Thursday, May 17, 2012 Page Options
 
ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

ਇਸ ਅੰਕ ਵਿਚ (ਫਰਵਰੀ 2012)

ਇਸ ਅੰਕ ਵਿਚ (ਅਕਤੂਬਰ 2011)

Click here to send gifts to punjab
ਅਦਬੀ ਦੁਨੀਆਂ ਵੱਲੋਂ ਸਾਵਨ ਕਵੀ ਦਰਬਾਰ Minimize

ਲੁਧਿਆਣਾ- ਸਥਾਨਕ ਪੰਜਾਬੀ ਭਵਨ ਵਿਚ ਅਦਾਰਾ ਅਦਬੀ ਦੁਨੀਆਂ ਵੱਲੋਂ ਸ੍ਰੀ ਉਮ ਦੱਤ ਤਾਲਿਬ ਦੀ ਯਾਦ ਨੂੰ ਸਮਰਪਿਤ ਸਾਵਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਸੁਖਜੀਤ, ਜਸਵੰਤ ਹਾਂਸ, ਤਰਸੇਮ ਨੂਰ ਅਤੇ ਮੁਹੰਮਦ ਉਸਮਾਨ ਰਹਿਮਾਨੀ (ਚੇਅਰਮੈਨ ਪੰਜਾਬ ਵਕਫ਼ ਬੋਰਡ) ਸ਼ਾਮਲ ਹੋਏ।

ਕਵੀ ਦਰਬਾਰ ਦੇ ਆਰੰਭਿਕ ਸ਼ਬਦ ਬੋਲਦਿਆਂ ਜਨਾਬ ਰਹਿਮਾਨੀ ਨੇ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਸਾਰੇ ਪੰਜਾਬੀਆਂ ਨੂੰ ਰਲ ਕੇ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਮਾਂ ਬੋਲੀ ਤੋਂ ਮੂੰਹ ਮੋੜਿਆ ਤਾਂ ਸਾਡਾ ਖਾਤਮਾ ਯਕੀਨੀ ਹੈ।ਭਾਵੇਂ ਕਵੀ ਦਰਬਾਰ ਦੋ-ਭਾਸ਼ੀ ਸੀ ਪਰ ਜਨਾਬ ਰਹਿਮਾਨੀ ਵੱਲੋਂ ਕੀਤੀ ਅਪੀਲ ਦਾ ਹਾਜ਼ਰ ਸਰੋਤਿਆਂ ਨੇ ਜ਼ੋਰਦਾਰ ਸਵਾਗਤ ਕੀਤਾ।ਇਸ ਮੌਕੇ ਪੰਜਾਬ ਭਰ ਤੋਂ ਆਏ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ।ਪੰਜਾਬੀ ਅਤੇ ਉਰਦੂ ਜ਼ੁਬਾਨ ਵਿਚ ਪੇਸ਼ ਕੀਤੇ ਕਲਾਮ ਦੀ ਭਰਪੂਰ ਦਾਦ ਦਿੱਤੀ ਗਈ।

ਨਿੰਦਰ ਘੁਗਿਆਣਵੀ ਦਾ ਸਨਮਾਨ ਤੇ ਸੰਤੋਖ ਸਿੰਘ ਧੀਰ ਬਾਰੇ ਪੁਸਤਕ ਰਿਲੀਜ਼ Minimize

ਵੁਲਵਰਹੈਂਪਟਨ-(ਇੰਦਰਜੀਤ ਸਿੰਘ ਜੀਤ)-ਪੰਜਾਬੀ ਸਾਹਿਤ ਸਭਾ ਵੁਲਵਰਹੈਂਪਟਨ ਵੱਲੋਂ ਮੂਰ ਫੀਲਡ ਰੋਡ ਉੱਤੇ ਸਥਿਤ ਪੰਜਾਬੀ ਭਵਨ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ,ਜਿਸ ਵਿੱਚ ਭਾਰਤ ਤੋਂਂ ਇੰਗਲੈਂਡ ਦੀ ਯਾਤਰਾ ਉੱਤੇ ਪੁੱਜੇ ਉੱਘੇ ਲੇਖਕ ਤੇ ਪੱਤਰਕਾਰ ਨਿੰਦਰ ਘੁਗਿਆਣਵੀ ਨੂੰ ਪਾਠਕਾਂ ਅਤੇ ਦਰਸ਼ਕਾਂ ਦੇ ਰੂਬਰੂ ਸਮੇਂ ਉਹਨਾਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨਗੀ ਮੰੰਡਲ ਵਿੱਚ ਸੰਤੋਖ ਹੇਅਰ, ਰਾਣੀ ਗ੍ਰਾਹਮ, ਮਨਮੋਹਨ ਸਿੰਘ ਮਹੇੜੂ ਅਤੇ ਨਿੰਦਰ ਘੁਗਿਆਣਵੀ ਸ਼ਾਮਿਲ ਸਨ। ਇੰਦਰਜੀਤ ਸਿੰਘ ਜੀਤ ਨੇ ਜੀ ਆਇਆਂ ਕਹਿੰਦਿਆਂ ਮਹਿਮਾਨ ਲੇਖਕ ਦੀ ਜਾਣ-ਪਛਾਣ ਕਰਵਾਈ। ਇਸ ਸਮਾਗਮ ਵਿੱਚ ਮਰਹੂਮ ਲੇਖਕ ਸੰਤੋਖ ਸਿੰਘ ਧੀਰ ਨਾਲ ਆਪਣੀਆਂ ਅਭੁੱਲ ਯਾਦਾਂ ਉੱਤੇ ਅਧਾਰਿਤ ਨਿੰਦਰ ਘੁਗਿਆਣਵੀ ਦੀ ਲਿਖੀ ਕਿਤਾਬ 'ਮੇਰੇ ਹਿੱਸੇ ਦਾ ਧੀਰ' ਰਿਲੀਜ਼ ਕੀਤੀ ਗਈ। ਇਸ ਮੌਕੇ 'ਤੇ ਧੀਰ ਜੀ ਦੇ ਦੋਸਤ ਗੁਰਦਿਆਲ ਸਿੰਘ ਗੁਰੂ ਨੇ ਧੀਰ ਜੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਮੰਚ ਸੰਚਾਲਨ ਕਰ ਰਹੇ ਸ਼ਾਇਰ ਨਿਰਮਲ ਸਿੰਘ ਕੰਧਾਲਵੀ ਨੇ ਕਰਮਵਾਰ ਹਰਭਜਨ ਸਿੰਘ ਜਰਮਨੀ, ਮਨਮੋਹਨ ਮਹੇੜੂ, ਅਨੰਦ, ਚੰਨ ਜੰਡਿਆਲਵੀ, ਸੰਤੋਖ ਹੇਅਰ ਆਦਿ ਨੂੰ ਮੰਚ 'ਤੇ ਪੇਸ਼ ਕੀਤਾ, ਜਿੰਨ੍ਹਾਂ ਨੇ ਘੁਗਿਆਣਵੀ ਦੀਆਂ ਲਿਖ਼ਤਾਂ ਅਤੇ ਸੰਗੀਤ ਕਲਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਰਾਮ ਸਰੂਪ ਅਣਖੀ ਦੀ ਭੈਣ ਰਾਣੀ ਗ੍ਰਾਹਮ ਨੇ ਆਪਣੇ ਭਾਸ਼ਨ ਵਿੱਚ ਸ੍ਰੀ ਅਣਖੀ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਹ ਅਣਖੀ ਦੀਆਂ ਲਿਖ਼ਤਾਂ ਵਾਂਗ ਘੁਗਿਆਣਵੀ ਦੀਆਂ ਲਿਖਤਾਂ ਵੀ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਇਸ ਮੌਕੇ ਘੁਗਿਆਣਵੀ ਨੇ ਸਰੋਤਿਆਂ ਤੇ ਪਾਠਕਾਂ ਦੇ ਰੂਬਰੂ ਹੁੰਦਿਆਂ ਜਿੱਥੇ ਆਪਣੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ, ਉੱਥੇ ਉਹਨਾਂ ਆਪਣੇ ਉਸਤਾਦ ਯਮਲਾ ਜੱਟ ਤੋਂ ਲੈ ਕੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਉਹਨਾਂ ਨੇ ਆਪਣੀ ਕਿਤਾਬ 'ਮੈਂ ਸਾਂ ਜੱਜ ਦਾ ਅਰਦਲੀ' ਦੀ ਸਿਰਜਣਾ ਸਬੰਧੀ ਦੱਸਿਆ ਤੇ ਨਿਆਂ ਪਾਲਿਕਾ ਵਿੱਚ ਕੀਤੀ ਆਪਣੀ ਅਰਦਲੀ ਦੀ ਨੌਕਰੀ ਬਾਰੇ ਚਾਨਣ ਪਾਉਣ ਸਮੇਂ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕੀਤਾ ਤੇ ਨਾਲ ਹੀ ਸੋਚਣ ਵੀ ਲਗਾਇਆ ਕਿ ਉਸ ਨਾਲ ਇਨਸਾਫ਼ ਦੇ ਮੰਦਰ ਵਿੱਚ ਬੇਇਨਸਾਫੀ ਹੋਈ ਤੇ ਉਹ ਅਰਦਲੀ ਦੀ ਨੌਕਰੀ ਛੱਡ ਕੇ ਕੁਲ-ਵਕਤੀ ਕਲਮਕਾਰ ਬਣ ਗਿਆ। ਉਸਨੇ ਇਸ ਸਮੇਂ ਤੂੰਬੀ ਨਾਲ ਲੋਕ-ਗਾਥਾ ਸੋਹਣੀ ਮਹੀਵਾਲ ਦੀ ਪੇਸ਼ਕਾਰੀ ਕਰਕੇ ਯਮਲਾ ਜੱਟ ਦੀ ਯਾਦ ਤਾਜ਼ਾ ਕੀਤੀ। ਪੰਜਾਬੀ ਸਾਹਿਤ ਸਭਾ ਵੱਲੋਂ ਨਿੰਦਰ ਘੁਗਿਆਣਵੀ ਨੂੰ ਸਨਮਾਨ-ਪੱਤਰ ਭੇਂਟ ਕਰਨ ਦੀ ਰਸਮ ਚੰਨ ਜੰਡਿਆਲਵੀ, ਜੰਡੂ ਲਿੱਤਰਾਂ ਵਾਲਾ, ਮਨਜੀਤ ਕਮਲਾ ਤੇ ਇੰਦਰਜੀਤ ਸਿੰਘ ਜੀਤ ਨੇ ਨਿਭਾਈ। ਇਸ ਸਮਾਗਮ ਵਿੱਚ ਦੋ ਦਰਜਨ ਕਵੀਆਂ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ।

                                                              -ਇੰਦਰਜੀਤ ਸਿੰਘ ਜੀਤ
                                                   ਮੁੱਖ-ਸੰਪਾਦਕ, ਹਾਸ-ਵਿਅੰਗ ਪੱਤ੍ਰਕਾ 'ਮੀਰਜ਼ਾਦਾ'
                                                             (ਵੁਲਵਰਹੈਂਪਟਨ), ਇੰਗਲੈਂਡ
 
ਪਾਠਕਾਂ ਦੇ ਵਿਚਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉਤਰੀ ਅਮਰੀਕਾ) ਵਲੋਂ ਗ਼ਜ਼ਲਗੋ ਅਤੇ ਪ੍ਰਕਾਸ਼ਕ ਸਤੀਸ਼ ਗੁਲਾਟੀ ਜੀ ਦਾ ਸਨਮਾਨ ! Minimize

ਸਰੀ: (ਗੁਰਚਰਨ ਸੇਖੋਂ/ ਬਿੱਕਰ ਖੋਸਾ): 10 ਜੁਲਾਈ 2010 ਦਿਨ ਸ਼ਨਿਚਰਵਾਰ ਨੂੰ ਸਭਾ ਦੀ ਮਾਸਕ ਇਕੱਤਰਤਾ ਇਥੋਂ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਹੋਈ ਜਿੱਥੇ ਚੇਤਨਾ ਪ੍ਰਕਾਸਨ ਦੇ ਪ੍ਰਕਾਸ਼ਕ ਅਤੇ ਉਰਦੂ ,ਪੰਜਾਬੀ ਦੇ ਜਾਣੇ ਪਹਿਚਾਣੇ ਗਜ਼ਲਗੋ ਸਤੀਸ਼ ਗੁਲਾਟੀ ਜੀ ਨੂੰ ਸਨਮਾਨਤ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਮੈਡਮ ਇੰਦਰਜੀਤ ਕੌਰ ਸਿੱਧੂ ਨੇ ਕੀਤੀ ।ਮੰਚ ਦਾ ਸੰਚਾਲਨ ਮਨਜੀਤ ਮੀਤ ਸਕੱਤਰ ਸਭਾ ਨੇ ਕੀਤਾ ।ਪਰੋਗਰਾਮ ਦਾ ਅਗਾਜ਼ ਕਵਿੱਤਰੀ ਪ੍ਰਮਿੰਦਰ ਵਲੋਂ ਪ੍ਰਗਤੀਸੀਲ ਕਵਿੱਤਾ ਬਦਲਦੇ ਮੌਸਮ ਨਾਲ ਕੀਤਾ ਗਿਆ ।ਹਰਬੰਸ ਕੌਰ ਬੈਂਸ ,ਦਯਾ ਸਿੰਘ ਖੇਮਕਰਨੀ ਗਿਆਨ ਕੌਰ, ਵਲੋਂ ਕਨੇਡਾ ਡੇ ,ਹਰਭਜਨ ਸਿੰਘ ਜੰਡਿਆਲਾ ,ਦਵਿੰਦਰ ਕੌਰ ਜੌਹਲ ,ਹਰੀ ਸਿੰਘ ਤਾਤਲਾ ,ਜਵਾਹਰ ਸਿੰਘ ਰਾਏ ਨੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਪਣੀ ਹਾਜਰੀ ਲਵਾਈ । ਮਾਸਟਰ ਅਮਰੀਕ ਸਿੰਘ ਲੇਹਲ ਨੇ ਡਾ:ਹਰਸ਼ਿੰਦਰ ਕੌਰ ਨੂੰ ਮੁਖਾਤਿਬ ਪੰਜਾਬੀ ਬੋਲੀ ਬਾਰੇ ਅਰਥ ਭਰਪੂਰ ਕਵਿਤਾ ਸੁਣਾਈ ।ਦਲਜੀਤ ਕਲਿਆਣਪੁਰੀ ਨੇ ਇੱਕ ਗੀਤ ਤਰੰਨਮ ਵਿੱਚ ਗਾ ਕੇ ਸੁਣਾਇਆ । ਗਿੱਲ ਮਨਸੂਰ ਨੇ ਕਾਲੀ ਰਾਤ ਤੋਂ ਸਵੇਰੇ ਵਿੱਚ ਸੁਣਾਕੇ ਵਾਹ ਵਾਹ ਖੱਟੀ ।ਗੁਲਸ਼ਨ ਰਾਜ ਕੌਰ ਨੇ ਰੁੱਖ ਦੇ ਕੱਚਾ ਅਤੇ ਪੱਕਾ ਫਲ ਟੁੱਟਣ ਦੀ ਕਵਿਤਾ ਦਰਦ ਪੜੀ ।

    ਅੱਜ ਦੇ ਮੁੱਖ ਮਹਿਮਾਨ ਪ੍ਰਧਾਨਗੀ ਮੰਡਲ ਵਿੱਚ ਆਕੇ ਸੁਸ਼ੋਭਤ ਹੋਏ ।ਮੈਡਮ ਸੁਰਿੰਦਰਪਾਲ ਕੌਰ ਬਰਾੜ ਨੇ ਉਰਦੂ ਦੇ ਸ਼ੇਅਰ ਅਤੇ ਅੱਗ ਦਾ ਜੰਗਲ ਲੰਘਣ ਦੀ ਕਵਿਤਾ ਭਾਣਾ ਪੜੀ ।ਹਰਜੀਤ ਦੌਧਰੀਆ,ਮਨਜੀਤ ਮੀਤ,ਗੁਰਦਰਸ਼ਨ ਬਾਦਲ,ਭਾਰਤ ਤੋਂ ਆਏ ਗਜ਼ਲਗੋ ਸਤਨਾਮ ਸਿੰਘ ਕੋਮਲ ,ਇੰਦਰਜੀਤ ਸਿੰਘ ਧਾਮੀ ,ਗਿਆਨ ਸਿੰਘ ਕੋਟਲੀ ਆਦਿ ਨੇ ਆਪਣੀਆਂ ਰਚਨਾਵਾਂ ਦੁਆਰਾ ਸਭਾ ਵਿੱਚ ਪਹੁੰਚੇ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਨਿਹਾਲ ਕੀਤਾ । ਸੁਰਜੀਤ ਮਾਧੋਪੁਰੀ ਨੇ ਤਰੰਨਮ ਵਿੱਚ ਆਪਣੀ ਕਵਿਤਾ ਦਾ ਗਾਇਣ ਕੀਤਾ ।ਪ੍ਰਿਤਪਾਲ ਗਿੱਲ ਨੇ ਗੁਲਾਟੀ ਜੀ ਨੂੰ ਜੀ ਆਇਆਂ ਕਹਿੰਦਿਆਂ ਆਪਣੀ ਕਵਿੱਤਾ ਸਫਰ ਜਾਰੀ ਹੈ ਸੁਣਾਈ ।ਅੰਗਰੇਜ ਬਰਾੜ ,ਪਾਲ ਬਿਲਗਾ,ਰੂਪਿੰਦਰ ਰੂਬੀ ,ਸੁਰਿੰਦਰ ਸਹੋਤਾ ਨੇ ਆਪਣੀਆਂ ਰਚਨਾਵਾਂ ਨਾਲ ਆਪਣੀ ਹਾਜਰੀ ਲਵਾਈ ।ਸੁੱਚਾ ਸਿੰਘ ਕਲੇਰ ਨੇ ਗੁਲਾਟੀ ਜੀ ਨੂੰ ਜੀ ਆਇਆਂ ਆਖਿਆ। ਗੁਲਾਟੀ ਜੀ ਦੇ ਪਰਮ ਮਿੱਤਰ ਮੋਹਨ ਗਿੱਲ ਜੀ ਨੇ ਸ਼ੇਅਰ ਪੜਕੇ ਗੁਲਾਟੀ ਜੀ ਦੀਆਂ ਪ੍ਰਕਾਸ਼ਨਾ ਵਾਰੇ ਭਰਪੂਰ ਜਾਣਕਾਰੀ ਦਿੱਤੀ ।ਸਭਾ ਦੀ ਪ੍ਰਧਾਨ ਇੰਦਰਜੀਤ ਕੌਰ ਸਿੱਧੂ ਜੀ ਨੇ ਗੁਲਾਟੀ ਜੀ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸਮਾਗਮ ਵਿੱਚ ਪਹੁੰਚਣ ਲਈ ਸਭਾ ਦਾ ਸਨਮਾਨ ਕਿਹਾ ।
    ਸਤੀਸ਼ ਗੁਲਾਟੀ ਜੀ ਨੇ ਸਭਾ ਦੇ ਪਰਬੰਧਕਾਂ ਦਾ ਧੰਨਵਾਦ ਕਰਦਿਆਂ ਆਪਣੇ ਸਾਹਿਤਕ ਸਫਰ ਦੀ ਗੱਲ ਕੀਤੀ ।ਉਰਦੂ ਗਜ਼ਲ ਤੋਂ ਪੰਜਾਬੀ ਸਾਹਿਤ ਵੱਲ ਆਪਣੇ ਲੰਮੇ ਸਫਰ ਦਾ ਵੇਰਵਾ ਵਿਸਥਾਰ ਰੂਪ ਵਿੱਚ ਸਰੋਤਿਆਂ ਨਾਲ ਸਾਂਝਾ ਕੀਤਾ ।ਚੇਤਨ ਪ੍ਰਕਾਸ਼ਨ ਵਲੋਂ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਬਾਰੇ ,ਸਾਰੀ ਦੁਨੀਆਂ ਵਿੱਚ ਪੰਜਾਬੀ ਸਾਹਿਤ ਨੂੰ ਪਹੁੰਚਾਣ ਬਾਰੇ ਪਾਏ ਜਾਂਦੇ ਯੋਗਦਾਨ ਬਾਰੇ ਜਾਣੂ ਕਰਵਾਇਆ ।ਉਹਨਾ ਆਪਣੀਆਂ ਤਿੰਨ ਕਾਵਿ ਪੁਸਤਕਾਂ ਦਾ ਭੀ ਵਰਨਣ ਕੀਤਾ ਅਤੇ ਦੋ ਚੋਣਵੀਆਂ ਗਜ਼ਲਾਂ ਭੀ ਪੜਕੇ ਸੁਣਾਈਆਂ ।ਅੰਤ ਵਿੱਚ ਸਭਾ ਦੀ ਪ੍ਰਧਾਨ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ।
 
ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ Minimize

ਲੁਧਿਆਣਾ : 16 ਜੁਲਾਈ
ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ । ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਸ. ਕਰਮਜੀਤ ਸਿੰਘ ਔਜਲਾ, ਡਾ. ਗੁਲਜ਼ਾਰ ਪੰਧੇਰ ਅਤੇ ਸ੍ਰੀਮਤੀ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ । ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਸਭਾ ਵੱਲੋਂ ਦੋ ਮਿੰਟ ਦਾ ਮੋਨ ਧਾਰ ਕੇ ਉਘੇ ਸਾਹਿਤਕਾਰ ਸੰਤੋਖ ਸਿੰਘ ਧੀਰ, ਅਮਰੀਕ ਸਿੰਘ ਪੁੰਨੀ ਅਤੇ ਰਾਮ ਲਾਲਾ ਪ੍ਰੇਮੀ, ਜੋ ਪਿਛਲੇ ਦਿਨੀਂ ਪ੍ਰਲੋਕ ਸੁਧਾਰ ਗਏ ਸਨ, ਨੂੰ ਸ਼ਰਧਾਂਜਲੀ ਅਰਪਿਤ ਕੀਤੀ । ਇੱਕ ਮਤਾ ਇਹ ਵੀ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਅੱਠਵੀਂ ਸ਼੍ਰੇਣੀ ਤੱਕ ਫੀਸ ਮੁਆਫ ਕਰ ਦਿੱਤੀ ਹੈ, ਇਹ ਸ਼ਲਾਘਾਯੋਗ ਕਦਮ ਹੈ; ਪਰ ਇਹ ਕਾਨੂੰਨ ਪ੍ਰਾਈਵੇਟ ਸਕੂਲਾਂ ਵਿਚ ਵੀ ਲਾਗੂ ਹੋਣਾ ਚਾਹੀਦਾ ਹੈ ।
ਸ. ਕਰਮਜੀਤ ਸਿੰਘ ਔਜਲਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਲੋਕਾਂ ਤੱਕ ਪਹੁੰਚ ਕੇ ਤਾਂ ਹੀ ਪ੍ਰਵਾਨ ਹੋ ਸਕਦਾ ਹੈ ਜੇ ਉਹ ਲੋਕਾਂ ਦੇ ਹਿਰਦਿਆਂ ਨੂੰ ਟੂੰਬੇ ।
ਪ੍ਰੋ: ਜਤਿੰਦਰਬੀਰ ਸਿੰਘ ਨੰਦਾ ਨੇ ਰੇਡੀਉ ਨਾਟਕ “ਆਪੋ-ਆਪਣੀ ਪੂਜਾ”, ਪਿੰ: ਇਦਰਜੀਤ ਪਾਲ ਕੌਰ ਭਿੰਡਰ, ਬਲਕੌਰ ਸਿੰਘ ਗਿੱਲ ਨੇ ਵੀ ਆਪੋ-ਆਪਣੇ ਵਿਚਾਰ ਰੱਖੇ । ਖੁਸ਼ਵੰਤ ਕੰਵਲ ਨੇ ਗ਼ਜ਼ਲ, “ਮਹਿਮਾਨ ਹੋ ਕੇ ਆਏ ਤੇ ਦੁਸ਼ਮਣੀ ਕਮਾਏ, ਦੁਸ਼ਮਣ ਹੈ ਇਸ ਤਰ੍ਹਾਂ, ਦੇ ਮਹਿਮਾਨ ਨਾਲੋਂ ਚੰਗਾ” ਸ੍ਰੀਮਤੀ ਗੁਰਚਰਨ ਕੌਰ ਕੋਚਰ ਨੇ “ਕਰੋ ਸ਼ੁਰੂਆਤ ਇਸ ਗੱਲ ਦੀ ਕਿ ਘਰ ਦੇ ਨਾਮ ਦੀ ਤਖ਼ਤੀ, ਲਿਖਾ ਕਿ ਮਾਤ-ਭਾਸ਼ਾ ਵਿਚ ਲਗਾ ਦੇਵੋ ਤਾਂ ਚੰਗਾ ਹੈ”, ਤ੍ਰੈਲੋਚਨ ਲੋਚੀ “ਹਾਲ ਜੇ ਆਪਾਂ ਇਹੋ ਕੀਤਾ ਪਾਣੀ ਦਾ, ਲਭਣਾ ਨਾ ਫਿਰ ਇਕ ਦਿਨ ਤਪਕਾ ਪਾਣੀ ਦਾ”, ਹਰਭਜਨ ਧਰਨਾ, ਮਨਜਿੰਦਰ ਧਨੋਆ, ਸੁਭਾਸ਼ ਕਲਾਕਾਰ, ਦਲਵੀਰ ਸਿੰਘ ਲੁਧਿਆਣਵੀ  ਨੇ ਵੀ  ਗ਼ਜ਼ਲ ਪੇਸ਼ ਕੀਤੀ । ਜਨਮੇਜਾ ਜੌਹਲ ਨੇ ਕਾਵਿ-ਟੋਟਕੇ “ਪਾਣੀ ਹੁੰਦਿਆਂ ਵੀ ਸੁੱਕ ਜਾਵਾਂ, ਕੀ ਮੇਰੀ ਔਕਾਤ, ਧਰਤੀ ਪੁੱਤਰਾਂ ਜ਼ਹਿਰ ਮਿਲਾਈ, ਏਨੀ ਮੇਰੀ ਬਾਤ”, ਪ੍ਰੀਤਮ ਪੰਧੇਰ “ਆਮ ਆਦਮੀ”, ਪ੍ਰੀਤਮ ਤੰਗ,  ਕੁਲਵਿੰਦਰ ਕੌਰ ਧੀਮਾਨ, ਇੰਜ: ਸੁਰਜਨ ਸਿੰਘ, ਡਾ. ਗੁਲਜ਼ਾਰ ਪੰਧੇਰ, ਜਗਸ਼ਰਨ ਸਿੰਘ ਛੀਨਾ, ਆਦਿ ਨੇ ਆਪੋ ਆਪਣੀਆ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ । ਅਮਰਜੀਤ ਸ਼ੇਰਪੁਰੀ ਨੇ ਗੀਤ “ਕਿਤੇ ਨਸ਼ਿਆ ਦੇ ਵਹਿਣ ਨਾ, ਪੰਜਾਬ ਰੁੜ ਜਾਵੇ”, ਸੁੱਖ ਧੂਰਕੋਟੀਆ ਨੇ ਗੀਤ ਪੇਸ਼ ਕਰਕੇ ਖ਼ੂਬ ਵਾਹ-ਵਾਹ ਖੱਟੀ । ਇਸ ਮੌਕੇ ‘ਤੇ ਉਸਾਰੂ ਸੁਝਾਅ ਵੀ ਦਿੱਤੇ ਗਏ । ਪਿੰ: ਇਦਰਜੀਤ ਪਾਲ ਕੌਰ ਭਿੰਡਰ ਨੇ ਆਏ ਹੋਏ ਸਾਹਿਤਕਾਰਾਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ ।      

            ( ਦਲਵੀਰ ਸਿੰਘ ਲੁਧਿਆਣਵੀ ), ਜਨਰਲ ਸਕੱਤਰ
                                  (ਮੋ) 94170 01983

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com