ਅਧਿਆਪਕ ਨੂੰ ਸੰਭਲਣ ਦੀ ਲੋੜ (ਲੇਖ )

ਗੁਰਜੀਤ ਕੌਰ ਭੱਟ   

Cell: +91 99140 62205
Address: ਬਿਸ਼ਨਗੜ੍ਹ, ਡਾਕ: ਕਲਿਆਣ ਤਹਿ: ਮਲੇਰ ਕੋਟਲਾ
ਸੰਗਰੂਰ India
ਗੁਰਜੀਤ ਕੌਰ ਭੱਟ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰੂ ਗੋਬਿੰਦ ਦੋਨੇ ਖੜੇ, ਕਿਸ ਕੇ ਲਾਗੂ ਪਾਉ।
ਬਲਿਹਾਰੀ ਗੁਰ ਆਪਣੇ, ਜਿਸ ਗੋਬਿੰਦ ਦੀਆ ਮਿਲਾਏ।
ਸੰਤ ਕਬੀਰ ਜੀ ਅਨੁਸਾਰ ਗੁਰੂ ਦਾ ਰੁਤਬਾ ਭਗਵਾਨ ਨਾਲੋਂ ਵੱਡਾ ਹੈ। ਜਿਸਨੇ ਸਾਨੂੰ ਦੁਨੀਆਂ ਵਿੱਚ ਵਿਚਰਨ ਦੀ ਜਾਂਚ ਸਿਖਾਈ। ਅਧਿਆਪਕ ਉਹ ਦੀਵਾ ਹੈ ਜੋ ਆਪ ਬਲ ਕੇ ਵਿਦਿਆਰਥੀ ਦਾ ਜੀਵਨ ਰੁਸਨਾਉਂਦਾ ਹੈ। ਜੇਕਰ ਅਸੀਂ ਆਪਣੇ ਪਿਛੋਕੜ ਵੱਲ ਧਿਆਨ ਮਾਰੀਏ ਤਾਂ ਅਸੀਂ ਦੇਖਾਂਗੇ ਕਿ ਸਾਡੇ ਅਧਿਆਪਕ ਸਾਦੀ ਦਿੱਖ ਵਾਲੇ ਉੱਚੇ ਤੇ ਸੁੱਚੇ ਆਚਰਣ ਦੇ ਧਾਰਣੀ ਹੁੰਦੇ ਸਨ। ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ ਤੇ ਪਹਿਰਾਵਾ ਸਭ ਸਾਦੇ ਜਿਹੇ ਹੁੰਦੇ ਸਨ। ਸਵਾਲ ਇਹ ਉੱਠਦਾ ਹੈ ਕਿ ਉਹ ਸਾਨੂੰ ਗਿਆਨ ਨਹੀਂ ਸੀ ਦਿੰਦੇ? ਉਹ ਬਿਨਾਂ ਕਿਸੇ ਭੇਦ-ਭਾਵ ਤੇ ਬਿਨਾਂ ਕਿਸੇ ਲਾਲਚ ਤੋਂ ਬੱਚਿਆਂ ਨੂੰ ਪੜਾਉਂਦੇ ਸਨ।ਉਹ ਜਿਸ ਪਿੰਡ ਵਿੱਚ ਪੜ•ਾਉਂਦੇ ਉਥੋਂ ਦੇ ਹੋ ਕੇ ਰਹਿ ਜਾਂਦੇ। ਉਹ ਪਿੰਡ ਜਾਂ ਕਸਬਾ ਉਨ•ਾਂ ਦਾ ਆਪਣਾ ਹੋ ਰਹਿ ਜਾਂਦਾ। ਸਾਰਾ ਪਿੰਡ ਉਨ ਦੀ ਇੱਜਤ ਕਰਦਾ। ਮਾਂ ਬਾਪ ਦੁਆਰਾ ਦਿੱਤੀ ਖੁਲ ਦੁਆਰਾ ਉਹ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਮਾਰਦੇ ਜਾਂ ਦੁਲਾਰਦੇ ਸਨ। ਇੱਕ ਹੀ ਮਾਸਟਰ ਸਾਰੇ ਵਿਸ਼ੇ ਪੜ•ਾਉਂਦਾ ਤੇ ਸਹੀ ਸੇਧ ਦਿੰਦਾ। ਸਾਰੇ ਬੱਚੇ ਅਧਿਆਪਕ ਦਾ ਦਿਲੋਂ ਸਤਿਕਾਰ ਕਰਦੇ। ਅਧਿਆਪਕ ਦੁਆਰਾ ਕਹੇ ਸਬਦ ਪੱਥਰ ਤੇ ਲਕੀਰ ਬਰਾਬਰ ਹੁੰਦੇ। ਕਿ ਆਧੁਨਿਕ ਯੁੱਗ ਦਾ ਅਧਿਆਪਕ ਆਪਣੇ ਬੱਚਿਆਂ ਨਾਲ ਇਹੋ ਜਿਹਾ ਰੁਤਬਾ ਕਾਇਮ ਕਰਨ ਵੱਚ ਸਫਲ ਰਿਹਾ ਹੈ?  ਦਿਨੋਂ ਦਿਨ ਸਕੂਲ ਸਿਰਫ ਤੇ ਸਿਰਫ ਫੈਸ਼ਨ ਰੈਪ ਹੀ ਬਣ ਕੇ ਨਹੀਂ ਰਹਿ ਗਏ। ਆਪਣੇ ਹੀ ਪਹਿਰਾਵੇ ਤੋਂ ਭਟਕੇ ਅਧਿਆਪਕ ਕਿ ਬੱਚਿਆਂ ਨੂੰ ਸਹੀ ਸੇਧ ਦੇ ਸਕਣਗੇ। ਅਧਿਆਪਕ ਦੁਆਰਾ ਪਹਿਨੇ ਕੱਪੜੇ, ਜੁੱਤੀਆਂ ਤੇ ਵਾਲਾਂ ਦੇ ਸਟਾਈਲ ਨੂੰ ਬੱਚੇ ਆਪਣੀ ਨਿੱਜੀ ਜਿੰਦਗੀ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਅਧਿਆਪਕ ਦੇ ਹੱਥ ਵਿੱਚ ਸਿਰਫ ਕਿਤਾਬਾਂ ਹੀ ਹੁੰਦੀਆਂ ਸਨ ਪਰ ਆਧੁਨਿਕ ਅਧਿਆਪਕਾਂ ਕੋਲ ਸੈਲ ਫੋਨ, ਲੈਪਟੋਪ ਤੇ ਟੈਬਲੇਟ ਵੇਖਣ ਨੂੰ ਮਿਲਦੇ ਹਨ। ਸੱਭਿਆਚਾਰਕ ਪਹਿਰਾਵੇ ਵਾਲੇ ਮੈਡਮ ਜਦੋਂ ਕਿਸੇ ਕਲਾਸ ਵਿੱਚ ਜਾਂਦੇ ਤਾਂ ਪਿਆਰੇ ਤੇ ਰੱਬ ਦਾ ਰੂਪ ਲਗਦੇ। ਪਰ ਆਧੁਨਿਕ ਟੀਚਰਾਂ ਆਪਣੇ ਪਹਿਰਾਵੇ ਨੂੰ ਨਾ ਸਮਝਦੀਆਂ ਹੋਈਆਂ ਟੌਪ ਜੀਨ ਨਾਲ ਸਕੂਲ ਜਾਂਦੀਆਂ ਹਨ। ਉਹ ਆਪਣੇ ਕਿੱਤੇ ਨੂੰ ਹੀ ਨਹੀਂ ਸਮਝਦੀਆਂ ਕਿ ਇਹ ਕਿੱਤਾ ਇੱਜਤ ਤੇ ਮਾਣ ਵਾਲਾ ਹੈ।
ਅਧਿਆਪਕ ਦਾ ਜੀਵਨ ਸੱਚਾ ਸੁੱਚਾ ਤੇ ਸਿੱਖਿਆ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉੱਥੇ ਅਧਿਆਪਕ ਦਾ ਉਪਦੇਸ਼ ਸਿਰਫ ਪੈਸਾ ਕਮਾਉਣਾ ਨਹੀਂ ਸਿਰਫ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣਾ ਵੀ ਹੋਵੇ। ਅੱਜ ਕੱਲ ਕੌਣ ਸਮਝਦਾ ਹੈ ਸਕੂਲ਼ਾਂ ਨੂੰ ਰੋਸਨੀ ਵੰਡਣ ਵਾਲੀ ਇਬਾਦਤਗਾਹ। ਮੌਡਰਨ ਅਧਿਆਪਕ ,ਕਾਰਾਂ, ਸਕੂਟਰਾਂ ਤੇ ਮੋਟਰਸਾਇਕਲਾਂ ਤੇ ਆਉਂਦੇ ਹੱਥ ਵਿੱਚ ਮੁਬਾਇਲ ਫੜੀ,ਹਾਜਰੀ ਭਰਦੇ,ਲੈਕਚਰ ਦਿੰਦੇ ਤੇ ਉਸੇ ਤਰ•ਾਂ ਚਲੇ ਜਾਂਦੇ ਹਨ। ਉਨ•ਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੱਚਿਆਂ ਨੂੰ ਕੁਝ ਪ੍ਰਸ਼ਨ ਆਏ ਜਾਂ ਨਹੀਂ। ਸਮਝਾਉਣ ਲਈ ਤਾਂ ਉਨ•ਾਂ ਨੇ ਘਰਾਂ ਵਿੱਚ ਟਿਊਸਨ ਸੈਂਟਰ ਖੋਲੇ ਹੋਏ ਹਨ। ਪੁਰਾਣੇ ਅਧਿਆਪਕ ਬਿਨਾਂ ਕਿਸੇ ਸੁਆਰਥ ਤੋਂ ਪੇਪਰਾਂ ਵੇਲੇ ਬੱਚਿਆਂ ਨੂੰ ਪੰਜ -ਪੰਜ ਵਜੇ ਤੱਕ ਪੜ•ਾਉਂਦੇ ਰਹਿੰਦੇ ਸਨ।
ਆਖਿਰ ਵਿੱਚ ਮੈਂ ਤਾਂ ਇਹੀ ਆਖਾਂਗੀ ਕਿ ਆਪਣੇ ਕਿੱਤੇ ਤੇ ਦੇਸ਼ ਨਾਲ ਧ੍ਰੋਹ ਨਾ ਕਮਾਉਂਦੇ ਹੋਏ ਆਪਣਾ ਫਰਜ਼ ਨਿਭਾਈਏ ਤੇ ਆਉਣ ਵਾਲੀ ਪੀੜੀ ਨੂੰ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ। ਜਿਸ ਨਲ ਬੱਚਿਆਂ ਵਿੱਚ ਅਧਿਆਪਕ ਵਰਗ ਪ੍ਰਤੀ ਸਤਿਕਾਰ ਦੀ ਭਾਵਨਾ ਬਣੀ ਰਹਿ ਸਕੇ।