ਕਵਿਤਾਵਾਂ

  •    ਦੀਨ ਈਮਾਨ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਹਰਿਮੰਦਰ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਫਲਸਫਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਮੇਲਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਪਹਿਚਾਣ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਤਖ਼ਤੀਆਂ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  • ਫਲਸਫਾ (ਗੀਤ )

    ਭੁਪਿੰਦਰ ਸਿੰਘ ਬੋਪਾਰਾਏ    

    Email: bhupinderboparai28.bb@gmail.com
    Cell: +91 98550 91442
    Address:
    ਸੰਗਰੂਰ India
    ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇੰਝ  ਲਗਦਾ ਜਿਵੇਂ ਸਿੱਖੀ ਦਾ ਰਾਹੀ ਰਾਹ ਦੇ ਵੱਲੋਂ ਊੱਕ ਗਿਆ ਏ
    ਗੁਰੂ ਨਾਨਕ ਜੀ ਤੇਰਾ ਫਲਸਫਾ ਹੁਣ ਵਧਣੋਂ ਫੁਲਣੋਂ ਰੂੱਕ ਗਿਆ ਏ।

    ਥਾਂ-ਥਾਂ ਤੇ ਅੱਜ ਕੌਡੇ ਰਾਕਸਸ ਤਲਦੇ ਪਏ ਲੋਕਾਈ ਨੂੰ
    ਕੌਡੀ  ਜਿਨਾ ਮੁੱਲ ਨੀ ਪੈਦਾਂ ਲਾਲੋ ਦੀ ਕਿਰਤ ਕਮਾਈ ਨੂੰ
    ਪਰ ਮਲਕ ਭਾਗੋ ਦੀ ਬਿਰਤੀ ਦੇ ਵੱਲ ਜਣਾ ਖਣਾ ਹੀ  ਝੁੱਕ ਗਿਆ ਏ
    ਗੁਰੂ ਨਾਨਕ ਜੀ ...............

    ਕਰਮ ਕਾਂਡ ਤੇ ਭਰਮ ਜਾਲ ਦੇ ਚੰਦਰੇ ਜਾਲ ਨੂੰ ਵੱਢਿਆ ਸੀ
    ਊਚ ਨੀਚ ਤੇ ਜਾਤ ਪਾਤ ਦਾ ਭਰਮ ਭੁਲੇਖਾ  ਵੀ ਕੱਢਿਆ ਸੀ
    ਤੇਰੀ ਦਿਤੀ ਸਿੱਖਿਆ ਤੋਂ ਹੁਣ  ਤੇਰਾ ਸਿੱਖ ਹੀ  ਚੁੱਕ ਗਿਆ ਏ
    ਗੁਰੂ ਨਾਨਕ ਜੀ.............

    ਅੰਮ੍ਰਿਤ ਵੀ ਉੰਝ ਛੱਕਿਆ ਏ ਡੇਰਿਆਂ ਤੇ ਵੀ ਜਾਂਦੇ ਐ
    ਕਲਯੁਗ ਦੇ ਜੋ ਡਮ ਗੁਰੂ ਉਹਨਾ ਦੇ ਪੁੱਤ ਕਹਾਂਦੇ ਐ
    ਸਿੱਖੀ ਦਾ ਫਲ ਰਸ ਭਰਿਆ ਕੋਈ ਪਾੱਪੀ ਤੋਤਾ ਟੁੱਕ ਗਿਆ ਏ 
    ਗੁਰੂ ਨਾਨਕ ਜੀ......................

    'ਬੋਪਾਰਾਏ' ਬੇ-ਸਮਝਿਆਂ ਦੀ ਇੱਥੇ ਥਾਂ ਥਾਂ ਫਿਰਦੀ ਢਾਣੀ
    ਸਮਝ ਨਾ ਆਈ ਜਿਹਨਾ ਨੂੰ ਕੀਹ ਕਹਿਂਦੀ ਹੈ ਗੁਰ ਬਾਣੀ
    ਸੋਚ- ਸੋਚ ਕੇ ਇਹਨਾ ਲਈ  ਸਾਹ ਵੀ ਮੇਰਾ ਸੁੱਕ ਗਿਆ ਏ
    ਗੁਰੂ ਨਾਨਕ ਜੀ ਤੇਰਾ ਫਲਸਫਾ ਵੱਧਣੋਂ ਫੁੱਲਣੋਂ ਰੁੱਕ ਗਿਆ ਏ