ਸਭ ਰੰਗ

  •    ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਮਰਦ ਅਗੰਮੜਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਾਦ-ਮੁਰਾਦੇ ਵਿਆਹ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਪੱਤਰਕਾਰਤਾ ਤੇ ਸਾਹਿਤਕਾਰਤਾ ਦਾ ਸੁਮੇਲ -ਹਰਬੀਰ ਸਿੰਘ ਭੰਵਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗ਼ਜ਼ਲ ਬਾਗ ਦਾ ਮਾਲੀ - ਹਰਭਜਨ ਧਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਬਹੁ-ਕਲਾਵਾਂ ਦਾ ਸੁਮੇਲ - ਕਰਮਜੀਤ ਸਿੰਘ ਔਜਲਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਮੇਰੀ ਮਾਂ ਨਹੀਓਂ ਲੱਭਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗੁਰੂ ਅਰਜਨ ਵਿਟਹੁ ਕੁਰਬਾਨੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਕਲਮ ਤੇ ਬੁਰਸ਼ ਦਾ ਧਨੀ ਅਜਾਇਬ ਚਿੱਤਰਕਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਅਲੌਕਿਕ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਜੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਪਰਉਪਕਾਰੀ ਕਾਰਜ ਹੈ ਕਲਮ ਨੂੰ ਸਨਮਾਨਿਤ ਕਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮੇਂ ਦਾ ਸਦ-ਉਪਯੋਗ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਰੁੱਤਾਂ ਦੀ ਰਾਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਕਾਲੇ ਦਿਨ - 1984 ਤੋਂ ਬਾਅਦ ਸਿੱਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਗੁਰਭਜਨ ਗਿੱਲ ਦੀ 'ਗੁਲਨਾਰ' / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਹਲੂਣਾ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਚੁੱਪ ਦੇ ਖ਼ਿਲਾਫ਼ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਬਦਕਾਰ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਚੇਤੰਨ ਸ਼ਾਇਰ ਮੁਹਿੰਦਰਦੀਪ ਗਰੇਵਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸੰਤ ਹਰਚੰਦ ਸਿੰਘ ਲੌਗੋਵਾਲ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ / ਦਲਵੀਰ ਸਿੰਘ ਲੁਧਿਆਣਵੀ (ਲੇਖ )
  • ਬਹੁ-ਕਲਾਵਾਂ ਦਾ ਸੁਮੇਲ - ਕਰਮਜੀਤ ਸਿੰਘ ਔਜਲਾ (ਲੇਖ )

    ਦਲਵੀਰ ਸਿੰਘ ਲੁਧਿਆਣਵੀ   

    Email: dalvirsinghludhianvi@yahoo.com
    Cell: +91 94170 01983
    Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
    ਲੁਧਿਆਣਾ India 141013
    ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



    ਕਰਮਜੀਤ ਸਿੰਘ ਔਜਲਾ

    ਮੁੱਢਲਾ ਸ਼ੌਕ ਸੀ ਚਿੱਤਰਕਾਰੀ ਦਾ। ਪਰ, ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਏ ਓਹੀ ਮਿਲਦਾ ਹੈ, ਬੰਦਾ ਭਾਵੇਂ ਲੱਖ ਜ਼ੋਰ ਲਗਾ ਲਵੇ। ਬਿਆਲੀਵੇਂ ਸਾਲ ਵਿਚ, ਉਸ ਕੈਮੀਕਲ ਫੈਕਟਰੀ ਵਿਚ, ਜਿੱਥੇ ਸਰਦਾਰ ਕਰਮਜੀਤ ਸਿੰਘ ਔਜਲਾ ਸੇਵਾਰੱਤ ਸਨ, ਗੈਸ ਲੀਕ ਹੋਣ ਨਾਲ ਭਾਵੇਂ ਉਨ੍ਹਾਂ ਦੀ ਜਾਨ ਤਾਂ ਬਚ ਗਈ, ਪਰ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ। ਅੱਠ ਮਹੀਨਿਆਂ ਦੇ ਲੰਮੇ-ਚੌੜੇ ਇਲਾਜ ਨਾਲ ਇਕ ਅੱਖ 'ਚ ਚੌਥਾ ਹਿੱਸਾ ਨਜ਼ਰ ਵਾਪਿਸ ਆ ਗਈ।  ਇੰਨੀ ਕਮਜ਼ੋਰ ਨਜ਼ਰ ਨਾਲ ਚਿੱਤਰਕਾਰੀ ਤਾਂ ਹੋ ਨਹੀਂ ਸੀ ਸਕਦੀ, ਪਰ ਇਸ ਦਾ ਲਾਭ ਜ਼ਰੂਰ ਹੋਇਆ ਕਿ ਐਚ. ਡੀ. ਸੀ. ਲਿਮਟਿਡ ਨੇ ਉਨ੍ਹਾਂ ਨੂੰ ਮਾਰਕਟਿੰਗ ਮੈਨੇਜਰ ਬਣਾ ਦਿੱਤਾ। ਇਸ ਨਾਲ ਜੀਵਨ ਦੇ ਨਿਰਬਾਹ ਪੱਖੋਂ ਤਾਂ ਬੇਫ਼ਿਕਰੀ ਹੋ ਗਈ, ਪਰ ਚਿੱਤਰਕਲਾ ਵਰਗਾ ਸੂਖ਼ਮ ਰਚਨਾਤਮਿਕ ਕਾਰਜ ਸੰਭਵ ਨਾ ਹੋ ਸਕਿਆ। ਖਾਲੀ ਸਮਾਂ ਜ਼ਿਆਦਾ ਹੋਣ ਕਰਕੇ ਉਹਨਾਂ ਦੀਆਂ ਉਂਗਲਾ ਚਿੱਤਰਕਲਾ ਲਈ ਬੇਤਾਬ ਹੋ ਜਾਂਦੀਆ ਸਨ। ਪਰ, ਇੱਕ ਹੀ ਅੱਖ ਦੀ ਕਮਜ਼ੋਰ ਤੇ ਪੇਤਲੀ ਨਜ਼ਰ ਉਨ੍ਹਾਂ ਦੀ ਪੇਸ਼ ਨਾ ਜਾਣ ਦਿੰਦੀ।
    ਔਜਲਾ ਸਾਹਿਬ ਨੇ ਇਸ ਦੁਖਦਾਈ ਅਵਸਥਾ ਦਾ ਜ਼ਿਕਰ ਸਵਰਗਵਾਸੀ ਪ੍ਰਿੰਸੀਪਲ ਸਤਿਬੀਰ ਸਿੰਘ ਨਾਲ ਕਰਦਿਆਂ ਪੁੱਛਿਆ, "ਮੈਂ ਕੁਝ ਲਿਖਣਾ ਚਾਹੁੰਦਾ ਹਾਂ ਤੇ ਦੱਸੋ ਕੀ ਲਿਖਾ"? ਇਹ ਗੱਲ ਅਕਤੂਬਰ ੧੯੮੭ ਦੀ ਹੈ। ਪ੍ਰਿੰਸੀਪਲ ਸਾਹਿਬ ਨੇ ਅੱਗਿਓਂ ਕਿਹਾ, "ਨਾਟਕ ਲਿਖੋ, ਇਸ ਨਾਲ ਤੁਸੀਂ ਜਲਦੀ ਹੀ ਲਾਈਮਲਾਈਟ ਵਿਚ ਆ ਜਾਵੋਗੇ"। 
    ਸਰਦਾਰ ਜੀ ਨੇ ਇਸ ਕਥਨ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਦੋ ਹੀ ਦਿਨਾਂ ਵਿਚ ਸੌ ਪੰਨਿਆਂ ਦਾ ਨਾਟਕ 'ਸਮੇਂ ਸਮੇਂ ਦੇ ਰੰਗ' ਲਿਖ ਮਾਰਿਆ। ਇਕ ਮਹੀਨੇ ਦੇ ਵਿਚ-ਵਿਚ ਹੀ ਲਾਹੌਰ ਬੁੱਕ ਸ਼ਾਪ ਵੱਲੋਂ ਇਹ ਨਾਟਕ ਦਸੰਬਰ ੧੯੮੭ ਵਿਚ ਪ੍ਰਕਾਸ਼ਿਤ ਹੋ ਗਿਆ। ਅਗਲੇ ਸਾਲ ਇਸ ਪੁਸਤਕ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਵੋਤਮ ਪੁਰਸਕਾਰ ਦਿੱਤਾ ਗਿਆ। 
    ਜਦੋਂ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਇਸ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹੀ ਤਾਂ ਉਹ ਆਪਣੀ ਬੇਟੀ ਨਾਲ ਫੁੱਲਾਂ ਦਾ ਗੁਲਦਸਤਾ ਲੈ ਕੇ ਇਸ ਨਵੇਂ ਬਣੇ ਲੇਖਕ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਘਰੇ ਆ ਗਏ ਅਤੇ ਕਹਿਣ ਲੱਗੇ, "ਯਾਰ! ਮੈਂ ਤੇਰੇ ਨਾਲ ਮਾਖ਼ੌਲ ਕੀਤਾ ਸੀ। ਮੈਂ ਤਾਂ ਇਹੀ ਸਮਝਦਾ ਸੀ ਕਿ ਤੇਜ਼ਾਬ ਅਤੇ ਰਸਾਇਣਾਂ ਨਾਲ ਮੱਥਾ ਮਾਰਨ ਵਾਲੇ ਕੈਮੀਕਲ ਇੰਜੀਨੀਅਰ ਕੋਲੋਂ ਕੀ ਲਿਖ ਹੋਣਾ ਹੈ?"
    ਜੋ ਵੀ ਹੋਵੇ; ਕੁੱਬੇ ਦੇ ਲੱਤ ਮਾਰੀ, ਉਸ ਦਾ ਕੁੱਬ ਨਿਕਲ ਗਿਆ।  ਉਨ੍ਹਾਂ ਨੂੰ ਪ੍ਰਿੰਸੀਪਲ ਸਾਹਿਬ ਦਾ ਮਾਖ਼ੌਲ ਵੀ ਚੰਗਾ-ਚੰਗਾ ਲੱਗਿਆ।  ਇਸ ਮਾਖ਼ੌਲ ਸਦਕਾ ਹੀ ਉਨ੍ਹਾਂ ਦੀਆਂ ਬੱਤੀ ਕਿਤਾਬਾਂ ਛੱਪ ਚੁੱਕੀਆਂ ਹਨ ਅਤੇ ਬਹੁਤ ਸਾਰੇ ਪੁਰਸਕਾਰ ਅਤੇ ਮਾਣ-ਸਨਮਾਨ ਵੀ ਮਿਲੇ ਹਨ। ਇਨ੍ਹਾਂ ਵਿਚ 'ਆਈ ਸੀ ਨੰਦਾ ਸਰਵੋਤਮ ਪੁਸਤਕ ਪੁਰਸਕਾਰ ਭਾਸ਼ਾ ਵਿਭਾਗ ਪੰਜਾਬ, 'ਬਲਰਾਜ ਸਾਹਨੀ ਪੁਰਸਕਾਰ (੨੦੦੪) ਪੰਜਾਬੀ ਸਾਹਿਤ ਟਰੱਸਟ ਟੁੱਢੀਕੇ, 'ਭਾਈ ਵੀਰ ਸਿੰਘ ਪੁਰਸਕਾਰ (੨੦੦੫) ਧੰਨ ਪੋਠੋਹਾਰ ਸੋਸਾਇਟੀ ਲੁਧਿਆਣਾ, 'ਬਲਵੰਤ ਗਾਰਗੀ ਪੁਰਸਕਾਰ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ,  'ਸ਼੍ਰਮੋਣੀ ਪੰਜਾਬੀ ਰਤਨ ਪੁਰਸਕਾਰ (੨੦੦੭) ਸ਼ਹੀਦ ਮੈਮੋਰੀਅਲ ਸੋਸਾਇਟੀ, 'ਸਾਹਿਤਪਾਲ ਪੁਰਸਕਾਰ (੨੦੧੦) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਆਦਿ ਵਰਗੀਆਂ ਸੰਸਥਾਵਾਂ ਸ਼ਾਮਿਲ ਹਨ।


    ਸ. ਕਰਮਜੀਤ ਸਿੰਘ ਔਜਲਾ ਅਤੇ ਬੀਬੀ ਮਨਿੰਦਰ ਔਜਲਾ ਇਕ ਸਮਾਗਮ ਦੌਰਾਨ ਸਨਮਾਨਤ ਹੁੰਦੇ ਹੋਏ
    ਸਰਦਾਰ ਕਰਮਜੀਤ ਸਿੰਘ ਔਜਲਾ ਦੇ ਹੁਣ ਤੀਕਰ ਛਪ ਚੁੱਕੇ ਨੌ ਨਾਵਲ, ਪੰਜ ਕਹਾਣੀ ਸੰਗ੍ਰਹਿ, ਦੋ ਨਾਟਕ ਅਤੇ ਪੰਦਰਾਂ ਪੁਸਤਕਾਂ ਜੋ ਸਿੱਖ ਇਤਿਹਾਸ ਦੀ ਵਿਚਾਰਧਾਰਾ ਅਤੇ ਵਰਤਮਾਨ ਹਾਲਾਤਾਂ ਬਾਰੇ ਚਾਨਣਾ ਪਾਉਂਦੀਆਂ ਹਨ। ਪਿਛਲੇ ਸੱਤ ਸਾਲਾਂ ਤੋਂ ਮਾਸਿਕ ਪੱਤਰ 'ਸੇਵਾ ਲਹਿਰ' ਜਿਸ ਦੇ ਮੁੱਖ-ਸੰਪਾਦਕ ਸ. ਔਜਲਾ ਜੀ ਹਨ, ਲਗਾਤਾਰ ਛਪ ਰਿਹਾ ਹੈ। 
    ਔਜਲਾ ਜੀ ਕਈ ਸਾਹਿਤਕ ਤੇ ਸਮਾਜ-ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ, ਸਮਾਜ ਲਈ ਰਾਹ ਦਸੇਰਾ ਬਣੇ ਹਨ।  ਸਾਹਿਤਕ ਸੰਸਥਾ ਸਿਰਜਣਧਾਰਾ  ਦੇ ਪ੍ਰਧਾਨ ੧੯੮੮ ਤੋਂ ਚੱਲੇ ਰਹੇ ਹਨ ਕਿਉਂਕਿ ਇਹ 'ਵਨ ਮੈਨ ਫੈਮਲੀ ਟਰੱਸਟ' ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ੧੯੯੪ ਤੋਂ ੧੯੯੭ ਤੱਕ ਅਗਜੈਕਟਿਵ ਦੇ ਮੈਂਬਰ ਰਹੇ। ਜੀਵਨ ਮੈਂਬਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਹੁੰਦਿਆਂ ਹੀ ੧੯੯੨-੯੪ ਅਤੇ ੧੯੯੬-੯੮ ਵਿਚ ਅੰਤ੍ਰਰਿੰਗ ਬੋਰਡ ਦੇ ਮੈਂਬਰ ਵੀ ਰਹੇ। ਪੰਜਾਬੀ ਨਾਵਲ ਅਕਾਡਮੀ ਲੁਧਿਆਣਾ ਦੇ ਪ੍ਰਧਾਨ ੨੦੦੩ ਤੋਂ ਅਤੇ  ਸ਼੍ਰਿਮੋਣੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ੨੦੦੧ ਤੋਂ ਬਣਦੇ ਆ ਰਹੇ ਹਨ। ਲੁਧਿਆਣਾ ਕੰਜਿਊਮਰਜ਼ ਪ੍ਰੋਟੈਕਸ਼ਨ ਫੋਰਮ ਦੇ ੨੦੦੭ ਤੋਂ ੨੦੧੧ ਤੱਕ ਪ੍ਰਧਾਨ ਰਹੇ ਹਨ।   
    ਸਰਦਾਰ ਕਰਮਜੀਤ ਸਿੰਘ ਦਾ ਜਨਮ ੨੧ ਦਸੰਬਰ, ੧੯੪੧ ਨੂੰ ਪਿੰਡ ਭਲੋਜਲਾ, ਤਰਨਤਾਰਨ ਵਿਖੇ ਹੋਇਆ। ਉਨ੍ਹਾਂ ਨੇ ੧੯੬੦ ਵਿਚ ਐਫ. ਐਸਸੀ. ਤੀਕਰ ਪੜ੍ਹਾਈ ਕਰਕੇ ੧੯੬੪ ਵਿਚ ਕੈਮੀਕਲ ਇੰਜਨੀਅਰ ਬਣ ਗਏ। ਦਸੰਬਰ ੩੧, ੨੦੦੧ ਵਿਚ ਉਹ ਨੌਕਰੀ ਤੋਂ ਸੇਵਾ-ਮੁਕਤ ਹੋ ਗਏ। ਪਰਿਵਾਰਕ ਫੁਲਵਾੜੀ ਵਿਚ ਦੋ ਬੇਟੇ ਹਨ। ਵੱਡਾ ਤਾਂ ਕੰਪਿਊਟਰ ਇੰਜਨੀਅਰ ਹੈ ਤੇ ਛੋਟਾ ਆਰਮੀ ਵਿਚ ਮੇਜਰ। ਜਦਕਿ ਉਹਨਾਂ ਦੀ ਸੁਹਿਰਦ ਧਰਮ ਪਤਨੀ ਬੜੇ ਹੀ ਨਿੱਘੇ ਸੁਭਾਅ ਦੇ ਹੋਣ ਕਰਕੇ ਆਏ-ਗਏ ਮਹਿਮਾਨਾਂ ਦੀ ਸੇਵਾ ਕਰਨ ਦੇ ਇਲਾਵਾ ਔਜਲਾ ਸਾਹਿਬ ਨਾਲ ਸਾਹਿਤਕ ਖੇਤਰ ਵਿਚ ਹੱਥ ਵੰਡਾਉਂਦੇ ਨੇ, ਯਾਨੀ ਔਜਲਾ ਸਾਹਿਬ ਦੀ ਸਫਲਤਾ ਪਿੱਛੇ ਇਕ ਸ਼ਕਤੀ ਵਜੋਂ ਕੰਮ ਕਰਦੇ ਨੇ। 
    ਮੈਂ ਤਾਂ ਇਹੀ ਕਾਮਣਾ ਕਰਦਾ ਹਾਂ ਕਿ ਸਰਦਾਰ ਔਜਲਾ ਦੀ ਕਲਮ ਨੂੰ ਪਰਮਾਤਮਾ ਹੋਰ ਸ਼ਕਤੀ ਬਖਸ਼ੇ ਅਤੇ ਉਹਨਾਂ ਦੀ ਸਿਹਤਯਾਬੀ ਲਈ ਵੀ ਅਰਦਾਸ ਕਰਦਾ ਹਾਂ।