ਕਿਤਾਬਾਂ (ਬਾਲ ਕਵਿਤਾ) (ਕਵਿਤਾ)

ਲੀਲ ਦਿਆਲਪੁਰੀ   

Cell: +91 94656 51038
Address: ਪਿੰਡ ਦਿਆਲਪੁਰਾ, ਨੇੜੇ ਸਮਰਾਲਾ
ਲੁਧਿਆਣਾ India
ਲੀਲ ਦਿਆਲਪੁਰੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਰੋ ਕਿਤਾਬਾਂ ਨਾਲ ਪਿਆਰ
ਆਉ ਜੀਵਨ ਵਿਚ ਬਹਾਰ
ਪੜ ਕੇ ਖੁੱਲਦਾ ਤੀਜਾ ਨੇਤਰ
ਨਾਲ ਪਿਆਰ ਦੇ ਪੜਗੇ ਜੇਕਰ
ਮਨ ਦੀ ਕਾਲਖ਼ ਲਾਉਣ ਕਿਤਾਬਾਂ
ਜੀਵਨ ਜਾਂਚ ਸਿਖਾਉਣ ਕਿਤਾਬਾਂ
ਦੁੱਖ ਵੇਲੇ ਵੀ ਦੇਵਣ ਸਾਥ
ਜਿਉਂ ਆਵੇ ਰਾਤੋਂ ਪ੍ਰਭਾਤ
ਪੜਨੇ ਲਈ ਸਕੂਲ ਜ਼ਰੂਰੀ
ਰਹੂ ਨਾ ਕੋਈ ਆਸ ਅਧੂਰੀ
ਕਿਤਾਬਾਂ ਦੇ ਨਾਲ ਵਧੂ ਗਿਆਨ
ਇੱਕ ਦਿਨ ਬਣੋਂਗੇ ਤੁਸੀਂ ਮਹਾਨ।