Thursday, May 17, 2012 Page Options
 
ਇਸ ਅੰਕ ਵਿਚ (ਅਪ੍ਰੈਲ 2011)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

ਇਸ ਅੰਕ ਵਿਚ (ਅਪ੍ਰੈਲ 2012)

ਇਸ ਅੰਕ ਵਿਚ (ਮਈ 2012)

ਇਸ ਅੰਕ ਵਿਚ (ਫਰਵਰੀ 2012)

Click here to send gifts to punjab
ਕਿਹੜੇ ਦੇਸੀਂ ਜਾਣਾ' ਲੋਕ ਅਰਪਿਤ / (ਖ਼ਬਰਸਾਰ) Minimize

ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੇ ਸਲਾਨਾ ਸਮਾਗਮ ਵਿਚ  ਰਾਬਿੰਦਰ ਸਿੰਘ ਅਟਵਾਲ ਦਾ ਨਾਵਲ 'ਕਿਹੜੇ ਦੇਸੀਂ ਜਾਣਾ' ਲੋਕ ਅਰਪਿਤ / (ਖ਼ਬਰਸਾਰ)

ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦਾ ਸਲਾਨਾ ਸਮਾਗਮ ਸੈਨਹੋਜ਼ੇ ਗੁਰੂ ਘਰ ਦੇ ਲਾਇਬ੍ਰੇਰੀ ਹਾਲ ਵਿਚ ਹੋਇਆ। ਇਸ ਪ੍ਰੋਗਰਾਮ ਦਾ ਆਗਾਜ਼ ਲਾਲ ਸਿੰਘ ਭੱਟੀ ਅਤੇ ਉਨ੍ਹਾਂ ਦੇ ਸ਼ਗਿਰਦ ਮਾਸਟਰ ਈਸ਼ਾਨ ਦੇ ਢੋਲ ਦੀ ਤਾਲ ਨਾਲ ਹੋਇਆ ਅਤੇ ਫਿਰ ਸ. ਲਾਲ ਸਿੰਘ ਭੱਟੀ, ਸੁਖਦੇਵ ਸਾਹਿਲ, ਮਾਸਟਰ ਰੈਂਕੋ ਅਤੇ ਜਯੋਤੀ ਸਿੰਘ ਵਲੋਂ ਪੇਸ਼ ਕੀਤੇ ਧਾਰਮਿਕ ਅਤੇ ਸਭਿਆਚਾਰਕ ਗੀਤ ਫ਼ਿਜ਼ਾ ਵਿਚ ਰਸ ਘੋਲਦੇ ਗਏ, ਜਿਸ ਨਾਲ ਸਰੋਤੇ ਮੰਤਰ ਮੁਗਧ ਹੋ ਗਏ। ਇਸ ਉਪਰੰਤ ਪੇਪਰ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਡਾ. ਜੁਗਿੰਦਰ ਸਿੰਘ ਕੈਰੋਂ (ਇੰਡੀਆ) , ਸਥਾਨਕ ਡਾ. ਕੁਲਵੀਰ ਸਿੰਘ ਥਿੰਦ, ਰਾਬਿੰਦਰ ਸਿੰਘ ਅਟਵਾਲ ਅਤੇ ਅਮਰਜੀਤ ਕੌਰ  ਪਨੂੰ ਸ਼ਾਮਿਲ ਹੋਏ। ਪਰਮਿੰਦਰ ਸਿੰਘ ਪਰਵਾਨਾ ਨੇ ਆਪਣੇ ਪੇਪਰ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਦੇ ਹਾਂ ਪੱਖੀ ਵਿਚਾਰਾਂ ਵਿਚ ਕਿਹਾ ਕਿ ਪੰਜਾਬੀ ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸਦੀ ਨਿਰੰਤਰ ਉੱਨਤੀ ਹੁੰਦੀ ਰਹੀ ਹੈ ਅਤੇ ਹੋ ਰਹੀ ਹੈ।  ਜੇ ਕਰ ਪੰਜਾਬ ਤੋਂ ਬਾਹਰ ਵੀ ਝਾਤ ਮਾਰੀਏ ਤਾਂ ਪੰਜਾਬੀ ਅਤੇ ਪੰਜਾਬੀਆਂ ਨੇ ਆਪਣੀ ਵਿਸ਼ਾਲ ਪਹਿਚਾਣ ਬਣਾਈ ਹੈ।  ਆਪਣੇ ਖਿੱਤੇ ਤੋਂ ਦੂਰ ਰਹਿ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਣ ਕਰਕੇ ਹਰ ਕੋਈ ਆਪਣੀ ਯਥਾ-ਸ਼ਕਤੀ ਅਨੁਸਾਰ ਇਸ ਵਿਚ ਯੋਗਦਾਨ ਪਾ ਰਿਹਾ ਹੈ।  ਪੰਜਾਬੀ ਮਾਂ ਬੋਲੀ ਨੂੰ ਸਿਰਫ਼ ਸਿੱਖਾਂ ਦੀ ਬੋਲੀ ਹੀ ਨਹੀਂ ਸਮਝਿਆ ਜਾਣਾ ਚਾਹੀਦਾ ਕਿਓੁਂਕਿ ਮੁਸਲਮਾਨ ਅਤੇ ਵਿਦਵਾਨ ਹਿੰਦੂਆਂ ਨੇ ਵੀ ਪੰਜਾਬੀ ਖ਼ਜਾਨੇ ਨੂੰ ਹੋਰ ਅਮੀਰ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ; ਜਿਨ੍ਹਾਂ ਵਿਚ ਬਾਬਾ ਫ਼ਰੀਦ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਬਹੁਤ ਸਾਰੇ ਨਾਮ ਦਰਜ ਹਨ। ਪੰਜਾਬੀ ਮਾਂ ਬੋਲੀ ਸ੍ਰੀ ਗੁਰੁ ਗਰੰਥ ਸਾਹਿਬ ਵਿਚ ਦਰਜ ਹੋਣ ਕਰਕੇ ਖੰਡਾਂ, ਬ੍ਰਹਿਮੰਡਾਂ ਅਤੇ ਅਰਸ਼ੀ ਬੋਲੀ ਹੋ ਨਿਬੜੀ ਹੈ ਜੋ ਅਟੱਲ ਰਹੇਗੀ। ਸ. ਹਰਬੰਸ ਸਿੰਘ ਜਗਿਆਸੂ ਨੇ ਇਸ ਮੌਕੇ ਬੋਲਦੇ ਕਿਹਾ ਕਿ ਇਸ ਵਿਚ ਕੋਈ ਦੋ ਰਾਵਾਂ ਨਹੀ ਕਿ ਪੰਜਾਬੀ ਬੋਲੀ ਵਲ ਆaਣਾ ਔਖਾ ਹੈ ਪਰ ਇਸ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਇਸ ਵੱਲ ਆ ਕੇ ਮੁੜ ਜਾਣਾ ਔਖਾ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ।ਸ. ਅਵਤਾਰ ਸਿੰਘ ਧਾਮੀ ਨੇ ਇਸੇ ਖ਼ਿਆਲ ਨੂੰ ਅੱਗੇ ਤੋਰਦੇ ਕਿਹਾ ਕਿ ਪੰਜਾਬੀ ਬੋਲੀ ਸੰਸਕ੍ਰਿਤ ਤੋਂ ਵੀ ਪੁਰਾਣੀ ਹੈ, ਬੱਚਿਆਂ ਨੂੰ ਇਸ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ ਅਤੇ ਗਰੂ ਘਰਾਂ ਦੇ ਸਕੂਲ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮੁੱਖ ਮਹਿਮਾਨ ਡਾ. ਜੁਗਿੰਦਰ ਸਿੰਘ ਕੈਰੋਂ ਨੇ ਪਰਚਾ ਸੈਸ਼ਨ ਦੇ ਸਮਾਪਤੀ ਭਾਸ਼ਣ ਵਿਚ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ਸਾਨੂੰ ਬਹੁਤੀ ਚਿੰਤਾ ਦੀ ਲੋੜ ਨਹੀਂ, ਇਹ ਸੰਸਕ੍ਰਿਤ ਤੋਂ ਪੁਰਾਣੀ ਹੀ ਨਹੀ ਸਗੋਂ ਸੰਸਕ੍ਰਿਤ ਇਸ ਵਿਚੋਂ ਜਨਮੀ ਹੈ, ਬੋਲੀਆਂ ਤਾਂ ਵਧਦੀਆਂ ਘਟਦੀਆਂ ਹੀ ਰਹਿੰਦੀਆਂ ਹਨ, ਲੋੜ ਹੈ ਤਾਂ ਇਸ ਗੱਲ ਦੀ ਕਿ ਬੱਚਿਆਂ ਨੂੰ ਇਸ ਨਾਲ ਜੋੜੀਏ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪੰਜਾਬੀ ਸਹਿਤ ਸਭਾ ਦੀ ਕਾਰਗੁਜ਼ਾਰੀ ਤੋਂ ਬੇਹੱਦ ਪ੍ਰਭਾਵਿਤ ਹਾਂ ਤੇ ਜੋ ਸਾਹਿਤਕਾਰ ਇਸ ਸੰਸਥਾ ਨਾਲ ਜੁੜੇ ਹੋਏੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਹਾਂ।  ਤਾਰਾ ਸਿੰਘ ਸਾਗਰ ਕਾਫ਼ੀ ਦੇਰ ਤੋਂ ਆਪਣਾ ਯੋਗਦਾਨ ਪਾ ਰਹੇ ਹਨ। ਕੁਲਦੀਪ ਸਿੰਘ ਢੀਂਡਸਾ, ਨੀਲਮ ਸੈਣੀ, ਪਰਮਿੰਦਰ ਸਿੰਘ ਪਰਵਾਨਾ, ਨਵਨੀਤ ਕੌਰ ਪਨੂੰ, ਹਰਬੰਸ ਸਿੰਘ ਜਗਿਆਸੂ, ਮਹਿੰਦਰ ਸਿੰਘ ਘੱਗ, ਦਲਵੀਰ ਦਿਲ ਨਿੱਜਰ, ਜਯੋਤੀ ਸਿੰਘ, ਮਨਜੀਤ ਕੌਰ ਸੇਖੋਂ, ਚਰਨਜੀਤ ਸਿੰਘ ਪਨੂੰ ਦੇ ਨਾਮ ਜ਼ਿਕਰਯੋਗ ਹਨ।  ਸ. ਤਾਰਾ ਸਿੰਘ ਸਾਗਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਕੁਲਦੀਪ ਸਿੰਘ ਢੀਂਡਸਾ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਬਹੁਤ ਸੁੱਚਜੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਅੱਜ ਇਸ ਮੌਕੇ ਤੇ ਮੈਂ ਜਨਰਲ ਸਕੱਤਰ ਨੀਲਮ ਸੈਣੀ ਵਲੋਂ ਪਿਛਲੇ ੬-੭ ਸਾਲਾਂ ਤੋਂ ਇਸ ਸੰਸਥਾ ਨਾਲ ਜੁੜ ਕੇ ਸਖ਼ਤ ਮਿਹਨਤ ਕਰਨ ਲਈ  ਅਤੇ ਪੰਜਾਬੀ ਸਾਹਿਤ ਨੂੰ ਮਾਣ ਮੱਤਾ ਕਰਨ ਲਈ ਵਿਸ਼ੇਸ਼ ਧੰਨਵਾਦ ਕਰਦੇ ਹੋਏ, ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਪੰਜਾਬੀ ਸਾਹਿਤ ਸਭਾ ਦਾ ੩੦ ਸਾਲ ਪੁਰਾਣਾ ਇਤਿਹਾਸ ਅਤੇ ਸਲਾਨਾ ਗਤੀਵਿਧੀਆਂ ਦੀ ਵਿਸਥਾਰ ਪੂਰਵਕ ਰਿਪੋਰਟ ਪੜ੍ਹਦੇ ਹੋਏ ਕਿਹਾ ਕਿ ਅੱਜ ਦਾ ਸਮਾਗਮ ਵਿਛੜੇ ਸਾਹਿਤਕਾਰ ਸਾਥੀਆਂ ਅਤੇ ਸਭਿਆਚਾਰਕ ਸ਼ਖ਼ਸ਼ੀਅਤਾਂ ਨੂੰ ਸਮਰਪਿਤ ਹੈ, ਕਹਾਣੀਕਾਰ ਬਲਦੇਵ ਮਡਹਾਰ, ਲੇਖਿਕਾ ਇੰਦਰਾ ਗੋਸਵਾਮੀ ਅਤੇ ਕਲੀਆਂ ਦੇ ਬਾਦਸ਼ਾਹ ਮਾਣਕ ਦੇ ਕੁਵੇਲ਼ੇ ਤੁਰ ਜਾਣ ਨਾਲ  ਪੰਜਾਬੀ ਸਾਹਿਤ ਅਤੇ ਸਭਿਆਚਾਰਕ ਖੇਤਰ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਉਨ੍ਹਾਂ ਦ੍ਰਿੜਤਾ ਪ੍ਰਗਟਾਈ ਕਿ ਪੰਜਾਬੀ ਸਾਹਿਤ ਸਭਾ ਦੇ ਸਾਰੇ ਯੂਨਿਟ ਇਸੇ ਤਰ੍ਹਾਂ ਇਕ ਮੁੱਠ ਅਤੇ ਇਕ ਜੁੱਟ ਹੋ ਕੇ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਉੱਨਤੀ ਲਈ ਯਤਨਸ਼ੀਲ ਰਹਿਣਗੇ।

ਇਸ ਉਪਰੰਤ ਡਾ. ਜੁਗਿੰਦਰ ਸਿੰਘ ਕੈਰੋਂ, ਡਾ. ਕੁਲਵੀਰ ਸਿੰਘ ਥਿੰਦ, ਤਾਰਾ ਸਿੰਘ ਸਾਗਰ, ਹਰਬੰਸ ਸਿੰਘ ਜਗਿਆਸੂ,  ਮਹਿੰਦਰ ਸਿੰਘ ਘੱਗ, ਰਾਬਿੰਦਰ ਸਿੰਘ ਅਟਵਾਲ, ਸਰਬਜੀਤ ਕੌਰ ਚੀਮਾ, ਪਰਮਜੀਤ ਸਿੰਘ ਦਾਖਾ, ਡਾ. ਦਲਵੀਰ ਸਿੰਘ ਪਨੂੰਂ, ਸ. ਸੁਖਦੇਵ ਸਿੰਘ ਬੈਨੀਵਾਲ, ਗੁਰਚਰਨ ਸਿੰਘ ਮਾਨ ਅਤੇ ਸੁਦੇਸ਼ ਸਿੰਘ ਅਟਵਾਲ ਜੀ ਨੂੰ ਪੰਜਾਬੀ ਸਾਹਿਤ ਸਭਾ, ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਹਿਤ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਅ। ਡਾ. ਕੁਲਵੀਰ ਸਿੰਘ ਥਿੰਦ ਵਲੋਂ  'ਕੰਪਿਊਟਰ ਤੇ ਪੰਜਾਬੀ ਕਿਵੇਂ ਟਾਈਪ ਕਰੀਏ'? ਪ੍ਰਾਜੈਕਟਰ ਰਾਹੀਂ ਸੰਖੇਪ ਜਾਣ ਪਹਿਚਾਣ ਦਿੱਤੀ ਗਈ। ਚੇਤੇ ਰਹੇ ਗੁਰੁ ਘਰ ਸੈਨਹੋਜ਼ੇ ਦੇ ਖ਼ਾਲਸਾ ਸਕੂਲ ਦੇ ਲਾਇਬ੍ਰੇਰੀ ਹਾਲ ਵਿਚ ਉਨ੍ਹਾਂ ਵਲੋਂ ੧੪ ਜਨਵਰੀ ੨੦੧੨ ਨੂੰ ਬਾਅਦ ਦੁਪਹਿਰ ੨:੦੦ ਤੋਂ ੫:੦੦ ਤੱਕ ਵਰਕਸ਼ਾਪ ਲਗਾਈ ਜਾ ਰਹੀ ਹੈ, ਉਨ੍ਹਾਂ ਤਾਕੀਦ ਕੀਤੀ ਕਿ ਪੰਜਾਬੀ ਟਾਈਪ ਸਿੱਖਣ ਦੇ ਚਾਹਵਾਨ ਉਸ ਦਿਨ ਆਪਣਾ ਲੈਪਟਾਪ ਲਿਆਉਣਾ ਨਾ ਭੁੱਲਣ। ਦੁਪਹਿਰ ਦੇ ਖਾਣੇ ਤੋਂ ਬਾਅਦ ਸ. ਰਾਬਿੰਦਰ ਸਿੰਘ ਅਟਵਾਲ ਦਾ ਨਾਵਲ 'ਕਿਹੜੇ ਦੇਸੀਂ ਜਾਣਾ' ਸ. ਤਰਲੋਚਨ ਸਿੰਘ ਦੁਪਾਲਪੁਰ ਜੀ ਨੇ ਲੋਕ ਅਰਪਿਤ ਕੀਤਾ। ਸ. ਚਰਨਜੀਤ ਪਨੂੰ ਨੇ ਨਾਵਲ ਬਾਰੇ ਬਹੁਤ ਵਿਸਥਾਰ ਪੂਰਵਕ ਪੇਪਰ ਪੜ੍ਹਦੇ ਹੋਏ ਕਿਹਾ ਕਿ ਇਹ ਨਾਵਲ ਸਭ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਕਾਂਡ ਵਿਚ ਕਹਾਣੀ ਛੁਰਲੀ ਦੀ ਤਰ੍ਹਾਂ ਤੇਜੀ ਨਾਲ ਸ਼ੁਰੂ ਹੋ ਕੇ ਖ਼ਤਮ ਹੁੰਦੀ ਹੈ। ਇਸ ਉਪਰੰਤ ਕਵੀ ਦਰਬਾਰ ਹੋਇਆ।ਪ੍ਰਧਾਨਗੀ ਮੰਡਲ ਵਿਚ ਸ. ਕੁਲਦੀਪ ਸਿੰਘ ਢੀਂਡਸਾ, ਹਰਜਿੰਦਰ ਸਿੰਘ ਪੰਧੇਰ, ਹਰਬੰਸ ਸਿੰਘ ਜਗਿਆਸੂ ਅਤੇ ਸ. ਈਸ਼ਰ ਸਿੰਘ ਮੋਮਨ ਸ਼ਾਮਿਲ ਹੋਏ। ਕਵੀ ਦਰਬਾਰ ਵਿਚ ਰੁਪਿੰਦਰ ਸਿੰਘ ਚੌਹਾਨ, ਡਾ. ਆਲਾ ਸਿੰਘ, ਰੁਪਿੰਦਰ ਸਿੰਘ ਮਾਂਗਟ, ਹਰਬੰਸ ਸਿੰਘ ਜਗਿਆਸੂ, ਮਹਿੰਦਰ ਸਿੰਘ ਘੱਗ, ਹਰਜਿੰਦਰ ਸਿੰਘ ਪੰਧੇਰ, ਦਲਵੀਰ ਦਿਲ ਨਿੱਜਰ, ਤਰਲੋਚਨ ਸਿੰਘ ਦੁਪਾਲਪੁਰ, ਨਵਨੀਤ ਕੌਰ ਪਨੂੰ, ਜਸਦੀਪ ਸਿੰਘ, ਪਰਮਿੰਦਰ ਸਿੰਘ ਪਰਵਾਨਾ, ਦੇਵੀ ਦਾਸ ਬੱਬਰ (ਲੰਡਨ), ਗੁਰਬਚਨ ਸਿੰਘ ਭਾਟੀਆ, ਇੰਦਰਜੀਤ ਗਰੇਵਾਲ, ਪ੍ਰੋ. ਸੁਰਜੀਤ ਸਿੰਘ ਨਨੂਆ, ਪਰਮਜੀਤ ਸਿੰਘ ਦਾਖਾ, ਤਾਰਾ ਸਿੰਘ ਸਾਗਰ, ਚਰਨਜੀਤ ਸਿੰਘ ਪਨੂੰ, ਸਰਬਜੀਤ ਕੌਰ ਚੀਮਾ, ਗੁਰਦਿਆਲ ਸਿੰਘ ਨੂਰਪਰ, ਜਸਵੰਤ ਸਿੰਘ ਜੱਸੀ (ਹੈਪੋਵਾਲੀਆ), ਅਮਰਜੀਤ ਕੌਰ ਪਨੂੰ ਆਦਿ ਨੇ ਭਾਗ ਲਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਨਵਨੀਤ ਪਨੂੰ, ਪਰਮਿੰਦਰ ਸਿੰਘ ਪਰਵਾਨਾ ਅਤੇ ਨੀਲਮ ਸੈਣੀ ਵਲੋਂ ਬਾਖ਼ੂਬੀ ਨਿਭਾਇਆ ਗਿਆ । ਇਸ ਮੌਕੇ ਲਗਾਈ ਪੁਸਤਕ ਪਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਪੰਜਾਬੀ ਸਾਹਿਤ ਸਭਾ  ਦਾ ਪਿਛਲੇ ਸਾਲ ਦਾ ਸੋਵੀਨਾਰ, ਸਭਾ ਵਲੋਂ ਪ੍ਰਕਾਸ਼ਿਤ ਤੇਜਿੰਦਰ ਸਿੰਘ ਥਿੰਦ ਦੀ ਪੁਸਤਕ 'ਮਸ਼ਾਲ ਗਜ਼ਲਾਂ ਦੀ', ਨੀਲਮ ਸੈਣੀ ਦੇ ਕਾਵਿ ਸੰਗ੍ਰਿਹ ' ਕਾਨੀ ਦੇ ਘੁੰਗਰੂ' ਅਤੇ 'ਹਰਫ਼ਾਂ ਦੀ ਡੋਰ' ਅਮਰਜੀਤ ਕੌਰ ਪਨੂੰ ਦਾ ਕਹਾਣੀ ਸੰਗ੍ਰਿਹ ' ਅਧੂਰੀਆਂ ਕਹਾਣੀਆਂ ਦੇ ਪਤਾਰ' ਆਦਿ ਪਾਠਕਾਂ ਨੂੰ ਭੇਂਟ ਕੀਤੀਆਂ ਗਈਆਂ।

-------------------------------------------------------------------------------------------------------

ਨੀਲਮ ਸੈਣੀ

ਪਾਠਕਾਂ ਦੇ ਵਿਚਾਰ

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com