੱਥ ਜਿਨ੍ਹਾਂ ਤੋਂ ਦੋਸ਼ੀ ਦਾ ਸੌ ਫ਼ੀ ਸਦੀ ਮੁਲਜ਼ਮ ਹੋਣਾ ਸਿੱਧ ਹੁੰਦਾ ਹੋਵੇ । ਜੇ
  ਕਹਾਣੀ ਸ਼ੱਕੀ ਲੱਗਣ ਲੱਗੇ, ਇਸਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਦਾ ਸੀ । ਸ਼ੱਕ ਦੇ ਆਧਾਰ 'ਤੇ ਉਸਨੂੰ ਬਰੀ ਕਰ ਦਿੱਤਾ ਜਾਂਦਾ ਸੀ ।
  ਆਪਣੀ ਗੱਲ ਸਪੱਸ਼ਟ ਕਰਨ ਲਈ ਮਾਮੇ ਨੁ ਇਕ ਉਦਾਹਰਣ ਦਿੱਤੀ । ਚਾਰ ਦੋਸ਼ੀਆਂ ਨੇ ਇਕ ਬੰਦੇ ਨੂੰ ਡਾਂਗਾਂ ਨਾਲ ਕੁੱਟ-ਕੁੱਟ ਮਾਰ ਦਿੱਤਾ । ਡਾਕਟਰ ਦੀ ਰਾਏ ਵਿਚ ਮੌਤ ਸਿਰ ਵਿਚ ਲੱਗੀ ਇਕ ਸੱਟ ਕਾਰਨ ਹੋਈ ਸੀ । ਗਵਾਹ ਇਹ ਦੱਸਣੋਂ ਉੱਕ ਗਏ ਕਿ ਸਿਰ ਵਿਚ ਸੱਟ ਕਿਸਨੇ ਮਾਰੀ ਸੀ । ਅਦਾਲਤ ਨੂੰ ਕਾਤਲ ਪਛਾਨਣਾ ਮੁਸ਼ਕਲ ਹੋ ਗਿਆ । ਸ਼ੱਕ ਦੇ ਆਧਾਰ 'ਤੇ ਚਾਰੇ ਦੋਸ਼ੀ ਬਰੀ ਹੋ ਗਏ ।
  ਜੇ ਇਹ ਗਵਾਹ ਕਿਸੇ ਚੰਗੇ ਵਕੀਲ ਦੇ ਚੰਡੇ ਹੁੰਦੇ ਉਹ ਝੱਟ ਆਖ ਦਿੰਦੇ "ਮਰਨ ਵਾਲੇ ਦਾ ਸਿਰ ਨੱਥਾ ਸਿੰਘ ਨੇ ਪਾੜਿਆ ਸੀ ।" ਇੰਨਾ ਆਖਣ ਨਾਲ ਨੱਥਾ ਸਿੰਘ ਨੂੰ ਉਮਰ ਕੈਦ ਹੋ ਜਾਣੀ ਸੀ ।
  ਕਾਨੂੰਨ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਮੁਦਈ ਧਿਰ ਨੂੰ ਸੱਚ ਵਿਚ ਝੂਠ ਰਲਾਉਣਾ ਪੈਂਦਾ ਸੀ । ਕਹਾਣੀ ਨੂੰ ਕਾਨੂੰਨੀ ਨੁਕਤਿਆਂ ਅਨੁਸਾਰ ਢਾਲਣਾ ਪੈਂਦਾ ਸੀ ।
  ਇਸ ਲਈ ਨੇਹਾ ਨੂੰ ਬਿਆਨ ਸਮਝਾਉਣਾ ਜ਼ਰੂਰੀ ਸੀ ।
  ਬਿਆਨ, ਠੋਸ ਸਬੂਤ, ਸੱਚ ਨੂੰ ਝੂਠ ਦੀ ਪਾਣ । ਨੇਹਾ ਦੇ ਕੁਝ ਪੱਲੇ ਨਹੀਂ ਸੀ ਪੈ ਰਿਹਾ ।
  ਜਦੋਂ ਪੁਲਿਸ ਵੱਲੋਂ ਤੋੜ ਮਰੋੜ ਕੇ ਲਿਖੇ ਨੇਹਾ ਦੇ ਬਿਆਨ ਉਸਨੂੰ ਯਾਦ ਕਰਨ ਲਈ ਫੜਾਏ ਗਏ, ਉਸਨੂੰ ਮਾਮੇ ਦੀਆਂ ਗੱਲਾਂ ਦੀ ਸਮਝ ਪੈਣ ਲੱਗੀ ।
  ਜੋ ਘਟਨਾ ਨੇਹਾ ਦੇ ਪਰਿਵਾਰ ਨਾਲ ਵਾਪਰੀ ਸੀ ਉਹ ਇਸ ਪ੍ਰਕਾਰ ਸੀ । ਅੱਧੀ ਰਾਤ ਦਾ ਸਮਾਂ ਸੀ । ਨੇਹਾ ਆਪਣੇ ਕਮਰੇ ਵਿਚ ਸੁੱਤੀ ਪਈ ਸੀ । ਕਮਲ ਆਪਣੇ ਕਮਰੇ ਵਿਚ ਸੀ । ਮੰਮੀ ਪਾਪਾ ਆਪਣੇ ਬੈੱਡ-ਰੂਮ ਵਿਚ। ਪਹਿਲਾਂ ਕੀ ਹੋਇਆ ਨੇਹਾ ਨੂੰ ਕੁਝ
  ਪਤਾ ਨਹੀਂ । ਉਸਨੂੰ ਉਸ ਸਮੇਂ ਪਤਾ ਲੱਗਾ ਜਦੋਂ ਇਕ ਨੌਜਵਾਨ ਉਸਦੇ ਬੈੱਡ ਉਪਰ ਆ ਚੜ੍ਹਿਆ । ਕਮਰੇ ਦੀ ਬੱਤੀ ਬੰਦ ਸੀ । ਦੋਸ਼ੀ ਦੇ ਹੱਥ ਵਿਚ ਫੜੀ ਬੈਟਰੀ ਦੀ ਰੋਸ਼ਨੀ ਨੇਹਾ ਦੀਆਂ ਅੱਖਾਂ ਵਿਚ ਪੈ ਰਹੀ ਸੀ । ਨੇਹਾ ਨੇ ਨਾਇਟੀ ਪਹਿਣੀ ਹੋਈ ਸੀ । ਬਿਜਲੀ ਦੇ ਡਿੱਗਣ ਵਾਂਗ ਉਹ ਸਿੱਧਾ ਉਸ ਉਪਰ ਆ ਡਿਗਿਆ । ਬੈਟਰੀ ਇਕ ਪਾਸੇ ਸੁੱਟ ਕੇ ਉਸਨੇ ਖਾਲੀ ਹੋਏ ਹੱਥ ਨਾਲ ਨੇਹਾ ਦਾ ਮੂੰਹ ਬੰਦ ਕਰ ਦਿੱਤਾ । ਦੂਜੇ ਹੱਥ ਨਾਲ ਉਸਨੇ ਮਿੰਟੀ-ਸਕਿੰਟੀ ਉਸਦੇ ਕੱਪੜੇ ਪਾੜ ਦਿੱਤੇ । ਫਿਲਮਾਂ ਵਿਚ ਦਿਖਾਏ ਜਾਂਦੇ ਬਲਾਤਕਾਰ ਵਰਗਾ ਕੁਝ ਨਹੀਂ ਸੀ ਵਾਪਰਿਆ । ਨਾ ਨੇਹਾ ਨੂੰ ਭੱਜਣ ਦਾ ਮੌਕਾ ਮਿਲਿਆ ਸੀ ਨਾ ਫੜਫੜਾਉਣ ਦਾ ।
  ਨਾ ਟੇਬਲ-ਲੈਂਪ ਜਾਂ ਕੁਰਸੀ ਨਾਲ ਬਲਾਤਕਾਰੀ 'ਤੇ ਹਮਲਾ ਕਰਨ ਦਾ । ਨੇਹਾ ਥੋੜ੍ਹਾ ਬਹੁਤ ਜੁਡੋ ਕਰਾਟੇ ਜਾਣਦੀ ਸੀ । ਪਰ ਕੋਈ ਦਾਅ ਬਲਾਤਕਾਰੀ ਨੂੰ ਉਪਰੋਂ ਲਾਹੁਣ ਵਿਚ ਕਾਮਯਾਬ ਨਹੀਂ ਸੀ ਹੋਇਆ । ਉਹ ਨੇਹਾ ਉਪਰ ਪਹਾੜ ਵਾਂਗ ਜੰਮ ਕੇ ਬੈਠ ਗਿਆ । ਭਿੱਜੇ ਖੰਭਾਂ ਵਾਲੀ ਚਿੜੀ ਵਾਂਗ ਉਹ ਫੜਫੜਾਉਣ ਤੋਂ ਸਿਵਾ ਕੁਝ ਨਹੀਂ ਸੀ ਕਰ ਸਕੀ ।
  ਇੰਨੇ ਵਿਚ ਬਾਹਰੋਂ ਕਮਲ ਦੇ ਭੱਜੇ ਆਉਣ ਦੀ ਆਹਟ ਸੁਣਾਈ ਦਿੱਤੀ । ਕਮਲ ਨੇ ਕਮਰੇ ਵਿਚ ਵੜਦਿਆਂ ਹੀ ਪਹਿਲਾਂ ਬਿਜਲੀ ਦਾ ਬਟਨ ਦਬਾਇਆ । ਅਚਾਨਕ ਹੋਈ ਰੋਸ਼ਨੀ ਕਾਰਨ ਬਲਾਤਕਾਰੀ ਬੁਖਲਾ ਗਿਆ । ਉਸਨੇ ਨੇਹਾ ਨੂੰ ਛੱਡ ਕੇ ਕਮਲ 'ਤੇ ਹਮਲਾ
  ਕਰ ਦਿੱਤਾ ।
  ਨੇਹਾ ਦੇ ਬੈੱਡ ਤੋਂ ਉੱਠ ਕੇ ਸੰਭਲਣ ਤੋਂ ਪਹਿਲਾਂ ਹੀ ਉਹ ਹੱਧਥੋਪਾਈ ਹੁੰਦੇ ਹੁੰਦੇ ਲਾਬੀ ਵਿਚ ਪਹੁੰਚ ਗਏ । ਕਮਲ ਅਤੇ ਬਲਾਤਕਾਰੀ ਨੂੰ ਗੁਥਮ-ਗੁਥਾ ਹੋਇਆ ਦੇਖ ਕੇ ਇਕ ਨਕਾਬ-ਪੋਸ਼ ਨੇ ਚਾਕੂ ਦੇ ਦੋ ਵਾਰ ਕਮਲ ਦੇ ਢਿੱਡ ਵਿਚ ਕਰ ਦਿੱਤੇ । ਕਮਲ ਉਥੇ ਹੀ ਢੇਰ ਹੋ ਗਿਆ ।
  ਨੇਹਾ ਪਹਿਲਾਂ ਆਪਣਾ ਨੰਗੇਜ਼ ਢੱਕੇ, ਕਮਲ ਨੂੰ ਸੰਭਾਲੇ ਜਾਂ ਕਾਤਲਾਂ ਦਾ ਪਿੱਛਾ ਕਰੇ? ਨੇਹਾ ਨੂੰ ਕੁਝ ਨਹੀਂ ਸੀ ਸੁਝਿਆ ।
  ਦੇਖਦੇ-ਦੇਖਦੇ ਦੋ ਨਕਾਬ-ਪੋਸ਼ ਵੇਦ ਅਤੇ ਨੀਲਮ ਨੂੰ ਲਾਬੀ ਵਿਚ ਲਿਆਏ । ਉਨ੍ਹਾਂ ਕੋਲੋਂ ਗਹਿਣੇ ਅਤੇ ਨਕਦੀ ਮੰਗਣ ਲਗੇ । ਕੁੱਟ-ਮਾਰ ਕਰਕੇ ਪੇਟੀਆਂ ਅਤੇ ਅਲਮਾਰੀਆਂ ਦੇ ਜਿੰਦੇ ਖੋਲ੍ਹਣ ਲਈ ਮਜਬੂਰ ਕਰਨ ਲਗੇ ।
  ਨੇਹਾ ਭੱਜ ਕੇ ਉਨ੍ਹਾਂ ਵੱਲ ਹੋਈ ਤਾਂ ਇਕ ਨਕਾਬ-ਪੋਸ਼ ਨੇ ਉਸਦੀ ਹਿੱਕ ਵਿਚ ਕੱਸ ਕੇ ਘਸੁੰਨ ਜੜ੍ਹ ਦਿੱਤਾ । ਉਹ ਬੇਹੋਸ਼ ਹੋ ਗਈ । ਪਿੱਛੋਂ ਕੀ ਹੋਇਆ ਉਸਨੂੰ ਕੁਝ ਪਤਾ ਨਹੀਂ ਸੀ ।
  ਪਿੱਛੋਂ ਟੁੱਟੀ ਕੜੀ ਨੂੰ ਵੇਦ ਨੇ ਜੋੜਿਆ ਸੀ । ਚਾਰ ਨਕਾਬਪੋਸ਼ ਪਤਾ ਨਹੀਂ ਕਿਸ ਤਰ੍ਹਾਂ ਕੋਠੀ ਅੰਦਰ ਘੁਸ ਆਏ । ਇਕ ਨੇਹਾ ਦੇ ਕਮਰੇ ਅੱਗੇ ਖੜੋ ਗਿਆ ਇਕ ਕਮਲ ਦੇ । ਦੋ ਨਕਾਬਪੋਸ਼ਾਂ ਨੇ ਨੀਲਮ ਅਤੇ ਵੇਦ ਨੂੰ ਉਠਾ ਲਿਆ । ਉਹ ਨਕਦੀ ਅਤੇ ਗਹਿਣਾ
  ਮੰਗਣ ਲਗੇ । ਬਚਾਅ ਦਾ ਕੋਈ ਸਾਧਨ ਨਹੀਂ ਸੀ । ਜੋ ਕੁਝ ਘਰ ਵਿਚ ਸੀ ਉਹ ਉਨ੍ਹਾਂ ਨੇ ਚੋਰਾਂ ਦੇ ਹਵਾਲੇ ਕਰ ਦਿੱਤਾ । ਚੋਰਾਂ ਨੂੰ ਸ਼ਾਇਦ ਆਸ ਨਾਲੋਂ ਘੱਟ ਮਾਲ ਮਿਲਿਆ ਸੀ । ਉਹ ਹੋਰ ਮਾਲ ਦੀ ਮੰਗ ਕਰਨ ਲੱਗੇ । ਘਰ ਵਿਚ ਕੁਝ ਹੋਰ ਹੁੰਦਾ ਤਾਂ ਉਹ ਦਿੰਦੇ ।ਖਿਝੇ ਮੁਲਜ਼ਮ ਕੁੱਟ-ਮਾਰ ਕਰਨ ਲੱਗੇ । ਇੰਨੇ ਵਿਚ ਨੇਹਾ ਦੇ ਕਮਰੇ ਅੱਗੇ ਖੜ੍ਹੇ ਨਕਾਬਪੋਸ਼ ਨੂੰ ਪਤਾ ਨਹੀਂ ਕੀ ਭੂਤ ਚੜ੍ਹਿਆ ।
  ਉਹ ਨੇਹਾ ਦੇ ਕਮਰੇ ਅੰਦਰ ਵੜ ਗਿਆ । ਅੱਗੇ ਕੀ ਹੋਇਆ ਨੇਹਾ ਨੂੰ ਪਤਾ ਸੀ ।
  ਬਿਜਲੀ ਦੀ ਲਿਸ਼ਕੋਰ ਵਾਂਗ ਘੜੀ ਇਸ ਘਟਨਾ ਦੌਰਾਨ ਨੇਹਾ ਨੂੰ ਨਕਾਬਪੋਸ਼ਾਂ ਦੀ ਉਮਰ, ਬੋਲੀ, ਹੁਲੀਏ ਜਾਂ ਨਾਂ-ਪਤਿਆਂ ਦਾ ਕੁਝ ਪਤਾ ਨਹੀਂ ਸੀ ਲੱਗਾ । ਉਸਨੂੰ ਇਕੋ ਚੀਜ਼ ਯਾਦ ਸੀ । ਉਸਦੇ ਬਲਾਤਕਾਰੀ ਵਿਚੋਂ ਆਉਂਦੀ ਬੂ, ਉਸਦਾ ਭਾਰ, ਉਸਦੀ ਜਕੜ ।
  ਮਾਮਾ ਆਖਦਾ ਸੀ ਨੇਹਾ ਵੱਲੋਂ ਇੰਝ ਬਿਆਨਿਆ ਸੱਚ ਅਦਾਲਤ ਲਈ ਦੋਸ਼ੀਆਂ ਨੂੰ ਸਜ਼ਾ ਕਰਨ ਲਈ ਕਾਫ਼ੀ ਨਹੀਂ ਸੀ । ਇੰਝ ਨਾ ਕਮਲ ਦੇ ਕਾਤਲ ਦੀ ਪਹਿਚਾਣ ਹੁੰਦੀ ਸੀ, ਨਾ ਵੇਦ ਅਤੇ ਨੀਲਮ ਨੂੰ ਸੱਟਾਂ ਮਾਰਨ ਵਾਲੇ ਦੀ । ਨਾ ਨੇਹਾ ਨੂੰ ਕਿਸੇ ਦੋਸ਼ੀ ਦਾ ਨਾਂ-ਪਤਾ, ਪਤਾ ਸੀ, ਨਾ ਹੁਲੀਆ । ਅਦਾਲਤ ਦੇ ਹੱਥ ਵਿਚ ਇਨਸਾਫ਼ ਦੀ ਤੱਕੜੀ ਸੀ ।
  ਉਸ ਲਈ ਦੋਵੇਂ ਪੱਲੜੇ ਬਰਾਬਰ ਸਨ । ਸ਼ੱਕ ਦੇ ਆਧਾਰ 'ਤੇ ਭੈੜੇ ਤੋਂ ਭੈੜੇ ਬੰਦੇ ਨੂੰ ਵੀ ਸਜ਼ਾ ਨਹੀਂ ਸੀ ਕੀਤੀ ਜਾ ਸਕਦੀ ।
  ਇਸੇ ਸ਼ੱਕ ਨੂੰ ਦੂਰ ਕਰਨ ਲਈ ਪੁਲਿਸ ਨੇ ਨੇਹਾ ਦੇ ਬਿਆਨ ਨੂੰ ਤੋੜਿਆ ਮਰੋੜਿਆ ਸੀ ।
  ਜਦੋਂ ਪਰਚਾ ਕੱਧਟਿਆ ਗਿਆ, ਉਸ ਸਮੇਂ ਨੇਹਾ ਬੇਹੋਸ਼ ਸੀ । ਪੁਲਿਸ ਨੂੰ ਕਾਰਵਾਈ ਮੁਕੰਮਲ ਕਰਨ ਦੀ ਕਾਹਲ ਸੀ । ਲੋੜ ਅਨੁਸਾਰ ਨੇਹਾ ਦਾ ਬਿਆਨ ਲਿਖ ਲਿਆ ਗਿਆ ਸੀ ।
  ਪਿਛੋਂ ਹਾਲਾਤ ਬਦਲ ਗਏ । ਦੋਸ਼ੀ ਫੜੇ ਗਏ । ਮਾਲ ਬਰਾਮਦ ਹੋ ਗਿਆ । ਨੇਹਾ ਨੂੰ ਹੋਸ਼ ਆ ਗਈ । ਘਟੀ ਘਟਨਾ ਦੇ ਵੇਰਵੇ ਪ੍ਰਾਪਤ ਹੋ ਗਏ ।
  ਬਦਲੇ ਹਾਲਾਤ ਅਨੁਸਾਰ ਪਰਚੇ, ਅਸਲੀਅਤ ਅਤੇ ਕਾਨੂੰਨ ਦੀਆਂ ਲੋੜਾਂ ਵਿਚ ਤਾਲਮੇਲ ਬਿਠਾਉਣ ਲਈ ਪੁਲਿਸ ਨੇ ਨਵੇਂ ਬਿਆਨ ਘੜ ਲਏ ।
  ਨੇਹਾ ਨੂੰ ਜਿਸ ਨਵੇਂ ਬਿਆਨ ਨੂੰ ਯਾਦ ਕਰਨ ਲਈ ਆਖਿਆ ਜਾ ਰਿਹਾ ਸੀ ਉਹ ਇਸ ਪ੍ਰਕਾਰ ਸੀ :
  ਘਟਨਾ ਵਾਲੀ ਰਾਤ ਸਾਰਾ ਪਰਿਵਾਰ ਆਪਣੇ-ਆਪਣੇ ਕਮਰਿਆਂ ਵਿਚ ਸੁੱਤਾ ਹੋਇਆ ਸੀ । ਚਾਰ ਬੰਦੇ ਕੋਠੀ ਦੀਆਂ ਕੰਧਾਂ ਟੱਪ ਕੇ ਉਨ੍ਹਾਂ ਦੀ ਕੋਠੀ ਵਿਚ ਦਾਖ਼ਲ ਹੋ ਗਏ । ਖੜਕਾ ਸੁਣ ਕੇ ਨੇਹਾ ਦੀ ਅੱਖ ਖੁਲ੍ਹ ਗਈ । ਖੜਕਾ ਕਿਸ ਕਾਰਨ ਹੋਇਆ ਹੈ? ਅੱਧ-ਸੁੱਤੀ ਅਵਸਥਾ ਵਿਚ ਉਹ ਜਾਇਜ਼ਾ ਲੈਣ ਲੱਗੀ । ਉਸਨੇ ਦੇਖਿਆ ਦੋ ਬੰਦੇ ਨੀਲਮ ਅਤੇ ਵੇਦ ਦੇ ਕਮਰੇ ਵਿਚ ਖੜ੍ਹੇ ਸੇਫ਼ ਦੀਆਂ ਚਾਬੀਆਂ ਮੰਗ ਰਹੇ ਸਨ । ਵੇਦ ਨੇ ਅਲਮਾਰੀ ਵਿਚ ਪਿਆ ਸੋਨਾ ਅਤੇ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ । ਉਨ੍ਹਾਂ ਨੇ ਉਹ ਸਮਾਨ
  ਆਪਣੀਆਂ ਜੇਬਾਂ ਵਿਚ ਪਾ ਲਿਆ । ਉਹ ਹੋਰ ਗਹਿਣੇ ਮੰਗਣ ਲੱਗੇ । ਵੇਦ ਹੋਰਾਂ ਦੇ ਮਜਬੂਰੀ ਜ਼ਾਹਿਰ ਕਰਨ ਤੇ ਉਹ ਉਨ੍ਹਾਂ ਨੂੰ ਕੁੱਟਣ ਲੱਗੇ । ਨੀਲਮ ਦੇ ਸਿਰ ਵਿਚ ਰਾਡ ਮਾਰਨ ਵਾਲੇ ਦਾ ਨਾਂ ਪੰਡਤ, ਵੇਦ ਦੀਆਂ ਲੱਤਾਂ ਬਾਹਾਂ ਤੋੜਨ ਵਾਲੇ ਦਾ ਨਾਂ ਕਾਲੀਆ
  ਸੀ । ਮਾਂ-ਬਾਪ ਨੂੰ ਬਚਾਉਣ ਲਈ ਨੇਹਾ ਅੱਗੇ ਆਈ । ਉਸਦੇ ਕਮਰੇ ਦੀ ਬੱਤੀ ਜਗਦਿਆਂ ਹੀ ਉਸਦੇ ਦਰਵਾਜ਼ੇ ਅੱਗੇ ਖੜ੍ਹਾ ਇਕ ਦੋਸ਼ੀ ਉਸਦੇ ਕਮਰੇ ਵਿਚ ਆ ਵੜਿਆ । ਉਹ ਦੀਨਾ ਸੀ । ਚਾਕੂ ਦਿਖਾ ਕੇ ਉਸਨੇ ਨੇਹਾ ਨੂੰ ਚੁੱਪ ਕਰਵਾ ਦਿੱਤਾ । ਜ਼ਬਰਦਸਤੀ ਉਸ ਨਾਲ ਮੂੰਹ ਕਾਲਾ ਕੀਤਾ । ਛੱਟਪਟਾਉਂਦੀ ਨੇਹਾ ਕੋਲੋਂ ਮੇਜ਼ ਤੇ ਪਿਆ ਟੇਬਲ-ਲੈਂਪ ਜ਼ਮੀਨ ਉਪਰ ਡਿਗ ਗਿਆ । ਹੋਏ ਖੜਕੇ ਨਾਲ ਕਮਲ ਜਾਗ ਪਿਆ । ਉਹ ਨੇਹਾ ਦੇ ਕਮਰੇ ਵੱਲ ਦੌੜਿਆ । ਉਸਦੇ ਕਮਰੇ ਅੱਗੇ ਖੜ੍ਹੇ ਪੰਚਮ ਨੇ ਉਸਨੂੰ ਦਬੋਚ ਲਿਆ । ਨੇਹਾ ਦੇ ਦੇਖਦੇਦੇਖਦੇ ਉਸਨੇ ਕਮਲ ਦੇ ਢਿੱਡ ਵਿਚ ਚਾਕੂ ਮਾਰ ਦਿੱਤੇ । ਉਹ ਉੱਥੇ ਹੀ ਢੇਰ ਹੋ ਗਿਆ ।
  ਠੇਕੇਦਾਰ ਨਾਂ ਦੇ ਦੋਸ਼ੀ ਨੇ ਉਨ੍ਹਾਂ ਨੂੰ ਹੁਕਮ ਦਿੱਤਾ, "ਸਮਾਨ ਚੁੱਕ ਕੇ ਭੱਜ ਚੱਲੋ ।" ਜਾਂਦੇਜਾਂਦੇ ਉਹ ਨੇਹਾ ਦੀ ਹਿੱਕ ਵਿੱਚ ਦੋ ਤਿੰਨ ਘਸੁੰਨ ਮਾਰ ਗਏ । ਉਹ ਬੇਹੋਸ਼ ਹੋ ਗਈ ।
  ਇਸ ਵਾਰਦਾਤ ਦੌਰਾਨ ਦੋਸ਼ੀਆਂ ਨੇ ਆਪਸ ਵਿਚ ਗੱਲਾਂ ਕੀਤੀਆਂ ਸਨ । ਉਹ ਗੱਲਬਾਤ ਤੋਂ ਭਈਏ ਜਾਪਦੇ ਸਨ । ਗੱਲਾਂ ਕਰਦੇ ਉਹ ਇਕ ਦੂਜੇ ਦਾ ਨਾਂ ਲੈਂਦੇ ਸਨ ।
  ਪਹਿਲਾ ਦੂਜੇ ਨੂੰ ਪੰਡਿਤ ਆਖਦਾ ਸੀ, ਦੂਜਾ ਤੀਜੇ ਨੂੰ ਦੀਨਾ । ਉਨ੍ਹਾਂ ਦੇ ਨਾਵਾਂ ਦੇ ਨਾਲਨਾਲ ਨੇਹਾ ਨੇ ਉਨ੍ਹਾਂ ਦੇ ਕੱਦ, ਹੁਲੀਏ ਤੇ ਉਮਰ ਯਾਦ ਕਰ ਲਈ ਸੀ, ਜਿਸ ਬਾਰੇ ਪਿਛੋਂ ਉਸਨੇ ਪੁਲਿਸ ਨੂੰ ਦੱਸ ਦਿੱਤਾ ਸੀ ।
  ਇਸ ਮੁੱਖ ਬਿਆਨ ਤੋਂ ਇਲਾਵਾ ਕੁਝ ਛੋਟੇ ਬਿਆਨ ਵੀ ਲਿਖੇ ਗਏ ਸਨ । ਕਿਸੇ ਵਿੱਚ ਨੇਹਾ ਵੱਲੋਂ ਥਾਣੇ ਆ ਕੇ ਦੋਸ਼ੀਆਂ ਕੋਲੋਂ ਬਰਾਮਦ ਹੋਏ ਸਮਾਨ ਨੂੰ ਸ਼ਨਾਖ਼ਤ ਕਰਨ ਬਾਰੇ ਦਰਜ ਸੀ ਅਤੇ ਕਿਸੇ ਵਿਚ ਦੋਸ਼ੀਆਂ ਦੇ ਵਾਰਦਾਤ ਸਮੇਂ ਪਹਿਨੇ ਕਪੜਿਆਂ ਨੂੰ
  ਸ਼ਨਾਖ਼ਤ ਕਰਨ ਬਾਰੇ ।
  ਇਨ੍ਹਾਂ ਬਿਆਨਾਂ ਵਿਚ ਦਰਜ ਕੁਝ ਵੀ ਇੰਝ ਨੇਹਾ ਦੇ ਸਾਹਮਣੇ ਨਹੀਂ ਸੀ ਵਾਪਰਿਆ । ਇਸ ਲਈ ਬਿਆਨ ਯਾਦ ਕਰਨ ਵਿਚ ਉਸਨੂੰ ਦਿਕਤ ਮਹਿਸੂਸ ਹੋ ਰਹੀ ਸੀ ।
  "ਮਾਮਾ ਮੈਥੋਂ ਏਡਾ ਵੱਡਾ ਝੂਠ ਨਹੀਂ ਬੋਲਿਆ ਜਾਣਾ ।" ਖਿਝੀ ਨੇਹਾ ਨੇ ਮਾਮੇ ਕੋਲ ਮਜਬੂਰੀ ਜ਼ਾਹਰ ਕੀਤੀ ।
  "ਬੋਲਣਾ ਪੈਣਾ ਹੈ ਧੀਏ ! ਸਾਡੇ ਕਾਨੂੰਨ ਦਾ ਇਹੋ ਦੁਖਾਂਤ ਹੈ । ਸੱਚ ਬੋਲੀਏ ਤਾਂ ਦੋਸ਼ੀ ਬਰੀ ਹੋ ਜਾਂਦੇ ਹਨ । ਝੂਠ ਬੋਲੀਏ ਤਾਂ ਨਿਰਦੋਸ਼ ਵੀ ਸਜ਼ਾ ਪਾ ਜਾਂਦੇ ਹਨ ।"
  ਭੰਬਲ-ਭੂਸੇ ਵਿਚ ਪਈ ਨੇਹਾ ਕੋਲ ਚੁੱਪ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ ।

  94

  ਲੱਖ ਯਤਨ ਕਰਨ 'ਤੇ ਵੀ ਨੇਹਾ ਨੂੰ ਬਿਆਨ ਯਾਦ ਨਹੀਂ ਸੀ ਹੋ ਰਿਹਾ ।
  ਬਿਆਨ ਰਾਹੀਂ ਉਸਨੂੰ ਵਾਰਦਾਤ ਯਾਦ ਕਰਨ ਲਈ ਆਖਿਆ ਜਾ ਰਿਹਾ ਸੀ ।
  ਵਾਰਦਾਤ ਯਾਦ ਆਉਂਦਿਆਂ ਹੀ ਉਸਦਾ ਸਾਰਾ ਸਰੀਰ ਕੰਬਣ ਲਗਦਾ । ਦਿਮਾਗ਼ ਫਟਨ ਲਗਦਾ । ਸਾਰਾ ਸਰੀਰ ਬਦਬੂ ਨਾਲ ਭਰ ਜਾਂਦਾ । ਉਸਨੂੰ ਆਪਣੇ ਆਪ ਨਾਲ, ਆਪਣੇ ਸਰੀਰ ਨਾਲ ਘਿਰਣਾ ਹੋਣ ਲਗਦੀ ।
  ਉਸਦੀ ਇੱਜ਼ਤ ਲੁੱਟੀ ਗਈ ਸੀ । ਨਾਲ ਹੀ ਉਸਦਾ ਭਵਿੱਖ ਲੁੱਧਟਿਆ ਗਿਆ ਸੀ । ਨੇਹਾ ਦਾ ਸ਼ਹਿਰ ਛੁੱਟ ਗਿਆ ਸੀ । ਉਸਦੀ ਪੜ੍ਹਾਈ ਛੁੱਟ ਗਈ ਸੀ । ਉਸਦਾ ਪ੍ਰੇਮੀ ਉਸਨੂੰ ਛੱਡ ਗਿਆ ਸੀ । ਨੇਹਾ ਦੇ ਵਿਆਹ ਦੇ ਸੁਪਨੇ ਚਕਨਾਚੂਰ ਹੋ ਗਏ ਸਨ । ਕਿਸੇ ਪੜ੍ਹੇਲਿਖੇ ਛੈਲ-ਛਬੀਲੇ ਨੌਜਵਾਨ ਨਾਲ ਜ਼ਿੰਦਗੀ ਬਸਰ ਕਰਨ ਦਾ ਸੁਪਨਾ ਇਕ ਹਵਾਈ ਕਿਲ੍ਹਾ ਬਣ ਕੇ ਰਹਿ ਗਿਆ ਸੀ । ਹੁਣ ਉਸਦੇ ਪੱਲੇ ਕੋਈ ਦਹਾਜੂ, ਚਾਰ ਬੱਧਚਿਆਂ ਦਾ ਬਾਪ, ਅਪਾਹਜ ਜਾਂ ਮੰਦ-ਬੁੱਧੀ ਪੈਣਾ ਸੀ । ਕਿਸੇ ਲੋੜਵੰਦ ਨੇ ਪਹਿਲਾਂ ਉਸਨੂੰ ਚੱਟ ਚੁੰਮ ਕੇ ਪਰਵਾਨ ਕਰਨਾ ਸੀ, ਪਿੱਛੋਂ ਬਲਾਤਕਾਰ ਨੂੰ ਯਾਦ ਕਰਵਾ ਕਰਵਾ ਉਸਨੂੰ ਤੁਨਦੇ ਰਹਿਣਾ ਸੀ ।
  ਬਿਆਨ ਯਾਦ ਕਰਦਿਆਂ ਕਮਲ ਦੇ ਪੇਟ ਵਿਚ ਵੱਜਦੇ ਛੁਰਿਆਂ ਦਾ ਦ੍ਰਿਸ਼ ਤਾਜ਼ਾ ਹੋ ਜਾਂਦਾ ਸੀ । ਕਮਲ ਦੇ ਤਰਲੇ ਅਤੇ ਚੀਕਾਂ ਉਸਦੇ ਕੰਨਾਂ ਨੂੰ ਚੀਰਨ ਲਗਦੇ ਸਨ । ਉਸਨੂੰ ਆਪਣੇ ਆਪ 'ਤੇ ਅਫ਼ਸੋਸ ਹੁੰਦਾ ਸੀ । ਕਮਲ ਦੀ ਮੌਤ ਦੀ ਜ਼ਿੰਮੇਵਾਰ ਉਹ ਸੀ । ਨਾ ਉਹ ਪੈਦਾ ਹੁੰਦੀ ਨਾ ਕੋਈ ਉਸਦੀ ਇੱਜ਼ਤ ਲੁੱਟਦਾ । ਨਾ ਕਮਲ ਮੁਕਾਬਲਾ ਕਰਦਾ, ਨਾ ਕਤਲ ਹੁੰਦਾ ।
  ਹੁਣ ਕਮਲ ਬਿਨਾਂ ਸਾਰੇ ਟੱਬਰ ਦੀ ਜ਼ਿੰਦਗੀ ਨਰਕ ਬਣੀ ਪਈ ਸੀ । ਮਾਂ-ਬਾਪ ਦਾ ਜ਼ਿੰਦਗੀ ਦਾ ਉਦੇਸ਼ ਖ਼ਤਮ ਹੋ ਗਿਆ ਸੀ । ਵੇਦ ਨੇ ਹੁਣ ਕੰਮ-ਕਾਰ, ਭੱਜ-ਨੱਠ ਅਤੇ ਕਮਾਈ ਕਿਸ ਲਈ ਕਰਨੀ ਸੀ?
  ਹੁਣ ਨੇਹਾ ਬਿਨਾਂ ਭਰਾਵਾਂ ਵਾਲੀ ਭੈਣ ਸੀ । ਬਿਨਾਂ ਭਰਾਵਾਂ ਵਾਲੀਆਂ ਕੁੜੀਆਂ ਨਾਲ ਕੋਈ ਨਾਤਾ ਨਹੀਂ ਜੋੜਦਾ । ਮਾਂ ਬਾਪ ਨੇ ਸਦਾ ਥੋੜ੍ਹਾ ਬੈਠਾ ਰਹਿਣਾ ਹੈ? ਮਾਂ ਬਾਪ ਦੇ ਮਰਨ ਬਾਅਦ ਕੁੜੀਆਂ ਦਾ ਪੇਕਿਆਂ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ । ਨੇਹਾ ਵੈਸੇ ਵੀ ਚੰਗੇ ਵਰ ਦੇ ਕਾਬਲ ਨਹੀਂ ਸੀ ਰਹੀ । ਕਮਲ ਦੀ ਘਾਟ ਉਸਦੇ ਜ਼ਖ਼ਮਾਂ 'ਤੇ ਹੋਰ ਨਮਕ ਛਿੜਕਦੀ ਸੀ ।
  ਵੇਦ ਤੁਰਨ ਫਿਰਨ ਤਾਂ ਲੱਗ ਗਿਆ ਸੀ ਪਰ ਉਸਦੇ ਜੋੜਾਂ ਵਿਚ ਚੌਵੀ ਘੰਟੇ ਦਰਦ ਹੁੰਦਾ ਰਹਿੰਦਾ ਸੀ । ਖਾਣ ਪੀਣ ਵਿਚ ਦਿਕਤ ਆਉਂਦੀ ਸੀ । ਕੰਮ-ਕਾਰ ਠੱਪ ਸੀ । ਪਹਿਲਾ ਪੈਸਾ ਖ਼ੂਹ-ਖਾਤੇ ਪੈ ਚੁੱਕਾ ਸੀ । ਨਵਾਂ ਕਾਰੋਬਾਰ ਸ਼ੁਰੂ ਕਰਨ ਨੂੰ ਉਸਦਾ ਦਿਲ ਨਹੀਂ ਸੀ ਕਰਦਾ । ਪੈਸੇ ਦੀ ਦੌੜ ਨੇ ਉਸਨੂੰ ਪਹਿਲਾਂ ਹੀ ਨਾਨਕੇ ਯਾਦ ਕਰਵਾ ਰੱਖੇ ਸਨ। ਘਰ ਬੈਠ ਕੇ ਝੂਰਣ ਤੋਂ ਸਿਵਾ ਉਹ ਕੁਝ ਨਹੀਂ ਸੀ ਕਰਦਾ । ਨੀਲਮ ਉੱਠਣ ਬੈਠਣ ਲਗ ਗਈ ਸੀ । ਪਰ ਦਿਮਾਗ਼ੀ ਸੱਟ ਕਾਰਨ ਉਸਨੂੰ ਬਹੁਤਾ ਕੁਝ ਯਾਦ ਨਹੀਂ ਸੀ ਰਹਿੰਦਾ । ਕਦੇ-ਕਦੇ ਉਸਨੂੰ ਕਮਲ ਦੀ ਮੌਤ ਦਾ ਅਹਿਸਾਸ ਹੁੰਦਾ ।
  ਉਸ ਸਮੇਂ ਉਹ ਇਉਂ ਵੈਣ ਪਾ-ਪਾ ਉਸਨੂੰ ਰੋਣ ਲਗਦੀ ਜਿਵੇਂ ਪੰਜਾਹ ਸਾਲ ਪਹਿਲਾਂ ਬੁੜ੍ਹੀਆਂ ਸਿਆਪਾ ਕਰਦੇ ਸਮੇਂ ਵੈਣ ਪਾਉਂਦੀਆਂ ਸਨ । ਨੇਹਾ ਨਾਲ ਹੋਏ ਬਲਾਤਕਾਰ ਦੀ ਜੇ ਕਦੇ ਉਸਨੂੰ ਯਾਦ ਆਉਂਦੀ ਤਾਂ ਉਹ ਉਸਨੂੰ ਹਿੱਕ ਨਾਲ ਲਾ ਕੇ ਡੁਸਕਣ ਲਗਦੀ ।
  ਉਸਦਾ ਬਿਨਾਂ ਮਤਲਬ ਸਿਰ ਪਲੋਸਦੀ ਰਹਿੰਦੀ । ਵਾਰ-ਵਾਰ ਚੁੰਮਣ ਲਗਦੀ । ਕਦੇ ਉਹ ਸਭ ਕੁਝ ਭੁੱਲ ਜਾਂਦੀ । ਕਮਲ ਦੇ ਦੇਰ ਤਕ ਘਰ ਨਾ ਮੁੜਨ ਅਤੇ ਨੇਹਾ ਦੇ ਕਾਲਜ ਨਾ ਜਾਣ ਦੇ ਕਾਰਨ ਪੁੱਛਦੀ ।
  "ਕਾਰ ਕੌਣ ਲੈ ਗਿਆ? ਮੋਟਰ ਸਾਈਕਲ ਕਿੱਥੇ ਹੈ? ਤੂੰ ਸਾਦੇ ਕੱਪੜੇ ਕਿਉਂ ਪਾਏ ਹਨ?"
  ਅਜਿਹੇ ਪ੍ਰਸ਼ਨ ਪੁੱਛ-ਪੁੱਛ ਉਹ ਨੇਹਾ ਨੂੰ ਰੋਣ ਲਈ ਮਜਬੂਰ ਕਰ ਦਿੰਦੀ ।
  ਨੀਲਮ ਜ਼ਿੰਦਾ ਲਾਸ਼ ਵਾਂਗ ਸੀ । ਡਾਕਟਰ ਦੀ ਰਾਏ ਸੀ, ਉਸਦੀ ਸਿਹਤ ਵਿਚ ਦਸ ਪੰਦਰਾਂ ਫੀ ਸਦੀ ਹੋਰ ਸੁਧਾਰ ਹੋ ਸਕਦਾ ਸੀ । ਇਸ ਤੋਂ ਵੱਧ ਨਹੀਂ ।
  ਉਂਝ ਨੀਲਮ ਤਕੜੀ ਦਿਸਦੀ ਸੀ । ਆਪਣੀ ਕਿਰਿਆ ਆਪ ਸੋਧ ਰਹੀ ਸੀ । ਦਿਨੋਦਿਨ ਉਹ ਬੁਢਾਪੇ ਵੱਲ ਵੱਧ ਰਹੀ ਸੀ । ਵੇਦ ਦੇ ਹੱਡ ਕਮਜ਼ੋਰ ਪੈ ਗਏ ਸਨ । ਉਸ ਤੋਂ ਆਪਣਾ ਆਪ ਨਹੀਂ ਸੀ ਸੰਭਲਦਾ । ਨੇਹਾ ਪਿਛੋਂ ਇਨ੍ਹਾਂ ਨੂੰ ਕੌਣ ਸੰਭਾਲੇਗਾ ? ਇਹੋ ਸੋਚਸੋਚ ਨੇਹਾ ਪਾਗਲਾਂ ਵਰਗੀ ਹੋ ਜਾਂਦੀ ਸੀ ।
  ਨਾਨਕੇ ਆ ਕੇ ਮਾਹੌਲ ਕੁਝ ਬਦਲਿਆ ਸੀ । ਨਵਾਂ ਆਂਢ-ਗੁਆਂਢ । ਨਵੇਂ ਰਿਸ਼ਤੇਦਾਰ । ਮਾਮੇ ਮਾਮੀਆਂ । ਉਨ੍ਹਾਂ ਦੇ ਬੱਚੇ । ਆਥਣ ਉੱਗਣ ਕੋਈ ਨਾ ਕੋਈ ਉਨ੍ਹਾਂ ਦੇ ਘਰ ਆ ਜਾਂਦਾ। ਨੇਹਾ ਨੂੰ ਸਮਝਾ ਜਾਂਦਾ :
  "ਹੁਣ ਤੂੰ ਹੀ ਕਮਲ ਦੀ ਥਾਂ ਲੈਣੀ ਹੈ । ਆਪਣੇ ਉਜੜੇ ਪਰਿਵਾਰ ਨੂੰ ਸੰਭਾਲਣਾ ਹੈ । ਜ਼ਮਾਨਾ ਬਹੁਤ ਅੱਗੇ ਲੰਘ ਚੁੱਕਾ ਹੈ । ਪਰਾਏ ਮਰਦਾਂ ਨਾਲ ਸਬੰਧ ਹੁਣ ਪਹਿਲਾਂ ਜਿੰਨੇ ਇਤਰਾਜ਼-ਯੋਗ ਨਹੀਂ ਰਹੇ । ਤੇਰੇ ਵਰਗੀ ਪੜ੍ਹੀ-ਲਿਖੀ ਕੁੜੀ ਦਾ ਰਿਸ਼ਤਾ ਲੋਕਾਂ ਨੇ ਮੰਗ
  ਕੇ ਲੈਣਾ ਹੈ। ਆਪਣੇ ਆਪ ਨੂੰ ਸੰਭਾਲ, ਆਪਣੇ ਭੂਤ ਨੂੰ ਭੁੱਲ ਜਾ ।"
  ਪਰ ਮਾਮਾ ਨੇਹਾ ਨੂੰ ਭੂਤ ਭੁੱਲਣ ਨਹੀਂ ਸੀ ਦਿੰਦਾ । ਉਹ ਨੇਹਾ ਨੂੰ ਵਾਰਦਾਤ ਦੀ ਹਰ ਬਰੀਕੀ ਯਾਦ ਕਰਨ ਲਈ ਮਜਬੂਰ ਕਰ ਰਿਹਾ ਸੀ । ਜਦੋਂ ਨੇਹਾ ਨੂੰ ਵਿਹਲ ਮਿਲਦੀ ਉਹ ਰਾਮ ਨਾਥ ਦੀ ਲਾਇਬਰੇਰੀ ਵਿਚ ਜਾ ਬੈਠਦੀਕਾਨੂੰਨ ਗਵਾਹਾਂ ਕੋਲੋਂ ਝੂਠ ਕਿਉਂ ਬੁਲਵਾਉਂਦਾ ਹੈ? ਇਸ ਪਹੇਲੀ ਨੂੰ ਸੁਲਝਾਉਣ ਲਈ ਪਹਿਲਾਂ ਹੋਏ ਫੈਸਲੇ ਪੜ੍ਹਨ ਲਗਦੀ ।
  ਕਿਤਾਬਾਂ ਪੜ੍ਹਦੀ-ਪੜ੍ਹਦੀ ਉਹ ਵੱਡਾ ਵਕੀਲ ਬਣਨ ਦੇ ਸੁਪਨੇ ਦੇਖਣ ਲਗਦੀ ।
  ਕਦੇ ਉਸਨੂੰ ਲਗਦਾ ਉਹ ਕਾਲਾ ਕੋਟ ਪਾਈ ਧੂੰਆਂਧਾਰ ਬਹਿਸ ਕਰ ਰਹੀ ਹੈ । ਕਦੇ ਲਗਦਾ ਧੜਾਧੜ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਸਜ਼ਾ ਕਰਵਾ ਰਹੀ ਹੈ ।
  ਪਰ ਆਪਣਾ ਬਿਆਨ ਯਾਦ ਕਰਦੀ ਨੇਹਾ ਨੂੰ ਤ੍ਰੇਲੀਆਂ ਆਉਣ ਲਗਦੀਆਂ ।
  ਜਿਉਂ-ਜਿਉਂ ਗਵਾਹੀ ਦੀ ਤਾਰੀਖ ਨੇੜੇ ਆ ਰਹੀ ਸੀ, ਤਿਉਂ-ਤਿਉਂ ਉਸਦੀ ਭੁੱਖ ਮਰਦੀ ਜਾ ਰਹੀ ਸੀ । ਮਨ ਉਖੜਦਾ ਜਾ ਰਿਹਾ ਸੀ । ਉਹ ਚਾਦਰ ਓੜ ਕੇ ਪੈ ਜਾਂਦੀ ।
  ਘੰਟਿਆਂ-ਬੱਧੀ ਪਈ ਰਹਿੰਦੀ । ਛੱਤ ਵੱਲ ਤੱਕਦੀ ਰਹਿੰਦੀ । ਛੱਤ ਉਪਰ ਕਤਲ, ਬਲਾਤਕਾਰ ਅਤੇ ਲੁੱਟ ਖੋਹ ਦੇ ਦ੍ਰਿਸ਼ ਉਘੜਨ ਲਗਦੇ । ਇਹ ਦ੍ਰਿਸ਼ ਦੇਖ-ਦੇਖ ਉਸਦਾ ਮਨ ਚੀਕਾਂ ਮਾਰਨ ਅਤੇ ਰੋਣ ਕੁਰਲਾਉਣ ਨੂੰ ਕਰਨ ਲਗਦਾ ।
  ਪੇਸ਼ੀ ਵਿਚ ਬਹੁਤ ਦਿਨ ਬਾਕੀ ਸਨ । ਉਸ ਦਿਨ ਤਕ ਉਹ ਪਾਗਲ ਹੋ ਜਾਏਗੀ ? ਬਿਆਨ ਯਾਦ ਕਰਦੀ ਨੇਹਾ ਨੂੰ ਮਹਿਸੂਸ ਹੋਣ ਲਗਦਾ । 
  "ਮਾਮਾ ਜੀ ਬਿਆਨ ਦਿੱਤੇ ਬਿਨਾਂ ਨਹੀਂ ਸਰਦਾ?" ਅਜਿਹੀ ਮਨੋ-ਸਥਿਤੀ ਤੋਂ ਘਬਰਾਈ ਨੇਹਾ ਰਾਮ ਨਾਥ ਨਾਲ ਤੌਖਲਾ ਸਾਂਝਾ ਕਰਨ ਲਗਦੀ ।
  "ਬਿਆਨ ਪੜ੍ਹਦਿਆਂ ਮੈਨੂੰ ਟੈਨਸ਼ਨ ਹੋਣ ਲਗਦੀ ਹੈ । ਸਭ ਕੁਝ ਭੁੱਲ ਜਾਂਦਾ ਹੈ । ਕਮਲ ਯਾਦ ਆ ਜਾਂਦਾ ਹੈ । ਮੇਰਾ ਮਨ ਰੋਣ ਨੂੰ ਕਰਨ ਲਗਦਾ ਹੈ । ਜੋ ਅਸਲ ਵਾਪਰਿਆ, ਉਹ ਸਭ ਯਾਦ ਹੈ । ਜੋ ਵੱਧ ਘਸੋੜਿਆ ਹੈ ਉਸਦਾ ਇਕ ਅੱਖਰ ਵੀ ਯਾਦ ਨਹੀਂ ਹੁੰਦਾ।
  ਦੋਸ਼ੀਆਂ ਦੇ ਨਾਂ ਉਲਟ-ਪੁਲਟ ਹੋ ਜਾਂਦੇ ਹਨ । ਹੁਲੀਏ ਭੁੱਲ ਜਾਂਦੇ ਹਨ । ਕੋਈ ਇੰਨਾ ਕੁਝ ਕਿਸ ਤਰ੍ਹਾਂ ਯਾਦ ਰੱਖ ਸਕਦਾ ਹੈ?"
  "ਤੇਰੀ ਗੱਲ ਠੀਕ ਹੈ । ਪਰ ਕਾਨੂੰਨ ਅੰਨ੍ਹਾ ਅਤੇ ਨਿਰਦਈ ਹੈ । ਉਹ ਇਹੋ ਮੰਗ ਕਰਦਾ ਹੈ ।"
  "ਕਦੇ ਜੱਜ ਦੇ ਕਿਸੇ ਨੇ ਸੱਟ ਨਹੀਂ ਮਾਰੀ ਹੋਣੀ । ਨਹੀਂ ਤਾਂ ਉਹ ਇਸ ਤਰ੍ਹਾਂ ਦੀ ਮੰਗ ਕਦੇ ਨਾ ਕਰਦਾ ।"
  "ਰਾਜਧਾਨੀਆਂ ਵਿਚ ਬੈਠੇ ਕਾਲਿਆਂ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿਚ ਘੁੰਮਦੇ ਅਤੇ ਏਅਰ-ਕੰਡੀਸ਼ਨ ਦਫ਼ਤਰਾਂ ਵਿਚ ਬੈਠ ਕੇ ਫੈਸਲੇ ਕਰਨ ਵਾਲੇ ਜੱਜਾਂ ਨੂੰ ਆਮ ਜਨਤਾ ਦੇ ਦੁੱਖਾਂ ਦਾ ਕੀ ਪਤੈ? ਉਨ੍ਹਾਂ ਨੂੰ ਮੁਲਜ਼ਮ ਦੇ ਮਨੁੱਖੀ ਅਧਿਕਾਰਾਂ ਦਾ ਖ਼ਿਆਲ ਤਾਂ ਰਹਿੰਦਾ
  ਹੈ ਪਰ ਮੁਦਈ ਦੇ ਦੁੱਖਾਂ ਦਾ ਨਹੀਂ ।"
  "ਤੁਸੀਂ ਕਹਿੰਦੇ ਸੀ ਮੈਂ ਬਲਾਤਕਾਰ ਵਾਲੀ ਗੱਲ ਲੁਕੋ ਲਈ ਹੈ । ਪਰ ਮੇਰੇ ਬਿਆਨ ਵਿਚ ਇਸਦਾ ਜ਼ਿਕਰ ਹੈ ।"
  ਨੇਹਾ ਨੂੰ ਦਸਿਆ ਗਿਆ ਸੀ । ਬਦਨਾਮੀ ਤੋਂ ਬਚਣ ਲਈ ਬਲਾਤਕਾਰ ਵਾਲੀ ਘਟਨ ਨੂੰ ਛੁਪਾ ਲਿਆ ਗਿਆ ਸੀ । ਪਰ ਉਸਦੇ ਬਿਆਨ ਵਿਚ ਇਸ ਘਟਨਾ ਦਾ ਜ਼ਿਕਰ ਸੀ।
  ਬਲਾਤਕਾਰ ਦੀਨੇ ਨੇ ਕੀਤਾ ਸੀ । ਇਹ ਵੀ ਲਿਖਿਆ ਸੀ । ਖਿਝੀ ਨੇਹਾ ਮਾਮੇ ਤੋਂ ਸਪਸ਼ਟੀਕਰਨ ਮੰਗ ਰਹੀ ਸੀ ।
  "ਆਪਣੀ ਡਾਕਟਰੀ ਰਿਪੋਰਟ ਦੇਖ । ਡਾਕਟਰ ਨੇ ਸਾਫ਼ ਲਿਖਿਆ ਹੈ । ਲੜਕੀ ਪਾਕ ਹੈ । ਪਰਚੇ ਵਿਚ ਬਲਾਤਕਾਰ ਦਾ ਜ਼ਿਕਰ ਨਹੀਂ । ਪਿੱਛੋਂ ਪਤਾ ਨਹੀਂ ਪੁਲਿਸ ਨੇ ਇਸ ਜੁਰਮ ਨੂੰ ਕਿਉਂ ਘਸੋੜ ਲਿਆ?"
  "ਮਾਮਾ ਫੇਰ ਇਹ ਮੇਰਾ ਬਿਆਨ ਕਿਸ ਤਰ੍ਹਾਂ ਹੋਇਆ? ਬਿਆਨ ਲਿਖਣ ਤੋਂ ਪਹਿਲਾਂ ਮੈਨੂੰ ਕਿਸੇ ਨੇ ਪੁੱਧਛਿਆ ਕਿਉਂ ਨਹੀਂ?"
  "ਪੁਲਿਸ ਵਾਲੇ ਬਿਆਨ ਆਪ ਲਿਖ ਲੈਂਦੇ ਹਨ । ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ । ਗਵਾਹ ਕਚਹਿਰੀ ਵਿਚ ਜਾ ਕੇ ਫਸ ਜਾਂਦਾ ਹੈ । ਪੁਲਿਸ ਵੱਲੋਂ ਆਪੇ ਲਿਖੇ ਬਿਆਨ ਨੂੰ ਸਹੀ ਮੰਨੇ ਤਾਂ ਵਾਰਦਾਤ ਦੀ ਤਰਤੀਬ ਬਦਲ ਜਾਂਦੀ ਹੈ । ਨਾ ਮੰਨੇ ਤਾਂ "ਬਿਆਨ
  ਸੋਧ ਲਿਆ" ਇਹ ਆਖ ਦਿੱਤਾ ਜਾਂਦਾ ਹੈ । ਦੋਵੀਂ ਪਾਸੀਂ ਫ਼ਾਇਦਾ ਦੋਸ਼ੀ ਨੂੰ ਹੁੰਦਾ ਹੈ । ਕੀ ਕਰਿਆ ਜਾਵੇ? ਕਾਨੂੰਨ ਨੇ ਪੁਲਿਸ ਨੂੰ ਅੰਨ੍ਹੇ ਅਖ਼ਤਿਆਰ ਦਿੱਤੇ ਹੋਏ ਹਨ ।"
  "ਹੁਣ ਮੈਨੂੰ ਦਸੋ ਮੈਂ ਕੀ ਬਿਆਨ ਦੇਵਾਂ? ਆਹ ਹੋਰ ਊਟ-ਪਟਾਂਗ ਜਿਹਾ ਵੀ ਲਿਖਿਆ ਹੋਇਐ ।"
  ਮਹਾਂਨਗਰ ਵਿਚ ਪਲਣ ਕਰਕੇ ਨੇਹਾ ਖੁਲ੍ਹੇ ਵਿਚਾਰਾਂ ਦੀ ਸੀ । ਔਰਤ ਮਰਦ ਦੇ ਰਿਸ਼ਤਿਆਂ ਬਾਰੇ ਉਹ ਮਾਮੇ ਨਾਲ ਖੁਲ੍ਹ ਕੇ ਗੱਲ ਕਰ ਸਕਦੀ ਸੀ । ਫੇਰ ਵੀ ਬਿਆਨਾਂ ਵਿਚ ਦਰਜ ਕੁਝ ਤੱਥਾਂ ਬਾਰੇ ਗੱਲ ਕਰਨ ਤੋਂ ਉਹ ਝਿਜਕ ਰਹੀ ਸੀ ।
  ਮਾਮਾ ਵੀ ਧਰਤੀ ਵਿਚ ਧੱਸਦਾ ਜਾ ਰਿਹਾ ਸੀ । ਬੇਟੀਆਂ ਵਰਗੀ ਭਾਣਜੀ ਨੂੰ ਬਲਾਤਕਾਰ ਦੀਆਂ ਬਾਰੀਕੀਆਂ ਸਮਝਾਉਂਦਿਆਂ ਉਸਨੂੰ ਸ਼ਰਮ ਆ ਰਹੀ ਸੀ ।
  ਨੇਹਾ ਦਾ ਇਸ਼ਾਰਾ ਪੁਲਿਸ ਵੱਲੋਂ ਕਬਜ਼ੇ ਵਿਚ ਲਏ ਗਏ ਉਸਦੇ ਅੰਡਰਵੀਅਰ ਬਾਰੇ ਸੀ । ਅੰਡਰਵੀਅਰ ਉਪਰ ਲੱਗੇ ਖ਼ੂਨ ਦੇ ਧੱਧਬਿਆਂ ਬਾਰੇ ਸੀ । ਉਸਦਾ ਇਸ਼ਾਰਾ ਬੈੱਡ 'ਤੇ ਵਿਛੀ ਚਾਦਰ ਅਤੇ ਦੋਸ਼ੀ ਦੇ ਕਪੜਿਆਂ ਵੱਲ ਸੀ, ਜਿਨ੍ਹਾਂ ਉਪਰ ਵੀਰਯ ਦੇ ਧੱਧਬੇ ਹੋਣ ਦਾ ਜ਼ਿਕਰ ਸੀ ।
  "ਦੋਸ਼ੀ ਬਰੀ ਹੁੰਦਾ ਹੈ ਹੋ ਜਾਵੇ। ਆਪਾਂ ਇਸ ਗਵਾਹੀ ਤੋਂ ਮੁੱਕਰ ਜਾਵਾਂਗੇ । ਮੈਂ ਤੇਰੇ ਭਵਿੱਖ ਉਪਰ ਕਾਲੇ ਧੱਬੇ ਨਹੀਂ ਲੱਗਣ ਦੇਣੇ ।"
  ਨੇਹਾ ਦਾ ਇਸ਼ਾਰਾ ਸਮਝ ਕੇ ਰਾਮ ਨਾਥ ਉਸ ਦੀਆਂ ਚਿੰਤਾਵਾਂ ਨੂੰ ਮਿਟਾਉਣ ਦਾ ਯਤਨ ਕਰਨ ਲੱਗਾ ।
  "ਪਿਛੋਂ ਪੁਲਿਸ ਦੋਸ਼ੀਆਂ ਦੇ ਹੱਕ ਵਿਚ ਹੋ ਗਈ । ਕਿਹੜਾ ਆਪਾਂ ਨੂੰ ਕਿਸੇ ਨੇ ਪੁੱਛ ਕੇ ਕੁਝ ਕੀਤੈ । ਜੋ ਦਿਲ ਆਇਆ ਲਿਖ ਲਿਆ ।"
  "ਹੁਣ ਮੈਂ ਸੱਚ ਬੋਲਾਂ ਕਿ ਝੂਠ?"
  "ਮੈਂ ਕੀ ਦੱਸਾਂ ! ਕਾਨੂੰਨ ਸਾਨੂੰ ਨਾ ਸੱਚ ਬੋਲਣ ਦਿੰਦੈ ਨਾ ਝੂਠ । ਸੱਚ ਬੋਲਾਂਗੇ ਤਾਂ ਤੱਥਾਂ ਨੇ ਕਾਨੂੰਨ ਦੁਆਰਾ ਘੜੀ ਜੁਰਮ ਦੀ ਪਰਿਭਾਸ਼ਾ ਵਿਚ ਫਿਟ ਨਹੀਂ ਬੈਠਣਾ । ਦੋਸ਼ੀ ਬਰੀ ਹੋ ਜਾਣਗੇ । ਇਕ ਝੂਠ ਬੋਲਿਆ ਤਾਂ ਉਸਨੂੰ ਛੁਪਾਉਣ ਲਈ ਸੌ ਝੂਠ ਹੋਰ ਬੋਲਣੇ ਪੈਣਗੇ। ਝੂਠ ਫੜਿਆ ਜਾਏਗਾ । ਸਾਡੀ ਕਹਾਣੀ ਸ਼ੱਕੀ ਕਹਿਲਾਏਗੀ । ਫ਼ਾਇਦਾ ਫੇਰ ਦੋਸ਼ੀਆਂ ਨੂੰ ਪੁੱਜੇਗਾ ।"
  "ਮਤਲਬ ਦੋਸ਼ੀ ਕਿਸੇ ਤਰ੍ਹਾਂ ਵੀ ਸਜ਼ਾ ਦੇ ਭਾਗੀ ਨਹੀਂ ਹੋਣਗੇ?"
  "ਹੋਣਗੇ ਕਿਉਂ ਨਹੀਂ? ਆਪਾਂ ਕਰਵਾ ਕੇ ਛੱਡਾਂਗੇ । ਆਪਾਂ ਸੱਚ ਅਤੇ ਝੂਠ ਦਾ ਇਹੋ ਜਿਹਾ ਮਿਸ਼ਰਣ ਕਰਾਂਗੇ ਕਿ ਸੱਚ ਵਿਚੋਂ ਝੂਠ ਲੱਭਣਾ ਮੁਸ਼ਕਲ ਹੋ ਜਾਏਗਾ । ਤੂੰ ਹਾਲੇ ਆਪਣੇ ਬਿਆਨ ਯਾਦ ਕਰ । ਫੇਰ ਮੈਂ ਤੈਨੂੰ ਜਿਰ੍ਹਾ ਸਮਝਾਵਾਂਗਾ । ਫੇਰ ਤੈਨੂੰ ਊਧਮ ਸਿੰਘ ਵੀ ਜਿਰ੍ਹਾ ਸਮਝਾਉਣਗੇ । ਉਨ੍ਹਾਂ ਦਾ ਬਹੁਤ ਤਜਰਬਾ ਹੈ । ਉਨ੍ਹਾਂ ਦੇ ਸਮਝਾਉਣ ਤੋਂ ਬਾਅਦ ਸਫ਼ਾਈ ਧਿਰ ਦੇ ਵਕੀਲ ਤੈਨੂੰ ਇਕ ਵੀ ਪ੍ਰਸ਼ਨ ਵਿਚ ਨਹੀਂ ਉਲਝਾ ਸਕਣਗੇ ।"
  ਰਾਮਨਾਥ ਨੇਹਾ ਦਾ ਮਨੋਬਲ ਉੱਚਾ ਚੁਕਣ ਦਾ ਯਤਨ ਕਰਨ ਲੱਗਾ । "ਗਵਾਹ ਬਿਆਨ ਆਪ ਦੇਵੇ । ਦੋਸ਼ੀ ਵੱਲੋਂ ਸਵਾਲ ਉਸਦਾ ਵਕੀਲ ਪੁੱਛੇ । ਇਹ ਬੜੀ ਬੇ-ਇਨਸਾਫ਼ੀ ਹੈ, ਨਾ-ਬਰਾਬਰੀ ਹੈ । ਜਾਂ ਮੁਦਈ ਤੋਂ ਸਵਾਲ ਦੋਸ਼ੀ ਪੁੱਛੇ । ਜਾਂ ਮੁਦਈ ਵੱਲੋਂ ਜਵਾਬ ਉਸਦਾ ਵਕੀਲ ਦੇਵੇ । ਫੇਰ ਤਾਂ ਗੱਲ ਬਣੇ ।"
  ਸਫ਼ਾਈ ਧਿਰ ਵੱਲੋਂ ਬਲਾਤਕਾਰ ਦੀ ਪੀੜਾ ਝੱਲਦੀ ਲੜਕੀ ਕੋਲੋਂ ਕਿਹੋ ਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ, ਇਸ ਦੇ ਕੁਝ ਨਮੂਨੇ ਨੇਹਾ ਨੂੰ ਆਪਣੇ ਮਾਮੇ ਦੀਆਂ ਮਿਸਲਾਂ ਵਿਚੋਂ ਮਿਲੇ ਸਨ । ਅਜਿਹੇ ਘਿਣਾਉਣੇ ਸਵਾਲਾਂ ਦਾ ਉਹ ਕੀ ਜਵਾਬ ਦੇਵੇਗੀ? ਇਹੋ ਸੋਚ ਸੋਚ ਨੇਹਾ
  ਘਬਰਾ ਰਹੀ ਸੀ । ਇਸੇ ਘਬਰਾਹਟ ਦਾ ਹੱਲ ਉਹ ਮਾਮੇ ਕੋਲੋਂ ਪੁੱਛ ਰਹੀ ਸੀ ।
  ਰਾਮ ਨਾਥ ਕੋਲ ਨੇਹਾ ਦੇ ਹਰ ਪ੍ਰਸ਼ਨ ਦਾ ਇਕੋ ਘਸਿਆ-ਪਿੱਟਿਆ ਉੱਤਰ ਸੀ :
  "ਕਾਨੂੰਨ ਦੋਸ਼ੀਆਂ ਦੇ ਹੱਕ ਵਿਚ ਭੁਗਤਦਾ ਹੈ ।"
  "ਫੇਰ ਅਜਿਹੇ ਕਾਨੂੰਨ ਨੂੰ ਬਦਲ ਕਿਉਂ ਨਹੀਂ ਦਿੱਤਾ ਜਾਂਦਾ?"
  "ਬਦਲੇ ਕੌਣ ? ਬਦਲਣ ਵਾਲੇ ਖ਼ੁਦ ਮੁਜਰਮ ਹਨ । ਇਹ ਖ਼ਾਮੀਆਂ ਉਨ੍ਹਾਂ ਨੂੰ ਰਾਸ ਆਉਂਦੀਆਂ ਹਨ । ਲੋਕਾਂ ਨਾਲੋਂ ਉਨ੍ਹਾਂ ਨੂੰ ਆਪਣੀ ਵੱਧ ਚਿੰਤਾ ਹੈ ।"
  ਨੇਹਾ ਚੁੱਪ ਕਰ ਗਈ । ਅੱਗੇ ਨਾ ਨੇਹਾ ਕੋਲ ਕੁਝ ਪੁੱਛਣ ਲਈ ਸੀ ਨਾ ਰਾਮ ਨਾਥ ਕੋਲ ਕੁਝ ਦੱਸਣ ਲਈ । 

  ....ਚਲਦਾ....