ਜੈਕਾਰਿਆਂ ਦੇ ਸ਼ੋਰ 'ਵਿੱਚ  ਇਨਸਾਫ  ਮਰ ਜਾਏਗਾ
ਫਿਰ ਕੌਣ ਨੇਕ  ਬੰਦਾ ਕੋਰਟ ਦੇ ਦਰ ਜਾਏਗਾ    
     
ਕਰਦੇ ਰਹੇ ਗਲਤੀ ਤੇ ਗਲਤੀ ਹਰ ਵਾਰ ਇਸ ਤਰਾਂ
ਅਥਰਾ ਘੋੜਾ ਤਾਰੀਖ ਦਾ ਲੈ ਨ੍ਹੇਰੇ ਘਰ ਜਾਏਗਾ
ਜੇ ਬਾਜ æਸਿਰ ਤੋਂ ਖੋਹ ਕੇ ਉੱਡੇ  ਸੋਚ ਦੀ ਸੁੱਚੀ ਪੱਗ 
ਤਾਂ ਦੂਰ ਨਾ ਦਿਸਦੇ ਉਹ ਦਿਨ ਸਿਰ ਵੀ ਉਤਰ ਜਾਏਗਾ
ਲਹਿਰਾ ਕੇ ਤੇਗ ਨੂੰ ਆਪ ਇਉਂ ਧਮਕਾ ਕੇ ਗੁਰਮਤੇ ਨਾ ਕਰੋ
ਗੋਬਿੰਦ ਨਾਨਕ ਦਾ ਦੀਂਨ  ਗੁਰਮੁਖੋ ਐਂ ਮਰ ਜਾਏਗਾ
ਬੇੜੀ ਭੰਵਰ ਵਿੱਚ ਫਸ ਗਈ ਤਾਂ ਚੱਪੂ ਕੰਮ ਨਾ ਦੇਣਗੇ
ਫਿਰ ਭਾਗ ਸੱਭ ਮੁਸਾਫਿਰਾਂ  ਦਾ ਡੂੰਘੇ ਹਰ ਜਾਏਗਾ
ਲੋਕਾਂ ਨੇ ਮਜ੍ਹਬੀ ਰੰਗ ਦਾ ਕਸ਼ਟ ਝੱਲਿਆ ਹੈ ਅਥਾਹ
ਸਹਿ ਨੀਂ ਹੋਣਾ ਜੇ ਭੜਕਾਊ ਸ਼ਰਾਰਤ ਉਹ  ਕਰ ਜਾਏਗਾ
ਦਰਸ਼ਨ ਯੁਗਾਂ ਤੋਂ ਕਰ ਰਿਹਾ ਬਾਸੀ ਸਦਾ ਹੀ ਦੁਆ
ਮੌਲਾ ਕਰੇ ਬਖਸ਼ਿਸ ਹਰ ਤਰਫ ਨ੍ਰੂਰ  ਝਰ  ਜਾਏਗਾ