Thursday, May 17, 2012 Page Options
 

ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਫਰਵਰੀ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਅਕਤੂਬਰ 2011)

ਕਹਾਣੀਆਂ  

ਕਵਿਤਾਵਾਂ  

 

ਸਭਰੰਗ 

ਖਬਰਸਾਰ  

 

 

 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

Click here to send gifts to punjab
ਸਿਰਜਣਧਾਰਾ ਵੱਲੋਂ 'ਕੁਲਵੰਤ ਜਗਰਾਉਂ ਯਾਦਗਾਰੀ ਸਨਮਾਨ' ਸਮਾਰੋਹ Minimize
ਲੁਧਿਆਣਾ : ੨੬ ਦਸੰਬਰ   
ਮੋਗਾ ਜ਼ਿਲੇ ਦੇ ਵਸਨੀਕ ਤੇ ਪੰਜਾਬੀ ਦੇ ਉਘੇ ਕਵੀ ਪ੍ਰੀਤਮ ਸਿੰਘ ਪ੍ਰੀਤ ਨੂੰ ਤੀਸਰਾ 'ਕੁਲਵੰਤ ਜਗਰਾਉਂ ਯਾਦਗਾਰੀ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ । ਇਹ ਸਮਾਰੋਹ ਪੰਜਾਬੀ ਦੀ ਸਾਹਿਤਕ ਸੰਸਥਾ ਸਿਰਜਣਧਾਰਾ, ਲੁਧਿਆਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿਚ ਸਮਾਜ ਸੇਵੀ ਤੇ ਕਵੀ ਸ. ਈਸ਼ਰ ਸਿੰਘ ਸੋਬਤੀ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਭਾ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਔਜਲਾ, ਸ. ਪ੍ਰੀਤਮ ਸਿੰਘ ਪ੍ਰੀਤ, ਇੰਜ: ਨਵਜੋਤ ਸਿੰਘ, ਡਾ. ਗੁਲਜ਼ਾਰ ਪੰਧੇਰ ਅਤੇ  ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਟੇਜ ਸੰਭਾਲਣ ਦੀ ਜਿੰਮੇਵਾਰੀ ਸ .ਗੁਰਸ਼ਰਨ ਸਿੰਘ ਨਰੂਲਾ ਨੇ ਬਾਖੂਬੀ ਨਿਭਾਉਂਦੇ ਹੋਏ ਕੁਲਵੰਤ ਜਗਰਾਉਂ ਦੇ ਜੀਵਨ ਤੇ ਰੋਸ਼ਨੀ ਪਾਈ ।
 

ਸ. ਸੋਬਤੀ ਸਿੰਘ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਕੁਲਵੰਤ ਜਗਰਾਉਂ ਇਕ ਬੜਾ ਹੀ ਸੁਹਿਰਦ, ਮਨੁੱਖਤਾ ਨੂੰ ਸਮਰਪਿਤ ਅਤੇ ਮਿੱਠ-ਬੋਲੜਾ ਸਾਹਿਤਕਾਰ ਸੀ ।
ਸ. ਜਸਵੰਤ ਸਿੰਘ ਕੰਵਲ ਨੇ ਕਿਹਾ ਕਿ ਭਾਵੇਂ ਪੰਜਾਬੀ ਸਾਹਿਤਕਾਰ ਥੋੜ੍ਹੇ ਹਨ ਪਰ ਜੇ ਹੰਭਲਾ ਮਾਰ ਕੇ ਸਰਕਾਰ ਨੂੰ ਜਗਾਇਆ ਜਾਵੇ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ ਹੈ । 
ਪ੍ਰੋ: ਗੁਰਭਜਨ ਗਿੱਲ ਨੇ ਕੁਲਵੰਤ ਜਗਰਾਉਂ ਬਾਰੇ ਕਿਹਾ ਕਿ ਉਹ ਇੱਕ ਲੇਖਕ ਹੀ ਨਹੀਂ ਸੀ, ਸਗੋਂ ਇਕ ਸੰਸਥਾ  ਸੀ ਜਿਸ ਦੇ ਵਿਛੜ ਜਾਣ ਨਾਲ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ । 
ਸ. ਕਰਮਜੀਤ ਸਿੰਘ ਔਜਲਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਿਰਜਣਧਾਰਾ ਦੇ ਸਮੂਹ ਮੈਂਬਰਾਂ ਵੱਲੋਂ  ਕੁਲਵੰਤ ਜਗਰਾਉਂ ਦੀ ਯਾਦ ਨੂੰ ਜਿਊਂਦੇ ਰੱਖਣਾ ਪੰਜਾਬੀ  ਸਾਹਿਤ  ਪ੍ਰਤੀ ਪਿਆਰ ਅਤੇ ਸਾਹਿਤਕਾਰ ਪ੍ਰਤੀ ਮਿੱਤਰਤਾ ਦੀ ਅਦੁੱਤੀ ਮਿਸਾਲ ਹੈ। 
ਦਲਵੀਰ ਸਿੰਘ ਲੁਧਿਆਣਵੀ ਨੇ ਕੁਲਵੰਤ ਜਗਰਾਉਂ ਦੇ ਸਾਹਿਤਕ ਜੀਵਨ ਬਾਰੇ ਪਰਚਾ ਪੜ੍ਹਿਆ, ਜਦਕਿ ਡਾ. ਸਤੀਸ਼ ਚੰਦਰ ਨੇ ਸ. ਪ੍ਰੀਤਮ ਸਿੰਘ ਪ੍ਰੀਤ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਪ੍ਰੀਤ ਦੀਆਂ ਸੂਖਮਭਾਵੀ ਕਵਿਤਾਵਾਂ ਪਾਠਕ ਨੂੰ ਵਿਸਮਾਦੀ ਮੰਡਲ ਵਿਚ ਲੈ ਜਾਂਦੀਆਂ ਹਨ । 
ਉਪਰੰਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਤ੍ਰੈਲੋਚਨ ਲੋਚੀ, ਅਸ਼ੋਕ ਚਟਾਨੀ, ਸੁਖਵੰਤ ਸਿੰਘ ਮਰਵਾਹਾ ਹਰਭਜਨ ਧਰਨਾ, ਜਗੀਰ ਸਿੰਘ ਪ੍ਰੀਤ,ਅਮਰਜੀਤ ਸ਼ੇਰਪੁਰੀ, ਰਵਿੰਦਰ ਸਿੰਘ ਦੀਵਾਨਾ, ਕੁਲਵਿੰਦਰ ਕੌਰ ਧੀਮਾਨ, ਇੰਜ. ਸੁਰਜਨ ਸਿੰਘ, ਗੁਰਦੀਸ਼ ਕੌਰ ਗਰੇਵਾਲ, ਪਰਮਜੀਤ ਕੌਰ ਮਹਿਕ, ਜਗਸ਼ਰਨ ਸਿੰਘ ਛੀਨਾ, ਜੋਗਿੰਦਰ ਸਿੰਘ ਕੰਗ, ਸੱਖ ਧੂੜਕੋਟੀਆ ਆਦਿ ਨੇ ਰਚਨਾਵਾਂ ਪੜ੍ਹ ਕਿ ਮਹਿਫਲ ਨੂੰ ਚਾਰ ਚੰਨ ਲਗਾ ਦਿੱਤੇ ।     
ਇਸ ਸਮਾਰੋਹ ਵਿਚ ਬਹੁਤ ਸਾਰੇ ਸਾਹਿਤਕਾਰ, ਸਾਹਿਤ-ਪ੍ਰੇਮੀ ਅਤੇ ਉਚ ਕੋਟੀ ਦੇ ਵਿਦਵਾਨਾਂ ਸ਼ਿਰਕਤ ਕੀਤੀ, ਜਿਨ੍ਹਾਂ 'ਚ ਮੁੱਖ ਇਹ ਸਨ, ਪ੍ਰੋ:ਰਵਿੰਦਰ ਭੱਠਲ, ਸੁਭਾਸ਼ ਗੁਪਤਾ ਡੀਪੀਆਰਓ, ਸਤੀਸ਼ ਗੁਲਾਟੀ, ਪਿੰ੍ਰ : ਪ੍ਰੇਮ ਸਿੰਘ ਬਜਾਜ,ਪਿੰ: ਇੰਦਰਪਾਲ ਕੌਰ ਭਿੰਡਰ, ਦਵਿੰਦਰ ਸੇਖਾ, ਡਾ. ਕੁਲਵਿੰਦਰ ਕੌਰ ਮਿਨਹਾਸ, ਮੇਜਰ ਸਿੰਘ ਚਾਹਲ ਧਰਮਕੋਟ, ਮਹਿੰਦਰਦੀਪ ਗਰੇਵਾਲ, ਦਲਜੀਤ ਸਿੰਘ ਦਰਦੀ, ਗੁਰਦਿਆਲ ਸ਼ੌਕੀ, ਭਗਵਾਨ ਢਿੱਲੋ,  ਹਰਜਿੰਦਰ ਤੂਰ, ਬੁੱਧ ਸਿੰਘ ਨੀਲੋ, ਪਰਗਟ ਸਿੰਘ ਔਜਲਾ, ਆਦਿ ਹਾਜ਼ਿਰ ਸਨ ।
ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਆਏ ਹੋਏ ਵਿਦਵਾਨਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆ ਦਾ ਧੰਨਵਾਦ ਕੀਤਾ । 
( ਦਲਵੀਰ ਸਿੰਘ ਲੁਧਿਆਣਵੀ ), ਸਕੱਤਰ,  (ਮੋ) ੯੪੧੭੦ ੦੧੯੮੩
ਕਾਫ਼ਲੇ ਵੱਲੋਂ ਅੰਗ੍ਰੇਜ਼ੀ ਲੇਖਿਕਾ ਸਲੀਮਾਹ ਵਲਿਆਨੀ ਨਾਲ਼ ਗੱਲਬਾਤ/ ਰਘਬੀਰ ਢੰਡ ਦੀ ਕਹਾਣੀ 'ਤੇ ਵਿਚਾਰ Minimize
ਬਰੈਂਪਟਨ:- (ਕੁਲਵਿੰਦਰ ਖਹਿਰਾ/ਉਂਕਾਰਪ੍ਰੀਤ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਪਿਛਲੇ ਦਿਨੀਂ ਬਰੈਂਮਲੀ ਸਿਵਿਕ ਸੈਂਟਰ ਵਿੱਚ ਹੋਈ ਮੀਟਿੰਗ ਵਿੱਚ ਜਿੱਥੇ ਅੰਗ੍ਰੇਜ਼ੀ ਦੀ ਲੇਖਿਕਾ ਸਲੀਮਾਹ ਵਲਿਆਨੀ ਨਾਲ਼ ਗੱਲਬਾਤ ਹੋਈ ਓਥੇ ਰਘਬੀਰ ਢੰਡ ਦੀ ਕਹਾਣੀ ਕਲਾ ਅਤੇ ਕਹਾਣੀ 'ਸ਼ਾਨ-ਏ-ਪੰਜਾਬ' 'ਤੇ ਭਰਪੂਰ ਗੱਲਬਾਤ ਕੀਤੀ ਹੋਈ, ਅਤੇ ਹਾਜ਼ਰ ਕਵੀਆਂ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਮੀਟਿੰਗ ਦੇ ਸ਼ੁਰੂ ਵਿੱਚ ਉਂਕਾਰਪ੍ਰੀਤ ਨੇ ਰਘਬੀਰ ਢੰਡ ਬਾਰੇ ਤਿਆਰ ਕੀਤਾ ਗਿਆ ਪੈਂਫਲਿਟ ਰਿਲੀਜ਼ ਕਰਦਿਆਂ ਢੰਡ ਹੁਰਾਂ ਦੀ ਕਹਾਣੀ ਕਲਾ ਅਤੇ ਪ੍ਰਗਤੀਸ਼ੀਲ ਸੋਚ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਦਾ ਭਰਪੂਰ ਜ਼ਿਕਰ ਕੀਤਾ। 1990 'ਚ ਸਦੀਵੀ ਵਿਛੋੜਾ ਦੇ ਗਏ ਡਾæ ਢੰਡ ਨੇ ਇੰਗਲੈਂਡ 'ਚ ਰਹਿੰਦਿਆਂ ਜਿੱਥੇ 'ਸ਼ਾ-ਏੇ-ਪੰਜਾਬ' ਅਤੇ 'ਕੁਰਸੀ' ਵਰਗੀਆਂ ਸ਼ਾਹਕਾਰ ਲੋਕ-ਪੱਖੀ ਰਚਨਾਵਾਂ ਕੀਤੀਆਂ ਓਥੇ ਨਸਲਵਾਦ, ਮਜ਼ਦੂਰ ਘੋਲ ਅਤੇ ਇੰਡੀਅਨ ਵਰਕਰ ਐਸੋਸੀਏਸ਼ਨ ਵਰਗੀਆਂ ਲੋਕ-ਪੱਖੀ ਜਥੇਬੰਦੀਆਂ 'ਚ ਮੂਹਰਲੀਆਂ ਸਫਾਂ 'ਚ ਰਹਿ ਕੇ ਕੰਮ ਵੀ ਕੀਤਾ। ਪ੍ਰਗਤੀਸੀਲ ਸਾਹਿਤ ਸਭਾ ਗ੍ਰੇਟ-ਬ੍ਰਿਟੇਨ ਦੇ ਵੀ ਆਪ ਮੋਢੀਆਂ ਚੋਂ ਸਨ।
 
 
 
 
 
ਕੁਲਜੀਤ ਮਾਨ ਨੇ ਢੰਡ ਦੀ ਕਹਾਣੀ 'ਸ਼ਾਨੇ-ਪੰਜਾਬ' ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਲੋਕਾਂ ਵੱਲੋਂ ਆਦਰਸ਼ਵਾਦ ਦੀ ਕੀਤੀ ਜਾ ਰਹੀ ਵਿਰੋਧਤਾ ਨੇ ਇਸ ਸ਼ਬਦ ਨੂੰ ਨਾਂਹਪੱਖੀ ਰੰਗਤ ਦੇ ਦਿੱਤੀ ਹੈ ਪਰ ਰਘਬੀਰ ਢੰਡ ਦੀ ਕਹਾਣੀ ਸ਼ਾਨ-ਏ-ਪੰਜਾਬ ਇਹ ਸਾਬਤ ਕਰਦੀ ਹੈ ਕਿ ਸਾਹਿਤ ਦਾ ਆਦਰਸ਼ਵਾਦੀ ਹੋਣਾ ਕਿਸੇ ਵੀ ਤਰ੍ਹਾਂ ਅ-ਕਲਤਾਮਿਕ ਹੋਣਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਆਦਰਸ਼-ਯਥਾਰਥਵਾਦ ਦੀ ਇਹ ਕਹਾਣੀ ਆਸ਼ਾਵਦੀ ਕਹਾਣੀ ਹੈ ਜਿਸ ਦਾ ਨਾਇਕ ਇਸ ਆਸ ਦਾ ਧਾਰਨੀ ਹੈ ਕਿ ਭਾਵੇਂ ਆਦਮੀ ਨੂੰ ਹਰ ਦਰਵਾਜ਼ਾ ਬੰਦ ਵਿਖਾਈ ਦੇ ਰਿਹਾ ਹੈ ਪਰ ਫਿਰ ਵੀ ਕੋਈ ਨਾ ਕੋਈ ਦਰਵਾਜ਼ਾ ਜ਼ਰੂਰ ਖੁੱਲ੍ਹੇਗਾ ਜਿਸ ਵਿੱਚੋਂ ਉਸ ਨੂੰ ਰੌਸ਼ਨੀ ਵਿਖਾਈ ਦੇਵੇਗੀ ਅਤੇ ਮੁਕਤੀ ਦਾ ਰਾਹ ਦਿੱਸੇਗਾ। ਉਨ੍ਹਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਕਹਾਣੀ ਦਾ ਨਾਇਕ ਅੱਤ ਗਰੀਬੀ ਦੀ ਹਾਲਤ ਵਿੱਚ ਰਹਿੰਦਾ ਹੋਇਆ ਵੀ ਅੱਗੇ ਵਧਣ ਦੀ ਸੋਚ ਰਿਹਾ ਹੈ ਪਰ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੁੰਦਾ। 
ਕੁਲਵਿੰਦਰ ਖਹਿਰਾ ਨੇ ਕਿਹਾ ਕਿ ਇਸ ਨਿੱਕੀ ਜਿਹੀ ਕਹਾਣੀ ਵਿੱਚ ਢੰਡ ਨਕਸਲੀ ਲਹਿਰ ਦੀ ਗੱਲ ਵੀ ਕਰਦਾ ਹੈ, ਇਸ ਨਾਲ਼ ਜੁੜੇ ਭਾਵਕ ਅਤੇ ਤਰਕਭਰਪੂਰ ਅੰਸ਼ ਦੀ ਵੀ, ਸਰਕਾਰੀ ਗਿਰਾਵਟ ਦੀ ਵੀ, ਸਿੱਖ ਅਤੇ ਸਿੱਖੀ ਦੇ ਪਾੜੇ ਦੀ ਵੀ, ਅਤੇ ਹਨੇਰੇ ਅੰਦਰ ਜਗਦੀਆਂ ਉਨ੍ਹਾਂ ਰੌਸ਼ਨੀਆਂ ਦੀ ਵੀ ਜਿਨ੍ਹਾਂ ਨੂੰ ਆਸ ਹੈ ਕਿ ਹਨੇਰਾ ਇੱਕ ਦਿਨ ਜ਼ਰੂਰ ਮਿਟੇਗਾ। ਉਨ੍ਹਾਂ ਸਵਾਲ ਕੀਤਾ ਕਿ ਇਸ ਕਹਾਣੀ 'ਤੇ ਆਦਰਸ਼ਵਾਦੀ ਹੋਣ ਦਾ ਇਲਜ਼ਾਮ ਲੱਗਦਾ ਹੈ ਪਰ ਕੀ ਇਨਕਲਾਬੀ ਤਾਕਤਾਂ ਦੇ ਕਮਜ਼ੋਰ ਪੈ ਜਾਣ ਨਾਲ਼ ਉੱਜਲ਼ੇ ਭਵਿੱਖ ਦਾ ਸੁਪਨਾ ਵਕਤ-ਵਿਹੂਣਾ ਹੋ ਗਿਆ ਹੈ ਜਾਂ ਕੀ ਉਸ ਸਮੇਂ ਦੇ ਨਿਰਛਲ ਸੰਘਰਸ਼ ਦੀ ਗੱਲ ਕਰਨੀ ਅਰਥਹੀਨ ਹੋ ਗਈ ਹੈ? ਜਾਂ ਕੀ ਇਹ ਵੀ ਤਾਂ ਆਪਣੇ ਆਪ ਵਿੱਚ ਕੋਈ ਆਦਰਸ਼ ਹੀ ਤਾਂ ਨਹੀਂ ਕਿ ਜਿਸ ਵਿਚਾਰਧਾਰਾ ਦੇ ਮੁੜ ਤਾਕਤ ਫੜ ਜਾਣ ਤੋਂ ਹਰ ਸਰਮਾਏਦਾਰ ਨਿਜ਼ਾਮ ਨੂੰ ਖ਼ਤਰਾ ਮਹਿਸੂਸ ਹੁੰਦਾ ਹੋਵੇ ਉਸ ਦੀ ਗੱਲ ਕਰਨੀ ਹੀ ਬੰਦ ਕਰ ਦਿੱਤੀ ਜਾਵੇ?
ਉੱਘੇ ਚਿੰਤਕ, ਬਲਰਾਜ ਚੀਮਾ ਨੇ ਕਿਹਾ ਕਿ ਯਥਾਰਯਵਾਦ ਜਦੋਂ ਸਿਖਰ 'ਤੇ ਪਹੁੰਚ ਜਾਂਦਾ ਹੈ ਤਾਂ ਉਹ ਕੁਦਰਤਵਾਦ (ਨੈਚਰਲਇਜ਼ਮ) ਕਹਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਹਾਣੀ ਪੜ੍ਹਦਿਆਂ ਮਹਿਸੂਸ ਹੁੰਦਾ ਕਿ ਇਸ ਕਹਾਣੀ ਦਾ ਨਾਂ 'ਧਰਤੀ ਹੇਠਲਾ ਬਲਦ' ਵਧੇਰੇ ਢੁੱਕਦਾ ਹੈ ਕਿਉਂਕਿ ਇਸ ਕਹਾਣੀ ਦੇ ਨਾਇਕ ਜਸਵੰਤ ਵਰਗੇ ਲੋਕ ਹੀ ਹਨ ਜੋ ਇਸ ਧਰਤੀ ਦਾ ਭਾਰ ਚੁੱਕੀ ਫਿਰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਢੰਡ ਨੇ ਜਸਵੰਤ ਦੀ ਧੀ ਰੋਮਾਨਾ ਦੀ ਪਾਤਰ-ਉਸਾਰੀ ਕਮਾਲ ਦੀ ਕੀਤੀ ਹੈ ਓਥੇ ਜਸਵੰਤ ਦੇ ਡਾਇਆਲੌਗ ਵੀ ਉਸ ਦੇ ਅੰਦਰੋਂ ਨਿਕਲ਼ੀ ਹੋਈ ਆਵਾਜ਼ ਮਹਿਸੂਸ ਹੁੰਦੇ ਹਨ ਪਰ ਉਸ ਦੀ ਪਤਨੀ ਸੀਮਾ ਦਾ ਕਿਰਦਾਰ ਪੂਰੀ ਤਰ੍ਹਾਂ ਨਹੀਂ ਉਭਾਰਿਆ ਗਿਆ। 
ਡਾæ ਜਗਦੀਸ਼ ਚੋਪੜਾ ਨੇ ਢੰਡ ਦੇ ਅਹਿਸਾਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਨੇ ਹੌਸਲੇ ਵਾਲ਼ੀਆਂ ਗੱਲਾਂ ਕੀਤੀਆਂ ਹਨ ਜਿਵੇਂ ਕਿ ਨਕਸਲੀ ਪੁੱਤ ਵੱਲੋਂ ਆਪਣੇ ਨਸਲੀ ਵਿਚਾਰਾਂ ਵਾਲ਼ੇ ਧਾਰਮਿਕ ਬਾਪ ਨੂੰ ਗੁਰੁ ਗੋਬਿੰਦ ਸਿੰਘ ਦੇ ਜ਼ਾਤਪਾਤ ਖਤਮ ਕਰਨ ਦੇ ਫ਼ਲਸਫ਼ੇ ਬਾਰੇ ਯਾਦ ਦਿਵਾਉਣ 'ਤੇ ਬਾਪ ਦਾ ਅੱਗੋਂ ਕਹਿਣਾ, "ਦੱਸ ਜੇ ਗੁਰੁ ਗੋਬਿੰਦ ਸਿੰਘ ਕਿਸੇ ਹੋਰ ਜ਼ਾਤ ਬਰਦਾਰੀ 'ਚ ਆਪਣਾ ਕੋਈ ਵਿਆਹ ਕਰਵਾਇਆ?"
ਉੱਘੇ ਪੱਤਰਕਾਰ ਅਤੇ ਚਿੰਤਕ ਸੁਰਜਨ ਜ਼ੀਰਵੀ ਹੁਰਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਆਦਰਸ਼ਵਾਦ ਕਿਵੇਂ ਵੀ ਨਾਂਹ-ਪੱਖੀ ਜਾਂ ਪਿਛਾਂਹ-ਖਿੱਚੂ ਵਰਤਾਰਾ ਨਹੀਂ। ਊਹਨਾਂ ਇਸ ਗੱਲ ਨਾਲ ਅਸਹਿਮਤੀ ਪ੍ਰਗਟਾਈ ਕਿ ਯਥਾਰਥਵਾਦ ਅਤੇ ਆਦਰਸ਼ਵਾਦ 'ਚ ਕੋਈ ਟਕਰਾਅ ਹੁੰਦਾ ਹੈ। ਉਹਨਾਂ ਕਿਹਾ ਕਿ ਲੋਕ-ਪੱਖੀ ਕਲਾ ਦੇ ਪੱਧਰ ਤੇ ਆਦਰਸ਼ਵਾਦ ਅਤੇ ਯਥਾਰਥਵਾਦ ਇੱਕ ਦੂਸਰੇ ਦੇ ਪੂਰਕ ਹਨ। ਉਹਨਾਂ ਕਿਹਾ ਕਿ ਕਲਾ ਜਦੋਂ ਲੋਕ-ਕਲਿਆਣ ਲਈ ਅਪਣਾ ਰੋਲ ਸਹੀ ਅਰਥਾਂ 'ਚ ਨਿਭਾਉਂਦੀ ਹੈ ਤਾਂ ਉਸ ਦੇ ਧੁਰ ਅੰਦਰ 'ਚ ਇੱਕ ਆਦਰਸ਼ ਨੂੰ ਸਾਕਾਰ ਕਰਨ ਦਾ ਸੁਪਨਾ ਕਾਰਜਸ਼ੀਲ ਰਹਿੰਦਾ ਹੈ। 
ਡਾæ ਸਲੀਮਾਹ ਵਲਿਆਨੀ ਦੀ ਜਾਣ-ਪਛਾਣ ਕਰਵਾਉਂਦਿਆਂ ਉੱਘੀ ਸਾæਇਰਾ, ਨੀਟਾ ਬਲਵਿੰਦਰ ਨੇ ਦੱਸਿਆ ਕਿ ਦੋ ਕਾਵਿ ਸੰਗ੍ਰਿਹਾਂ, 'ਬਰੀਦਿੰਗ ਟੂ ਬਰੈਥ', ਅਤੇ 'ਲੈਟਰ-ਇਨ ਲੈਟਰ ਆਊਟ' ਦੀ ਲੇਖਿਕਾ ਵਲਿਆਨੀ ਕਵਿੱਤਰੀ ਹੋਣ ਦੇ ਨਾਲ਼ ਨਾਲ਼ ਐਕਟਿਵਿਸਟ ਵੀ ਹੈ ਜੋ ਲੰਮੇਂ ਸਮੇਂ ਤੋਂ ਨਸਲੀ ਨਿਜ਼ਾਮ ਵਿਰੁੱਧ ਕੰਮ ਕਰ ਰਹੀਆਂ ਜਥੇਬੰਦੀਆਂ ਵਿੱਚ ਸਰਗਰਮ ਹੈ। ਉਹਨਾਂ ਨੇ ਸਲੀਮਾਹ ਦੀਆਂ ਕਵਿਤਾਵਾਂ ਚੋਂ ਕੁਝ ਚੋਣਵੀਆਂ ਟੁਕੜੀਆਂ ਸਾਂਝੀਆਂ ਕਰਦਿਆਂ ਉਹਨਾਂ ਨੂੰ ਮੰਚ ਤੇ ਆਉਣ ਦੀ ਕਾਵਿਕ ਦਾਅਵਤ ਦਿੱਤੀ। 
ਡਾæ ਵਲਿਆਨੀ ਨੇ ਆਪਣੀਆਂ ਗਤੀਵਿਧੀਆਂ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਉਹ ਦੱਖਣੀ ਅਫਰੀਕਾ ਦੇ ਨਸਲਵਾਦ ਦੇ ਖਾਤਮੇਂ ਦੀ ਦਸਵੀਂ ਵਰ੍ਹੇਗੰਢ ਸਮੇਂ ਓਥੇ ਗਈ ਤਾਂ ਇਹ ਵੇਖ ਕੇ ਦੁਖੀ ਹੋਈ ਕਿ ਨਸਲਵਾਦ ਖਤਮ ਹੋਣ ਤੋਂ 10 ਸਾਲ ਬਾਅਦ ਵੀ ਓਥੋਂ ਦਾ ਮਾਹੌਲ ਸੁਧਰਨ ਦੀ ਬਜਾਏ ਵਿਗੜਿਆ ਹੀ ਹੈ ਕਿਉਂਕਿ ਅਖੌਤੀ ਜਮਹੂਰੀਅਤ ਆਉਣ ਤੋਂ ਬਾਅਦ ਨਾ-ਬਰਾਬਰੀ ਹੋਰ ਵੀ ਵਧ ਗਈ ਹੈ। ਪਰ ਇਸ ਦੇ ਨਾਲ਼ ਹੀ ਉਨ੍ਹਾਂ ਨੇ ਕੈਨੇਡਾ ਵਰਗੇ ਦੇਸ਼ ਵਿਚਲੀ ਨਾ-ਬਰਾਬਰੀ ਦੀ ਗੱਲ ਵੀ ਕੀਤੀ ਜਿੱਥੇ ਅਜੇ ਵੀ ਰੰਗਦਾਰ ਲੋਕ ਵੱਧ ਲਿਆਕਤ ਹੋਣ ਦੇ ਬਾਵਜੂਦ ਗੋਰੇ ਰੰਗ ਦੇ ਲੋਕਾਂ ਨਾਲ਼ੋਂ ਘੱਟ ਪੈਸੇ ਕਮਾ ਰਹੇ ਹਨ। ਗੱਲਬਾਤ ਦੇ ਨਾਲ ਨਾਲ ਉਹਨਾਂ ਨੇ ਅਪਣੀਆਂ ਦੋਹਾਂ ਪੁਸਤਕਾਂ ਚੋਂ ਢੁਕਵੀਆਂ ਕਵਿਤਾਵਾਂ ਵੀ ਅਪਣੇ ਵਿਲੱਖਣ ਅੰਦਾਜ਼ 'ਚ ਸਾਂਝੀਆਂ ਕੀਤੀਆਂ।
ਹਾਜ਼ਰ ਕਾਫ਼ਲਾ ਮੈਂਬਰਾਂ ਚੋਂ ਡਾæ ਬਲਜਿੰਦਰ ਸੇਖੋਂ, ਨਵਕਿਰਨ ਸਿੱਧੂ, ਨਾਹਰ ਸਿੰਘ ਔਜਲਾ, ਕੁਲਜੀਤ ਮਾਨ, ਬਲਰਾਜ ਚੀਮਾਂ, ਡਾæ ਜਗਦੀਸ਼ ਚੋਪੜਾ, ਪ੍ਰਤੀਕ ਆਰਟਿਸਟ ਅਤੇ ਉਂਕਾਰਪ੍ਰੀਤ ਨੇ ਸਲੀਮਾਹ ਤੋਂ ਊਹਨਾਂ ਦੇ ਕੰਮਾਂ ਅਤੇ ਕਵਿਤਾਵਾਂ ਦੇ ਆਧਾਰ ਤੇ ਕਈ ਮਹੱਤਵ ਪੁਰਨ ਪ੍ਰਸ਼ਨ ਪੁੱਛੇ ਜਿਹਨਾਂ ਦਾ ਉੱਤਰ ਉਹਨਾਂ ਨੇ ਬਾਦਲੀਲ ਦਿੱਤਾ। ਸਵਾਲ-ਜਵਾਬ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਦੋਂ ਤੱਕ ਅਸੀਂ ਇੱਕ ਸਾਂਝੀ ਕੈਨੇਡੀਅਨ ਕਮਿਊਨਿਟੀ ਨਹੀਂ ਉਸਾਰ ਲੈਂਦੇ ਉਦੋਂ ਤੱਕ ਇਸ ਗਰੀਬੀ ਅਧਾਰਿਤ ਨਸਲਵਾਦੀ ਪਾੜੇ ਦਾ ਖਾਤਮਾ ਨਾਮੁਮਕਿਨ ਹੈ। 
ਇਸ ਮੌਕੇ ਕਵਿਤਾ ਦੇ ਦੌਰ 'ਚ ਗੁਰਦਾਸ ਮਿਨਹਾਸ, ਡਾæ ਬਲਜਿੰਦਰ ਸੇਖੋਂ,ਡਾæ ਜਗਦੀਸ਼ ਚੋਪੜਾ, ਬਲਬੀਰ ਸਿਕੰਦ ਅਤੇ ਰਾਜਪਾਲ ਬੋਪਾਰਾਏ ਨੇ ਅਪਣੇ ਖੂਬਸੂਰਤ ਕਲਾਮ ਨਾਲ ਮਾਹੌਲ ਨੂੰ ਕਾਵਿਕ ਬੁਲੰਦੀਆਂ ਤੇ ਪੁਜਾ ਦਿੱਤਾ। ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸਰਵਣ ਸਿੰਘ, ਹਰਦੇਵ ਆਰਟਿਸਟ, ਡਾæ ਹਰਭਜਨ ਗਰੀਜ਼ੀ, ਮਨਮੋਹਨ ਗੁਲਾਟੀ, ਸ਼ਾਇਰਾ ਗੁਰਪ੍ਰੀਤ, ਕਾਮਰੇਡ ਸੁਖਦੇਵ ਅਤੇ ਵਕੀਲ ਕਲੇਰ ਨੇ ਵੀ ਇਸ ਭਾਵ ਪੂਰਤ ਮਿਲਣੀ 'ਚ ਭਰਪੂਰ ਯੋਗਦਾਨ ਪਾਇਆ। ਮਿਲਣੀ ਦੀ ਸਮਾਪਤੀ, ਬਲਰਾਜ ਚੀਮਾ ਵਲੋਂ ਸਭ ਦਾ ਧੰਨਵਾਦ ਕਰਨ ਨਾਲ ਹੋਈ।  
ਪਾਠਕਾਂ ਦੇ ਵਿਚਾਰ


ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ Minimize
ਲੁਧਿਆਣਾ :੧੨ ਦਸੰਬਰ     
ਭਾਰਤੀ ਸਾਹਿਤ ਅਕਾਡਮੀ ਦੇ ਅਵਾਰਡ ਵਿਜੇਤਾ ਅਤੇ ਪ੍ਰਸਿੱਧ  ਨਾਵਲਕਾਰ ਮਿੱਤਰਸੈਨ ਮੀਤ ਨੇ ਸਮਰੱਥ ਸ਼ਾਇਰ ਅਤੇ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ ਦਾ ਕਾਵਿ-ਸੰਗ੍ਰਹਿ "ਜੰਗਲ ਦੀ ਅੱਖ" ਲੋਕ ਅਰਪਿਤ ਕਰਦੇ ਹੋਏ ਕਿਹਾ ਕਿ ਚੰਗਾ ਸਾਹਿਤ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ; ਸੋ ਪ੍ਰੀਤਮ ਪੰਧੇਰ ਨੇ ਸਮਾਜਿਕ ਮਸਲਿਆਂ 'ਤੇ ਇੱਕ ਪ੍ਰਭਾਵਸ਼ਾਲੀ ਪੁਸਤਕ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਹੀ ਨਹੀਂ ਕੀਤਾ, ਸਗੋਂ ਸਮਾਜ ਨੂੰ ਨਿੱਗਰ ਸੇਧ ਵੀ ਦਿੱਤੀ ਹੈ ।  
ਪ੍ਰਧਾਨਗੀ ਮੰਡਲ ਵਿੱਚ ਮਾਨਯੋਗ ਸ੍ਰੀ ਮੀਤ ਦੇ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ.) ਦੇ ਜਨਰਲ ਸਕੱਤਰ ਡਾ. ਰਜਨੀਸ਼ ਬਹਾਦਰ ਸਿੰਘ, ਸਿਰਜਨਧਾਰਾ ਦੇ ਪ੍ਰਧਾਨ 
 
ਸ. ਕਰਮਜੀਤ ਸਿੰਘ ਔਜਲਾ, ਸਭਾ ਦੇ ਸਰਪ੍ਰਸਤ ਪ੍ਰੋ: ਮਹਿੰਦਰਦੀਪ ਗਰੇਵਾਲ ਅਤੇ ਕਨੇਡਾ ਤੋਂ ਅਮਰਮਜੀਤ ਸੂਫ਼ੀ ਸ਼ਾਮਿਲ ਸਨ ।
ਇਹ ਸਮਾਗਕਾਡਮੀ, ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ.) ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ । ਡਾ. ਸੁਰਜੀਤ ਬਰਾੜ ਨੇ ਪੁਸਤਕ 'ਤੇ ਆਪਣਾ ਖੋਜ ਪੱਤਰ ਪੜ੍ਹਦੇ ਹੋਏ ਕਿਹਾ ਕਿ ਪੰਧੇਰ ਦੀ ਕਵਿਤਾ ਵਿਚ ਲੋਕ ਮਸਲਿਆਂ ਅਤੇ ਵਿਸ਼ਵਮੰਡੀ ਦੇ ਪ੍ਰਭਾਵਾਂ ਹੇਠ ਆਏ ਵਿਗਾੜਾਂ 'ਤੇ ਯਥਾਰਥਵਾਦੀ ਟਿੱਪਣੀਆਂ ਕੀਤੀਆਂ ਹਨ। ਚਰਚਾ ਦੀ ਸ਼ੁਰੂਆਤ ਡਾ. ਗੁਲਜ਼ਾਰ ਪੰਧੇਰ ਨੇ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਦੇ ਨਾਲ-ਨਾਲ ਤੁਰਦਾ ਇਹ ਕਾਵਿ ਸੰਗ੍ਰਹਿ ਜ਼ਿੰਦਗੀ ਦਾ ਬਿਰਤਾਂਤ ਵੀ ਦੱਸਦਾ ਹੈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ: ਮਹਿੰਦਰਦੀਪ ਗਰੇਵਾਲ ਨੇ ਨਿਭਾਉਂਦੇ ਹੋਏ ਕਿਹਾ ਕਿ ਪ੍ਰੀਤਮ ਦਾ ਜੀਵਨ ਅਤੇ ਕਵਿਤਾ ਉਸਦੇ ਸਮਾਜਕ ਸੰਘਰਸ਼ ਦੀ  ਉਪਜ ਹੈ । 
 
 
 
ਡਾ. ਸੁਖਦੇਵ ਸਿੰਘ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸ਼ਾਂਤ-ਚਿਤ ਵਰਗੀ ਕੂਲ਼੍ਹ ਦੀ ਰਵਾਨੀ ਵਰਗੀਆਂ ਪੰਧੇਰ ਦੀਆਂ ਨਜ਼ਮਾਂ ਸਮਾਜਿਕ ਬੁਰਾਈਆਂ ਦੀ ਥੇਹ 'ਤੇ ਚਾਨਣ ਬਿਖੇਰ ਕੇ ਸਮਾਜ ਨੂੰ ਰੌਸ਼ਨ ਕਰਦੀਆਂ ਹਨ ।
ਡਾ ਰਜਨੀਸ਼ ਬਹਾਦਰ ਸਿੰਘ ਨੇ ਕਿਹਾ ਕਿ ਪੰਧੇਰ ਦੀ ਸ਼ਾਇਰੀ ਦੀ ਵਡਿਆਈ ਉਸਦੀ ਸਮਾਜਿਕ ਚੇਤਨਾ ਅਤੇ ਪ੍ਰਚੰਡ ਪੇਸ਼ਕਾਰੀ ਦੀ ਹੈ ।
ਭਾਰਤੀ ਸਾਹਿਤ ਅਕਾਡਮੀ ਦੇ ਅਵਾਰਡ ਵਿਜੇਤਾ ਪ੍ਰੋ: ਨਰਿੰਜਨ ਤਸਨੀਮ ਨੇ ਆਪਣੇ ਸੁਨੇਹੇ ਵਿਚ ਕਿਹਾ ਹੈ ਕਿ ਪ੍ਰੀਤਮ ਪੰਧੇਰ ਤਾਂ ਮੂੰਹ-ਬੰਦ ਜਵਾਲਾਮੁਖੀ ਹੈ, ਪਰ ਜਦੋਂ ਉਹ ਬੋਲਦਾ ਹੈ ਤਾਂ ਧਮਕ ਦੂਰ-ਦੂਰ ਤੱਕ ਜਾਂਦੀ ਹੈ ।
ਪੁਸਤਕ 'ਤੇ ਵਿਚਾਰ ਰੱਖਣ ਵਾਲਿਆ ਵਿੱਚ ਸਭਾ ਦੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਗੁਰਸ਼ਰਨ ਸਿੰਘ ਨਰੂਲਾ, ਦਰਸ਼ਨ ਓਬਰਾਏ, ਮਾ. ਹਰਪ੍ਰੀਤ ਸਿੰਘ ਪੰਧੇਰ (ਸਿਆੜ) ਆਦਿ ਸ਼ਾਮਿਲ ਸਨ। 
ਇਸ ਮੌਕੇ 'ਤੇ ਪ੍ਰੀਤਮ ਪੰਧੇਰ ਨੇ ਆਪਣੀਆਂ ਕੁਝ ਕਵਿਤਾਵਾਂ ਦਾ ਪਾਠ ਵੀ ਕੀਤਾ । ਇਸ ਸਮਾਗਮ ਵਿਚ ਬਹੁ-ਗਿਣਤੀ 'ਚ ਵਿਦਵਾਨ, ਸਾਹਿਤਕਾਰ ਤੇ ਸਾਹਿਤ—ਪ੍ਰੇਮੀ ਸ਼ਾਮਿਲ ਹੋਏ, ਜਿਨ੍ਹਾਂ ਵਿਚ ਮੁੱਖ ਇਹ ਸਨ ਜਨਾਬ ਸਰਦਾਰ ਪੰਛੀ, ਜਨਮੇਜਾ ਸਿੰਘ ਜੌਹਲ, ਡਾ. ਸਰੂਪ ਸਿੰਘ ਅਲੱਗ, ਪ੍ਰੋ: ਰਵਿੰਦਰ ਭੱਠਲ, ਸੁਰਿੰਦਰ ਰਾਮਪੁਰੀ, ਡਾ. ਐਸ ਐਨ ਸੇਵਕ, ਡਾ ਕੁਲਵਿਦਰ ਕੌਰ ਮਿਨਹਾਸ, ਬਲਵੰਤ ਸਿੰਘ ਮੁਸਾਫਿਰ, ਅਜੀਤ ਪਿਆਸਾ, ਸੁਰਜੀਤ ਸਿੰਘ ਅਲਬੇਲਾ, ਮਨਜਿੰਦਰ ਧਨੋਆ, ਬਲਵੰਤ ਸਿੰਘ ਸਨੇਹੀ, ਹਰਭਜਨ ਧਰਨਾ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਭਗਵਾਨ ਢਿੱਲੋ, ਹਰਬੰਸ ਸਿੰਘ ਸੰਧੂ, ਡਾ. ਅਮਰਜੀਤ ਸਿੰਘ, ਸਤੀਸ਼ ਗੁਲਾਟੀ, ਜਸਵੰਤ ਸਿੰਘ ਅਮਨ, ਡਾ. ਤਰਸੇਮ ਸਿੰਘ ਗਰੇਵਾਲ, ਨਵਦੀਪ ਕੌਰ ਗਰੇਵਾਲ, ਦੀਪ ਜਗਦੀਪ ਸਿੰਘ, ਪ੍ਰੋ: ਕਿਸ਼ਨ ਸਿੰਘ, ਸਰਬਜੀਤ ਵਿਰਦੀ, ਅਮਰਜੀਤ  ਸ਼ੇਰਪੁਰੀ, ਪ੍ਰਿੰ: ਇੰਦਰਜੀਤ ਪਾਲ ਕੌਰ ਭਿੰਡਰ, ਅਮਰਜੀਤ ਹਿਰਦੇ, ਗੁਰਦੀਸ਼ ਕੌਰ ਗਰੇਵਾਲ, ਦਰਸ਼ਨ ਕੌਰ ਗਿੱਲ, ਜਗਸ਼ਰਨ ਸਿੰਘ ਛੀਨਾ, ਇੰਜ: ਸੁਰਜਨ ਸਿੰਘ,  ਆਦਿ ਹਾਜ਼ਿਰ ਹੋਏ ।
( ਦਲਵੀਰ ਸਿੰਘ ਲੁਧਿਆਣਵੀ ), ਜਨਰਲ ਸਕੱਤਰ (ਮੋ) ੯੪੧੭੦ ੦੧੯੮੩

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com