ਇਸ ਅੰਕ ਵਿਚ (ਫਰਵਰੀ 2012)
ਕਹਾਣੀਆਂ
ਕਵਿਤਾਵਾਂ
ਸਭਰੰਗ
ਖਬਰਸਾਰ
ਰਚਨਾਵਾਂ ਭੇਜਣ ਲਈ
ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।
ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com
ਇਸ ਅੰਕ ਵਿਚ (ਅਕਤੂਬਰ 2011)
ਕਹਾਣੀਆਂ
ਕਵਿਤਾਵਾਂ
ਸਭਰੰਗ
ਖਬਰਸਾਰ
ਰਚਨਾਵਾਂ ਭੇਜਣ ਲਈ
ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।
ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com
|
ਸਾਹਿਤ ਸਭਾ ਬਾਘਾ ਪੁਰਾਣਾ (ਪੰਜਾਬ) ਦਾ ਸਲਾਨਾ ਸਮਾਗਮ
ਸਾਹਿਤ ਸਭਾ (ਰਜ਼ਿ:) ਬਾਘਾ ਪੁਰਾਣਾ ਵੱਲੋਂ ਆਪਣਾ ਸਲਾਨਾ ਸਾਹਿਤਕ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ:) ਅਤੇ ਥਿਕਰਜ਼ ਫੋਰਮ ਬਾਘਾ ਪੁਰਾਣਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾ ਪੁਰਾਣਾ ਵਿਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਹਰਚਰਨ ਸਿੰਘ ਸੰਧੂ ਐਸ.ਡੀ.ਐਮ. ਮੋਗਾ, ਸ਼ਾਇਰ ਸੁਖਮਿੰਦਰ ਰਾਮਪੁਰੀ, ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਵਿਅੰਗਕਾਰ ਕੇ.ਐਲ. ਗਰਗ, ਗੁਰਬਚਨ ਸਿੰਘ ਬਰਾੜ ਪ੍ਰਧਾਨ ਪੰਜਾਬੀ ਲੇਖਾਰੀ ਸਭਾ ਕੈਲਗਿਰੀ, ਸਵੀਤਾ ਰਾਏ ਪੰਚਕੂਲਾ, ਤੇਜ ਸਿੰਘ ਚੰਨੂਵਾਲਾ ਸਰਪੰਚ ਤੇ ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਨੇ ਕੀਤੀ। ਪ੍ਰੋ: ਨਛੱਤਰ ਸਿੰਘ ਖੀਵਾ ਨੇ ਕਹਾਣੀਕਾਰ ਬਲਵੰਤ ਘਣੀਆ ਦੀ ਪੁਸਤਕ ਉਮਰਾਂ 'ਚ ਕੀ ਰੱਖਿਆ 'ਤੇ ਪੇਪਰ ਪੜ੍ਹਿਆ। ਬਹਿਸ ਦਾ ਆਰੰਭ ਵਿਅੰਗਕਾਰ ਕੇ.ਐਲ. ਗਰਗ ਨੇ ਸ਼ੁਰੂ ਕੀਤਾ। ਜਿਸ ਵਿਚ ਮਹਿੰਦਰ ਸਾਥੀ ਤੇਜਾ ਸਿੰਘ ਰੌਂਤਾ, ਅਮਰ ਸੂਫੀ, ਜਗਜੀਤ ਸਿੰਘ ਬਾਵਰਾ, ਡਾ: ਸੁਰਜੀਤ ਬਰਾੜ, ਜਸਵੀਰ ਝੱਜ, ਮਲਕੀਤ ਬਰਾੜ, ਸੁਰਜੀਤ ਕਾਮਰੇਡ ਨੇ ਭਾਗ ਲਿਆ। ਉਪਰੰਤ ਜਸਟਿਸ ਬਲਵੰਤ ਰਾਏ ਦੇ ਸਾਹਿਤਕ ਸਫਰ ਅਤੇ ਐਵਾਰਡ ਬਾਰੇ ਪ੍ਰਿੰਸੀਪਲ ਹਰਚਰਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ। ਉਪਰੰਤ ਪਹਿਲਾ ਜਸਟਿਸ ਬਲਵੰਤ ਰਾਏ ਸਾਹਿਤਕ ਐਵਾਰਡ ਉੱਘੇ ਲੇਖਕ ਪ੍ਰੋ: ਜਸਵੰਤ ਕੈਲਵੀ ਨੂੰ ਸਮੂਹ ਪ੍ਰਧਾਨਗੀ ਮੰਡਲ ਅਤੇ ਸਾਹਿਤ ਸਭਾ ਬਾਘਾ ਪੁਰਾਣਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ। ਇਸ ਸਮੇਂ ਗਾਇਕ ਬਾਦਲ ਐਸ. ਦੀ ਟੁੱਟੇ ਤਾਰੇ ਦੀ ਸੀ.ਡੀ. ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਸਮੇਂ ਕਵੀ ਦਰਬਾਰ ਵਿਚ ਹਰਮਿੰਦਰ ਸਿੰਘ ਕੋਹਾਰ ਵਾਲਾ, ਮਹਿੰਦਰ ਸਾਥੀ, ਗੁਰਮੀਤ ਕੜਿਆਲਵੀ, ਨਰਿੰਦਰ ਸ਼ਰਮਾ, ਕੁਲਵੰਤ ਸਰਾਂ, ਸੱਤਪਾਲ ਕਿੰਗਰਾ, ਨਾਹਰ ਸਿੰਘ ਮੌਜੀ, ਪ੍ਰਸ਼ੋਤਮ ਪੱਤੋ, ਸੱਤਪਾਲ ਖੁੱਲਰ, ਤੇਜਾ ਸਿੰਘ ਰੌਂਤਾ, ਅਮਨਦੀਪ ਕੌਰ ਸਮਾਲਸਰ, ਸੁਰਜੀਤ ਕੌਰ ਲੋਕ ਗਾਇਕ, ਦਵਿੰਦਰ ਦਿਆਲਪੁਰੀ, ਜਸ ਬਰਾੜ ਸੇਵੇ ਵਾਲਾ, ਪਰਮਿੰਦਰ ਕੌਰ ਪ੍ਰੀਤ, ਭੁਪਿੰਦਰ ਢਿੱਲੋਂ, ਅਮਰਜੀਤ ਬਰਾੜ, ਗਿਆਨੀ ਗੁਰਦੇਵ ਸਿੰਘ, ਠਾਕਰਪ੍ਰੀਤ ਰਾਊਕੇ, ਕੁਲਦੀਪ ਭੱਟੀ, ਹਰਜੰਗ ਬਰਾੜ ਲੰਡੇ, ਕੰਵਲਜੀਤ ਭੋਲਾ ਲੰਡੇ, ਮਲਕੀਤ ਬਰਾੜ, ਜਸਵੰਤ ਜੱਸੀ, ਹਰਚਰਨ ਗਿੱਲ, ਅਮਰਜੀਤ ਰਣੀਆਂ, ਬਲਵਿੰਦਰ ਕੈਂਥ, ਮਾ. ਆਤਮਾ ਸਿੰਘ ਰੋਡੇ, ਜਗਦੀਸ਼ ਪ੍ਰੀਤਮ, ਜਗਜੀਤ ਸਿੰਘ, ਤਰਿਪਤ ਕੁਮਾਰ, ਗੁਰਮੀਤ ਸਿੰਘ, ਗੁਰਚਰਨ ਸਿੰਘ ਗਿੱਲ, ਨਵਰਾਹੀ ਘਗਿਆਨਵੀ, ਕੁਲਵਿੰਦਰ ਰਾਜੇਆਣਾ, ਅਸ਼ਵਨੀ ਗੁਪਤਾ, ਬੰਟੀ ਰਾਜੇਆਣਾ, ਹਾਕਮ ਸਿੰਘ ਗਾਲਿਬ, ਸ਼ਿਵ ਢਿੱਲੋਂ, ਰਣਜੀਤ ਸਰਾਂਵਾਲੀ, ਰਘਵੀਰ ਲੰਗੇਆਣਾ, ਚਮਕੌਰ ਸਿੰਘ, ਗਿਆਨ ਸਿੰਘ ਦਰਦੀ, ਦਿਆਲ ਸਿੰਘ ਪਿਆਸਾ, ਤਿਲਕ ਰਾਜ ਕਾਹਲ ਜਲਾਲਾਬਾਦ, ਸੁਰਜੀਤ ਸਿੰਘ ਗਾਹਲਾ, ਮਲਕੀਤ ਸਿੰਘ ਬਰਾੜ, ਗਗਨਦੀਪ ਪੱਤੋ, ਜਸਕਰਨ ਲੰਡੇ, ਗੁਰਮੇਜ ਗੇਜਾ, ਕੁਲਵੀਰ ਗੋਗੀ, ਬੇਅੰਤ ਗਿੱਲ, ਲਖਵੀਰ ਕੋਮਲ ਆਦਿ ਕਵੀਆਂ ਨੇ ਹਿੱਸਾ ਲਿਆ।
ਗੁਰਭਜਨ ਗਿੱਲ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਬਣੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਹੋਈ ਚੋਣ ਪ੍ਰੋ. ਗੁਰਭਜਨ ਗਿੱਲ ਨੇ ੨੨੫ ਵੋਟਾਂ ਦੇ ਭਾਰੀ ਫਰਕ ਨਾਲ ਜਿੱਤ ਲਈ।ਉਨ੍ਹਾਂ ਨੂੰ ੫੧੧ ਅਤੇ ਸ੍ਰੀ ਐਸ. ਤਰਸੇਮ ਨੂੰ ੨੮੬ ਵੋਟਾਂ ਮਿਲੀਆਂ।ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਵਜੋਂ ਦੁਬਾਰਾ ਚੁਣੇ ਗਏ।ਸੀਨੀਅਰ ਮੀਤ ਪ੍ਰਧਾਨ ਦੀ ਚੋਣ ਸੁਖਜੀਤ ਨੇ ਜਿੱਤ ਲਈ।


ਰਾਈਟਰ ਐਸੋਸੀਏਸ਼ਨ ਦੇ ਅਹੁਦੇਦਾਰ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ। ਫੋਟੋ- ਮੋਹਨ ਗਿੱਲ
ਬੇਗੋਵਾਲ ਇੰਟਰਨੈਸ਼ਨਲ ਵੈਲਫ਼ੇਅਰ ਸੁਸਾਇਟੀ ਵਲੋਂ ਮਨਾਇਆ ਗਿਆ 6ਵਾਂ ਵਿਸਾਖੀ ਮੇਲਾ
ਨਿਊਯਾਰਕ (ਸੁਰਿੰਦਰ ਸੋਹਲ)- ਬੇਗੋਵਾਲ ਇੰਟਰਨੈਸ਼ਨਲ ਵੈਲਫ਼ੇਅਰ ਸੁਸਾਇਟੀ ਨਿਊਯਾਰਕ ਵਲੋਂ ਮਨਾਇਆ ਗਿਆ 6ਵਾਂ 'ਵਿਸਾਖੀ ਮੇਲਾ' ਦਰਸ਼ਕਾਂ ਦੇ ਮਨਾਂ ਵਿਚ 'ਚਾਨਣਾ ਦਾ ਛੱਟਾ' ਖਿਲਾਰਨ ਵਿਚ ਕਾਮਯਾਬ ਰਿਹਾ। ਕੈਲੇਫੋਰਨੀਆ ਤੋਂ ਆਈ ਪਰਮਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਰੇਣੂ ਸਿੰਘ ਦੀ ਜੋੜੀ ਦੇ ਐਕਸ਼ਨ-ਸੌਂਗ ਪ੍ਰੋਗਰਾਮ ਨੂੰ ਅਣਕਿਆਸੀਆਂ ਬੁਲੰਦੀਆਂ 'ਤੇ ਲੈ ਗਏ। ਉਹਨਾਂ ਵਲੋਂ ਪੇਸ਼ ਕੀਤਾ ਗਿਆ ਆਜ਼ਾਦੀ ਦਾ ਗੀਤ, ਮੰਡੀ ਦੀ ਦਲਦਲ ਵਿਚ ਗ੍ਰੱਸੇ ਜਾ ਰਹੇ ਮਨੁੱਖ ਦੀ ਆਜ਼ਾਦੀ ਦੀ ਪਾਉਂਦਾ ਪ੍ਰਤੀਤ ਹੋਇਆ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਮਅ ਰੌਸ਼ਨ ਕਰਨ ਨਾਲ ਹੋਈ। ਸ਼ਮਅ ਰੌਸ਼ਨ ਕਰਨ ਦੀ ਰਸਮ ਮਨਜੀਤ ਸਿੰਘ ਦਸੂਹਾ (ਪ੍ਰਧਾਨ ਸ਼੍ਰੋਮਣੀ ਅਕਾਲੀ, ਅਮਰੀਕਾ) ਨੇ ਨਿਭਾਈ।
ਭਿੰਦਾ ਬੋਗੇਵਾਲੀਆ ਨੇ ਆਏ ਹੋਏ ਸਰੋਤਿਆਂ ਨੂੰ ਨਿੱਘੀ 'ਜੀ ਆਇਆਂ' ਕਹੀ ਅਤੇ ਸਟੇਜ ਦੀ ਸੇਵਾ ਨਿਭਾਉਣ ਲਈ ਕੈਲੇਫੋਰਨੀਆ ਤੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਐਂਕਰ ਜਸਵੰਤ ਸ਼ਾਦ ਨੂੰ ਆਵਾਜ਼ ਦਿੱਤੀ।
ਸਭ ਤੋਂ ਪਹਿਲਾਂ ਮੰਗਤ ਟਾਹਲੀ ਨੇ ਧਾਰਮਿਕ ਗੀਤਾਂ ਨਾਲ ਪ੍ਰੋਗਰਾਮ ਆਰੰਭ ਕੀਤਾ। ਅਗਲੀ ਆਈਟਮ ਇਕ ਬੱਚੇ ਮਨਪ੍ਰੀਤ ਸਿੰਘ ਦੀ ਸੀ, ਜਿਸ ਨੇ ਗੀਤ 'ਤੇ ਭੰਗੜਾ ਪਾਇਆ। ਗੁਰਸ਼ਰਨ ਸਿੰਘ ਨਾਲ ਤੀਹ ਸਾਲ ਤੱਕ ਜੁੜੇ ਰਹੇ ਪਰਮਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਰੇਣੂ ਸਿੰਘ ਨੇ ਜੈਮਲ ਪੱਡੇ ਦਾ ਗੀਤ 'ਸਿਦਕ ਸਾਡੇ ਨੇ ਕਦੇ ਹਰਨਾ ਨਹੀਂ' ਅਤੇ ਸੰਤ ਰਾਮ ਉਦਾਸੀ ਦਾ ਗੀਤ 'ਮਘਦਾ ਰਹੀਂ ਵੇ ਸੂਰਜਾ' ਪੇਸ਼ ਕਰਕੇ ਹਾਲ ਵਿਚ ਅਜੀਬ ਜਿਹਾ, ਸੋਚਮਈ ਮਾਹੌਲ ਤਾਰੀ ਕਰ ਦਿੱਤਾ।
ਨਿਊਯਾਰਕ ਸਿਟੀ ਕੰਪਟ੍ਰੋਲਰ ਜੌਹਨ ਲੂ ਨੇ ਇਸ ਮੌਕੇ ਵਿਸਾਖੀ ਦੀ ਵਧਾਈ ਦਿੱਤੀ ਅਤੇ 'ਵਾਹਿਗੁਰੂ ਜੀ ਕਾ ਖ਼ਾਲਸਾ, ਵਹਿਗੁਰੂ ਜੀ ਕੀ ਫਤਹਿ' ਵੀ ਗਜਾਈ।
ਅਗਲੀ ਆਈਟਮ ਏ ਈ ਜੀ ਭੰਗੜਾ ਟੀਮ ਦੀ ਸੀ। ਇਸ ਟੀਮ ਵਿਚ ਇਕ ਗੋਰੇ ਮੁੰਡੇ ਨੇ ਪੰਜਾਬੀ ਮੁੰਡਿਆਂ ਦੇ ਬਰਾਬਰ ਥਾਪੀਆਂ ਮਾਰੀਆਂ। ਕ੍ਰਾਂਤੀ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਸ਼ਾਇਰੋ-ਸ਼ਾਇਰੀ ਤੋਂ ਸ਼ੁਰੂ ਕਰਕੇ ਦੋ ਗੀਤਾਂ ਨਾਲ ਹਾਜ਼ਰੀ ਲਵਾਈ।
ਬੇਗੋਵਾਲ ਸੁਸਾਇਟੀ ਨਾਲ ਜੁੜੇ ਪਰਿਵਾਰਾਂ ਦੀਆਂ ਬੱਚੀਆਂ ਦੀ ਗਿੱਧਾ ਟੀਮ ਆਪਣੀ ਅਮਿੱਟ ਛਾਪ ਛੱਟ ਗਈ।
ਵਿਸਾਖੀ ਦੇ ਪ੍ਰੋਗਰਾਮ ਨੂੰ ਅਸਲੋਂ ਹੀ ਨਿਵੇਕਲਾ ਰੰਗ ਉਦੋਂ ਚੜਿ•ਆ ਜਦੋਂ ਪਰਮਜੀਤ ਸਿੰਘ ਅਤੇ ਰੇਣੂ ਸਿੰਘ ਨੇ ਸੁਰਿੰਦਰ ਗਿੱਲ ਦੇ ਪ੍ਰਸਿੱਧ ਗੀਤ ਨੂੰ ਐਕਸ਼ਨ-ਸੌਂਗ ਵਿਚ ਢਾਲ ਕੇ 'ਛੱਟਾ ਚਾਨਣਾ ਦਾ ਦੇਈ ਜਾਣਾ' ਪੇਸ਼ ਕੀਤਾ। ਉਹਨਾਂ ਨਾਲ ਸਟੇਜ ਦੇ ਪੌਪੀ ਸਿੰਘ, ਕ੍ਰਾਂਤੀ, ਹਰਕਰਮਨ ਕੌਰ, ਮਲਕੀਤ ਨਾਹਲ ਨੇ ਵੀ ਅਦਾਕਾਰੀ ਕੀਤੀ।
ਜਿੰਦਰਪਾਲ ਸਿੰਘ ਪ੍ਰਿੰਸ ਨੇ ਆਜ਼ਾਦੀ ਦੇ ਮੁਤਲੱਕ ਆਪਣੀ ਸਪੀਚ ਕੀਤੀ।
ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਸਰਵਜੀਤ ਸਿੰਘ, ਕ੍ਰਾਂਤੀ, ਭਿੰਦਾ ਬੇਗੋਵਾਲੀਆ, ਮਨਮੋਹਨ ਸਿੰਘ, ਬਲਵਿੰਦਰ ਸਿੰਘ ਮੁਰੱਬੀਆ, ਪਰਮਜੀਤ ਸਿੰਘ ਬੇਗੋਵਾਲ, ਸੁਖਦੇਵ ਸਿੰਘ ਦੇਬੀ, ਮਨਜੀਤ ਬੇਗੋਵਾਲ ਦੀ ਅਣਥੱਕ ਮਿਹਨਤ ਹੈ। ਇਸ ਸਮੇਂ ਭੁਪਿੰਦਰ ਸਿੰਘ ਅਟਵਾਲ, ਬੌਬੀ ਨੌਰੰਗਪੁਰ, ਬਲੇਦਵ ਸਿੰਘ ਗਰੇਵਾਲ, ਉਂਕਾਰ ਸਿੰਘ ਜਲਾਲਪੁਰ, ਜੈਮਲ ਸਿੰਘ ਲਾਟੀ, ਮਹਿੰਦਰ ਸਿੰਘ ਸਿੱਧੂ, ਸਰਦੂਲ ਸਿੰਘ, ਫੁੰਮਣ ਸਿੰਘ ਇਬਰਾਹੀਮਪੁਰ ਆਦਿ ਨੇ ਕਲਾਕਾਰਾਂ ਨੂੰ ਟਰਾਫ਼ੀਆਂ ਭੇਂਟ ਕੀਤੀਆਂ।
ਮੀਡੀਆ ਵਲੋਂ ਬਲਦੇਵ ਸਿੰਘ ਗਰੇਵਾਲ, ਜੀਤ ਸੋਹੀ, ਇੰਦਰਜੀਤ ਸਿੰਘ ਸਲੂਜਾ, ਪੈਨੀ ਯੋਗੀ ਰਾਜ (ਸੀ ਈ ਓ ਤੇ ਪ੍ਰੈਜ਼ੀਡੈਂਟ ਜਸ ਬ੍ਰਾਡਕਾਸਟਿੰਗ ਅਤੇ ਦੀਪਕ ਧੀਮਾਨ (ਡਾਇਰੈਕਟਰ ਬ੍ਰਾਡਕਾਸਟਿੰਗ ਓਪ੍ਰੇਸ਼ਨ ਜਸ ਬ੍ਰਾਡਕਾਸਟਿੰਗ) ਹਾਜ਼ਿਰ ਸਨ।
ਪ੍ਰੋਗਰਾਮ ਦੀ ਕਾਰਵਾਈ ਜਸਵੰਤ ਸ਼ਾਦ ਅਤੇ ਭਿੰਦਾ ਬੇਗੋਵਾਲੀਆ ਵਲੋਂ ਵਾਰੀ ਵਾਰੀ ਬੇਹੱਦ ਕੁਦਰਤੀ ਵਹਾਅ ਵਿਚ ਚਲਾਈ ਗਈ। ਵੈਸ਼ਣੋ ਭੋਜਨ ਦਾ ਪ੍ਰਬੰਧ 'ਸੋਹਣਾ ਪੰਜਾਬ' ਵਲੋਂ ਕੀਤਾ ਗਿਆ ਸੀ।
ਪੰਜਾਬੀ ਲਿਖਾਰੀ ਸਭਾ ਕੈਲਗਰੀ(ਕਨੇਡਾ) ਵੱਲੋਂ 11ਵਾਂ ਸਾਲਾਨਾ ਪ੍ਰੋਗਰਾਮ
ਸਰੀ(ਬੀ.ਸੀ) ਨਿਵਾਸੀ ਪੰਜਾਬੀ ਸਾਹਿਤਕਾਰ ਜਰਨੈਲ ਸੇਖਾ ਨੂੰ “ਇਕਬਾਲ ਅਰਪਨ ਯਾਦਗਾਰੀ” ਸਨਮਾਨ" ਨਾਲ ਸਨਮਾਨਿਤ ਕੀਤਾ ਜਾਵੇਗਾ। ਸਥਾਨ:ਫਾਲਕਨਰਿੱਜ ਕਮਿਊਨਟੀ ਹਾਲ 95 ਫਾਲਸ਼ਾਇਰ ਡਰਾਈਵ ਨੌਰਥਈਸਟ ਕੈਲਗਰੀ ਦਿਨ:ਸ਼ਨਿੱਚਰਵਾਰ 19 ਜੂਨ 2010 ਦੁਪਹਿਰ ਠੀਕ 1:00 ਵਜੇ ਤੋਂ 4:30: ਵਜੇ ਤੱਕ ਦਾਖਲਾ:ਬਿਲਕੁਲ ਮੁਫਤ ਚਾਹ ਪਾਣੀ,ਗਰਮ ਪਕੌੜਿਆਂ ਤੇ ਜਲੇਬੀਆਂ ਦਾ ਪ੍ਰਬੰਧ ਹੋਵੇਗਾ
ਹਰ ਸਾਲ ਦੀ ਤਰਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਆਪਣਾ ਸਾਲਾਨਾ ਸਮਾਗਮ ਕੀਤਾ ਜਾ ਰਿਹਾ ਹੈ। ਸਾਰੇ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਸਾਹਿਤਕ ਪ੍ਰੋਗਰਾਮ ਵਿੱਚ ਹੁੰਮ-ਹੁੰਮਾ ਕੇ ਪਹੁੰਚੋ। ਇਸ ਪ੍ਰੋਗਰਾਮ ਵਿੱਚ ਸਥਾਨਕ ਅਤੇ ਬਾਹਰੋਂ ਆਏ, ਕਵੀਆਂ ਤੇ ਗੀਤਕਾਰਾਂ ਵੱਲੋਂ ਕਵੀ ਦਰਵਾਰ ਤੇ ਗੀਤ-ਸੰਗੀਤ ਪੇਸ ਕੀਤਾ ਜਾਵੇਗਾ।
ਹੋਰ ਜਾਣਕਾਰੀ ਲਈ ਫੋਨ ਕਰੋ:
ਗੁਰਬਚਨ ਬਰਾੜ: 001 403 470 2628
ਤਰਲੋਚਨ ਸੈਂਭੀ: 001 403 650 3759
ਇਸ ਰਚਨਾ ਬਾਰੇ ਆਪਣੇ ਵਿਚਾਰ ਦਵੋ
ਇਸ ਰਚਨਾ ਬਾਰੇ ਆਪਣੇ ਵਿਚਾਰ ਦਵੋ
|
|