Thursday, May 17, 2012 Page Options
 
ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

ਇਸ ਅੰਕ ਵਿਚ (ਫਰਵਰੀ 2012)

ਇਸ ਅੰਕ ਵਿਚ (ਅਕਤੂਬਰ 2011)

Click here to send gifts to punjab
ਅਲਵਿਦਾ ..
ਪੰਜਾਬੀ ਸਾਹਿਤ ਅੰਬਰ ਦੇ ਧਰੂ ਤਾਰੇ ਡਾ. ਜਗਤਾਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।ਉਹ 75 ਵਰ੍ਹਿਆਂ ਦੇ ਸਨ। ਪੰਜਾਬੀ ਸਾਹਿਤ ਨੂੰ ਕਈ ਪੁਸਤਕਾਂ ਦੇਣ ਵਾਲੇ ਡਾ. ਜਗਤਾਰ ਨੂੰ ਸਾਹਿਤ ਅਕਾਡਮੀ ਪੁਰਸਕਾਰ ਤੋਂ ਇਲਾਵਾ ਦੇਸਾਂ ਵਿਦੇਸਾਂ ਵਿਚ ਬਹੁਤ ਸਾਰੇ ਇਨਾਮਾਂ ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ ਸੀ।ਉਹ ਤ੍ਰੈ-ਮਾਸਕ ਰਸਾਲਾ ' ਕਲਾ ਸਿਰਜਕ' ਵੀ ਕਢਦੇ ਸਨ।ਇਸ ਦੁਖ ਦੀ ਘੜੀ ਵਿਚ ਅਦਾਰਾ ਪੰਜਾਬੀਮਾ.ਕੌਮ ਉਨ੍ਹਾਂ ਦੇ ਪਰਿਵਾਰ ਦੇ ਨਾਲ ਡੂੰਘੇ ਦੁਖ ਦਾ ਇਜ਼ਹਾਰ ਕਰਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਨਾਮੀ ਕਵੀ ਅਮਰੀਕ ਸਿੰਘ ਪੂਨੀ ਦੇ ਅਕਾਲ ਚਲਾਣਾ ਕਰ ਜਾਣ ਤੇ ਸਾਹਿਤ ਨੂੰ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ।ਸਾਡੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।
ਪਾਸ਼ ਯਾਦਗਾਰੀ ਸਮਾਗਮ: 2010
 
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਵਲੋਂ ਕੈਲਿਫ਼ੋਰਨੀਆ ਦੇ ਬੇ ਏਰੀਆ ਵਿਚ ਪਾਸ਼ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਦੇਸ਼ ਵਿਦੇਸ਼ ਦੇ ਸਾਰੇ ਲੇਖਕਾਂ, ਕਵੀਆਂ, ਅਤੇ ਬੁੱਧੀਜੀਵੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਬੇਨਤੀ ਹੈ:
 
         10 julfeI 2010; 11:00AM - 5:00PM
 
Sunnyvale Hindu Temple and Community Center

420-450 Persian Drive,

              Sunnyvale, CA 94089 (USA)
 
ਇਸ ਸੰਬੰਧ ਵਿਚ ਕਿਸੇ ਵੀ ਸੂਚਨਾ ਲਈ ਸੰਪਰਕ ਕਰੋ:
 
·        ਸੋਹਣ ਸਿੰਘ ਸੰਧੂ: ਘਰ ਦਾ ਫ਼ੋਨ, 408-457-9101, ਸੈੱਲ ਫ਼ੋਨ, 510-909-6292
 
·        ਹਰਸ਼ਰਨ ਗਿੱਲ(ਧੀਦੋ)/ਪੰਮੀ ਗਿੱਲ: ਘਰ ਦਾ ਫ਼ੋਨ, 661-456-9680
 
·        ਸੁਖਵਿੰਦਰ ਕੰਬੋਜ: 209-417-7960
 
·        ਸੁਰਿੰਦਰ ਧੰਜਲ: 250-828-6235
 
ਸੋਹਣ ਸਿੰਘ ਸੰਧੂ (ਯੂ. ਐੱਸ. ਏ.)
 
ਸੁਰਿੰਦਰ ਧੰਜਲ (ਕੈਨਡਾ)
ਕਨਵੀਨਰ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ
 
ਪਾਠਕਾਂ ਦੇ ਵਿਚਾਰ

ਡਾ. ਜਗਤਾਰ ਨੂੰ ਇਕ ਸ਼ਰਧਾਂਜਲੀ

ਧੁੱਪਾਂ ਤੋਂ ਰਹੇ ਵਿਰਵੇ, ਬਰਖਾ ਤੋਂ ਰਹੇ ਵਾਂਝੇ
ਵੱਸਦੀ ਹੈ ਨਾ ਹਟਦੀ ਹੈ, ਘਟ ਕਿਹੀ ਚੜ੍ਹੀ ਹੈ
ਫਿਰ ਚੰਨ ਦੇ ਦੁਆਲੇ ਇਕ ਗਿਰਝ ਪਈ ਭੌਂਦੀ
ਇਹ ਮੇਰੀ ਤਬਾਹੀ ਦੀ ਇਕ ਹੋਰ ਘੜੀ ਹੈ
_ ਜਗਤਾਰ _

60ਵਿਆਂ ਵਿਚ ਐਸੇ ਸ਼ਿਅਰ ਲਿਖਣ ਵਾਲਾ ਜਗਤਾਰ ਤੁਰ ਗਿਆ ਹੈ! ਉਹ ਇਕ ਹੱਸਾਸ ਵਿਅਕਤੀ ਅਤੇ ਚਿੰਤਨਸ਼ੀਲ ਸ਼ਾਇਰ ਸੀ! ਉਹ ਇਕ ਅਸੰਤੁਸ਼ਟ ਆਤਮਾਂ ਸੀ, ਜਿਸ ਦੇ ਅੰਦਰ ਭਾਵਾਂ ਤੇ ਵਿਚਾਰਾਂ ਵਿਚਕਾਰ ਲਗਾਤਾਰ ਇਕ ਜੰਗ ਛਿੜੀ ਰਹੀ ਸੀ! ਉਸ ਦੇ ਕਾਵਿਕ ਜੀਵਨ ਦਾ ਆਰੰਭ ਇਕ ਰੋਮਾਂਟਕ ਗੀਤਕਾਰ ਦੇ ਰੂਪ ਵਿਚ ਹੋਇਆ! ਇਨ੍ਹਾਂ ਗੀਤਾਂ ਵਿਚ ਲੋਕ ਗੀਤਾਂ ਵਰਗੀ ਸਾਦਗੀ, ਮਟਕ ਤੇ ਸੰਜੀਦਗੀ ਸੀ! ''ਰੁੱਤਾਂ ਰਾਂਗਲੀਆਂ'' ਇਸੇ ਸਮੇਂ ਦੀ ਰਚਨਾ ਹੈ! ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਦੇ ਪ੍ਰਭਾਵ ਹੇਠ ਉਸ ਨੇ ''ਤਲਖੀਆਂ ਰੰਗੀਨੀਆਂ'' ਦੀ ਕਵਿਤਾ ਵਿਚ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦੀ ਬਾਤ ਪਾ ਕੇ ਲੋੜਵੰਦਾਂ ਦੇ ਹੱਕ ਵਿਚ ਵੋਟ ਪਾਈ! ''ਦੁੱਧ ਪੱਥਰੀ'' ਨਾਲ ਉਹ 60ਵਿਆਂ ਦੀ ਪ੍ਰਧਾਨ ਕਾਵਿ-ਧਾਰਾ ''ਪ੍ਰਯੋਗਸ਼ੀਲ ਲਹਿਰ'' ਵਿਚ ਆ ਸ਼ਾਮਿਲ ਹੋਇਆ ਅਤੇ ''ਅਧੂਰਾ ਆਦਮੀਂ'' ਤਕ ਇਸ ਤੇਜ਼ ਮੁਕਾਬਲੇ ਵਾਲੀ ਲਹਿਰ ਦੇ ਕਵੀਆਂ ਨਾਲ ਬਿਦ ਕੇ ਚੱਲਦਾ ਰਿਹਾ! ਇਸ ਤੋਂ ਬਾਅਦ ਜਦੋਂ ਨਕਸਲਵਾਦੀ ਜਾਂ ਜੁਝਾਰਵਾਦੀ ਕਾਵਿ-ਧਾਰਾ ਦਾ ਬੋਲ ਬਾਲਾ ਹੋਇਆ, ਤਾਂ ਜਗਤਾਰ ਹੋਰ ਬਹੁਤ ਸਾਰੇ ਸਾਹਿਤਕਾਰਾਂ ਵਾਂਗ ਜੁਝਾਰੂ ਕਵੀ ਬਣ ਗਿਆ! ਪਰ ਉਸਦਾ ਅਸਲ ਰੰਗ ਤੇ ਹੁਨਰ, ਆਧੁਨਿਕ ਗਜ਼ਲ ਦੇ ਖੇਤਰ ਵਿਚ, ਇਕ ਕੁਲਵਕਤੀ ਗਜ਼ਲਗੋ ਬਣ ਕੇ ਹੀ ਨਿੱਖਰਿਆ! ਆਪਣੀ ਜ਼ਿੰਦਗੀ ਦਾ ਆਖਿਰੀ ਤੇ ਵਧੇਰੇ ਹਿੱਸਾ ਉਸ ਨੇ ਗਜ਼ਲ ਨੂੰ ਹੀ ਅਰਪਿਤ ਕੀਤਾ ਤੇ ਗਜ਼ਲ ਉਸਦੀ ਵਿਲੱਖਣ ਪਹਿਚਾਣ ਬਣ ਗਈ.......ਉਸਦੇ ਨਾਮ ਵਾਂਗ ਹੀ ਜੁ ''ਜਗਤਾਰ ਪਪੀਹਾ'' ਤੋਂ ਸ਼ੁਰੂ ਹੋ ਕੇ'' ਜਗਤਾਰ'' ਬਣਿਆ ਤੇ ਫਿਰ ''ਡਾ. ਜਗਤਾਰ'' ਵਿਚ ਆ ਕੇ, ਇਕ ਸਹੀ ਤੇ ਸਹਿਜ ਪਛਾਣ ਵਜੋਂ ਟਿਕ ਗਿਆ!

60ਵਿਆਂ ਵਿਚ ਜਾਲੰਧਰ ਦੇ ਕਾਫੀ ਹਾਊਸ ਵਿਚ ਹੋਈਆਂ ਉਹ ਭਖਵੀਆਂ ਬਹਿਸਾਂ ਮੈਨੂੰ ਅਜੇ ਵੀ ਯਾਦ ਨੇ, ਜਦੋਂ ਜਗਤਾਰ ਤਰੱਕੀ-ਪਸੰਦ ਪ੍ਰਯੋਗਾਂ ਦਾ ਮੁੱਦਈ ਬਣ ਕੇ ਆਧੁਨਿਕ ਪ੍ਰਗ਼ੋਗਸ਼ੀਲ ਕਵੀਆਂ ਨਾਲ ਦਸਤਪੰਜਾ ਲੈਂਦਾ ਰਿਹਾ ਸੀ! ਬਾਅਦ ਵਿਚ ਜਗਤਾਰ ਨਕਸਲਵਾਦੀ ਬਣ ਗਿਆ ਤੇ ਪ੍ਰਮੁੱਖ ਪ੍ਰਯੋਗਸ਼ੀਲ ਕਵੀ, ਵਿਸ਼ਵੀਕਰਨ ਦੀ ਕਿਰਿਆ ਦੁਆਰਾ, ਬ੍ਰਹਮੰਡਕ ਤੇ ਗਲੋਬਲ ਚੇਤੰਨਤਾ ਨਾਲ ਜੁੜ ਗਏ! ਦੋ ਵੱਖੋ ਵੱਖਰੇ ਰਾਹ, ਜਿਨ੍ਹਾਂ ਦੀ ਆਪੋ ਆਪਣੀ ਦਿਸ਼ਾ ਸੀ, ਤੇ ਆਪੋ ਆਪਣੀ ਸ਼ਨਾਖਤ!

ਮੈਂ ਤੇ ਗੁਰੂਮੇਲ ਉਸਦੇ ਵਿਆਹ ਵਿਚ ਵੀ ਸ਼ਾਮਲ ਹੋਏ ਸਾਂ! ਉਸ ਸਮੇਂ, ਮੈਂ 1965 ਵਿਚ ਛਪੇ ਆਪਣੇ ਤੀਜੇ ਕਾਵਿ-ਸੰਗ੍ਰਹਿ: ''ਬਿੰਦੂ'' ਤੋਂ ਬਿਨਾਂ ਟੀ.ਐਸ. ਐਲੀਅਟ ਦੀਆਂ ਦੋ ਪੁਸਤਕਾਂ: ''ਵੇਸਟ ਲੈਂਡ'' ਤੇ ''ਫੋਰ ਕੁਆਰਟੈਟਸ'' ਜਗਤਾਰ ਨੂੰ ਸ਼ਾਦੀ ਦੇ ਤੁਹਫੇ ਵਜੋਂ ਭੇਟ ਕੀਤੀਆਂ ਸਨ......ਉਨ੍ਹਾਂ ਉੱਤੇ ਇਹ ਲਿਖ ਕੇ ਕਿ ਸਹੀ ਅਰਥਾਂ ਵਿਚ ਆਧੁਨਿਕ ਬਨਣ ਲਈ ਇਨ੍ਹਾਂ ਪੁਸਤਕਾਂ ਦਾ ਗੰਭੀਰ ਅਧਿਅਨ ਬਹੁਤ ਜ਼ਰੂਰੀ ਹੈ! ਦੋਸਤ ਸਾਂ ਤੇ ਸਾਡੇ ਵਿਚ ਇਸ ਤਰ੍ਹਾਂ ਦੀ ਨੋਂਕ ਝੋਂਕ ਅਕਸਰ ਚੱਲਦੀ ਹੀ ਰਹਿੰਦੀ ਸੀ!

ਅਜੇ ਕੱਲ੍ਹ ਦੀਆਂ ਤਾਂ ਗੱਲਾਂ ਹਨ ਇਹ.... ਤੇ ਅੱਜ ਉਹ ਮਹਾਂ ਦੀਪਾਂ ਦੀ ਵਿੱਥ ਉੱਤੇ ਬੈਠਾ, ਜ਼ਿੰਦਗੀ, ਦੁਨੀਆਂ ਤੇ ਸਾਨੂੰ ਸਭ ਨੂੰ ਅੰਤਿਮ ਵਿਦਾ ਕਹੇ ਬਿਨਾਂ ਹੀ ਤੁਰ ਗਿਆ ਹੈ! ਉਸ ਨੂੰ ਜ਼ਿੰਦਗੀ ਨਾਲ ਅੰਤਾਂ ਦਾ ਮੋਹ ਸੀ! ਬਸ, ਇਕ ਦਿਲ ਹੀ ਸੀ, ਜੋ ਉਸ ਦੇ ਕਾਬੂ ਨਾ ਆਇਆ!

ਅੱਜ ''ਅਲਵਿਦਾ'' ਸ਼ਬਦ ਵੀ ਬੇਅਰਥ ਹੋ ਗਿਆ ਜਾਪਦਾ ਹੈ!!!

- ਰਵਿੰਦਰ 

(31 ਮਾਰਚ 2010)
 
ਕਦੋਂ ਛੁਪਾ ਕੇ ਰੱਖਦੇ ਤਾਰੇ ਬੁੱਕਲਾਂ ਦੇ ਵਿਚ ਲੋ

ਪਿਛਲੇ ਕੁਝ ਸਮੇਂ ਦੌਰਾਨ ਜਰਵਾਣੀ ਮੋਤ ਪੰਜਾਬੀ ਸਾਹਿਤ ਜਗਤ ਦੇ ਸਤ ਅਨਮੋਲ ਮੁਨੱਵਰ ਸਤਾਰਿਆਂ (ਜੁਗਿੰਦਰ ਸਿੰਘ ਰਾਹੀ,  ਕੰਵਰ ਇਮਿਤਿਆਜ਼,ਟੀ ਆਰ ਵਿਨੋਦ, ਅਬਨਾਸ਼ੀ ਸਿੰਘ , ਸੰਤੋਖ ਸਿੰਘ ਧੀਰ ਅਤੇ ਹੁਣ ਰਾਮਸਰੂਪ ਅਣਖੀ ਅਤੇ ਪਰੋਫੈਸਰ ਹਰਿੰਦਰ ਸਿੰਘ ਮਹਿਬੂੁਬ ) ਨੂੰ ਆਪਣੀ ਕਾਲੀ ਬੁਕਲ ਵਿਚ ਲੁਕਾ ਚੁਕੀ ਹੈ । ਜਦ ਕਿ ਮਾਂ ਬੋਲੀ ਪੰਜਾਬੀ ਨੂੰ ਤਾਂ ਅੱਜ ਹਰ ਕਲਮ ਦੀ ਲੋੜ ਹੈ। ਜਰਵਾਣੀ ਮੌਤ ਵਲੋਂ ਇਡਾ ਧੱਕਾ ਕਿ  ਮਾਤਮੀ ਸਫ ਚੱਕਣ ਦਾ ਸਮਾਂ ਹੀ ਨਹੀਂ ਦਿੱਤਾ । ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਹਿਰਖ ਵਿਚ ਆਈ ਵਿਲੂੰਦਰੀ ਗਈ ਆਤਮਾ ਨੇ ਨਿਹੋਰਾ ਕੀਤਾ

ਨੀ ਮੌਤੇ ਕਿਤੇ ਤੂੰ ਮਰ ਜਾਮੇਂ ਸਵਾ ਮਹੀਨਾ ਪੂਰਾ ਅੜੀਏਂ ਤੇਰਾ ਸੋਗ ਮਨਾਮਾਂ ਗੇ।

ਇਹ ਵੀ  ਸਾਡਾ ਵਾਅਦਾ ਸਮਝੀਂ ਹਰ ਦੇਸ਼ ਦੀ ਬੋਲੀ ਵਿਚ ਵੈਣ ਤੇਰੇ ਲਈ ਪਾਮਾਂ ਗੇ।

ਹਰ ਧਰਮ ਦੀਆਂ ਰਸਮਾਂ ਨਾਲ ਕਰਾਂ ਗੇ ਕਿਰਿਆ ਕਰਮ ਵੀ ਤੇਰੀ।

ਇਕ ਵੇਰ ਤੇਰੀ ਗਤੀ ਹੋ ਜਾਵੇ ਅਸੀਂ ਆਪਣਾ ਫਰਜ਼ ਨਿਭਾਮਾਂ ਗੇ।

ਜਦ ਤੂੰ ਤੁਰ ਗਈ ਏਸ ਜਹਾਨੋਂ , ਮਾਤਮ ਸਫਾਂ ਦੀ ਲੋੜ ਨਹੀਂ ਰਹਿਣੀ

ਨਾ ਕਦੇ ਹੋਊ ਦੁਖ ਹਿਜਰ ਦਾ ਗੀਤ ਖੁਸ਼ੀ ਦੇ ਗਾਮਾਂ ਗੇ

ਪਲ ਭਰ ਵਿਚ ਹੀ ਇਕ ਹੋਰ ਖਿਆਲ ਨੇ ਜਨਮ ਲਿਆ,  ਇਦਾਂ ਲਗਾ ਜਿਵੇਂ ਮੌਤ ਆਪਣਾ ਪੱਖ ਪੇਸ਼ ਕਰ ਰਹੀ ਹੋਵੇ।

ਹੁਕਮ ਦੀ ਬੱਝੀ ਸਜਣਾ ਮੈਂ ਇਸ ਜਗ ਤੇ ਆਮਾਂ

ਮੇਰੇ ਤੇ ਕਿਊਂ ਰੋਸਾ ਕਰਦਾਂ ਮੈਂ ਤਾਂ ਹੁਕਮ ਬਜਾਮਾਂ

ਦਾਣਾ ਪਾਣੀ ਜਦੋਂ ਮੁਕਿਆ ਤੇਰੇ ਲਈ ਵੀ ਆਊਂ

ਕਾਲੀ ਬੁਕਲ ਵਿਚ ਲਪੇਟ ਕੇ ਤੈਨੂੰ ਵੀ ਲੈ ਜਾਊਂ

“ਜੋ ਉਪਜਿਉ ਸੋ ਬਿਨਸ ਹੈ”ਦੇ ਫੁਰਮਾਨ ਅਨੁਸਾਰ ਇਸ ਸੰਸਾਰ ਤੇ ਹਰ ਘੱੜੀ ਹਰ ਪਲ ਸੰਜੋਗ ਵਿਯੋਗ ਦਾ ਨਾਟਕ ਨਿਰੰਤਰ ਚਲਦਾ ਆ ਰਿਹਾ ਹੈ। ਹਰਕਤ ਜਿ਼ਦੰਗੀ ਹੈ ਅਤੇ ਖੜੋਤ ਮੌਤ । ਦਰੱਖਤ ਦੀ ਟਾਹਣ ਨਾਲ ਲਗਾ ਪੱਤਾ ਜਿਨਾ ਚਿਰ ਹਵਾ ਦੇ ਬੁਲਿਆਂ ਨਾਲਾਂ ਅਠਕੇਲੀਆਂ ਕਰ ਸਕਦਾ ਹੈ ਉਹ ਜੀਵਤ ਹੈ। ਹਰਕਤ ਬੰਦ ਹੋਈ ਤਾਂ ਟਾਹਣ ਨਾਲੋਂ ਟੁੱਟਾ ਪੱਤਾ ਫੇਰ ਹਵਾ ਦੇ ਕੰਧੇੜ ਚੜ੍ਹ ਕੇ ਕਿਤੇ ਦਾ ਕਿਤੇ ਦੂਰ ਚਲਾ ਜਾਂਦਾ ਹੈ, ਮਿੱਟੀ ਵਿਚ ਮਿੱਟੀ ਹੋ ਜਾਂਣ ਬਾਅਦ ਨਾ ਹੀ ਉਸ ਦੀ  ਕੋਈ ਯਾਦ ਅਤੇ  ਨਾ ਹੀਂ ਉੁਸ ਦਾ ਕੋਈ ਵਜ਼ੂਦ ਬਾਕੀ ਰਹਿ ਜਾਂਦਾ ਹੈ। ਇਸੇ ਤਰਾਂ ਮਨੁਖ ਦੀ ਛਾਤੀ ਅੰਦਰ ਰਖਿਆ ਮਾਸ ਦਾ ਲੌਥੜਾ ਜਦ ਧਕ ਧਕ ਕਰਨੋ ਹਟ ਜਾਂਦਾ ਹੈ ਤਾਂ ਸਰੀਰ ਮਿਰਤਕ ਹੋ ਜਾਂਦਾ ਹੈ, ਫਿਰ ਮਿੱਟੀ ਦਾ ਪੁਤਲਾ ਸਾਡਾ ਸਰੀਰਕ ਰੂਪ ਵੀ ਇਕ ਜਾਂ ਦੂਜੇ ਢੰਗ ਨਾਲ ਮਿੱਟੀ ਵਿਚ ਹੀ ਸਮਾ ਜਾਂਦਾ ਹੈ। ਪਰ ਜੇਹੜੇ ਲੋਕ ਬਾਬਾ ਨਾਨਕ ਦੀ ਸਲਾਹ  “ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬਹੁੜ ਨਾ ਆਵੇ ਵਾਰੀ ਜੀਉੁ” ਨੂੰ ਮੰਨ ਕੇ ਜੀਵਤ ਘੜੀਆਂ ਦੀ ਯੋਗ ਵਰਤੋਂ ਕਰਦੇ ਹੋਏ ਕੁਝ ਐਸਾ ਕੰਮ ਕਰ ਜਾਂਦੇ ਹਨ ਕਿ ਮੋਤ ਜਰਵਾਣੀ ਸਰੀਰਕ ਤੋਰ ਤੇ ਭਾਵੇਂ ਉਹਨਾਂ ਨੂੰ ਆਪਣੀ ਕਾਲੀ ਬੁਕਲ ਵਿਚ ਛੁਪਾ ਸਕਦੀ ਹੈੇ ਪਰ ਉਹਨਾਂ ਦੀ ਆਤਮਾਂ ਤੇ ਮੌਤ ਦਾ ਕੋਈ ਜ਼ੋਰ ਨਹੀਂ ਚਲਦਾ।

ਇਕ ਨਾਮ ਸਾਨੂੰ ਜਨਮ ਵੇਲੇ ਮਾਤਾ ਪਿਤਾ ਭਾਈ ਚਾਰੇ ਵਲੋਂ ਦਿਤਾ ਜਾਂਦਾ ਹੈ ਦੁਸਰਾ ਨਾਮ ਅਸੀਂ ਆਪਣੇ ਜੀਵਨਕਾਲ ਵਿਚ ਕਮਾਊਂਦੇ ਹਾਂ। ਇਸ ਕਮਾਏ ਹੋਏ ਨਾਮ ਨੇ ਹੀ ਸਾਡੇ ਨਾਲ ਜਾਣਾ ਹੈ। ਗੁਰੂ ਨਾਨਕ ਜੀ ਦਾ ਫੁਰਮਾਨ ਹੈ “ ਬੇਦਾ ਗੰਢ ਬੋਲੇ ਸਚ ਕੋਇ ਮੁਇਆ ਗੰਢ ਨੇਕੀ ਸਤ ਹੋਇ” ਸੇਲ ਟੈਕਸ ,ਪਰਾਪਰਟੀ ਟੈਕਸ ਜਮਣ-ਮਰਨ ਟੈਕਸ ਤੋਂ ਇਲਾਵਾ ਇਕ ਹੋਰ ਬੜਾ ਹੀ ਜ਼ਰੂਰੀ ਟੈਕਸ ਵੀ ਹੈ, ਜਿਸ ਨੂੰ ਮੇਂ ਕਾਲ ਟੈਕਸ ਕਿਹਾ ਕਰਦਾ ਹਾਂ। ਹਰ ਇਨਸਾਨ ਤੇ ਕਾਲ ਟੈਕਸ ਵਖਰੋ ਵਖਰਾ ਹੁੰਦਾ ਹੈ ਇਹਨਾਂ ਸਾਹਿਤਕਾਰਾਂ ਤੇ ਸਾਹਿਤ ਟੈਕਸ ਲਗਾ ਸੀ। ਹਰ ਇਕ ਦਾ ਇਕ ਵਸੀਹ ਦਾਇਰਾ ਸੀ, ਤਨੋਂ ਮਨੋਂ ਮੇਹਨਤ ਕਰ ਕੇ ਇਹਨਾਂ ਨੇ ਆਪਣਾ ਟੈਕਸ ਅਦਾ ਕਰ ਕੇ ਪੰਜਾਬੀ ਸਾਹਿਤ ਦਾ ਖਜ਼ਾਨਾ ਭਰ ਦਿਤਾ। ਜਿਸ ਕੰਮ ਲਈ ਆਏ ਸਨ ਪੂਰਾ ਕਰ ਗਏ ਹਨ। ਜਿਸਮਾਨੀ ਤੌਰ ਤੇ ਭਾਵੇਂ ਉਹ ਸਾਥੋਂ ਕਿਤੇ ਦੂਰ ਚਲੇ ਗਏ ਹਨ, ਨਾ ਹੀ ਉਹਨਾਂ ਨਾਲ ਸਾਡੀ ਕੋਈ ਬੋਲੀ ਸਾਂਝ ਰਹਿ ਗਈ ਹੈ ਪਰ ਉਹ ਸਾਹਿਤ ਦਾ ਇਕ ਵਡਮੁਲਾ ਖਜ਼ਾਨਾ ਪਿਛੇ ਛਡ ਗਏ ਹਨ । ਆਉਣ ਵਲੀਆਂ ਪੀੜ੍ਹੀਆਂ ਜਦ ਚਾਹੁਣ ਉਹਨਾਂ ਦੀ ਆਤਮਾਂ ਨਾਲ ਸੰਵਾਦ ਰਚਾ ਸਕਦੀਆਂ ਹਨ। ਉਹਨਾਂ ਦੇ ਇਸ ਖਜ਼ਾਨੇ ਵਿਚੋਂ ਝੋਲੀਆਂ ਭਰ ਸਕਦੀਆਂ ਹਨ।

“ ਸਾਂਭ ਸਾਂਭ ਨਹੀਂ ਰਖਦਾ ਕੋਈ ਗੰਢਾ ਵਿਚ ਖੁਸ਼ਬੂ ਕਦੋਂ ਲੁਕਾ ਕੇ ਰੱਖਦੇ ਤਾਰੇ ਬੁੱਕਲਾਂ ਦੇ ਵਿਚ  ਲੋ “

ਆਸ ਹੀ ਨਹੀਂ ਪੂਰਨ ਵਿਸ਼ਵਾਸ਼ ਹੈ ਕਿ ਉਹਨਾਂ ਦੀ ਜਗਾਈ ਜੋਤ ਪੁੰਗਰਦੀਆਂ ਲਗਰਾਂ ਲਈ ਬੇਹਦ ਲਾਹੇਵੰਦ ਹੋਵਿਗੀ।

ਪੰਜਾਬੀ ਸਾਹਿਤ ਸਭਾ ਕੇਲੇਫੋਰਨੀਆਂ ਨੇ ਵੀਡੀਓ ਕਾਨਫਰੰਸ ਕੀਤੀ ਯੂਬਾ ਸਿਟੀ ਤੋਂ ਪਰਧਾਨ ਹਰਬੰਸ ਸਿੰਘ ਜਗਿਯਆਸੂ , ਰਾਵਿੰਦਰ ਸਿੰਘ ਅਟਵਾਲ , ਗੁਰਚਰਨ ਸਿੰਘ ਜ਼ਖਮੀਂ ਮੁਹਿੰਦਰ ਸਿੰੱਘ ਘੱਗ, ਸੈਕਰਾਮੈਂਟੋ ਤੋਂ ਮਨਜੀਤ ਕੌਰ ਸੇਖੋਂ ,ਡਾਕਟਰ ਅਮਰੀਕ ਸਿੰਘ, ਜੋਤੀ ਸਿੰਘ , ਤਤਿੰਂਦਰ ਕੌਰ , ਕਮਲ ਬੰਗਾ ,ਗੁਰਪਾਲ ਸਿੰਘ ਖੈਹਿਰਾ, ਦਲਜੀਤ ਸਿੰਘ ਨਿੱਝਰ, ਸਟਾਕਟਨ ਤੋਂ ਹਰਜਿੰਦਰ ਸਿੰਘ ਪੰਧੇਰ ਮਿਰਗਇੰਦਰ ਕੋਰ ਪੰਧੇਰ , ਡਾਕਟਰ ਸ਼ੇਰ ਗਿਲ ,ਜਸਵੰਤ ਸਿੰਘ ਸ਼ਾਦ , ਤ੍ਰਿਪਤ ਸਿੰਘ ਭੱਟੀ,ਫਰੀਮੌਂਟ ਤੋਂ ਤਾਰਾ ਸਿੰਘ , ਹਰਭਜਨ ਸਿੰਘ ਢਿਲੋਂ , ਮੇਜਰ ਦਲੇਰ, ਨੀਲਮ  ਸੈਣੀ ਚਰਨਜੀਤ ਸਿੰਘ ਪੰਨ ੂਅਤੇ ਈਸ਼ਰ ਸਿੰਘ ਮੋਮਨ ਅਤੇ ਹੋਰ ਬਹੁਤ ਸਾਰਿਆਂ ਲੇਖਕਾਂ ਨੇ ਇਸ ਸੋਗ ਸਮਾਗਮ ਵਿਚ ਭਾਗ ਲਿਆ।

ਪੰਜਾਬੀ ਸਾਹਿਤ ਸਭਾ ਕੇਲੇਫੋਰਨੀਆਂ ਇਸ ਦੁਖ ਦੇ ਸਮੇਂ ਪੰਜਾਬੀ ਜਗਤ ਨਾਲ ਅਤੇ ਵਿਛੜਨ ਵਾਲਿਆਂ ਦੇ ਪ੍ਰਿਵਾਰਾਂ ਦੇ ਦੁਖ ਵਿਚ ਸ਼ਰੀਕ ਹੁੰਦੀ ਹੋਈ

ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕਰਦੀ ਹੈ ਕਿ ਸਾਨੂੰ ਉਹਨਾਂ ਮਹਾਨ ਲੇਖਕਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ੇ।
 
ਮੁਹਿੰਦਰ ਸਿੰਘ ਘੱਗ

(530) 695-1318

Links

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com