Thursday, May 17, 2012 Page Options
 
ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

ਇਸ ਅੰਕ ਵਿਚ (ਫਰਵਰੀ 2012)

ਇਸ ਅੰਕ ਵਿਚ (ਅਕਤੂਬਰ 2011)

Click here to send gifts to punjab
‘ਸਿਰਜਣਧਾਰਾ’ ਦੀ ਇਕੱਤਰਤਾ ਕਬੀਰ ਜੈਅੰਤੀ ਨੂੰ ਸਮਰਪਿਤ Minimize

ਲੁਧਿਆਣਾ : 27 ਜੂਨ  -   ਪੰਜਾਬੀ ਦੀ ਸਾਹਿੱਤਕ ਸੰਸਥਾ ‘ਸਿਰਜਣਧਾਰਾ’ ਦੀ ਭਰਵੀਂ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤੀ  ਗਈ । ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਸ. ਈਸ਼ਰ ਸਿੰਘ ਸੋਬਤੀ, ਪ੍ਰੀਤਮ ਪੰਧੇਰ ਅਤੇ ਇੰਜ. ਸੁਖਦੇਵ ਸਿੰਘ ਲਾਜ ਨੇ ਸ਼ਿਰਕਤ ਕੀਤੀ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਸ਼ਰਨ ਸਿੰਘ ਨਰੂਲਾ ਨੇ ਬਾਖੂਬੀ ਨਿਭਾਈ ।

ਸ. ਈਸ਼ਰ ਸਿੰਘ ਸੋਬਤੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁਲਤ ਕਰ ਰਹੇ ਹਨ ।

ਸ. ਕਰਮਜੀਤ ਸਿੰਘ ਔਜਲਾ ਨੇ ਸਾਹਿਤਕਾਰਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਵੀ ਗਹਿਰਾਈ ਵਿਚ ਜਾ ਕੇ ਸ਼੍ਰੋਮਣੀ ਭਗਤ ਕਬੀਰ ਜੀ ਵਾਂਗ ਇਨਕਲਾਬੀ ਸਾਹਿਤ ਰਚਿਆ ਕਰਨ ਕਿਉਂਕਿ ਅੱਜ ਵੀ ਜਾਤ-ਪਾਤ, ਛੂਤ-ਛਾਤ, ਵਹਿਮ-ਭਰਮ, ਪਾਖੰਡਵਾਦ, ਆਦਿ ਸਮਾਜ ਨੂੰ ਲੀਰੋ-ਲੀਰ ਕਰ ਰਹੇ ਹਨ ।

    ਰਚਨਾਵਾਂ ਦੇ ਦੌਰ ਵਿਚ ਪ੍ਰਿੰ: ਇੰਦਰ ਜੀਤ ਕੌਰ ਭਿੰਡਰ ਨੇ “ਗੁੱਲੋ” ਨਾਮੀ ਕਾਹਣੀ ਪੇਸ਼ ਕਰਦਿਆਂ ਕਿਹਾ ਕਿ ਅਜੋਕਾ ਸਮਾਜ ਬੜੀ ਤੇਜ਼ੀ ਨਾਲ ਨਿਘਾਰ ਵੱਲ ਵੱਧ ਰਿਹਾ ਹੈ; ਪਿਤਾ ਵਲੋਂ ਆਪਣੀ ਧੀ ਨਾਲ ਬਲਾਤਕਾਰ ਕਰਨਾ, ਸਮਾਜ ਦੇ ਮੱਥੇ ‘ਤੇ ਧੱਬਾ ਹੈ । ਸ ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਮੈਂ ਤਾਂ ਸ਼ਰਾਬ ਦੇ ਸਮੁੰਦਰ ਵਿਚ ਰਹਿ ਕੇ ਵੀ ਸੁੱਕਾ ਰਿਹਾ । ਪ੍ਰੀਤਮ ਪੰਧੇਰ ਨੇ ਗ਼ਜ਼ਲ, “ਸੁੰਗੜ ਕੇ ਕਿਉਂ ਸੋਚ ਦੇਹ ਤਕ ਆ ਗਈ, ਫੈਲ ਕੇ ਸੰਸਾਰ ਇਕ ਘਰ ਹੋ ਗਿਆ”, ਦਲਵੀਰ ਸਿੰਘ ਲੁਧਿਆਣਵੀ ਨੇ “ਜਿਸ ਸੀਨੇ ਵਿਚ ਪਿਆਰ ਦਾ ਚਸ਼ਮਾ ਫੁੱਟਦਾ ਹੈ, ਅੱਧੀ ਰਾਤੀਂ ਉਹੀਓ ਦਰਿਆ ਤਰਦੇ ਨੇ”, ਹਰਬੰਸ ਮਾਲਣਾ ਨੇ ਗੀਤ, “ਵੇ ਸੱਜਣਾਂ ਮੈਂ ਵੇਖਾਂ ਤੈਨੂੰ, ਕਿਹੜੇ-2 ਕੋਨਾਂ ਤੋਂ”, ਨਸ਼ਾ ਛੁਡਾਓ ਦਿਵਸ ‘ਤੇ  ਅਮਰਜੀਤ ਸ਼ੇਰਪੁਰੀ, “ਨਸ਼ਿਆਂ ਦੇ ਵੈਨ ਡੁੱਬ ਕੇ, ਕਿਤੇ ਰੁੜ ਨਾ ਪੰਜਬ ਮੇਰਾ ਜਾਵੇ”, ਸੁਰਜੀਤ ਲਾਂਬੜਾ “ਜਾਗੋ ਆਈ ਆਂ, ਸ਼ਾਬਾਸ਼ ਬਈ ਹੁਣ ਜਾਗੋ ਆਈ ਆਂ” ਕਵਿਤਾਵਾਂ ਦੇ ਦੌਰ ਵਿਚ ਇਨਕਲਾਬੀ ਕਵਿਤਾ ਸੰਪੂਰਣ ਸਿੰਘ ਸਨਮ, ਗੁਰਸ਼ਰਨ ਸਿੰਘ ਨਰੂਲਾ, ਬਲਵੰਤ ਸਿੰਘ ਸਨੇਹੀ, ਡਾ. ਹਰਬੰਸ ਸਿੰਘ “ਸਵਾਂਤ ਬੂੰਦ”, ਕੁਲਵਿੰਦਰ ਕੌਰ ਧੀਮਾਨ, ਰਜਿੰਦਰ ਨਾਥ ਸ਼ਰਮਾ ਨੇ ਵਿਅੰਗਮਈ ਕਵਿਤਾ, ਗੁਰਨਾਮ ਸਿੰਘ ਕੋਮਲ “ਆਖਰੀ ਸ਼ਾਮ”, ਹਰਭਜਨ ਸਿੰਘ ਫੱਲੇਵਾਲੀਆ, ਇੰਜ: ਸੁਰਜਨ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਰਾਵਿੰਦਰ ਸਿੰਘ ਰਵੀ, ਆਦਿ ਨੇ ਆਪੋ ਆਪਣੀਆਂ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ । ਸਭਾ ਦੇ ਸਕੱਤਰ ਸ. ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ |
 
( ਦਲਵੀਰ ਸਿੰਘ ਲੁਧਿਆਣਵੀ ), ਸਕੱਤਰ                                    ਮੋ: 94170 01983

ਵੈਟਨਰੀ ਯੂਨੀਵਰਸਿਟੀ ਵੱਲੋਂ ਪੁਸਤਕ "ਲੋਕ-ਮਨ ਮੰਥਨ" ਲੋਕ ਅਰਪਿਤ Minimize

ਲੁਧਿਆਣਾ: 10 ਜੂਨ :  ਸ੍ਰੀ ਦਲਵੀਰ ਸਿੰਘ ਲੁਧਿਆਣਵੀ ਦਾ ਪਲੇਠਾ ਨਿਬੰਧ-ਸੰਗ੍ਰਹਿ  "ਲੋਕ-ਮਨ ਮੰਥਨ" ਲੋਕ ਅਰਪਿਤ ਕਰਦੇ ਹੋਏ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦੇ ਮਾਣਯੋਗ ਉਪ-ਕੁਲਪਤੀ ਡਾ. ਵੀ ਕੇ ਤਨੇਜਾ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੇ ਹੀ ਸਟਾਫ ਵਿਚੋਂ ਇਕ ਮੈਂਬਰ ਦਲਵੀਰ ਸਿੰਘ ਲੁਧਿਆਣਵੀ ਨੇ ਯੂਨੀਵਰਸਿਟੀ ਦੀ ਸੇਵਾ ਦੇ ਨਾਲ-ਨਾਲ "ਲੋਕ-ਮਨ ਮੰਥਨ" ਪੁਸਤਕ ਲਿਖ ਕੇ ਮਾਂ-ਬੋਲੀ ਦੀ ਸੇਵਾ ਹੀ ਨਹੀਂ ਕੀਤੀ, ਸਗੋਂ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ । ਦਲਵੀਰ ਨੇ ਵਿਗਿਆਨਿਕ ਸੋਚ ਨੂੰ ਸਾਹਿਤ ਵਿੱਚ ਸ਼ਾਮਿਲ ਕਰਕੇ ਇੱਕ ਨਵੀਂ ਪਿਰਤ ਪਾਈ ਹੈ, ਜੋ ਆਮ ਲੋਕਾਂ ਨੂੰ ਅਪਣੇ ਵੱਲ ਖਿੱਚਦੀ ਹੈ ।

    ਪ੍ਰਧਾਨਗੀ ਮੰਡਲ ਵਿੱਚ ਮਾਣਯੋਗ ਡਾ. ਵੀ ਕੇ ਤਨੇਜਾ ਦੇ ਇਲਾਵਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਉਂਕਾਰ ਸਿੰਘ ਪਰਮਾਰ, ਭਾਰਤੀ ਸਾਹਿੱਤ ਅਕਾਡਮੀ ਦੇ ਅਵਾਰਡ ਵਿਜੇਤਾ ਪ੍ਰੋ: ਨਰਿੰਜਨ ਤਸਨੀਮ, ਪੰਜਾਬੀ ਨਾਵਲ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਔਜਲਾ ਅਤੇ ਪੰਜਾਬੀ ਸਭਿਆਚਾਰ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਸ਼ਾਮਿਲ ਹੋਏ ।  ਡਾ. ਪ੍ਰਿਥੀਪਾਲ ਸਿੰਘ ਸੋਹੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਆਪਣੇ ਪਰਚੇ ਪੜ੍ਹੇ । ਡਾ. ਗੁਲਜ਼ਾਰ ਪੰਧੇਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਿਹਾ ਕਿ ਦਲਵੀਰ ਦੀ ਇਹ ਸੱਚੀ-ਸੁੱਚੀ ਕਿਰਤ ਹੈ ।

ਡਾ. ਉਂਕਾਰ ਸਿੰਘ ਪਰਮਾਰ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਚੰਗਾ ਸਾਹਿਤ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ । ਦਲਵੀਰ ਨੇ ਸਮਾਜਿਕ ਕੁਰੀਤੀਆਂ ਦੀ ਥੇਹ ਤੇ ਇੱਕ ਐਸਾ ਬੂਟਾ ਲਾਇਆ ਹੈ ਜੋ ਬਿਹਤਰ ਸਮਾਜ ਦੀ ਸਿਰਜਣਾ ਕਰਦਾ ਹੋਇਆ ਭਾਰਤ ਨੂੰ ਬੁਲੰਦੀਆਂ ਵੱਲ ਲੈ ਜਾਵੇਗਾ ।

ਪ੍ਰੋ: ਨਰਿੰਜਨ ਤਸਨੀਮ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਆਪਣੇ ਲਿਖਣ-ਕਾਰਜ ਪ੍ਰਤੀ ਸੁਚੇਤ ਹੈ ਅਤੇ ਇਸ ਦੌਰ ਦੀਆਂ ਰੀਤਾਂ ਅਤੇ ਕੁਰੀਤਾਂ ਪ੍ਰਤੀ ਜਾਗਰੂਕ ਹੈ ।

ਸ੍ਰ. ਕਰਮਜੀਤ ਸਿੰਘ ਔਜਲਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਲੁਧਿਆਣਵੀ ਦੀ ਪੰਜਾਬੀ ਲਿਖਣ ਸ਼ੈਲੀ ਜਿੱਥੇ ਅਲੰਕਾਰਾਤਮਿਕ ਹੈ, ਉੱਥੇ ਵਿਸ਼ੇ ਦੀ ਚੋਣ ਵਿਚ ਲੋਕ-ਹਿੱਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ |

ਪ੍ਰੋ: ਗੁਰਭਜਨ ਗਿੱਲ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਦਲਵੀਰ ਆਪਣੇ ਕਥਨ ਦੇ ਸਮਰਥਨ ਲਈ ਇਤਿਹਾਸਕ ਹਵਾਲਿਆਂ ਅਤੇ ਪਰਮਾਣਾਂ ਨੂੰ ਰਵਾਇਤੀ ਅੰਦਾਜ਼ ਵਿੱਚ ਹੀ ਨਹੀਂ ਵਰਤਦਾ, ਸਗੋਂ ਪੂਰਬ ਲਿਖਤ ਜਾਣਕਾਰੀ ਨੂੰ ਪਹਿਲਾਂ ਆਤਮਸਾਤ ਕਰਦਾ ਹੈ ਅਤੇ ਬਾਅਦ ਵਿੱਚ ਮਧੂਮੱਖੀ ਵਾਂਗ ਸਾਡੇ ਸਾਹਮਣੇ ਸ਼ਹਿਦ-ਕਟੋਰੀ ਪਰੋਸ ਦਿੰਦਾ ਹੈ।

ਪੰਜਾਬੀ ਨਾਵਲ ਅਕਾਡਮੀ ਲੁਧਿਆਣਾ ਨੇ ਇਸ ਪ੍ਰਪੱਕ ਲਿਖਤ ਲਈ ਵਿਸ਼ੇਸ਼ ਸਨਮਾਨ ਵਜੋਂ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਸ੍ਰੀ ਦਲਵੀਰ ਸਿੰਘ ਲੁਧਿਆਣਵੀ ਨੁੰ ਸਨਮਾਨਿਤ ਕੀਤਾ । ਉਪਰੰਤ ਲੇਖਕ ਨੇ ਆਪਣੇ ਵਿਚਾਰ ਵੀ ਰੱਖੇ ।

ਇਸ ਮੌਕੇ 'ਤੇ ਸ. ਹਰਬੀਰ ਸਿੰਘ ਭੰਵਰ, ਡਾ. ਐਸ ਐਨ ਸੇਵਕ, ਡਾ. ਰਣਜੋਧਨ ਸਿੰਘ ਸਹੋਤਾ, ਡਾ. ਐਚ ਕੇ ਵਰਮਾ, ਜਸਵੰਤ ਸਿੰਘ ਅਮਨ, ਡਾ. ਐਸ ਐਸ ਸੋਢੀ, ਇੰਜ. ਸੁਖਦੇਵ ਸਿੰਘ, ਆਦਿ ਨੇ ਆਪੋ-ਆਪਣੇ ਵਿਚਾਰ ਰੱਖੇ।

 ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ: ਗੁਰਭਜਨ ਗਿੱਲ ਨੇ ਕੀਤੀ । ਤ੍ਰੈਲੋਚਨ ਲੋਚੀ, ਪ੍ਰੀਤਮ ਪੰਧੇਰ, ਪ੍ਰੋ ਮਹਿੰਦਰਦੀਪ ਗਰੇਵਾਲ, ਤ੍ਰੈਲੋਚਨ ਝਾਂਡੇ, ਗੁਰਸ਼ਰਨ ਸਿੰਘ ਨਰੂਲਾ, ਕੇ ਸਾਧੂ ਸਿੰਘ, ਸੁਰਜਨ ਸਿੰਘ, ਅਮਰਜੀਤ ਸ਼ੇਰਪੁਰੀ, ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ।

ਸਰੋਤਿਆਂ ਵਿਚ ਅੰਮ੍ਰਿਤਾ ਸੇਵਕ, ਸੁਰਿੰਦਰ ਕੌਰ, ਰੁਪਿੰਦਰ ਸਿੰਘ ਧਾਲੀਵਾਲ, ਜਪਨਾਮ ਸਿੰਘ, ਸੁਰਜੀਤ ਕੁਮਾਰ ਸ਼ਰਮਾ, ਮਨਜੀਤ ਸਿੰਘ, ਸੱਤਿਆ ਦਿਓਲ, ਸਵਤੰਤਰਾ ਲੁਥਰਾ, ਹਰਪ੍ਰੀਤ ਕੌਰ, ਸਰਬਜੀਤ ਵਿਰਦੀ, ਗੁਰਚਰਨ ਸਿੰਘ, ਸੁਰਿੰਦਰ ਬਾਂਸਲ, ਰਣਜੀਤ ਸਿੰਘ, ਮੁਨੀਸ਼, ਕੰਵਲ ਨਰੂਲਾ, ਜਗਜੀਤ ਸਿੰਘ, ਰਾਜ,  ਆਦਿ ਹਾਜ਼ਿਰ ਸਨ । ਡਾ ਐਸ ਐਨ ਸੇਵਕ ਨੇ ਸਭ ਦਾ ਧੰਨਵਾਦ ਕੀਤਾ ।

ਸੰਪਾਦਕ ਪੰਜਾਬੀ ਅਤੇ ਲੋਕ ਸੰਪਰਕ ਅਧਿਕਾਰੀ
ਮੋ: 98159 09003.

ਪਾਠਕਾਂ ਦੇ ਵਿਚਾਰ

ਸਰੀ ਵਿਚ ਪੰਜਾਬੀ ਪੁਸਤਕ ਮੇਲਾ Minimize

ਬੀ. ਸੀ. ਕਲਚਰਲ ਫਾਊਂਡੇਸ਼ਨ ਵੈਨਕੂਵਰ ਵੱਲੋਂ, ਚੇਤਨਾ ਪ੍ਰਕਾਸ਼ਨ ਦੇ ਸਹਿਯੋਗ ਨਾਲ, ਸਰੀ ਵਿਖੇ, 24 ਜੂਨ 2010 ਤੋਂ ਪੰਜਾਬੀ ਪੁਸਤਕ ਮੇਲਾ ਲਾਇਆ ਗਿਆ, ਜਿਸ ਵਿਚ ਪੰਜਾਬੀ ਦੇ ਨਾਮਵਰ ਲੇਖਕਾਂ ਦੀਆਂ ਪੁਸਤਕਾਂ ਪ੍ਰਦਰਸ਼ਤ ਕੀਤੀਆਂ ਗਈਆਂ | ਇਸ ਤੋਂ ਬਿਨਾਂ ਮੇਲੇ ਵਿਚ ਹਰ ਵੰਨਗੀ ਦੀ ਪੁਸਤਕ ਵੀ ਉਪਲਭਦ ਸੀ। ਕੋਈ ਵੀ ਉੱਥੇ ਆਪਣੀ ਮਨ ਚਾਹੀ ਪੁਸਤਕ ਦੇਖ ਸਕਦਾ ਸੀ। ਨਿਤ ਦਿਨ ਅਨੇਕ ਪੰਜਾਬੀ ਪਿਆਰੇ ਮੇਲੇ ਵਿਚ ਆ ਕੇ ਪੁਸਤਕਾਂ ਨਾਲ ਜੁੜੇ ਰਹੇ।

ਇਹ ਪੁਸਤਕ ਮੇਲਾ 31 ਜੁਲਾਈ ਤਕ ਚੱਲੇਗਾ। ਸਭਨਾਂ ਪੰਜਾਬੀ ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਮੇਲੇ ਵਿਚ ਆਉਣ ਦਾ ਖੁੱਲ੍ਹਾ ਸੱਦਾ ਹੈ[

ਸਮਾਂ:-  ਸਵੇਰ ਦਸ ਵਜੇ ਤੋਂ ਸ਼ਾਮ ਸੱਤ ਵਜੇ ਤਕ।
ਸਥਾਨ:-  ਯੂਨਿਟ 106/ 8910- ਸਕਾਟ ਰੋਡ ਸਰੀ ਬੀ.ਸੀ.
ਸੰਪਰਕ :-   ਸਤੀਸ਼ ਗੁਲਾਟੀ/ ਫੋਨ:- 778 239 5641

ਹਰਭਜਨ ਢਿੱਲੋਂ ਦੇ ਕਾਵਿ ਸੰਗ੍ਰਿਹ ‘ਰੰਗੀਨ ਮਹਿਫ਼ਲ਼’ ਤੇ ਗੋਸ਼ਟੀ ਦੌਰਾਨ ਮਹਿਫ਼ਲ ਵੀ ਰੰਗੀਨ ਹੋ ਗਈ Minimize

ਹੇਵਰਡ: ਜੂਨ 19, 2010 ਨੂੰ ਕਿਡੇਂਗੋ, ਰਿਕਸ ਸੈਂਟਰ ਫਰੀਮਾਂਟ ਵਿਖੇ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੀ ਬੇਅ ਏਰੀਆ ਇਕਾਈ (ਰਜਿ.) ਵਲੋਂ, ਅੱਧੀ ਦਰਜਨ ਕਾਵਿ ਅਤੇ ਗੀਤ ਸੰਗ੍ਰਿਹ ਦੀਆਂ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਉਣ ਵਾਲੇ ਸ਼ਾਇਰ ਹਰਭਜਨ ਢਿੱਲੋਂ ਦੇ ਪੰਜਵੇਂ ਕਾਵਿ ਸੰਗ੍ਰਿਹ ‘ਰੰਗੀਨ ਮਹਿਫ਼ਲ’ ‘ਤੇ ਗੋਸ਼ਟੀ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਦੇਵਿੰਦਰ ਦਿਲਰੂਪ ਪੀ.ਏ. ਯੂ. ਲੁਧਿਆਣਾ, ਡਾ. ਸੁਹਿੰਦਰਬੀਰ ਸਿੰਘ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਅਮ੍ਰਿਤਸਰ, ਮਨਜੀਤ ਕੌਰ ਸੇਖੋਂ ਅਤੇ ਕੁਲਦੀਪ ਸਿੰਘ ਢੀਂਡਸਾ ਸੁਸ਼ੋਭਿਤ ਹੋਏ। ਸਮਾਗਮ ਦੇ ਆਰੰਭ ਵਿਚ ਰਸਮੀ ਤੌਰ ਤੇ ਹਰਭਜਨ ਢਿੱਲੋਂ ਨੇ ਸਰੋਤਿਆਂ ਨਾਲ ਆਪਣੇ ਕਾਵਿਕ ਜੀਵਨ-ਸਫ਼ਰ ਦੇ ਰੰਗੀਨ ਪਲਾਂ ਨੂੰ ਸਾਂਝਿਆਂ ਕੀਤਾ।

ਮੇਜਰ ਭੁਪਿੰਦਰ ਦਲੇਰ ਨੇ ‘ਰੰਗੀਨ ਮਹਿਫ਼ਲ’ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਢਿੱਲੋਂ ਦੇ ਗੀਤਾਂ ਦੀ ਸਮੁੱਚੀ ਸਮੱਗਰੀ ਵਿਭਿੰਨ ਰੰਗਾਂ ਵਿਚ ਰੰਗੀ ਹੋਈ, ਪਾਠਕਾਂ ਦੇ ਦਿਲਾਂ ਨੂੰ ਧੁਰ ਅੰਦਰ ਤਕ ਹਲੂਣ ਜਾਂਦੀ ਹੈ ਅਤੇ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਕਹਿ ਜਾਣਾ ਉਸਦੀ ਰਚਨਾ ਨੂੰ ਭਾਵ-ਪੂਰਤ ਬਣਾ ਦਿੰਦਾ ਹੈ। ਰੇਸ਼ਮ ਸਿੰਘ ਸਿੱਧੂ ਨੇ ਕਿਹਾ ਕਿ ਢਿੱਲੋਂ ਉਹ ਸ਼ਾਇਰ ਹੈ ਜਿਸ ਦੀ ਹਰ ਵਿਸ਼ੇ ਤੇ ਮਜ਼ਬੂਤ ਪਕੜ ਹੈ ਅਤੇ ਲਿਖਦੇ ਵਕਤ ਉਹ ਆਪਣੇ ਆਲੇ-ਦੁਆਲੇ ਤੋਂ ਪੂਰੀ ਤਰ੍ਹਾਂ ਸੁਚੇਤ ਰਹਿੰਦਾ ਹੈ। ਕੁਲਦੀਪ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਇਸ ਪੁਸਤਕ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ ਹੈ।

ਤਾਰਾ ਸਿੰਘ ਸਾਗਰ ਦੇ ਵਿਚਾਰ ਸਨ ਕਿ ਢਿੱਲੋਂ ਦੇ ਗੀਤ ਪਿਆਰ ਦੀ ਇਬਾਦਤ ਦੇ ਨਾਲ-ਨਾਲ ਸਮਾਜ ਨੂੰ ਸਹੀ ਸੇਧ ਵੀ ਪ੍ਰਦਾਨ ਕਰਦੇ ਹਨ। ਨੀਲਮ ਸੈਣੀ ਨੇ ਇਸੇ ਪੁਸਤਕ ਦੇ ਸੰਦਰਭ ਵਿਚ ਸ੍ਰੀ ਆਜ਼ਾਦ ਜਲੰਧਰੀ ਜੀ ਦੀ ਇਹ ਰਚਨਾ ਪੜ੍ਹ ਕੇ ਸੁਣਾਈ ‘ਆਪਣੀ ਬੋਲੀ ਆਪਣੀ ਸੱਭਿਅਤਾ ਦਾ ਆਲੰਬਰਦਾਰ ਹੈ, ਹਰਭਜਨ ਢਿੱਲੋਂ ਬੜਾ ਮਸ਼ਹੂਰ ਸਾਹਿਤਕਾਰ ਹੈ।’ ਡਾ. ਸੁਹਿੰਦਰਬੀਰ ਨੇ ਆਪਣਾ ਪੇਪਰ ‘ਹਰਭਜਨ ਢਿੱਲੋਂ ਦੀ ਪ੍ਰਗੀਤ ਸੰਵੇਦਨਾ’ ਬਹੁਤ ਭਾਵ ਪੂਰਤ ਸ਼ਬਦਾਂ ਨਾਲ ਪੜ੍ਹਦੇ ਹੋਏ ਕਿਹਾ ਕਿ ‘ਰੰਗੀਨ ਮਹਿਫ਼ਲ’ ਵਿਚਲੇ ਗੀਤਾਂ ਦੇ ਥੀਮ ਅਤੇ ਇਨ੍ਹਾਂ ਦੀਆਂ ਪ੍ਰਗਟਾਅ ਵਿਧੀਆਂ ਕਮਾਲ ਦੀਆਂ ਹਨ, ਜੋ ਪੰਜਾਬੀ ਸੱਭਿਆਚਾਰ ਦੀਆਂ ਡੂੰਘੀਆਂ ਤੈਹਾਂ ਵਿਚੋਂ ਆਪਮੁਹਾਰੇ ਪ੍ਰਗਟੀਆਂ ਜਾਪਦੀਆਂ ਹਨ। ਇਸ ਤੋਂ ਇਲਾਵਾ ਪਿੰ੍ਰਸੀਪਲ ਰਾਜ ਸਿੰਘ, ਮਨਜੀਤ ਕੌਰ ਸੇਖੋਂ ਅਤੇ ਡਾ. ਦੇਵਿੰਦਰ ਦਿਲਰੂਪ ਨੇ ਇਸ ਪੁਸਤਕ ਸਬੰਧੀ ਵਿਚਾਰ-ਚਰਚਾ ਵਿਚ ਭਾਗ ਲੈਂਦੇ ਹੋਏ, ਹਰਭਜਨ ਢਿੱਲੋਂ ਦੇ ਗੀਤ ਅਤੇ ਕਵਿਤਾਵਾਂ ਦਾ ਵੀ ਉਚਾਰਨ ਕੀਤਾ। ਗੀਤ ਸੰਗੀਤ ਦੀ ਵਿਸ਼ੇਸ਼ ਮਹਿਫ਼ਲ ਵਿਚ ਮਲਕੀਅਤ ਸਿੰਘ, ਸੁਖਦੇਵ ਸਾਹਿਲ ਅਤੇ ਸੁਰਜੀਤ ਬਾਵਾ ਨੇ ਆਪਣੀ ਮਧੁਰ ਆਵਾਜ਼ ਰਾਹੀਂ ਢਿੱਲੋਂ ਦੇ ਲਿਖੇ ਗੀਤਾਂ ਦੀ ਮਹਿਕ ਨੂੰ ਪੌਣਾਂ ਵਿਚ ਬਖ਼ੇਰਦੇ ਹੋਏ ਸਾਰੀ ਮਹਿਫ਼ਲ ਹੀ ਰੰਗੀਨ ਕਰ ਦਿੱਤੀ। ਇਸ ਤੋਂ ਇਲਾਵਾ ਕਵੀ ਦਰਬਾਰ ਦੇ ਦੌਰ ਵਿਚ ਮਾਸਟਰ ਰਿੰਕੂ, ਪੰਕਜ ਆਂਸਲ, ਮੇਜਰ ਭੁਪਿੰਦਰ ਦਲੇਰ, ਕੁਲਦੀਪ ਸਿੰਘ ਢੀਂਡਸਾ, ਪਿੰ੍ਰਸੀਪਲ ਰਾਜ ਸਿੰਘ, ਰੇਸ਼ਮ ਸਿੱਧੂ, ਡਾ. ਸੁਹਿੰਦਰਬੀਰ ਸਿੰਘ, ਡਾ. ਦਿਲਰੂਪ, ਹਰਭਜਨ ਢਿੱਲੋਂ, ਨੀਲਮ ਸੈਣੀ ਅਤੇ ਤਾਰਾ ਸਿੰਘ ਸਾਗਰ ਨੇ ਭਾਗ ਲਿਆ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਨੀਲਮ ਸੈਣੀ ਵਲੋਂ ਕੀਤਾ ਗਿਆ।ਪੰਜਾਬੀ ਸਾਹਿਤ ਸਭਾ ਵਲੋਂ ਸਮਾਗਮ ਦੀ ਮੁੱਖ-ਮਹਿਮਾਨ ਡਾ. ਦਿਲਰੂਪ ਨੂੰ ਪ੍ਰਸ਼ੰਸਾ ਪੱਤਰ ਭੇਂਟ ਕੀਤਾ ਗਿਆ।  ਇਸ ਸਮਾਗਮ ਵਿਚ ਡਾ. ਗੁਰਵਿੰਦਰ ਸਿੰਘ, ਗੁਰਜੋਤ, ਸਿਮਰਜੋਤ, ਧਰਮ ਸਿੰਘ, ਅਭੀਤਾਬ ਸੈਣੀ ਅਤੇ ਲਾਜ ਸੈਣੀ ਸਮੇਤ ਜਿਨ੍ਹਾਂ ਹੋਰ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ, ਅਸੀਂ ਉਨ੍ਹਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਪ੍ਰੋਗਰਾਮ ਦੇ ਅੰਤ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤਾਰਾ ਸਿੰਘ ਸਾਗਰ ਨੇ ਆਏ ਸਾਰੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ।

ਰਿਪੋਰਟ: ਨੀਲਮ ਸੈਣੀ

ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ, ਬੇਅ ਏਰੀਆ ਇਕਾਈ (ਰਜਿ.)

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com