ਖੂਹੀ (ਪਿਛਲ ਝਾਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੁੱਧਵਾਰ ਦਾ ਦਿਨ ਸੀ ।ਅੱਜ ਇਸ ਖੂਹੀ ਕੰਮ ਕਰਨ ਦਾ ਸਾਡਾ ਚੌਥਾ ਦਿਨ ਸੀ । ਸਾਡਾ ਖੂਹੀ ਡੂਘੀ ਕਰਨ ਦਾ ਕਂਮ ਮੇਰੇ ਪਿੰਡ ਤੋਂ ਕੋਈ ਲਗਭਗ ੧੦ ਕੁ ਕਿਲੋਮੀਟਰ ਦੀ ਦੂਰੀ ਤੇ ਕਿਸੇ ਪਿੰਡ ਵਿੱਚ ਚਲਦਾ ਸੀ।ਮੈਂ ਉਸ ਸਮੇਂ ਬਾਰਵੀਂ ਜਮਾਤ ਦਾ ਵਿਦਿਆਰਥੌ ਸੀ । ਕਿਉਂ ਕਿ ਮੈ ਬਾਰਵੀਂ ਜਮਾਤ ਪ੍ਰਾਈਵੇਟ ਤੋਰ ਤੇ ਕਰ ਰਿਹਾ ਸੀ। ਇਸ ਕਰਕੇ ਉਸ ਸਾਲ ਮੈਂ ਲਗਾਤਾਰ ਮਿਹਨਤ ਮਜਦੂਰੀ ਕਰ ਰਿਹਾ ਸੀ, ਭਾਵੇਂ ਬੀ.ਏ ਕਰਨ ਤੱਕ ਮਜਦੂਰੀ ਕਰਨ ਦਾ ਸਿਲਸਲਾ ਚਲਦਾ ਰਿਹਾ । ਪਰ ਇਹ ਸਾਲ ਬਿਲਕੁੱਲ ਮੇਰੇ ਲਈ ਫਰੀ ਦੀ ਤਰ੍ਹਾ ਸੀ। ਕਿਉਂ ਰਾਤ ਮੇਰੇ ਕੋਲ਼ ਪੜਾਈ ਕਰਨ ਦਾ ਬਹੁਤ ਸਮਾਂ ਹੁੰਦਾ ਸੀ। ਉਸ ਪਿੰਡ ਵਿੱਚ ਮੇਰੇ ਤਾਏ ਦਾ ਲੜਕਾ ਵਿਆਹਿਆ ਹੋਇਆ ਸੀ।ਉਸ ਦਿਨ ਮੈਂ ਮਾਸੜ ਕੇ ਘਰ ਚਲਿਆ ਗਿਆ। ਕਿਉਂ ਕਿ ਮਾਸੜ ( ਤਾਏ ਦੇ ਲੜਕੇ ਦਾ ਸਹੁਰਾ ) ਅਤੇ ਦੋ ਤਿੰਨ ਹੋਰ ਬੰਦੇ ਉੱਥੇ ਸਾਡੇ ਨਾਲ ਕੰਮ ਕਰਦੇ ਸਨ।ਉਸ ਦਿਨ ਅਸੀ ੮ ਕੁ ਵਜੇ ਨੂੰ ਉਸ ਖੂਹੀ ਤੇ ਆ ਗਏ ਜੋ ਉਸ ਪਿੰਡ ਦੇ ਨਾਲ ਹੀ ਲਗਦੀ ਸੀ।ਮਾਸੜ ਦਾ ਨਾਮ ਝਲਮਣ ,ਇੱਕ ਬੰਦੇ ਦਾ ਨਾਮ ਸਰਦਾਰਾ , ਦੂਜੇ ਦਾ ਨਾਮ ਰਾਮ ਅਤੇ ਤੀਜੇ ਦਾ ਨਾਮ ਨਾਮ ਰੌਸ਼ਨ ਸੀ।
          ਅਸੀ ਆਪਣਾ ਸਮਾਨ ਕੱਢਿਆ । ਦੋ ਜਣੇ ਟੋਕਰੇ ਸਾਫ ਕਰਨ ਲੱਗ ਪਏ ।ਇੱਕ ਜਣਾ ਚਾਹ ਬਣਾਉਣ ਲੱਗ ਪਿਆ। ਕਿਉਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰੂਟੀਨ ਨਾਲ ਚਾਹ ਬਣਦੀ ਹੀ ਸੀ । ਚਾਹ ਪੀਣ ਤੋਂ ਬਾਅਦ ਹੀ ਕੰਮ ਸੁਰੂ ਕੀਤਾ ਜਾਂਦਾ ਸੀ।ਟੋਕਰੇ  ਇਸ ਕਰਕੇ ਸਾਫ ਕੀਤੇ ਜਾ ਰਹੇ ਸੀ ਕਿਉਂ ਉਸ ਖੂਹੀ ਵਿੱਚੋਂ ਜੋ ਮਿੱਟੀ ਨਿਕਲਦੀ ਸੀ । ਉਹ ਕੁੱਝ ਹੱਦ ਤੱਕ ਗਿੱਲੀ ਸੀ। ਇਸ ਕਰਕੇ ਉਹ ਟੋਕਰਿਆ ਨਾਲ ਚੰਬੜ ਜਾਦੀ ਸੀ। ਇਸ ਲਈ ਰਾਤ ਨੂੰ ਕੰਮ ਤੇ ਜਾਣ ਲੱਗਿਆ ਉਹਨਾਂ ਨੂੰ ਸਾਫ ਕਰਨਾ ਔਖਾ ਸੀ। ਇਸ ਕਰਕੇ ਜਾਣ ਦੇ ਸਮੇਂ ਉਹਨਾ ਨੂੰ ਅਸੀ ਸਾਫ ਨਹੀ ਕਰਦੇ ਸੀ। ਲੱਜ ਖਿਚਣ ਵਾਲਿਆ ਨੇ ਲੱਜ ਨੂੰ ਕਸ ਕੇ ਡੰਡਾ ਬੰਨ ਲਿਆ ਅਤੇ ਉਹਨਾ ਆਪਣਾ ਕੰਮ ਪੂਰੀ ਤਰ੍ਹਾ ਤਿਆਰ ਕਰ ਲਿਆ । ਉਸ ਸਮੇਂ ਹੀ ਚਾਹ ਵਾਲੇ ਕਿਹਾ " ਚਾਹ ਪੀ ਲਊ , ਚਾਹ ਬਣ ਗਈ" ਉਸਨੇ ਚਾਹ ਗਲਾਸਾਂ ਪਾ ਕੇ ਸਾਰਿਆ ਨੂੰ ਫੜਾ ਦਿੱਤੀ। ਚਾਹ ਪੀਣ ਉਪਰੰਤ ਕੰਮ ਸੂਰੁ ਕਰ ਦਿੱਤਾ ਗਿਆ।
                ਮਾਸੜ ਝਲਮਣ ਦਾ ਕੰਮ ਜੋ ਖੂਹੀ ਵਿੱਚੋ ਮਿੱਟੀ ਦੇ ਟੋਕਰੇ ਭਰ ਕੇ ਆਉਦੇ ਸਨ ਉਹਨਾਂ ਨੂੰ ਰੋਸ਼ਨ ਨਾਲ ਲੱਗ ਕੇ ਪਰੇ ਸੁਟਣਾ ਅਤੇ ਉਹਨਾ ਨੂੰ ਫੜਨਾ ਅਤੇ ਦੂਜਾ ਟੋਕਰਾ ਪਾ ਕੇ ਖੂਹੀ ਵਿੱਚ ਛੱਡਣਾ ਸੀ। ਰਾਮ ਤੇ ਸਰਦਾਰੇ ਦਾ ਕੰਮ ਲੱਜ ਨੂੰ ਬਲਦਾ ਦੀ ਤਰ੍ਹਾ ਖਿੱਚਣਾ ਸੀ। ਮੇਰਾ ਕੰਮ ਖੂਹੀ ਦੇ ਵਿੱਚ ਜਾ ਕੇ ਟੋਕਰੇ ਭਰਨਾ ਸੀ।ਇਸ ਕਰਕੇ ਸਾਰੇ ਆਪਣਾ ਕੰਮ ਬੜੀ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਦੇ ਸੀ। ਇਸੇ ਤਰ੍ਹਾ ਹੀ ਹੱਸਦੇ ਕਰਦਿਆ ਦਾ ਸ਼ਖਤ ਮਿਹਨਤ ਕਰਦਿਆ ਦਾ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਨਿਕਲ ਜਾਂਦਾ ਸੀ।
              ਮੈ ਟੋਕਰੇ ਵਿੱਚ ਖੜ ਗਿਆ ਅਤੇ ਮੈਂਨੂੰ ਟੋਕਰੇ ਰਾਹੀ ਖੂਹੀ ਵਿੱਚ ਉਤਾਰ ਦਿੱਤਾ ਗਿਆ , ਕਿਉਂ ਕਿ ਹੁਣ ਖੂਹੀ ਦੀ ਡੂਘਾਈ ਲਗਭਗ ੩੫ ਕੁ ਫੁੱਟ ਹੋ ਚੁੱਕੀ ਸੀ । ਇਸ ਲਈ ਮੈ ਖੂਹੀ ਵਿੱਚ ਜਾ ਕੇ ਟੋਕਰੇ ਭਰਨ ਦਾ ਕੰਮ ਸੂਰੂ ਕਰ ਦਿੱਤਾ। ਮੈ ਖੂਹੀ ਵਿੱਚੋ ਟੋਕਰੇ ਭਰੀ ਜਾ ਰਿਹਾ ਸੀ । ਮਾਸੜ ਤੇ ਰੋਸ਼ਨ ਫੜਕੇ ਉਹਨਾ ਨੂੰ ਪਰੇ ਸੁੱਟੀ ਜਾ ਰਹੇ ਸਨ। ਰਾਮ ਤੇ ਸਰਦਾਰੇ ਦਾ ਕੰਮ ਬਲਦ ਦੀ ਤਰ੍ਹਾ ਮਿੱਟੀ ਦੇ ਭਰੇ ਟੋਕਰੇ ਗੱਲਾਂ ਕਰਦੇ ਖਿੱਚੀ ਜਾ ਰਹੇ ਸਨ। ਭਾਵੇ ਕੰਮ ਬਹੂਤ ਹੀ ਸ਼ਖਤ ਸੀ ਪਰ ਦੋਵੇ ਜਣੇ ਹੀ ਕਾਫੀ ਜੁਆਨ ਅਤੇ ਰਿਸ਼ਟ ਪੁਸ਼ਟ ਸਨ। ਰਾਮ ਤਾਂ ਇੰਨਾ ਜਿਆਦਾ ਰਿਸ਼ਟ ਪੁਸਟ ਸੀ ਕਈ ਵਾਰ ਜੇਕਰ ਸਰਦਾਰਾ ਪਿਸ਼ਾਬ ਕਰਨ ਚਲਾ ਜਾਂਦਾ ਤਾਂ ਕਦੇ ਇਹ ਨਹੀ ਕੰਿਹੰਦਾ ਸੀ । ਕਿ ਰੁੱਕ ਜਾਉ, ਇਕੱਲਾ ਵੀ ਕਈ ਕਈ ਟੋਕਰੇ ਖਿੱਚ ਦਿੰਦਾ ਸੀ।ਉਸ ਦੀ ਇਹ ਆਦਤ ਸੀ ਕਿ ਕਦੇ ਵੀ ਕੰਮ ਤੋਂ ਜੀਅ ਨਹੀ ਚਰਾaੁਦਾ ਸੀ।ਇਸ ਲਈ ਇਸੇ ਤਰ੍ਹਾ ਲਗਭਗ ੧੦.੩੦ ਕੁ ਵਜੇ ਤੱਕ ਅਸੀ ਕੰਮ ਕਰਦੇ ਰਹੇ। ਪੋਣੇ ਕੇ ਗਿਆਰਾਂ ਵਜੇ ਮਾਸੜ ਨੇ ਕਿਹਾ"ਚਲੋ ਬਈ ਮੁੰਡੇਉ ਨਾਲੇ ਚਾਹ ਬਣਾ ਲਉ" ਨਾਲੇ ਕੁੱਝ ਦੇਰ ਅਰਾਮ ਕਰ ਲਉ। ਕਿਉਂ ਸਾਡੇ ਵਿੱਚ ਮਾਸੜ ਹੀ ਇੱਕ ਸ਼ਿਆਣੀ ਉਮਰ ਦਾ ਸੀ। ਮੈ ਉਹਨਾ ਵਿੱਚ ਸਭ ਤੋਂ ਘੱਟ ਉਮਰ ਦਾ ਸੀ।ਇਸ ਲਈ ਮਾਸੜ ਨੇ ਮੈਨੂੰ ਵੀ ਕਿਹਾ ਮੁੰਡਿਆਂ ਅਗਲੇ ਟੋਕਰੇ ਵਿੱਚ ਆ ਜਾ ਬਾਹਰ । ਚਾਹ ਪੀ ਕੇ ਦੁਬਾਰ ਕੰਮ ਸੂਰੁ ਕਰਾਗੇ।
                   ਘੰਟੇ ਕੁ ਬਾਅਦ ਦੁਬਾਰਾ ਕੰਮ ਸ਼ੁਰੂ ਹੋ ਗਿਆ। ਮੈਨੂੰ ਫਿਰ ਉਸੇ ਤਰ੍ਹਾ ਟੋਕਰੇ ਵਿੱਚ ਬਿਠਾ ਕੇ ਥੱਲੇ ਛੱਡ ਦਿੱਤਾ ਗਿਆ। ਖੂਹੀ ਵਿੱਚ ਜਾ ਕੇ ਅਜੇ ਦੋ ਟੋਕਰੇ ਹੀ ਬਾਹਰ ਕੱਡੇ ਸਨ ਕਿ ਮਾਸੜ ਨੇ ਉੱਚੀ ਦੇਣੇ ਅਵਾਜ ਮਾਰੀ "ਉਏ!@ ਪੁੱਤਰਾਂ ਬਚੀ" ਮੈਂ ਨੀਵੀ ਪਾਈ ਟੋਕਰਾ ਭਰ ਰਿਹਾ ਸੀ । ਜਦੋਂ ਮੈਂ ਉਪਰ ਵੱਲ ਦੇਖਿਆ ਤਾਂ ਮਿੱਟੀ ਦੀ ਇੱਕ ਢਿੱਗ ਖੂਹੀ ਵਿੱਚ ਡਿੱਗ ਰਹੀ ਸੀ। ਮੈਂ ਇੱਕ ਦਮ ਉਸ ਰੱਸੇ ਨੂੰ ਫੜ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਕਿਉਂ ਕਿ ਇੱਕ ਰੱਸਾ ਇਸੇ ਕਰਕੇ ਸਾਡਾ ਪਹਿਲਾ ਹੀ ਬਾਹਰ ਤੂਤ ਨੂੰ ਬੰਨ ਕੇ ਖੂਹੀ ਵਿੱਚ ਇਸ ਤਰ੍ਹਾ ਦੇ ਖਤਰੇ ਤੋਂ ਬਚਣ ਲਈ ਅਤੇ ਜਲਦੀ ਬਾਹਰ ਨਿਕਲਣ ਲਈ ਲਮਕਾਇਆ ਹੋਇਆ ਸੀ। ਪਰ ਇੱਕ ਦਮ ਹੀ ਦਿਮਾਗ ਨੇ ਕੰਮ ਕੀਤਾ ਕਿ ਜਿਸ ਪਾਸੇ ਤੋਂ ਢਿੱਗ ਡਿਗ ਰਹੀ ਮਨਾ ਤੂੰ ਤਾਂ ਉਸੇ ਪਾਸੇ ਨੂੰ ਚੜ੍ਹ ਰਿਹਾ ਹੈ। ਫੇਰ ਉਸ ਪਾਸੇ ਵਲ ਛੇਤੀ ਰੁੱਖ ਕੀਤਾ ਜਿੱਧਰ ਨੂੰ ਟੋਕਰੇ ਉਪਰ ਵੱਲ ਖਿੱਚੇ ਜਾ ਰਹੇ ਸਨ। ਅਚਾਨਕ ਮਾਸੜ ਦਾ ਹੱਥ ਭੋਣੀ ਵਿੱਚ ਆ ਗਿਆ ਅਤੇ ਮੈਂ ਉਸੇ ਰੱਸੇ ਨੂੰ ਫੜ ਕੇ ਉੱਪਰ ਵੱਲ ਚੜਨਾ ਸ਼ੁਰੂ ਕਰ ਦਿੱਤਾ। ਪਰ ਉਸ  ਰੱਬ ਦੇ ਬੰਦੇ ਨੇ ਆਪਣੇ ਹੱਥ ਦੀ ਕੋਈ ਪਰਵਾਹ ਨਾ ਕੀਤੀ ਸਗੋਂ ਮੈਂਨੂੰ ਹੱਲਾ ਸ਼ੇਰੀ ਨਾਲ ਬਾਹਰ ਆਉਣ ਲਈ ਕਹਿੰਦਾ ਰਿਹਾ। ਜਿਉਂ ਹੀ ਮੈਂ ਬਾਹਰ ਆਇਆ ਲਭਗਭ ੫-੭ ਮਿੰਟਾਂ ਵਿੱਚ ਖੂਹੀ ਵਿੱਚ ਇੰਨੀ ਕੁ ਮਿੱਟੀ ਡਿੱਗ ਚੁੱਕੀ ਸੀ ਜੋ ਮੇਰੀ ਜਾਨ ਲੈਣ ਲਈ ਕਾਫੀ ਸੀ।ਉਸ ਦਿਨ ਤੋਂ ਬਾਅਦ ਮਾਸੜ ਜੀ ਮੈਨੂੰ ਕਿਹਾ "ਪੁੱਤਰਾ ਮਿਹਨਤ ਕਰਨੀ ਕੋਈ ਮਾੜੀ ਨਹੀ, ਪਰ ਕੋਈ ਹੋਰ ਕੰਮ ਕਰ ਲੈ" ਕਿਉਂ ਕਿ ਜੇਕਰ ਮੌਤ ਦੀ ਆਹਟ ਸਭ ਤੋਂ ਨੇੜੇ ਤੋਂ ਸੁਣੀ ਸੀ ਤਾਂ ਉਹ ਮਾਸੜ ਨੇ ਹੀ ਸੁਣੀ ਸੀ। ਇਸ ਕਰਕੇ ਇੱਕ ਤਾ ਉਹ ਸਾਡੇ ਸਾਰਿਆ ਵਿੱਚੋਂ ਸਿਆਣੇ ਸਨ। ਦੂਜਾ ਉਹ ਕਾਫੀ ਡਰ ਗਏ ਸਨ। ਇਸ ਲਈ ਉਸ ਦਿਨ ਤੋਂ ਬਾਅਦ ਖੂਹੀਆ ਦਾ ਕੰਮ ਬੰਦ ਕਰ ਦਿੱਤਾ। 
                 ਪਰ ਜਿੰਦਗੀ ਵਿੱਚ ਮਿਹਨਤ ਕਰਨੀ ਨਹੀ ਛੱਡੀ ਅਤੇ ਨਾਲ ਦੀ ਨਾਲ ਪੜ੍ਹਾਈ ਜਾਰੀ ਰੱਖੀ ਅੱਜ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਜੇਕਰ ਮਿਹਨਤਾਂ ਨਾ ਕੀਤੀਆ ਹੁੰਦੀਆ ਪਤਾ ਨੀ ਜਿੰਦਗੀ ਨੇ ਅੱਜ ਕਿਸ ਮੋੜ ਤੇ ਲਿਆ ਖੜਾ ਕਰਨਾ ਸੀ।