ਤੇਰੇ ਚਿੱਟੇ ਨੇ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੇ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਲੀ ਸੀ
ਤੇਰੇ ਚਿੱਟੇ ਨੇ ਪੁੱਤਰਾ ਬੁਢਾਪਾ ਰੋਲਤਾ।
ਤੈਨੂੰ ਨਸ਼ੇ  'ਚ ਗੜੁੱਤ ਵੇਖ ਡੋਬ ਪੈਂਦਾ ਏ
ਤੇਰੀ ਡੁੱਬਦੀ ਜਵਾਨੀ ਨਹੀਂ ਦਿਲ ਸੰਿਹੰਦਾ ਏ
ਕੜੀ ਵਰਗਾ ਸਰੀਰ ਸੀ ਤੇ ਖੂਨ ਖੌਲਦਾ
ਤੇਰੇ ਚਿੱਟੇ ਨੇ ਪੁੱਤਰਾ,,,,,,,,,,,,,,,,,

ਘਰ ਭੁੱਜਦੀ ਏ ਭੰਗ ਵਿਹਲਾ ਪਿਆ ਰੰਿਹੰਦਾ ਏਂ
ਜਣੇ ਖਣੇ ਨਾਲ ਐਵੇਂ ਬਿਨਾ ਗੱਲੋਂ ਖਹਿੰਦਾ ਏਂ
ਤੇਰਾ ਵੇਖਕੇ ਭਵਿੱਖ ਮੇਰਾ ਚਿੱੰਤ ਡੋਲਦਾ
ਤੇਰੇ ਚਿੱਟੇ ਨੇ ਪੁੱਤਰਾ,,,,,,,,,,,,,,,,,,,,

ਪਹਿਲਾਂ ਭੁੱਕੀ ਤੇ ਸ਼ਰਾਬ ਚਿੱਟਾ ਹੋਇਆ ਵੈਰੀ ਵੇ
ਡੁੱਬ ਜਾਣੇ ਤੇਰੇ ਸਾਥੀ ਨੱਥੂ, ਹੀਰਾ, ਹੈਰੀ ਵੇ
ਗਹਿਣੇ ਪਈ ਐ ਜਮੀਨ ਕਰਜ਼ਾ ਵੀ ਬੋਲਦਾ
ਤੇਰੇ ਚਿੱਟੇ ਨੇ ਪੁੱਤਰਾ,,,,,,,,,,,,,,,,,,,

ਘਰ ਖਾਲੀ ਪਏ ਭਾਂਡੇ ਅਤੇ ਚੁੱਲਾ• ਠੰਡਾ ਏ
ਸਾਡੇ  ਸਿਰ ਹਰ ਵੇਲੇ ਥਾਣਿਆਂ ਦਾ ਡੰਡਾ ਏ
ਮੱਤ ਨਸ਼ਿਆਂ ਨੇ ਮਾਰੀ ਕੁਝ ਨਹੀਂਉਂ ਗੌਲਦਾ
ਤੇਰੇ ਚਿੱਟੇ ਨੇ ਪੁੱਤਰਾ,,,,,,,,,,,,,,,,,,,,

ਭੈਣਾ ਤੇਰੀਆਂ ਜਵਾਨ ਰੀਝਾਂ ਨੇ ਕੁਆਰੀਆਂ
ਅੱਖ ਕੈਰੀ ਰੱਖੀ ਹੋਈ ਚੰਦਰੇ ਜੁਆਰੀਆਂ
ਕਰ ਦਿੰਦਾ ਹੱਥ ਪੀਲੇ ਘਰੋਂ ਬਾਪੂ ਤੋਰਦਾ
ਤੇਰੇ ਚਿੱਟੇ ਨੇ ਪੁੱਤਰਾ,,,,,,,,,,,,,,,,,

ਲੱਤ ਨਿਸ਼ਆਂ ਦੀ ਛੱਡ ਕਰਾਂ ਅਰਜ਼ੋਈ ਵੇ
ਸਾਰੀ ਦੁਨੀਆਂ ' ਚ ਹਾਹਾਕਾਰ ਮੱਚੀ ਹੌਈ ਵੇ
ਵੇਖ ਵੇਖ ਪਰ 'ਕਾਉਂਕੇ' ਦਾ ਹੈ ਚਿੱਤ ਡੋਲਦਾ
ਤੇਰੇ ਚਿੱਟੇ ਨੇ ਪੁੱਤਰਾ,,,,,,,,,,,,,,,,,,,,