ਸੁੰਨੀਆ ਰਾਹਵਾਂ (ਗੀਤ )

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁੰਨੀਆ ਰਾਤਾ ਸੁੰਨੀਆ  ਰਾਹਵਾਂ
 ਦਿਲ ਅੜਿਆ ਕਿਵੇ ਗੀਤ ਮੈਂ  ਗਾਵਾਂ 
  ਸੁੰਨੀਆ ਰਾਤਾ ਸੁੰਨੀਆ  ਰਾਹਵਾਂ  ।
 
 ਮਿਲਣ ਦੇ ਊਹੀ  ਚੰਦ ਠਿਕਾਨੇ
 ਆਪਣੀ ਥਾਵੇ  ਗੈਰਾਂ ਨੂ ਪਾਵਾ
 ਦਿਲ ਅੜਿਆ ਕਿਵੇ ਗੀਤ ਮੈਂ  ਗਾਵਾਂ 
  ਸੁੰਨੀਆ ਰਾਤਾ ਸੁੰਨੀਆ  ਰਾਹਵਾਂ  ।
 
ਹੁਣ ਤਾ ਮੇਰੇ  ਬੇਲੀ ਸਾਥੀ
ਮਾਰਨ  ਦੀਆਂ ਮੇਰੇ  ਮੰਗਣ ਦੂਆਵਾ
 ਦਿਲ ਅੜਿਆ ਕਿਵੇ ਗੀਤ ਮੈਂ  ਗਾਵਾਂ 
  ਸੁੰਨੀਆ ਰਾਤਾ ਸੁੰਨੀਆ  ਰਾਹਵਾਂ  ।
 
 
ਲੱਭਦਾ ਰਹਿੰਦਾ  ਪਰ ਨਹੀ ਮਿਲਦਾ
 ਗੁੰਮ ਗਿਆ  ਮੈਥੋ ਮੇਰਾ ਸਿਰਨਾਵਾ
 ਦਿਲ ਅੜਿਆ ਕਿਵੇ ਗੀਤ ਮੈਂ  ਗਾਵਾਂ 
  ਸੁੰਨੀਆ ਰਾਤਾ ਸੁੰਨੀਆ  ਰਾਹਵਾਂ  ।
 
ਹੋਰ ਕਿਸੇ ਦਾ ਕੀ  ਸ਼ਿਕਵਾ ਏ
 ਛੱਡ ਗਿਆ ਸਾਥ ਮੇਰਾ ਪਰਛਾਂਵਾ
ਦਿਲ ਅੜਿਆ ਕਿਵੇ ਗੀਤ ਮੈਂ  ਗਾਵਾਂ 
  ਸੁੰਨੀਆ ਰਾਤਾ ਸੁੰਨੀਆ  ਰਾਹਵਾਂ  ।
 
ਖ਼ਤ ਲਿਖਣੇ ਨੂ "ਸੋਨੀ ਮਖੁ " ਵੇ
ਜਜ਼ਬਿਆਂ ਦਾ ਖੂਨ ਸਿਆਹੀ ਬਣਾਵਾ
ਦਿਲ ਅੜਿਆ ਕਿਵੇ ਗੀਤ ਮੈਂ  ਗਾਵਾਂ 
  ਸੁੰਨੀਆ ਰਾਤਾ ਸੁੰਨੀਆ  ਰਾਹਵਾਂ  ।