ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ (ਖ਼ਬਰਸਾਰ)


ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਭਰਵੀਂ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ। 
ਸਭਾ ਵੱਲੋ ਦੋ ਮੰਟ ਦਾ ਮੌਨ ਧਾਰ ਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਕੱਤਰ ਜਨਰਲ ਤਲਵਿੰਦਰ ਸਿੰਘ ਅਤੇ ਉਘੇ ਗ਼ਜ਼ਲਕਾਰ ਹਰਭਜਨ ਧਰਨਾ ਦੇ ਅਕਾਲ ਚਲਾਣਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਦੀ ਹਾਜ਼ਰੀ 'ਚ ਸਮੂਹ ਲੇਖਕਾਂ ਨੇ ਸਰਾਭਾ ਨਗਰ ਵਿਖੇ ਪਾਰਲਰ 'ਚ ਵਿਆਹ ਲਈ ਤਿਆਰ ਹੋ ਰਹੀ ਨੌਜਵਾਨ ਲੜਕੀ 'ਤੇ ਤੇਜ਼ਾਬ ਹਮਲੇ ਸਬੰਧੀ ਖੌਫਨਾਕ ਘਟਨਾ ਦੀ ਨਿੰਦਿਆਂ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਫੜ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਬਾਕੀਆਂ ਨੂੰ ਕੰਨ ਹੋ ਜਾਣ।
ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਲੇਖਕਾਂ ਦਾ ਸਵਾਗਤ ਕਰਦਿਆਂ ਤੇ ਸਭਾ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਤ੍ਰੈਲੋਚਨ ਲੋਚੀ ਨੂੰ ਗੁਜਾਰਸ਼ ਕੀਤੀ ਕਿ ਉਹ ਆਪਣੀ ਰਚਨਾ ਪੇਸ਼ ਕਰਨ; ਕਵਿਤਾ ਦੇ ਬੋਲ ਸਨ 'ਆਪੋ ਆਪਣੇ ਕਮਰੇ ਦੇ ਵਿਚ  ਘੂਕ ਪਏ ਸਾਰੇ ਸੁੱਤੇ, ਅੰਮ੍ਰਿਤ ਵੇਲਾ ਮਾਂ ਹੀ ਜਾਗੇ ਚੁੱਲਿਓ ਧੂੰਆਂ ਉੱਠੇ'। ਪ੍ਰੋ: ਗੁਰਭਜਨ ਗਿੱਲ ਨੇ 'ਹਿੰਮਤ ਕਰੋ, ਜੀਵਨ ਨਿਭੇ ਕਿਰਦਾਰ ਵਾਂਗਰਾਂ, ਬੈਠੋ ਨਾ ਢਾਹ ਕੇ ਢੇਰੀਆਂ, ਮੁਰਦਾਰ ਵਾਂਗਰਾਂ', ਜਸਵੰਤ ਸਿੰਘ ਅਮਨ ਨੇ ਅਨੁਵਾਦਿਤ ਕਹਾਣੀ 'ਵਸੀਅਤ', ਹਰਬੰਸ ਮਾਲਵਾ ਖੂਬਸਰਤ ਗੀਤ, ਜਨਮੇਜਾ ਜੌਹਲ ਨੇ ਪੰਛੀਆਂ 'ਤੇ ਕਵਿਤਾ', ਮਨਜਿੰਦਰ ਧਨੋਆ ਨੇ 'ਕੀ ਹੋਇਆ ਤਲਵਾਰ ਜੇ ਹੱਥੀ ਫੜੀ ਨਹੀਂ', ਹਰਬੰਸ ਸਿੰਘ ਅਖਾੜਾ ਨੇ 'ਕਿਸ ਅੱਗੇ ਖੋਲ੍ਹਾ ਗੱਠੜੀ', ਬਲਵੰਤ ਸਿੰਘ ਮੁਸਾਫਿਰ ਨੇ 'ਘਾਹ ਦੀ ਨਾਜ਼ੁਕ ਪੱਤੀ ਉੱਤੇ ਰੰਗ', ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਸੁਰਿੰਦਰਜੀਤ ਕੌਰ, ਗੁਰਚਰਨ ਕੌਰ ਕੋਚਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਡਾ. ਗੁਲਜ਼ਾਰ ਪੰਧੇਰ, ਪ੍ਰੀਤਮ ਸਿੰਘ ਪ੍ਰੀਤ, ਪਰਗਟ ਸਿੰਘ ਇਕੋਲਾਹਾ, ਅਜੀਤ ਪਿਆਸਾ, ਮਲਕੀਤ ਸਿੰਘ ਮਾਨ, ਸੁਰਿੰਦਰ ਕੌਰ ਬਾੜਾ ਨੇ 'ਅਸੀਂ ਜਾਗ ਕੇ ਰਾਤ ਲੰਘਾਈ ਸੱਜਣਾਂ', ਚਰਨਜੀਤ ਸਿੰਘ ਤੇਜਾ, ਬੁੱਧ ਸਿੰਘ ਨੀਲੋ, ਸਤੀਸ਼ ਗੁਲਾਟੀ, ਮੇਲਦੀਪ ਸਿੰਘ ਤੂਰ, ਮਨੋਹਰ ਵਿਜੇ, ਭਗਵਾਨ ਢਿਲੋ, ਤਰਲੋਚਨ ਝਾਡੇ, ਸ. ਕਰਮਜੀਤ ਸਿੰਘ ਆਦਿ ਨੇ ਆਪੋ-ਆਪਣੇ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆ। ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। 

 -------------------------------------------------------
ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ

ਲੁਧਿਆਣਾ -- ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ ਵਿਸ਼ਵ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ, ਸ੍ਰੀ ਪ੍ਰੀਤਮ ਪੰਧੇਰ, ਜਨਮੇਜਾ ਸਿੰਘ ਜੌਹਲ ਅਤੇ ਡਾ. ਗੁਲਜ਼ਾਰ ਪੰਧੇਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। 
ਕੰਵਲ ਸਾਹਿਬ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਧਰਮ ਤੇ ਵਿਗਿਆਨ ਦੇ ਸੁਮੇਲ ਨਾਲ ਹੀ ਬਿਹਤਰ ਸਮਾਜ ਸਿਰਜਿਆ ਜਾ ਸਕਦਾ ਹੈ।  ਲੇਖਕਾਂ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਆਉਣ ਵਾਲੀ ਸਦੀ ਨੂੰ ਕੁਝ ਨਵੇਂਪਨ ਦੀ ਆਸ ਹੋ ਸਕਦੀ ਹੈ। ਜਨਰਲ ਸਕੱਤਰ ਤਰਲ਼ੋਚਨ ਝਾਂਡੇ ਨੇ ਸਭਾ ਦੀ ਕਾਰ-ਗੁਜਾਰੀ ਬਾਰੇ ਚਾਨਣਾ ਪਾਉਂਦਿਆਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਸਭਾ ਵੱਲੋ ਦੋ ੰਿਮੰਟ ਦਾ ਮੌਨ ਧਾਰ ਕੇ ਸਾਹਿਤਕਾਰ ਦਲਵੀਰ ਸਿੰਘ ਲੁਧਿਆਣਵੀ ਦੇ ਮਾਤਾ ਸ੍ਰੀਮਤੀ ਸਵਰਨ ਕੌਰ ਜੀ, ਨਾਟਕਕਾਰ ਚਰਨਦਾਸ ਸਿੱਧੂ ਅਤੇ ਕਵੀ ਦੇਵਨੀਤ ਦੇ ਅਕਾਲ ਚਲਾਣਾ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।
ਸਭਾ ਵੱਲੋਂ ਇਹ ਮੁੱਦਾ ਉਠਾਇਆ ਗਿਆ ਕਿ ਸਾਹਿਤ ਦੀਆਂ ਤਿੰਨੋਂ ਸਭਾਵਾਂ- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਮਾਨ) ਇਕੱਠੀਆਂ ਹੋਣ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬ ਸਰਕਾਰ ਤੋਂ ਮਾਲੀ ਸਹਾਇਤਾ ਮਿਲ ਸਕਦੀ ਹੈ। ਸਵ: ਤਲਵਿੰਦਰ ਸਿੰਘ ਦੀ ਯਾਦ ਵਿਚ ੨੨.੧੨.੧੩ ਨੂੰ ਜੋ ਸਮਾਗਮ ਹੋਣਾ ਨਿਸ਼ਚਿਤ ਹੋਇਆ ਉਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿਚ ਹਰਬੰਸ ਮਾਲਵਾ ਨੇ ਗੀਤ 'ਸਾਹਾਂ ਚੋਂ ਸੁਗੰਧੀਆਂ', ਭਗਵਾਨ ਢਿੱਲੋ ਨੇ ਕਿੱਸਾ ਸਲਵਾਨ (ਨਜ਼ਮ), ਜਗੀਰ ਸਿੰਘ ਪ੍ਰੀਤ, ਸਤੀਸ਼ ਗੁਲਾਟੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੁਰਿੰਦਰਪ੍ਰੀਤ ਘਣੀਆ ਨੇ ਗ਼ਜ਼ਲ, ਪ੍ਰਗਟ ਸਿੰਘ ਇਕੋਲਾਹਾ ਨੇ ਗੀਤ 'ਕਿਸੇ ਪਾ ਲਿਆ ਚਿੱਟਾ ਚੋਲਾ ਕਿਸੇ ਪਾ ਲਿਆ ਕਾਲਾ, ਸਤਵੰਤ ਸਿੰਘ ਅਤੇ ਦਲੀਪ ਕੁਮਾਰ ਅਵਧ ਨੇ ਹਿੰਦੀ ਕਵਿਤਾ, ਉਰਦੂ ਸ਼ਾਇਰ ਜੈ ਕਿਸ਼ਨ ਸਿੰਘ ਵੀਰ ਨੇ 'ਪਰਬਤੋਂ ਪੇ ਜਾਨੇ ਕਾ ਹੈ ਮਸ਼ਵਰਾ ਮਗਰ', ਦਲਵੀਰ ਸਿੰਘ ਲੁਧਿਆਣਵੀ ਨੇ 'ਚੰਨ ਤੇ ਤਾਰੇ ਜਦ ਅੰਬਰ ਤੇ ਚੜ੍ਹਦੇ ਨੇ', ਕੁਲਵਿੰਦਰ ਕੌਰ ਕਿਰਨ ਨੇ 'ਸੂਰਜ ਤੇਰੇ ਮੁੱਖ ਤੋਂ ਲਾਲੀ ਮੰਗਦਾ ਹੈ', ਤਰਸੇਮ ਨੂਰ 'ਨਾ ਸੂਰਜ ਨਾ ਤਾਰੇ ਦਾ, ਨੂਰ ਤੇਰੇ ਲਿਸ਼ਕਾਰੇ ਦਾ', ਰਵਿੰਦਰ ਰਵੀ 'ਤੂੰ ਅਨਭੋਲ ਜਿਹੀ', ਰਜਿੰਦਰ ਵਰਮਾ 'ਘੁੱਗੀਏ ਆ ਨੀ', ਤ੍ਰਿਲੋਚਨ ਝਾਂਡੇ ਨੇ 'ਕੁਝ ਨਹੀਂ ਹਾਸਿਲ ਹੋਣਾ', ਜਨਮੇਜਾ ਜੌਹਲ ਨੇ 'ਨਕਲੀ ਨੋਟ ਚੱਲ ਗਿਆ ਤੜਕੇ', ਮੀਤ ਅਨਮੋਲ 'ਤੂੰ ਸਮਝੇਗੀ ਝੂਠ', ਇੰਜ: ਸੁਰਜਨ ਸਿੰਘ ਨੇ ਬਚਪਨ ਤੋਂ ਹੁਣ ਤੱਕ', ਮਲਕੀਤ ਸਿੰਘ ਮਾਨ ਨੇ 'ਕੁਝ ਨਸ਼ਿਆ ਨੇ ਮੱਤ ਮਾਰੀ ਹੈ', ਬਲਕੌਰ ਸਿੰਘ ਗਿੱਲ, ਡਾ ਗੁਲਜ਼ਾਰ ਪੰਧੇਰ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਜਾਗੀਰ ਸਿੰਘ ਪ੍ਰੀਤ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧਨਵਾਦ ਕਰਦਿਆਂ ਸਭ ਨੂੰ ਸਮੇਂ ਸਿਰ ਆਉਣ ਦੀ ਅਪੀਲ ਕੀਤੀ। 

 

 ਦਲਵੀਰ ਸਿੰਘ ਲੁਧਿਆਣਵੀ