ਜਸਵੰਤ ਜੱਸੀ ਸਰਬ ਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਚੁਣੇ ਗਏ / (ਖ਼ਬਰਸਾਰ)
ਸਾਹਿਤ ਸਭਾ ਬਾਘਾਪੁਰਾਣਾ ਦੀ ਸਾਹਿਤਕ ਇਕੱਤਰਤਾ ਸਭਾ ਦੇ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ। ਮੀਟਿੰਗ ਵਿੱਚ ਨਾਮਵਰ ਸਾਹਿਤਕਾਰ ਮਹਿੰਦਰ ਸਾਥੀ, ਗੁਰਬਚਨ ਸਿੰਘ ਚਿੰਤਕ, ਪ੍ਰਵਾਸੀ ਭਾਰਤੀ ਮਾ.ਜਗਜੀਤ ਸਿੰਘ ਬਾਵਰਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ.ਸੁਰਜੀਤ ਬਰਾੜ ਘੋਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਕਾਰਵਾਈ ਦੌਰਾਨ ਸਭ ਤੋਂ ਪਹਿਲਾਂ ਸਭਾ ਦੇ ਵਿਛੜ ਚੁੱਕੇ ਸਾਥੀ, ਲੇਖਕ ਅਤੇ ਪੱਤਰਕਾਰ ਬਲਦੇਵ ਕੋਰੋਟਾਣਵੀ, ਕਵੀ ਬੇਅੰਤ ਗਿੱਲ ਭਲੂਰ ਦੇ ਸਤਿਕਾਰਯੋਗ ਚਾਚਾ ਜਸਪਾਲ ਸਿੰਘ ਅਤੇ ਸਭਾ ਦੇ ਮੁੱਢਲੇ ਮੈਂਬਰ ਕਾਮਰੇਡ ਸੰਪੂਰਨ ਸਿੰਘ ਪ੍ਰਵਾਨਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਨਿੱਘੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ ਅਤੇ ਸੰਪੂਰਨ ਪ੍ਰਵਾਨਾ ਦੀ ਨਿੱਘੀ ਯਾਦ ਨੂੰ ਸਮਰਪਿਤ ਜਲਦੀ ਹੀ ਇੱਕ ਸਾਹਿਤਕ ਸਮਾਗਮ ਕਰਵਾਉਣ ਬਾਰੇ ਮਤਾ ਪਾਸ ਕੀਤਾ ਗਿਆ। ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਤੇ ਮੁਬਾਰਕਬਾਦ ਦਿੱਤੀ ਗਈ। ਉਪਰੰਤ ਸਭਾ ਦੀ ਸਾਲ ੨੦੧੨ ਲਈ ਸਲਾਨਾ ਕਾਰਜਕਾਰਨੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸਦੇ ਪ੍ਰਧਾਨ ਜਸਵੰਤ ਸਿੰਘ ਜੱਸੀ, ਮੀਤ ਪ੍ਰਧਾਨ ਪ੍ਰਸ਼ੋਤਮ ਪੱਤੋ, ਸੀਨੀਅਰ ਮੀਤ ਪ੍ਰਧਾਨ ਸਰਵਣ ਪਤੰਗ ਮਾਣੂੰਕੇ, ਜਨਰਲ ਸਕੱਤਰ ਡਾ.ਸਾਧੂ ਰਾਮ ਲੰਗੇਆਣਾ, ਸਹਾਇਕ ਸਕੱਤਰ ਗੁਰਜੰਟ ਸਿੰਘ ਕਲਸੀ, ਕੈਸ਼ੀਅਰ ਲਖਵੀਰ ਕੋਮਲ ਆਲਮਵਾਲਾ, ਪ੍ਰੈੱਸ ਸਕੱਤਰ ਚਮਕੌਰ ਸਿੰਘ ਬਾਘੇਵਾਲੀਆ, ਐਗਜੈਕਟਿਵ ਕਮੇਟੀ ਮੈਂਬਰ ਵਿੱਚ ਜਗਦੀਸ਼ ਪ੍ਰੀਤਮ, ਕੰਵਲਜੀਤ ਭੋਲਾ ਲੰਡੇ, ਗੁਰਮੇਜ ਗੇਜਾ ਲੰਗੇਆਣਾ, ਚਰਨਜੀਤ ਗਿੱਲ ਸਮਾਲਸਰ, ਦਲਜੀਤ ਕੁਸ਼ਲ, ਸਾਧੂ ਸਿੰਘ ਮੌੜ ਚੁਣੇ ਗਏ ਅਤੇ ਮਲਕੀਤ ਸਿੰਘ ਬਰਾੜ, ਤੇਜਾ ਸਿੰਘ ਰੌਂਤਾ, ਪ੍ਰਿੰਸੀ.ਹਰਚਰਨ ਗਿੱਲ ਘੋਲੀਆ, ਤੇਜ ਸਿੰਘ ਚੰਨੂਵਾਲਾ, ਡਾ.ਸੁਰਜੀਤ ਬਰਾੜ ਨੂੰ ਸਰਪ੍ਰਸਤ ਚੁਣਿਆ ਗਿਆ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਜਗਜੀਤ ਸਿੰਘ ਬਾਵਰਾ, ਚਰਨਜੀਤ ਗਿੱਲ ਸਮਾਲਸਰ, ਅਵਤਾਰ ਸਮਾਲਸਰ, ਗੁਰਬਚਨ ਸਿੰਘ ਚਿੰਤਕ, ਮਹਿੰਦਰ ਸਾਥੀ, ਸੁਰਜੀਤ ਬਰਾੜ, ਲਖਵੀਰ ਸਿੰਘ ਕੋਮਲ, ਗੁਰਮੇਜ ਸਿੰਘ ਗੇਜਾ, ਜਗਦੀਸ਼ ਪ੍ਰੀਤਮ, ਗੁਰਜੰਟ ਕਲਸੀ ਲੰਡੇ, ਹਰਵਿੰਦਰ ਸਿੰਘ ਰੋਡੇ, ਬਲਜਿੰਦਰ ਸਿੰਘ ਰੋਡੇ, ਕੰਵਲਜੀਤ ਭੋਲਾ ਲੰਡੇ, ਸੁਰਜੀਤ ਬਰਾੜ ਆਲਮਵਾਲਾ, ਸੁਰਜੀਤ ਸਿੰਘ ਮਾਣੂੰਕੇ, ਸਰਵਣ ਸਿੰਘ ਪਤੰਗ, ਸੁਰਿੰਦਰ ਸਿੰਘ, ਦਲਜੀਤ ਸਿੰਘ ਕੁਸ਼ਲ, ਸਾਧੂ ਸਿੰਘ ਮੌੜਨੌਅਬਾਦ, ਮਲਕੀਤ ਸ਼ਾਇਰ, ਕਰਮ ਸਿੰਘ ਕਰਮ, ਤੇਜਾ ਸਿੰਘ ਰੌਂਤਾ, ਰਘਬੀਰ ਸਿੰਘ, ਜਸਵੀਰ ਭਲੂਰੀਆ, ਪ੍ਰਸ਼ੋਤਮ ਪੱਤੋ, ਚਮਕੌਰ ਸਿੰਘ ਬਾਘੇਵਾਲੀਆ, ਸਰਬਜੀਤ ਸਿੰਘ, ਜਸਵੰਤ ਸਿੰਘ ਜੱਸੀ, ਡਾ.ਸਾਧੂ ਰਾਮ ਲੰਗੇਆਣਾ, ਅਮਰ ਘੋਲੀਆ, ਸੁਖਵਿੰਦਰ ਘੋਲੀਆ ਵੱਲੋਂ ਆਪੋ-ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ।

ਸਾਹਿਤ ਸਭਾ ਬਾਘਾਪੁਰਾਣਾ ਦੀ ਹੋਈ ਚੋਣ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਜਸਵੰਤ ਸਿੰਘ ਜੱਸੀ ਦੇ ਗਲ ਵਿੱਚ ਹਾਰ ਪਾਉਂਦੇ ਹੋਏ ਮਲਕੀਤ ਬਰਾੜ ਨਾਲ ਹਨ ਬਾਕੀ ਨੁਮਾਇੰਦੇ ਅਤੇ ਸਮੂਹ ਮੈਂਬਰਾਨ।
-------------------------------------------------------------------------------------------------------
ਡਾ.ਸਾਧੂ ਰਾਮ ਲੰਗੇਆਣਾ