ਖਟਣ ਗਏ ਸੀ
ਵੀਹਵੀਂ ਸਦੀ ਦੇ ਚੜ੍ਹਨ ਤੋਂ ਪਹਿਲਾਂ ਹੀ ਪੰਜਾਬ ਮੰਦਵਾੜੇ ਦਾ ਸਿੰਕਾਰ ਹੋ ਚੁੱਕਿਆ ਸੀ । ਮੌਸਮਾਂ ਵਿਚ ਆਏ ਸੋਕੇ ਨੇ ਕਾਲੰ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ । ਉਂਝ ਤਾਂ ਸਾਰਾ ਪੰਜਾਬ ਹੀ ਕਾਲੰ ਪੀੜਤ ਸੀ ਪਰ ਮਾਲਵੇ ਦੇ ਇਲਾਕੇ ਵਿਚ ਤਾਂ ਲੋਕਾਂ ਨੂੰ ਆਪਣੀ ਭੁੱਖ ਮਿਟਾਉਣ ਲਈ ਤਾਂਦਲੇ ਅਤੇ ਭੱਖੜੇ ਦੇ ਬੀਜ ਖਾਣ ਲਈ ਮਜਬੂਰ ਹੋਣਾ ਪਿਆ ਸੀ । ਦੂਸਰੇ ਪਾਸੇ ਜੰਮੀਨਾਂ ਦਾ ਮਾਲੀਆ ਨਕਦੀ ਦੀ ਸੂਰਤ ਵਿਚ ਦੇਣ ਕਾਰਨ ਕਿਸਾਨ ਕਰਜਾਈ ਹੋ ਰਿਹਾ ਸੀ ਅਤੇ ਆਪਣੀਆਂ ਜੰਮੀਨਾਂ ਛੱਡ ਛੱਡ ਭੱਜ ਰਿਹਾ ਸੀ ਪਰ ਜੰਮੀਨ ਨੂੰ ਮੁਫਤ ਲੈਣ ਵਾਸਤੇ ਵੀ ਕੋਈ ਤਿਆਰ ਨਹੀਂ ਸੀ ਕਿਉਂਕਿ ਜੰਮੀਨ ਲੈਣ ਵਾਲਾ ਸੋਚਦਾ ਸੀ ਕਿ ਉਹ ਮਾਲੀਆ ਨਕਦੀ ਦੇ ਰੂਪ ਵਿਚ ਕਿਵੇਂ ਤਾਰੇਗਾ । ਪੰਜਾਬ ਸਿਰ ਆਈ ਇਸ ਸਾੜ੍ਹਸਤੀ ਨੂੰ ਟਾਲਣ ਲਈ ਬਹੁਤ ਸਾਰੇ ਨੌਜਵਾਨ ਅੰਗਰੇਜ ਸਰਕਾਰ ਦੀ ਫੌਜ ਵਿਚ ਭਰਤੀ ਹੋ ਕੇ ਅੰਗਰੇਜਾਂ ਦੀਆਂ ਕਾਲੋਨੀਆਂ ਵਿਚ ਵਾਧਾ ਕਰਨ ਖਾਤਰ, ਦੂਸਰੇ ਦੇਸਾਂ ਵਿਚ ਲੜਾਈਆਂ ਕਰਨ ਚਲੇ ਗਏ ਸਨ । ਕੁਝ ਨੌਜਵਾਨ ਰੋਜੰਗਾਰ ਦੀ ਭਾਲੰ ਵਿਚ ਚੀਨ, ਜਾਪਾਨ ਤੇ ਮਲਾਇਆ ਅਦਿ ਦੇਸਾਂ ਵੱਲ ਵੀ ਨਿਕਲ ਗਏ ਸਨ ।
ਉਸ ਵੇਲੇ ਦੇ ਫੀਰੋਜ ਪੁਰ ਜਿੰਲੇ ਦੇ ਪਿੰਡ ਸਾਧਾਂ ਵਾਲੇ ਦੇ ਚਾਰ ਗਭਰੂ ਕਿਸਾਨਾਂ ਨੇ ਹਾਂਗ ਕਾਂਗ ਜਾਣ ਦੀ ਵਿਉਂਤ ਬਣਾਈ ਕਿਉਂਕਿ ਉਸ ਪਿੰਡੋਂ ਅਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਕੁਝ ਮੁੰਡੇ ਪਹਿਲਾਂ ਵੀ ਚੀਨ ਵੱਲ ਰੋਜੰੀ ਰੋਟੀ ਦੀ ਭਾਲੰ ਵਿਚ ਗਏ ਹੋਏ ਸਨ । ਵੀਹ ਕੁ ਸਾਲਾ ਨਵਾਂ ਵਿਆਹਿਆ ਇੰਦਰ ਸਿੰਘ ਵੀ ਆਪਣੇ ਭਰਾ ਦੀ ਹਲਾ ਸੰੇਰੀ ਸਦਕਾ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਿਆ । ਉਸ ਨੇ ਘਰ ਵਾਲੀ ਦੀਆਂ ਟੂੰਮਾਂ ਗਹਿਣੇ ਰੱਖ ਕੇ ਕਰਾਏ ਜੋਗੇ ਪੈਸੇ ਬਣਾਏ ਅਤੇ ਖੇਤੀ ਬਾੜੀ ਤੇ ਘਰ ਦੀਆਂ ਸਭ ਜਿਮੇਦਾਰੀਆਂ ਆਪਣੇ ਵੱਡੇ ਭਰਾ ਮਿੰਦ੍ਹਰ ਸਿੰਘ ਨੂੰ ਸੌਂਪ ਕੇ ਆਪਣੇ ਸਾਥੀਆਂ ਨਾਲ ਲੁਧਿਆਣੇ ਤੋਂ ਰੇਲ ਗੱਡੀ ਰਾਹੀਂ ਕਲਕੱਤੇ ਜਾ ਪਹੁੰਚਿਆ ਅਤੇ ਉੱਥੋਂ ਸਮੁੰਦਰੀ ਜਹਾਜੰ ‘ਤੇ ਬੈਠ ਹਾਂਗ ਕਾਂਗ ਦੀ ਧਰਤੀ ਉੱਤੇ ਜਾ ਉਤਰਿਆ ।
ਇੰਦਰ ਸਿੰਘ ਨੇ ਹਾਂਗ ਕਾਂਗ ਵਿਚ ਤਿੰਨ ਕੁ ਸਾਲ ਜਾਗੇ ਦਾ ਕੰਮ ਕੀਤਾ, ਜਾਗੇ ਦੀ ਨੌਕਰੀ ਵਿਚੋਂ ਜਿੰਨੀਂ ਕੁ ਰਕਮ ਮਿਲੀ ਉਸ ਵਿਚੋਂ ਬਹੁਤੀ ਉਸ ਨੇ ਘਰ ਘੱਲ ਦਿੱਤੀ ਜਿਸ ਨਾਲ ਗਹਿਣੇ ਰੱਖੀਆਂ ਟੂਮਾਂ ਛਡਵਾ ਲਈਆਂ ਗਈਆਂ । ਘਰ ਦਾ ਤੋਰਾ ਵੀ ਚੰਗਾ ਤੁਰ ਪਿਆ । ਉਹ ਹੌਸਲੇ ਵਿਚ ਹੋ ਕੇ ਹੋਰ ਪੈਸੇ ਜੋੜਨ ਲੱਗਾ । ਇਨ੍ਹਾਂ ਦਿਨਾਂ ਵਿਚ ਹੀ ਇੰਦਰ ਸਿੰਘ ਹੁਰਾਂ ਦਾ ਇਕ ਸਾਥੀ ਕਿਸੇ ਦੇ ਸਾਥ ਨਾਲ ਅਮਰੀਕਾ ਵੱਲ ਨੂੰ ਨਿਕਲ ਗਿਆ ।
ਕੈਨੇਡਾ ਦੀ ਇਕ ਕੰਪਨੀ ਸੀ। ਪੀ। ਆਰ। ਨੇ ਵਿਕਟੋਰੀਆ ਤੋਂ ਹਾਂਗ ਕਾਂਗ ਲਈ ਸਮੁੰਦਰੀ ਜਹਾਜੰ ਚਲਾਇਆ ਹੋਇਆ ਸੀ । ਉਸ ਕੰਪਨੀ ਦੇ ਏਜੰਟ ਕਮਿਸੰਨ ਦੇ ਲਾਲਚ ਵਿਚ ਏਸੰੀਅਨ ਮਜੰਦੂਰਾਂ ਨੂੰ ਕੈਨੇਡਾ ਵਿਚ ਜਾ ਕੇ ਵਸਣ ਲਈ ਪ੍ਰੇਰਦੇ । ਉੱਥੇ ਮਿਲਦੀ ਵੱਧ ਮਜੰਦੂਰੀ ਤੇ ਹੋਰ ਸੁੱਖ ਸਹੂਲਤਾਂ ਦੇ ਸਬਜੰ ਬਾਗ ਦਿਖਾਉਂਦੇ । ਵੱਧ ਮਜੰਦੂਰੀ ਦੇ ਲਾਲਚ ਵਿਚ ਇੰਦਰ ਸਿੰਘ ਹੁਰਾਂ ਵੀ ਕੈਨੇਡਾ ਵੱਲ ਨਿਕਲ ਜਾਣ ਦੀ ਸਕੀਮ ਬਣਾ ਲਈ । ਕਰਮ ਸਿੰਘ ਤੇ ਵਰਿਆਮ ਸਿੰਘ ਨਾਲ ਇੰਦਰ ਸਿੰਘ ਸੀ।ਪੀ।ਆਰ। ਦੇ ਸਮੁੰਦਰੀ ਜਹਾਜੰ ਰਾਹੀਂ ਮਈ 1905 ਵਿਚ ਵਿਕਟੋਰੀਆ ਦੀ ਬੰਦਰਗਾਹ ਤੇ ਪਹੁੰਚ ਗਏ । ਜਹਾਜੰ ਵਿਚ ਹੀ ਉਹਨਾਂ ਦੀ ਡਾਕਟਰੀ ਹੋ ਗਈ, ਇੰਦਰ ਸਿੰਘ ਤੇ ਕਰਮ ਸਿੰਘ ਤਾਂ ਡਾਕਟਰੀ ਵਿਚੋਂ ਪਾਸ ਹੋ ਗਏ ਪਰ ਵਰਿਆਮ ਸਿੰਘ ਅੱਖਾਂ ਵਿਚ ਕੁਕਰੇ ਹੋਣ ਕਾਰਨ ਡਾਕਟਰੀ ਵਿਚੋਂ ਫੇਲ੍ਹ ਹੋ ਗਿਆ । ਉਹ ਦੋਵੇਂ ਜਕੋ ਤੱਕੀ ਵਿਚ ਸਨ ਕਿ ਵਰਿਆਮ ਸਿੰਘ ਨੂੰ ਛੱਡ ਕੇ ਬੰਦਰਗਾਹ ਤੋਂ ਬਾਹਰ ਨਿਕਲਿਆ ਜਾਵੇ ਜਾਂ ਉਸ ਦੇ ਡਾਕਟਰੀ ਵਿਚੋਂ ਪਾਸ ਹੋਣ ਤੱਕ ਇੱਥੇ ਹੀ ਕਿਤੇ ਠਹਿਰਿਆ ਜਾਵੇ । ਉਹ ਅਜੇ ਸਲਾਹਾਂ ਕਰ ਹੀ ਰਹੇ ਸਨ ਕਿ ਇਕ ਸਿੱਖ, ਜਿਸ ਨੇ ਆਪਣੀ ਦਾਹੜੀ ਪੁੱਠੀ ਚੜ੍ਹਾਈ ਹੋਈ ਸੀ, ਉਹਨਾਂ ਕੋਲ ਆ ਕੇ ਕਹਿਣ ਲੱਗਾ,“ਮੇਰਾ ਨਾਮ ਜਗਤ ਸਿੰਘ ਹੈ ਤੇ ਇਹ ਮੇਰੇ ਨਾਲ ਮੇਰਾ ਦੋਸਤ ਮਿ। ਮੈਕਨਾਨਨ ਹੈ, ਇਹ ਰੇਲਵੇ ਸਪਰਵਾਈਜੰਰ ਹੈ । ਮੈਂ ਇਸ ਦੀ ਸਫਾਰਸੰ ਨਾਲ ਤੁਹਾਨੂੰ ਰੇਲਵੇ ਟਰੈਕ ‘ਤੇ ਨੌਕਰੀ ਦਿਵਾ ਸਕਦਾ ਹਾਂ । ਤੁਹਾਡੇ ਰਹਿਣ ਦਾ ਪ੍ਰਬੰਧ ਵੀ ਹੋ ਜਾਏਗਾ ।”
“ਸਾਡਾ ਇਕ ਸਾਥੀ ਡਾਕਟਰੀ ਵਿਚੋਂ ਫੇਲ੍ਹ ਹੋ ਗਿਐ, ਅਸੀਂ ਓਸ ਨੂੰ ਛੱਡ ਕੇ ਕਿਵੇਂ ਜਾਈਏ?” ਕਰਮ ਸਿੰਘ ਨੇ ਕਿਹਾ ।
“ਤੁਸੀਂ ਉਸ ਦੀ ਫਿਕਰ ਨਾ ਕਰੋ, ਉਸ ਦੀਆਂ ਅੱਖਾਂ ਵਿਚ ਕੁਕਰੇ ਹੀ ਹੋਣਗੇ, ਦੋ ਚਾਰ ਦਿਨ ਦਵਾਈ ਪਾਇਆਂ ਠੀਕ ਹੋ ਜਾਣਗੇ । ਮਿ: ਮੈਕਨਾਨਨ ਉਸ ਨੂੰ ਵੀ ਆਪਣੀ ਜੰਮਾਨਤ ‘ਤੇ ਬਾਹਰ ਲੈ ਆਏਗਾ । ਤੁਸੀਂ ਹੁਣੇ ਮੇਰੇ ਨਾਲ ਚੱਲ ਸਕਦੇ ਹੋ, ਤੁਹਾਨੂੰ ਕੰਮ ਵਾਲੀ ਥਾਂ ਉਪਰ ਲੈ ਜਾਣ ਦਾ ਪ੍ਰਬੰਧ ਵੀ ਮੈਂ ਹੁਣੇ ਕਰ ਦਿਆਂਗਾ ।” ਜਗਤ ਸਿੰਘ ਨੇ ਭਰੋਸਾ ਦਵਾਇਆ ।
“ਏਥੇ ਸਾਡੇ ਕਈ ਬੰਦੇ ਲਕੜ ਮਿੱਲਾਂ ਵਿਚ ਕੰਮ ਕਰਦੇ ਨੇ, ਅਹਿ ਪਰਤਾਪ ਸਿੰਘ ਦਾ ਪਤਾ ਸਾਡੇ ਕੋਲ ਐ, ਅਸੀਂ ਪਹਿਲਾਂ ਓਥੇ ਜਾਣਾ ਚਾਹੁੰਦੇ ਹਾਂ ।” ਇੰਦਰ ਸਿੰਘ ਨੇ ਜਗਤ ਸਿੰਘ ਨੂੰ ਅਡਰੈਸ ਵਾਲਾ ਕਾਗਜੰ ਦਿਖਾਉਂਦਿਆਂ ਕਿਹਾ ।
“ਓਥੇ ਜਾਣਾ ਜਾਂ ਨਾ ਜਾਣਾ ਤੁਹਾਡੀ ਮਰਜੀ ਹੈ ਪਰ ਲਕੜੀ ਦਾ ਕੰਮ ਬਹੁਤ ਔਖਾ ਤੇ ਭਾਰਾ ਹੈ, ਮਜੰਦੂਰੀ ਵੀ ਬਹੁਤ ਘਟ ਹੈ, ਦਿਹਾੜੀ ਇਕ ਜਾਂ ਸਵਾ ਡਾਲਰ ਤੋਂ ਵੱਧ ਨਹੀਂ ਮਿਲਦੀ । ਮੈਂ ਆਪ ਰੇਲਵੇ ਵਿਚ ਕੰਮ ਕਰਦਾ ਹਾਂ, ਉੱਥੇ ਪੌਣੇ ਦੋ ਡਾਲਰ ਦਿਹਾੜੀ ਦੇ ਹਿਸਾਬ ਨਾਲ ਤਨਖਾਹ ਦੇਣਗੇ । ਮਿ: ਮੈਕਨਾਨਨ ਬਹੁਤ ਗੁੱਡ ਆਦਮੀ ਹੈ, ਏਸ ਦੇ ਕੋਲ ਕੰਮ ਕਰਦਿਆਂ ਕੋਈ ਤਕਲੀਫ ਨਹੀਂ ਹੋਵੇਗੀ, ਫੇਰ ਏਸ ਨੇ ਤੁਹਾਡੇ ਬੰਦੇ ਨੂੰ ਵੀ ਆਪਣੀ ਸੰਾਹਦੀ ਭਰ ਕੇ ਲੈ ਆਉਣਾ ਹੈ ਨਹੀਂ ਤੇ ਪਤਾ ਨਹੀਂ ਕਿੰਨਾ ਚਿਰ ਉਹ ਡਾਕਟਰੀ ਵਿਚੋਂ ਹੀ ਪਾਸ ਨਾ ਹੋਵੇ । ਮੈਂ ਕੋਈ ਥੋਡਾ ਦੋਖੀ ਨਹੀਂ, ਥੋਡੇ ਭਲੇ ਦੀ ਹੀ ਗੱਲ ਕਰਦਾਂ ।” ਜਗਤ ਸਿੰਘ ਨੇ ਵੱਧ ਮਜੰਦੂਰੀ ਦਿਵਾਉਣ ਦੇ ਲਾਲਚ ਨਾਲ ਵਰਿਆਮ ਸਿੰਘ ਨੂੰ ਡਾਕਟਰੀ ਵਿਚੋਂ ਪਾਸ ਕਰਵਾ ਕੇ ਬਾਹਰ ਲੈ ਆਉਣ ਦਾ ਲਾਰਾ ਵੀ ਲਾਇਆ ।
ਇੰਦਰ ਸਿੰਘ ਨੂੰ ਪਤਾ ਸੀ ਕਿ ਲਕੜ ਮਿੱਲਾਂ ਵਿਚ ਸਵਾ ਡੇਢ ਡਾਲਰ ਤੋਂ ਵੱਧ ਮਜੰਦੂਰੀ ਨਹੀਂ ਦਿੰਦੇ । ਉਹ ਬਹੁਤੇ ਪੈਸੇ ਮਿਲਣ ਦੀ ਆਸ ‘ਤੇ ਜਗਤ ਸਿੰਘ ਨਾਲ ਅਗਨ ਬੋਟ ਵਿਚ ਬੈਠ ਕੇ ਵੈਨਕੂਵਰ ਆ ਗਏ ਅਤੇ ਉੱਥੋਂ ਸਿੱਧੇ ਰੇਲਵੇ ਟਰੈਕ ਉਪਰ ਪਹੁੰਚਾ ਦਿੱਤੇ ਗਏ ।
ਰੇਲਵੇ ਟਰੈਕ ਉਪਰ ਚੀਨੀ, ਜਾਪਾਨੀ ਅਤੇ ਹੋਰ ਯੋਰਪੀਅਨ ਲੋਕ ਕੰਮ ਕਰਦੇ ਸਨ ਪਰ ਭਾਰਤੀ ਟਾਵੇਂ ਟਾਵੇਂ ਹੀ ਸਨ ਜਿਹੜੇ ਪੰਦਰਾਂ ਵੀਹ ਭਾਰਤੀ ਸਨ ਉਹ ਸਾਰੇ ਪੰਜਾਬੀ ਸਿੱਖ ਹੀ ਸਨ । ਉਥੇ ਫਰੇਜੰਰ ਦਰਿਆ ਦੇ ਕਿਨਾਰੇ, ਉੱਚੀਆਂ ਪਹਾੜੀਆਂ ਦੇ ਪੈਰਾਂ ਵਿਚ ਤੰਬੂਆਂ ਦੇ ਕੈਂਪ ਲੱਗੇ ਹੋਏ ਸਨ । ਅੱਡ ਅੱਡ ਦੇਸਾਂ ਦੇ ਲੋਕ ਵੱਖ ਵੱਖ ਤੰਬੂਆਂ ਵਿਚ ਰਹਿੰਦੇ ਸਨ ਜਿਵੇਂ ਹਰ ਇਕ ਦੇਸੰ ਦੇ ਵੱਖਰੋ ਵੱਖਰੇ ਮੁਹੱਲੇ ਹੋਣ । ਇਹਨਾਂ ਨੂੰ ਵੀ ਪੰਜਾਬੀ ਮੁਹੱਲੇ ਵਿਚ ਇਕ ਤੰਬੂ ਮਿਲ ਗਿਆ । ਏਥੇ ਵੀ ਇੰਦਰ ਸਿੰਘ ਮੌਸਮਾਂ ਦੀ ਪਰਵਾਹ ਕੀਤੇ ਬਿਨਾਂ ਦਿਲ ਲਾ ਕੇ ਕੰਮ ਕਰਦਾ ਰਹਿੰਦਾ ਪਰ ਜਦੋਂ ਕਦੀ ਪਿੰਡੋਂ ਚਿੱਠੀ ਆ ਜਾਂਦੀ ਤਾਂ ਉਸ ਨੂੰ ਘਰ ਦੀ ਯਾਦ ਬਹੁਤ ਸਤਾਉਂਦੀ, ਤ੍ਰਿਕਾਲਾਂ ਨੂੰ ਕੰਮਾਂ ਤੋਂ ਵਿਹਲੇ ਹੋ ਕੇ ਹੋਰ ਪੰਜਾਬੀ ਕਾਮੇ ਤਾਂ ਮਨਪਰਚਾਵਾ ਕਰਦੇ ਪਰ ਇੰਦਰ ਸਿੰਘ ਤੰਬੂ ਦੇ ਅੰਦਰ ਪਿਆ ਘਰ ਵਾਲੀ ਦੇ ਸੁਪਨਿਆਂ ਵਿਚ ਗੁਆਚਿਆ ਰਹਿੰਦਾ । ਉਸ ਨੇ ਆਪਣੀ ਘਰ ਵਾਲੀ ਹਰ ਕੌਰ ਨਾਲ ਅਜੇ ਇਕ ਸਾਲ ਵੀ ਪੂਰਾ ਹੱਸ ਖੇਡ ਕੇ ਨਹੀਂ ਸੀ ਲੰਘਾਇਆ ਕਿ ਉਸ ਨੂੰ ਹਾਂਗ ਕਾਂਗ ਆਉਣਾ ਪੈ ਗਿਆ ਸੀ । ਹਾਂਗ ਕਾਂਗ ਆ ਕੇ ਉਸ ਸੋਚਿਆ ਸੀ ਚਾਰ ਪੰਜ ਸਾਲ ਉਹ ਦੱਬ ਕੇ ਮਿਹਨਤ ਕਰੇਗਾ ਤੇ ਫੇਰ ਪਿੰਡ ਜਾ ਕੇ ਭਰਾ ਨਾਲ ਦੋ ਹਲੰ ਦੀ ਵਾਹੀ ਕਰਨ ਲੱਗ ਪਵੇਗਾ ਪਰ ਲਾਲਚ ਨੇ ਉਸ ਨੂੰ ਸੱਤ ਸਮੁੰਦਰੋਂ ਪਾਰ ਲਿਆ ਬਿਠਾਇਆ ਸੀ, ਜਿੱਥੋਂ ਛੇਤੀ ਜਾਣਾ ਹੁਣ ਉਸ ਦੇ ਵੱਸ ਵਿਚ ਨਹੀਂ ਰਿਹਾ ਸੀ । ਉਹ ਸੋਚਦਾ ਕਿ ਹੁਣ ਤਾਂ ਉਸ ਦਾ ਮੁੰਡਾ ਵੀ ਚਾਰ ਪੰਜ ਸਾਲ ਦਾ ਹੋ ਗਿਆ ਹੋਵੇਗਾ ਜਿਹੜਾ ਕਿ ਉਸ ਦੇ ਪਿੰਡ ਛੱਡਣ ਤੋਂ ਚਾਰ ਮਹੀਨੇ ਮਗਰੋਂ ਜੰਮਿਆ ਸੀ । ਇੰਦਰ ਸਿੰਘ ਨੂੰ ਤੰਬੂ ਵਿਚ ਉਦਾਸ ਪਿਆਂ ਦੇਖ ਕੇ ਇਕ ਦਿਨ ਕਰਮ ਸਿੰਘ ਕਹਿਣ ਲੱਗਾ,“ਬਾਹਰ ਨਿਕਲ ਕੇ ਦੂਜੇ ਸਾਥੀਆਂ ਬੇਲੀਆਂ ਨਾਲ ਹੱਸਿਆ ਖੇਡਿਆ ਕਰ, ਏਥੇ ਤੰਬੂ ਅੰਦਰ ਮਜੌਰਾਂ ਦੀ ਮਾਂ ਆਂਗੂੰ ਗੁੱਛੀ ਮੁੱਛੀ ਜਿਹਾ ਹੋਇਆ ਪਿਆ ਰਹਿਨੈ । ਐਂ ਉਦਾਸ ਹੋਇਆਂ ਟੱਬਰ ਕੋਲ ਤਾਂ ਜਾ ਨਹੀਂ ਹੋਣਾ ਤੇ ਨਾ ਹੀ ਤੇਰੀ ਚੂੜੇ ਵਾਲੀ ਨੇ ਏਥੇ ਆ ਸਕਣੈ । ਤੂੰ ਖੁਸੰ ਰਿਹਾ ਕਰ ਤੇ ਬਾਹਰ ਅੰਦਰ ਆਇਆ ਜਾਇਆ ਕਰ ।”
“ਕਰਮ ਸਿਆਂ, ਤੂੰ ਏਂ ਛੜਾ ਛਾਂਟ, ਤਾਂ ਆਉਂਦੀਆਂ ਤੈਨੂੰ ਗੱਲਾਂ, ਜੇ ਤੇਰੀ ਚੂੜੇ ਵਾਲੀ ਵੀ ਪਿੱਛੇ ਤੇਰੀ ਉਡੀਕ ਕਰਦੀ ਹੁੰਦੀ ਤੇ ਉਹਦੇ ਕੁੱਛੜ ਕੋਈ ਨਿਕਾ ਜਿਹਾ ਬਲੂਰ ਹੁੰਦਾ ਤਾਂ ਤੂੰ ਇਹ ਗੱਲਾਂ ਨਹੀਂ ਸੀ ਕਰਨੀਆਂ ।” ਇੰਦਰ ਸਿੰਘ ਨੇ ਭਰੇ ਮਨ ਨਾਲ ਆਖਿਆ ।
“ਆਪਾਂ ਏਹੋ ਜੇਹੇ ਖਲਜਗਣ ਵਿਚ ਪੈਣਾ ਈ ਨਈਂ, ‘ਢੱਗੀ ਨਾ ਵੱਛੀ ਨੀਂਦ ਆਵੇ ਅੱਛੀ’।” ਕਰਮ ਸਿੰਘ ਨੇ ਹੱਸ ਕੇ ਕਹਿ ਦਿੱਤਾ ।
ਇਸ ਤਰਾਂ ਦੀਆਂ ਉਦਾਸੀਆਂ ਤੇ ਖੁਸੰੀਆਂ ਗੰਮੀਆਂ ਵਿਚ ਦਿਨ ਲੰਘ ਰਹੇ ਸਨ ਕਿ ਉਹਨਾਂ ਨੂੰ ਰੇਲਵੇ ਟਰੈਕ ਉਪਰ ਕੰਮ ਕਰਦਿਆਂ ਨੂੰ ਇਕ ਸਾਲ ਤੋਂ ਉੱਤੇ ਬੀਤ ਗਿਆ । ਕੁਝ ਪੰਜਾਬੀ ਕਾਮਿਆਂ ਨੇ ਆਪਣੇ ਸਾਕ ਸਬੰਧੀਆਂ ਨੂੰ ਮੰਗਵਾਉਣ ਲਈ ਚਿੱਠੀਆਂ ਭਰ ਦਿੱਤੀਆਂ । ਉਹਨਾਂ ਦੀ ਦੇਖਾ ਦੇਖੀ ਇੰਦਰ ਸਿੰਘ ਨੇ ਵੀ ਆਪਣੇ ਭਣੋਈਏ ਮੰਗਲ ਸਿੰਘ ਨੂੰ, ਜਿਹੜਾ ਉਸ ਦੇ ਹਾਣਦਾ ਹੀ ਸੀ, ਚਿੱਠੀ ਭੇਜ ਕੇ ਆਪਣੇ ਕੋਲ ਸੱਦ ਲਿਆ । ਜੂਨ 1907 ਵਿਚ ਮੰਗਲ ਸਿੰਘ ਵੀ ਕੈਨੇਡਾ ਆਪਣੇ ਸਾਲੇ ਇੰਦਰ ਸਿੰਘ ਕੋਲ ਪਹੁੰਚ ਗਿਆ ।
ਮੰਗਲ ਸਿੰਘ ਦੇ ਆ ਜਾਣ ਨਾਲ ਇੰਦਰ ਸਿੰਘ ਬਹੁਤ ਹੌਸਲੇ ਵਿਚ ਹੋ ਗਿਆ । ਵਰਿਆਮ ਸਿੰਘ ਤਾਂ ਬਹੁਤਾ ਚਿਰ ਉਹਨਾਂ ਕੋਲ ਰਿਹਾ ਹੀ ਨਹੀਂ ਸੀ, ਉਹ ਥੋੜੇ ਚਿਰ ਮਗਰੋਂ ਹੀ ਉੱਥੋਂ ਕਿਤੇ ਹੋਰ ਆਪਣੇ ਕਿਸੇ ਰਿਸੰਤੇਦਾਰ ਕੋਲ ਜਾ ਕੇ ਕਿਸੇ ਲੰਬਰ ਮਿੱਲ ਵਿਚ ਕੰਮ ਕਰਨ ਲੱਗ ਪਿਆ ਸੀ । ਉਸ ਦਾ ਗਰਾਈਂ ਕਰਮ ਸਿੰਘ ਭਾਵੇਂ ਉਸ ਨਾਲ ਹੀ ਰਹਿੰਦਾ ਸੀ ਤੇ ਕੰਮ ਵੀ ਉਸ ਦੇ ਨਾਲ ਹੀ ਕਰਦਾ ਸੀ ਪਰ ਉਸ ਨੂੰ ਕਿਸੇ ਚੜ੍ਹੀ ਲੱਥੀ ਦੀ ਕੋਈ ਪਰਵਾਹ ਹੀ ਨਹੀਂ ਸੀ । ਜੇ ਕੋਈ ਨਸਲਵਾਦੀ ਗੋਰਾ ਉਸ ਨੂੰ ਗਾਲ੍ਹ ਵੀ ਕੱਢ ਜਾਂਦਾ ਤਾਂ ਉਹ ਹੱਸ ਕੇ ਅਗਾਂਹ ਲੰਘ ਜਾਂਦਾ ਪਰ ਇੰਦਰ ਸਿੰਘ ਕਈ ਕਈ ਦਿਨ ਕੁੜ੍ਹਦਾ ਰਹਿੰਦਾ ਤੇ ਵਿੱਚੇ ਵਿਚ ਵਿਹੁ ਘੋਲਦਾ ਰਹਿੰਦਾ । ਜੇ ਕਦੀ ਕਦਾਈਂ ਸੁਪਰਵਾਈਜੰਰ ਵੱਲੋਂ ਝਿੜਕ ਝੰਬ ਹੋ ਜਾਂਦੀ ਤਾਂ ਵੀ ਉਸ ਦੀ ਰਾਤਾਂ ਦੀ ਨੀਂਦ ਉਡ ਜਾਂਦੀ ਪਰ ਕਰਮ ਸਿੰਘ ਉਸ ਕੋਲ ਸੁੱਤਾ ਘੁਰਾੜੇ ਮਾਰਦਾ ਰਹਿੰਦਾ । ਕਰਮ ਸਿੰਘ ਦੇ ਨਾਲ ਹੋਣ ਤੇ ਵੀ ਉਹ ਆਪਣੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਦਾ ।
ਮੰਗਲ ਸਿੰਘ ਨੂੰ ਇੱਥੇ ਆਇਆਂ ਦਸ ਕੁ ਦਿਨ ਹੋਏ ਹੋਣਗੇ ਜਦੋਂ ਇਕ ਦਿਨ ਰੋਟੀ ਖਾ ਕੇ ਉਹ ਤਿੰਨੇ ਤੰਬੂ ਅੰਦਰ ਪਏ ਗੱਲਾਂ ਕਰ ਰਹੇ ਸਨ । ਇੰਦਰ ਸਿੰਘ ਕਹਿਣ ਲੱਗਾ, “ਭਾਈਆ, ਤੂੰ ਏਥੇ ਆ ਗਿਆ ਤਾਂ ਬਾਲੰ੍ਹਾ ਈ ਚੰਗਾ ਹੋ ਗਿਆ । ਮੇਰਾ ਤਾਂ ਏਥੇ ਜਵਾਂ ਈ ਦਿਲ ਨਈਂ ਸੀ ਲਗਦਾ । ਜੇ ਤੂੰ ਏਥੇ ਨਾ ਆਉਂਦਾ ਤਾਂ ਮੈਂ ਵੀ ਸਮੇਂ ਸਵੇਰ ਨੂੰ ਮੁੜਨ ਦੀ ਸੋਚ ਰਿਹਾ ਸੀ । ਏਥੇ ਪੈਸਾ ਤਾਂ ਬਥੇਰਾ ਹੈਗਾ ਪਰ ਰਹਿਣ ਦੀ ਜੂਨ ਕੋਈ ਨ੍ਹੀਂ ।”
“ਕਿਉਂ ਜੂਨ ਨੂੰ ਕੀ ਦਗਾੜਾ ਵੱਜਿਐ? ਵਧੀਆ ਖਾਂਦੇ ਆਂ, ਰਹਿਣ ਨੂੰ ਅਗਲਿਆਂ ਨੇ ਵਧੀਆ ਥਾਂ ਦਿੱਤੀ ਐ । ਕਹੀ ਚਲਾਉਣ ਦਾ ਕੰਮ ਓਥੇ ਕਰਦੇ ਸੀ ਤੇ ਕਹੀਆਂ ਗੈਂਤੀਆਂ ਏਥੇ ਚਲਾਉਂਦੇ ਆਂ । ਓਥੇ ਭੁੱਖੇ ਮਰਦੇ ਸੀ ਤੇ ਏਥੇ ਢਿੱਡ ਭਰਕੇ ਖਾਂਦੇ ਵੀ ਆਂ ਤੇ ਪੈਸੇ ਵੀ ਪਿੱਛੇ ਨੂੰ ਘੱਲੀ ਜਾਂਦੇ ਆਂ । ਮੌਜਾਂ ਪਏ ਲੁਟਦੇ ਆਂ ।” ਮੰਗਲ ਸਿੰਘ ਦੇ ਹੁੰਗਾਰਾ ਭਰਨ ਤੋਂ ਪਹਿਲਾਂ ਹੀ ਕਰਮ ਸਿੰਘ ਬੋਲ ਪਿਆ ।
“ਓਏ, ਇਹ ਗੱਲ ਨਈਂ ਕਰਮ ਸਿਆਂ, ਆਹ ਗੋਰੇ ਮਜੰਦੂਰ ਈ ਨੀ ਮਾਣ, ਏਹੀ ਆਪਣੇ ‘ਤੇ ਬਹੁਤੀ ਖੰਾਰ ਖਾਂਦੇ ਐ ਤੇ ‘ਕੱਲੇ ਦੁਕੱਲੇ ਨੂੰ ਦੇਖ ਕੇ ਗਾਲ੍ਹਾਂ ਕਢਦੇ ਐ । ਕਦੇ ਕਦਾਈਂ ਧੌਲ਼ ਧੱਫਾ ਵੀ ਕਰ ਜਾਂਦੇ ਐ । ਤੈਨੂੰ ਆਵਦੀਆਂ ਭੁੱਲ ਗੀਆਂ ਜਦੋਂ ਤੇਰੇ ਕੋਲੋਂ ਦੀ ਲੰਘਦੇ ਗੋਰੇ ਨੇ ਤੈਨੂੰ ਠੁੱਡਾ ਮਾਰਿਆ ਸੀ ਤੇ ਗਾਲ੍ਹ ਕਢ ਕੇ ਭੱਜ ਗਿਆ ਸੀ । ਉਸ ਦਿਨ ਨੂੰ ਆਪਾਂ ਕਿਵੇਂ ਭੁੱਲ ਸਕਦੇ ਆਂ, ਜਦੋਂ ਸੰਹਿਰੋਂ ਸੌਦਾ ਪੱਤਾ ਲੈਕੇ ਮੁੜੇ ਆਉਂਦਿਆਂ ਦੇ ਮਗਰ ਅੱਠ ਦਸ ਗੋਰੇ ਸੰੋਕਰਿਆਂ ਦੀ ਢਾਣੀ ਲੱਗ ਤੁਰੀ ਸੀ । ਮੰਗਲ ਸਿਆਂ, ਉਹ ਸੰੋਕਰੇ ਜਿਹੇ ਕੁਝ ਬੋਲਦੇ ਹੋਏ ਸਾਡੇ ਮਗਰ ਮਗਰ ਤੁਰੇ ਆਉਣ, ਪਤਾ ਨਹੀਂ ਗਾਲ੍ਹਾਂ ਹੀ ਕਢਦੇ ਹੋਣਗੇ, ਸਾਨੂੰ ਕਿਹੜਾ ਕੋਈ ਸਮਝ ਆਉਂਦੀ ਸੀ । ਅਸੀਂ ਬਿਨਾਂ ਕੋਈ ਗੱਲ ਕੀਤਿਆਂ ਛੇਤੀ ਛੇਤੀ ਅਗਾਂਹ ਤੁਰੇ ਆਏ ਤਾਂ ਜੋ ਇਹਨਾਂ ਕੋਲੋਂ ਬਚ ਕੇ ਕੈਂਪ ਵਿਚ ਪਹੁੰਚ ਸਕੀਏ ਪਰ ਛੇਤੀ ਹੀ ਦੋ ਮੁੰਡਿਆਂ ਨੇ ਅੱਗੇ ਹੋ ਕੇ ਪਹਿਲਾਂ ਕਰਮ ਸਿੰਘ ਨੂੰ ਧੱਕਾ ਦੇ ਕੇ ਥੱਲੇ ਸੁਟ ਲਿਆ ਤੇ ਫੇਰ ਦੂਜੇ ਮੁੰਡੇ ਮੈਨੂੰ ਫੜ ਕੇ ਕੁਟਣ ਲੱਗ ਪਏ । ਅਸੀਂ ਮੁਕਾਬਲਾ ਕਰਨ ਦੀ ਕੋਸੰਸੰ ਤਾਂ ਕੀਤੀ ਪਰ ਸਾਡੀ ਕੋਈ ਪੇਸੰ ਨਾ ਗਈ । ਸਾਥੋਂ ਕੁਝ ਦੂਰੀ ਤੇ ਚੀਨੇ ਕਾਮਿਆਂ ਦੀ ਇਕ ਟੋਲੀ ਆਉਂਦੀ ਦਿਸੀ ਤਾਂ ਉਹਨਾਂ ਨੂੰ ਦੇਖ ਕੇ ਉਹ ਭੱਜ ਗਏ । ਕੈਂਪ ‘ਚ ਆ ਕੇ ਅਸੀਂ ਜਗਤ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ,‘ਤੁਸੀਂ ‘ਕੱਲੇ ‘ਕਹਿਰੇ ਬਾਹਰ ਜਾਂਦੇ ਹੀ ਕਿਉਂ ਹੋ? ’ਕੱਠੇ ਹੋ ਕੇ ਬਾਹਰ ਨਿਕਲਿਆ ਕਰੋ’। ਬਸ ਮੇਰਾ ਤਾਂ ਉਸ ਦਿਨ ਤੋਂ ਹੀ ਮਨ ਉਚਾਟ ਰਹਿਣ ਲੱਗ ਪਿਆ ਸੀ ।” ਇੰਦਰ ਸਿੰਘ ਨੇ ਹੱਡ ਬੀਤੀ ਕਹਿ ਸੁਣਾਈ ।
“ਜੇ ਇਹੋ ਹਾਲ ਹੋਣੈ ਤਾਂ ਤੂੰ ਮੈਨੂੰ ਕਿਉਂ ਏਥੇ ਲਿਆ ਫਸਾਇਐ? ਪਹਿਲਾਂ ਵੀ ਓਥੇ ਭੁੱਖ ਨੰਗ ਨਾਲ ਘੁਲ਼ੀ ਜਾਂਦੇ ਸੀ, ਹੋਰ ਘੁਲ਼ੀ ਜਾਂਦੇ, ਏਨ੍ਹਾਂ ਗੋਰਿਆਂ ਤੋਂ ਦੁਰਗਤੀ ਤਾਂ ਨਾ ਕਰਵਾਉਂਦੇ ।” ਮੰਗਲ ਸਿੰਘ ਦੇ ਮਨ ਵਿਚ ਵੀ ਡਰ ਪੈਦਾ ਹੋਇਆ ।
“ਓਥੇ ਕਿਹੜਾ ਗੋਰੇ ਆਪਣੇ ਨਾਲ ਘੱਟ ਕਰਦੇ ਸੀ । ਜਦੋਂ ਕੋਈ ਕੰਮ ਹੁੰਦਾ ਠਾਣੇਦਾਰ ਗੋਰਿਆਂ ਦੀ ਵਗਾਰ ਵਾਸਤੇ ਸਾਰੇ ਪਿੰਡ ਨੂੰ ਆਪਣੇ ਮੂਹਰੇ ਲਾ ਤੁਰਦਾ ਸੀ । ਸੀ ਕੋਈ ਦਾਦ ਫਰਿਆਦ? ਜੋਰਾਵਰਾਂ ਦਾ ਸੱਤੀਂ ਵੀਹੀਂ ਸੌ ਹੁੰਦੈ ਇੰਦਰ ਸਿਆਂ । ਓਥੇ ਵੀ ਮਾਲਕ ਗੋਰੇ ਸੀ ਤੇ ਏਥੇ ਵੀ ਮਾਲਕ ਗੋਰੇ ਐ । ਮਾਲਕਾਂ ਮੂਹਰੇ ਕਾਹਦਾ ਜੋਰ ਹੁੰਦੈ ।” ਕਰਮ ਸਿੰਘ ਦੀ ਗੁਲਾਮਾਂ ਵਾਲੀ ਸੋਚ ਅਜੇ ਬਦਲੀ ਨਹੀਂ ਸੀ ।
“ਆਪਣਿਆਂ ਦਾ ਸੌ ਸੁਖ ਹੁੰਦੈ, ਏਥੇ ਕੰਮ ਕਰਨ ਵਾਲੇ ਬਹੁਤੇ ਬੰਦਿਆਂ ਨੇ ਆਪਣੇ ਸਕੇ ਸੋਧਰਿਆਂ ਨੂੰ ਮੰਗਵਾਉਣ ਵਾਸਤੇ ਚਿਠੀਆਂ ਲਿਖ ਦਿੱਤੀਆਂ ਸੀ । ਕਹਿੰਦੇ ‘ਫੇਰ ਕਨੂੰਨ ਸਖਤ ਹੋ ਜਾਣੈ’ ਇਸੇ ਕਰਮ ਸਿੰਘ ਦੇ ਕਹਿਣ ‘ਤੇ ਈ ਮੈਂ ਤੈਨੂੰ ਚਿਠੀ ਲਿਖ ਦਿੱਤੀ ਸੀ ।” ਇੰਦਰ ਸਿੰਘ ਨੇ ਕਰਮ ਸਿੰਘ ਦੀ ਗੱਲ ਵਲ ਧਿਆਨ ਨਾ ਦਿੰਦਿਆਂ ਅਸਲੀ ਗੱਲ ਦੱਸੀ ।
“ਇਹ ਤਾਂ ਤੇਰੀ ਗੱਲ ਠੀਕ ਐ ।” ਮੰਗਲ ਸਿੰਘ ਨੇ ਹੁੰਗਾਰਾ ਭਰਿਆ।
“ ਲੈ, ਦੇਖ ਲੈ, ਸੌਂ ਵੀ ਗਿਆ । ਬਸ ਗੱਲਾਂ ਕਰਦਾ ਕਰਦਾ ਘੁਰਾੜੇ ਮਾਰਨ ਲਗ ਜਾਂਦੈ।” ਇੰਦਰ ਸਿੰਘ ਨੇ ਕਰਮ ਸਿੰਘ ਦੇ ਘੁਰਾੜੇ ਸੁਣ ਕੇ ਮੰਗਲ ਸਿੰਘ ਨੂੰ ਕਿਹਾ ਤੇ ਨਾਲ ਹੀ ਹੱਸ ਪਿਆ । ਥੋੜਾ ਚਿਰ ਚੁੱਪ ਰਹਿਣ ਮਗਰੋਂ ਉਹ ਫੇਰ ਬੋਲਿਆ,“ਆਪਾਂ ਜਿੰਨੇ ਬੰਦੇ ਏਥੇ ਬਹੁਤੇ ਆਵਾਂਗੇ ਓਨਾ ਈ ਚੰਗੈ, ਬਹੁਤਿਆਂ ‘ਚ ਈ ਬਰਕਤ ਹੁੰਦੀ ਐ । ਹਾਂ ਸੱਚ! ਆਪਣੇ ਪਿੰਡਾਂ ਕੋਲ ਦੀ ਜਿਹੜੀ ਨਹਿਰ ਬਣੀ ਸੀ ਉਹਦੇ ਵਿਚ ਪਾਣੀ ਤਾਂ ਚਾਲੂ ਹੋ ਗਿਆ ਸੀ ਤੇ ਸਾਡੇ ਪਿੰਡ ਕੋਲ ਦੀ ਜਿਹੜੇ ਸੂਏ ਦੀ ਪਟਾਈ ਹੁੰਦੀ ਸੀ ਉਸ ਵਿਚ ਵੀ ਪਾਣੀ ਚੱਲ ਪਿਆ ਹੋਊਗਾ? ਜੇ ਪਾਣੀ ਚੱਲ ਪਿਆ ਹੋਇਆ ਤਾਂ ਸਾਡੇ ਪਿੰਡਾਂ ‘ਚ ਲਹਿਰਾਂ ਬਹਿਰਾਂ ਹੋ ਜਾਣਗੀਆਂ ।” ਇੰਦਰ ਸਿੰਘ ਗੱਲ ਨੂੰ ਪਲਟਾ ਕੇ ਆਪਣੇ ਪਿੰਡ ਵੱਲ ਲੈ ਗਿਆ ।
“ਲਹਿਰਾਂ ਬਹਿਰਾਂ ਕਾਦ੍ਹੀਆਂ ਇੰਦਰ ਸਿਆਂ, ਮਾਮਲਾ ਤਾਂ ਪਹਿਲਾਂ ਈ ਨਹੀਂ ਸੀ ਦਿੱਤਾ ਜਾਂਦਾ, ਸਰਕਾਰ ਨੇ ਨਹਿਰੀ ਮਾਮਲਾ ਹੋਰ ਵਧਾ ਦੇਣੈ । ਜੱਟ ਹੋਰ ਖੁੰਘਲ ਹੋ ਜਾਣਗੇ।” ਮੰਗਲ ਸਿੰਘ ਨੇ ਨਿਰਾਸ ਸੁਰ ਵਿਚ ਕਿਹਾ ।
“ਜੇ ਫਸਲ ਚੰਗੀ ਹੋਣ ਲਗ ਪਵੇ ਤਾਂ ਮਾਮਲਾ ਦਿੰਦੇ ਜੱਟ ਨੰਗ ਨਹੀਂ ਹੋਣ ਲੱਗੇ ।” ਇੰਦਰ ਸਿੰਘ ਨੂੰ ਆਪਣੀਆਂ ਅੱਖਾਂ ਅੱਗੇ ਨਿਆਈਂ ਵਾਲੇ ਖੇਤ ਲਹਿ ਲਹਾਉਂਦੇ ਦਿਸ ਰਹੇ ਸਨ । ਉਹ ਕਲਪਣਾ ਵਿਚ ਹੀ ਆਪਣੇ ਖੇਤਾਂ ਦੇ ਬੰਨਿਆਂ ਉਪਰ ਤੁਰਨ ਲੱਗ ਪਿਆ ਸੀ । ਖੇਤਾਂ ਤੋਂ ਦੀ ਹੁੰਦੀ ਹੋਈ ਇੰਦਰ ਸਿੰਘ ਦੀ ਸੁਰਤੀ ਵਾਪਸ ਪਰਤੀ ਤਾਂ ਉਸ ਦੀ ਨਿਗਾਹ ਮੰਗਲ ਸਿੰਘ ਦੇ ਪੈਰ ਦੇ ਅੰਗੂਠੇ ਉਪਰ ਗਈ । ਉਸ ਦੇ ਸੱਜੇ ਪੈਰ ਦੇ ਅੰਗੂਠੇ ਉਪਰ ਨਹੁੰ ਨਹੀਂ ਸੀ ਤੇ ਅੰਗੂਠਾ ਵੀ ਚਿਪਿਆ ਹੋਇਆ ਸੀ ।
“ਓਏ ਆਹ ਤੇਰੇ ‘ਗੂਠੇ ਨੂੰ ਕੀ ਹੋ ਗਿਆ?”
“ਐਵੇਂ ਚੀਥਲਿਆ ਗਿਆ ਸੀ ।”
“ਕਿਵੇਂ?”
“ਪਿਛਲੇ ਸਾਲ ਕੜਬ ਢੋਂਦੇ ਸੀ, ਮੈਂ ਗੱਡੇ ਦੇ ਪੱਟ ‘ਤੇ ਬੈਠਾ ਬਲਦ ਹੱਕ ਰਿਹਾ ਸੀ, ਧੋੜਿਆਂ ‘ਚ ਆਕੇ ਬਲਦਾਂ ਦਾ ਜੋਰ ਲੱਗ ਗਿਆ, ਮੀਣੇ ਨੇ ਧੁਰਲੀ ਮਾਰੀ ਤੇ ਓਸ ਪਾਸੇ ਦੀ ਜੋਤ ਟੁੱਟ ਗਈ ਤੇ ਉਹ ਜੂਲੇ ਹੇਠੋਂ ਨਿਕਲ ਗਿਆ । ਮੈਂ ਪਟ ਤੋਂ ਉਤਰ ਕੇ ਮੀਣੇ ਨੂੰ ਜੂਲੇ ਹੇਠ ਦੇਣ ਲੱਗਾ ਤਾਂ ਧੁਰਲੀ ਮਾਰ ਕੇ ਨਾਰਾ ਵੀ ਜੂਲੇ ਹੇਠੋਂ ਨਿਕਲ ਗਿਆ ਤੇ ਠੋਡ ਮੇਰੇ ਪੈਰ ‘ਤੇ ਆ ਵੱਜਿਆ, ਜਿਸ ਨਾਲ ਇਹ ‘ਗੂਠਾ ਚੀਥਲਿਆ ਗਿਆ ।”
“ਚ-ਚ-ਚ, ਮਾੜੀ ਗੱਲ ਹੋਈ । ਬੱਜ ਪੈ ਗਈ ।”
“ਚਲ ਹੋਊ, ਪੈਰ ਜੁੱਤੀ ਵਿਚ ਈ ਲੁਕਿਆ ਰਹਿੰਦੈ ਕਿਹੜਾ ਕਿਸੇ ਨੂੰ ਦਿਸਦੈ ।”
“ਬਾਈ ਮਿੰਦ੍ਹਰ ਤਾਂ ਖੁਸੰ ਰਹਿੰਦੈ ਹੋਣੈ, ਤੂੰ ਦੱਸਿਆ ਸੀ ਕਿ ਰਫੜਾਂ ਵਾਲੇ ਵਾਲੀ ਜਮੀਨ ਦੇ ਨਾਲ ‘ਕਠਾ ਦਸ ਘੁਮਾਂ ਦਾ ਟੱਕ ਬੈਅ ਲੈ ਲਿਆ ਸੀ । ਕੀ ਉਹ ਸਾਰੀ ਪੈਲੀ ਪੱਧਰੀ ਐ ਕਿ ਧੋੜੇ ਧੱਬੜ ਈ ਐ ।”
“ਹਾਂ, ਉਹ ਤਾਂ ਪੂਰਾ ਹੌਸਲੇ ‘ਚ ਐ ਤੇ ਉਹ ਪੈਲੀ ਵੀ ਅੱਧਿਓਂ ਬਹੁਤੀ ਬਿਜਾਈ ਜੋਗ ਐ ।”
“ਤੇ ਪ੍ਰੀਤੂ ਤਾਂ ਹੁਣ ਵਡਾ ਸਾਰਾ ਲਗਦਾ ਹੋਊ?”
“ ਉਹ ਵੀ ਸਕੂਲ ਜਾਣ ਜੋਗਾ ਹੋ ਗਿਆ ਐ । ਮੈਂ ਹਰ ਕੌਰ ਨੂੰ ਕਿਹਾ ਸੀ, ‘ਭਾਈ, ਏਸ ਨੂੰ ਪੜ੍ਹਨੇ ਪਾਇਓ’ ।”
“ਆਪਾਂ ਪ੍ਰੀਤੂ ਨੂੰ ਜਰੂਰ ਪੜ੍ਹਾਉਣੈ, ਬੇ ਪੜ੍ਹਿਆਂ ਦੀ ਵੀ ਕੋਈ ਜੂਨ ਐ । ਮੈਂ ਤਾਂ ਓਸ ਬਲੂਰ ਜਿਹੇ ਦਾ ਮੂੰਹ ਵੀ ਨਹੀਂ ਦੇਖਿਆ ।” ਅਣਦੇਖੇ ਪੁੱਤਰ ਦਾ ਚਿਹਰਾ ਇੰਦਰ ਸਿੰਘ ਦੀਆਂ ਅੱਖਾਂ ਅੱਗੇ ਫਿਰਨ ਲੱਗਾ ਤੇ ਉਹ ਮਾਂ ਪੁੱਤਰ ਦੀ ਯਾਦ ਦੇ ਨਿੱਘ ਵਿਚ ਗੱਲਾਂ ਕਰਦਾ ਹੋਇਆ ਗੂਹੜੀ ਨੀਂਦ ਵਿਚ ਚਲਾ ਗਿਆ ।
*************
ਬਾਕੀ ਅਗਲੇ ਅੰਕ ਵਿੱਚ....