ਸਤਿਕਾਰਯੋਗ ਸੰਪਾਦਕੀ ਮੰਡਲ.
ਆਪਜੀ ਦੀ ਮੇਲ ਮਿਲੀ | ਜਾਣ ਕੇ ਬੇਹਦ ਖੁਸ਼ੀ ਹੋਈ ਕਿ ਪੰਜਾਬੀ ਮਾਂ ਬੋਲੀ ਦਾ ਸਿਰ ਹੋਰ ਉੱਚਾ ਚੁੱਕਣ ਲਈ ਅਤੇ ਉਸ ਸਰਵੇ ਨੂੰ ਝੂਠਾ ਕਰਨ ਲਈ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬੀ ਦੀ ਹੋਂਦ ਆਉਣ ਵਾਲੇ ੫੦ ਸਾਲਾਂ ਵਿੱਚ ਖਤਮ ਹੋ ਜਾਣੀ ਹੈ, ਤੁਸੀ ਇਹ ਕਾਰਜ ਕੀਤਾ ਹੈ|
ਆਪ ਸਭ ਨੂੰ "ਪੁੰਗਰਦੇ ਹਰਫ ਸੋਸਾਇਟੀ (ਰਜਿ.)" ਵੱਲੋਂ ਬਹੁਤ ਬਹੁਤ ਸੁਭਕਾਮਨਾਵਾਂ |
ਪੁੰਗਰਦੇ ਹਰਫ ੨੦੦੮ ਵਿੱਚ ਛਪੇ ਕਾਵਿ- ਸੰਗ੍ਰਿਹ ਦਾ ਨਾਮ ਹੈ ਜਿਸ ਵਿੱਚ ਇਂਟਰਨੇਟ (ਆਰਕੁਟ) ਤੇ ਇਕੱਠੇ ਹੋ ਕਿ ੧੨ ਕਵੀਆਂ ਨੇ ਆਪਣੀਆਂ ਰਚਨਾਵਾਂ ਦਾ ਯੋਗਦਾਨ ਪਾਇਆ ਸੀ| ਇਹੀ ਕਾਰਜ ੨੦੦੯ ਵਿੱਚ ੨੫ ਕਵੀਆਂ ਦੇ ਕਾਵਿ- ਸੰਗ੍ਰਿਹ "ਸਰਘੀ ਦੇ ਫੁੱਲ" ਵਿੱਚ ਵੀ ਕੀਤਾ ਗਿਆ | ੨੦੧੦ ਦੇ ਆਉਣ ਵਾਲੇ ਕਾਵਿ ਸੰਗ੍ਰਿਹ ਤੇ ਵੀ ਕੰਮ ਸ਼ੁਰੂ ਹੋ ਚੁੱਕਿਆ ਹੈ|
ਇਸ ਆਸ ਨਾਲ ਕਿ ਆਉਣ ਵਾਲੇ ਸਮੇਂ ਵਿੱਚ ਸਾਥ ਬਣਿਆ ਰਹੇਗਾ,
ਸ਼ੁਭ ਇੱਛਾਵਾਂ ਸਹਿਤ,
ਰੇਨੂੰ ਨਈਅਰ
ਪ੍ਰਧਾਨ
ਪੁੰਗਰਦੇ ਹਰਫ ਸੋਸਾਇਟੀ(ਰਜੀ.)