ਖ਼ਬਰਸਾਰ

  •    ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਮੀਟਿੰਗ ਵਿੱਚ ਸਾਹਿਤ ਬਾਰੇ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਮੀਟਿੰਗ ਵਿਚ ਕਵਿਤਾ ਦੇ ਰੂਪ ਅਤੇ ਵਿਸ਼ਾ-ਵਸਤੂ ਬਾਰੇ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੰਜਾਬੀ ਕਲਮਾਂ ਦਾ ਕਾਫ਼ਲਾ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਸਰਦਾਰ ਪੰਛੀ ਦੀ ਜੀਵਨੀ 'ਤੇ ਬਣੀ ਡਾਕੂਮੈਂਟਰੀ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਤ੍ਰਿਲੋਚਨ ਸਿੰਘ ਗਿੱਲ ਨੂੰ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸ਼ਹੀਦ ਭਾਈ ਮੇਵਾ ਸਿੰਘ ਨੂੰ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਕਾਫ਼ਲਾ' ਨੇ ਵਰਲਡ ਥੀਏਟਰ ਡੇਅ ਮਨਾਇਆ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪ੍ਰੋ ਨਿਰੰਜਨ ਸਿੰਘ ਢੇਸੀ ਨਾਲ਼ ਵਿਸ਼ੇਸ਼ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਮੇਵਾ ਸਿੰਘ ਲੋਪੋਕੇ ਦੀ ਜੀਵਨੀ ਸਬੰਧੀ ਕਿਤਾਬ ਨਾਲ਼ ਜਾਣ-ਪਛਾਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਨੇਕੀ ਅਤੇ ਪਾਸ਼ ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਸ਼ਰਫ਼ ਸੁਹੇਲ ਨਾਲ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਲਵੀਨ ਗਿੱਲ ਦੀ ਕਿਤਾਬ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਰਤਾਰ ਸਿੰਘ ਸਰਾਭਾ ਨੂੰ ਸਮੱਰਪਿਤ ਕਾਫ਼ਲਾ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵੀ ਦਰਬਾਰ ਨੂੰ ਭਰਵਾਂ ਹੁੰਗਾਰਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤਕ ਮਹਿਕ ਨਾਲ ਭਰਪੂਰ ਰਹੀ 'ਕਾਫ਼ਲੇ' ਦੀ ਮਿਲਣੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਥੀ ਲੁਧਿਆਣਵੀ ਨਾਲ਼ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ' - ਅਗਸਤ ਦੀ ਮਹੀਨੇਵਾਰ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵਿੱਚ ਮਹੱਤਵਪੂਰਨ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਰਾਗ਼, ਸਾਜ਼, ਤੇ ਸ਼ਬਦ ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਮਰ ਸੂਫ਼ੀ ਨਾਲ਼ ਰੂਬਰੂ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਵਿ-ਨਾਟਕ 'ਤੇ ਵਿਸ਼ੇਸ਼ ਗੱਲ-ਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਉਂਕਾਰਪ੍ਰੀਤ ਦੀ ਕਿਤਾਬ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਵਿਚਾਰ-ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਨਾਟਕ ਦਿਵਸ ਅਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਈ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਜਲ੍ਹਿਆਂ ਵਾਲ਼ਾ ਬਾਗ਼' ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੰਜਾਬ ਦੀ ਸਾਹਿਤਕ ਸਥਿਤੀ ਬਾਰੇ ਹੋਈ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਲਿਖਤ 'ਤੇ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਹਾਣੀ ਕਲਾ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਭਰਪੂਰ ਚਰਚਾ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਵਿੰਦਰ ਸਹਿਰਾਅ ਅਤੇ ਮਨਜੀਤ ਇੰਦਰਾ ਨਾਲ਼ ਹੋਈ ਵਿਸ਼ੇਸ਼ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਬ੍ਰਜਿੰਦਰ ਗੁਲਾਟੀ ਜੀ ਨੂੰ ਨਮ ਅੱਖਾਂ ਨਾਲ਼ ਦਿੱਤੀ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਅਮਰੀਕ ਡੋਗਰਾ ਨਾਲ਼ ਇੱਕ ਮੁਲਾਕਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵਿਤਾ ਵਿਚਲੀ ਸਿਰਜਣਾਤਮਕਤਾ ਦੀ ਪਛਾਣ 'ਤੇ ਹੋਈ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਦੀ ਔਨਲਾਈਨ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵੀ ਦਰਬਾਰ ਦੇ ਰੂਪ ਵਿੱਚ ਹੋਈ ਕਾਫਲੇ ਦੀ ਔਨਲਾਈਨ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੁਰਜਨ ਜ਼ੀਰਵੀ ਦੀ ਕਿਤਾਬ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤ ਦੇ ਮਿਆਰ ਪ੍ਰਤੀ ਭਰਪੂਰ ਵਿਚਾਰ-ਚਰਚਾ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਮੀਟਿੰਗ ਵਿੱਚ ਮੌਜੂਦਾ ਸਥਿਤੀ ‘ਤੇ ਹੋਈ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਟਰਾਂਟੋ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪ੍ਰੀਤ ਮਨਪ੍ਰੀਤ ਨਾਲ਼ ਬੈਠਕ ਬਹੁਤ ਹੀ ਰੌਚਕ ਰਹੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ‘ਤਾਰਿਆਂ ਦੇ ਪਾਰ’ ਕਾਵਿ-ਸੰਗ੍ਰਹਿ ਨੂੰ ਕੀਤਾ ਗਿਆ ਲੋਕ-ਅਰਪਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤ ਵਿਚਲੇ ਪੱਖ-ਪਾਤ ਸਬੰਧੀ ਕਾਫ਼ਲੇ ਵੱਲੋਂ ਅਹਿਮ ਫ਼ੈਸਲੇ ਲਏ ਗਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ‘ਟੁੱਟੇ ਸਿਤਾਰੇ ਚੁਗਦਿਆਂ ਰਲੀਜ਼ ਕੀਤੀ ਗਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਕਰਤਾਰ ਸਿੰਘ ਸਰਾਭਾ ਨੂੰ ਸਮੱਰਪਿਤ ਕਾਫ਼ਲਾ ਦੀ ਮੀਟਿੰਗ (ਖ਼ਬਰਸਾਰ)


    ਬਰੈਂਪਟਨ -- ਹਰ ਵਾਰ ਦੀ ਤਰ੍ਹਾਂ 'ਪੰਜਾਬੀ ਕਲਮਾਂ ਦਾ ਕਾਫ਼ਲਾ' ਦੀ ਮੀਟਿੰਗ 28 ਨਵੰਬਰ, 2015 ਨੂੰ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਗ਼ਦਰ ਲਹਿਰ ਅਤੇ ਖ਼ਾਸ ਕਰਕੇ ਕਟਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਗੱਲਬਾਤ ਹੋਈ।
    ਸਭ ਤੋਂ ਪਹਿਲਾਂ, ਕੁਲਵਿੰਦਰ ਖਹਿਰਾ ਨੇ ਕਿਹਾ ਕਿ ਉਹ ਆਜ਼ਾਦੀ ਜਿਸ ਲਈ ਐਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ, ਹਾਲੇ ਵੀ ਨਹੀਂ ਮਿਲੀ। ਪੱਤਰਕਾਰਾਂ ਨੂੰ ਵੀ ਆਜ਼ਾਦੀ ਨਹੀਂ ਮਿਲੀ। ਉਨ੍ਹਾਂ ਨੇ ਕਲਮਾਂ ਦਾ ਕਾਫ਼ਲਾ ਦੇ ਮੁਢਲੇ ਮੈਂਬਰਾਂ ਵਿੱਚੋਂ ਇੱਕ, ਬਲਤੇਜ ਪੰਨੂੰ ਦੇ ਭਾਰਤ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕੀਤੀ ਕਿ ਕਿਵੇਂ ਉਨ੍ਹਾਂ 'ਤੇ ਗਲਤ ਚਾਰਜ ਲਗਾ ਕੇ, ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਰਕਾਰ ਵੱਲੋਂ ਮੀਡੀਆ ਨੂੰ ਸਹੀ ਖ਼ਬਰਾਂ ਦਿੱਤੇ ਜਾਣ ਤੋਂ ਰੋਕਣ ਦਾ ਹੀ ਤਰੀਕਾ ਹੈ। ਕਾਫ਼ਲੇ ਵੱਲੋਂ ਇੰਡੀਅਨ ਸਰਕਾਰ ਅਤੇ ਕੈਨੇਡੀਅਨ ਸਰਕਾਰ ਤੋਂ ਬਲਤੇਜ ਪੰਨੂੰ ਦੀ ਰਿਹਾਈ ਲਈ ਪੁਰਜ਼ੋਰ ਮੰਗ ਕਰਦਾ ਮਤਾ ਵੀ ਪਾਸ ਕੀਤਾ ਗਿਆ।


    ਨਵਾਂ ਜ਼ਮਾਨਾ ਦੇ ਸਾਬਕਾ ਐਡੀਟਰ ਸੁਰਜਨ ਸਿੰਘ ਜ਼ਿਰਵੀ ਜੀ ਨੇ ਕਿਹਾ ਕਿ ਉਹਨਾਂ ਨੂੰ ਵੀ ਪੱਤਰਕਾਰੀ ਕਰਦਿਆਂ ਦੋ ਵਾਰ ਫੜ ਲਿਆ ਗਿਆ ਸੀ। ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਨਹੀਂ ਹੋਣੀਆਂ ਚਾਹੀਦੀਆਂ। ਬਲਤੇਜ ਪੰਨੂੰ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ।
    ਗ਼ਦਰ ਲਹਿਰ ਬਾਰੇ ਗੱਲਬਾਤ ਸ਼ੁਰੂ ਕਰਦਿਆਂ ਬ੍ਰਜਿੰਦਰ ਗੁਲਾਟੀ ਨੇ ਬਲਬੀਰ ਪਰਵਾਨਾ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ 'ਗਦਰ ਲਹਿਰ ਦੇ ਸਰੋਕਾਰ' ਵਿੱਚੋਂ ਸੌਦਾਗਰ ਬਰਾੜ ਦਾ ਲੇਖ 'ਰਾਜਨੀਤਕ ਤੇ ਸਮਾਜੀ ਸਰਗਰਮੀਆਂ' ਪੜ੍ਹ ਕੇ ਸੁਣਾਇਆ। ਇਹ ਉਹ ਸਰਗਰਮੀਆਂ ਹਨ ਜਿਨ੍ਹਾਂ ਨੇ ਗਦਰ ਲਹਿਰ ਲਈ ਆਧਾਰ ਮੁਹੱਈਆ ਕੀਤਾ। 19ਵੀਂ ਸਦੀ ਦੇ ਅੰਤਲੇ ਦਹਾਕੇ 'ਚ ਜਦੋਂ ਸੋਕਾ, ਕਾਲ, ਪਲੇਗ ਜਿਹੀਆਂ ਮਹਾਂਮਾਰੀਆਂ ਦਾ ਜ਼ੋਰ ਪਿਆ ਤਾਂ ਲੋਕ ਆਪਣੇ ਘਰਾਂ ਤੋਂ ਰੋਜ਼ੀ ਰੋਟੀ ਦੀ ਭਾਲ ਵਿੱਚ ਬਾਹਰ ਦਾ ਰਸਤਾ ਲੱਭਣ ਲੱਗੇ। ਬਰਾੜ ਜੀ ਨੇ ਲਿਖਿਆ ਹੈ ਕਿ ਕਿਵੇਂ ਸੰਨ 1897 ਵਿੱਚ ਕੁਈਨ ਵਿਕਟੋਰੀਆ ਦੀ ਸਿਲਵਰ ਜੁਬਲੀ ਵੇਲੇ ਲੋਕ ਕੈਨੇਡਾ ਆਉਣੇ ਸ਼ੁਰੂ ਹੋਏ ਤੇ ਵੈਨਕੂਵਰ ਕਿਵੇਂ ਪਹੁੰਚੇ। ਇਹਨਾਂ ਵਿੱਚ ਸਿਰਫ਼ ਸਿੱਖ ਜਾਂ ਪੰਜਾਬੀ ਹੀ ਨਹੀਂ ਸਨ। ਸੰਨ 1906 ਵਿੱਚ ਬੰਗਾਲੀ ਬਾਬੂ ਤਾਰਕ ਨਾਥ ਦਾਸ ਆਏ ਜਿਨ੍ਹਾਂ ਨੇ ਪੰਜਾਬੀਆਂ ਵਿੱਚ ਰਹਿ ਕੇ ਉਹਨਾਂ ਦੀ ਜੀਵਨ ਜਾਚ ਨੂੰ ਵੀ ਅਪਣਾਇਆ, ਉਨ੍ਹਾਂ ਨਾਲ ਖੇਤਾਂ ਵਿੱਚ ਕੰਮ ਕੀਤਾ ਇੰਟਰਪਰੈਟਰ ਦਾ ਕੋਰਸ ਕਰ ਕੇ ਇੰਮੀਗ੍ਰੇਸ਼ਨ ਡਿਪਾਰਟਮੈਂਟ ਨਾਲ ਕੰਮ ਵੀ ਕੀਤਾ। ਇਸੇ ਤਰ੍ਹਾਂ ਜੀ ਡੀ ਕੁਮਾਰ ਦਾ ਵੀ ਬਹੁਤ ਹੱਥ ਰਿਹਾ ਹੈ। ਜਦੋਂ ਇਹ ਮੰਨ ਲਿਆ ਕਿ ਭਾਰਤੀਆਂ ਨਾਲ ਹੋ ਰਹੇ ਵਰਤਾਰੇ ਦਾ ਕਾਰਨ ਅੰਗ੍ਰੇਜ਼ਾਂ ਦੀ ਗੁਲਾਮੀ ਸੀ ਤਾਂ ਇਸ ਤੋਂ ਨਿਜਾਤ ਪਾਉਣ ਲਈ ਕੋਸ਼ਿਸ਼ਾਂ ਹੋਣ ਲੱਗੀਆਂ। ਜੋ ਕੁਝ ਵੀ ਭਾਰਤ ਦੀ ਆਜ਼ਾਦੀ ਲਈ ਪੰਜਾਬੀਆਂ, ਬੰਗਾਲੀਆਂ, ਗੱਲ ਕੀ, ਭਾਰਤੀਆਂ ਨੇ ਕੀਤਾ; ਜਿਵੇਂ ਕਿਸ ਤਰ੍ਹਾਂ 'ਖਾਲਸਾ ਦੀਵਾਨ ਸੁਸਾਇਟੀ', 'ਸੋਸ਼ਲਿਸਟ ਪਾਰਟੀ ਔਫ਼ ਕੈਨੇਡਾ' ਹੋਂਦ ਵਿੱਚ ਆਈਆਂ, ਇਸ ਬਾਰੇ ਬਹੁਤ ਖੁੱਲ੍ਹ ਕੇ ਲਿਖਿਆ ਹੈ ਬਰਾੜ ਜੀ ਨੇ। ਇਤਿਹਾਸਕ ਪਿਛੋਕੜ ਉੱਪਰ ਭਰਵੀਂ ਝਾਤ ਮਰਵਾਉਂਦਾ ਹੈ ਇਹ ਲੇਖ।
    ਫਿਰ ਢਾਡੀ ਜੱਥੇ ਦੀ ਵਾਰੀ ਆਈ ਜਿਨ੍ਹਾਂ ਬਾਰੇ ਸੁਣਿਆ ਸੀ ਕਿ ਕਰਤਾਰ ਸਿੰਘ ਸਰਾਭੇ ਬਾਰੇ ਲਿਖੀ ਵਾਰ ਬੋਲਣਗੇ ਪਰ ਇਸ ਜੱਥੇ ਨੇ ਆਪਣੇ ਹੀ ਢੰਗ ਨਾਲ ਵਾਰ ਸੁਣਾਈ "ਆਖੋ ਅੰਗ੍ਰੇਜਾਂ ਨੂੰ, ਸਾਡਾ ਮੁਲਕ ਕਰ ਦਿਓ ਖਾਲੀ"। ਉਹ ਆਪਣੀ ਲੈਅ ਵਿੱਚ ਬਹੁਤ ਕੁਝ ਬੋਲਦੇ ਰਹੇ ਪਰ ਸਟੇਜ ਦੀ ਕਾਰਵਾਈ ਚਲਾ ਰਹੇ ਕੁਲਵਿੰਦਰ ਖਹਿਰਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਢਾਡੀ ਪਰਸੰਗ ਵਿੱਚ ਬਹੁਤ ਅਹਿਮ ਇਤਿਹਾਸਕ ਗ਼ਲਤੀਆਂ ਪੇਸ਼ ਕੀਤੀਆਂ ਗਈਆਂ ਹਨ। ਬਾਅਦ ਵਿੱਚ ਵਰਿਆਮ ਸਿੰਘ ਸੰਧੂ ਜੀ ਨੇ ਕਿਹਾ ਕਿ ਇਤਿਹਾਸਕ ਤੱਥ ਸਹੀ ਢੰਗ ਨਾਲ ਪੇਸ਼ ਕਰਨ ਲਈ ਖੋਜ ਕਰਕੇ ਹੀ ਇਸ ਤਰ੍ਹਾਂ ਦੇ ਪ੍ਰਸੰਗ ਸੁਣਾਉਣੇ ਚਾਹੀਦੇ ਹਨ ਅਤੇ ਗੁਮਰਾਹ ਨਹੀਂ ਕਰਨਾ ਚਾਹੀਦਾ।
    ਸੁਰਿੰਦਰ ਸ਼ਰਮਾ ਨੇ ਕਰਤਾਰ ਸਿੰਘ ਸਰਾਭਾ 'ਤੇ ਇੱਕ ਕਵਿਤਾ ਸੁਣਾਈ "ਸਰਾਭੇ ਵਰਗਾ ਕੋਈ ਨਹੀਂ। ਜਰਨੈਲ ਸਿੰਘ ਬੁੱਟਰ ਨੇ ਸ਼ਹੀਦ ਭਗਤ ਸਿੰਘ ਬਾਰੇ ਕਵਿਤਾ ਸੁਣਾਈ। ਹਰਭਜਨ ਕੌਰ ਗਿੱਲ ਨੇ ਵੀ ਗ਼ਦਰੀ ਬਾਬਿਆਂ ਬਾਰੇ ਕਵਿਤਾ ਕਹੀ। ਜਗੀਰ ਸਿੰਘ ਕਾਹਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
    ਹੁਣ, ਵਰਿਆਮ ਸਿੰਘ ਸੰਧੂ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਦੱਸਿਆ ਕਿਵੇਂ ਊਹ ਨਾਨਕ ਸਿੰਘ ਦਾ ਨਾਵਲ 'ਇੱਕ ਮਿਆਨ ਦੋ ਤਲਵਾਰਾਂ' ਪੜ੍ਹ ਕੇ ਸਰਾਭੇ ਦੇ ਕਿਰਦਾਰ ਤੋਂ ਪ੍ਰਭਾਵਿਤ ਹੋਏ ਸਨ। ਉਸ ਤੋਂ ਬਾਅਦ ਸਰਾਭੇ ਬਾਰੇ ਹੀ ਨਹੀਂ ਗ਼ਦਰ ਲਹਿਰ ਬਾਰੇ ਵੀ ਬਹੁਤ ਜਾਣਕਾਰੀ ਹਾਸਿਲ ਕੀਤੀ ਤੇ ਕੁਝ ਕਿਤਾਬਾਂ ਪਾਠਕਾਂ ਦੇ ਰੂ-ਬ-ਰੂ ਹੋਈਆਂ। ਲੋਕਾਂ ਵਿੱਚ ਗ਼ਦਰ ਲਹਿਰ ਬਾਰੇ ਅਗਿਆਨਤਾ ਪ੍ਰਤੀ ਆਪਣਾ ਫ਼ਿਕਰ ਜ਼ਾਹਿਰ ਕਰਦਿਆਂ ਸੰਧੂ ਜੀ ਕਹਿਣ ਲੱਗੇ ਕਿ ਸਾਨੂੰ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਕੈਨੇਡਾ ਵਿੱਚ ਬੈਠੇ ਹਾਂ। ਉਨ੍ਹਾਂ ਦੱਸਿਆ ਕਿਵੇਂ ਗਦਰੀਆਂ ਨੇ ਹਿੰਦੂ, ਮੁਸਲਿਮ ਤੇ ਸਿੱਖਾਂ ਨੂੰ ਇਕੱਠਾ ਕੀਤਾ ਅਤੇ ਮਾਨਵੀ ਏਕਤਾ ਦਾ (ਬਾਬਾ ਨਾਨਕ ਤੇ ਬਾਬਾ ਫ਼ਰੀਦ ਵਾਲਾ) ਸੁਨੇਹਾ ਦਿੱਤਾ। 
    ਇਸ ਦੇ ਨਾਲ ਹੀ ਮੀਟਿੰਗ ਬਰਖ਼ਾਸਤ ਹੋਈ। ਚਾਹ-ਪਾਣੀ ਦਾ ਇੰਤਜ਼ਾਮ ਗੁਰਦਾਸ  ਮਿਨਹਾਸ ਵੱਲੋਂ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼ਾਮਿਲ ਸਾਥੀਆਂ ਵਿੱਚ ਬੁਲਾਰਿਆਂ ਤੋਂ ਇਲਾਵਾ ਬਲਰਾਜ ਤੇ ਬਲਜੀਤ ਧਾਲੀਵਾਲ, ਅਮਰਜੀਤ ਮਿਨਹਾਸ, ਕਰਤਾਰ ਸਿੰਘ ਮਾਨ, ਡਾ: ਸ਼ੇਰ ਸਿੰਘ, ਮਨਮੋਹਣ ਗੁਲਾਟੀ, ਅਮਰਜੀਤ ਮਿਨਹਾਸ, ਪ੍ਰਿਤਪਾਲ ਸਿੰਘ ਸਚਦੇਵਾ, ਅਮਰਜੀਤ ਅਤੇ ਦਲਜੀਤ ਬਨਵੈਤ, ਵਕੀਲ ਸਿੰਘ ਕਲੇਰ, ਜਗਵਿੰਦਰ ਜੱਜ ਤੇ ਸਰਬਜੀਤ ਮਾਨ ਸ਼ਾਮਿਲ ਸਨ।

    ਬ੍ਰਜਿੰਦਰ ਗੁਲਾਟੀ