Thursday, May 17, 2012 Page Options
 

ਇਸ ਅੰਕ ਵਿਚ (ਮਈ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਫਰਵਰੀ 2012)

ਕਹਾਣੀਆਂ

ਕਵਿਤਾਵਾਂ


ਸਭਰੰਗ

ਖਬਰਸਾਰ 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

ਇਸ ਅੰਕ ਵਿਚ (ਅਕਤੂਬਰ 2011)

ਕਹਾਣੀਆਂ  

ਕਵਿਤਾਵਾਂ  

 

ਸਭਰੰਗ 

ਖਬਰਸਾਰ  

 

 

 

ਰਚਨਾਵਾਂ ਭੇਜਣ ਲਈ 

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ। 

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com


 

 

Click here to send gifts to punjab
ਪੰਜਾਬੀ ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰ ਸਮਾਗਮ Minimize
ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਵੱਲੋਂ ੧੮ਵਾਂ-੧੯ਵਾਂ ਸਲਾਨਾ ਪੁਰਸਕਾਰ ਸਮਾਗਮ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਡਮੀ ਅਵਾਰਡ ਵਿਜੇਤਾ ਪ੍ਰੋ: ਨਰਿੰਜਨ ਤਸਨੀਮ, ਮੁੱਖ ਮਹਿਮਾਨ ਡਾ. ਜੇ ਐਸ ਧਾਲੀਵਾਲ, ਚੇਅਰਮੈਨ ਪੰਜਾਬ ਪ੍ਰਾਈਵੇਟ ਤਕਨੀਕੀ ਸਿਖਿਆ ਸੰਸਥਾਵਾਂ ਅਸੋਸੀਏਸ਼ਨ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ  ਅਤੇ ਸ਼ਮਾਂ ਰੋਸ਼ਨ ਕਰਨ ਦੀ ਰਸਮ ਸਮਾਜ ਸੇਵੀ ਸ੍ਰ. ਬਲਜਿੰਦਰਜੀਤ ਸਿੰਘ ਤੂਰ ਨੇ ਨਿਭਾਈ । ਇਹ ਸਮਾਗਮ ਡਾ. ਗੁਰਦੇਵ ਸਿੰਘ ਪੰਦੋਹਲ ਅਤੇ ਉਘੇ ਗੀਤਕਾਰ ਇੰਦਰਜੀਤ ਹਸਨਪੁਰੀ ਨੂੰ ਸਪਰਪਿਤ ਸੀ ।
ਇਸ ਮੋਕੇ 'ਤੇ ਦੋ ਸਾਲਾਂ ਦੇ ਪੁਰਸਕਾਰ ਦਿੱਤੇ ਗਏ । ਪੰਜਾਬੀ ਸਾਹਿਤ ਵਿੱਚ ਵੱਡੇਮੁੱਲੇ ਯੋਗਦਾਨ ਤੇ ਸਮੁੱਚੀ ਰਚਨਾ ਲਈ ੨੦੦੮ ਦਾ ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ ਸ. ਹਰਭਜਨ ਸਿੰਘ ਹੁੰਦਲ ਅਤੇ ੨੦੦੯ ਦਾ ਸ੍ਰੀ ਅਜਾਇਬ ਸਿੰਘ ਹੁੰਦਲ ਨੂੰ ਦਿੱਤਾ ਗਿਆ । ਪੰਜਾਬੀ ਗ਼ਜ਼ਲ ਵਿਧਾ ਨੂੰ ਪ੍ਰਫੁੱਲਤ ਕਰਨ ਵਿਚ ਪਾਏ ਯੋਗਦਾਨ ਲਈ ੨੦੦੮ ਦਾ ਡਾ. ਰਣਧੀਰ ਸਿੰਘ ਚੰਦ ਯਾਦਕਾਰੀ ਪੁਰਸਕਾਰ ਸ੍ਰੀਮਤੀ ਗੁਰਚਰਨ ਕੌਰ ਕੋਚਰ ਅਤੇ ੨੦੦੯ ਦਾ ਸ੍ਰ. ਬੂਟਾ ਸਿੰਘ ਚੌਹਾਨ ਨੂੰ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ 'ਤੇ ਉਘੇ ਗ਼ਜ਼ਲਗੋ ਖ਼ੁਸ਼ਵੰਤ ਕੰਵਲ ਦਾ ਗ਼ਜ਼ਲ-ਸੰਗ੍ਰਹਿ "ਕਹਿ ਰਿਹਾ ਹਾਂ ਗ਼ਜ਼ਲ ਮੈਂ" ਲੋਕ-ਅਰਪਣ ਕੀਤਾ ਗਿਆ ।  
ਪ੍ਰੋ: ਨਰਿੰਜਨ ਤਸਨੀਮ ਨੇ ਖੁਸ਼ਵੰਤ ਕੰਵਲ ਦੀ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਖ਼ੁਸ਼ਵੰਤ ਕੰਵਲ ਪੰਜਾਬੀ ਗ਼ਜ਼ਲ ਦੀ ਆਬਰੂ ਹੈ ਅਤੇ ਸ੍ਰੀ ਅਜਾਇਬ ਚਿੱਤਰਕeਰ ਬਾਰੇ ਬੋਲਦਿਆਂ ਕਿਹਾ ਕਿ ਪੰਜਾਬੀ ਕਵਿਤਾ ਅਤੇ ਗ਼ਜ਼ਲ ਨੂੰ ਉਨ੍ਹਾਂ ਦੀ ਵੱਡੀ ਦੇਣ ਹੈ । ਸ੍ਰੀ ਅਜਾਇਬ ਚਿੱਤਰਕਾਰ ਦੇ ਨਾਂ 'ਤੇ ਪੁਰਸਕਾਰ ਸਥਾਪਿਤ ਕਰਨ ਵਿੱਚ ਉਹਨਾਂ ਦਾ ਵੱਡਾ ਬੇਟਾ ਸ੍ਰ. ਨਾਗਰ ਸਿੰਘ ਵਧਾਈ ਦਾ ਹੱਕਦਾਰ ਹੈ ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਡਾ. ਰਣਧੀਰ ਚੰਦ ਦੀ ਗ਼ਜ਼ਲ ਪ੍ਰਤੀਭਾ ਦੀ ਗੱਲ ਕਰਦਿਆਂ ਹੋਇਆਂ ਢੇਰ ਸਾਰੀਆਂ ਯਾਦਾਂ ਵੀ ਸਾਂਝਾਂ ਕੀਤੀਆਂ ।
ਡਾ. ਜੇ ਐਸ ਧਾਲੀਵਾਲ  ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਵਿਚ ਗ਼ਜ਼ਲ ਵਿਧਾ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀ ਹੈ । ਉਨ੍ਹਾਂ ਪੰਜਾਬੀ ਗ਼ਜ਼ਲ ਮੰਚ ਨੂੰ ਮਾਇਕ ਸਹਾਇਤਾ ਵਜੋਂ ੨੧੦੦੦/- ਰੁਪਏ ਦੇਣ ਦਾ ਐਲਾਨ ਕੀਤਾ ।
ਪੰਜਾਬੀ ਦੇ ਜਾਣੇ-ਮਾਣੇ ਕਵੀ ਸ੍ਰੀ ਅਜਾਇਬ ਚਿੱਤਰਕਾਰ ਦੀ ਪੁਸਤਕ "ਤਿੰਨ ਤਾਲ" ਬਾਰੇ ਪ੍ਰੋ: ਮਹਿੰਦਰਦੀਪ ਗਰੇਵਾਲ ਨੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਅਜਾਇਬ ਚਿੱਤਰਕਾਰ ਜਿਥੇ ਇਕ ਚਿੱਤਰਕਾਰ ਹਨ, ਉਥੇ ਉਨ੍ਹਾਂ ਨੇ ਜ਼ਿੰਦਗੀ ਦੇ ਵੱਖ-੨ ਰੰਗਾਂ ਤੇ ਵਰਤਾਰਿਆਂ ਨੂੰ ਚਿਤਰਣ ਲਈ ਪ੍ਰਗਤੀਵਾਦੀ ਸੋਚ ਨੂੰ ਆਧਾਰ ਬਣਾਇਆ ਹੈ ।
 
 
ਸਭਾ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਅਤੇ ਜਨਰਲ ਸਕੱਤਰ ਸ੍ਰ. ਹਰਭਜਨ ਧਰਨਾ ਨੇ ਬੜੇ ਹੀ ਸੁੱਚਜੇ ਢੰਗ ਨਾਲ ਪੰਜਾਬੀ ਗ਼ਜ਼ਲ ਦੇ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਗ਼ਜ਼ਲ ਮੰਚ ਦੀਆਂ ਗਤੀਵਿਧੀਆਂ 'ਤੇ  ਵੀ ਚਾਨਣਾ ਪਾਇਆ । 
ਇਸ ਮੌਕੇ 'ਤੇ ਵਿਦਵਾਨ ਤੇ ਸਾਹਿਤਕਾਰ ਵੱਡੀ ਗਿਣਤੀ ਵਿੱਚ ਆਏ ਸਨ ਜਿਨਾਂ ਵਿੱਚ ਪ੍ਰਿੰ: ਪ੍ਰੇਮ ਸਿੰਘ ਬਜਾਜ, ਅਤਰਜੀਤ ਸਿੰਘ, ਸਤੀਸ਼ ਗੁਲਾਟੀ, ਜਗੀਰ ਸਿੰਘ ਪ੍ਰੀਤ, ਤ੍ਰੈਲੋਚਨ ਝਾਂਡੇ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੀਤਮ ਪੰਧੇਰ, ਤਰਸੇਮ ਨੂਰ, ਦਲਵੀਰ ਸਿੰਘ ਲੁਧਿਆਣਵੀ, ਪ੍ਰਮਿੰਦਰਜੀਤ, ਜੋਗਿੰਦਰ ਸਿੰਘ ਚੌਹਾਨ,ਤਰਸੇਮ ਸਿੰਘ ਸਫਰੀ, ਜੋਗਿੰਦਰ ਬੇਦੀ, ਵੀਰ ਭਾਨ ਨਾਰੰਗ ਜ਼ੀਰਾ, ਕੁਲਵੰਤ ਜ਼ੀਰਾ, ਨਿਰਮਲ, ਸ. ਗੁਰਸ਼ਰਨ ਸਿੰਘ ਨਰੂਲਾ, ਪ੍ਰੀਤਮ ਸਿੰਘ ਰਾਹੀ, ਕੇਸਰ ਸਿੰਘ ਨੀਰ, ਡਾ. ਕੁਲਵਿੰਦਰ ਕੌਰ ਮਿਨਹਾਸ, ਸਪੂੰਰਨ ਸਿੰਘ ਸਨਮ, ਡਾ. ਗੁਰਇਕਬਾਲ ਸਿੰਘ, ਸ੍ਰੀਮਤੀ ਇੰਦਰਜੀਤ ਪਾਲ ਕੌਰ ਭਿੰਡਰ, ਡਾ. ਗੁਲਜ਼ਾਰ ਪੰਧੇਰ, ਡਾ. ਨਿਰਮਲ ਜੌੜਾ, ਡਾ. ਸਰੂਪ ਸਿੰਘ ਅਲੱਗ, ਸੁਰਿੰਦਰ ਰਾਮਪੁਰੀ, ਦਵਿੰਦਰ ਸੇਖਾ, ਦੀਪ ਜਗਦੀਪ, ਜਗਦੀਸ਼ ਕੌਰ ਗਰੇਵਾਲ, ਸ੍ਰ. ਨਾਗਰ ਸਿੰਘ, ਸ੍ਰ. ਦਲਜੀਤ ਸਿੰਘ ਅਰੋੜਾ, ਅਮਰਜੀਤ ਸ਼ੇਰਪੁਰੀ, ਰਾਵਿੰਦਰ ਰਵੀ ਆਦਿ ਹਾਜ਼ਿਰ ਸਨ ।  
 ਉਪਰੰਤ ਕਵੀ ਦਰਬਾਰ ਕਰਵਾਇਆ ਗਿਆ । ਸ੍ਰ. ਹਰਭਜਨ ਧਰਨਾ ਨੇ ਆਏ ਹੋਏ ਸਾਹਿਤਕਾਰਾ ਤੇ ਵਿਦਵਾਨਾਂ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਸਖਸੀਅਤਾਂ ਨੂੰ ਵਧਾਈ ਦਿੱਤੀ । 
 
 
ਦਲਵੀਰ ਸਿੰਘ ਲੁਧਿਆਣਵੀ, (ਸਕੱਤਰ)
(ਮੋ) 94170 01983 
ਪੰਜਾਬੀ ਲਿਖਾਰੀ ਸਭਾ (ਅਰਪਨ) ਕੈਲਗਰੀ ਵਲੋਂ ਪੁਸਤਕ ਰੀਲੀਜ਼ ਸਮਾਗਮ ਨੂੰ ਭਰਵਾਂ ਹੁੰਗਾਰਾ Minimize
 
ਪੰਜਾਬੀ ਲਿਖਾਰੀ ਸਭਾ (ਅਰਪਨ) ਕੈਲਗਰੀ ਵਲੋਂ ਆਪਣਾ ਪਲੇਠਾ ਸਮਾਗਮ 25 ਸਤੰਬਰ 2010 ਸ਼ੱਨੀਚਰ ਵਾਰ ਨੂੰ ਟੈਂਪਲ ਕੁਮਿਉਨਟੀ ਹਾਲ ਵਿਚ ਕੀਤਾ ਗਿਆ। ਮਾ. ਬਚਿਤਰ ਸਿੰਘ (ਸਰੀ ਨਿਵਾਸੀ ) ਦੀ ਪੁਸਤਕ ‘ਸੂਰਜ ਚੜ੍ਹਨ ਤੋਂ ਪਹਿਲਾਂ’ ਦੀ ਘੁੰਡ ਚੁਕਾਈ ਨਾਲ ਸੰਬੰਧਿਤ ਇਹ ਸਮਾਗਮ ਦੁਪਿਹਰੇ ਠੀਕ ਦੋ ਵਜੇ ਸ਼ੁਰੂ ਹੋਇਆ, ਜਿਸ ਵਿਚ ਪੰਜਾਬੀ ਭਾਈਚਾਰੇ ਦੀ ਭਰਵੀਂ ਹਾਜ਼ਰੀ ਵਿਚ ਵਿਦਵਾਨ, ਚਿੰਤਕ, ਲੇਖਕ ਤੇ ਕਵੀ ਪਹੁੰਚੇ ਹੋਏ ਸਨ।ਇਹ ਸਮਾਗਮ ਸ਼ਹੀਦ ਭਗਤ ਸਿੰਘ ਦੇ ਇਕ ਸੌ ਤਿੰਨਵੇਂ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ।
 
ਸਮਾਗਮ ਦੇ ਸ਼ੁਰੂ ਵਿਚ ਡਾ. ਹਰਭਜਨ ਸਿੰਘ ਢਿਲੋਂ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਪ੍ਰਧਾਨਗੀ ਮੰਡਲ ਲਈ ਸਭਾ ਦੇ ਕਨਵੀਨਰ ਸਤਨਾਮ ਸਿੰਘ ਢਾਅ, ਪੁਸਤਕ ਦੇ ਲੇਖਕ ਮਾ. ਬਚਿੱਤਰ ਸਿੰਘ, ਡਾ. ਸੁਰਿੰਦਰ ਧੰਜਲ, ਡਾ. ਰਘਬੀਰ ਸਿੰਘ ਸਿਰਜਨਾ, ਡਾ. ਸਾਧੂ ਸਿੰਘ, ਹਰਭਜਨ ਚੀਮਾ, ਡਾ. ਪ੍ਰਿਥਵੀ ਰਾਜ ਕਾਲੀਆ, ਪ੍ਰੋ. ਮੋਹਣ ਸਿੰਘ ਔਜਲਾ, ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦੀ ਬੇਨਤੀ ਕੀਤੀ।ਨਾਲ ਹੀ ਆਏ ਹੋਏ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਸਟੇਜ ਦੀ ਕਾਰਵਾਈ ਨੂੰ ਅਗੇ ਤੋਰਦਿਆਂ ਕੈਲਗਰੀ ਦੇ ਸੁਰੀਲੇ ਕਲਾਕਾਰ ਨਿੰਮਾ ਖਹਿਰਾ ਨੂੰ ਗੀਤ ਪੇਸ਼ ਕਰਨ ਲਈ ਕਿਹਾ। ਨਿੰਮੇ ਨੇ ਆਪਣੀ ਬੁਲੰਦ ਆਵਾਜ਼ ਵਿਚ ‘ਵਾਹ ਭਗਤ ਸਿੰਘ ਸਰਦਾਰ ਨੇ’ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਬਿਠਾ ਲਿਆ।
 
ਪੁਸਤਕ ਬਾਰੇ ਚਰਚਾ ਦਾ ਆਰੰਭ ਡਾ. ਸੁਰਿੰਦਰ ਧੰਜਲ ਨੇ ਕੀਤਾ। ਉਨ੍ਹਾਂ ਨੇ ਸੀਮਤ ਸਮੇਂ ਵਿਚ ਪੁਸਤਕ ਦੇ ਰੂਪ ਅਤੇ ਵਿਧਾ ਬਾਰੇ ਸੰਖੇਪ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਪੇਪਰ ਪੜ੍ਹਿਆ। ਡਾ. ਧੰਜਲ ਨੇ ਇਹ ਸਪਸ਼ਟ ਕੀਤਾ ਕਿ ਦਰਅਸਲ ਇਸ ਪੁਸਤਕ ਦੀ ਸੰਪਾਦਨਾ ਕਰਨ ਦੀ ਜ਼ਰੂਰਤ ਸੀ। ਇਹ ਇਕ ਨਹੀਂ ਸਗੋਂ ਤਿੰਨਾ ਪੁਸਤਕਾਂ ਦਾ ਸਮੂਹ ਹੈ। ਇਸ ਤੋਂ ਬਾਅਦ ਮਾਸਟਰ ਬਚਿਤਰ ਸਿੰਘ ਗਿੱਲ ਕੈਲਗਰੀ ਨੇ ਬਾਬੂ ਰਜ਼ਬ ਅਲੀ ਦੀ ਅਮਰ ਰਚਨਾ ‘ਪੰਜ ਪਿਸਤੌਲਾਂ ਵਾਲੇ ਕਰਦੇ ਫਾਇਰ ਫ਼ਰੰਗੀ ਤੇ’ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਇਸ ਤੋਂ ਪਿਛੋਂ ਡਾ. ਸਾਧੂ ਸਿੰਘ ਨੇ ਪੁਸਤਕ ਤੇ ਖੱਬੇ-ਪੱਖੀ ਭਾਰਤੀ ਸਿਆਸਤ ਬਾਰੇ ਭਾਵ-ਪੂਰਤ ਵਿਚਾਰ ਰੱਖੇ।ਉਨ੍ਹਾਂ ਆਖਿਆ ਕਿ ਹਿੰਦੋਸਤਾਨੀ ਖੱਬੇ ਪੱਖੀ ਪਾਰਟੀਆਂ ਮਾਰਕਸਵਾਦ ਦੇ ਸਿਧਾਂਤ, ਵਿਰੋਧ ਵਿਕਾਸ ਨੂੰ ਸਮਝਦੀਆਂ ਤਾਂ ਹਨ ਪਰ ਹਾਓਮੈ ਵੱਸ ਇਸ ਨੂੰ ਅਪਣਾਉਂਦੀਆਂ ਨਹੀਂ। ਇਸ ਤੋਂ ਬਾਅਦ ਇਕ ਹੋਰ ਉਭਰ ਰਿਹਾ ਗਾਇਕ ਮੱਖਣ ਬੈਂਸ ਸਟੇਜ ਤੇ ਆਇਆ ਜਿਸ ਨੇ ‘ਸਾਡੀ ਉਨ੍ਹਾਂ ਨੂੰ ਸਲਾਮ ਜੋ ਜਾਨਾਂ ਵਾਰ ਗਏ’ ਗਾ ਕੇ ਸਰੋਤਿਆਂ ਨੂੰ ਜੋਸ਼ ਨਾਲ ਭਰ ਦਿੱਤਾ।
 
ਇਸ ਤੋਂ ਬਾਅਦ ਡਾ. ਰਘਬੀਰ ਸਿੰਘ ਸਿਰਜਨਾ ਜੋ ਉਚੇਚੇ ਤੌਰ ਤੇ ਸਰੀ ਤੋਂ ਇਸ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ ਨੇ ਵੀ ਇਸ ਪੁਸਤਕ ਅਤੇ ਮਾ. ਬਚਿੱਤਰ ਸਿੰਘ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਇਕ ਹੈਰਾਨ ਕਰਨ ਵਾਲਾ ਤੱਥ ਵੀ ਸਾਂਝਾ ਕੀਤਾ ਕਿ ਮਾ. ਬਚਿੱਤਰ ਸਿੰਘ, ਲਾਲ ਸਿੰਘ ਦੀਆਂ ਕਹਾਣੀਆਂ ਵਿਚ ਇਕ ਪਾਤਰ ਵਜੋਂ ਪੇਸ਼ ਹੋਏ ਹਨ।ਗਾਇਕ ਹਰਜੀਤ ਗਿੱਲ ਨੇ ਸੁਰਜੀਤ ਪਾਤਰ ਦੀ ਗ਼ਜ਼ਲ ‘ਕੁਝ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇ,… ਗਾਇਆ ਤਾਂ ਸਾਰਾ ਮਹੌਲ ਸਰੂਰਿਆ ਗਿਆ।ਵੈਨਕੋਵਰ ਤੋਂ ਆਏ ਲਖਬੀਰ ਖੁਣਖੁਣ ਅਤੇ ਹਰਭਜਨ ਚੀਮਾ ਨੇ ਭਾਰਤੀ ਰਾਜਨੀਤੀ ਅਤੇ ਸਟੇਟ ਤਸ਼ੱਦਦ ਬਾਰੇ ਆਪਣੇ ਵਿਚਾਰ ਰੱਖੇ। ਐਡਮਿੰਟਨ ਤੋਂ ਵਿਸ਼ੇਸ਼ ਤੌਰ ਤੇ ਆਏ ਬਖਸ਼ ਕੌਰ ਸੰਘਾ ਨੇ ਕਵਿਤਾ ਰਾਹੀ ਨਵਾਂ ਰੰਗ ਪੇਸ਼ ਕੀਤਾ ਅਤੇ ਪ੍ਰਿਥਵੀਰਾਜ ਕਾਲੀਆ ਨੇ ਸਰੋਤਿਆਂ ਨੂੰ ‘ਇਹ ਖ਼ੂਨ ਕਿਸ ਦਾ ਹੈ’  ਸੁਣਾ ਕੇ ਅੱਖਾ ਨਮ ਕਰ ਦਿੱਤੀਆਂ।ਮਾ. ਭਜਨ ਗਿੱਲ ਨੇ ਬਹੁਤ ਹੀ ਭਾਵ ਪੂਰਤ ਸ਼ਬਦਾਂ ਵਿਚ ਇਨਕਲਾਬੀ ਲਹਿਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਮਨਜੋਤ ਗਿੱਲ ਆਪਣੀ ਸੰਜੀਦਾ ਕਵਿਤਾ ਮਿਕਨਾਤੀਸੀ ਅੰਦਾਜ ਵਿਚ ਪੜ੍ਹ ਕੇ ਸਰੋਤਿਆਂ ਤੋਂ ਵਾਹ ਵਾਹ ਖੱਟ ਗਿਆ।ਨਵੇਂ ਤੇ ਨੋਜੁਆਨ ਗਾਇਕ ਕਲਾਕਾਰਾਂ ਸਿਮਰਜੀਤ ਚੀਮਾਂ ਤੇ ਰਾਜ ਰਣਜੋਧ ਨੇ ਸੋਤਿਆਂ ਤੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਦਾ ਜਾਦੂ ਬਖ਼ੇਰਿਆ।
 
ਪ੍ਰੋ. ਮੋਹਣ ਸਿੰਘ ਔਜਲਾ ਜੋ ਮਾ. ਬਚਿੱਤਰ ਸਿੰਘ ਜੀ ਦੇ ਪੇਂਡੂ ਵੀ ਹਨ ਤੇ ਉਨ੍ਹਾਂ ਦੇ ਸ਼ਗਿਰਦ ਵੀ ਰਹੇ ਹਨ, ਆਪਣੀ ਸਿਹਤ ਢਿੱਲੀ ਹੋਣ ਦੇ ਬਾਵਜੂਦ ਸਮਾਗਮ ਵਿਚ ਪਹੁੰਚੇ।ਪ੍ਰੋ. ਔਜਲਾ ਨੇ ਮਾਂ. ਜੀ ਨੂੰ ਆਪਣੀ ਆਕੀਦਤ ਪੇਸ਼ ਕੀਤੀ।ਇਸ ਪਿੱਛੋ ਚੁਰਨਵੇਂ ਸਾਲਾ ਬਜ਼ੁਰਗ ਇਨਕਲਾਬੀ ਮਾ. ਜੀ ਨੇ ਆਪਣੇ ਵਿਲਖਣ ਅੰਦਾਜ਼ ਵਿਚ ਸਟੇਜ ਤੇ ਆ ਕੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਸ਼ੰਘਰਸ਼ ਵਿਚ ਬਹੁਤ ਸਾਰੇ ਲੋਕਾਂ ਦਾ ਮਹੱਤਵ-ਪੁਰਨ ਯੋਗਦਾਨ ਰਿਹਾ ਹੈ ਜੋ ਰੂਪੋਸ਼ੀ ਸਮੇਂ ਉਨ੍ਹਾਂ ਨੂੰ ਪਨਾਹ ਦਿੰਦੇ ਰਹੇ, ਉਹ ਸਾਰੇ ਬਹੁਤ ਮਹਾਨ ਤੇ ਸਤਿਕਾਰ ਦੇ ਪਾਤਰ ਹਨ।ਉਨ੍ਹਾਂ ਨੇ ਬਹੁਤ ਹੀ ਹਲੀਮੀ ਨਾਲ ਸਰੋਤਿਆਂ ਤੇ ਪੰਜਾਬੀ ਲਿਖਾਰੀ ਸਭਾ (ਅਰਪਨ) ਕੈਲਗਰੀ ਦਾ ਧੰਨਵਾਦ ਕੀਤਾ।ਸਭਾ ਦੇ ਕਨਵੀਨਰ ਸਤਨਾਮ ਸਿੰਘ ਢਾਅ ਅਤੇ ਪ੍ਰੋ. ਮੋਹਣ ਸਿੰਘ ਔਜਲਾ ਨੇ ਪੰਜਾਬੀ ਲਿਖਾਰੀ ਸਭਾ (ਅਰਪਨ)  ਕੈਲਗਰੀ ਵਲੋਂ ਆਏ ਹੋਏ ਵਿਸ਼ੇਸ ਮਹਿਮਾਨਾ ਨੂੰ ਸਨਮਾਨ ਚਿੰਨ ਭੇਟ ਕੀਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਬਕਾ ਮੁਖੀ ਡਾ. ਬਲਵਿੰਦਰ ਕੌਰ ਬਰਾੜ ਜੋ ਅੱਜ ਕੱਲ੍ਹ ਕੈਲਗਰੀ ਵਿਚ ਰਹਿ ਰਹੇ ਹਨ ਅਤੇ ‘ਸਭਰੰਗ ਰੇਡੀਓ’ ਦੇ ਹੋਸਟ ਹਨ, ਨੇ ਸਮਾਗਮ ਬਾਰੇ ਟਿਪਣੀ ਕਰਦਿਆਂ ਆਖਿਆ ਕਿ ਇੰਨੇ ਉੱਚ ਪਧੱਰ ਦਾ, ਸੁਚੱਜਾ ਤੇ ਸੰਜੀਦਾ ਸਾਹਿਤਕ ਸਮਾਗਮ ਉਨ੍ਹਾਂ ਨੇ ਕੈਲਗਰੀ ਵਿਚ ਪਹਿਲੀ ਵਾਰ ਦੇਖਿਆ ਕਹਿ ਕੇ ਆਪਣੀਆਂ ਸੁਹਿਰਦ ਭਾਵਨਾਵਾਂ ਪ੍ਰਗਟ ਕੀਤੀਆਂ।
 
ਅਖ਼ੀਰ ਤੇ ਸਭਾ ਦੇ ਕਨਵੀਨਰ ਸਤਨਾਮ ਸਿੰਘ ਢਾਅ ਨੇ ਮਾ. ਬਚਿੱਤਰ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਉਚੇਚਾ ਧੰਨਵਾਦ ਕੀਤਾ।ਇਸ ਤੋਂ ਇਲਾਵਾ ਐਡਮਿੰਟਨ ਅਤੇ ਵੈਨਕੋਵਰ ਤੋਂ ਆਏ ਪ੍ਰਸਿੱਧ ਵਿਦਵਾਨਾ, ਬੁਲਾਰਿਆਂ ਤੇ ਸਮੁੱਚੇ ਮੀਡੀਆ ਦਾ, ਸਰੋਤਿਆਂ ਤੇ ਖ਼ਾਸ ਕਰਕੇ ਉਨ੍ਹਾਂ ਸਾਰੇ ਵਲੰਟੀਆਰਾਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਇੰਨੇ ਥੋੜੇ ਸਮੇਂ ਦੇ ਨੋਟਿਸ ਵਿਚ ਇਸ ਸਮਾਗਮ ਨੂੰ ਕਾਮਯਾਬ ਕਰਨ ਵਿਚ ਆਪਣਾ ਵੱਡਮੁਲਾ ਹਿੱਸਾ ਪਾਇਆ। ਸਮਾਗਮ ਦੀ ਸਮਾਪਤੀ ਤੇ ਮਾ. ਬਚਿੱਤਰ ਸਿੰਘ ਗਿੱਲ ਕੈਲਗਰੀ ਨੇ ਬਾਬੂ ਰਜ਼ਬ ਅਲੀ ਦਾ ਮਸ਼ਹੂਰ ਬਹੱਤਰ ਕਲਾ ਛੰਦ ‘ਛਾਉਣੀਆਂ ਪਟ ਲੋ’ ਬੁਲੰਦ ਆਵਾਜ਼ ਵਿਚ ਗਾ ਕੇ ਰੰਗ ਬੰਨ੍ਹ ਦਿੱਤਾ ਤੇ ਨਾਲ ਹੀ ਸਰੋਤਿਆਂ ਨੂੰ ਵੀ ਸਮਾਗਮ ਰੂਪੀ ਛਾਉਣੀਆਂ ਪੁਟਣ ਦਾ ਇਸ਼ਾਰਾ ਕਰ ਦਿੱਤਾ। ਡਾ. ਹਰਭਜਨ ਢਿਲੋਂ ਨੇ ਸਟੇਜ ਦੀ ਸਮੁਚੀ ਕਾਰਵਾਈ ਵਿਉਂਤਬੱਧ ਢੰਗ ਨਾਲ ਬਾਖ਼ੂਬੀ ਨਿਭਾਈ। ਪੰਜਾਬੀ ਲਿਖਾਰੀ ਸਭਾ (ਅਰਪਨ) ਕੈਲਗਰੀ ਇਸ ਸਮਾਗਮ ਵਿਚ ਪੁਹੰਚਣ ਵਾਲੇ ਹਰੇਕ ਪੰਜਾਬੀ ਪਿਆਰੇ ਦੀ ਰਿਣੀ ਹੈ।ਸਭਾ ਨੂੰ ਆਪਣੇ ਪੰਜਾਬੀ ਭਾਈਚਾਰੇ ਤੇ ਪੂਰਾ ਮਾਣ ਹੈ ਅਤੇ ਆਸ ਵੀ ਕਿ ਉਹ ਅਗੇ ਤੋਂ ਵੀ ਸਭਾ ਸਾਥ ਇੰਜ ਹੀ ਦਿੰਦਾ ਰਹੇਗਾ।
 
 
 
 
 
 
ਪਾਠਕਾਂ ਦੇ ਵਿਚਾਰ


ਪੰਜਾਬੀ ਲਿਖਾਰੀ ਸਭਾ (ਅਰਪਨ) ਕੈਲਗਰੀ ਵਲੋਂ ਪੁਸਤਕ ਰੀਲੀਜ਼ ਸਮਾਗਮ ਨੂੰ ਭਰਵਾਂ ਹੁੰਗਾਰਾ ( ਤਸਵੀਰਾਂ ) Minimize
Error An error has occurred.
Error: ਪੰਜਾਬੀ ਲਿਖਾਰੀ ਸਭਾ (ਅਰਪਨ) ਕੈਲਗਰੀ ਵਲੋਂ ਪੁਸਤਕ ਰੀਲੀਜ਼ ਸਮਾਗਮ ਨੂੰ ਭਰਵਾਂ ਹੁੰਗਾਰਾ ( ਤਸਵੀਰਾਂ ) is currently unavailable.

ਓਕਨਆਗਨ ਪੰਜਾਬੀ ਸੱਥ ਵਰਨਨ ਵੱਲੋਂ ਪੁਸਤਕ ਰੀਲੀਜ਼ ਸਮਾਰੋਹ ਤੇ ਕਵੀ ਦਰਬਾਰ Minimize
 (ਜਰਨੈਲ ਸਿੰਘ ਸੇਖਾ) ਓਕਨਆਗਨ ਪੰਜਾਬੀ ਸੱਥ ਵਰਨਨ ਵੱਲੋਂ 18 ਸਤੰਬਰ, 10 ਨੂੰ ਪਰੋਗ੍ਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਫਰੇਜ਼ਰ ਵੈਲੀ ਤੇ ਓਕਨਆਗਨ ਵੈਲੀ 'ਚੋਂ ਆਏ ਪੰਜਾਬੀ ਲੇਖਕਾਂ ਦੀ ਭਰਵੀਂ ਸ਼ਮੂਲੀਅਤ ਸੀæ 
   ਪਹਿਲੇ ਸੈਸ਼ਨ ਦੇ ਪਰਧਾਨਗੀ ਮੰਡਲ ਵਿਚ ਡਾਕਟਰ ਦਰਸ਼ਨ ਗਿੱਲ, ਹੈਰੀ ਬੈਂਸ ਅਤੇ ਪਾਲ ਢਿੱਲੋਂ ਸ਼ਾਮਲ ਹੋਏæ ਸਟੇਜ ਦੀ ਕਾਰਵਾਈ ਮੋਹਨ ਗਿੱਲ ਨੇ ਨਿਭਾਈæ ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਓਕਨਆਗਨ ਪੰਜਾਬੀ ਸੱਥ ਦੇ ਕਨਵੀਨਰ ਛਿੰਦਾ ਢਿੱਲੋਂ ਨੂੰ ਸੱਦਾ ਦਿੱਤਾ ਕਿ ਉਹ ਦੂਰੋਂ ਨੇੜਿਉਂ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀਅ ਆਇਆਂ ਕਹਿਣæ ਛਿੰਦਾ ਢਿੱਲੋਂ ਦੇ ਹਾਸੇ ਤੇ ਮਜ਼ਾਹੀਆ ਲਹਿਜ਼ੇ ਵਿਚ ਜੀਅ ਆਇਆਂ ਕਹਿਣ ਮਗਰੋਂ ਮੋਹਣ ਗਿੱਲ ਨੇ ਵਰਨਨ ਦੇ ਨਾਮਵਰ ਗ਼ਜ਼ਲਗੋ ਪਾਲ ਢਿੱਲੋਂ ਦੇ ਸਾਹਿਤਕ ਸਫਰ ਦੀ ਜਾਣਕਾਰੀ ਦੇ ਕੇ ਡਾਕਟਰ ਦਰਸ਼ਨ ਗਿੱਲ ਨੂੰ 'ਖੰਨਿਓਂ ਤਿੱਖਾ ਸਫਰ' ਉਪਰ ਪਰਚਾ ਪੜ੍ਹਨ ਲਈ ਬੇਨਤੀ ਕੀਤੀæ
   ਡਾ। ਗਿੱਲ ਨੇ ਪੁਸਤਕ ਉਪਰ ਗੱਲ ਕਰਦਿਆਂ ਕਿਹਾ ਕਿ ਪਾਲ ਢਿੱਲੋਂ ਨੇ ਗ਼ਜ਼ਲ ਜਿਹੀ ਔਖੀ, ਇਕੋ ਇਕ ਵਿਧਾ ਨੂੰ ਅਪਣਾਇਆ ਹੈæ ਹੋਰ ਕਲਾਵਾਂ ਵਾਂਗ ਸ਼ਾਇਰੀ ਵੀ ਇਕ ਕਲਾ ਹੈ ਤੇ ਕਲਾ ਸਾਧਨਾ ਮੰਗਦੀ ਹੈæ ਢਿੱਲੋਂ ਇਕ ਸਾਧਕ ਸ਼ਾਇਰ ਹੈæ ਡਾ। ਗਿੱਲ ਨੇ ਪੁਸਤਕ ਵਿਚੋਂ ਵੱਖ ਵੱਖ ਰੰਗਾਂ ਦੇ ਸ਼ਿਅਰ ਸੁਣਾ ਕੇ ਕਿਹਾ ਕਿ ਇਹੋ ਕਾਰਨ ਹੈ ਜੋ ਢਿੱਲੋਂ ਦੀ ਗ਼ਜ਼ਲ ਵਿਚ ਪਰਪੱਕਤਾ ਆਈ ਹੈæ ਢਿੱਲੋਂ ਕੁਦਰਤ ਤੇ ਲੋਕਤਾ ਦਾ ਯਥਾਰਥਵਾਦੀ ਸ਼ਾਇਰ ਹੈæ    
   ਗੁਰਦਰਸ਼ਨ ਬਾਦਲ ਨੇ ਆਪਣੇ ਪਰਚੇ ਵਿਚ ਦੱਸਿਆ ਕਿ ਢਿੱਲੋਂ ਨੂੰ ਗ਼ਜ਼ਲ ਦੇ ਬਹਿਰਾਂ ਦੀ ਬਹੁਤ ਸੂਝ ਹੈ ਤੇ ਉਸ ਦਾ ਹਰਮਨ ਪਿਆਰਾ ਬਹਿਰ 'ਹਜ਼ਜ' ਹੈæ
   ਨਦੀਮ ਪਰਮਾਰ ਨੇ ਢਿੱਲੋਂ ਦੀ ਗ਼ਜ਼ਲ ਦੀ ਕਲਾ ਤੇ ਬਣਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਗ਼ਜ਼ਲਕਾਰ ਨਹੀਂ ਗ਼ਜ਼ਲਗੋ ਹੁੰਦਾ ਹੈæ ਗ਼ਜ਼ਲ ਲਿਖੀ ਨਹੀਂ ਜਾਂਦੀ ਗ਼ਜ਼ਲ ਕਹੀ ਜਾਂਦੀ ਹੈæ ਗ਼ਜ਼ਲ ਵਿਧਾ ਵਿਚ ਉਸਤਾਦਾਂ ਨੇ 65 ਗੁਣ ਤੇ 32 ਐਬ ਦੱਸੇ ਹਨ, ਇਸ ਲਈ ਗ਼ਜ਼ਲ ਲਿਖਦਿਆਂ ਬੰਦਸ਼ ਦੇ ਨਾਲ ਕਈ ਵਾਰ ਖੁੱਲ੍ਹ ਵੀ ਲੈ ਲਈ ਜਾਂਦੀ ਹੈ ਪਰ ਇਹ ਖੁੱਲ੍ਹਾਂ ਸਦੀਵੀ ਨਹੀਂ ਹੁੰਦੀਆਂæ
   ਜਰਨੈਲ ਸਿੰਘ ਸੇਖਾ ਨੇ ਢਿੱਲੋਂ ਦੀਆਂ ਪੁਸਤਕਾਂ ਦੇ ਨਾਵਾਂ ਰਾਹੀਂ ਢਿੱਲੋਂ ਦੀ ਸ਼ਾਇਰੀ ਦੇ ਸਫਰ ਦੀ ਗੱਲ ਕੀਤੀ ਅਤੇ ਵਾਕ ਲੈਣ ਵਾਂਗ ਪੁਸਤਕ ਖੋਲ੍ਹ ਕੇ ਇਕ ਗ਼ਜ਼ਲ ਪੜ੍ਹੀ ਤੇ ਦੱਸਿਆ ਕਿ ਪੁਸਤਕ ਵਿਚੋਂ ਕਿਤੋਂ ਵੀ ਕੋਈ ਗ਼ਜ਼ਲ ਪੜ੍ਹ ਲਈ ਜਾਵੇ, ਸਭ ਗ਼ਜ਼ਲਾਂ ਹੀ ਉੱਚ ਪਾਏ ਦੀਆਂ ਹਨæ
   ਉਸ ਤੋਂ ਮਗਰੋਂ ਤਾੜੀਆਂ ਦੀ ਗੂੰਜ ਵਿਚ ਪਾਲ ਢਿੱਲੋਂ ਦੀ ਪੁਸਤਕ 'ਖੰਨਿਓਂ ਤਿੱਖਾ ਸਫਰ' ਨੂੰ ਸਰੋਤਿਆਂ ਦੇ ਸਨਮੁਖ ਕੀਤਾ ਗਿਆæ ਪੁਸਤਕ ਰੀਲੀਜ਼ ਕਰਨ ਮਗਰੋਂ ਹੈਰੀ ਬੈਂਸ ਐਮ।ਐਲ।ਏ। ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਸਾਹਿਤਕਾਰ ਦੇਸ਼ ਦੀ ਤਰੱਕੀ ਵਿਚ ਬੜਾ ਵੱਡਾ ਯੋਗਦਾਨ ਪਾ ਰਹੇ ਹਨæ 
  ਜੱਸ ਢਿੱਲੋਂ, ਸੁਪਤਨੀ ਪਾਲ ਢਿੱਲੋਂ, ਨੇ ਵੀ ਕੁਝ ਸ਼ਬਦ ਪਾਲ ਢਿੱਲੋਂ ਬਾਰੇ ਕਹੇæ ਇਸ ਸੈਸ਼ਨ ਦੇ ਅੰਤ 'ਤੇ ਪਾਲ ਢਿੱਲੋਂ ਨੇ ਆਪਣੀ ਨਵੀਂ ਪੁਸਤਕ ਵਿਚੋਂ ਕੁਝ ਗ਼ਜਲ਼ਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂæ
   ਚਾਹ ਪਾਣੀ ਪੀਣ ਮਗਰੋਂ ਦੂਜਾ ਸੈਸ਼ਨ ਕਵੀ ਦਰਬਾਰ ਦੇ ਰੂਪ ਵਿਚ ਆਰੰਭ ਹੋਇਆ, ਜਿਸ ਦੀ ਪ੍ਰਧਾਨਗੀ ਨਦੀਮ ਪਰਮਾਰ ਤੇ ਪਾਲ ਢਿੱਲੋਂ ਨੇ ਕੀਤੀæ ਇਸ ਵਾਰ ਵੀ ਸਟੇਜ ਦੀ ਕਾਰਵਾਈ ਮੋਹਣ ਗਿੱਲ ਨੇ ਨਿਭਾਈæ ਉਸ ਸੂਚਨਾ ਹਿਤ ਦੱਸਿਆ ਕਿ 28 ਸਤੰਬਰ ਨੂੰ ਸ਼ਾਮ 6।30 ਵਜੇ ਜਾਰਜ ਮੈਕੀਅ ਲਾਇਬ੍ਰੇਰੀ ਡੈਲਟਾ ਵਿਚ ਜਰਨੈਲ ਸਿੰਘ ਸੇਖਾ ਦਾ ਕਹਾਣੀ ਪਾਠ, ਹਰਭਜਨ ਮਾਂਗਟ ਤੇ ਜਤਿੰਦਰ ਦਾ ਕਵਿਤਾ ਪਾਠ ਹੋਵੇਗਾæ 9 ਅਕਤੂਬਰ ਨੂੰ ਬਿਲ ਪਰਫਾਰਮਿੰਗ ਸੈਂਟਰ ਸਰੀ ਵਿਚ 12।30 ਵਜੇ ਤਰਕਸੀਲ ਮੇਲਾ ਹੋਵੇਗਾæ ਮੋਹਣ ਗਿੱਲ ਦੀ ਖੂਬੀ ਇਹ ਸੀ ਕਿ ਉਹ ਹਰ ਬੁਲਾਰੇ ਦੇ ਸਟੇਜ 'ਤੇ ਆਉਣ ਤੋਂ ਪਹਿਲਾਂ ਪਾਲ ਢਿੱਲੋਂ ਦੀ ਨਵੀਂ ਪੁਸਤਕ ਵਿਚੋਂ ਕੁਝ ਸ਼ਿਅਰ ਸਰੋਤਿਆਂ ਨੂੰ ਸੁਣਾ ਦਿੰਦਾ ਸੀæ
ਪਹਿਲੀ ਕਵਿਤਾ 'ਜ਼ਿੰਮੇਵਾਰੀ' ਇੰਦਰਜੀਤ ਸਿੰਘ ਧਾਮੀ ਨੇ ਪੜ੍ਹੀ ਜਿਹੜੀ ਔਰਤ ਦੇ ਪਰਵਾਸ ਦੀ ਗੱਲ ਕਰਦੀ ਸੀæ ਓਕਨਆਗਨ ਵੈਲੀ ਦੇ ਸ਼ਹਿਰ ਕੈਸਲਗਾਰ 'ਚੋਂ ਆਏ ਕਵੀ ਪਰਮਜੀਤ ਗਿੱਲ ਨੇ 'ਅੱਗ' ਦਾ ਗੀਤ ਗਾ ਕੇ ਸੁਣਾਇਆ ਇਹ ਗੀਤ ਵੀ ਔਰਤ ਦੇ ਪਰਵਾਸ ਦੀ ਤਰਜਮਾਨੀ ਕਰਦਾ ਸੀæ ਬਿੱਕਰ ਸਿੰਘ ਖੋਸਾ ਨੇ ਢਿੱਲੋਂ ਦੀ ਕਵਿਤਾ 'ਇਕ ਖਤ ਲਿਖੀਂ' ਦੀ ਗੱਲ ਕਰਕੇ ਇਕ ਗ਼ਜ਼ਲ ਸੁਣਾਈ 'ਵੱਡੇ ਘਰਾਂ ਦੇ ਵੱਡੇ ਵਿਹੜੇ, ਦਿਲ ਦੇ ਵਿਹੜੇ ਤੰਗ ਘਰਾਂ ਵਿਚ|'
ਪਰਮਿੰਦਰ ਸਵੈਚ ਦੀ ਕਵਿਤਾ 'ਹਿੰਦਸੇ' ਦਸਦੀ ਸੀ ਕਿ ਅਜੋਕਾ ਮਨੁੱਖ ਹਿੰਦਸਿਆਂ ਦੀ ਭੀੜ ਵਿਚ ਗੁੰਮ ਹੋ ਕੇ ਰਹਿ ਗਿਆ ਹੈæ ਫਿਰ ਦਰਸ਼ਨ ਸੰਘਾ ਨੇ ਆਪਣੀਆਂ ਵਿਅੰਗਾਤਮਿਕ ਬੋਲੀਆਂ ਸੁਣਾ ਕੇ ਸਰੋਤਿਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾæ ਦਵਿੰਦਰ ਪੂਨੀਆ ਨੇ ਆਪਣੀ ਫਲਾਸਫਾਨਾ ਗ਼ਜ਼ਲ ਸੁਣਾਈæ ਸੁਰਜੀਤ ਮਾਧੋਪੁਰੀ ਨੇ ਆਪਣੀ ਬੁਲੰਦ ਅਵਾਜ਼ ਵਿਚ ਇਕ ਗੀਤ ਸੁਣਾ ਕੇ ਪਾਲ ਢਿੱਲੋਂ ਦੀ ਇਕ ਗ਼ਜ਼ਲ ਤਰੱੰਨਮ ਵਿਚ ਸੁਣਾਈæ ਅੰਗ੍ਰੇਜ਼ ਬਰਾੜ ਦੀਆਂ ਬੋਲੀਆਂ ਪੰਜਾਬੀਆਂ ਦੇ ਮਾਣ ਦੀ ਗੱਲ ਕਰਦੀਆਂ ਸਨæ ਪ੍ਰਿਤਪਾਲ ਸਿੰਘ ਗਿੱਲ ਨੇ ਕਵਿਤਾ ਸੁਣਾਉਣ ਥਾਂ ਪਾਲ ਢਿੱਲੋਂ ਦੀ ਸ਼ਾਇਰੀ ਵਿਚ ਕੁਝ ਬੋਲ ਬੋਲੇæ ਨਾਲ ਹੀ ਉਸ ਨੇ 26 ਸਤੰਬਰ ਦੀ ਸ਼ਾਮ ਨੂੰ ਬੰਬੇ ਬੈਂਕੁਇਟ ਹਾਲ ਵਿਚ ਰੋਪੜ ਨਿਵਾਸੀਆਂ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾæ 
   ਦਲਜੀਤ ਕਲਿਆਣਪੁਰੀ ਦੀਆਂ ਰੁਬਾਈਆਂ ਵਿਚ ਉਸ ਦੇ ਬੋਲਾਂ ਜਿਹੀ ਹੀ ਖਣਕ ਸੀæ ਚਰਨ ਸਿੰਘ ਵਿਰਦੀ ਨੇ ਪਾਲ ਢਿੱਲੋਂ ਦੀ ਗ਼ਜ਼ਲ ਵਿਚ ਸੰਜਮ, ਸਤੁੰਲਨ ਤੇ ਸੰਤੋਖ ਦੀ ਗੱਲ ਕਰਨ ਮਗਰੋਂ ਆਪਣੀ ਨਜ਼ਮ 'ਤੇਰੇ ਰੰਗ ਵਰਗਾ' ਸੁਣਾ ਕੇ ਰੰਗ ਬੰਨ੍ਹਿਆæ ਭੂਪਿੰਦਰ ਮੱਲ੍ਹੀ ਨੇ ਦੱਸਿਆ ਕਿ ਪਾਲ ਢਿੱਲੋਂ ਦੀ ਗ਼ਜ਼ਲ ਵਿਸ਼ੇ ਤੇ ਖਿਆਲ ਪੱਖੋਂ ਪਰਪੱਕ ਹੈæ ਉਹਨਾਂ 26 ਸਤੰਬਰ ਨੂੰ ਬੰਬੇ ਬੈਂਕੁਇਟ ਹਾਲ ਸਰੀ ਵਿਚ 12 ਵਜੇ ਦੁਪਹਿਰ ਪ੍ਰੋ। ਪ੍ਰੀਤਮ ਸਿੰਘ ਯਾਦ ਵਿਚ ਹੋ ਰਹੇ ਸਮਾਗਮ ਆਉਣ ਦਾ ਖੁੱਲ੍ਹਾ ਸੱਦਾ ਦਿੱਤਾæ
   ਗਿੱਲ ਮੋਰਾਂਵਾਲੀ ਨੇ ਆਪਣੀ ਛੋਟੇ ਬਹਿਰ ਦੀ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀæ ਤਨਦੀਪ ਤਮੰਨਾ ਨੇ ਪਾਲ ਢਿੱਲੋਂ ਦੀ ਇਕ ਗ਼ਜ਼ਲ 'ਸ਼ੁਆ ਜੇਕਰ ਹਨੇਰਾ ਚੀਰਦੀ ਹੋਈ ਗੁਜ਼ਰ ਜਾਂਦੀ, ਜ਼ਰਾ ਭਰ ਖੌਫ ਦੀ ਚਾਦਰ ਦਿਲਾਂ ਉੱਤੋਂ ਉਤਰ ਜਾਂਦੀ' ਸੁਣਾਈæ
   ਸੈਸ਼ਨ ਦੇ ਅਖੀਰ ਵਿਚ ਨਦੀਮ ਪਰਮਾਰ ਨੇ ਪ੍ਰਧਾਨਗੀ ਭਾਸ਼ਨ ਦੀ ਥਾਂ ਆਪਣੀ ਇਕ ਛੋਟੇ ਬਹਿਰ ਦੀ ਨਵੀਂ ਗ਼ਜ਼ਲ, 'ਜਾਣ ਬੇਜਾਨ ਅਈਨਾ ਮੈਨੂੰ, ਦੇ ਗਿਆ ਮੋਨ ਦੀ ਸਜ਼ਾ ਮੈਨੂੰ,  ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾæ ਮੋਹਨ ਗਿੱਲ ਨੇ ਓਕਨਆਗਨ ਪੰਜਾਬੀ ਸੱਥ ਵੱਲੋਂ 'ਇਹ ਸਮਾਗਮ' ਸਰੀ ਵਿਚ ਕਰਨ ਲਈ ਉਹਨਾ ਦਾ ਧੰਨਵਾਦ ਕੀਤਾæ ਛਿੰਦਾ ਢਿੱਲੋਂ ਦੇ ਸਮਾਗਮ ਵਿਚ ਆਏ ਸੱਜਨਾਂ ਦਾ ਧੰਨਵਾਦ ਕਰਨ ਨਾਲ ਸਭਾ ਦੀ ਸਮਾਪਤੀ ਹੋ ਗਈæ ਇਹ ਸਮਾਰੋਹ ਅਭੁੱਲ ਯਾਦਾਂ ਛੱਡ ਗਿਆæ
                                       
 
ਪੰਜਾਬੀ ਲੇਖਕ ਮੰਚ ਦੀ ਸਲਾਨਾ ਮੀਟਿੰਗ ਵਿਚ ਚੋਣ Minimize

 ਸਰੀ:- (ਪੱਤਰ ਪ੍ਰੇਰਕ) ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਵਾਰਸ਼ਿਕ ਇਕੱਤਰਤਾ 12 ਸਤੰਬਰ ਨੂੰ ਨਿਊਟਨ ਪਬਲਿਕ ਲਾਇਬ੍ਰੇਰੀ ਵਿਚ ਹੋਈ| ਸਭ ਤੋਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਮੰਚ ਮੈਂਬਰ ਅਮਰਜੀਤ ਚਾਹਲ ਦੀ ਧਰਮਪਤਨੀ ਅਤੇ ਪੰਜਾਬੀ ਦੇ ਉੱਘੇ ਲੇਖਕ, ਪਰਕਾਸ਼ਕ ਤੇ ਤ੍ਰੈਮਾਸਕ 'ਮੀਰ' ਦੇ ਸੰਪਾਦਕ ਪਰਦਮਨ ਸਿੰਘ ਬੇਦੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪਰਗਟਾ ਕੀਤਾ ਗਿਆ ਤੇ ਦੋ ਮਿੰਟ ਦੀ ਚੁੱਪ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ|

   ਸੂਚਨਾ ਹਿਤ ਮੰਚ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਕਿ 26 ਸਤੰਬਰ ਨੂੰ ਵਰਾਸਤ ਫਾਊਂਡੇਸ਼ਨ ਵੱਲੋਂ ਪ੍ਰੋæ ਪ੍ਰੀਤਮ ਸਿੰਘ ਦੀਆਂ ਦੋ ਪੁਸਤਕਾਂ ਬੰਬੇ ਬੈਂਕੁਇਟ ਹਾਲ ਵਿਚ, ਉਹਨਾਂ ਦੀ ਬੇਟੀ ਡਾæ ਹਰਸ਼ਿੰਦਰ ਕੌਰ ਰਾਹੀਂ, ਦੁਪਹਿਰ 12 ਵਜੇ ਰੀਲੀਜ਼ ਕੀਤੀਆਂ ਜਾ ਰਹੀਆਂ ਹਨ| ਦੂਜੀ ਸੂਚਨਾ ਇਹ ਦਿੱਤੀ ਗਈ ਕਿ ਗ਼ਜ਼ਲਗੋ ਪਾਲ ਢਿੱਲੋਂ ਦੀ ਗਜ਼ਲਾਂ ਦੀ ਕਿਤਾਬ 'ਖੱਨਿਓਂ ਤਿੱਖਾ ਸਫਰ' ਦੇਸ਼ ਭਗਤ ਸੈਂਟਰ ਸਰੀ ਵਿਖੇ 18 ਸਤੰਬਰ ਨੂੰ ਇਕ ਵਜੇ ਰਿਲੀਜ਼ ਕੀਤੀ ਜਾਵੇਗੀ| ਤੀਜੀ ਸੂਚਨਾ ਵਿਚ ਦੱਸਿਆ ਗਿਆ ਕਿ ਜਾਰਜ ਮੈਕੀਅ ਲਾਇਬ੍ਰੇਰੀ ਡੈਲਟਾ ਵਿਚ 28 ਸਤੰਬਰ ਨੂੰ ਸ਼ਾਮ ਸਾਢੇ ਛੇ ਵਜੇ ਜਰਨੈਲ ਸਿੰਘ ਦਾ ਕਹਾਣੀ ਪਾਠ ਹੋਵੇਗਾ ਅਤੇ ਜਤਿੰਦਰ ਤੇ ਹਰਭਜਨ ਮਾਂਗਟ ਕਵਿਤਾ ਪਾਠ ਕਰਨਗੇ|
   ਦੂਜੇ ਦੌਰ ਵਿਚ ਮੰਚ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ| ਇੰਦਰਜੀਤ ਧਾਮੀ, ਸੁਰਿੰਦਰ ਸਹੋਤਾ, ਨਿਰਮਲ ਗਿੱਲ, ਸੁਸ਼ੀਲ ਕੌਰ, ਹਰਿਭਜਨ ਜੰਡਿਆਲਵੀ ਅਤੇ ਜੁਗਿੰਦਰ ਸ਼ਮਸ਼ੇਰ ਨੇ ਕਵਿਤਾਵਾਂ ਸੁਣਾਈਆਂ| ਕ੍ਰਿਸ਼ ਭਨੋਟ, ਗੁਰਦਰਸ਼ਨ ਬਾਦਲ, ਜੀਵਨ ਰਾਮ ਪੁਰੀ, ਸਤਿਨਾਮ ਸਿੰਘ ਕੋਮਲ ਅਤੇ ਨਦੀਮ ਪਰਮਾਰ ਨੇ ਗ਼ਜ਼ਲਾਂ ਸੁਣਾਈਆਂ| ਜਰਨੈæਲ ਸਿੰਘ ਸੇਖਾ ਨੇ ਆਪਣੇ ਬਚਪਨ ਦੀ ਯਾਦ ਨਾਲ ਸਬੰਧਤ ਇਕ ਲੇਖ 'ਜਰਨਲ ਮੋਹਣ ਸਿੰਘ ਤੇ ਕਾੜ੍ਹਨੀ ਦਾ ਦੁੱਧ' ਪੜ੍ਹਿਆ ਫਿਰੇ ਬਰਜਿੰਦਰ ਢਿੱਲੋਂ ਨੇ ਇਕ ਕਹਾਣੀ 'ਦੇਬੋ ਤੇ ਊਸ਼ਾ" ਸੁਣਾਈ| ਥੌੜੀਆਂ ਰਚਨਾਵਾਂ ਉਪਰ ਹੀ ਕੋਈ ਟਿੱਪਣੀ ਹੋਈ, ਬਹੁਤੀਆਂ ਰਚਨਵਾਂ ਸਲਾਹੀਆਂ ਗਈਆਂ|
  ਅਖੀਰਲੇ ਪੜਾਅ ਵਿਚ ਸਾਲ 2010-11 ਲਈ 13 ਮੈਂਬਰੀ ਕਾਰਜਕਾਰਨੀ ਦੀ ਚੋਣ ਸਰਵ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਸਾਧੂ ਬਿਨਿੰਗ, ਜਰਨੈæਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ, ਜੁਗਿੰਦਰ ਸ਼ਮਸ਼ੇਰ, ਅਮਰਜੀਤ ਕੌਰ ਸ਼ਾਂਤ ਮਾਂਗਟ, ਹਰਜੀਤ ਦੌਧਰੀਆ, ਸੁਖਵੰਤ ਹੁੰਦਲ, ਹਰਬੰਸ ਢਿੱਲੋਂ, ਗੁਰਦਰਸ਼ਨ ਬਾਦਲ, ਜਸਵਿੰਦਰ ਕੌਰ ਗਿੱਲ, ਨਦੀਮ ਪਰਮਾਰ ਅਤੇ ਦਰਸ਼ਨ ਮਾਨ ਚੁਣੇ ਗਏ| ਫਿਰ ਕਾਰਜ ਕਾਰਨੀ ਨੇ ਆਪਣੇ ਵਿਚੋਂ ਜਰਨੈæਲ ਸਿੰਘ ਆਰਟਿਸਟ ਅਤੇ ਜਰਨੈæਲ ਸਿੰਘ ਸੇਖਾ ਨੂੰ ਸੰਚਾਲਕ, ਨਦੀਮ ਪਰਮਾਰ ਨੂੰ ਖਜ਼ਾਨਚੀ ਅਤੇ ਦਰਸ਼ਨ ਮਾਨ ਨੂੰ ਸਹਾਇਕ ਖਜ਼ਾਨਚੀ ਚੁਣ ਲਿਆ| 
   ਲੇਖਕ ਮੰਚ ਦੀ ਅਗਲੀ ਮੀਟਿੰਗ ਨਿਊਟਨ ਪਬਲਿਕ ਲਾਇਬ੍ਰੇਰੀ ਸਰੀ ਵਿਚ 3 ਅਕਤੂਬਰ ਨੂੰ ਦੁਪਹਿਰ 1æ30 ਵਜੇ ਹੋਵੇਗੀ|
                                                             ਸੰਚਾਲਕ
                                              ਜਰਨੈਲ ਸਿੰਘ ਸੇਖਾ 604 543 8721
                                           ਜਰਨੈਲ ਸਿੰਘ ਆਟਿਸਟ 604 825 4659

ਪਾਠਕਾਂ ਦੀ ਗਿਣਤੀ

Click here to send gifts to punjab
ਰਚਨਾਵਾਂ ਭੇਜਣ ਲਈ

 ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।

ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com

Copyright 2008-2010 by PunjabiMaa.com