ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਦਲਵੀਰ ਸਿੰਘ ਲੁਧਿਆਣਵੀ ਦਾ ਰੂਬਰੂ (ਖ਼ਬਰਸਾਰ)


    prednisolone online

    prednisolone pharmacy click buy prednisolone 5mg tablets uk

    ਲੁਧਿਆਣਾ -- ਸਰਕਾਰੀ ਇੰਨ-ਸਰਵਿਸ ਟ੍ਰੇਨਿੰਗ ਸੈਂਟਰ, ਲੁਧਿਆਣਾ ਵੱਲੋਂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਬਹੁ-ਪੱਖੀ ਵਿਕਾਸ ਲਈ ਚੱਲ ਰਹੀ ਸੈਮੀਨਾਰਾਂ ਦੀ ਲੜੀ ਵਿਚ ਵੱਖ-ਵੱਖ ਵਿਸ਼ਿਆਂ 'ਤੇ ਮਾਹਿਰਾਂ ਤੋਂ ਭਾਸ਼ਣ ਕਰਵਾਏ ਜਾਂਦੇ ਹਨ ਤਾਂ ਜੋ ਸਿੱਖਿਆਰਥੀ ਵੀ ਚਹੁ-ਮੁਖੀਆ 'ਗੁਰੂ' ਬਣ ਕੇ ਬੱਚਿਆਂ ਨੂੰ ਆਕਾਸ਼ ਤੋਂ ਪਤਾਲ ਤੱਕ ਦਾ ਗਿਆਨ ਕਰਵਾ ਸਕੇ, ਸਮਾਜਿਕ ਬੁਰਾਈਆਂ ਤੋਂ ਬਚਾ ਸਕੇ। ਇਸ ਸੈਮੀਨਾਰ ਵਿਚ ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ ਬਲਾਕ ਦੇ ਭਾਸ਼ਾ ਅਧਿਆਪਕ ਸ਼ਾਮਿਲ ਹੋਏ ਸਨ। ਪ੍ਰਧਾਨਗੀ ਮੰਡਲ ਵਿਚ ਉਘੇ ਨਾਵਲਕਾਰ ਦਲਵੀਰ ਸਿੰਘ ਲੁਧਿਆਣਵੀ, ਪ੍ਰਿੰ: ਰਣਜੀਤ ਸਿੰਘ ਮੱਲ੍ਹੀ, ਕੋਆਰਡੀਨੇਟਰ ਮੈਡਮ ਮਨਜੀਤ ਕੌਰ, ਮੈਡਮ ਬਲਵਿੰਦਰ ਕੌਰ, ਡਾ ਸੁਰਿੰਦਰ ਸਿੰਘ  ਅਤੇ ਮੈਡਮ ਪ੍ਰਵੀਨ ਨੇ ਸ਼ਿਰਕਤ ਕੀਤੀ।


    ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲ ਵਿਧਾ 'ਤੇ ਭਾਸ਼ਣ ਦਿੰਦਿਆਂ ਕਿਹਾ ਕਿ ਨਾਵਲ ਸਾਹਿਤ ਦੀ ਸਭ ਤੋਂ ਸ਼ਕਤੀਸ਼ਾਲੀ ਵਿਧਾ ਹੈ, ਜੋ ਦੂਜੀਆਂ ਵਿਧਾਵਾਂ ਨੂੰ ਆਪਣੇ ਕਲਾਵੇ ਵਿਚ ਸਮੇਟ ਲੈਣ ਦੀ ਸਮਰੱਥਾ ਰੱਖਦੀ ਹੈ।ਇਸ ਦੀਆਂ ਜੜ੍ਹਾਂ ਮਹਾਂਭਾਰਤ, ਲੋਕ-ਸਾਹਿਤ ਅਤੇ ਸਾਖੀ-ਪਰੰਪਰਾਵਾਂ ਨੂੰ ਜਾ ਛੂੰਹਦੀਆਂ ਹਨ। ਨਾਵਲ ਦੀ ਸਿਰਜਣਾ ਕਰਨਾ ਵੀ ਬੱਚਾ ਜੰਮਣ ਦੀ ਪ੍ਰਕਿਰਿਆ ਵਾਂਗਰ ਹੀ ਹੈ। ਕਥਾਨਕ ਦਾ ਖ਼ਾਕਾ ਜਿਹਾ ਕਈ ਮਹੀਨਿਆਂ ਪਹਿਲਾਂ ਤੋਂ ਤਿਆਰ ਹੋਣਾ ਸ਼ੁਰੂ ਹੋ ਜਾਂਦਾ; ਪਾਤਰ ਵੱਧਦੇ-ਫੁੱਲਦੇ ਰਹਿੰਦੇ ਨੇ। ਜਿਉਂ ਜਿਉਂ ਖਰੜੇ ਦਾ ਭਾਰ ਵਧੀ ਜਾਂਦਾ, ਤਿਉਂ ਤਿਉਂ ਪੀੜਾਂ ਦਾ ਵਧਣਾ ਸੁਭਾਵਿਕ ਹੁੰਦਾ ਹੈ। ਆਖਿਰ ਉਹ ਕਰਮਾਵਾਲਾ ਦਿਨ ਵੀ ਆ ਹੀ ਜਾਂਦਾ ਹੈ, ਜਿਸ ਦਿਨ ਪੁਸਤਕ ਲੋਕ ਅਰਪਣ ਹੋਣੀ ਹੁੰਦੀ ਹੈ। 
    ਲੁਧਿਆਣਵੀ ਨੇ ਆਪਣੇ ਨਾਵਲ 'ਓਇ ਭੀ ਚੰਦਨੁ ਹੋਇ ਰਹੇ' 'ਤੇ ਬੋਲਦਿਆਂ ਕਿਹਾ ਕਿ ਇਹ ਨਾਵਲ ਪੇਂਡੂ ਸਿੱਖਿਆ ਨੂੰ ਉਚਿਆਉਂਦਾ, ਨਾਰੀ ਸ਼ਕਤੀ ਨੂੰ ਹੋਰ ਬਖਸ਼ਦਾ ਅਤੇ ਸਮਾਜਿਕ ਕੁਰੀਤੀਆਂ ਦੀ ਥੇਹ 'ਤੇ ਗਿਆਨ ਦਾ ਦੀਵਾ ਬਾਲਦਾ ਹੋਇਆ ਨਿੱਗਰ ਸਮਾਜ ਦੀ ਸਿਰਜਣਾ ਵਿਚ ਅਗਾਂਹਵਧੂ ਕਦਮ ਹੈ।
    ਪ੍ਰਿੰ: ਰਣਜੀਤ ਸਿੰਘ ਮੱਲ੍ਹੀ ਨੇ ਦਲਵੀਰ ਸਿੰਘ ਲੁਧਿਆਣਵੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੁਧਿਆਣਵੀ ਨੇ ਪੰਜਾਬੀ ਨਾਵਲ ਵਿਧਾ ਬਾਰੇ ਗਿਆਨ-ਵਰਧਕ ਗੱਲਾਂ ਕੀਤੀਆਂ ਹਨ, ਜੋ ਅਜੋਕੀ ਨੌਜਵਾਨ ਪੀੜ੍ਹੀ ਦਾ ਰਾਹ ਰੋਸ਼ਨ ਕਰਨਗੀਆਂ, ਸਮਾਜ ਨੂੰ ਸੇਧ ਦੇਣਗੀਆਂ। ਇਸ ਮੌਕੇ 'ਤੇ ਦਲਵੀਰ ਸਿੰਘ ਲੁਧਿਆਣਵੀ ਨੂੰ ਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 
    ਮੈਡਮ ਮਨਜੀਤ ਕੌਰ ਅਤੇ ਮੈਡਮ ਬਲਵਿੰਦਰ ਕੌਰ ਨੇ ਵਿਚਾਰਾਂ ਦੀ ਸਾਂਝ ਰੱਖਦਿਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲ ਪ੍ਰਕਿਰਿਆ ਕਰਦੇ ਸਮੇਂ ਕਿਹੜੀਆਂ ਗੱਲਾਂ ਧਿਆਨਗੋਚਰੇ ਰੱਖਣੀਆਂ ਚਾਹੀਦੀਆਂ ਹਨ, ਉਨ੍ਹਾਂ ਬਾਰੇ ਵਿਸਥਾਰਪੂਰਵਿਕ ਵੇਰਵਾ ਦਿੱਤਾ ਹੈ ਤਾਂ ਜੋ ਇਸ ਵਿਧਾ ਨਾਲ ਹੋਰ ਲੇਖਕ ਜੁੜ ਸਕਣ।  
    ਡਾ. ਸੁਰਿੰਦਰ ਸਿੰਘ ਅਤੇ ਮੈਡਮ ਪ੍ਰਵੀਨ ਰਾਣੀ ਨੇ ਸਾਂਝੇ ਵਿਚਾਰ ਰੱਖਦਿਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲ ਵਿਧਾ ਬਾਰੇ ਚਰਚਾ ਕਰਦਿਆਂ ਸਰੋਤਿਆਂ ਨੂੰ ਇਸ ਤਰ੍ਹਾਂ ਕੀਲ ਰੱਖਿਆ ਜਿਉਂ ਸੁਰਮਈ ਸ਼ਾਮ ਚੱਲ ਰਹੀ ਹੋਵੇ। 
    ਇਸ ਮੌਕੇ 'ਤੇ ਜਸਵੰਤ ਸਿੰਘ ਸਰਾਭਾ ਨੇ ਬਾਲ-ਸਾਹਿਤ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਤੇ ਨਾਲ ਹੀ ਆਪਣੀਆਂ ਨਵੀਆਂ ਕਿਤਾਬਾਂ ਦੀ ਸਾਂਝ ਪਾਈ। 
    ਸੀਨੀਅਰ ਲੈਕਚਰਾਰ ਸ. ਸੁਰਿੰਦਰਪਾਲ ਸਿੰਘ, ਉੱਜਲਵੀਰ ਸਿੰਘ ਦੇ ਇਲਾਵਾ ਸਿਖਿਆਰਥੀਆਂ ਨੇ ਵੀ ਵਾਰਤਾਲਾਤ ਵਿਚ ਹਿੱਸਾ ਲੈਂਦਿਆਂ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ ਵਿਧਾ ਪ੍ਰਤੀ ਦਿੱਤਾ ਗਿਆ ਭਾਸ਼ਣ ਰੂਬਰੂ ਹੋ ਨਿੱਬੜਿਆ।

    ਡਾ ਸੁਰਿੰਦਰ ਸਿੰਘ