ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਲੀਟਰ ਸਿੰਹੁ ਦੀ ਲਾਟਰੀ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਤਾਏ ਨਰੈਂਣੇ ਦਾ ਇੱਕ ਯਾਰ ਘੁਮੱਕੜ ਸਿੰਘ ਜਿਸਨੂੰ ਉਸਦੇ ਦੋਸਤਾਂ-ਮਿੱਤਰਾਂ ਨੇ ਲੀਟਰ ਸਿੰਹੁ ਨਾਂਅ ਦਾ ਖਿਤਾਬ ਦਿੱਤਾ ਹੋਇਆ ਸੀ। ਉਹ ਅਜਿਹਾ ਸ਼ੈਤਾਨ ਤੇ ਕੰਜੂਸੀ ਆਦਮੀ ਸੀ ਕਿ ਜਿੱਥੇ ਉਸ ਨੂੰ ਰੋਜ਼ਾਨਾ ਦਾਰੂ ਪੀਣ ਦੀ ਲਲਕ ਸੀ ਉੱਥੇ ਉਹ ਆਪਣੀ ਸ਼ੈਤਾਨੀ ਤੇ ਕੰਜੂਸੀ ਨਾਲ ਸ਼ਾਮ ਦੇ ਟਾਈਮ ਆਪਣੇ ਪਾਸ ਇੱਕ ਸ਼ਰਾਬ ਦਾ ਅਧੀਆ ਰੱਖਿਆ ਕਰਦਾ ਸੈਂ, ਪਰ ਉਹ ਨਿੱਤ ਦਾ ਪਿਆਕੜ ਹੋਣ ਕਰਕੇ ਪੂਰੀ ਬੋਤਲ ਤਾਂ ਕੀ, ਲੀਟਰ ਪੀਣ ਤੱਕ ਦਾ ਆਦੀ ਸੀ ਤੇ ਰੋਜ਼ਾਨਾ ਆਪਣਾ ਕੋਈ ਨਾ ਕੋਈ ਸਾਥੀ ਲੱਭ ਲੈਂਦਾ ਸੀ ਜਿਸਨੂੰ ਅਧੀਏ ਵਿੱਚੋਂ ਬਚੀ ਦਾਰੂ ਚੋਂ ਇੱਕ ਅੱਧਾ-ਪੈੱਗ ਲਵਾ ਦਿੰਦਾ ਤੇ ਦੂਜੇ ਸਾਥੀ ਨੂੰ ਆਖਦਾ ਕਿ ਬਈ ਮੇਰੇ ਕੋਲ ਜੋ ਸੀ ਆਪਾਂ ਦੋਵਾਂ ਪੀ ਲਈ ਐ, ਹੁਣ ਤੇਰੀ ਵਾਰੀ ਐ, ਤੇ ਅਗਲੇ ਨੂੰ ਬੇਸ਼ਰਮ ਜਿਹਾ ਕਰ ਬੋਤਲ ਮੰਗਵਾ ਲੈਂਦਾ।
          ਤਾਏ ਨਰੈਂਣੇ ਨੂੰ ਵੀ ਏਸੇ ਤਰ੍ਹਾਂ ਉਨੇ ਜਦੋਂ ਇੱਕ ਵਾਰ ਰਗੜਿਆ ਤਾਂ ਤਾਏ ਨੇ ਉਸਨੂੰ ਭਾਜੀ ਮੋੜਨ ਲਈ ਇੱਕ ਸਕੀਮ ਬਣਾਈ ਤੇ ਉਹ ਲੀਟਰ ਸਿੰਹੁ ਦੇ ਘਰ ਸ਼ਾਮ ਜਿਹੀ ਨੂੰ ਚਲਾ ਗਿਆ। ਅਗਾਂਹ, ਲੀਟਰ ਸਿੰਘ ਨੇ ਵੀ ਅਜੇ ਲਿਆਂਦੇ ਅਧੀਏ ਦਾ ਡੱਟ ਹੀ ਪੱਟਿਆ ਸੀ। ਤੇ ਅੱਜ ਤਾਇਆ ਤੇ ਲ਼ੀਟਰ ਸਿੰਹੁ ਏਸ ਖੁਸ਼ੀ ਵਿੱਚ ਇੱਕ ਅਧੀਆ ਹੀ ਨਹੀਂ ਠੇਕੇ ਤੋਂ ਇੱਕ ਹੋਰ ਬੋਤਲ ਮੰਗਵਾ ਕੇ ਸਾਰੀ ਦੀ ਸਾਰੀ ਦਾਰੂ ਡਕਾਰ ਗਏ ਕਿ ਤਾਏ ਨੇ  ਲ਼ੀਟਰ ਸਿੰਹੁ ਨੂੰ ਦੱਸਿਆ ਸੀ ਕਿ ਮੇਰੇ ਘਰ ਅਲਮਾਰੀ ਦੇ ਸ਼ੋਅਕੇਸ ਵਿੱਚ ਕਨੇਡਾ, ਅਮਰੀਕਾ, ਯੂਰਪ, ਅਰਬੀ ਆਦਿ ਦੇਸ਼ਾਂ ਦੀ ਦਾਰੂ ਵਾਲੀਆਂ ਕਈ ਪ੍ਰਕਾਰ ਦੀਆਂ ਬੋਤਲਾਂ ਪਈਆਂ ਹਨ ਤੇ ਲ਼ੀਟਰ ਸਿੰਹਾ… ਤੂੰ ਕੱਲ੍ਹ ਨੂੰ ਮੇਰੇ ਘਰ ਸ਼ਾਮ ਨੂੰ ਆ ਜਾਵੀਂ, ਮੇਰੀ ਘਰਵਾਲੀ ਨੇ ਆਪਣੇ ਭਤੀਜੇ ਦੀ ਲੋਹੜੀ ਵੰਡਣ ਪੇਕੇ ਜਾਣਾ ਐ, ਤੇ ਆਪਾਂ ਇਕੱਠ ਬੈਠ ਕੇ ਪੈੱਗ ਟਕਰਾਵਾਂਗੇ, ਪਰ ਤੂੰ ਆਉਣ ਲੱਗਾ। ਇੱਕ ਦਾਰੂ ਦੀ ਬੋਤਲ ਠੇਕੇ ਤੋਂ ਜ਼ਰੂਰ ਫੜੀਂ ਆਵੀਂ…
        ਏਨਾ ਸੁਣਦਿਆਂ ਕੰਜੂਸੀ ਲ਼ੀਟਰ ਸਿੰਹ ਸੋਚਣ ਲੱਗਾ ਕਿ ਆਹ… ਤਾਂ ਲੀਟਰ ਸਿੰਹੁ ਦੀ ਨਵੀਂ ਹੀ ਲਾਟਰੀ ਨਿਕਲ ਆਈ ਹੈ, ਨਾਲੇ ਬੁੱਲਾਂ ਤੇ ਜੀਭ ਮਾਰੀ ਗਿਆ, ਨਾਲੇ ਮਨ 'ਚ ਸੁਪਨਿਆਂ ਦੇ ਮਹਿਲ ਉਸਾਰੀ ਗਿਆ ਕਿ ਯਾਰ… ਦਾਰੂ ਵੀ ਨਰੈਂਣੇ ਕੋਲੋਂ ਪੀਵਾਂਗੇ, ਆਂਡਾ-ਭੁਰਜੀ ਵੀ ਤੇ ਜੇਕਰ ਸ਼ਰਾਬੀ ਹੋ ਗਏ ਤਾਂ ਘੁਰਾੜੇ ਵੀ ਉਸ ਦੇ ਪਲੰਘ ਤੇ ਹੀ ਮਾਰਾਂਗੇ।
       ਅਗਲੇ ਦਿਨ ਲ਼ੀਟਰ ਸਿੰਹੁ ਦਾਰੂ ਦੀ ਬੋਤਲ ਡੱਬ 'ਚ ਫਸਾ ਕੇ ਦਿਨ ਛਪਾਅ ਦੇ ਪਹਿਲੋਂ ਹੀ ਨਰੈਂਣੇ ਦੇ ਡੈਨਿੰਗ ਟੇਬਲ ਤੇ ਜਾ ਬਿਰਾਜਮਾਨ ਹੋਇਆ ਤੇ ਦੋਵਾਂ ਨੇ ਲ਼ੀਟਰ ਸਿੰਹੁ ਵਾਲੀ ਬੋਤਲ ਦਾ ਡੱਟ ਪੁੱਟ ਲਿਆ, ਹੁਣ ਲੀਟਰ ਸਿੰਹੁ ਨਾਲੇ ਗਿਲਾਸ 'ਚ ਪੈੱਗ ਪਾਈ ਜਾਇਆ ਕਰੇ, ਨਾਲੇ ਕਦੇ ਬਾਹਰ ਨੂੰ ਝਾਤੀ ਮਾਰ ਛੱਡਿਆ ਕਰੇ, ਬਈ ਕੋਈ ਭੁਰਜੀ, ਪਕੌੜੀਆਂ ਜਾਂ ਆਂਡੇ ਲੈ ਕੇ ਆਵੇਗਾ ਤੇ ਸਾਹਮਣੇ ਅਲਮਾਰੀ ਦੇ ਅੰਦਰ ਬਣੇ ਨਰੈਂਣੇ ਦੇ ਸ਼ੋਅ ਕੇਸ ਵੱਲ ਝਾਤੀਮਾਰ ਬੁੱਲਾਂ ਤੇ ਜੀਭ ਫੇਰੀ ਜਾਇਆ ਕਰੇ, ਇੱਕ ਦੋ ਪੈੱਗ ਲਾਉਣ ਤੋਂ ਬਾਅਦ ਤਾਏ ਨਰੈਂਣੇ ਨੇ ਜਿਉਂ ਹੀ ਲ਼ੀਟਰ ਸਿੰਹੁ ਨੂੰ ਦੱਸਿਆ ਕਿ ਫਲਾਣੇ ਸਮੇਂ ਕਨੇਡਾ ਤੋਂ ਆਏ ਮੇਰੇ ਦੋਸਤ ਨੇ ਦਾਰੂ ਦੀ ਬੋਤਲ ਆਦਿ, ਆਦਿ… ਤਾਂ ਫਿਰ ਲ਼ੀਟਰ ਸਿੰਹੁ ਤੇ ਅੰਦਰਲੇ ਨੱਚਦੇ ਚੂਹਿਆਂ ਦੀ ਤੇਜ ਰਫਤਾਰ ਉਸਦੇ ਸੰਘ ਤੱਕ ਹੋ-ਹੋ ਮੁੜਦੀ ਸੀ
       ਹੁਣ ਬੋਤਲ 'ਚ ਸਿਰਫ ਇੱਕ-ਇੱਕ ਪੈਗ ਰਹਿ ਗਿਆ ਸੀ ਜੋ ਉਹ ਵੀ ਤਾਏ ਨੇ ਬੋਤਲ ਚੁੱਕੀ ਤੇ ਗਿਲਾਸਾਂ  ਵਿੱਚ ਪਲਟ ਦਿੱਤਾ, ਆਖਰੀ ਪੈੱਗ ਲੈ ਲ਼ੀਟਰ ਸਿੰਹੁ ਦੇ ਢਿੱਡ 'ਚ ਵਿਦੇਸ਼ੀ ਦਾਰੂ ਨੂੰ ਲੈ ਕੇ ਨਿਕਲ ਰਹੀਆਂ ਕੁਤਕੁਤਾਰੀਆਂ ਨੇ ਉਸਨੂੰ ਸ਼ੋਅਕੇਸ ਕੋਲ ਪਹੁੰਚਣ ਲਈ ਮਜ਼ਬੂਰ ਕਰ  ਦਿੱਤਾ, ਜਿਉਂ ਹੀ ਲ਼ੀਟਰ ਸਿੰਹੁ ਹੱਥ 'ਚ ਪੈੱਗ ਫੜ੍ਹ ਖੜਾ ਹੋਇਆ, ਤਾਂ ਤਾਇਆ ਵੀ ਉਸਦੇ ਨਾਲ ਹੀ ਉੱਠ ਖੜਾ ਹੋਇਆ ਤੇ ਸ਼ੋਅਕੇਸ ਵੱਲ ਹੱਥ ਕਰਕੇ ਤਾਇਆ, ਫੇਰ ਲ਼ੀਟਰ ਸਿੰਹੁ ਨੂੰ ਦੱਸਣ ਲੱਗ ਪਿਆ, ਕਿ ਫਲਾਣੀ-ਬੋਤਲ, ਫਲਾਣਾ ਦੋਸਤ ਆਦਿ, ਆਦਿ…
              ਸੁਣ-ਸੁਣ ਲ਼ੀਟਰ ਸਿੰਹੁ ਦੇ ਮੂੰਹ ਤੋਂ ਨਿਕਲਦੀ ਲਾਰ ਉਸਦੇ ਪੈਰ ਦੇ ਪੰਜੇ ਤੇ ਜਾ ਪੁੱਜਦੀ, ਤੇ ਲ਼ੀਟਰ ਸਿੰਹੁ ਨੇ ਸ਼ੋਅਕੇਸ ਨੂੰ ਥੋੜਾ ਜਿਹਾ ਖੋਲਣ  ਦੀ ਕੋਸ਼ਿਸ਼ ਕੀਤੀ, ਪ੍ਰੰਤੂ ਤਾਏ ਨੇ ਕਿਹਾ ਕਿ ਅੱਜ ਮੇਰੇ ਘਰਵਾਲੀ ਘਰ ਹੀ ਹੈ ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਉਹ ਪੇਕੇ ਨਹੀਂ ਜਾ ਸਕੀ ਤੇ ਸ਼ੋਅਕੇਸ ਦੀ ਚਾਬੀ ਵੀ ਉਸ ਕੋਲ ਹੈ ਹੋਰਨਾਂ ਕਿਤੇ ਆਪਣਾ ਖੜਾਕ ਸੁਣ ਆਪਣੀ ਦੋਵਾਂ ਦੀ ਝੰਡ ਕਰ ਦੇਵੇ।
    ਤਾਂ ਲ਼ੀਟਰ ਸਿੰਹੁ ਦੀ ਜ਼ੁਬਾਨ ਚੋਂ ਆਪ ਮੁਹਾਰੇ ਨਿਕਲੇ ਮਜ਼ਬੂਰਨ ਬੋਲ ਤਾਏ ਨੂੰ ਕਹਿਣ ਲੱਗੇ… ਕਿ ਮਿੱਤਰਾ… ਕੀ ਏਸ ਤਰ੍ਹਾਂ ਪਈਆਂ ਦਾਰੂ ਦੀਆਂ ਬੋਤਲਾਂ 'ਚ ਦਾਰੂ ਖਰਾਬ ਨਹੀਂ ਹੁੰਦੀ ਜਾਂ ਮਿਆਦ ਨਹੀਂ ਪੁੱਗਦੀ…
      ਉਏ ਭਲਿਆ ਮਾਣਸਾ, ਮੈਂ ਤੇਰੇ ਨਾਲ ਗੱਲਾਂ ਬੋਤਲਾਂ ਬਾਰੇ ਸਾਂਝੀਆਂ ਕੀਤੀਆਂ ਨੇ, ਖਾਲੀ ਬੋਤਲਾਂ ਦੀ ਮਿਆਦ ਕੀ ਪੁੱਗੂ…ਦਾਰੂ ਤਾਂ ਮੈਂ ਵੀ ਉਦੋਂ ਹੀ ਚਪਟ ਕਰ ਦਿੱਤੀ ਸੀ।
    ਜਿਉਂ ਹੀ ਤਾਏ ਨਰੈਂਣੇ ਦੇ ਇਹ ਬੋਲ ਲ਼ੀਟਰ ਸਿੰਹੁ ਦੇ ਕੰਨੀਂ ਪਏ ਤਾਂ ਉਸਦੇ ਹੱਥ 'ਚ ਫੜਿਆ ਪੈਗ ਵਾਲਾ ਪਲਾਸਟਿਕ ਦਾ ਗਿਲਾਸ ਵੀ ਤਾਏ ਦੀ ਜੁਗਤ ਸੁਣ ਖੁਸ਼ੀ 'ਚ ਖੀਵਾ ਹੋਇਆ ਉਸਦੇ  ਹੱਥੋਂ ਛੁੱਟ ਪਲਟੀ ਮਾਰ ਗਿਆ……