ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ
        (ਕਵੀਸ਼ਰੀ 
)
    
    
    
	
 
sildenafil online
  buy viagra gel 
click here viagra tablet online
buy naltrexone
  naltrexone in uk 
go order naltrexone pills
abortion pill kit
  abortion pill online usa 
website buy abortion pill online usa
ਕਵੀਸ਼ਰੀ ਪੰਜਾਬੀ ਸਾਹਿਤ ਦੀ ਬਹੁਤ ਹੀ ਪਿਆਰ ਵਿਧਾ ਹੈ। ਬੀਰ ਰਸ ਨਾਲ ਭਰਪੂਰ ਇਹ ਕਾਵਿ ਸ਼ੈਲੀ ਸਰੋਤਿਆਂ ਨੂੰ ਬੰਨ੍ਹ ਕੇ ਬਿਠਾਉਣ ਦੀ ਸ਼ਕਤੀ ਰਖਦੀ ਹੈ।ਆਮ ਤੌਰ ਤੇ ਕਵੀਸ਼ਰ ਆਪ ਹੀ ਰਚਨਾ ਵੀ ਕਰਦੇ ਸਨ। ਅੱਜ ਵੀ ਨਿਰੋਲ ਕਵੀਸ਼ਰੀ ਲਿਖਣ ਵਾਲੇ ਲੇਖਕ ਸ਼ਾਇਦ ਹੀ ਮਿਲਣ।ਕਵੀਸ਼ਰ ਮਿਹਰ ਸਿੰਘ ਸੇਖਾ ਆਪਣੇ ਜ਼ਮਾਨੇ ਦੇ ਮਸ਼ਹੂਰ ਕਵੀਸ਼ਰ ਸਨ। ਉਨ੍ਹਾਂ ਦਾ ਜਨਮ 1913 ਵਿਚ ਹੋਇਆ। ਉਸ ਵੇਲੇ ਬਾਬੂ ਰਜ਼ਬ ਅਲੀ ਅਤੇ ਸੋਹਣ ਸਿੰਘ ਸੀਤਲ ਦੀ ਚੜ੍ਹਤ ਸੀ। ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਢਾਡੀ ਅਤੇ ਕਵੀਸ਼ਰ ਸਰਗਰਮ ਸਨ। ਉਸ ਵੇਲੇ ਸ. ਮਿਹਰ ਸਿੰਘ ਨੇ ਸ. ਵਿਸਾਖਾ ਸਿੰਘ ਨੂੰ ਗੁਰੂ ਧਾਰ ਕੇ ਆਪਣਾ ਜੱਥਾ ਤਿਆਰ ਕੀਤਾ। ਸ. ਹਰੀ ਸਿੰਘ, ਖੜਕ ਸਿੰਘ ਅਤੇ ਮਿਹਰ ਚੰਦ ਉਨ੍ਹਾਂ ਦੇ ਪਾਛੂ ਸਾਥੀ ਸਨ।ਉਦੋਂ ਰਚਨਾਵਾਂ ਲਿਖੀਆਂ ਨਹੀਂ ਸਨ ਜਾਂਦੀਆਂ ਸਗੋਂ ਜ਼ੁਬਾਨੀ ਯਾਦ ਕਰ ਕੇ ਹੀ ਗਾਈਆਂ ਜਾਂਦੀਆਂ ਸਨ। ਮਿਹਰ ਸਿੰਘ ਦੀਆਂ ਕੁਛ ਰਚਨਾਵਾਂ ਉਨ੍ਹਾਂ ਦੇ ਸਪੁੱਤਰ ਸ. ਹਰਦਿਆਲ ਸਿੰਘ ਨੇ ਆਪਣੇ ਪਿਤਾ ਜੀ ਦੇ ਸਾਥੀਆਂ ਤੋਂ ਸੁਣ ਕੇ ਇਕੱਤਰ ਕੀਤੀਆਂ ਅਤੇ ਸਾਨੂੰ ਭੇਜੀਆਂ ਹਨ। ਇਹਨਾਂ ਵਿਚੋਂ ਕੁਝ ਕਵੀਸ਼ਰੀਆਂ ਅਸੀਂ ਪੰਜਾਬੀਮਾਂ ਦੇ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ। 
ਦੋਹਿਰਾ
ਦਾਤਾ ਜੀ ਤੂੰ ਆਣ ਕੇ ਸੁਣ ਦੁਖੀਆਂ ਦੀ ਕੂਕ।
ਦੂਈ ਦਵੈਤ ਨੂੰ ਦੂਰ ਕਰ ਦਿਲ ਵਿਚ ਵਧਣ ਸਲੂਕ।
ਛੰਦ 
ਫੈਲ ਗਈ ਅੰਧੇਰੀ ਧੰਦੂਕਾਰਿਆਂ ਦੀ
ਹੋ ਗਈ ਹੈ ਅਲਾਹੀ ਜੋਤ ਸਾਂਝੀ ਸਾਰਿਆਂ ਦੀ।
ਫੈਲ ਗਿਆ ਬਗੀਚਾ ਓਸ ਵੱਲ ਦਾ, 
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਪੀਰ ਮੀਆਂ ਮੀਰ ਸ਼ਹਿਰ ਬਗਦਾਦ ਸੀ,
ਉਹ ਵੀ ਕਰਦਾ ਰਿਹਾ ਗੁਰਾਂ ਨੂੰ ਯਾਦ ਸੀ।
ਗੁਰਾਂ ਨੇ ਉਸ ਦੇ ਪੁੱਤਰ ਨੂੰ ਪਤਾਲ ਘੱਲ ਤਾ,
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਗੁਰੂ ਗੋਰਖ ਦੇ ਟਿੱਲੇ ਬਹਿ ਗਏ ਜਾਇ ਕੇ,
ਸਿੱਧ ਸਾਧ ਮਿਲਦੇ ਅਨੇਕਾਂ ਆਇ ਕੇ।
ਪਾਣੀ ਲੈਣ ਭਰਥਰੀ ਨੂੰ ਨਾਥ ਘੱਲਦਾ
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਦਲੰਬੇ ਵਿਚ ਰਹਿੰਦਾ ਸੱਜਣ ਠਗ ਸੀ,
ਉਥੇ ਜਾ ਕੇ ਨਾਮ ਦੀ ਬੰਨਾ੍ਹਈ ਪੱਗ ਸੀ।
ਮਾਰਨੋ ਨਾ ਠੱਗੀ ਉਹ ਕਦੇ ਟਲਦਾ,
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਭਰਥਰੀ ਦਾ ਕੀਤਾ ਗੁਰਾਂ ਨੇ ਵਿਆਹ ਸੀ,
ਸ਼ਹਿਰ ਜੂਨਾਗੜ੍ਹ ਨੂੰ ਹੈ ਨਾ ਰਾਹ ਸੀ।
ਗੁਰੂ ਬਿਨਾਂ ਲੈ ਕੇ ਉਹਨੂੰ ਕੌਣ ਚਲਦਾ
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਆਸਰਾਪਨ ਜੋ ਵਲਾਇਤ ਦੂਰ ਸੀ
ਰਾਖਸ਼ਾਂ 'ਚੋਂ ਕੌਡਾ ਵਡਾ ਮਸ਼ਹੂਰ ਸੀ।
ਸੁੱਟ ਕੇ ਕੜਾਹੇ ਵਿਚ ਮਨੁਖ ਤਲਦਾ
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਸਮੁੰਦਰਾਂ 'ਚੋਂ ਪਾਰ ਗੱਲ ਦੀਂਹਦੀ ਹੈ
ਗੁਰ ਬਿਨ ਜਾਣ ਦੀ ਮਜਾਲ ਕੀਹਦੀ ਹੈ।
ਲਿਖਿਆ ਸੰਜੋਗ ਕਦੇ ਨਹੀਂ ਟਲਦਾ
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।
ਕਵੀਸ਼ਰ (ਮਿਹਰ ਸਿੰਘ) ਬਾਤਾਂ ਝੂਠੀਆਂ ਨੀ ਆਖੀਆਂ
ਜਨਮ ਸਾਖੀ ਵਿਚੋਂ ਪੜ੍ਹੀਆਂ ਇਹ ਸਾਖੀਆਂ।
ਮੰਨਣਾ ਨਾ ਝੂਠ ਸਾਡੀ ਇਸ ਗੱਲ ਦਾ
ਮੋਦੀਖਾਨੇ ਉਤੇ ਵੱਟਾ ਇਕੋ ਚਲਦਾ।