Thursday, May 17, 2012 Page Options
 
ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Click here to send gifts to punjab
ਸੇਵਾ ਦਾ ਮੇਵਾ (ਮਿੰਨੀ ਕਹਾਣੀ ) / ਰਣਜੀਤ ਸਿੰਘ “ਪ੍ਰੀਤ” Minimize

ਸੇਵਾ ਦਾ ਮੇਵਾ / (ਮਿੰਨੀ ਕਹਾਣੀ )

ਰਣਜੀਤ ਸਿੰਘ “ਪ੍ਰੀਤ”

          ਘਾਰੂ ਦਾ ਵੱਡਾ ਮੁੰਡਾ  ਜੋ ਗੁਰੋ ਦੇ ਘਰ ਵਾਲਾ  ਸੀ,ਖੇਤ ਗਿਆ ਸੱਪ ਨੇ ਡੱਸ  ਲਿਆ ,ਜਿਸ ਨੂੰ ਬਚਾਇਆ ਨਾ  ਜਾ ਸਕਿਆ । ਲੋਕਾਂ ਦੀਆ  ਤੀਵੀਆਂ ਨੇ ਬਹੁਤ ਕਿਹਾ  ਕਿ ਬਈ ਤੇਰੀ ਅਜੇ ਉਮਰ  ਛੋਟੀ ਐ.ਤੂੰ ਹੋਰ ਵਿਆਹ  ਕਰਵਾ ਲੈ”.ਪਰ ਗੁਰੋ ਦਾ ਇਕੋ ਜਵਾਬ ਸੀ “ਜੇ ਦੂਜੇ ਨੂੰ ਕੁੱਝ ਹੋ ਗਿਆ ਫਿਰ ਮੈ ਤੀਜਾ ਕਰਾਂ ? ਮੇਰਾ ਮੁੰਡਾ ਹੈ ਉਹਦੀ ਨਿਸ਼ਾਨੀ ਮੈਂ ਇਸ ਨੂੰ ਵੱਡਾ ਕਰਾਂਗੀ,ਮੇਰਾ ਪਿਤਾ-ਸਹੁਰਾ ਸਰਦਾਰ ਸੁਬੇਗ ਸਿੰਘ ਜਿਉਂਦਾ ਰਹੇ, ਮੈਂ ਉਸ ਪਿਤਾ ਦੇ ਸਹਾਰੇ ਦਿਨ ਕੱਟ ਲਵਾਂਗੀ,”। ਇਹ ਬਚਨ ਬਿਲਾਸ ਸੁਣ ਕਿ ਕਿਸੇ ਦੀ ਹਿੰਮਤ ਨਹੀਂ ਪਈ ਗੁਰੋ ਨੂੰ ਕੁੱਝ ਸਮਝਾਉਣ ਦੀ। ਉਸ ਦਾ ਸਹੁਰਾ-ਪਿਤਾ ਜੁਆਨ ਪੁੱਤ ਦੇ ਗ਼ਮ ਅਤੇ ਆਪਣੀ ਜੀਵਨ ਸਾਥਣ ਦੇ ਅਕਾਲ ਚਲਾਣੇ ਮਗਰੋਂ ਬਿਮਾਰ ਰਹਿਣ ਲੱਗਿਆ। ਗੁਰੋ ਜੋ ਡ੍ਰਾਵਿੰਗ ਕਰਨਾ ਜਾਣਦੀ ਸੀ, ਨੇ ਪਿਤਾ ਸਹੁਰੇ ਨੂੰ ਕਹਿਕੇ ਗੱਡੀ ਲੈ ਲਈ,ਅਤੇ ਆਪ ਚਲਾਕੇ ਬਿਮਾਰ ਪਿਤਾ-ਸਹੁਰੇ ਲਈ ਦੁਆਈ ਲਿਆਉਣ ਲੱਗੀ,ਉਹਦੀ ਪ੍ਰਸੰਸ਼ਾ ਦੇ ਕਿੱਸੇ ਘਰ  ਘਰ ਛਿੜ ਪਏ।ਕਈ ਬਹੁਤ ਹੈਰਾਨਗੀ ਨਾਲ ਵੇਖਦੇ,ਖ਼ਾਸ਼ ਕਰ ਜਦੋਂ ਉਹ ਸਹਾਰਾ ਦੇ ਕੇ ਨਾਲ ਤੋਰਦੀ,ਤਾਂ ਲੋਕ ਦੰਗ ਹੋ ਜਾਂਦੇ,ਕੁੱਝ ਗੁਰੋ ਨੂੰ ਧੰਨ ਦੀ ਔਰਤ ਮੰਨਦੇ ਅਤੇ ਕੁੱਝ ਉਹਦੇ ਮਾਪਿਆਂ ਨੂੰ ਸਲਾਹੁੰਦੇ।

           ਜਦ ਉਹਦੇ ਸਹੁਰੇ-ਪਿਤਾ ਨੂੰ  ਖੰਘ ਛਿੜਦੀ ਤਾਂ ਉਹ ਉਸਦੇ  ਥੁੱਕਣ ਲਈ ਉਹਦੇ ਮੁਹਰੇ  ਹੱਥ ਕਰ ਦਿੰਦੀ,ਉਹ ਰੋਕਦਾ,ਅਤੇ  ਕਹਿੰਦਾ ”ਮੇਰੇ ਪੁੱਤ ਇਓਂ ਨਾਂ ਕਰ “। ਪਰ ਉਹ ਜਿਦ ਨਾ ਛੱਡਦੀ। ਕਈ ਸਾਲਾਂ ਤੋਂ ਅਲੱਗ ਰਹਿ ਰਹੇ ਛੋਟੀ ਨੂੰਹ ਦਲਜੀਤ ਅਤੇ ਉਸਦੇ ਘਰ ਵਾਲਾ ਇਹੀ ਸੋਚਦੇ ਰਹਿੰਦੇ ਕਿ ਕਦ ਇਸ ਬੁੜੇ ਦੀ ਜਾਨ ਨਿਕਲੇ ਅਤੇ ਉਹ ਜ਼ਮੀਨ ਆਦਿ ਦੇ ਵਾਰਿਸ ਬਣਨ। ਜਿੱਥੇ ਲੋਕ ਇਹਨਾਂ ਨੂੰ ਦੁਰਕਾਰਦੇ,ਉਥੇ ਵੱਡੀ ਨੂੰਹ ਦੀ ਸੇਵਾ ਦੀਆ ਲੋਕ ਉਦਾਹਰਣਾਂ ਦਿੰਦੇ ਨਾਂ ਥਕਦੇ;ਨਾਲੇ ਉਹ ਆਪਣੇ ਪੁੱਤ ਨੂੰ ਪੜਾਉਂਦੀ ਅਤੇ ਨਾਲੇ ਸੇਵਾ ਸੰਭਾਲ ਕਰਦੀ.,ਉਹਦਾ ਪੁੱਤ ਵੀ ਦਾਦੇ ਦੀ ਪੂਰੀ ਸੇਵਾ ਕਰਦਾ। ਅਖ਼ਿਰ ਇੱਕ ਦਿਨ ਸਰਦਾਰ ਸੁਬੇਗ ਸਿੰਘ ਵੀ ਅੱਖਾਂ ਮੀਚ ਗਿਆ,ਉਹਦੀ ਵੱਡੀ ਨੂੰਹ ਗੁਰੋ ਅਤੇ ਪੋਤਾ ਬਹੁਤ ਰੋਏ, ਬਹੁਤ ਰੋਏ,ਪਰ ਛੋਟੀ ਨੂੰਹ ਅਤੇ ਪੁੱਤ ਅੰਦਰੋਂ ਖ਼ੁਸ਼ ਸਨ, ਕਿ ਚਲੋ ਗੱਲ ਨਿਬੜੀ ਸਾਰੀ ਜਾਇਦਾਦ ਨੂੰ ਬੁੜਾ ਐਵੇਂ ਜੱਫਾ ਮਾਰੀ ਬੈਠਾ ਸੀ,ਹੁਣ ਸਾਡੀ ਹੋ ਜਾਏਗੀ,ਉਹਨਾਂ ਨੇ ਹੀ ਮ੍ਰਿਤੂ ਸਰਟੀਫਿਕੇਟ ਚਾਅ ਨਾਲ ਬਣਵਾਇਆ,ਅਤੇ ਪਟਵਾਰੀ ਨੂੰ ਵਿਰਾਸਤ ਚੜਾ੍ਉਣ ਲਈ ਇਹ ਸਰਟੀਫਿਕੇਟ ਦੇ ਆਂਦਾ,ਸਮੇ ਦੀ ਲੋੜ ਅਤੇ ਨਿਯਮਾਂ ਅਨੁਸਾਰ ਵਿਰਾਸਤ ਚੜ੍ਹ ਗਈ,ਪਰ ਛੋਟੀ ਨੂੰਹ ਅਤੇ ਪੁੱਤ ਦੇ ਪੱਲੇ ਕੱਖ ਨਾਂ ਚੜ੍ਹਿਆ ,ਕਿਓਂਕਿ ਸਮਝਦਾਰ ਬਜ਼ੁਰਗ ਪਹਿਲਾਂ ਹੀ ਸਾਰਾ ਕੁੱਝ ਵੱਡੀ ਸੇਵਾਦਾਰ, ਵਫ਼ਾਦਾਰ ਨੂੰਹ ਦੇ ਨਾਂਅ ਕਰਵਾ ਗਿਆ ਸੀ। ਹੁਣ ਉਹ ਸੱਚੀਂ ਰੋ ਰਹੇ ਸਨ।

----------------------------------------------------------------------------------------------------

ਭਗਤਾ-151206 (ਬਠਿੰਡਾ)

978157-07232

ਪਾਠਕਾਂ ਦੇ ਵਿਚਾਰ

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com