'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ (ਖ਼ਬਰਸਾਰ)


ਮਿਤੀ 8 ਸਤੰਬਰ, 2013 ਨੂੰ ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਲੇਖਕ ਸ੍ਰੀ ਅਸ਼ੋਕ ਗੁਪਤਾ ਰਚਿਤ ਪੁਸਤਕ 'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਲੋਕ ਸ਼ਾਇਰ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਉਘੇ ਗੀਤਕਾਰ ਗਿੱਲ ਸੁਰਜੀਤ, ਪ੍ਰਸਿੱਧ ਆਲੋਚਕ ਡਾ. ਹਰਜੀਤ ਸਿੰਘ ਸੱਧਰ, ਕਵੀ ਅਜੀਤ ਸਿੰਘ ਰਾਹੀ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਲ ਸਨ। ਪੁੱਜੇ ਲੇਖਕਾਂ ਦਾ ਸਵਾਗਤ ਕਰਦਿਆਂ ਡਾ. ਦਰਸ਼ਨ ਸਿੰਘ ਆਸ਼ਟ ਨੇ ਸਭਾ ਵੱਲੋਂ ਮੈਂਬਰਾਂ ਦੀ ਛਾਪੀ ਜਾ ਰਹੀ ਸਾਂਝੀ ਪੁਸਤਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਹਿਤ ਸਭਾ ਨੇ ਆਪਣੇ ਮੈਂਬਰਾਂ ਦੀਆਂ ਲਿਖਤਾਂ ਦੇ ਲੋਕ ਅਰਪਣ ਦੀ ਰਵਾਇਤ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ ਤਾਂ ਜੋ ਉਹਨਾਂ ਪੁਸਤਕਾਂ ਰਾਹੀਂ ਸਮਾਜ ਪਾਠਕ ਵਰਗ ਤੱਕ ਉਸਾਰੂ ਸਮਾਜਿਕ ਸੁਨੇਹੇ ਪੁੱਜਦੇ ਰਹਿਣ। ਡਾ. ਹਰਜੀਤ ਸਿੰਘ ਸੱਧਰ ਨੇ ਪੁਸਤਕ ਬਾਰੇ ਪਰਚਾ ਪੜ੍ਹਦਿਆਂ ਇਸ ਨੂੰ ਇਕ ਬਹੁਵਿਧਾਈ ਪੁਸਤਕ ਆਖਿਆ ਅਤੇ ਨਾਲ ਹੀ ਪੁਸਤਕ ਵਿਚਲੇ ਉਸਾਰੂ ਪੱਖ ਅਤੇ ਕਮੀਆਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਪੁਰਾਣੀ ਅਤੇ ਨਵੀਂ ਪੀੜ੍ਹੀ ਦੀ ਆਪਸੀ ਸਾਂਝ ਨੂੰ ਮਜਬੂਤ ਕਰਨ ਵਿਚ ਸਾਹਿਤ ਸਭਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਗੀਤਕਾਰ ਗਿੱਲ ਸੁਰਜੀਤ ਨੇ ਪੁਸਤਕ ਦੇ ਲੇਖਕ ਨੂੰ ਸੰਖੇਪ ਪਰ ਭਾਵਪੂਰਤ ਪੁਸਤਕ ਦੀ ਸਿਰਜਣਾ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਅਸ਼ੋਕ ਗੁਪਤਾ ਨੇ ਪੁਸਤਕ ਵਿਚੋਂ ਕੁਝ ਲਿਖਤਾਂ ਵੀ ਸੁਣਾਈਆਂ। ਕਹਾਣੀਕਾਰ ਡਾ. ਸੁਖਮਿੰਦਰ ਸੇਖੋਂ ਨੇ ਪੁਸਤਕ ਵਿਚਲੇ ਕਈ ਮਹੱਤਵਪੂਰਨ ਪੱਖਾਂ ਬਾਰੇ ਚਾਨਣਾ ਪਾਇਆ।

Photo
ਪੁਸਤਕ 'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ ਕਰਦੇ ਹੋਏ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਗਿੱਲ ਸੁਰਜੀਤ, ਅਸ਼ੋਕ ਗੁਪਤਾ, ਡਾ. ਹਰਜੀਤ ਸਿੰਘ ਸੱਧਰ, ਅਜੀਤ ਸਿੰਘ ਰਾਹੀ, ਕਹਾਣੀਕਾਰ ਬਾਬੂ ਸਿੰਘ ਰੈਹਲ, ਆਸ਼ਾ ਰਾਣੀ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ 

ਸਮਾਗਮ ਦੇ ਅਗਲੇ ਦੌਰ ਵਿੱਚ ਸਾਬਕਾ  ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ  ਸਿੰਘ, ਜੰਗ ਸਿੰਘ ਫੱਟੜ, ਡਾ. ਜੀ.ਐਸ.ਆਨੰਦ, ਪ੍ਰੋ. ਮਨਜੀਤ ਸਿੰਘ ਬੱਲ, ਗੁਰਚਰਨ ਪੱਬਾਰਾਲੀ, ਕੁਲਵੰਤ ਸਿੰਘ, ਸੁਖਦੇਵ ਸਿੰਘ ਚਹਿਲ, ਮਨਜੀਤ  ਪੱਟੀ, ਐਮ. ਰਮਜ਼ਾਨ ਕੰਗਣਵਾਲਵੀ, ਡਾ. ਇੰਦਰਪਾਲ ਕੌਰ, ਲੈਕਚਰਾਰ ਸੁਰਜੀਤ ਕੌਰ ਅਜਰਾਵਰ, ਐਮ.ਐਸ.ਜੱਗੀ, ਰੰਗਕਰਮੀ ਇਕਬਾਲ ਗੱਜਣ, ਬਲਵਿੰਦਰ ਸਿੰਘ ਭੱਟੀ, ਰਘਬੀਰ ਸਿੰਘ ਮਹਿਮੀ, ਹਰੀ ਸਿੰਘ ਚਮਕ, ਡਾ. ਰਵੀ ਭੂਸ਼ਣ, ਬਲਬੀਰ ਸਿੰਘ ਜਲਾਲਾਬਾਦੀ, ਗੁਸਈਆਂ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ, ਭਾਗਵਿੰਦਰ ਸਿੰਘ ਦੇਵਗਨ, ਅੰਗਰੇਜ਼ ਕਲੇਰ, ਗੁਰਚਰਨ ਚੌਹਾਨ, ਵਰਿੰਦਰ ਦਾਨੀ ਨਾਭਾ, ਹਰਪਾਲ ਤੁੱਲੇਵਾਲ, ਗੁਰਦਰਸ਼ਨ ਗੁਸੀਲ, ਪੰਮੀ ਫੱਗੂਵਾਲੀਆ, ਕੇ.ਸੀ.ਸੂਦ ਦਰਦ, ਸੁਰਿੰਦਰ ਕੌਰ ਬਾੜਾ ਸਰਹਿੰਦ, ਅਮਰਜੀਤ ਕੌਰ ਮਾਨ ਅਤੇ ਰਘਬੀਰ ਸਿੰਘ ਆਦਿ ਨੇ ਆਪੋ-ਆਪਣੀਆਂ ਭਾਵਪੂਰਤ ਰਚਨਾਵਾਂ ਪੜ੍ਹੀਆਂ। ਨਵੀਂ ਪੀੜ੍ਹੀ ਦੇ ਲੇਖਕਾਂ ਵਿਚੋਂ ਨਵਦੀਪ ਸਿੰਘ ਮੁੰਡੀ, ਅੰਮ੍ਰਿਤਪਾਲ ਸਿੰਘ ਮੰਗੂ, ਅਮਨਦੀਪ ਅਜਨੌਦਾ, ਅਸ਼ੋਕ ਬ੍ਰਾਹਮਣਮਾਜਰਾ, ਪਰਵੇਸ਼ ਕੁਮਾਰ ਸਮਾਣਾ, ਕਿਰਨਦੀਪ ਬੰਗੇ, ਗੁਰਿੰਦਰ ਪੰਜਾਬੀ, ਨਵਦੀਪ ਸਿੰਘ ਮੁੰਡੀ, ਜੰਟੀ ਬੇਤਾਬ ਬੀਂਬੜ ਅਤੇ ਗੁਰਵਿੰਦਰ ਕੌਰ ਨੇ ਸੰਭਾਵਨਾਵਾਂ ਭਰਪੂਰ ਲਿਖਤਾਂ ਪੜ੍ਹੀਆਂ। ਬਲਵਿੰਦਰ ਭੱਟੀ ਨੇ ਆਪਣੀ ਤਰੱਕੀ ਦੀ ਖੁਸ਼ੀ ਸਾਂਝੀ ਕੀਤੀ।

ਸਮਾਗਮ ਵਿਚ ਸ੍ਰੀਮਤੀ ਆਸ਼ਾ ਰਾਣੀ ਗੁਪਤਾ, ਚਿੱਤਰਕਾਰ ਗੋਬਿੰਦਰ ਸੋਹਲ, ਸੁਖਪਾਲ ਚਿੱਤਰਕਾਰ, ਡਾ.ਰਵੀ ਭੂਸ਼ਣ, ਸੁਖਜੀਤ ਕੌਰ, ਹਰਜਿੰਦਰ ਸਿੰਘ ਖਹਿਰਾ, ਆਰ.ਐਸ.ਸਾਜਨ, ਇੰਦਰਜੀਤ ਸ਼ਰਮਾ, ਚਮਕੌਰ ਸਿੰਘ, ਐਡਵੋਕੇਟ ਨਰਿੰਦਰ ਸ਼ਰਮਾ, ਵੇਦ ਪ੍ਰਕਾਸ਼ ਕੋਹਲੀ, ਜਰਨੈਲ ਸਿੰਘ, ਸੈਲਾਬ ਦੇ ਸੰਪਾਦਕ ਅੰਸ਼ੁਕ ਵਰਮਾ, ਦਲੀਪ ਸਿੰਘ ਨਿਰਮਾਣ, ਅਮਨਦੀਪ ਅਤੇ ਸ੍ਰੀ ਗੁਪਤਾ ਦੇ ਪਰਿਵਾਰ ਸਮੇਤ 75 ਤੋਂ ਵੱਧ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।

  ਦਵਿੰਦਰ  ਪਟਿਆਲਵੀ