ਮਾਂ ਬੋਲੀ ਮਨੋ ਭੁਲਾਇਓ ਨਾ (ਗੀਤ )

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੁਨਿਆਦ ਸਾਡੀ ਸਤਿਕਾਰ ਵੀ ਇਹ

ਸਨ੍ਹਮਾਨ ਸਾਡਾ ਸ਼ਿੰਗਾਰ ਵੀ ਇਹ

ਇਹਦੀ ਵੁੱਕਤ ਕਦੇ ਘਟਾਇਓ ਨਾ

ਮਾਂ ਬੋਲੀ......

ਮਾਂ ਬੋਲੀ ਮਨੋ ਭੁਲਾਇਓ ਨਾ

ਪੰਜਾਬੀ ਕਦੇ ਭੁਲਾਇਓ ਨਾਲੋਰੀ ਸੁਣਦੇ ਮਾਂ ਬੋਲੀ ਵਿੱਚ

ਤੁਰਨਾ ਸਿੱਖਦੇ ਮਾਂ ਬੋਲੀ ਵਿੱਚ

ਜੀਵਨ ਦਾ ਪਹਿਲਾ ਅੱਖਰ ਵੀ

Îਮੂੰਹੋ ਕੱਢਦੇ ਮਾਂ ਬੋਲੀ ਵਿੱਚ

ਪਹਿਚਾਣ ਹੈ ਸਾਡੀ ਏਸੇ ਤੋਂ

ਇਹ ਸੱਚ ਕਦੇ ਝੁਠਲਾਇਓ ਨਾ

ਮਾਂ ਬੋਲੀ......

ਮਾਂ ਬੋਲੀ ਮਨੋ ਭੁਲਾਇਓ ਨਾ

ਪੰਜਾਬੀ ਕਦੇ ਭੁਲਾਇਓ ਨਾ

ਪੁਰਖਿਆਂ ਦਾ ਪਿਆਰ ਹੈ ਮਾਂ ਬੋਲੀ

ਕੁੱਲ ਦਾ ਇਤਬਾਰ ਹੈ ਮਾਂ ਬੋਲੀ

ਹੱਦਾਂ ਸਰਹੱਦਾਂ ਤੋਂ ਅੱਗੇ

ਭਾਸ਼ਾ ਦਾ ਪਾਸਾਰ ਹੈ ਮਾਂ ਬੋਲੀ

ਸਾਡਾ ਚੱਜ-ਆਚਾਰ ਵਿਓਹਾਰ ਵੀ ਇਹ

ਇਹਨੂੰ ਦਾਗ਼ ਕਦੇ ਲਵਾਇਓ ਨਾ

ਮਾਂ ਬੋਲੀ......

ਮਾਂ ਬੋਲੀ ਮਨੋ ਭੁਲਾਇਓ ਨਾ

ਪੰਜਾਬੀ ਕਦੇ ਭੁਲਾਇਓ ਨਾਪਹਿਲਾਂ ਹੀ ਅੱਤ ਬੜੀ੍ਹ ਹੋਈ

ਜਦ ਅਫ਼ਗਾਨਾਂ ਇਹਦੀ ਰੱਤ ਚੋਈ

ਫਿਰ ਗੋਰਿਆਂ ਦੀ ਸ਼ਹਿ ਉੱਤੇ

ਇਸ ਮਾਂ ਦੀ ਵੀ ਸੀ ਵੰਡ ਹੋਈ

ਟੁਕੜਿਆਂ 'ਚ ਜਿਊਂਦੀ ਅੰਮੜੀ ਦੇ

ਕੋਈ ਕਹਿਰ ਨਵਾਂ ਢਾਇਓ ਨਾ

ਮਾਂ ਬੋਲੀ......

ਮਾਂ ਬੋਲੀ ਮਨੋ ਭੁਲਾਇਓ ਨਾ

ਪੰਜਾਬੀ ਕਦੇ ਭੁਲਾਇਓ ਨਾ।ਸਿੱਖਣਾ ਵੀ ਇਬਾਦਤ ਹੋ ਜਾਂਦਾ

ਮਾਂ ਬੋਲੀ ਦਾ ਕਾਇਦਾ ਪੜਿਆਂ

ਅੱਖਰਾਂ ਚੋਂ ਖੁਦਾ ਹੈ ਦਿਸ ਪੈਂਦਾ

Îਮਾਂ ਬੋਲੀ ਨਾਲ ਧੁਰੋਂ ਜੁੜਿਆਂ

ਹਰ ਲਫ਼ਜ਼ ਇਹਦਾ ਇਬਾਰਤ ਏ

ਇਹਦੇ ਨਕਸ਼ ਕਦੇ ਮਿਟਾਇਓ ਨਾ

ਮਾਂ ਬੋਲੀ......

ਮਾਂ ਬੋਲੀ ਮਨੋ ਭੁਲਾਇਓ ਨਾ

ਪੰਜਾਬੀ ਕਦੇ ਭੁਲਾਇਓ ਨਾਪੁੱਤਾਂ ਵਣਜ ਕਮਾਇਆ ਹੈ

ਮਾਂ ਨੂੰ ਮੰਡੀ ਦੀ ਵਸਤ ਬਣਾਇਆ ਹੈ

ਮੁੱਲ ਵੱਟ ਕੇ ਇਹਦੀ ਮਮਤਾ ਦਾ

ਹੁਣ ਦੁੱਧ ਵੀ ਵਿਕਣਾ ਲਾਇਆ ਹੈ

ਫਿਰੇ ਵਿਲਕਦੀ ਸਹਿਕਦੀ ਗਲੀਆਂ ਵਿੱਚ

'ਸੋਨੀ' ਐਸਾ ਵਕਤ ਲਿਆਇਓ ਨਾ

ਮਾਂ ਬੋਲੀ......

ਮਾਂ ਬੋਲੀ ਮਨੋ ਭੁਲਾਇਓ ਨਾ

ਪੰਜਾਬੀ ਕਦੇ ਭੁਲਾਇਓ ਨਾ।

samsun escort canakkale escort erzurum escort Isparta escort cesme escort duzce escort kusadasi escort osmaniye escort