ਗ਼ਜ਼ਲ (ਗ਼ਜ਼ਲ )

ਮੇਘ ਦਾਸ ਜਵੰਦਾ   

Cell: +91 84275 00911
Address: ਭਰਥਲਾ, ਤਹਿ: ਸਮਰਾਲਾ
ਲੁਧਿਆਣਾ India
ਮੇਘ ਦਾਸ ਜਵੰਦਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਜਣ ਆਏ ਸ਼ਾਮ ਸੁਹਾਨੀ ਹੋ ਗਈ

ਹਰ ਪੱਤਾ, ਹਰ ਸ਼ਾਖ ਦੀਵਾਨੀ ਹੋ ਗਈ।



ਜ਼ਰਾ ਜ਼ਰਾ ਮਸਤੀ ਦੇ ਵਿੱਚ ਝੂਮ ਰਿਹੈ,

ਮੁਲਾਕਾਤ ਦੀ ਘੜੀ ਲਾਸਾਨੀ ਹੋ ਗਈ।



ਮੁਦੱਤ ਪਿਛੋਂ ਮੁੜਕੇ ਦਸਤਕ ਦਿੱਤੀ  ਏ,

ਪਤਾ ਨਹੀਂ ਸਾਥੋਂ ਕੀ ਨਦਾਨੀ ਹੋ ਗਈ।



ਆਉਣ ਤੋਂ ਪਹਿਲਾਂ ਹਾੜ੍ਹ ਵਾਂਗ ਜੋ ਤਪਦੀ ਸੀ,

ਰੁੱਤ ਸਾਵਨ ਵਾਂਗੂੰ ਅੱਜ ਮਸਤਾਨੀ ਹੋ ਗਈ।



ਮਹਿਫ਼ਿਲ ਦੀ ਜ਼ਿੰਦ ਜਾਨ ਕਦੇ ਉਹ  ਹੁੰਦਾ ਸੀ,

ਅੱਜ ਬੈਠਾ ਦੇਖ ਖ਼ਾਮੋਸ਼ ਹੈਰਾਨੀ ਹੋ ਗਈ।