13
ਭੱਠ 'ਚ ਪਏ ਬੰਟੀ । ਬੂਝਾ ਸਿੰਘ ਨੂੰ ਨਾ ਬੰਟੀ ਨਾਲ ਮਤਲਬ ਸੀ, ਨਾ ਉਸ ਦੇ ਅਗਵਾਕਾਰਾਂ ਨਾਲ । ਉਸ ਨੂੰ ਆਪਣੀ ਲੀਹ ਤੋਂ ਲੱਥੀ ਗੱਡੀ ਨੂੰ ਥਾਂ ਸਿਰ ਲਿਆਉਣ ਦਾ ਫ਼ਿਕਰ ਸੀ ।
ਇਹੋ ਬੰਟੀ ਪੰਜ ਸਾਲ ਪਹਿਲਾਂ ਅਗਵਾ ਹੋਇਆ ਹੁੰਦਾ ਤਾਂ ਹਰ ਹਾਲਤ ਵਿਚ ਤਫ਼ਤੀਸ਼ ਬੂਝਾ ਸਿੰਘ ਨੂੰ ਮਿਲਣੀ ਸੀ । ਉਹ ਜ਼ਿਲ੍ਹੇ ਦਾ ਇਕੋਇਕ ਥਾਣੇਦਾਰ ਸੀ, ਜਿਸ ਨੂੰ ਬਦਮਾਸ਼ਾਂ ਨਾਲ ਪੰਜਾ ਲੜਾਉਣ ਦਾ ਸਵਾਦ ਆਦਾ ਸੀ । ਉਸ ਦੀ ਚੜ੍ਹਤ ਦੇਖ ਕੇ ਥਾਣੇਦਾਰ ਆਖਿਆ ਕਰਦੇ ਸਨ :
''ਚੂਹੜੇ ਨੂੰ ਮਸਾਂ ਮਸਾਂ ਥਾਣੇਦਾਰੀ ਮਿਲੀ । ਮਾਂ ਦੇ ਚਿੱਤੜ ਨੀ ਭੰਨੂੰ, ਹੋਰ ਕੀ ਕਰੂ ?''
ਬੂਝਾ ਸਿੰਘ ਦਾ ਇਹੋ ਹੌਸਲਾ ਉਸ ਨੂੰ ਇਕ ਵਾਰ ਮਹਿੰਗਾ ਪੈ ਗਿਆ ਸੀ । ਫੂਕ ਵਿਚ ਆ ਕੇ ਉਸ ਨੇ ਹਮੀਦੀ ਦੇ ਸਿਰਕੱਢ ਬਦਮਾਸ਼ ਜੀਤੇ ਨੂੰ ਚੁੱਕ ਲਿਆਂਦਾ । ਬੂਝੇ ਨੂੰ ਆਪਣੀ ਡਾਂਗ 'ਤੇ ਫ਼ਖ਼ਰ ਸੀ ਅਤੇ ਉਸ ਨੂੰ ਆਪਣੀ ਬਦਮਾਸ਼ੀ 'ਤੇ । ਜਵਾਨੀ ਵੇਲੇ ਤਾਂ ਲੋਕ ਜੀਤੇ ਦੇ ਨਾਂ ਤੋਂ ਵੀ ਡਰਦੇ ਸਨ । ਢਲਦੀ ਉਮਰੇ ਵੀ ਡਰਦਾ ਕੋਈ ਸਾਹ ਨਹੀਂ ਸੀ ਕੱਢਦਾ । ਜਿਸ ਮਰਜ਼ੀ ਦੁਕਾਨ 'ਤੇ ਜਾ ਬੈਠੇ, ਜੋ ਜੀਅ ਆਏ ਸੌਦਾ ਪਵਾ ਲਵੇ । ਕਿਸੇ ਦੀ ਮਜਾਲ ਨਹੀਂ, ਪੈਸੇ ਮੰਗ ਲਏ । ਜਦੋਂ ਮਰਜ਼ੀ ਮੋਢੇ 'ਤੇ ਬੰਦੂਕ ਪਾ ਕੇ ਖੇਤ ਆ ਵੜੇ ਅਤੇ ਚਾਰ ਮਣ ਦਾਣੇ ਘਰ ਭੇਜਣ ਦਾ ਹੁਕਮ ਸੁਣਾ ਦੇਵੇ ।
ਬੂਝਾ ਵੀ ਬੜਾ ਖੁੰਦਕੀ ਸੀ । ਜਿਸ ਹਲਕੇ ਦਾ ਉਹ ਥਾਣੇਦਾਰ ਹੁੰਦਾ, ਉਥੇ ਇਕ ਹੀ ਬਦਮਾਸ਼ ਰਹਿ ਸਕਦਾ ਸੀ । ਉਹ ਬਦਮਾਸ਼ ਹੁੰਦਾ ਸੀ ਖ਼ੁਦ ਬੂਝਾ ਸਿੰਘ । ਜੀਤੇ ਦੀ ਤੜ੍ਹੀ ਬੂਝਾ ਸਿੰਘ ਤੋਂ ਜਰੀ ਨਹੀਂ ਸੀ ਜਾਂਦੀ ।
ਬੂਝਾ ਸਿੰਘ ਨੇ ਉਸ ਨੂੰ ਬਦਮਾਸ਼ੀ ਤੋਂ ਰੋਕਿਆ ਤਾਂ ਉਸ ਨੇ ਵੀਹ ਸੁਣਾ ਦਿੱਤੀਆਂ । ਅਜਿਹਾ ਕਿਹੜਾ ਥਾਣੇਦਾਰ ਜੰਮ ਪਿਐ ਜਿਹੜਾ ਜੀਤ ਨੂੰ ਵੰਗਾਰ ਸਕੇ ।
ਜੀਤ ਦੀ ਆਕੜ ਕੱਢਣ ਲਈ ਬੂਝੇ ਨੇ ਲਿਆ ਕੇ ਥਾਣੇ ਪੁੱਠਾ ਲਟਕਾ ਦਿੱਤਾ । ਬੂਝਾ ਡਾਂਗ ਵਾਹੁੰਦਾ ਰਿਹਾ ਅਤੇ ਉਹ ਹਰ ਵਾਰ ਡਾਂਗ ਨਾਲ ਮਾਂਭੈਣ ਦੀ ਗਾਲ੍ਹ ਕੱਢਦਾ ਰਿਹਾ । ਬੂਝਾ ਸਿੰਘ ਦੀ ਡਾਂਗ ਉਸ ਸਮੇਂ ਤਕ ਚੱਲਦੀ ਰਹੀ, ਜਦੋਂ ਤਕ ਜੀਤੇ ਦੀ ਜ਼ੁਬਾਨ ਸਦਾ ਲਈ ਬੰਦ ਨਾ ਹੋ ਗਈ ।
ਲੋਕਾਂ ਨੇ ਸ਼ੁਕਰ ਮਨਾਇਆ । ਉਹਨਾਂ ਗਲੋਂ ਕੋਹੜ ਲੱਥਾ । ਲੁਕੇਛੁਪੇ ਬੂਝਾ ਸਿੰਘ ਨੂੰ ਵਧਾਈਆਂ ਭੇਜੀਆਂ ।
ਪੰਜਚਾਰ ਟਟਪੂੰਜੀਆਂ ਦੇ ਪਿੱਛੇ ਲੱਗ ਕੇ ਮਹਿਕਮਾ ਪਿੱਛੇ ਪੈ ਗਿਆ । ਲੁਕੇਛੁਪੇ ਬੂਝਾ ਸਿੰਘ ਨੇ ਉਸ ਦੇ ਸੰਸਕਾਰ ਦਾ ਇੰਤਜ਼ਾਮ ਕੀਤਾ ਤਾਂ ਉਸ ਨੂੰ ਐਨ ਆਖ਼ਰੀ ਸਮੇਂ ਸੰਸਕਾਰ ਕਰਨੋਂ ਰੋਕ ਦਿੱਤਾ ਗਿਆ ।
ਪੋਸਟਮਾਰਟਮ ਦਾ ਹੁਕਮ ਹੋਇਆ ਤਾਂ ਬੂਝਾ ਸਿੰਘ ਨੂੰ ਥਾਣਾ ਛੱਡ ਕੇ ਭੱਜਣਾ ਪਿਆ । ਅਗਾਊ ਜ਼ਮਾਨਤ ਹੋ ਗਈ ।
ਤਿੰਨ ਸਾਲ ਮੁਕੱਦਮਾ ਚੱਲਿਆ । ਨਾਲੇ ਸਸਪੈਂਡ ਰਿਹਾ । ਜਿਹੜੇ ਚਾਰ ਪੈਸੇ ਕਮਾਏ ਸਨ, ਖਾਧੇਪੀਤੇ ਗਏ ।
ਬਰੀ ਹੋ ਕੇ ਬਹਾਲ ਹੋਇਆ ਤਾਂ ਮਹਿਕਮਾ ਬੂਝਾ ਸਿੰਘ ਨੂੰ ਭੁਲਾ ਚੁੱਕਾ ਸੀ । ਬਹੁਤ ਸਾਰੇ ਨਵੇਂ ਥਾਣੇਦਾਰਾਂ ਨੇ ਉਸ ਨਾਲੋਂ ਵੱਧ ਨਾਂ ਕਮਾ ਲਿਆ ਸੀ । ਪੁਲਿਸ ਕਪਤਾਨਾਂ ਨੂੰ ਹੁਣ ਦਲੇਰੀ ਨਾਲੋਂ ਵੱਧ ਨੋਟਾਂ ਦੇ ਥੈਲੇ ਚਾਹੀਦੇ ਸਨ । ਨੋਟ ਹਾਲੇ ਬੂਝਾ ਸਿੰਘ ਕੋਲ ਨਹੀਂ ਸਨ । ਇਕ ਵਾਰ ਮੌਕਾ ਮਿਲੇ ਤਾਂ ਕਮਾਏ । ਕਮਾਏ ਤਾਂ ਦੇਵੇ । ਪੈਸੇ ਕਮਾਉਣ ਦਾ ਮੌਕਾ ਮੁੜ ਉਹਦੇ ਹੱਥ ਨਹੀਂ ਸੀ ਲੱਗਾ ।
ਸਾਂਸੀਆਂ ਦੇ ਵਿਹੜੇ ਡਿਊਟੀ ਲਗਵਾ ਕੇ ਉਸ ਨੂੰ ਲੱਗਾ, ਉਸ 'ਤੇ ਵਾਹਿਗੁਰੂ ਦੀ ਕਿਰਪਾ ਹੋਣ ਲੱਗੀ । ਇਹ ਵਿਹੜਾ ਮੁਜਰਮਾਂ ਦਾ ਗੜ੍ਹ , ਮੁਕੱਦਮਿਆਂ ਦੀ ਖਾਨ । ਜਿੰਨੇ ਮਰਜ਼ੀ ਕੇਸ ਫੜ ਲਓ । ਅਸਲੀ ਬੰਦੇ ਨਾ ਵੀ ਫੜੇ ਜਾਣ ਤਾਂ ਕੋਈ ਨਹੀਂ । ਜਿਸ 'ਤੇ ਮਰਜ਼ੀ ਫਿੱਟ ਕਰ ਦਿਓ । ਇਸ ਵਿਹੜੇ ਦੇ ਹਰ ਮੈਂਬਰ ਦੀ ਹਿਸਟਰੀਸ਼ੀਟ ਖੁੱਲ੍ਹੀ ਹੋਈ । ਸਾਰੇ ਦਸਨੰਬਰੀਏ ਹਨ ।
ਇਕਦੋ ਹੀ ਖ਼ੁਸ਼ਨਸੀਬ ਹੋਣਗੇ, ਜਿਨ੍ਹਾਂ ਕਦੇ ਜੇਲ੍ਹ ਨਾ ਕੱਟੀ ਹੋਵੇ । ਜਿਸ 'ਤੇ ਜਿਹੜਾ ਮਰਜ਼ੀ ਮੁਕੱਦਮਾ ਪਾ ਦਿਓ । ਪੁਰਾਣਾ ਰਿਕਾਰਡ ਦੇਖ ਕੇ ਉਹਨਾਂ ਦੀਆਂ ਸਭ ਅਪੀਲਾਂ ਦਲੀਲਾਂ ਰੱਦ ਹੋ ਜਾਂਦੀਆਂ ਹਨ ।
ਖ਼ਾਨ ਦੀ ਸਰਪਰਸਤੀ ਵਿਚ ਉਹ ਮਨਮਰਜ਼ੀ ਦੇ ਮੁਕੱਦਮੇ ਫੜ ਸਕਦਾ । ਉਸ 'ਤੇ ਗਲ ਕਰਨ ਵਾਲਾ ਕੋਈ ਨਹੀਂ । ਕੋਈ ਹੋਰ ਕਪਤਾਨ ਹੋਵੇ ਤਾਂ ਕਿਸੇ ਦੂਸਰੇ ਥਾਣੇਦਾਰ ਦੀ ਜ਼ੈਲ ਵਿਚ ਮੁਕੱਦਮੇ ਫੜਨ 'ਤੇ ਇਤਰਾਜ਼ ਕਰਦਾ । ਕੋਈ ਹੋਰ ਦਖ਼ਲ ਦੇਵੇ ਤਾਂ ਐਸ.ਐਚ.ਓ. ਦਾ ਹਿਸਾਬ ਕਿਤਾਬ ਹਿੱਲ ਜਾਂਦਾ । ਹਿੱਲੇ ਹਿਸਾਬਕਿਤਾਬ ਦਾ ਅਗਾਂਹ ਕਪਤਾਨ 'ਤੇ ਅਸਰ ਪੈਂਦਾ ।
ਖ਼ਾਨ ਨੂੰ ਹਾਲੇ ਇਸ ਮਰਜ਼ ਦੀ ਸਮਝ ਨਹੀਂ । ਜਿਹੜਾ ਉਸ ਦੀ ਨਜ਼ਰ ਪੈ ਜਾਏ, ਉਸ ਨੂੰ ਪੈਸੇ ਦੇਣ ਦੀ ਲੋੜ ਨਹੀਂ । ਥਾਣਿਆਂ ਵਿਚ ਨਿਯੁਕਤੀ ਕਰਨ ਸਮੇਂ ਉਹ ਫੜੇ ਕੇਸਾਂ ਦੀ ਸੂਚੀ ਹੀ ਦੇਖਦਾ । ਕਿਸੇ ਥਾਣੇਦਾਰ ਨੇ ਕਿੰਨੇ ਕਿੱਲੋ ਅਫ਼ੀਮ, ਕਿੰਨੇ ਪਸਤੌਲ ਅਤੇ ਕਿੰਨੀਆਂ ਭੱਠੀਆਂ ਫੜੀਆਂ ਹਨ, ਇਸੇ ਦੀ ਗਿਣਤੀਮਿਣਤੀ ਹੁੰਦੀ । ਜਿਸ ਦੇ ਜਿੰਨੇ ਵੱਧ ਮੁਕੱਦਮੇ, ਉਸ ਨੂੰ ਓਨਾ ਵਧੀਆ ਥਾਣਾ ।
ਬੂਝਾ ਸਿੰਘ ਨੂੰ ਲੱਗਦਾ ਸੀ ਉਸ ਦਾ ਸੀ.ਆਈ.ਡੀ. ਵਿਚੋਂ ਨਿਕਲਣ ਦਾ ਸਮਾਂ ਆ ਗਿਆ ਸੀ । ਇਹ ਕੋਈ ਮਹਿਕਮਾ ? ਦੋ ਸਾਲਾਂ ਤੋਂ ਇਥੇ ਧੱਕੇ ਖਾ ਰਿਹਾ । ਬੂਝਾ ਸਿੰਘ ਦੀਆਂ ਅਸਲੀ ਰਿਪੋਰਟਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ । ਫ਼ਰਜ਼ੀ ਰਿਪੋਰਟਾਂ ਨੂੰ ਅਹਿਮੀਅਤ ਦਿੱਤੀ ਜਾਂਦੀ । ਪਹਿਲੇ ਉਸ ਨੇ ਜੀਅਜਾਨ ਨਾਲ ਸੂਹਾਂ ਕੱਢੀਆਂ । ਵਾਰਵਾਰ ਲਿਖਿਆ ।
ਇਲਾਕੇ ਵਿਚ ਅਫ਼ੀਮ ਅਤੇ ਡੋਡੇ ਟਰੱਕਾਂ ਦੇ ਹਿਸਾਬ ਆਦੇ ਹਨ । ਥਾਂਥਾਂ ਜੂਏ ਦੇ ਅੱਡੇ ਹਨ । ਜ਼ਨਾਨੀਬਾਜ਼ੀ ਹੁੰਦੀ ।
ਉਲਟਾ ਰਿਪੋਰਟਾਂ ਦੀਆਂ ਨਕਲਾਂ ਮੁਜਰਮਾਂ ਕੋਲ ਪਹੁੰਚ ਜਾਂਦੀਆਂ ਰਹੀਆਂ । ਕਈਆਂ ਨੇ ਬੂਝਾ ਸਿੰਘ ਦੀਆਂ ਹੀ ਸ਼ਿਕਾਇਤਾਂ ਕਰ ਦਿੱਤੀਆਂ । ਹੰਭ ਕੇ ਉਸ ਨੇ ਘੇਸਲ ਵੱਟ ਲਈ । ਹੋਰ ਸੀ.ਆਈ.ਡੀ. ਵਾਲਿਆਂ ਵਾਂਗ ਪਿਛਲੀਆਂ ਰਿਪੋਰਟਾਂ ਦੀ ਨਕਲ ਮਾਰ ਛੱਡਦਾ ।
ਆਪਣੀ ਇਸ ਅਣਗਹਿਲੀ 'ਤੇ ਹੁਣ ਉਸ ਨੂੰ ਪਛਤਾਵਾ ਸੀ । ਜੇ ਉਹ ਝੂਠੀਆਂ ਰਿਪੋਰਟਾਂ ਨਾ ਭੇਜਦਾ ਰਿਹਾ ਹੁੰਦਾ ਅਤੇ ਇਸ ਵਿਹੜੇ 'ਤੇ ਸਹੀ ਨਜ਼ਰ ਰੱਖ ਰਿਹਾ ਹੁੰਦਾ ਤਾਂ ਅੱਜ ਆਸਾਨੀ ਨਾਲ ਅਸਲੀ ਮੁਜਰਮਾਂ ਨੂੰ ਰੰਗੇ ਹੱਥੀਂ ਫੜਦਾ ।
ਕੁਝ ਵੀ ਸੀ । ਸੱਚਝੂਠ ਦੀ ਉਸ ਨੂੰ ਪਰਵਾਹ ਨਹੀਂ ਸੀ । ਉਸ ਨੇ ਪੰਜਚਾਰ ਮੁਕੱਦਮੇ ਬਣਾਉਣੇ ਹੀ ਹਨ ।
ਦੋ ਸਾਲਾਂ ਤੋਂ ਉਹ ਇਸ ਵਿਹੜੇ ਦੀਆਂ ਰਿਪੋਰਟਾਂ ਭੇਜਦਾ ਰਿਹਾ । ਕਈ ਪੇਸ਼ੇਵਰ ਮੁਜਰਮਾਂ ਦੇ ਨਾਂ ਉਸ ਨੂੰ ਜ਼ਬਾਨੀ ਯਾਦ ਹਨ । ਹੋਰ ਕੋਈ ਗੱਲ ਸਿਰੇ ਨਾ ਚੜ੍ਹੀ ਤਾਂ ਉਹ ਤਾਂ ਕਿਧਰੇ ਨਹੀਂ ਗਏ ।
ਨੱਥੂ ਸਾਂਸੀ ਬਾਹੀਏ ਦਾ ਕੈਰੀਅਰ । ਭਦੋੜ ਵੱਲ ਜਿੰਨੀ ਵੀ ਅਫ਼ੀਮ ਜਾਂਦੀ , ਉਹ ਉਸੇ ਹੱਥ ਜਾਂਦੀ । ਉਸ ਕੋਲ ਦੋਚਾਰ ਕਿੱਲੋ ਅਫ਼ੀਮ ਜ਼ਰੂਰ ਪਈ ਹੋਏਗੀ । ਜਿੰਨੀ ਮਿਲੀ, ਨਾਲ ਇਕ ਬਿੰਦੀ ਹੋਰ ਲਾ ਕੇ ਮੁਕੱਦਮਾ ਦਰਜ ਕਰ ਦੇਵੇਗਾ ।
ਬੰਸੀ ਦਾ ਰਿਕਾਰਡ ਦੱਸਦਾ ਸੀ ਕਿ ਉਹ ਜੰਮਦੀ ਹੀ ਜੇਬਾਂ ਕੱਟਣ ਅਤੇ ਚੈਨੀਆਂ ਲਾਹੁਣ ਲੱਗ ਪਈ ਸੀ । ਇਹਨੀਂ ਦਿਨੀਂ ਉਹ ਭਰ ਜਵਾਨ ਸੀ ਅਤੇ ਸੁਲਫ਼ੇ ਦੀ ਲਾਟ ਵਰਗੀ ਨਿਕਲੀ ਸੀ । ਗੋਰੇ ਰੰਗ 'ਤੇ ਕੀਤਾ ਹਲਕਾ ਜਿਹਾ ਮੇਕਅੱਪ ਉਸ ਨੂੰ ਅਪੱਸ਼ਰਾ ਬਣਾ ਦਿੰਦਾ । ਬਣਠਣ ਕੇ ਜਦੋਂ ਉਹ ਕਿਸੇ ਮਨਚਲੇ ਦੇ ਬਰਾਬਰ ਵਾਲੀ ਸੀਟ 'ਤੇ ਬੈਠਦੀ ਤਾਂ ਅਗਲਾ ਸਭ ਕੁਝ ਭੁੱਲ ਕੇ ਉਸ 'ਤੇ ਲੱਟੂ ਹੋ ਜਾਂਦਾ । ਉਸ ਸਮੇਂ ਹੀ ਸੁਰਤ ਆਦੀ , ਜਦੋਂ ਜੇਬ ਵਿਚਲਾ ਬਟੂਆ ਜਾਂ ਗਲੇ ਵਾਲੀ ਚੈਨੀ ਗ਼ਾਇਬ ਹੁੰਦੀ । ਥੋੜ੍ਹੀ ਜਿਹੀ ਵੱਡੀ ਹੋਈ ਤਾਂ ਕੰਮ ਦਾ ਘੇਰਾ ਵਧਾ ਲਿਆ । ਬੱਸਾਂ, ਗੱਡੀਆਂ ਵਿਚ ਅੱਜ ਕੱਲ ਉਹ ਟਰੰਕ, ਸੂਟਕੇਸ ਲਾਹੁੰਦੀ । ਉਸ 'ਤੇ ਇਕਦੋ ਕੇਸ ਫਿੱਟ ਕੀਤੇ ਜਾ ਸਕਦੇ ਹਨ ।
ਖਰੈਤੀ ਦੇ ਵਾੜੇ ਵਿਚ ਜ਼ਰੂਰ ਕੋਈ ਪਸ਼ੂ ਖੜਾ ਹੋਣਾ । ਮੱਝਾਂ, ਢੱਗੇ ਚੋਰੀ ਕਰਨ ਵਿਚ ਉਸ ਨੂੰ ਕਮਾਲ ਦੀ ਮੁਹਾਰਤ ਹਾਸਲ । ਰਾਤੋਰਾਤ ਅੰਬਾਲੇ, ਜੀਂਦ ਤਕ ਤੋਂ ਪਸ਼ੂ ਹੱਕ ਲਿਆਦਾ । ਇਹ ਕੰਮ ਪਸ਼ੂਆਂ ਦੀ ਮੰਡੀ ਤੋਂ ਦੋਚਾਰ ਦਿਨ ਪਹਿਲਾਂ ਕਰਦਾ । ਪਸ਼ੂਆਂ ਨੂੰ ਮੰਡੀ ਵਿਚ ਵੇਚ ਕੇ ਸਾਰੇ ਸਬੂਤ ਗੁਆ ਦਿੰਦਾ । ਉਸ ਦੇ ਵਾੜੇ ਵਿਚ ਭਾਵੇਂ ਘਰ ਦੀ ਪਾਲੀ ਝੋਟੀ ਹੀ ਖੜੀ ਹੋਵੇ, ਉਸ ਨੇ ਜ਼ਰੂਰ ਇਕ ਸੌ ਦੋ ਦਫ਼ਾ ਵਿਚ ਕਬਜ਼ੇ ਵਿਚ ਲੈ ਲੈਣੀ ।
ਮਨ 'ਚ ਯੋਜਨਾਵਾਂ ਉਸਾਰਦਾ ਬੂਝਾ ਸਿੰਘ ਕਈ ਸਾਲਾਂ ਬਾਅਦ ਪਹਿਲੀ ਵਾਰ ਖ਼ੁਸ਼ ਹੋ ਰਿਹਾ ਸੀ ।
ਪੁਲਿਸ ਪਾਰਟੀ ਵਿਚ ਉਸ ਨੇ ਆਪਣੇ ਹੀ ਮਾਤਹਿਤ ਰੱਖੇ ਸਨ । ਹੌਲਦਾਰ ਸੇਵਾ ਸਿੰਘ ਅਤੇ ਦੋਨੋਂ ਸਿਪਾਹੀ । ਨਾਲ ਸੀ.ਆਰ.ਪੀ. ਦੇ ਅੱਠ ਜਵਾਨ ਅਤੇ ਉਹਨਾਂ ਦਾ ਇਕ ਹਵਾਲਦਾਰ ।
ਇਸ ਵਿਹੜੇ ਵਿਚ ਬੂਝਾ ਸਿੰਘ ਦਾ ਆਪਣਾ ਚੱਕਰ ਤਾਂ ਘੱਟ ਹੀ ਲੱਗਦਾ ਸੀ । ਸਿਪਾਹੀ ਇਥੇ ਅਕਸਰ ਆਦੇਜਾਂਦੇ ਰਹੇ ਸਨ । ਵੇਲੇਕੁਵੇਲੇ ਕਦੇ ਮੁਰਗੇ ਦੀ ਜ਼ਰੂਰਤ ਪੈਂਦੀ ਤਾਂ ਉਹ ਚੰਦੇ ਸਾਂਸੀ ਦੇ ਆ ਧਮਕਦੇ । ਉਸ ਦੇ ਮੁਰਗੇ ਮੋਟੇਤਾਜ਼ੇ ਤਾਂ ਹੁੰਦੇ ਹੀ ਸਨ, ਸਵਾਦ ਵੀ ਬੜੇ ਬਣਦੇ ਸਨ । ਸਿਪਾਹੀ ਰਸਤੇ ਵਿਚ ਕਈ ਵਾਰ ਬੂਝਾ ਸਿੰਘ ਨੂੰ ਆਖ ਚੁੱਕੇ ਸਨ । ਅੱਜ ਉਹ ਚੰਦੇ ਦੇ ਘਰ ਮੁਰਗਾ ਬਣਵਾਉਣਗੇ । ਉਹਦੇ ਘਰਵਾਲੀ ਕਮਾਲ ਦਾ ਮੁਰਗਾ ਰਿੰਨ੍ਹਦੀ । ਬੂਝਾ ਸਿੰਘ ਨੂੰ ਨਾ ਮੁਰਗੇ 'ਚ ਦਿਲਚਸਪੀ ਸੀ ਨਾ ਲੌਂਗ ਲੈਚੀਆਂ ਵਾਲੀ ਸ਼ਰਾਬ ਵਿਚ । ਉਸ ਨੂੰ ਕੇਸ ਚਾਹੀਦੇ ਸੀ, ਕੇਵਲ ਕੇਸ ।
ਢਾਬ ਦੀ ਨੁੱਕਰ 'ਤੇ ਵੱਸੀ ਸਾਂਸੀਆਂ ਦੀ ਇਸ ਬਸਤੀ ਵਿਚ ਕਰਫ਼ਿਊ ਦਾ ਕੋਈ ਬਹੁਤਾ ਅਸਰ ਨਜ਼ਰ ਨਹੀਂ ਸੀ ਆ ਰਿਹਾ । ਤੀਹਪੈਂਤੀ ਝੁੱਗੀਆਂ ਅਤੇ ਇੰਨੇ ਹੀ ਕੱਚੇਪਿੱਲੇ ਕੋਠਿਆਂ ਦੇ ਇਸ ਵਿਹੜੇ ਵਿਚ ਸਗੋਂ ਅੱਗੋਂ ਨਾਲੋਂ ਵੀ ਜ਼ਿਆਦਾ ਚਹਿਲਪਹਿਲ ਸੀ । ਕੱਚੇਬਨੈਣ ਅਟਕਾਈ ਬੁੱਢੇ ਜਵਾਨ ਸਾਰੇ ਹੀ ਕੰਮਾਂ ਵਿਚ ਜੁੱਟੇ ਹੋਏ ਸਨ ।
ਕਿਹਰਾ ਆਪਣੇ ਰਿਹੜੇ ਨੂੰ ਝਾੜਪੂੰਝ ਰਿਹਾ ਸੀ । ਕਰਫ਼ਿਊ ਕਾਰਨ ਉਹ ਵਿਹਲਾ ਸੀ । ਮਿੱਟੀਘੱਟਾ ਝਾੜ ਕੇ ਉਹ ਚੱਕਿਆਂ ਨੂੰ ਤੇਲ ਦੇ ਰਿਹਾ ਸੀ । ਮਹੀਨਾ ਮੌਜ ਰਹੇਗੀ । ਸ਼ਿੰਦਾ ਆਪਣੀ ਝੁੱਗੀ ਪਿਛਵਾੜੇ ਬਣਾਏ ਸੂਰਾਂ ਦੇ ਵਾੜੇ ਨੂੰ ਸੁੱਕਪੁੱਕਾ ਕਰਨ ਦੇ ਆਹਰ ਲੱਗਾ ਹੋਇਆ ਸੀ । ਕਈ ਦਿਨ ਲਗਾਤਾਰ ਦਿਹਾੜੀ 'ਤੇ ਜਾਣ ਕਰਕੇ ਉਹ ਵਾੜੇ ਵੱਲ ਧਿਆਨ ਨਹੀਂ ਸੀ ਦੇ ਸਕਿਆ । ਥਾਂਥਾਂ ਮੁਤਰਾਲ ਦੇ ਛੋਟੇਛੋਟੇ ਛੱਪੜ ਬਣੇ ਪਏ ਸਨ । ਮਿੰਦੇ ਤੋਂ ਕਈ ਦਿਨਾਂ ਦੀ ਰੇਤੇ ਦੀ ਰੇਹੜੀ ਮੰਗਵਾ ਰੱਖੀ ਸੀ । ਅੱਧੇ ਨਾਲੋਂ ਵੱਧ ਰੇਤਾ ਤਾਂ ਜਵਾਕਾਂ ਨੇ ਖਿੰਡਾ ਦਿੱਤਾ । ਸਕੂਲੋਂ ਜਵਾਕਾਂ ਨੂੰ ਛੁੱਟੀ ਹੋ ਗਈ ਸੀ । ਤੇਜੋ ਅਤੇ ਦੋਵੇਂ ਧੀਆਂ ਉਸ ਦਾ ਹੱਥ ਵੰਡਾ ਰਹੀਆਂ ਸਨ । ਇਕ ਵਾਰ ਵਾੜਾ ਸੰਵਰ ਗਿਆ ਤਾਂ ਕਈ ਦਿਨ ਲੰਘ ਜਾਣਗੇ ।
ਅਮਲੀ ਨੇ ਵੀ ਭੇਡਾਂ ਦਾ ਇੱਜੜ ਨਹੀਂ ਸੀ ਛੇੜਿਆ । ਕੀ ਪਤੈ ਕਦੋਂ ਭੇਡਾਂ ਸਣੇ ਕਿਸੇ ਦੀ ਦਾੜ੍ਹ ਹੇਠ ਆ ਜਾਏ । ਭੇਡਾਂ ਦੀਆਂ ਜੱਤਾਂ ਵਿਚ ਫਸੇ ਕੰਡੇ ਕੱਢਕੱਢ ਉਸ ਨੂੰ ਸੁਆਦ ਆ ਰਿਹਾ ਸੀ ।
ਬਚਨੀ ਨੂੰ ਆਪਣੀ ਦਿਨੋਦਿਨ ਖੁਰਦੀ ਝੁੱਗੀ ਦਾ ਫ਼ਿਕਰ ਸੀ । ਲੋਕਾਂ ਦੇ ਘਰੀਂ ਸਫ਼ਾਈਆਂ ਕਰਨ, ਭਾਂਡੇ ਮਾਂਜਣ ਅਤੇ ਕੱਪੜੇ ਧੋਣ ਤੋਂ ਉਸ ਨੂੰ ਵਿਹਲ ਨਹੀਂ ਸੀ ਮਿਲਦਾ । ਲੋਕਾਂ ਦੇ ਘਰ ਸੰਵਾਰਦੀ ਬਚਨੀ ਨੂੰ ਆਪਣੀ ਝੁੱਗੀ ਦੇ ਗਿਰਨ ਦਾ ਖ਼ਤਰਾ ਖੜਾ ਹੋ ਗਿਆ ਸੀ । ਕਰਫ਼ਿਊ ਲੱਗਾ ਤਾਂ ਉਸ ਨੇ ਸ਼ੁਕਰ ਕੀਤਾ । ਸੇਠਾਨੀਆਂ ਝ ਤਾਂ ਉਸ ਨੂੰ ਇਕ ਦਿਨ ਦੀ ਛੁੱਟੀ ਨਹੀਂ ਸੀ ਕਰਨ ਦਿੰਦੀਆਂ । ਕਦੇ ਛੁੱਟੀ ਮਾਰਨੀ ਪੈਂਦੀ ਤਾਂ ਉਹ ਨਾਲੇ ਸੌਸੌ ਉਲਾਂਭੇ ਦਿੰਦੀਆਂ ਨਾਲੇ ਦਿਹਾੜੀ ਕੱਟ ਲੈਂਦੀਆਂ । ਅਜਿਹੇ ਮੌਕੇ 'ਤੇ ਨਹੀਂ ਬੋਲ ਸਕਦੀਆਂ । ਜਲਦੀਜਲਦੀ ਉਸ ਨੇ ਮਿੱਡੇ ਨੂੰ ਨਾਲ ਲਾ ਕੇ ਢਾਬ ਵਿਚੋਂ ਪੰਦਰਾਂਵੀਹ ਬੱਠਲ ਕਾਲੀ ਮਿੱਟੀ ਦੇ ਕੱਢੇ । ਪਲੋਂ ਕਈ ਦਿਨਾਂ ਦੀ ਲਿਆਂਦੀ ਪਈ ਸੀ । ਉਹ ਘਾਣ ਵਿਚ ਵੜੀ ਹੋਈ ਸੀ । ਮਿੱਟੀ ਤਿਆਰ ਹੁੰਦਿਆਂ ਹੀ ਉਸ ਨੇ ਝੁੱਗੀ ਲਿੱਪਣ ਲੱਗ ਜਾਣਾ ਸੀ ।
ਕਰਫ਼ਿਊ ਦਾ ਅਫ਼ਸੋਸ ਗਿੰਦੇ ਦੇ ਪਰਿਵਾਰ ਨੂੰ ਸੀ । ਗਿੰਦੇ ਦੀ ਦਿਹਾੜੀ ਮਾਰੀ ਗਈ ।ਕੀ ਪਤੈ ਕਰਫ਼ਿਊ ਕਿੰਨੇ ਦਿਨ ਚੱਲੇ ? ਉਹਨਾਂ ਦੀਆਂ ਲਿਆਂਦੀਆਂ ਦਾਤਣਾਂ ਜੇ ਸ਼ਾਮ ਤਕ ਨਾ ਵਿਕਣ ਤਾਂ ਅਗਲੇ ਦਿਨ ਸੁੱਕ ਕੇ ਲੱਕੜੀ ਬਣ ਜਾਂਦੀਆਂ ਹਨ । ਗੇਲੋ ਦਾ ਚੋਰੀ ਤੋੜਿਆ ਸਾਗ ਮੁਰਝਾ ਰਿਹਾ ਸੀ, ਕੱਲ੍ਹ ਤਕ ਉਸ ਨੇ ਬੇਹਾ ਹੋ ਜਾਣਾ ਸੀ ਅਤੇ ਇਸ ਦਾ ਧੇਲਾ ਵੀ ਨਹੀਂ ਸੀ ਵੱਟਿਆ ਜਾਣਾ । ਸਾਗ ਤੋੜਨ ਲਈ ਉਸ ਨੂੰ ਪੰਦਰਾਂ ਮੀਲ ਤੁਰਨਾ ਪਿਆ ਸੀ । ਕੁੱਤਿਆਂ ਨੇ ਉਸ ਦੀ ਖੱਬੀ ਲੱਤ ਲੀਰੋਲੀਰ ਕਰ ਦਿੱਤੀ ਸੀ । ਉਹਨਾਂ ਨੂੰ ਆਸ ਸੀ, ਇਹਨਾਂ ਪੈਸਿਆਂ ਦੀਉਹ ਬੀਮਾਰ ਸੀਤੋ ਲਈ ਦਵਾਈ ਲਿਆਉਣਗੇ । ਇਕ ਦਿਨ ਦਵਾਈ ਖੁੰਝ ਜਾਏ ਤਾਂ ਉਹ ਕਈ ਦਿਨ ਤਾਬ ਨਹੀਂ ਆਦੀ । ਸੀਤਾ ਪੰਜਾਂ ਦਿਨਾਂ ਬਾਅਦ ਮੰਜੇ ਵਿਚੋਂ ਮਸਾਂ ਉਠਿਆ ਸੀ । ਉਸ ਨੂੰ ਉਮੈਦ ਸੀ, ਉਹ ਰਿਕਸ਼ਾ ਚਲਾ ਸਕੇਗਾ । ਹੋਰ ਕੁਝ ਨਾ ਬਣਿਆ ਤਾਂ ਰਿਕਸ਼ੇ ਦਾ ਕਿਰਾਇਆ ਤਾਂ ਨਿਕਲ ਹੀ ਆਏਗਾ । ਪਹਿਲਾਂ ਹੀ ਕਈ ਦਿਨਾਂ ਦਾ ਕਿਰਾਇਆ ਸਿਰ ਪੈ ਗਿਆ । ਹਫ਼ਤਾ ਕਿਰਾਇਆ ਨਾ ਚੁਕਾਇਆ ਜਾ ਸਕੇ ਤਾਂ ਮਾਲਕ ਰਿਕਸ਼ਾ ਖੋਹ ਲੈਂਦਾ । ਇਹੋ ਜਿਹਾ ਨਵਾਂ ਮੁੜ ਕੇ ਨਹੀਂ ਮਿਲਣਾ । ਪੁਰਾਣੇ ਰਿਕਸ਼ੇ ਦਾ ਕਿਰਾਇਆ ਤਾਂ ਨਵੇਂ ਜਿੰਨਾ ਹੀ ਹੁੰਦੈ, ਪਰ ਟੱਕਰਾਂ ਵੱਧ । ਕਦੇ ਚੈਨ ਟੁੱਟ ਗਈ, ਕਦੇ ਪੈਂਚਰ ਹੋ ਗਿਆ ਅਤੇ ਕਦੇ ਚਿਮਟਾ ਵਿੰਗਾ ਹੋ ਗਿਆ, ਜ਼ੋਰ ਤਾਂ ਵੱਧ ਲੱਗਦਾ ਹੀ , ਨਾੜਾਂ ਵੀ ਇਕੱਠੀਆਂ ਹੋ ਜਾਂਦੀਆਂ ਹਨ । ਕਰਫ਼ਿਊ ਨਾਲ ਉਸ ਦੇ ਹੱਥੋਂ ਰਿਕਸ਼ਾ ਵੀ ਜਾਏਗਾ ਅਤੇ ਰੋਜ਼ਗਾਰ ਵੀ । ਗਿੰਦੇ ਦਾ ਸਾਰਾ ਪਰਿਵਾਰ ਟਾਹਲੀ ਹੇਠ ਬੈਠਾ ਝੂਰ ਰਿਹਾ ਸੀ । ਉਹ ਕਰਫ਼ਿਊ ਦੇ ਜਲਦੀ ਖ਼ਤਮ ਹੋਣ ਦੀਆਂ ਸੁੱਖਾਂ ਸੁੱਖ ਰਹੇ ਸਨ ।
ਚਾਰੇ ਪਾਸਿਆਂ ਤੋਂ ਘਿਰਦੇ ਆਪਣੇ ਵਿਹੜੇ ਨੂੰ ਦੇਖ ਕੇ ਸਭ ਦੇ ਚਿਹਰਿਆਂ 'ਤੇ ਪਲਿੱਤਣ ਛਾ ਗਈ । ਪੁਲਿਸ ਕਦੇ ਵੀ ਇਸ ਵਿਹੜੇ ਸੁੱਖ ਨੂੰ ਨਹੀਂ ਆਦੀ । ਆਦੇ ਹੀ ਉਹ ਮਾਰਧਾੜ ਸ਼ੁਰੂ ਕਰਦੀ । ਹੱਥ ਆਏ ਹਰ ਬੰਦੇ ਨੂੰ ਬਿਨਾਂ ਸਫ਼ਾਈ ਪੇਸ਼ ਕਰੇ ਅਤੇ ਬਿਨਾਂ ਆਪਣਾ ਕਸੂਰ ਜਾਣੇ ਹੱਡ ਤੁੜਾਉਣੇ ਪੈਂਦੇ ਹਨ । ਔਰਤਾਂ ਨੂੰ ਗੁੱਤੋਂ ਫੜ ਕੇ ਧੂਹਿਆ ਘੜੀਸਿਆ ਜਾਦਾ ।
ਭਾਂਡੇ ਠੀਕਰ ਇਧਰਉਧਰ ਸੁੱਟੇ ਜਾਂਦੇ ਹਨ । ਘਰਾਂ, ਝੁੱਗੀਆਂ ਦਾ ਕੋਨਾਕੋਨਾ ਛਾਣਿਆ ਜਾਂਦਾ । ਚੰਗੀਮਾੜੀ ਹਰ ਚੀਜ਼ ਪੁਲਿਸ ਚੋਰੀ ਦੇ ਸ਼ੱਕ ਵਿਚ ਨਾਲ ਲੈ ਤੁਰਦੀ ।
ਪਿੱਛੇ ਰਹਿ ਗਏ ਭੁੱਖੇਤਿਹਾਏ ਬੱਚੇ ਮਾਂਬਾਪ ਦਾ ਰਾਹ ਤੱਕਦੇ ਵਿਲਕਦੇ ਰਹਿੰਦੇ ਹਨ ।
ਮਰਦ ਕਈਕਈ ਦਿਨ ਪੁਲਿਸ ਦੀ ਮਾਰ ਹੰਢਾਦੇ ਹਨ । ਔਰਤਾਂ ਥਾਣੇ ਬਾਹਰ ਬੈਠੀਆਂ ਪੁਲਸੀਆਂ ਦੀਆਂ ਮਿੰਨਤਾਂ ਕਰਦੀਆਂ ਹਨ । ਉਹਨਾਂ ਦੀਆਂ ਟਿੱਚਰਾਂ ਅਤੇ ਗੰਦੇ ਮਖ਼ੌਲਾਂ ਨੂੰ ਖਿੜੇਮੱਤੇ ਸਵੀਕਾਰ ਕਰਦੀਆਂ ਹਨ । ਜੋ ਨਿੱਕਸੁਕ ਪੱਲੇ ਹੁੰਦਾ , ਪੁਲਿਸ ਦੇ ਹਵਾਲੇ ਕਰਦੀਆਂ ਹਨ ।
ਮਹੀਨੇਮਹੀਨੇ ਦੀ ਖੱਜਲਖੁਆਰੀ ਬਾਅਦ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ।
ਮਸਾਂਮਸਾਂ ਜ਼ਮਾਨਤਾਂ ਕਰਾ ਕੇ ਉਹ ਸੁਖ ਦਾ ਸਾਹ ਲੈਣ ਲੱਗਦੇ ਹਨ । ਇੰਨੇ ਵਿਚ ਕੋਈ ਹੋਰ ਮਾਮਲਾ ਹੋ ਜਾਂਦਾ ।
ਪੁਲਿਸ ਦੀ ਪਹਿਲੀ ਝਲਕ ਪੈਂਦਿਆਂ ਹੀ ਕਿੱਕਰਾਂ ਹੇਠ ਲੱਗਾ ਮੇਲਾ ਖਿੰਡਣ ਲੱਗਾ । ਧਵਕਦੇ ਦਿਲਾਂ ਨਾਲ ਸਭ ਇਧਰਉਧਰ ਛੁਪਣ ਲੱਗੇ । ਜਿਹੜੇ ਵੀ ਪਹਿਲਾਂ ਪੁਲਿਸ ਹੱਥ ਆਉਣੇ ਸਨ, ਉਹਨਾਂ ਦੇ ਸਭ ਤੋਂ ਵੱਧ ਮਾਰ ਪੈਣੀ ਸੀ । ਬੁੱਢੀਆਂਠੇਰੀਆਂ, ਧੀਆਂਭੈਣਾਂ, ਬੱਚਿਆਂ, ਨੌਜਵਾਨਾਂ ਕਿਸੇ ਨੂੰ ਮੁਆਫ਼ ਨਹੀਂ ਸੀ ਕੀਤਾ ਜਾਣਾ । ਜਿਹੜਾ ਹੱਥ ਨਾ ਲੱਗਾ, ਉਸ ਦੇ ਡੰਗਰ ਖੋਲ੍ਹ ਦਿੱਤੇ ਜਾਣੇ ਸਨ, ਝੁੱਗੀਆਂ ਢਾਹ ਦਿੱਤੀਆਂ ਜਾਣੀਆਂ ਸਨ ਅਤੇ ਸਮਾਨ ਨੂੰ ਤੋੜਮੋੜ ਕੇ ਅੱਗ ਲਾ ਦਿੱਤੀ ਜਾਣੀ ਸੀ । ਪਿੱਛੋਂ ਕੁੱਲੀਆਂ ਵਿਚ ਕਈ ਮਹੀਨੇ ਮਾਤਮ ਛਾਇਆ ਰਹਿੰਦਾ । ਸੁੱਜੇ ਹੱਡਾਂ ਨੂੰ ਸੇਕਦੇਸੇਕਦੇ ਕਈਕਈ ਦਿਨ ਫਾਕੇ ਕੱਟਣੇ ਪੈਂਦੇ ਸਨ ।
ਸਭ ਨੇ ਸ਼ਾਮੂ ਨੂੰ ਸਮਝਾਇਆ, ਬੱਚਿਆਂ ਵਾਲੀ ਜ਼ਿੱਦ ਛੱਡ ਕੇ ਝੁੱਗੀ ਵਿਚ ਚਲਾ ਜਾਵੇ ।
ਕਿਸੇ ਨੇ ਨਹੀਂ ਪੁੱਛਣਾ ਕਿ ਉਹ ਕਸੂਰਵਾਰ ਜਾਂ ਨਹੀਂ । ਕਿਸੇ ਨੇ ਨਹੀਂ ਮੰਨਣਾ ਕਿ ਉਹਨਾਂ ਦੇ ਵਿਹੜੇ ਨੇ ਚੋਰੀ ਛੱਡ ਕੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ।
ਉਹ ਆਕੜਿਆ ਰਿਹਾ । ਉਸੇ ਤਰ੍ਹਾਂ ਮੰਜੇ 'ਤੇ ਪਿਆ ਰਿਹਾ । ਆਪਣੀ ਕਿਤਾਬ ਉਸੇ ਤਰ੍ਹਾਂ ਪੜ੍ਹਦਾ ਰਿਹਾ । ਜਦੋਂ ਉਸ ਦਾ ਕੋਈ ਕਸੂਰ ਹੀ ਨਹੀਂ, ਪੁਲਿਸ ਉਸ ਨੂੰ ਕਿ ਫੜੇਗੀ ?
ਸ਼ਾਮੂ ਦੇ ਇਸ ਗੁਸਤਾਖ਼ ਸੁਭਾਅ 'ਤੇ ਬੂਝਾ ਸਿੰਘ ਨੂੰ ਗੁੱਸਾ ਚੜ੍ਹ ਗਿਆ । ਇਸ ਸਾਂਸੀ ਦੀ ਇਹ ਮਜਾਲ ਕਿ ਪੁਲਿਸ ਦੀ ਪਰਵਾਹ ਹੀ ਨਾ ਕਰੇ ।
ਲੈਦਿਆਂ ਹੀ ਉਸ ਨੇ ਸ਼ਾਮੂ ਨੂੰ ਬੋਦਿਆਂ ਤੋਂ ਧੂਹ ਲਿਆ । ਉਹਦੇ ਹੱਥ ਵਿਚਲੀ ਕਿਤਾਬ ਵਰਕਾਵਰਕਾ ਹੋ ਕੇ ਖਿੰਡ ਗਈ ।
ਸ਼ਾਮੂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ । ਕਿਸੇ ਨੇ ਨਹੀਂ ਸੁਣਿਆ ਕਿ ਉਹ ਕਾਲਜ ਵਿਚ ਪੜ੍ਹਦਾ ਅਤੇ ਬੀ.ਏ. ਦਾ ਵਿਦਿਆਰਥੀ । ਉਹ ਪੰਜਾਬ ਸਟੂਡੈਂਟਸ ਯੁਨੀਅਨ ਦਾ ਸਕੱਤਰ । ਉਹਨਾਂ ਦੀ ਜਥੇਬੰਦੀ ਦਹਿਸ਼ਤਗਰਦਾਂ ਦੇ ਖ਼ਿਲਾਫ਼ ਅਤੇ ਬੰਟੀ ਨੂੰ ਅਗਵਾ ਰਨ ਵਾਲਿਆਂ ਖ਼ਿਲਾਫ਼ ਮਤਾ ਪਾਸ ਕਰ ਚੁੱਕੀ । ਉਹ ਬਾਬਾ ਗੁਰਦਿੱਤ ਸਿੰਘ ਦਾ ਉਪਾਸ਼ਕ , ਜਿਸ ਦੀ ਵਿਚਾਰਧਾਰਾ 'ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ।
ਸ਼ਾਮੂ ਦਾ ਸਫ਼ੈਦ ਕੁੜਤਾ ਪਜਾਮਾ ਲੀਰੋਲੀਰ ਕਰ ਦਿੱਤਾ ਗਿਆ । ਉਹਦੀ ਕੱਟੀ ਦਾਹੜੀ ਦੇ ਵਾਲ ਬਿਖਰ ਗਏ । ਥੱਪੜ ਖਾਖਾ ਉਹਦਾ ਚਿਹਰਾ ਸੂਹਾ ਹੋ ਗਿਆ ।
''ਇਸ ਬਦਮਾਸ਼ ਦੇ ਕੋਠੜੇ ਦੀ ਤਲਾਸ਼ੀ ਲਓ । ਬੰਟੀ ਕਿਧਰੇ ਨਹੀਂ ਗਿਆ, ਇਹੋ ਜਿਹੇ ਕਿਸੇ ਦੀ ਸ਼ਰਾਰਤ ।''
ਵਿਹੜੇ ਦੇ ਇਕੋਇਕ ਹੋਣਹਾਰ ਮੁੰਡੇ 'ਤੇ ਵਰਸਦੀਆਂ ਡਾਂਗਾਂ ਦੇਖ ਕੇ ਸਭ ਦਾ ਖ਼ੂਨ ਖੋਲ ਤਾਂ ਰਿਹਾ ਸੀ, ਪਰ ਭੂਤਰੀ ਸੀ.ਆਰ.ਪੀ. ਨੂੰ ਦੇਖ ਕੇ ਕਿਸੇ ਦੀ ਕੁਝ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ । ਇਹਨਾਂ ਦਾ ਕੋਈ ਵਸਾਹ ਨਹੀਂ, ਗੋਲੀਆਂ ਮਾਰਮਾਰ ਸਾਰਿਆਂ ਨੂੰ ਲੋਥਾਂ ਹੀ ਬਣਾ ਦੇਣ ।
ਇਕੱਲੇ ਪੁਲਸੀਏ ਹੁੰਦੇ ਤਾਂ ਉਹ ਕਦੋਂ ਦੇ ਡਾਂਗਾਂਸੋਟੇ ਲੈ ਕੇ ਉਹਨਾਂ ਪਿੱਛੇ ਪੈ ਗਏ ਹੁੰਦੇ ।
ਝੀਤਾਂ ਥਾਣੀਂ ਤੱਕਣ ਅਤੇ ਹਉਕੇ ਭਰਨ ਤੋਂ ਸਿਵਾ ਉਹ ਕੁਝ ਨਹੀਂ ਸੀ ਕਰ ਸਕਦੇ । ਦਿਲਾਂ ਨੂੰ ਫੜੀ ਉਹ ਸ਼ਾਮੇ 'ਤੇ ਪੈਂਦੀ ਕੁੱਟ ਨੂੰ ਬੰਦ ਹੋਣ ਦੀ ਉਡੀਕ ਕਰਦੇ ਰਹੇ ।
ਬੂਝਾ ਸਿੰਘ ਦੇ ਹੁਕਮ ਦਿੰਦਿਆਂ ਹੀ ਵਫ਼ਾਦਾਰ ਸਿਪਾਹੀ ਉਸ ਨੂੰ ਉਸ ਦੇ ਕੋਠੇ ਵੱਲ ਲੈ ਤੁਰੇ ।
ਸੱਜੇਫੱਬੇ ਕਮਰੇ ਵਿਚ ਖੱਬੀ ਨੁੱਕਰ ਵਿਚ ਪਈ ਮੇਜ਼ਕੁਰਸੀ 'ਤੇ ਕਿਤਾਬਾਂ ਦਾ ਢੇਰ ਪਿਆ ਸੀ । ਸਿਪਾਹੀਆਂ ਨੇ ਇਕਇਕ ਕਰਕੇ ਸਭ ਫਰੋਲ ਸੁੱਟੀਆਂ । ਸੇਵਾ ਸਿੰਘ ਨੂੰ ਰੰਗੀਨ ਤਸਵੀਰਾਂ ਵਾਲੀ ਪੁਸਤਕ ਦੀ ਭਾਲ ਸੀ । ਇਕ ਵਾਰ ਉਹਨਾਂ ਕਿਸੇ ਕੋਠੀ ਦੀ ਤਲਾਸ਼ੀ ਲਈ ਸੀ । ਮੁੰਡਿਆਂ ਦੇ ਪੜ੍ਹਨ ਵਾਲੇ ਕਮਰੇ ਵਿਚੋਂ ਉਹਨਾਂ ਨੂੰ ਨੰਗੀਆਂ ਤਸਵੀਰਾਂ ਵਾਲੀਆਂ ਕਈ ਕਿਤਾਬਾਂ ਮਿਲੀਆਂ ਸਨ । ਕਈ ਮਹੀਨੇ ਉਹ ਤਸਵੀਰਾਂ ਦੇਖਦੇਖ ਸਵਾਦ ਲੈਂਦੇ ਰਹੇ । ਇਹ ਮੁੰਡਾ ਵੀ ਉਸੇ ਉਮਰ ਦਾ ਸੀ । ਕਾਲਜ 'ਚ ਲਿਜਾਣ ਲਈ ਤਾਂ ਡੱਬ 'ਚ ਦਿੱਤੀ ਇਕ ਕਾਪੀ ਹੀ ਕਾਫ਼ੀ ਹੁੰਦੀ । ਢੇਰ ਕਿਤਾਬਾਂ ਦਾ ਤਾਂ ਮਜ਼ੇਦਾਰ ਕਿਤਾਬਾਂ ਵੀ ਹੋਣਗੀਆਂ ।
ਇਥੇ ਕੁਝ ਹੋਰ ਹੀ ਸੀ । 'ਦਵੰਦਾਤਮਕ ਪਦਾਰਥਵਾਦ', 'ਜੁੱਗਾਂ ਜਿੱਡੀ ਛਾਲ', 'ਸੂਹੀ ਸਵੇਰ', 'ਮੈਂ ਨਾਸਤਕ ਹਾਂ', 'ਮਾਂ' ਅਤੇ 'ਮਮਤਾ' ਆਦਿ । ਜਾਂ ਸਾਹਮਣੀ ਕੰਧ 'ਤੇ ਭਗਤ ਸਿੰਘ ਦਾ ਕਲੈਂਡਰ ਲਟਕ ਰਿਹਾ ਸੀ । ਉਸ ਕਲੈਂਡਰ ਦੇ ਨਾਲ ਹੀ ਇਕ ਹੋਰ ਕਲੈਂਡਰ ਲਟਕ ਰਿਹਾ ਸੀ, ਜਿਸ 'ਤੇ ਛਪੀ ਤਸਵੀਰ ਸੇਵਾ ਸਿੰਘ ਨੂੰ ਕਿਸੇ ਜਾਣੇਪਛਾਣੇ ਬੰਦੇ ਦੀ ਲੱਗੀ । ਨੇੜੇ ਹੋ ਕੇ ਹੇਠਾਂ ਛਪਿਆ ਨਾਂ ਪੜ੍ਹਿਆ ਤਾਂ ਉਸ ਨੂੰ ਯਾਦ ਆਇਆ, ਇਹ ਮੂਸਾਂ ਵਾਲਾ ਬੇਅੰਤ ਸਿੰਘ ਸੀ, ਜਿਸ ਨੂੰ ਪੰਦਰਾਂ ਵੀਹ ਸਾਲ ਪਹਿਲਾਂ ਉਹਨਾਂ ਦੀ ਹੀ ਪੁਲਿਸ ਪਾਰਟੀ ਨੇ ਗੱਡੀ ਚੜ੍ਹਾਇਆ ਸੀ । ਇਸ ਦਾ ਮਤਲਬ ਸੀ ਕਿ ਇਹ ਵੀ ਗਰਮ ਖ਼ਿਆਲੀਆ ਸੀ ।
ਸੇਵਾ ਸਿੰਘ ਦਾ ਮਸ਼ਵਰਾ ਬੂਝਾ ਸਿੰਘ ਨੂੰ ਜਚ ਗਿਆ । ਕਿਤਾਬਾਂ ਦੇ ਆਧਾਰ 'ਤੇ ਉਸ 'ਤੇ ਇਕ ਪਸਤੌਲ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਸੀ । ਬੂਝਾ ਸਿੰਘ ਥਾਣੇ ਲੱਗਾ ਹੁੰਦਾ ਤਾਂ ਏ.ਕੇ. ਸੰਤਾਲੀ ਰਾਈਫ਼ਲ ਫਿੱਟ ਕਰਦਾ ।ਸੀ.ਆਈ.ਡੀ. ਵਾਲਿਆਂ ਨੂੰ ਤਾਂ ਸੱਠਾਂ ਦਾ ਪਸਤੌਲ ਖ਼ਰੀਦਣਾ ਵੀ ਮੁਸ਼ਕਲ ਹੁੰਦਾ ।
ਪਹਿਲਾ ਸ਼ਿਕਾਰ ਫਸਾ ਕੇ ਉਹ ਨੱਥੂ ਅਤੇ ਬੰਸੋ ਨੂੰ ਲੱਭਣ ਲੱਗੇ ।
ਬੂਝਾ ਸਿੰਘ ਚੰਦੇ ਦੀਆਂ ਗੱਲਾਂ ਸੁਣਸੁਣ ਸੁੰਨ ਹੁੰਦਾ ਜਾ ਰਿਹਾ ਸੀ । ਉਸ ਨੂੰ ਸਿਪਾਹੀਆਂ ਦੀ ਅਣਗਹਿਲੀ 'ਤੇ ਗੁੱਸਾ ਚੜ੍ਹ ਰਿਹਾ ਸੀ । ਨੱਥੂ ਨੂੰ ਮਰਿਆਂ ਛੇ ਮਹੀਨੇ ਹੋ ਗਏ । ਬੰਸੋ ਦੀ ਅਮਬਾਲੇ ਗੱਡੀ ਦਾ ਡੱਬਾ ਬਦਲਦੀ ਦੀ ਗੱਡੀ ਹੇਠ ਆ ਕੇ ਟੰਗ ਕੱਟੀ ਗਈ । ਤਿੰਨ ਮਹੀਨਿਆਂ ਤੋਂ ਹਸਪਤਾਲ ਵਿਚ ਪਈ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਹੀ । ਖ਼ਰੈਤੀ ਨੂੰ ਸਰਸਾ ਪੁਲਿਸ ਫੜ ਕੇ ਲੈ ਗਈ ਸੀ । ਜਦੋਂ ਦਾ ਆਇਆ , ਉਸ ਨੂੰ ਦਿਖਾਈ ਦੇਣੋਂ ਹਟ ਗਿਐ । ਟੱਟੀਪੇਸ਼ਾਬ ਲਈ ਉਸ ਨੂੰ ਸਹਾਰੇ ਦੀ ਲੋੜ ਪੈਂਦੀ । ਬੂਝਾ ਸਿੰਘ ਸ਼ੁਕਰ ਕਰ ਰਿਹਾ ਸੀ । ਉਸ ਦੇ ਅਫ਼ਸਰ ਵੀ ਉਸੇ ਵਰਗੇ ਬੂਝੜ ਸਨ । ਕਦੇ ਕਿਸੇ ਨੇ ਮੌਕੇ ਦੀ ਪੜਤਾਲ ਕੀਤੀ ਹੁੰਦੀ ਤਾਂ ਬੂਝਾ ਸਿੰਘ ਨੌਕਰੀ ਨਿਕਲਿਆ ਹੁੰਦਾ । ਰਿਪੋਰਟਾਂ ਵਿਚ ਉਹ ਨੱਥੂ ਨੂੰ ਸਹੀ ਸਲਾਮਤ ਦਿਖਾ ਰਹੇ ਹਨ । ਉਹਦਾ ਮਨ ਕਾਹਲਾ ਪੈਣ ਲੱਗਾ । ਕਦੋਂ ਉਹ ਦਫ਼ਤਰ ਜਾਏ ਅਤੇ ਕਦੋਂ ਰਿਪੋਰਟਾਂ ਦਰੁਸਤ ਕਰੇ ।
ਇਕਇਕ ਕਰਕੇ ਉਸ ਨੇ ਸਾਰੇ ਘਰ ਛਾਣ ਸੁੱਟੇ । ਕਿਸੇ ਪਾਸਿ ਵੀ ਚੋਰੀ ਦਾ ਕੀਮਤੀ ਮਾਲ ਤਾਂ ਕੀ, ਨਿੱਤ ਵਰਤੋਂ ਵਾਲਾ ਟੁੱਟਾਫੁੱਟਾ ਸਮਾਨ ਵੀ ਨਾ ਲੱਭਾ । ਇਹ ਲਾਲਾ ਜੀ ਦੀ ਮਿਹਨਤ ਦਾ ਨਤੀਜਾ ਸੀ । ਉਸ ਨੇ ਕਈਆਂ ਨੂੰ ਮਾੜੇ ਕੰਮੋਂ ਹਟਾਇਆ ਸੀ । ਬੈਂਕਾਂ 'ਚੋਂ ਕਰਜ਼ੇ ਲੈਲੈ ਰੇਹੜੇ, ਰਿਕਸ਼ੇ ਅਤੇ ਮੱਝਾਂ ਲੈ ਦਿੱਤੀਆਂ ਸਨ । ਸੂਰਾਂ ਦੀਆਂ ਨਵੀਆਂ ਨਸਲਾਂ ਨਾਭਿ ਮੰਗਵਾਈਆਂ ।
ਘਰਘਰ ਖੜੀਆਂ ਮੱਝਾਂ, ਵਾੜਿਆਂ ਵਿਚ ਫਿਰਦੇ ਚਿੱਟੇ ਦੁੱਧ ਵਰਗੇ ਸੂਰ ਅਤੇ ਖੁਰਲੀਆਂ 'ਚ ਠੂੰਗਾ ਮਾਰਦੀਆਂ ਮੁਰਗੀਆਂ ਦੱਸਦੀਆਂ ਸਨ ਕਿ ਇਥੇ ਕੁਝ ਤਬਦੀਲੀ ਆਈ ਸੀ ।
ਵਿਹੜਾ ਬਦਲ ਗਿਐ ਤਾਂ ਬਦਲਿਆ ਰਹੇ । ਬੂਝਾ ਸਿੰਘ 'ਤੇ ਸਾੜਸਤੀ ਦਾ ਕਰੋਪ ਚੱਲਦਿਆਂ ਪੰਜ ਸਾਲ ਹੋ ਗਏ ਸਨ । ਉਸ ਨੇ ਵੀ ਆਪਣੀ ਕਿਸਮਤ ਬਦਲਣੀ ਸੀ । ਪੰਜਚਾਰ ਮੁਕੱਦਮੇ ਉਸ ਨੇ ਹਰ ਹਾਲਤ ਵਿਚ ਬਣਾਉਣੇ ਸਨ ।
ਉਹ ਬਦਲ ਗਏ ਤਾਂ ਬੂਝਾ ਸਿੰਘ ਉਹਨਾਂ ਦੀ ਮਦਦ ਕਰ ਦੇਵੇਗਾ । ਥਾਣੇਦਾਰ ਲੱਗਦਿਆਂ ਹੀ ਉਹਨਾਂ ਦੇ ਮੁਕੱਦਮਿਆਂ ਦਾ ਖ਼ਰਚਾ ਆਪਣੇ ਕੋਲੋਂ ਦੇ ਦੇਵੇਗਾ । ਜੁਰਮਾਨਾ ਹੋ ਗਿਆ ਤਾਂ ਆਪ ਭਰ ਦੇਵੇਗਾ । ਗਵਾਹੀ ਦੇਣੀ ਬੂਝਾ ਸਿੰਘ ਦੇ ਹੱਥ ਹੋਏਗੀ ਹੀ । ਅਜਿਹੀ ਗਵਾਹੀ ਦੇਵੇਗਾ ਕਿ ਜੱਜ ਉਹਨਾਂ ਨੂੰ ਪਹਿਲੀ ਪੇਸ਼ੀ ਬਰੀ ਕਰ ਦੇਣਗੇ ।
ਮਨ ਨਾਲ ਪੱਕਾ ਫ਼ੈਸਲਾ ਕਰ ਕੇ ਬੂਝਾ ਸਿੰਘ ਨੇ ਬੰਦੇ ਛਾਂਟਣੇ ਸ਼ੁਰੂ ਕੀਤੇ । ਸ਼ਾਮੂ 'ਤੇ ਤਾਂ ਪਸਤੌਲ ਠੀਕ ਸੀ । ਗਿੰਦੇ 'ਤੇ ਦਸ ਕਿੱਲੋ ਅਫ਼ੀਮ ਦਾ ਮੁਕੱਦਮਾ ਬਣ ਸਕਦਾ ਸੀ । ਬਚਨੀ 'ਤੇ ਚੋਰੀ ਦਾ । ਸ਼ਿੰਦੇ 'ਤੇ ਭੱਠੀ ਮੜ੍ਹੀ ਜਾਏਗੀ । ਚਾਰ ਕੁ ਮੁਕੱਦਮਿਆਂ ਨਾਲ ਉਹਦੀ ਵਾਹਵਾਵਾਹਵਾ ਹੋ ਜਾਣੀ ਸੀ ।
ਮਾਰਧਾੜ ਕਰ ਕੇ ਮੁਕੱਦਮਿਆਂ ਲਈ ਲੋੜੀਂਦਾ ਸਾਮਾਨ ਚੁੱਕ ਕੇ ਬੂਝਾ ਸਿੰਘ ਨੇ ਸ਼ਾਮੂ, ਸ਼ਿੰਦੇ, ਗਿੰਦੇ ਅਤੇ ਬਚਨੀ ਦੇ ਨਾਲਨਾਲ ਪੰਜਚਾਰ ਹੋਰਾਂ ਨੂੰ ਵੀ ਅੱਗੇ ਲਾ ਲਿਆ । ਲੋੜ ਪੈਣ 'ਤੇ ਬੰਦਿਆਂ ਦੀ ਅਦਲਾਬਦਲੀ ਕੀਤੀ ਜਾ ਸਕਦੀ ਸੀ ।
ਵਾਪਸ ਮੁੜਦਾ ਬੂਝਾ ਸਿੰਘ ਖ਼ੁਸ਼ ਸੀ । ਹੁਣ ਤਾਂ ਥਾਣੇਦਾਰੀ ਵੱਟ 'ਤੇ ਸੀ ।
14
ਰਾਤ ਆਪਣੇ ਜੋਬਨ 'ਤੇ ਸੀ ।
ਡਿਪਟੀ ਕਮਿਸ਼ਨਰ ਗੁਪਤੇ ਨੇ ਖਾਣਾ ਖਾਣ ਤੋਂ ਪਹਿਲਾਂ ਤਿੰਨ ਪੈੱਗ ਪੀਟਰਸਕਾਟ ਵਿਸਕੀ ਦੇ ਚਾੜ੍ਹੇ ਸਨ । ਉਹ ਦੋ ਗੋਲੀਆਂ ਕੰਪੋਜ਼ ਦੀਆਂ ਖਾ ਚੁੱਕਾ ਸੀ ਪਰ ਨੀਂਦ ਦਾ ਇਕ ਵੀ ਟੁੱਲਾ ਉਸ ਨੂੰ ਨਸੀਬ ਨਹੀਂ ਸੀ ਹੋਇਆ ।
ਪਾਸੇ ਮਾਰ ਰਿਹਾ ਗੁਪਤਾ ਉਸ ਮਨਹੂਸ ਘੜੀ ਨੂੰ ਕੋਸ ਰਿਹਾ ਸੀ ਜਦੋਂ ਸ਼ੇਖ਼ੀ ਵਿਚ ਆ ਕੇ ਉਸ ਨੇ ਬਲਦੀ ਇਸ ਅੱਗ ਵਿਚ ਕੁੱਦਣ ਦਾ ਫ਼ੈਸਲਾ ਕੀਤਾ ਸੀ । ਜੇ ਉਹ ਚਾਹੁੰਦਾ ਤਾਂ ਪੁਲਿਸ ਕਪਤਾਨ ਵਾਂਗ ਹੀ ਆਪਣੇ ਮਾਤਹਿਤ ਏ.ਡੀ.ਸੀ. ਨੂੰ ਤਲਾਸ਼ੀਆਂ ਦੀ ਨਿਗਰਾਨੀ ਲਈ ਸ਼ਹਿਰ ਘੱਲ ਸਕਦਾ ਸੀ ।
ਹੁਣ ਜਦੋਂ ਗੁਪਤਾ ਇਕ ਵਾਰ ਸ਼ਹਿਰ ਆ ਬੈਠਾ ਸੀ ਤਾਂ ਪਿੱਠ ਦਿਖਾ ਕੇ ਤਾਂ ਨਹੀਂ ਸੀ ਦੌੜ ਸਕਦਾ ।
ਗੁਪਤੇ ਨੇ ਖ਼ਾਨ ਦੀਆਂ ਬਹੁਤ ਤਾਰੀਫ਼ਾਂ ਸੁਣ ਰੱਖੀਆਂ ਸਨ । ਗੁਪਤੇ ਦਾ ਖ਼ਿਆਲ ਸੀ ਖ਼ਾਨ ਨੇ ਕਿਵੇਂ ਨਾ ਕਿਵੇਂ ਇਹ ਮਸਲਾ ਹੱਲ ਕਰ ਲੈਣਾ । ਉਸ ਨੂੰ ਮੁਫ਼ਤ ਦੀ ਵਾਹਵਾ ਮਿਲ ਜਾਣੀ ਸੀ । ਕਿਸੇ ਵੀ ਡਿਪਟੀ ਕਮਿਸ਼ਨਰ ਲਈ ਮੁੱਖ ਮੰਤਰੀ ਦੀਆਂ ਨਿਗਾਹਾਂ ਵਿਚ ਆਉਣ ਦਾ ਇਹ ਵਧੀਆ ਮੌਕਾ ਸੀ ।
ਵਾਪਰ ਇਸ ਤੋਂ ਉਲਟ ਰਿਹਾ ਸੀ । ਦੋ ਦਿਨਾਂ ਤੋਂ ਸਾਰੀ ਫ਼ੋਰਸ ਘਰਘਰ ਦੀ ਤਲਾਸ਼ੀ 'ਤੇ ਲੱਗੀ ਹੋਈ ਸੀ । ਸਫਲਤਾ ਦੇ ਕੋਈ ਆਸਾਰ ਨਜ਼ਰ ਨਹੀਂ ਸੀ ਆ ਰਹੇ ।
ਗੁਪਤਾ ਵਾਰਵਾਰ ਮੀਟਿੰਗਾਂ ਕਰ ਰਿਹਾ ਸੀ । ਕਦੇ ਜਥੇਦਾਰਾਂ ਨਾਲ, ਕਦੇ ਸੰਘ ਨਾਲ ਅਤੇ ਕਦੇ ਪੁਲਿਸ ਅਧਿਕਾਰੀਆਂ ਨਾਲ । ਫੇਰ ਵੀ ਪਨਾਲਾ ਉਥੇ ਦਾ ਉਥੇ ਦਾ ਸੀ ।
ਯੁਵਾ ਸੰਘ ਨੂੰ ਇਤਰਾਜ਼ ਸੀ ਕਿ ਪੁਲਿਸ ਨੇ ਵਾਣਵੱਟਣਿਆਂ ਦੀ ਬਸਤੀ ਦੀ ਤਲਾਸ਼ੀ ਲਈ ਹੀ ਨਹੀਂ । ਦਰਵਾਜ਼ਾ ਖੜਕਾ ਕੇ, ਬਾਹਰ ਖੜੇਖੜੇ ਹੀ ਘਰ ਦੇ ਮੈਂਬਰਾਂ ਦੀ ਹਾਜ਼ਰੀ ਲਾ ਲੈਣਾ ਕੋਈ ਤਲਾਸ਼ੀ ਹੁੰਦੀ ? ਇਸ ਤਰ੍ਹਾਂ ਬੰਟੀ ਲੱਭਿਆ ਜਾ ਸਕਦਾ ?
ਗੁਰਦੁਆਰੇ ਵੱਲ ਪੁਲਿਸ ਨੇ ਮੂੰਹ ਨਹੀਂ ਕੀਤਾ ਜਦੋਂ ਕਿ ਬੰਟੀ ਦੀ ਉਥੇ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਸੀ ।
ਜਥੇਦਾਰ ਗੁਰਦੁਆਰੇ ਦੀ ਤਲਾਸ਼ੀ ਦਾ ਜ਼ਿਕਰ ਛਿੜਦੇ ਹੀ ਸੂਈ ਬਘਿਆੜੀ ਵਾਂਗ ਪੈਂਦੇ ਸਨ । ਉਹ ਸਿਰਧੜ ਦੀ ਬਾਜ਼ੀ ਲਾ ਦੇਣਗੇ ਪਰ ਪੁਲਿਸ ਨੂੰ ਗੁਰਦੁਆਰੇ ਨਹੀਂ ਵੜਨ ਦੇਣਗੇ ।
ਇਕੋ ਹੱਲ ਉਹ ਸੁਝਾ ਰਹੇ ਸਨ । ਲਾਲਾ ਜੀ ਗੁਰਦੁਆਰੇ ਜਾ ਕੇ ਭਾਵੇਂ ਚੱਪਾਚੱਪਾ ਫਰੋਲ ਲੈਣ ।
ਇਸ ਤਰ੍ਹਾਂ ਕਰਨ ਲਈ ਸੰਘ ਤਿਆਰ ਨਹੀਂ ਸੀ । ਅੰਦਰ ਗਏ ਲਾਲਾ ਜੀ ਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ?
ਗੁਪਤੇ ਦੇ ਵਾਰਵਾਰ ਜ਼ੋਰ ਦੇਣ 'ਤੇ ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਸਨ ਕਿ ਬਸਤੀ ਦੀ ਤਲਾਸ਼ੀ ਦੁਬਾਰਾ ਕੀਤੀ ਜਾਵੇ, ਪਰ ਕੁਝ ਸ਼ਰਤਾਂ ਅਧੀਨ । ਇਹ ਕਿ ਪੁਲਿਸ ਪਾਰਟੀ ਦੀ ਅਗਵਾਈ ਖ਼ੁਦ ਖ਼ਾਨ ਕਰੇ । ਯੁਵਾ ਸੰਘ ਦੀ ਤਸੱਲੀ ਤਾਂ ਹੀ ਹੋ ਸਕਦੀ ਸੀ ਜੇ ਸੰਘ ਦੇ ਪੰਜ ਬੰਦੇ ਤਲਾਸ਼ੀ ਸਮੇਂ ਪਾਰਟੀ ਵਿਚ ਸ਼ਾਮਲ ਰਹਿਣ । ਗੁਪਤੇ ਨੇ ਜਥੇਦਾਰਾਂ ਨੂੰ ਪੁਲਿਸ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ । ਪਹਿਲੀ ਪਾਰਟੀ ਦੇ ਖ਼ਿਲਾਫ਼ ਸ਼ਿਕਾਇਤਾਂ ਕਰਦੇ ਉਹ ਨਹੀਂ ਥੱਕਦੇ ।
ਕੋਈ ਆਖਦਾ ਸੀ ਫਲਾਣੇ ਹੌਲਦਾਰ ਨੇ ਉਹਨਾਂ ਦੇ ਘਰਾਂ ਵਿਚੋਂ ਆਂਡੇ ਚੁੱਕ ਲਏ, ਕੋਈ ਆਖਦਾ ਸੀ ਫਲਾਣੇ ਸਿਪਾਹੀ ਨੇ ਰੇਹੜੀ ਵਾਲੇ ਦੀ ਭਾਨ ਦੀ ਥੈਲੀ ਚੁੱਕ ਲਈ ਅਤੇ ਕੋਈ ਆਖਦਾ ਫਲਾਣੇ ਥਾਣੇਦਾਰ ਨੇ ਫਲਾਣੇ ਦੀ ਨੂੰਹ ਨਾਲ ਛੇੜਖ਼ਾਨੀ ਕਰ ਦਿੱਤੀ ।
ਡਿਪਟੀ ਕਮਿਸ਼ਨਰ ਜਲਦੀ ਤੋਂ ਜਲਦੀ ਕਿਸੇ ਸਿੱਟੇ ਤੇ ਪਹੁੰਚਣਾ ਚਾਹੁੰਦਾ ਸੀ, ਉਸ ਨੇ ਸਾਰੀ ਫ਼ੋਰਸ ਇਸ ਬਸਤੀ ਦੀ ਤਲਾਸ਼ੀ 'ਤੇ ਲਾ ਦਿੱਤੀ ।
ਤਲਾਸ਼ੀ ਦੇ ਨਤੀਜਿਆਂ 'ਤੇ ਖ਼ਾਨ ਡਾਢਾ ਖ਼ੁਸ਼ ਸੀ । ਬੰਟੀ ਤਾਂ ਭਾਵੇਂ ਹੱਥ ਨਹੀਂ ਲੱਗਾ, ਪਰ ਖ਼ਾਨ ਨੂੰ ਹੋਰ ਕਾਫ਼ੀ ਕੁਝ ਮਿਲ ਗਿਆ ਸੀ । ਜਦੋਂ ਗੁਪਤਾ ਖ਼ਾਨ ਨਾਲ ਕੋਈ ਗੱਲ ਕਰਦਾ ਤਾਂ ਖ਼ਾਨ ਆਪਣੀਆਂ ਪਰਾਪਤੀਆਂ ਦਾ ਕਿੱਸਾ ਛੇੜ ਬੈਠਦਾ ।
ਉਹਨਾਂ ਨੂੰ ਇਕ ਤਾਂ ਅਜਿਹਾ ਡਰਾਈਵਰ ਫੜਨ ਵਿਚ ਕਾਮਯਾਬੀ ਹਾਸਲ ਹੋਈ ਸੀ, ਜਿਹੜਾ ਅੱਠਾਂ ਸਾਲਾਂ ਤੋਂ ਇਸ਼ਤਿਹਾਰੀ ਮੁਜਰਮ ਚਲਿਆ ਆ ਰਿਹਾ ਸੀ । ਦਸ ਸਾਲ ਪਹਿਲਾਂ ਉਸ ਨੇ ਪਟਿਆਲੇ ਆਪਣੇ ਟਰੱਕ ਹੇਠ ਦੇ ਕੇ ਇਕ ਬੱਚਾ ਮਾਰ ਦਿੱਤਾ ਸੀ । ਦੋਚਾਰ ਪੇਸ਼ੀਆਂ ਭੁਗਤ ਕੇ ਉਹ ਕਚਹਿਰੀ ਹਾਜ਼ਰ ਹੋਣੋਂ ਹਟ ਗਿਆ । ਡਰਾਈਵਰ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਹੁੰਦਾ । ਕਦੇ ਉਹ ਕਲਕੱਤੇ ਵੱਲ ਤੁਰੇ ਹੁੰਦੇ ਹਨ ਅਤੇ ਕਦੇ ਦਿੱਲੀ ਦੱਖਣ ਵੱਲ । ਪੁਲਿਸ ਇਕਦੋ ਚੱਕਰ ਮਾਰ ਕੇ ਹੰਭ ਜਾਂਦੀ । ਜੱਜ ਵੀ ਬਹੁਤੀ ਦੇਰ ਨਹੀਂ ਉਡੀਕਦੇ । ਦੋਚਾਰ ਵਾਰ ਵਰੰਟ ਜਾਰੀ ਕੀਤੇ ਫੇਰ ਇਸ਼ਤਿਹਾਰੀ ਮੁਜਰਮ ਕਰਾਰ ਦੇ ਕੇ ਮਿਸਲ ਠੱਪ ਦਿੰਦੇ ਹਨ । ਇਸੇ ਤਰ੍ਹਾਂ ਇਸ ਡਰਾਈਵਰ ਨਾਲ ਹੋਇਆ ਸੀ । ਕਿਸੇ ਇਸ਼ਤਿਹਾਰੀ ਮੁਜਰਮ ਨੂੰ ਫੜਨਾ ਪੁਲਿਸ ਲਈ ਅਹਿਮ ਪਰਾਪਤੀ ਹੁੰਦੀ । ਉਪਰੋਂ ਇਹ ਕਿ ਇਹ ਅੱਠਾਂ ਸਾਲਾਂ ਤੋਂ ਇਥੇ ਹੀ ਰਹਿ ਰਿਹਾ ਸੀ । ਕਿਸੇ ਨੂੰ ਕੰਨੋਂ ਕੰਨ ਖ਼ਬਰ ਨਹੀਂ ਸੀ ।
ਦੂਜਾ ਕਿੱਸਾ ਖ਼ਾਨ ਬੰਤੂ ਤੋਂ ਫੜੀਆਂ ਦੋ ਬੰਦੂਕਾਂ ਦਾ ਸੁਣਾਦਾ । ਬੰਤੂ ਆਪਣੇ ਆਪ ਨੂੰ ਬਹੁਤ ਵੱਡਾ ਬਦਮਾਸ਼ ਅਖਵਾਦਾ ਸੀ । ਟਰੱਕ ਯੂਨੀਅਨ ਦੇ ਇਕ ਧੜੇ ਨਾਲ ਉਸ ਦੀ ਨੇੜਤਾ ਸੀ । ਕਈ ਵਾਰ ਯੂਨੀਅਨ ਦੇ ਲੜਾਈ ਝਗੜਿਆਂ ਵਿਚ ਜੇਲ੍ਹ ਜਾ ਚੁੱਕਾ ਸੀ । ਇਸ ਨਾਜਾਇਜ਼ ਅਸਲੇ ਨਾਲ ਉਹ ਕਿਸੇ ਵੀ ਸਮੇਂ ਕੋਈ ਵੱਡੀ ਵਾਰਦਾਤ ਕਰ ਸਕਦਾ ਸੀ । ਬੰਦੂਕਾਂ ਫੜ ਕੇ ਖ਼ਾਨ ਨੇ ਇਕ ਬਹੁਤ ਵੱਡਾ ਦੁਖਾਂਤ ਵਾਪਰਨੋਂ ਟਾਲ ਦਿੱਤਾ ਸੀ ।
ਖ਼ਾਨ ਦੀ ਹਦਾਇਤ 'ਤੇ ਪੁਲਿਸ ਪਾਰਟੀ ਨੇ ਘਰਘਰ ਦੀ ਅਤੇ ਅਗਾਂਹ ਹਰ ਘਰ ਦੇ ਹਰ ਮੈਂਬਰ ਦੇ ਨਾਂ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ । ਨਤੀਜਾ ਸਾਹਮਣੇ ਸੀ । ਕਾਟੋ ਰਾਣੀ ਦਾ ਕੋਠਾ ਉਹਨਾਂ ਦੇ ਹੱਥ ਲੱਗਾ ਸੀ । ਆਪਣੇ ਚੁਬਾਰੇ ਵਿਚ ਉਸ ਨੇ ਦੋ ਕੁੜੀਆਂ ਅਤੇ ਤਿੰਨ ਮੁੰਡੇ ਇ ਤਾੜੇ ਹੋਏ ਸਨ, ਜਿਵੇਂ ਖੁੱਡੇ ਵਿਚ ਮੁਰਗੀਆਂ ਤਾੜੀਆਂ ਹੋਣ । ਪੁੱਛਗਿੱਛ 'ਤੇ ਪਤਾ ਲੱਗਾ, ਉਥੇ ਕਾਲਜ ਦੇ ਮੁੰਡੇ ਕੁੜੀਆਂ ਆਮ ਆਦੇ ਜਾਂਦੇ ਹਨ । ਕਾਟੋ ਦਲਾਲੀ ਲੈਂਦੀ ਸੀ । ਚੰਗੇ ਖਾਦੇ ਪੀਂਦੇ ਘਰਾਂ ਦੇ ਮੁੰਡੇ ਕੁੜੀਆਂ ਸਨ । ਰੰਗਰਲੀਆਂ ਮਨਾਉਣ ਆਏ ਅਚਾਨਕ ਲੱਗੇ ਕਰਫ਼ਿਊ ਕਾਰਨ ਇਥੇ ਫਸ ਗਏ । ਇਸ ਪਰਾਪਤੀ 'ਤੇ ਖ਼ਾਨ ਨੇ ਫਟਾਫਟ ਪਰੈਸ ਨੂੰ ਬਿਆਨ ਜਾਰੀ ਕੀਤਾ ।
ਉਸ ਹੌਲਦਾਰ ਨੂੰ ਵੀ ਮੁਅੱਤਲ ਕੀਤਾ, ਜਿਸ ਦੀ ਦੇਖ ਰੇਖ ਹੇਠ ਇਸ ਘਰ ਦੀ ਤਲਾਸ਼ੀ ਹੋਈ ਸੀ । ਜਿਸ ਪੁਲਸੀਏ ਨੂੰ ਪੰਜ ਨਜਾਇਜ਼ ਬੰਦੇ ਨਜ਼ਰ ਨਹੀਂ ਆਏ, ਉਸ ਨੂੰ ਬੰਟੀ ਕੀ ਸਵਾਹ ਦਿਖਾਈ ਦੇਵੇਗਾ ?
ਭਾਗ ਅਤੇ ਉਸ ਦੀ ਬੰਗਾਲਣ ਪਤਨੀ ਨੂੰ ਪੁਲਿਸ ਫੜ ਤਾਂ ਲਿਆਈ ਸੀ ਪਰ ਮੁਕੱਦਮਾ ਬਣਾਉਣ ਬਾਰੇ ਦੋਚਿੱਤੀ ਵਿਚ ਸੀ । ਭਾਗ ਪੰਜਾਹ ਸਾਲਾਂ ਦਾ ਬੁੱਢਾ ਸੀ ਤੇ ਬੰਗਾਲਣ ਸਾਰੀ ਤੇਈ ਚੌਵੀ ਸਾਲ ਦੀ । ਭਾਗ ਨੂੰ ਸਾਰੀ ਉਮਰ ਜ਼ਨਾਨੀ ਨਸੀਬ ਨਹੀਂ ਸੀ ਹੋਈ । ਢਲਦੀ ਉਮਰੇ ਉਸ ਨੂੰ ਇਹ ਬੰਗਾਲਣ ਮੁੱਲ ਮਿਲ ਗਈ । ਝ ਤਾਂ ਪਿਛਲੇ ਤਿੰਨ ਸਾਲ ਤੋਂ ਉਹ ਆਰਾਮ ਨਾਲ ਰਹਿ ਰਹੇ ਸਨ, ਫੇਰ ਵੀ ਤਾਂ ਇਹ ਜੁਰਮ ਹੀ ਸੀ । ਜਿੰਨਾ ਚਿਰ ਬੰਗਾਲਣ ਦਾ ਪਿਛਲਾ ਰਿਕਾਰਡ ਤਸਦੀਕ ਨਹੀਂ ਹੋ ਜਾਂਦਾ, ਉਨਾ ਚਿਰ ਉਹਨਾਂ ਨੂੰ ਛੱਡਿਆ ਨਹੀਂ ਸੀ ਜਾ ਸਕਦਾ ।
ਖ਼ਾਨ ਦੀਆਂ ਗੱਲਾਂ ਸੁਣਸੁਣ ਗੁਪਤੇ ਨੂੰ ਖਿਝ ਚੜ੍ਹਨ ਲੱਗਦੀ । ਪਿਛਲੀ ਮੀਟਿੰਗ ਵਿਚ ਉਸ ਨੇ ਸਾਫ਼ ਆਖ ਦਿੱਤਾ ਸੀ ਕਿ ਉਹ ਡਿਪਟੀ ਕਮਿਸ਼ਨਰ ਨਾਲ ਕੇਵਲ ਬੰਟੀ ਬਾਰੇ ਗੱਲ ਕਰੇ ।ਬਾਕੀ ਦੀਆਂ ਪਰਾਪਤੀਆਂ ਬਾਰੇ ਆਪਣੇ ਅਫ਼ਸਰਾਂ 'ਤੇ ਰੋਹਬ ਜਮਾਏ ।
ਵੱਡੀਆਂਵੱਡੀਆਂ ਫੜ੍ਹਾਂ ਮਾਰਨ ਵਾਲਾ ਖ਼ਾਨ ਗੁਰਦੁਆਰੇ ਦੀ ਤਲਾਸ਼ੀ 'ਤੇ ਆ ਕੇ ਚੁੱਪ ਧਾਰ ਲੈਂਦਾ । ਜਿੰਨਾ ਚਿਰ ਗੁਰਦੁਆਰੇ ਦੀ ਤਲਾਸ਼ੀ ਨਹੀਂ ਹੁੰਦੀ, ਸੰਘ ਵਾਲੇ ਚੁੱਪ ਕਰ ਕੇ ਨਹੀਂ ਬੈਠਣ ਲੱਗੇ । ਪਿਛਲੀ ਮੀਟਿੰਗ ਵਿਚ ਉਹ ਸਾਫ਼ ਹੀ ਆਖ ਗਏ ਸਨ ਕਿ ਡਿਪਟੀ ਕਮਿਸ਼ਨਰ ਡਰਪੋਕ । ਬੰਟੀ ਨੂੰ ਮਰਵਾਉਣ 'ਤੇ ਤੁਲਿਆ ਹੋਇਆ ।
ਗੁਰਦੁਆਰੇ ਬਾਰੇ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ ਚੁੱਪ ਸਨ । ਕਿਸੇ ਨੂੰ ਕੋਈ ਪਤਾ ਨਹੀਂ, ਗੁਰਦੁਆਰੇ ਦੇ ਅੰਦਰ ਕਿੰਨੇ ਬੰਦੇ ਹਨ ? ਗਰੰਥੀ ਕਿਥੋਂ ਦਾ ? ਉਸ ਦੇ ਜੱਦੀ ਪਿੰਡ ਦਾ ਤਾਂ ਕਿਸੇ ਜਥੇਦਾਰ ਨੂੰ ਵੀ ਨਹੀਂ ਪਤਾ । ਇਥੇ ਆਉਣ ਤੋਂ ਪਹਿਲਾਂ ਉਹ ਕਿਥੇ ਕੰਮ ਕਰਦਾ ਸੀ, ਇਸ ਦਾ ਵੀ ਕੋਈ ਰਿਕਾਰਡ ਨਹੀਂ । ਜੇ ਗਰੰਥੀ ਭਲਾਮਾਣਸ ਅਤੇ ਰੱਬ ਤੋਂ ਡਰਨ ਵਾਲਾ ਤਾਂ ਆਪਣੇ ਆਪ ਬਾਹਰ ਕਿ ਨਹੀਂ ਆ ਜਾਂਦਾ ? ਗਰੰਥੀ ਦਾ ਗੁਰਦੁਆਰੇ ਵਿਚ ਛੁਪੇ ਰਹਿਣਾ ਸੰਘ ਦੇ ਸ਼ੱਕ ਨੂੰ ਯਕੀਨ ਵਿਚ ਬਦਲ ਰਿਹਾ ਸੀ ।
ਗਰੰਥੀ ਬਾਰੇ ਉਠਾਏ ਜਾ ਰਹੇ ਸਾਰੇ ਨੁਕਤੇ ਗੁਪਤੇ ਨੂੰ ਵੀ ਠੀਕ ਜਾਪਦੇ ਸਨ । ਗੁਰਦੁਆਰੇ ਦੀ ਤਲਾਸ਼ੀ ਹੋਣੀ ਹੀ ਚਾਹੀਦੀ ।
ਖ਼ਾਨ ਗੁਰਦੁਆਰੇ ਦੀ ਤਲਾਸ਼ੀ ਲਈ ਤਿਆਰ ਸੀ, ਪਰ ਤਾਂ ਜੇ ਗੁਪਤਾ ਲਿਖਤੀ ਰੂਪ ਵਿਚ ਇਸ ਦਾ ਹੁਕਮ ਦੇਵੇ ।
ਗੁਰਦੁਆਰੇ ਦੀ ਤਲਾਸ਼ੀ ਵਰਗੇ ਨਾਜ਼ੁਕ ਸੁਆਲ 'ਤੇ ਡਿਪਟੀ ਕਮਿਸ਼ਨਰ ਨਿੱਜੀ ਤੌਰ 'ਤੇ ਫ਼ੈਸਲਾ ਕਿਵੇਂ ਲੈ ਸਕਦਾ ? ਜਿੰਨਾ ਗੁਪਤੇ ਦਾ ਵੱਸ ਚੱਲਿਆ, ਉਸ ਨੇ ਕਰ ਦਿੱਤਾ । ਉਸ ਦੇ ਹੁਕਮਾਂ 'ਤੇ ਗੁਰਦੁਆਰੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਸੀ । ਆਲੇਦੁਆਲੇ ਦੀਆਂ ਉੱਚੀਆਂ ਇਮਾਰਤਾਂ 'ਤੇ ਹਥਿਆਰਬੰਦ ਜਵਾਨ ਤਾਇਨਾਤ ਕਰ ਦਿੱਤੇ ਗਏ ਸਨ । ਲਾਊਡ ਸਪੀਕਰ 'ਤੇ ਗਰੰਥੀ ਕੋਈ ਐਲਾਨ ਨਾ ਕਰ ਸਕੇ, ਇਸ ਲਈ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ।
ਡਿਪਟੀ ਕਮਿਸ਼ਨਰ ਸਾਰੀ ਰਾਤ ਮੁੱਖ ਮੰਤਰੀ ਨਾਲ ਸੰਪਰਕ ਕਾਇਮ ਕਰਨ ਦੇ ਯਤਨ ਕਰਦਾ ਰਿਹਾ । ਰਾਤ ਭਰ ਵਿਚ ਕੇਵਲ ਇਕ ਵਾਰ ਪੀ.ਏ. ਨਾਲ ਗੱਲ ਹੋ ਸਕੀ । ਗੁਪਤੇ ਨੇ ਵਿਸਥਾਰ ਨਾਲ ਸਾਰੇ ਹਾਲਾਤ ਦੀ ਜਾਣਕਾਰੀ ਦੇ ਦਿੱਤੀ । ਜਦੋਂ ਵੀ ਮੁੱਖ ਮੰਤਰੀ ਵਿਹਲੇ ਹੋਣ, ਪੀ.ਏ. ਹੁਕਮ ਪਰਾਪਤ ਕਰ ਕੇ ਗੁਪਤੇ ਨੂੰ ਸੂਚਿਤ ਕਰੇ ।
ਪੀ.ਏ. ਨੇ ਤਾਂ ਆਖਿਆ ਸੀ ਪੰਜਾਂ ਮਿੰਟਾਂ ਬਾਅਦ ਹੀ ਉਹ ਮੁੱਖ ਮੰਤਰੀ ਦੇ ਹੁਕਮ ਉਹਨਾਂ ਨੂੰ ਪਹੁੰਚਾਏਗਾ, ਪਰ ਉਹ ਕੁੰਭਕਰਨੀ ਨੀਂਦ ਹੀ ਸੌਂ ਗਿਆ ਲੱਗਦਾ ਸੀ ।
ਅੱਕ ਕੇ ਗੁਪਤੇ ਨੇ ਮੁੱਖ ਸਕੱਤਰ ਨਾਲ ਸੰਪਰਕ ਕਾਇਮ ਕੀਤਾ । ਪਹਿਲਾਂ ਉਹ ਟਲਿਆ, ਆਖਣ ਲੱਗਾ :
''ਤੂੰ ਨੌਜਵਾਨ ਅਫ਼ਸਰ ਂ । ਸੂਝਵਾਨ ਂ । ਮੌਕੇ ਅਨੁਸਾਰ ਫ਼ੈਸਲਾ ਕਰ ਲੈ ।''
ਗੁਪਤੇ ਨੇ ਜਦੋਂ ਸਪੱਸ਼ਟ ਸ਼ਬਦਾਂ ਵਿਚ ਮੁੱਖ ਸਕੱਤਰ ਤੋਂ ਹਾਂ ਕਰਾਉਣੀ ਚਾਹੀ ਤਾਂ ਉਹ ਪੋਲਾ ਜਿਹਾ ਮੂੰਹ ਬਣਾ ਕੇ ਆਖਣ ਲੱਗਾ :
''ਜਾਂ ਤਾਂ ਇਹ ਗੱਲ ਮੁੱਖ ਮੰਤਰੀ ਜੀ ਦੇ ਨੋਟਿਸ ਵਿਚ ਲਿਆਉਣੀ ਨਹੀਂ ਸੀ । ਜੇ ਹੁਣ ਲੈ ਹੀ ਆਂਦੀ ਤਾਂ ਬਿਨਾਂ ਪੁੱਛੇ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ । ਇਹ ਬੜਾ ਨਾਜ਼ੁਕ ਮਾਮਲਾ । ਮੁੱਖ ਮੰਤਰੀ ਦੀ ਬਦਨਾਮੀ ਹੋ ਸਕਦੀ ।''
ਅਗਲੇ ਦਿਨ ਤਕ ਜਦੋਂ ਚੰਡੀਗੜ੍ਹੋਂ ਕੋਈ ਹੁਕਮ ਨਾ ਆਇਆ ਤਾਂ ਗੁਪਤੇ ਨੇ ਚੰਡੀਗੜ੍ਹ ਜਾਣ ਦਾ ਮਨ ਬਣਾ ਲਿਆ । ਆਹਮਣੇਸਾਹਮਣੇ ਗੱਲ ਹੋ ਜਾਏਗੀ ।
ਸਮਾਂ ਤਹਿ ਕਰਨ ਲਈ ਜਦੋਂ ਪੀ.ਏ. ਨਾਲ ਗੱਲ ਹੋਈ ਤਾਂ ਗੁਪਤੇ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ । ਉਹ ਪਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾ ਚੁੱਕੇ ਹਨ । ਉਥੋਂ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਬੰਗਲੌਰ ਜਾਣਗੇ । ਤਿੰਨ ਦਿਨ ਤਕ ਸੰਪਰਕ ਹੋਣਾ ਅਸੰਭਵ ਸੀ ।
ਮੁੱਖ ਸਕੱਤਰ ਵੀ ਦਿੱਲੀ ਜਾ ਚੁੱਕਾ ।
ਇਕ ਪਾਸੇ ਇਹ ਹਾਲ ਸੀ ਤਾਂ ਦੂਜੇ ਪਾਸਿ ਮਾੜੀ ਤੋਂ ਮਾੜੀ ਖ਼ਬਰ ਆ ਰਹੀ ਸੀ ।
ਗੁਰਦੁਆਰੇ ਲਾਗਲੇ ਘਰਾਂ ਵਿਚ ਨੌਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ । ਉਹਨਾਂ ਇੱਟਾਂ, ਰੋੜੇ ਅਤੇ ਕਿਰਪਾਨਾਂ, ਗੰਡਾਸੇ ਇਕੱਠੇ ਕਰ ਲਏ ਸਨ । ਕਿਸੇ ਵੀ ਸਮੇਂ ਪੁਲਿਸ ਨਾਲ ਟਕਰਾ ਹੋ ਸਕਦਾ ਸੀ ।
ਅਖ਼ਬਾਰਾਂ ਨੇ ਗੁਰਦੁਆਰਰੇ ਦੇ ਘਿਰਾਓ ਦੀ ਖ਼ਬਰ ਸਾਰੀ ਦੁਨੀਆਂ ਵਿਚ ਪਹੁੰਚਾ ਦਿੱਤੀ ਸੀ । ਬੀ.ਬੀ.ਸੀ. ਤਕ ਤਬਸਰੇ ਨਸ਼ਰ ਕਰਨ ਲੱਗਾ ਸੀ । ਲੀਡਰਾਂ ਦੇ ਭਾਂਤਭਾਂਤ ਦੇ ਬਿਆਨ ਛਪ ਰਹੇ ਸਨ । ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਪਿੰਡਾਂ ਵਿਚ ਇਕੱਠ ਕੀਤੇ ਜਾ ਰਹੇ ਸਨ ।
ਕਿਸੇ ਵੀ ਸਮੇਂ ਲੋਕ ਵਹੀਰ ਘੱਤ ਕੇ ਸ਼ਹਿਰ ਵੱਲ ਕੂਚ ਕਰ ਸਕਦੇ ਸਨ ।
ਤਿੰਨ ਦਿਨਾਂ ਦੇ ਕਰਫ਼ਿਊ ਕਾਰਨ ਸਾਰਾ ਸ਼ਹਿਰ ਦੁਖੀ ਸੀ । ਦਵਾਈਬੂਟੀ ਦੀ ਘਾਟ ਕਰਕੇ ਕਈ ਮੌਤਾਂ ਹੋ ਗਈਆਂ ਸਨ । ਖਾਣਪੀਣ ਦੀਆਂ ਚੀਜ਼ਾਂ ਦੀ ਘਾਟ ਹੁੰਦੀ ਜਾ ਰਹੀ ਸੀ । ਸਬਜ਼ੀਆਂ ਅਤੇ ਦੁੱਧ ਤਾਂ ਉੱਕਾ ਹੀ ਨਹੀਂ ਸੀ ਪੁੱਜ ਰਹੇ ।
ਸੰਘ ਵਾਲੇ ਬਾਕੀ ਸ਼ਹਿਰ 'ਚੋਂ ਕਰਫ਼ਿਊ ਉਠਾਏ ਜਾਣ 'ਤੇ ਜ਼ੋਰ ਦੇ ਰਹੇ ਸਨ । ਭਾਵੇਂ ਉਹਨਾਂ ਦੀ ਮੰਗ ਜਾਇਜ਼ ਸੀ, ਪਰ ਇਸ ਤਰ੍ਹਾਂ ਕਰ ਕੇ ਗੁਪਤਾ ਆਪਣੇ ਸਿਰ ਪੱਖਪਾਤੀ ਹੋਣ ਦਾ ਇਲਜ਼ਾਮ ਨਹੀਂ ਸੀ ਲੈ ਸਕਦਾ । 'ਗੁਪਤਾ' ਹੋਣ ਕਰਕੇ ਉਹ ਪਹਿਲਾਂ ਹੀ ਫਸਿਆਫਸਿਆ ਮਹਿਸੂਸ ਕਰ ਰਿਹਾ ਸੀ ।
ਝ ਸੰਘ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਸਖ਼ਤੀ ਘਟਾ ਦਿੱਤੀ ਗਈ ਸੀ । ਫ਼ੋਰਸ ਲੋਕਾਂ ਦੇ ਤੁਰਨਫਿਰਨ 'ਤੇ ਬਹੁਤਾ ਇਤਰਾਜ਼ ਨਹੀਂ ਸੀ ਕਰਦੀ ।
ਘਿਰਾਓ ਦਾ ਦੂਸਰਾ ਦਿਨ ਵੀ ਗੁਪਤੇ ਨੇ ਟਾਲਮਟੋਲ ਵਿਚ ਕੱਢ ਦਿੱਤਾ । ਕਿਸੇ ਨੂੰ ਵਾਧੂ ਫ਼ੋਰਸ ਮੰਗਵਾਉਣ ਦਾ ਬਹਾਨਾ ਲਾਇਆ, ਕਿਸੇ ਨੂੰ ਗਰੰਥੀ ਨੂੰ ਸਮਝਾਉਣਬੁਝਾਉਣ ਦਾ । ਗਰੰਥੀ ਦੇ ਬਾਹਰ ਆਉਣ ਨਾਲ ਗੁੰਝਲ ਸੁਲਝ ਸਕਦੀ ਸੀ । ਇਸ ਉਪਰਾਲੇ ਲਈ ਗੁਪਤਾ ਜਥੇਦਾਰਾਂ 'ਤੇ ਜ਼ੋਰ ਪਾ ਰਿਹਾ ਸੀ । ਇਕਦੋ ਜਥੇਦਾਰ ਅੰਦਰ ਜਾ ਵੀ ਆਏ ਸਨ ਪਰ ਗਰੰਥੀ ਮਾਂਹ ਦੇ ਆਟੇ ਵਾਂਗ ਆਕੜਿਆ ਹੋਇਆ ਸੀ ।
ਉੱਚ ਅਧਿਕਾਰੀਆਂ ਦੇ ਰਵੱਈਏ ਨੂੰ ਦੇਖਦੇ ਹੋਏ ਗੁਪਤੇ ਨੇ ਫ਼ੈਸਲਾ ਕਰ ਲਿਆ ਸੀ ਕਿ ਭਾਵੇਂ ਸਾਰਾ ਸ਼ਹਿਰ ਉੱਜੜ ਜਾਏ, ਉਹ ਆਪਣੇ ਤੌਰ 'ਤੇ ਪੁਲਿਸ ਨੂੰ ਗੁਰਦੁਆਰੇ ਵਿਚ ਦਾਖ਼ਲ ਹੋਣ ਦਾ ਹੁਕਮ ਨਹੀਂ ਦੇਵੇਗਾ ।
ਕੜਿੱਕੀ ਵਿਚ ਫਸਿਆ ਗੁਪਤਾ ਅਜੀਬਅਜੀਬ ਗੱਲਾਂ ਸੋਚ ਰਿਹਾ ਸੀ । ਘਰੋਂ ਕਿਸੇ ਦੇ ਮਰਨ ਦੀ ਖ਼ਬਰ ਹੀ ਆ ਜਾਏ । ਪੰਜਚਾਰ ਦਿਨਾਂ ਲਈ ਗੁਪਤੇ ਨੂੰ ਕੋਈ ਬੀਮਾਰੀ ਹੀ ਆ ਘੇਰੇ ।
ਉਸ ਨੂੰ ਇਕ ਵਾਰ ਛੁੱਟੀ ਜਾਣ ਦਾ ਮੌਕਾ ਮਿਲ ਜਾਏ, ਮੁੜ ਉਹ ਸ਼ਹਿਰ ਦੇ ਦਰਸ਼ਨ ਨਹੀਂ ਕਰੇਗਾ ।
ਗੁਰਦੁਆਰੇ ਵਿਚ ਪੁਲਿਸ ਭੇਜਣ ਦੇ ਸੁਆਲ 'ਤੇ ਉਹ ਆਪਣੀ ਹਾਲਤ ਉਸ ਸੱਪ ਵਰਗੀ ਮਹਿਸੂਸ ਕਰ ਰਿਹਾ ਸੀ, ਜਿਸ ਦੇ ਮੂੰਹ ਵਿਚ ਕੋਹੜ ਕਿਰਲੀ ਆ ਗਈ ਸੀ, ਪੁਲਿਸ ਗੁਰਦੁਆਰੇ ਵਿਚ ਜਾਵੇ ਤਾਂ ਵੀ ਸਿਆਪਾ, ਨਾ ਜਾਵੇ ਤਾਂ ਵੀ ਸਿਆਪਾ । ਨਾ ਉਪਰਲਾ, ਨਾ ਹੇਠਲਾ, ਕੋਈ ਵੀ ਅਫ਼ਸਰ ਉਸ ਦਾ ਸਾਥ ਨਹੀਂ ਸੀ ਦੇ ਰਿਹਾ । ਸਾਰੇ ਬੰਦੂਕ ਉਸੇ ਦੇ ਮੋਢੇ 'ਤੇ ਰੱਖ ਕੇ ਚਲਾਉਣਾ ਚਾਹੁੰਦੇ ਸਨ ।
ਰਾਤ ਦਾ ਇਕ ਵੱਜਾ ਸੀ, ਜਦੋਂ ਫ਼ੋਨ ਦੀ ਘੰਟੀ ਖੜਕੀ । ਫ਼ੋਨ ਸੁਣਨ ਦੀ ਗੁਪਤੇ ਦੀ ਕੋਈ ਇੱਛਾ ਨਹੀਂ ਸੀ । ਕਿਸੇ ਨਵੇਂ ਪੁਆੜੇ ਦੀ ਖ਼ਬਰ ਹੀ ਹੋਏਗੀ । ਸੋਚਦਾ ਉਹ ਘੇਸਲ ਵੱਟੀ ਪਿਆ ਰਿਹਾ ।
ਘੰਟੀ ਇਕਦੋ ਮਿੰਟ ਵੱਜ ਕੇ ਚੁੱਪ ਹੋ ਗਈ ।
ਪਿੱਛੋਂ ਗੁਪਤਾ ਪਛਤਾਉਣ ਲੱਗਾ । ਫ਼ੋਨ ਚੰਡੀਗੜ੍ਹੋਂ ਵੀ ਹੋ ਸਕਦਾ ਸੀ । ਮੁੱਖ ਮੰਤਰੀ ਜਾਂ ਮੁੱਖ ਸਕੱਤਰ ਦਾ ਕੋਈ ਹੁਕਮ ਵੀ ਹੋ ਸਕਦਾ ਸੀ । ਗੁਪਤੇ ਵੱਲੋਂ ਦਿਖਾਈ ਗਈ ਅਣਗਹਿਲੀ ਉਸ ਨੂੰ ਹੋਰ ਪਰੇਸ਼ਾਨ ਕਰਨ ਲੱਗੀ ।
ਉਹ ਕੰਪੋਜ਼ ਦੀ ਇਕ ਹੋਰ ਗੋਲੀ ਖਾਣ ਹੀ ਲੱਗਾ ਸੀ ਕਿ ਅਰਦਲੀ ਨੇ ਖ਼ਾਨ ਦੇ ਰੈਸਟ ਹਾਊਸ ਵਿਚ ਆਉਣ ਦੀ ਸੂਚਨਾ ਦਿੱਤੀ । ਫ਼ੋਨ 'ਤੇ ਗੱਲ ਨਾ ਹੋਣ ਕਰਕੇ ਖ਼ਾਨ ਖ਼ੁਦ ਹੀ ਗੁਪਤੇ ਨੂੰ ਮਿਲਣ ਆ ਗਿਆ ਸੀ ।
ਗੁਪਤੇ ਦੇ ਮੂੰਹੋਂ ਕੁਝ ਸੁਣਨ ਤੋਂ ਪਹਿਲਾਂ ਗੁਪਤੇ ਦਾ ਦਿਲ ਧਕਧਕ ਕਰਲ ਲੱਗਾ, ਖ਼ਾਨ ਇਸ ਵਕਤ ਆਇਆ ਤਾਂ ਖ਼ੈਰ ਨਹੀਂ ।
ਇਹੋ ਜਿਹਾ ਹੀ ਕੁਝ ਖ਼ਾਨ ਦੱਸਣ ਲੱਗਾ ।
ਕੁਝ ਦੇਰ ਪਹਿਲਾਂ ਉਸ ਨੂੰ ਇਤਲਾਹ ਮਿਲੀ ਸੀ ਕਿ ਇਕ ਬੱਚੇ ਦੀ ਲਾਸ਼ ਖੰਡ ਮਿੱਲ ਦੇ ਪਿਛਵਾੜੇ, ਜਿਹੜੇ ਵਿਰਾਨ ਭੱਠੇ ਦੇ ਖੰਡਰ ਹਨ, ਉਥੇ ਪਈ ਦੇਖੀ ਗਈ ਸੀ ।
ਖ਼ਾਨ ਨੂੰ ਇਹ ਇਤਲਾਹ ਖੰਡ ਮਿਲ ਦੇ ਸੁਪਰਵਾਈਜ਼ਰ ਤੋਂ ਮਿਲੀ ਸੀ । ਉਹਨਾਂ ਦਾ ਇਕ ਵਰਕਰ ਆਪਣੀ ਮਾਸ਼ੂਕ ਨੂੰ ਲੈ ਕੇ ਖੰਡਰਾਂ ਵਿਚ ਰੰਗਰਲੀਆਂ ਮਨਾਉਣ ਗਿਆ ਸੀ । ਦਰੀ ਵਿਚ ਲਪੇਟੀ ਲਾਸ਼ ਦੇਖ ਦੇ ਉਹਨਾਂ ਨੂੰ ਕਾਂਬਾ ਛਿੜ ਗਿਆ । ਉਹਨਾਂ ਪਹਿਲਾਂ ਚੁੱਪ ਰਹਿਣ ਦਾ ਫ਼ੈਸਲਾ ਕੀਤਾ ਸੀ । ਫੇਰ ਇਸ ਗੱਲ ਤੋਂ ਡਰਦਿਆਂ ਕਿ ਕਿਧਰੇ ਕਤਲ ਉਹਨਾਂ ਸਿਰ ਹੀ ਨਾ ਪੈ ਜਾਏ, ਉਹਨਾਂ ਸਾਰੀ ਕਹਾਣੀ ਆਪਣੇ ਸੁਪਰਵਾਈਜ਼ਰ ਨੂੰ ਦੱਸ ਦਿੱਤੀ । ਸੁਪਰਵਾਈਜ਼ਰ ਨੇ ਖ਼ਾਨ ਤੋਂ ਇਹ ਬਚਨ ਲੈ ਕੇ ਕਿ ਵਰਕਰਾਂ ਦੇ ਨਾਂ ਗੁਪਤ ਰੱਖੇ ਜਾਣਗੇ, ਇਹ ਇਤਲਾਹ ਦਿੱਤੀ ।
ਖ਼ਾਨ ਖ਼ੁਦ ਮੌਕਾ ਦੇਖ ਕੇ ਆਇਆ । ਲਾਸ਼ ਬੰਟੀ ਦੀ ਸੀ । ਉਸ ਨੂੰ ਗਲ ਘੁੱਟ ਕੇ ਮਾਰਿਆ ਗਿਆ ਸੀ । ਹਾਲੇ ਇਹ ਗੱਲ ਸੁਪਰਵਾਈਜ਼ਰ, ਦੋਹਾਂ ਚਸ਼ਮਦੀਦ ਗਵਾਹਾਂ ਅਤੇ ਦੋ ਹੌਲਦਾਰਾਂ ਤੋਂ ਸਿਵਾ ਕਿਸੇ ਨੂੰ ਨਹੀਂ ਸੀ ਪਤਾ । ਲਾਸ਼ ਨੂੰ ਮੌਕੇ 'ਤੇ ਹੀ ਛੱਡ ਕੇ ਖ਼ਾਨ ਗੁਪਤੇ ਨਾਲ ਸਲਾਹ ਕਰਨ ਆਇਆ ਸੀ ।
ਖ਼ਾਨ ਵਰਕਰਾਂ ਦੀ ਚੰਗੀ ਤਰ੍ਹਾਂ ਤਫ਼ਤੀਸ਼ ਕਰ ਚੁੱਕਾ ਸੀ । ਉਹ ਕੱਲ੍ਹ ਵੀ ਉਥੇ ਗਏ ਸਨ ।
ਉਸ ਸਮੇਂ ਉਥੇ ਲਾਸ਼ ਨਹੀਂ ਸੀ । ਲਾਸ਼ ਅੱਜ ਹੀ ਕਿਸੇ ਸਮੇਂ ਉਥੇ ਸੁੱਟੀ ਗਈ ਸੀ । ਹਾਲ ਦੀ ਘੜੀ ਕਾਤਲਾਂ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ । ਉਹ ਕਿੰਨੇ ਸਨ, ਕਿਧਰੋਂ ਆਏ ਅਤੇ ਕਿਧਰ ਚਲੇ ਗਏ ।
'ਗੁਰਦੁਆਰੇ ਦੀ ਤਲਾਸ਼ੀ ਦੀ ਹੁਣ ਕੋਈ ਜ਼ਰੂਰਤ ਨਹੀਂ' ਇਹ ਸੋਚ ਕੇ ਗੁਪਤੇ ਦੇ ਦਿਮਾਗ਼ ਤੋਂ ਸਾਰਾ ਬੋਝ ਲਹਿ ਗਿਆ । ਹੁਣ ਉਹ ਬੜੇ ਆਰਾਮ ਨਾਲ ਆਪਣੇ ਡਿਪਟੀ ਕਮਿਸ਼ਨਰ ਦੇ ਫ਼ਰਜ਼ ਅਦਾ ਕਰ ਸਕਦਾ ਸੀ ।
''ਕਾਤਲ ਇੰਨੇ ਦਿਨ ਸ਼ਹਿਰ ਵਿਚ ਬੈਠੇ ਰਹੇ । ਬੱਚੇ ਨੂੰ ਮਾਰ ਕੇ ਲਾਸ਼ ਵੀ ਸੁੱਟ ਗਏ ।
ਪੁਲਿਸ ਇੰਨੇ ਦਿਨ ਕਿਥੇ ਸੁੱਤੀ ਰਹੀ ?'' ਗੁਪਤੇ ਨੇ ਖ਼ਾਨ ਨੂੰ ਦਬਕਾਉਣਾ ਸ਼ੁਰੂ ਕੀਤਾ ।
''ਲੋਕ ਜਿਥੇ ਮਰਜ਼ੀ ਰੰਗਰਲੀਆਂ ਮਨਾਦੇ ਰਹਿਣ । ਪੁਲਿਸ ਨੂੰ ਕੋਈ ਸੂਹ ਨਹੀਂ ਲੱਗਦੀ ।
ਇਹ ਟੱਟੂ ਦਾ ਕਰਫ਼ਿਊ ? ਪੈਸੇ ਦੀ ਬਰਬਾਦੀ । ਲੋਕਾਂ ਨੂੰ ਇੰਨੇ ਦਿਨ ਫਾਹੇ ਲਾਉਣ ਦਾ ਜ਼ਿੰਮੇਵਾਰ ਕੌਣ ?'' ਗੁਪਤਾ ਖ਼ਾਨ ਦੀ ਖਿਚਾਈ ਕਰਨ ਲੱਗਾ । ਉਹ ਖ਼ਾਨ 'ਤੇ ਇਸ ਗੱਲੋਂ ਨਰਾਜ਼ ਸੀ ਕਿ ਖ਼ਾਨ ਨੇ ਪੁਲਿਸ ਨੂੰ ਗੁਰਦੁਆਰੇ ਦਾਖ਼ਲ ਕਰਨ ਲਈ ਉਸ ਤੋਂ ਲਿਖਤੀ ਹੁਕਮ ਕਿ ਮੰਗਿਆ ਸੀ ?
ਖ਼ਾਨ ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ । ਉਹ ਸ਼ਰਮਿੰਦਗੀ ਮਹਿਸੂਸ ਕਰਨ ਅਤੇ ਮੁਆਫ਼ੀ ਮੰਗਣ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ ।
ਇਕ ਵਾਰ ਭੱਠੇ ਦੀ ਤਲਾਸ਼ੀ ਲਈ ਗਈ ਸੀ । ਪਿਛਲੇ ਕੁਝ ਦਿਨਾਂ ਤੋਂ ਪੁਲਿਸ ਦਾ ਸਾਰਾ ਜੋਰ ਗੁਰਦੁਆਰੇ 'ਤੇ ਲੱਗਾ ਹੋਇਆ ਸੀ । ਗੁਪਤੇ ਦੇ ਹੁਕਮਾਂ 'ਤੇ ਹੀ ਬਾਹਰਲੇ ਇਲਾਕਿਆਂ ਵਿਚ ਸਖ਼ਤੀ ਘਟਾਈ ਗਈ ਸੀ । ਕੋਈ ਨਰਮੀ ਦਾ ਫ਼ਾਇਦਾ ਉਠਾ ਗਿਆ ਤਾਂ ਖ਼ਾਨ ਕੀ ਕਰੇ ?
ਜੋ ਹੋ ਗਿਆ ਸੋ ਹੋ ਗਿਆ । ਉਹਨਾਂ ਦੋਹਾਂ ਮੁਖੀਆਂ ਸਾਹਮਣੇ ਮਸਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਬੂ ਰੱਖਣ ਦਾ ਸੀ । ਜੇ ਇਸੇ ਤਰ੍ਹਾਂ ਲਾਸ਼ ਬਰਾਮਦ ਹੋਣ ਦੀ ਖ਼ਬਰ ਨਸ਼ਰ ਕੀਤੀ ਗਈ ਤਾਂ ਸ਼ਹਿਰ ਵਿਚ ਗੜਬੜ ਹੋ ਸਕਦੀ ਸੀ । ਸੰਘ ਵਾਲੇ ਕੁਝ ਵੀ ਕਰ ਸਕਦੇ ਸਨ । ਲੁੱਟਖਸੁੱਟ, ਅੱਗਜ਼ਨੀ ਅਤੇ ਮਾਰਧਾੜ । ਇਹ ਮਸਲਾ ਰਾਜ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤਕ ਭਟਕ ਸਕਦਾ । ਇਸ ਤਰ੍ਹਾਂ ਦਾ ਕੁਝ ਹੋ ਗਿਆ ਤਾਂ ਪੁਲਿਸ ਦਾ ਵਕਾਰ ਤਾਂ ਘਟੇਗਾ ਹੀ, ਦੋਵੇਂ ਅਫ਼ਸਰਾਂ ਦੀ ਨਿੱਜੀ ਸ਼ਖ਼ਸੀਅਤ ਨੂੰ ਵੀ ਧੱਕਾ ਲੱਗੇਗਾ । ਉਹਨਾਂ ਨੂੰ ਆਪਣੀ ਇੱਜ਼ਤ ਬਚਾਉਣ ਲਈ ਕੁਝ ਸੋਚਣਾ ਚਾਹੀਦਾ ਸੀ ।
ਖ਼ਾਨ ਇਸ ਦਾ ਇਕ ਰਾਹ ਸੋਚ ਕੇ ਵੀ ਆਇਆ ਸੀ ।
ਸ਼ਹਿਰ ਵਿਚ ਪੁਲਿਸ ਦੀਆਂ ਜੀਪਾਂ ਅਤੇ ਮੈਟਾਡੋਰ ਭਜਾਏ ਜਾਣ । ਹਾਰਨ ਮਾਰਮਾਰ ਸਾਰਾ ਸ਼ਹਿਰ ਜਗਾ ਲਿਆ ਜਾਵੇ । ਜਦੋਂ ਲੋਕ ਪੁੱਛਣ ਕਿ ਕੀ ਹੋ ਗਿਆ ਤਾਂ ਦੱਸਿਆ ਜਾਏ ਕਿ ਪੁਲਿਸ ਦਾ ਅਗਵਾਕਾਰਾਂ ਨਾਲ ਮੁਕਾਬਲਾ ਹੋ ਗਿਆ । ਉਹ ਖੰਡ ਮਿੱਲ ਵੱਲ ਦੌੜ ਗਏ ਹਨ । ਪੁਲਿਸ ਪਿੱਛਾ ਕਰ ਰਹੀ । ਖੰਡ ਮਿੱਲ ਕੋਲ ਪਹੁੰਚ ਕੇ ਅੱਧਾ ਘੰਟਾ ਧੂੰਆਂਧਾਰ ਫ਼ਾਇਰਿੰਗ ਕੀਤੀ ਜਾਵੇ ।
ਅਖ਼ੀਰ ਵਿਚ ਅਗਵਾਕਾਰਾਂ ਦੇ ਬਚ ਨਿਕਲਣ ਅਤੇ ਬੰਟੀ ਦੇ ਜ਼ਖ਼ਮੀ ਹਾਲਤ ਵਿਚ ਬਰਾਮਦ ਹੋਣ ਦਾ ਐਲਾਨ ਕੀਤਾ ਜਾਵੇ ।
ਸਰਕਾਰੀ ਹਸਪਤਾਲ ਦੇ ਡਾਕਟਰ ਨੂੰ ਵੀ ਭਰੋਸੇ ਵਿਚ ਲਿਆ ਜਾਵੇ । ਬੰਟੀ ਨੂੰ ਸਾਰਾ ਦਿਨ ਆਕਸੀਜਨ ਦੇ ਸਹਾਰੇ ਐਮਰਜੈਂਸੀ ਵਾਰਡ ਵਿਚ ਰੱਖਿਆ ਜਾਵੇ । ਸ਼ਾਮ ਤਕ ਜਦੋਂ ਲੋਕਾਂ ਦਾ ਗੁੱਸਾ ਠੰਢਾ ਹੋ ਜਾਵੇ ਤਾਂ ਬੰਟੀ ਦੇ 'ਪੂਰਾ' ਹੋਣ ਦਾ ਐਲਾਨ ਕਰਵਾ ਦਿੱਤਾ ਜਾਵੇ ।
ਖ਼ਾਨ ਦੀ ਤਜਵੀਜ਼ ਨਾਲ ਗੁਪਤਾ ਅੱਖਰਅੱਖਰ ਸਹਿਮਤ ਸੀ । ਉਸ ਨੂੰ ਖ਼ਾਨ ਪਰਤੀ ਆਪਣੇ ਪਹਿਲੇ ਸਖ਼ਤ ਰਵੱਈਏ 'ਤੇ ਅਫ਼ਸੋਸ ਹੋਇਆ । ਗੁਪਤੇ ਨੇ ਇਹ ਗੱਲ ਸੋਚੀ ਹੀ ਨਹੀਂ ਸੀ । ਸੱਚਮੁੱਚ ਖ਼ਾਨ ਗੁਪਤੇ ਨਾਲੋਂ ਵੱਧ ਦੂਰ ਦੀ ਸੋਚਦਾ ਸੀ ।
ਖ਼ਾਨ ਨੂੰ ਤੋਰ ਕੇ ਗੁਪਤੇ ਨੇ ਆਪਣੀ ਮੁੱਠੀ ਵਿਚ ਛੁਪਾਈ ਕੰਪੋਜ਼ ਦੀ ਗੋਲੀ ਪਰ੍ਹਾਂ ਵਗਾਹ ਮਾਰੀ । ਹੁਣ ਇਸ ਦੀ ਕੀ ਜ਼ਰੂਰਤ ? ਉਸ ਨੂੰ ਝ ਹੀ ਉਬਾਸੀਆਂ ਆਉਣ ਲੱਗੀਆਂ ਸਨ । ਇਸ ਦਾ ਮਤਲਬ ਸੀ, ਨੀਂਦ ਗੁਪਤੇ ਨੂੰ ਹਾਕਾਂ ਮਾਰ ਰਹੀ ਸੀ । ਹੋਰ ਜਾਗਦੇ ਰਹਿਣ ਦਾ ਹੁਣ ਕੋਈ ਕਾਰਨ ਨਹੀਂ ਸੀ ।
ਦੋ ਕੁ ਘੰਟਿਆਂ ਬਾਅਦ ਖ਼ਾਨ ਨੇ ਉਸ ਨੂੰ ਫਿਰ ਆ ਜਗਾਇਆ ।
ਪਹਿਲੀ ਯੋਜਨਾ ਅਸਫਲ ਹੋ ਚੁੱਕੀ ਸੀ । ਉਲਟਾ ਲੈਣੇ ਦੇ ਦੇਣੇ ਪੈ ਸਕਦੇ ਸਨ ।
ਪੁਲਿਸ ਨੇ ਲਾਸ਼ ਥਾਣੇ ਲਿਆਂਦੀ ਹੀ ਸੀ ਕਿ ਲੋਕਾਂ ਦੇ ਫ਼ੋਨ ਆਉਣ ਲੱਗੇ ।
ਪਹਿਲਾ ਫ਼ੋਨ ਪਰੈਸ ਰਿਪੋਰਟਰ ਦਰਵੇਸ਼ ਦਾ ਸੀ । ਉਹ ਬੰਟੀ ਦੀ ਬਰਾਮਦੀ ਬਾਰੇ ਲੋਕਾਂ ਵਿਚ ਹੋ ਰਹੀ ਘੁਸਰਮੁਸਰ ਨੂੰ ਤਸਦੀਕ ਕਰਨਾ ਚਾਹੁੰਦਾ ਸੀ ।
ਦੂਜਾ ਸੰਘ ਵਾਲਿਆਂ ਦਾ ਸੀ । ਜੇ ਸੱਚਮੁੱਚ ਬੰਟੀ ਦੀ ਲਾਸ਼ ਮਿਲ ਗਈ ਤਾਂ ਲਾਲਾ ਜੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ । ਚੁੱਪ ਕਰ ਕੇ ਲਾਸ਼ ਉਹਨਾਂ ਦੇ ਹਵਾਲੇ ਕੀਤੀ ਜਾਵੇ ।
ਗੁਪਤਾ ਖ਼ਾਨ ਨਾਲ ਨਰਾਜ਼ ਸੀ । ਗੱਲ ਬਾਹਰ ਕਿਵੇਂ ਗਈ ?
ਖ਼ਾਨ ਦਾ ਸਿਰ ਇਕ ਵਾਰ ਫੇਰ ਸ਼ਰਮ ਨਾਲ ਝੁਕਿਆ । ਉਹ ਖ਼ੁਦ ਰਾਨ ਸੀ । ਦੋ ਹੀ ਧਿਰਾਂ 'ਤੇ ਸ਼ੱਕ ਕੀਤਾ ਜਾ ਸਕਦਾ ਸੀ । ਪੁਲਿਸ ਮੁਲਾਜ਼ਮਾਂ 'ਤੇ ਜਾਂ ਮਿੱਲ ਵਾਲਿਆਂ 'ਤੇ । ਮਿੱਲ ਵਾਲੇ ਤਾਂ ਖ਼ੁਦ ਡਰ ਰਹੇ ਸਨ । ਉਸ ਨੂੰ ਮੁਲਾਜ਼ਮਾਂ 'ਤੇ ਹੀ ਗੁੱਸਾ ਚੜ੍ਹ ਰਿਹਾ ਸੀ । ਬੇਵਕੂਫ਼ਾਂ ਨੇ ਥੋੜ੍ਹਾ ਚਿਰ ਵੀ ਹਾਜ਼ਮਾ ਨਾ ਰੱਖਿਆ ।
ਖੰਡਰਾਂ 'ਚ ਤਾਇਨਾਤ ਟੁਕੜੀ ਵਾਰਵਾਰ ਵਾਇਰਲੈੱਸਾਂ ਕਰ ਰਹੀ ਸੀ । ਕਰਫ਼ਿਊ ਦੀ ਪਰਵਾਹ ਨਾ ਕਰਦੇ ਹੋਏ ਕੁਝ ਲੋਕ ਖੰਡਰਾਂ ਵਿਚ ਤੁਰੇ ਫਿਰਦੇ ਹਨ । ਉਹਨਾਂ ਨੂੰ ਉਸ ਥਾਂ ਦੀ ਤਲਾਸ਼ ਸੀ, ਜਿਥੇ ਬੰਟੀ ਦੀ ਲਾਸ਼ ਸੁੱਟੀ ਗਈ ਸੀ । ਉਹ ਟੁਕੜੀ ਖ਼ਾਨ ਤੋਂ ਪੁੱਛ ਰਹੀ ਸੀ ਕਿ ਅਜਿਹੇ ਲੋਕਾਂ ਨਾਲ ਕਿਵੇਂ ਨਜਿੱਠਿਆ ਜਾਵੇ ।
ਥਾਣੇ ਦੇ ਸੰਤਰੀ ਦੀ ਵੀ ਇਹੋ ਰਿਪੋਰਟ ਸੀ । ਥਾਣੇ ਅੱਗੇ ਗੇੜੇ ਦੇਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ ।
ਬੰਟੀ ਦੀ ਲਾਸ਼ ਨੂੰ ਹੋਰ ਛੁਪਾਉਣਾ ਅਸੰਭਵ ਸੀ । ਲਾਸ਼ ਨੂੰ ਮੁੜ ਕੇ ਖੰਡਰਾਂ ਵਿਚ ਸੁੱਟਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ । ਇਸ ਤਰ੍ਹਾਂ ਨਾਲ ਲੋਕਾਂ ਨੇ ਪੁਲਿਸ ਉਪਰ ਹੀ ਸ਼ੱਕ ਕਰਨਾ ਸੀ ।
ਸਾਰੀ ਰਾਤ ਜਾਗਦਾ ਰਹਿਣ ਕਰਕੇ ਖ਼ਾਨ ਦਾ ਦਿਮਾਗ਼ ਕੰਮ ਨਹੀਂ ਸੀ ਕਰ ਰਿਹਾ ਕਿ ਹੁਣ ਕੀ ਕੀਤਾ ਜਾਏ ? ਉਹ ਗੁਪਤੇ ਦੀ ਫੇਰ ਸਲਾਹ ਲੈਣ ਆਇਆ ਸੀ ।
ਕੁਝ ਘੰਟਿਆਂ ਦੀ ਬੇਫ਼ਿਕਰ ਨੀਂਦ ਕਾਰਨ ਗੁਪਤਾ ਤਾਜ਼ਾਦਮ ਹੋ ਗਿਆ ਸੀ । ਇਸ ਸਮੇਂ ਉਸ ਦਾ ਦਿਮਾਗ਼ ਮੁੜ ਕੰਪਿਊਟਰ ਵਾਂਗ ਚੱਲ ਰਿਹਾ ਸੀ ।
ਲਾਸ਼ ਨੂੰ ਨਾ ਲੁਕਾਉਣ ਦੀ ਜ਼ਰੂਰਤ ਸੀ ਅਤੇ ਨਾ ਹੀ ਖੰਡਰਾਂ ਵਿਚ ਲਿਜਾਣ ਦੀ । ਮਰਿਆ ਸੱਪ ਆਪਣੇ ਗੱਲ ਪਾਉਣ ਦੀ ਕੋਈ ਲੋੜ ਨਹੀਂ ।
ਹੱਲ ਸਿੱਧਾ ਸੀ । ਖੰਡਰਾਂ ਵਰਗੀ ਹੀ ਕੋਈ ਹੋਰ ਵਿਰਾਨ ਜਗ੍ਹਾ ਲੱਭੀ ਜਾਵੇ । ਲਾਸ਼ ਨੂੰ ਨਵੀ ਥਾਂ ਰੱਖ ਕੇ ਲਾਸ਼ ਦੀ ਬਰਾਮਦਗੀ ਦੀ ਸੂਚਨਾ ਲੋਕਾਂ ਨੂੰ ਦਿੱਤੀ ਜਾਵੇ ।
ਖ਼ਾਨ ਨੂੰ ਅਜਿਹੀ ਕੋਈ ਜਗ੍ਹਾ ਨਹੀਂ ਸੀ ਸੁੱਝ ਰਹੀ, ਜੋ ਖੰਡਰਾਂ ਨਾਲ ਮਿਲਦੀਜੁਲਦੀ ਹੋਵੇ ।
ਇਸ ਸਮੱਸਿਆ ਦਾ ਹੱਲ ਵੀ ਗੁਪਤੇ ਕੋਲ ਸੀ ।
ਸ਼ਮਸ਼ਾਨ ਘਾਟ ਦੇ ਬਰਾਬਰ, ਨਵੇਂ ਬਣ ਰਹੇ ਡੰਗਰਾਂ ਦੇ ਹਸਪਤਾਲ ਦੇ ਕੁਆਟਰ ਵਿਰਾਨ ਪਏ ਸਨ । ਸਿਵਿਆਂ ਤੋਂ ਡਰਦੇ ਮੁਲਾਜ਼ਮ ਉਥੇ ਰਿਹਾਇਸ਼ ਨਹੀਂ ਸੀ ਕਰ ਰਹੇ । ਇਸ ਕਾਰਨ ਮਹਿਕਮੇ ਨੇ ਉਸਾਰੀ ਅਧੂਰੀ ਛੱਡ ਦਿੱਤੀ ਸੀ । ਹਸਪਤਾਲ ਦੇ ਚਾਰੇ ਪਾਸੇ ਆਬਾਦੀ ਵੀ ਚੂਹੜੇਚਮਾਰਾਂ ਅਤੇ ਜਮਾਂਦਾਰਾਂ ਦੀ ਸੀ ।
ਗੁਪਤੇ ਨਾਲ ਮਸ਼ਵਰੇ ਨਾਲ ਖ਼ਾਨ ਦੇ ਦਿਮਾਗ਼ ਤੋਂ ਵੀ ਸਾਰਾ ਬੋਝ ਲਹਿ ਗਿਆ । ਖ਼ਾਨ ਨੂੰ ਤੋਰ ਕੇ ਸਿਗਰਟਾਂ ਦੇ ਕਸ਼ ਲਾਦਾ ਗੁਪਤਾ ਕੋਈ ਫ਼ਿਲਮੀ ਧੁਨ ਗੁਣਗੁਣਾਉਣ ਲੱਗਾ ।
ਇਸ ਭਿਆਨਕ ਰਾਤ ਦੀ ਡਰਾਉਣੀ ਚੁੱਪ ਉਸ ਨੂੰ ਹੁਣ ਡਰਾ ਨਹੀਂ ਸੀ ਰਹੀ ।
ਕਾਤਲ ਲੱਭਣ ਜਾਂ ਨਾ ਲੱਭਣ, ਇਹ ਪੁਲਿਸ ਦੀ ਜ਼ਿੰਮੇਵਾਰੀ ਸੀ । ਡਿਪਟੀ ਕਮਿਸ਼ਨਰ ਦਾ ਕੰਮ ਤਾਂ ਵਾਰਿਸਾਂ ਦੇ ਘਰ ਜਾਣਾ, ਦੁਖੀ ਪਰਿਵਾਰ ਨਾਲ ਹਮਦਰਦੀ ਪਰਗਟ ਕਰਨਾ ਅਤੇ ਰੈੱਡ ਕਰਾਸ ਵਿਚੋਂ ਕੁਝ ਮਾਲੀ ਸਹਾਇਤਾ ਦੇਣਾ ਹੁੰਦਾ ।
ਮਗਰਮੱਛ ਵਾਂਗ ਹੰਝੂ ਵਹਾਉਣ ਅਤੇ ਭਰੇ ਗਲੇ ਨਾਲ ਭਾਸ਼ਨ ਦੇਣ ਵਿਚ ਗੁਪਤਾ ਕਮਾਲ ਦੀ ਮੁਹਾਰਤ ਰੱਖਦਾ ਸੀ ।
ਸ਼ਹਿਰੀਆਂ ਉਪਰ ਮੰਦੇ ਦਿਨਾਂ ਦਾ ਸਾਇਆ ਮੰਡਲਾ ਰਿਹਾ ਤਾਂ ਪਿਆ ਮੰਡਲਾਏ । ਗੁਪਤੇ ਦੇ ਉੱਜਲੇ ਭਵਿੱਖ 'ਤੇ ਚੜ੍ਹੀ ਸਾੜ੍ਹਸਤੀ ਤਾਂ ਬੰਟੀ ਦੀ ਬਲੀ ਨੇ ਟਾਲ ਦਿੱਤੀ ਸੀ ।
ਨਿਸ਼ਚਿੰਤ ਹੋ ਕੇ ਘੁਰਾੜੇ ਮਾਰਨ ਵਿਚ ਉਸ ਨੂੰ ਹੁਣ ਕੋਈ ਦਿੱਕਤ ਨਹੀਂ ਸੀ ।
ਭਾਗ ਦੂਜਾ
15
ਕਰਫ਼ਿਊ ਹਟਾਏ ਜਾਣ ਦੀ ਖ਼ਬਰ ਲਾਈਨੋਂ ਪਾਰ ਵੱਸਦੀ ਗਾਂਧੀ ਬਸਤੀ ਦੇ ਵਸਨੀਕਾਂ ਲਈ ਰੱਬੀ ਦਾਤ ਬਣ ਕੇ ਆਈ । ਸਾਰੀ ਬਸਤੀ ਵਿਚ ਇਕ ਅੱਧਾ ਘਰ ਹੀ ਖ਼ੁਸ਼ਨਸੀਬ ਹੋਏਗਾ ਜਿਸ ਨੂੰ ਇਹਨਾਂ ਕਾਲੇ ਦਿਨਾਂ ਵਿਚ ਫਾਕਾ ਨਾ ਕੱਟਣਾ ਪਿਆ ਹੋਵੇ ।
ਕਦੇ ਚੂਹੜਿਆਂ ਦਾ ਵਿਹੜਾ ਅਖਵਾਉਣ ਵਾਲੀ ਇਸ ਬਸਤੀ ਲਈ ਕਰਫ਼ਿਊ ਇਕ ਵੱਖਰਾ ਹੀ ਮਤਲਬ ਰੱਖਦਾ ਸੀ । ਉਹ ਆਮ ਸ਼ਹਿਰੀਆਂ ਵਾਂਗ ਆਪਣੇ ਘਰਾਂ ਵਿਚ ਕੈਦ ਤਾਂ ਨਹੀਂ ਸਨ ਪਰ ਘੁੰਮਣਫਿਰਨ ਦੀ ਇਸ ਅਜ਼ਾਦੀ ਦਾ ਵੀ ਕੋਈ ਲਾਭ ਨਹੀਂ ਸੀ ।
ਕਾਂਗਰਸੀਆਂ ਦੀ ਕਿਰਪਾ ਨਾਲ ਇਸ ਬਸਤੀ ਨੂੰ ਗਾਂਧੀ ਬਸਤੀ ਦਾ ਨਾਂ ਮਿਲ ਗਿਆ ਸੀ । ਵਿਹੜੇ ਦੇ ਵਿਚਕਾਰ ਇਕ ਸਰਕਾਰੀ ਟੂਟੀ ਲੱਗ ਗਈ ਸੀ । ਕਿਸੇਕਿਸੇ ਖੰਭੇ 'ਤੇ ਬਿਜਲੀ ਦਾ ਬਲਬ ਵੀ ਲਟਕ ਗਿਆ ਸੀ । ਪਰ ਪੇਟ ਭਰਨ ਲਈ ਨਾ ਗਾਂਧੀ ਦੇ ਨਾਂ ਨਾਲ ਸਰਦਾ ਸੀ, ਨਾ ਬਿਜਲੀ ਦੇ ਝਲਕਾਰਿਆਂ ਨਾਲ ਅਤੇ ਨਾ ਹੀ ਇਕੱਲੇ ਪਾਣੀ ਦੀਆਂ ਘੁੱਟਾਂ ਨਾਲ । ਢਿੱਡ ਭਰਨ ਲਈ ਰੋਟੀ ਦੀ ਜ਼ਰੂਰਤ ਸੀ ਜਿਹੜੀ ਕਰਫ਼ਿਊ ਨੇ ਉਹਨਾਂ ਤੋਂ ਖੋਹ ਲਈ ਸੀ ।
ਭੈੜੇ ਦਿਨਾਂ ਵਿਚ ਕੰਮ ਆਉਣ ਲਈ ਉਹਨਾਂ ਦਾ ਇਕੋਇਕ ਸਹਾਰਾ ਗਫ਼ੂਰ ਮੀਆਂ ਸੀ ।
ਕਦੇ ਕੋਈ ਬੀਮਾਰ ਹੋ ਜਾਂਦਾ ਜਾਂ ਦਿਹਾੜੀ ਟੁੱਟ ਜਾਂਦੀ ਤਾਂ ਉਹ ਉਧਾਰ ਦੇ ਕੇ ਚਾਰ ਦਿਨ ਕਟਾ ਦਿੰਦਾ ।
ਇੰਨੇ ਦਿਨ ਸਾਰੀ ਬਸਤੀ ਨੂੰ ਹੀ ਉਧਾਰ ਚੁਕਾਈ ਜਾਣ ਲਈ ਗਫ਼ੂਰ ਕਿਹੜਾ ਹੇੜੀਕਿਆਂ ਵਾਲਾ ਸੇਠ ਸੀ ਬਈ ਉਸ ਦੇ ਸਟੋਰ ਖ਼ਤਮ ਨਾ ਹੁੰਦੇ । ਜਿਹੋ ਜਿਹੇ ਮਲੰਗ ਗਾਹਕ, ਉਹੋ ਜਿਹਾ ਗ਼ਰੀਬੜਾ ਉਹਨਾਂ ਦਾ ਸ਼ਾਹ । ਦਿਖਾਵਾ ਕਰਨ ਲਈ ਤਾਂ ਮੀਏਂ ਨੇ ਤੀਹਚਾਲੀ ਡੱਬੇ ਚਿਣ ਕੇ ਰੱਖੇ ਸਨ ਪਰ ਵਰਤੋਂ ਵਿਚ ਅੱਠਦਸ ਹੀ ਆਦੇ ਸਨ । ਗਿਣਵੇਂ ਤਾਂ ਸੌਦੇ ਵਿਕਦੇ ਸਨ । ਆਟਾ, ਲੂਣ, ਘਿਉ, ਚਾਹ ਅਤੇ ਗੁੜ । ਗੰਢੇ ਅਤੇ ਆਲੂ । ਇਹ ਚੀਜ਼ਾਂ ਮੀਆਂ ਸਵੇਰੇ ਬਜ਼ਾਰੋਂ ਖ਼ਰੀਦ ਲਿਆਦਾ, ਸ਼ਾਮ ਤਕ ਵੇਚ ਲੈਂਦਾ । ਵਿਚੋਂ ਆਪਣਾ ਤੋਰੀ ਫੁਲਕਾ ਕੱਢ ਲੈਂਦਾ ।
ਕਰਫ਼ਿਊ ਦੇ ਦਿਨਾਂ ਵਿਚ ਉਸ ਦੇ ਮਨ ਵਿਚ ਰਹਿਮ ਆ ਗਿਆ ਸੀ । ਉਹ ਆਪਣੇ ਗਾਹਕਾਂ ਨੂੰ ਭੁੱਖੇ ਮਰਦੇ ਨਹੀਂ ਸੀ ਦੇਖ ਸਕਦਾ । ਜਿੰਨਾ ਚਿਰ ਸਾਰੇ ਡੱਬੇ ਖ਼ਾਲੀ ਨਹੀਂ ਹੋ ਗਏ, ਉਸ ਕਿਸੇ ਨੂੰ ਉਧਾਰ ਦੇਣੋਂ ਨਾਂਹ ਨਾ ਕੀਤੀ । ਉਸ ਦੀ ਘਰ ਵਾਲੀ ਨੇ ਤਾਂ ਆਪਣੀ ਰਸੋਈ ਵਿਚਲੇ ਪੀਪੇ ਵਿਚੋਂ ਵੀ ਆਟਾ ਕੱਢ ਕੇ ਦੇ ਦਿੱਤਾ ਸੀ ।
ਕੱਲ੍ਹ ਦਾ ਉਹ ਖ਼ੁਦ ਹੀ ਭੁੱਖਾ ਬੈਠਾ ਸੀ ।
ਕਰਫ਼ਿਊ ਹਟਿਆ ਤਾਂ ਸਭ ਦੇ ਚਿਹਰਿਆਂ 'ਤੇ ਰੌਣਕ ਆ ਗਈ । ਬਹੁਤਾ ਨਹੀਂ ਤਾਂ ਥੋੜ੍ਹਾ ਜਿਹਾ ਕੰਮ ਤਾਂ ਮਿਲੇਗਾ ਹੀ ।
ਰਿਕਾਰਡ ਵਿਚ ਲੱਖ ਇਸ ਬਸਤੀ ਨੂੰ ਉੱਨਤ ਹੋਈ ਦਿਖਾਇਆ ਗਿਆ ਸੀ, ਪਰ ਅਸਲ ਵਿਚ ਇਹ ਬਸਤੀ ਪਹਿਲਾਂ ਨਾਲੋਂ ਵੀ ਨਿੱਘਰ ਗਈ ਸੀ । ਵਿਹੜੇ ਦੇ ਬਹੁਤੇ ਘਰਾਂ ਵਿਚ ਪਹਿਲਾਂ ਵਾਂਗ ਹੀ ਹਾਲੇ ਵੀ ਭੰਗ ਭੁੱਜਦੀ ਸੀ । ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਸਾਰੇ ਘਰਾਂ ਨੂੰ ਜਿੰਦਰੇ ਵੱਜ ਜਾਂਦੇ ਸਨ । ਕਿਸੇ ਦੇ ਸਾਰੇ ਟੱਬਰ ਨੇ ਆੜ੍ਹਤੀਆਂ ਦੀਆਂ ਦੁਕਾਨਾਂ ਸੰਵਰਣ ਜਾਣਾ ਹੁੰਦੈ, ਕਿਸੇ ਨੇ ਘਰਾਂ ਦੀ ਸਫ਼ਾਈਆਂ ਲਈ । ਜੇ ਕਿਸੇ ਦਾ ਮਰਦ ਦਿਹਾੜੀ ਜਾਂਦਾ ਤਾਂ ਘਰ ਵਾਲੀ ਦਫ਼ਤਰ ਝਾੜੂ ਦੇਣ । ਕਿਸੇ ਨੇ ਰਿਕਸ਼ਾ ਲੈ ਕੇ ਡਾਕ ਗੱਡੀ ਤੋਂ ਉੱਤਰਨ ਵਾਲੀ ਸਵਾਰੀ ਕੋਲੋਂ ਬੋਹਣੀ ਕਰਨੀ ਹੁੰਦੀ ਅਤੇ ਕਿਸੇ ਨੇ ਲੇਬਰ ਚੌਕ ਵਿਚੋਂ । ਕਿਸੇ ਨੂੰ ਉਸ ਵਿਉਪਾਰੀ ਦੀ ਤਲਾਸ਼ ਹੁੰਦੀ ਜਿਸ ਨੂੰ ਬਜ਼ਾਰੋਂ ਖ਼ਰੀਦੇ ਸਮਾਨ ਨੂੰ ਪਿੰਡ ਪਹੁੰਚਾਣ ਲਈ ਰੇਹੜੇ ਦੀ ਜ਼ਰੂਰਤ ਹੁੰਦੀ ।
ਕਈਆਂ ਦਿਨਾਂ ਤੋਂ ਕਰਫ਼ਿਊ ਕਾਰਨ ਇਹ ਤਾਣਾਬਾਣਾ ਉਲਝਿਆ ਹੋਇਆ ਸੀ ।
ਮੀਤੇ ਨੇ ਵੀ ਆਪਣਾ ਰੇਹੜਾ ਸ਼ਿੰਗਾਰ ਲਿਆ ਸੀ । ਉਹ ਸਬਜ਼ੀ ਮੰਡੀ ਅੱਗੇ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ । ਉਸ ਨੂੰ ਪਤਾ ਸੀ ਕਿ ਅਜਿਹੇ ਮੌਕਿਆਂ 'ਤੇ ਸਭ ਤੋਂ ਵੱਧ ਭੀੜ ਆਟੇ ਵਾਲੀਆਂ ਚੱਕੀਆਂ 'ਤੇ ਹੁੰਦੀ ਜਾਂ ਆਲੂ ਗੰਢਿਆਂ ਵਾਲੀਆਂ ਦੁਕਾਨਾਂ 'ਤੇ । ਕਰਫ਼ਿਊ ਦਾ ਕੀ ਪਤਾ ਕਦੋਂ ਫੇਰ ਲੱਗ ਜਾਏ ? ਢਿੱਡ ਧਾਫੜਨ ਲਈ ਘਰ ਵਿਚ ਘੱਟੋਘੱਟ ਇਹਨਾਂ ਚੀਜ਼ਾਂ ਦਾ ਹੋਣਾ ਜ਼ਰੂਰੀ ।
ਆਟੇ ਵਾਲੀਆਂ ਚੱਕੀਆਂ ਤਾਂ ਚਾਰਪੰਜ ਸਨ । ਕੋਈ ਸ਼ਹਿਰ ਦੇ ਉੱਤਰ ਵਿਚ ਤੇ ਕੋਈ ਦੱਖਣ ਵਿਚ । ਮੀਤੇ ਦਾ ਨਿਸ਼ਾਨਾ ਸਬਜ਼ੀ ਮੰਡੀ ਸੀ । ਹਰ ਛੋਟਾਵੱਡਾ ਦੁਕਾਨਦਾਰ ਆਪਣੇ ਵਿੱਤ ਅਨੁਸਾਰ ਆਲੂ ਗੰਢੇ ਜ਼ਰੂਰ ਖ਼ਰੀਦਣ ਪਹੁੰਚੇਗਾ ।
ਬਸਤੀ ਤੋਂ ਫਾਟਕ, ਫਾਟਕ ਤੋਂ ਰੇਲਵੇ ਲਾਈਨ ਦੇ ਨਾਲਨਾਲ ਉਹ ਸਟੇਸ਼ਨ ਤੇ ਪੁੱਜਾ ।
ਉਥੋਂ ਸਦਰ ਬਜ਼ਾਰ ਵਿਚ ਦੀ ਹੁੰਦਾ ਹੋਇਆ ਥਾਣੇ ਵੱਲ ਵਧਣ ਲੱਗਾ । ਖ਼ਿਆਲ ਸੀ ਥਾਣੇ ਪਿੱਚੋਂ ਹੋ ਕੇ ਕੱਚਾ ਕਾਲਜ ਰੋਡ ਪੈ ਕੇ ਸਬਜ਼ੀ ਮੰਡੀ ਪੁੱਜ ਜਾਏਗਾ ।
ਬਜ਼ਾਰ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ । ਉਸ ਨੂੰ ਰਸਤੇ ਵਿਚੋਂ ਸਾਮਾਨ ਮਿਲਣ ਦੀ ਆਸ ਸੀ । ਇਹ ਜ਼ਰੂਰੀ ਤਾਂ ਨਹੀਂ ਸੀ ਕਿ ਸਬਜ਼ੀ ਮੰਡੀ ਵਿਚੋਂ ਹੀ ਸਾਮਾਨ ਮਿਲੇ । ਉਹ ਕਾਫ਼ੀ ਲੇਟ ਹੋ ਗਿਆ ਸੀ । ਬਸਤੀ ਵਿਚ ਖ਼ਬਰ ਹੀ ਦੇਰ ਨਾਲ ਪੁੱਜੀ ਸੀ । ਦੋਚਾਰ ਰੁਪਏ ਰਾਹ ਵਿਚ ਬਣ ਜਾਣ ਤਾਂ ਚੰਗਾ ਸੀ ।
ਉਹ ਤੇਜ਼ਤੇਜ਼ ਤੁਰ ਰਿਹਾ ਸੀ । ਮੀਤੇ ਦੇ ਮੰਡੀ ਪਹੁੰਚਣ ਤਕ ਕਿਧਰੇ ਸਾਰਾ ਸਾਮਾਨ ਢੋਇਆ ਹੀ ਨਾ ਜਾ ਚੁੱਕਾ ਹੋਵੇ । ਕਰਫ਼ਿਊ ਕਾਰਨ ਮੰਡੀ ਵਿਚ ਵੀ ਤਾਂ ਮਾਲ ਥੋੜ੍ਹਾ ਹੀ ਪੁੱਜਾ ਹੋਣਾ ।
ਬਜ਼ਾਰ ਕਈ ਦਿਨਾਂ ਬਾਅਦ ਖੁੱਲ੍ਹਾ ਸੀ । ਰੌਣਕ ਦੀ ਥਾਂ ਬਜ਼ਾਰ ਵਿਚ ਛਾਦੇ ਜਾ ਰਹੇ ਮਾਤਮ ਨੂੰ ਦੇਖ ਕੇ ਮੀਤਾ ਰਾਨ ਹੋ ਰਿਹਾ ਸੀ । ਦੁਕਾਨਦਾਰਾਂ ਨੂੰ ਖ਼ੁਸ਼ ਹੋਣਾ ਚਾਹੀਦਾ ਸੀ । ਇਹ ਕਿਹੜਾ ਮੀਤੇ ਦਾ ਰੇਹੜਾ ਬਈ ਜਿਹੜੀ ਦਿਹਾੜੀ ਮਰ ਗਈ ਸੋ ਮਰ ਗਈ । ਇਹਨਾਂ ਨੇ ਤਾਂ ਰੇਟ ਦੁਗਣੇ ਕਰ ਕੇ ਆਪਣਾ ਘਾਟਾ ਪੂਰਾ ਕਰ ਲੈਣਾ ਸੀ ।
ਸੌਦਾ ਖ਼ਰੀਦਣ ਵਾਲੇ ਪਾਗ਼ਲਾਂ ਵਾਂਗ ਇਧਰ ਉਧਰ ਦੌੜ ਰਹੇ ਸਨ । ਔਰਤਾਂ ਅਤੇ ਬੱਚੇ ਟੋਕਰੀਆਂ ਝੋਲੇ ਚੁੱਕੀ ਫਿਰਦੇ ਸਨ । ਜਿਸ ਦੁਕਾਨ ਦਾ ਵੀ ਦਰਵਾਜ਼ਾ ਖੁੱਲ੍ਹਦਾ, ਲੋਕ ਗਿਰਝਾਂ ਵਾਂਗ ਉਸੇ ਦੁਕਾਨ 'ਤੇ ਝਪਟ ਪੈਂਦੇ ।
ਦੁਕਾਨ ਪੰਜਦਸ ਮਿੰਟ ਖੁੱਲ੍ਹ ਕੇ ਫਿਰ ਬੰਦ ਹੋਣੀ ਸ਼ੁਰੂ ਹੋ ਜਾਂਦੀ । ਦੁਬਾਰਾ ਬੰਦ ਹੋ ਰਹੀਆਂ ਦੁਕਾਨਾਂ ਕਾਰਨ ਹੀ ਗਾਹਕਾਂ ਵਿਚ ਹਫੜਾਦਫੜੀ ਮੱਚੀ ਹੋਈ ਸੀ ।
ਦੇਖਦਿਆਂਦੇਖਦਿਆਂ ਮੁੜ ਸਾਰਾ ਬਜ਼ਾਰ ਬੰਦ ਹੋ ਗਿਆ । ਲੋਕ ਥਾਂਥਾਂ ਇਕੱਠੇ ਹੋਣ ਲੱਗੇ ।
ਸਭਨਾਂ ਦੇ ਚਿਹਰਿਆਂ 'ਤੇ ਉਦਾਸੀ ਸੀ, ਮਾਤਮ ਸੀ ਅਤੇ ਗੁੱਸਾ ਵੀ । ਕਈਆਂ ਦੀਆਂ ਅੱਖਾਂ ਵਿਚ ਅੱਥਰੂ ਵੀ ਛਲਕ ਰਹੇ ਸਨ ।
ਮੀਤੇ ਨੇ ਅੰਦਾਜ਼ਾ ਲਾ ਲਿਆ ਕਿ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਵੇਗਾ । ਉਹ ਫਟਾਫਟ ਪੰਜਚਾਰ ਰੁਪਏ ਕਮਾਉਣਾ ਚਾਹੁੰਦਾ ਸੀ । ਆਟਾਕੋਟਾ ਖ਼ਰੀਦ ਕੇ ਘਰ ਸੁੱਟ ਲਏ ਤਾਂ ਚੰਗਾ ।
ਕੋਈ ਪਤਾ ਨਹੀਂ ਕਦੋਂ ਫੇਰ ਘਰੇ ਕੈਦ ਹੋਣਾ ਪਏ ਅਤੇ ਫਾਕੇ ਕੱਟਣੇ ਪੈਣ । ਮੀਤੇ ਨੂੰ ਇੰਨਾ ਕੁ ਪਤਾ ਸੀ ਕਿ ਲਾਲਾ ਜੀ ਦਾ ਪੋਤਾ ਕਈ ਦਿਨਾਂ ਤੋਂ ਗੁੰਮ ਸੀ । ਉਸ ਨੂੰ ਦਹਿਸ਼ਤਗਰਦਾਂ ਨੇ ਕਿਤੇ ਛੁਪਾ ਰੱਖਿਆ ਸੀ । ਉਹ ਲਾਲਾ ਜੀ ਤੋਂ ਵਾਰਵਾਰ ਪੰਜ ਹਜ਼ਾਰ ਰੁਪਿਆ ਮੰਗ ਰਹੇ ਸਨ । ਪੁਲਿਸ ਵਾਲਿਆਂ ਨੇ ਸਖ਼ਤੀ ਕੀਤੀ ਹੋਈ ਸੀ । ਕਈ ਦਿਨਾਂ ਤੋਂ ਘਰਘਰ ਦੀ ਤਲਾਸ਼ੀ ਹੋ ਰਹੀ ਸੀ । ਇਸੇ ਲਈ ਕਰਫ਼ਿਊ ਲਾਇਆ ਗਿਆ ਸੀ ।
ਇੰਨੀ ਸਖ਼ਤੀ ਬਾਅਦ ਤਾਂ ਬੰਟੀ ਲੱਭ ਜਾਣਾ ਚਾਹੀਦਾ ਸੀ । ਬੰਟੀ ਦੇ ਲੱਭ ਜਾਣ 'ਤੇ ਸ਼ਹਿਰੀਆਂ ਨੂੰ ਖ਼ੁਸ਼ ਹੋਣਾ ਚਾਹੀਦਾ ਸੀ । ਖ਼ੁਸ਼ ਹੋਣ ਦੀ ਥਾਂ ਉਹ ਨਿਰਾਸ਼ ਕਿ ਹਨ, ਮੀਤੇ ਦੀ ਸਮਝ 'ਚ ਨਹੀਂ ਸੀ ਆ ਰਿਹਾ ।
ਮੀਤਾ ਮਨ ਹੀ ਮਨ ਉਸ ਸਰਕਾਰੀ ਵਕੀਲ ਦਾ ਧੰਨਵਾਦ ਕਰ ਰਿਹਾ ਸੀ ਜਿਸ ਨੇ ਉਸ ਦੀ ਹਿਸਟਰੀਸ਼ੀਟ ਬੰਦ ਕਰਵਾ ਦਿੱਤੀ ਸੀ । ਅੱਜਕੱਲ੍ਹ ਪੁਲਿਸ ਮੀਤੇ ਨੂੰ ਤੰਗ ਨਹੀਂ ਕਰਦੀ ।
ਇਹੋ ਵਾਕਾ ਇਕ ਸਾਲ ਪਹਿਲਾਂ ਹੋਇਆ ਹੁੰਦਾ ਤਾਂ ਮੀਤੇ ਨੂੰ ਵੀ ਥਾਣੇ ਬਿਠਾਇਆ ਹੁੰਦਾ ।
ਕੁੱਟਕੁੱਟ ਉਸ ਦੇ ਹੱਡੀਂ ਰਾਧ ਪਾਈ ਹੁੰਦੀ ।
ਪਿਛਲੀਆਂ ਕੁੱਟਾਂ ਨੂੰ ਯਾਦ ਕਰ ਕੇ ਮੀਤੇ ਦੀ ਚਾਲ ਮੱਠੀ ਪੈ ਗਈ । ਉਸ ਦੇ ਮੌਰਾਂ ਵਿਚ ਦਰਦ ਦੀ ਤ੍ਰਾਟ ਉੱਠੀ । ਰੇਹੜਾ ਉਸ ਨੂੰ ਹਜ਼ਾਰਾਂ ਮਣ ਭਾਰਾ ਲੱਗਣ ਲੱਗਾ ।
ਸਬਜ਼ੀ ਮੰਡੀ ਵੱਲ ਤੇਜ਼ੀ ਨਾਲ ਵਧ ਰਹੇ ਮੀਤੇ ਅੱਗੇ ਉਸ ਦਾ ਅਤੀਤ ਸੁਰਜੀਤ ਹੋਇਆ ਖੜਾ ਸੀ ।
ਮੀਤੇ ਦਾ ਬਚਪਨ ਸਟੇਸ਼ਨ ਅਤੇ ਬੱਸਅੱਡਿਆਂ ਦੀਆਂ ਭੀੜਾਂ ਵਿਚ ਬੀਤਿਆ ਸੀ । ਲੋਕਾਂ ਦੀਆਂ ਜੇਬਾਂ ਕੱਟਣ ਦਾ ਗੁਰ ਉਸ ਨੂੰ ਕਿਸੇ ਹੋਰ ਤੋਂ ਨਹੀਂ, ਸਗੋਂ ਆਪਣੇ ਬਾਪ ਤੋਂ ਮਿਲਿਆ ਸੀ । ਪਹਿਲਾਂ ਉਸ ਨੂੰ ਸਕੂਲ ਜਾਂਦੇ ਬੱਚਿਆਂ ਦੀਆਂ ਜੇਬਾਂ ਕੱਟਣੀਆਂ ਸਿਖਾਈਆਂ ਗਈਆਂ, ਫੇਰ ਤਮਾਸ਼ਾ ਦੇਖ ਰਹੇ ਨੌਜਵਾਨਾਂ ਦੀਆਂ ਅਤੇ ਅਖ਼ੀਰ ਵਿਚ ਬੱਸ ਚੜ੍ਹਦੀਆਂ ਸਵਾਰੀਆਂ ਦੀਆਂ ।
ਪਹਿਲਾਂ ਜੇਬ ਕੱਟਣ ਬਦਲੇ ਉਸ ਨੂੰ ਖਾਣਪੀਣ ਦੀਆਂ ਰੱਜਵੀਆਂ ਚੀਜ਼ਾਂ ਮਿਲਦੀਆਂ ਸਨ, ਫੇਰ ਹਿੱਸਾ ਮਿਲਣ ਲੱਗਾ ਅਤੇ ਅਖ਼ੀਰ ਵਿਚ ਉਹ ਖ਼ੁਦਮੁਖ਼ਤਿਆਰ ਹੋ ਗਿਆ ।
ਬਾਪ ਨੇ ਧੰਦੇ ਦੇ ਲੋਕਾਂ ਨਾਲ ਉਸ ਦੀ ਜਾਣਪਹਿਚਾਣ ਕਰਾਈ । ਅੱਡੇ ਵਿਚ ਦੇਸੂ ਦਾਦੇ ਨਾਲ, ਨਾਲ ਦੇ ਸਾਥੀਆਂ ਨਾਲ । ਕੁੱਲੀਆਂ ਨਾਲ ਅਤੇ ਟਰੈਫ਼ਿਕ ਦੇ ਸਿਪਾਹੀਆਂ ਨਾਲ । ਕਾਮਯਾਬੀ ਸਭ ਦੇ ਮਿਲ ਕੇ ਕੰਮ ਕਰਨ ਵਿਚ ਹੀ ਸੀ । ਕੱਟੀ ਗਈ ਜੇਬ ਵਿਚੋਂ ਕਿਸ ਨੂੰ ਕਿੰਨਾ ਹਿੱਸਾ ਦੇਣਾ , ਇਹ ਸਮਝਾਇਆ ਗਿਆ । ਕੌਣ ਕੀ ਮਦਦ ਕਰੇਗਾ ? ਇਸ ਦੀ ਜਾਣਕਾਰੀ ਦਿੱਤੀ । ਕੁੱਲੀਆਂ ਨੇ ਅਸਾਮੀਆਂ ਦੱਸਣੀਆਂ ਹਨ । ਸਾਮਾਨ ਢੋਂਦੇਢੋਂਦੇ ਉਹ ਅੰਦਾਜ਼ਾ ਲਾਦੇ ਹਨ ਕਿ ਕਿਹੜੀ ਅਸਾਮੀ ਮਾਲਦਾਰ । ਫੜੇ ਜਾਣ 'ਤੇ ਤੁਹਾਨੂੰ ਦੇਸੂ ਦਾਦਾ ਨੇ ਲੋਕਾਂ ਤੋਂ ਛੁਡਾਉਣਾ । ਫੇਰ ਵੀ ਦਾਲ ਨਾ ਗਲੇ ਤਾਂ ਬਾਕੀ ਦਾ ਕੰਮ ਬੱਸਸਟੈਂਡ 'ਤੇ ਤਾਇਨਾਤ ਟਰੈਫ਼ਿਕ ਪੁਲਿਸ ਦਾ ਹੁੰਦਾ । ਉਹਨਾਂ ਦਾ ਡਿਪਟੀ ਤਕ ਹਿਸਾਬਕਿਤਾਬ ਹੁੰਦਾ । ਆਪੇ ਨਿੱਬੜਦੇ ਰਹਿੰਦੇ ਹਨ । ਦੋਚਾਰ ਥੱਪੜ ਜੜਨਗੇ । ਬੰਨ੍ਹ ਕੇ ਬਿਠਾ ਲੈਣਗੇ । ਜਦੋਂ ਲੋਕਾਂ ਦੀ ਭੀੜ ਖਿੰਡ ਜਾਏਗੀ ਤਾਂ ਇਧਰਉਧਰ ਲਿਜਾ ਕੇ ਤੁਹਾਨੂੰ ਛੱਡ ਦੇਣਗੇ ।
ਆਪਣੇ ਸਾਥੀਆਂ ਨਾਲ ਕੋਈ ਬੇਈਮਾਨੀ ਨਹੀਂ ਕਰਨੀ । ਕਿਸੇ ਨਾਲ ਵੀ ਠੱਗੀ ਮਾਰੀ ਤਾਂ ਧੰਦਾ ਚੌਪਟ ਹੋ ਜਾਂਦਾ । ਕੁੱਲੀ ਨੂੰ ਹਿੱਸਾ ਨਾ ਦਿੱਤਾ ਤਾਂ ਉਹ ਆਸਾਮੀ ਕੋਲ ਜਾਂ ਪੁਲਿਸ ਕੋਲ ਮੁਖ਼ਬਰੀ ਕਰ ਦਿੰਦੇ ਹਨ । ਪੁਲਿਸ ਨੂੰ ਪੈਸੇ ਨਾ ਪੁੱਜਣ ਤਾਂ ਮੁਕੱਦਮਾ ਬਣ ਜਾਂਦਾ । ਦਾਦਾ ਨਾਲ ਵਿਗੜ ਗਈ ਤਾਂ ਉਹ ਅੱਡੇ ਵਿਚ ਵੜਨੋਂ ਬੰਦ ਕਰ ਦਿੰਦੈ ।
ਮੀਤੇ ਨੇ ਬੜੀ ਫ਼ੁਰਤੀ ਨਾਲ ਸਾਰੇ ਗੁਣ ਸਿੱਖੇ । ਦਿਨਾਂ ਵਿਚ ਹੀ ਅੰਬਾਲੇ ਅਤੇ ਰਾਜਪੁਰੇ ਤੱਕ ਦੇ ਅੱਡਿਆਂ 'ਤੇ ਉਹ ਕਾਬਜ਼ ਹੋ ਗਿਆ ।
ਉਸ ਸਮੇਂ ਕਦੇ ਮੀਤੇ ਦੇ ਦਿਮਾਗ਼ ਵਿਚ ਵੀ ਨਹੀਂ ਸੀ ਆਇਆ ਕਿ ਦੋ ਵਕਤ ਦੀ ਰੋਟੀ ਕਮਾਉਣ ਲਈ ਉਸ ਨੂੰ ਮੰਡੀਆਂ ਸਾਹਮਣੇ ਖਲੋ ਕੇ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਏਗਾ ਅਤੇ ਮਣਾਂਮੂੰਹੀਂ ਭਾਰ ਢੋਣਾ ਪਏਗਾ ।
ਉਹ ਪਹਿਲਾਂ ਵਾਲਾ ਮੀਤਾ ਹੁੰਦਾ ਤਾਂ ਹੁਣ ਤਕ ਪੰਜਚਾਰ ਸੌ ਰੁਪਿਆ ਕਮਾ ਕੇ ਕਿਸੇ ਹੋਟਲ ਵਿਚ ਬੈਠਾ ਪੈੱਗ ਲਾ ਰਿਹਾ ਹੁੰਦਾ । ਅਜਿਹਾ ਦਿਨ ਤਾਂ ਉਹਨਾਂ ਲਈ 'ਸੀਜ਼ਨ' ਵਾਲਾ ਦਿਨ ਹੁੰਦਾ । ਮਾਤਮ ਵਿਚ ਡੁੱਬੇ ਲੋਕਾਂ ਨੂੰ ਨਾ ਆਪਣੀ ਸੁਧ ਹੁੰਦੀ , ਨਾ ਆਲੇਦੁਆਲੇ ਦੀ । ਚੁਪਕੇ ਜਿਹੇ ਜਿਸ ਮਰਜ਼ੀ ਟੋਲੀ ਵਿਚ ਜਾ ਖੜੋਵੋ । ਜਿਸ ਦੀ ਮਰਜ਼ੀ ਜੇਬ ਵਿਚੋਂ ਪਰਸ ਖਿਸਕਾ ਲਓ ।
ਲੋਕਾਂ ਦੀਆਂ ਜੇਬਾਂ ਖ਼ਾਲੀ ਕਰਨ ਵਾਲੇ ਮੀਤੇ ਦੀ ਇਸ ਸਮੇਂ ਆਪਣੀ ਜੇਬ ਖ਼ਾਲੀ ਸੀ ।
ਉਹ ਵੀ ਸਮਾਂ ਸੀ ਜਦੋਂ ਉਸ ਦੇ ਕੰਮ ਤੋਂ ਖ਼ੁਸ਼ ਹੋ ਕੇ ਉਸ ਦੇ ਬਾਪ ਨੇ ਜੇਬਤਰਾਸ਼ੀ ਦਾ ਸਾਰਾ ਕੰਮ ਉਸ ਦੇ ਹਵਾਲੇ ਕਰ ਕੇ ਆਪ ਹੋਰ ਧੰਦਾ ਅਪਣਾ ਲਿਆ ਸੀ ।
ਉਸ ਦਾ ਬਾਪ ਤਰੱਕੀ ਕਰ ਕੇ ਰਾਜਸਥਾਨ ਚਲਾ ਗਿਆ ਸੀ । ਉਥੇ ਉਹ ਡਾਕੇ ਮਾਰਨ ਲੱਗਾ ਸੀ । ਇਥੋਂ ਦੇ ਕਿਸੇ ਥਾਣੇਦਾਰ ਨੇ ਉਸ ਦੀ ਜਾਣਪਹਿਚਾਣ ਡਾਕੂਆਂ ਦੇ ਕਿਸੇ ਗਰੋਹ ਨਾਲ ਕਰਵਾ ਦਿੱਤੀ ਸੀ ।
ਉਧਰ ਬਾਪ ਨੋਟਾਂ ਦੇ ਥੱਬੇ ਲੈਲੈ ਆਦਾ, ਇਧਰ ਮੀਤਾ ਉਸਤਾਦ ਬਣ ਗਿਆ । ਮੀਤੇ ਨੇ ਪੰਜਚਾਰ ਚੇਲੇ ਮੁੰਨ ਲਏ । ਜਿਹੜਾ ਵੀ ਜੇਬ ਕੱਟਦਾ, ਮੀਤੇ ਅੱਗੇ ਲਿਆ ਰੱਖਦਾ । ਉਹ ਕਈ ਕਈ ਦਿਨ ਸ਼ਰਾਬ ਪੀਂਦੇ ਰਹਿੰਦੇ, ਮੁਰਗ਼ੇ ਖਾਂਦੇ ਅਤੇ ਚਰਸ ਪੀਂਦੇ । ਲੁਧਿਆਣੇ ਜਾ ਕੇ ਨਵੇਨਵੇਂ ਕੱਪੜੇ ਖ਼ਰੀਦਦੇ, ਫ਼ਿਲਮਾਂ ਦੇਖਦੇ ਅਤੇ ਫੇਰ ਜ਼ਨਾਨੀਬਾਜ਼ੀ ਲਈ ਅੱਡਿਆਂ 'ਤੇ ਚਲੇ ਜਾਂਦੇ । ਜਿੰਨਾਂ ਚਿਰ ਸਾਰੇ ਪੈਸੇ ਮੁੱਕ ਨਾ ਜਾਂਦੇ, ਉਹ ਲੁਧਿਆਣੇ ਟਿਕੇ ਰਹਿੰਦੇ ।
ਮਾੜੇ ਦਿਨ ਆਏ ਤਾਂ ਦਿਨਾਂ ਵਿਚ ਹੀ ਪਾਸਾ ਪੁੱਠਾ ਪੈ ਗਿਆ । ਰਾਜਸਥਾਨ ਪੁਲਿਸ ਨੇ ਉਸ ਦਾ ਬਾਪ ਫੜ ਲਿਆ । ਪੁਲਿਸ ਨੂੰ ਉਹ ਕਈਆਂ ਕਤਲਾਂ ਵਿਚ ਲੋੜੀਂਦਾ ਸੀ । ਸਰਕਾਰ ਨੇ ਉਸ ਦੇ ਸਿਰ 'ਤੇ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ । ਉਸ ਨੂੰ ਉਮਰ ਕੈਦ ਹੋ ਗਈ । ਪਿੱਛੋਂ ਮੀਤੇ ਦੀ ਮਾਂ ਨੂੰ ਇਕ ਸਿਪਾਹੀ ਭਜਾ ਕੇ ਲੈ ਗਿਆ ।
ਇਕੱਲੇ ਰਹਿ ਗਏ ਮੀਤੇ ਦਾ ਵੀ ਬੁਰਾ ਹਾਲ ਹੋ ਗਿਆ । ਉਹ ਕਈ ਵਾਰ ਫੜਿਆ ਜਾ ਚੁੱਕਾ ਸੀ । ਕਈ ਥਾਣਿਆਂ ਦੀ ਪੁਲਿਸ ਉਸ ਨੂੰ ਕੁਟਾਪਾ ਚਾੜ੍ਹ ਚੁੱਕੀ ਸੀ ।
ਪੁਲਿਸ ਦਾ ਧੁਰਗ ਹਿੱਲ ਗਿਆ ਸੀ । ਹਰ ਕਿਸੇ ਨੇ ਆਪਣਾ ਰੇਟ ਦੁਗਣਾ ਕਰ ਦਿੱਤਾ ਸੀ । ਸਾਰੀ ਰਕਮ ਹੀ ਹੜੱਪ ਕਰਨ ਨੂੰ ਤੁਰੇ ਫਿਰਦੇ ਰਹਿੰਦੇ ਸਨ । ਜੇਬ ਪੰਜ ਸੌ ਦੀ ਕੱਟੋ, ਹਜ਼ਾਰ, ਉਹਨਾਂ ਨੂੰ ਚਾਹੀਦਾ ਸੀ । ਪੰਜਾਹ ਤਰ੍ਹਾਂ ਦੀ ਪੁਲਿਸ ਤੁਰੀ ਫਿਰਦੀ ਸੀ । ਕੋਈ ਗੁੰਡਾ ਸਟਾਫ਼ ਤਾਂ ਕੋਈ ਸੀ.ਆਈ.ਏ. ਇਹ ਸਿਟੀ ਦੀ ਪੁਲਿਸ ਅਤੇ ਇਹ ਥਾਣੇ ਦੀ । ਹਿਸਾਬਕਿਤਾਬ ਕਰਦੇ ਕਰਦੇ ਮੀਤਾ ਮਲੰਗ ਹੋ ਜਾਂਦਾ । ਜੇਬ ਚਾਹੇ ਪਟਿਆਲੇ ਕੱਟੀ ਗਈ ਹੋਵੇ ਚਾਹੇ ਅੰਮਿਰਤਸਰ, ਹਿੱਸਾ ਇਥੋਂ ਦੀ ਪੁਲਿਸ ਮੰਗ ਕੇ ਬੈਠ ਜਾਂਦੀ ਸੀ । ਭੁੱਲਭੁਲੇਖੇ ਕਦੇ ਕਿਸੇ ਮੋਹਤਬਰ ਦੀ ਜਾਂ ਪੁਲਿਸ ਦੇ ਕਿਸੇ ਖ਼ਾਸ ਵਾਕਫ਼ ਦੀ ਜੇਬ ਕੱਟੀ ਜਾਂਦੀ ਤਾਂ ਉਸ ਦਾ ਸਾਰਾ ਹਰਜਾਨਾ ਮੀਤੇ ਨੂੰ ਦੇਣਾ ਪੈਂਦਾ ।
ਹਿੱਸੇ ਪੱਤੀਆਂ ਪੁਲਿਸ ਖਾ ਜਾਂਦੀ । ਪੈਸੇ ਜੇਬਕਤਰੇ ਦੇਣ ।
ਪੁਲਿਸ ਤੋਂ ਤੰਗ ਆਏ ਮੀਤੇ ਦੇ ਸਾਥੀ ਸ਼ਹਿਰ ਛੱਡ ਗਏ । ਕਈ ਕੈਦਾਂ ਕੱਟ ਰਹੇ ਸਨ ।
ਮੀਤਾ ਵੀ ਹੰਭ ਚੁੱਕਾ ਸੀ । ਉਸ ਨੂੰ ਕਈ ਵਾਰ ਕੈਦ ਕੱਟਣੀ ਪਈ ਸੀ । ਹਰ ਵਾਰ ਉਹ ਤੋਬਾ ਕਰ ਕੇ ਬਾਹਰ ਆਦਾ । ਆਦਿਆਂ ਹੀ ਕੋਈ ਨਾ ਕੋਈ ਪੁਲਸੀਆ ਉਸ ਦੀ ਪਿੱਠ ਥਾਪੜ ਦਿੰਦਾ ।
'ਕੰਮ ਸ਼ੁਰੂ ਕਰ । ਮੈਂ ਆਪੇ ਸਾਂਭ ਲੂੰ ।'
ਸਾਂਭਣਾ ਕਿਸ ਨੇ ਹੁੰਦਾ ? ਜਿੰਨਾ ਚਿਰ ਮਾਲ ਮਿਲਦਾ ਰਹਿੰਦਾ, ਮੀਤੇ ਨਾਲ ਘਿਓ ਖਿਚੜੀ ਬਣੇ ਰਹਿੰਦੇ । ਕੋਈ ਭੀੜ ਪੈ ਜਾਂਦੀ ਤਾਂ ਮੂੰਹ ਫੇਰ ਲੈਂਦੇ ।
ਹਿਸਟਰੀਸ਼ੀਟ ਦਾ ਕੋਹੜ ਉਸ ਨੂੰ ਚੰਬੜ ਚੁੱਕਾ ਸੀ । ਮਹੀਨੇ ਬਾਅਦ ਉਸ ਦੀ ਥਾਣੇ ਹਾਜ਼ਰੀ ਲੱਗਦੀ । ਹਾਜ਼ਰੀ ਕਾਹਦੀ ਲੱਗਦੀ ਸੀ, ਸਿਪਾਹੀ, ਮੁਨਸ਼ੀ ਤੋਂ ਲੈ ਕੇ ਥਾਣੇਦਾਰ ਤਕ ਸਭ ਦੀਆਂ ਜੇਬਾਂ ਭਰਨੀਆਂ ਪੈਂਦੀਆਂ ।
ਹੱਥਾਂ ਪੈਰਾਂ ਦੇ ਨਿਸ਼ਾਨਾਂ ਤੋਂ ਲੈ ਕੇ ਫ਼ੋਟੋਆਂ ਤਕ ਥਾਣੇ ਦੀਆਂ ਮਿਸਲਾਂ ਨਾਲ ਚਿਪਕ ਗਈਆਂ । ਵਾਰਦਾਤ ਕਿਤੇ ਵੀ ਹੋਈ ਹੁੰਦੀ, ਮੀਤੇ ਦੇ ਘਰ ਦਸਤਕ ਜ਼ਰੂਰ ਹੁੰਦੀ । ਕਈ ਵਾਰ ਕਈਕਈ ਥਾਣੇ ਦੇਖਣੇ ਪੈਂਦੇ । ਹਰ ਥਾਂ ਕੁੱਟਮਾਰ, ਲੁੱਟਖਸੁੱਟ ।
ਲੁੱਟਖਸੁੱਟ ਅਤੇ ਕੁੱਟਮਾਰ ਯਾਦ ਕਰ ਕੇ ਮੀਤੇ ਦਾ ਭਟਕਿਆ ਮਨ ਫੇਰ ਥਾਂ ਸਿਰ ਆ ਗਿਆ । ਜੇਬਾਂ ਕੱਟਣੀਆਂ ਛੱਡ ਕੇ ਉਸ ਨੇ ਚੰਗਾ ਹੀ ਕੀਤਾ ਸੀ । ਨਹੀਂ ਤਾਂ ਬੰਟੀ ਦੇ ਗੁੰਮ ਹੁੰਦਿਆਂ ਹੀ ਉਸ ਦੀ ਹੱਡੀਪਸਲੀ ਇਕ ਹੋ ਜਾਣੀ ਸੀ ।
ਕਰਫ਼ਿਊ ਵਾਲੇ ਦਿਨਾਂ ਵਿਚ ਇਕ ਵਾਰ ਉਸ ਦੇ ਘਰ 'ਤੇ ਰੇਡ ਹੋ ਚੁੱਕਾ ਸੀ । ਸ਼ੁਕਰ ਸੀ ਕਿ ਉਹ ਉਸ ਸਮੇਂ ਆਪਣੇ ਘਰ ਹੀ ਸੀ । ਗਿੱਲੇ ਗੋਹੇ ਨਾਲ ਅੱਗ ਬਾਲਣ ਦੇ ਯਤਨ ਕਰਦਾ ਅੱਖਾਂ ਵਿਚੋਂ ਪਾਣੀ ਬਹਾ ਰਿਹਾ ਸੀ । ਉਸ ਨੂੰ ਹਾਜ਼ਰ ਬੈਠਾ ਦੇਖ ਕੇ ਪੁਲਿਸ ਦੀਆਂ ਅੱਖਾਂ ਠੰਢੀਆਂ ਹੋ ਗਈਆਂ ਸਨ । ਉਸ ਦੀ ਧੌਣ ਵਿਚ ਦੋਚਾਰ ਜੜ ਕੇ ਹੀ ਉਹ ਖਹਿੜਾ ਛੱਡ ਗਏ ਸਨ । ਵੱਡੀਆਂ ਵੱਡੀਆਂ ਮਾਰਾਂ ਸਹਿਣ ਵਾਲੇ ਮੀਤੇ ਲਈ ਇਹ ਤਾਂ ਝੂੰਗਾ ਹੀ ਸੀ । ਉਸ ਨੇ ਲੱਖ ਵਾਰ ਧਰਤੀ ਨਮਸਕਾਰੀ । ਉਸ ਨੂੰ ਥਾਣੇ ਨਹੀਂ ਸੀ ਲਿਜਾਇਆ ਗਿਆ ।
ਮੀਤੇ ਦੇ ਥਾਣੇ ਨੇੜੇ ਪਹੁੰਚਦਿਆਂਪਹੁੰਚਦਿਆਂ ਮੁੜ ਸਾਰਾ ਬਜ਼ਾਰ ਖ਼ਾਲੀ ਹੋ ਗਿਆ । ਲੋਕ ਸੌਦਾਪੱਤਾ ਖ਼ਰੀਦਣਾ ਵਿਚੇ ਛੱਡ ਕੇ ਘਰਾਂ ਨੂੰ ਮੁੜ ਪਏ । ਲੋਕਾਂ ਵਿਚਲੀ ਫੁਰਤੀ ਖੰਭ ਬਣ ਗਈ ਸੀ । ਲੱਗਦਾ ਸੀ ਉਹਨਾਂ ਦੀ ਭੁੱਖ ਮਿਟ ਗਈ ਜਾਂ ਫੇਰ ਉਹਨਾਂ ਨੂੰ ਸੌਦੇਪੱਤੇ ਦੀ ਜ਼ਰੂਰਤ ਹੀ ਨਹੀਂ ਰਹੀ ।
''ਕੀ ਗੱਲ ਹੋ ਗਈ ਬਈ ?'' ਆਖ਼ਰ ਮੀਤੇ ਨੇ ਕੋਲੋਂ ਲੰਘਦੇ ਇਕ ਰਿਕਸ਼ੇ ਵਾਲੇ ਤੋਂ ਪੁੱਛਿਆ ।
''ਕੀ ਦੱਸਾਂ ਭਰਾਵਾ ! ਕਹਿੰਦੇ ਕੋਈ ਬੰਟੀ ਦੀ ਲਾਸ਼ ਡੰਗਰਾਂ ਵਾਲੇ ਹਸਪਤਾਲ ਵਿਚ ਸੁੱਟ ਗਿਐ । ਪਤਾ ਨੀ ਕਿਹੋ ਜੇ ਦਿਨ ਆ ਗੇ । ਮਨਾਂ 'ਚ ਜਮਾਂ ਈ ਕਿਰਕ ਨੀ ਰਹੀ, ਭਾਣਾ ਵਰਤ ਗਿਐ ।'' ਸੰਖੇਪ 'ਚ ਸਾਰਾ ਕਿੱਸਾ ਸੁਣਾ ਕੇ ਰਿਕਸ਼ੇ ਵਾਲਾ ਤੇਜ਼ਤੇਜ਼ ਪੈਡਲ ਮਾਰਨ ਲੱਗਾ । ਉਹ ਵੀ ਜਲਦੀਜਲਦੀ ਚਾਰ ਰੁਪਏ ਕਮਾਉਣ ਦੀ ਤਮੰਨਾ ਰੱਖਦਾ ਸੀ ।
ਮੀਤੇ ਨੂੰ ਸਾਰਾ ਮਾਜਰਾ ਸਮਝ ਆ ਗਿਆ । ਉਸ ਦਾ ਆਪਣਾ ਦਿਲ ਵੀ ਧੱਕਧੱਕ ਕਰਨ ਲੱਗਾ । ਉਸ ਦੀਆਂ ਅੱਖਾਂ ਸਿੰਮ ਆਈਆਂ, ਇਹ ਸੱਚਮੁੱਚ ਅੱਤਿਆਚਾਰ ਸੀ ।
ਮੀਤਾ ਵੀ ਜੇਬਾਂ ਕੱਟਦਾ ਰਿਹਾ ਸੀ, ਪਰ ਉੇਸ ਨੇ ਤਾਂ ਕਦੇ ਕਿਸੇ ਭਈਏ ਜਾਂ ਮਾੜੇ ਮੰਗਤੇ ਦੀ ਜੇਬ ਨਹੀਂ ਸੀ ਕੱਟੀ । ਹਮੇਸ਼ਾ ਮੋਟੀਆਂ ਅਸਾਮੀਆਂ ਨੂੰ ਹੀ ਹੱਥ ਪਾਇਆ ਸੀ । ਉਹਨਾਂ ਨੇ ਬਦਲਾ ਲੈਣਾ ਸੀ ਤਾਂ ਲਾਲੇ ਤੋਂ ਲੈਂਦੇ । ਬੰਟੀ ਨੇ ਕੀ ਵਿਗਾੜਿਆ ਸੀ ? ਝ ਤਾਂ ਲਾਲੇ ਦਾ ਵੀ ਕੀ ਕਸੂਰ ਸੀ ? ਪੈਸੇ ਚਾਹੀਦੇ ਹਨ ਤਾਂ ਬੈਂਕ ਲੁੱਟਣ । ਲਾਲੇ ਕੋਲ ਵੀ ਕੀ ? ਉਹ ਵੀ ਤਾਂ ਮਸਾਂ ਦਿਨਕੱਟੀ ਕਰਦਾ ।
....ਚਲਦਾ...