ਸਰਕਾਰੀ ਮਿਡਲ ਸਕੂਲ ਮਹਿਤਾ
ਮੇਰਾ ਮਨ ਧੌਲੇ ਤੋਂ ਉਚਾਟ ਹੋ ਗਿਆ ਸੀ। ਇਸ ਦਾ ਕਾਰਨ ਸ਼ਾਇਦ ਇਥੋਂ ਦੀ ਗੰਧਲੀ ਸਿਆਸਤ ਸੀ ਤੇ ਕੁਝ ਅਧਿਆਪਕਾਂ ਦਾ ਦੋਗਲਾ ਰੋਲ ਸੀ। ਉਂਜ ਵੀ ਮੈਂ ਘਰ ਦੇ ਨੇੜੇ ਮਹਿਤੇ ਵਿਖੇ ਮਿਡਲ ਸਕੂਲ ਬਣਨ ਕਾਰਨ ਇਸ ਮੌਕੇ ਨੂੰ ਹੱਥੋਂ ਗੁਆਉਣਾ ਨਹੀਂ ਸੀ ਚਾਹੁੰਦਾ। ਉਥੇ ਮਾਸਟਰ ਕੇਡਰ ਦੀਆਂ ਦੋ ਪੋਸਟਾਂ ਸਨ ਇਕ 'ਤੇ ਗਿਆਨ ਚੰਦ ਸ਼ਰਮਾ ਪਹਿਲਾਂ ਹੀ ਆਪਣੀ ਬਦਲੀ ਕਰਵਾ ਕੇ ਹਾਜ਼ਰ ਹੋ ਚੁੱਕਿਆ ਸੀ। ਉਹ ਢਿੱਲੋਂ ਗਰੁੱਪ ਦਾ ਗੌਰਮਿੰਟ ਟੀਚਰਜ਼ ਯੂਨੀਅਨ ਦਾ ਆਗੂ ਸੀ। ਨੱਠ-ਭੱਜ ਕਰਕੇ ਦੂਜੀ ਅਸਾਮੀ 'ਤੇ ਮੈਂ ਆਪਣੇ ਆਰਡਰ ਕਰਵਾ ਲਏ ਅਤੇ ੫-੧੨-੧੯੭ਂ ਨੂੰ ਸਰਕਾਰੀ ਮਿਡਲ ਸਕੂਲ ਮਹਿਤੇ ਵਿਚ ਆ ਹਾਜ਼ਰ ਹੋਇਆ।
ਸ਼ਰਮਾ ਜੀ ਤੇ ਮੈਨੂੰ ਦੋਹਾਂ ਨੂੰ ਹੀ ਇਹ ਨਿਸਚਾ ਸੀ ਕਿ ਮੈਂ ਉਹਨਾਂ ਤੋਂ ਸੀਨੀਅਰ ਹਾਂ, ਜਿਸ ਕਾਰਨ ਮੇਰੇ ਨਾਂਹ-ਨਾਂਹ ਕਰਨ 'ਤੇ ਵੀ ਮੈਨੂੰ ਮੁੱਖ ਅਧਿਆਪਕ ਦਾ ਚਾਰਜ ਦੇ ਦਿੱਤਾ ਗਿਆ।
ਸਰਕਾਰੀ ਮਿਡਲ ਸਕੂਲ ਮਹਿਤਾ ਦੇ ਬਹੁਤੇ ਅਧਿਆਪਕ ਜਾਂ ਤਾਂ ਤਪਾ ਦੇ ਸਨ ਤੇ ਜਾਂ ਨੇੜੇ ਦੇ ਹੋਰ ਪਿੰਡਾਂ ਤੋਂ ਆਉਂਦੇ ਸਨ। ਉਂਜ ਵੀ ਮੇਰੇ ਸਮੇਂ ਸਿਰ ਸਕੂਲ ਪਹੁੰਚਣ ਕਾਰਨ ਕੋਈ ਲੇਟ ਆਉਣ ਦੀ ਜੁਰਅਤ ਨਹੀਂ ਸੀ ਕਰਦਾ। ਕੁਝ ਮਿਡਲ ਕਲਾਸਾਂ ਦੇ ਅਧਿਆਪਕ ਗਰਮੀ ਦੀਆਂ ਛੁੱਟੀਆਂ ਪਿੱਛੋਂ ਨਵੇਂ ਨਿਯੁਕਤੀ ਆਰਡਰ ਲੈ ਕੇ ਆਉਂਦੇ ਕਿਉਂਕਿ ਇਹਨਾਂ ਅਸਾਮੀਆਂ ਉਤੇ ਕੰਮ ਕਰਨ ਵਾਲੇ ਅਧਿਆਪਕ ਛੁੱਟੀਆਂ ਤੋਂ ਪਹਿਲਾਂ ਫਾਰਗ ਕਰ ਦਿੱਤੇ ਜਾਂਦੇ ਸਨ। ਦਰਜਾ ਚਾਰ ਪੋਸਟ ਉਤੇ ਇਕ ਨੂੰ ਛੱਡ ਕੇ ਬਾਕੀ ਕਿਸੇ ਕਰਮਚਾਰੀ ਨੇ ਸਕੂਲ ਦੇ ਮਾਹੌਲ ਨੂੰ ਖਰਾਬ ਨਹੀਂ ਸੀ ਕੀਤਾ ਪਰ ਸਾਡੇ ਅਧਿਆਪਕਾਂ ਦਾ ਏਕਾ ਹੋਣ ਕਾਰਨ ਉਹ ਦਰਜਾ ਚਾਰ ਕਰਮਚਾਰੀ ਵੀ ਗਿਆਨੀ ਜ਼ੈਲ ਸਿੰਘ ਦੇ ਕਰੀਬੀ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਆਪੇ ਹੀ ਬਦਲੀ ਕਰਵਾ ਕੇ ਚਲਾ ਗਿਆ ਸੀ। ਦਫਤਰ ਦੇ ਲਿਖਣ-ਪੜ੍ਹਨ ਦੇ ਕੰਮ ਤੋਂ ਲੈ ਕੇ ਜਮਾਤਾਂ ਵਿਚ ਅੰਗਰੇਜ਼ੀ ਤੇ ਸਮਾਜਿਕ ਸਿਖਿਆ ਪੜ੍ਹਾਉਣ ਦੇ ਸਾਰੇ ਕੰਮ ਮੈਂ ਉਸੇ ਜੁਗਤ ਨਾਲ ਹੀ ਕਰਿਆ ਕਰਦਾ ਸੀ, ਜਿਸ ਜੁਗਤ ਨਾਲ ਮੈਂ ਸਰਕਾਰੀ ਮਿਡਲ ਸਕੂਲ ਰੂੜੇਕੇ ਕਲਾਂ ਕਰਦਾ ਹੁੰਦਾ ਸੀ। ਇਸ ਤਰ੍ਹਾਂ ਮੇਰੀ ਬਚੀ ਖੁਚੀ ਨਜ਼ਰ ਤੋਂ ਮੈਂ ਆਪਣੀ ਜੁਗਤ ਨਾਲ ਹੀ ਉਹ ਸਭ ਕੰਮ ਲੈ ਰਿਹਾ ਸੀ ਜੋ ਪੂਰੀ ਨਿਗਾਹ ਵਾਲਾ ਕੋਈ ਮੁਖੀ ਲੈ ਰਿਹਾ ਹੁੰਦਾ ਹੈ ਪਰ ਬਦਲਾ ਲਊ ਨੀਤੀ ਕਾਰਨ ਸਰਕਾਰੀ ਹਾਈ ਸਕੂਲ ਸਰਦੂਲਗੜ੍ਹ ਦੇ ਦੂਰ-ਦੁਰਾਡੇ ਥਾਂ ਦੀ ਬਦਲੀ ਦੇ ਪਿੱਛੋਂ ਵਾਪਸੀ ਉਤੇ ਕੁਝ ਸ਼ੱਕ-ਸ਼ੁਬ੍ਹਾ ਕਾਰਨ ਮੈਂ ੁਂਸ਼ੀ ੁਂਸ਼ੀ ਗਿਆਨ ਚੰਦ ਸ਼ਰਮਾ ਨੂੰ ਮੁੱਖ ਅਧਿਆਪਕ ਦਾ ਚਾਰਜ ਦੇ ਦਿੱਤਾ। ਚਿੱਤੋਂ ਮੈਂ ਪਹਿਲਾਂ ਵੀ ਮੁਖੀ ਦੇ ਇਸ ਕੰਡਿਆਲੇ ਤਾਜ ਤੋਂ ਔਖਾ ਸੀ। ਇਸ ਨਾਲ ਇਕ ਪਾਸੇ ਸ਼ਰਮਾ ਜੀ ੁਂਸ਼ ਸਨ ਤੇ ਦੂਜੇ ਪਾਸੇ ਮੈਂ। ਹੁਣ ਸ਼ਰਮਾ ਜੀ ਆਪਣੀ ਡਿਊਟੀ ਪਾ ਕੇ ਬਰਨਾਲੇ ਜਾਂ ਡੀ.ਈ.ਓ. ਦਫਤਰ ਕਿਤੇ ਵੀ ਜਾ ਸਕਦੇ ਸਨ ਭਾਵੇਂ ਜਾ ਕੇ ਦਫਤਰ ਦਾ ਕੰਮ ਕਰਨ ਜਾਂ ਟੀਚਰ ਯੂਨੀਅਨ ਦਾ, ਮੇਰੇ ਦਿਮਾਗ 'ਤੇ ਕੋਈ ਬੋਝ ਨਹੀਂ ਸੀ। ਉਹਨਾਂ ਦੇ ਸਰਕਾਰੀ ਹਾਈ ਸਕੂਲ ਤਪਾ ਬਦਲਣ ਪਿੱਛੋਂ ਮੈਂ ਮੁੜ ਮੁੱਖ ਅਧਿਆਪਕ ਬਣ ਗਿਆ ਸੀ ਤੇ ਉਹਨਾਂ ਦੀ ਥਾਂ ਸਤਵੰਤ ਕੌਰ ਸਾਇੰਸ ਮਿਸਟ੍ਰੈਸ ਵਜੋਂ ਛੇ ਮਹੀਨੇ ਦੇ ਆਧਾਰ 'ਤੇ ਆਰਜ਼ੀ ਤੌਰ 'ਤੇ ਆ ਹਾਜ਼ਰ ਹੋਈ ਸੀ। ਮੇਰੇ ਦਫਤਰ ਦਾ ਕੰਮ ਪਹਿਲਾਂ ਵਾਂਗ ਪ੍ਰਾਇਮਰੀ ਦੇ ਟੀਚਰ ਪੰਡਤ ਬਾਲ ਕ੍ਰਿਸ਼ਨ ਅਤੇ ਮਾਸਟਰ ਜਨਕ ਰਾਜ ਕਰਦੇ। ਮੈਂ ਤੇ ਜਨਕ ਰਾਜ ਪ੍ਰਾਇਮਰੀ ਤੱਕ ਇਕੱਠੇ ਪੜ੍ਹੇ ਸੀ।
ਐਡਹਾਕ 'ਤੇ ਕੰਮ ਕਰਨ ਵਾਲੀਆਂ ਦੋ ਪੰਜਾਬੀ ਅਧਿਆਪਕਾਵਾਂ ਪਿੱਛੋਂ ਜਿਹੜਾ ਇਹ ਕੰਮਚੋਰ ਪੰਜਾਬੀ ਅਧਿਆਪਕ ਆਇਆ ਸੀ, ਉਹ ਸਕੂਲ ਦੇ ਅਨੁਸਾਸ਼ਨਬੱਧ ਮਾਹੌਲ ਨੂੰ ਦੇਖ ਕੇ ਬਦਲੀ ਕਰਵਾ ਗਿਆ ਸੀ ਤੇ ਮੇਰਾ ਆਪਣਾ ਹੀ ਮਿੱਤਰ ਗਿਆਨੀ ਰਘਬੀਰ ਸਿੰਘ ਬਦਲੀ ਕਰਵਾ ਕੇ ਉਸ ਦੀ ਥਾਂ ਆ ਗਿਆ ਸੀ। ਇਸ ਲਈ ਉਪਰਲੇ ਸਾਰੇ ਕੰਮਾਂ ਦੀ ਦੇਖ-ਭਾਲ ਵਿਚ ਗਿਆਨੀ ਰਘਬੀਰ ਸਿੰਘ ਮੇਰੀ ਜਿਸ ਤਰ੍ਹਾਂ ਸਹਾਇਤਾ ਕਰਦਾ ਹੁੰਦਾ ਸੀ, ਉਸ ਨੇ ਮੇਰੀ ਸਾਖ ਨੂੰ ਧੱਕਾ ਨਹੀਂ ਸੀ ਪਹੁੰਚਾਇਆ, ਸਗੋਂ ਸਾਡੇ ਪਿਆਰ ਮੁਹੱਬਤ ਦੇ ਮਾਹੌਲ ਕਾਰਨ ਸਕੂਲ ਦੇ ਹਰ ਕਿਸਮ ਦੇ ਕੰਮ ਵਿਚ ਫੁਰਤੀ ਆ ਗਈ ਸੀ। ਮੇਰੀ ਅੱਠਵੀਂ ਦੀਆਂ ਅੰਗਰੇਜ਼ੀ ਦੀਆਂ ਕਾਪੀਆਂ ਦੀ ਸੋਧ-ਸੁਧਾਈ ਦੇ ਕੰਮ ਵਿਚ ਸਤਵੰਤ ਕੌਰ ਕਾਰਨ ਪਹਿਲਾਂ ਨਾਲੋਂ ਵੀ ਬਾਕਾਇਦਗੀ ਆ ਗਈ ਸੀ।
ਸਕੂਲ ਦੇ ਅਨੁਸਾਸ਼ਨ ਕਾਰਨ ਪਿੰਡ ਦੇ ਲੋਕ ਮੈਥੋਂ ਬੜੇ ਪ੍ਰਭਾਵਤ ਸਨ। ਕਾਰਨ ਇਹ ਵੀ ਸੀ ਕਿ ਪਿੰਡ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਜੰਗ ਸਿੰਘ ਅਤੇ ਮੇਰੇ ਸਮੇਂ ਵਿਚ ਹੀ ਨਵਾਂ ਬਣਿਆ ਸਰਪੰਚ ਗੁਰਚਰਨ ਸਿੰਘ (ਜੋ ਪਿੱਛੋਂ ਜਾ ਕੇ ਬਲਾਕ ਸੰਮਤੀ ਦਾ ਚੇਅਰਮੈਨ ਵੀ ਬਣ ਗਿਆ ਸੀ) ਮੇਰੇ ਭਰਾ ਦਾ ਬੜਾ ਸਤਿਕਾਰ ਕਰਦੇ ਸਨ। ਇਸ ਲਈ ਪਿੰਡ ਵੱਲੋਂ ਉ=ੱਕਾ ਹੀ ਕੋਈ ਸਮੱਸਿਆ ਨਹੀਂ ਸੀ।
ਸਿਆਲ ਸ਼ੁਰੂ ਹੋਣ 'ਤੇ ਮੈਂ ਸਕੂਲ ਇਕ ਘੰਟਾ ਪਹਿਲਾਂ ਪਹੁੰਚਦਾ ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦਾ। ਪੇਂਡੂ ਵਿਦਿਆਰਥੀਆਂ ਲਈ ਇਹ ਕੰਮ ਬੜਾ ਜ਼ਰੂਰੀ ਸੀ। ਇਕ ਸੈਸ਼ਨ ਤਾਂ ਨਵੰਬਰ ਤੋਂ ਫਰਵਰੀ ਤੱਕ ਰਾਤ ਨੂੰ ਸਾਰੇ ਬੱਚੇ ਸਾਇਕਲਾਂ ਉਤੇ ਜਾਂ ਤੁਰ ਕੇ ਮੇਰੇ ਘਰ ਤਪਾ ਮੰਡੀ ਪਹੁੰਚ ਜਾਂਦੇ ਤੇ ਮੈਂ ਉਹਨਾਂ ਨੂੰ ਘੱਟੋ-ਘੱਟ ਦੋ ਘੰਟੇ ਪੜ੍ਹਾਉਂਦਾ। ਮੈਨੂੰ ਇਸ ਕੰਮ ਵਿਚ ਔਖ ਇਸ ਲਈ ਨਹੀਂ ਸੀ, ਕਿਉਂਕਿ ਮੇਰੇ ਮਕਾਨ ਦੇ ਪਿਛਲੇ ਦੋ ਕਮਰੇ ਬਿਲਕੁਲ ਖਾਲੀ ਪਏ ਸਨ। ਮੈਂ ਕਿਸੇ ਵਿਦਿਆਰਥੀ ਨੂੰ ਮੇਰੇ ਘਰ ਲਈ ਕਿਸੇ ਕਿਸਮ ਦੀ ਪੇਂਡੂ ਚੀਜ਼ ਲਿਆਉਣ ਤੋਂ ਸਖਤ ਵਰਜਿਆ ਹੋਇਆ ਸੀ ਤੇ ਪਿੰਡ ਵਿਚ ਇਸ ਗੱਲ ਦੀ ਧੁੰਮ ਸੀ ਕਿ ਮੈਂ ਮਹਿਤੇ ਤੋਂ ਗੰਨੇ ਦੀ ਪੋਰੀ ਵੀ ਆਪਣੇ ਘਰ ਵੜਨ ਨਹੀਂ ਦਿੰਦਾ। ਏਸੇ ਕਾਰਨ ਜੰਗ ਸਿੰਘ ਨੇ ਇਕ ਦਿਨ ਕਿਹਾ ਸੀ, **ਗੋਇਲ ਸਾਹਿਬ ਤੁਸੀਂ ਤਾਂ ਵੱਡੇ ਗੋਇਲ ਸਾਹਿਬ ਨੂੰ ਵੀ ਮਾਤ ਕਰ ਦਿੱਤਾ। ਤੁਸੀਂ ਪਿੰਡ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਨੇ ਓਂ, ਜੇ ਦੁੱਧ ਦੀ ਇਕ ਅੱਧ ਕੇਨੀ ਆ ਵੀ ਜਾਊ ਤਾਂ ਪਿੰਡ ਨੰਗ ਤਾਂ ਨੀ ਹੋਣ ਲੱਗਿਆ। ਏਨੇ ਤਿਆਗੀ ਮਹਾਤਮਾ ਨਾ ਬਣਿਆ ਕਰੋ।'' ਬਾਈ ਜੰਗ ਸਿੰਘ ਦੀ ਪ੍ਰਸੰਸਾ ਸੁਣ ਕੇ, ਮੇਰਾ ਮਨ ਭਰ ਆਇਆ ਸੀ ਅਤੇ ਮੈਨੂੰ ਆਪਣੇ ਆਪ 'ਤੇ ਅੰਦਰ ਹੀ ਅੰਦਰ ਰਸ਼ਕ ਹੋਣ ਲੱਗ ਪਿਆ ਸੀ।
੧੯੭੩ ਦੀਆਂ ਗਰਮੀਆਂ ਵਿਚ ਤਪੇ ਦੀ ਲਿੰਕ ਰੋਡ ਤੋਂ ਆ ਰਹੀ ਇਕ ਊਠ ਗੱਡੀ ਨਾਲ ਮੇਰਾ ਐਕਸੀਡੈਂਟ ਹੋ ਗਿਆ। ਮੇਰਾ ਖੱਬਾ ਹੱਸ ਟੁੱਟ ਗਿਆ ਸੀ। ਉਦੋਂ ਮੇਰੇ ਨਾਲ ਗਿਆਨੀ ਰਘਬੀਰ ਸਿੰਘ ਵੀ ਸੀ ਤੇ ਜਨਕ ਰਾਜ ਤੇ ਬਾਲ ਕ੍ਰਿਸ਼ਨ ਵੀ। ਮੈਨੂੰ ਯਾਦ ਨਹੀਂ ਕਿ ਉਹ ਮੈਨੂੰ ਕਦੋਂ ਤਪੇ ਘਰ ਲੈ ਕੇ ਗਏ। ਮੇਰੀ ਐਨਕ ਵੀ ਡਿਗ ਪਈ ਸੀ ਤੇ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ ਸੀ। ਕਾਲਰ ਬੋਨ ਤਾਂ ਉਸੇ ਦਿਨ ਕਰੇਬ ਦੀ ਪੱਟੀ ਨਾਲ ਬੰਨ੍ਹ ਦਿੱਤੀ ਗਈ ਸੀ। ਪਰ ਬਾਹਰ ਤੁਰਨ ਫਿਰਨ ਜੋਗਾ ਹੋਣ ਲਈ ਮੈਨੂੰ ਇਕ ਮਹੀਨੇ ਤੋਂ ਉਪਰ ਸਮਾਂ ਲੱਗ ਗਿਆ ਸੀ। ਮੈਨੂੰ ਇਕ ਗੱਲ ਦੀ ਤਸੱਲੀ ਸੀ ਕਿ ਸਭ ਅਧਿਆਪਕ ਹੀ ਮੇਰੀਖਬਰ-ਸਾਰ ਲਈ ਆਉਂਦੇ ਰਹੇ, ਵਿਚਾਰੀਆਂ ਅਧਿਆਪਕਾਵਾਂ ਵੀ ਕਈ ਵਾਰ ਆਈਆਂ, ਵਿਦਿਆਰਥੀ ਵੀ ਤੇ ਉਹਨਾਂ ਦੇ ਕਈ ਮਾਪੇ ਵੀਖਬਰ ਲਈ ਆਏ। ਚੇਅਰਮੈਨ ਗੁਰਚਰਨ ਸਿੰਘ ਵੀ ਆਇਆ ਤੇ ਜੰਗ ਸਿੰਘ ਵੀ। ਢਿੱਲੋਂ ਗਰੁੱਪ ਤੇ ਰਾਣਾ ਗਰੁੱਪ ਵਾਲੇ ਵੀ ਆਏ। ਗਿਆਨੀ ਰਘਬੀਰ ਸਿੰਘ ਤਾਂ ਸੀ ਹੀ ਮੇਰਾ ਆਪਣਾ, ਹੋਰ ਅਧਿਆਪਕਾਂ ਨੇ ਵੀ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ। ਮੇਰੇ ਵਾਰ ਵਾਰ ਰੋਕਣ ਦੇ ਬਾਵਜੂਦ ਵੀ ਕਈ ਵਿਦਿਆਰਥੀਆਂ ਦੇ ਮਾਪੇ ਮੱਲੋਮੱਲੀ ਦੁੱਧ-ਘਿਓ ਦੇ ਗਏ। ਮੈਂ ਮੰਜੇ 'ਤੇ ਪਿਆ ਅਕਸਰ ਚਿਤਵਦਾ ਰਹਿੰਦਾ ਕਿ ਮੇਰੀ ਮਿਹਨਤ ਤੇ ਮੇਰੀ ਕਮਾਈ ਬਰ ਆ ਗਈ ਹੈ। ਭਾਵੇਂ ਇਹ ਕਲਯੁਗ ਹੈ (ਉਂਜ ਮੈਂ ਹਰ ਯੁਗ ਨੂੰ ਹੀ ਕਲਯੁਗ ਸਮਝਦਾ ਹਾਂ) ਪਰ ਮਿਹਨਤ ਰੰਗ ਤਾਂ ਲਿਆਉਂਦੀ ਹੀ ਹੈ। ਮਿਡਲ ਸਕੂਲ ਦੇ ਮੁੱਖ ਅਧਿਆਪਕ ਦੀ ਪੋਸਟ ਕੀ ਹੁੰਦੀ ਹੈ, ਦਸ-ਬਾਰਾਂ ਅਧਿਆਪਕ ਤੇ ਢਾਈ-ਤਿੰਨ ਸੌ ਮੁੰਡੇ ਕੁੜੀਆਂ। ਫੇਰ ਵੀ ਮੈਂ ਆਪਣੇ ਇਸ ਛੋਟੇ ਜਿਹੇ ਪਰਿਵਾਰ ਵਿਚ ਜੋ ਪਿਆਰ ਹਾਸਲ ਕੀਤਾ, ਉਹ ਮਿਸਾਲੀ ਸੀ।
ਠੀਕ ਹੋਣ ਪਿੱਛੋਂ ਮੈਂ ਪੈਦਲ ਹੀ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਘੰਟੇ ਕੁ ਵਿਚ ਤੁਰ ਕੇ ਮੈਂ ਮਹਿਤੇ ਪਹੁੰਚ ਜਾਂਦਾ ਸੀ। ਸੜਕ ਦੇ ਬਿਲਕੁਲ ਖੱਬੇ ਪਾਸੇ ਰਹਿੰਦਾ। ਜਾਣ ਵੇਲੇ ਠੰਡੇ ਜਿਹੇ ਮੌਸਮ ਵਿਚ ਤੁਰਨਾ ਮੇਰੇ ਲਈ ਇਕ ਸੈਰ ਸੀ। ਆਉਣ ਵੇਲੇ ਮੈਂ ਗਿਆਨੀ ਜੀ ਨਾਲ ਸਾਈਕਲ 'ਤੇ ਆਉਂਦਾ। ਉਦੋਂ ਸਬੱਬ ਨਾਲ ਉਹਨਾਂ ਦੀ ਪਤਨੀ ਦਯਾਵੰਤੀ ਦੀ ਨਰਸ ਵਜੋਂ ਡਿਊਟੀ ਵੀ ਮਹਿਤੇ ਦੇ ਹੈਲਥ ਸਬ-ਸੈਂਟਰ ਵਿਚ ਲੱਗ ਗਈ ਸੀ, ਜਿਸ ਕਾਰਨ ਜਦੋਂ ਅਸੀਂ ਛੁੱਟੀ ਕਰਦੇ, ਉਹੀ ਛੁੱਟੀ ਦਾ ਸਮਾਂ ਦਯਾਵੰਤੀ ਦਾ ਹੁੰਦਾ। ਮੇਨ ਰੋਡ 'ਤੇ ਜਾ ਕੇ ਗਿਆਨੀ ਰਘਬੀਰ ਸਿੰਘ ਮੈਨੂੰ ਬਸ ਚੜ੍ਹਾ ਦਿੰਦਾ ਤੇ ਉਥੋਂ ਪਿੱਛੇ ਤੁਰਦੀ ਆ ਰਹੀ ਦਯਾਵੰਤੀ ਦੇ ਆਉਣ 'ਤੇ ਉਸ ਨੂੰ ਸਾਈਕਲ 'ਤੇ ਬਹਾ ਕੇ ਆਪਣੀ ਰਹਾਇਸ਼ ਵਾਲੇ ਪਿੰਡ ਤਾਜੋਕੇ ਵੱਲ ਹੋ ਜਾਂਦਾ। ਜਿੰਨਾ ਚਿਰ ਮੈਂ ਮਹਿਤੇ ਰਿਹਾ, ਗਿਆਨੀ ਰਘਬੀਰ ਸਿੰਘ ਮੈਨੂੰ ਘਰੋਂ ਲੈ ਕੇ ਜਾਂਦਾ ਤੇ ਘਰ ਛੱਡ ਕੇ ਜਾਂਦਾ। ਉਸ ਦੇ ਇਸ ਪਿਆਰ ਤੇ ਕੁਰਬਾਨੀ ਕਾਰਨ ਅਸੀਂ ਹੁਣ ਤੱਕ ਦੁੱਖ-ਸੁਖ ਵਿਚ ਭਰਾਵਾਂ ਵਾਂਗ ਵਰਤਦੇ ਹਾਂ।
ਜਿਸ ਤੇਜ਼ੀ ਨਾਲ ਮੇਰੀ ਨਿਗਾਹ ਘਟੀ, ਉਹ ਸਿਲਸਿਲਾ ਧੁੱਪ ਛਾਂ ਤੋਂ ਵੀ ਕੁਝ ਹੇਠਾਂ ਚਲਾ ਗਿਆ ਸੀ। ਹੁਣ ਨਿਗਾਹ ਦੇ ਸਬੰਧ ਵਿਚ ਕਿਸੇ ਤੋਂ ਵੀ ਪਰਦਾ ਨਹੀਂ ਸੀ ਰੱਖਿਆ ਜਾ ਸਕਦਾ। ਉਤੋਂ ਸਿਤਮ ਜ਼ਰੀਫੀ ਇਹ ਕਿ ਨੇਤਰਹੀਣ ਵਿਅਕਤੀ ਲਈ ਹੁਣ ਵਾਂਗ ਨਾ ਸਰਕਾਰੀ ਤੇ ਨਾ ਪ੍ਰਾਈਵੇਟ ਨੌਕਰੀ ਵਿਚ ਆਉਣ ਦੀ ਕੋਈ ਸਹੂਲਤ ਸੀ। ੧੯੯੫ ਦੇ ਅੰਗਹੀਣਾਂ ਲਈ ਤਿੰਨ ਪ੍ਰਤੀਸ਼ਤ ਰਾਖਵੇਂਪਣ ਦੇ ਕਿਸੇ ਕਾਨੂੰਨ ਬਾਰੇ ਤਾਂ ਉਦੋਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਸਿਰਫ ਸਕੂਲਾਂ ਤੇ ਕਾਲਜਾਂ ਵਿਚ ਤਬਲਾ ਵਾਦਕ ਜਾਂ ਸੰਗੀਤ ਅਧਿਆਪਕ ਦੀ ਨੌਕਰੀ ਲਈ ਨੇਤਰਹੀਣ ਨੂੰ ਯੋਗ ਸਮਝਿਆ ਜਾਂਦਾ ਸੀ। ਭਾਵੇਂ ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਵੀ ਨੇਤਰਹੀਣਾਂ ਦੀਆਂ ਕੁਝ ਸੰਸਥਾਵਾਂ ਵਿਚ ਅਧਿਆਪਕ ਕੰਮ ਕਰਦੇ ਸਨ। ਪਰ ਉਹ ਸਾਰੇ ਜਾਂ ਤਾਂ ਜਮਾਂਦਰੂ ਮਨਾਖੇ ਹੁੰਦੇ ਸਨ ਜਾਂ ਪਿੱਛੋਂ ਕਿਸੇ ਰੋਗ ਕਾਰਨ ਉਹਨਾਂ ਦੀ ਅੱਖਾਂ ਦੀ ਜੋਤ ਜਾਣ ਕਾਰਨ ਕਿਸੇ ਅੰਧ-ਵਿਦਿਆਲਾ ਵਿਚੋਂ ਹੀ ਪੜ੍ਹੇ ਹੁੰਦੇ ਸਨ। ਉਥੇ ਬਰੇਲ ਲਿਪੀ ਰਾਹੀਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ। ਪਰ ਮੈਨੂੰ ਬਰੇਲ ਬਿਲਕੁਲ ਵੀ ਨਹੀਂ ਸੀ ਆਉਂਦੀ, ਹੁਣ ਵੀ ਨਹੀਂ ਆਉਂਦੀ। ਇਸ ਲਈ ਮੈਂ ਆਪਣੀ ਨੌਕਰੀ ਨੂੰ ਪੂਰੀ ਤਰ੍ਹਾਂਖਤਰੇ ਵਿਚ ਸਮਝਦਾ ਸੀ। ਅਚਾਨਕ ਇਕਖਤਰੇ ਦੀ ਘੰਟੀ ਖੜਕ ਵੀ ਗਈ। ਡਿਪਟੀ ਡੀ.ਈ.ਓ. ਸੰਗਰੂਰ ਕੋਈ ਬਾਂਸਲ ਸਾਹਿਬ ਹੁੰਦਾ ਸੀ। ਉਹ ਹੈ ਤਾਂ ਹੈਡ ਮਾਸਟਰ ਕੇਡਰ ਦਾ ਕਰਮਚਾਰੀ ਹੀ ਸੀ, ਜਿਸ ਕਾਰਨ ਡਿਪਟੀ ਡੀ.ਈ.ਓ. ਨਹੀਂ ਸੀ ਲੱਗ ਸਕਦਾ। ਪਰ ਪਤਾ ਨਹੀਂ ਕਿਵੇਂ ਉਸ ਨੂੰ ਜ਼ਿਲ੍ਹਾ ਸੰਗਰੂਰ ਦੇ ਡੀ.ਈ.ਓ. ਰਾਮ ਪ੍ਰਕਾਸ਼ ਸ਼ਰਮਾ ਨੇ ਆਪਣੇ ਕੋਲ ਡਿਪਟੀ ਡੀ.ਈ.ਓ. ਲਵਾ ਲਿਆਂਦਾ ਸੀ। ਬਾਂਸਲ ਜਿਸ ਸਕੂਲ ਵਿਚ ਵੀ ਪੜਤਾਲ ਲਈ ਜਾਂਦਾ, ਕੁਝ ਨਾ ਕੁਝ ਬਟੋਰ ਕੇ ਜ਼ਰੂਰ ਲਿਆਉਂਦਾ। ਹੋਰ ਨਹੀਂ ਤਾਂ ਸਕੂਲ ਵਿਚ ਲੱਗੀਆਂ ਸਬਜ਼ੀਆਂ ਤੇ ਪੇਂਡੂ ਨਿੱਕ-ਸੁੱਕ ਪਹੁੰਚਾਉਣ ਲਈ ਹੀ ਕਿਸੇ ਮਾਸਟਰ ਦੀ ਡਿਊਟੀ ਲਾ ਦਿੰਦਾ। ਜਿਸ ਹੈਡ ਮਾਸਟਰ ਜਾਂ ਮਾਸਟਰ ਨੇ ਡੀ.ਈ.ਓ. ਦਫਤਰ ਵਿਚ ਕੋਈ ਜਾਇਜ਼ ਨਜਾਇਜ਼ ਕੰਮ ਕਰਵਾਉਣਾ ਹੁੰਦਾ, ਉਹ ਇਹ ਸੇਵਾ ਕਰਨ ਵਿਚ ਕੋਈ ਘੌਲ ਨਾ ਕਰਦਾ। ਉਸ ਜ਼ਮਾਨੇ ਵਿਚ ਵੀ ਤੇ ਹੁਣ ਵੀ।
ਇਹ ਬਾਂਸਲ ਮਹਾਰਾਜ ਇਕ ਦਿਨ ਮੇਰੇ ਸਕੂਲ ਵਿਚ ਵੀ ਆ ਗਿਆ। ਸ਼ਾਇਦ ਅਕਤੂਬਰ ਜਾਂ ਨਵੰਬਰ ਦਾ ਮਹੀਨਾ ਸੀ। ਸਾਰੀਆਂ ਕਲਾਸਾਂ ਬਾਹਰ ਲੱਗੀਆਂ ਹੋਈਆਂ ਸਨ। ਕਮਰਿਆਂ ਦੀ ਘਾਟ ਕਾਰਨ ਪ੍ਰਾਇਮਰੀ ਕਲਾਸਾਂ ਤਾਂ ਪਹਿਲਾਂ ਵੀ ਬਿਲਡਿੰਗ ਦੇ ਸੱਜੇ ਪਾਸੇ ਛਾਂਦਾਰ ਦਰਖਤਾਂ ਹੇਠ ਲੱਗੀਆਂ ਹੁੰਦੀਆਂ ਸਨ। ਉਪਰਲੀਆਂ ਛੇਵੀਂ-ਸੱਤਵੀਂ ਦੀਆਂ ਕਲਾਸਾਂ ਵੀ ਬਾਹਰ ਬੈਠੀਆਂ ਸਨ। ਮੁੱਖ ਅਧਿਆਪਕ ਦਾ ਮੇਜ਼ ਕੁਰਸੀ ਵੀ ਬਾਹਰ ਸੀ। ਬਾਂਸਲ ਆਇਆ। ਉਸ ਦੇ ਆਉਣ ਦਾ ਪਤਾ ਲੱਗਣ ਨਾਲ ਹੀ ਸੇਵਾਦਾਰ ਗੁਰਨਾਮ ਕੌਰ ਨੇ ਮੈਨੂੰ ਦੱਸ ਦਿੱਤਾ। ਮੈਂ ਖੜ੍ਹ ਕੇ ਡਿਪਟੀ ਡੀ.ਈ.ਓ. ਦਾ ਸਵਾਗਤ ਕੀਤਾ। ਉਹ ਜਮਾਤਾਂ ਵਿਚ ਵੀ ਗਿਆ। ਕੁਝ ਰਜਿਸਟਰ ਵੀ ਵੇਖੇ। ਉਸ ਨੂੰ ਕੋਈ ਵੀ ਕਮੀ ਨਜ਼ਰ ਨਹੀਂ ਸੀ ਆਈ। ਆਖਰ ਉਸ ਨੇ ਸੂਈ ਮੇਰੀ ਕਮਜ਼ੋਰ ਨਿਗਾਹ 'ਤੇ ਲਿਆ ਕੇ ਰੋਕ ਦਿੱਤੀ ਅਤੇ ਇਕ ਠੰਡੀ-ਤੱਤੀ ਧਮਕੀ ਇਸ ਤਰ੍ਹਾਂ ਦਿੱਤੀ ਕਿ ਜਿਵੇਂ ਮੈਨੂੰ ਕਹਿ ਰਿਹਾ ਹੋਵੇ ਕਿ ਮੈਂ ਉਸ ਦੀ ਨਜ਼ਰ-ਏ-ਇਨਾਇਤ 'ਤੇ ਹੀ ਨੌਕਰੀ ਕਰ ਰਿਹਾ ਹਾਂ। ਹੌਲਦਾਰ ਨਿੱਕਾ ਸਿੰਘ, ਜਿਸ ਦਾ ਘਰ ਸਕੂਲ ਦੇ ਬਿਲਕੁਲ ਸਾਹਮਣੇ ਸੀ, ਉਸ ਲਈ ਜਿਵੇਂ ਇਹ ਇਕ ਸੁਨਹਿਰੀ ਮੌਕਾ ਹੋਵੇ। ਕੁਝ ਦਿਨ ਪਹਿਲਾਂ ਮੈਂ ਹੌਲਦਾਰ ਨੂੰ ਸਕੂਲ ਵਿਚ ਨਾ ਆਉਣ ਲਈ ਬੜੇ ਹੀ ਢੰਗ-ਤਰੀਕੇ ਨਾਲ ਕਿਹਾ ਸੀ। ਉਹ ਅਕਸਰ ਆਪਣੇ ਕਿਸੇ ਪੋਤੇ ਜਾਂ ਪੋਤੀ ਨੂੰ ਗੋਦੀ ਚੁੱਕ ਕੇ ਵਕਤ ਟਪਾਈ ਲਈ ਕਦੇ ਕਿਸੇ ਮਾਸਟਰ ਤੇ ਕਦੇ ਕਿਸੇ ਕੋਲ ਘੰਟਿਆਂ-ਬੱਧੀ ਖੜ੍ਹਾ ਰਹਿੰਦਾ। ਮਾਸਟਰ ਇਸ ਗੱਲ 'ਤੇ ਬੜੇ ਔਖੇ ਸਨ। ਮੈਂ ਤਾਂ ਔਖਾ ਹੋਣਾ ਹੀ ਸੀ। ਇਸ ਤਰ੍ਹਾਂ ਸਕੂਲ ਵਿਚ ਉਸ ਦੇ ਆਉਣ ਜਾਣ ਨੂੰ ਅਧਿਆਪਕਾਵਾਂ ਵੀ ਤੇ ਵੱਡੀਆਂ ਕਲਾਸਾਂ ਦੀਆਂ ਕੁੜੀਆਂ ਵੀ ਚੰਗਾ ਨਹੀਂ ਸਨ ਸਮਝਦੀਆਂ। ਆਖਰ ਇਕ ਦਿਨ ਮੈਂ ਉਸ ਨੂੰ ਤਰੀਕੇ ਸਿਰ ਕਹਿ ਹੀ ਦਿੱਤਾ ਕਿ ਉਹ ਅਧਿਆਪਕਾਂ ਕੋਲ ਖੜ੍ਹਨ ਦੀ ਥਾਂ ਮੇਰੇ ਕੋਲ ਦਫਤਰ ਵਿਚ ਆ ਕੇ ਬੈਠਿਆ ਕਰੇ। ਭਾਵੇਂ ਮੈਂ ਬਹੁਤ ਪਿਆਰ ਨਾਲ ਕਿਹਾ ਸੀ, ਪਰ ਇਸ ਨੂੰ ਵੀ ਉਹ ਆਪਣੀ ਹੱਤਕ ਸਮਝ ਗਿਆ ਸੀ।
ਹੌਲਦਾਰ ਨਿੱਕਾ ਸਿੰਘ ਜੰਗ ਸਿੰਘ ਦਾ ਵੱਡਾ ਭਰਾ ਸੀ। ਮੈਂ ਜੰਗ ਸਿੰਘ ਕੋਲ ਗੱਲ ਕੀਤੀ। ਉਹਨੇ ਬੜੀ ਦਲੇਰੀ ਨਾਲ ਕਿਹਾ ਕਿ ਉਸ ਨੂੰ ਬੇਸ਼ੱਕ ਬਾਹੋਂ ਫੜ ਕੇ ਬਾਹਰ ਕਰ ਦੇਣਾ, ਪਿੰਡ ਵੱਲੋਂ ਕੋਈ ਉਲਾਂਭਾ ਨਹੀਂ ਆਵੇਗਾ। ਜੰਗ ਸਿੰਘ ਦੇ ਇਹ ਭਰੋਸਾ ਦੇਣ ਉਤੇ ਮੈਂ ਵੀ ਸ਼ੇਰ ਹੋ ਗਿਆ ਸੀ ਤੇ ਗੱਲ ਨਿੱਕਾ ਸਿੰਘ ਕੋਲ ਵੀ ਪਹੁੰਚ ਗਈ ਸੀ। ਬੱਸ ਉਸ ਦਿਨ ਦਾ ਹੀ ਸ਼ਾਇਦ ਉਹ ਅੰਦਰੋਸ਼ਅੰਦਰੀ ਵਿਹੁ ਘੋਲਦਾ ਹੋਵੇ ਤੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਹੋਵੇ। ਬਿੱਲੀ ਭਾਅ ਦੀ ਜਿਵੇਂ ਛਿੱਕਾ ਟੁੱਟਿਆ ਹੋਵੇ, ਡਿਪਟੀ ਡੀ.ਈ.ਓ. ਬਾਂਸਲ ਨੂੰ ਗੇਟ ਤੋਂ ਬਾਹਰ ਜਾਂਦੇ ਹੀ ਉਸ ਨੇ ਰੋਕ ਲਿਆ। ਪੰਦਰਾਂ-ਵੀਹ ਮਿੰਟ ਦੋਵੇਂ ਮਿੱਤਰਾਂ ਵਾਂਗ ਗੱਲਾਂ ਕਰਦੇ ਰਹੇ। ਮੈਨੂੰ ਨਿਸਚਾ ਹੋ ਗਿਆ ਕਿ ਮੈਂ ਹੁਣ ਉਹਨਾਂ ਦਾ ਸਾਂਝਾ ਦੁਸ਼ਮਣ ਬਣ ਗਿਆ ਹਾਂ।
ਪੰਦਰਾਂ ਕੁ ਦਿਨ ਪਿੱਛੋਂ ਡੀ.ਈ.ਓ. ਦਫਤਰ ਵਿਚੋਂ ਇਕ ਚਿੱਠੀ ਆਈ, ਜਿਸ ਵਿਚ ਮੇਰੇ ਵਿਰੁੱਧ ਨਜ਼ਰ ਘੱਟ ਹੋਣ ਦੀ ਕਿਸੇ ਸ਼ਿਕਾਇਤ ਦਾ ਹਵਾਲਾ ਸੀ ਅਤੇ ਮੈਨੂੰ ਇਸ ਸਬੰਧ ਵਿਚ ਮੈਡੀਕਲ ਫਿੱਟਨੈਸ ਸਰਟੀਫਿਕੇਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਹੇਠਾਂ ਡਿਪਟੀ ਡੀ.ਈ.ਓ. ਹੰਸ ਰਾਜ ਬਾਂਸਲ ਦੇ ਦਸਤੀਂਤ ਸਨ।
ਮੈਨੂੰ ਭਰੋਸਾ ਸੀ ਕਿ ਇਹ ਪੱਤਰ ਡੀ.ਈ.ਓ. ਰਾਮ ਪ੍ਰਕਾਸ਼ ਸ਼ਰਮਾ ਦੇ ਨੋਟਿਸ ਵਿਚ ਲਿਆਉਣ ਤੋਂ ਬਿਨਾਂ ਹੀ ਕੱਢਿਆ ਗਿਆ ਹੈ। ਮੈਂ ਇਹ ਵੀ ਸਮਝ ਗਿਆ ਸੀ ਕਿ ਇਹ ਪੱਤਰ ਹੌਲਦਾਰ ਨਿੱਕਾ ਸਿੰਘ ਦੀ ਸ਼ਿਕਾਇਤ ਉਤੇ ਨਿਕਲਿਆ ਸੀ। ਇਹ ਤਾਂ ਪਤਾ ਨਹੀਂ ਕਿ ਹੌਲਦਾਰ ਨਿੱਕਾ ਸਿੰਘ ਨੇ ਆਪ ਕੋਈ ਅਜਿਹੀ ਅਰਜ਼ੀ ਭੇਜੀ ਸੀ ਜਾਂ ਹੰਸ ਰਾਜ ਬਾਂਸਲ ਨੇ ਹੌਲਦਾਰ ਸਾਹਿਬ ਦੇ ਨਾਂ ਉਤੇ ਹੋਰ ਕਿਸੇ ਤੋਂ ਇਹ ਅਰਜ਼ੀ ਲਿਖਵਾ ਲਈ ਸੀ। ਪਰ ਇਕ ਗੱਲ ਪੱਕੀ ਸੀ ਕਿ ਇਹ ਅਰਜ਼ੀ ਦੋਹਾਂ ਦੀ ਸੰਧੀ ਦਾ ਨਤੀਜਾ ਸੀ। ਭਾਵੇਂ ਬਹੁਤੇ ਅਧਿਆਪਕ ਤੇ ਖਾਸ ਤੌਰ 'ਤੇ ਗਿਆਨੀ ਰਘਬੀਰ ਸਿੰਘ ਮੈਨੂੰ ਉਥੇ ਹੀ ਡਟੇ ਰਹਿਣ ਲਈ ਕਹਿ ਰਹੇ ਸਨ ਪਰ ਮੇਰਾ ਮਨ ਹੁਣ ਇਸ ਸਕੂਲ ਤੋਂ ਉਚਾਟ ਹੋ ਚੁੱਕਿਆ ਸੀ। ਨਜ਼ਰ ਦੀ ਏਸ ਘਾਟ ਕਾਰਨ ਮੈਂ ਸਰਕਾਰੀ ਹਾਈ ਸਕੂਲ ਤਪਾ ਮੰਡੀ ਹੀ ਜਾਣਾ ਚਾਹੁੰਦਾ ਸੀ, ਜਿਸ ਦੇ ਗੇਟ ਤੋਂ ਮੇਰਾ ਘਰ ਮਸਾਂ ਪੰਜਾਹ ਗਜ਼ ਦੀ ਵਿੱਥ 'ਤੇ ਸੀ। ਨਾਲੇ ਅੱਖਾਂ ਦੀ ਇਸ ਹਾਲਤ ਵਿਚ ਮੇਰਾ ਸਕੂਲ ਦੀ ਇਸ ਹੈ=ੱਡਸ਼ਿਪ ਤੋਂ ਮਨ ਉਕਤਾ ਗਿਆ ਸੀ।
ਤਪਾ ਵਿਚ ਜਾ ਕੇ ਮੇਰਾ ਬਤੌਰ ਮਾਸਟਰ ਨੰਬਰ ਤੀਜਾ-ਚੌਥਾ ਹੋਣਾ ਸੀ। ਉਂਜ ਬਾਬੂ ਪ੍ਰਸ਼ੋਤਮ ਦਾਸ ਦੇ ਉਥੇ ਕਲਰਕ ਹੋਣ ਕਾਰਨ ਮੈਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਸੀ ਹੋਣੀ। ਸਬੱਬ ਨਾਲ ਸਰਕਾਰੀ ਹਾਈ ਸਕੂਲ ਤਪਾ ਵਿਚ ਪੋਸਟ ਵੀ ਖਾਲੀ ਸੀ। ਮੇਰੇ ਬਰਨਾਲਾ ਬਿਨਾਂ ਗਏ ਹੀ ਬਾਬੂ ਪ੍ਰਸ਼ੋਤਮ ਦਾਸ ਨੇ ਡਾ.ਰਘਬੀਰ ਪ੍ਰਕਾਸ਼, ਐਮ.ਬੀ.ਬੀ.ਐਸ. ਤੋਂ ਮੇਰੇ ਦਿਮਾਗੀ ਤੇ ਸਰੀਰਕ ਤੌਰ 'ਤੇ ਤੰਦਰੁਸਤ ਹੋਣ ਦਾ ਸਰਟੀਫਿਕੇਟ ਬਣਵਾ ਕੇ ਲਿਆ ਦਿੱਤਾ ਸੀ। ਡਾ.ਰਘਬੀਰ ਪ੍ਰਕਾਸ਼ ਪਹਿਲੀ ਪੈਪਸੂ ਵਿਧਾਨ ਸਭਾ ਵਿਚ ਕਾਂਗਰਸ ਟਿਕਟ ਉਤੇ ਐਮ.ਐਲ.ਏ. ਚੁਣਿਆ ਗਿਆ ਸੀ। ਉਸ ਦੀ ਇਲਾਕੇ ਵਿਚ ਏਨੀ ਵੁੱਕਤ ਸੀ ਕਿ ਉਸ ਦਾ ਇਹ ਸਰਟੀਫਿਕੇਟ ਕਿਸੇ ਸਿਵਲ ਸਰਜਨ ਦੇ ਸਰਟੀਫਿਕੇਟ ਨਾਲੋਂ ਘੱਟ ਮਹੱਤਵਪੂਰਨ ਨਹੀਂ ਸੀ। ਮੈਂ ਚਿੱਠੀ ਦੇ ਜਵਾਬ ਨਾਲ ਇਹ ਸਰਟੀਫਿਕੇਟ ਵੀ ਲਾ ਕੇ ਭੇਜ ਦਿੱਤਾ ਤੇ ਨਾਲ ਹੀ ਆਪਣੀ ਬਦਲੀ ਦੀ ਅਰਜ਼ੀ ਭੇਜ ਦਿੱਤੀ। ਭਾਵੇਂ ਡੀ.ਈ.ਓ. ਰਾਮ ਪ੍ਰਕਾਸ਼ ਸਾਡੇ ਸਾਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਮੇਰੇ ਭਰਾ ਨਾਲ ਚੰਗੀ ਨੇੜਤਾ ਰਖਦਾ ਸੀ ਪਰ ਬਾਂਸਲ ਨੇ ਪਤਾ ਨਹੀਂ ਉਸ ਦੇ ਕੰਨ ਵਿਚ ਕੀ ਫੂਕ ਮਾਰੀ ਸੀ ਕਿ ੧੯੭੬ ਦੀ ਮਾਰਚ ਦੇ ਪਹਿਲੇ ਦਿਨ ਹੀ ਉਸ ਨੇ ਸਕੂਲ ਵਿਚ ਆ ਛਾਪਾ ਮਾਰਿਆ। ਉਦੋਂ ਅਜੇ ਗਰਮੀ ਸ਼ੁਰੂ ਨਹੀਂ ਸੀ ਹੋਈ। ਬਹੁਤੀਆਂ ਕਲਾਸਾਂ ਬਾਹਰ ਬੈਠੀਆਂ ਸਨ। ਮੈਂ ਵੀ ਸੱਤਵੀਂ ਜਮਾਤ ਨੂੰ ਸਮਾਜਿਕ ਸਿਖਿਆ ਪੜ੍ਹਾ ਰਿਹਾ ਸੀ। ਆਸਟ੍ਰੇਲੀਆ ਦਾ ਨਕਸ਼ਾ ਬੋਰਡ ਉਪਰ ਟੰਗਿਆ ਹੋਇਆ ਸੀ। ਮੈਂ ਨਜ਼ਰ ਦੇ ਏਨਾ ਘੱਟ ਹੋਣ ਦੇ ਬਾਵਜੂਦ ਵੀ ਭੂਗੋਲ ਪੜ੍ਹਾਉਣ ਸਮੇਂ ਬੱਚਿਆਂ ਨੂੰ ਨਕਸ਼ਾ ਜ਼ਰੂਰ ਦਿਖਾਉਂਦਾ ਹੁੰਦਾ ਸੀ। ਜਮਾਤ ਵਿਚ ਦਿਖਾਉਣ ਵਾਲੇ ਵੱਡੇ ਨਕਸ਼ੇ---ਐਟਲਸ ਤੇ ਗਲੋਬ ਸਬੰਧੀ ਮੇਰੀ ਜਾਣਕਾਰੀ ਮੇਰੇ ਸਕੂਲ ਦੀ ਪੜ੍ਹਾਈ ਦੇ ਸਮੇਂ ਤੋਂ ਹੀ ਚੰਗੀ ਸੀ। ਉਂਜ ਵੀ ਮੈਂ ਜਦੋਂ ਕਿਸੇ ਦੇਸ਼ ਜਾਂ ਮਹਾਂਦੀਪ ਦਾ ਭੂਗੋਲ ਪੜ੍ਹਾਉਣਾ ਹੁੰਦਾ ਤਾਂ ਉਸ ਵਿਚ ਭਰੇ ਰੰਗਾਂ, ਲਕੀਰਾਂ ਤੇ ਹੋਰ ਨਿਸ਼ਾਨੀਆਂ ਸਬੰਧੀ ਪਹਿਲਾਂ ਤਿਆਰੀ ਕਰਕੇ ਜਾਂਦਾ ਹੁੰਦਾ ਸੀ। ਸ਼ਾਇਦ ਇਸੇ ਕਾਰਨ ਮੈਨੂੰ ਕਦੇ ਵੀ ਕਿਤੋਂ ਘਟੀਆ ਅਧਿਆਪਕ ਹੋਣ ਦਾ ਨਿਰਾਦਰ ਝੱਲਣਾ ਨਹੀਂ ਸੀ ਪਿਆ। ਡੀ.ਈ.ਓ. ਨੇ ਗੁਰਨਾਮ ਕੌਰ ਨੂੰ ਭੇਜ ਕੇ ਮੈਨੂੰ ਬੁਲਾ ਲਿਆ ਸੀ। ਮੈਨੂੰ ਆਪ ਨੂੰ ਵੀ ਪਤਾ ਲੱਗ ਗਿਆ ਸੀ ਕਿ ਡੀ.ਈ.ਓ. ਸਾਹਿਬ ਆ ਗਏ ਹਨ। ਮੈਂ ਹੋਰ ਸੁਚੇਤ ਹੋ ਕੇ ਪੜ੍ਹਾਉਣ ਲੱਗ ਪਿਆ ਸੀ। ਸ਼ਰਮਾ ਜੀ ਨੇ ਮੈਨੂੰ ਪੁੱਛਿਆ, **ਕੀ ਤੁਹਾਨੂੰ ਮੇਰੇ ਆਉਣ ਦਾ ਪਤਾ ਲੱਗ ਗਿਆ ਸੀ?'' **ਜੀ ਨਹੀਂ।'' ਮੈਂ ਝੂਠ ਬੋਲਿਆ ਸੀ। ਏਥੇ ਮੇਰਾ ਝੂਠ ਬੋਲਣਾ ਹੀ ਠੀਕ ਸੀ, ਭਾਵੇਂ ਮੈਨੂੰ ਅਧਿਆਪਕਾਂ ਦੀਆਂ ਆਵਾਜ਼ਾਂ ਤੋਂ ਸਭ ਕੁਝ ਪਤਾ ਲੱਗ ਗਿਆ ਸੀ। ਫੇਰ ਮੇਰੇ ਨਕਸ਼ਾ ਟੰਗ ਕੇ ਪੜ੍ਹਾਉਣ ਸਬੰਧੀ ਤੇ ਫੇਰ ਅੰਗਰੇਜ਼ੀ ਪੜ੍ਹਾਉਣ ਸਬੰਧੀ ਸ਼ਰਮਾ ਜੀ ਨੇ ਕਈ ਸਵਾਲ ਕੀਤੇ। ਮੈਂ ਆਪਣੀਆਂ ਉਹ ਸਾਰੀਆਂ ਜੁਗਤਾਂ ਦੱਸ ਦਿੱਤੀਆਂ, ਜਿਸ ਤਰ੍ਹਾਂ ਮੈਂ ਪੜ੍ਹਾਉਂਦਾ ਰਿਹਾ ਸੀ। ਸ਼ਾਇਦ ਪਰਿਵਾਰਕ ਸਬੰਧਾਂ ਕਾਰਨ ਜਾਂ ਮੇਰੀ ਮਿਹਨਤ ਕਾਰਨ, ਸ਼ਰਮਾ ਜੀ ਮੈਨੂੰ ਕਾਫੀ ਮੁਤਾਸਰ ਜਾਪਦੇ ਸਨ। ਉਹਨਾਂ ਨੇ ਅਧਿਆਪਕ ਹਾਜ਼ਰੀ ਰਜਿਸਟਰ ਤੋਂ ਲੈ ਕੇ ਸਾਰੀਆਂ ਕਲਾਸਾਂ ਦੇ ਰਜਿਸਟਰ, ਫੰਡਾਂ ਅਤੇ ਸਰਕਾਰੀ ਕੈਸ਼ ਬੁੱਕ---ਸਭ ਕੁਝ ਮੰਗਵਾ ਲਿਆ। ਇਸ ਕੰਮ ਲਈ ਮੈਂ ਇਕ ਅਧਿਆਪਕ ਨੂੰ ਬੁਲਾ ਲਿਆ ਸੀ। ਉਹ ਹਰ ਰਜਿਸਟਰ ਖੋਲ੍ਹ ਕੇ ਅੱਗੇ ਰੱਖੀ ਗਿਆ, ਸ਼ਰਮਾ ਜੀ ਇਹ ਵੇਖ ਕੇ ਹੈਰਾਨ ਹੋ ਗਏ ਕਿ ਫਰਵਰੀ ੧੯੭੬ ਤੱਕ ਦੇ ਸਾਰੇ ਹਾਜ਼ਰੀ ਰਜਿਸਟਰ ਅਤੇ ਰੋਕੜਾਂ ਪੂਰੀਆਂ ਹਨ। ਪਿਛਲੇ ਸਾਲ ਦੇ ਆਡੀਟਰਾਂ ਦੀਆਂ ਕੈਸ਼ ਬੁੱਕਾਂ/ਰੋਕੜਾਂ ਉਤੇ ਮਾਰੀਆਂ ਲਾਲ ਟਿੱਕਾਂ ਵੇਖ ਕੇ ਸ਼ਰਮਾ ਜੀ ਨੇ ਆਡਿਟ ਰਿਪੋਰਟ ਬਾਰੇ ਵੀ ਪੁੱਛਿਆ। ਮੈਂ ਆਡਿਟ ਰਿਪੋਰਟ ਵੀ ਪੇਸ਼ ਕਰ ਦਿੱਤੀ, ਜਿਸ ਵਿਚ ਲਿਖਿਆ ਸੀ ਕਿ ਫੰਡਾਂ ਦਾ ਹਿਸਾਬ-ਕਿਤਾਬ ਬੜੀ ਸੂਝ ਨਾਲ ਰੱਖਿਆ ਗਿਆ ਹੈ ਤੇ ਧਨ ਦੀ ਯੋਗ ਵਰਤੋਂ ਕੀਤੀ ਗਈ ਹੈ। ਇਹ ਸਭ ਕੁਝ ਵੇਖ ਕੇ ਸ਼ਰਮਾ ਜੀ ਨੇ ਫੇਰ ਸਵਾਲ ਕੀਤਾ, **ਕੀ ਤੁਹਾਨੂੰ ਮੇਰੇ ਪਹਿਲਾਂ ਆਉਣ ਦਾ ਪਤਾ ਲੱਗ ਗਿਆ ਸੀ?'' **ਜੀ ਨਹੀਂ,'' ਮੈਂ ਜਵਾਬ ਦਿੱਤਾ। ਸ਼ਰਮਾ ਜੀ ਨੇ ਫਿਰ ਸਵਾਲ ਕੀਤਾ, **ਫਿਰ ਇਹ ਸਾਰੇ ਰਜਿਸਟਰ ਪਹਿਲੀ ਤਰੀਕ ਨੂੰ ਕਿਵੇਂ ਪੂਰੇ ਹੋ ਗਏ?'' ਮੈਂ ਸੰਖੇਪ ਵਿਚ ਦੱਸ ਦਿੱਤਾ ਕਿ ਮੈਂ ਮਹੀਨੇ ਦੇ ਅੰਤਿਮ ਦਿਨ ਦਾ ਅੱਧਾ ਸਮਾਂ ਸਕੂਲ ਲਾ ਕੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੰਦਾ ਹਾਂ। ਉਸ ਪਿੱਛੋਂ ਅਸੀਂ ਸਾਰੇ ਅਧਿਆਪਕ ਬੈਠ ਕੇ ਹਾਜ਼ਰੀ ਰਜਿਸਟਰ ਤੇ ਕੈਸ਼ ਬੁੱਕਾਂ ਪੂਰੀਆਂ ਕਰਦੇ ਹਾਂ। ਹਰ ਅਧਿਆਪਕ ਕੋਲ ਇਕ ਫੰਡ ਦੀ ਇਕ ਕੈਸ਼ ਬੁੱਕ ਹੈ। ਉਸ ਨੂੰ ਪੂਰੀ ਕਰਨਾ, ਉਸ ਦੀ ਜ਼ਿੰਮੇਵਾਰੀ ਹੈ। ਏਸੇ ਤਰ੍ਹਾਂ ਅਧਿਆਪਕ ਹਾਜ਼ਰੀ ਰਜਿਸਟਰ ਵਿਚ ਮਹੀਨੇ ਦੇ ਅੰਤ ਉਤੇ ਅਧਿਆਪਕਾਂ ਦੀਆਂ ਛੁੱਟੀਆਂ ਹੇਠਲੇ ਕਾਲਮਾਂ ਵਿਚ ਭਰ ਦਿੱਤੀਆਂ ਜਾਂਦੀਆਂ ਹਨ। ਜੇ ਸਮੇਂ ਤੋਂ ਪਹਿਲਾਂ ਕੰਮ ਮੁੱਕ ਜਾਵੇ ਤਾਂ ਮੈਂ ਕੰਮ ਮੁਕਾਉਣ ਵਾਲੇ ਅਧਿਆਪਕ ਨੂੰ ਰੋਕਦਾ ਨਹੀਂ। ਉਂਜ ਕੋਈ ਅਧਿਆਪਕ ਜਾਂਦਾ ਨਹੀਂ, ਅਸੀਂ ਸਾਰੇ ਇਕੱਠੇ ਹੀ ਜਾਂਦੇ ਹਾਂ।
ਮੈਂ ਇਕ ਅਧਿਆਪਕ ਨੂੰ ਆਪਣੀਆਂ ਅੰਗਰੇਜ਼ੀ ਦੀਆਂ ਕਾਪੀਆਂ ਲਿਆਉਣ ਲਈ ਕਿਹਾ, ਜਿੰਨ੍ਹਾਂ ਦੀ ਪੂਰੀ ਤਰ੍ਹਾਂ ਸੋਧ-ਸੁਧਾਈ ਕੀਤੀ ਹੋਈ ਸੀ ਅਤੇ ਇਸ ਸੋਧ-ਸੁਧਾਈ ਦੇ ਪਿਛੋਕੜ ਬਾਰੇ ਵੀ ਦੱਸਿਆ। ਸ਼ਰਮਾ ਜੀ ਬਹੁਤ ੁਂਸ਼ ਹੋਏ। ਆਖਰ ਮੈਂ ਹੌਸਲਾ ਕਰਕੇ ਕਹਿ ਹੀ ਦਿੱਤਾ, **ਸ਼ਰਮਾ ਜੀ ਤੁਹਾਨੂੰ ਮੇਰੀ ਨਜ਼ਰ ਦਾ ਤਾਂ ਪਤਾ ਹੀ ਹੈ, ਜੇ ਤੁਸੀਂ ਮੇਰੀ ਹਾਈ ਸਕੂਲ ਤਪਾ ਮੰਡੀ ਦੀ ਬਦਲੀ ਕਰਵਾ ਦੇਵੋ ਤਾਂ ਬਹੁਤ ਠੀਕ ਰਹੇਗਾ। ਪੜ੍ਹਾਈ ਦੇ ਸਬੰਧ ਵਿਚ ਮੇਰੇ ਸਬੰਧੀ ਕੋਈ ਉਲਾਂਭਾ ਵੀ ਨਹੀਂ ਮਿਲੇਗਾ।'' ਮਈ ੧੯੭੬ ਨੂੰ ਮੇਰੇ ਹਾਈ ਸਕੂਲ, ਤਪਾ ਦੀ ਬਦਲੀ ਦੇ ਆਰਡਰ ਹੋ ਗਏ। ਮੈਂ ਆਰਡਰ ਲੈਣ ਲਈ ਸੰਗਰੂਰ ਗਿਆ। ਬਾਂਸਲ ਨੇ ਆਪਣੀ ਆਦਤ ਅਨੁਸਾਰ ਦੁੱਧ ਵਿਚ ਕਾਂਜੀ ਘੋਲਣ ਦੀ ਕੋਸ਼ਿਸ਼ ਕੀਤੀ। ਕਿਹਾ, **ਪੰਡਿਤ ਜੀ, ਦੇਅਰ ਇਜ਼ ਐਨ ਇਨਕੁਐਰੀ ਅਗੇਂਸਟ ਹਿਮ।'' ਪਰ ਪੰਡਿਤ ਜੀ ਨੇ ਕਲਰਕ ਨੂੰ ਸੱਦ ਕੇ ਮੇਰੀ ਬਦਲੀ ਦੇ ਆਰਡਰ ਦੇਣ ਲਈ ਕਿਹਾ ਤੇ ਨਾਲ ਬਾਂਸਲ ਨੂੰ ਜ਼ਰਾ ਤਲਖ ਲਹਿਜੇ ਵਿਚ ਕਿਹਾ, **ਮੈਨੂੰ ਪਤਾ ਹੈ, ਇਹ ਇਨਕੁਐਰੀ ਤਾਂ ਅਗਲੇ ਸਕੂਲ ਵਿਚ ਵੀ ਜਾ ਕੇ ਹੋ ਸਕਦੀ ਹੈ।'' ਆਰਡਰ ਦੀ ਕਾਪੀ ਲਈ, ੧ ਜੂਨ ੧੯੭੬ ਨੂੰ ਮੈਂ ਸਰਕਾਰੀ ਹਾਈ ਸਕੂਲ, ਤਪੇ ਹਾਜ਼ਰ ਹੋ ਗਿਆ।
ਧੱਕਾ-ਦਰ-ਧੱਕਾ
ਜਦੋਂ ਮੈਂ ਸਰਕਾਰੀ ਹਾਈ ਸਕੂਲ, ਧੌਲੇ ਤੋਂ ਮਿਡਲ ਸਕੂਲ, ਮਹਿਤੇ ਦੀ ਬਦਲੀ ਕਰਵਾ ਲਈ ਤਾਂ ਮੇਰੇ ਭਰਾ ਨੂੰ ਇਸਦੀ ਕੋਈ ੁਂਸ਼ੀ ਨਹੀਂ ਸੀ ਹੋਈ। ਮੈਨੂੰ ਉਦੋਂ ਵੀ ਸਮਝ ਨਹੀਂ ਸੀ ਆਈ ਕਿ ਭਰਾ ੁਂਸ਼ ਕਿਉਂ ਨਹੀਂ ਹੈ, ਪਰ ਹੌਲੀ-ਹੌਲੀ ਸੱਚ ਉ=ੱਘੜ ਆਇਆ ਸੀ।
ਮਹਿਤੇ ਆਉਣ ਨਾਲ ਮੈਂ ਆਪਣੀ ਰਹਾਇਸ਼ ਤਪੇ ਰੱਖਣੀ ਸੀ, ਸੋ ਰੱਖ ਲਈ। ਸਾਡੇ ਜੱਦੀ-ਪੁਸ਼ਤੀ ਹੱਟ-ਹਾਤੇ ਦੇ ਛੇ ਕਮਰੇ ਸਨ ਤੇ ਇੱਕ ਵਿਹੜਾ। ਬਾਜ਼ਾਰ ਵਾਲੇ ਪਾਸੇ ਦੋ ਕਮਰੇ ਦੁਕਾਨ ਵਜੋਂ ਵਰਤੇ ਜਾ ਰਹੇ ਸਨ ਤੇ ਉਸਤੋਂ ਪਿੱਛੋਂ ਦੇ ਤਿੰਨ ਕਮਰੇ ਰਹਾਇਸ਼ੀ ਸਨ, ਫੇਰ ਇੱਕ ਵਿਹੜਾ ਤੇ ਫੇਰ ਇਕ ਡਿਊਢੀ ਸੀ। ਉ=ੱਪਰ ਚੁਬਾਰਾ ਸੀ, ਜੋ ਆਏ-ਗਏ ਦੇ ਬੈਠਣ-ਉ=ੱਠਣ ਦਾ ਕੰਮ ਦਿੰਦਾ ਸੀ ਅਤੇ ਸਾਡੇ ਸਭ ਲਈ ਪੜ੍ਹਨ-ਲਿਖਣ ਦਾ ਵੀ।
ਮਹਿਤੇ ਆਉਣ ਨਾਲ ਮੇਰਾ ਸਾਰਾ ਸਮਾਨ ਧੌਲੇ ਤੋਂ ਤਪੇ ਆ ਗਿਆ। ਸਮਾਨ ਕੀ ਸੀ?...ਦੋ ਬਾਂਸ ਦੀਆਂ ਬਾਹੀਆਂ ਵਾਲੇ ਮੰਜੇ ਸਨ, ਇੱਕ ਮੰਜਾ ਧੌਲੇ ਜਾ ਕੇ ਹੋਰ ਬਣਾ ਲਿਆ ਸੀ। ਚਾਰ-ਪੰਜ ਬਿਸਤਰੇ ਸਨ। ਦੋ ਟਰੰਕ, ਪੰਜ-ਛੇ ਪੀਪੇ, ਗੁਜ਼ਾਰੇ ਜੋਗੇ ਭਾਂਡੇ ਤੇ ਤਿੰਨ-ਚਾਰ ਬੋਰੇ ਪਾਥੀਆਂ, ਬਾਲਣ ਊਠ ਰੇੜ੍ਹੀ ਵਿੱਚ ਲੱਦ ਕੇ ਮੈਂ ਬਰਾਸਤਾ ਮਹਿਤਾ ਤਪੇ ਪਹੁੰਚ ਗਿਆ ਸੀ। ਚੁਬਾਰੇ ਵਿੱਚ ਰਹਿਣ ਲਈ ਭਰਾ ਤੋਂ ਆਗਿਆ ਮਿਲ ਗਈ ਸੀ। ਸਮਾਨ ਚੁਬਾਰੇ ਵਿੱਚ ਚੜ੍ਹਾ ਲਿਆ ਸੀ। ਭਰਾ ਦੇ ਚਿਹਰੇ 'ਤੇ ਗੰਭੀਰਤਾ ਦੇ ਚਿੰਨ੍ਹ ਮੈਨੂੰ ਅੱਜ ਤੱਕ ਯਾਦ ਹਨ।
ਪੰਜ-ਸੱਤ ਦਿਨ ਰੋਟੀ ਇਕੱਠੀ ਹੀ ਪੱਕਦੀ ਰਹੀ, ਪਰ ਭਾਬੀ ਦੀ ਤਲੀਂੀ ਨੇ ਇਹ ਸਾਂਝ ਪੁੱਗਣ ਨਾ ਦਿੱਤੀ। ਮਾਂ ਦੀ ਬੇਬਸੀ ਦਾ ਮੈਨੂੰ ਪਹਿਲਾਂ ਹੀ ਪਤਾ ਸੀ। ਪਤਨੀ ਜਦੋਂ ਵੀ ਰਾਤ ਵੇਲੇ ਚੁਬਾਰੇ ਚੜ੍ਹਦੀ, ਅਕਸਰ ਮਨ ਭਰ ਲੈਂਦੀ। ਮੈਂ ਸੋਚਦਾ...ਇਨ੍ਹਾਂ ਸੱਤ ਕਮਰਿਆਂ ਵਿੱਚੋਂ ਕੀ ਮੇਰੇ ਹਿੱਸੇ ਇੱਕ ਕਮਰਾ ਵੀ ਨਹੀਂ ਆਉਂਦਾ? ਬਦਸਲੂਕੀ ਦੀ ਵੀ ਕੋਈ ਹੱਦ ਹੁੰਦੀ ਹੈ, ਪਰ ਇੱਥੇ ਤਾਂ ਕਿਸੇ ਗੱਲ ਦੀ ਕੋਈ ਹੱਦ ਹੀ ਨਹੀਂ ਸੀ। ਬੱਚਿਆਂ ਤੋਂ ਲੈ ਕੇ ਭਾਬੀ ਤੱਕ ਸਭ ਲਈ ਅਸੀਂ ਜਿਵੇਂ ਓਪਰੇ ਹੋਈਏ, ਉਹਨਾਂ ਉ=ੱਤੇ ਇੱਕ ਵਾਧੂ ਭਾਰ।
ਉਹਨੀਂ ਦਿਨੀਂ ਮੇਰੀ ਵੱਡੀ ਭਤੀਜੀ ਊਸ਼ਾ ਐਮ.ਬੀ.ਬੀ.ਐਸ. ਵਿੱਚ ਅੰਮ੍ਰਿਤਸਰ ਪੜ੍ਹਦੀ ਸੀ, ਉਹ ਉਦੋਂ ਵੀ ਬੜੀ ਸਿਆਣੀ ਸੀ ਤੇ ਹੁਣ ਵੀ। ਉਹ ਮੇਰੇ ਤੇ ਆਪਣੀ ਚਾਚੀ ਦੇ ਦੁੱਖ ਨੂੰ ਸਮਝਦੀ ਸੀ। ਸ਼ਾਇਦ ਉਹਦੇ ਕਹਿਣ-ਕਹਾਉਣ, ਮੇਰੇ ਤੇ ਭਰਾ ਦੇ ਸਲਾਹ ਮਸ਼ਵਰੇ ਅਤੇ ਮਾਂ ਦੀ ਬੇਬਸੀ ਵਿੱਚੋਂ ਇਹ ਫੈਸਲਾ ਹੋਇਆ ਕਿ ਚੁਬਾਰੇ ਵਿੱਚ ਰੋਟੀ ਅੱਡ ਪਕਾ ਲਿਆ ਕਰੀਏ।
ਉਂਝ ਸਾਡਾ ਕੁੱਝ ਵੀ ਵੰਡਿਆ ਨਹੀਂ ਸੀ ਹੋਇਆ। ਤਨਖਾਹ ਤੋਂ ਬਿਨਾਂ ਸਾਡੇ ਕੋਲ ਪੰਜ ਪੈਸੇ ਵੀ ਵਾਧੂ ਨਹੀਂ ਸਨ। ਮੈਂ ਆਪਣੇ ਭਰਾ ਤੋਂ ਚੋਰੀਓਂ ਕਦੇ ਕੁੱਝ ਨਹੀਂ ਸੀ ਜੋੜਿਆ। ਮੈਥੋਂ ਚੋਰੀਓਂ ਮੇਰੀ ਪਤਨੀ ਨੇ ਵੀ ਕਦੇ ਕੁੱਝ ਨਹੀਂ ਸੀ ਰੱਖਿਆ। ਮੈਂ ਸਮਝਦਾ ਸੀ ਕਿ ਜਿਵੇਂ ਸਾਡੇ ਪਿਓ ਦੀ ਕਬੀਲਦਾਰੀ ਸਾਡੇ ਭਰਾ ਨੇ ਕਿਊਂਟੀ ਹੈ, ਉਵੇਂ ਭਰਾ ਦੀ ਕਬੀਲਦਾਰੀ ਕਿਊਂਟਣ ਵਿੱਚ ਮੈਂ ਭਰਾ ਦਾ ਹੱਥ ਵਟਾਵਾਂਗਾ। ਉਦੋਂ ਮੇਰੀ ਤਨਖਾਹ ਦੋ ਸੌ ਪੰਦਰਾਂ ਰੁਪਏ ਸੀ। ਮਸਾਂ ਪੰਜਾਹ ਰੁਪਏ ਹੀ ਬਚਦੇ, ਉਹ ਊਸ਼ਾ ਦੀ ਪੜ੍ਹਾਈ ਲਈ ਭੇਜ ਦਿੰਦਾ।
ਵੱਡਾ ਦੁੱਖ ਇਹ ਸੀ ਕਿ ਕੋਈ ਮੇਰੇ ਬੇਟੇ ਕ੍ਰਾਂਤੀ ਨੂੰ ਵੀ ਨਹੀਂ ਸੀ ਬੁਲਾਉਂਦਾ, ਚੁੱਕਣਾ ਤਾਂ ਇੱਕ ਪਾਸੇ ਰਿਹਾ, ਉਦੋਂ ਕ੍ਰਾਂਤੀ ਸਵਾ ਸਾਲ ਦਾ ਸੀ। ਮੈਨੂੰ ਇਹ ਗੱਲ ਬੜੀ ਚੁਭਦੀ ਤੇ ਮੇਰੀ ਪਤਨੀ ਅਕਸਰ ਮੇਰੇ ਕੋਲ ਗਿਲਾ ਕਰਦੀ:
**ਲਓ ਇਸ ਫੁੱਲ ਭਰ ਨਿਆਣੇ ਦਾ ਕੀ ਕਸੂਰ ਐ? ਮਾਂ ਤੋਂ ਬਿਨਾਂ ਕੋਈ ਚੱਜ ਨਾਲ ਇਹਨੂੰ ਗੋਦੀ ਵੀ ਨਹੀਂ ਚੱਕਦਾ।''
**ਤੈਨੂੰ ਐਵੇਂ ਵਹਿਮ ਐ। ਭਾਬੀ ਦਾ ਸੁਭਾਅ ਤੂੰ ਜਾਣਦੀ ਐਂ। ਮਾਂ ਵੇਖ ਨਾ ਸਾਰਾ ਦਿਨ ਚੱਕੀ ਫਿਰਦੀ ਐ। ਇਹ ਰਿਹਾੜੀ ਵੀ ਐ ਨਾ ਕਿਸੇ ਕੋਲ ਜਾਂਦਾ ਹੀ ਨਹੀਂ।'' ਮੈਂ ਸਭ ਕੁੱਝ ਜਾਣਦਾ ਹੋਇਆ ਵੀ ਸੁਦਰਸ਼ਨਾ ਦਾ ਮਨ ਟਿਕਾਉਣ ਲਈ ਝੂਠ ਬੋਲਦਾ।
**ਬਾਊ ਜੀ ਨੂੰ ਤਾਂ ਕੁੱਝ ਸੋਚਣਾ ਚਾਹੀਦੈ, ਬਾਈ ਜੀ ਨੇ ਤਾਂ ਇਹਨਾਂ ਨੂੰ ਥੋਡਾ ਪਿਓ ਸਮਝਿਆ ਸੀ। ਨਾਲੇ ਆਪਾਂ ਕਿਹੜਾ ਕੁੱਝ ਲੁਕੋ ਕੇ ਰੱਖਿਐ ਇਨ੍ਹਾਂ ਤੋਂ।'' ਤੀਜੇ ਦਿਨ ਹੀ ਰਾਤ ਨੂੰ ਸੁਦਰਸ਼ਨਾ ਗੱਲ ਕਰਦੀ-ਕਰਦੀ ਫੁੱਟ-ਫੁੱਟ ਰੋ ਪਈ।
ਘਰ ਦੀ ਵਿਗੜੀ ਤਾਣੀ ਗਲੀ ਵਿੱਚ ਆ ਗਈ, ਆਂਢ-ਗੁਆਂਢ ਸੱਚਾਈ ਨੂੰ ਜਾਣਦਾ ਸੀ। ਚੁਗਲੀ-ਨਿੰਦਿਆ ਦਾ ਮੇਰੇ 'ਤੇ ਕੋਈ ਅਸਰ ਨਹੀਂ ਸੀ। ਸਾਡੇ ਦੋਵਾਂ ਭਰਾਵਾਂ ਦੇ ਸੰਬੰਧਾਂ ਬਾਰੇ ਗਲੀ ਮੁਹੱਲਾ ਹੁਣ ਵੀ ਵਡਿਆਈ ਕਰਦਾ। ਦੋਸ਼ ਸਿਰਫ ਔਰਤਾਂ ਸਿਰ ਆਉਂਦਾ। ਮਾਂ ਦੀ ਬੇਬਸੀ ਨੂੰ ਸਾਰਾ ਗੁਆਂਢ ਜਾਣਦਾ ਸੀ। ਭਾਬੀ ਦੇ ਸੁਭਾਅ ਨੂੰ ਵੀ ਕੋਈ ਭੁੱਲਿਆ ਨਹੀਂ ਸੀ।
ਭਾਬੀ ਗੁਆਂਢ ਦੀਆਂ ਔਰਤਾਂ ਵਿੱਚੋਂ ਕਦੇ ਕਿਸੇ ਨੂੰ ਲਿਆਉਂਦੀ ਤੇ ਕਦੇ ਕਿਸੇ ਨੂੰ ਉਸ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਸੀ ਕਿ ਉਹ ਸੁਦਰਸ਼ਨਾ ਨੂੰ ਇੱਕ ਕੁੱਢਰ ਤੀਵੀਂ ਸਾਬਤ ਕਰ ਸਕੇ। ਡਿਊਢੀ ਵਿੱਚ ਪਈਆਂ ਪਾਥੀਆਂ ਤੇ ਬਾਲਣ ਤੋਂ ਲੈ ਕੇ ਚੁਬਾਰੇ ਵਿੱਚ ਪਾਣੀ ਦੇ ਘੜੇ, ਅੰਗੀਠੀ, ਮੰਜੇ-ਬਿਸਤਰੇ ਅਤੇ ਸਾਰਾ ਨਿੱਕ-ਸੁੱਕ ਉਹ ਕਈ ਔਰਤਾਂ ਨੂੰ ਲਿਆ ਕੇ ਦਿਖਾ ਚੁੱਕੀ ਸੀ ਬਈ ਤਰਸੇਮ ਦੀ ਬਹੂ ਨੂੰ ਤਾਂ ਥਾਂ ਸਿਰ ਸਮਾਨ ਟਿਕਾਉਣਾ ਹੀ ਨਹੀਂ ਆਉਂਦਾ। ਭਲਾਂ ਦੱਸੋ ਕਿ ਬਾਲਣ ਡਿਊਢੀ ਤੋਂ ਬਿਨਾਂ ਹੋਰ ਕਿੱਥੇ ਰੱਖਦੇ? ਉਹਨਾਂ ਦਾ ਆਪਣਾ ਬਾਲਣ ਵੀ ਤਾਂ ਡਿਊਢੀ ਵਿੱਚ ਹੀ ਪਿਆ ਸੀ। ਇਹ ਇੱਕ ਚੁਬਾਰਾ ਹੀ ਸਾਡੇ ਦਿਨੇ ਬੈਠਣ-ਉ=ੱਠਣ ਅਤੇ ਰਾਤ ਨੂੰ ਸੌਣ ਦਾ ਕਮਰਾ ਸੀ। ਇਹੋ ਸਾਡਾ ਸਟੋਰ ਸੀ ਤੇ ਇਹੋ ਰਸੋਈ--੧੪'੧ਂ ਫੁੱਟ ਦੇ ਕਮਰੇ ਵਿੱਚ ਭਲਾਂ ਹੋਰ ਕੀ ਟਿਕ ਸਕਦਾ ਸੀ। ਭਾਬੀ ਨੇ ਚੰਗੀ ਭਲੀ ਸਚਿਆਰੀ ਔਰਤ ਨੂੰ ਸਿੱਧਰੀ ਤੇ ਮੋਟੀ ਮੱਤ ਵਾਲੀ ਸਿੱਧ ਕਰਨ ਵਿੱਚ ਕੋਈ ਕਸਰ ਨਾ ਛੱਡੀ। ਉਸ ਨੂੰ ਤਾਂ ਮੇਰੇ 'ਤੇ ਵੀ ਤਰਸ ਨਹੀਂ ਸੀ ਆਉਂਦਾ। ਉਦੋਂ ਮੇਰੀਆਂ ਅੱਖਾਂ ਦੀ ਰੌਸ਼ਨੀ ਸਿਰਫ ਤੁਰਨ ਫਿਰਨ ਜੋਗੀ ਰਹਿ ਗਈ ਸੀ ਤੇ ਮੈਂ ਸਰਕਾਰੀ ਨੌਕਰੀ ਵਿੱਚ ਹੋਣ ਕਾਰਨ ਆਪਣਾ ਇਹ ਪਰਦਾ ਬਣਾਈ ਰੱਖਣਾ ਚਾਹੁੰਦਾ ਸੀ ਕਿ ਮੇਰੀ ਨਜ਼ਰ ਪੜ੍ਹਨ-ਲਿਖਣ ਜੋਗੀ ਠੀਕ-ਠਾਕ ਹੈ, ਕਿਉਂਕਿ ਉਹਨਾਂ ਦਿਨਾਂ ਵਿੱਚ ਨੇਤਰਹੀਣਾਂ ਦੇ ਰੁਜ਼ਗਾਰ ਦਾ ਪ੍ਰਬੰਧ ਤਾਂ ਕੀ ਹੋਣਾ ਸੀ, ਕਿਸੇ ਚੰਗੇ ਭਲੇ ਦੀ ਜੇ ਨਜ਼ਰ ਚਲੀ ਜਾਂਦੀ ਤਾਂ ਸਰਕਾਰ ਅਣ-ਫਿੱਟ ਕਰਕੇ ਉਸਨੂੰ ਘਰ ਬਹਾ ਦਿੰਦੀ। ਇਸ ਲਈ ਮੈਂ ਭਾਬੀ ਦਾ ਹਰ ਜਬਰ ਜਰ ਰਿਹਾ ਸੀ। ਘਰ ਦੀ ਗੱਲ ਨੂੰ ਬਾਹਰ ਕੱਢਣਾ ਨਹੀਂ ਸੀ ਚਾਹੁੰਦਾ, ਇਹ ਮੇਰੀ ਮਜਬੂਰੀ ਸੀ। ਜੇ ਕਹਾਂ ਕਿ ਮੈਂ ਭਾਬੀ ਨੂੰ ਵੱਡੀ ਸਮਝ ਕੇ ਉਸਦਾ ਸਤਿਕਾਰ ਕਰਦਾ ਸੀ ਅਤੇ ਉਸਦੇ ਅੱਗੇ ਕਦੇ ਨਹੀਂ ਸੀ ਬੋਲਦਾ ਤਾਂ ਇਹ ਕੋਰਾ ਝੂਠ ਹੈ।
ਸਾਨੂੰ ਚੁਬਾਰੇ 'ਚ ਰਹਿੰਦਿਆਂ ਅਜੇ ਤਿੰਨ ਕੁ ਮਹੀਨੇ ਹੀ ਲੰਘੇ ਹੋਣਗੇ ਕਿ ਸਲ੍ਹੀਣੇ ਤੋਂ ਫਤਿਹ ਚੰਦ ਜੀਜਾ ਜੀ ਅਤੇ ਭੈਣ ਸ਼ੀਲਾ ਆ ਗਏ। ਮੈਨੂੰ ਉਹਨਾਂ ਦੇ ਆਉਣ ਦੀ ਪਹਿਲਾਂ ਕੋਈਖਬਰ ਨਹੀਂ ਸੀ। ਭਰਾ ਨੇ ਮੈਨੂੰ ਦੱਸੇ ਬਿਨਾਂ ਜੀਜਾ ਜੀ ਨੂੰ ਚਿੱਠੀ ਲਿਖ ਦਿੱਤੀ ਜਿਵੇਂ ਉਹਨਾਂ ਨੇ ਦੱਸਿਆ, ਦੋ ਹਰਫੀ ਚਿੱਠੀ ਵਿੱਚ ਸਿਰਫ ਇਹ ਲਿਖਿਆ ਹੋਇਆ ਸੀ, **ਘਰ 'ਚ ਕਲੇਸ਼ ਰਹਿੰਦਾ ਹੈ। ਤੁਸੀਂ ਆ ਕੇ ਸਾਡਾ ਵੰਡਾਰਾ ਕਰਾ ਜਾਓ।'' ਪਤਾ ਨਹੀਂ ਭਰਾ ਨੇ ਕਿਵੇਂ ਭਰੇ ਮਨ ਨਾਲ ਇਹ ਚਿੱਠੀ ਲਿਖੀ ਹੋਵੇਗੀ, ਪਰ ਇਸ ਦਾ ਅਸਰ ਐਮਰਜੈਂਸੀ ਲੱਗਣ ਵਰਗਾ ਹੋਇਆ। ਭੈਣ ਨੇ ਮੈਨੂੰ ਆਉਣ ਦਾ ਕਾਰਨ ਦੱਸਣ ਦੇ ਨਾਲ-ਨਾਲ ਵੰਡ-ਵੰਡਾਰਾ ਕਰਨ ਦੀ ਤਜਵੀਜ਼ ਸਪੱਸ਼ਟ ਤੌਰ 'ਤੇ ਦੱਸ ਦਿੱਤੀ। ਮੇਰੇ ਸਿਰ 'ਤੇ ਜਿਵੇਂ ਸੌ ਘੜਾ ਪਾਣੀ ਦਾ ਮੁਧ ਗਿਆ ਹੋਵੇ। ਮੈਂ ਤਾਂ ਕਦੇ ਅੱਡ ਹੋਣ ਬਾਰੇ ਸੋਚਿਆ ਵੀ ਨਹੀਂ ਸੀ। ਜੀਜਾ ਜੀ ਤੇ ਭੈਣ ਨੂੰ ਸਮਝਾਇਆ ਕਿ ਇਸ ਨਾਲ ਤਪਾ ਮੰਡੀ ਵਿੱਚ ਬਦਨਾਮੀ ਹੋਵੇਗੀ। ਮੇਰੀਆਂ ਭਤੀਜੀਆਂ ਊਸ਼ਾ ਤੇ ਸਰੋਜ ਦੇ ਵਿਆਹੁਣ ਪਿੱਛੋਂ ਅੱਡ ਹੋਣ ਦੀ ਮੇਰੀ ਤਜਵੀਜ਼ ਵੀ ਸਭ ਵੱਲੋਂ ਰੱਦ ਕਰ ਦਿੱਤੀ ਗਈ, ਸ਼ਾਇਦ ਭਰਾ ਆਉਣ ਵਾਲੀ ਮੇਰੀ ਬਿਪਤਾ ਤੋਂ ਸੁਚੇਤ ਸੀ ਜਾਂ ਘਰ ਵਿੱਚ ਚੱਲ ਰਹੇ ਕਾਟੋ-ਕਲੇਸ਼ ਤੋਂ ਦੁਖੀ ਸੀ। ਉਹਦਾ ਜੀਜਾ ਜੀ ਨੂੰ ਬੱਸ ਇਹੋ ਕਹਿਣਾ ਸੀ ਕਿ ਉਹ ਨਬੇੜ ਕੇ ਜਾਣ। ਉਸ ਦਾ ਭਾਵ ਸਪੱਸ਼ਟ ਸੀ ਜ਼ਮੀਨ-ਜਾਇਦਾਦ ਤੋਂ ਲੈ ਕੇ ਸੂਈ ਤੱਕ ਦਾ ਵੰਡਾਰਾ।
ਜੀਜਾ ਜੀ, ਮੇਰਾ ਭਰਾ, ਭੈਣ ਤੇ ਮੈਂ ਦੁਕਾਨ ਵਿੱਚ ਬਹਿ ਗਏ। ਇਸ ਬੈਠਕ ਨੇ ਮੇਰੀ ਤਕਦੀਰ ਦਾ ਫੈਸਲਾ ਕਰਨਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਕੁਦਰਤ ਵੱਲੋਂ ਅੱਖਾਂ ਖੋਹ ਲੈਣ ਨਾਲ ਕੀਤੀ ਬੇਇਨਸਾਫੀ ਪਿੱਛੋਂ ਭਰਾ ਦਾ ਦਿਲ ਵੀ ਪੱਥਰ ਹੋ ਜਾਵੇਗਾ।
ਜੀਜਾ ਜੀ ਮੈਥੋਂ ਵਾਰ-ਵਾਰ ਮੇਰੀ ਇੱਛਾ ਪੁੱਛੀ ਜਾਣ। ਭੈਣ ਵੀ ਕਹੀ ਜਾਵੇ ਬਈ ਮੈਂ ਕੀ ਚਾਹੁੰਦਾ ਹਾਂ। ਮੇਰਾ ਜੀਅ ਕਰੇ ਬਈ ਕਹਿ ਦੇਵਾਂ **ਸਿਰ ਜਣਦਿਆਂ ਦਾ, ਮੈਂ ਕੀ ਚਾਹੁੰਣੈ। ਮੈਂ ਜਦ ਹੁਣ ਤੱਕ ਕਦੇ ਕੁੱਝ ਚਾਹਿਆ ਹੀ ਨਹੀਂ, ਹੁਣ ਮੈਂ ਕੀ ਚਾਹੁਣੈ, ਕਦੇ ਭਰਾ ਅੱਗੇ ਬੋਲਿਆ ਨਹੀਂ, ਸਾਹ ਨਹੀਂ ਕੱਢਿਆ। ਮੈਂ ਹੁਣ ਵੀ ਨਹੀਂ ਬੋਲਣਾ।'' ਪਰ ਮੈਨੂੰ ਬੋਲਣ ਲਈ ਵਾਰ-ਵਾਰ ਕਹੀ ਗਏ ਤੇ ਮੈਂ ਅੱਕ ਕੇ ਕਹਿ ਹੀ ਦਿੱਤਾ:
**ਮੈਂ ਅੱਡ ਨਹੀਂ ਹੋਣਾ ਚਾਹੁੰਦਾ। ਕੁੜੀਆਂ ਵਿਆਹੀਆਂ ਜਾਣ, ਪਿੱਛੋਂ ਹੀ ਅੱਡ ਹੋਵਾਂਗਾ।''
**ਭਰਾ-ਭਰਾ ਅੱਡ ਤਾਂ ਹੁੰਦੇ ਹੀ ਆਏ। ਇਹ ਕੋਈ ਨਵੀਂ ਗੱਲ ਨਹੀਂ। ਅਜੇ ਕੁੜੀਆਂ ਪੜ੍ਹਦੀਐਂ, ਕਦੋਂ ਵੱਡੀਆਂ ਹੋਈਆਂ? ਕਦੋਂ ਵਿਆਹ ਕੀਤੇ?'' ਇਹ ਜੀਜਾ ਜੀ ਦੇ ਬੋਲ ਸਨ।
ਭਰਾ ਬਿਲਕੁਲ ਚੁੱਪ ਸੀ। ਉਸ ਦੇ ਹੱਥ ਵਿੱਚ ਕੁੱਝ ਕਾਗਜ਼ ਸਨ ਤੇ ਇੱਕ ਪੈਨ, ਭਾਬੀ ਦੋ ਵਾਰ ਗੇੜਾ ਮਾਰ ਗਈ ਸੀ। ਉਸਦਾ ਗੇੜਾ ਮੈਨੂੰ ਵਿਉਹ ਵਰਗਾ ਲਗਦਾ ਸੀ। ਜੀਜਾ ਜੀ ਤੇ ਭੈਣ ਦੀ ਝੇਪ ਸਪੱਸ਼ਟ ਨਜ਼ਰ ਆ ਰਹੀ ਸੀ। ਉਹ ਓਹੀ ਕੁੱਝ ਕਰਨਾ ਚਾਹੁੰਦੇ ਸਨ, ਜੋ ਭਰਾ ਤੇ ਭਾਬੀ ਚਾਹੁੰਦੇ ਸਨ। ਭਰਾ ਪ੍ਰਤੀ ਮੇਰੇ ਅੰਦਰ ਪਹਿਲੀ ਵਾਰ ਨਫਰਤ ਦਾ ਅਹਿਸਾਸ ਜਾਗਿਆ। ਮੈਂ ਤਾਂ ਉਸਨੂੰ ਆਪਣਾ ਪਿਓ ਸਮਝਦਾ ਸੀ, ਪਿਓ ਤੋਂ ਵੀ ਵੱਧ। ਮੈਂ ਤਾਂ ਉਸ ਦੇ ਵਿਚਾਰਾਂ ਤੇ ਭਾਵਾਂ ਨੂੰ ਵੀ ਕਦੇ ਸੱਟ ਮਾਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਭਾਵੇਂ ਮੇਰੇ ਵਿਚਾਰ ਮੇਰੇ ਭਰਾ ਨਾਲ ਨਹੀਂ ਸਨ ਮਿਲਦੇ, ਪਰ ਸਿਰਫ ਉਸਦੇ ਵੱਡੇ ਹੋਣ ਤੇ ਮੇਰੇ ਪਾਲਕ ਹੋਣ ਦੇ ਅਹਿਸਾਨ ਨੇ ਮੈਨੂੰ ਉਸ ਅੱਗੇ ਦੱਬੂ ਬਣਾਈ ਰੱਖਿਆ ਸੀ। ਉਂਝ ਉਹ ਸੀ ਆਰ.ਐਸ.ਐਸ. ਤੇ ਜਨ-ਸੰਘੀ ਤੇ ਮੇਰੇ ਉ=ੱਤੇ ਚੜ੍ਹਿਆ ਹੋਇਆ ਸੀ ਕਮਿਊਨਿਸਟ ਪਾਰਟੀ ਦਾ ਰੰਗ। ਹਾਂ, ਉਹ ਕੱਟੜ ਜਨ-ਸੰਘੀ ਵੀ ਨਹੀਂ ਸੀ। ਮੈਨੂੰ ਉਹ ਮਾਨਵਵਾਦੀ ਜਾਪਦਾ ਸੀ। ਕਦੇ ਮੈਨੂੰ ਰੋਕਿਆ-ਟੋਕਿਆ ਨਹੀਂ ਸੀ। ਮੇਰੀਆਂ ਗਤੀਵਿਧੀਆਂ ਉਸ ਨੂੰ ਪਤਾ ਸਨ, ਪਰ ਫੇਰ ਵੀ ਉਸਦਾ ਚੁੱਪ ਰਹਿਣਾ ਮੈਨੂੰ ਇਉਂ ਲੱਗਦਾ ਸੀ ਕਿ ਮੇਰਾ ਭਰਾ ਬੜਾ ਚੰਗਾ ਇਨਸਾਨ ਹੈ, ਪਰ ਅੱਜ ਉਸਦੀ ਚੁੱਪ ਵਿੱਚੋਂ ਜਿਹੜਾ ਵਿਸਫੋਟ ਹੋਣਾ ਸੀ, ਉਸਦਾ ਮੈਨੂੰ ਅਗਾਊਂ ਅਹਿਸਾਸ ਹੋ ਰਿਹਾ ਸੀ।
ਆਖਰਿ ਭੈਣ ਨੇ ਚੁੱਪ ਤੋੜੀ। ਤਪੇ ਵਾਲੇ ਹੱਟ-ਹਾਤੇ ਅਤੇ ਪਿੰਡ ਵਾਲੀ ਜ਼ਮੀਨ ਦਾ ਮੁੱਲ ਪਾ ਲਿਆ ਗਿਆ। ਤਪੇ ਵਿੱਚ ਗਲੀ ਨੰਬਰ ੮ ਦੇ ਪਲਾਟ ਬਾਰੇ ਭਰਾ ਦਾ ਕਹਿਣਾ ਸੀ ਕਿ ਇਹ ਪਲਾਟ ਉਸਨੇ ਆਪਖਰੀਦਿਆ ਹੈ ਤੇ ਉਸ ਵਿੱਚ ਮੇਰਾ ਕੁੱਝ ਨਹੀਂ। ਇਸ ਗੱਲ 'ਤੇ ਮੈਨੂੰ ਬੋਲਣਾ ਹੀ ਪੈ ਗਿਆ। ਮੈਂ ਸਾਫ ਕਹਿ ਦਿੱਤਾ:
**ਪਿੰਡ ਵਾਲੀ ਹਵੇਲੀ ਵੇਚਣ ਪਿੱਛੋਂ ਇਹ ਪਲਾਟ ਲਿਆ ਸੀ। ਹਵੇਲੀ ਦੇ ਪੈਸੇ ਵੱਟ ਕੇ ਗਹਿਣੇ ਪਈ ਇਹ ਦੁਕਾਨ ਛੁਡਵਾਈ ਸੀ। ਬਾਕੀ ਬਚੇ ਪੰਦਰਾਂ ਸੌ ਰੁਪਏ ਨਾਲ ਅਸੀਂ ਦੋਵਾਂ ਨੇ ਕੁੱਝ ਹੋਰ ਪੈਸੇ ਪਾ ਕੇ ਇਹ ਪਲਾਟਖਰੀਦਿਆ ਸੀ'', ਭਰਾ ਇਸ ਉ=ੱਤੇ ਕੁੱਝ ਨਹੀਂ ਸੀ ਬੋਲਿਆ। ਉਸਨੇ ਚੁੱਪ ਕਰਕੇ ਉਸਦਾ ਮੁੱਲ ਪਾ ਦਿੱਤਾ। ਹੈਰਾਨੀ ਦੀ ਗੱਲ ਇਹ ਸੀ ਕਿ ਤਪਾ ਮੰਡੀ ਵਾਲੇ ਹੱਟ-ਹਾਤੇ ਦਾ ਮੁੱਲ ਘੱਟ ਪਾਇਆ ਗਿਆ, ਕਿਉਂਕਿ ਉਹ ਭਰਾ ਨੇ ਆਪ ਰੱਖਣਾ ਸੀ। ਪਿੰਡ ਵਾਲੀ ਜ਼ਮੀਨ, ਜੋ ਅਜੇ ਵੀ ਸਾਡੇ ਚਾਚੇ-ਤਾਇਆਂ ਨਾਲ ਝਗੜੇ ਦੀ ਜੜ੍ਹ ਬਣੀ ਹੋਈ ਸੀ, ਉਸ ਦਾ ਮੁੱਲ ਸਿਰੇ ਦਾ ਪਾ ਦਿੱਤਾ ਗਿਆ। ਬੱਸ ਗਲੀ ਨੰਬਰ ੮ ਵਾਲੇ ਪਲਾਟ ਦਾ ਮੁੱਲ ਹੀ ਠੀਕ ਪਿਆ ਸੀ।
ਮੈਨੂੰ ਕੋਈ ਭੁਲੇਖਾ ਨਹੀਂ ਸੀ ਕਿ ਮੈਨੂੰ ਕੀ ਮਿਲਣਾ ਹੈ? ਪਰ ਮੈਂ ਮਨ ਹੀ ਮਨ ਵਿੱਚ ਪਾਏ ਮੁੱਲ ਦੇ ਬਾਵਜੂਦ ਆਪਣੇ ਹਿੱਸੇ ਸਬੰਧੀ ਅਜੇ ਸੋਚ ਹੀ ਰਿਹਾ ਸੀ ਕਿ ਭਾਬੀ ਨੇ ਆ ਕੇ ਮੇਰੇ ਪਿਉ ਦੀ ਮੌਤ ਪਿੱਛੋਂ ਕੀਤੇ ਵਿਆਹਾਂ ਦੇਖਰਚ ਦਾ ਸਵਾਲ ਖੜ੍ਹਾ ਕਰ ਦਿੱਤਾ। ਮੇਰੇ ਅੰਦਰਲਾ ਸਵੈਮਾਣ ਜਾਗ ਪਿਆ। ਮੈਂ ਸਭ ਕੁੱਝ ਛੱਡਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਮਾਂ ਤੋਂ ਵਾਰ-ਵਾਰ ਸੁਣੀ ਗੱਲ ਨੇ ਮੇਰੀ ਦ੍ਰਿੜ੍ਹਤਾ ਨੂੰ ਹੋਰ ਪੱਕਾ ਕੀਤਾ ਕਿ **ਕੋਈ ਹੱਥ ਦੀਆਂ ਖੋਹ ਲਊ, ਮੱਥੇ ਦੀਆਂ ਤਾਂ ਨਹੀਂ ਖੋਹ ਸਕਦਾ।'' ਮਾਰਕਸਵਾਦੀ ਹੋਣ ਦੇ ਬਾਵਜੂਦ ਵੀ ਮਾਂ ਦੀ ਕਹੀ ਇਹ ਗੱਲ ਮੈਨੂੰ ਠੁੰਮਣਾ ਦੇ ਰਹੀ ਸੀ।
ਪਿਉ ਦੀ ਮੌਤ ਪਿੱਛੋਂ ਸੀਤਾ ਦਾ ਵਿਆਹ ਹੋਇਆ, ੧੯੫੨ ਵਿੱਚ ਭੈਣ ਚੰਦਰ ਕਾਂਤਾ ਦਾ, ੧੯੫੮ ਵਿੱਚ ਤਾਰਾ ਭੈਣ ਦਾ ਤੇ ਫੇਰ ੧੯੬੬ ਵਿੱਚ ਮੇਰਾ ਵਿਆਹ ਹੋਇਆ। ਸਭ ਉ=ੱਤੇ ਕੀਤਾਖਰਚਾ ਲਿਖ ਲਿਆ ਗਿਆ। ਲਿਖਣ ਸਮੇਂ ਭਰਾ ਨੂੰ ਇੱਕ ਅਜੀਬ ਜਿਹੀ ਝੇਪ ਜ਼ਰੂਰ ਸੀ। ਮੈਂ ਉਸ ਵੇਲੇ ਬੜਾ ਭਾਵੁਕ ਸੀ। ਮੈਂ ਇਹ ਵੀ ਨਾ ਕਹਿ ਸਕਿਆ ਕਿ ਤਾਰਾ ਦਾ ਵਿਆਹ ਦੁਕਾਨ ਗਹਿਣੇ ਰੱਖ ਕੇ, ਸਾਰੀ ਚਾਂਦੀ ਤੱਕੜੀ ਨਾਲ ਤੋਲ ਕੇ ਤੇ ਮਾਂ ਕੋਲ ਪਿਆ ਬਚਿਆ ਖੁਚਿਆ ਸੋਨਾ ਵੇਚ ਕੇ ਕੀਤਾ ਸੀ ਅਤੇ ਚੜ੍ਹਿਆ ਕਰਜ਼ਾ ਅਸੀਂ ਦੋਹਾਂ ਨੇ ਲਾਹਿਆ ਸੀ, ਕਿਉਂਕਿ ਤਾਰਾ ਦੀ ਸ਼ਾਦੀ ਦੇ ਚਾਰ ਮਹੀਨੇ ਪਿੱਛੋਂ ਹੀ ਮੈਂ ਮਾਸਟਰ ਲੱਗ ਗਿਆ ਸੀ, ਭਰਾ ਵੀ ਮਾਸਟਰ ਸੀ। ਮੈਨੂੰ ੬ਂ ਰੁਪਏ ਮਿਲਦੇ ਸਨ ਅਤੇ ਭਰਾ ਨੂੰ ੧ਂਂ ਰੁਪਏ। ਅਸੀਂ ਦੋਵੇਂ ਟਿਊਸ਼ਨ ਰੱਜ ਕੇ ਪੜ੍ਹਾਉਂਦੇ ਸੀ। ਅਸੀਂ ਅਗਲੇ ਸਾਲ ਹੀ ਤਾਰਾ ਦੇ ਵਿਆਹ ਦਾ ਸਾਰਾ ਕਰਜ਼ਾ ਲਾਹ ਦਿੱਤਾ ਸੀ। ਬੱਸ ਸਿਰਫ ਗਹਿਣੇ ਪਈ ਦੁਕਾਨ ਹੀ ਛੁਡਾਉਣੀ ਬਾਕੀ ਸੀ। ਮੈਂ ਇੰਨਾ ਭਾਵੁਕ ਹੋ ਗਿਆ ਕਿ ਮੇਰੀ ਭਾਵੁਕਤਾ ਹਲਕੇ ਗੁੱਸੇ ਵਿੱਚ ਬਦਲ ਗਈ। ਭੈਣ ਸੀਤਾ ਦੀ ਟੀ.ਬੀ. ਦੀ ਬਿਮਾਰੀ ਉ=ੱਤੇ ਹੋਏਖਰਚ ਨੂੰ ਵੀ ਹਿਸਾਬ-ਕਿਤਾਬ ਵਿੱਚ ਲਿਖਣ ਲਈ ਕਹਿ ਦਿੱਤਾ। ਭਰਾ ਨੇ ਪਹਿਲਾਂ ਤਾਂ ਨਾਂਹ-ਨਾਂਹ ਕੀਤੀ, ਪਰ ਪਿੱਛੋਂ ਭੈਣ ਦੀ ਬਿਮਾਰੀ ਉ=ੱਤੇ ਹੋਏਖਰਚ ਦੇ ਤਿੰਨ ਹਜ਼ਾਰ ਰੁਪਏ ਵੀ ਲਿਖ ਲਏ। ਇਹ ਲਿਖਵਾ ਕੇ ਮੈਂ ਜਿਵੇਂ ਸੁਰੀਂਰੂ ਹੋ ਗਿਆ ਹੋਵਾਂ। ਉਸ ਵੇਲੇ ਤਾਂ ਮੈਂ ਇਹ ਕਹਿਣ ਲਈ ਵੀ ਤਿਆਰ ਹੋ ਗਿਆ ਸੀ ਕਿ ਪਿਉ ਦੀ ਮੌਤ ਪਿੱਛੋਂ ਸਾਡੇ ਭੈਣ-ਭਰਾਵਾਂ ਦੇ ਪਾਲਣ-ਪੋਸ਼ਣ ਉ=ੱਤੇ ਵੀ ਜਿਹੜਾਖਰਚ ਹੋਇਆ ਹੈ, ਉਹ ਵੀ ਲਿਖ ਲਵੋ। ਪਰ ਪਤਾ ਨਹੀਂ ਕਿਸ ਝੇਪ ਨੇ ਮੈਨੂੰ ਇਹ ਗੱਲ ਕਹਿਣ ਤੋਂ ਰੋਕ ਦਿੱਤਾ। ਭਰਾ ਨੇ ਕਾਲੇ ਬਲਦ ਵਾਂਗ ਕਮਾਈ ਕੀਤੀ ਸੀ। ਕਬੀਲਦਾਰੀ ਕਿਊਂਟੀ ਸੀ ਤੇ ਸਾਨੂੰ ਭੈਣ-ਭਰਾਵਾਂ ਨੂੰ ਰੱਜਵਾਂ ਮੋਹ ਦਿੱਤਾ ਸੀ। ਉਸ ਦੇ ਹੁੰਦਿਆਂ ਜਿਵੇਂ ਸਾਨੂੰ ਪਿਉ ਯਾਦ ਹੀ ਨਹੀਂ ਸੀ ਆਇਆ। ਪਰ ਅੱਜ ਭਰਾ 'ਤੇ ਸਿਰਫ ਇੱਕੋ ਹੀ ਗਿਲਾ ਸੀ ਕਿ ਉਸ ਨੂੰ ਉਸ ਹਾਲਤ ਵਿੱਚ ਮੇਰੀ ਬਾਂਹ ਨਹੀਂ ਸੀ ਛੱਡਣੀ ਚਾਹੀਦੀ, ਜਦੋਂ ਮੇਰੀਆਂ ਅੱਖਾਂ ਦੇ ਦੀਵੇ ਬੁਝਣ 'ਤੇ ਆ ਗਏ ਸਨ। ਮੈਂ ਅੰਦਰੋ ਅੰਦਰੀ ਸੋਚੀ ਜਾ ਰਿਹਾ ਸੀ ਕਿ ਜੇ ਮੇਰੇ ਨਾਲ ਇਉਂ ਹੀ ਕਰਨਾ ਸੀ ਤਾਂ ਮੇਰਾ ਵਿਆਹ ਕਰਨ ਦੀ ਕਿਹੜੀ ਲੋੜ ਸੀ। ਸੋਮ ਨਾਥ ਦਾ ਕਿਹੜਾ ਵਿਆਹ ਹੋਇਆ ਹੈ। (ਤਾਇਆ ਮਥਰਾ ਦਾਸ ਦਾ ਨੇਤਰਹੀਣ ਪੁੱਤਰ ਸੋਮ ਨਾਥ ਸੀ ਪਰ ਉਸ ਨੂੰ ਤਾਏ ਨੇ ਆਪਣੇ ਸੱਤਾਂ ਪੁੱਤਰਾਂ ਦੇ ਹਿੱਸੇ ਆਉਂਦੀ ਸਾਰੀ ਜ਼ਮੀਨ, ਪਿੰਡ ਵਾਲਾ ਬਾਗ ਤੇ ਘਰ ਆਦਿ ਇਹ ਕਹਿ ਕੇ ਸੰਭਾਇਆ ਹੋਇਆ ਸੀ ਕਿ ਇਸ ਸਭ ਜਾਇਦਾਦ ਦੀ ਆਮਦਨ ਜਿਉਂਦੇ ਜੀਅ ਸੋਮ ਨਾਥ ਵਰਤੇਗਾ) ਬੱਸ ਇਸ ਉਧੇੜ-ਬੁਣ ਵਿੱਚ ਹੀ ਕਾਗਜ਼ ਤਿਆਰ ਹੋ ਗਿਆ ਸੀ। ਸਿਰਫ ਜੀਜਾ ਜੀ ਤੇ ਭੈਣ ਦੇ ਹੁਕਮ ਦੀ ਉਡੀਕ ਸੀ।
ਸਾਰੀ ਜਾਇਦਾਦ ਦਾ ਮੁੱਲ ਜੋੜ ਲਿਆ ਗਿਆ। ਵਿਆਹਾਂ ਅਤੇ ਭੈਣ ਸੀਤਾ ਦੀ ਬਿਮਾਰੀ ਦਾਖਰਚ ਅੱਡ ਜੋੜ ਲਿਆ। ਜਾਇਦਾਦ ਦੇ ਮੁੱਲ ਦਾ ਅੱਧ ਕਰਨ ਪਿੱਛੋਂ ਅਤੇ ਹੋਏਖਰਚ ਦੇ ਅੱਧ ਨੂੰ ਵਿੱਚੋਂ ਘਟਾਉਣ ਨਾਲ ਮੇਰੇ ਹਿੱਸੇ ਦੀ ਜਾਇਦਾਦ ਭਰਾ ਦੇ ਹਿੱਸੇ ਨਾਲੋਂ ਬਿਲਕੁਲ ਅੱਧੀ ਰਹਿ ਗਈ ਸੀ। ਇਸ ਲਈ ਹੱਟ-ਹਾਤਾ ਭਰਾ ਦੇ ਹਿੱਸੇ ਵਿੱਚ ਪਾ ਦਿੱਤਾ ਗਿਆ ਅਤੇ ਝਗੜੇ ਦੀ ਜੜ੍ਹ ਪਿੰਡ ਸ਼ਹਿਣੇ ਦੀ ਜ਼ਮੀਨ ਅਤੇ ਤਪੇ ਮੰਡੀ ਦੀ ਗਲੀ ਨੰਬਰ ੮ ਵਾਲਾ ਪਲਾਟ ਮੇਰੇ ਹਿੱਸੇ ਆ ਗਿਆ।
ਸਾਫ ਕਾਗਜ਼ ਉ=ੱਤੇ ਹੀ ਲਿਖਤ-ਪੜ੍ਹਤ ਕਰ ਦਿੱਤੀ ਗਈ। ਭੈਣ ਤੇ ਜੀਜਾ ਜੀ ਮੈਨੂੰ ਇਹ ਜਚਾਉਣ ਵਿੱਚ ਲੱਗੇ ਹੋਏ ਸਨ ਕਿ ਮੇਰੇ ਨਾਲ ਕੋਈ ਬੇਇਨਸਾਫੀ ਨਹੀਂ ਹੋਈ, ਜਦਕਿ ਸਾਰੇ ਵੰਡ-ਵੰਡਾਰੇ ਵਿੱਚ ਇਨਸਾਫ ਦਾ ਤਾਂ ਨਾਂ ਤੱਕ ਵੀ ਨਹੀਂ ਸੀ।
ਘਰ ਦਾ ਸਾਰਾ ਸਮਾਨ ਵੀ ਫਟਾ-ਫਟ ਵੰਡ ਦਿੱਤਾ ਗਿਆ। ਉਨ੍ਹਾਂ ਦਿਨਾਂ ਵਿੱਚ ਭਰਾ ਦਾ ਵੱਡਾ ਲੜਕਾ ਸੁਰੇਸ਼ ਸਾਡੇ ਵਾਲੀ ਦੁਕਾਨ ਵਿੱਚ ਹੀ ਭਾਂਡਿਆਂ ਦੀ ਦੁਕਾਨ ਕਰਦਾ ਸੀ। ਸੋ ਦੁਕਾਨ ਵਿਚਲਾ ਸਾਰਾ ਜੱਦੀ ਪੁਸ਼ਤੀ ਸਮਾਨ ਭਰਾ ਦੇ ਹਿੱਸੇ ਕਰ ਦਿੱਤਾ ਗਿਆ। ਦੁਕਾਨ ਵਿੱਚ ਵਿਛੀ ਸ਼ਤਰੰਜੀ, ਪੁਰਾਣਾ ਵੱਡਾ ਲੋਹੇ ਦਾ ਗੱਲਾ ਅਤੇ ਹੋਰ ਨਿੱਕ-ਸੁੱਕ ਸਭ ਭਰਾ ਦੇ ਹਿੱਸੇ। ਸ਼ਤਰੰਜੀ ਦੀ ਥਾਂ ਮੈਨੂੰ ਇੱਕ ਗਲੀਚਾ ਦਿੱਤਾ, ਜਿਸਦੀ ਸਾਰੀ ਉ=ੱਨ ਕੀੜਿਆਂ ਨੇ ਖਾ ਲਈ ਸੀ। ਡਿਊਢੀ 'ਚ ਪਈ ਚੱਕੀ ਭਰਾ ਦੇ ਹਿੱਸੇ ਅਤੇ ਉਸਦੇ ਬਦਲੇ ਕਪਾਹ ਵੇਲਣ ਵਾਲੀ ਘੁਣ ਦੀ ਖਾਧੀ ਵੇਲਣੀ ਮੇਰੇ ਹਿੱਸੇ। ਤਾਰਾ ਦੇ ਵਿਆਹ ਵੇਲੇ ਵੇਚੀ ਚਾਂਦੀ ਵਿੱਚੋਂ ਦੋ ਚਾਂਦੀ ਦੇ ਗਿਲਾਸ ਬਚੇ ਸਨ, ਜਦੋਂ ਉਨ੍ਹਾਂ ਵਿੱਚੋਂ ਇੱਕ ਗਿਲਾਸ ਮੈਨੂੰ ਦੇਣ ਲਈ ਮਾਂ ਨੇ ਕਿਹਾ ਤਾਂ ਭਾਬੀ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਪਰ ਭੈਣ ਦੇ ਕਹਿਣ ਉ=ੱਤੇ ਅੰਤ ਚਾਂਦੀ ਦਾ ਇੱਕ ਗਿਲਾਸ ਮੈਨੂੰ ਮਿਲ ਹੀ ਗਿਆ। ਘਰ ਦਾ ਬਾਕੀ ਸਾਰਾ ਸਮਾਨ ਭਰਾ ਦੇ ਹਿੱਸੇ ਪਾ ਦਿੱਤਾ ਗਿਆ ਤੇ ਮੇਰੇ ਹਿੱਸੇ ਭਾਂਡਿਆਂ ਵਿੱਚੋਂ ਇੱਕ ਵੱਡੀ ਪਰਾਂਤ, ਦੇਗਚਾ ਤੇ ਗੜਬਾ ਆਇਆ। ਪੁਰਾਣੀਆਂ ਪਈਆਂ ਪੰਦਰਾਂ ਵੀਹ ਵਹੀਆਂ ਵਿੱਚੋਂ ਭਰਾ ਨੇ ਅੱਧੀਆਂ ਮੇਰੇ ਹਿੱਸੇ ਵਿੱਚ ਰੱਖ ਦਿੱਤੀਆਂ। ਭਰਾ ਦੇ ਵਿਆਹ ਉ=ੱਤੇ ਪਿਉ ਦਾ ਬਣਾ ਕੇ ਦਿੱਤਾ ਹੋਇਆ ਸੋਨਾ ਤੇ ਉਸ ਪਿੱਛੋਂ ਚੋਰੀ-ਛੁਪੇ ਬਣਾਇਆ ਟੂਮ-ਛੱਲਾ, ਇਨ੍ਹਾਂ ਵਿੱਚੋਂ ਹਿੱਸਾ ਮੰਗਣ ਨਾਲ ਕਲੇਸ਼ ਵਧਣ ਦਾ ਡਰ ਸੀ। ਮੈਂ ਚੁੱਪ ਰਿਹਾ, ਪਰ ਜਦੋਂ ਮੇਰੀ ਪਤਨੀ ਨੇ ਇਹ ਗੱਲ ਕਹੀ ਤਾਂ ਭਰਾ ਨੇ ਕਿਹਾ ਕਿ ਸਾਰਾ ਸੋਨਾ ਵੰਡਿਆ ਜਾਵੇਗਾ। ਮੇਰੇ ਸਹੁਰਿਆਂ ਨੇ ਪੰਦਰਾਂ ਤੋਲੇ ਸੋਨਾ ਪਾਇਆ ਸੀ ਤੇ ਭਰਾ ਦੇ ਸਹੁਰਿਆਂ ਦੇ ਸੋਨੇ ਵਾਲਾ ਖਾਨਾ ਬਿਲਕੁਲ ਖਾਲੀ ਸੀ। ਇਸ ਲਈ ਮੇਰੇ ਵਿਆਹ ਉ=ੱਤੇ ਮੇਰੇ ਸਹੁਰਿਆਂ ਦੁਆਰਾ ਸ਼ਗਨ ਵਿੱਚ ਦਿੱਤੇ ਰੁਪਏ ਵਿੱਚੋਂ ਬਣਾਇਆ ਸੱਤ ਤੋਲੇ ਸੋਨਾ ਅਤੇ ਮੇਰੇ ਸਹੁਰਿਆਂ ਦਾ ਪਾਇਆ ਪੰਦਰਾਂ ਤੋਲੇ ਸੋਨਾ ਅਤੇ ਭਾਬੀ ਕੋਲ ਮੇਰੇ ਪਿਉ ਤੇ ਭਰਾ ਕੋਲੋਂ ਮਿਲਿਆ ਸੋਨਾ ਬਰਾਬਰ ਦੀ ਤੱਕੜੀ ਵਿੱਚ ਤੁਲ ਗਏ।
ਅਸਲ ਵਿੱਚ ਜੀਜਾ ਜੀ ਅਤੇ ਭੈਣ ਆਏ ਹੀ ਭਰਾ ਦੇ ਹੱਕ ਵਿੱਚ ਭੁਗਤਣ ਲਈ ਸਨ। ਮੇਰੇ ਖਆਿਲ ਵਿੱਚ ਉਨ੍ਹਾਂ ਉ=ੱਤੇ ਭਰਾ ਦੇ ਕੀਤੇ ਅਹਿਸਾਨ ਦਾ ਬਦਲਾ ਚੁਕਾਉਣ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਸੀ। ਛੇ ਸਾਲ (੧੯੫੫-੬੧) ਤੱਕ ਮੇਰਾ ਵੱਡਾ ਭਾਣਜਾ ਵਿਜੈ ਕੁਮਾਰ ਤਪੇ ਰਹਿ ਕੇ ਹੀ ਪੜ੍ਹਿਆ ਸੀ। ਉਸ ਪਿੱਛੋਂ ਦੋ ਸਾਲ ਕੈਲਾਸ਼ ਰਿਹਾ ਅਤੇ ਦਸਵੀਂ ਕਰਕੇ ਗਿਆ। ਸ਼ਾਇਦ ਇਸ ਅਹਿਸਾਨ ਕਾਰਨ ਉਹ ਭਰਾ ਦਾ ਪੱਖ ਪੂਰਦੇ ਸਨ, ਪਰ ਉਹ ਭੁੱਲ ਗਏ ਸਨ ਕਿ ਜਦੋਂ ਵਿਜੈ ਦਸਵੀਂ ਵਿੱਚ ਪੜ੍ਹਦਾ ਸੀ, ਉਦੋਂ ਹਰਬੰਸ ਲਾਲ ਤਾਂ ਮੋਗੇ ਬੀ.ਐ=ੱਡ. ਕਰਦਾ ਸੀ ਅਤੇ ਮੈਂ ਹੀ ਘਰ ਵਿੱਚ ਇਕੱਲਾ ਕਮਾਊ ਸੀ। ਵਿਜੈ ਕੁਮਾਰ ਨੂੰ ਦਸਵੀਂ ਪਾਸ ਕਰਾਉਣਾ ਢਿੱਲੇ ਗੁੜ ਨੂੰ ਖੰਡ ਦੇ ਭਾਅ ਵੇਚਣ ਬਰਾਬਰ ਸੀ। ਫੇਰ ਕੈਲਾਸ਼ ਦੇ ਪੜ੍ਹਾਉਣ ਸਮੇਂ ਵੀ ਮੈਂ ਸਾਰੀ ਕਮਾਈ ਘਰ ਵਿੱਚ ਹੀ ਦਿੰਦਾ ਸੀ। ਛੋਟੀ ਕੁੜੀ ਰਾਜੀ ਤਾਂ ਪੰਜ ਸਾਲ ਧੌਲੇ ਰਹਿ ਕੇ ਮੇਰੇ ਕੋਲ ਹੀ ਪੜ੍ਹੀ ਸੀ। ਇਸ ਲਈ ਮੇਰੇ ਕੀਤੇ ਦਾ ਮੇਰੇ ਭੈਣ-ਭਣੋਈਏ ਨੇ ਕੀ ਫਲ ਦਿੱਤਾ, ਮੈਂ ਹੁਣ ਤੱਕ ਵੀ ਸਮਝ ਨਹੀਂ ਸਕਿਆ ਕਿ ਮੇਰਾ ਉਹ ਕਿਹੜਾ ਕਸੂਰ ਸੀ, ਜਿਸ ਬਦਲੇ ਮੇਰੇ ਭੈਣ-ਭਰਾ ਨੇ ਮੈਨੂੰ ਇਹ ਸਜ਼ਾ ਦਿੱਤੀ ਅਤੇ ਦੂਜੀਆਂ ਭੈਣਾਂ ਤੇ ਭਣੋਈਏ ਗੂੰਗੇ ਬਣ ਕੇ ਰਹਿ ਗਏ। ਵੰੰਡ-ਵੰਡਾਰੇ ਦਾ ਦੁਖਾਂਤ ਇੱਥੇ ਹੀ ਨਹੀਂ ਮੁੱਕਿਆ। ਭੈਣ-ਭਣੋਈਏ ਦਾ ਹੁਕਮ ਸੀ ਕਿ ਅਸੀਂ ਛੇਤੀ ਚੁਬਾਰਾ ਖਾਲੀ ਕਰਕੇ ਕਿਸੇ ਕਿਰਾਏ ਦੇ ਮਕਾਨ ਵਿੱਚ ਚਲੇ ਜਾਈਏ। ਇਸ ਕੰਮ ਲਈ ਸਾਨੂੰ ਇੱਕ ਮਹੀਨੇ ਦੀ ਮੁਹਲਤ ਮਿਲੀ ਸੀ।
ਉਨ੍ਹਾਂ ਦਿਨਾਂ ਵਿੱਚ ਮਥਰਾ ਦਾਸ ਤਾਏ ਦਾ ਮਕਾਨ ਖਾਲੀ ਪਿਆ ਸੀ। ਮਥਰਾ ਦਾਸ ਦਾ ਪਰਿਵਾਰ ਹੁਣ ਸਾਡੇ ਜੱਦੀ ਪਿੰਡ ਸ਼ਹਿਣੇ ਰਹਿੰਦਾ ਸੀ। ਉਸਦੇ ਬਾਕੀ ਲੜਕੇ ਤਾਂ ਬਾਹਰ ਕੰਮ ਕਰਦੇ ਸਨ। ਸਿਰਫ ਸੋਮ ਨਾਥ ਹੀ ਪਿੰਡ ਰਹਿੰਦਾ ਸੀ, ਉਹ ਮੈਥੋਂ ਬਹੁਤ ਚਿਰ ਪਹਿਲਾਂ ਨੇਤਰਹੀਣ ਹੋ ਚੁੱਕਾ ਸੀ। ਇਸ ਲਈ ਸੋਮ ਨਾਥ ਨੂੰ ਮੇਰੇ ਨਾਲ ਬੜੀ ਹਮਦਰਦੀ ਸੀ। ਸੁਦਰਸ਼ਨਾ ਕੋਲ ਮੈਂ ਘਰ ਕਿਰਾਏ 'ਤੇ ਲੈਣ ਸਬੰਧੀ ਸਲਾਹ ਕਰਕੇ ਪਿੰਡ ਚਲਾ ਗਿਆ। ਸੋਮ ਨਾਥ ਨੇ ਬੜਾ ਆਦਰ-ਮਾਣ ਕੀਤਾ। ਮੈਨੂੰ ਲੱਗਿਆ ਕਿ ਮੇਰਾ ਸਕਾ ਭਰਾ ਹਰਬੰਸ ਲਾਲ ਨਹੀਂ, ਸੋਮ ਨਾਥ ਹੈ। ਜਦੋਂ ਮੈਂ ਉਸਨੂੰ ਵੰਡ-ਵੰਡਾਰੇ ਦੀ ਸਾਰੀ ਕਹਾਣੀ ਸੁਣਾਈ ਅਤੇ ਆਪਣੇ ਆਉਣ ਦਾ ਮਕਸਦ ਦੱਸਿਆ ਤਾਂ ਉਹ ਕਹਿਣ ਲੱਗਾ:
**ਦੇਖ ਛੋਟੇ ਭਾਈ, ਆਪਾਂ ਮਕਾਨ ਕਿਰਾਏ 'ਤੇ ਕਦੇ ਕਿਸੇ ਨੂੰ ਦਿੱਤਾ ਨਹੀਂ, ਪਿੱਛੋਂ ਅਗਲਾ ਖਾਲੀ ਨਹੀਂ ਕਰਦਾ। ਪਏ ਮੁਕੱਦਮੇ ਲੜਦੇ ਫਿਰੋ ਤੇ ਨਾਲੇ ਫੈਸਲੇ ਵੀ ਕਿਰਾਏਦਾਰਾਂ ਦੇ ਹੱਕ 'ਚ ਹੁੰਦੇ ਹਨ। ਹੁਣ ਤੂੰ ਆਇਐਂ, ਤੈਨੂੰ ਜਵਾਬ ਨਹੀਂ। ਬਾਈ ਦਾ ਕੋਈ ਪੁੱਤ ਧੀ ਤਪੇ ਵਾਲੇ ਹੱਟ-ਹਾਤੇ 'ਚ ਰਹਿ ਪਿਆ ਕਿ ਚਾਚੇ ਲੇਖ ਰਾਮ ਦਾ ਪੁੱਤ, ਤੂੰ ਬੜੀ ੁਂਸ਼ੀ ਨਾਲ ਉ=ੱਥੇ ਰਹਿ ਸਕਦੈਂ। ਕਿਰਾਇਆ ਕੋਈ ਨਹੀਂ, ਪਰ ਤਰਸੇਮ ਸ਼ਾਇਦ ਤੈਨੂੰ ਮੇਰੀ ਗੱਲ ਚੰਗੀ ਨਾ ਲੱਗੇ, ਹਰਬੰਸ ਲਾਲ ਬੜਾ ਸਿਆਣਾ ਆਦਮੀ ਐ। ਉਹਦੀ ਮੱਤ ਨੂੰ ਕੀ ਹੋ ਗਿਆ? ਉਹਨੇ ਕੋਈ ਅੱਛੀ ਬਾਤ ਨਹੀਂ ਕੀਤੀ। ਤੀਵੀਆਂ ਤਾਂ ਵੀਹ ਮਿਲ ਜਾਂਦੀਆਂ ਹੁੰਦੀਆਂ, ਭਰਾ ਨੂੰ ਭਰਾ ਨਹੀਂ ਮਿਲਦੈ। ਨਾਲੇ ਤੁਸੀਂ ਤਾਂ ਰਾਮ-ਲਛਮਣ ਦੀ ਜੋੜੀ ਓ। ਬਾਈ ਜੀ ਥੋਨੂੰ ਸੋਭਾ ਤੇ ਤੁਲਸੀ ਕਹਿੰਦੇ ਹੁੰਦੇ ਸੀ। ਹਰਬੰਸ ਲਾਲ ਸੋਭਾ ਹੋਇਆ ਤੇ ਤੂੰ ਤੁਲਸੀ। ਸੋਭਾ ਸੁਭਾਅ ਦਾ ਸਾਊ ਸੀ ਤੇ ਤੁਲਸੀ ਤਿੱਖਾ। ਬਾਈ ਜੀ ਹਰਬੰਸ ਲਾਲ ਨੂੰ ਤਾਂ ਬਹੁਤ ਸਾਊ ਸਮਝਦੇ ਸੀ ਤੇ ਤੈਨੂੰ ਜਰਾ ਤਿੱਖਾ।'' ਸੋਮਨਾਥ ਦੀ ਗੱਲ ਸੁਣਦੇ-ਸੁਣਦੇ ਮੇਰੀ ਭੁੱਬ ਨਿਕਲ ਗਈ ਸੀ। ਬੜਾ ਕਾਬੂ ਕਰਨ 'ਤੇ ਵੀ ਰੋਣਾ ਬੰਦ ਨਹੀਂ ਸੀ ਹੋ ਰਿਹਾ।
ਸੋਮ ਨਾਥ ਨੇ ਮੇਰੀ ਪਿੱਠ 'ਤੇ ਹੱਥ ਫੇਰਨਾ ਸ਼ੁਰੂ ਕੀਤਾ। ਤਾਈ ਚਾਹ ਲੈ ਕੇ ਆ ਗਈ ਸੀ। ਸੋਮ ਨਾਥ ਨੇ ਸਿਰਫ ਇੱਕ-ਡੇਢ ਵਾਕ ਵਿੱਚ ਹੀ ਮੇਰਾ ਸਾਰਾ ਦੁੱਖ ਤਾਈ ਅੱਗੇ ਰੱਖ ਦਿੱਤਾ ਸੀ ਤੇ ਤਾਈ ਨੇ ਵੀ ਮੈਨੂੰ ਦਿਲਾਸਾ ਦਿੰਦਿਆਂ ਮਕਾਨ ਮੈਨੂੰ ਦੇਣ ਲਈ ਹਾਮੀ ਭਰ ਦਿੱਤੀ। ਮੇਰੇ ਵਾਰ-ਵਾਰ ਕਹਿਣ ਉ=ੱਤੇ ਤੀਹ ਰੁਪਏ ਮਹੀਨਾ ਕਿਰਾਇਆ ਤੈਅ ਹੋ ਗਿਆ ਸੀ। ਘਰ ਦੀ ਕੁੰਜੀ ਲੈ ਕੇ ਮੈਂ ਦਿਨ ਛਿਪਣ ਤੋਂ ਪਹਿਲਾਂ ਆ ਗਿਆ ਸੀ। ਰਾਤ ਨੂੰ ਸਮਾਨ ਚੁੱਕਣ ਅਤੇ ਤਾਏ ਮਥਰਾ ਦਾਸ ਦੇ ਘਰ ਦੀ ਸਾਫ-ਸਫਾਈ ਬਾਰੇ ਸੁਦਰਸ਼ਨਾ ਨਾਲ ਸਲਾਹ ਮਸ਼ਵਰਾ ਕਰਦਾ ਰਿਹਾ। ਮੈਂ ਬੜੀ ਹੀਣ ਭਾਵਨਾ ਦਾ ਸ਼ਿਕਾਰ ਸੀ। ਇੱਕ ਪਾਸੇ ਤਾਂ ਮੇਰੀ ਨਜ਼ਰ ਜਾਣ ਦਾਖਤਰਾ ਸਿਰ 'ਤੇ ਤਲਵਾਰ ਵਾਂਗ ਲਟਕ ਰਿਹਾ ਸੀ ਤੇ ਦੂਜੇ ਪਾਸੇ ਘਰੋਂ ਬੇਘਰ ਹੋਣ ਦੀ ਸ਼ਰਮਿੰਦਗੀ ਕਾਰਨ ਮੈਂ ਆਪਣੀ ਪਤਨੀ ਅੱਗੇ ਅੱਖ ਚੁੱਕਣ ਜੋਗਾ ਵੀ ਨਹੀਂ ਸੀ ਰਿਹਾ। ਭਰਾ ਨੂੰ ਤਾਏ ਮਥਰਾ ਦਾਸ ਦਾ ਘਰ ਕਿਰਾਏ 'ਤੇ ਮਿਲਣ ਦੀਖਬਰ ਦੇ ਦਿੱਤੀ ਸੀ। ਉਸ ਨੂੰ ਇਹ ਸੁਣ ਕੇ ਬਹੁਤ ਤਸੱਲੀ ਹੋਈ ਹੋਵੇਗੀ ਤੇ ਭਾਬੀ ਨੂੰ ਬਹੁਤ ੁਂਸ਼ੀ, ਪਰ ਮਾਂ ਦੀਆਂ ਅੱਖਾਂ ਵਿੱਚੋਂ ਵਗਦੀ ਗੰਗਾ ਕਾਰਨ ਮੇਰਾ ਆਪਣਾ ਵੀ ਰੋਣ ਨਿਕਲ ਗਿਆ ਸੀ। ਜਦੋਂ ਸਾਰੇ ਹੇਠਾਂ ਸੌਂ ਗਏ, ਮਾਂ ਪੋਲੇ ਪੈਰੀਂ ਉ=ੱਪਰ ਚੜ੍ਹ ਆਈ ਸੀ। ਉਦੋਂ ਮਾਂ ਦਾ ਮੰਜਾ ਡਿਊਢੀ ਵਿੱਚ ਹੁੰਦਾ ਸੀ। ਇਸ ਲਈ ਮਾਂ ਦੇ ਉ=ੱਪਰ ਸਾਡੇ ਕੋਲ ਆਉਣ ਬਾਰੇ ਸ਼ਾਇਦ ਕਿਸੇ ਨੂੰ ਵੀ ਪਤਾ ਲੱਗਣ ਦੀ ਗੁੰਜਾਇਸ਼ ਨਹੀਂ ਸੀ। ਮਾਂ ਚੁਬਾਰੇ ਵਿੱਚ ਸਿਰਫ ਇਸ ਲਈ ਆਈ ਸੀ ਤਾਂ ਜੋ ਉਹ ਦੱਸ ਸਕੇ ਕਿ ਇਹ ਉਸਦੀ ਬੇਬਸੀ ਹੈ। ਮਾਂ ਕੋਲ ਪ੍ਰਾਲੱਭਤ ਉ=ੱਤੇ ਭਰੋਸਾ ਰੱਖਣ ਤੋਂ ਬਿਨਾਂ ਸੁਦਰਸ਼ਨਾ ਨੂੰ ਸਮਝਾਉਣ ਲਈ ਹੋਰ ਕੋਈ ਦਲੀਲ ਨਹੀਂ ਸੀ। ਅਗਲੇ ਦਿਨ ਸਕੂਲ ਤੋਂ ਪਰਤਣ ਪਿੱਛੋਂ ਸਮਾਨ ਚੁੱਕਣ ਦਾ ਮਨ ਬਣਾ ਕੇ ਮੈਂ ਇੱਕ ਰੇਹੜੀ ਵਾਲੇ ਨੂੰ ਬੁਲਾ ਲਿਆਇਆ ਸੀ। ਘਰ ਵਿੱਚ ਸਮਾਨ ਚੁੱਕਣ ਲਈ ਵੀ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਕ੍ਰਾਂਤੀ ਨੂੰ ਮਾਂ ਕੋਲ ਬਹਾ ਕੇ ਅਸੀਂ ਦੋਵਾਂ ਨੇ ਚੁਬਾਰੇ ਤੋਂ ਸਮਾਨ ਲਾਹਿਆ। ਰੇਹੜੀ ਵਾਲੇ ਨੇ ਵੀ ਕੁੱਝ ਮਦਦ ਕੀਤੀ। ਡਿਊਢੀ ਵਿੱਚ ਪਿਆ ਲੱਕੜ-ਸੁੱਕੜ ਵੀ ਰੇਹੜੀ ਵਿੱਚ ਲੱਦ ਲਿਆ। ਦਿਨ ਛਿਪਣ ਦੇ ਬਾਵਜੂਦ ਵੀ ਆਂਢ-ਗੁਆਂਢ ਨੂੰ ਸਾਡੇ ਘਰ ਛੱਡਣ ਬਾਰੇ ਪਤਾ ਲੱਗ ਗਿਆ ਸੀ। ਅਸੀਂ ਆਪਣੇ ਹੀ ਘਰ 'ਚੋਂ ਇਸ ਤਰ੍ਹਾਂ ਜਾ ਰਹੇ ਸੀ ਜਿਵੇਂ ਕੋਈ ਕਿਰਾਏਦਾਰ ਕਿਰਾਏ ਦੇ ਮਕਾਨ ਵਿੱਚੋਂ ਕਿਸੇ ਦੂਜੇ ਕਿਰਾਏ ਦੇ ਮਕਾਨ ਵਿੱਚ ਜਾ ਰਿਹਾ ਹੋਵੇ। ਪਤਨੀ ਮੇਰੇ ਸਕੂਲ ਜਾਣ ਪਿੱਛੋਂ ਤਾਏ ਮਥਰਾ ਦਾਸ ਦੇ ਘਰ ਦੀ ਸਫਾਈ ਤੇ ਝਾੜ-ਪੂੰਝ ਕਰ ਆਈ ਸੀ। ਉਥੇ ਸਾਨੂੰ ਡਿਊਢੀ ਅਤੇ ਨਾਲ ਲੱਗਵਾਂ ਗਲੀ ਨੰਬਰ ੭ ਵਿੱਚ ਖੁੱਲ੍ਹਣ ਵਾਲਾ ਇੱਕ ਕਮਰਾ, ਰਸੋਈ ਤੇ ਵਿਹੜਾ ਮਿਲਿਆ ਸੀ। ਸਾਰੇ ਕਮਰਿਆਂ ਅਤੇ ਦੁਕਾਨਾਂ ਉਤੇ ਤਾਏ ਮਥਰਾ ਦਾਸ ਦੇ ਪਰਿਵਾਰ ਵੱਲੋਂ ਲਾਏ ਜਿੰਦਰਿਆਂ ਨੂੰ ਅਸੀਂ ਹੱਥ ਲਾ ਕੇ ਵੀ ਨਹੀਂ ਸੀ ਦੇਖਿਆ।
ਜਿਹੜਾ ਸਮਾਨ ਰਹਿ ਗਿਆ ਸੀ, ਜਦ ਮੈਂ ਉਹ ਸਮਾਨ ਬਾਲਟੀ ਵਿੱਚ ਪਾ ਰਿਹਾ ਸੀ, ਮੈਨੂੰ ਕਿਸੇ ਨੇ ਨਹੀਂ ਸੀ ਬੁਲਾਇਆ। ਮੈਂ ਵੀ ਮਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਸੀ ਬੁਲਾਇਆ। ਸ਼ਾਇਦ ਮਾਲਕ ਮਕਾਨ ਕਿਸੇ ਕਿਰਾਏਦਾਰ ਨਾਲ ਵੀ ਇਸ ਤਰ੍ਹਾਂ ਦਾ ਵਰਤਾਉ ਨਾ ਕਰਦਾ ਹੋਵੇ, ਜਿਵੇਂ ਮੇਰੇ ਨਾਲ ਹੋ ਰਿਹਾ ਸੀ। ਜਦੋਂ ਆਪਣੇ ਭਰਾ ਦੇ ਦੋਸਤ ਸ਼੍ਰੀਮਾਨ ਹਰੀ ਚੰਦ ਦੀ ਦੁਕਾਨ ਮੂਹਰੋਂ ਲੰਘ ਰਿਹਾ ਸੀ ਤਾਂ ਮੇਰਾ ਰੋਣ ਨਿਕਲ ਗਿਆ, ਹੰਝੂ ਤ੍ਰਿਪ-ਤ੍ਰਿਪ ਵਗਣ ਲੱਗੇ। ਰੁਕ ਗਿਆ। ਜੀਅ ਕੀਤਾ ਕਿ ਸ਼੍ਰੀਮਾਨ ਨੂੰ ਸਭ ਕੁੱਝ ਦੱਸ ਕੇ ਜਾਵਾਂ, ਪਰ ਫੇਰ ਪਤਾ ਨਹੀਂ ਕਿਉਂ ਤੁਰ ਪਿਆ। ਜਦੋਂ ਮੇਰੇ ਭਰਾ ਦੇ ਦੋਸਤਾਂ ਪ੍ਰਕਾਸ਼ ਚੰਦ ਵਕੀਲ, ਮਾਸਟਰ ਚਰਨ ਦਾਸ ਤੇ ਹਰਬੰਸ ਲਾਲ ਸ਼ਰਮਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਦੇ ਮੂੰਹੋਂ ਵੀ ਮੇਰੇ ਪੱਖ ਵਿੱਚ ਇੱਕ ਵੀ ਗੱਲ ਨਹੀਂ ਸੀ ਨਿਕਲੀ। ਇਹ ਵੱਖਰੀ ਗੱਲ ਹੈ ਕਿ ਉਹ ਭਰਾ ਦੇ ਹੱਕ ਵਿੱਚ ਵੀ ਨਹੀਂ ਸਨ ਬੋਲੇ। ਪਰ ਸੱਚ ਲੁਕਿਆ ਨਹੀਂ ਸੀ ਰਿਹਾ, ਮੇਰੇ ਭਰਾ ਦੇ ਮੰਡੀ ਵਿੱਚ ਰਸੀਂ, ਉਸਦੀ ਸ਼ਰਾਫਤ ਅਤੇ ਸਾਊਪੁਣੇ ਉਤੇ ਛੋਟਾ-ਮੋਟਾ ਪ੍ਰਸ਼ਨ-ਚਿੰਨ੍ਹ ਜ਼ਰੂਰ ਲੱਗਿਆ ਹੋਵੇਗਾ, ਇਸ ਗੱਲ ਦਾ ਪਤਾ ਮੈਨੂੰ ਉਦੋਂ ਲੱਗਾ ਜਦੋਂ ਕਈ ਸਾਲ ਬੀਤਣ ਪਿੱਛੋਂ ਮਾਸਟਰ ਚਰਨ ਦਾਸ ਦੇ ਛੋਟੇ ਬੇਟੇ ਸੁਰਿੰਦਰ ਨੇ ਭਰੇ ਬਾਜ਼ਾਰ, ਮੇਰੇ ਨਾਲ ਹੋਏ ਧੱਕੇ ਬਾਰੇ ਸਾਰੀ ਪੋਲ ਖੋਲ੍ਹ ਦਿੱਤੀ।
ਇੱਕ ਤਾਂ ਭਰਾ ਨੇ ਘਰੋਂ ਬੇਘਰ ਕੀਤਾ ਸੀ ਤੇ ਦੂਜਾ ਅਕਾਲੀ ਸਰਕਾਰ ਨੇ ਤਾਂ ਜਵਾਂ ਹੀ ਕਾਲੇਪਾਣੀ ਭੇਜਣ ਵਾਲੀ ਗੱਲ ਕਰ ਦਿੱਤੀ। ਮਾਸਟਰਾਂ ਉ=ੱਤੇ ਅਕਾਲੀ ਸਰਕਾਰ ਬੜੀਖਫਾ ਸੀ। ਉਸ ਨੇ ਇੱਕ ਆਮ ਹੁਕਮ ਵਿੱਚ ਮਾਸਟਰਾਂ ਨੂੰ ਸਬਕ ਸਿਖਾਉਣ ਲਈ ਮਾਸਟਰਾਂ ਦੀਆਂ ਬਦਲੀਆਂ ਆਪਣੇ ਘਰ ਤੋਂ ਘੱਟੋ-ਘੱਟ ਪੰਜਾਹ ਕਿਲੋਮੀਟਰ ਦੂਰ ਕਰਨ ਦੇ ਹਿਟਲਰੀ ਹੁਕਮ ਚਾੜ੍ਹ ਦਿੱਤੇ। ਪ੍ਰਾਇਮਰੀ, ਭਾਸ਼ਾ, ਡਰਾਇੰਗ ਤੇ ਪੀ.ਟੀ.ਆਈ. ਅਧਿਆਪਕਾਂ ਦੀ ਬਦਲੀ ਜ਼ਿਲ੍ਹੇ ਦੇ ਅੰਦਰ-ਅੰਦਰ ਹੀ ਹੋ ਸਕਦੀ ਸੀ, ਪਰ ਮਾਸਟਰਾਂ, ਲੈਕਚਰਾਰਾਂ ਤੇ ਹੈ=ੱਡ ਮਾਸਟਰਾਂ ਦਾ ਸਟੇਟ ਕਾਡਰ ਹੋਣ ਕਾਰਨ ਬਦਲੀ ਜ਼ਿਲ੍ਹੇ ਤੋਂ ਬਾਹਰ ਕਰਨ ਦੇ ਹੁਕਮ ਕੀਤੇ ਗਏ। ਜਿਹੜੇ ਟੀਚਰਜ਼ ਯੂਨੀਅਨ ਵਿੱਚ ਕੰਮ ਕਰਨ ਵਾਲੇ ਛੋਟੇ ਵੱਡੇ ਆਗੂ ਸਨ, ਉਹਨਾਂ ਉ=ੱਤੇ ਅਕਾਲੀ ਸਰਕਾਰ ਦੀ ਖਾਸ ਨਜ਼ਰੇ-ਅਨਾਇਤ ਹੋਈ, ਕਿਉਂਕਿ ਉਹਨਾਂ ਨੂੰ ਸਬਕ ਸਿਖਾਉਣ ਨਾਲ ਹੀ ਤਾਂ ਅਕਾਲੀ ਵਜ਼ੀਰਾਂ ਤੇ ਵਿਧਾਇਕਾਂ ਦੇ ਕਾਲਜੇ ਠੰਡ ਪੈ ਸਕਦੀ ਸੀ। ਸਰਕਾਰ ਕੋਲ ਬਹਾਨਾ ਇਹ ਸੀ ਕਿ ਅਧਿਆਪਕ ਘਰ ਦੇ ਨੇੜੇ ਹੋਣ ਕਾਰਨ, ਸਕੂਲਾਂ ਵਿੱਚ ਘੱਟ ਜਾਂਦੇ ਹਨ ਅਤੇ ਆਪਣੇ ਘਰੇਲੂ ਕੰਮਾਂ-ਕਾਰਾਂ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਹਨ। ਸੋ, ਅਕਾਲੀਆਂ ਦੀ ਇਸ ਸੌਗਾਤ ਵਿੱਚੋਂ ਮੇਰੇ ਹਿੱਸੇ ਜਿਹੜਾ ਸਟੇਸ਼ਨ ਆਇਆ, ਉਹ ਸੀ ਸਰਦੂਲਗੜ੍ਹ।ਇਸ ਤੋਂ ਅੱਗੇ ਪੰਜਾਬ ਦਾ ਹੋਰ ਕੋਈ ਸਟੇਸ਼ਨ ਹੈ ਹੀ ਨਹੀਂ ਸੀ, ਅਗਲਾ ਪਿੰਡ ਹਰਿਆਣੇ ਵਿੱਚ ਆਉਂਦਾ ਸੀ। ਬਦਲੀ ਦੇ ਹੁਕਮ ਮਈ ਵਿੱਚ ਆ ਗਏ ਸਨ। ਸਰਦੂਲਗੜ੍ਹ ਉਹਨਾਂ ਦਿਨਾਂ ਵਿੱਚ ਜ਼ਿਲ੍ਹਾ ਬਠਿੰਡੇ ਵਿੱਚ ਸੀ।
ਹੁਣ ਚਿੰਤਾ ਇਹ ਸੀ ਕਿ ਗਰਭਵਤੀ ਪਤਨੀ ਨੂੰ ਕੌਣ ਸਾਂਭੇਗਾ? ਬੜੀ ਆਜਜ਼ੀ ਨਾਲ ਬਰਨਾਲੇ ਜਾ ਕੇ ਅਜੇ ਗੱਲ ਸ਼ੁਰੂ ਹੀ ਕੀਤੀ ਸੀ ਕਿ ਮੇਰਾ ਧਰਮ ਪਿਤਾ ਜਿਸ ਨੂੰ ਮੈਂ ਦਰਵੇਸ਼ ਜੱਟ-ਬਾਣੀਆਂ ਕਹਿੰਦਾ ਹੁੰਦਾ ਸੀ, ਹੁੱਕੇ ਦੀ ਨੜੀ ਇੱਕ ਪਾਸੇ ਕਰਦਾ ਹੋਇਆ ਬੋਲਿਆ:
**ਭਲਾ ਏਸ ਵਿੱਚ ਵੀ ਕੋਈ ਸੋਚਣ ਵਾਲੀ ਗੱਲ ਐ। ਜਦੋਂ ਤੁਸੀਂ ਕਹੋਂਗੇ, ਕੋਈ ਮੁੰਡਾ ਜਾ ਕੇ ਦਰਸ਼ਨਾ ਨੂੰ ਲੈ ਆਊ। ਸਾਊ, ਕਿੱਥੇ ਤਪਾ? ਕਿੱਥੇ ਬਰਨਾਲਾ ਤੇ ਕਿੱਥੇ ਸਰਦੂਲਗੜ੍ਹ? ਕੁੜੀ ਕਿਤੇ ਰੋਲਣੀ ਤਾਂ ਨਹੀਂ। ਬੱਸ ਉਹ ਜੀਅ ਲਾ ਲੇ ਕਰਾਂਚੀ ਮੱਲ'', ਮੇਰੇ ਧਰਮ ਪਿਤਾ ਕਰਤਾ ਰਾਮ ਕ੍ਰਾਂਤੀ ਨੂੰ ਲਾਡ ਨਾਲ ਕਰਾਂਚੀ ਕਹਿੰਦੇ ਹੁੰਦੇ ਸਨ। ਉਹਨਾਂ ਦੀ ਗੱਲ ਸੁਣ ਕੇ ਮੇਰਾ ਘੱਟੋ-ਘੱਟ ਅੱਧਾ ਭਾਰ ਲਹਿ ਗਿਆ ਸੀ।
ਹੁਣ ਸਵਾਲ ਇਹ ਸੀ ਕਿ ਤਾਏ ਮਥਰਾ ਦਾਸ ਦੇ ਘਰ ਵਿੱਚ ਪਏ ਸਮਾਨ ਦਾ ਕੀ ਕੀਤਾ ਜਾਵੇ? ਘੱਟੋ-ਘੱਟ ਤਿੰਨ ਚਾਰ ਮਹੀਨੇ ਦਰਸ਼ਨਾ ਨੂੰ ਬਰਨਾਲੇ ਲੱਗ ਜਾਣੇ ਸਨ। ਬੰਦ ਪਏ ਘਰ ਦਾ ਕਿਰਾਇਆ ਤੇ ਫੇਰ ਸਰਦੂਲਗੜ੍ਹ ਜਾ ਕੇ ਕਿਰਾਏ 'ਤੇ ਮਕਾਨ ਲੈਣ ਦੇ ਦੂਹਰੇਖਰਚ ਨੇ ਮੈਨੂੰ ਚਿੰਤਤ ਕਰ ਦਿੱਤਾ।
ਮੇਰੇ ਦੁੱਖ ਸੁਖ ਵਿੱਚ ਸਲਾਹ ਦੇਣ ਵਾਲਾ ਪਤਨੀ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਮਾਂ ਦੀ ਬੇਬਸੀ ਨੂੰ ਮੈਂ ਭਲੀ-ਭਾਂਤ ਸਮਝਦਾ ਸੀ। ਇਸ ਲਈ ਉਸ ਕੋਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ। ਘਰ ਖਾਲੀ ਕਰਨ ਲਈ ਸ਼ਹਿਣੇ ਸੋਮ ਨਾਥ ਕੋਲ ਜਾਣ ਅਤੇ ਸਮਾਨ ਕਿਤੇ ਹੋਰ ਰੱਖਣ ਦੀ ਸਮੱਸਿਆ ਮੇਰੇ ਸਿਰ ਉ=ੱਤੇ ਤਲਵਾਰ ਵਾਂਗ ਲਟਕਦੀ ਸੀ।
ਨਾਲ ਲੱਗਵਾਂ ਘਰ ਮਾਮਾ ਪਰਸਾ ਰਾਮ ਦਾ ਸੀ। ਪਤਨੀ ਦੇ ਕਹਿਣ ਉ=ੱਤੇ ਮਾਮਾ ਪਰਸਾ ਰਾਮ ਦੇ ਪੋਤਰੇ ਅਤੇ ਵੱਡੀ ਪੋਤੀ ਨੇ ਸਾਡਾ ਸਮਾਨ ਆਪਣੀ ਡਿਊਢੀ ਵਾਲੀ ਪੜਛੱਤੀ ਵਿੱਚ ਰਖਾਉਣ ਲਈ ਹਾਮੀ ਭਰ ਦਿੱਤੀ ਸੀ। ਮੈਂ ਝਿਜਕਦਾ ਜਿਹਾ ਸੋਮ ਨਾਥ ਕੋਲ ਪਿੰਡ ਪਹੁੰਚ ਗਿਆ। ਜਿਸ ਤਰ੍ਹਾਂ ਦਾ ਹਮਦਰਦੀ ਭਰਿਆ ਸਲੂਕ ਸੋਮ ਨਾਥ ਨੇ ਕੀਤਾ, ਉਹਦਾ ਅੱਜ ਵੀ ਮੈਂ ਦੇਣਦਾਰ ਹਾਂ।
**ਤਰਸੇਮ ਛੋਟੇ ਭਾਈ, ਮੈਂ ਉਸ ਦਿਨ ਵੀ ਤੈਨੂੰ ਕਿਹਾ ਸੀ ਤੇ ਹੁਣ ਵੀ ਤੈਨੂੰ ਕਹਿੰਦਾ ਹਾਂ ਕਿ ਬਈ ਬਾਈ ਦੀ ਔਲਾਦ ਉ=ੱਥੇ ਰਹਿ ਪਈ ਕਿ ਚਾਚਾ ਲੇਖ ਰਾਮ ਦੀ। ਕਿਰਾਏ ਵਾਸਤੇ ਤੂੰ ਐਵੇਂ ਰਿਹਾੜ ਕਰਨ ਲੱਗ ਪਿਆ ਤਾਂ ਮੈਂ ਹਾਂ ਕਰ ਦਿੱਤੀ। ਲੈ ਮੈਂ ਤੈਨੂੰ ਦੱਸਾਂ। ਆਹ ਆਪਣੇ ਗੁਆਂਢ ਵਿੱਚ ਜਸਵੀਰ ਸਿੰਘ ਐ ਨਾ, ਉਹ ਵੀ ਥੋਡੇ ਮਾਸਟਰਾਂ ਦਾ ਚੌਧਰੀ ਕਹਾਉਂਦਾ ਹੈ। ਉਹ ਕਹਿੰਦਾ ਸੀ ਕਿ ਬਦਲੀਆਂ ਤਾਂ ਰੱਦ ਹੋ ਜਾਣਗੀਆਂ ਮਹੀਨੇ ਦੋ ਮਹੀਨੇ ਨੂੰ। ਲੈ ਜੇ ਫੇਰ ਮੁੜ ਕੇ ਤੂੰ ਤਪੇ ਆ ਗਿਆ ਨਾ ਤਾਂ ਜਦੋਂ ਮਰਜ਼ੀ ਘਰ ਆ ਜਾਈਂ। ਜੇ ਸਮਾਨ ਇੱਥੇ ਹੀ ਰੱਖਣਾ ਹੈ ਤਾਂ ਵੀ ਕੋਈ ਬਾਤ ਨਹੀਂ,'' ਸੋਮਨਾਥ ਦੀ ਗੱਲ ਨੇ ਜਿਵੇਂ ਮੇਰੇ ਜ਼ੀਂਮਾਂ ਉ=ੱਤੇ ਮੱਲ੍ਹਮ ਲਾ ਦਿੱਤੀ ਹੋਵੇ। ਮੈਂ ਤਿੰਨ ਮਹੀਨੇ ਦਾ ਕਿਰਾਇਆ ਤੀਹ ਰੁਪਏ ਦੇ ਹਿਸਾਬ ਨੂੰ ਸੋਮਨਾਥ ਨੂੰ ਬੜੇ ਕੰਬਦੇ ਹੱਥਾਂ ਨਾਲ ਫੜਾਇਆ ਤੇ ਉਸ ਨੇ ਨਾਂਹ-ਨਾਂਹ ਕਰਦੇ ਕਿਰਾਇਆ ਫੜ ਲਿਆ।
ਅਸੀਂ ਬਰਨਾਲੇ ਵਾਲੀ ਬਸ ਚੜ੍ਹ ਗਏ। ਸ਼ਾਇਦ ਮੇਰੇ ਸਾਲਿਆਂ ਵਿੱਚੋਂ ਵੱਡਾ ਸੋਹਣ ਲਾਲ ਹੀ ਲੈਣ ਆਇਆ ਹੋਇਆ ਸੀ। ਮੈਂ ਹੰਢਿਆਏ ਕੈਂਚੀਆਂ 'ਤੇ ਉਤਰ ਗਿਆ, ਜਿੱਥੋਂ ਮਾਨਸਾ ਰਾਹੀਂ ਜਾਣ ਵਾਲੀ ਸਰਦੂਲਗੜ੍ਹ ਦੀ ਬਸ ਲੈਣੀ ਸੀ।
ਇੱਕ ਤਾਂ ਪਤਨੀ ਤੇ ਕ੍ਰਾਂਤੀ ਦਾ ਉਦਰੇਵਾਂ, ਦੂਜੇ ਸਰਕਾਰ ਦੀ ਧੱਕੇਸ਼ਾਹੀ ਕਾਰਨ ਹੋਈ ਬਦਲੀ ਅਤੇ ਤੀਜਾ ਆਪਣੀ ਸਰੀਰਕ ਕਮਜ਼ੋਰੀ---ਹੰਢਿਆਏ ਤੋਂ ਜਾਂਦਿਆਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਾਲੇਪਾਣੀ ਜਾ ਰਿਹਾ ਹੋਵਾਂ। ਇੱਕ ਸੰਸਾ ਵੀ ਸੀ ਕਿ ੧੨ ਵਜੇ ਤੋਂ ਪਹਿਲਾਂ ਸਰਦੂਲਗੜ੍ਹ ਪਹੁੰਚ ਜਾਵਾਂ, ਅਜਿਹਾ ਨਾ ਹੋਵੇ ਕਿ ਹੈਡ ਮਾਸਟਰ ਲੇਟ ਪਹੁੰਚਣ ਕਾਰਨ ਦੁਪਹਿਰ ਤੋਂ ਬਾਅਦ ਦੀ ਹਾਜ਼ਰੀ ਰਿਪੋਰਟ ਲਵੇ, ਪਰ ਪਿੱਛੋਂ ਖਆਿਲ ਆਇਆ ਕਿ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ। ਮੈਨੂੰ ਹਾਜ਼ਰ ਹੋਣ ਲਈ ਸੱਤ ਦਿਨ ਦਾ ਸਮਾਂ ਮਿਲਿਆ ਹੈ ਅਤੇ ਅਜੇ ਇੱਕ ਦਿਨ ਹੋਰ ਰਹਿੰਦਾ ਹੈ।
ਬਸ ਸਰਦੂਲਗੜ੍ਹ ੧੨ ਵਜੇ ਤੋਂ ਪਹਿਲਾਂ ਪਹੁੰਚ ਗਈ ਸੀ। ਉ=ੱਥੇ ਜਾ ਕੇ ਅਜੀਬ ਜਿਹੀ ਤਸੱਲੀ ਦਾ ਅਹਿਸਾਸ ਹੋਇਆ। ਕਾਰਨ ਇਹ ਸੀ ਕਿ ਮੇਰੇ ਨਾਲ ਹਾਈ ਸਕੂਲ ਧੌਲੇ ਵਿੱਚ ਕੰਮ ਕਰਨ ਵਾਲਾ ਮਾਸਟਰ ਕ੍ਰਿਸ਼ਨ ਕੁਮਾਰ ਵੀ ਇੱਥੇ ਹੀ ਬਦਲ ਕੇ ਆ ਚੁੱਕਾ ਸੀ, ਪਰ ਅਸਲੀ ਤਸੱਲੀ ਇਸ ਗੱਲ ਦੀ ਸੀ ਕਿ ਵਿਸ਼ਵਾਮਿੱਤਰ ਸ਼ਾਸਤਰੀ ਇਸ ਸਕੂਲ ਵਿੱਚ ਲੰਮੇ ਸਮੇਂ ਤੋਂ ਸੰਸਕ੍ਰਿਤ ਅਧਿਆਪਕ ਦੇ ਤੌਰ 'ਤੇ ਕੰਮ ਕਰ ਰਿਹਾ ਸੀ।
ਵਿਸ਼ਵਾਮਿੱਤਰ ਸ਼ਾਸਤਰੀ ਤੇ ਮੈਂ ਤਪਾ ਮੰਡੀ ਦੇ ਆਰੀਆ ਹਾਈ ਸਕੂਲ ਵਿੱਚ ਇਕੱਠੇ ਕੰਮ ਕਰਦੇ ਰਹੇ ਸੀ। ਉਸਦੀ ਪਤਨੀ ਕ੍ਰਿਸ਼ਨਾ ਇਕ ਲਿਹਾਜ਼ ਨਾਲ ਮੇਰੀ ਭੈਣ ਲੱਗਦੀ ਸੀ। ਵਿਆਹ ਤੋਂ ਪਹਿਲਾਂ ਉਹ ਸਾਡੇ ਨਾਲ ਲੱਗਵੇਂ ਘਰ ਵਿੱਚ ਆਪਣੇ ਤਾਏ ਕੋਲ ਰਹਿੰਦੀ ਸੀ, ਉਸਦੇ ਤਾਏ ਦੇ ਦੋਵੇਂ ਪੁੱਤਰਾਂ ਨਾਲ ਮੇਰੇ ਸਕੇ ਭਰਾਵਾਂ ਵਰਗੇ ਸਬੰਧ ਸਨ। ਇਸ ਲਈ ਸ਼ਾਸਤਰੀ ਜੀ ਨਾਲ ਛੁੱਟੀ ਮਿਲਣ ਪਿੱਛੋਂ ਉਨ੍ਹਾਂ ਦੇ ਘਰ ਜਾਣਾ ਮੈਨੂੰ ਕੋਈ ਓਪਰਾ ਨਹੀਂ ਸੀ ਲੱਗਿਆ, ਸਗੋਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਤਪਦੀ ਧੁੱਪ ਵਿੱਚ ਕੋਈ ਠੰਡੀ ਹਵਾ ਦਾ ਬੁੱਲਾ ਮੇਰੇ ਤਨ-ਮਨ ਨੂੰ ਛੂਹ ਰਿਹਾ ਹੋਵੇ। ਕ੍ਰਿਸ਼ਨਾ ਸਕੀਆਂ ਭੈਣਾਂ ਵਾਂਗ ਮਿਲੀ ਤੇ ਬੱਚਿਆਂ ਨੂੰ ਤਾਂ ਚਾਅ ਹੀ ਚੜ੍ਹ ਗਿਆ।
ਬੈਗ ਵਿੱਚ ਕੁੱਝ ਕੱਪੜੇ ਤੇ ਹੋਰ ਨਿੱਕ-ਸੁੱਕ ਇਸ ਲਈ ਲੈ ਗਿਆ ਸੀ ਕਿ ਕਿਤੇ ਰਾਤ ਕੱਟਣੀ ਨਾ ਪੈ ਜੇ, ਪਰ ਏਥੇ ਆ ਕੇ ਰਾਤ ਤਾਂ ਕੀ, ਮੇਰਾ ਠਹਿਰਨਾ ਜ਼ਰੂਰੀ ਹੋ ਗਿਆ। ਸ਼ਾਸਤਰੀ ਜੀ ਤੇ ਕ੍ਰਿਸ਼ਨਾ ਦੀ ਇਹ ਤਜਵੀਜ਼ ਸੀ ਕਿ ਮੈਂ ਉਨ੍ਹਾਂ ਕੋਲ ਹੀ ਰਹਾਂ, ਪਰ ਉਨ੍ਹਾਂ ਦੀ ਗ੍ਰਹਿਸਤੀ ਵਿੱਚ ਮੇਰੀ ਹਾਜ਼ਰੀ ਮੈਨੂੰ ਆਪ ਨੂੰ ਹੀ ਖਟਕਦੀ ਸੀ।
ਅਗਲੇ ਗੇੜੇ ਮੈਂ ਕੱਪੜੇ ਤੇ ਬਿਸਤਰਾ ਟਰੰਕ ਵਿਚ ਤੁੰਨ ਕੇ ਲੈ ਗਿਆ। ਹੁਣ ਰਹਿਣ ਬਸੇਰੇ ਦਾ ਕੋਈ ਸੰਸਾ ਨਹੀਂ ਸੀ। ਬਸ ਅੱਡੇ ਦੇ ਨਾਲ ਹੀ ਸਕੂਲ ਸੀ। ਦਸਵੀਂ ਦੇ ਦੋ ਵਿਦਿਆਰਥੀ ਗਿਆਨ ਚੰਦ ਤੇ ਰਾਜ ਕੁਮਾਰ ਪਹਿਲੇ ਦਿਨ ਹੀ ਮੇਰੇ ਸ਼ਰਧਾਲੂ ਬਣ ਗਏ ਸਨ। ਸੋ ਉਹ ਅੱਡੇ 'ਤੇ ਪਹਿਲਾਂ ਹੀ ਖੜ੍ਹੇ ਸਨ। ਛੁੱਟੀ ਪਿੱਛੋਂ ਉਹ ਮੇਰਾ ਟਰੰਕ ਸ਼ਾਸਤਰੀ ਜੀ ਦੇ ਘਰ ਲੈ ਗਏ। ਉਨ੍ਹਾਂ ਦਾ ਘਰ ਵੀ ਸ਼ਾਸਤਰੀ ਜੀ ਦੇ ਘਰ ਦੇ ਨੇੜੇ ਹੀ ਸੀ।
ਦਸਵੀਂ ਦੀ ਮੈਨੂੰ ਅੰਗਰੇਜ਼ੀ ਦਿੱਤੀ ਗਈ। ਗਿਆਨ ਤੇ ਰਾਜ ਤੋਂ ਇਲਾਵਾ ਵੀ ਕੁੱਝ ਵੱਡੇ ਵਿਦਿਆਰਥੀ ਮੇਰਾ ਵੱਧ ਸਤਿਕਾਰ ਕਰਦੇ। ਅੰਗਰੇਜ਼ੀ ਦੇ ਵਿਸ਼ੇ ਕਾਰਨ ਹੈਡ ਮਾਸਟਰ ਦਾ ਰਵੱਈਆ ਮੇਰੇ ਪ੍ਰਤੀ ਸਤਿਕਾਰ ਵਾਲਾ ਸੀ।
ਸ਼ਾਸਤਰੀ ਜੀ ਅਤੇ ਮੁੰਡਿਆਂ ਦੇ ਉਪਰਾਲੇ ਨਾਲ ਮੈਨੂੰ ਇੱਕ ਛੋਟਾ ਜਿਹਾ ਚੁਬਾਰਾ ਕਿਰਾਏ 'ਤੇ ਮਿਲ ਗਿਆ। ਮੇਰੀ ਰੋਟੀ ਦਾ ਪ੍ਰਬੰਧ ਰਾਜ ਤੇ ਗਿਆਨ ਨੇ ਮਿਲ ਕੇ ਕਰ ਦਿੱਤਾ ਸੀ। ਦੁਪਹਿਰ ਦੀ ਰੋਟੀ ਰਾਜ ਦੇ ਘਰੋਂ ਆਉਂਦੀ ਤੇ ਸ਼ਾਮ ਦੀ ਗਿਆਨ ਦੇ ਘਰੋਂ। ਉਂਝ ਸ਼ਾਸਤਰੀ ਜੀ ਵੀ ਰੋਟੀ ਲਈ ਜ਼ੋਰ ਪਾਉਂਦੇ ਰਹਿੰਦੇ, ਪਰ ਮੈਂ ਉਨ੍ਹਾਂ ਉਤੇ ਬੋਝ ਨਹੀਂ ਸੀ ਬਨਣਾ ਚਾਹੁੰਦਾ। ਰਾਜ ਤੇ ਗਿਆਨ ਦੀ ਰੋਟੀ ਮੈਂ ਇਸ ਲਈ ਮੰਨ ਲਈ ਸੀ, ਕਿਉਂਕਿ ਮੈਨੂੰ ਆਪ ਰੋਟੀ ਬਣਾਉਣੀ ਨਹੀਂ ਸੀ ਆਉਂਦੀ ਅਤੇ ਢਾਬੇ ਦੀ ਰੋਟੀ ਮਿਰਚਾਂ ਕਾਰਨ ਮੈਨੂੰ ਮੁਆਫਕ ਨਹੀਂ ਸੀ ਬਹਿੰਦੀ। ਉਂਝ ਵੀ ਸ਼ਾਮ ਨੂੰ ਢਾਬੇ 'ਤੇ ਜਾ ਕੇ ਰੋਟੀ ਖਾਣ ਤੇ ਘਰ ਵਾਪਸ ਆਉਣ ਦਾ ਕੰਮ ਮੈਨੂੰ ਔਖਾ ਲੱਗਦਾ ਸੀ। ਦਿਨ ਛਿਪੇ ਤੋਂ ਬਾਅਦ ਤਾਂ ਮੈਂ ਘਰੋਂ ਬਾਹਰ ਨਿਕਲਦਾ ਹੀ ਨਹੀਂ ਸੀ। ਮੈਂ ਇਹ ਪਤਾ ਲੱਗਣ ਦੇਣਾ ਨਹੀਂ ਸੀ ਚਾਹੁੰਦਾ ਕਿ ਮੇਰੀ ਨਿਗ੍ਹਾ ਬਹੁਤ ਘੱਟ ਹੈ ਅਤੇ ਰਾਤ ਨੂੰ ਮੈਨੂੰ ਉਕਾ ਹੀ ਦਿੱਸਦਾ ਨਹੀਂ। ਮੇਰਾ ਇਹ ਓਹਲਾ ਕਿਸੇ ਹੱਦ ਤੱਕ ਸਕੂਲ ਵਿੱਚ ਅਤੇ ਆਂਢ-ਗੁਆਂਢ ਵਿੱਚ ਵੀ ਬਣਿਆ ਰਿਹਾ। ਹੋ ਸਕਦਾ ਹੈ ਕਿ ਕਿਸੇ ਨੂੰ ਅੰਦਾਜ਼ਾ ਹੋ ਗਿਆ ਹੋਵੇ, ਪਰ ਲਗਦੀ ਵਾਹ ਮੈਂ ਪਤਾ ਲੱਗਣ ਨਹੀਂ ਸੀ ਦਿੰਦਾ।
ਛੁੱਟੀ ਪਿੱਛੋਂ ਗਿਆਨ ਤੇ ਰਾਜ ਮੇਰੇ ਕੋਲ ਅਕਸਰ ਪੜ੍ਹਨ ਆ ਜਾਂਦੇ। ਗਿਆਨ ਕਬੀਲਦਾਰੀ ਦੀਆਂ ਗੱਲਾਂ ਵੀ ਕਰ ਜਾਂਦਾ। ਉਨ੍ਹਾਂ ਨੂੰ ਪੜ੍ਹਾਉਣ ਨਾਲ ਮੈਨੂੰ ਇੱਕ ਫਾਇਦਾ ਇਹ ਹੁੰਦਾ ਕਿ ਦਸਵੀਂ ਦੀ ਅੰਗਰੇਜ਼ੀ ਨੂੰ ਪੜ੍ਹਾਉਣ ਵਾਲੇ ਅਗਲੇ ਦਿਨ ਦੇ ਪਾਠ ਦਾ ਪੂਰਾ ਗਿਆਨ ਮੈਨੂੰ ਹੋ ਜਾਂਦਾ।
ਕਲਾਸ ਵਿੱਚ ਮੈਂ ੁਂਦ ਅੰਗਰੇਜ਼ੀ ਦੀ ਕਿਤਾਬ ਨਹੀਂ ਸੀ ਪੜ੍ਹਦਾ। ਕਿਸੇ ਹੁਸ਼ਿਆਰ ਵਿਦਿਆਰਥੀ ਨੂੰ ਪੜ੍ਹਨ ਲਈ ਕਹਿੰਦਾ। ਮੈਂ ਔਖੇ ਸ਼ਬਦਾਂ ਦੇ ਅਰਥ ਦੱਸੀ ਜਾਂਦਾ ਅਤੇ ਵਾਕ ਪੂਰਾ ਹੋਣ 'ਤੇ ਪੂਰੇ ਵਾਕ ਦਾ ਅਰਥ ਦੱਸਦਾ। ਜਮਾਤ ਵਿੱਚ ਕੁੜੀਆਂ ਵੀ ਸਨ ਅਤੇ ਮੁੰਡੇ ਵੀ, ਜਿਸ ਕਾਰਨ ਮੈਨੂੰ ਵਧੇਰੇ ਸੁਚੇਤ ਹੋ ਕੇ ਪੜ੍ਹਾਉਣਾ ਪੈਂਦਾ ਸੀ। ਮੇਰੀ ਆਪਣੀ ਘਾਟ ਦੇ ਬਾਵਜੂਦ ਮੈਂ ਕਿਸੇ ਨੂੰ ਬਿਨਾਂ ਮਤਲਬ ਬੋਲਣ ਜਾਂ ਹੱਸਣ ਨਹੀਂ ਸੀ ਦਿੱਤਾ। ਜਿਸ ਦਿਨ ਅੰਗਰੇਜ਼ੀ ਦੀ ਕਿਤਾਬ ਨਾ ਪੜ੍ਹਾਉਣੀ ਹੁੰਦੀ, ਉਸ ਦਿਨ ਪੰਜਾਬੀ ਤੋਂ ਅੰਗਰੇਜ਼ੀ ਟ੍ਰਾਂਸਲੇਸ਼ਨ ਕਰਾਉਂਦਾ। ਟੈਂਸ (ਠਕਅਤਕ) ਸਬੰਧੀ ਮੇਰਾ ਗਿਆਨ ਬਹੁਤੇ ਅਧਿਆਪਕਾਂ ਨਾਲੋਂ ਵੱਧ ਸੀ, ਸਗੋਂ ਇਸ ਗਿਆਨ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਮੇਰੀ ਜੁਗਤ ਵੀ ਬੜੀ ਰੌਚਕ ਸੀ। ਇਉਂ ਦਸਵੀਂ ਉ=ੱਤੇ ਮੇਰਾ ਦਬਦਬਾ ਪੂਰੀ ਤਰ੍ਹਾਂ ਬਣ ਗਿਆ ਸੀ। ਇੱਕ ਹੋਰ ਜਮਾਤ ਨੂੰ ਅੰਗਰੇਜ਼ੀ ਵੀ ਮੈਂ ਪੜ੍ਹਾਉਂਦਾ ਸੀ। ਉ=ੱਥੇ ਵੀ ਮੇਰੇ ਪੜ੍ਹਾਉਣ ਦਾ ਤਰੀਕਾ ਦਸਵੀਂ ਵਾਲਾ ਹੀ ਸੀ। ਸਮਾਜਿਕ ਸਿੱਖਿਆ ਪੜ੍ਹਾਉਣ ਲਈ ਮੈਨੂੰ ਕਿਸੇ ਕਿਤਾਬ ਨੂੰ ਪੜ੍ਹਨ ਦੀ ਲੋੜ ਨਹੀਂ ਸੀ। ਭੂਗੋਲ ਪੜ੍ਹਾਉਣ ਸਮੇਂ ਮੈਂ ਭਾਰਤ ਦਾ ਨਕਸ਼ਾ ਬੋਰਡ 'ਤੇ ਬਣਾ ਕੇ ਹਰ ਗੱਲ ਸਪੱਸ਼ਟ ਕਰਦਾ। ਮਹਾਂਦੀਪਾਂ ਦੇ ਨਕਸ਼ੇ ਕੰਧ 'ਤੇ ਲਟਕਾ ਕੇ ਇਸ ਤਰ੍ਹਾਂ ਸਮਝਾਉਂਦਾ ਕਿ ਵਿਦਿਆਰਥੀ ਦੰਗ ਰਹਿ ਜਾਂਦੇ।
ਸਵੇਰੇ ਬਾਹਰ ਅੰਦਰ ਜਾਣ ਲਈ ਸ਼ਾਸਤਰੀ ਜੀ ਮੇਰੇ ਨਾਲ ਹੁੰਦੇ ਜਾਂ ਗਿਆਨ ਤੇ ਰਾਜ ਵਿੱਚੋਂ ਕੋਈ ਇੱਕ ਜਣਾ। ਕਦੇ ਕਦਾਈਂ ਦੋਵੇਂ ਹੀ ਨਾਲ ਜਾਂਦੇ। ਸਵੇਰ ਵੇਲੇ ਅਸੀਂ ਘੱਗਰ ਦਰਿਆ ਦੇ ਨੇੜੇ ਤੇੜੇ ਪਹੁੰਚ ਜਾਂਦੇ। ਮੈਨੂੰ ਸਰਦੂਲਗੜ੍ਹ ਆ ਕੇ ਪਤਾ ਲੱਗਾ ਕਿ ਇੱਥੇ ਘੱਗਰ ਨੂੰ ਨਾਲੀ ਕਹਿੰਦੇ ਹਨ। ਇਸ ਦਾ ਨਾਂ ਨਾਲੀ ਹੀ ਠੀਕ ਲੱਗਦਾ ਸੀ। ਇਹ ਬਹੁਤਾ ਵੱਡਾ ਦਰਿਆ ਨਹੀਂ ਸੀ ਲੱਗਦਾ। ਇਸ ਦੇ ਰੇਤਲੇ ਕਿਨਾਰਿਆਂ ਤੋਂ ਪੈਰ ਤਿਲਕ-ਤਿਲਕ ਜਾਂਦਾ। ਮੈਂ ਸ਼ਤਰਾਣੇ ਨੌਕਰੀ ਦੇ ਦੌਰਾਨ ਖਨੌਰੀ ਕੋਲੋਂ ਉਹ ਘੱਗਰ ਵੇਖਿਆ ਸੀ ਜੋ ਘਰਰ-ਘਰਰ ਵੱਗਦਾ, ਸ਼ੂਕਦਾ ਤੇ ਸੰਗੀਤ ਜਿਹਾ ਪੈਦਾ ਕਰਦਾ ਸੀ। ਇੱਥੇ ਇਹ ਨਾਲੀ ਵਿੱਚ ਪਾਣੀ ਬੱਸ ਕਿਸੇ ਸੂਏ ਜਾਂ ਕੱਸੀ ਨਾਲੋਂ ਵੀ ਘੱਟ ਸੀ।
ਸ਼ਨੀਵਾਰ-ਐਤਵਾਰ ਨੂੰ ਵੀ ਮੈਂ ਸਰਦੂਲਗੜ੍ਹ ਹੀ ਰਹਿੰਦਾ। ਹਰ ਸ਼ਨੀਵਾਰ ਜੇ ਬਰਨਾਲੇ ਆਉਣ ਬਾਰੇ ਵੀ ਸੋਚਦਾ ਤਾਂ ਵੀ ਮਨ ਨਾ ਮੰਨਦਾ। ਰੋਜ਼-ਰੋਜ਼ ਸਹੁਰਿਆਂ ਦੇ ਘਰ ਜਾਣਾ ਚੰਗਾ ਨਾ ਲੱਗਦਾ। **ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ'' ਇਹ ਅਖਾਣ ਮੈਨੂੰ ਬਰਨਾਲੇ ਜਾਣ ਤੋਂ ਰੋਕੀ ਰੱਖਦਾ। ਤਪੇ ਜਾਣ ਨੂੰ ਵੀ ਜੀਅ ਨਾ ਕਰਦਾ।
੧੫ ਮਈ, ੧੯੭੧ ਨੂੰ ਮੈਂ ਸਰਕਾਰੀ ਹਾਈ ਸਕੂਲ ਸਰਦੂਲਗੜ੍ਹ ਹਾਜ਼ਰ ਹੋਇਆ ਸੀ। ਵਿੱਚ ਦੀ ਇੱਕ ਵਾਰ ਬਰਨਾਲੇ ਗੇੜਾ ਮਾਰ ਗਿਆ ਸੀ। ਨਿਰਾਸ਼ਾ ਤੇ ਨਮੋਸ਼ੀ ਅੱਗੇ ਮੇਰੀ ਬੇਬਸੀ ਦਾ ਆਲਮ ਇਹ ਸੀ ਕਿ ਮੇਰੇ ਅੰਦਰੋਂ ਹੀ ਆਵਾਜ਼ਾਂ ਉ=ੱਠਦੀਆਂ। ਉਹ ਆਵਾਜ਼ਾਂ ਮੇਰੀਆਂ ਨਹੀਂ ਸਨ, ਮੇਰੀ ਪਤਨੀ ਦੀਆਂ ਸਨ। ਭਲਾਂ ਦੂਜਾ ਜਣੇਪਾ ਵੀ ਕੋਈ ਪੇਕੇ ਕਰਦਾ ਹੁੰਦਾ ਐ? ਘਰ 'ਚੋਂ ਵੀ ਆਪਣਾ ਹੱਕ ਨਹੀਂ ਲੈ ਸਕੇ? ਇਸ ਤਰ੍ਹਾਂ ਹੀਣ ਭਾਵਨਾ ਦਾ ਮਾਰਿਆ ਮੈਂ ਇੱਕ ਰਾਤ ਕੱਟ ਕੇ ਸਰਦੂਲਗੜ੍ਹ ਵਾਪਸ ਆ ਗਿਆ ਸੀ। ਮੈਨੂੰ ਮੇਰੇ ਸਹੁਰੇ ਘਰ ਦੇ ਬੱਚੇ ਬੱਚੇ ਤੋਂ ਵੀ ਜਿਵੇਂ ਸ਼ਰਮ ਆਉਂਦੀ ਹੋਵੇ। ਉ=ੱਥੇ ਇੱਕ ਦਿਨ ਕੱਟਣਾ ਵੀ ਸੂਲੀ ਟੰਗੇ ਪਲਾਂ ਵਰਗਾ ਸੀ।
ਭਾਵੇਂ ਸਕੂਲ ਅਤੇ ਚੁਬਾਰੇ ਵਿੱਚ ਮੈਂ ਪੜ੍ਹਾਉਣ ਵਿੱਚ ਰੁੱਝਿਆ ਰਹਿੰਦਾ, ਪਰ ਪਤਨੀ ਦੇ ਜਣੇਪੇ ਬਾਰੇ ਸੋਚ ਕੇ ਘਬਰਾ ਜਾਂਦਾ। ਸਹੁਰਿਆਂ ਬਾਰੇ ਸੋਚ ਕੇ ਤਾਂ ਮੈਂ ਆਪਣੇ ਆਪ ਨੂੰ ਕੱਖੋਂ ਹੌਲਾ ਸਮਝਣ ਲੱਗ ਪੈਂਦਾ।
ਇਸ ਵਾਰ ਦੀਆਂ ਗਰਮੀ ਦੀਆਂ ਛੁੱਟੀਆਂ ਮੇਰੇ ਲਈ ਦੋਜ਼ੀਂ ਸਨ। ਨਾ ਸਰਦੂਲਗੜ੍ਹ ਰਹਿਣ ਨੂੰ ਜੀਅ ਕਰਦਾ ਸੀ, ਬਰਨਾਲੇ ਸਹੁਰਿਆਂ ਦੇ ਘਰ ਰਹਿਣਾ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਮੇਰੇ ਲਈ ਹੋਰ ਕਿਹੜੀ ਹੋ ਸਕਦੀ ਸੀ? ਮਾਂ ਕੋਲ ਜਾ ਕੇ ਰਹਾਂ? ਮੇਰਾ ਅੰਦਰ ਬੋਲਿਆ। ਮਾਂ ਵਿਚਾਰੀ ਜੂਠੇ ਭਾਂਡੇ ਮਾਂਜ ਕੇ ਰੋਟੀ ਖਾਣ ਵਾਲੀ ਇੱਕ ਬੇਬਸ, ਵਿਧਵਾ ਔਰਤ ਤੋਂ ਵੱਧ ਕੁੱਝ ਨਹੀਂ ਸੀ। ਭੈਣ ਦੇ ਘਰ ਜਾ ਕੇ ਰਹਿਣਾ ਹੋਰ ਵੀ ਔਖਾ ਲੱਗ ਰਿਹਾ ਸੀ। ਪਹਿਲਾਂ ਕਈ ਵਾਰ ਸਲ੍ਹੀਣੇ ਵੱਡੀ ਭੈਣ ਸ਼ੀਲਾ ਕੋਲ ਗਰਮੀ ਦੀਆਂ ਛੁੱਟੀਆਂ ਵਿੱਚ ਕਈ ਕਈ ਹਫਤੇ ਲਾ ਆਉਂਦਾ, ਪਰ ਹੁਣ ਤਾਂ ਉਸ ਨੂੰ ਮੇਰੇ ਤੱਕ ਕੋਈ ਗਰਜ਼ ਨਹੀਂ ਸੀ ਰਹੀ। ਜਦੋਂ ਮੈਂ ਉਸ ਕੋਲ ਗਰਮੀ ਦੀਆਂ ਛੁੱਟੀਆਂ ਵਿੱਚ ਰਹਿਣ ਜਾਂਦਾ, ਉਦੋਂ ਤਾਂ ਵਿਜੈ ਜਾਂ ਕੈਲਾਸ਼ ਤਪੇ ਪੜ੍ਹਦੇ ਸਨ ਤੇ ਜਾਂ ਫੇਰ ਛੋਟੀ ਕੁੜੀ ਰਾਜੀ ਮੇਰੇ ਕੋਲ ਧੌਲੇ ਪੜ੍ਹਦੀ ਸੀ। ਉਸ ਸਮੇਂ ਭੈਣ ਨੂੰ ਝੇਪ ਹੀ ਨਹੀਂ, ਸ਼ਾਇਦ ਕੁੱਝ ਪਿਆਰ ਹੋਵੇ। ਪਰ ਹੁਣ ਝੇਪ ਤੇ ਪਿਆਰ ਦਾ ਅਸਲੀ ਰੂਪ ਬਾਹਰ ਆ ਚੁੱਕਿਆ ਸੀ।
ਇੱਕ ਗੱਲ ਹੋਰ ਵੀ ਸੀ। ਮਰਿਯਾਦਾ ਵੀ ਕਦੇ ਮੇਰਾ ਰਾਹ ਰੋਕ ਲੈਂਦੀ ਤੇ ਮੈਨੂੰ ਤਪੇ ਭਰਾ ਕੋਲ ਜਾ ਕੇ ਰਹਿਣ ਦਾ ਹੁਕਮ ਦਿੰਦੀ। ਅੰਦਰਲਾ ਕਹਿੰਦਾ, ਉਹ ਤੈਨੂੰ ਕੱਢ ਤਾਂ ਨਹੀਂ ਦਿਉ। ਦਰ-ਦਰ ਧੱਕੇ ਖਾਣ ਨਾਲੋਂ ਤਾਂ ਭਰਾ ਕੋਲ ਜਾ। ਉ=ੱਥੇ ਮਾਂ ਬੈਠੀ ਹੈ। ਤਪੇ ਵਿੱਚ ਯਾਰ ਬੇਲੀ ਹਨ। ਬਰਨਾਲਾ ਵੀ ਨਾਲ ਹੀ ਹੈ ਤੇ ਨਾਲ ਹੀ ਰਾਮਪੁਰਾ ਫੂਲ ਹੈ। ਲੋਕ-ਲੱਜ ਤੇ ਮਰਿਯਾਦਾ ਦਾ ਖਆਿਲ ਤੇ ਉ=ੱਤੋਂ ਪਤਨੀ ਦੀ ਭਰੇ ਮਨ ਨਾਲ ਦਿੱਤੀ ਸਹਿਮਤੀ ਕਾਰਨ ਮੈਂ ਸਭ ਸੰਗ-ਸ਼ਰਮ ਲਾਹ ਕੇ ਆਪਣਾ ਬੈਗ ਭਰਾ ਦੇ ਘਰ ਟਿਕਾ ਦਿੱਤਾ। ਉਹ ਘਰ ਜਿਸ ਨੂੰ ਛੇ ਮਹੀਨੇ ਪਹਿਲਾਂ ਮੈਂ ਆਪਣਾ ਘਰ ਕਹਿੰਦਾ ਹੁੰਦਾ ਸੀ। ਮੈਂ ਆਪਣੇ ਹੱਥੀਂ ਇਹ ਹੱਟ-ਹਾਤਾ ਉਸ ਦੇ ਹਿੱਸੇ ਵਿੱਚ ਲਿਖ ਕੇ ਦੇ ਚੁੱਕਾ ਸੀ। ਪਰ ੧੭ ਜੂਨ ਤੱਕ ਮੈਂ ਉ=ੱਥੇ ਇਸ ਤਰ੍ਹਾਂ ਰਿਹਾ, ਜਿਵੇਂ ਕਿਸੇ ਜੇਲ੍ਹ ਵਿੱਚ ਹੋਵਾਂ। ਕਦੇ ਆਪਣੇ ਮਿੱਤਰ ਰਮੇਸ਼ਰ ਦਾਸ ਕੋਲ ਚਲਾ ਜਾਂਦਾ। ਕਦੇ ਸ਼ਾਮ ਲਾਲ ਮੈਨੂੰ ਦੂਰ ਤੱਕ ਸੈਰ ਕਰਨ ਲੈ ਜਾਂਦਾ। ਰਮੇਸ਼ਰ ਦਾਸ ਕੋਲ ਦਿਲ ਦੀਆਂ ਕੁੱਝ ਗੱਲਾਂ ਕਰ ਲੈਂਦਾ। ਇੱਕ ਵਾਰ ਭੈਣ ਤਾਰਾ ਕੋਲ ਰਾਮਪੁਰੇ ਅਤੇ ਇੱਕ ਵਾਰ ਮਾਲੇਰਕੋਟਲੇ ਭੈਣ ਕਾਂਤਾ ਕੋਲ ਵੀ ਗੇੜਾ ਮਾਰ ਆਇਆ ਸੀ। ਦੋਵੇਂ ਭੈਣਾਂ ਤਸੱਲੀ ਦਿੰਦੀਆਂ। ਮਦਨ ਲਾਲ ਜੀ ਤਾਂ ਘੱਟ ਹੀ ਗੱਲ ਕਰਦੇ ਸਨ। ਹਾਂ, ਮਾਲੇਰਕੋਟਲੇ ਵਾਲੇ ਜੀਜਾ ਗੁੱਜਰ ਲਾਲ ਜੀ ਮੇਰੇ ਨਾਲ ਰੱਜ ਕੇ ਗੱਲਾਂ ਕਰਦੇ, ਬੜੀਆਂ ਨਸੀਹਤਾਂ ਦਿੰਦੇ। ਮੈਨੂੰ ਦਿਲੋਂ ਪਿਆਰ ਕਰਦੇ, ਪਰ ਉਹ ਵਿਚਾਰੇ ਵੀ ਤੰਗਦਸਤੀ ਦਾ ਸ਼ਿਕਾਰ ਸਨ। ਰੱਬ ਵਿੱਚ ਉਨ੍ਹਾਂ ਦਾ ਅਟੱਲ ਭਰੋਸਾ ਸੀ। ਮੈਨੂੰ ਵੀ ਉਹ ਰੱਬ 'ਤੇ ਭਰੋਸਾ ਰੱਖਣ ਲਈ ਕਹਿੰਦੇ।
੧੮ ਜੂਨ ੧੯੭੧ ਜਦੋਂ ਮੇਰੇ ਦੂਜੇ ਬੇਟੇ ਦੇ ਜਨਮ ਦੀਖਬਰ ਮਿਲੀ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਤਪਦੇ ਥਲ 'ਤੇ ਬੱਦਲ ਵਰ੍ਹ ਗਿਆ ਹੋਵੇ। ਮੇਰੀ ਭਤੀਜੀ ਸਰੋਜ ਨੇ ਉਸਦਾ ਨਾਂ ਬੌਬੀ ਰੱਖ ਦਿੱਤਾ। ਮੈਂ ਲੀਚੀਆਂ ਦੀ ਪੇਟੀ ਲਿਆਂਦੀ। ਘਰ ਵਿੱਚ ਸਭ ਤੋਂ ੁਂਸ਼ ਮੇਰੀ ਮਾਂ ਸੀ ਤੇ ਫੇਰ ਬੱਚੇ, ਭਰਾ ਵੀ ੁਂਸ਼ ਸੀ। ਮੈਂ ਅਗਲੇ ਦਿਨ ਬਰਨਾਲੇ ਚਲਾ ਗਿਆ। ਸਾਰੇ ੁਂਸ਼ ਸਨ। ਪਤਨੀ ਦੇ ਚਿਹਰੇ ਉਤੇ ਵੀ ਪਹਿਲਾਂ ਵਾਲੀ ਉਦਾਸੀ ਨਹੀਂ ਸੀ।
ਪੰਜੀਰੀ ਦੀ ਥਾਂ ਇੱਕ ਪੀਪੀ ਦੇਸੀ ਘਿਉ ਤੇ ਪੰਜ ਸੌ ਰੁਪਏ ਇੱਕ ਹਫਤੇ ਪਿੱਛੋਂ ਦੇ ਕੇ ਮੈਂ ਆਪਣਾ ਫਰਜ਼ ਪੂਰਾ ਕੀਤਾ ਸਮਝਦਾ ਸੀ। ਪੰਜੀਰੀ ਕਿਵੇਂ ਬਣਾਉਂਦਾ ਤੇ ਕਿੱਥੇ ਬਣਾਉਂਦਾ? ਇਸ ਸਮੱਸਿਆ ਦਾ ਇਸ ਤੋਂ ਵਧੀਆ ਹੋਰ ਕੋਈ ਹੱਲ ਨਹੀਂ ਸੀ। ਮਾਂ ਨੇ ਇਸ ਤਰ੍ਹਾਂ ਹੀ ਕਰਨ ਲਈ ਕਿਹਾ ਸੀ। ਭਰਾ ਅਤੇ ਭਾਬੀ ਤੋਂ ਪੁੱਛਣ ਦੀ ਹੁਣ ਮੈਂ ਲੋੜ ਨਹੀਂ ਸੀ ਸਮਝੀ। ਸਰਦੂਲਗੜ੍ਹ ਵਿਸ਼ਵਾਮਿਤਰ ਸ਼ਾਸਤਰੀ ਨੂੰ ਇਹ ੁਂਸ਼ੀਂਬਰੀ ਚਿੱਠੀ ਰਾਹੀਂ ਦੇ ਦਿੱਤੀ ਸੀ ਅਤੇ ਨਾਲ ਹੀ ਬੌਬੀ ਦੇ ਜਨਮ ਦਾ ਸਮਾਂ ਵੀ ਲਿਖ ਦਿੱਤਾ ਸੀ। ਨਾਲ ਸ਼ਾਸਤਰੀ ਜੀ ਨੂੰ ਇਹ ਵੀ ਬੇਨਤੀ ਕਰ ਦਿੱਤੀ ਸੀ ਕਿ ਉਹ ਮੇਰੇ ਮਾਲਕ ਮਕਾਨ ਹੰਸ ਰਾਜ, ਗਿਆਨ ਤੇ ਰਾਜ ਨੂੰ ਵੀ ਬੌਬੀ ਦੇ ਜਨਮ ਦੀ ੁਂਸ਼ੀਂਬਰੀ ਦੇ ਦੇਣ। ਵਾਪਸ ਸਰਦੂਲਗੜ੍ਹ ਜਾਣ ਤੋਂ ਪਹਿਲਾਂ ਕਬੀਲਦਾਰੀ ਪੱਖੋਂ ਇਹ ਸਭ ਕੁੱਝ ਕਰਨਾ ਜ਼ਰੂਰੀ ਸੀ।
ਛੁੱਟੀਆਂ ਪਿੱਛੋਂ ਗੱਡੀ ਪਹਿਲੀ ਰਫਤਾਰ ਤੁਰ ਪਈ ਸੀ। ਪਰ ਨਾਲ ਹੀ ਬਦਲੀ ਦੇ ਹੁਕਮ ਰੱਦ ਹੋਣ ਦੀ ਕੁੱਤੇ ਝਾਕ ਬਰਾਬਰ ਬਣੀ ਰਹਿਣ ਕਾਰਨ ਕਦੇ ਕਦਾਈਂ ਅਕਾਲੀ ਸਰਕਾਰ ਨੂੰ ਦੱਬ ਕੇ ਕੋਸਣਾ ਅਤੇ ਕਦੇ ਕਦਾਈਂ ਤੱਤੀਆਂ-ਤੱਤੀਆਂ ਦੂਹਰੇ-ਚੌਹਰੇ ਬਰੈਕਟਾਂ ਵਾਲੀਆਂ ਪੁਲਸੀਆ ਗਾਲ੍ਹਾਂ। ਗਾਲ੍ਹਾਂ ਕੱਢਣ ਵਿੱਚ ਮੈਥੋਂ ਅੱਗੇ ਫਫੜੇ ਭਾਈਕੇ ਤੋਂ ਬਦਲ ਕੇ ਆਇਆ ਇੱਕ ਸ਼ਾਸਤਰੀ ਸੀ ਤੇ ਹੌਲੀ-ਹੌਲੀ ਗਾਲ੍ਹਾਂ ਕੱਢਣ ਵਾਲਾ ਇੱਕ ਬੁੜ੍ਹਾ ਸੂਦ ੀਂੋਰ ਬਾਣੀਆਂ ਅਧਿਆਪਕ ਸੀ।
ਜਦੋਂ ਬਦਲੀਆਂ ਰੱਦ ਹੋਣ ਦੇ ਆਰਡਰ ਆਏ, ਸਭ ਇੱਕ ਦੂਜੇ ਨੂੰ ਵਧਾਈ ਦੇਣ, ਚਾਰਜ ਦੇਣ ਵਿੱਚ ਇੱਕ ਦੂਜੇ ਤੋਂ ਕਾਹਲੇ ਅਤੇ ਰਿਲੀਵਿੰਗ ਚਿਟ ਲੈ ਕੇ ਭੱਜਣ ਨੂੰ ਤਿਆਰ। ਪਰ ਮੈਂ ਅਜਿਹੀ ਕੋਈ ਕਾਹਲ ਨਹੀਂ ਸੀ ਵਿਖਾਈ। ਫੇਰ ਵੀ ਮੇਰੀ ਰਿਲੀਵਿੰਗ ਚਿਟ ਤਿਆਰ ਹੋ ਗਈ ਸੀ। ਭੈਣ ਕ੍ਰਿਸ਼ਨਾ ਦੇ ਪਰਿਵਾਰ ਨੂੰ ਮਿਲਣਾ, ਹੰਸ ਰਾਜ ਦਾ ਕਿਰਾਇਆ ਨਬੇੜਨਾ ਅਤੇ ਗਲਵੱਕੜੀਆਂ 'ਚ ਲੈ ਕੇ ਗਿਆਨ ਤੇ ਰਾਜ ਤੋਂ ਵਿਦਾਇਗੀ ਲੈਣਾ, ਕੁੱਝ ਅਜਿਹੇ ਭਾਵੁਕ ਪਲ ਸਨ ਜੋ ਆਪਣੇ ਘਰ ਪਰਤਣ ਸਮੇਂ ਵੀ ਅੱਖਾਂ ਵਿੱਚ ਹੰਝੂ ਲੈ ਆਏ। ਜਦੋਂ ਘਰੋਂ ਤੁਰੇ ਸੀ ਤਾਂ ਇਉਂ ਲੱਗਦਾ ਸੀ ਜਿਵੇਂ ਕਾਲੇਪਾਣੀ ਜਾ ਰਹੇ ਹੋਈਏ, ਪਰ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਇਉਂ ਲੱਗਦਾ ਸੀ ਜਿਵੇਂ ਸਰਦੂਲਗੜ੍ਹ ਵੀ ਆਪਣਾ ਹੀ ਘਰ ਹੈ। ਬੱਸ ਅਕਾਲੀ ਸਰਕਾਰ ਦੇ ਦੰਦ ਖੱਟੇ ਕਰਨ ਬਾਰੇ ਸੋਚ ਕੇ ਹੀ ਕੁੱਝ ਅਨੰਦ ਆ ਰਿਹਾ ਸੀ। ੬ ਅਗਸਤ ਨੂੰ ਮੈਨੂੰ ਮਹਿਤੇ ਸਕੂਲ ਪਰਤਣ 'ਤੇ ਜੇਤੂਆਂ ਵਾਲਾ ਅਹਿਸਾਸ ਹੋਣ ਦੇ ਨਾਲ-ਨਾਲ ਮੁੜ ਘਰ ਬੰਨ੍ਹਣ ਦੀ ਚਿੰਤਾ ਸਿਰਫ ਉਦੋਂ ਦੂਰ ਹੋਈ, ਜਦੋਂ ਵੀਰ ਸੋਮ ਨਾਥ ਨੇ ਪਹਿਲੇ ਬੋਲ ਹੀ ਤਪੇ ਵਾਲੇ ਆਪਣੇ ਹੱਟ-ਹਾਤੇ ਦੀ ਕੁੰਜੀ ਦੇ ਕੇ ਕਿਹਾ ਕਿ ਮੈਂ ਬੇਫਿਕਰ ਹੋ ਕੇ ਉ=ੱਥੇ ਰਹਾਂ, ਪਰ ਨਾਲ ਇਹ ਵੀ ਕਿਹਾ ਕਿ ਬਈ ਅੱਠ ਨੰਬਰ ਗਲੀ ਵਾਲੇ ਪਲਾਟ ਵਿੱਚ ਦੋ ਕਮਰੇ ਖੜ੍ਹੇ ਕਰਨ ਦੀ ਕੋਈ ਵਿਉਂਤ ਬਣਾਵਾਂ। ਇਹ ਉਸਦੀ ਸਿਆਣਪ ਸੀ ਅਤੇ ਮੈਨੂੰ ਉਸਦੇ ਅਜਿਹਾ ਕਹਿਣ 'ਤੇ ਕੋਈ ਗਿਲਾ ਨਹੀਂ ਸੀ। ਮਾਮਾ ਪਰਸ ਰਾਮ ਦੀ ਡਿਉਢੀ ਵਾਲੀ ਪੜਛੱਤੀ ਤੋਂ ਸਮਾਨ ਲਾਹ ਕੇ ਤਾਏ ਮਥਰਾ ਦਾਸ ਦੇ ਘਰ ਪਹਿਲਾਂ ਵਾਂਗ ਟਿਕਾ ਕੇ ਸੁਖ ਦਾ ਸਾਹ ਆਇਆ। ਦਰਸ਼ਨਾ, ਬੌਬੀ ਤੇ ਕ੍ਰਾਂਤੀ ਦੇ ਆਉਣ ਤੋਂ ਪਹਿਲਾਂ ਮਾਂ ਇੱਧਰ ਆ ਗਈ ਸੀ, ਪਰ ਮਾਂ ਨੂੰ ਤਾਏ ਮਥਰਾ ਦਾਸ ਦੇ ਘਰ ਵਿੱਚ ਸਾਡਾ ਵਸੇਬਾ ਨਮੋਸ਼ੀ ਵਾਲੀ ਗੱਲ ਲਗਦੀ ਸੀ।
...ਚਲਦਾ...