Monday, February 06, 2012 Page Options
 
ਇਸ ਅੰਕ ਵਿਚ (ਫਰਵਰੀ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Click here to send gifts to punjab
ਚੋਰ (ਕਵਿਤਾ)/ ਅਮਰਜੀਤ ਸਿੰਘ ਰਣੀਆਂ Minimize

ਚੋਰ (ਕਵਿਤਾ)

ਅਮਰਜੀਤ ਸਿੰਘ ਰਣੀਆਂ

ਮੁੱਦਕੀ ਰੋਡ, ਬਾਘਾ ਪੁਰਾਣਾ

ਚੋਰਾਂ ਦੇ ਜਦ ਜੰਮੇ ਚੋਰ।

ਰਲ ਕੇ ਖੁਸ਼ੀ ਮਨਾਉਂਦੇ ਚੋਰ।

ਰੰਗੋਂ ਰੂਪੋਂ ਸਾਡੇ ਵਰਗੇ,

ਪਰ ਇਹ ਦਿਲ ਦੇ ਕਾਲੇ ਚੋਰ।

ਕੀ ਟੋਪੀ, ਕੀ ਪਗੜੀ ਵਾਲਾ, 

ਇੱਕ ਦੂਜੇ ਦੇ ਸਾਲੇ ਚੋਰ।

ਆਪ ਕਰਨ ਚਤੁਰਾਈਆਂ, 

ਸਾਨੂ ਉਲਟ ਬਣਾਉਂਦੇ ਚੋਰ।

ਨਾਲੇ ਖਾਵਣ, ਨਾਲੇ ਘੁਰਨ,

ਜੀਭ ਨੂੰ ਲਾਂਦੇ ਤਾਲੇ ਚੋਰ।

ਸੰਕਟ ਕਾਲ ਦੇ ਵੇਲੇ,

ਬਹੁਤਾ ਨੇਰ ਮਚਾਉਂਦੇ ਚੋਰ।

ਸਾਡਾ ਕੂੰਡਾ ਹੋਇਆ ਯਾਰੋ, 

ਕਦ ਚੋਰਾਂ ਨੂੰ ਪੈਣੇ ਮੋਰ।

ਗਊਆਂ ਦੇ ਗਲ ਵਢਦੇ ਰਹਿੰਦੇ,

ਬਣਦੇ ਫਿਰਨ ਗੁਪਾਲੇ ਚੋਰ।

ਚੋਰਾਂ ਦਾ ਹੀ ਅਮਲਾ ਫੇਲਾ,

ਫਵਦੇ ਦੋਰ ਫੜਾਉਂਦੇ ਚੋਰ।

ਅਰਥ ਖਰਥ ਦੀ ਸ਼ੇਅਰ ਬਜ਼ਾਰੀ,

ਖਰਦੇ ਘਾਲੇ ਮਾਲੇ ਚੋਰ।

ਵੱਡਾ ਚੋਰ ਸ਼ਹਿਰ ਵਿੱਚ ਆਵੇ,

ਫਿਰਦੇ ਆਲੇ ਦੁਆਲੇ ਚੋਰ।

ਸਾਨੂੰ ਆਪਸ ਵਿੱਚ ਲੜ੍ਹਾ ਕੇ,

ਰਹਿੰਦੇ ਆਪ ਸੁਖਾਲੇ ਚੋਰ।

ਕਿਸੇ ਵੀ ਦਫਤਰ ਜਾਈਏ,

ਕਰਦੇ ਟਾਲੇ ਵਾਲੇ ਚੋਰ।

ਆਉ! ਰਲ ਕੇ ਹੰਭਲਾ ਮਾਰੋ,

ਭਦਲ ਦਿੳ ਇਹਨਾਂ ਦੀ ਤੋਰ।

ਪਾਠਕਾਂ ਦੇ ਵਿਚਾਰ

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com