ਪੰਜਾਬੀ ਨੂੰ ਨਾ ਭੁੱਲਿਓ (ਗੀਤ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਹੋ ਦੇਸ-ਪ੍ਰਦੇਸ, ਭਾਵੇਂ ਘਰੀਂ, ਭਾਵੇਂ ਖੇਤ
ਚਾਹੇ ਕੋਈ ਵੱਖਰੀ ਗਰਾਂ ਬਈ
'ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ'
ਸਾਡੇ ਸਿਰਾਂ ਉੱਤੇ ਗੂੜੀ ਇਹਦੀ ਛਾਂ ਬਈ 

ਜਦੋਂ ਬੋਲਦੇ ਪੰਜਾਬੀ, ਤੁਸੀ ਲੱਗਦੇ ਨਵਾਬੀ
ਵਾਂਗ ਬਣ ਮਹਿਤਾਬੀ , ਬੁੱਲ ਹਿਲਦੇ ਗੁਲਾਬੀ, 
ਉੱਚਾ ਦੁਨੀਆ ਚ ਮਾਂ ਦਾ ਏ ਨਾਂਅ ਬਈ
'ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ'
ਸਾਡੇ ਸਿਰਾਂ ਉੱਤੇ ਗੂੜੀ ਇਹਦੀ ਛਾਂ ਬਈ 


ਯਾਦ ਰੱਖੋ ਊੜਾ-ਆੜਾ, ਦੂਏ-ਤੀਏ ਦਾ ਪਹਾੜਾ
ਏਸੇ ਵਿੱਚ ਆਨ-ਸ਼ਾਨ, ਇਹਤੋ ਜਾਈਏ ਕੁਰਬਾਨ
ਐਵੇਂ ਕਰਿਓ ਨਾ, ਮਾਂ ਨੂੰ ਪਿਛਾਂਹ ਬਈ 
'ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ'
ਸਾਡੇ ਸਿਰਾਂ ਉੱਤੇ ਗੂੜੀ ਇਹਦੀ ਛਾਂ ਬਈ 

ਤੁਸੀਂ ਪੁੱਤ ਹੋ ਮਹਾਨ, ਉੱਚਾ-ਸੁੱਚਾ ਖਾਨਦਾਨ
ਮਾਂ ਨੂੰ ਪੁੱਤਾਂ ਉੱਤੇ ਮਾਣ, ਰਹੇ ਬਣਕੇ ਰਕਾਨ
ਐਵੇਂ ਕਰਿਓ ਨਾ ਕਿਸੇ ਗੱਲੋਂ ਨਾਂਹ ਬਈ
'ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ'
ਸਾਡੇ ਸਿਰਾਂ ਉੱਤੇ ਗੂੜੀ ਇਹਦੀ ਛਾਂ ਬਈ 


ਗਏ ਮਾਂ ਨੂੰ ਜੇ ਭੁੱਲ, ਗੈਰਾਂ ਉੱਤੇ ਗਏ ਡੁੱਲ
ਮਾਫ ਹੋਣੀਂ ਨਾ ਭੁੱਲ, ਪੈਣਾ ਕੌਡੀ ਵੀ ਨੀ ਮੁੱਲ 
ਨਹੀa ਫੜਨੀਂ ਕਿਸੇ ਨੇ ਫਿਰ ਬਾਂਹ ਬਈ
'ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ'
ਸਾਡੇ ਸਿਰਾਂ ਉੱਤੇ ਗੂੜੀ ਇਹਦੀ ਛਾਂ ਬਈ 


ਪੰਜਾਬੀ ਗੁਰੂਆਂ ਦੀ ਬਾਣੀਂ, ਸਭ ਬੋਲੀਆਂ ਦੀ ਰਾਣੀਂ
'ਲੰਗੇਆਣੀਏ' ਦਾ ਕਹਿਣਾ, ਸਾਧੂ ਨਾਲ ਇਹਦੇ ਰਹਿਣਾ
ਗੋਦ ਆਪਣੀ ਦੀ ਵਲੱਖਣੀ ਹੈ ਥਾਂ ਬਈ 
'ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ'
ਸਾਡੇ ਸਿਰਾਂ ਉੱਤੇ ਗੂੜੀ ਇਹਦੀ ਛਾਂ ਬਈ