ਯਾਦਾਂ  ਦੇ ਨਾਲ ਜਿਉਂਦੀ ਰਹੀ 
ਬਦਲੀ ਇੱਕ ਵਸਦੀ  ਰਹੀ ।
ਕਣੀਆਂ ਬਣ ਡਿਗਦੀ ਰਹੀ 
ਰੇਤਾਂ ਦੇ ਵਿੱਚ ਧਸਦੀ  ਰਹੀ  ।
ਉਮਰਾਂ ਨੂੰ ਮੈਂ   ਹੰਢਾਦੀ ਰਹੀ 
ਖੁਦ ਨੂੰ ਸਚ ਨਾਂ ਦਸਦੀ ਰਹੀ ।
ਚੜਦਾ ਸੂਰਜ ਚਾਉਂਦੀ ਰਹੀ 
ਪਛੱਮ ਦੇ ਵੱਲ ਨਸਦੀ  ਰਹੀ ।
ਤਸਵੀਰਾਂ ਨੂੰ ਤਕਦੀ  ਰਹੀ 
ਤੰਨ ਮੰਨ ਆਪਣਾ  ਡਸਦੀ ਰਹੀ ।
ਟੁੱਟੀਆਂ ਤੰਦਾਂ ਪਾ ਝੋਲੀ 
ਗੰਢਾਂ ਮਾਰ ਕੇ ਕਸਦੀ ਰਹੀ ।
ਕੋਠੇ ਚੜ ਕੇ ਜੱਗ ਤਕਿਆ 
ਦੇਖ ਤਮਾਸ਼ਾ  ਹਸਦੀ ਰਹੀ ।