ਗ਼ਜ਼ਲ (ਗ਼ਜ਼ਲ )

ਹਰਮਨ 'ਸੂਫ਼ੀ'   

Email: lehraharman66@gmail.com
Phone: +91 97818 08843
Address: ਪਿੰਡ ਤੇ ਡਾਕ. ਲਹਿਰਾ ਵਾਇਆ ਡੇਹਲੋਂ
ਲੁਧਿਆਣਾ India
ਹਰਮਨ 'ਸੂਫ਼ੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗ਼ੈਰਤ ਤੇ ਅਣਖ਼ ਨੂੰ ਜਗਾਉਣ ਵਾਲ਼ਾ ਬਣ ਜਾ ਤੂੰ,
ਅੱਗੇ ਹੋ ਕੇ ਰਾਹ ਰਸ਼ਨਾਉਣ ਵਾਲ਼ਾ ਬਣ ਜਾ ਤੂੰ,

ਸਾਈਂ ਤੇਰਾ ਰਹਿਮਤਾਂ 'ਨਾ ਭਰ ਦੇਊ ਝੋਲ਼ੀ ਤੇਰੀ,
ਅੱਡ ਲੈ ਤੂੰ ਝੋਲ਼ੀ ਤੇ ਪਵਾਉਣ ਵਾਲ਼ਾ ਬਣ ਜਾ ਤੂੰ,

ਚਾਰੇ ਪਾਸੇ ਦੁੱਖ਼ਾਂ ਦੀ ਹਨੇਰੀ ਪਈ ਵਗਦੀ ਏ,
ਦੁਖ਼ੀਆਂ ਦੇ ਦਰਦ ਵੰਡਾਉਣ ਵਾਲ਼ਾ ਬਣ ਜਾ ਤੂੰ,

ਕੁੱਖ਼ਾਂ ਵਿੱਚ ਕਤਲ ਹੋ ਰਿਹਾ ਅਣਜੰਮੀਆਂ  ਦਾ,
ਧੀਆਂ ਦੀ ਇਹ ਜ਼ਿੰਦਗੀ ਬਚਾਉਣ ਵਾਲ਼ਾ ਬਣ ਜਾ ਤੂੰ,

ਨਸ਼ਿਆਂ 'ਚ ਡੁੱਬ ਰਹੀ ਅੱਜ ਦੀ ਜਵਾਨੀ ਵੇਖੋ,,
ਹੋ ਕੇ ਜ਼ਰਾ ਅੱਗੇ ਸਮਝਾਉਣ ਵਾਲ਼ਾ ਬਣ ਜਾ ਤੂੰ,

ਪਾਪ ਤੇ ਸੰਤਾਪ ਸਾਰੇ ਕੱਟ ਜਾਣੇ "ਸੂਫ਼ੀ" ਤੇਰੇ,
.ਖ਼ੁਦਾ ਅੱਗੇ ਸੀਸ਼ ਨੂੰ ਝਕਾਉਣ ਵਾਲ਼ਾ ਬਣ ਜਾ ਤੂੰ