Thursday, May 17, 2012 Page Options
 

ਇਸ ਅੰਕ ਵਿਚ (ਅਪ੍ਰੈਲ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਫਰਵਰੀ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਅਕਤੂਬਰ 2011)

ਕਹਾਣੀਆਂ  

ਕਵਿਤਾਵਾਂ  

 

ਸਭਰੰਗ 

ਖਬਰਸਾਰ  

 

 

 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ ( ਨਵੰਬਰ 2011)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਅਕਤੂਬਰ 2011)

ਕਹਾਣੀਆਂ

 ਕਵਿਤਾਵਾਂ  

ਸਭਰੰਗ 

ਖਬਰਸਾਰ  

 
 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

Click here to send gifts to punjab
ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਨਹੀਂ ਰਿਹਾ Minimize

( ਰਵਿੰਦਰ ਰਵੀ,ਪ੍ਰਧਾਨ, ਇਆਪਾ(ੀ.ਅ.ਫ.ਅ.ਅ.), ਕੈਨੇਡਾ ) ਪੰਜਾਬੀ ਜਗਤ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਹੁਣ ਸਾਡੇ ਵਿਚ ਨਹੀਂ ਰਿਹਾ! ਅਜਾਇਬ ਕਮਲ 60ਵਿਆਂ ਵਿਚ ਪੰਜਾਬੀ ਕਵਿਤਾ ਵਿਚ ਚੱਲੀ ਪ੍ਰਯੋਗਸ਼ੀਲ਼ ਲ਼ਹਿਰ ਦੇ ਮੋਢੀਆਂ ਵਿੱਚੋਂ ਇਕ ਸੀ! ਉਸ ਨੇ ਕਵਿਤਾ, ਲੰਮੀਂ ਕਵਿਤਾ, ਕਾਵਿ-ਨਾਟਕ, ਮਹਾਂ ਕਾਵਿ, ਗ਼ਜ਼ਲ, ਨਾਵਲ ਅਤੇ ਆਲੋਚਨਾ ਉੱਤੇ ਸਫਲਤਾ ਸਹਿਤ ਕਲਮ-ਆਜ਼ਮਾਈ ਕਰਕੇ, ਪੰਜਾਬੀ ਸਾਹਿਤ ਵਿਚ, ਇਕ ਬਹੁ-ਵਿਧ ਅਤੇ ਬੌਧਕ ਸਾਹਿਤਕਾਰ ਵਜੋਂ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ!


ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਹੁਸ਼ਿਆਰ ਪੁਰ ਜ਼ਿਲੇ ਦੇ ਪਿੰਡ ਡਾਂਡੀਆਂ ਵਿਚ ਹੋਇਆ! ਉਹ ਖਾਲਸਾ ਕਾਲਜ ਮਾਹਲ ਪੁਰ ਤੇ ਅੰ੍ਰਤਿਸਰ ਦਾ ਵਿੱਦਆਰਥੀ ਰਿਹਾ! ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ੲੈ ਤੇ ਬੀ.ਟੀ. ਦੀਆਂ ਡਿਗਰੀਆਂ ਪ੍ਰਾਪਤ ਕਰਨ ਉਪ੍ਰੰਤ ਉਸ ਨੇ ਨੌਂ ਕੁ ਸਾਲ ਭਾਰਤ ਵਿਚ ਬੱਡੋਂ ਅਤੇ ਪਾਲਦੀ ਦੇ ਹਾਈ ਸਕੂਲਾਂ ਵਿਚ ਅਧਿਆਪਨ ਕੀਤਾ! ਇਸ ਉਪ੍ਰੰਤ, ਉਹ ਸਤੰਬਰ, 1967 ਵਿਚ ਕੀਨੀਆਂ ਚਲੇ ਗਿਆ ਅਤੇ 31 ਸਾਲ ਪਹਿਲਾਂ ਉੱਥੇ ਅਧਿਆਪਨ ਕਰਦਾ ਰਿਹਾ.. ਤੇ ਫਿਰ ਮਗਰਲੇ ਕੁਝ ਸਾਲ ਨੈਰੋਬੀ ਦੇ ਏ .ਬੀ . ਸੀਨੀਅਰ ਸੈਕੰਡਰੀ ਸਕੂਲ ਵਿਚ


ਪ੍ਰਿੰਸੀਪਲ ਲੱਗਾ ਰਿਹਾ! 20ਵੀਂ ਸਦੀ ਦੇ ਅਖੀਰ ਵਿਚ ਉਹ ਕੀਨੀਆਂ ਤੋਂ ਸੇਵਾ-ਮੁਕਤ ਹੋ ਕੇ ਪੱਕੇ ਤੌਰ ਉੱਤੇ ਆਪਣੇ ਪਿੰਡ ਡਾਂਡੀਆਂ(ਹੁਸ਼ਿਆਰ ਪੁਰ) ਆ ਟਿਕਿਆ! ਭਾਰਤ ਦੀਆਂ ਸਾਹਿਤਿਕ ਗਤੀ-ਵਿਧੀਆਂ ਦਾ ਉਹ ਇਕ ਅਹਿਮ ਕਾਰਕੁਨ ਸੀ! ਉਹ “ਪੰਜਾਬੀ ਲਿਟਰੇਰੀ ਤੇ ਕਲਚਰਲ ਅਕਾਦਮੀਂ, ਪੰਜਾਬ(ਮਾਹਿਲ ਪੁਰ ਚੈਪਟਰ)” ਦਾ ਸੰਸਥਾਪਕ ਸੀ!


ਕੀਨੀਆਂ ਵਿਚ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ(ਇਆਪਾ - ਕੈਨੇਡਾ) ਦੇ ਵਿਸ਼ੇਸ਼ ਪ੍ਰਤਿਨਿਧ ਵਜੋਂ, ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ!


ਇਆਪਾ, ਭਾਸ਼ਾ ਵਿਭਾਗ(ਪੰਜਾਬ), ਪੰਜਾਬੀ ਸਾਹਿਤ ਅਕਾਦਮੀਂ(ਲੁਧਿਆਣਾਂ), ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਤੇ ਸਿਪਸਾ ਤੋਂ ਬਿਨਾਂ, ਉਸ ਨੂੰ ਭਾਰਤ, ਕੈਨੇਡਾ ਤੇ ਅਮਰੀਕਾ ਦੇ ਕਈ ਹੋਰ ਸਾਹਿਤਿਕ ਅਦਾਰਿਆਂ ਨੇ ਸ਼੍ਰੋਮਣੀ ਸ਼ਾਹਿਤਕਾਰ ਪੁਰਸਕਾਰ ਤੇ ਜੀਵਨ-ਕਾਲ ਪ੍ਰਾਪਤੀ ਪੁਰਸਕਾਰਾਂ ਨਾਲ ਸਨਮਾਨਿਆਂ!


ਉਸਦੀਆਂ ਪ੍ਰਸਿੱਧ ਪੁਸਤਕਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:


ਕਵਿਤਾਵਾਂ: ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮੈਂ ਜੋ ਪੈਗ਼ੰਬਰ ਨਹੀਂ, ਵਿੱਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ, ਬੋਦੀ


ਵਾਲਾ ਤਾਰਾ


ਲੰਮੀਆਂ ਕਵਿਤਾਵਾਂ: ਵਰਤਮਾਨ ਤੁਰਿਆ ਹੈ, ਇਸ਼ਤਿਹਾਰਾਂ „ਚੋਂ ਜੰਮੇਂ ਮਨੁੱਖ, ਇਕੋਤਰ ਸੌ ਅੱਖਾਂ ਵਾਲਾ ਮਹਾਂ ਭਾਰਤ,


ਸਿੰਙਾਂ ਵਾਲਾ ਦੇਵਤਾ, ਕੰਧਾਂ „ਤੇ ਉੱਕਰੇ ਹਸਤਾਖਰ, ਖਾਲੀ ਕੁਰਸੀ ਦਾ ਦੁਖਾਂਤ, ਅਫਰੀਕਾ „ਚ


ਨੇਤਰਹੀਣ, ਲਿਖਤੁਮ ਕਾਲਾ ਘੋੜਾ, ਤ੍ਰੈ-ਕਾਲਕ, ਹਸਤਾਖਰਾਂ „ਚ ਘਿਰਿਆ ਮਨੁੱਖ, ਬੀਜ ਤੋਂ


ਬ੍ਰਹਮੰਡ, ਆਪਣਾ ਆਪਣਾ ਆਸਮਾਨ


ਮਿੰਨੀ ਕਵਿਤਾ ਸੰਗ੍ਰਹਿ: ਸ਼ਬਦ ਨੰਗੇ ਹਨ, ਰੇਤਲੇ ਸ਼ੀਸ਼ੇ, ਰੋਜ਼ਨਾਮਚੇ ਦਾ ਸਫਰ


ਗ਼ਜ਼ਲ ਸੰਗ੍ਰਹਿ: ਸ਼ੀਸ਼ਿਆਂ ਦਾ ਸ਼ਹਿਰ, ਮੱਥੇ ਵਿਚਲਾ ਆਕਾਸ਼, ਟੁਕੜੇ ਟੁਕੜੇ ਸੂਰਜ


ਨਾਟਕੀ/ਸਿਨਮੈਟਿਕ ਕਵਿਤਾਵਾਂ: ਖਲਾਅ „ਚ ਲਟਕੇ ਮਨੁੱਖ, ਬਨੇਰੇ „ਤੇ ਬੈਠੀ ਅੱਖ, ਚੁੱਪ ਬੈਠੀ ਕਵਿਤਾ


ਕਾਵਿ-ਨਾਟਕ: ਚਾਣਕ ਅੰਨ੍ਹੇਂ ਹਨ, ਹਥੇਲੀ „ਤੇ ਉੱਗਿਆ ਸ਼ਹਿਰ, ਦਾੜ੍ਹੀ ਵਾਲਾ ਘੋੜਾ, ਉਰਫ ਉੰਨੀ ਸੌ ਨੜ੍ਹਿਨਵੇਂ,


ਲੰਙੜਾ ਆਸਮਾਨ, ਸੂਤਰਧਾਰ ਬੋਲਦਾ ਹੈ, ਹੀਜੜੇ, ਕਲੰਕੀ ਅਵਤਾਰ, ਨਾਟਕ ਵਿਚਲਾ ਸ਼ੈਤਾਨ, ਇਕ


ਛਾਤੀ ਵਾਲੀ ਔਰਤ, ਊਠਾਂ ਵਰਗੇ ਆਦਮੀਂ


ਮਹਾਂ ਨਾਟਕ: ਘਰ „ਚ ਬਘਿਆੜ, ਦਸਤਾਨਿਆਂ ਵਰਗੇ ਹੱਥ, ਮੰਟੋ ਮਰਿਆ ਨਹੀਂ


ਮਹਾਂ ਕਾਵਿ: ਧਰਤੀਨਾਮਾਂ, ਸੂਰਜਨਾਮਾਂ


ਕਵਿਤਾ „ਚ ਕਾਵਿ-ਸ਼ਾਸਤਰ: ਬੀਜ ਤੋਂ ਬਰਹਿਮੰਡ


ਕਾਵਿ ਰੇਖਾ ਚਿਤਰ: ਸਰਾਪੇ ਸਮਿਆਂ ਦੇ ਪੈਗ਼ੰਬਰ


ਨਾਵਲ: ਅਗਿਆਤ ਵਾਸੀ, ਮਰਦ ਵਿਚਲੀ ਔਰਤ, ਸ਼ੀਸੇ ਤੇ ਚਿਹਰੇ, ਦੋ ਪੱਤਣਾਂ ਦੇ ਤਾਰੂ, ਸ਼ੀਸ਼ੇ ਵਿਚਲਾ ਪ੍ਰੋਮੀਥੀਅਸ


ਆਲੋਚਨਾਂ ਤੇ ਸਾਹਿਤ ਇਤਿਹਾਸ: ਪ੍ਰਯੋਗਵਾਦ ਤੇ ਉਸ ਤੋਂ ਅਗਾਂਹ


ਅੰਗਰੇਜ਼ੀ „ਚ ਮਹਾਂ ਨਾਵਲ: ਭਲੳਚਕ ੰੳਨਟਰੳ ਸ਼ੁਟਰੳ


ਅੰਗਰੇਜ਼ੀ „ਚ ਕਾਵਿ-ਸੰਗ੍ਰਹਿ: ਠਹੲ ੍ਰੲਬੲਲ ਸ਼ੋੁਨਦ, ੍ਹੋਰਸੲਸ ੳਨਦ ੍ਹੲਰੋੲਸ, ਸ਼ਚਰੳਪ ਘੋਦਸ, ਾਂੋਮੳਨ ੋਨ ਟਹੲ


ਛਰੋਸਸ


ਅਜਾਇਬ ਕਮਲ ਨੇ ਸਾਹਿਤ, ਰੱਜ ਕੇ ਪੜ੍ਹਿਆ, ਪੜ੍ਹਾਇਆ ਤੇ ਲਿਖਿਆ! ਭਵਿੱਖ ਦੇ ਅਕਾਦਮੀਸ਼ਨਾਂ ਤੇ ਖੋਜਾਰਥੀਆਂ ਲਈ, ਉਹ ਇਕ ਬਹੁਤ ਹੀ ਅਮੀਰ ਤੇ ਉੱਚ ਪੱਧਰ ਦਾ ਵਿਰਸਾ, ਆਪਣੇ ਸਾਹਿਤ ਦੇ ਰੂਪ ਵਿਚ ਛੱਡ ਗਿਆ ਹੈ!


 

ਮਿੰਨੀ ਕਹਾਣੀ ਜੇਤੂ ਲੇਖਕਾਂ ਦਾ ਸਨਮਾਨ / ਬਾਘਾ ਪੁਰਾਣਾ Minimize

ਬਾਘਾ ਪੁਰਾਣਾ... ਮਿੰਨੀ ਕਹਾਣੀ ਵਿਕਾਸ ਮੰਚ ਮੋਗਾ ਵੱਲੋਂ ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵਿਖੇ ਮਿੰਨੀ ਕਹਾਣੀ ਵਰਕਸ਼ਾਪ ਅਤੇ ਸਨਮਾਨ ਸਮਾਰੋਹ ਆਯੋਜਤ ਕੀਤਾ ਗਿਆ। ਸਾਹਿਤਕ ਸਮਾਗਮ ਦੀ ਪ੍ਰਧਾਨਗੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਮੀਤ ਪ੍ਰਧਾਨ ਡਾ.ਸੁਰਜੀਤ ਬਰਾੜ, ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ, ਮੰਚ ਮੋਗਾ ਦੇ ਪ੍ਰਧਾਨ ਸੁਖਵੰਤ ਮਰਵਾਹਾ, ਸਿਆਮ ਸੁੰਦਰ ਅਗਰਵਾਲ, ਤੇਜਾ ਸਿੰਘ ਰੌਂਤਾ ਹਾਜਿਰ ਸਨ। ਸਮਾਗਮ ਦੀ ਸ਼ੁਰੂਆਤ ਮਿੰਨੀ ਕਹਾਣੀ ਵਿਕਾਸ ਮੰਚ ਮੋਗਾ ਦੇ ਪ੍ਰੈਸ ਸਕੱਤਰ ਵਿਵੇਕ ਵੱਲੋਂ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਉਪਰੰਤ ਸਿਆਮ ਸੁੰਦਰ ਅਗਰਵਾਲ ਨੇ ਮਿੰਨੀ ਕਹਾਣੀ ਦੇ ਸਿਰਲੇਖ ਅਤੇ ਇਸਦੇ ਮਹੱਤਵ ਤੇ ਪੇਪਰ ਪੜ੍ਹਿਆ। ਜਿਸ ਵਿੱਚ ਉਹਨਾਂ ਕਿਹਾ ਕਿ ਮਿੰਨੀ ਕਹਾਣੀ ਦਾ ਸਿਰਲੇਖ ਅਰਥ ਭਰਪੂਰ, ਆਕਰਸ਼ਿਤ ਅਤੇ ਰਚਨਾ ਦੇ ਅਨੁਕੂਲ ਅਤੇ ਉਤਸੁਕਤਾ ਵਾਲਾ ਹੋਵੇ ਕਿਉਂਕਿ ਰਚਨਾ ਸਿਰਲੇਖ ਦੁਆਲੇ ਘੁੰਮਦੀ ਹੈ, ਸਿਰਲੇਖ ਰਚਨਾ ਦੀ ਅਗਵਾਈ ਕਰਦਾ ਹੈ। ਸਿਰਲੇਖ ਤੋਂ ਬਿਨਾਂ ਰਚਨਾ ਅਧੂਰੀ ਹੈ। ਉਪਰੰਤ ਡਾ.ਸੁਰਜੀਤ ਬਰਾੜ, ਸਰਵਨ ਸਿੰਘ ਪਤੰਗ, ਅਸ਼ੋਕ ਚਟਾਨੀ, ਨਛੱਤਰ ਸਿੰਘ ਪ੍ਰੇਮੀ, ਤੇਜਾ ਸਿੰਘ ਰੌਂਤਾ, ਸੁਖਵੰਤ ਮਰਵਾਹਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਸਿਆਮ ਸੁੰਦਰ ਅਗਰਵਾਲ ਨੇ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਪਰੰਤ ਅੰਤਰਰਾਸ਼ਟਰੀ ਮਿੰਨੀ ਕਹਾਣੀ ਵਿਕਾਸ ਮੰਚ ਅੰਮ੍ਰਿਤਸਰ ਵੱਲੋਂ ਮਿੰਨੀ ਕਹਾਣੀ ਲੇਖਕਾਂ ਦੇ ਕਰਵਾਏ ਮੁਕਾਬਲਿਆਂ ਦੇ ਜੇਤੂ ਸਰਵਨ ਸਿੰਘ ਪਤੰਗ, ਕੰਵਲਜੀਤ ਭੋਲਾ ਲੰਡੇ, ਜਸਵੀਰ ਭਲੂਰੀਆ, ਵਿਵੇਕ ਕੋਟ ਈਸੇ ਖਾਂ, ਜਸਪਾਲ ਪੰਜਗਰਾਈਂ ਦਾ ਮਿੰਨੀ ਕਹਾਣੀ ਵਿਕਾਸ ਮੰਚ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਦੋਂ ਕਿ ‘ਸ਼ਬਦ ਬੂੰਦ’ ਵਿੱਚ ਛਪੇ ਲੇਖਕਾਂ ਡਾ.ਸਾਧੂ ਰਾਮ ਲੰਗੇਆਣਾ, ਗੁਰਮੇਜ ਗੇਜਾ, ਡਾ.ਰਾਜਵੀਰ ਭਲੂਰੀਆ, ਮੰਗਤ ਕੁਲਜਿੰਦ ਬਠਿੰਡਾ, ਡਾ.ਸੁਰਜੀਤ ਬਰਾੜ ਦਾ ਵੀ ਮੰਚ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਅਖੀਰ ਵਿੱਚ ਜੰਗੀਰ ਸਿੰਘ ਖੋਖਰ, ਰਾਮਪਾਲ ਧਵਨ, ਗੀਟਨ ਸਿੰਘ, ਕਰਮਜੀਤ ਭਲੂਰ, ਵਿਕਰਮਜੀਤ ਸਿੰਘ, ਹਰਚਰਨ ਸਿੰਘ ਗਿੱਲ, ਸਰੂਪ ਸਿੰਘ ਮੋਗਾ, ਸਰਬਜੀਤ ਸਿੰਘ, ਸਰਵਣ ਸਿੰਘ, ਸੁਰਜੀਤ ਮਾਣੂੰਕੇ, ਜਸਕਰਨ ਲੰਡੇ, ਬਲਜਿੰਦਰ ਰੋਡੇ, ਡਾ.ਰਾਜਵੀਰ ਭਲੂਰ, ਜਸਵੰਤ ਜੱਸੀ, ਲਖਵੀਰ ਕੋਮਲ, ਜਗਦੀਸ਼ ਪ੍ਰੀਤਮ, ਰਾਣਾ ਲੰਗੇਆਣਾ, ਜੰਗੀਰ ਸਿੰਘ ਬੰਗਾ, ਮਲਕੀਤ ਬਰਾੜ ਆਲਮਵਾਲਾ, ਗੁਰਮੇਜ ਗੇਜਾ, ਪ੍ਰਸ਼ੋਤਮ ਪੱਤੋ, ਯਸ਼ ਪੱਤੋ ਵੱਲੋਂ ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ ਅਤੇ ਸਟੇਜ ਦੀ ਕਾਰਵਾਈ ਸੁਰਜੀਤ ਸਿੰਘ ਕਾਉਂਕੇ ਨੇ ਬਾਖੂਬੀ ਨਿਭਾਈ।

ਪਾਠਕਾਂ ਦੇ ਵਿਚਾਰ


ਕਾਮੇਡੀ ਟੈਲੀਫਿਲਮ ‘ਬੇਬੇ ਬੰਤੋ’ ਦੀ ਵੀ.ਸੀ.ਡੀ. ਦੀ ਘੁੰਡ ਚੁਕਾਈ ਹੋਈ Minimize

ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਬੈਨਰ ਹੇਠ ਡਾ.ਸਾਧੂ ਰਾਮ ਲੰਗੇਆਣਾ ਦੇ ਲਿਖਤ ਵਿਅੰਗਾਂ ਦੇ ਅਧਾਰਿਤ ਤਿਆਰ ਕੀਤੀ ਗਈ ਦੂਸਰੀ ਕਾਮੇਡੀ ਟੈਲੀਫਿਲਮ ‘ਬੇਬੇ ਬੰਤੋ’ ਦੀ ਵੀ.ਸੀ.ਡੀ. ਦੀ ਘੁੰਡ ਚੁਕਾਈ ਹੋਈ ਜਿਸਨੂੰ ਰਿਲੀਜ਼ ਕਰਨ ਦੀ ਰਸਮ ਜੀ.ਐਨ.ਐਨਫੋਮੀਡੀਆ ਦੇ ਚੇਅਰਮੈਨ ਅਤੇ ਫਿਲਮ ਦੇ ਪੇਸ਼ਕਰਤਾ ਸਤਨਾਮ ਸਿੰਘ ਰੰਧਾਵਾ ਵੱਲੋਂ ਆਪਣੇ ਕਰ-ਕਮਲਾਂ ਨਾਲ ਨਿਭਾਈ ਗਈ। ਇਸ ਮੌਕੇ ਉਕਤ ਫਿਲਮ ਦੇ ਲੇਖਕ ਤੇ ਨਿਰਮਾਤਾ ਡਾ.ਸਾਧੂ ਰਾਮ ਲੰਗੇਆਣਾ, ਡਾਇਰੈਟਰ ਰਾਕੇਸ਼ ਰਾਜ, ਕੇ.ਐਸ.ਸਟੂਡੀਓ ਦੇ ਪ੍ਰਬੰਧਕ ਉਂਕਾਰ ਮੋਗਾ, ਮੰਚ ਦੇ ਨੁਮਾਇੰਦੇ ਜਸਵੀਰ ਭਲੂਰੀਆ, ਕੰਵਲਜੀਤ ਭੋਲਾ ਲੰਡੇ, ਮਾ.ਬਿੱਕਰ ਸਿੰਘ ਹਾਂਗਕਾਂਗ, ਭਾਈ ਸਾਧੂ ਸਿੰਘ ਧੰਮੂ, ਕਾਮੇਡੀ ਕਲਾਕਾਰ ਜਾਗਰ ਅਮਲੀ, ਮਿਸ ਖੁਸ਼ੀ, ਸੀਬੋ ਭੂਆ, ਜੱਸ ਮਲਕ, ਸਰਬਜੀਤ ਸਰਬਾ, ਬੇਅੰਤ ਗਿੱਲ ਭਲੂਰ, ਸਤਨਾਮ ਸ਼ਰਮਾਂ, ਰਾਜਵਿੰਦਰ ਰੌਂਤਾ, ਜਗਸੀਰ ਸ਼ਰਮਾਂ, ਗਮਦੂਰ ਬਰਾੜ,  ਗੁਰਚਰਨ ਚਰਨਾ, ਪ੍ਰਦੀਪ ਕੁਮਾਰ ਦੀਪਾ, ਨਵਦੀਪ ਬੌਬੀ ਸ਼ਰਮਾਂ, ਬਲਵਿੰਦਰ ਕੈਂਥ, ਗੋਲਡੀ ਸ਼ਰਮਾਂ, ਕੇ.ਐਲ.ਗਰਗ, ਮੱਖਣ ਸਰਪੰਚ ਲੰਡੇ, ਗੁਰਮਿੰਦਰ ਸ਼ਤਾਬ ਆਦਿ ਤੋਂ ਇਲਾਵਾ ਇਲਾਕੇ ਦੇ  ਪਤਵੰਤੇ ਆਗੂ ਵੀ ਹਾਜ਼ਰ ਸਨ।


ਫੋਟੋ ਕੈਪਸ਼ਨ:- ਕਾਮੇਡੀ ਟੈਲੀਫਿਲਮ ਬੇਬੇ ਬੰਤੋ ਦੀ ਵੀ.ਸੀ.ਡੀ. ਦੀ ਘੁੰਡ ਚੁਕਾਈ ਕਰਨ ਸਮੇਂ ਚੇਅਰਮੈਨ ਸਤਨਾਮ ਸਿੰਘ ਰੰਧਾਵਾ, ਲੇਖਕ ਤੇ ਨਿਰਮਾਤਾ ਡਾ.ਸਾਧੂ ਰਾਮ ਲੰਗੇਆਣਾ, ਡਾਇਰੈਕਟਰ ਰਾਕੇਸ਼ ਰਾਜ ਤੇ ਬਾਕੀ ਮੰਚ ਦੇ ਅਦਾਕਾਰ।

ਕਾਫ਼ਲੇ ਵੱਲੋਂ ਪ੍ਰੋ:ਜਗੀਰ ਸਿੰਘ ਕਾਹਲੋਂ ਅਤੇ ਜਰਨੈਲ ਸੇਖਾ ਨਾਲ਼ ਵਿਸ਼ੇਸ਼ ਬੈਠਕ Minimize

ਬਾਹਰ ਬੈਠੇ ਪੰਜਾਬੀ, ਪੰਜਾਬੀਅਤ ਦੀ ਪ੍ਰਫੁੱਲਤਾ ਲਈ ਵੱਧ ਕੰਮ ਕਰ ਰਹੇ ਹਨ: ਕਾਹਲੋਂ
ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 8 ਜਨਵਰੀ ਦੀ ਦੁਪਹਿਰ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ ਇੰਡੀਆ ਤੋਂ ਆਏ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਅਤੇ ਵੈਨਕੂਵਰ ਤੋਂ ਆਏ ਨਾਵਲਕਾਰ ਜਰਨੈਲ ਸੇਖਾ ਨਾਲ਼ ਗੱਲਬਾਤ ਤੋਂ ਇਲਾਵਾ ਸਮੁੱਚੇ ਰੂਪ ਵਿੱਚ ਪੰਜਾਬੀ ਸਾਹਿਤ ਬਾਰੇ ਵਿਚਾਰ ਕੀਤੀ ਗਈ ਅਤੇ ਹਾਜ਼ਿਰ ਕਵੀਆਂ ਦਾ ਕਲਾਮ ਸੁਣਿਆ ਗਿਆ।
ਜਰਨੈਲ ਸੇਖਾ ਬਾਰੇ ਜਾਣ-ਪਛਾਣ ਕਰਵਾਉਂਦਿਆਂ ਕੁਲਜੀਤ ਮਾਨ ਨੇ ਜਰਨੈਲ ਸੇਖਾ ਦੀ ਲੇਖਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਨਾਵਲ 'ਵਿਗੋਚਾ' ਕੈਨੇਡੀਅਨ ਪੰਜਾਬੀਆਂ ਦੇ 100 ਸਾਲ ਦੇ ਇਤਿਹਾਸ ਨੂੰ ਸਮੋਈ ਬੈਠਾ ਹੈ ਜੋ ਗ਼ਦਰੀ ਸੂਰਮਿਆਂ ਦੀ ਜੱਦੋਜਹਿਦ ਤੋਂ ਲੈ ਕੇ ਅਜੋਕੇ ਸਮੇਂ ਵਿੱਚ ਵੈਨਕੂਵਰ ਦੀ ਧਰਤੀ 'ਤੇ ਗੈਂਗਾਂ ਦੀ ਲੜਾਈ ਵਿੱਚ ਵਹਿ ਰਹੇ ਪੰਜਾਬੀਆਂ ਦੇ ਖ਼ੂਨ ਦੀ ਕਹਾਣੀ ਛੇੜਦਾ ਹੈ। ਉਨ੍ਹਾਂ ਕਿਹਾ ਕਿ ਰੌਚਿਕਤਾ ਅਤੇ ਉਤਸੁਕਿਤਾ ਭਰਪੂਰ ਇਸ ਨਾਵਲ ਵਿੱਚੋਂ ਲੇਖਕ ਬਿਲਕੁਲ ਗਾਇਬ ਹੈ ਅਤੇ ਸਿਰਫ ਪਾਤਰ ਹੀ ਬੋਲਦੇ ਵਿਖਾਈ ਦਿੰਦੇ ਹਨ ਜਿਨ੍ਹਾਂ ਵਿੱਚੋਂ ਜਿੱਥੇ ਇੰਦਰ ਸਿੰਘ ਅਜ਼ਾਦੀ ਲਹਿਰ ਦੇ ਗੁੰਮਨਾਮ ਸ਼ਹੀਦਾਂ ਦੀ ਪ੍ਰਤੀਨਿਧਤਾ ਕਰਦਾ ਹੈ ਓਥੇ ਬੌਬੀ ਪਾਤਰ ਦੀ ਉਸਾਰੀ ਕਲਾ ਦਾ ਬੇਹਤਰੀਨ ਨਮੂੰਨਾ ਹੈ।
ਵਕੀਲ ਕਲੇਰ ਵੱਲੋਂ 'ਭਗੌੜਾ' ਨਾਵਲ ਦੇ ਨਾਇਕ ਦੇ ਜ਼ਿੰਦਗੀ ਦੇ ਪਿੜ ਵਿੱਚੋਂ ਵਾਰ ਵਾਰ ਭਗੌੜਾ ਹੋਣ ਦੇ ਕੀਤੇ ਗਏ ਜ਼ਿਕਰ ਦਾ ਹਵਾਲਾ ਦੇ ਕੇ ਉਂਕਾਰਪ੍ਰੀਤ ਨੇ ਜਰਨੈਲ ਸੇਖਾ ਨੂੰ ਸਵਾਲ ਕੀਤਾ ਕਿ ਉਹ ਆਪਣੀ ਗੱਲਬਾਤ ਦੌਰਾਨ ਦੱਸਣ ਕਿ ਕੀ ਜਰਨੈਲ ਸੇਖਾ ਜਾਗਰੂਕ ਰੂਪ ਵਿੱਚ ਇਸ ਗੱਲ ਬਾਰੇ ਚੁੱਪ ਹਨ ਕਿ ਸਿਸਟਮ ਹੀ ਆਦਮੀ ਨੂੰ ਵਾਰ ਵਾਰ ਭਗੌੜਾ ਹੋਣ ਲਈ ਮਜਬੂਰ ਕਰ ਰਿਹਾ ਹੈ ਜਾਂ ਫਿਰ ਇਸ ਚੁੱਪ ਦਾ ਕੋਈ ਹੋਰ ਕਾਰਨ ਹੈ?
ਆਪਣੀ ਗੱਲਬਾਤ ਦੌਰਾਨ ਜਰਨੈਲ ਸੇਖਾ ਹੁਰਾਂ ਦੱਸਿਆ ਕਿ ਉਨ੍ਹਾਂ ਦੀ ਵੈਨਕੂਵਰ ਆ ਕੇ ਪੰਜਾਬੀ ਸਕੂਲ ਵਿੱਚ ਪੜ੍ਹਾ ਸਕਣ ਦੀ ਖਵਾਹਿਸ਼ ਪੂਰੀ ਨਾ ਹੋਣ ਕਰਕੇ ਉਨ੍ਹਾਂ ਨੂੰ ਫਾਰਮਾਂ ਵਿੱਚ ਬੇਰੀਆਂ ਤੋੜਨੀਆਂ ਪਈਆਂ ਅਤੇ ਇਸੇ ਹੀ ਨੌਕਰੀ ਦੌਰਾਨ ਉਨ੍ਹਾਂ ਨੇ ਆਮ ਏਥੋਂ ਦੇ ਖੇਤ-ਮਜ਼ਦੂਰ ਦਾ ਜੋ ਤਜਰਬਾ ਹੰਢਾਇਆ ਅਤੇ ਵੇਖਿਆ ਉਸ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਲਿਖੀਆਂ ਜਾ ਰਹੀਆਂ ਕਹਾਣੀਆਂ ਦੀ ਇੱਕ ਨਿਰੰਤਰ ਲੜੀ ਬਣਦੀ ਗਈ ਜੋ "ਦੁਨੀਆਂ ਕੈਸੀ ਹੋਈ" ਨਾਵਲ ਦਾ ਰੂਪ ਧਾਰਨ ਕਰ ਗਈ। ਖੇਤ-ਮਜ਼ਦੂਰਾਂ ਦੀ ਜ਼ਿੰਦਗੀ 'ਤੇ ਆਧਾਰਤਿ ਇਹ ਨਾਵਲ ਲਿਖਣ ਤੋਂ ਬਾਅਦ ਉਨ੍ਹਾਂ ਨੇ ਫੈਕਟਰੀ ਮਜ਼ਦੂਰਾਂ ਬਾਰੇ ਵੀ ਇੱਕ ਨਾਵਲ ਲਿਖਿਆ। ਉਨ੍ਹਾਂ ਕਿਹਾ ਕਿ ਸਰਮਾਏਦਾਰ ਸਮਾਜ ਹੀ ਅਜਿਹੀਆਂ ਪ੍ਰਸਥਿਤੀਆਂ ਪੈਦਾ ਕਰਦਾ ਹੈ ਜਿਨ੍ਹਾਂ ਵਿੱਚ ਬੱਝਾ ਹੋਇਆ ਬੰਦਾ ਆਪਣੀ ਸੋਚ ਬਦਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਪੰਜਾਬ ਵਿੱਚ ਕੀ ਸਾਂ ਪਰ ਏਥੇ ਆ ਕੇ ਖੁਦਗਰਜ਼ ਬਣ ਕੇ ਰਹਿ ਗਏ ਹਾਂ। ਜਸਵਿੰਦਰ ਸੰਧੂ ਵੱਲੋਂ ਭਾਰਤੋਂ ਬਾਹਰ ਲਿਖੇ ਜਾ ਰਹੇ ਸਾਹਿਤ 'ਤੇ ਲੱਗ ਰਹੇ 'ਪਰਵਾਸੀ ਸਾਹਿਤ' ਦੇ ਲੇਬਲ 'ਤੇ ਇਤਰਾਜ਼ ਕਰਨ ਬਾਰੇ ਟਿੱਪਣੀ ਕਰਦਿਆਂ ਸੇਖਾ ਹੁਰਾਂ ਕਿਹਾ ਕਿ ਸਾਨੂੰ ਅੰਗ੍ਰੇਜ਼ੀ ਸਾਹਿਤ ਤੋਂ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਉਹ ਦੁਨੀਆਂ ਦੇ ਹਰ ਕੋਨੇ ਵਿੱਚ ਲਿਖਿਆ ਜਾਣ ਦੇ ਬਾਵਜੂਦ ਸਿਰਫ ਅੰਗ੍ਰੇਜ਼ੀ ਸਾਹਿਤ ਹੀ ਅਖਵਾਉਂਦਾ ਹੈ ਜਦਕਿ ਸਾਡੇ ਸਾਹਿਤ ਨੂੰ 'ਪਰਵਾਸੀ' ਅਤੇ 'ਦਲਿਤ' ਸਾਹਿਤ ਵਰਗੇ ਵਰਗਾਂ ਵਿੱਚ ਵੰਡ ਕੇ ਕਮਜ਼ੋਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਜਪਾਲ ਬੋਪਾਰਾਏ ਦੇ ਸਵਾਲ ਕਿ ਹੋ ਸਕਦਾ ਹੈ ਕਿ ਲੇਖਕ ਕੋਲ਼ ਤਾਂ ਨਾਵਲ ਲਿਖਣ ਦਾ ਸਮਾਂ ਹੋਵੇ ਪਰ ਕੀ ਅੱਜ ਦੇ ਮਸ਼ੀਨੀ ਯੁਗ ਵਿੱਚ ਪਾਠਕ ਕੋਲ਼ ਨਾਵਲ ਪੜ੍ਹਨ ਦਾ ਸਮਾਂ ਹੈ, ਦੇ ਜਵਾਬ ਵਿੱਚ ਸੇਖਾ ਹੁਰਾਂ ਕਿਹਾ ਕਿ ਜੇ ਮੇਰੇ ਨਾਵਲਾਂ ਬਾਰੇ ਪਾਠਕ ਵਰਗ ਦੀ ਇਹ ਸਮੱਸਿਆ ਆਈ ਹੁੰਦੀ ਤਾਂ ਸ਼ਾਇਦ ਉਨ੍ਹਾਂ ਦੇ ਨਵੇਂ ਅਡੀਸ਼ਨ ਨਾ ਛਪਦੇ ਜੋ ਇਹ ਸਾਬਤ ਕਰ ਰਹੇ ਹਨ ਕਿ ਲੋਕ ਨਾਵਲ ਖਰੀਦ ਰਹੇ ਹਨ। ਨਸਲਵਾਦ ਦੇ ਸਵਾਲ ਬਾਰੇ ਬੋਲਦਿਆਂ ਸੇਖਾ ਹੁਰਾਂ ਕਿਹਾ ਕਿ ਹੋਰਾਂ ਵਿੱਚੋਂ ਤਾਂ ਕੀ ਅਜੇ ਤੱਕ ਤਾਂ ਸਾਡੇ ਆਪਣੇ ਵਿੱਚੋਂ ਵੀ ਨਸਲਵਾਦ ਖਤਮ ਨਹੀਂ ਹੋ ਸਕਿਆ ਅਤੇ ਅਜੇ ਵੀ ਸਾਡਾ ਪੰਜਾਬ ਜ਼ਾਤ-ਪਾਤ ਦੇ ਕੋਹੜ ਵਿੱਚ ਬੁਰੀ ਤਰ੍ਹਾਂ ਧਸਿਆ ਪਿਆ ਹੈ। ਇਸ ਦੇ ਨਾਲ਼ ਹੀ ਕੈਨੇਡੀਅਨ ਨਸਲਵਾਦ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਨਸਲਵਾਦ ਉਸ ਖੁੱਲ੍ਹੇ ਰੂਪ ਵਿੱਚ ਵਿਖਾਈ ਨਹੀਂ ਦਿੰਦਾ ਜਿਸ ਦਾ ਸਾਹਮਣਾ ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 80ਵਿਆਂ ਤੱਕ ਆਉਣ ਵਾਲ਼ੇ ਲੋਕਾਂ ਨੂੰ ਕਰਨਾ ਪਿਆ ਸੀ ਪਰ ਉੱਚੇ ਪੱਧਰ ਦੀ ਲੀਡਰਸ਼ਿਪ ਜਾਂ ਮੈਨਜਮੈਂਟ ਵਿੱਚ ਸਾਡੀ ਸ਼ਮੂਲੀਅਤ ਦੀ ਗੈਰਹਾਜ਼ਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿਸਟੇਮੈਟਿਕ ਰੂਪ ਵਿੱਚ ਇਹ ਨਸਲਵਾਦ ਅੱਜ ਵੀ ਜਿਉਂ ਦਾ ਤਿਉਂ ਮੌਜੂਦ ਹੈ। ਇਸ ਗੱਲ ਦੀ ਪ੍ਰੋੜਤਾ ਕਰਦਿਆਂ ਬਲਰਾਜ ਚੀਮਾ ਅਤੇ ਇਕਬਾਲ ਰਾਮੂੰਵਾਲ਼ੀਆ ਨੇ ਹਾਮੀ ਭਰੀ ਕਿ ਨਸਲਵਾਦ ਨੇ ਸਿਰਫ ਰੂਪ ਹੀ ਬਦਲਿਆ ਹੈ ਆਪਣੀ ਹੋਂਦ ਨਹੀਂ ਮਿਟਾਈ।



'ਪੰਜਾਬ ਸਪੋਰਟਸ ਕਾਲਿਜ ਜਲੰਧਰ' ਨਾਲ਼ ਸਬੰਧਿਤ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਨੂੰ ਵਿਚਾਰ ਪੇਸ਼ ਕਰਨ ਲਈ ਕਹਿੰਦਿਆਂ, ਉਂਕਾਰਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਗੱਲਬਾਤ ਦੌਰਾਨ ਇਸ ਗੱਲ 'ਤੇ ਆਪਣੇ ਵਿਚਾਰ ਦੇਣ ਕਿ ਪੰਜਾਬ ਵਿੱਚ ਸਾਹਿਤ ਦੀ ਸਥਿਤੀ ਕੀ ਹੈ, ਸਲੇਬਸੀ ਸਾਹਿਤ ਦਾ ਪੱਧਰ ਕੀ ਹੈ ਅਤੇ ਇਸ ਦੀ ਚੋਣ ਦਾ ਕੀ ਤਰੀਕਾ ਹੈ ਅਤੇ ਅਜੇ ਤੱਕ ਪੰਜਾਬੀ ਦਾ ਕੋਈ ਨਿਰੋਲ ਸਾਹਿਤਕ ਟੀਵੀ ਚੈਨਲ ਹੋਂਦ ਵਿੱਚ ਨਾ ਆਉਣ ਦੇ ਕੀ ਕਾਰਨ ਹਨ? ਪ੍ਰੋਫੈਸਰ ਕਾਹਲੋਂ ਹੁਰਾਂ ਕਿਹਾ ਕਿ ਵਧੀਆ ਰਚਨਾ ਤਾਂ ਹੀ ਲਿਖੀ ਜਾ ਸਕਦੀ ਹੈ ਜੇ ਲੇਖਕ ਵਿੱਚ ਖੁਦ ਸਾਹਿਤ ਪੜ੍ਹਨ ਦੀ ਰੁਚੀ ਹੋਵੇਗੀ, ਉਹ ਦੁਨੀਆਂ ਦੇ ਰਚੇ ਜਾ ਰਹੇ ਮੌਜੂਦਾ ਸਾਹਿਤ ਦੇ ਵਿਸ਼ੇ-ਵਸਤੂ ਤੋਂ ਜਾਣੂੰ ਹੋਵੇਗਾ ਪਰ ਸਾਡੀ ਨਾ ਪੜ੍ਹਨ ਦੀ ਰੁਚੀ ਨੇ ਗੰਧਲਾਪਨ ਪੈਦਾ ਕਰ ਦਿੱਤਾ ਹੈ। ਆਲੋਚਕਾਂ ਦੇ ਅਵੇਸਲੇਪਨ ਕਾਰਨ ਹੋ ਰਹੇ ਨੁਕਸਾਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਆਲੋਚਕਾਂ ਦੀ ਗੈਰ-ਸੰਜੀਦਗੀ ਕਾਰਨ ਹਰ ਲਿਖਤ ਦੀਆਂ ਸਿਰਫ ਸਿਫ਼ਤਾਂ ਹੀ ਕੀਤੀਆਂ ਜਾਣ ਕਾਰਨ ਅੱਜ ਮਾਹੌਲ ਇਹ ਬਣ ਗਿਆ ਹੈ ਕਿ ਦਸਵੀਂ ਪਾਸ ਹਰ ਵਿਅਕਤੀ ਪੰਜਾਬੀ ਦਾ ਸ਼ਾਇਰ ਬਣਿਆ ਫਿਰਦਾ ਹੈ ਕਿਉਂਕਿ ਹਰ ਕਿਸੇ ਨੇ ਕੋਈ ਨਾ ਕੋਈ ਗੀਤ ਤਾਂ ਲਿਖਿਆ ਹੀ ਹੁੰਦਾ ਹੈ। ਉਨ੍ਹਾਂ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਜੇ ਸਾਹਿਤ ਨੂੰ ਨਿਖਾਰਨ ਵਾਲ਼ੀ ਆਲੋਚਨਾ ਵਿੱਚ ਹੀ ਦਮ ਨਹੀਂ ਹੋਵੇਗਾ ਤਾਂ ਫਿਰ ਸਾਹਿਤ ਵਿੱਚ ਨਿਖਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਸਾਹਿਤ ਦੀ ਕੀਤੀ ਜਾ ਰਹੀ ਖੇਤਰ-ਵੰਡ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ 'ਪਰਵਾਸੀ' ਸਾਹਿਤ ਹੀ ਨਹੀਂ ਸਗੋਂ 'ਦਲਿਤ' ਸਾਹਿਤ ਵਰਗੇ ਘਿਨਾਉਣੇ ਵਖਰੇਵਿਆਂ ਕਾਰਨ ਮਾਹੌਲ ਇਹ ਬਣਦਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜ਼ਾਤ-ਅਧਾਰਿਤ ਸਾਹਿਤ ਤੋਂ ਸ਼ੁਰੂ ਹੋਈ ਇਹ ਗੱਲ ਇੱਕ ਦਿਨ 'ਗੋਤ'ਅਧਾਰਿਤ'ਸਾਹਿਤਕ ਵੰਡ ਦੀ ਨੌਬਤ ਤੱਕ ਪਹੁੰਚ ਕੇ ਸਾਹਿਤਕ ਦਾਇਰੇ ਨੂੰ ਖ਼ਤਰੇ ਦੀ ਹੱਦ ਤੱਕ ਤੰਗ ਕਰ ਜਾਵੇ।ਟੈਕਸਟ-ਬੁੱਕਸ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਲੇਖਕਾਂ ਜਾਂ ਅਧਿਆਪਕਾਂ ਦੀ ਕੋਈ ਸ਼ਮੂਲੀਅਤ ਨਹੀਂ ਹੁੰਦੀ ਸਗੋਂ ਸਿਫ਼ਾਰਸ਼ੀ ਢੰਗ ਨਾਲ਼ ਹੀ ਚੋਣ ਕੀਤੀ ਜਾਂਦੀ ਹੈ, ਏਥੋਂ ਤੱਕ ਕਿ ਇਸ ਕੰਮ ਲਈ ਜ਼ਿੰਮੇਂਵਾਰ ਲੋਕ ਵੀ ਸਾਹਿਤ ਤੋਂ ਸਿਰਫ ਓਥੋਂ ਤੱਕ ਹੀ ਵਾਕਿਫ਼ ਹਨ ਜਿੱਥੋਂ ਤੱਕ ਉਨ੍ਹਾਂ ਨੂੰ ਆਪਣੀ ਪੜ੍ਹਾਈ ਦੌਰਾਨ ਪੜ੍ਹਨਾ ਪਿਆ ਸੀ। ਟੀਵੀ ਚੈਨਲਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਚੈਨਲ ਸਿਰਫ ਕਮਾਈ ਨੂੰ ਮੁੱਖ ਰੱਖ ਕੇ ਖੋਲ੍ਹੇ ਗਏ ਹਨ ਪਰ ਫਿਰ ਵੀ ਜੇ ਕੋਈ ਬਚਾਅ ਹੈ ਤਾਂ ਸਿਰਫ ਇਸੇ ਕਰਕੇ ਹੈ ਕਿ ਅਜੇ ਕੁਝ ਪਬਲਿਕ ਸੈਕਟਰ ਬਚਿਆ ਹੈ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਭਾਰਤ ਵਿੱਚ ਬੈਠੇ ਲੋਕ ਤਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਭਗੌੜੇ ਹੀ ਦੱਸ ਰਹੇ ਹਨ ਪਰ ਏਥੇ ਆ ਕੇ ਪਤਾ ਲੱਗਦਾ ਹੈ ਕਿ ਏਥੇ ਆ ਗਏ ਲੋਕਾਂ ਨੂੰ ਪੰਜਾਬ ਦਾ ਪੰਜਾਬ ਵਿੱਚ ਬੈਠੇ ਲੋਕਾਂ ਨਾਲ਼ੋਂ ਵੱਧ ਫ਼ਿਕਰ ਹੈ ਅਤੇ ਇਹ ਲੋਕ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਵੱਧ ਕੰਮ ਕਰ ਰਹੇ ਹਨ।
ਪੰਜਾਬੀ ਭਾਸ਼ਾ ਵਿੱਚ ਸ਼ਬਦ ਉਚਾਰਨ ਦੀ ਸਮੱਸਿਆ ਬਾਰੇ ਫ਼ਿਕਰ ਜ਼ਾਹਿਰ ਕਰਦਿਆਂ ਇਕਬਾਲ ਰਾਮੂੰਵਾਲ਼ੀਆ ਹੁਰਾਂ ਕਿਹਾ ਕਿ ਪੰਜਾਬੀ ਬੋਲੀ ਵਿੱਚੋਂ ਧੁਨੀਆਂ ਖਤਮ ਹੋ ਰਹੀਆਂ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। 'ਜ' 'ਜ਼', 'ਸ਼' 'ਛ' ਅਤੇ 'ਯ' 'ਜ' ਆਦਿ ਧੁਨੀਆਂ ਦੇ ਉਚਾਰਨ ਵਿੱਚ ਮਿਟਦੇ ਜਾ ਰਹੇ ਫ਼ਰਕ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਹੋਰ ਬਹੁਤ ਸਾਰੇ ਸ਼ਬਦ ਹਨ ਜੋ ਆਮ ਜਨਤਾ ਦੇ ਬੋਲ-ਚਾਲ ਵਿੱਚ ਠੀਕ ਤਾਂ ਕੀ ਸਗੋਂ ਸਕੂਲਾਂ ਵਿੱਚ ਵੀ ਸਹੀ ਤਰੀਕੇ ਨਾਲ਼ ਨਾ ਪੜ੍ਹਾਏ ਜਾਣ ਕਰਕੇ ਪੰਜਾਬੀ ਬੋਲੀ ਵਿੱਚ ਵਿਗਾੜ ਪੈਦਾ ਕਰੀ ਜਾ ਰਹੇ ਹਨ। ਖਾਸ ਕਰਕੇ ਪੰਜਾਬੀ ਮੀਡੀਆ ਵੱਲੋਂ ਬੋਲੀ ਜਾ ਰਹੀ ਤਰਸਯੋਗ ਪੰਜਾਬੀ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਰੋਲ-ਮੌਡਲ ਪੇਸ਼ ਨਹੀਂ ਕਰ ਰਹੇ।
ਕਵਿਤਾ ਦੇ ਦੌਰ ਵਿੱਚ ਜਗੀਰ ਸਿੰਘ ਕਾਹਲੋਂ, ਸੁੰਦਰਪਾਲ ਕੌਰ, ਨਵਕਿਰਨ ਸਿੱਧੂ, ਗੁਰਬਖਸ਼ ਭੰਡਾਲ, ਰਾਜਪਾਲ ਬੋਪਾਰਾਏ, ਪਰਮਜੀਤ ਢਿੱਲੋਂ, ਅਤੇ ਗੁਰਦਾਸ ਮਿਨਹਾਸ ਵੱਲੋਂ ਆਪੋ-ਆਪਣਾ ਕਲਾਮ ਪੇਸ਼ ਕੀਤਾ ਗਿਆ। ਆਏ ਦੋਸਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਕਾਫਲੇ ਦਾ ਉਪਰਾਲਾ ਇਹੋ ਜਿਹਾ ਸਾਹਿਤਕ ਮਾਹੌਲ ਪੈਦਾ ਕਰਨਾ ਹੈ ਜਿਸ ਵਿੱਚੋਂ ਹਰ ਕੋਈ ਕੁਝ ਨਾ ਕੁਝ ਹਾਸਿਲ ਕਰਦਾ ਹੋਇਆ ਮਹਿਸੂਸ ਕਰੇ ਅਤੇ ਸਾਡੀਆਂ ਰੀਪੋਰਟਾਂ ਵਿੱਚ ਵੀ ਉਨ੍ਹਾਂ ਹੀ ਗੱਲਾਂ ਦਾ ਹਵਾਲਾ ਹੋਵੇ ਜਿਨ੍ਹਾਂ ਦਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਪਾਠਕ ਨੂੰ ਕੋਈ ਫਾਇਦਾ ਜਾਂ ਲਗਾਓ ਹੋਵੇ। ਇਸ ਪੱਖ ਵਿੱਚ ਇਸ ਮੀਟਿੰਗ ਵਿੱਚ ਜਗੀਰ ਸਿੰਘ ਕਾਹਲੋਂ, ਜਰਨੈਲ ਸੇਖਾ ਅਤੇ ਹਾਜ਼ਿਰ ਸਰੋਤਿਆਂ ਵੱਲੋਂ ਸਵਾਲ-ਜਵਾਬ ਜਾਂ ਗੱਲਬਾਤ ਦੇ ਰੂਪ ਵਿੱਚ ਪਾਏ ਗਏ ਹਿੱਸੇ ਨੂੰ ਕਾਫਲੇ ਦੇ ਅਸਲੀ ਨਿਸ਼ਾਨੇ ਵੱਲ ਸਹੀ ਕਦਮ ਦੱਸਦਿਆਂ ਹੋਇਆਂ ਉਸ ਨੇ ਸਭ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਬਲਦੇਵ ਦੂਹੜੇ, ਚਰਨਜੀਤ ਬਰਾੜ, ਨਾਹਰ ਔਜਲਾ, ਬਲਰਾਜ ਸ਼ੋਕਰ, ਇਕਬਾਲ ਸੁੰਬਲ, ਗੁਰਦੇਵ ਮਾਨ, ਬਰਾਜਿੰਦਰ ਗੁਲਾਟੀ, ਅਮਰਜੀਤ ਮਿਨਹਾਸ, ਅਜਾਇਬ ਟੱਲੇਵਾਲੀਆ, ਗੁਰਦੇਵ ਮਾਨ,ਨਾਹਰ ਔਜਲਾ,ਗੁਰਦੇਵ ਸੇਖਾ,ਹਰਵਿੰਦਰ ਦੇਹਦ,ਗੁਰਪਾਲ ਕੌਰ,ਸੁਰਿੰਦਰ ਸ਼ੋਕਰ,ਬਰਾਜਿੰਦਰ ਗੁਲਾਟੀ ਅਤੇ ਰਾਵੀ ਮਿਨਹਾਸ ਨੇ ਵੀ ਹਿੱਸਾ ਲਿਆ।

ਪ੍ਰਗਤੀਸ਼ੀਲ ਜਥੇਬੰਦੀਆਂ ਵਲੋਂ ਨਵੇਂ ਸਾਲ ਦਾ ਸਾਂਝਾ ਸਮਾਗਮ ਨਵੀਂ ਜਥੇਬੰਦੀ ਦਾ ਐਲਾਨ Minimize

27 ਦਸੰਬਰ ਦੀ ਸ਼ਾਮ ਨੂੰ ਸਤਿਕਾਰ ਬੈਂਕੁਇਟ ਹਾਲ ਵਿੱਚ 'ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ', 'ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ', ਅਤੇ 'ਗੌਰਮਿੰਟ ਕੌਲਿਜ ਲੁਧਿਆਣਾ ਐਸੋਸੀਏਸ਼ਨ' ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਗਏ ਨਵੇਂ ਸਾਲ ਦੇ ਸਮਾਗਮ ਦੌਰਾਨ ਇੱਕ ਨਵੀਂ ਜਥੇਬੰਦੀ "ਹੈਲਪਿੰਗ ਹੈਂਡਜ਼ - ਵਰਕਰਜ਼ ਅਡਵਾਈਸ ਸੈਂਟਰ" ਦਾ ਐਲਾਨ ਕੀਤਾ ਗਿਆ ਜੋ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਵਿੱਚ ਉਨ੍ਹਾਂ ਦੀ ਮਦਦ ਕਰਨ ਦਾ ਕੰਮ ਕਰੇਗੀ।
ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਅਤੇ ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਾਮਰੇਡ ਗੁਰਦੇਵ ਸਿੰਘ ਹੁਰਾਂ ਦੱਸਿਆ ਕਿ ਇਸ ਸੰਸਥਾ ਨੂੰ ਇਸ ਗੱਲ ਦਾ ਮਾਣ ਹਾਸਿਲ ਹੈ ਕਿ ਇਸ ਨੇ 1975 ਵਿੱਚ  'ਈਸਟ ਇੰਡੀਅਨ ਡੀਫ਼ੈਂਸ ਕਮੇਟੀ' ਦੇ ਨਾਂ ਹੇਠ ਨਸਲਵਾਦ ਵਿਰੁੱਧ ਲੜਨ ਦੇ ਨਾਲ਼ ਨਾਲ਼ ਭਾਈਚਾਰੇ ਦਾ ਮਨੋਬਲ ਅਤੇ ਤੰਦਰੁਸਤੀ ਵਧਾਉਣ ਲਈ ਉਸ ਸਮੇਂ ਟਰਾਂਟੋ ਵਿੱਚ ਟੂਰਨਾਮੈਂਟ ਦੀ ਪਿਰਤ ਪਾਈ ਸੀ ਜਦਕਿ ਸਮੇਂ ਦੀ ਲੋੜ ਨੂੰ ਸਮਝਦਿਆਂ ਹੋਇਆਂ 1999 ਵਿੱਚ ਸੱਭਿਆਚਾਰਕ ਫ਼ਰੰਟ ਵਿੱਚ ਆਪਣਾ ਫ਼ਰਜ਼ ਨਿਭਾਉਣ ਲਈ ਇਸ ਵੱਲੋਂ 'ਗ਼ਦਰ ਹੈਰੀਟੇਜ ਔਰਗੇਨਾਈਜ਼ੇਸ਼ਨ' ਦੀ ਸਥਾਪਨਾ ਕਰਕੇ ਗ਼ਦਰੀ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਵਿੱਚ ਗ਼ਦਰ ਲਹਿਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਮਿAੂੰਨਿਟੀ ਦੇ ਮਸਲਿਆਂ ਨੂੰ ਵਿਚਾਰਿਆ ਜਾਂਦਾ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਇਸ ਗੱਲ 'ਤੇ ਵੀ ਖੁਸ਼ੀ ਪ੍ਰਗਟਾਈ ਕਿ ਇਹ ਸਮਾਗਮ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵਰਗੀ ਪ੍ਰਗਤੀਸ਼ੀਲ ਜਥੇਬੰਦੀ ਅਤੇ 'ਗੌਰਮਿੰਟ ਕਾਲਜ ਲੁਧਿਆਣਾ' ਦੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਨਾਲ਼ ਰਲ਼ ਕੇ ਕੀਤਾ ਗਿਆ ਹੈ।


1992 ਤੋਂ ਟਰਾਂਟੋ ਵਿੱਚ ਸਰਗਰਮ 'ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ' ਦੇ ਮੈਂਬਰਾਂ ਵੱਲੋਂ ਜਿੱਥੇ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਟਰਾਂਟੋ ਅਤੇ ਆਸ ਪਾਸ ਦੇ ਕਈ ਨਾਮਵਰ ਸ਼ਾਇਰਾਂ, ਲੇਖਕਾਂ ਅਤੇ ਚਿੰਤਕਾਂ ਨੇ ਭਾਗ ਲਿਆ, ਜਿਹਨਾਂ ਵਿੱਚ ਡਾæ ਜਗਦੀਸ਼ ਚੋਪੜਾ, ਰਾਜਪਾਲ ਬੋਪਾਰਾਏ, ਸੁੰਦਰਪਾਲ ਕੌਰ, ਪਿਆਰਾ ਸਿੰਘ ਕੁੱਦੋਵਾਲ, ਸ਼ਾਇਰਾ ਸੁਰਜੀਤ, ਗੁਰਦਾਸ ਮਿਨਹਾਸ, ਸੌਦਾਗਰ ਬਰਾੜ, ਕੁਲਜੀਤ ਮਾਨ, ਮਨਮੋਹਨ ਗੁਲਾਟੀ, ਬਲਬੀਰ ਸਿਕੰਦ, ਜਸਵਿੰਦਰ ਸੰਧੂ, ਮਨਦੀਪ ਔਜਲਾ, ਅਮਰ ਅਕਬਰਪੁਰੀ, ਭੁਪਿੰਦਰ ਦੁਲੇ, ਸੁਖਿੰਦਰ, ਪ੍ਰੀਤਮ ਧੰਜਲ,ਬਲਦੇਵ ਦੂਹੜੇ, ਰਾਜ ਝੱਜ ਅਤੇ ਵਕੀਲ ਕਲੇਰ ਅਪਣੇ ਪਰਿਵਾਰਾਂ ਸਮੇਤ ਸ਼ਾਮਲ ਸਨ। ਕਾਫ਼ਲੇ ਵਲੋਂ ਏਸ ਮੌਕੇ ਪ੍ਰਗਤੀਸ਼ੀਲ ਵਿਚਾਰਧਾਰਾ ਵਾਲ਼ੇ ਆਰਟਿਸਟ ਪ੍ਰਤੀਕ ਦੇ ਕਾਰਟੂਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਗਈ ਅਤੇ ਗਾਇਕੀ ਦੇ ਖੇਤਰ ਵਿੱਚ ਟਰਾਂਟੋ ਦੀ ਜਾਣੀ-ਪਛਾਣੀ ਹਸਤੀ ਸ਼ਿਵਰਾਜ ਸਨੀ ਵੱਲੋਂ ਸੰਗੀਤਕ ਸ਼ਾਮ ਵੀ ਪੇਸ਼ ਕੀਤੀ ਗਈ। ਇੰਡੀਆ ਤੋਂ ਕੈਨੇਡਾ ਫੇਰੀ 'ਤੇ ਆਏ ਹੋਏ ਹੋਏ ਸਪੋਰਟਸ ਕੌਲਿਜ ਜਲੰਧਰ ਦੇ ਪ੍ਰੋਫੈਸਰ ਅਤੇ ਸ਼ਾਇਰ ਜਗੀਰ ਸਿੰਘ ਕਾਹਲ਼ੋਂ, ਵੈਨਕੂਵਰ ਤੋਂ ਆਏ ਹੋਏ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਇੰਗਲੈਂਡ ਤੋਂ ਪੁੱਜੇ ਸ਼ਾਇਰ ਗੁਰਜਿੰਦਰ ਸੰਘੇੜਾ ਨੇ ਇਸ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਹਿੱਸਾ ਲਿਆ। ਜਰਨੈਲ ਸੇਖਾ ਹੁਰਾਂ ਦਾ ਨਵਾਂ ਨਾਵਲ 'ਵਿਗੋਚਾ' ਵੀ ਇਸ ਮੌਕੇ ਤੇ ਰਿਲੀਜ਼ ਕੀਤਾ ਗਿਆ।
ਇਸ ਸਮਾਗਮ ਦੌਰਾਨ ਯੂਨੀਅਨ ਦੇ ਰੋਲ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਪ੍ਰਤੀ ਇੱਕ ਰੀਪੋਰਟ ਵੀ ਪੇਸ਼ ਕੀਤੀ ਗਈ ਜਿਸ ਦੌਰਾਨ ਜਨਤਾ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਆਪਣੇ ਹੱਕਾਂ ਲਈ ਜੂਝ ਰਹੇ ਵਰਕਰਾਂ ਦੀ ਮਦਦ ਕਰਨ ਲਈ ਯੂਨੀਅਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਏਥੇ 'ਮੈਕਇਨਟੌਸ਼ ਕੌਰਪੋਰੇਸ਼ਨ ਔਫ ਲਿੰਮੋ ਕੰਪਨਜ਼ੀ' ਦੀ ਮਿਸਾਲ ਵੀ ਦਿੱਤੀ ਗਈ ਜਿਸ ਦੇ ਵਰਕਰ, ਜੋ ਜ਼ਿਆਦਾਤਰ ਪੰਜਾਬੀ ਹਨ, ਇਸ ਸਮੇਂ ਆਪਣੀ ਜੌਬ ਸਕਿਉਰਿਟੀ ਲਈ ਹੜਤਾਲ਼ 'ਤੇ ਬੈਠੇ ਹੋਏ ਹਨ।
ਲੁਧਿਆਣਾ ਗੌਰਮਿੰਟ ਕੌਲਿਜ ਐਸੋਸੀਏਸ਼ਨ ਵੱਲੋਂ ਵੀ "ਹੈਲਪਿੰਗ ਹੈਂਡਜ" ਦੀ ਸਥਾਪਨਾ ਵਿੱਚ ਸੰਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸੰਸਥਾ ਨਾਲ਼ ਸਬੰਧਿਤ ਵਿਅਦਿਆਰਥੀਆਂ ਨੇ ਜਿੱਥੇ ਇਸ ਸਮਾਗਮ ਦੌਰਾਨ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਓਥੇ ਕਲਾਊਨ ਵੱਲੋਂ ਬੱਚਿਆਂ ਦਾ ਵੀ ਭਰਪੂਰ ਮਨੋਰੰਜ਼ਨ ਕੀਤਾ ਗਿਆ।
'ਹੈਲਪਿੰਗ ਹੈਂਡਜ - ਵਰਕਰਜ਼ ਅਡਵਾਈਸ ਸੈਂਟਰæ' 1930ਵਿਆਂ ਦੌਰਾਨ ਇੰਗਲੈਂਡ ਵਿੱਚ ਹੋਂਦ ਵਿੱਚ ਆਈ 'ਇੰਡੀਅਨ ਵਰਕਰਜ਼ ਐਸੋਸੀਏਸ਼ਨ' ਦੇ ਮੌਡਲ ਦੇ ਆਧਾਰ 'ਤੇ ਕੰਮ ਕਰੇਗਾ। ਇਸ ਸੈਂਟਰ ਦਾ ਮਕਸਦ ਇੰਪਲੌਇਮੈਂਟ ਇੰਸ਼ੋਰੈਂਸ, ਬੁਢਾਪਾ ਪੈਨਸ਼ਨ, ਕੈਨੇਡਾ ਪੈਨਸ਼ਨ ਪਲੈਨ, ਡਿਸੇਬਿਲਟੀ ਕਲੇਮ ਆਦਿ ਹਾਸਿਲ ਕਰਨ ਵਿੱਚ ਕਮਿਊਨਿਟੀ ਨੂੰ ਸਲਾਹ ਦੇਣ ਤੋਂ ਇਲਾਵਾ ਕਮਿਊਨਿਟੀ ਨੂੰ ਕੰਮ 'ਤੇ ਆ ਰਹੀਆਂ ਮੁਸ਼ਕਲਾਂ ਹੱਲ ਕਰਵਾਉਣ ਅਤੇ ਕੰਮ ਲੱਭਣ ਵਿੱਚ ਮਦਦ ਕਰਨਾ ਅਤੇ ਆਪਣੇ ਹੱਕਾਂ ਦੀ ਪਛਾਣ ਕਰਨ ਵੱਲ ਸੇਧ ਦੇਣਾ ਵੀ ਸ਼ਾਮਿਲ ਹੈ। 1076 ਕਾਰਡਿਪ ਬੁਲੇਵਰਡ (ਛਅਰਦਾ ਭਲਵਦ, ੰਸਿਸਸਿਸਅੁਗਅ, ਜੋ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਕੋਲ਼ ਹੈ) 'ਤੇ ਸਥਿਤ ਇਸ ਸੈਂਟਰ ਦੇ ਖੁੱਲ੍ਹਣ ਦੀ ਤਰੀਕ ਛੇਤੀ ਹੀ ਅਨਾਊਂਸ ਕੀਤੀ ਜਾਵੇਗੀ।
ਭਾਵੇਂ ਇਸ ਸਮਾਗਮ ਦੌਰਾਨ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਗੱਲਬਾਤ ਭਾਰੂ ਰਹੀ ਪਰ ਫਿਰ ਵੀ ਸਾਰਿਆਂ ਨੇ ਸ਼ਾਇਰੀ ਅਤੇ ਗਾਇਕੀ ਨਾਲ਼ ਤਰ ਇਸ ਸ਼ਾਮ ਦੌਰਾਨ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਨੂੰ ਖੁੱਲ੍ਹ ਕੇ ਮਾਣਿਆ। ਸਾਰੇ ਸਮਾਗਮ ਦੀ ਸੰਚਾਲਨਾ ਰਾਜ ਵਿਰਕ, ਕੁਲਵਿੰਦਰ ਖਹਿਰਾ ਅਤੇ ਉਂਕਾਰਪ੍ਰੀਤ ਨੇ ਸਾਂਝੇ ਤੌਰ ਤੇ ਨਿਭਾਈ।

ਸਾਧੂ ਰਾਮ ਲੰਗੇਆਣਾ ਲਗਾਤਾਰ ਦੂਸਰੀ ਵਾਰ ਸਾਹਿਤ ਸਭਾ ਦੇ ਪ੍ਰਧਾਨ ਨਿਯੁਕਤ ਹੋਏ Minimize

ਬਾਘਾਪੁਰਾਣਾ. ਜਨਵਰੀ - ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵਿਖੇ ਹੋਈ। ਸਭਾ ਦੀ ਕਾਰਵਾਈ ਦੌਰਾਨ ਹੋਏ ਸਾਲਾਨਾ ਇਜਲਾਸ ਵਿੱਚ ਸਭਾ ਦੇ  ਜਨ.ਸਕੱਤਰ ਸਰਬਜੀਤ ਸਿੰਘ ਸ਼ੌਂਕੀ ਵੱਲੋਂ ਸਭਾ ਦੀਆਂ ਸਾਲ 2010 ਦੀਆਂ ਸਾਹਿਤਕ ਸਰਗਰਮੀਆਂ ਉੱਪਰ ਵਿਸਥਾਰਪੂਰਵਕ ਜਾਣਕਾਰੀ ਅਤੇ ਕੈਸ਼ੀਅਰ ਜਸਵੰਤ ਸਿੰਘ ਜੱਸੀ ਵੱਲੋਂ ਵਿੱਤੀ ਰਿਪੋਟ ਪੇਸ਼ ਕੀਤੀ ਗਈ। ਉਪਰੰਤ ਸਭਾ ਦੀ ਸਾਲ 2011 ਦੀ ਸਲਾਨਾ ਚੋਣ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: (ਪੰਜਾਬ) ਦੇ ਮੀਤ ਪ੍ਰਧਾਨ ਡਾ.ਸੁਰਜੀਤ ਬਰਾੜ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਡਾ.ਸਾਧੂ ਰਾਮ ਲੰਗੇਆਣਾ ਨੂੰ ਦੁਬਾਰਾ ਤੋਂ ਫਿਰ ਲਗਾਤਾਰ ਦੂਸਰੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦੋਂ ਕਿ ਮੀਤ ਪ੍ਰਧਾਨ ਕਰਮ ਸਿੰਘ ਕਰਮ, ਜਨ.ਸਕੱਤਰ ਜਸਵੀਰ ਭਲੂਰੀਆ, ਸਹਾਇਕ ਸਕੱਤਰ ਅਮਰਜੀਤ ਰਣੀਆ, ਐਗਜੈਕਟਿਵ ਕਮੇਟੀ ਮੈਂਬਰ ਚਮਕੌਰ ਸਿੰਘ ਬਾਘੇਵਾਲੀਆ, ਸ਼ਿਵ ਢਿੱਲੋਂ, ਗੁਰਜੰਟ ਕਲਸੀ ਲੰਡੇ, ਗੁਰਮੇਜ ਸਿੰਘ ਗੇਜਾ, ਸਲਾਹਕਾਰ ਅਤੇ ਸ੍ਰਪ੍ਰਸਤ ਤੇਜਾ ਸਿੰਘ ਰੌਂਤਾ, ਸਰਵਣ ਸਿੰਘ ਪਤੰਗ, ਮਲਕੀਤ ਬਰਾੜ, ਸੁਰਿੰਦਰ ਸਿੰਘ ਬਰਾੜ, ਹਰਚਰਨ ਸਿੰਘ ਗਿੱਲ, ਤੇਜ ਸਿੰਘ ਚੰਨੂਵਾਲਾ ਚੁਣੇ ਗਏ। ਉਪਰੰਤ ਹਾਜ਼ਰ ਲੇਖਕਾਂ ਡਾ.ਸੁਰਜੀਤ ਬਰਾੜ ਘੋਲੀਆ, ਮਨਜੀਤ ਸਿੰਘ, ਸੁਰਜੀਤ ਮਾਣੂੰਕੇ, ਜਸਕਰਨ ਲੰਡੇ, ਚਰਨਜੀਤ ਗਿੱਲ ਸਮਾਲਸਰ, ਪ੍ਰਸ਼ੋਤਮ ਪੱਤੋ, ਯਸ਼ ਪੱਤੋ ਅਤੇ ਉਕਤ ਚੁਣੇ ਗਏ ਨੁਮਾਇੰਦਿਆਂ ਵੱਲੋਂ ਆਪੋ-ਆਪਣੀਆਂ ਕਲਾਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਇਸ ਮੌਕੇ ਕੇਂਦਰੀ ਪੰਜਾਬੀ ਸਭਾ ਰਜਿ: ਦੇ ਮੀਤ ਪ੍ਰਧਾਨ ਡਾ.ਸੁਰਜੀਤ ਬਰਾੜ ਵੱਲੋਂ ਸਰਬਸੰਮਤੀ ਨਾਲ ਹੋਈ ਸਮੂਹ ਕਮੇਟੀ ਨੂੰ ਹਾਰਦਿਕ ਵਧਾਈ ਦਿੰਦਿਆਂ ਸਭਾ ਦੇ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ ਅਤੇ ਬਾਕੀ ਮੈਂਬਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਪ੍ਰੈਸ ਨੂੰ ਉਕਤ ਜਾਣਕਾਰੀ ਪ੍ਰੈਸ ਸਕੱਤਰ ਜਸਵੀਰ ਭਲੂਰੀਆ ਵੱਲੋਂ ਜਾਰੀ ਕੀਤੀ ਗਈ।

 


ਫੋਟੋ:- ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੀ ਹੋਈ ਚੋਣ ਦੌਰਾਨ ਡਾ.ਸਾਧੂ ਰਾਮ ਲੰਗੇਆਣਾ ਦੇ ਲਗਾਤਾਰ ਦੂਸਰੀ ਵਾਰ ਪ੍ਰਧਾਨ ਬਣਨ ਤੇ ਸਾਹਿਤਕਾਰ ਮਲਕੀਤ ਬਰਾੜ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ।

ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ-ਏਰੀਆ (ਰਜਿ.) ਦੀ ਕਾਰਜਕਾਰਨੀ ਦਾ ਐਲਾਨ Minimize

ਹੇਵਰਡ:  ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ-ਏਰੀਆ (ਰਜਿ.) ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਅੱਜ ਜਨਵਰੀ 1, 2011 ਨੂੰ ਪੰਜਾਬੀ ਸਾਹਿਤ ਸਭਾ ਦੀ ਕਾਰਜਕੁਸ਼ਲਤਾ ਨੂੰ ਹੋਰ ਬੇਹਤਰ ਬਣਾਉਣ, ਮਾਂ ਬੋਲੀ  ਪੰਜਾਬੀ ਅਤੇ ਪੰਜਾਬੀ ਸਾਹਿਤ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਸੰਵਿਧਾਨਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ ਏਰੀਆ ਦੀ ਕਾਰਜਕਾਰਨੀ ਦਾ ਐੇਲਾਨ ਕਰ ਦਿੱਤਾ ਹੈ: ਜਿਸ ਵਿਚ ਨੀਲਮ ਸੈਣੀ ਜਨਰਲ ਸਕੱਤਰ/ਸਾਹਿਤ ਸਕੱਤਰ, ਪਰਮਿੰਦਰ ਸਿੰਘ ਪਰਵਾਨਾ ਆਰਗੇਨਾਈਜ਼ਰ, ਤਾਰਾ ਸਿੰਘ ਸਾਗਰ ਮੀਤ ਪ੍ਰਧਾਨ, ਨਵਨੀਤ ਕੌਰ ਪਨੂੰ ਉਪ ਮੀਤ ਪ੍ਰਧਾਨ , ਮਲਵਿੰਦਰ ਸਿੰਘ ਮੰਡ ਖ਼ਜਾਨਚੀ ਅਤੇ ਹਰਭਜਨ ਸਿੰਘ ਢਿੱਲੋਂ ਚੇਅਰਮੈਨ (ਸਲਾਹਕਾਰ ਕਮੇਟੀ) ਹੋਣਗੇ।  ਪੰਜਾਬੀ ਸਾਹਿਤ ਸਭਾ ਦੀ ਇਸ ਇਕਾਈ ਦੀ ਅਗਲੀ ਮੀਟਿੰਗ 16 ਜਨਵਰੀ, 2011 ਦਿਨ ਐੇਤਵਾਰ ਨੂੰ 12:00-3:00 ਤੱਕ 34007 ਅਲਵੳਰੳਦੋ ਂਲਿੲਸ, ੂਨੋਿਨ ਛਟਿੇ 94587 ਵਿਖੇ ਹੋ ਰਹੀ ਹੈ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਮੈਂਬਰ ਬਣਨ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।  ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ;


ਪ੍ਰਧਾਨ: ਕੁਲਦੀਪ ਸਿੰਘ ਢੀਂਡਸਾ 510-676-4440  ਜਨਰਲ ਸਕੱਤਰ: ਨੀਲਮ ਸੈਣੀ 510-502-0551


ਰਿਪੋਰਟ: ਨੀਲਮ ਸੈਣੀ, ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ-ਏਰੀਆ (ਰਜਿ.)



ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com