ਦਾਨ (ਮਿੰਨੀ ਕਹਾਣੀ)

ਗੁਰਾਂਦਿੱਤਾ ਸਿੰਘ ਸੰਧੂ    

Phone: +91 98760 47435
Address: ਸੁੱਖਣਵਾਲਾ'
ਫ਼ਰੀਦਕੋਟ India
ਗੁਰਾਂਦਿੱਤਾ ਸਿੰਘ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੇਠ ਕਰੋੜੀ ਮੱਲ ਨੇ ਆਪਣੇ ਬੇਟੇ ਨੂੰ ਕਿਹਾ ਕਿ 'ਆਪਣੇ ਕੋਲ ਦੋ ਨੰਬਰ ਦੀ ਕਮਾਈ ਦਾ ਧਨ ਕਾਫ਼ੀ ਹੋ ਗਿਆ, ਚੱਲ ਆਪਾਂ ਕਿਸੇ ਮੰਦਰ ਤੇ ਜਾ ਕੇ ਕੁਝ ਦਾਨ ਕਰ ਆਈਏ।'' ਸੇਠ ਦੇ ਲੜਕੇ ਨੇ ਆਪਣੇ ਪਿਤਾ ਨੂੰ ਗੱਡੀ ਵਿੱਚ ਬਿਠਾ ਲਿਆ ਤੇ ਰੇਲਵੇ ਸਟੇਸ਼ਨ ਕੋਲ ਇੱਕ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ, ਜਿੱਥੇ ਕਿ ਗਰੀਬ ਲੋਕ ਭਜਨ ਗਾ ਰਹੇ ਸਨ। ਸੇਠ ਦੇ ਬੇਟੇ ਨੇ ਉੱਥੇ ਗੱਡੀ ਰੋਕ ਦਿੱਤੀ ਤੇ ਕਿਹਾ ''ਪਿਤਾ ਜੀ.! ਮੰਦਰ ਆ ਗਿਆ, ਕਰੋ ਦਾਨ।'' ਸੇਠ ਨੇ ਐਨਕ ਲਾ ਕੇ ਗੱਡੀ ਦੀ ਬਾਰੀ ਖੋ•ਲਕੇ ਵੇਖਿਆ ਤਾਂ ਮੱਥੇ ਵਿੱਚ ਤਿਉੜੀਆਂ ਪਾ ਲਈਆਂ 'ਤੇ ਗੁੱਸੇ ਵਿੱਚ ਬੇਟੇ ਨੂੰ ਕਹਿਣ ਲੱਗਾ ''ਓਏ! ਮੂਰਖਾ ਕਿਸੇ ਚੱਜ ਦੇ ਮੰਦਰ ਵਿੱਚ ਲੈ ਚੱਲ, ਇਹ ਵੀ ਕੋਈ ਮੰਦਰ ਐ।'' ਪਿਤਾ ਜੀ ਦੀ ਗੱਲ ਸੁਣਕੇ ਬੇਟੇ ਨੂੰ ਇਸ ਤਰ ਲੱਗਿਆ ਜਿਵੇਂ ਅਸੀ ਬਹੁਤ ਵੱਡੇ ਘਰ ਵਿੱਚ ਰਹਿੰਦੇ ਹਾਂ ਇਸੇ ਤਰ ਭਗਵਾਨ ਵੀ ਵੱਡੇ-ਵੱਡੇ ਮੰਦਰਾਂ ਵਿੱਚ ਰਹਿੰਦਾ ਹੋਵੇਗਾ।