ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ (ਖ਼ਬਰਸਾਰ)


  where can i buy naltrexone

  buy naltrexone online cheap click here buy naltrexone without prescription
  ਕਲਾ ਦੀਆਂ ਵੱਖ-ਵੱਖ ਵੰਨਗੀਆਂ ਸਾਡੇ ਜਨਜੀਵਨ ਨੂੰ ਅਭਿਵਿਅਕਤ ਵੀ ਕਰਦੀਆਂ ਹਨ ਤੇ ਪ੍ਰਭਾਵਿਤ ਵੀ।

  ਭਾਰਤੀ ਸਿਨੇਮਾ 1913 ਤੋਂ ਲੈ ਕੇ ਆਪਣੇ ਸੌ ਸਾਲ ਦੇ ਲੰਬੇ ਸਫ਼ਰ ਵਿੱਚ ਅਨੇਕਾਂ ਉਤਰਾਵਾਂ-ਚੜ੍ਹਾਵਾਂ, ਮੋੜਾਂ-ਘੋੜਾਂ ਵਿਚਦੀ ਲੰਘਦਾ ਹੋਇਆ ਅਜੋਕੇ ਮੁਕਾਮ 'ਤੇ ਪੁੱਜਾ ਹੈ।

  ਇਸ ਸਫ਼ਰ'ਤੇ ਮੋੜਵੀਂ ਝਾਤ ਮਾਰਦਿਆਂ, ਇਹ ਪੱਖ ਬਹੁਤ ਪ੍ਰਤੱਖ ਰੂਪ ਵਿੱਚ ਪ੍ਰਗਟ ਹੁੰਦਾ ਹੈ ਕਿ ਇਸਨੇ ਸਮਾਜਿਕ ਜੀਵਨ ਅਤੇ ਰਾਜਸੀ ਪਰਿਦ੍ਰਿਸ਼ ਵਿੱਚ ਚੱਲ ਰਹੀ ਉੱਥਲ-ਪੁੱਥਲ ਦਾ ਪ੍ਰਭਾਵ ਕਬੂਲਿਆ ਹੈ ਤੇ ਬਹੁਤ ਸਾਰੇ ਫਿਲਮਕਾਰਾਂ ਨੇ ਆਪੋ-ਆਪਣੀ ਸੋਚ ਤੇ ਸਿਰਜਣ ਸਮਰੱਥਾ ਅਨੁਸਾਰ ਉਸ ਦਾ ਸਿਨੇਮਾਈ ਭਾਸ਼ਾ 'ਚ ਉਲੱਥਾ ਵੀ ਕੀਤਾ ਹੈ।

  ਇੱਕ ਵਕਤ ਸੀ ਜਦੋਂ ਭਾਰਤ ਦੇ ਬਹੁਤੇ ਸਾਹਿਤਕਾਰ, ਕਲਾ ਸਿਰਜਕ ਕਮਿਊਨਿਸਟ ਵਿਚਾਰਧਾਰਾ ਤੋਂ ਦਿਲੋਂ ਪ੍ਰਭਾਵਿਤ ਤੇ ਕਿਸੇ ਹੱਦ ਤੱਕ ਪ੍ਰਗਤੀਵਾਦੀ ਸਾਹਿਤ ਸੰਗਠਨਾਂ ਰਾਹੀਂ ਜੱਥੇਬੰਦਕ ਬੰਧੇਜ ਵਿੱਚ ਵੀ ਸਨ, ਉਦੋਂ ਆਜ਼ਾਦੀ ਦੇ ਅਖੌਤੀ ਤਲਿੱਸਮ ਤੋਂ ਮੁਕਤ ਹੁੰਦਿਆਂ ਜਿੱਥੇ ਸਾਹਿਤ ਸਿਰਜਣਾ ਕੀਤੀ ਗਈ, ਉਥੇ ਉਸੇ ਦੌਰ ਵਿੱਚ 'ਗਰਮ ਹਵਾ', 'ਦੋ ਬੀਘਾ ਜ਼ਮੀਨ', 'ਮਦਰ ਇੰਡੀਆ' ਵਰਗੀਆਂ ਫ਼ਿਲਮਾਂ ਦਾ ਜਨਮ ਹੋਇਆ।

  ਫਿਰ ਕੁਝ ਸਾਲ ਮਾਨਵ ਮਨ 'ਚ ਕੇਂਦਰਿਤ ਹੋ ਰਹੇ ਆਕਰੋਸ਼ ਨੂੰ, ਪਾਪੂਲਰ ਸਿਨੇਮਾ ਨੇ ਆਪਣੇ ਤਰੀਕੇ ਨਾਲ ਪੇਸ਼ ਕੀਤਾ। ਐਂਗਰੀ ਯੰਗ ਮੈਨ' ਦਾ ਜਨਮ ਹੋਇਆ। ਮਾਨਵ ਮਨ 'ਚ ਪਲ ਰਹੀ ਕੁੰਠਾ ਦਾ ਕਥਾਰਸਿਸ ਕੀਤਾ ਗਿਆ।

  ਇਸਦੇ ਪ੍ਰਤੀਕਰਮ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਤੇ ਮੁੱਦਿਆਂ ਨੂੰ ਕੇਂਦਰ 'ਚ ਰੱਖਕੇ ਕਲਾਤਮਕ ਫਿਲਮਾਂ ਦੀ ਇੱਕ ਸੁਹਿਰਦ ਕੋਸ਼ਿਸ਼ ਹੋਈ। ਇਸ ਸੰਕਲਪ ਦੇ ਘਾੜਿਆਂ ਨੇ ਤੇ ਸਿਨੇਮਾਈ ਆਲੋਚਕਾਂ ਨੇ ਇਸਨੂੰ ਸਮਾਨੰਤਰ ਸਿਨੇਮਾ ਦਾ ਲਕਬ ਦਿੱਤਾ। 'ਆਕਰੋਸ਼','ਪਾਰਟੀ','ਮਿਰਚ ਮਸਾਲਾ','ਪਾਰ','ਅਰਥ','ਮੰਥਨ','ਬਾਜ਼ਾਰ','ਆਦਿ ਫਿਲਮਾਂ ਦੀ ਸਿਰਜਣਾ ਹੋਈ।

  ਇਹ ਫਿਲਮਾਂ ਜਿਹਨਾਂ ਫਿਕਰਾਂ ਦੀ ਤਰਜ਼ਮਾਨੀ ਕਰਦੀਆਂ ਸਨ, ਇਹਨਾਂ ਫਿਲਮਾਂ ਦੇ ਦਰਸ਼ਕ ਵੀ ਆਮ ਤੌਰ ਤੇ ਉਹੀ ਲੋਕ ਬਣੇ ਜੋ ਇਹਨਾਂ ਫ਼ਿਕਰਾਂ ਨਾਲ ਆਪਣਾ ਸਰੋਕਾਰ ਰੱਖਦੇ ਸਨ ਪਰ ਆਮ ਲੋਕ ਇਹਨਾਂ ਫਿਲਮਾਂ ਦੇ ਦਰਸ਼ਕ ਬਣਨੋਂ ਖੁੰਝਦੇ ਰਹੇ। ਸਿੱਟੇ ਵਜੋਂ ਇਹ ਦਰਜ ਕਰਨ ਲਈ ਇਤਿਹਾਸ ਗਵਾਹ ਹੈ ਕਿ ਇਸ ਦੌਰ ਵਿੱਚ ਇਹ ਕਲਾਤਮਕ ਫਿਲਮਾਂ ਦੇ ਪੱਖ 'ਚ ਇਹਨਾਂ ਸੁਹਿਰਦ ਲੋਕਾਂ ਨੇ 'ਹਾਅ ਦਾ ਨਾਅਰਾ' ਮਾਰਿਆ। ਇਹ ਫਿਲਮਾਂ ਮੀਲ ਪੱਥਰ ਸਨ। ਇੱਥੇ ਸ਼ਾਇਦ ਇਹ ਦਰਜ ਕਰਨਾ ਵੀ ਕੁਥਾਵਾਂ ਨਹੀਂ ਹੋਵੇਗਾ ਕਿ ਇਸ ਦੌਰ ਦੀਆਂ ਫਿਲਮਾਂ ਦਾ ਇੱਕ ਗਿਣਨ ਯੋਗ ਹਿੱਸਾ ਭਾਰਤ ਸਰਕਾਰ ਦੀ ਨੈਸ਼ਨਲ ਫਿਲਮ ਡਵੀਜ਼ਨ ਕਾਰਪੋਰੇਸ਼ਨ (N643) ਤੋਂ ਮਿਲੇ ਪੈਸੇ ਨਾਲ ਹੀ ਬਣਾਇਆ ਗਿਆ ਸੀ ਤੇ ਇਨਾਮ-ਇਕਰਾਮ ਵੀ ਬਹੁਤੇ ਇਹਨਾਂ ਦੇ ਹੀ ਹਿੱਸੇ ਆਏ।

  ਫਿਰ ਵੀ ਇਸ ਦੌਰ ਦੀ ਨਿਸ਼ਾਨਦੇਹੀ ਕਰਦਿਆਂ 'ਆਰਟਫਿਲਮਾਂ' ਜਾਂ ਸਮਾਨੰਤਰ ਸਿਨੇਮਾ ਦੀ ਲਹਿਰ ਦੇ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

  ਇਸ ਦੌਰ ਉਪਰੰਤ ਵਿਸ਼ਵੀਕਰਨ ਦੇ ਪ੍ਰਭਾਵ ਹੇਠ  ਫਿਲਮੀ ਹਨੇਰੀ ਪੈਦਾ ਕੀਤੀ ਗਈ। ਸਮਾਨੰਤਰ ਸਿਨੇਮਾ ਤੇ ਉਸਦੇ ਸਰੋਕਾਰ ਸਿਲਵਰ ਸਕਰੀਨ ਤੋਂ ਮਨਫ਼ੀ ਕਰ ਦਿੱਤੇ ਗਏ। ਪਰ ਇਹ ਵੀ ਥੋੜ ਚਿਰੀ ਪ੍ਰਕਿਰਿਆ ਹੀ ਸੀ। ਜਨਜੀਵਨ ਤੇ ਉਸਦੀਆਂ ਇੱਛਾਵਾਂ, ਕੁੰਠਾਵਾਂ, ਅਕਾਂਕਸ਼ਾਵਾਂ ਨੇ ਹੀ ਤਾਂ ਸਿਨੇਮਾ ਦੀ ਲਾਈਫ ਲਾਈਨ ਬਣਨਾ ਹੁੰਦਾ ਹੈ, ਸੋ ਵਟਵੇਂ ਰੂਪ ਵਿੱਚ ਆਪਣਾ ਪ੍ਰਗਟਾਅ ਵੀ ਕਰਨਾ ਹੁੰਦਾ ਹੈ। ਸੋ ਭਾਵੇਂ ਸਮਾਨੰਤਰ ਸਿਨੇਮਾ ਤੇ ਪਾਪੂਲਰ ਸਿਨੇਮਾ ਦੀ ਲਕੀਰ ਮੇਟ ਦਿੱਤੀ ਗਈ ਪਰ ਲੋਕ ਸਰੋਕਾਰਾਂ ਤੋਂ ਬੇਮੁੱਖ ਹੋਣਾ ਕਿਵੇਂ ਵੀ ਸੰਭਵ ਨਹੀਂ ਹੁੰਦਾ। ਭਾਵੇਂ ਸਿਨੇਮਾਈ ਭਾਸ਼ਾ ਦੀ ਸਾਰੀ ਮੁਹਾਰਨੀ ਹੀ ਬਦਲ ਦਿੱਤੀ ਗਈ ਪਰ ਲੋਕ ਲਹਿਰਾਂ ਤੇ ਲੋਕਪੀੜਾ ਬਾਰੇ ਸਿਲਵਰ ਸਕਰੀਨ ਤੇ ਦ੍ਰਿਸ਼ਟਾਂਤ ਬਦਲਣੇ ਸ਼ਾਇਦ ਮੁਮਕਿਨ ਨਹੀਂ ਸਨ।

  ਇੱਥੇ ਆਣ ਕੇ ਇੱਕ ਸੰਕਟ ਦੀ ਬਹੁਤ ਸਪੱਸ਼ਟ ਨਿਸ਼ਾਨਦੇਹੀ ਹੁੰਦੀ ਹੈ ਕਿ 'ਐਵਾਰਡ ਓਰੀਐਂਟਿਡ ਕਲਾ ਫਿਲਮਾਂ' ਸਵੈ-ਸੰਤੁਸ਼ਟੀ ਤਾਂ ਪ੍ਰਦਾਨ ਕਰ ਸਕਦੀਆਂ ਹਨ ਪਰ ਵਿਸ਼ਾਲ ਜਨਸਮੂਹ ਉਹਨਾਂ ਫਿਲਮਾਂ ਤੱਕ ਨਹੀਂ ਪੁੱਜਦਾ। ਸਿੱਟੇ ਵਜੋਂ ਆਰਥਿਕ ਹਾਨੀ ਦੇ ਨਾਲ਼-ਨਾਲ਼ ਅਜਿਹੀਆਂ ਫਿਲਮਾਂ ਦੇ ਪ੍ਰੋਤਸਾਹਨ ਦਾ ਕੰਮ ਵੀ ਅਧਵਾਟੇ ਰਹਿ ਜਾਂਦਾ ਹੈ।

  ਇਸ ਵਿਸ਼ੇਸ਼ ਸਥਿਤੀ 'ਚੋਂ ਫਿਲਮ ਨਿਰਮਾਣ ਸਬੰਧੀ ਇੱਕ ਮੱਧਮਾਰਗੀ ਸੋਚ ਦਾ ਆਗਾਜ਼ ਹੁੰਦਾ ਜਾਪਦਾ ਹੈ ਜਿਸਦੀ ਪ੍ਰਤੀਨਿਧਤਾ ਪ੍ਰਕਾਸ਼ ਝਾਅ ਵਰਗੇ ਕੁਝ ਗਿਣੇ-ਚੁਣੇ ਨਿਰਮਾਤਾ ਨਿਰਦੇਸ਼ਕ ਕਰ ਰਹੇ ਹਨ। ਫਿਲਮ ਦਾ ਵਿਸ਼ਾ ਅਕਸਰ ਬਹੁਤ ਸੰਜੀਦਾ ਹੁੰਦਿਆਂ ਵੀ ਉਸਦਾ ਟਰੀਟਮੈਂਟ/ਸਟਰੱਕਚਰ, ਮੁੱਖਧਾਰਾ ਦੀਆਂ ਫਿਲਮਾਂ ਦੀ ਤਰਜ਼ ਦਾ ਦੇਣ ਦੇ ਉਹ ਸਮਰੱਥ ਹੁੰਦੇ ਹਨ।

  ਚਰਚਾ  ਅਧੀਨ ਫਿਲਮ 'ਚੱਕਰਵਿਊ' ਵੀ ਇਸੇ ਸ਼ਰੇਣੀ  ਦੀ ਪ੍ਰਮੁੱਖ ਫਿਲਮ ਗਿਣੀ ਜਾ ਸਕਦੀ ਹੈ।

  ਸਮਾਜਿਕ  ਵਿਵਸਥਾ ਨੂੰ ਬਰਾਬਰੀ ਦੇ ਆਧਾਰ ਤੇ ਮੁੜ ਸਥਾਪਿਤ ਕਰਨ ਲਈ ਵੱਖ-ਵੱਖ ਸਮਿਆਂ ਵਿਚ ਰਾਜਸੀ ਲਹਿਰਾਂ ਦਾ ਜਨਮ ਹੋਇਆ। ਇਹਨਾਂ ਲਹਿਰਾਂ ਨੇ ਦੇਸ਼ ਦੇ ਫਿਲਮਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ। ਸੱਤਰਵਿਆਂ ਦੇ ਦੌਰ 'ਚ ਚੱਲੀ ਨਕਸਲੀ ਲਹਿਰ ਦੇ ਪ੍ਰਭਾਵ ਅਧੀਨ ਕਈ ਫਿਲਮ ਮੇਕਰਾਂ ਨੇ ਆਪੋ-ਆਪਣੇ ਢੰਗ ਨਾਲ ਸਿਲਵਰ ਸਕਰੀਨ 'ਤੇ ਇਸਦਾ ਰੂਪਾਂਤਰਣ ਕਰਨ ਦਾ ਉਪਰਾਲਾ ਕੀਤਾ। 'ਲਾਲ ਸਲਾਮ', 'ਆਕਰੋਸ਼', '1084 ਵੇਂ ਦੀ ਮਾਂ' ਤੇ ਕਿੰਨੀਆਂ ਹੀ ਹੋਰ ਕੋਸ਼ਿਸ਼ਾਂ ਹੋਈਆਂ।

  ਕਿਉਂਕਿ ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਪਾਪੂਲਰ ਮਾਧਿਅਮ 'ਚ ਬਣੀ ਤੇ ਪਾਪੂਲਰ ਫਿਲਮੀ ਕਲਾਕਾਰਾਂ 'ਚ ਸੰਜੋਈ ਫਿਲਮ ਹੈ, ਇਸ ਲਈ ਇਹ ਫਿਲਮ ਆਪਣਾ ਮੁੱਦਾ ਦਰਸ਼ਕਾਂ ਦੇ ਇੱਕ ਵੱਡੇ ਹਿੱਸੇ 'ਚ ਕੇਂਦਰਿਤ ਕਰਨ ਵਿੱਚ ਕਾਮਯਾਬ ਰਹੀ।

  ਇਹ ਫਿਲਮ ਭਾਰਤੀ ਰਾਜ ਦੇ ਕੋਈ 9 ਦੇ ਕਰੀਬ ਸੂਬਿਆਂ 'ਚ ਚੱਲ ਰਹੀ ਹਥਿਆਰਬੰਦ ਨਕਸਲੀ ਲਹਿਰ ਦੇ ਪਰਿਦ੍ਰਿਸ਼ ਨੂੰ ਅਜੋਕੇ ਸੰਦਰਭ 'ਚ ਪੇਸ਼ ਕਰਨ ਦਾ ਯਤਨ ਕਰਦੀ ਹੈ। ਜ਼ਿਕਰਯੋਗ ਹੈ ਕਿ ਇਹ ਉਹੀ ਇਲਾਕੇ ਹਨ ਜਿੱਥੇ ਕਿਸੇ ਵੇਲੇ 'ਸਲਵਾ ਜੂਡਮ' ਦਾ ਬੋਲ ਬਾਲਾ ਰਿਹਾ ਤੇ ਫਿਰ ਅਪਰੇਸ਼ਨ ਗਰੀਨ ਹੰਟ ਅਮਲ 'ਚ ਲਿਆਂਦਾ ਗਿਆ। ਕੀਮਤੀ ਖਣਿਜ ਭਰਪੂਰ ਪਹਾੜਾਂ ਦੇ ਬਾਸ਼ਿੰਦਿਆਂ ਦੇ ਕੁਦਰਤੀ ਹੱਕ ਨੂੰ ਪੈਰਾਂ ਹੇਠ ਲਿਤਾੜ ਕੇ ਭਾਰਤੀ ਰਾਜਤੰਤਰ ਦੀ ਸ਼ਹਿ ਤੇ ਦੇਸੀ-ਵਿਦੇਸ਼ੀ ਅਰਬਾਂਪਤੀ ਹੁਣ ਖਰਬਾਂਪਤੀ ਹੋ ਰਹੇ ਤੇ ਮਾਲ-ਖਜ਼ਾਨਿਆਂ ਦੇ ਅਸਲ ਮਾਲਕ ਕੰਗਾਲ ਅਤੇ ਦੋ ਵਕਤ ਦੀ ਰੋਟੀ ਤੋਂ ਆਵਾਜ਼ਾਰ।

  ਇਸ ਪ੍ਰਕਿਰਿਆ ਦੇ ਵਿਰੋਧ 'ਚ ਜਦੋਂ ਆਦਿਵਾਸੀਆਂ ਨੇ ਮੁੱਕਾ ਵੱਟ ਕੇ ਆਪਣੀ ਬਾਂਹ ਖੜੀ ਕੀਤੀ ਤਾਂ ਪੁਲਿਸ ਤੇ ਅਖੌਤੀ ਸ਼ਾਂਤੀ ਸੈਨਾ ਦੀ ਡਾਂਗ, ਬਾਹਵਾਂ ਭੰਨਣ ਤੇ ਜੁਟ ਗਈ। ਜਦੋਂ ਇਹਨਾਂ ਪਹਾੜ ਪੂਜਕ ਆਦਿਵਾਸੀਆਂ ਨੇ ਅੱਗੇ ਵਧਕੇ ਖੁਦਾਈ ਮਸ਼ੀਨਾਂ ਡੱਕਣ ਲਈ ਕਦਮ ਪੁੱਟਿਆ ਤਾਂ ਭਾਰਤੀ ਸੈਨਾ ਤੇ ਪੁਲੀਸ ਦੀਆਂ ਗੋਲੀਆਂ ਛਾਤੀ ਚੀਰ ਗਈਆਂ। ਪ੍ਰਸਿੱਧ ਚਿੰਤਕ ਅਰੁੰਧਤੀ ਰਾਏ ਦੇ ਕਹਿਣ ਅਨੁਸਾਰ ''ਭਾਰਤੀ ਰਾਜ ਨੇ ਆਪਣੇ ਹੀ ਲੋਕਾਂ ਦੇ ਖਿਲਾਫ਼ ਇੱਕ ਜੰਗ ਛੇੜ ਦਿੱਤੀ।''

  ਅਜਿਹੀ ਸਥਿਤੀ ਵਿੱਚ ਜੰਗਲਾਂ ਦੇ ਮੁੱਢ ਕਦੀਮੀ  ਸਾਥੀ ਤੇ ਰਾਖੇ ਨਕਸਲੀ ਜਦੋਂ ਲੋਕਾਂ ਦੇ ਖਿਲਾਫ਼  ਜ਼ਬਰ ਦਾ ਵਿਰੋਧ ਕਰਦੇ ਹਨ ਤਾਂ ਸਮੁੱਚਾ ਇਲਾਕਾ ਤੇ ਉਸਦੇ ਨਿਵਾਸੀ ਹੀ ਦੇਸ਼ ਧਰੋਹੀ ਗਰਦਾਨ ਦਿੱਤੇ ਜਾਂਦੇ ਹਨ, ਪੁਲੀਸ ਫੋਰਸ ਨੂੰ ਇਹ ਖੁੱਲ੍ਹ ਦੇ ਦਿੱਤੀ ਜਾਂਦੀ ਹੈ ਕਿ ਉਹ ਜਿਵੇਂ ਚਾਹੁਣ, ਜਦੋਂ ਚਾਹੁਣ ਇਨ੍ਹਾਂ ਬਾਗ਼ੀਆਂ ਨੂੰ ਫੁੰਡ ਸਕਦੇ ਹਨ, ਸ਼ਿਕਾਰ ਕਰ ਸਕਦੇ ਹਨ। ਅਜਿਹੀ ਸਥਿਤੀ ਇੱਕ ਦੋ ਜਾਂ ਚਾਰ ਨਹੀਂ ਇਸ ਦੇਸ਼ ਦੇ 9 ਸੂਬਿਆਂ ਨਾਲ ਸਬੰਧਿਤ 200 ਤੋਂ ਵੱਧ ਜ਼ਿਲਿਆਂ ਦੀ ਬਣੀ ਹੋਈ ਹੈ।

  ਹੁਣ ਦੋਵੇਂ ਧਿਰਾਂ, ਇੱਕ ਪਾਸੇ ਭਾਰਤੀ ਰਾਜ, ਬਹੁਕੌਮੀ ਕਾਰਪੋਰੇਸ਼ਨਾਂ, ਪੁਲੀਸ ਫੋਰਸ, ਗੁੰਡਾ ਗਿਰੋਹ ਅਤੇ ਦੂਜੇ ਪਾਸੇ ਨਕਸਲੀਆਂ  ਕੋਲੋਂ ਹਮਾਇਤ ਪ੍ਰਾਪਤ ਆਦਿਵਾਸੀ ਲੋਕ  ਆਹਮੋ-ਸਾਹਮਣੇ ਖੜੇ ਹਨ। ਦੋਵੇਂ ਆਪੋ-ਆਪਣੇ  ਮਕਸਦਾਂ ਦੀ ਪ੍ਰਾਪਤੀ ਲਈ ਇੱਕ ਦੂਜੇ ਦੇ ਖਿਲਾਫ਼ ਚੱਕਰਵਿਊ ਰਚਣ 'ਚ ਜੁਟੇ ਹਨ। ਇੱਕ ਅਣਐਲਾਨੀ ਜੰਗ ਚੱਲ ਰਹੀ ਹੈ।

  ਪ੍ਰਕਾਸ਼  ਝਾਅ ਦੀ ਫਿਲਮ 'ਚੱਕਰਵਿਊ' ਇਸ ਬੇਹੱਦ  ਨਾਜ਼ੁਕ ਸਥਿਤੀ ਨੂੰ ਕੇਂਦਰ 'ਚ ਰੱਖਕੇ  ਬੁਣੀ ਗਈ ਤੇ ਨਿਭਾਈ ਗਈ ਫਿਲਮ ਹੈ।

  ਫਿਲਮ ਦੇਖਦਿਆਂ, ਉਸਦੀ ਕਹਾਣੀ ਦੇ ਵਿੱਚਦੀਂ ਗੁਜ਼ਰਦਿਆਂ ਇਹ ਅਹਿਸਾਸ ਸਪੱਸ਼ਟ ਤੌਰ ਤੇ ਹੁੰਦਾ ਹੈ ਕਿ ਭਾਰਤ ਸਰਕਾਰ ਦੇ ਸੈਂਸਰ ਬੋਰਡ ਦੀ ਸੂਈ ਦੇ ਨੱਕੇ 'ਚੋਂ ਲੰਘਕੇ ਵੀ ਇਹ ਫਿਲਮ ਆਪਣਾ ਸੰਦੇਸ਼ ਦੇਣ 'ਚ ਕਾਮਯਾਬ ਰਹੀ। ਆਦਿਵਾਸੀ ਲੋਕਾਂ ਦੀ ਪੀੜ ਤੇ ਉਹਨਾਂ ਤੇ ਹੋ ਰਹੇ ਅੱਤਿਆਚਾਰ ਦੇ ਟਾਕਰੇ ਦੀ ਤਸਵੀਰ ਵੀ ਪਹਿਲੀ ਵਾਰ ਇੱਕ ਤਵਾਜ਼ਨ ਕਾਇਮ ਰੱਖਦਿਆਂ, ਵੱਡੀ ਪੱਧਰ ਤੇ ਚਰਚਾ 'ਚ ਆਈ। ਫਿਲਮ ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਨਿਰਦੇਸ਼ਕ, ਇਸਦੇ ਅਦਾਕਾਰਾਂ ਦੀ ਟੀਮ ਨੇ ਵੀ ਇਸ ਮੁੱਦੇ ਤੇ ਆਪਣੇ ਅਹਿਸਾਸ ਤੇ ਹੱਡੀਂ ਹੰਢਾਏ ਤਜ਼ਰਬੇ ਆਮ ਲੋਕਾਂ ਖਾਸਕਰ ਮੱਧਵਰਗੀ ਸੋਚ ਵਾਲੇ ਲੋਕਾਂ ਦੇ ਵੱਡੇ ਹਿੱਸੇ ਨਾਲ ਟੀ.ਵੀ ਚੈਨਲਾਂ ਤੇ ਚਰਚਾ ਦੇ ਜ਼ਰੀਏ ਸਾਂਝੇ ਕੀਤੇ। ਉਹ ਖੁਦ ਵੀ ਸੱਚ ਦਾ ਸਾਹਮਣਾ ਕਰਦਿਆਂ ਝੰਜੋੜੇ ਗਏ ਸਨ।

  ਇੱਥੇ ਇਹ ਪੱਖ ਵੀ ਸਾਹਮਣੇ ਲਿਆਂਦਾ ਗਿਆ ਕਿ ਹਿੰਸਾ ਦੇ ਹਥਿਆਰਾਂ ਤੋਂ ਬਿਨਾਂ ਹੋਰ ਕੀ ਕੀ ਸਿਰਨਾਵੇਂ ਹਨ।

  ਫਿਲਮ  ਦੇ ਅੰਤ ਤੇ ਨਿਰਦੇਸ਼ਕ ਜਾਂ ਨਿਰਮਾਤਾ ਦਾ ਵਰਸ਼ਨ ਪਰਦੇ ਦੇ ਪਿੱਛੋਂ ਸੁਣਾਈ ਦਿੰਦਾ ਹੈ, ''ਆਜ਼ਾਦੀ ਦੇ 65 ਸਾਲਾਂ ਵਿੱਚ ਅਸੀਂ ਤੇਜ਼ੀ ਨਾਲ ਤਰੱਕੀ ਤਾਂ ਕੀਤੀ ਪਰ ਉਨੀ ਹੀ ਤੇਜ਼ੀ ਨਾਲ ਦੇਸ਼ ਦੀ ਇੱਕ ਵੱਡੀ ਆਬਾਦੀ ਦੂਰ ਪਿੱਛੇ ਰਹਿ ਗਈ। ਚਮਕਦੇ ਭਾਰਤ ਦੀ ਸੱਚਾਈ ਇਹ ਹੈ ਕਿ ਦੇਸ਼ ਦੀ 25% ਆਮਦਨੀ ਤੇ ਬੱਸ ਕੁਝ ਇਕ ਪਰਿਵਾਰਾਂ ਦਾ ਕਬਜ਼ਾ ਹੈ ਜਦਕਿ ਸਾਡੀ 75% ਆਬਾਦੀ ਰੋਜ਼ਾਨਾ 20 ਰੁ: ਤੋਂ ਘੱਟ ਵਿੱਚ ਗੁਜ਼ਾਰਾ ਕਰਨ 'ਤੇ ਮਜ਼ਬੂਰ ਹੈ। ਇਸ ਫਰਕ ਨਾਲ ਜਨਤਾ 'ਚ ਆਕਰੋਸ਼ ਵਧਦਾ ਜਾ ਰਿਹਾ ਹੈ ਪਰ ਸ਼ਾਇਦ ਵਕਤ ਸਾਡੇ ਹੱਥਾਂ 'ਚੋਂ ਖਿਸਕਦਾ ਜਾ ਰਿਹਾ ਏ।'' ਇਹ ਨਿਰਮਾਤਾ ਨਿਰਦੇਸ਼ਕ ਦਾ ਫ਼ਿਕਰ ਵੀ ਹੈ ਤੇ ਉਸਦਾ ਦ੍ਰਿਸ਼ਟੀਕੋਣ ਵੀ।

  ਅਜਿਹੀਆਂ ਕੋਸ਼ਿਸ਼ਾਂ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
  ------------------------------------------------