Monday, February 06, 2012 Page Options
 
ਇਸ ਅੰਕ ਵਿਚ (ਫਰਵਰੀ 2012)

ਕਹਾਣੀਆਂ

ਕਵਿਤਾਵਾਂ

ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

ਇਸ ਅੰਕ ਵਿਚ (ਅਕਤੂਬਰ 2011)

Click here to send gifts to punjab
ਸਿਰਜਣਧਾਰਾ ਵੱਲੋਂ ਅਕਾਡਮੀ ਦੀ ਨਵੀਂ ਟੀਮ ਦਾ ਸਵਾਗਤੀ ਸਨਮਾਨ ਅਤੇ ਰਿਲੀਜ਼ ਸਮਾਰੋਹ ਦੀਆਂ ਕੁਝ ਤਸਵੀਰਾਂ
ਤਸਵੀਰ ਨੂੰ ਵੱਡਾ ਕਰਨ ਲਈ ਉਸ ਉਪਰ ਕਲਿੱਕ ਕਰੋ
Error An error has occurred.
Error: ਸਿਰਜਣਧਾਰਾ ਵੱਲੋਂ ਅਕਾਡਮੀ ਦੀ ਨਵੀਂ ਟੀਮ ਦਾ ਸਵਾਗਤੀ ਸਨਮਾਨ ਅਤੇ ਰਿਲੀਜ਼ ਸਮਾਰੋਹ ਦੀਆਂ ਕੁਝ ਤਸਵੀਰਾਂ is currently unavailable.

ਸਿਰਜਣਧਾਰਾ ਵੱਲੋਂ ਅਕਾਡਮੀ ਦੀ ਨਵੀਂ ਟੀਮ ਦਾ ਸਵਾਗਤੀ ਸਨਮਾਨ ਅਤੇ ਰਿਲੀਜ਼ ਸਮਾਰੋਹ
ਲੁਧਿਆਣਾ: ( ਦਲਵੀਰ ਸਿੰਘ ਲੁਧਿਆਣਵੀ) ਪੰਜਾਬੀ ਦੀ ਪ੍ਰਮੁੱਖ ਸਾਹਿੱਤਕ ਸੰਸਥਾ 'ਸਿਰਜਣਧਾਰਾ' ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੀ ਨਵੀਂ ਟੀਮ ਦਾ ਸਵਾਗਤੀ ਸਨਮਾਨ ਅਤੇ ਸਰਦਾਰ ਗੁਰਨਾਮ ਸਿੰਘ ਕੋਮਲ ਦਾ ਕਾਵਿ-ਸੰਗ੍ਰਹਿ, “ਆਖਰੀ ਸੁਗਾਤ” ਲੋਕ ਅਰਪਣ ਪੰਜਾਬੀ ਭਵਨ, ਲੁਧਿਆਣਾ ਵਿਖੇ  ਕੀਤਾ ਗਿਆ। ਇਸ ਮੌਕੇ 'ਤੇ 'ਸੇਵਾ ਲਹਿਰ' ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਪ੍ਰਿੰ: ਪ੍ਰੇਮ ਸਿੰਘ ਬਜਾਜ, ਸ੍ਰੀ ਸੁਰਿੰਦਰ ਕੈਲੇ ਅਤੇ ਮੁੱਖ ਮਹਿਮਾਨ ਵਜੋਂ ਪ੍ਰੋ: ਨਿਰੰਜਨ ਤਸਨੀਮ ਸ਼ਾਮਿਲ ਹੋਏ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਸ਼ਰਨ ਸਿੰਘ ਨਰੂਲਾ ਨੇ ਬਾਖੂਬੀ ਨਿਭਾਈ ।
 
      ਪ੍ਰੋ: ਗੁਰਭਜਨ ਗਿੱਲ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਿਰਜਣਧਾਰਾ ਸਾਹਿਤ ਸਿਰਜਕਾਂ ਦੀ ਸੰਸਥਾ ਹੈ ਜੋ ਨਵੇਂ ਲੇਖਕਾਂ ਨੂੰ ਉਸਾਰੂ ਸੇਧ ਦੇ ਕੇ ਇੱਕ ਸ਼ਲਾਘਾਯੋਗ ਕਾਰਜ ਕਰ ਰਹੀ ਹੈ ਅਤੇ ਸਾਈ ਮੀਆਂ ਪੁਸਤਕ ਬਾਜ਼ਾਰ ਨੂੰ  ਪੂਰਾ ਕਰਨਾ ਸਾਡਾ ਫਰਜ਼ ਹੈ । ਉਨ੍ਹਾਂ ਇਹ ਵੀ ਕਿਹਾ ਕਿ ਗੁਰਨਾਮ ਸਿੰਘ ਕੋਮਲ ਨੇ “ਆਖਰੀ ਸੁਗਾਤ” ਵਿਚ ਜੋ ਰਚਨਾਵਾਂ ਰਚੀਆਂ ਹਨ ਉਹ ਸਾਂਭਣਯੋਗ ਹਨ।  ਪ੍ਰੋ: ਨਿਰੰਜਨ ਤਸਨੀਮ ਨੇ ਕਿਹਾ ਕਿ ਪ੍ਰੋ: ਗੁਰਭਜਨ ਗਿੱਲ ਦੇ ਪ੍ਰਧਾਨ ਬਣਨ ਨਾਲ ਸਾਹਿਤਕਾਰਾਂ ਦੀਆਂ ਉਨ੍ਹਾਂ ਪ੍ਰਤੀ ਆਸ਼ਾਵਾਂ ਵੱਧ ਗਈਆਂ ਹਨ, ਉਮੀਦ ਹੈ ਕਿ ਉਹ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਨੇਪੜੇ ਚਾੜ੍ਹਨਗੇ ।
 
      ਸ. ਕਰਮਜੀਤ ਸਿੰਘ ਔਜਲਾ ਨੇ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਦੀ ਚੁਣੀ ਗਈ ਨਵੀਂ ਟੀਮ ਨੂੰ ਸਿਰਜਣਧਾਰਾ ਵੱਲੋਂ ਹਰ ਪੱਖ ਤੋਂ ਸਹਿਯੋਗ ਦਿੱਤਾ ਜਾਵੇਗਾ ਅਤੇ ਸਰਦਾਰ ਗੁਰਨਾਮ ਸਿੰਘ ਕੋਮਲ ਨੇ ਆਪਣੀ ਪੁਸਤਕ 'ਆਖਰੀ ਸੁਗਾਤ' ਵਿੱਚ ਧਾਰਮਿਕ ਅਤੇ ਸੱਭਿਆਚਾਰਕ ਰਚਨਾਵਾਂ ਰਚੀਆਂ ਹਨ ਜੋ ਸਮਾਜ ਨੂੰ ਨਿੱਗਰ ਸੇਧ ਦੇਣਗੀਆਂ । ਉਨਾਂ ਇਹ ਵੀ ਕਿਹਾ ਕਿ ਪ੍ਰੋ: ਨਰਿੰਜਨ ਤਸਨੀਮ ਹੁਰਾਂ ਨੇ 'ਐਟ ਦਾ ਕਰਾਸ ਰੋਡਸ' ਅੰਗਰੇਜ਼ੀ ਟ੍ਰਿਬਿਊਨ ਵਿਚ ਜਿਹੜਾ ਕਾਲਮ ਛਪਦਾ ਹੈ, ਉਸ ਨੁੂੰ ਦਸ ਸਾਲ ਹੋ ਗਏ ਹਨ ਜਿਸ ਰਾਹੀਂ ਉਹ ਸਾਹਿਤਕਾਰਾਂ ਅਤੇ ਸਾਹਿਤ ਬਾਰੇ ਜਾਣਕਾਰੀ ਭਰੁਪੂਰ ਲੇਖ ਲਿਖਦੇ ਹਨ, ਸਾਨੂੰ ਸਭ ਨੂੰ ਉਨ੍ਹਾਂ 'ਤੇ ਮਾਣ ਹੈ । ਪ੍ਰਿੰ: ਪ੍ਰੇਮ ਸਿੰਘ ਬਜਾਜ ਨੇ ਆਪਣਾ ਵਿਚਾਰਾਂ ਵਿਚ ਕਿਹਾ ਕਿ ਉਹ ਸੰਸਥਾ ਜਿਸ ਦੇ ਬਾਸ਼ਿੰਦੇ ਮਿਹਨਤੀ ਤੇ ਹੌਸਲੇ ਵਾਲੇ ਹੋਣ ਸਦਾ ਹੀ ਤਰੱਕੀ ਵੱਲ ਜਾਂਦੀ ਹੈ । ਸਰਦਾਰ ਗੁਰਨਾਮ ਸਿੰਘ ਕੋਮਲ ਨੂੰ ਉਨ੍ਹਾਂ ਦੀ ਇਸ ਪਰਪੱਕ ਲਿਖਤ ਲਈ ਸ. ਭਾਗ ਸਿੰਘ ਭਮਰਾ, ਗੁਰਮੀਤ ਸਿੰਘ ਬਿਰਦੀ, ਬਲਬੀਰ ਸਿੰਘ ਬੱਲੀ ਅਤੇ ਸ. ਸਤਨਾਮ ਸਿੰਘ ਨੇ ਸਨਮਾਨਿਤ ਕੀਤਾ । 
 
      ਇਸ ਮੌਕੇ 'ਤੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਸੁਰਿੰਦਰ ਰਾਮਪੁਰੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਨਿਰਮਲ ਜੌੜਾ, ਤ੍ਰੈਲੋਚਨ ਲੋਚੀ, ਡਾ. ਸਰੂਪ ਸਿੰਘ ਅਲੱਗ, ਡਾ. ਸਵਰਨਜੀਤ ਕੌਰ ਗਰੇਵਾਲ, ਦਵਿੰਦਰ ਸੇਖਾ, ਦਲਵੀਰ ਸਿੰਘ ਲੁਧਿਆਣਵੀ, ਆਦਿ ਨੇ ਵੀ ਆਪੋ-ਆਪਣੇ ਵਿਚਾਰ ਰੱਖੇ। ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਹਰਭਜਨ ਧਰਨਾ, ਹਰਦੇਵ ਸਿੰਘ ਕਲਸੀ, ਪਰਗਟ ਸਿੰਘ ਇਕੋਲਾਹਾ, ਸੁਰਜੀਤ ਸਿੰਘ ਅਲਬੇਲਾ, ਚਰਨਜੀਤ ਸਿੰਘ ਦੋਸ਼ੀ, ਸਤੀਸ਼ ਗੁਲਾਟੀ, ਦਲਬੀਰ ਸਿੰਘ ਕਲੇਰ,  ਸਪੂਰਨ ਸਿੰਘ ਸਨਮ,  ਗੁਰਦੀਸ਼ ਕੌਰ ਗਰੇਵਾਲ, ਰਜਿੰਦਰ ਨਾਥ ਸ਼ਰਮਾ, ਜੋਗਿੰਦਰ ਸਿੰਘ ਕੰਗ, ਬਲਵੰਤ ਸਿੰਘ ਸਨੇਹੀ, ਅਮਰਜੀਤ ਸਿੰਘ ਸ਼ੇਰਪੁਰੀ, ਐਮ ਡੀ ਕਲਾਮ, ਆਦਿ ਨੇ ਆਪੋ ਆਪਣੀ ਰਚਾਵਾਂ ਪੇਸ਼ ਕਰਕੇ ਸਭਿਆਚਾਰਕ ਵਿਰਸੇ ਦੀ ਝੜੀ ਲਗਾ ਦਿੱਤੀ ।
 
      ਇਸ ਸਮਾਗਮ ਵਿਚ ਹੋਰ ਵੀ ਬੁੱਧੀਜੀਵੀ ਡਾ. ਗੁਰਇਕਬਾਲ ਸਿੰਘ, ਸੁਰਜੀਤ ਜੱਜ, ਪ੍ਰਿੰ: ਇੰਦਰਜੀਤ ਪਾਲ ਕੌਰ ਭਿੰਡਰ, ਜਸਵਿੰਦਰ ਧਨਾਨਸੂ, ਤੇਜਾ ਸਿੰਘ ਸਾਜਨ, ਸੁਰਜੀਤ ਲਾਂਬੜਾ, ਕੁਲਵਿੰਦਰ ਕੌਰ,  ਗੁਰਬਚਨ ਸਿੰਘ ਲਾਡਪੁਰੀ, ਪਵਨਦੀਪ ਕੌਰ ਬਾਜਵਾ, ਐਮ ਡੀ ਅਫਸ਼ਾ, ਸੁਖਵਿੰਦਰ ਸਿੰਘ, ਇੰਜ: ਸੁਰਜਨ ਸਿੰਘ, ਅਕਵੰਤ ਕੌਰ ਬਾਜਵਾ, ਜਗਜੀਤ ਸਿੰਘ, ਆਤਮਾ ਸਿੰਘ ਮੁਕਤਸਰੀ, ਗੰਗਾ ਰਾਮ, ਅਮਰਜੀਤ ਕੌਰ ਹਿਰਦੇ, ਅਦਿ ਸ਼ਾਮਿਲ ਸਨ । 
 
ਪਾਠਕਾਂ ਦੇ ਵਿਚਾਰ

ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਵਲੋਂ ਗੋਸ਼ਟੀ ਅਤੇ ਕਵੀ ਦਰਬਾਰ
ਹੇਵਰਡ: ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ-ਏਰੀਆ ਇਕਾਈ (ਰਜਿ.) ਵਲੋਂ, kidango. Rix Center, Isle Royal St. Fremont 94538 ਵਿਖੇ  19 ਜੂਨ, 2010 ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 1:00 - 6:00 ਵਜੇ ਤੱਕ ਸ਼ਾਇਰ ਸ੍ਰੀ ਹਰਭਜਨ ਢਿੱਲੋਂ ਦੇ ਕਾਵਿ-ਸੰਗ੍ਰਿਹ 'ਰੰਗੀਨ ਮਹਿਫ਼ਲ  'ਤੇ ਗੋਸ਼ਟੀ ਕਰਵਾਈ ਜਾ ਰਹੀ ਹੈ। ਡਾ. ਸੁਹਿੰਦਰਬੀਰ ਸਿੰਘ ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਪੁਸਤਕ ਤੇ ਆਪਣਾ ਲਿਖਿਆ ਪੇਪਰ ਪੜ੍ਹਨਗੇ। ਹਾਜ਼ਰ ਸਾਹਿਤਕਾਰ ਪੇਪਰ ਪ੍ਰਤੀ ਵਿਚਾਰ-ਚਰਚਾ ਤੋਂ ਇਲਾਵਾ 'ਰੰਗੀਨ ਮਹਿਫ਼ਲ' ਬਾਰੇ ਆਪਣਾ- ਆਪਣਾ ਨਜ਼ਰੀਆ ਪੇਸ਼ ਕਰਨਗੇ। ਦੂਜੇ ਸੈਸ਼ਨ ਵਿਚ ਗੀਤ-ਸੰਗੀਤ ਅਤੇ ਕਵੀ ਦਰਬਾਰ ਹੋਵੇਗਾ। 
 
ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਡਾ. ਸੁਹਿੰਦਰਬੀਰ ਸਿੰਘ ਅਮਰੀਕਾ ਵਸਦੇ ਪਰਵਾਸੀ ਸ਼ਾਇਰਾਂ ਦੀ ਇਕ ਸੂਚੀ ਤਿਆਰ ਕਰ ਰਹੇ ਹਨ।  ਸਮੂਹ ਸ਼ਾਇਰ ਆਪਣਾ ਸੰਪਰਕ ਪਤਾ/ ਈਮੇਲ ਅਤੇ ਫ਼ੋਨ ਦੇਣ ਲਈ ਜਾਂ ਹੋਰ ਜਾਣਕਾਰੀ ਲਈ ਨਿਮਨ ਲਿਖਤ ਫ਼ੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ:
 
ਪ੍ਰਧਾਨ: ਤਾਰਾ ਸਿੰਘ ਸਾਗਰ                      ਜਨਰਲ ਸਕੱਤਰ: ਨੀਲਮ ਸੈਣੀ
510-453-5779                           510-502-0551
 
ਰਿਪੋਰਟ: ਨੀਲਮ ਸੈਣੀ,
ਜਨਰਲ ਸਕੱਤਰ।
 
ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com