ਸਭ ਰੰਗ

 •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
 •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
 •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
 •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
 •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
 •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
 •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
 •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
 •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
 • ਜਦੋਂ ਈਜਲ ਨੂੰ ਧੀ ਵਾਂਗ ਤੋਰਿਆ (ਪਿਛਲ ਝਾਤ )

  ਚਰਨਜੀਤ ਕੈਂਥ   

  Email: ncollegiate@yahoo.com
  Cell: +91 98151 64358
  Address: ਅਹਿਮਦਗੜ੍ਹ
  ਸੰਗਰੂਰ India
  ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇੱਕ ਦਿਨ ਮੇਰੇ ਦੋਸਤ ਹਰਜਿੰਦਰ ਸਿੰਘ ਨੇ ਮੈਨੂੰ ਆ ਕੇ ਇੱਕ ਖੁਸ਼ੀ ਦੀ ਖਬਰ ਸੁਣਾਈ ਕਿ ਆਪਣਾ ਦੋਸਤ ਚਿੱਤਰਕਾਰ ਮਹਿੰਦਰ ਸਿੰਘ ਰਾਹੀ ਕੁੱਝ ਦਿਨਾਂ ਲਈ ਆਪਣੇ ਕੋਲ ਆ ਰਿਹਾ ਹੈ। ਮੈਂ ਕਈ ਵਾਰ ਉਹਨਾਂ ਨੂੰ ਮਿਲਣ ਦੀ ਇੱਛਾ ਜਾਹਿਰ ਕਰ ਚੁੱਕਿਆ ਸੀ। ਪਰ ਕੋਈ ਸਬੱਬ ਹੀ ਨਹੀ ਬਣ ਰਿਹਾ ਸੀ। 
  ਸਾਡੇ ਮਹਾਨ ਚਿੱਤਰਕਾਰ ਸ. ਸੋਭਾ ਸਿੰਘ ਜੀ ਦਾ ਸ਼ਗਿਰਦ ਚਿੱਤਰਕਾਰ ਮਹਿੰਦਰ ਸਿੰਘ ਰਾਹੀ ਦੀ ਚਿੱਤਰਕਾਰੀ ਦਾ ਮੈਂ ਹੀ ਨਹੀ ਹਰ ਕਲਾ ਪ੍ਰੇਮੀ ਉਸ ਦੀ ਕਲਾ ਦਾ ਕਾਇਲ ਹੈ। ਮੇਰੀ ਕਲਾ ਪ੍ਰੇਮੀ ਹੋਣ ਕਰਕੇ ਹਮੇਸ਼ਾ ਕਲਾਕਾਰਾਂ ਨੂੰ ਮਿਲਣ ਦੀ ਇੱਛਾ ਰਹਿੰਦੀ ਹੈ। ਮੇਰੇ ਦਿਲ ਵਿੱਚ ਕਲਾਕਾਰਾਂ ਪ੍ਰਤੀ ਬੇ-ਅਥਾਹ ਪਿਆਰ ਭਰਿਆ ਹੋਇਆ ਹੈ। ਹਰ ਕਲਾਕਾਰ ਦੀ ਕਲਾ-ਕ੍ਰਿਤੀ ਵਿੱਚੋਂ ਮੈਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ। ਉਸ ਨਾਲ ਹੀ ਮੇਰੀ ਰੂਹ ਨੂੰ ਸਕੂਨ ਅਤੇ ਸਾਂਤੀ ਮਿਲਦੀ ਹੈ। ਛੋਟੇ ਹੁੰਦਿਆਂ ਮੈਨੂੰ ਵੀ ਚਿੱਤਰਕਾਰੀ ਅਤੇ ਲਿਖਣ ਦਾ ਸੌLਕ ਸੀ। ਪਰ ਦਿਸ਼ਾ ਨਿਰਦੇਸ਼ ਦੀ ਘਾਟ ਅਤੇ ਸਮੇਂ ਦੀਆਂ ਮਜਬੂਰੀਆਂ ਕਰਕੇ ਗਰੀਬੀ ਵਿੱਚੋਂ ਨਿਕਲਣ ਲਈ ਮਿਹਨਤ ਕਰਦਿਆਂ - ਕਰਦਿਆਂ ਮੇਰੇ ਅੰਦਰ ਦੇ ਕਲਾਕਾਰ ਖਾਮੋਸ਼ ਹੋ ਗਏ। ਸਮੇਂ ਦੀ ਚਾਲ ਦੇ ਨਾਲ-ਨਾਲ ਚਲਦਿਆਂ ਜਦੋਂ ਜਿੰਦਗੀ ਵਿੱਚ ਸਬਰ ਅਤੇ ਸੰਤੋਖ ਹਾਸਲ ਹੋ ਗਿਆ ਤਾਂ ਕਲਾਕਾਰਾਂ ਦੀ ਸੰਗਤ ਦੇ ਅਸਰ ਨਾਲ ਮੇਰੇ ਅੰਦਰ ਸੁੱਤੀ ਹੋਈ ਕਲਾ ਫਿਰ ਅੰਗੜਾਈਆਂ ਲੈਣ ਲੱਗ ਪਈ। ਮੇਰੀ ਕਲਮ ਅਤੇ ਪੈਨਸਿਲ ਆਪ ਮੁਹਾਰੇ ਮੈਨੂੰ ਇਸ ਮੰਜਿਲ ਵੱਲ ਵੱਧਣ ਲਈ ਪ੍ਰੇਰਣ ਲੱਗੀ। 
  ਕਲਾ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੁੰਦੀ ਹੈ। ਇਸਨੂੰ ਅਸੀਂ ਪੈਦਾ ਨਹੀ ਕਰ ਸਕਦੇ। ਮਿਹਨਤ ਕਰਕੇ ਨਿਖਾਰ ਜਰੂਰ ਸਕਦੇ ਹਾਂ। ਇਸ ਲਈ ਸੱਚੀ ਲਗਨ ਦੀ ਲੋੜ ਅਤੇ ਚੰਗੇ ਕਲਾਕਾਰਾਂ ਦਾ ਸਹਿਯੋਗ ਹੋਣਾ ਜਰੂਰੀ ਹੁੰਦਾ ਹੈ। 
  ਹਰਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਰਾਹੀ ਚੰਡੀਗੜ੍ਹ ਆਰਟ ਕਾਲਜ ਦੇ ਇੱਕੋ ਸਮੇਂ ਦੇ ਵਿਦਿਆਰਥੀ ਅਤੇ ਦੋਸਤ ਹਨ। ਸਮੇਂ ਦੀਆਂ ਮਜਬੂਰੀਆਂ ਅਤੇ ਵਕਤ ਦੇ ਹਾਲਾਤ ਹਰਜਿੰਦਰ ਨੂੰ ਵਾਪਿਸ ਸਾਡੇ ਸ਼ਹਿਰ ਖਿੱਚ ਲਿਆਏ ਪ੍ਰੰਤੂ ਦੋਸਤੀ ਅਤੇ ਪਿਆਰ ਉਸੇ ਤਰ੍ਹਾਂ ਬਰਕਰਾਰ ਰਿਹਾ। ਮਹਿੰਦਰ ਨੇ ਆਪਣੀ ਕਲਾ ਨੂੰ ਨਿਖਾਰ-ਨਿਖਾਰ ਕੇ ਅਤੇ ਦਿਨ ਰਾਤ ਦੀ ਮਿਹਨਤ ਕਰਕੇ ਮਹਿੰਦਰ ਸਿੰਘ ਰਾਹੀ ਤੋਂ ਆਰ.ਐਮ. ਸਿੰਘ ਬਣਕੇ ਹਰ ਕਲਾ ਪ੍ਰੇਮੀ ਦੇ ਦਿਲ ਵਿੱਚ ਵਸ ਗਿਆ। ਇਸ ਦੇ ਕਲਾ ਦੇ ਸਫਰ ਦੀ ਦਾਸਤਾਨ ਕਦੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗਾ। ਬਸ ਇੰਨ੍ਹਾਂ ਹੀ ਕਾਫੀ ਹੈ ਕਿ ਇਹ ਚਿੱਤਰਕਾਰ ਆਪਣੇ ਪਿੰਡ ਭਰੋਲੀ ਕਲਾਂ (ਪਠਾਨਕੋਟ) ਤੋਂ ਆਪਣੀ ਕਲਾ ਦਾ ਸਫਰ ਸ਼ੁਰੂ ਕਰਕੇ ਅੱਜ ਸਾਡੇ ਰਾLਸਟਰਪਤੀ ਭਵਨ ਵਿੱਚ ਉਸ ਸਮੇਂ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਦਾ ਲਾਈਵ ਆਦਮ ਕੱਦ ਚਿੱਤਰ ਬਣਾ ਕੇ ਰਾਸ਼ਟਰਪਤੀ ਭਵਨ ਦਾ ਸਿੰਗਾਰ ਬਣਾ ਆਇਆ ਹੈ। 
  ਚਿੱਤਰਕਾਰ ਦੀ ਸੋਚ ਹੈ ਕਿ ਮੈਂ ਆਪਣੇ ਕੰਮ ਨੂੰ ਪੂਰੀ ਸਿੱਦਤ ਨਾਲ ਕਰਨ ਦੀ ਕੋਸ਼ਿਸ ਕਰਦਾ ਹਾਂ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਗੁਰੂ ਜੀ ਹਮੇਸ਼ਾ ਮੇਰੇ ਉਪੱਰ ਹੱਥ ਰੱਖ ਕੇ ਮੇਰੇ ਕੰਮ ਨੂੰ ਨਿਹਾਰਦੇ ਹਨ। ਮੈਂ ਹਮੇਸ਼ਾ ਉਹਨਾਂ ਦੀ ਰੂਹ ਨੂੰ ਖੁਸ਼ ਕਰਨ ਦੀ ਕੋਸ਼ਿਸ ਵਿੱਚ ਰਹਿੰਦਾ ਹਾਂ। 
  ਇਸੇ ਤਰ੍ਹਾਂ ਦੀਆਂ ਕੋਸ਼ਿਸਾਂ ਦਾ ਸਬੱਬ ਬਣਾ ਕੇ ਸਾਡੇ ਕੋਲ ਦੋ ਤਿੰਨ ਦਿਨਾਂ ਦਾ ਪ੍ਰੋਗਰਾਮ ਬਣਾਕੇ ਸਾਡੇ ਸ਼ਹਿਰ ਅਹਿਮਦਗੜ੍ਹ ਆ ਪਹੁੰਚਿਆਂ। ਹਰਜਿੰਦਰ ਨਾਲ ਬਣਾਏ ਹੋਏ ਪ੍ਰੋਗਰਾਮ ਦੇ ਵਿੱਚ ਉਹਨਾਂ ਲਈ ਚਿੱਤਰ ਤਿਆਰ ਕਰਨ ਲਈ ਉਹਨਾਂ ਦੀ ਆਪਣੀ ਬਣਾਈ ਹੋਈ ਡਰਾਇੰਗ ਅਨੁਸਾਰ ਸਟੈਂਡ ਜਿਸ ਨੂੰ ਕਲਾਕਾਰ ਦੀ ਭਾਸ਼ਾ ਵਿੱਚ “ਈਜਲ” ਕਿਹਾ ਜਾਂਦਾ ਹੈ ਨੂੰ ਤਿਆਰ ਕਰਾਉਣਾ ਸੀ। ਇਸ ਦੀ ਡਿਊਟੀ ਹਰਜਿੰਦਰ ਸਿੰਘ ਨੇ ਸਾਡੇ ਇੱਕ ਛੋਟੇ ਵੀਰ ਮੋਹਣ ਸਿੰਘ ਜੋ ਕਾਰਪੇਂਟਰ ਦਾ ਕੰਮ ਕਰਦਾ ਹੈ ਉਸਦੀ ਡਿਊਟੀ ਲਾਈ ਹੋਈ ਸੀ। ਐਤਵਾਰ ਨੂੰ ਸਭ ਤੋਂ ਪਹਿਲਾਂ ਉਸ ਦੀ ਸ਼ੁਰੂਆਤ ਕਰਵਾਉਣੀ ਸੀ। 
  ਉਸ ਤੋਂ ਬਾਅਦ ਉਹਨਾਂ ਦੀ ਮੀਟਿੰਗ ਤਿੰਨ ਵਜੇ ਮੁਲਾਂਪੁਰ ਰਾਏਕੋਟ ਰੋਡ ਉਪੱਰ ਬਣ ਰਹੇ ਕਲਾ ਭਵਨ ਵਿੱਚ ਸੀ। ਉਸ ਵਿੱਚ ਉਹਨਾਂ ਦੇ ਬਣਾਏ ਹੋਏ ਗੁਰੂ ਗ੍ਰੰਥ ਸਾਹਿਬ ਤੇ ਅਧਾਰਿਤ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਚਿੱਤਰ ਸੁਸ਼ੋਭਿਤ ਕਰਨ ਬਾਰੇ ਸੀ। ਮੈਂ ਵੀ ਇਸ ਮੀਟਿੰਗ ਵਿੱਚ ਜਾਣਾ ਸੀ। ਪਰ ਮਜਬੂਰੀ ਵੱਸ ਨਾ ਜਾ ਹੋਣ ਦਾ ਮੈਨੂੰ ਬਹੁਤ ਅਫਸੋਸ ਹੋਇਆ। 
  ਹੁਣ ਸਾਡਾ ਜਿਆਦਾ ਧਿਆਨ ਈਜਲ ਤਿਆਰ ਕਰਨ ਵਿੱਚ ਸੀ। ਜਿਸ ਵਿੱਚ ਮੋਹਣ ਦੀ ਲਾਪ੍ਰਵਾਹੀ ਸਦਕਾ ਕੰਮ ਤਿਆਰ ਹੋਣ ਵਿੱਚ ਦੇਰੀ ਹੋ ਰਹੀ ਸੀ। ਇਸ ਲਈ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਬਿਗੜ ਰਹੀ ਸੀ। ਪਤਾ ਨਹੀ ਕਿਉਂ ਉਸ ਦਾ ਧਿਆਨ ਆਪਣੇ ਕਿਸੇ ਹੋਰ ਕੰਮ ਕਰਨ ਵਿੱਚ ਸੀ। ਸਾਨੂੰ ਇਹ ਸੀ ਕਿ ਈਜਲ ਜਲਦੀ ਤਿਆਰ ਹੋ ਜਾਵੇ ਤਾਂ ਜੋ ਅਸੀਂ ਬਾਕੀ ਦੇ ਪ੍ਰੋਗਰਾਮ ਬਣਾਉਂਦੇ। ਜਿੰਨਾਂ ਅਸੀਂ ਕੰਮ ਜਲਦੀ ਤਿਆਰ ਕਰਨ ਦੀ ਸੋਚਦੇ ਉਹ ਉਹਨਾਂ ਹੀ ਲੇਟ ਹੋਈ ਜਾ ਰਿਹਾ ਸੀ। 
  ਹਰਜਿੰਦਰ ਨੂੰ ਬਹੁਤ ਗੁੱਸਾ ਆਉਂਦਾ ਕਿ ਮੇਰੀ ਇੱਜਤ ਦਾ ਸਵਾਲ ਹੈ। ਮੇਰਾ ਦੋਸਤ ਕੀ ਸੋਚੇਗਾ। ਪਰ ਆਰ.ਐਮ. ਸਿੰਘ ਦਾ ਬਹੁਤ ਹੀ ਨਿੱਘਾ ਸੁਭਾਅ ਹੋਣ ਸਦਕਾ ਅਸੀਂ ਹਰਜਿੰਦਰ ਨੂੰ ਸਬਰ ਦਾ ਘੁੱਟ ਪਿਉਂਦੇ ਅਤੇ ਇਸਨੂੰ ਸਕਾਰਆਤਮਿਕ ਮੰਨਦੇ ਹੋਏ ਸਮਝਾ ਦਿੰਦੇ ਅਤੇ ਉਹ ਵੀ ਸਮਝ ਜਾਂਦਾ। ਸਾਡਾ ਆਖਿਰ ਪਾਜਿਟਿਵ ਨਜਰੀਆ ਹੀ ਕੰਮ ਆਉਂਦਾ ਸਾਨੂੰ ਜਦੋਂ ਵੀ ਸਮਾਂ ਮਿਲਦਾ ਅਸੀ ਵਰਕਸ਼ਾਪ ਪਹੁੰਚ ਜਾਂਦੇ ਉੱਥੇ ਦਾ ਮਹੌਲ ਬਹੁਤ ਹੀ ਦੇਖਣਯੋਗ ਹੋ ਜਾਂਦਾ। 
  ਸਾਡੀ ਵਰਕਸ਼ਾਪ ਅਤੇ ਸ਼ਹਿਰ ਦੇ ਵਿਚਾਲੇ ਰੇਲਵੇ ਲਾਈਨ ਸੀ। ਸਾਡੇ ਸ਼ਹਿਰ ਦੀ ਬਦਕਿਸਮਤੀ ਹੈ। ਸਾਡੇ ਰੇਲਵੇ ਫਾਟਕ ਹਰ 15 ਮਿੰਟ ਮਗਰੋਂ ਬੰਦ ਹੋ ਜਾਂਦੇ। ਛੋਟੇ ਮੋਟੇ ਕੰਮਾਂ ਲਈ ਇੱਧਰ-ਉਧਰ ਜਾਣਾ ਪੈਂਦਾ ਸੀ। ਇਸ ਲਈ ਅਸੀਂ ਆਪਣੇ ਸਕੂਟਰ ਮੋਟਰਸਾਇਕਲ ਸ਼ਹਿਰ ਵਾਲੀ ਸਾਈਡ ਫਾਟਕਾਂ ਦੇ ਕੋਲ ਹੀ ਖੜੇ ਕਰ ਦਿੰਦੇ ਕਿਉਂਕਿ ਫਾਟਕਾਂ ਦੀ ਸਮੱਸਿਆ ਸਾਡਾ ਰਾਹ ਨਾ ਰੋਕ ਸਕੇ ਇਸ ਲਈ ਅਸੀਂ ਇਸ ਪ੍ਰੇਸ਼ਾਨੀ ਤੋਂ ਬਚੇ ਰਹਿੰਦੇ। 
  ਵਰਕਸ਼ਾਪ ਵਿੱਚ ਸਿਰਫ ਸਾਡੇ ਕੋਲ ਇਕ ਬਹੁਤ ਹੀ ਸਾਊ ਅਮਰੀਕ ਸਿੰਘ ਹੈਲਪਰ ਨੁਮਾਂ ਮਿਸਤਰੀ ਸੀ। ਜਿਸ ਤੋਂ ਆਪਣੇ ਹਿਸਾਬ ਨਾਲ ਹਰਜਿੰਦਰ ਅਤੇ ਆਰ.ਐਮ. ਸਿੰਘ ਕੰਮ ਕਰਵਾਉਂਦੇ ਰਹਿੰਦੇ। ਹਰ ਕੋਈ ਮਿਲਣ-ਗਿਲਣ ਲਈ ਆਉਂਦਾ ਰਹਿੰਦਾ। ਜਿਹੜਾ ਵੀ ਆਉਂਦਾ ਹਰ ਕੋਈ ਆਪਣਾ ਬਣਦਾ ਯੋਗਦਾਨ ਜਰੂਰ ਪਾਉਂਦਾ। ਸਾਰੇ ਕੰਮ ਹੱਥੀ ਆਪ ਕਰਦੇ ਵਿੱਚ ਦੀ ਸਮਾਂ ਕੱਢਕੇ ਇੱਧਰ-ਉਧਰ ਮਿਲਣ ਦਾ ਕੰਮ ਵੀ ਚੱਲਦਾ ਰਹਿੰਦਾ। 
  ਇੱਕ ਦਿਨ ਰਾਤ ਦਾ ਖਾਣਾ ਮੇਰੇ ਵੱਲ ਸੀ। ਅਸੀਂ ਸਾਰੇ ਪ੍ਰੀਵਾਰ ਸਮੇਤ ਇਕ ਯਾਦਗਾਰੀ ਸ਼ਾਮ ਆਰ.ਐਮ.ਸਿੰਘ ਨਾਲ ਗੁਜਾਰੀ ਯਾਦਾਂ ਦੀ ਪਟਾਰੀ ਵਿੱਚੋਂ ਬਚਪਨ ਦੇ ਕਿੱਸੇ, ਕਹਾਣੀਆਂ ਉਹਨਾਂ ਦੀ ਜੁਬਾਨੀ ਸੁਣੀਆਂ ਤੇ ਛੋਟੀਆਂ- ਛੋਟੀਆਂ ਗੱਲਾਂ ਵਿੱਚ ਉਹਨਾਂ ਦੇ ਬਚਪਨ ਦਾ ਆਤਮ ਵਿਸ਼ਵਾਸ, ਕਲਾ ਨਾਲ ਸਬੰਧਤ ਬਪਚਨ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੀ ਕਲਾਂ ਨੂੰ ਉਤਸ਼ਾਹ ਦਿੱਤਾ। ਜਿੰਨਾਂ ਦੀ ਬਦੌਲਤ ਅੱਜ ਉਹਨਾਂ ਨੇ ਇਸ ਮੁਕਾਮ ਨੂੰ ਹਾਸਲ ਕੀਤਾ। ਵਾਰ-ਵਾਰ ਆਪਣੇ ਪਿਤਾ ਜੀ ਦੇ ਸ਼ੁਕਰਗੁਜਾਰ ਹੁੰਦੇ ਖਾਣਾ ਖਾਂਦੇ ਅਤੇ ਗੱਲਾਂ ਬਾਤਾਂ ਦੇ ਦੌਰ ਵਿੱਚ ਸਮੇਂ ਦਾ ਬਿਲਕੁਲ ਵੀ ਪਤਾ ਨਾ ਚਲਦਾ ਕਿ ਕਦੋਂ ਰਾਤ ਦੇ ਇੱਕ ਦੋ ਵੱਜ ਜਾਂਦੇ। ਹਰਜਿੰਦਰ ਅਤੇ ਆਰ.ਐਮ.ਸਿੰਘ ਆਪਣੇ ਆਰਟ ਕਾਲਜ ਦੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਯਾਦ ਕਰਦੇ ਅਤੇ ਜਾਂਦੇ ਹੋਏ ਕੁੱਝ ਯਾਦਗਾਰੀ ਤਸਵੀਰਾਂ ਨੂੰ ਵੀ ਕੈਦ ਕਰਦੇ। 


  ਲੇਖਕ ਆਪਣੇ ਦੋਸਤਾਂ ਅਤੇ ਈਜ਼ਲ ਨਾਲ

    ਰਾਤ ਨੂੰ ਲੇਟ ਸੌਣ ਦੇ ਬਾਵਜੂਦ ਸਵੇਰੇ ਵਰਕਸ਼ਾਪ ਪਹੁੰਚਣ ਲਈ ਅਤੇ ਪ੍ਰੋਜੈਕਟ ਦੇ ਕੰਮ ਨੂੰ ਅੱਗੇ ਵਧਾਉਣ ਲਈ ਸਮੇਂ ਸਿਰ ਪਹੁੰਚਦੇ ਉੱਥੇ ਕੰਮ ਦੀ ਸਪੀਡ ਬਹੁਤ ਹੀ ਹੌਲੀ ਚੱਲਦੀ ਪਰੰਤੂ ਫਿਰ ਵੀ ਪੂਰੀ ਮਿਹਨਤ ਨਾਲ ਲੱਗੇ ਰਹਿੰਦੇ। ਈਜਲ ਨੂੰ ਖੂਬਸੂਰਤ ਢੰਗ ਨਾਲ ਤਿਆਰ ਕਰਨ ਦੀ ਦਿਲਚਸਪੀ ਵਧਦੀ ਹੀ ਜਾਂਦੀ ਕੰਮ ਵਿੱਚੋਂ ਸਮਾਂ ਕੱਢ ਕੇ ਦੋਸਤਾਂ ਮਿੱਤਰਾਂ ਨੂੰ ਮਿਲਣ ਦਾ ਸਿਲਸਲਾ ਜਾਰੀ ਰਹਿੰਦਾ। 
  ਇੱਕ ਦਿਨ ਦੀ ਸ਼ਾਮ ਸਾਡੇ ਪਿਆਰੇ ਛੋਟੇ ਵੀਰ ਹਰਮਿੰਦਰ ਬੋਪਾਰਾਏ ਦੇ ਪਿੰਡ ਘੁਡਾਣੀ ਵਿਖੇ ਉਸ ਦੇ ਸਟੂਡਿਓ ਵਿੱਚ ਉਸ ਦੀਆਂ ਬਣਾਈਆਂ ਕਲਾ-ਕ੍ਰਿਤਾਂ ਨੂੰ ਸਿਜਦਾ ਕਰਨ ਪਹੁੰਚ ਗਏ। ਜਿਸ ਦੀ ਮੈਟਲ ਸਕਰੈਪ ਸਕਪਚਰ ਵਿੱਚ ਚੰਗੀ ਪਕੜ ਹੈ ਅਤੇ ਚੰਗਾਂ ਨਾਂ ਖੱਟ ਰਿਹਾ ਹੈ। ਆਪਣੀਆਂ ਕਲਾ-ਕ੍ਰਿਤਾਂ ਅਤੇ ਆਪਣਾ ਸਟੂਡਿਓ ਸਾਨੂੰ ਸਭ ਨੂੰ ਦਿਖਾਇਆ। ਆਰ.ਐਮ.ਸਿੰਘ ਨਾਲ ਕਲਾ ਸੰਬਧਿਤ ਵਿਚਾਰ ਵਟਾਂਦਰਾ ਕੀਤਾ। ਕੁੱਝ ਸਮਾਂ ਉਹਨਾਂ ਨਾਲ ਗੁਜਾਰ ਕੇ ਉਹਨਾਂ ਤੋਂ ਵਿਦਾਇਗੀ ਲੈ ਕੇ ਅਹਿਮਦਗੜ੍ਹ ਵਾਪਿਸ ਆ ਕੇ ਫਿਰ ਵਰਕਸ਼ਾਪ ਵਿੱਚ ਕੰਮ ਦਾ ਜਾਇਜਾ ਲਿਆ। 
  ਇਸੇ ਤਰ੍ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਵਰਕਸ਼ਾਪ ਵਿੱਚ ਵਿਆਹ ਵਰਗਾ ਮਹੌਲ ਬਣਿਆ ਰਹਿੰਦਾ। ਮੈਂ ਵੀ ਦਿਨੇ ਆਪਣੇ ਬਿਜਨਸ ਵਿੱਚ ਮਸਰੂਫ ਰਹਿੰਦਾ। ਪਰ ਮੇਰਾ ਦਿਲ ਅਤੇ ਦਿਮਾਗ ਹਮੇਸ਼ਾ ਵਰਕਸ਼ਾਪ ਵਿੱਚ ਰਹਿੰਦਾ ਸ਼ਾਮ ਨੂੰ ਵਿਹਲਾ ਹੋ ਕੇ ਮੈਂ ਵੀ ਵਰਕਸ਼ਾਪ ਵਿੱਚ ਚਲਾ ਜਾਂਦਾ ਜਿੰਨਾਂ ਕੰਮ ਹੋ ਸਕਦਾ ਚਾਹੇ ਰੇਗਮਾਰ ਹੀ ਕਿਉਂ ਨਾ ਹੋਵੇ ਜਰੂਰ ਕੰਮ ਕਰਨ ਦੀ ਕੋਸ਼ਿਸ ਕਰਦਾ। ਉਧਰ ਹਰਜਿੰਦਰ ਦਾ ਰਿਸ਼ਤੇਦਾਰ ਇੰਰਜੀਤ ਸਿੰਘ ਵੀ ਆਪਣਾ ਪੂਰਾ ਸਹਿਯੋਗ ਦੇ ਰਿਹਾ ਸੀ। ਕਿਧਰੇ ਆਰ.ਐਮ.ਸਿੰਘ ਖੁਣ ਸਾਣ ਤੇ ਬੈਠ ਕੇ ਕੰਮ ਕਰ ਰਿਹਾ ਸੀ। ਇੰਜ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਘਰ ਵਿੱਚ ਵਿਆਹ ਦੀ ਤਿਆਰੀ ਹੋ ਰਹੀ ਹੋਵੇ। 
  ਸਾਡਾ ਹਰਜਿੰਦਰ ਵੀਰ ਥੋੜਾ ਸਰੀਰਕ ਪੱਖੋਂ ਕਮਜੋਰ ਜਿਹਾ ਹੈ। ਪਰ ਆਰ.ਐਮ.ਸਿੰਘ ਦੀ ਸੰਗਤ ਦੇ ਅਸਰ ਸਦਕਾ ਤੇ ਇੱਕ ਜੁੰਮੇਵਾਰੀ ਨੂੰ ਨਿਭਾਉਣ ਦੀ ਲਗਨ ਦੇਖ ਕੇ ਮੈਂ ਤਾਂ ਹੈਰਾਨ ਸੀ। ਕਿ ਉਹ ਕਿੰਨਾਂ ਖੁਸ਼ ਤੇ ਭੱਜ-ਭੱਜ ਕੇ ਹਰ ਕੰਮ ਨੂੰ ਸਿਰੇ ਚਾੜਣ ਲਈ ਯਤਨਸ਼ੀਲ ਹੁੰਦਾ। ਜਿਹੜਾ ਬੰਦਾ ਸ਼ਾਮ ਨੂੰ 7 ਵਜੇ ਇੱਕ ਫੁਲਕਾ ਖਾ ਕੇ ਸੌਣ ਵਾਲਾ ਰਾਤ ਦੇ ਦੋ-ਦੋ ਵਜੇ ਤੱਕ ਜਾਗਦਾ ਰਹਿੰਦਾ ਅਤੇ ਆਪਣੇ ਦੋਸਤ ਨਾਲ ਕਾਲਜ ਦੇ ਟਾਈਮ ਦੀਆਂ ਯਾਦਾਂ ਨੂੰ ਤਾਜਾ ਕਰਦਾ ਅਤੇ ਨਾਲ-ਨਾਲ ਅਗਲੇ ਕੰਮਾਂ ਦੀ ਰੂਪ-ਰੇਖਾ ਤਿਆਰ ਕਰਦਾ। 
  ਫਿਰ ਕੰਮ ਵਿੱਚੋਂ ਸਮਾਂ ਕੱਢ ਕੇ ਇੱਕ ਦਿਨ ਸ਼ਾਮ ਨੂੰ ਆਰ.ਐਮ.ਸਿੰਘ ਵੱਲੋਂ ਤਿਆਰ ਕੀਤਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਚਿੱਤਰ ਸ. ਜੱਸਾ ਸਿੰਘ ਰਾਮਗੜੀਆ ਭਵਨ ਵਿਖੇ ਪ੍ਰਬੰਧਕ ਕਮੇਟੀ ਨੂੰ ਚਿੱਤਰਕਾਰ ਨੇ ਆਪਣੇ ਹੱਥੀ ਤੋਹਫੇ ਦੇ ਰੂਪ ਵਿੱਚ ਭੇਂਟ ਕੀਤਾ ਅਤੇ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਭਵਨ ਦੀ ਸਲਾਘਾ ਕੀਤੀ। 
  ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵੱਲੋਂ ਚਿੱਤਰਕਾਰ ਆਰ.ਐਮ.ਸਿੰਘ ਦਾ ਵਿਸ਼ੇਸ ਸਨਮਾਨ ਅਤੇ ਧੰਨਵਾਦ ਵੀ ਕੀਤਾ ਅਤੇ ਇੱਕ ਹਾਲ ਨੂੰ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਪੇਟਿੰਗਜ ਨੂੰ ਮਿਉਜੀਅਮ ਵਿੱਚ ਲਾਉਣ ਦੀ ਪੇਸ਼ਕਸ਼ ਵੀ ਕੀਤੀ। ਤਾਂ ਜੋ ਲੋਕਾਂ ਨੂੰ ਕਲਾ ਨਾਲ ਜੋੜਿਆ ਜਾ ਸਕੇ। 
  ਸ਼ਾਮ ਨੂੰ ਰਾਤ ਦੇ ਖਾਣੇ ਲਈ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸੱਦਾ ਦਿੱਤਾ। ਰਾਤ ਨੂੰ 10 ਵਜੇ ਵਿਹਲੇ ਹੋ ਕੇ ਫਿਰ ਅਸੀ ਹਰਜਿੰਦਰ ਦੇ ਘਰ ਪਹੁੰਚ ਗਏ। ਅੱਜ ਚਿੱਤਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਜੋ ਹਰਜਿੰਦਰ ਵੱਲੋਂ ਸ਼ੁਰੂ ਕੀਤਾ ਹੋਇਆ ਸੀ ਨੂੰ ਆਪਣੇ ਗੁਰੂ ਰੂਪ ਦੋਸਤ ਤੋਂ ਫਾਈਨਲ ਕਰਵਾਉਣਾ ਸੀ। ਅਸੀਂ ਉਹਨਾਂ ਦੇ ਕੋਲ ਬੈਠਕੇ ਉਹਨਾਂ ਦੀਆਂ ਕਲਾ ਪ੍ਰਤੀ ਕਲਾ ਦੀਆਂ ਸੂਖਮ ਛੋਹਾਂ ਨੂੰ ਬਰੀਕੀ ਅਤੇ ਧਿਆਨ ਨਾਲ ਦੇਖਿਆ। ਨਾਲ-ਨਾਲ ਫਿਰ ਜਿੰਦਗੀ ਦੇ ਕਿੱਸੇ ਕਹਾਣੀਆਂ ਦਾ ਦੌਰ ਵੀ ਚੱਲਦਾ ਰਿਹਾ। ਉਹਨਾਂ ਨੇ ਨੇਕ ਚੰਦ ਜੀ ਦੇ ਲਾਈਵ ਪੋਰਟਰੇਟ ਬਣਾਉਣ ਸਬੰਧੀ ਬੀਤੀਆਂ ਗੱਲਾਂ ਨੂੰ ਸਾਝਾਂ ਕੀਤਾ ਅੱਜ ਫਿਰ ਰਾਤ ਦੇ ਕੋਈ ਡੇਢ-ਦੋ ਵੱਜ ਗਏ।
  ਹੁਣ ਈਜ਼ਲ ਦੀ ਤਿਆਰੀ ਵੀ ਲਗਭਗ ਮੁਕੰਮਲ ਹੋ ਗਈ ਸੀ। ਹਰ ਨਿੱਕੇ ਵੱਡੇ ਕੰਮ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਐਤਵਾਰ ਹੋਣ ਕਾਰਨ ਸਾਰੇ ਦੋਸਤ ਮਿੱਤਰ, ਭੈਣ ਭਰਾ ਸਾਰੇ ਵਰਕਸ਼ਾਪ ਵਿੱਚ ਇੱਕਠੇ ਹੁੰਦੇ ਚਲੇ ਗਏ। ਹਰ ਕੋਈ ਈਜ਼ਲ ਨੂੰ ਚੰਗੀ ਤਰਾਂ ਨਿਹਾਰਦਾ ਇਹ ਖੂਬਸੂਰਤ ਡਿਜਾਈਨ ਸੁੱਕੀ ਲਾਲ ਟਾਹਲੀ ਦੀ ਲੱਕੜ ਅਤੇ ਫਿਨਿਸ਼ਿੰਗ ਦਾ ਕਮਾਲ ਸੀ। ਇਹ ਸਾਰੀ ਮਿਹਨਤ ਸਾਡੇ ਹੈਲਪਰ ਮਿਸਤਰੀ, ਆਰ.ਐਮ.ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਰੁਪਾਲ ਅਤੇ ਬਾਵਾ (ਖਰਾਦੀਆ) ਅਤੇ ਹੋਰ ਸਾਰਿਆਂ ਦੇ ਥੋੜੇ-ਥੋੜੇ ਸਹਿਯੋਗ ਸਦਕਾ ਖੂਬਸੂਰਤ ਈਜਲ ਤਿਆਰ ਕੀਤਾ ਗਿਆ। 
  ਈਜ਼ਲ ਦੇ ਲੇਟ ਹੋਣ ਕਾਰਨ ਪੂਰਾ ਇੱਕ ਹਫਤਾ ਸਾਡਾ ਦੋਸਤ ਸਾਡੇ ਨਾਲ ਰਿਹਾ। ਸਾਡਾ ਇੱਕ-ਇੱਕ ਦਿਨ ਵਿਆਹ ਵਰਗਾ ਬੀਤਿਆ। ਇਹ ਪਲ ਸਾਰੀ ਜਿੰਦਗੀ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ। ਸਾਡਾ ਇਹਨਾਂ ਨੂੰ ਭੇਜਣ ਨੂੰ ਦਿਲ ਨਹੀ ਸੀ ਕਰਦਾ ਪਰ ਸਮੇਂ ਦੀਆਂ ਮਜਬੂਰੀਆਂ ਅੱਗੇ ਕਿਸੇ ਦੀ ਪੇਸ਼ ਨਹੀ ਚੱਲਦੀ। ਹਰਜਿੰਦਰ ਨੇ ਬੋਲ-ਬੋਲ ਕੇ ਆਪਣਾ ਗਲਾ ਵੀ ਬਿਠਾ ਲਿਆ ਸੀ। ਆਰ.ਐਮ.ਸਿੰਘ ਨੇ ਘਰੋਂ ਪ੍ਰੀਵਾਰ ਦੇ ਮੈਂਬਰਾਂ ਨੂੰ ਮਿਲਕੇ ਅਤੇ ਆਪਣੀ ਜੀਪ ਲਿਆ ਕੇ ਵਰਕਸ਼ਾਪ ਅੱਗੇ ਖੜੀ ਕਰ ਦਿੱਤੀ। ਸਾਰੇ ਦੋਸਤ ਅਤੇ ਕਲਾ ਪ੍ਰੇਮੀ ਖੜੇ ਸਨ। ਬਹੁਤ ਹੀ ਪਿਆਰ ਨਾਲ ਈਜ਼ਲ ਨੂੰ ਜੀਪ ਵਿੱਚ ਸੈਟ ਕੀਤਾ ਗਿਆ। ਇਸ ਸਮੇਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਆਪਣੀ ਧੀ ਨੰੂੰ ਬਹੁਤ ਹੀ ਪਿਆਰ ਨਾਲ ਡੋਲੀ ਦੇ ਵਿੱਚ ਬਿਠਾ ਰਹੇ ਹਾਂ। ਉਸ ਦੇ ਦਾਜ ਰੂਪੀ ਸਮਾਨ ਨੂੰ ਬਹੁਤ ਹੀ ਧਿਆਨ ਨਾਲ ਸੈਟ ਕਰ ਰਹੇ ਹਾਂ। ਹਰ ਬੰਦੇ ਦੇ ਮਨ ਨੂੰ ਥੋੜਾ ਵਿਛੋੜੇ ਦਾ ਅਹਿਸਾਸ ਹੋ ਰਿਹਾ ਸੀ। ਉਧਰੋਂ ਆਰ.ਐਮ.ਸਿੰਘ ਕੱਲੇ-ਕੱਲੇ ਦੋਸਤ, ਮਿੱਤਰ ਦੇ ਗਲ ਲੱਗ ਮਿਲ ਰਿਹਾ ਸੀ। ਬੱਚਿਆਂ ਨੰ ਆਸ਼ੀਰਵਾਦ ਦੇ ਰਿਹਾ ਸੀ। ਨੌਜਵਾਨ ਆਪਣੇ-ਆਪਣੇ ਮੋਬਾਇਲਾਂ ਵਿੱਚ ਇਹਨਾਂ ਪਲਾਂ ਨੂੰ ਕੈਦ ਕਰ ਰਹੇ ਸਨ। ਬਿਲਕੁਲ ਧੀ ਦੀ ਡੋਲੀ ਤੋਰਨ ਵਰਗਾ ਮਹੌਲ ਬਣ ਗਿਆ ਸੀ। ਈਜ਼ਲ ਮੈਨੂੰ ਮੇਰੀ ਧੀ ਵਰਗੀ ਲੱਗਦੀ ਸੀ। ਧਿਆਨ ਨਾਲ ਜਾਣ ਦੇ ਦਿਸ਼ਾ-ਨਿਰਦੇਸ਼ ਦੇ ਕੇ ਅਸੀਂ ਆਪਣੇ ਚਿੱਤਰਕਾਰ ਦੋਸਤ ਨੂੰ ਡੋਲੀ ਤੋਰਨ ਵਾਂਗ ਵਿਦਾ ਕੀਤਾ। ਇਹ ਬੀਤੇ ਹੋਏ ਪਲ ਯਾਦਾਂ ਦੇ ਸੁਨਹਿਰੀ ਪਲਾਂ ਵਿੱਚ ਸ਼ਾਮਿਲ ਹੋ ਗਏ।