Thursday, May 17, 2012 Page Options
 
ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Click here to send gifts to punjab
ਨੈਣ (ਕਵਿਤਾ)/ ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ Minimize

ਨੈਣ

{ਚਰਨਜੀਤ ਸਿੰਘ ਪੰਨੂ}

ਨੈਣ ਸ਼ਰਬਤੀ ਹੁੰਦੇ ਖੁਸ਼ਬੂ ਵੰਡਣ ਨੂੰ
ਘੁੰਗਟ ਵਿੱਚ ਲਕੋਏ ਚੰਗੇ ਨਹੀਂ ਲਗਦੇ।
ਕਜਲਾ ਪਾਉ ਤਾਂ ਮਟਕਾਉਣਾ ਪੈਂਦਾ ਹੈ,
ਨੈਣਾਂ ਦੇ ਦਰ ਢੋਏ ਚੰਗੇ ਨਹੀਂ ਲਗਦੇ।
ਮੌਸਮ ਨਟਖਟ ਜਗਿਆਸਾ ਨੈਣਾਂ ਵਿੱਚ,
ਸੱਜਣ ਖੋਏ ਖੋਏ, ਚੰਗੇ ਨਹੀਂ ਲਗਦੇ।
ਸੁਨਹਿਰੀ ਸੁਪਨੇ ਘੜੇ ਜੋ ਅਰਮਾਨਾਂ ਨੇ,
ਬੁੱਕਲ ਅੰਦਰ ਮੋਏ ਚੰਗੇ ਨਹੀਂ ਲਗਦੇ।
ਨੈਣਾਂ ਦੀ ਬੇਸ਼ਕ ਚੋਰੀ ਕੀਤੀ ਨੈਣਾਂ ਨੇ,
ਕੈਦੋ ਸਤਰਕ ਹੋਏ ਚੰਗੇ ਨਹੀਂ ਲਗਦੇ।
ਵਿਛਾ ਕੇ ਪਲਕਾਂ ਢੋਲ ਸਵਾਇਆ ਜਦ,
ਉਣੀਦੇ ਜਾਗ ਖਲੋਏ ਚੰਗੇ ਨਹੀਂ ਲਗਦੇ।
ਦੁਸ਼ਮਣ ਕਰੇ ਅਨਹੋਣੀ ਸ਼ਿਕਵਾ ਨਾਹੀਂ,
ਮਿੱਤਰ ਛੁਰੀ ਖੁਭੋਏ ਚੰਗੇ ਨਹੀਂ ਲਗਦੇ।
ਪਲੇਠੀ ਪੂਣੀ ਵਸਲਾਂ ਵਾਲੀ ਕੱਤੀ ਨਹੀਂ,
ਤੱਕਲ਼ੇ ਵਿੰਗੇ ਹੋਵਣ ਚੰਗੇ ਨਹੀਂ ਲਗਦੇ।
ਪੋਖੋ ਬਹਾਨੇ ਚਰਖੀ ਮੁੱਢ ਬਿਠਾਇਆ ਸੀ,
ਧੂੰਏਂ ਦੇ ਪੱਜ ਰੋਏ, ਚੰਗੇ ਨਹੀਂ ਲਗਦੇ।
ਪਾਰ ਸਮੁੰਦਰ ਲੱਭਦੀ ਫਿਰਦੀ ਪੈੜਾਂ ਨੂੰ,
ਜੇ ਪੰਨੂ ਬੇਮੁਖ ਹੋਏ, ਚੰਗੇ ਨਹੀਂ ਲਗਦੇ।

ਪਾਠਕਾਂ ਦੇ ਵਿਚਾਰ

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com