Thursday, May 17, 2012 Page Options
 

ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਫਰਵਰੀ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

Click here to send gifts to punjab
ਛੋਟੀ ਬਹਿਰ ’ਚ ਲਿਖਣਾ ਜਿੰਨਾ ਔਖੈ-ਸਮਝਣਾ ਉਸ ਤੋਂ ਔਖੈ-ਰਣਧੀਰ ਸਿੰਘ ਨਿਊਯਾਰਕ
 
ਰਣਧੀਰ ਸਿੰਘ ਨਿਊਯਾਰਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ¦ਬੇ ਅਰਸੇ ਤੋਂ ਰਹਿ ਰਿਹਾ ਹੈ। ਉਸਦੀਆਂ ਨਜਮਾਂ ਤੇ ਗ਼ਜ਼ਲਾਂ ਦੀਆਂ ਅੱਠ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ। ਡਾ. ਬਲਜੀਤ ਕੌਰ ਦੀ ਨਿਗਰਾਨੀ ਹੇਠ ਉਸਦੀ ਕਵਿਤਾ ਉ¤ਪਰ ਐਮ ਫਿਲ ਹੋਈ ਹੈ। ਅੱਜ ਕੱਲ੍ਹ ਉਹ ਰਿਟਾਇਰ ਹੈ ਅਤੇ ਆਪਣੀ ਨਰਸ ਰਿਟਾਇਰ ਪਤਨੀ ਨਾਲ ਜ਼ਿੰਦਗੀ ਦਾ ਲੁਤਫ਼ ਮਾਣਨ ਲਈ ਕਦੇ ਹਿੰਦੋਸਤਾਨ ਤੇ ਕਦੇ ਅਮਰੀਕਾ ਦੀਆਂ ਦੇਖਣਯੋਗ ਥਾਵਾਂ ਦੀ ਸੈਰ ਕਰਦਾ ਰਹਿੰਦਾ ਹੈ। ਉਸ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼-
 
ਸੁਰਿੰਦਰ ਸੋਹਲ: ਰਣਧੀਰ ਸਿੰਘ ਜੀ, ਤੁਸੀਂ ਆਪਣੇ ਜਨਮ, ਜਨਮ ਸਥਾਨ ਅਤੇ ਮਾਂ-ਬਾਪ ਦੇ ਕਾਰੋਬਾਰ ਬਾਰੇ ਜਾਣਕਾਰੀ ਦਿਓ।
ਰਣਧੀਰ ਸਿੰਘ: ਸੁਰਿੰਦਰ ਜੀ, ਬਠਿੰਡੇ ਦੀ ਜੂਹ ਨਾਲ ਲਗਦੀ ਹੈ ਜੂਹ ਪਿੰਡ ਸਿਵੀਆਂ ਦੀ। ਪਿਤਾ ਜੀ ਕਦੇ ਕਦੇ ਰਾਜਗੀਰੀ ਦਾ ਕੰਮ ਕਰਦੇ, ਬਹੁਤਾ ਕਰਕੇ ਗੁਜ਼ਾਰਾ ਜ਼ਮੀਨ ਤੋਂ ਹੀ ਸੀ। ਕਦੇ ਹਿ¤ਸੇ ’ਤੇ, ਕਦੀ ਠੇਕੇ ’ਤੇ। ਕਦੀ  ਕਿਸੇ ਤੋਂ ਵਾਹੀ ਕਰਾਈ ਦੀ ਸੀ। ਗਊ ਮ¤ਝ ਤਾਂ ਘਰੇ ਹੁੰਦੀ ਹੀ ਸੀ ਪਰ ਵਾਹੀ ਵਾਸਤੇ ਬਲ੍ਹਦ ਜਾਂ ਊਠ ਨਹੀਂ ਸੀ ਰ¤ਖੇ। ਗੁਜ਼ਾਰਾ ਗ਼ਰੀਬੀ ਦਾਅਵੇ ਦਾ ਹੀ ਸੀ। ਪਰ ਹੌਸਲਾ ਅਤੇ ਜ਼ਿੰਦਗੀ ਚੜ੍ਹਦੀ ਕਲਾ ਵਿ¤ਚ। ਪੁਰਖਿਆਂ ਦੀ ਜ਼ਮੀਨ ਭੁ¤ਚੋ ਕਲਾਂ ਵਿਚ ਵੀ ਸੀ, ਜੋ ਕਿ 1974-75 ਵਿਚ ਵੇਚ ਦਿ¤ਤੀ ਗਈ। ਸਿਵੀਆਂ ਵਾਲੀ ਜ਼ਮੀਨ ਹਾਲ ਵੀ ਹੈ।
ਮਾਤਾ (ਸਰਦਾਰਨੀ ਰਾਜ ਕੌਰ), ਪਿਤਾ (ਸਰਦਾਰ ਦਸੌਂਧਾ ਸਿੰਘ) ਦਾ ਰੁਝਾਨ ਵਿ¤ਦਿਆ ਵ¤ਲ ਹੋਣ ਕਰਕੇ ਅਸੀਂ ਛੀਏ (ਚਾਰ ਭੈਣਾਂ ਦੋ ਭਰਾ) ਪੜ੍ਹੇ ਲਿਖੇ ਹਾਂ ਅਤੇ ਪੜ੍ਹੇ ਲਿਖਿਆਂ ਵਿਚ ਹੀ ਵਿਆਹੇ ਗਏ ਹਾਂ। 1950 ਕੁ ਤ¤ਕ, ਪਿੰਡ ਵਿਚ ‘ਇਕ ਮਾਸਟਰ’ ਵਾਲਾ ਗ਼ੈਰ ਸਰਕਾਰੀ ਸਕੂਲ ਹੁੰਦਾ ਸੀ, ਜੋ ਕਿ ਕਿਸੇ ਦੇ ਘਰ ਵਿਚ ਹੀ ਲਗਦਾ ਸੀ। ਸਾਡੀ ਸਾਰਿਆਂ ਦੀ ਮੁਢਲੀ ਤਾਲੀਮ ਅਮਰਗੜ੍ਹ (ਪਿੰਡ ਤੋਂ 6-7 ਮੀਲ ’ਤੇ) ਸਿ¤ਖ ਮਿਸ਼ਨਰੀ ਸਕੂਲ/ਬੋਰਡਿੰਗ ਵਿਖੇ ਆਰੰਭ ਹੋਈ। ਮਾਤਾ ਪਿਤਾ ਹਫ਼ਤੇ ਕੁ ਮਗਰੋਂ ਮਿਲ ਜਾਂਦੇ ਅਤੇ ਲੋੜੀਂਦੀਆਂ ਵਸਤਾਂ ਦੇ ਜਾਂਦੇ। ਕਦੇ ਕਦੇ ਗੁਰਪੁਰਬ ਦੇ ਦਿਨਾਂ ਵਿਚ ਬੋਰਡਿੰਗ ਦੇ ਬ¤ਚਿਆਂ ਅਤੇ ਸਾਡੀ ਖ਼ਾਤਰ ਗਊ ਜਾਂ ਮ¤ਝ ਛ¤ਡ ਜਾਂਦੇ। ਆਸ ਪਾਸ ਦੇ ਪਿੰਡਾਂ ਸ਼ਹਿਰਾਂ ਅਤੇ ਮੁਲਕਾਂ ਵਿ¤ਚੋਂ ਵੀ ਏਥੇ ਬ¤ਚੇ ਦਾਖ਼ਲ ਹੁੰਦੇ ਸਨ। ਇਹ ਸਕੂਲ ਭਾਈ ਫੁੰਮਣ ਸਿੰਘ ਜੀ ਦੀ ਨਿਸ਼ਕਾਮ ਸੇਵਾ ਦਾ ਨਤੀਜਾ ਸੀ।
ਏਥੋਂ ਦੀਆਂ ਬੇਸ਼ੁਮਾਰ ਯਾਦਾਂ ਵਿਚੋਂ, ਇ¤ਕ ਗ¤ਲ ਸਾਂਝੀ ਕਰਦਾ ਹਾਂ। ਵ¤ਡੀ ਤੋਂ ਛੋਟੀ ਭੈਣ ਮਹਿੰਦਰ ਕੌਰ ਓਦੋਂ 11-12 ਸਾਲ ਦੀ ਹੋਵੇਗੀ, ਮੈਂ 4-5 ਸਾਲ ਦਾ। ਉਸ ਨੇ ਬੜੇ ਚਾਅ ਨਾਲ ਮੇਰੇ ਵਾਸਤੇ ਇ¤ਕ ਖ¤ਦਰ ਦੀ ਬਨੈਣ ਸੀਤੀ। ਓਹ ਮੇਰੇ ਪੈ ਨਾ ਸਕੀ ਕਿਉਂਕਿ ਛੋਟੀ ਸੀ। ਉਸ ਨੇ ਬਨੈਣ ਦੀ ਇ¤ਕ ਪਾਸੇ ਵਾਲੀ ਸਿਓਣ ਉਧੇੜ ਕੇ, ਮੇਰੇ ਪਾਈ ਅਤੇ ਪਾਈ ਪਵਾਈ ਨੂੰ ਪਾਸੇ ਤੋਂ ਫਿਰ ਸਿਓਂ ਦਿ¤ਤਾ। ਉਹ ਹੁਣ ਲਹਿ ਨਹੀਂ ਸੀ ਸਕਦੀ। ਦੋ ਤਿੰਨ ਦਿਨਾਂ ਬਾਦ ਜਦੋਂ ਮਾਤਾ ਪਿਤਾ ਸਾਨੂੰ ਮਿਲਣ ਆਏ ਅਤੇ ਮਾਤਾ ਜੀ ਨੇ ਕਿਹਾ-ਚ¤ਲ ਮੈਂ ਤੇਨੂੰ ਕੇਸੀ ਨੁਹਾ ਦਿਆਂ, ਤਾਂ ਮੈਂ ਕਿਹਾ-ਮੈਂ ਨਹਾ ਨਹੀਂ ਸਕਦਾ ਕਿਓਂਕਿ ਇਹ ਬਨੈਣ ਤਾਂ ਲਹਿਣੀ ਨਹੀਂ। ਫਿਰ ਕਿ¤ਸਾ ਖੁਲ੍ਹਿਆ ਇ¤ਕ ਅ¤ਲ੍ਹੜ ਚਾਅ ਨਾਲ ਬਣਾਈ ਬਨੈਣ ਦਾ। ਮੇਰੇ ਪਿੰਡੇ ਤੋਂ ਉਧੇੜ ਕੇ ਓਹ ਬਨੈਣ ਲਾਹੀ ਗਈ।
ਜਦੋਂ ਵੀ ਪਾਕਿਸਤਾਨ ਦੇ ਸ਼ਾਇਰ ਅਨਵਰ ਮਸੂਦ ਜੀ ਦੀ ਬਨੈਣ ਵਾਲੀ ਕਵਿਤਾ-‘ਪਾਓ ਗੇ ਤੇ ਪੈਜਾਏਗੀ ਲਾਹੋਗੇ ਤੇ ਲਹਿਜਾਏਗੀ’ ਲ¤ਗਦੈ ਓਹਨਾਂ ਨੂੰ ਇਸ ਕਹਾਣੀ ਦਾ ਪਤਾ ਹੋਵੇਗਾ।
 
 
ਅਮਰਗੜ੍ਹ  ਸਕੂਲ ਵਿਚ ਇ¤ਕ ਡੁ¤ਡਾ ਬਾਬਾ ਹੁੰਦਾ ਸੀ ਜੋ ਕਿ ਬੋਰਡਿੰਗ ਦੇ ਲੰਗਰ ਵਾਸਤੇ ਸਕੂਲ ਦੀ ਵ¤ਡੀ ਸਾਰੀ ਬਗੀਚੀ ਵਿ¤ਚ ਸਬਜ਼ੀਆਂ ਉਗਾ ਕੇ ਰ¤ਖਦਾ ਸੀ। ਸਾਰੇ ਵਿਦਿਆਰਥੀ ਉਸ ਦੀ ਬਹੁਤ ਇ¤ਜ਼ਤ ਕਰਦੇ ਸਨ। ਸ਼ਾਮ ਨੂੰ ਛੁ¤ਟੀ ਤੋਂ ਮਗਰੋਂ ਵਿਦਿਆਰਥੀ ਅਤੇ ਵਿਦਿਆਰਥਣਾਂ ਬਾਬਾ ਜੀ ਨਾਲ ਕੰਮ ਕਰਵਾਂਦੇ ਸਨ। (ਸਕੂਲ ਦੇ ਨਾਂ ਕਾਫੀ ਜ਼ਮੀਨ ਸੀ, ਜਿਸ ਤੇ ਪੂਰੇ ਦਾ ਪੂਰਾ ਸਕੂਲ ਯਥਾ ਯੋਗ ਕੰਮ ਕਰਵਾਉਂਦਾ ਰਹਿੰਦਾ ਸੀ) ਇ¤ਕ ਵਾਰ ਬਾਬਾ ਜੀ ਨੇ ਗੰਢਿਆਂ ਦੀ ਪਨੀਰੀ ਲਾਉਣ ਲਈ ਸਾਡੀ ਕਲਾਸ ਨੂੰ ਸ¤ਦਿਆ। ਅਤੇ ਸਾਨੂੰ ਹਦਾਇਤ ਕੀਤੀ ਕਿ ਜਿਸ ਗੰਢੇ ਦੀਆਂ ਜੜ੍ਹਾਂ ਨਹੀਂ ਹਨ ਓਹ ਨਾ ਲਾਇਓ, ਓਹ ਤੁਸੀਂ ਚਟਣੀ ਵਾਸਤੇ ਰ¤ਖ ਲੈਣੇ। ਅਸੀਂ ਅ¤ਖ ਬਚਾ ਕੇ ਨਹੁੰ ਨਾਲ ਗੰਢੇ ਦੀ ਜੜ੍ਹ ਤੋੜ ਦੇਣੀ ਅਤੇ ਜ਼ੋਰ ਦੀ ਦ¤ਸਣਾ- ਬਾਬਾ ਜੀ ਇਕ ਹੋਰ ਗੰਢੇ ਦੀ ਜੜ੍ਹ ਹੈ ਨਹੀਂ।’ ਬਾਬਾ ਜੀ ਨੇ ਕਹਿਣਾ-ਇਹ ਤੁਹਾਡਾ ਇਨਾਮ ਹੈ। ਪਰ ਜਦੋਂ ਬਾਬਾ ਜੀ ਨੂੰ ਹ¤ਦੋਂ ਵ¤ਧ ਆਵਾਜ਼ਾਂ ਆਉਣ ਲ¤ਗੀਆਂ ਤਾਂ ਓਹਨਾਂ ਸਾਡੀ ਚੋਰੀ ਫੜ੍ਹ ਲਈ। ਹੁਣ ਸੋਚੀਦੈ, ਕੀ ਓਹ ਚੋਰੀ ਦੀ ਭਾਵਨਾਂ ਸੀ ਕਿ ਇਕ ਬ¤ਚੇ ਦੇ ਮਨ ਦੀ ਕਾਢ ਸੀ ਜਾਂ ਓਹ ਗੰਢਾ ਐਡਾ ਵ¤ਡਾ ਖ਼ਜ਼ਾਨਾ ਲ¤ਗਦਾ ਸੀ ਕਿ, ਉਸ ਨੂੰ ਹਥਿਆਉਣ ਲਈ ਕੁਝ ਵੀ ਕਰਨਾਂ ਜਾਇਜ਼ ਲਗਦਾ ਸੀ। ਨਾਲ ਦੀ ਨਾਲ ਨਿਸ਼ਕਾਮ ਭਾਵਨਾਂ ਨਾਲ ਪਨੀਰੀ ਲਾਉਣ ਦੀ ਸੇਵਾ ਵੀ ਕਰੀ ਜਾਣੀ ਅਤੇ ਬਾਬਾ ਜੀ ਦੇ ਵਿਅਕਤੀਤਵ ਤੋਂ ਕੁਰਬਾਨ ਵੀ ਹੋ ਹੋ ਜਾਣਾ।       
ਵਿ¤ਦਿਆ ਪ¤ਖੋਂ (ਪੈਸੇ ਪ¤ਖੋਂ ਨਹੀਂ) ਸਾਡਾ ਪਰਵਾਰ ਪਿੰਡ ਵਿਚ ਸਭ ਤੋਂ ਅਗਾਂਹ ਵਧੂ ਮੰਨਿਆਂ ਜਾਂਦਾ ਸੀ। ਸਾਡੇ ਪਰਿਵਾਰ ਦਾ ਜ਼ਿਕਰ ਸਾਡੇ ਪਿੰਡ ਦੇ ਸ: ਕਰਤਾਰ ਸਿੰਘ-ਵਿ¤ਦਿਆ ਦੇ ਚਾਨਣ ਮੁਨਾਰੇ ਦੀ ਲਿਖਤ ਜੀਵਨੀ ‘ਸ¤ਚੇ ਮਾਰਗ ਚਲਦਿਆ’ ਵਿਚ ਵਿਸਥਾਰ ਨਾਲ ਕੀਤਾ ਗਿਆ ਹੈ। ਇਸੇ ਤਰਾਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੁਆਰਾ ਲਿਖਤ ‘ਵਿਦਿਆਸਰ ਦਾ ਵਿਦਿਆਸਾਗਰੂ (ਇਸ ਕਿਤਾਬ ਵਿਚ ਭਾਈ ਫੁ¤ਮਣ ਸਿੰਘ ਜੀ ਦੀ ਜੀਵਨੀ ਵੀ ਹੈ) ਵਿਚ ਵੀ ਸਾਡੇ ਪਰਿਵਾਰ ਬਾਰੇ ਵੇਰਵੇ ਨਾਲ ਲਿਖਿਆ ਹੈ।
                                          ਰ¤ਬ  ਵਰਗੇ  ਇਨਸਾਨ  ਵੀ ਨੇ ਕੁਝ
                                          ਇਸ ਦਿਲ ਦੇ ਮਹਿਮਾਨ ਵੀ ਨੇ ਕੁਝ
                                          ਪਥਰੀਲੀ    ਇਸ   ਧਰਤੀ   ਉ¤ਤੇ
                                          ਸੌ  ਸੁ¤ਖਾਂ  ਦੀ   ਖਾਣ  ਵੀ  ਨੇ  ਕੁਝ
ਇਹ ਭਾਈ ਫੁ¤ਮਣ ਸਿੰਘ ਜੀ ਦੇ ਪਰਚਾਰ ਦਾ ਕਾਰਨ ਅਤੇ ਮਾਤਾ ਪਿਤਾ ਦਾ ਉਸ ਚਾਨਣ ਨੂੰ ਅਪਨਾਣ ਦਾ ਸਦਕਾ ਹੀ ਸੀ ਕਿ 1943-44 ਵਿਚ ਜਦੋਂ ਕਿ ਪਿੰਡਾਂ ਵਿਚ ਕੁੜੀਆਂ ਨੂੰ ਪੜ੍ਹਾਉਣ ’ਤੇ ਵੀ ਕਿੰਤੂ ਪ੍ਰੰਤੂ ਹੋਇਆ ਕਰਦੇ ਸਨ, ਤਾਂ ਸਭ ਤੋਂ ਵ¤ਡੀ ਭੈਣ ਧਨ ਕੌਰ ਦਾ ਵਿਆਹ ਸ: ਕਿਹਰ ਸਿੰਘ ਬੀ.ਏ ਨਾਲ, ਅਮਰਗੜ੍ਹ ਦੇ ਗੁਰਦਵਾਰੇ ਵਿ¤ਚ ਸਵਾ ਰੁਪਏ ਦੀ ਅਰਦਾਸ ਨਾਲ ਕੀਤਾ ਗਿਆ। ਇਹਨਾਂ ਦਾ ਸਾਡੇ ਪਰਿਵਾਰ ਵਿਚ ਸ਼ਾਮਲ ਹੋਣਾ ਪਿੰਡ ਵਾਸਤੇ ਵੀ ਇਕ ਯੁਗ ਪਲਟਾਊ ਸਾਬਤ ਹੋਇਆ ਅਤੇ ਪਿੰਡ ਦਾ ਵੀ ਵਿਦਿਆ ਵ¤ਲ ਰੁਝਾਨ ਵਧ ਗਿਆ। ਮਾਤਾ ਪਿਤਾ ਦੀਆਂ, ਲੜਕੀਆਂ ਲਈ ਵਰ ਲ¤ਭਣ ਲਈ, ਦੋ ਹੀ ਸ਼ਰਤਾਂ ਸਨ। ਲੜਕਾ ਪੜ੍ਹਿਆ ਲਿਖਿਆ ਹੋਵੇ ਅਤੇ ਸ਼ਰਾਬ ਨਾ ਪੀਂਦਾ ਹੋਵੇ। ਇਹ ਸ਼ਰਤਾਂ ਸਾਰੇ ਵਿਆਹਾਂ ਵਿਚ ਪੂਰੀਆਂ ਨਿਭੀਆਂ।
ਸੁਰਿੰਦਰ ਸੋਹਲ:  ਆਪਣੇ ਬਚਪਨ ਅਤੇ ਆਪਣੀ ਵਿਦਿਆ ਬਾਰੇ ਵਿਸਥਾਰ ਨਾਲ ਦ¤ਸੋ।
ਰਣਧੀਰ ਸਿੰਘ: ਸੁਰਿੰਦਰ ਜੀ, ਸ: ਕਿਹਰ ਸਿੰਘ ਜੀ ਮੇਰੇ ਜੀਜਾ ਜੀ ਦੀ ਪੋਸਟਿੰਗ ਰੇਲਵੇ ਦੇ ਅਕਾਊਂਟੈਂਟ ਦੀ ਪਦਵੀ ਤੇ ਕਲਕ¤ਤੇ ਹੋਈ ਹੋਈ ਸੀ। ਮੈਨੂੰ ਇਹ ਕਲਕ¤ਤੇ ਲੈ ਗਏ ਅਤੇ ਤੀਸਰੀ ਜਮਾਤ ਵਿਚ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾ ਦਿ¤ਤਾ ਅਤੇ ਛੇਵੀਂ ਤ¤ਕ ਇਸੇ ਸਕੂਲ ਵਿਚ ਹੀ ਪੜ੍ਹਿਆ।
ਫਿਰ ਸ: ਕਿਹਰ ਸਿੰਘ ਜੀ ਦੀ ਬਦਲੀ ਰਾਜਪੁਰੇ ਦੀ ਹੋ ਗਈ ਅਤੇ ਮੈਂ ਖਾਲਸਾ ਹਾਈ ਸਕੂਲ ਬਠਿੰਡੇ ਦਾਖਲ ਹੋ ਗਿਆ। ਮੈਟਰਿਕ ਏਥੋਂ ਹੀ ਕੀਤੀ। ਇਸ ਸਕੂਲ ਵਿਚ ਮੇਰੇ ਜੀਜਾ ਜੀ ਗਿਆਨੀ ਗੁਰਦਿਆਲ ਸਿੰਘ ਜੀ ਪੰਜਾਬੀ ਅਤੇ ਧਾਰਮਿਕ ਟੀਚਰ ਹੋਣ ਦੇ ਨਾਲ ਨਾਲ ਹਾਕੀ ਦੇ ਕੋਚ ਵੀ ਸਨ। ਇਹਨਾਂ ਦੀ ਸ਼ਖ਼ਸੀਅਤ ਤੋਂ ਮੈਂ ਬਹੁਤ ਪ੍ਰਭਾਵਤ ਹਾਂ। ਕਿਓਂਕਿ ਓਹਨੀਂ ਦਿਨੀ ਬਠਿੰਡੇ ਸਾਇੰਸ ਕਾਲਜ ਨਹੀਂ ਸੀ, 6.ਸ਼ਚ ਲਈ ਬ੍ਰਜਿੰਦਰਾ ਕਾਲਜ ਫਰੀਦਕੋਟ ਦੋ ਸਾਲ ਲਾਏ। ਰੇਲਵੇ ਸਰਵਿਸ ਕਮਿਸ਼ਨ ਅਲਾਹਾਬਾਦ ਦੇ 1ਪਪਰੲਨਟਚਿੲ 1ਫਾਂ9 (1ਸਸਸਿਟੳਨਟ ਫੲਰਮੳਨੲਨਟ ਾਂੳੇ 9ਨਸਪੲਚਟੋਰ) ਦਾ ਕੰਪੀਟੀਸ਼ਨ ਟੈਸਟ ਪਾਸ ਕਰਦੇ ਹੀ ਰੇਲਵੇ ਜੁਆਇੰਨ ਕਰ ਲਈ। 21, ਝੋਦਹਪੁਰ ੂਨਵਿੲਰਸਟਿੇ ਤੋਂ ਨੌਕਰੀ ਕਰਦਿਆਂ ਕੀਤੀ। ਬੇਸ਼¤ਕ ਪਿੰਡ ਹ¤ਡੀਆਂ ਵਿਚ ਵਸਿਆ ਹੈ, ਪਰ ਕਲਕ¤ਤੇ ਦੇ ਓਹ ਚਾਰ ਸਾਲ ਹ¤ਡੀਆਂ ਦੀਆਂ ਹ¤ਡੀਆਂ ਵਿ¤ਚ ਰਚੇ ਹੋਏ ਹਨ। ਪਤਾ ਨਹੀਂ ਕਿਓਂ? ਬੰਗਾਲੀ ਲਿਖਣੀ ਪੜ੍ਹਨੀ ਨਹੀਂ ਸਿ¤ਖੀ, ਕਿਓਂਕਿ ਪੜ੍ਹਾਈ ਖਾਲਸਾ ਸਕੂਲ ਵਿਖੇ ਹੋਈ ਸੀ, ਪਰ ਬੰਗਾਲੀ ਬੋਲਣੀ ਤਾਂ ਗਵਾਂਢ ਅਤੇ ਗਲੀਆਂ ’ਚੋਂ ਆਪੇ ਆ ਗਈ, ਜੋ ਕਿ ਹਾਲੇ ਤ¤ਕ ਰਵਾਂ ਹੈ। ਬੰਗਲਾ ਗੀਤ ਵੀ ਯਾਦ ਹਨ ਕੁਝ। ਹੇਮੰਤ ਕੁਮਾਰ ਸਾਡੇ ਗਵਾਂਢ ਇਕ ਦੋਸਤ ਨੂੰ ਮਿਲਣ ਆਉਂਦਾ ਰਹਿੰਦਾ ਸੀ, ਰਿਕਸ਼ੇ ’ਤੇ ਅਤੇ ਅਸੀਂ ਉਸਦੇ ਗੀਤ ਸੁਣਦੇ ਰਹਿੰਦੇ ਅਤੇ ਫਿਰ ਗਾਉਂਦੇ।
ਤੀਸਰੀ ਚੌਥੀ ਦੀ ਗ¤ਲ ਹੋਵੇਗੀ। ਕਲਕ¤ਤੇ, ਖਾਲਸਾ ਹਾਈ  ਸਕੂਲ ਵਿਚ ਪੜ੍ਹਦਾ ਸਾਂ। ਅਸੀਂ ਜਿਸ ਘਰ’ਚ ਕਿਰਾਏ ’ਤੇ ਰਹਿੰਦੇ ਸਾਂ, ਓਹਨਾਂ ਦਾ ਇ¤ਕੋ ਇ¤ਕ ਮੁੰਡਾ ਸੀ ਜਿਸ ਦਾ ਨਾਂ ਗੁ¤ਲੂ ਸੀ। ਓਹ ਮੈਥੋਂ 3-4 ਕੁ ਸਾਲ ਵ¤ਡਾ ਸੀ, ਅਤੇ ਸਾਡੀ ਉਮਰ ਦੇ ਬ¤¤ਚਿਆਂ ਲਈ ਰੋਲ ਮਾਡਲ ਹੀ ਸੀ। ਓਹ ਸਾਨੂੰ ਵਰਜ਼ਿਸ਼ ਕਰਨ ਲਈ ਪ੍ਰੇਰਦਾ। ਰੋਜ਼ ਸਵੇਰੇ ਦੌੜਨ ਲਈ ਨਾਲੇ ਆਪ ਜਾਂਦਾ ਅਤੇ ਨਾਲੇ ਸਾਨੂੰ ਵੀ ਲੈ ਜਾਂਦਾ। ਤਕਰੀਬਨ 6-7 ਮੁੰਡੇ ਹਾਫ਼ ਪੈਂਟਾਂ ਪਾਈ ਮੈਦਾਨ ਵਿਚ ਹਾਜ਼ਰ ਹੋ ਜਾਂਦੇ ਅਤੇ ਗ੍ਰਾਊਂਡ ਦੇ ਚ¤ਕਰ ਲਾਉਂਦੇ। ਉਸ ਨੇ ਕਿਹਾ ਸੀ ਕਿ ਸਵੇਰੇ ਸਵੇਰੇ ਕ¤ਚੇ ਭਿਉਂਤੇ ਹੋਏ ਕਾਲੇ ਛੋਲੇ ਖਾਣ ਨਾਲ ਸਿਹਤ ਬਣਦੀ ਹੈ। ਮੈਂ ਚਾਅ ਚਾਅ ’ਚ ਪਹਿਲੇ ਦਿਨ ਹੀ 2-3 ਮੁ¤ਠੀਆਂ ਕਾਲੇ ਛੋਲਿਆਂ ਦੀਆਂ ਰਾਤ ਨੂੰ ਹੀ  ਭਿਓਂ ਦਿਤੀਆਂ। ਓਹ ਸਵੇਰ ਤ¤ਕ ਫੁ¤ਲ ਕੇ 5-6 ਮੁਠੀਆਂ ਬਣ ਗਏ। ਮੇਰੀਆਂ ਦੋਵੇਂ ਜੇਬਾਂ ਹਾਫ਼ ਪੈਂਟ ਦੀਆਂ ਭਰ ਗਈਆਂ। ਜੋ ਬਚ ਗਏ ਓਹ ਮੈਂ ਓਥੇ ਹੀ ਖਾ ਲਏ। ਕ¤ਚੇ ਕ¤ਚੇ ਜਿਹੇ ਖਾਣ ਨੂੰ ਜੀ ਵੀ ਨਾ ਕਰੇ, ਪਰ ਸਿਹਤ ਦਾ ਵੀ ਖ਼ਿਆਲ। ਹੁਣ ਮੈਨੂੰ ਸੰਗ ਵੀ ਆਵੇ ਤੇ ਮੈਂ ਕਿਸੇ ਨੂੰ ਦ¤ਸਾਂ ਵੀ ਨਾ। ਸੋ ਗ੍ਰਾਊਂਡ ਵਿਚ ਦੌੜਦਾ ਵੀ ਜਾਵਾਂ ਤੇ ਛੋਲਿਆਂ ਨੂੰ ਆਸੇ ਪਾਸੇ ਖਿਲਾਰਦਾ ਵੀ ਜਾਵਾਂ। ਉਸ ਤੋਂ ਬਾਦ ਗੁ¤ਲੂ ਦੇ ਕਹਿਣ ਮੁਤਾਬਕ ਗਿਣ ਕੇ 31 ਦਾਣੇ ਹੀ ਭਿਓਂਦਾ।
ਜਦੋਂ 1950-51, ਵਿਚ ਜੀਜਾ ਜੀ ਦੀ ਬਦਲੀ ਰਾਜਪੁਰੇ ਦੀ ਹੋ ਗਈ ਤਾਂ ਸਾਨੂੰ ਕਲਕ¤ਤਾ ਛ¤ਡਣਾ ਪਿਆ। ਇਹ ਸਾਡੇ ਲਈ ਅਤੇ ਗ¤ੁਲੂ ਦੇ ਪਰਿਵਾਰ ਲਈ ਬਹੁਤ ਹੀ ਦੁ¤ਖ ਦਾ ਵੇਲਾ ਸੀ। ਮੈਂ ਤਾਂ  ਬੰਗਾਲੀ ਲਿਖਣੀ ਨਾ ਸਿ¤ਖ ਸਕਿਆ, ਭਾਵੇਂ ਬੋਲਦਾ ਤਾਂ ਬੰਗਾਲੀਆਂ ਵਾਂਗ ਹੀ ਸਾਂ, ਪਰ ਗੁ¤ਲੂ ਨੇ ਮੈਥੋਂ ਗੁਰਮੁਖੀ ਦੇ ਪੈਂਤੀ ਅ¤ਖਰ ਤੇ ਲਗਾਂ ਮਾਤ੍ਰਾਂ ਪੂਰੀ ਤਰਾਂ ਸਿ¤ਖ ਲਈਆਂ। ਜੀਜਾ ਜੀ ਰਾਜਪੁਰੇ ਚਲੇ ਗਏ ਅਤੇ ਮੈਂ ਆਪਣੇ ਪਿੰਡ ਸਿਵੀਆਂ ਅਤੇ ਖਾਲਸਾ ਹਾਈ ਸਕੂਲ ਬਠਿੰਡੇ ਸ¤ਤਵੀਂ’ ਚ ਦਾਖਲ ਹੋਗਿਆ।
ਕੁਝ ਸਾਲ ਮੇਰਾ ਤੇ ਗੁ¤ਲੂ ਦਾ ਚਿ¤ਠੀ ਪ¤ਤਰ ਚਲਦਾ ਰਿਹਾ, ਬੋਲੀ ਬੰਗਾਲੀ ਅਤੇ ਲਿ¤ਪੀ ਗੁਰਮੁਖੀ, ਜਿੰਨ੍ਹਾਂ ਵਿਚ ਅਸੀਂ ਦੋਨੇਂ ਮਾਹਿਰ ਸਾਂ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਆਪਣੀ ਆਪਣੀ ਦੁਨੀਆਂ ਵਿ¤ਚ ਇ¤ਕ ਦੂਜੇ ਨੂੰ ਗੁਆ ਲਿਆ।
ਅਸਲ ਵਿ¤ਚ ਓਹ ਦਿਨ ਗਵਾਚੇ ਨਹੀਂ ਸਨ ਸਿਰਫ਼ ਦ¤ਬੇ ਪਏ ਸਨ। 54 ਸਾਲਾਂ ਬਾਦ ਮੈਂ ਓਸੇ ਪਤੇ ਤੇ 66-2, ਖੳਨਸੳਰ ਿਫੳਰੳ ੍ਰੋੳਦ, 2ਹੋਾੳਨਪਿੁਰ ’ਤੇ ਚਿ¤ਠੀ ਲਿਖੀ, ਕਿ ਓਹ ਦਿਨ ਹਾਲੇ ਵੀ ਪਾਣੀ ਦੇ ਭਰੇ ਬ¤ਦਲਾਂ ਵਾਂਗ ਮੇਰੀਆਂ ਅ¤ਖਾਂ ’ਚ ਤਰਦੇ ਤੇ ਵਰ੍ਹਦੇ ਰਹਿੰਦੇ ਹਨ। ਚਿ¤ਠੀ ਵਿਚ ਫ਼ੋਨ ਵੀ ਲਿਖਿਆ ਸੀ, ਸੋ ਕੁਝ ਦਿਨਾਂ ਬਾਦ ਓਹੀ ਆਵਾਜ਼ ਆਈ ਜਾਣੀ ਪਹਿਚਾਣੀ।
ਕਿਓਂ ਜਗਾ ਲਿਆ ਹੈ ਫਿਰ ਤੋਂ
ਸੌਂ ਗਿਆ ਸੀ ਪਿਆਰ ਚਿਰ ਤੋਂ
ਕੀ ਇਹ ਸੁ¤ਕਿਆ ਹੋਇਆ ਦਰਿਆ
ਲੰਘ ਗਿਆ ਸੀ ਤੇਰੇ ਸਿਰ ਤੋਂ
ਇਕ ਮੇਰੇ ਗਵਾਂਢ ਵਾਲੇ ਦੋਸਤ ਦੀ ਚਿ¤ਠੀ ਵੀ ਆ ਗਈ, ਜਿਸ ਨਾਲ ਕ੍ਰਿਕਟ ਅਤੇ ਫੁਟਬਾਲ ਖੇਡਿਆ ਕਰਦਾ ਸਾਂ।
 
ਸ¤ਜਣਾਂ ਦੇ ਖ਼ਤ ਆਏ ਨੇ
ਨਿਰਜਿੰਦ ’ਚ ਸਾਹ ਸਤ ਆਏ ਨੇ
ਕਾਗ਼ਜ਼ ਦੇ ਫੁ¤ਲ ਤਾਂ ਵੇਖੇ ਸਨ
ਫੁ¤ਲਾਂ ਦੇ ਕਾਗ਼ਜ਼ ਆਏ ਨੇ
ਬਚਪਨ ਦੀਆਂ ਖ਼ੁਸ਼ਬੋਆਂ ਪਰਤ ਆਈਆਂ ਸਨ । ਇਹ ਯਾਤਰਾ ਤੀਰਥ ਯਾਤਰਾ ਵਰਗੀ ਸੀ, ਜਿਵੇਂ ਇਸ ਬਿਨਾ ਰੂਹ ਦੀ ਮੁਕਤੀ ਹੀ ਨਹੀਂ ਸੀ ਹੋਣੀ।
ਜੇ ਤੂੰ ਰੋਮ ਰੋਮ ਵਿਚ ਨਾ ਵ¤ਸਦਾ
ਤਾਂ ਕਿੰਜ ਅਸੀਂ ਰ¤ਬ ਨੂੰ ਸਮਝ ਲੈਂਦੇ
ਉਸ ਘਰ ਵਿਚ ਜਾਣ ਵੇਲੇ ਅਤੇ ਉਸ ਘਰ ਚੋਂ ਆਣ ਵੇਲੇ ਮੈਂ ਬਹੁਤ ਰੋਇਆ। ਗੁ¤ਲੂ ਵੀ ਬਹੁਤ ਰੋਇਆ।
ਰਣਧੀਰ ਨੇ ਅ¤ਜ ਰੋਣੈ
ਦਰਿਆ ਸਾਗਰ ਡਰਦੇ
ਸੁਰਿੰਦਰ ਸੋਹਲ: ਭਾਰਤ ਵਿਚ ਤੁਸੀਂ ਕਿਹੋ ਜਿਹੀ ਨੌਕਰੀ ਕਰਦੇ ਸੀ? ਉਸਦੇ ਕੁਝ ਅਨੁਭਵ ਸਾਂਝੇ ਕਰ ਸਕੋ ਤਾਂ!
ਰਣਧੀਰ ਸਿੰਘ: ਮੈਂ 1957 ਵਿਚ 1ਪਪਰੲਨਟਚਿੲ 1ਫਾਂ9 ਦੀ ਟਰੇਨਿੰਗ ਸ਼ਿਮਲੇ ਜੁਆਇੰਨ ਕੀਤੀ। ਇਹ ਤਿੰਨ ਸਾਲ ਦੀ ਟਰੇਨਿੰਗ ਦਿ¤ਲੀ, ਗ਼ਾਜ਼ੀਆਬਾਦ, ਬਠਿੰਡੇ, ਚੰਦੌਸੀ ਅਤੇ ਸ਼ਾਹਜਹਾਨਪੁਰ ਆਦਿ ਸ਼ਹਿਰਾਂ ਵਿਚ ਹੋਈ। ਇਸ ਟਰੇਨਿੰਗ ਦੌਰਾਨ ਰੇਲਵੇ ਟਰੈਕ ਜਿਸ ਨੂੰ ਫੲਰਮੳਨੲਨਟ ਾਂੳੇ ਆਖਦੇ ਹਨ, ਦੀ 9ਨਦੳਿਨ ੍ਰੳਲਿਾੳੇ ਵ¤ਲੋਂ ਪੂਰੀ ਇੰਜਨੀਅਰਿੰਗ ਪੜ੍ਹਾਈ ਜਾਂਦੀ ਹੈ। ਰੇਲਵੇ ਟਰੈਕ ਦੇ ਮੈਟੀਰੀਅਲ ਬਾਰੇ, ਇਸ ਨੂੰ ਵਿਛਾਉਣਾ (ਲ਼ੳੇ ੌੁਟ) ਕਿਵੇਂ ਹੈ, ਅਤੇ ਮੳਨਿਟੳਨਿ ਕਿਵੇਂ ਕਰਨਾ ਹੈ।   ਤਿੰਨ ਸਾਲਾਂ ਬਾਦ 1ਫਾਂ9  ਦੀ ਪੋਸਟਿੰਗ ਜੋਧਪੁਰ ਡਿਵੀਜ਼ਨ ਵਿਚ ‘ਮਾਰਵਾੜ ਜੰਕਸ਼ਨ’ ’ਤੇ ਹੋਈ। ਚੌਦਾਂ ਸਾਲ 1ਫਾਂ9 / ਫਾਂ9 ਦੀ ਪੋਸਟ ’ਤੇ ਮਾਰਵਾੜ, ਪਾਲੀ, ਜੋਧਪੁਰ, ਜੈਸਲਮੇਰ, ਲਾਲੜੂ, ਪਟਿਆਲੇ, ਬਠਿੰਡੇ ਅਤੇ ਦਿ¤ਲੀ ਰਹੇ।
ਹਾਂ, ਇਕ ਵਾਰ ਅਸੀਂ ਮਾਰਵਾੜ-ਪਾਲੀ ਤੋਂ ਦਿ¤ਲੀ ਲਈ ਰਵਾਨਾ ਹੋਏ। ਮਾਰਵਾੜ ਪਾਲੀ ਤੋਂ ਗ¤ਡੀ ਦੁਪਹਿਰੇ ਇਕ ਵਜੇ ਰਵਾਨਾ ਹੋਈ ਅਤੇ ਮਾਰਵਾੜ-ਜੰਕਸ਼ਨ ਢਾਈ ਵਜੇ ਪਹੁੰਚ ਗਈ। ਹੁਣ ਦਿ¤ਲੀ ਵਾਸਤੇ ਗ¤ਡੀ ਨੇ ਰਾਤ ਦੇ ਗਿਆਰਾਂ ਵਜੇ ਚ¤ਲਣਾ ਸੀ, ਇਸ ਗ¤ਲ ਦਾ ਪਤਾ ਸਾਡੇ ਟ੍ਰਾਲੀਮੈਨਾਂ (ਠਰੋਲਲੇ-ਮੲਨ, ਜਿਹੜੇ ਟ੍ਰਾਲੀ ਧ¤ਕਦੇ ਹਨ) ਨੂੰ ਪਤਾ ਸੀ। ਹੋਇਆ ਇਹ ਕਿ ਅਸੀਂ ਆਪਣੇ ਕੁਆਰਟਰ ਦੀ ਚਾਬੀ ਤਾਲਾ ਲਗਾ ਕੇ ਬਾਹਰ ਵਰਾਂਡੇ ਵਿ¤ਚ ਹੀ ਭੁ¤ਲ ਕੇ ਰ¤ਖ ਆਏ। ਸਾਡੀ ਗ¤ਡੀ ਚ¤ਲਣ ਤੋਂ ਝ¤ਟ ਮਗਰੋਂ ਹੀ ਇਕ ਟ੍ਰਾਲੀਮੈਨ ਨੇ ਚਾਬੀ ਵੇਖ ਲਈ। ਉਸ ਦੇ ਮਨ’ਚ ਆਈ ਕਿ ਕਿਵੇਂ ਨਾ ਕਿਵੇਂ ਓਹ ਚਾਬੀ ਸਾਨੂੰ ਫੜਾਈ ਜਾਵੇ ਤਾਂ ਕਿ ਸਾਨੂੰ ਕੁਆਰਟਰ ਦੀ ਹਿਫ਼ਾਜ਼ਤ ਦੀ ਤਸ¤ਲੀ ਰਹੇ, ਕਿ ਉਸ ਚਾਬੀ ਨਾਲ ਮਗਰੋਂ ਕੋਈ ਕੁਆਰਟਰ ਨਾ ਖੋਲ੍ਹ ਲਵੇ।
ਸੋ ਓਹਨਾਂ ਰਲ ਕੇ ਇਕ ਸਕੀਮ ਬਣਾਈ ਕਿ ਮਾਰਵਾੜ-ਪਾਲੀ ਤੋਂ ਇਕ ਗੈਂਗਮੈਨ (ਗੳਨਗ-ਮੳਨ), ਜੋ ਕਿ ਰੇਲਵੇ ਲਾਈਨ ਨੂੰ ਮੳਨਿਟੳਨਿ ਕਰਨ ਲਈ ਕੰਮ ਕਰਦੇ ਹਨ,। ਗੈਂਗ, ਇਕ 12 ਤੋਂ 15 ਗੈਨਗਮੈਨਾਂ ਦਾ ਗਰੁੱਪ ਹੁੰਦਾ ਹੈ, ਜੋ ਹਰ ਚਾਰ ਮੀਲ ਬਾਦ ਕੁਆਰਟਰਾਂ ਵਿਚ ਰਹਿੰਦਾ ਹੈ, ਇਹਨਾਂ ਦਾ ਇਨਚਾਰਜ ਮੳਟੲ-ਜਮਾਦਾਰ ਕਹਿਲਾਉਂਦਾ ਹੈ) ਚਾਬੀ ਲੈ ਕੇ ਦੌੜੇਗਾ ਅਤੇ ਹਰ ਚਾਰ ਮੀਲ ਤੇ ਓਹ ਚਾਬੀ ਅਗਲੀ ਗੈਂਗ ਵਾਲੇ ਗੈਂਗਮੈਨ ਨੂੰ ਦੇ ਕੇ ਦੌੜਾਵੇਗਾ ਅਤੇ ਓਹ ਚਾਬੀ ਸਾਡੇ ਕੋਲ ਮਾਰਵਾੜ-ਜੰਕਸ਼ਨ ਕੁਝ ਘੰਟਿਆਂ ਵਿਚ ਹੀ ਪਹੁੰਚ ਗਈ। ਇਹ ਰੲਲੳੇ-ਰੳਚੲ ਚਾਰ ਗੈਂਗਮੈਨਾਂ ਨੇ ਪੂਰੀ ਕੀਤੀ।
ਇਸ ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਟ੍ਰਾਲੀਮੈਨ ਨੇ ਐਨੀ ਜ਼ਿੰਮੇਵਾਰੀ ਸਮਝੀ ਕਿ ਕਿਵੇਂ ਨਾ ਕਿਵੇਂ ਸਾਨੂੰ ਤਸ¤ਲੀ ਰਹੇ ਕਿ ਸਾਡਾ ਕੁਆਰਟਰ ਸਾਡੇ ਮਗਰੋਂ ਤਾਲੇ ਨਾਲ ਸੁਰ¤ਖਿਅਤ ਹੈ। ਫਿਰ ਚਾਰ ਗੈਂਗਾਂ ਚੋਂ ਚਾਰ ਗੈਂਗਮੈਨ, ਚਾਰ ਚਾਰ ਮੀਲ ਦੌੜੇ ਸਿਰਫ਼ ਚਾਬੀ ਲੈਕੇ, ਬਿਨਾ ਕਿੰਤੂ ਪ੍ਰੰਤੂ ਦੇ। ਐਨੀ ਮੁਹ¤ਬਤ, ਗਰੀਬ ਭੋਲੇ ਕਾਮਿਆਂ ਦੀ,  ਉ¤ਤੋਂ ਵਾਰੇ ਵਾਰੇ  ਹੀ ਜਾਈਦਾ ਸੀ।
ਅੰਬਰ ਤ¤ਕ ਦੌੜ ਲਗਾਣੀ ਹੈ
ਅੰਬਰ ਤ¤ਕ ਦੌੜ ਰਵਾਨੀ ਹੈ
ਰਣਧੀਰ ਹਕੀਕਤ ਵਿਚ ਬਦਲੀਂ             
ਅੰਬਰ ਤ¤ਕ ਦੌੜ ਕਹਾਣੀ ਹੈ
(ਦੌੜਨ ਦਾ ਸ਼ੌਕ ਸ਼ੁਰੂ ਤੋਂ ਹੀ ਹੈ। ਇਨਸਾਨ ਦੀ ਦੌੜ ਸਿਰਫ਼ ਧਰਤੀ ਤੇ ਹੀ ਨਹੀ, ਅੰਬਰ ਤ¤ਕ ਵੀ ਹੈਂ)
ਜਦੋਂ ਕਦੇ ਰੇਲਵੇ ਲਾਈਨ ਦੇ ਹੇਠ ਦੀ ਜ਼ਮੀਨ ਮੀਂਹ ਕਾਰਣ ਖੁਰ ਜਾਂਦੀ ਤਾਂ ਆਸ ਪਾਸ ਤੋਂ ਦਰਜਣਾਂ ਗੈਂਗਾਂ ਉਸ ਨੂੰ ਮੁਰੰਮਤ ਕਰਨ ਲਈ ਭੇਜ ਦਿ¤ਤੀਆਂ ਜਾਂਦੀਆਂ। ਇਸੇ ਤਰਾਂ ਇਕ ਵਾਰ ਰਾਨੀਵਾੜੇ ਕੋਲ ਬਾਰਸ਼ ਨੇ ਰੇਲ-ਪਟੜੀ ਹੇਠੋਂ ਜ਼ਮੀਨ ਖੋਰ ਦਿ¤ਤੀ ਅਤੇ ਕਈ ਗੈਂਗਾਂ ਮੁਰੰਮਤ ਵਾਸਤੇ ਤੈਨਾਤ ਹੋ ਗਈਆਂ। ਮੈਂ ਵੀ ਆਪਣੀਆਂ ਦੋ ਗੈਂਗਾਂ ਲੈ ਕੇ ਪਹੁੰਚ ਗਿਆ। ਕਿਓਂਕਿ ਕੰਮ ਦਿਨ ਰਾਤ ਚ¤ਲਣਾ ਹੁੰਦਾ ਸੀ, ਖਾਣੇ ਵਾਸਤੇ ਰੇਲਵੇ ਵ¤ਲੋਂ ਹਲਵਾਈ ਬੁਲਵਾਏ ਜਾਂਦੇ ਅਤੇ ਹਰ ਇਕ ਕਾਮੇ ਨੂੰ ਇ¤ਕ ਖ਼ੁਰਾਕ (ਅ¤ਠ ਪੂਰੀਆਂ, 400 ਗ੍ਰਾਮ ਸਬਜ਼ੀ ਅਤੇ 300 ਗ੍ਰਾਮ ਮਠਿਆਈ) ਦਿ¤ਤੀ ਜਾਂਦੀ। ਮੇਰੀ ਗੈਂਗ ਵਿਚ ਇ¤ਕ 6 ਫੁਟ ਲੰਮਾਂ ਤਕੜਾ ਜਵਾਨ ਗੈਂਗਮੈਨ ਸੀ ਜਿਸ ਦਾ ਨਾਂ ਮੇਘਾ ਸੀ। ਉਸ ਦੇ ਕ¤ਦਕਾਠ, ਹੱਸਮੁਖ ਸੁਭਾਅ ਅਤੇ ਕੰਮ ਕਰਨ ਦੀ ਫੁਰਤੀ ਦੀ ਚਰਚਾ ਸੀ। ਜਦੋਂ ਕੰਮ ਕਰਨ ਮਗਰੋਂ ਖਾਣ ਦੀ ਵਾਰੀ ਆਈ ਤਾਂ ਮੈਨੂੰ ਲ¤ਗਾ ਕਿ ਮੇਘਾ ਇ¤ਕ ਖ਼ੁਰਾਕ ਹੋਰ ਖਾ ਸਕਦਾ ਹੈ। ਮੈਂ ਚੀਫ਼ ਇੰਜੀਨੀਅਰ ਨੂੰ ਕਿਹਾ ਕਿ ਮੇਘਾ ਨੂੰ ਇਕ ਖ਼ੁਰਾਕ ਹੋਰ ਦਿ¤ਤੀ ਜਾਵੇ। ਚੀਫ਼ ਇੰਜੀਨੀਅਰ ਵੀ ਓਥੇ ਆ ਗਿਆ ਅਤੇ ਉਸ ਨੇ ਖ਼ੁਸ਼ੀ ਨਾਲ ਉਸ ਨੂੰ ਇਕ ਖ਼ੁਰਾਕ ਹੋਰ ਦਿ¤ਤੀ। ਉਸ ਨੇ ਓਹ ਵੀ ਖਾ ਲਈ ਅਤੇ ਇਸ਼ਾਰੇ ਨਾਲ ਇ¤ਕ ਹੋਰ ਖ਼ੁਰਾਕ ਦੀ ਮੰਗ ਕੀਤੀ। ਮੇਘਾ ਹਰਮਨ ਪਿਆਰਾ ਸੀ। ਆਸ ਪਾਸ ਭੀੜ ਲ¤ਗ ਗਈ ਅਤੇ ਇ¤ਕ ਖ਼ੁਰਾਕ ਹੋਰ ਮੇਘਾ ਲਈ ਆ ਗਈ। ਮੇਘਾ ਹੁਣ ਰ¤ਜ ਗਿਆ ਸੀ, ਪਰ ਓਹ ਹੁਬਕੀਂ ਹੁਬਕੀਂ ਰੋਣ ਲ¤ਗ ਪਿਆ ਸੀ। ਰੋਣ ਦਾ ਕਾਰਣ ਪੁ¤ਛਿਆ, ਤਾਂ ਉਸ ਮੁਸ਼ਕਿਲ ਨਾਲ ਇਹ ਕਿਹਾ,‘ਜੀ ਜ਼ਿੰਦਗੀ ਮਂੇ ਪਹਿਲੀ ਬਾਰ ਪੇਟ ਭਰ ਕੇ ਖਾਇਆ ਹੈ।’                                                       
ਨਿ¤ਖਰਿਐਂ
ਰੋਇਆ ਕੀ ?
ਗਰੀਬ ਲੋਕ, ਰੇਲਵੇ ਲਾਈਨ ਤੋਂ, ਇੰਜਨ ਚੋਂ ਡਿੱਗਿਆ ਕੋਲਾ ਚੁਣਿਆ ਕਰਦੇ ਸਨ। ਅ¤ਜ ਕ¤ਲ੍ਹ ਡੀਜ਼ਲ ਅਤੇ ਬਿਜਲੀ ਦੇ ਇੰਜਣ ਹੋਣ ਕਰਕੇ ਕੋਲਾ ਹੁੰਦਾ ਹੀ ਨਹੀਂ। ਰੇਲਵੇ ਦੇ ਕਾਨੂੰਨ ਅਨੁਸਾਰ ਇਹ ਗ਼ੈਰਕਾਨੂੰਨੀ (ਚੋਰੀ) ਸੀ, ਇਕ ਤਾਂ ਇਹ ਕੋਇਲਾ ਰੇਲਵੇ ਦੇ ਆਪਣੇ ਮਜ਼ਦੂਰਾਂ ਰਾਹੀਂ ਚੁਣਿਆ ਜਾਂਦਾ ਸੀ ਅਤੇ ਓਹ ਸਸਤੇ ਭਾ ਤੇ ਰੇਲਵੇ ਕਰਮਚਾਰੀਆਂ ਨੂੰ ਵੇਚਿਆ ਜਾਂਦਾ ਸੀ, ਦੂਜੇ ਰੇਲਵੇ ਲਾਈਨ ਤੇ ਆਮ ਜਨਤਾ ਦਾ ਆਉਣਾ ਹੀ ਮਨਾਹ ਹੈ, ਤਾਂ ਕਿ ਕੋਈ ਗ¤ਡੀ ਥ¤ਲੇ ਨਾ ਆ ਜਾਵੇ। ਇਕ ਵਾਰ ਇਕ ਜਮਾਦਾਰ ਨੇ ਇਕ 19-20 ਸਾਲ ਦੇ ਮੁੰਡੇ ਨੂੰ ਫੜ੍ਹ ਕੇ ਮੇਰੇ ਕੋਲ ਲਿਆਂਦਾ ਅਤੇ ਕਿਹਾ ਕਿ  ਇਹ ਰੇਲਵੇ ਲਾਈਨ ਤੋਂ ਕੋਲਾ ਚੁਣਦਾ ਸੀ, ਸੋ ਇਸ ਨੂੰ ਠਾਣੇ ਪੇਸ਼ ਕੀਤਾ ਜਾਵੇ। ਮੈਂ ਉਸ ਨੂੰ ਪੁਛਿਆ, ਕਿ ਓਹ  ਕੋਲਾ ਚੋਰੀ ਕਿਓਂ ਕਰ ਰਿਹਾ ਸੀ। ਤਾਂ ਉਸ ਅ¤ਖਾਂ ਭਰ ਕੇ ਕਿਹਾ,‘ਜੀ ਰੋਟੀ ਪਕਾਨੇ ਕੇ ਲੀਏ।’ ਮੈਂ ਕਿਹਾ ਕਿ ਕੋਲਾ ਬਾਜ਼ਾਰੋਂ ਮਿਲਦਾ ਹੈ।
‘ਜੀ ਪੈਸਾ ਕਹਾਂ ਹੈ, ਬਾਜ਼ਾਰ ਕੇ ਲੀਏ!’
ਮੈਂ ਕਿਹਾ,‘ ਮਿਹਨਤ ਮਜ਼ਦੂਰੀ ਕਰਨ ਨਾਲ ਪੈਸਾ ਮਿਲਦਾ ਹੈ।’
‘ਜੀ ਕਾਮ ਤੋ ਮਿਲਤਾ ਨਹੀਂ।’
‘ਕਿਆ ਤੁਮ ਕਾਮ ਕਰਨਾ ਚਾਹਤੇ ਹੋ?’
‘ਜੀ ਹਾਂ’
ਮੈਂ ਜਮਾਦਾਰ ਨੂੰ ਕਿਹਾ ਇਸ ਨੂੰ ਕ¤ਚੀ ਗੈਂਗ ’ਚ ਭਰਤੀ ਕਰ ਲਵੋ।
ਜਮਾਦਾਰ ਨੇ ਸਵਾਲ ਕੀਤਾ,‘ਜੀ ਇਕ ਚੋਰ ਕੋ?’
ਮੈਂ ਕਿਹਾ,‘ਜਬ ਭਰਤੀ ਹੋ ਗਿਆ ਤੋ ਚੋਰ ਕਹਾਂ ਰਹਿ ਜਾਏਗਾ, ਗੈਂਗਮੈਨ ਬਨ ਜਾਏਗਾ।’
ਉਸ ਮੁੰਡੇ ਦਾ ਨਾਂ ਤੇਜਾ ਸੀ। ਆਮ ਕ¤ਚੀ ਗੈਂਗ ਵਾਲੇ ਗੈਂਗਮੈਨ 10-15 ਸਾਲਾਂ ’ਚ ਜਮਾਦਾਰ ਬਣ ਜਾਂਦੇ ਸਨ, ਪਰ ਤੇਜਾ ਆਪਣੀ ਲਗਨ ਤੇ ਮਿਹਨਤ ਸਦਕਾ ਚਾਰ ਸਾਲਾਂ ਵਿਚ ਹੀ ਜਮਾਦਾਰ ਬਣ ਗਿਆ।
ਪਾਲੇਗਾ
ਪਾਲ ਸਮਾਂ
ਇ¤ਕ ਟ੍ਰਾਲੀਮੈਨ ਦਾ ਨਾਂ ਨ¤ਗਾ ਸੀ । ਜੇ ਕਦੇ ਉਸ ਨੂੰ ਪੁ¤ਛਣਾ,‘ਨ¤ਗਾ ਚਾਏ ਪੀਓਗੇ?’
ਤਾਂ ਉਸ ਨੇ ਜਵਾਬ ਦੇਣਾ,‘ਜੀ ਦੁਬਾਰਾ ਮ¤ਤ ਪੂਛਨਾ, ਮੁਝ ਸੇ ਨਾਂ ਨਹੀਂ ਹੋ ਸਕੇਗੀ’
ਜੇ ਕੋਈ ਬ¤ਚਾ ਜਾਂ ਜਵਾਨ ਕਿਸੇ ਬਜ਼ੁਰਗ ਨਾਲ ਬਹਿਸ ਕਰੇ ਤਾਂ ਬਜ਼ੁਰਗ ਇਸ ਕਹਾਵਤ ਦਾ ਸਹਾਰਾ ਲੈਂਦੇ ਸਨ,‘ਬੇਟਾ ਜਿਤਨਾ ਮੈਨੇ ਨਮਕ ਖਾਇਆ ਹੈ ਤੁਮ ਨੇ ਅਭੀ ਉਤਨਾ ਆਟਾ ਭੀ ਨਹੀਂ ਖਾਇਆ।’
ਸੁਰਿੰਦਰ ਸੋਹਲ: ਭਾਰਤ ਦੀ ਏਨੀ ਚੰਗੀ ਨੌਕਰੀ ਛ¤ਡ ਕੇ ਅਮਰੀਕਾ ਆਉਣ ਦਾ ਖਿਆਲ ਕਿਵੇਂ ਆਇਆ?
ਰਣਧੀਰ ਸਿੰਘ: ਜੇ ੂਸ਼1 ਆਉਣ ਤੋਂ ਪਹਿਲਾਂ ਮੇਰੀ ਪੋਸਟਿੰਗ ਫਾਂ9 3ੲਨਟਰੳਲ ਫਲੳਨਨਨਿਗ-2ੳਰੋਦੳ 8ੋੁਸੲ ਦੀ ਦਿ¤ਲੀ ਦੀ ਨਾ ਹੁੰਦੀ, ਤਾਂ ਅਸੀਂ ਸ਼ਾਇਦ ੂਸ਼1 ਨਾ ਆਉਂਦੇ। ਹੋਇਆ ਇਹ ਕਿ ਦਿ¤ਲੀ ਵਿਚ ੂਸ਼1 ਆਉਣ ਦੇ ਇ¤ਛੁਕ ਬਹੁਤ ਸਾਰੇ ਸਨ ਅਤੇ ਸਬੱਬ ਨਾਲ ਕੁਝ ਮੇਰੇ ਜਾਨਣ ਵਾਲੇ ਵੀ ਸਨ। ਆਪਣੇ ਓਥੇ ਤਾਂ ਜਾਣ ਪਛਾਣ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਤੁਹਾਡਾ ਤਾਇਆ ਕੀ ਕਰਦਾ ਹੈ ਅਤੇ ਤੁਹਾਡਾ ਫੁ¤ਫੜ ਕਿ¤ਥੇ ਵਿਆਹਿਆ ਹੈ। ਸੋ ਓਹਨਾਂ ਨੂੰ ਪਤਾ ਸੀ ਕਿ ਮੇਰੀ ਪਤਨੀ ਅਜਮੇਰ ਕੌਰ ਨੇ ਨਰਸਿੰਗ ਕੀਤੀ ਹੋਈ ਹੈ। ਇਕ ਦੋਸਤ ਨੇ ਕਿਹਾ,‘ਨਰਸਾਂ ਲਈ ੂਸ਼1 ਨੇ ਇਮੀਗ੍ਰੇਸ਼ਨ ਖ੍ਹੋਲੀ ਹੋਈ ਹੈ, ਜੇ ਮੇਰੀ ਪਤਨੀ ਨਰਸ ਹੁੰਦੀ ਤਾਂ ਮੈਂ ਕਦੋਂ ਦਾ ੂਸ਼1 ਚਲਾ ਗਿਆ ਹੁੰਦਾ’।
ਗ¤ਲ ਕੀ ਇਕ ਹੋਰ ਦੋਸਤ, ਜਿਸ ਦੀ ਪਤਨੀ ਨਰਸ ਹੀ ਸੀ, ਨੇ ਮੈਨੂੰ ਉਸ ਨਾਲ ਅਮੈਰੀਕਨ ਅੰਮਬੈਸੀ ਜਾਣ ਲਈ ਕਿਹਾ, ਅਤੇ ਰਾਹ ਵਿਚ ਮੈਨੂੰ ਕਿਹਾ ਇਕ ਅਰਜ਼ੀ ਇਮੀਗ੍ਰੇਸ਼ਨ ਦੀ ਭਰ ਦੇ, ਆਪਣੀ ਪਤਨੀ ਦੇ ਨਾਮ, ਅਤੇ ਜੇ ਨਹੀਂ ਜਾਣਾ ਤਾਂ ਨਾ ਜਾਇਓ। ਵਸਦੇ ਰਸਦੇ ਘਰ ਵਿਚ ਖਲਬਲੀ ਜਿਹੀ ਮ¤ਚ ਗਈ। ਜ਼ਿਆਦਾ ਤਰ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ੂਸ਼1 ਜਾਣ ਦੀ ਹੀ ਹਾਮੀਂ ਭਰੀ। ਅਰਜ਼ੀ ਭਰ ਦਿ¤ਤੀ ਗਈ, ਅਤੇ ਪਤਾ ਓਦੋਂ ਲ¤ਗਾ ਜਦ ਕੁਝ ਮਹੀਨਿਆਂ ਬਾਦ ਇੰਟਰਵੀਊ ਅਤੇ ਮੈਡੀਕਲ ਦੇ ਫਾਰਮ ਆ ਗਏ , 1ਡਡਦਿੳਵਟਿ ੋਡ ਸ਼ੁਪਪੋਰਟ ਅਜਮੇਰ ਕੌਰ ਦੀ ਭੈਣ ਬਲਦੇਵ ਕੌਰ ਨੇ ਭੇਜ ਦਿ¤ਤਾ। ਮੁਕਦੀ ਗ¤ਲ, ਸਾਰਾ ਕੰਮ ਏਨੇ ਸੌਖੇ ਢੰਗ ਨਾਲ ਹੋਇਆ ਕਿ ਅਸੀਂ ਬ¤ਚਿਆਂ ਸਣੇ ਗ੍ਰੀਨ ਕਾਰਡ ਲੈ ਕੇ ਅਮਰੀਕਾ ਆ ਗਏ। ਓਹਨੀਂ ਦਿਨੀਂ ਗ੍ਰੀਨ ਕਾਰਡ ਝ6ਖ 1ਰਿਪੋਰਟ ਤੇ ਹੀ ਦੇ ਦਿੰਦੇ ਸਨ ।
                                                        ਸਾਗਰ ਪਾਰ ਚਲੀ ਜਾਣੀ
                                                        ਬੇਸ਼¤ਕ ਕਿਤਨੀ ਛ¤ਲ ਛੋਟੀ
ਅਮਰੀਕਾ ਅਸੀਂ ਸ਼ਨਿਚਰਵਾਰ ਆਏ, ਐਤਵਾਰ ਆਰਾਮ ਕੀਤਾ। ਗਰੀਨ ਕਾਰਡ ਤਾਂ ਏਅਰਪੋਰਟ ਤੇ ਹੀ ਮਿਲ ਗਿਆ ਸੀ। ਸੋਮਵਾਰ ਨੂੰ ਸਵੇਰੇ ਪਤਨੀ ਨਾਲ ਸੋਸ਼ਲ ਸਕਿਓਰਟੀ ਨੰਬਰ ਲੈ ਲਿਆ, ਅਤੇ ਸ਼ਾਮ ਨੂੰ ਇਕ ਇੰਪਲਾਇਮੈਂਟ ਏਜੈਂਸੀ ਸਦਕਾ ਮੰਗਲਵਾਰ ਤੋਂ ਇਕ ਮਸ਼ੀਨ ਔਪਰੇਟਰ ਦੀ ਜਾਬ ਤੇ ਤੈਨਾਤ ਹੋ ਗਿਆ। ਕੁਝ ਮਹੀਨੇ ਕੰਮ ਵੀ ਕਰਦਾ ਰਿਹਾ ਅਤੇ ਕੋਈ ਟੈਕਨੀਕਲ ਕੰਮ ਦੀ ਤਲਾਸ਼ ਵੀ ਜਾਰੀ ਰਹੀ। ਲ਼ੋਨਗ 9ਸਲੳਨਦ ੍ਰੳਲਿ ੍ਰੋੳਦ ਅਤੇ ਸ਼ੁਬ-ਾਂੳੇ ਵਾਲੇ  ਲ਼ੳੇ ੌਡਡ ਕਰ ਰਹੇ ਸਨ। ਸੋ ਹਿੰਦੋਸਤਾਨ ਦਾ ਰੇਲਵੇ ਦਾ ਤਜਰਬਾ ਧਰਿਆ ਧਰਾਇਆ ਰਹਿ ਗਿਆ। ਕੋਲ ਹੀ 5ੳਗਲੲ 5ਲੲਚਟਰਚਿ ੰੳਨੁਡੳਚਟੁਰਨਿਗ 3ੋਮਪੳਨੇ ਵਿਚ ਥੁੳਲਟਿੇ 3ੋਨਟਰੋਲ 9ਨਸਪੲਚਟੋਰ ਲ¤ਗ ਗਿਆ।
ਇਕ ਫੋਰਮੈਨ ਸੀ ਰੂਬਿਨ, ਜਦ ਵੀ ਕਦੀ ਉਸ ਨੂੰ ਕਿਸੇ ਕੁਆਲਿਟੀ ਦੀ ਕਮੀ ਹੋਣ ਦੀ ਰਪੋਰਟ ਕਰਨੀ, ਤਾਂ ਓਹ ਹਮੇਸ਼ਾ ਕਹਿੰਦਾ “ਾਂੲ ੳਰੲ ਮੳਕਨਿਗ ਸਾਟਿਚਹੲਸ, ਨੋਟ 2ੁਲੋਵੳ ਾਂੳਟਚਹੲਸ” (ਬੁਲੋਵਾ ਵਾਚ ਕੰਪਨੀ ਵੀ ਨੇੜੇ ਹੀ ਸੀ)। ਓਹ ਬ੍ਰੀਕੀਆਂ ਤੋਂ ਚਲਦਾ ਸੀ। ਇਕ ਵਾਰ 2ੁਲੋਵੳ ਾਂੳਟਚਹ 3ੋਮਪੳਨੇ ਦਾ ਥੁੳਲਟਿੇ 3ੋਨਟਰੋਲ 9ਨਸਪੲਚਟੋਰ ਦੀ ਜਾਬ ਲਈ ਇਸ਼ਤਿਹਾਰ ਆ ਗਿਆ, ਅਤੇ ਰੂਬਿਨ ਨੇ ਕਿਹਾ,‘੍ਰ4 (ਈਗਲ ਕੰਪਨੀ ਵਿਚ ਮੈਨੂੰ ੍ਰ4 ਕਹਿ ਕੇ ਬੁਲਾਂਦੇ ਸਨ), ਟਹਸਿ ਜੋਬ ਸਿ ਡੋਰ ੇੋੁ”. ਮੇਰੇ ਹ¤ਥ ਵਿਚ ਵੀ ਜਦ ਉਸ ਨੇ ਓਹੀ ਇਸ਼ਤਿਹਾਰ ਵੇਖਿਆ ਤਾਂ, ਉਸ ਨੇ ਮੇਰੇ ਚੀਫ਼ ਇੰਜੀਨੀਅਰ ਨੂੰ ਫ਼ੋਨ ਕਰ ਦਿ¤ਤਾ ਕਿ  ੍ਰ4 ਨੂੰ 2ੁਲੋਵੳ ਾਂੳਟਚਹ 3ੋਮਪੳਨੇ ਵਾਲਿਆਂ ਨੇ ਰ¤ਖ ਲੈਣਾ ਹੈ, ਕਿਓਂਕਿ ਓਹ ਬਹੁਤ ਬ੍ਰੀਕੀ ਵਿਚ ਜਾਂਦਾ ਹੈ। ਉਸੇ ਦਿਨ ਮੈਨੂੰ ਚੀਫ਼ ਇੰਜੀਨੀਅਰ ਨੇ ਸ¤ਦਿਆ ਅਤੇ ਮੈਨੂੰ “ੰੳਨੁਡੳਚਟੁਰਨਿਗ 5ਨਗਨਿੲੲਰ” ਪ੍ਰੋਮੋਟ ਕਰ ਦਿ¤ਤਾ ਗਿਆ।
ਖੰਭ ਖੁੱਲ੍ਹਣਗੇ
ਅੰਬਰ  ਖੋਲ੍ਹੋ
ਦਸਵੀਂ 70% ਨੰਬਰ ਲੈ ਕੇ ਫ਼ਸਟ ਡਿਵੀਜ਼ਨ ਵਿਚ ਪਾਸ ਕੀਤੀ ਸੀ। ਰੇਲਵੇ ਦੀ 14 ਸਾਲ ਦੀ ਸਰਵਿਸ ਵਿਚ 15 ਵਾਰ  1ਾੳਰਦ ਮਿਲਿਆ ਸੀ। 5ੳਗਲੲ 5ਲੲਚਟਰਚਿ ਵਿਚ ਵੀ ਸਭ ਤੋਂ ਵ¤ਡਾ ਸ਼ੁਗਗੲਸਟੋਿਨ 1ਾੳਰਦ, ੰ1200 ਦਾ ਮੈਨੂੰ ਹੀ ਮਿਲਿਆ ਸੀ । ਪਰ ਘੁਮੰਡ ਵਾਲੀ ਗ¤ਲ ਨਹੀਂ। ਸਿਰਫ਼ ਜਾਨਕਾਰੀ ਲਈ ਦੱਸ ਰਿਹਾ ਹਾਂ। 25 ਸਾਲ 8 ਮਹੀਨੇ 5ੳਗਲੲ 5ਲੲਚਟਰਚਿ ਦੀ ਬੜੀ ਹੀ ਮੲਰਟਿੋਰੋਿੁਸ ਸਰਵਿਸ ਰਹੀ। ਹਰ ਕਿਸਮ ਦੇ ੲਮਪਲੋੇੲੲਸ ਨਾਲ ਬਹੁਤ ਹੀ ਸਦਭਾਵਨਾ ਵਾਲਾ ਰਿਸ਼ਤਾ ਰਿਹਾ। ਹੁਣ ਰਿਟਾਇਰ ਹਾਂ।
ਬਹੁਤ ਨਿਮਾਣਾ ਰਣਧੀਰ ਹਾਂ
ਨਾ  ਸ਼ੇਖ਼ੀ  ਨਾ ਸ਼ੇਖ਼ ਆਂ  ਮੈਂ
ਸੁਰਿੰਦਰ ਸੋਹਲ: ਤੁਹਾਨੂੰ ਲਿਖਣ ਦੀ ਚੇਟਕ ਕਿਵੇਂ ਲ¤ਗੀ? ਵਿਸਥਾਰ ਨਾਲ ਦ¤ਸੋ।
ਰਣਧੀਰ ਸਿੰਘ: ਕਿਸੇ ਕਲ¤ਰਕ ਨੂੰ ਪੁ¤ਛੋ ਕਿ ਉਸ ਨੂੰ ਫਾਈਲਾਂ ਦੇ ਜਵਾਬ ਵਿ¤ਚ ਚਿ¤ਠੀਆਂ ਲਿਖਣ ਦੀ ਚੇਟਕ ਕਿਵੇਂ ਲ¤ਗੀ? ਇਹ ਤਾਂ ਉਸ ਦਾ ਕਿ¤ਤਾ ਹੈ। ਹੁਣ ਤੁਸੀਂ ਪੁ¤ਛੋਂਗੇ ਕਿ ਕੀ ਕਵਿਤਾ ਲਿਖਣਾ ਤੁਹਾਡਾ ਕਿ¤ਤਾ ਹੈ ਤਾਂ ਕਿਸੇ ਹ¤ਦ ਤ¤ਕ ਜਾਵਾਬ ਹਾਂ ਵਿਚ ਹੀ ਮਿਲੇਗਾ। ਬਹੁਤ ਸਾਰੇ ਲਿਖਾਰੀਆਂ ’ਤੇ ਇਹ ਜਵਾਬ ਢੁਕੇਗਾ, ਜ਼ਰਾ ਧਿਆਨ ਨਾਲ ਸੁਣਨਾਂ। ਹਰ ਮਨੁ¤ਖ ਕਵੀ ਤੇ ਗਾਇਕ ਹੁੰਦਾ ਹੈ। ਗ¤ਲ ਸਿਰਫ ਉਸ ਨੂੰ ਪਛਾਨਣ ਅਤੇ ਨਿਖਾਰਨ ਦੀ ਹੈ। ਜਦ ਇਕ ਔਰਤ ਕਿਸੇ ਨੂੰ ਅਸੀਸ ਦਿੰਦੀ ਹੈ,‘ਜਿਊਂਦੀ ਰਹਿ, ਤੇਰੇ ਬ¤ਚੇ ਜੀਣ, ਬੁ¤ਢ ਸੁਹਾਗਣ ਹੋਵੇਂ, ਜਵਾਨੀਆਂ ਮਾਣੇ’ ਲਗਦਾ ਹੈ ਇਹ ਰਟੇ ਰਟਾਏ ਬੋਲ ਹਨ, ਪਰ ਕਈ ਵਾਰ ਆਪਣੀ ਰਚੀ ਅਸੀਸ,‘ਰ¤ਖ ਰ¤ਖ ਭੁ¤ਲੇਂ’ ਤਾਂ ਇਹ ਰਚਨਾ ਹੋ ਗਈ। ਮੇਰੀ ਪੋਤੀ ਰੂਪਦੀਪ, ਓਦੋਂ 5 ਕੁ ਸਾਲ ਦੀ, ਨੂੰ ਮੈਂ ਫ਼ੋਨ ’ਤੇ ਕਹਿ ਰਿਹਾ ਸੀ ਕਿ ਅਸੀਂ ਨੲਣਟ ਦੳੇ ਆ ਰਹੇ ਹਾਂ, ਤਾਂ ਉਸ ਦੁਹਰਾਇਆ “ਂੲਣਟੲਰਦੳੇ”? ਹੁਣ ਂੲਣਟੲਰਦੳੇ” ਨਵਾਂ ਸ਼ਬਦ ਹੈ, ਨੲਣਟ ਦੳੇ ਅਤੇ    ੇੲਸਟੲਰਦੳੇ ਦਾ ਮਿਸ਼੍ਰਣ । ਕਵਿਤਾ ਹਰ ਇਕ ਦਾ ਹੀ ਕਿ¤ਤਾ ਹੋਇਆ ਨਾ ।
                                                        ਸੋਚ ਨੂੰ
                                                        ਸਤਰ ਦੇ
ਸੁਰਿੰਦਰ ਸੋਹਲ: ਏਨੀ ਛੋਟੀ ਬਹਿਰ ਵਿਚ ਲਿਖਣ ਦਾ ਖਿਆਲ ਕਿਵੇਂ ਆਇਆ? ਇਸ ਦੀ ਪ੍ਰੇਰਣਾ ਦਾ ਮੁ¤ਖ ਸਰੋਤ ਕੀ ਸੀ ?
ਰਣਧੀਰ ਸਿੰਘ:  ਜ਼ਿਆਦਾਤਰ ਮੈਨੂੰ ਛੋਟੀ ਬਹਿਰ ਕਰ ਕੇ ਹੀ ਜਾਣਿਆ ਜਾਂਦਾ ਹੈ ਅਤੇ ਬਾਕੀ ਦੀਆਂ ਨਵੀਨ ਕ੍ਰਿਤੀਆ ਵ¤ਲ ਧਿਆਨ ਘ¤ਟ ਜਾਂਦਾ ਹੈ । ਅਸਲ ਵਿਚ ਸ਼ੁਰੂ ਸ਼ੁਰੂ ’ਚ ਹੀ , ਖ਼ਤਾ ਕੀ / ਸਜ਼ਾ ਕੀ ਅਤੇ ਨੀਂ ਮਾਂ  / ਉਦਾਸਾਂ ਵਾਲੀਆਂ ਗ਼ਜ਼ਲਾਂ ਰਚੀਆਂ ਗਈਆਂ, ਓਹ ਮੈਨੂੰ ਵੀ ਰੌਚਕ ਲ¤ਗੀਆਂ ਅਤੇ ਸ੍ਰੋਤਿਆਂ ਨੇ ਵੀ ਪਸੰਦ ਕੀਤੀਆਂ । ਸੋ ਇਹ ਇ¤ਕ ਸਟਾਈਲ ਹੀ ਬਣ ਗਿਆ ਅਤੇ ਇ¤ਕ ਲਫ਼ਜ਼ ਨੂੰ ਮਿਸਰਾ ਬਣਾ ਲੈਂਦਾ, ਸਤਰ ਬਣਾ ਲੈਂਦਾ ਅਤੇ ਭਰਪੂਰ ਖਿਆਲ ਦੋ ਲਫ਼ਜ਼ਾਂ’ਚ ਹੀ ਸਿਮਟ ਜਾਂਦਾ। ਪ੍ਰੇਰਣਾ ਅੰਦਰ ਦੀ ਹੀ ਕੋਈ ਗ¤ਲ ਲਗਦੀ ਹੈ ।
ਸੁਰਿੰਦਰ ਸੋਹਲ:ਤੁਸੀਂ ਲੰਮੀ ਬਹਿਰ ਦੀਆਂ ਲੰਮੀਆਂ ਕਵਿਤਾਵਾਂ ਵੀ ਲਿਖੀਆਂ ਹਨ, ਪਰ ਤੁਸੀਂ ਛੋਟੀ ਬਹਿਰ ਵਿਚ ਲਿਖਣ ਨੂੰ ਤਰਜੀਹ ਕਿਉਂ ਦਿੰਦੇ ਹੋ?
ਰਣਧੀਰ ਸਿੰਘ:  ਇਸ ਕਰਕੇ, ਕਿ ਇਹ ਹੋ ਸਕਦਾ ਹੈ ਅਤੇ ਖ਼ੂਬ ਹੋ ਸਕਦਾ ਹੈ । ਪਰ ਜਿੰਨਾਂ ਛੋਟੀ ਬਹਿਰ’ਚ ਲਿਖਣਾ ਔਖਾ ਹੈ, ਸਮਝਣਾ ਉਸ ਤੋਂ ਵੀ ਮੁਸ਼ਕਿਲ । ਕਿਓਂਕਿ ਲੁਕਿਆ ਅਰਥ ਸੋਚਣਾ ਤੇ ਸਮਝਣਾ ਪੈਂਦਾ ਹੈ ।
                                          ਅਪਣੇ   ਆਪ ’ਚ ਗੱਲ ਅਧੂਰੀ
                                          ਸਮਝੀ ਗਈ ਤਾਂ ਹੋਈ ਪੂਰੀ
ਛੋਟੀ ਬਹਿਰ ਅਰਥਾਂ ਦੇ ਬੀਜਾਂ ਵਰਗੀ ਹੁੰਦੀ ਹੈ ਅਤੇ ਬੀਜ ’ਚੋਂ ਰੁ¤ਖ ਓਹੀ ਵੇਖ ਸਕਦਾ ਹੈ ਜਿਸ ਨੇ ਉਸ ਫ਼ਸਲ ਨੂੰ ਮਾਨਣਾ ਹੈ, ਬਾਕੀਆਂ ਨੂੰ ਕੀ ਪਈ ਹੈ, ਏਨਾ ਜੋਖਮ ਜਾਲਣ ਦੀ ।
                                          ਕਵਿਤਾ ਦੇ  ਮੈਂ ਬੀਜ ਲਿਆਇਆ
                                          ਸੌ ਵਰਗੀ ਇ¤ਕ ਚੀਜ਼ ਲਿਆਇਆ
                                          ਬੀਜ  ਦੇ  ਵਿ¤ਚ  ਜੋ  ਰੁ¤ਖ ਨੂੰ ਵੇਖੇ
                                          ਨਜ਼ਰ ਲਈ ਓਹ ਨੀਝ ਲਿਆਇਆ
ਕਈ ਵਾਰ ਛੋਟੇ ਸ਼ਿਅਰ ਬਹੁਤ ਹੀ ਸਾਦੇ ਤੇ ਅਰਥ ਭਰਪੂਰ ਹੁੰਦੇ ਹਨ, ਪਰ ਦੋ ਕੁ ਲਫ਼ਜ਼ ਵੇਖ ਕੇ ਕਈਆਂ ਨੂੰ ਓਹ ਵਾਰਾ ਹੀ ਨਹੀਂ ਖਾਂਦਾ। ਰੁਕ ਕੇ ਸਮਝਣ ਦੀ ਕੋਸ਼ਿਸ਼ ਨਹੀਂ ਹੁੰਦੀ ਅਤੇ ਜਦ ਰਿਵਾਇਤੀ ਬਹਿਰਾਂ ਉਪਲਭਦ ਹਨ ਤਾਂ ਛੋਟੀ ਬਹਿਰ ਤੇ ਕਿਓਂ ਜ਼ੋਰ ਲਾਇਆ ਜਾਵੇ ।
ਬਾਕੀ ਰਹੀ ਲੰਮੀਆਂ ਬਹਿਰਾਂ ਦੀ ਗ¤ਲ, ਬੈਂਤ ਵਿ¤ਚ ਲੰਮੀ ਨਜ਼ਮ ਏਥੋਂ ਦੀ ਰੰਗ ਬਰੰਗੀ ਪਤਝੜ ਤੇ ਲਿਖੀ ਹੈ :
ਵੰਨਗੀ ਦੇ ਤੌਰ ਤੇ ਤੀਹਾਂ ਚੋਂ ਸਿਰਫ਼ ਚਾਰ ਬੰਦ ਪੇਸ਼ ਹਨ:-
 
ਜਾਂ ਫਿਰ ਲ¤ਗਦੈ ਪ¤ਤ ਪ¤ਤ ਮਹਿੰਦੜੀ ਦਾ
              ਖਹਿ ਖਹਿ ਟਾਹਣੀਆਂ ਨਾਲ ਪਿਸ ਗਿਆ ਹੋਵੇ
ਜਾਂ ਫਿਰ ਕੇਸੂ ਸੰਧੂਰ ਦੇ ਨਾਲ ਭਰਿਆ
                ਮਟਕਾ ਸੂਰਜ ਦਾ ਤਿੜਕ ਰਿਸ ਗਿਆ ਹੋਵੇ
ਰਮਤਾ ਜੋਗੀ ਜਾਂ ਰੁ¤ਤ ਦਾ ਜਾਣ ਵੇਲੇ
                      ਪ¤ਤੇ ਪ¤ਤੇ ਤੇ ਗੇਰੂ ਘਿਸ ਗਿਆ ਹੋਵੇ
ਜਾਂ ਜੋ ਮੁਖੜਾ ਸੁਪਨੇ ’ਚ ਦਿ¤ਸਿਆ ਸੀ
                   ਦਿਨ ਵੇਲੇ ਦੁਪਹਿਰੀਂ ਦਿਸ ਗਿਆ ਹੋਵੇ
 
ਟੁ¤ਟ ਚ¤ਲੇ ਨੇ ਟੀਸੀਆਂ ਟਾਹਣੀਆਂ ਤੋਂ
              ਐਪਰ ਹੌਸਲੇ ਏਹਨਾਂ ਦੇ ਨਹੀਂ ਹ¤ਲੇ
ਰੰਗ ਰੂਪ ਘੜਿਆ ਜਿਹੜੀ ਮਿ¤ਟੜੀ ਨੇ
              ਓਸੇ ਮਿ¤ਟੀ ਦੇ ਵਿ¤ਚ ਨੇ ਆਣ ਰ¤ਲੇ
ਜੋੜ ਤੋੜ ਦੀ ਰਮਜ਼ ਇ¤ਕ ਇ¤ਕ ਜਾਣੇ
      ਰਹਿਣ ਕ¤ਲੇ ਬਿਸ਼¤ਕ ਇਹ ਤੁਰਨ ਕ¤ਲੇ
ਗ¤ਲ ਪ¤ਤੇ ਦੀ ਪਤੇ ਦੀ ਪਵੇ ਪ¤ਲੇ
       ਬੰਨ੍ਹ ਲਈਏ ਜੇ ਪ¤ਤਾ ਇ¤ਕ ਚ¤ਕ ਪ¤ਲੇ
 
ਮਣਾਂ ਸੇਰ ਜਦ ਥ¤ਕ ਕੇ ਹਾਰ ਜਾਂਦੇ
              ਮਾਸੇ ਲੜਦੇ ਨੇ ਰ¤ਤੀਆਂ ਲੜਦੀਆਂ ਨੇ
ਬਰਖਾ ਰੁਕ ਜਾਂਦੀ ਸਾਗਰ ਸੁ¤ਕ ਜਾਂਦੇ
              ਓਸ ਵੇਲੇ ਇਹ ਅ¤ਖੀਆਂ ਹੜ੍ਹਦੀਆਂ ਨੇ             
ਜ਼ੁਲਮ ਢਹਿੰਦੇ ਨੇ ਜਦੋਂ ਇਨਸਾਨ ਉ¤ਤੇ
              ਕੁਝ ਕੌਮਾਂ ਚਾਅ ਮ¤ਤੀਆਂ ਖੜ੍ਹਦੀਆਂ ਨੇ
ਰੁ¤ਤ ਫੁ¤ਲਾਂ ਨੂੰ ਜਦੋਂ ਸ਼ਹੀਦ ਕਰਦੀ
                 ਬੰਨ੍ਹ ਕੇਸਰੀ ਪ¤ਤੀਆਂ ਅੜਦੀਆਂ ਨੇ
 
ਅਸੀਂ ਪ¤ਤੇ ਹਾਂ ਸਮੇਂ ਦੀ ਟਾਹਣ ਉ¤ਤੇ
                 ਸਬਕ ਸਿ¤ਖੀਏ ਏਸ ਪ¤ਤਝੜ ਕੋਲੋਂ
ਜਾਂਦੀ ਵਾਰ, ਕਿੰਜ ਆਵਦੇ ਰੰਗ ਸਿ¤ਖੀਏ
                  ਹਾਸੇ ਸਿ¤ਖੀਏ ਏਸ ਖੜ ਖੜ ਕੋਲੋਂ
ਚੇਤ ਵਿ¤ਚ ਕੀ ਖਿੜਣ ਦਾ ਮਾਣ ਕਰਨਾ
         ਖਿੜਣਾ ਸਿ¤ਖੀਏ ਖ਼ਿਜ਼ਾਂ ਦੀ ਚੜ੍ਹ ਕੋਲੋਂ
ਨਵੇਂ ਪ¤ਤੇ ਲਈ ਟੁ¤ਟਦਾ ਪ¤ਤ ਪਹਿਲਾ
                  ਕੁਝ ਸਿ¤ਖੀਏ ਏਸ ਭੰਨ ਘੜ ਕੋਲੋਂ
 
ਚੰਨ ’ਤੇ ਲਿਖੀ ¦ਬੀ ਨਜ਼ਮ ’ਚੋਂ ਕੁਝ ਸਤਰਾਂ ਪੇਸ਼ ਹਨ-
ਚੰਨ ਕ¤ਚਾ ਘੜਾ ਹੈ ਸੋਹਣੀ ਦਾ
ਜੋ ਅੰਬਰ ਸਾਗਰ ਵਿਚ ਤਰਦਾ ਪਰ ਖਰਦਾ ਖਰਦਾ ਜਾਵੇ
 
ਚੰਨ ਇਕ ਕੂਜਾ ਹੈ ਮਿਸ਼ਰੀ ਦਾ
ਤੇ ਦਾਣਾ ਦਾਣਾ, ਦਾਣਾ-ਖੰਡ ਦਾ ਜੁੜਦਾ ਜੁੜਦਾ ਜਾਵੇ
 
ਚੰਨ ਚ¤ਕੀ ਓਸ ਵਿਧਾਤੇ ਦੀ
ਪੀਹ ਤਾਰੇ ਆਟਾ ਚਾਨਣ ਦਾ ਹਰ ਜੀਵ ਤਾਈਂ ਵਰਤਾਵੇ
 
ਚੰਨ ਧੋਖੇਬਾਜ਼ ਵਪਾਰੀ ਹੈ
ਸੂਰਜ ਤੋਂ ਚਾਂਦੀ ਲੈ ਲੈ ਕੇ ਸੋਨੇ ਦਾ ਝੋਲ ਫਿਰਾਵੇ
 
ਮੈਂ ਚਾਹਾਂਗਾ ਮੇਰੀ ਕਵਿਤਾ ਦੀ ਵਿਲ¤ਖਣਤਾ ਵ¤ਲ ਵੀ ਧਿਆਨ ਦਿੱਤਾ ਜਾਵੇ।
ਸੁਰਿੰਦਰ ਸੋਹਲ: ਤੁਸੀਂ ਬੰਗਾਲੀ ਭਾਸ਼ਾ ਪੰਜਾਬੀ ਵਾਂਗ ਹੀ ਬੋਲ ਤੇ ਸਮਝ ਲੈਂਦੇ ਹੋ। ਬੰਗਾਲੀ ਦੇ ਕਿਸ ਲੇਖਕ ਨੂੰ ਪੜ੍ਹਿਆ ਹੈ?
ਰਣਧੀਰ ਸਿੰਘ:  ਬਦਕਿਸਮਤੀ ਮੇਰੀ। ਓਹਨੀਂ ਦਿਨੀ, ਓਸ ਉਮਰ ਵਿ¤ਚ ਬੜੀ ਆਸਾਨੀ ਨਾਲ ਬੰਗਾਲੀ ਪੜ੍ਹਨੀ ਤੇ ਲਿਖਣੀ ਸਿ¤ਖੀ ਜਾ ਸਕਦੀ ਸੀ। ਪਰ ਓਹਨੀਂ ਦਿਨੀ, ਓਸ ਉਮਰ ਵਿ¤ਚ ਕਿਵੇਂ ਖ਼ਿਆਲ ਆ ਸਕਦਾ ਸੀ । ਸੋ ਵਗਦੇ ਦਰਿਆ ਦੇ ਕਿਨਾਰੇ ਅਣਭਿ¤ਜ ਹੀ ਰਹਿ ਗਿਆ। ਬੰਗਾਲੀ ਦੇ ਇਕ ਨਾਵਲ ਦਾ ਪਹਿਲਾ ਪਹਿਰਾ:
ਉਪ੍ਰੇਮ ਜੀਬੋਨ ਕੇ ਦਏ ਓਈਸ਼ੌਰਜੋ (ਪ੍ਰੇਮ ਜੀਵਨ ਨੂੰ ਈਸ਼ਵਰੀ ਗੁਣ ਦਿੰਦਾ ਹੈ), ਮ੍ਰਿਤਿਊ ਕੇ ਦਏ ਮੋਹੀਮਾ (ਮੌਤ ਨੂੰ ਮਹਿਮਾ ਦਿੰਦਾ ਹੈ), ਕੀਂਤੂ ਪ੍ਰੋਬੌਂਚੀਤੋ ਕੇ ਦਏ ਕੀ ? (ਪਰ, ਪ੍ਰਵੰਚਿਤ ਨੂੰ ਕੀ ਦਿੰਦਾ ਹੈ ?) ਤਾ ਕੇ ਦਏ ਦਾਹੋ (ਉਸ ਨੂੰ ਦਾਹ-ਜਲਣ ਦਿੰਦਾ ਹੈ ), ਜੇ ਆਗੂਨ ਪੋੜਾਏ ਨਾ (ਜਿਹੜੀ ਅ¤ਗ ਬਲਦੀ ਨਹੀਂ), ਔਥੋਚੋ ਦਾਹੂਨ ਕੌਰੇ(ਅਥਵਾ-ਬਲਕਿ ਧੁਖ਼ ਧੁਖ਼ ਕੇ ਸਾੜਦੀ ਹੈ), ਸ਼ੇਈ (ਓਸੇ) ਆਗੂਨੇ (ਅ¤ਗ ਵਿ¤ਚ) ਤੀਲੇ ਤੀਲੇ (ਤਿਲ ਤਿਲ ਕਰਕੇ)ਦੌਗਧੋ ਹੋਲੇਨ (ਧੁਖ਼ ਗਏ), ਚਾਰੂਦੌਤੋ ਆਧਾਰਕੌਰ (ਚਾਰੂ ਦ¤ਤ ਆਧਾਰਕਰ, ਨਾਇਕ ਦਾ ਨਾਂ)ੂ।
                                          ਕਿਸ  ਕੰਮ  ਲਕੀਰਾਂ ਨੇ
                                          ਬੇਕਾਰ ਰਹਿਣ ਜੇ ਹਸਤ
ਸੁਰਿੰਦਰ ਸੋਹਲ: ਪ੍ਰੋ. ਸੋਜ਼ ਨੇ ਤੁਹਾਡੀ ਕਵਿਤਾ ਬਾਰੇ ਬਹੁਤ ਲਿਖਿਆ ਹੈ। ਉਹਨਾਂ ਨਾਲ ਨੇੜਤਾ ਬਣਨ ਦਾ ਪ੍ਰਮੁ¤ਖ ਕਾਰਨ ਕੀ ਸੀ?
ਰਣਧੀਰ ਸਿੰਘ:  ਪਹਿਲੀ ਕਿਤਾਬ ‘ਚਾਨਣ ਸਿਆਹੀ ਦਾ’ 1987 ਵਿਚ ਛਪੀ । ਮੈਂ ਇ¤ਕ ਕਵੀ ਨੂੰ ਚੰਡੀਗੜ੍ਹ ਵਿਖਾਈ । ਉਸ ਨੂੰ ਇਹ ਸਟਾਈਲ ਬਿਲਕੁਲ ਪਸੰਦ ਨਾ ਆਇਆ । ਕਹਿੰਦਾ ਇਸ ਤਰਾਂ ਦੀਆਂ ਕਵਿਤਾਵਾਂ ਦੀ ਕਿਤਾਬ ਓਹ ਇਕ ਘੰਟੇ ਵਿਚ ਹੀ ਲਿਖ ਸਕਦਾ ਹੈ । ਜ਼ਾਹਿਰ ਸੀ ਕਿ ਉਸ ਨੇ ਇਸ ਨੂੰ ਕਾਫ਼ੀਏ ਨਾਲ ਕਾਫ਼ੀਆ ਮਿਲਾਣਾ ਹੀ ਸਮਝਿਆ ਅਤੇ ਅਰਥਾਂ ਵ¤ਲ ਬਿਲਕੁਲ ਵੀ ਨਹੀਂ ਗਿਆ । ਮੈਂ ਉਸ ਨੂੰ ਅਪਣੇ ਇ¤ਕ ਸ਼ਿਅਰ
                                                        ਫ਼ਨ ਕੀ
                                                        ਫ਼ਨ੍ਹਾਂ ਕੀੂ             
ਦੇ ਅਰਥ ਬਾਰੇ ਪੁ¤ਿਛਆ, ਤਾਂ ਓਹ ਚੁਪ ਰਿਹਾ । ਪਰ ਸੋਜ਼ ਸਾਹਿਬ ਨੇ ਮੇਰੇ ਖਰੜੇ ਨੂੰ ਖੁ¤ਭ ਕੇ ਪੜ੍ਹਿਆ ਅਤੇ ਉਸ ਨੂੰ ਬਹੁਤ ਹੀ ਪਸੰਦ ਕੀਤਾ ਅਤੇ ਓਹਨਾਂ ਨੇ ਮੈਨੂੰ ਛੋਟੀ ਬਹਿਰ ਦਾ ਕੋਲੰਬਸ ਵੀ ਆਖਿਆ।
ਮੇਰੇ ਨਾਂ ਨਾਲ ‘ਨਿਊਯਾਰਕ’ ਵੀ ਸੋਜ਼ ਸਾਹਿਬ ਦੀ ਦੇਣ ਹੈ । ਪਹਿਲੀ ਕਿਤਾਬ ‘ਚਾਨਣ ਸਿਆਹੀ ਦਾ’ ਵੇਲੇ ਕਹਿਣ ਲ¤ਗੇ, ਕਿ ਸਾਹਿਤ ਵਿਚ ਰਣਧੀਰ ਸਿੰਘ ਕਈ ਹਨ, ਸੋ ਕੋਈ ਤਖ਼¤ਲਸ ਰ¤ਖ ਲਵੋ । ਮੈਂ ਆਪਣੇ ਪਿੰਡ ਸਿਵੀਆਂ ਬਾਰੇ ਸੋਚਿਆ, ਪਰ ਓਹ ਸਿਵੀਆ ਗੋਤ ਵਾਂਗੂੰ ਲ¤ਗਿਆ । ਓਹਨਾਂ ਕਿਹਾ ‘ਨਿਊਯਾਰਕ’ ਰ¤ਖ ਲਓ। ਉਹ ਪਟਿਆਲੇ ਰਹਿੰਦੇ ਸਨ ਤੇ ਮੇਰੀ ਪਤਨੀ ਦੀ ਭੈਣ ਅਤੇ ਸੋਜ਼ ਸਾਹਿਬ ਉ¤ਥੇ ਗਵਾਂਢੀ ਸਨ।
ਸੁਰਿੰਦਰ ਸੋਹਲ: ਤੁਹਾਡੇ ਕਿੰਨੇ ਬ¤ਚੇ ਹਨ? ਉਹਨਾਂ ਵਿਚੋਂ ਕਿਸੇ ਨੂੰ ਲਿਖਣ ਦੀ ਚੇਟਕ ਹੈ?
ਰਣਧੀਰ ਸਿੰਘ:  ਦੋ ਲੜਕੇ ਹਨ । ਕਵਿਤਾ ਦੀ ਪੂਰੀ ਸਮਝ ਰ¤ਖਦੇ ਹਨ ਪਰ ਕਵਿਤਾ ਲਿਖਦੇ ਨਹੀਂ ।
ਸੁਰਿੰਦਰ ਸੋਹਲ:ਅਮਰੀਕਾ ਵਿਚ ਆਉਣ ਨਾਲ ਤੁਹਾਡੀ ਲਿਖਣ ਕਲਾ ਪ੍ਰਫੁਲਤ ਹੋਈ ਹੈ ਜਾਂ ਤੁਸੀਂ ਸੋਚਦੇ ਹੋ ਕਿ ਜੇ ਤੁਸੀਂ ਹਿੰਦੋਸਤਾਨ ਵਿਚ ਰਹਿੰਦੇ ਤਾਂ ਜ਼ਿਆਦਾ ਲਿਖ ਲੈਂਦੇ?
ਰਣਧੀਰ ਸਿੰਘ:  ‘ਜੇ ਹਿੰਦੁਸਤਾਨ ਹੀ ਰਹਿੰਦੇ ਤਾਂ ਸ਼ਾਇਦ ਲਿਖਣਾ ਆਰੰਭ ਹੀ ਨਾ ਹੁੰਦਾ। ਮੁ¤ਖ ਕਾਰਣ ਲਿਖਣ ਦਾ ਵਤਨ ਤੋਂ, ਭੈਣਾਂ ਭਰਾਵਾਂ ਤੋਂ, ਦੋਸਤਾਂ ਮਿ¤ਤ੍ਰਾਂ ਅਤੇ ਖ਼ਾਸ ਕਰਕੇ ਮਾਂ ਤੋਂ ਦੂਰੀ ਦੇ ਅਹਿਸਾਸ ਕਰਕੇ ਸੀ। ਦੂਸਰਾ ਕਾਰਣ, ਐਨੀ ਤੇਜ਼ ਰਫ਼ਤਾਰ ਅਤੇ ਮਸਰੂਫ਼ ਜ਼ਿੰਦਗੀ ਵਿ¤ਚ ਵਿਹਲੇ ਵਕਤ ਨੂੰ ਕਿਸੇ ਮਨੋਰੰਜਨ ਨਾਲ ਤਾਂ ਭਰਨਾ ਹੀ ਪੈਂਦੈ।
ਟੀ ਵੀ ਤੇ ਮੂਵੀ ਤਾਂ ਕੋਈ ਮਨੋਰੰਜਨ ਨਾ ਨਾ ਹੋਇਆ। ਹਾਂ ਸਾਹਿਤ ਨਾਲ ਮੁ¤ਢ ਤੋਂ ਹੀ ਵਾਸਤਾ ਸੀ। ਹਾਈ ਸਕੂਲ ਵਿਚ ‘ਸਾਹਿਤ ਰਤਨਾਕਰ’ ਵਰਗੀਆਂ  ਕਿਤਾਬਾਂ ਕੋਰਸ ਵਿ¤ਚ ਲ¤ਗੀਆਂ ਸਨ। “ਠੳਲੲ ੋਡ ਟਾੋ 3ਟਿਇਸ” ਦਾ ਪੰਜਾਬੀ ਅਨੁਵਾਦ ‘ਕੈਦੀ’, (ਅਨੁਵਾਦਕ ਦਾ ਨਾਂ ਯਾਦ ਨਹੀਂ) ਅਸੀਂ ਭੈਣ ਭਰਾ ਪਿੰਡ ਦੀਵੇ ਦੀ ਲੋ ਵਿ¤ਚ ਇ¤ਕ ਚੈਪਟਰ ਰੋਜ਼ ਪੜ੍ਹਦੇ। ਅਤੇ ਅ¤ਜ ਕ¤ਲ੍ਹ ਦੇ ਸ਼ੲਰੳਿਲ ਵਾਂਗ ਬੇਸਬਰੀ ਨਾਲ ਸ਼ਾਮ ਦੀ ਉੜੀਕ ਹੁੰਦੀ ਕਿ ਅ¤ਜ ਦੇ ਚੈਪਟਰ ਵਿ¤ਚ ਕਹਾਣੀ ਕੀ ਮੋੜ ਲਵੇਗੀ। ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ, ਗੁਰਬਖ਼ਸ਼ ਸਿੰਘ, ਕਰਤਾਰ ਸਿੰਘ ਦੁ¤ਗਲ, ਸ਼ਿਵ ਕੁਮਾਰ ਅਤੇ ਹੋਰ ਵੀ ਸਾਹਿਤਕਾਰਾਂ ਦਾ ਅਸਰ ਸੀ। ਏਥੇ ਆਸ ਪਾਸ ਤੋਂ ਪਤਾ ਲ¤ਗਾ ਕਿ ਇ¤ਕ ‘ਫ਼¤ਨੋ ਅਦਬ’ (ਅ¤ਜ ਕ¤ਲ੍ਹ ਅਦਬੀ ਸੰਗਮ) ਨਾਂ ਤੇ ਸਾਹਿਤਿਕ ਮੀਟਿੰਗ ਹਰ ਮਹੀਨੇ ਹੁੰਦੀ ਹੈ। ਉਸ ਵਿਚ ਜਾਣ ਲ¤ਗ ਪਏ ਅਤੇ ਬਾਕਾਇਦਾ ਲਿਖਣ ਵ¤ਲ ਧਿਆਨ ਦਿ¤ਤਾ। ਹੋ ਸਕਦਾ ਹੈ ਹਿੰਦੁਸਤਾਨ ਵਿ¤ਚ ਇਸ ਦੀ ਲੋੜ ਹੀ ਮਹਿਸੂਸ ਨਾ ਹੁੰਦੀ, ਪਰ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜੇ ਐਂ ਨਾ ਹੁੰਦਾ ਤਾਂ ਕੀ ਹੁੰਦਾ ?
? ਆਪਣੀਆਂ ਪੁਸਤਕਾਂ ਦੇ ਨਾਮ ਦ¤ਸੋ ।
1.              ਚਾਨਣ ਸਿਆਹੀ ਦਾ  1987
2.              ਨਿ¤ਕੀਆਂ ਗ਼ਜ਼ਲਾਂ ਲਘੂ ਰੁਬਾਈਆਂ  1992
3.              ਕਿਣਮਿਣੀਆਂ ਕਿਨ ਮਿਣੀਆਂ  1994
4.              ਤ੍ਰੇਲ ਨੂੰ ਤ੍ਰੇਲੀਆਂ  1997
5.              ਮਾਂ ਮੁਹ¤ਬਤ  1999
6.              ਗਾਗਰ ਤੋਂ ਸਾਗਰ (ਪਰਸ਼ੀਅਨ ਲਿ¤ਪੀ ਵਿਚ ਲਹੌਰ ਤੋਂ)  2001
7.              ਸੌ ਕਵਿਤਾਵਾਂ ਪੰਜ ਸਫ਼ਿਆਂ ਤੇ  2002
8.              ਸੋਚੋ ਬੁ¤ਝੋ ਸਿਰਜੋ ਕਵਿਤਾ  2004
ਸੁਰਿੰਦਰ ਸੋਹਲ: ਏਨੀਆਂ ਪੁਸਤਕਾਂ ਲਿਖਣ ਲਈ ਤੁਹਾਡੇ ਘਰ ਵਾਲਿਆਂ ਦਾ ਸਹਿਯੋਗ ਕਿੰਨਾ ਕੁ ਰਿਹਾ?
ਰਣਧੀਰ ਸਿੰਘ:  ਘਰ ਵਾਲਿਆਂ ਵਿਚ ਤਾਂ ਘਰ ਵਾਲੀ ਹੀ ਕਵਿਤਾ ਦੇ ਸੰਪਰਕ ਵਿਚ ਸੀ ਅਤੇ ਜਦ ਕਦੇ ਵੀ ਅਸੀਂ ਭਾਰਤ ਜਾਣ ਦਾ ਪ੍ਰੋਗ੍ਰਾਮ ਬਣਾਉਂਦੇ, ਤਾਂ ਉਸ ਨੇ ਪਿ¤ਛੇ ਲ¤ਗ ਕੇ ਨਵੀਆਂ ਲਿਖੀਆ ਕਵਿਤਾਵਾਂ ਦਾ ਖਰੜਾ ਤਿਆਰ ਕਰਵਾ ਲੈਣਾ, ਅਤੇ ਛਪਵਾ ਲੈਣੀ । ਬਾਕੀ ਮੇਰੀ ਘੌਲ ਨੂੰ ਤਾਂ ਤੁਸੀਂ ਵੀ ਜਾਣਦੇ ਹੀ ਹੋ ।
ਸੁਰਿੰਦਰ ਸੋਹਲ: ਤੁਹਾਡੀ ਪਸੰਦ ਦਾ ਰੰਗ ਕਿਹੜਾ ਹੈ?
ਰਣਧੀਰ ਸਿੰਘ: ਸਤਰੰਗੀ ਪੀਂਘ
ਸੁਰਿੰਦਰ ਸੋਹਲ: ਜ਼ਿੰਦਗੀ ਦੀ ਕੋਈ ਅਭੁ¤ਲ ਯਾਦ ਸਾਂਝੀ ਕਰੋ।
ਰਣਧੀਰ ਸਿੰਘ: ਸਰਹੰਦ-ਕਨਾਲ ਪਿੰਡ ਸਿਵੀਆਂ ਅਤੇ ਬਠਿੰਡੇ ਦੇ ਵਿਚਾਲ ਦੀ ਵਗਦੀ ਹੈ । ਨਹਿਰ ਦੇ ਪਾਣੀ ਨਾਲ ਚਲਦੇ ਘਰਾਟ ਬਣੇ ਹੋਏ ਹਨ ਜਿ¤ਥੇ ਕਦੇ ਕਦੇ ਅਸੀਂ ਆਟਾ ਪਿਹਾਉਣ ਜਾਂਦੇ ਸਾਂ । ਘਰਾਟਾਂ ਦੇ ਕੋਲ ਹੀ ਰੇਲਵੇ ਲਾਈਨ ਦਾ ਪੁਲ ਹੈ । ਜਿੰਨੀ ਦੇਰ ਆਟਾ ਪਿਸਦਾ ਓਨੀਂ ਦੇਰ ਮੈਂ ਨਹਿਰ’ਚ ਨਹਾ ਲਿਆ ਕਰਦਾ ਸਾਂ। ਇਕ ਵਾਰ ਨਹਿਰ ਸਾਫ਼ ਕੀਤੀ ਗਈ ਜਿਸ ਨਾਲ ਨਹਿਰ ਡੂੰਘੀ ਹੋ ਗਈ ਸੀ, ਜਿਸ ਦਾ ਮੈਂਨੂੰ ਪਤਾ ਨਾ ਸੀ । ਮੈਂ ਦਸ ਕੁ ਸਾਲ ਦਾ ਹੋਵਾਂਗਾ । ਮੈਂ ਪਹਿਲਾਂ ਵਾਂਗ ਨਹਿਰ ਵਿਚ ਛਾਲ ਮਾਰ ਦਿ¤ਤੀ । ਛਾਲ ਮਾਰਦੇ ਹੀ ਪਤਾ ਲ¤ਗ ਗਿਆ ਕਿ ਪਾਣੀ ਅ¤ਗੇ ਨਾਲੋਂ ਡੂੰਘਾ ਅਤੇ ਤੇਜ਼ ਹੈ । ਪਿੰਡ ਦੇ ਛ¤ਪੜਾਂ ਵਿ¤ਚ ਤਾਂ ਮੈਂ ਤਰ ਲੈਂਦਾ ਸਾਂ ਪਰ ਨਹਿਰ ਦੇ ਤੇਜ਼ ਵਗਦੇ ਪਾਣੀ ਵਿ¤ਚ ਤਰ ਨਾ ਸਕਿਆਂ ਅਤੇ ਡਰ ਨਾਲ ਰੌਲਾ ਪਾ ਦਿ¤ਤਾ। ਕੁਦਰਤੀ ਰੇਲਵੇ ਲਾਈਨ ਤੇ ਇਕ ਟ੍ਰਾਲੀ ਜਾ ਰਹੀ ਸੀ ਅਤੇ ਟ੍ਰਾਲੀਮੈਨਾਂ ਨੇ ਨੀਚੇ ਉ¤ਤਰ ਕੇ ਮੈਂਨੂੰ ਬਚਾ ਲਿਆ । ਕੀ ਪਤਾ ਸੀ ਕਿ ਮੈਂ ਵੀ ਇਸੇ ਤਰਾਂ ਟ੍ਰਾਲੀ ਤੇ ਬੈਠਣ ਵਾਲਾ ਮੁਲਾਜ਼ਮ ਬਣ ਜਾਵਾਂਗਾ। ਸ਼ਾਇਦ ਟ੍ਰਾਲੀਮੈਨਾਂ ਨੂੰ ਪਤਾ ਸੀ ਕਿ ਮੈਂ ਇ¤ਕ ਦਿਨ ਓਹਨਾਂ ਨਾਲ ਹੋਵਾਂਗਾ ।
                                          ਹਰ ਭਲਾ ਸੂਦ ਸੰਗ ਹੀ ਮੁੜੇ
                                          ਇਕ  ਦੇ  ਕੇ  ਸਵਾ ਲੈ ਲਵੋ
ਸੁਰਿੰਦਰ ਸੋਹਲ: ਕਦੇ ਜ਼ਿੰਦਗੀ ਵਿਚ ਬਹੁਤ ਉਦਾਸ ਹੋਏ ਹੋਵੋ।
ਰਣਧੀਰ ਸਿੰਘ:  ਉਦਾਸੀ ਤਾਂ ਜ਼ਿੰਦਗੀ ਦਾ ਹਿ¤ਸਾ ਹੈ, ਸ਼ਾਇਦ ਅ¤ਧੇ ਤੋਂ ਜ਼ਿਆਦਾ ।
ਸੁਰਿੰਦਰ ਸੋਹਲ: ਏਨੇ ਸਾਲ ਤੋਂ ਤੁਸੀਂ ਅਮਰੀਕਾ ਵਿਚ ਰਹਿ ਰਹੇ ਹੋ। ਕਦੇ ਆਪਣੇ ਦੇਸ਼ ਦੀ ਯਾਦ ਸਤਾਉਂਦੀ ਹੈ?
ਰਣਧੀਰ ਸਿੰਘ: ਕਦੇ ?              
ਓਸ ਪਾਰ ਡੇਰਾ ਤੇਰਾ ਡੁ¤ਬਾਂ ਏਸ ਪਾਰ ਮੈਂ
ਤੂੰ ਤਾਜ ਕਿਰਨਾਂ ਦਾ ਹੰਝੂਆਂ ਦਾ ਹਾਰ ਮੈਂ
ਸੁਰਿੰਦਰ ਸੋਹਲ: ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਅਮਰੀਕਾ ਛ¤ਡ ਕੇ ਵਾਪਸ ਹਿੰਦੋਸਤਾਨ ਵਿਚ ਰਹਿਣ ਲਈ ਚਲੇ ਜਾਵੋਗੇ?
ਰਣਧੀਰ ਸਿੰਘ:  ਮੈਂ ਜਿ¤ਥੇ ਵੀ ਰਿਹਾ ਹਾਂ ਓਥੇ ਦਾ ਹੀ ਹੋ ਜਾਨਾਂ ਹਾਂ। ਜੋਧਪੁਰ ਰਾਜਸਥਾਨ ਵਿ¤ਚ ਪ¤ਕੇ ਰਹਿਣ ਦੇ ਵਿਚਾਰ ਵੀ ਬਣੇ । ਜੈਸਲਮੇਰ ਜ਼ਮੀਨ ਵੀ ਖ਼ਰੀਦ ਲਈ ਸੀ। ਹੁਣ ਲ¤ਗਦਾ ਹੈ ਕਿ ਏਥੇ ਰਿਹਾ ਜਾ ਸਕਦਾ ਹੈ, ਕਿਤੇ ਵੀ ਰਿਹਾ ਜਾ ਸਕਦਾ ਹੈ।
ਸੁਰਿੰਦਰ ਸੋਹਲ: ਕੁਝ ਹੋਰ ਕਹਿਣਾ ਚਾਹੋਗੇ ?
ਰਣਧੀਰ ਸਿੰਘ:  ਹਾਂ । ਵਕਤ ਦੀ ਪਾਬੰਦੀ ਬਾਰੇ ਗ¤ਲ ਕਰਾਂਗਾ । ਮੈਂ ਇਸ ਬਾਰੇ ਮਸ਼ਹੂਰ ਵੀ ਹਾਂ ਅਤੇ ਬਦਨਾਮ ਵੀ ਹਾਂ। ਜੇ ਕਿਸੇ ਨੇ ਮੈਨੂੰ 5 ਵਜੇ ਸ¤ਦਿਆ ਹੈ ਤਾਂ ਮੈਂ
ਉਸ ਕੋਲ ਕੁਝ ਮਿੰਟ ਪਹਿਲਾਂ ਹੀ ਪਹੁੰਚ ਕੇ, “Sorry I am early” ਕਹਿ ਦਿੰਦਾ ਹਾਂ ।                                               
 
 
  ਮੁਲਾਕਾਤੀ-ਸੁਰਿੰਦਰ ਸੋਹਲ
ਪਾਠਕਾਂ ਦੇ ਵਿਚਾਰ


ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com