ਕੋਰਟ ਵਿਆਹ (ਕਾਵਿ ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੇ ਪਿੱਛੇ ਮਾਪਿਆਂ ਦੀ ਪੱਗ ਪੈਰੀਂ ਰੋਲ ਦਿੱਤੀ

ਜਿਹੜੇ ਸੀਗੇ 'ਹੀਰੇ' ਪਲਾਂ 'ਚ ਬਣਗੇ ਵੇ ਮਿੱਟੀ

ਤੂੰ ਬਿਨਾਂ ਕਸੂਰੋਂ ਨੋਕ-ਝੋਕ ਜਿਹੀ ਕਰਦਾ ਰਹਿੰਨੈ ਵੇ

ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇਕੀਤੇ ਕੌਲ ਪੁਗਾਏ, ਜੁੱਤੀ ਪੈਰ ਨਾ ਪਾਉਂਦੀ ਸੀ

ਸਿਖਰ ਦੁਪਹਿਰੇ, ਰਾਤ ਕਾਲੀ ਕੁੰਡਾ ਖੜਕਾਉਂਦੀ ਸੀ

ਵਾਂਗ ਵੈਰੀ ਦੇ ਐਵੇਂ ਡੇਲੇ ਕੱਢਦਾ ਰਹਿੰਨੈ ਵੇ

ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇਖਿਲਾਫ ਕਚਹਿਰੀ ਭਾਈਆਂ ਦੇ ਸੀ ਬਿਆਨ ਕਰਾਤੇ ਵੇ

ਸਭ ਚਾਚੇ-ਤਾਇਆਂ ਤੇ ਵੀ ਪਰਚੇ ਦਰਜ ਕਰਾਤੇ ਵੇ

ਚੋਰੀ ਭੂਰਲ ਬਿਗਾਨੀ ਖੁਰਲੀ ਵਿੱਚੋਂ ਚਰਦਾ ਰਹਿੰਨੈ ਵੇ

ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇਜਾਤ-ਪਾਤ ਨਾ ਦੇਖੀ, ਨਾ ਕੋਈ ਰਿਸ਼ਤੇਦਾਰੀ ਵੇ

ਝੱਟ ਪਲਾਂ ਵਿੱਚ ਸਜਗੇ, ਆਪਾਂ ਲਾੜਾ-ਲਾੜੀ ਵੇ

ਗੈਰਾਂ ਲਈ ਤਾਂ ਜਾਨ ਤਲੀ ਤੇ ਧਰਦਾ ਰਹਿੰਨੈ ਵੇ

ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇਯਾਰੀ ਫੇਸ ਬੁੱਕ ਜਾਂ ਭੈਣੋਂ ਕੋਰਟ ਵਿਆਹ ਕਰਵਾਇਉ ਨਾ

'ਲੰਗਆਣੀਏ ਸਾਧੂ' ਦੀ ਗੱਲ ਵਿਅਰਥ ਗਵਾਇਓ ਨਾ

ਦੇਵੋ ਹੌਂਸਲਾ ਬਾਪੂ ਨੂੰ, ਕਿਉਂ ਖਰਦਾ ਰਹਿੰਨੈ ਵੇ

ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇ

samsun escort canakkale escort erzurum escort Isparta escort cesme escort duzce escort kusadasi escort osmaniye escort