ਕਾਲਜ ਵੱਲ ਮੂੰਹ
੧੯੮ਂ0 ਵਿਚ ਅਖਬਾਰਾਂ ਵਿਚ ਇਹ ਖਬਰ ਛਪੀ ਕਿ ੧੯੮੧ ਦਾ ਵਰ੍ਹਾ ਕੌਮਾਂਤਰੀ ਤੌਰ 'ਤੇ ਅੰਗਹੀਣਾਂ ਦੇ ਵਰ੍ਹੇ ਵਜੋਂ ਮਨਾਇਆ ਜਾਵੇਗਾ। ਇਸ ਵਰ੍ਹੇ ਨੂੰ ਕੌਮਾਂਤਰੀ ਪੱਧਰ 'ਤੇ ਦਿੱਤੀ ਗਈ ਇਹ ਮਾਨਤਾ ਮੇਰੇ ਲਈ ਸੁਨਹਿਰੀ ਮੌਕਾ ਸਿੱਧ ਹੋਈ। ਭਾਰਤ ਸਰਕਾਰ ਨੇ ਵੀ ਤੇ ਪੰਜਾਬ ਸਰਕਾਰ ਨੇ ਵੀ ਅੰਗਹੀਣਾਂ ਨੂੰ ਕੁਝ ਸਹੂਲਤਾਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਹੁਣ ਮੈਨੂੰ ਸਰਕਾਰੀ ਨੌਕਰੀ ਵਿਚੋਂ ਨੇਤਰਹੀਣ ਹੋਣ ਕਾਰਨ ਕੱਢੇ ਜਾਣ ਦਾ ਵੀਖਤਰਾ ਕਿਸੇ ਹੱਦ ਤੱਕ ਘਟ ਗਿਆ। ਹੌਲੀ ਹੌਲੀ ਇਹਖਤਰਾ ਬਿਲਕੁਲ ਹੀਖਤਮ ਹੋ ਗਿਆ।
ਚੜ੍ਹਦੇ ਵਰ੍ਹੇ ਹੀ ਮੈਂ ਪੰਜਾਬ ਦੇ ਮੁੱਖ ਸਕੱਤਰ ਨੂੰ ਇਕ ਬਿਨੈ-ਪੱਤਰ ਭੇਜ ਦਿੱਤਾ ਤੇ ਬੇਨਤੀ ਕੀਤੀ ਕਿ ਇਸ ਕੌਮਾਂਤਰੀ ਅੰਗਹੀਣ ਸਾਲ ਦੇ ਮਹੱਤਵ ਦੇ ਮੱਦੇ-ਨਜ਼ਰ ਮੈਨੂੰ ਕਿਸੇ ਕਾਲਜ ਵਿਚ ਲੈਕਚਰਾਰ ਲਾਇਆ ਜਾਵੇ, ਕਿਉਂਕਿ ਨੇਤਰਹੀਣ ਹੋਣ ਦੇ ਬਾਵਜੂਦ ਮੈਂ ਐਮ.ਏ. ਵਿਚੋਂ ਫਸਟ ਡਵੀਜ਼ਨ ਪ੍ਰਾਪਤ ਕੀਤੀ ਹੈ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਵਿਚੋਂ ਦੂਜਾ ਸਥਾਨ ਵੀ। ਇਸ ਤਰ੍ਹਾਂ ਦਾ ਇਕ ਬਿਨੈ-ਪੱਤਰ ਮੈਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਵੀ ਲਿਖ ਦਿੱਤਾ। ਬਿਨੈ-ਪੱਤਰ ਲਿਖ ਕੇ ਮੈਂ ਇਉਂ ਸਮਝਿਆ ਜਿਵੇਂ ਆਪਣਾ ਕੋਈ ਸ਼ੌਕ ਪੂਰਾ ਕੀਤਾ ਹੋਵੇ। ਮੈਨੂੰ ਇਹ ਆਸ ਉ=੍ਵਕਾ ਹੀ ਨਹੀਂ ਸੀ ਕਿ ਮੇਰੀ ਦਿੱਤੀ ਅਰਜ਼ੀ ਕੋਈ ਰੰਗ ਲਿਆਵੇਗੀ।
ਡੀ.ਪੀ.ਆਈ. ਪੰਜਾਬ ਦੇ ਦਫਤਰ ਵਿਚੋਂ ਮਈ ੧੯੮੧ ਵਿਚ ਇਕ ਪੱਤਰ ਆਇਆ। ਉਸ ਵਿਚ ਮੈਨੂੰ ਲੈਕਚਰਾਰ ਲਾਉਣ ਸਬੰਧੀ ਲਿਖਿਆ ਗਿਆ ਸੀ ਤੇ ਨਾਲ ਹੀ ਹਦਾਇਤ ਕੀਤੀ ਗਈ ਸੀ ਕਿ ਮੈਂ ਮੈਟ੍ਰਿਕ ਤੋਂ ਐਮ.ਏ. ਤੱਕ ਦੀ ਵਿਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟ ਤੇ ਡਿਗਰੀਆਂ ਮੂਲ ਰੂਪ ਵਿਚ ਉਸ ਦਫਤਰ ਨੂੰ ਭੇਜਾਂ। ਚਿੱਠੀ ਪੜ੍ਹਦਿਆਂ ਹੀ ਮੈਂ ਸਮਝ ਲਿਆ ਸੀ ਬਈ ਮੇਰਾ ਤੀਰ ਚੱਲ ਗਿਆ ਹੈ।
ਪੂਰਾ ਵੱਡਾ ਲਿਫਾਫਾ ਡਿਗਰੀਆਂ ਤੇ ਸਰਟੀਫਿਕੇਟਾਂ ਨਾਲ ਭਰ ਗਿਆ ਸੀ ਤੇ ਡੀ.ਪੀ.ਆਈ. ਨੂੰ ਉਹਨਾਂ ਦੇ ਪੱਤਰ ਦਾ ਹਵਾਲਾ ਦੇ ਕੇ ਬੇਨਤੀ ਕੀਤੀ ਸੀ ਕਿ ਨਿਯੁਕਤੀ ਛੇਤੀ ਕਰਨ ਦੀ ਕਿਰਪਾ ਕੀਤੀ ਜਾਵੇ, ਪਰ ਡੇਢ ਮਹੀਨੇ ਤੱਕ ਕੋਈ ਜਵਾਬ ਨਹੀਂ ਸੀ ਆਇਆ। ਆੀਂਰ ਮੈਂ ਆਪ ਡੀ.ਪੀ.ਆਈ. ਦਫਤਰ ਗਿਆ। ਮੇਰੇ ਨਾਲ ਜਾਣ ਵਾਲਾ ਵੀ ਕੋਈ ਨਹੀਂ ਸੀ। ਅਕਸਰ ਉਦੋਂ ਸਫਰ ਮੈਂ ਇਕੱਲਾ ਹੀ ਕਰਦਾ ਸੀ। ਇਕ ਫਾਇਦਾ ਸਿਰਫ ਇਹ ਸੀ ਕਿ ਸਵੇਰੇ ਸੱਤ ਸਵਾ-ਸੱਤ ਵਜੇ ਸਿੱਧੀ ਚੰਡੀਗੜ੍ਹ ਦੀ ਬਸ ਮਿਲ ਜਾਂਦੀ ਸੀ। ਮੈਨੂੰ ਮੇਰਾ ਵੱਡਾ ਬੇਟਾ ਕ੍ਰਾਂਤੀ ਬਸ ਚੜ੍ਹਾ ਆਉਂਦਾ ਸੀ। ਅਕਸਰ ਬਸ ਪਿੱਛੋਂ ਭਰੀ ਆਉਂਦੀ ਸੀ, ਅਬੋਹਰ-ਚੰਡੀਗੜ੍ਹ ਬਸ। ਮੈਨੂੰ ਬਸ ਵਿਚ ਸੀਟ ਨਹੀਂ ਸੀ ਮਿਲੀ। ਬਰਨਾਲੇ ਤੋਂ ਕੁਝ ਸਵਾਰੀਆਂ ਹੋਰ ਚੜ੍ਹ ਗਈਆਂ ਸਨ। ਉਤਰੀਆਂ ਉਹਨਾਂ ਨਾਲੋਂ ਘੱਟ ਸਨ। ਸੰਗਰੂਰ ਬਸ ਤਾਂ ਕੁਝ ਚਿਰ ਖੜ੍ਹੀ, ਪਰ ਉਥੇ ਕੁਝ ਸਵਾਰੀਆਂ ਦੇ ਉਤਰਨ ਦੇ ਬਾਵਜੂਦ ਮੈਨੂੰ ਸੀਟ ਨਹੀਂ ਸੀ ਮਿਲੀ। ਮੈਂ ਯਤਨ ਤਾਂ ਕਰਦਾ ਕਿ ਕਿਵੇਂ ਖਾਲੀ ਹੋਣ ਵਾਲੀ ਸੀਟ ਦਾ ਪਤਾ ਲੱਗੇ ਤੇ ਮੈਂ ਛੇਤੀ ਦੇਣੇ ਸੀਟ ਰੋਕ ਲਵਾਂ। ਪਰ ਮੇਰੇ ਸੀਟ 'ਤੇ ਪੁੱਜਣ ਤੋਂ ਪਹਿਲਾਂ ਹੀ ਸੀਟ ਰੁਕ ਜਾਂਦੀ। ਤਿੰਨ ਸੀਟਾਂ ਵਾਲੀ ਸੱਜੇ ਹੱਥ ਸੀਟ 'ਤੇ ਬੈਠੀ ਬੀਬੀ ਕਹਿ ਰਹੀ ਸੀ, **ਵੇ ਭਾਈ ਆਪਣੇ ਭਾਰ ਖੜ੍ਹ ਫ'' ਹੋ ਸਕਦਾ ਹੈ ਕਿ ਤਪੇ ਤੋਂ ਖੜ੍ਹਾ ਖੜ੍ਹਾ ਮੈਂ ਥੱਕ ਗਿਆ ਹੋਵਾਂ ਤੇ ਮੇਰਾ ਸਰੀਰ ਸੱਜੇ ਪਾਸੇ ਵੱਲ ਝੁਕ ਗਿਆ ਹੋਵੇ। ਪਰ ਉਸ ਔਰਤ ਦੀ ਤਲੀਂੀ ਮੇਰੇ ਧੁਰ ਅੰਦਰ ਤੱਕ ਕੁੜੱਤਣ ਭਰ ਗਈ ਸੀ। ਸੋਚਦਾ ਸੀ ਬਈ ਇਸ ਔਰਤ ਨੂੰ ਕੀ ਪਤੈ ਬਈ ਮੈਨੂੰ ਦਿਸਦਾ ਨਹੀਂ ਤੇ ਇਹਨੂੰ ਇਹ ਵੀ ਕੀ ਪਤੈ ਬਈ ਮੈਂ ੫ਂ-੬ਂ ਕਿਲੋਮੀਟਰ ਤੋਂ ਖੜ੍ਹਾ ਹੀ ਆ ਰਿਹਾ ਹਾਂ। ਦਸ ਕੁ ਮਿੰਟ ਦੇ ਸਟਾਪ ਪਿੱਛੋਂ ਬਸ ਫੇਰ ਚੱਲ ਪਈ ਤੇ ਮੈਂ ਖੜ੍ਹੇ ਦਾ ਖੜ੍ਹਾ ਸੀ। ਸੰਗਰੂਰ ਤੋਂ ਚੱਲ ਕੇ ਭਵਾਨੀਗੜ੍ਹ ਬਸ ਰੁਕੀ ਤਾਂ ਸਹੀ ਪਰ ਇਕ ਦੋ ਸਵਾਰੀਆਂ ਚੜ੍ਹੀਆਂ ਤੇ ਉਤਰੀ ਕੋਈ ਵੀ ਨਹੀਂ ਸੀ। ਪਟਿਆਲੇ ਕਾਫੀ ਸਵਾਰੀਆਂ ਉਤਰ ਗਈਆਂ ਸਨ ਪਰ ਚੜ੍ਹਨ ਵਾਲੇ ਧੱਕਮ-ਧੱਕਾ ਹੋ ਕੇ ਜਾਂ ਖਿੜਕੀ ਵਿਚੋਂ ਦੀ ਆਪਣਾ ਸਮਾਨ ਰੱਖ ਕੇ ਸੀਟਾਂ ਉਪਰ ਕਾਬਜ਼ ਹੋ ਗਏ ਸਨ। ਮੈਨੂੰ ਚੰਡੀਗੜ੍ਹ ਤੱਕ ਖੜ੍ਹ ਕੇ ਹੀ ਸਫਰ ਕਰਨਾ ਪਿਆ।
ਉਹਨਾਂ ਦਿਨਾਂ ਵਿਚ ਮੈਂ ਚਿੱਟੀ ਸੋਟੀ ਹੱਥ ਵਿਚ ਲੈ ਕੇ ਨਹੀਂ ਸੀ ਤੁਰਦਾ ਹੁੰਦਾ। ਚਿੱਟੀ ਸੋਟੀ ਨੇਤਰਹੀਣ ਦੀ ਪਛਾਣ ਹੈ। ਸੋਟੀ ਚੁੱਕਣ ਤੋਂ ਮੈਨੂੰ ਕੋਈ ਸੰਕੋਚ ਨਹੀਂ ਸੀ ਪਰ ਮੇਰੀ ਪਤਨੀ ਜਾਂ ਬੱਚੇ ਜਾਂ ਕੋਈ ਵਿਦਿਆਰਥੀ ਮੈਨੂੰ ਸਕੂਲ ਛੱਡ ਆਉਂਦਾ ਤੇ ਵਾਪਸ ਆਉਣ ਵੇਲੇ ਵੀ ਕੋਈ ਨਾ ਕੋਈ ਹੋਰ ਵਿਦਿਆਰਥੀ ਮੈਨੂੰ ਘਰ ਲਿਜਾਣ ਲਈ ਤਿਆਰ ਹੁੰਦਾ। ਇਸ ਲਈ ਸੋਟੀ ਦੀ ਲੋੜ ਵੀ ਨਹੀਂ ਸੀ ਪਈ। ਉਂਜ ਵੀ ਓਦੋਂ ਤੱਕ ਮੈਂ ਨੇਤਰਹੀਣਾਂ ਦੇ ਇਕੱਠਾਂ ਵਿਚ ਜਾਣਾ ਅਜੇ ਸ਼ੁਰੂ ਨਹੀਂ ਸੀ ਕੀਤਾ। ਨਾ ਹੀ ਮੈਨੂੰ ਨੇਤਰਹੀਣਾਂ ਦੀ ਕਿਸੇ ਸੰਸਥਾ ਦੀ ਕੋਈ ਜਾਣਕਾਰੀ ਸੀ। ਅੰਧ ਵਿਦਿਆਲਾ ਅੰਮ੍ਰਿਤਸਰ ਦਾ ਨਾਂ ਸੁਣ ਰੱਖਿਆ ਸੀ। ਹੋਮ ਫਾਰ ਦਾ ਬਲਾਈਂਡ ਮਾਲੇਰਕੋਟਲਾ ਵਿਚ ਦੋ-ਚਾਰ ਵਾਰ ਜਾ ਆਇਆ ਸਾਂ, ਕਿਉਂਕਿ ਮਾਲੇਰਕੋਟਲੇ ਮੇਰੀ ਭੈਣ ਚੰਦਰ ਕਾਂਤਾ ਦੇ ਸਹੁਰੇ ਸਨ ਤੇ ਅਕਸਰ ਇਥੇ ਮੈਂ ਆਉਂਦਾ ਜਾਂਦਾ ਹੀ ਰਹਿੰਦਾ ਸੀ।
ਬਸ ਅੱਡੇ ਉਤਰ ਕੇ ਮੈਂ ਬਸ ਨੇੜੇ ਆਉਣ ਵਾਲੇ ਰਿਕਸ਼ਾ ਵਾਲਿਆਂ ਵਿਚੋਂ ਇਕ ਨੂੰ ੧੭ ਸੈਕਟਰ ਦੇ ਡੀ.ਪੀ.ਆਈ. ਦਫਤਰ ਵਿਚ ਜਾਣ ਲਈ ਕਿਹਾ। ਰਾਹ ਵਿਚ ਮੈਂ ਉਸ ਨੂੰ ਇਹ ਦੱਸ ਵੀ ਦਿੱਤਾ ਕਿ ਮੈਨੂੰ ਬਿਲਕੁਲ ਦਿਸਦਾ ਨਹੀਂ ਹੈ, ਜਿਸ ਕਾਰਨ ਉਹ ਮੈਨੂੰ ਦਫਤਰ ਦੇ ਨੇੜੇ ਹੀ ਉਤਾਰ ਕੇ ਆਵੇ। ਪਰ ਉਸ ਨੇ ਦਫਤਰ ਤੋਂ ਕਾਫੀ ਉਰ੍ਹਾਂ ਉਤਾਰ ਦਿੱਤਾ। ਕੋਈ ਭਲਾ ਲੋਕ ਮਿਲ ਗਿਆ, ਉਹ ਮੈਨੂੰ ਦਫਤਰ ਦੀਆਂ ਪੌੜੀਆਂ ਚੜ੍ਹਾ ਗਿਆ ਸੀ। ਮਨ ਬੜਾ ਦੁਖੀ ਸੀ। ਪੁੱਛ-ਪੁਛਾ ਕੇ ਮੈਂ ਸਬੰਧਤ ਬਾਊ ਦੇ ਮੇਜ਼ ਤੱਕ ਪਹੁੰਚ ਗਿਆ। ਨਾਲ ਦੀਆਂ ਸੀਟਾਂ ਵਾਲੇ ਬਾਊ ਉਸ ਨੂੰ *ਚੱਢਾ ਸਾਹਿਬ' ਕਹਿ ਕੇ ਬੁਲਾਉਂਦੇ ਸਨ। ਉਸ ਦੇ ਦੱਸਣ ਮੁਤਾਬਕ ਕੇਸ ਪਹੁੰਚ ਗਿਆ ਹੈ, ਸਮਾਂ ਲੱਗੇਗਾ। ਮੇਰੇ ਪੁੱਛਣ 'ਤੇ ਕਿ ਕਿੰਨਾਂ ਕੁ ਸਮਾਂ ਲੱਗੇਗਾ, ਉਹ ਮੈਨੂੰ ਝਈ ਲੈ ਕੇ ਪਿਆ। ਮੈਂ ਜਵਾਬ ਵਿਚ ਉਸ ਨੂੰ ਬੜੇ ਹੀ ਨਿਮਰਤਾ ਪੂਰਵਕ ਲਹਿਜੇ ਵਿਚ ਕਿਹਾ ਕਿ ਉਹ ਮੇਰੇ ਨਾਲ ਠੀਕ ਢੰਗ ਨਾਲ ਪੇਸ਼ ਆਵੇ। ਮੈਨੂੰ ਪਤਨੀ ਦੇ ਫੁੱਫੜ ਜੀ ਧਰਮ ਪਾਲ ਗੁਪਤਾ ਯਾਦ ਆ ਗਏ। ਸੋਚਦਾ ਸੀ ਬਈ ਜੇ ਹੁਣ ਉਹ ਇਸ ਦਫਤਰ ਵਿਚ ਹੁੰਦੇ ਤਾਂ ਮੇਰੀ ਨਿਯੁਕਤੀ ਕਦੋਂ ਦੀ ਹੋ ਜਾਣੀ ਸੀ ਪਰ ਉਹਨਾਂ ਦੀ ਤਾਂ ਹੁਣ ਐਲੋਕੇਸ਼ਨ ਹਰਿਆਣੇ ਵਿਚ ਹੋਣ ਪਿੱਛੋਂ ਉਹ ਚੰਡੀਗੜ੍ਹ ਯੂ.ਟੀ. ਵਿਚ ਡੈਪੂਟੇਸ਼ਨ ਉਪਰੰਤ ਸੇਵਾ-ਮੁਕਤ ਹੋ ਚੁੱਕੇ ਸਨ।
ਅਗਸਤ ਤੱਕ ਮੇਰੇ ਡੀ.ਪੀ.ਆਈ. ਦਫਤਰ ਦੇ ਚਾਰ ਗੇੜੇ ਲੱਗ ਚੁੱਕੇ ਸਨ ਤੇ ਫਾਇਲ ਉਥੇ ਦੀ ਉਥੇ ਪਈ ਸੀ। ਰਿਸ਼ਵਤ ਦੇਣ ਨੂੰ ਨਾ ਮੇਰਾ ਦਿਲ ਕਰਦਾ ਸੀ ਤੇ ਨਾ ਮੈਨੂੰ ਰਿਸ਼ਵਤ ਦੇਣੀ ਆਉਂਦੀ ਸੀ। ਸਮਝ ਮੈਨੂੰ ਆ ਗਈ ਸੀ ਕਿ ਇਥੇ ਚਾਂਦੀ ਦੇ ਪਹੀਆਂ ਦੀ ਲੋੜ ਹੈ। ਬਾਬੂ ਦੀ ਸ਼ਿਕਾਇਤ ਮੈਂ ਇਸ ਲਈ ਨਹੀਂ ਸੀ ਕੀਤੀ, ਕਿਉਂਕਿ ਫਾਇਲ ਉਤੇ ਉਸ ਦੇ ਦਿੱਤੇ ਨੋਟ ਨਾਲ ਵਿਆਹ ਵਿਚ ਬੀਅ ਦਾ ਲੇਖਾ ਪੈ ਸਕਦਾ ਸੀ।
ਜਦੋਂ ਵੀ ਮੈਂ ਚੰਡੀਗੜ੍ਹ ਆਉਂਦਾ ਤੇ ਵਾਪਸ ਜਾਂਦਾ, ਹਮੇਸ਼ਾ ਇਕੱਲਾ ਹੁੰਦਾ। ਉਹੀ ਅਬੋਹਰ-ਚੰਡੀਗੜ੍ਹ ਵਾਲੀ ਬਸ ਚੜ੍ਹਦਾ ਤੇ ਦਿਨ ਛਿਪਦੇ ਨੂੰ ਘਰ ਪਹੁੰਚਦਾ। ਮੇਰੇ ਦਸ ਕੁ ਗੇੜਿਆਂ ਵਿਚ ਜਾਣ ਵੇਲੇ ਮੈਨੂੰ ਬਹੁਤ ਘੱਟ ਸੀਟ ਮਿਲਦੀ ਸੀ, ਆਉਣ ਵੇਲੇ ਅਕਸਰ ਸੀਟ ਮਿਲ ਜਾਂਦੀ, ਕਿਉਂਕਿ ਬਸ ਚੰਡੀਗੜ੍ਹ ਤੋਂ ਹੀ ਚਲਦੀ ਸੀ ਤੇ ਉਥੇ ਸੀਟ ਮਿਲਣ ਵਿਚ ਬਹੁਤੀ ਮੁਸ਼ਕਲ ਨਹੀਂ ਸੀ ਆਉਂਦੀ।
ਅਗਸਤ ੧੯੮੧ ਵਿਚ ਜਦ ਮੈਂ ਇਕ ਦਿਨ ਮਾਲੇਰਕੋਟਲੇ ਆਇਆ ਤਾਂ ਸੁਤੇਸਿਧ ਹੋਮ ਫਾਰ ਦਾ ਬਲਾਈਂਡ ਵੀ ਚਲਾ ਗਿਆ। ਹੈਡਮਾਸਟਰ ਆਈ.ਪੀ. ਸ਼ਰਮਾ ਸੀ। ਉਹ ਨੇਤਰਹੀਣ ਸੀ। ਇਕ ਹੋਰ ਨੇਤਰਹੀਣ ਮਾਸਟਰ ਮਹਾਂਵੀਰ ਚੌਧਰੀ ਸੀ। ਮਹਾਂਵੀਰ ਚੌਧਰੀ ਨੂੰ ਪੰਜਾਬ ਪੱਧਰ ਉਤੇ ਇਕ ਜਥੇਬੰਦੀ ਦੀ ਲੋੜ ਸੀ, ਕਿਉਂਕਿ ਐਨ.ਐਫ.ਬੀ. ਅਰਥਾਤ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ ਦੇ ਜਨਰਲ ਸਕੱਤਰ ਜੇ.ਐਲ.ਕੌਲ ਨੂੰ ਧੱਕੇ ਨਾਲ ਕੁਝ ਹੋਰ ਨੇਤਰਹੀਣ ਆਗੂਆਂ ਨੇ ਹਟਾ ਦਿੱਤਾ ਸੀ ਅਤੇ ਉਸ ਨੇ ਏ. ਆਈ.ਸੀ.ਬੀ. ਅਰਥਾਤ ਆਲ ਇੰਡੀਆ ਕਨਫੈਡਰੇਸ਼ਨ ਆਫ ਦਾ ਬਲਾਈਂਡ ਦੀ ਸਥਾਪਨਾ ਕਰ ਲਈ ਸੀ। ਹੁਣ ਉਸ ਨੂੰ ਭਾਰਤ ਦੇ ਹਰ ਸੂਬੇ ਵਿਚ ਕਨਫੈਡਰੇਸ਼ਨ ਅਰਥਾਤ ਮਹਾਂ-ਸੰਘ ਦੀ ਕਿਸੇ ਜਥੇਬੰਦਕ ਇਕਾਈ ਦੀ ਲੋੜ ਸੀ। ਜਵਾਹਰ ਲਾਲ ਕੌਲ ਦੇ ਜੀਜਾ ਜੀ ਐਚ.ਕੁਮਾਰ ਕੌਲ ਐਸ.ਡੀ.ਕਾਲਜ, ਬਰਨਾਲਾ ਦੇ ਪ੍ਰਿੰਸੀਪਲ ਸਨ। ਸਿੱਟੇ ਵਜੋਂ ਦੋ ਕੁ ਹਫਤਿਆਂ ਦੀ ਭੱਜ-ਨੱਠ ਪਿੱਛੋਂ ਅਸੀਂ *ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਈਂਡ' ਦੀ ਸਥਾਪਨਾ ਕਰਕੇ ਉਸ ਨੂੰ ਏ.ਆਈ.ਸੀ.ਬੀ. ਨਾਲ ਸਬੰਧਤ ਕਰ ਦਿੱਤਾ। ਇਸ ਵਿਚ ਪੰਜਾਬ ਦੇ ਨੇਤਰਹੀਣ ਤੇ ਨੇਤਰਵਾਨ ਦੋਵਾਂ ਕਿਸਮ ਦੇ ਲੋਕ ਮੈਂਬਰ ਬਣ ਸਕਦੇ ਸਨ ਪਰੰਤੂ ਸ਼ਰਤ ਇਹ ਸੀ ਕਿ ਇਸ ਜਥੇਬੰਦੀ ਵਿਚ ਬਹੁਮਤ ਨੇਤਰਹੀਣਾਂ ਦਾ ਹੀ ਰਹੇ। ਪ੍ਰਿੰਸੀਪਲ ਕੌਲ ਨੂੰ ਸਰਬ ਸੰਮਤੀ ਨਾਲ ਇਸ ਦਾ ਪ੍ਰਧਾਨ ਤੇ ਮੈਨੂੰ ਜਨਰਲ ਸਕੱਤਰ ਥਾਪ ਦਿੱਤਾ ਗਿਆ। ਫਿਲਹਾਲ ਇਸ ਦਾ ਦਫਤਰ ਵੀ ਮੇਰਾ ਘਰ ਹੀ ਸੀ ਅਰਥਾਤ ਗਲੀ ਨੰਬਰ ੮, ਤਪਾ, ਜ਼ਿਲ੍ਹਾ ਸੰਗਰੂਰ।
ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਈਂਡ ਛੇਤੀ ਹੀ ਪੀ.ਡਬਲਿਊ.ਏ. ਬੀ. ਦੇ ਨਾਂ ਨਾਲ ਸਾਰੇ ਨੇਤਰਹੀਣ ਸਕੂਲਾਂ ਤੇ ਸੰਸਥਾਵਾਂ ਵਿਚ ਪ੍ਰਸਿੱਧ ਹੋ ਗਈ ਸੀ, ਕਿਉਂਕਿ ਇਸ ਦੀਆਂ ਅੀਂਬਾਰਾਂ ਵਿਚਖਬਰਾਂ ਅਤੇ ਗਤੀਵਿਧੀਆਂ ਐਨ.ਐਫ.ਬੀ. ਦੀ ਪੰਜਾਬ ਸ਼ਾਖਾ ਨਾਲੋਂ ਕਿਤੇ ਵੱਧ ਛਪਦੀਆਂ ਸਨ।
ਮੈਨੂੰ ਪੀ.ਡਬਲਿਊ.ਏ.ਬੀ. ਬਣਾਉਣ ਨਾਲ ਕੁੱਝ ਹੌਸਲਾ ਵੀ ਹੋਇਆ। ਨੇਤਰਹੀਣਾਂ ਦੇ ਪੁਨਰਵਾਸ ਲਈ ਪੰਜਾਬ ਸਰਕਾਰ ਨੂੰ ਮੈਂ ਪੱਤਰ ਭੇਜੇ। ੧੯੮੧ ਦਾ ਵਰ੍ਹਾ ਕੌਮਾਂਤਰੀ ਅੰਗਹੀਣ ਵਰ੍ਹਾ ਹੋਣ ਕਾਰਨ ਅਸੀਂ ਪੀ.ਡਬਲਿਊ.ਏ.ਬੀ. ਵੱਲੋਂ ਦਸੰਬਰ ਵਿਚ ਬਰਨਾਲੇ ਕੁੱਲ ਹਿੰਦ ਨੇਤਰਹੀਣਾਂ ਦੀ ਕਾਨਫਰੰਸ ਰੱਖ ਦਿੱਤੀ।
ਮੇਰੇ ਜਨਰਲ ਸਕੱਤਰ ਬਣਨ ਅਤੇ ਇਸ ਅਹੁਦੇ ਕਾਰਨ ਮਨੋਬਲ ਵਧ ਜਾਣ ਨਾਲ ਹੁਣ ਮੇਰੇ ਕੇਸ ਨਾਲ ਸਬੰਧਤ ਕਲਰਕ ਨੂੰ ਮੈਂ ਕੁਝ ਜੁਰ੍ਹਕੇ ਨਾਲ ਕਹਿਣ ਦੀ ਹੈਸੀਅਤ ਵਿਚ ਵੀ ਆ ਗਿਆ ਸੀ। ਸ਼ਾਇਦ ਉਹ ਮੇਰੇ ਅਹੁਦੇ ਕਾਰਨ ਜਾਂ ਮੇਰੀ ਆਵਾਜ਼ ਵਿਚ ਅੱਗੇ ਨਾਲੋਂ ਜ਼ਿਆਦਾ ਮੜਕ ਆ ਜਾਣ ਕਾਰਨ ਮੇਰੇ ਕੇਸ ਨੂੰ ਸਕੱਤਰੇਤ ਤੱਕ ਭੇਜਣ ਲਈ ਮਜਬੂਰ ਹੋ ਗਿਆ ਸੀ। ਸਕੱਤਰੇਤ ਵਿਚ ਜਿਹੜਾ ਜੂਨੀਅਰ ਸਹਾਇਕ ਜਾਂ ਸੀਨੀਅਰ ਸਹਾਇਕ ਮੇਰੇ ਕੇਸ ਨੂੰ ਡੀਲ ਕਰਦਾ ਸੀ, ਉਹ ਭੁੱਚੋ ਮੰਡੀ ਦਾ ਸੀ। ਇਲਾਕੇ ਦੀ ਅਪਣੱਤ ਕਾਰਨ ਉਸ ਨੇ ਮੇਰੇ ਕੇਸ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਅਚਾਨਕ ਮਾਸਟਰ ਬਾਬੂ ਸਿੰਘ ਜੋ ਉਹਨਾਂ ਦਿਨਾਂ ਵਿਚ ਐਮ.ਐਲ.ਏ. ਸਨ ਅਤੇ ਮੇਰੇ ਨਾਲ ਕਮਿਊਨਿਸਟ ਪਾਰਟੀ ਦੀ ਸਾਂਝ ਕਾਰਨ ਬਹੁਤ ਨੇੜਤਾ ਵੀ ਰੱਖਦੇ ਸਨ, ਮੈਨੂੰ ਸਕੱਤਰੇਤ ਵਿਚ ਮਿਲ ਪਏ। ਉਹਨਾਂ ਆਪ ਮੇਰੀ ਆ ਕੇ ਬਾਂਹ ਫੜੀ ਤੇ ਕੰਮ ਬਾਰੇ ਵੀ ਪੁੱਛਿਆ। ਜਦ ਮੈਂ ਕੇਸ ਦੱਸਿਆ ਤਾਂ ਉਹ ਮੈਨੂੰ ਸਿੱਖਿਆ ਸਕੱਤਰ ਕੋਲ ਲੈ ਗਏ। ਮਾਸਟਰ ਜੀ ਦੇ ਕਹਿਣ ਨਾਲ ਕੰਮ ਨੂੰ ਜਿਵੇਂ ਖੰਭ ਲੱਗ ਗਏ ਹੋਣ। ਇਕ ਬਾਬੂ ਮੋਹਨ ਲਾਲ ਦੀ ਸਹਾਇਤਾ, ਦੂਜੀ ਮਾਸਟਰ ਬਾਬੂ ਸਿੰਘ ਦੀ ਸਿਫਾਰਿਸ਼ ਤੇ ਤੀਜੀ ਮੇਰੀ ਪੈਰਵੀ। ਕੰਮ ਬਣਦਾ ਬਣਦਾ ਬਣ ਗਿਆ। ਭਾਵੇਂ ਜਿਸ ਰਫਤਾਰ ਨਾਲ ਕੰਮ ਹੋਣਾ ਚਾਹੀਦਾ ਸੀ, ਉਸ ਰਫਤਾਰ ਨਾਲ ਕੰਮ ਨਹੀਂ ਸੀ ਹੋਇਆ ਪਰ ਮੇਰੇ ਕਾਲਜ ਲੈਕਚਰਾਰ ਲੱਗਣ ਦੇ ਆਰਡਰ ਤਿਆਰ ਕਰ ਦਿੱਤੇ ਗਏ ਤੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੋਂ ਇਸ ਦੀ ਪ੍ਰਵਾਨਗੀ ਉਪਰੰਤ ਇਸ ਨੂੰ ਰੈਗੂਲਰ ਕਰ ਦਿੱਤਾ ਜਾਵੇ।
ਪੀ.ਪੀ.ਐਸ.ਸੀ. ਦੀ ਪ੍ਰਵਾਨਗੀ ਦੀ ਗੱਲ ਤਾਂ ਫੇਰ ਸਹੀ। ਆਰਡਰ ਮਿਲਣ ਤੋਂ ਹਾਜ਼ਰ ਹੋਣ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ। ਮੈਂ ਜਿਹੜੇ ਬਾਬੂਆਂ ਤੇ ਛੋਟੇ ਕਰਮਚਾਰੀਆਂ ਖਾਤਰ ਪੁਲਿਸ ਨਾਲ ਟੱਕਰ ਲੈਣ ਤੋਂ ਲੈ ਕੇ ਜੇਲ੍ਹਾਂ ਤੱਕ ਕੱਟੀਆਂ, ਉਹਨਾਂ ਨੂੰ ਹੀ ਆਪਣੇ ਰਾਹ ਵਿਚ ਥਾਂ ਥਾਂ ਅੜਿੱਕੇ ਲਾਉਂਦੇ ਵੇਖਿਆ।
੨੩ ਦਸੰਬਰ ੧੯੮੧ ਨੂੰ ਹਾਜ਼ਰ ਹੋਣ ਲਈ ਮੈਂ ਸਰਕਾਰੀ ਕਾਲਜ ਮਾਲੇਰਕੋਟਲੇ ਵਿਚ ਪਹੁੰਚ ਗਿਆ। ਕਾਲਜ ਵਿਚ ਸਰਦੀ ਦੀਆਂ ਛੁੱਟੀਆਂ ਸਨ। ਅਮਲਾ ਸ਼ਾਖਾ ਵਿਚ ਸਟੈਨੋ ਹਾਜ਼ਰ ਸੀ। ਉਸ ਨੇ ਆਰਡਰ ਪੜ੍ਹੇ ਤੇ ਕਿਹਾ ਕਿ ਕਾਲਜ ਵਿਚ ਤਾਂ ਕੋਈ ਪੋਸਟ ਖਾਲੀ ਹੀ ਨਹੀਂ ਹੈ। ਪਰ ਮੈਨੂੰ ਕਿਸੇ ਨੇ ਪਹਿਲਾਂ ਦੱਸ ਦਿੱਤਾ ਸੀ ਕਿ ਇਥੇ ਇਕ ਪੋਸਟ ਖਾਲੀ ਹੈ ਜਿਸ ਕਰਕੇ ਸਟੈਨੋ ਨਾਲ ਮੈਨੂੰ ਮਾਮੂਲੀ ਜਿਹੀ ਦਲੀਲਬਾਜ਼ੀ ਕਰਨ ਦਾ ਮੌਕਾ ਮਿਲ ਗਿਆ। ਪਰ ਸਟੈਨੋ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ ਤੇ ਕਿਹਾ ਕਿ ਜੇ ਐਡਹਾਕ ਵਾਲੀ ਪੋਸਟ ਨੂੰ ਖਾਲੀ ਸਮਝ ਲਿਆ ਜਾਵੇ ਤਾਂ ਇਹ ਆਰਡਰ ਵੀ ਐਡਹਾਕ ਉਤੇ ਨਿਯੁਕਤੀ ਦੇ ਹਨ। ਇਹ ਕਹਿੰਦਿਆਂ ਬਾਬੂ ਜੀ ਨੇ ਆਰਡਰ ਮੇਰੇ ਹੱਥ ਵਿਚ ਫੜਾਉਣੇ ਚਾਹੇ ਪਰ ਮੈਂ ਆਰਡਰ ਮੁੜ ਉਹਨਾਂ ਵੱਲ ਸਰਕਾਉਂਦਿਆਂ ਕਿਹਾ ਕਿ ਇਹ ਨਿਯੁਕਤੀ ਪੰਜਾਬ ਸਰਕਾਰ ਦੀ ਹੈ ਤੇ ਇਥੇ ਪਹਿਲਾਂ ਕੰਮ ਕਰ ਰਿਹਾ ਲੈਕਚਰਾਰ ਪ੍ਰਿੰਸੀਪਲ ਦਾ ਨਿਯੁਕਤ ਕੀਤਾ ਹੋਇਆ ਹੈ। ਜੇ ਉਹ ਇਸ ਆਰਡਰ ਨੂੰ ਮੰਨਣ ਨੂੰ ਤਿਆਰ ਨਹੀਂ ਤਾਂ ਉਹ ਲਿਖ ਕੇ ਦੇ ਦੇਣ।
ਪਤਾ ਨਹੀਂ ਸਟੈਨੋ ਨੇ ਪ੍ਰਿੰਸੀਪਲ ਨਾਲ ਫੋਨ 'ਤੇ ਗੱਲ ਕੀਤੀ ਜਾਂ ਕਿਸੇ ਹੋਰ ਨਾਲ, ਅੱਧੇ ਕੁ ਘੰਟੇ ਪਿੱਛੋਂ ਉਸ ਨੇ ਜੋ ਕਾਗਜ਼ ਮੈਨੂੰ ਦਿੱਤਾ, ਉਸ ਦੀ ਇਬਾਰਤ ਕੁੱਝ ਇਸ ਤਰ੍ਹਾਂ ਸੀ :
ਕਾਲਜ ਵਿਚ ਐਡਹਾਕ ਆਧਾਰ 'ਤੇ ਇਸ ਅਸਾਮੀ ਉਤੇ ਪਹਿਲਾਂ ਹੀ ਕਿਰਪਾਲ ਸਿੰਘ ਕੰਮ ਕਰ ਰਿਹਾ ਹੈ।
ਪਿੱਛੋਂ ਪਤਾ ਲੱਗਾ ਕਿ ਜਿਹੜਾ ਐਡਹਾਕ ਲੈਕਚਰਾਰ ਕਿਰਪਾਲ ਸਿੰਘ ਇਥੇ ਕੰਮ ਕਰ ਰਿਹਾ ਸੀ, ਉਹ ਸਟੈਨੋ ਦੇ ਕਿਰਾਏ ਦੇ ਘਰ ਵਿਚ ਅੱਗੇ ਕਿਰਾਏਦਾਰ ਸੀ। ਇੰਨਾ ਕੁ ਪੱਖ ਤਾਂ ਸਟੈਨੋ ਦਾ ਆਪਣੇ ਕਿਰਾਏਦਾਰ ਲਈ ਕਰਨਾ ਮੈਨੂੰ ਬਹੁਤਾ ਬੁਰਾ ਨਹੀਂ ਸੀ ਲੱਗਿਆ।
ਜਦ ਮੈਂ ਕਾਲਜ ਵੱਲੋਂ ਦਿੱਤਾ ਪੱਤਰ ਸੰਯੁਕਤ ਸਕੱਤਰ ਅੱਗੇ ਲਿਜਾ ਕੇ ਰੱਖਿਆ, ਉਹ ਤੈਸ਼ ਵਿਚ ਆ ਗਏ। ਜੇ ਮੈਂ ਅਸਲੀ ਗੱਲ ਦੱਸ ਦਿੰਦਾ ਤਾਂ ਸ਼ਾਇਦ ਉਹ ਹੋਰ ਗੁੱਸੇ ਵਿਚ ਆ ਜਾਂਦੇ ਪਰ ਮੈਂ ਆਉਂਦੇ ਹੀ ਕਾਲਜ ਵਿਚ ਦਫਤਰ ਨਾਲ ਦੁਸ਼ਮਣੀ ਪਾਉਣਾ ਨਹੀਂ ਸੀ ਚਾਹੁੰਦਾ। ਸੰਯੁਕਤ ਸਕੱਤਰ ਸਾਹਿਬ ਦੀ ਨਿੱਜੀ ਦਿਲਚਸਪੀ ਤੇ ਮੋਹਨ ਲਾਲ ਦੀ ਹਮਦਰਦੀ ਕਾਰਨ ਸਕੱਤਰੇਤ ਤੋਂ ਤਾਂ ਕਾਗਜ਼ ਅਗਲੇ ਦਿਨ ਹੀ ਡੀ.ਪੀ.ਆਈ. ਦਫਤਰ ਪਹੁੰਚ ਗਿਆ ਪਰ ਚੱਢਾ ਸਾਹਿਬ ਨੇ ਆਪਣੇ ਬਾਬੂ-ਪਣ ਦਾ ਕੁਝ ਜਲੌਅ ਤਾਂ ਦਿਖਾਉਣਾ ਹੀ ਸੀ, ਜਿਸ ਕਾਰਨ ਮੈਨੂੰ ਸਰਕਾਰੀ ਸਪੱਸ਼ਟੀਕਰਨ ਨੂੰ ਪ੍ਰਾਪਤ ਕਰਨ ਵਿਚ ਕੁਝ ਦਿਨ ਲੱਗ ਗਏ।
ਜਦੋਂ ੩੧ ਦਸੰਬਰ ਨੂੰ ਦੁਪਹਿਰ ਤੋਂ ਪਹਿਲਾਂ ਮੈਂ ਫੇਰ ਹਾਜ਼ਰ ਹੋਣ ਲਈ ਕਾਲਜ ਪਹੁੰਚਿਆ, ਉਹੀ ਸਟੈਨੋ ਉਸੇ ਸੀਟ 'ਤੇ ਬੈਠਾ ਮਿਲਿਆ ਤੇ ਬੜੀ ਨਿਮਰਤਾ ਤੇ ਮਿੱਠੇ ਲਹਿਜੇ ਵਿਚ ਸਲਾਹ ਦੇਣ ਲੱਗਿਆ ਕਿ ਮੈਂ ੧ ਜਨਵਰੀ ਨੂੰ ਹਾਜ਼ਰ ਹੋਵਾਂ ਤਾਂ ਜੋ ਵਿਚਾਰੇ ਕਿਰਪਾਲ ਸਿੰਘ ਦੀ ਪੂਰੇ ਮਹੀਨੇ ਦੀ ਤਨਖਾਹ ਬਣ ਜਾਵੇ। ਮੇਰੇ ਜ਼ਿੱਦ ਕਰਨ 'ਤੇ ਸਟੈਨੋ ਨੂੰ ਮੇਰੀ ਹਾਜ਼ਰੀ ਰਿਪੋਰਟ ਲੈਣੀ ਹੀ ਪਈ ਤੇ ਇੰਜ ਮੈਂ ਸਕੂਲ ਅਧਿਅਪਕ ਤੋਂ ਕਾਲਜ ਅਧਿਆਪਕ ਬਣਦਾ ਬਣਦਾ ਆਖਰਿ ਬਣ ਹੀ ਗਿਆ। ਪਰ ਮਿਹਰਬਾਨ ਬਾਬੂਆਂ ਦੇ ਦਿਲ ਉਤੇ ਲਾਏ ਜ਼ੀਂਮ ਅਜੇ ਵੀ ਕਦੇ ਕਦੇ ਰਿਸਣ ਲੱਗ ਪੈਂਦੇ ਹਨ ਅਤੇ ਮੋਹਨ ਲਾਲ ਵਰਗੇ ਮਿਹਰਬਾਨਾਂ ਦੀ ਲਾਈ ਮਰਹਮ ਅੱਜ ਵੀ ਸਕੂਨ ਦਿੰਦੀ ਹੈ।
ਕਾਲਜ ਵਿਚ ਮੇਰਾ ਪਹਿਲਾ ਦਿਨ
ਉਂਜ ਤਾਂ ਲੈਕਚਰਾਰ ਵਜੋਂ ਕਾਲਜ ਵਿਚ ਮੇਰਾ ਪਹਿਲਾ ਦਿਨ ੩੧ ਦਸੰਬਰ ੧੯੮੧ ਤੋਂ ਸ਼ੁਰੂ ਹੋ ਗਿਆ ਸੀ ਪਰ ਅਸਲੀ ਪਹਿਲਾ ਦਿਨ ਮੈਂ ਉਸ ਨੂੰ ਸਮਝਦਾ ਹਾਂ ਜਦੋਂ ਮੈਂ ਪਹਿਲੀ ਵਾਰ ਪੜ੍ਹਾਉਣ ਲਈ ਕਿਸੇ ਕਲਾਸ ਵਿਚ ਗਿਆ। ਇਸ ਤੋਂ ਪਹਿਲਾਂ ਕੁਝ ਦਿਨ ਮੈਨੂੰ ਕਲਾਸ ਵਿਚ ਜਾਣ ਦੀ ਲੋੜ ਨਹੀਂ ਸੀ ਪਈ, ਕਿਉਂਕਿ ਦਸੰਬਰ-ਜਨਵਰੀ ਟੈਸਟ ਚੱਲ ਰਹੇ ਸਨ ਅਤੇ ਇਹ ਟੈਸਟ ਹੀ ਕਾਲਜ ਵਿਚ ਵਿਦਿਆਰਥੀਆਂ ਦੇ ਯੂਨੀਵਰਸਿਟੀ ਪ੍ਰੀਖਿਆ ਵਿਚ ਬੈਠਣ ਲਈ ਆਧਾਰ ਸਨ; ਹੁਣ ਵੀ ਹਨ। ਮੇਰੀ ਇਸ ਪ੍ਰੀਖਿਆ ਵਿਚ ਡਿਊਟੀ ਨਹੀਂ ਸੀ ਲੱਗੀ। ਕਾਰਨ ਸਪੱਸ਼ਟ ਹੈ ਕਿ ਮੈਂ ਨਿਗਰਾਨ ਵਜੋਂ ਪ੍ਰੀਖਿਆ ਵਿਚ ਕੰਮ ਕਰ ਹੀ ਨਹੀਂ ਸਕਦਾ। ਇਸ ਲਈ ਮੈਂ ਸਮੇਂ ਸਿਰ ਕਾਲਜ ਤਾਂ ਆਉਂਦਾ। ਦਫਤਰ ਦੇ ਵਰਾਂਡੇ ਸਾਹਮਣੇ ਬੈਡਮਿੰਟਨ ਕੋਰਟ ਦੇ ਦੋਵੇਂ ਪਾਸੇ ਸੀਮਿੰਟ ਦੇ ਬੈਂਚ ਬਣੇ ਹੁੰਦੇ ਸਨ, ਉਹਨਾਂ ਬੈਂਚਾਂ ਵਿਚੋਂ ਕਿਸੇ ਬੈਂਚ ਉਪਰ ਬੈਠ ਜਾਂਦਾ। ਕਾਲਜ ਵਿਚ ਲੈਕਚਰਾਰ ਦੀ ਹਾਜ਼ਰੀ ਕੋਈ ਲਗਦੀ ਹੀ ਨਹੀਂ ਸੀ ਹੁੰਦੀ। ਡਾ.ਹਰਮੰਦਰ ਸਿੰਘ ਦਿਓਲ ਉਹਨਾਂ ਦਿਨਾਂ ਵਿਚ ਕਾਲਜ ਦੇ ਪ੍ਰਿੰਸੀਪਲ ਸਨ। ਮੇਰਾ ਤੀਜਾ ਕਹਾਣੀ ਸੰਗ੍ਰਹਿ *ਪਾਟਿਆ ਦੁੱਧ' ਅਜੇ ਛਪ ਕੇ ਆਇਆ ਹੀ ਸੀ ਜਦੋਂ ਉਹਨਾਂ ਨੇ ਇਕ ਦਿਨ ਮੈਨੂੰ ਆਪਣੇ ਦਫਤਰ ਵਿਚ ਬੁਲਾਇਆ। ਮੈਂ *ਪਾਟਿਆ ਦੁੱਧ' ਉਹਨਾਂ ਨੂੰ ਭੇਂਟ ਕਰ ਦਿੱਤਾ। ਕਿਤਾਬ ਲੈ ਕੇ ਉਹ ਬਹੁਤ ਪ੍ਰਸੰਨ ਹੋਏ। ਮੈਨੂੰ ਪਿੱਛੋਂ ਪਤਾ ਲੱਗਾ ਕਿ ਦਿਓਲ ਸਾਹਿਬ ੁਂਦ ਵੀ ਪੜ੍ਹਨ ਤੇ ਲਿਖਣ ਦਾ ਸ਼ੌਕ ਰਖਦੇ ਹਨ। ਉਹਨਾਂ ਦੀ ਮਾਨਵਵਾਦੀ ਪਹੁੰਚ ਦਾ ਜ਼ਿਕਰ ਕਰਨਾ ਇਥੇ ਬਹੁਤ ਜ਼ਰੂਰੀ ਹੈ।
ਪ੍ਰੋ.ਸਰਬਜੀਤ ਸਿੰਘ ਗਿੱਲ ਪੰਜਾਬੀ ਵਿਭਾਗ ਦੇ ਮੁਖੀ ਸਨ। ਪ੍ਰੋ.ਸ.ਸ.ਪਦਮ ਇਸ ਵਿਭਾਗ ਵਿਚ ਉਸ ਤੋਂ ਅਗਲੇ ਸਥਾਨ 'ਤੇ ਸਨ। ਪਦਮ ਸਾਹਿਬ ਬਰਨਾਲਾ ਦੇ ਹੋਣ ਕਾਰਨ ਮੇਰੇ ਪਹਿਲਾਂ ਹੀ ਵਾਕਫ ਸਨ। ਉਂਜ ਵੀ ਉਹ ਆਪ ਸਾਹਿਤਕਾਰ ਹੋਣ ਕਾਰਨ ਮੇਰੇ ਨਾਲ ਦਿਲੋਂ ਤਿਓਹ ਰੱਖਦੇ ਸਨ। ਜਦੋਂ ਕਰਮ ਚੰਦ ਰਿਸ਼ੀ ਤੇ ਮੈਂ ਧੌਲੇ ਇੱਕੋ ਘਰ ਵਿਚ ਰਹਿੰਦੇ ਸੀ, ਉਦੋਂ ਅਕਸਰ ਰਿਸ਼ੀ ਨਾਲ ਪਦਮ ਸਾਹਿਬ ਦਾ ਚਿੱਠੀ ਪੱਤਰ ਹੁੰਦਾ ਰਹਿੰਦਾ ਸੀ। ਜਦੋਂ ਚਿੱਠੀ ਪੱਤਰ ਦੀਆਂ ਉਹ ਯਾਦਾਂ ਮੈਂ ਪਦਮ ਸਾਹਿਬ ਨੂੰ ਤਾਜ਼ਾ ਕਰਵਾਈਆਂ ਤਾਂ ਉਹਨਾਂ ਨੂੰ ਮੇਰੇ ਨਾਲ ਹੋਰ ਵੀ ਮੋਹ ਹੋ ਗਿਆ।
ਕਾਲਜ ਦੇ ਕਮਰਾ ਨੰਬਰ ੯ ਵਿਚ ਕਈ ਸੀਨੀਅਰ ਲੈਕਚਰਾਰ ਤੇ ਪਦਮ ਸਾਹਿਬ ਵਿਹਲੇ ਪੀਰੀਅਡਾਂ ਵਿਚ ਬਹਿੰਦੇ ਹੁੰਦੇ ਸਨ। ਮੈਨੂੰ ਦੋ-ਚਾਰ ਦਿਨ ਵਿਚ ਹੀ ਪਤਾ ਲੱਗ ਗਿਆ ਕਿ ਪਦਮ ਸਾਹਿਬ ਭਾਵੇਂ ਕਾਲਜ ਵਿਚ ਸੀਨੀਆਰਤਾ ਦੇ ਲਿਹਾਜ਼ ਨਾਲ ਪੰਜਵੇਂ-ਛੇਵੇਂ ਨੰਬਰ 'ਤੇ ਹਨ ਪਰ ਪ੍ਰਭਾਵ ਪੱਖੋਂ ਉਹ ਕਾਲਜ ਵਿਚ ਪ੍ਰਮੁੱਖ ਹਨ। ਉਹਨਾਂ ਦਾ ਮੈਨੂੰ ਵਿਹਲੇ ਸਮੇਂ ੯ ਨੰਬਰ ਕਮਰੇ ਵਿਚ ਬੈਠਣ ਲਈ ਕਹਿਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ। ਇਕ ਐਡਹਾਕ ਨੇਤਰਹੀਣ ਲੈਕਚਰਾਰ ਨੂੰ ੭੫ ਲੈਕਚਰਾਰਾਂ ਵਿਚ ਇੰਨੇ ਸੀਨੀਅਰ ਸਟਾਫ ਵਿਚ ਬੈਠਣ ਦਾ ਅਵਸਰ ਮਿਲਣਾ ਕੋਈ ਛੋਟੀ ਗੱਲ ਨਹੀਂ ਸੀ।
ਘਰੇਲੂ ਪ੍ਰੀਖਿਆ ਦੇ ਤੁਰੰਤ ਬਾਅਦ ਕਲਾਸਾਂ ਸ਼ੁਰੂ ਹੋ ਗਈਆਂ। ਮੈਨੂੰ ਬਹੁਤੇ ਪੀਰੀਅਡ ਬੀ.ਏ. ਭਾਗ ਦੂਜਾ ਤੱਕ ਹੀ ਦਿੱਤੇ ਗਏ ਤੇ ਉਹ ਵੀ ਲਾਜ਼ਮੀ ਪੰਜਾਬੀ ਦੇ, ਪੰਜਾਬੀ ਲਿਟਰੇਚਰ ਦੇ ਨਹੀਂ। ਦੂਜੇ ਪੀਰੀਅਡ ਤੋਂ ਮੇਰਾ ਟਾਇਮ ਟੇਬਲ ਸ਼ੁਰੂ ਹੁੰਦਾ ਸੀ। ਇਹ ਪੀਰੀਅਡ ਪ੍ਰੈਪ ਦੇ ਪੰਜਾਬੀ ਲਾਜ਼ਮੀ ਵਿਸ਼ੇ ਦਾ ਸੀ। ਪੰਜਾਬੀ ਦੇ ਮੁਖੀ ਦੂਜੇ ਪੀਰੀਅਡ ਵਿਚ ਪ੍ਰੈਪ ਦੇ ਉਸ ਸੈਕਸ਼ਨ ਵਿਚ ਗਏ, ਜਿਸ ਨੂੰ ਮੈਂ ਪੜ੍ਹਾਉਣਾ ਸੀ। ਇਹ ਕਲਾਸ ਦਫਤਰ ਤੋਂ ਕੁਝ ਦੂਰ ਇਕ ਦਰੀਂਤ ਹੇਠਾਂ ਲਗਦੀ ਹੁੰਦੀ ਸੀ। ਕਮਰਿਆਂ ਦੀ ਘਾਟ ਕਾਰਨ ਪੰਜਾਬੀ ਦੀਆਂ ਬਹੁਤੀਆਂ ਕਲਾਸਾਂ ਓਦੋਂ ਕਮਰਿਆਂ ਤੋਂ ਬਾਹਰ ਹੀ ਲਗਦੀਆਂ ਹੁੰਦੀਆਂ ਸਨ। ਇਸ ਜਮਾਤ ਵਿਚ ਮੇਰੀ ਆਪਣੀ ਭਾਣਜੀ ਨੀਰਜਾ ਵੀ ਪੜ੍ਹਦੀ ਸੀ। ਉਸ ਦੀ ਸਹੇਲੀ ਪਾਲੀ ਅਕਸਰ ਨੀਰਜਾ ਨਾਲ ਘਰ ਆ ਜਾਂਦੀ ਸੀ। ਮੈਂ ਮਾਲੇਰਕੋਟਲੇ ਆ ਕੇ ਆਪਣਾ ਟਿਕਾਣਾ ਭੈਣ ਦੇ ਘਰ ਨੂੰ ਹੀ ਬਣਾਇਆ ਸੀ। ਉਹਨਾਂ ਕਾਰਨ ਹੀ ਮੈਂ ਮਾਲੇਰਕੋਟਲੇ ਕਾਲਜ ਵਿਚ ਨਿਯੁਕਤੀ ਕਰਵਾਈ ਸੀ। ਜੀਜਾ ਜੀ ਦੀ ਮੌਤ ਹੋ ਜਾਣ ਕਾਰਨ ਘਰ ਵਿਚ ਮੇਰੀ ਭੈਣ ਚੰਦਰ ਕਾਂਤਾ ਤੋਂ ਇਲਾਵਾ ਪ੍ਰੈਪ ਅਰਥਾਤ ਗਿਆਰ੍ਹਵੀਂ ਵਿਚ ਪੜ੍ਹਨ ਵਾਲੀ ਮੇਰੀ ਇਹ ਭਾਣਜੀ ਨੀਰਜਾ ਅਤੇ ਕੁੜੀਆਂ ਦੇ ਜੈਨ ਕਾਲਜ ਵਿਚ ਪੜ੍ਹਦੀ ਮੇਰੀ ਵੱਡੀ ਭਾਣਜੀ ਸੁਨੰਦਾ ਸੀ। ਭੈਣ ਦਾ ਵੱਡਾ ਬੇਟਾ ਤੇ ਸਭ ਤੋਂ ਛੋਟਾ ਪੁੱਤਰ ਮੁੰਬਈ ਕਾਰੋਬਾਰ ਕਰਦੇ ਸਨ ਤੇ ਵਿਚਕਾਰਲਾ ਬੇਟਾ ਓਦੋਂ ਐਮ.ਬੀ.ਬੀ.ਐਸ. ਕਰਕੇ ਕਿਤੇ ਬਾਹਰ ਨੌਕਰੀ ਕਰਦਾ ਸੀ। ਇਸ ਲਈ ਉਹਨਾਂ ਨੂੰ ਮੇਰਾ ਇਥੇ ਰਹਿਣਾ ਇਕ ਕਿਸਮ ਦਾ ਸਹਾਰਾ ਮਹਿਸੂਸ ਹੁੰਦਾ ਸੀ ਤੇ ਮੈਨੂੰ ਆਪਣੀ ਭੈਣ ਕੋਲ ਰਹਿਣਾ ਬਿਲਕੁਲ ਵੀ ਓਪਰਾ ਨਹੀਂ ਸੀ ਲਗਦਾ।
ਪਾਲੀ ਤੇ ਨੀਰਜਾ ਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਨੂੰ ਉਹੀ ਟਾਇਮ ਟੇਬਲ ਮਿਲਿਆ ਹੈ ਜੋ ਪਹਿਲਾਂ ਕਿਰਪਾਲ ਸਿੰਘ ਕੋਲ ਸੀ। ਇਸ ਲਈ ਜਦੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੈਪ ਨੂੰ ਇਹ ਦੱਸਣ ਲਈ ਗਏ ਕਿ ਪ੍ਰੋ.ਕਿਰਪਾਲ ਸਿੰਘ ਦੀ ਥਾਂ 'ਤੇ ਹੁਣ ਪ੍ਰੋ.ਐ=੍ਵਸ.ਤਰਸੇਮ ਉਹਨਾਂ ਨੂੰ ਪੜ੍ਹਾਉਣਗੇ। ਉਹਨਾਂ ਨੇ ਮੇਰੀ ਨੇਤਰਹੀਣਤਾ ਬਾਰੇ ਵੀ ਵਿਦਿਆਰਥੀਆਂ ਨੂੰ ਦੱਸ ਦਿੱਤਾ। ਮੇਰੀ ਨੇਤਰਹੀਣਤਾ ਬਾਰੇ ਸੁਣ ਕੇ ਵਿਦਿਆਰਥੀਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਤੇ ਇਕ ਮੁੰਡਾ ਜਿਸ ਦਾ ਨਾਂ ਸ਼ਾਇਦ ਵਿਨੋਦ ਧੀਰ ਸੀ, ਕੁਝ ਵਧੇਰੇ ਹੀ ਬੇਕਾਬੂ ਹੋ ਗਿਆ ਤੇ ਕਹਿਣ ਲੱਗਾ ਕਿ ਬਲਾਈਂਡ ਆਦਮੀ ਸਾਨੂੰ ਕੀ ਪੜ੍ਹਾ ਸਕਦਾ ਹੈ। ਪਾਲੀ ਜਿਸ ਦਾ ਪੂਰਾ ਨਾਂ ਹਰਪਾਲ ਕੌਰ ਸੀ, ਖੜ੍ਹੀ ਹੋ ਕੇ ਕਹਿਣ ਲੱਗੀ ਕਿ ਸਾਨੂੰ ਪੜ੍ਹ ਕੇ ਵੇਖ ਲੈਣਾ ਚਾਹੀਦਾ ਹੈ, ਜੇ ਵਧੀਆ ਪੜ੍ਹਾਉਣਗੇ ਤਾਂ ਇਸ ਵਿਚ ਕੀ ਹਰਜ਼ ਹੈ ਕਿ ਉਹ ਬਲਾਈਂਡ ਹਨ। ਦੂਜੇ ਸ਼ਬਦਾਂ ਵਿਚ ਪਾਲੀ ਨੇ ਬੜੀ ਜੁਗਤ ਨਾਲ ਮੇਰਾ ਪੱਖ ਪੂਰਿਆ ਸੀ। ਦਰੀਂਤ ਹੇਠੋਂ ਜਮਾਤ ਦੇ ਵਿਦਿਆਰਥੀ ਉਠ ਕੇ ਮੁਖੀ ਦੇ ਪਿੱਛੇ ਪਿੱਛੇ ਬੈਡਮਿੰਟਨ ਕੋਰਟ ਦੇ ਪੱਕੇ ਫਰਸ਼ ਉਤੇ ਆ ਬੈਠੇ। ਮੈਂ ਮੁਖੀ ਦੀ ਆਮਦ ਕਾਰਨ ਖੜ੍ਹਾ ਹੋ ਕੇ ਵਿਭਾਗ ਦੇ ਮੁਖੀ ਨੂੰ ਬਣਦਾ ਸਤਿਕਾਰ ਭੇਂਟ ਕੀਤਾ। ਉਥੇ ਆ ਕੇ ਵੀ ਮੁਖੀ ਨੇ ਮੇਰੀ ਵਿਦਿਅਕ ਯੋਗਤਾ ਤੇ ਮੇਰੇ ਛਪੇ ਤਿੰਨ ਕਹਾਣੀ ਸੰਗ੍ਰਹਿਆਂ ਤੇ ਸੈਂਕੜੇ ਕਵਿਤਾਵਾਂ/ ਗਜ਼ਲਾਂ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ ਤੇ ਆਪ ਚਲੇ ਗਏ।
ਮੇਰੇ ਲਈ ਇਹ ਇਮਤਿਹਾਨ ਦੀ ਘੜੀ ਸੀ। ਮੈਂ ਸਮਝਦਾ ਸੀ ਕਿ ਇਸ ਵਿਚੋਂ ਪਾਸ ਹੋਣਾ ਮੇਰੇ ਲਈ ਬੜਾ ਜ਼ਰੂਰੀ ਹੈ। ਪਹਿਲਾਂ ਕਦੇ ਵੀ ਮੈਂ ਅਜਿਹੇ ਮੌਕਿਆਂ 'ਤੇ ਡੋਲਿਆ ਨਹੀਂ ਸੀ। ਹੁਣ ਵੀ ਮੈਂ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਸੰਖੇਪ ਜਿਹੀ ਜਾਣ ਪਛਾਣ ਦੇਣ ਪਿੱਛੋਂ ਪੁੱਛਿਆ ਕਿ ਕਿਸ ਪਾਠ ਪੁਸਤਕ ਵਿਚੋਂ, ਕਿਥੋਂ ਪੜ੍ਹਨਾ ਹੈ। ਉਹੀ ਵਿਦਿਆਰਥੀ ਧੀਰ ਜੋ ਪਹਿਲਾਂ ਮੁਖੀ ਦੇ ਮੇਰੇ ਬਾਰੇ ਦੱਸਣ ਸਮੇਂ ਮੈਥੋਂ ਪੜ੍ਹਨ ਤੋਂ ਇਨਕਾਰੀ ਹੋ ਗਿਆ ਸੀ, ਉਸ ਨੇ ਹੀ ਕਿਹਾ ਕਿ ਕਵਿਤਾ ਪੜ੍ਹਨੀ ਹੈ *ਤਾਜ ਮਹਲ'। ਇਹ ਮੇਰੀ ੁਂਸ਼ਕਿਸਮਤੀ ਹੀ ਸਮਝੋ ਕਿ ਮੈਂ ਗਿਆਨੀ ਅਤੇ ਐਮ.ਏ. ਪੰਜਾਬੀ ਕਰਨ ਸਮੇਂ ਪ੍ਰੋ.ਮੋਹਨ ਸਿੰਘ ਦੀ ਚੋਣਵੀਂ ਕਵਿਤਾ ਦੀਆਂ ਪੁਸਤਕਾਂ ਪੜ੍ਹੀਆਂ ਹੋਈਆਂ ਸਨ। ਸਬੱਬ ਨਾਲ ਇਹ ਪੂਰੀ ਦੀ ਪੂਰੀ ਕਵਿਤਾ ਮੇਰੇ ਜ਼ਬਾਨੀ ਯਾਦ ਸੀ। ਇਹ ਕਵਿਤਾ ਤਾਂ ਕੀ ਆੀਂਰੀ ਕਾਵਿ ਸੰਗ੍ਰਹਿ ਤੱਕ ਪ੍ਰੋ.ਮੋਹਨ ਸਿੰਘ ਦੀ ਦੋ-ਤਿਹਾਈ ਕਵਿਤਾ ਮੈਨੂੰ ਯਾਦ ਸੀ। ਇਸ ਲਈ ਇਸ ਕਵਿਤਾ ਨੂੰ ਪੜ੍ਹਾਉਣ ਲਈ ਮੇਰੀ ਨੇਤਰਹੀਣਤਾ ਕੋਈ ਰੁਕਾਵਟ ਨਹੀਂ ਸੀ ਬਣ ਸਕਦੀ। ਮੈਂ ਪਹਿਲਾਂ ਪ੍ਰੋ.ਮੋਹਨ ਸਿੰਘ ਦੇ ਜੀਵਨ ਬਾਰੇ ਕਾਫੀ ਕੁਝ ਦੱਸਿਆ ਤੇ ਫੇਰ ਤਰਤੀਬਵਾਰ ਪ੍ਰੋ.ਮੋਹਨ ਸਿੰਘ ਦੇ ਕਾਵਿ ਸੰਗ੍ਰਹਿਆਂ ਦੀ ਸੂਚੀ ਜ਼ਬਾਨੀ ਦੱਸ ਦਿੱਤੀ। ਇਹ ਵੀ ਦੱਸਿਆ ਕਿ ਮੋਹਨ ਸਿੰਘ ਇਕ ਅਗਾਂਹਵਧੂ ਕਵੀ ਹੈ ਅਤੇ ਅਗਾਂਹਵਧੂ ਲੇਖਕ ਕਿਸ ਨੂੰ ਕਿਹਾ ਜਾ ਸਕਦਾ ਹੈ, ਇਸ ਬਾਰੇ ਵੀ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੇ ਪੱਧਰ ਨੂੰ ਸਾਹਮਣੇ ਰੱਖ ਕੇ ਸੰਖੇਪ ਵਾਕਫੀਅਤ ਦਿੱਤੀ। ਫੇਰ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਤਾਜ ਮਹਲ ਬਣਵਾਉਣ ਦਾ ਪਿਛੋਕੜ ਵੀ ਬਹੁਤ ਹੀ ਸਰਲ ਤੇ ਸੰਖੇਪ ਰੂਪ ਵਿਚ ਦੱਸਿਆ। ਨਾਲ ਇਹ ਵੀ ਦੱਸ ਦਿੱਤਾ ਕਿ *ਤਾਜ ਮਹਲ' ਬਾਰੇ ਕਵਿਤਾਵਾਂ ਹੋਰ ਵੀ ਕਵੀਆਂ ਨੇ ਲਿਖੀਆਂ ਹਨ, ਕਿਉਂਕਿ ਮੈਨੂੰ ਪਤਾ ਸੀ ਕਿ ਇਸ ਜਮਾਤ ਵਿਚ ਕੁਝ ਵਿਦਿਆਰਥੀ ਮੁਸਲਮਾਨ ਜ਼ਰੂਰ ਹੋਣਗੇ, ਜਿਸ ਕਾਰਨ ਉਹਨਾਂ ਦੀ ਉਰਦੂ ਅਦਬ ਬਾਰੇ ਵਾਕਫੀਅਤ ਵੀ ਜ਼ਰੂਰ ਹੋਵੇਗੀ। ਇਸ ਲਈ ਸਾਹਿਰ ਲੁਧਿਆਣਵੀ ਦੀ ਕਵਿਤਾ *ਤਾਜ ਮਹਲ' ਬਾਰੇ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਪ੍ਰੋ.ਮੋਹਨ ਸਿੰਘ ਤੇ ਸਾਹਿਰ ਦੀ ਇਸ ਕਵਿਤਾ ਵਿਚ ਇਕ ਸਾਂਝੀ ਗੱਲ ਇਹ ਹੈ ਕਿ ਪੈਸੇ ਤੇ ਤਾਕਤ ਦੇ ਜ਼ੋਰ 'ਤੇ ਸ਼ਾਹਜਹਾਂ ਨੇ ਉਸ ਸਮੇਂ ਦੇ ਗਰੀਬ ਮਿਸਤਰੀਆਂ ਤੇ ਮਜ਼ਦੂਰਾਂ ਉਤੇ ਜ਼ੁਲਮ ਢਾਹ ਕੇ ਆਪਣੀ ਪਤਨੀ ਮੁਮਤਾਜ਼ ਮਹਲ ਦੀ ਇਹ ਯਾਦਗਾਰ ਬਣਵਾਈ ਸੀ। ਇਸ ਲਈ ਇਹ ਦੋਵੇਂ ਕਵੀ ਸ਼ਾਹਜਹਾਂ ਦੀ ਆਪਣੀ ਪਤਨੀ ਨਾਲ ਮੁਹੱਬਤ ਨੂੰ ਆਪਣੀ ਪਰਜਾ ਨਾਲ ਪਿਆਰ ਤੋਂ ਬਿਲਕੁਲ ਨਿਗੂਣੀ ਸਮਝਣ ਕਾਰਨ ਇਸ ਅਦਭੁਤ ਤੇ ਸੁੰਦਰ ਇਮਾਰਤ ਨੂੰ ਸੁੰਦਰ ਨਹੀਂ ਮੰਨਦੇ ਤੇ ਇਹ ਕਹਿ ਕੇ ਮੈਂ ਪਹਿਲਾਂ ਸਾਹਿਰ ਦੀ ਕਵਿਤਾ *ਤਾਜ ਮਹਲ' ਦਾ ਇਹ ਸ਼ਿਅਰ ਸੁਣਾਇਆ :
ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ
ਇਸ ਸ਼ਿਅਰ ਦੇ ਅਰਥ ਵੀ ਦੱਸੇ ਤੇ ਫੇਰ ਪਾਠ ਪੁਸਤਕ ਵਿਚ ਸ਼ਾਮਲ ਕਵਿਤਾ ਦਾ ਮੂਲ ਪਾਠ ਸ਼ੁਰੂ ਕਰ ਦਿੱਤਾ।
ਅਜੇ ਮੈਂ ਪਹਿਲੇ ਬੰਦ ਦੇ ਅਰਥ ਤੇ ਵਿਆਖਿਆ ਕਰਨ ਹੀ ਲੱਗਿਆ ਸੀ ਕਿ ਘੰਟੀ ਵੱਜ ਗਈ। ਜਿੰਨਾ ਚਿਰ ਮੈਂ ਬੋਲਦਾ ਰਿਹਾ, ਬੱਚੇ ਸੁਸਰੀ ਵਾਂਗ ਨਿਸ਼ਚਲ ਹੋ ਕੇ ਬੈਠੇ ਰਹੇ। ਮੈਂ ਮਹਿਸੂਸ ਕਰਦਾ ਸੀ ਕਿ ਮੇਰਾ ਜਾਦੂ ਚੱਲ ਗਿਆ ਹੈ। ਵਿਦਿਆਰਥੀਆਂ ਦੀ ਉਸ ਦਿਨ ਮੈਂ ਹਾਜ਼ਰੀ ਨਹੀਂ ਸੀ ਲਾਈ ਤੇ ਉਹਨਾਂ ਨੂੰ ਇਹ ਕਿਹਾ ਸੀ ਕਿ ਉਹ ਕੱਲ੍ਹ ਨੂੰ ਇਸ ਪੀਰੀਅਡ ਲਈ ਇਥੇ ਹੀ ਆਉਣ।
ਵਿਭਾਗ ਦਾ ਮੁਖੀ ਮੇਰੀ ਬਾਂਹ ਫੜ ਕੇ ਦਫਤਰ ਵਿਚ ਲੈ ਗਿਆ। ਵਰਾਂਡੇ ਵਿਚ ਅਧਿਆਪਕ ਤੇ ਵਿਦਿਆਰਥੀ ਆ ਜਾ ਰਹੇ ਹੋਣਗੇ, ਇਹ ਅਹਿਸਾਸ ਮੈਨੂੰ ਉਹਨਾਂ ਦੀ ਪੈੜਚਾਲ ਤੋਂ ਲੱਗਿਆ ਸੀ। ਮੁਖੀ ਨੇ ਪ੍ਰਿੰਸੀਪਲ ਦਿਓਲ ਅੱਗੇ ਮੇਰੀ ਬੜੀ ਪ੍ਰਸ਼ੰਸਾ ਕੀਤੀ। ਸ਼ਾਇਦ ਮੇਰੇ ਲੈਕਚਰ ਦਾ ਕੁਝ ਹਿੱਸਾ ਪ੍ਰਿੰਸੀਪਲ ਸਾਹਿਬ ਨੇ ਵੀ ਸੁਣਿਆ ਹੋਵੇ, ਕਿਉਂਕਿ ਮੇਰੇ ਕਲਾਸ ਡਿਸਪਲਿਨ ਦੀ ਪ੍ਰਸ਼ੰਸਾ ਉਹ ਵੀ ਕਰ ਰਹੇ ਸਨ।
ਟਾਇਮ ਟੇਬਲ ਮੁਤਾਬਕ ਮੈਂ ਬਾਕੀ ਤਿੰਨ ਹੋਰ ਪੀਰੀਅਡ ਵੀ ਲਏ। ਬਾਕੀ ਜਮਾਤਾਂ ਨੂੰ ਵੀ ਉਸ ਤਰ੍ਹਾਂ ਹੀ ਲੈਕਚਰ ਦਿੱਤਾ ਜਿਵੇਂ ਪ੍ਰੈਪ ਨੂੰ ਦਿੱਤਾ ਸੀ।
ਸਟਾਫ ਰੂਮ ਵਿਚ ਹਾਜ਼ਰੀ ਭਰਨ ਪਿੱਛੋਂ ਮੈਂ ੯ ਨੰਬਰ ਕਮਰੇ ਵਿਚ ਚਲਾ ਗਿਆ ਸੀ ਅਤੇ ਉਥੋਂ ਮੈਨੂੰ ਕਿਸੇ ਵਿਦਿਆਰਥੀ ਦੇ ਨਾਲ ਪਦਮ ਸਾਹਿਬ ਨੇ ਘਰ ਭੇਜ ਦਿੱਤਾ ਸੀ।
ਮੇਰੇ ਜਾਣ ਤੋਂ ਪਹਿਲਾਂ ਹੀ ਨੀਰਜਾ ਤੇ ਪਾਲੀ ਘਰ ਪਹੁੰਚ ਚੁੱਕੀਆਂ ਸਨ। ਦੋਵੇਂ ਬਹੁਤ ੁਂਸ਼ ਸਨ। ਉਹਨਾਂ ਨੇ ਮੈਨੂੰ ਦੱਸਿਆ ਕਿ ਕਾਲਜ ਦੇ ਬਹੁਤ ਸਾਰੇ ਅਧਿਆਪਕ, ਸਾਰੇ ਕਲਰਕ, ਦਫਤਰ 'ਤੇ ਬਣੇ ਕੁੜੀਆਂ ਦੇ ਕਾਮਨ ਰੂਮ ਅਤੇ ਵਰਾਂਡੇ ਵਿਚ ਸੈਂਕੜੇ ਵਿਦਿਆਰਥੀਆਂ ਨੇ ਮੇਰਾ ਲੈਕਚਰ ਸੁਣਿਆ ਸੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੈਂ ਤਮਾਸ਼ਾ ਵਿਖਾਉਣ ਵਾਲਾ ਕੋਈ ਮਦਾਰੀ ਜਾਂ ਸਰਕਸ ਦਾ ਕੋਈ ਅਦਭੁਤ ਜੀਵ ਹੋਵਾਂ, ਜਿਸ ਦੀਆਂ ਕਲਾਬਾਜ਼ੀਆਂ ਨੂੰ ਵੇਖਣ ਲਈ ਕਾਲਜ ਦੇ ਵਿਦਿਆਰਥੀ ਤੇ ਸਟਾਫ ਦੂਰ-ਨੇੜੇ ਖੜ੍ਹ ਕੇ ਤਮਾਸ਼ਾ ਵੇਖਣ ਆਏ ਸਨ। ਮੈਂ ਤਮਾਸ਼ਾ ਵਧੀਆ ਦਿਖਾ ਗਿਆ ਸੀ ਤੇ ਇਸ ਤਮਾਸ਼ੇ ਦੀ ਸਫਲਤਾ ਨੇ ਮੈਨੂੰ ਇਸ ਕਾਲਜ ਦੇ ਸਫਲ ਅਧਿਆਪਕ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਸੀ।
ਸਭ ਕੁਝ ਨਵਾਂ ਹੀ ਨਵਾਂ
ਸਰਕਾਰੀ ਕਾਲਜ ਮਾਲੇਰਕੋਟਲੇ ਵਿਚ ਸਭ ਕੁਝ ਨਵਾਂ ਹੀ ਨਵਾਂ ਸੀ। ਇਹ ਗੱਲ ਮੈਂ ਆਪਣੇ 'ਤੇ ਲਾਗੂ ਕਰਕੇ ਕਹਿ ਰਿਹਾ ਹਾਂ, ਹੋਰਾਂ 'ਤੇ ਨਹੀਂ। ਮੇਰੇ ਲਈ ਸਕੂਲ ਤੇ ਕਾਲਜ ਦੇ ਮਾਹੌਲ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ। ਇਥੇ ਕਾਲਜ ਦੇ ਦਫਤਰ ਵਿਚ ਸੂਚਨਾ ਕੇਂਦਰ ਸੀ। ਉਥੋਂ ਲਾਊਡ ਸਪੀਕਰ ਰਾਹੀਂ ਕਾਲਜ ਦੀਆਂ ਨਵੀਆਂ ਗਤੀਵਿਧੀਆਂ ਸਬੰਧੀ ਸੂਚਨਾ ਦਿੱਤੀ ਜਾਂਦੀ। ਕਾਲਜ ਵਿਚ ਜਿਉਂ ਹੀ ਲਾਊਡ ਸਪੀਕਰ ਵਿਚੋਂ ਸੂਚਨਾ ਦੇਣ ਵਾਲੇ ਬੁਲਾਰੇ ਦੀ ਆਵਾਜ਼ ਸੁਣਦੀ, ਸਭ ਲੈਕਚਰਾਰ ਇਕਦਮ ਚੁੱਪ ਕਰ ਜਾਂਦੇ ਤੇ ਵਿਦਿਆਰਥੀ ਵੀ। ਸੂਚਨਾ ਬਿਲਕੁਲ ਸਪਸ਼ਟ ਸੁਣਾਈ ਦਿੰਦੀ। ਮੈਨੂੰ ਇਹ ਪ੍ਰਬੰਧ ਬਹੁਤ ਚੰਗਾ ਲਗਦਾ। ਕਾਲਜ ਦੀ ਹਰ ਗਤੀਵਿਧੀ ਬਾਰੇ ਨੋਟਿਸ ਬੋਰਡ ਰਾਹੀਂ ਵੀ ਸੂਚਨਾ ਪਤਾ ਲਗਦੀ ਤੇ ਸੂਚਨਾ ਕੇਂਦਰ ਰਾਹੀਂ ਵੀ। ਅਧਿਆਪਕਾਂ ਤੇ ਵਿਦਿਆਰਥੀਆਂ ਲਈ ਅਲੱਗ ਅਲੱਗ ਨੋਟਿਸ ਬੋਰਡ ਸਨ। ਵਿਦਿਆਰਥੀਆਂ ਵਿਚੋਂ ਵੀ ਕੁੜੀਆਂ ਲਈ ਅਲੱਗ ਤੇ ਮੁੰਡਿਆਂ ਲਈ ਅਲੱਗ। ਕੁੜੀਆਂ ਲਈ ਸੂਚਨਾ ਉਹਨਾਂ ਲਈ ਪਹਿਲੀ ਮੰਜ਼ਿਲ 'ਤੇ ਬਣੇ ਕਾਮਨ ਰੂਮ ਵਿਚ ਬੋਰਡ ਉਤੇ ਲਗਾਈ ਜਾਂਦੀ। ਪਤਾ ਨਹੀਂ ਇਹ ਪ੍ਰਿੰਸੀਪਲ ਦਿਓਲ ਦੇ ਸੁਚੱਜੇ ਪ੍ਰਬੰਧ ਦਾ ਨਤੀਜਾ ਸੀ ਕਿ ਕੋਈ ਵੀ ਵਿਦਿਆਰਥੀ ਉਹਨਾਂ ਦਿਨਾਂ ਵਿਚ ਬੋਰਡ ਉਤੇ ਲੱਗੇ ਨੋਟਿਸ ਨੂੰ ਪਾੜਨ ਦੀ ਕੋਸ਼ਿਸ਼ ਨਹੀਂ ਸੀ ਕਰਦਾ। ਪਰ ਹੌਲੀ ਹੌਲੀ ਸੂਚਨਾ ਕੇਂਦਰ ਵੀ ਸਮਾਪਤ ਹੋ ਗਿਆ ਅਤੇ ਬੋਰਡ ਉਤੇ ਵਿਦਿਆਰਥੀਆਂ ਲਈ ਲਾਏ ਨੋਟਿਸਾਂ ਦਾ ਵੀ ਕਈ ਵਾਰ ਤਾਂ ਲੱਗਣ ਸਾਰ ਹੀ ਭੋਗ ਪੈ ਜਾਂਦਾ। ਭਾਵੇਂ ਵਿਦਿਆਰਥੀਆਂ ਲਈ ਲੱਗੇ ਨੋਟਿਸਾਂ ਦੀ ਉਮਰ ਸਬੰਧੀ ਨਿਸ਼ਚੇ ਨਾਲ ਕੁਝ ਵੀ ਕਹਿਣਾ ਸੰਭਵ ਨਹੀਂ ਪਰ ਪ੍ਰਿੰਸੀਪਲ ਦੇ ਰੋਅਬ-ਦਾਅਬ ਦਾ ਅਨੁਸ਼ਾਸ਼ਨ ਦੀ ਇਸ ਗਤੀਵਿਧੀ ਨਾਲ ਸਬੰਧ ਜ਼ਰੂਰ ਰਿਹਾ। ਮੈਂ ਸਿਰਫ ੧੯੮੧-੮੨ ਦੇ ਸੈਸ਼ਨ ਦਾ ਹੀ ਇਥੇ ਜ਼ਿਕਰ ਕਰਨਾ ਹੈ, ਜਿਸ ਕਾਰਨ ਮੇਰੇ ਲਈ ਕਾਲਜ ਦਾ ਮਾਹੌਲ ਅਸਲੋਂ ਓਪਰਾ ਸੀ। ਮੇਰੇ ਅੰਦਰ ਇਹ ਭਾਵਨਾ ਬਿਲਕੁਲਖਤਮ ਹੋ ਗਈ ਸੀ ਜੋ ਪਹਿਲਾਂ ਮੈਂ ਆਪਣੇ ਨਾਲ ਸਾਂਭੀ ਫਿਰ ਰਿਹਾ ਸਾਂ ਕਿ ਅੱਜ ਕੱਲ੍ਹ ਕਾਲਜਾਂ ਵਿਚ ਅਨੁਸ਼ਾਸ਼ਨਹੀਣਤਾ ਹੈ।
ਮੇਰਾ ਟਾਇਮ ਟੇਬਲ ਕੋਈ ਔਖਾ ਨਹੀਂ ਸੀ। ਦੂਜੇ ਇਹ ਕਿ ਇਥੇ ਸਕੂਲਾਂ ਵਾਲਾ *ਤੂੰ ਪੜ੍ਹ' ਮੈਥਡ ਪੂਰੀ ਤਰ੍ਹਾਂ ਨਹੀਂ ਸੀ ਚੱਲ ਸਕਦਾ, ਜਿਸ ਦਾ ਹੱਲ ਮੈਂ ਲੱਭ ਲਿਆ ਸੀ। ਇਥੇ ਮੈਂ ਆਪਣੀ ਭੈਣ ਕੋਲ ਪਟੇਲ ਮੁਹੱਲੇ ਵਿਚ ਰਹਿੰਦਾ ਸੀ। ਮੇਰੀਆਂ ਦੋਵੇਂ ਭਾਣਜੀਆਂ ਦੇ ਕਾਲਜ ਵਿਚ ਪੜ੍ਹਨ ਕਾਰਨ ਮੈਨੂੰ ਆਪਣੇ ਲੈਕਚਰ ਤਿਆਰ ਕਰਨ ਵਿਚ ਕੋਈ ਔਖ ਨਹੀਂ ਸੀ। ਮੈਂ ਪੂਰੀ ਤਿਆਰੀ ਕਰਕੇ ਕਾਲਜ ਵਿਚ ਜਾਂਦਾ। ਬਹੁਤੀ ਤਿਆਰੀ ਦੀ ਤਾਂ ਗਿਆਨੀ ਦੀ ਕਲਾਸ ਲਗਾਤਾਰ ਪੜ੍ਹਾਉਣ ਕਾਰਨ ਲੋੜ ਹੀ ਨਹੀਂ ਸੀ, ਜਿੰਨੀ ਲੋੜ ਹੁੰਦੀ, ਉਨੀ ਕੁ ਤਿਆਰੀ ਕਰਕੇ ਜਾਂਦਾ। ਮੈਨੂੰ ਕਦੇ ਵੀ ਗਾਈਡ ਪੜ੍ਹਨ ਦੀ ਲੋੜ ਨਹੀਂ ਸੀ ਪਈ। ਮੈਂ ਸਿਰਫ ਪਾਠ ਪੁਸਤਕ ਪੜ੍ਹਦਾ। ਬਹੁਤੀ ਕਵਿਤਾ ਤਾਂ ਮੇਰੇ ਯਾਦ ਹੀ ਹੁੰਦੀ, ਭਾਵੇਂ ਮੱਧਕਾਲੀਨ ਪੰਜਾਬੀ ਕਵਿਤਾ ਪੜ੍ਹਾਉਣੀ ਹੁੰਦੀ ਜਾਂ ਆਧੁਨਿਕ। ਕੁਝ ਸ਼ਬਦਾਂ ਨੂੰ ਉਚੇਚੇ ਤੌਰ 'ਤੇ ਡਿਕਸ਼ਨਰੀ ਵਿਚੋਂ ਦੇਖ ਕੇ ਜਾਂਦਾ ਜਾਂ ਪਾਠ ਪੁਸਤਕ ਦੇ ਪਿੱਛੇ ਦਿੱਤੇ ਔਖੇ ਸ਼ਬਦਾਂ ਦੇ ਅਰਥ ਪੜ੍ਹ ਕੇ ਜਾਂਦਾ। ਕਹਾਣੀ, ਇਕਾਂਗੀ ਤੇ ਨਿਬੰਧ ਆਦਿ ਵੀ ਘਰੋਂ ਪਹਿਲਾਂ ਪੜ੍ਹ ਕੇ ਜਾਂਦਾ। ਚਾਹੀਦਾ ਤਾਂ ਇਹ ਸੀ ਕਿ ਮੈਂ ਪਾਠ ਜਮਾਤ ਵਿਚ ਆਪ ਪੜ੍ਹਦਾ ਪਰ ਅਜਿਹਾ ਮੇਰੇ ਲਈ ਸੰਭਵ ਨਹੀਂ ਸੀ। ਘਰੋਂ ਪੜ੍ਹਨ ਕਾਰਨ ਰਚਨਾ ਦਾ ਵਿਸ਼ਾ ਵਸਤੂ, ਪਾਤਰਾਂ ਨਾਲ ਜਾਣ-ਪਛਾਣ ਅਤੇ ਹੋਰ ਲੋੜੀਂਦੀ ਜਾਣਕਾਰੀ ਵਿਦਿਆਰਥੀਆਂ ਨੂੰ ਦੇਣ ਉਪਰੰਤ ਹਰ ਜਮਾਤ ਵਿਚੋਂ ਇਕ ਦੋ ਹੁਸ਼ਿਆਰ ਵਿਦਿਆਰਥੀਆਂ ਨੂੰ ਸਬੰਧਤ ਪਾਠ ਪੜ੍ਹਨ ਲਈ ਕਹਿੰਦਾ। ਨਾਲ ਨਾਲ ਪਾਠ ਦੀ ਵਿਆਖਿਆ ਵੀ ਕਰਦਾ ਜਾਂਦਾ। ਸ਼ਬਦਾਂ ਦਾ ਠੀਕ ਉਚਾਰਨ ਵੀ ਦਸਦਾ। ਸ਼ਬਦਾਂ ਦਾ ਆਧਾਰ ਵੀ ਦਸਦਾ ਕਿ ਇਹ ਸ਼ਬਦ ਸੰਸਕ੍ਰਿਤ, ਫਾਰਸੀ, ਅਰਬੀ, ਅੰਗਰੇਜ਼ੀ ਆਦਿ ਕਿਸ ਜ਼ਬਾਨ ਵਿਚੋਂ ਹੈ। ਮੇਰੇ ਇਸ ਗਿਆਨ ਤੋਂ ਵਿਦਿਆਰਥੀ ਬਹੁਤ ਪ੍ਰਭਾਵਤ ਹੁੰਦੇ ਹੋਣਗੇ। ਕਾਰਨ ਇਹ ਹੈ ਕਿ ਮੈਨੂੰ ਨਾ ਦਿਸਣ ਦੇ ਬਾਵਜੂਦ ਜਮਾਤ ਵਿਚ ਵਿਦਿਆਰਥੀ ਗੱਲਾਂ ਕਰਦੇ ਨਹੀਂ ਸਨ ਸੁਣਦੇ। ਸ਼ਾਇਦ ਇਕ ਦੂਜੇ ਦੇ ਕੰਨ ਵਿਚ ਵੀ ਗੱਲ ਨਹੀਂ ਸਨ ਕਹਿੰਦੇ। ਜਿਥੇ ਬੱਚੇ ਬਹਿੰਦੇ, ਉਥੇ ਕਿਤੇ ਕਿਤੇ ਘਾਹ ਉ=੍ਵਗੀ ਹੁੰਦੀ। ਵਿਦਿਆਰਥੀ ਆਪਣੇ ਕੱਪੜਿਆਂ ਨੂੰ ਮਿੱਟੀ ਤੋਂ ਬਚਾਉਣ ਲਈ ਘਾਹ 'ਤੇ ਹੀ ਬਹਿੰਦੇ। ਕੋਈ ਵਿਦਿਆਰਥੀ ਘਾਹ ਦੀਆਂ ਤਿੜ੍ਹਾਂ ਜਦੋਂ ਖਿੱਚਦਾ, ਹਲਕੀ ਜਿਹੀ ਆਵਾਜ਼ ਸੁਣਾਈ ਦਿੰਦੀ। ਜਿਥੋਂ ਇਹ ਆਵਾਜ਼ ਆਉਂਦੀ, ਮੈਂ ਉਥੋਂ ਇਕ ਦੋ ਜਾਂ ਤਿੰਨ ਵਿਦਿਆਰਥੀਆਂ ਨੂੰ ਖੜ੍ਹਾ ਕਰ ਲੈਂਦਾ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਜਮਾਤ ਵਿਚ ਕਿਸੇ ਨੂੰ ਗੱਲਾਂ ਕਰਨ ਦਾ ਮੌਕਾ ਤਾਂ ਕੀ ਦੇਣਾ ਸੀ, ਘਾਹ ਦੀ ਤਿੜ੍ਹ ਵੀ ਪੁੱਟਣ ਨਹੀਂ ਸੀ ਦਿੰਦਾ।
ਹਰ ਜਮਾਤ ਵਿਚ ਦੋ ਤਿੰਨ ਵਿਦਿਆਰਥੀਆਂ ਨੂੰ ਮੈਂ ਵਿਸ਼ਵਾਸ ਵਿਚ ਲੈ ਲੈਂਦਾ ਸੀ। ਉਹ ਇਕ ਪ੍ਰਕਾਰ ਦੀ ਮੇਰੇ ਲਈ ਜਾਸੂਸੀ ਕਰਦੇ। ਆਦਤ ਤਾਂ ਭਾਵੇਂ ਇਹ ਬਹੁਤੀ ਚੰਗੀ ਨਹੀਂ ਸੀ ਪਰ ਜਮਾਤ ਵਿਚ ਡਿਸਪਲਿਨ ਰੱਖਣ ਲਈ ਮੇਰੀ ਇਹ ਲੋੜ ਸੀ। ਇਸ ਕੰਮ ਵਿਚ ਮੇਰੀ ਭਾਣਜੀ ਨੀਰਜਾ ਤੇ ਉਸ ਦੀ ਸਹੇਲੀ ਪਾਲੀ ਨੇ ਮੇਰੀ ਬੜੀ ਸਹਾਇਤਾ ਕੀਤੀ। ਭੈਣ ਦੇ ਸਹੁਰੇ ਮਾਲੇਰਕੋਟਲੇ ਦੇ ਮੋਦੀ ਸਨ ਤੇ ਹਰ ਜਮਾਤ ਵਿਚ ਇਸ ਖਾਨਦਾਨ ਦੇ ਦੋ-ਤਿੰਨ ਮੁੰਡੇ ਕੁੜੀਆਂ ਵੀ ੭੭ਜ਼ਰੂਰ ਪੜ੍ਹਦੇ ਸਨ। ਉਹ ਸਭ ਮੈਨੂੰ ਮਾਮਾ ਜੀ ਕਹਿ ਕੇ ਬੁਲਾਉਂਦੇ। ਮੈਂ ਉਹਨਾਂ ਦਾ ਉਚੇਚਾ ਖਆਿਲ ਰੱਖਦਾ, ਕਿਉਂਕਿ ਰਿਸ਼ਤੇਦਾਰੀ ਦੇ ਨਾਲ ਨਾਲ ਉਹ ਮੈਨੂੰ ਜਾਸੂਸੀ ਦਾ ਕੰਮ ਵੀ ਦਿੰਦੇ ਸਨ। ਕੁਝ ਹੋਰ ਮੁੰਡੇ ਕੁੜੀਆਂ ਵੀ ਇਸ ਕੰਮ ਵਿਚ ਮੇਰੀ ਸਹਾਇਤਾ ਕਰਦੇ ਸਨ। ਕੁਝ ਝੂਠ ਵੀ ਬੋਲ ਜਾਂਦੇ ਸਨ। ਮੈਨੂੰ ਗਲਤ ਸੂਚਨਾ ਦੇ ਕੇ ਉਹ ਆਪਣੀ ਰੜਕ ਕੱਢਣ ਦੀ ਕੋਸ਼ਿਸ਼ ਕਰਦੇ। ਹੌਲੀ ਹੌਲੀ ਮੈਂ ਇਸ ਗੱਲੋਂ ਸਾਵਧਾਨ ਵੀ ਹੋ ਗਿਆ ਸੀ।
ਕਲਾਸ ਵਿਚ ਜਾ ਕੇ ਸਭ ਤੋਂ ਪਹਿਲਾਂ ਮੈਂ ਹਾਜ਼ਰੀ ਲਾਉਂਦਾ। ਰੋਲ ਨੰਬਰ ਲੜੀਵਾਰ ਹੁੰਦੇ, ਗੈਰ-ਹਾਜ਼ਰ ਵਿਦਿਆਰਥੀਆਂ ਦੇ ਰੋਲ ਨੰਬਰ ਕਿਸੇ ਸਾਫ ਕਾਗਜ਼ ਉਤੇ ਲਿਖਣ ਲਈ ਕਿਸੇ ਵਫਾਦਾਰ ਵਿਦਿਆਰਥੀ ਦੀ ਡਿਊਟੀ ਲਗਾ ਦਿੰਦਾ ਜਾਂ ਮੈਂ ਆਪ ਨੋਟ ਕਰ ਲੈਂਦਾ। ਇਸ ਤਰ੍ਹਾਂ ਨੋਟ ਕਰਨ ਵਿਚ ਮੈਨੂੰ ਬਹੁਤੀ ਮੁਸ਼ਕਲ ਨਹੀਂ ਸੀ ਆਉਂਦੀ। ਕਈ ਵਾਰ ਕਿਸੇ ਜਮਾਤ ਦੇ ਬਹੁਤੇ ਹੀ ਵਿਦਿਆਰਥੀ ਗੈਰ-ਹਾਜ਼ਰ ਹੁੰਦੇ। ਅਜਿਹੀ ਸੂਰਤ ਵਿਚ ਮੈਂ ਸਿਰਫ ਉਹਨਾਂ ਵਿਦਿਆਰਥੀਆਂ ਦੀ ਹੀ ਗੈਰ-ਹਾਜ਼ਰੀ ਰਜਿਸਟਰ ਅਤੇ ਗੈਰ-ਹਾਜ਼ਰੀ ਸਲਿੱਪ 'ਤੇ ਲਾਉਂਦਾ ਜਿਹੜੇ ਅਕਸਰ ਗੈਰ-ਹਾਜ਼ਰ ਰਹਿੰਦੇ। ਆਮ ਗੈਰ-ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਂ ਕੱਟਣ ਦੀ ਧਮਕੀ ਵੀ ਦਿੰਦਾ। ਲਗਾਤਾਰ ਦਸ ਗੈਰ-ਹਾਜ਼ਰੀਆਂ ਹੋਣ 'ਤੇ ਨਾਂ ਰਜਿਸਟਰ ਤੋਂ ਕੱਟਿਆ ਜਾ ਸਕਦਾ ਸੀ ਅਤੇ ਇਸ ਦੀ ਸੂਚਨਾ ਦਫਤਰ ਨੂੰ ਵੀ ਦੇਣੀ ਹੁੰਦੀ ਸੀ ਤਾਂ ਜੋ ਦੀਂਲਾ-ਖਾਰਜ ਰਜਿਸਟਰ ਵਿਚੋਂ ਵੀ ਉਸ ਦਾ ਨਾਂ ਕੱਟਿਆ ਜਾ ਸਕੇ। ਪਰ ਮੈਂ ਪਹਿਲੇ ਸਾਲ ਕਿਸੇ ਦਾ ਵੀ ਨਾਂ ਨਹੀਂ ਸੀ ਕੱਟਿਆ। ਸਾਰੀਆਂ ਜਮਾਤਾਂ ਲਾਜ਼ਮੀ ਪੰਜਾਬੀ ਵਿਸ਼ੇ ਦੀਆਂ ਸਨ, ਜਿਸ ਕਾਰਨ ਇਹ ਸਿਲੇਬਸ ਮੈਨੂੰ ਬੜਾ ਸੌਖਾ ਲਗਦਾ। ਇਉਂ ਲਗਦਾ ਜਿਵੇਂ ਚੁਟਕੀ ਮਾਰ ਕੇ ਮੈਂ ਸਿਲੇਬਸ ਪੜ੍ਹਾ ਦੇਵਾਂਗਾ।
ਪ੍ਰੋ.ਕਿਰਪਾਲ ਸਿੰਘ ਦੇ ਚਲੇ ਜਾਣ ਕਾਰਨ ਉਸ ਦਾ ਟਾਇਮ ਟੇਬਲ ਤਾਂ ਮੈਨੂੰ ਮਿਲਿਆ ਹੀ ਸੀ, ਘਰੇਲੂ ਪ੍ਰੀਖਿਆਵਾਂ ਦੇ ਚਾਰ ਬੰਡਲ ਵੀ ਮੈਨੂੰ ਮਿਲ ਗਏ। ਮੈਂ ਆਪਣੀਆਂ ਭਾਣਜੀਆਂ ਦੀ ਸਹਾਇਤਾ ਨਾਲ ਇਕ ਹਫਤੇ ਵਿਚ ਹੀ ਸਾਰੀਆਂ ਉ=੍ਵਤਰ ਕਾਪੀਆਂ ਦਾ ਮੁਲਾਂਕਣ ਕਰ ਦਿੱਤਾ। ਇਸ ਕੰਮ ਲਈ ਮੈਨੂੰ ਦਿਨ ਰਾਤ ਇਕ ਕਰਨਾ ਪਿਆ। ਇਕ ਪਾਸੇ ਪਾਠ ਪੁਸਤਕਾਂ ਪੜ੍ਹਦਾ ਤੇ ਨਾਲ ਹੀ ਪੇਪਰ ਵੇਖਣ ਦਾ ਕੰਮ ਵੀ ਕਰਦਾ। ਜੋੜ ਲਾਉਣ ਲਈ ਮੈਂ ਕੁੜੀਆਂ ਨੂੰ ਉਚੇਚੇ ਤੌਰ 'ਤੇ ਕਹਿ ਦਿੱਤਾ ਸੀ ਕਿ ਇਸ ਵਿਚ ਕੋਈ ਗਲਤੀ ਨਾ ਰਹੇ। ਸਕੂਲਾਂ ਵਿਚ ਵੀ ਮੈਂ ਢੇਰ ਸਾਰੇ ਪਰਚੇ ਕਿਸੇ ਦੀ ਸਹਾਇਤਾ ਨਾਲ ਹੀ ਵੇਖਦਾ ਹੁੰਦਾ ਸੀ। ਇਸ ਲਈ ਪੇਪਰ ਵੇਖਣ ਦੇ ਇਸ ਅਭਿਆਸ ਨੇ ਮੈਨੂੰ ਕਾਲਜ ਵਿਚ ਵੀ ਮੁਲਾਂਕਣ ਕਰਨ ਲਈ ਕੋਈ ਔਖ ਨਹੀਂ ਸੀ ਆਉਣ ਦਿੱਤੀ।
ੁਂਸ਼ੀ ਦੀ ਗੱਲ ਇਹ ਸੀ ਕਿ ਵਿਦਿਆਰਥੀ ਮੇਰੇ ਮੁਲਾਂਕਣ 'ਤੇ ਸੰਤੁਸ਼ਟ ਸਨ। ਕਾਲਜ ਵਿਚ ਪਹਿਲਾ ਸਾਲ ਹੋਣ ਕਾਰਨ ਮੈਂ ਹਰ ਕਦਮ ਫੂਕ ਫੂਕ ਕੇ ਧਰਦਾ ਸੀ। ਇਥੇ ਵੱਡੀ ਗੱਲ ਇਹ ਸੀ ਕਿ ਕੁਝ ਵਿਦਿਆਰਥੀ ਆਪਣੇ ਨੰਬਰ ਵਧਵਾਉਣ ਲਈ ਮਗਰ ਮਗਰ ਫਿਰਦੇ ਤਾਂ ਜੋ ਉਹਨਾਂ ਦੀ ਵਾਰਸ਼ਿਕ ਪ੍ਰੀਖਿਆ ਵਿਚ ਬੈਠਣ ਦੀ ਸ਼ਰਤ ਪੂਰੀ ਹੋ ਸਕੇ। ਹਰ ਪੇਪਰ ਵਿਚੋਂ ਘੱਟੋ-ਘੱਟ ੨੫੍ਹ ਨੰਬਰ ਲੈਣੇ ਜ਼ਰੂਰੀ ਸਨ ਅਤੇ ਸਾਰੇ ਪੇਪਰਾਂ ਦਾ ਕੁੱਲ ਜੋੜ ੧੧ਵੀਂ ਲਈ ੩੩੍ਹ ਅਤੇ ਉਪਰਲੀਆਂ ਜਮਾਤਾਂ ਲਈ ੩੫੍ਹ ਹੋਣਾ ਜ਼ਰੂਰੀ ਸੀ। ਨੰਬਰ ਵਧਵਾਉਣ ਲਈ ਤਾਂ ਕਈ ਵਿਦਿਆਰਥੀ ਮੇਰੇ ਕੋਲ ਵੀ ਆਏ ਪਰ ਮੈਂ ਕਿਸੇ ਵਿਦਿਆਰਥੀ ਦੇ ਨੰਬਰ ਨਹੀਂ ਸਨ ਵਧਾਏ। ਨੰਬਰ ਲਾਉਣ ਵਿਚ ਮੇਰਾ ਹੱਥ ਨਾ ਸੀਂਤ ਸੀ ਤੇ ਨਾ ਨਰਮ। ਦੋ-ਤਿੰਨ ਨੰਬਰਾਂ 'ਤੇ ਮੈਂ ਕਦੇ ਕਿਸੇ ਨੂੰ ਫੇਲ੍ਹ ਨਹੀਂ ਸੀ ਕੀਤਾ।
ਮਾਲੇਰਕੋਟਲੇ ਦੇ ਸਭ ਵਿਦਿਆਰਥੀਆਂ ਦੇ ਉਚਾਰਨ ਵਿਚ ਕਿਤੇ ਨਾ ਕਿਤੇ ਘਾਟ ਜ਼ਰੂਰ ਸੀ। ਸ਼ਹਿਰੀ ਬੱਚੇ ਕਨੌੜੇ ਦੀ ਥਾਂ ਹੋੜਾ ਬੋਲਦੇ, ਣ ਦੀ ਥਾਂ ਨ ਅਤੇ ਉਹਨਾਂ ਦੇ ਪੜ੍ਹਨ ਦਾ ਲਹਿਜਾ ਵੀ ਹਿੰਦੀ ਉਚਾਰਨ ਨਾਲ ਮਿਲਦਾ ਜੁਲਦਾ ਹੁੰਦਾ। ਬਹੁਤੇ ਪੇਂਡੂ ਵਿਦਿਆਰਥੀਆਂ ਦਾ ਛ, ਸ਼ ਦਾ ਉਚਾਰਨ ਠੀਕ ਨਹੀਂ ਸੀ ਹੁੰਦਾ। ਜੱਜੇ ਪੈਰ ਬਿੰਦੀ (ਜ਼) ਦਾ ਉਚਾਰਨ ਕੁਝ ਸ਼ਹਿਰੀ ਵਿਦਿਆਰਥੀਆਂ ਦਾ ਠੀਕ ਹੁੰਦਾ। ਖਾਸ ਤੌਰ 'ਤੇ ਮੁਸਲਮਾਨ ਵਿਦਿਆਰਥੀਆਂ ਦਾ ਇਹ ਉਚਾਰਨ ਬਿਲਕੁਲ ਹੀ ਠੀਕ ਹੁੰਦਾ। ਉਹਨਾਂ ਦੇ ਪੈਰ ਬਿੰਦੀ ਵਾਲੀਆਂ ਬਾਕੀ ਧੁਨੀਆਂ ਜਿਵੇਂ ਗੱਗੇ ਪੈਰ ਬਿੰਦੀ (ਗ), ਖੱਖੇ ਪੈਰ ਬਿੰਦੀ (ੀਂ) ਤੇ ਫੱਫੇ ਪੈਰ ਬਿੰਦੀ (ਫ) ਦਾ ਉਚਾਰਨ ਵੀ ਕਿਸੇ ਹੱਦ ਤੱਕ ਠੀਕ ਹੁੰਦਾ। ਬਦਕਿਸਮਤੀ ਦੀ ਗੱਲ ਇਹ ਸੀ ਕਿ ਪਾਠ ਪੁਸਤਕਾਂ ਵਿਚ ਪੈਰ ਬਿੰਦੀ ਵਾਲੀਆਂ ਇਹ ਧੁਨੀਆਂ ਦੀ ਛਪਾਈ ਸ਼ੁੱਧ ਨਹੀਂ ਸੀ। ਗਾਈਡਾਂ ਦਾ ਇਸ ਤੋਂ ਵੱਧ ਸੱਤਿਆਨਾਸ ਸੀ। ਪ੍ਰੋ.ਪਦਮ ਜੀ ਨੂੰ ਛੱਡ ਕੇ ਪੈਰ ਬਿੰਦੀ ਵਾਲੀਆਂ ਧੁਨੀਆਂ ਵੱਲ ਅਧਿਆਪਕ ਵੀ ਬਹੁਤਾ ਧਿਆਨ ਨਹੀਂ ਸਨ ਦਿੰਦੇ। ਮੈਂ ਧੁਨੀਆਂ ਦੇ ਠੀਕ ਉਚਾਰਨ ਵੱਲ ਕਾਫੀ ਧਿਆਨ ਦਿੰਦਾ ਸੀ ਤੇ ਕਿਸੇ ਹੱਦ ਤੱਕ ਕੁਝ ਵਿਦਿਆਰਥੀਆਂ ਦੇ ਹਰ ਕਿਸਮ ਦੇ ਉਚਾਰਨ ਨੂੰ ਸ਼ੁੱਧ ਕਰਨ ਵਿਚ ਸਫਲ ਵੀ ਰਿਹਾ ਪਰ ਪੂਰੀ ਸਫਲਤਾ ਮੈਨੂੰ ਕਦੇ ਵੀ ਨਹੀਂ ਸੀ ਮਿਲੀ।
ਕਲਾਸਾਂ ਤਾਂ ੧੫ ਮਾਰਚ ਤੱਕ ਲੱਗਣੀਆਂ ਸਨ ਪਰ ਵਿਦਿਆਰਥੀਆਂ ਨੇ ਮਾਰਚ ਦੇ ਪਹਿਲੇ ਹਫਤੇ ਹੀ ਕਾਲਜ ਆਉਣਾ ਛੱਡ ਦਿੱਤਾ ਸੀ। ਮੈਨੂੰ ਪਤਾ ਲੱਗਿਆ ਕਿ ਸਭ ਕਾਲਜਾਂ ਵਿਚ ਅਕਸਰ ਵਿਦਿਆਰਥੀ ਮਾਰਚ ਦੇ ਪਹਿਲੇ ਹਫਤੇ ਤੱਕ ਹੀ ਬੜੀ ਮੁਸ਼ਕਲ ਨਾਲ ਆਉਂਦੇ ਹਨ। ਪਰ ਵਿਦਿਆਰਥੀਆਂ ਦੀ ਹਾਜ਼ਰੀ ੧੫ ਮਾਰਚ ਤੱਕ ਲਗਾਈ ਜਾਂਦੀ। ਮੈਂ ਵੀ ਆਪਣੇ ਸੀਨੀਅਰ ਅਧਿਆਪਕਾਂ ਦੀ ਅਗਵਾਈ ਅਨੁਸਾਰ ਇਵੇਂ ਹੀ ਕੀਤਾ।
ਮੈਂ ਬੜਾ ੁਂਸ਼ ਸੀ ਕਿ ਮੇਰਾ ਪਹਿਲਾ ਸੈਸ਼ਨ ਬੜੀ ਸਫਲਤਾ ਨਾਲ ਪੂਰਾ ਹੋ ਗਿਆ ਹੈ। ਉਹ ਵਿਦਿਆਰਥੀ ਜਿਸ ਦਾ ਨਾਂ ਧੀਰ ਸੀ ਤੇ ਜੋ ਪੰਜਾਬੀ ਦੇ ਮੁਖੀ ਦੇ ਕਹਿਣ 'ਤੇ ਵੀ ਮੇਰੇ ਕੋਲ ਪੜ੍ਹਨ ਲਈ ਤਿਆਰ ਨਹੀਂ ਸੀ, ਉਹ ਪੂਰੀ ਤਰ੍ਹਾਂ ਮੇਰਾ ਸ਼ਰਧਾਲੂ ਬਣ ਗਿਆ ਸੀ। ਕਾਲਜ ਹਾਜ਼ਰ ਹੋਣ ਸਮੇਂ ਜਿਹੜਾ ਅਹਿਸਾਸੇ ਕਮਤਰੀ ਮੇਰੇ ਅੰਦਰ ਸੀ, ਉਹ ਲਗਭਗਖਤਮ ਹੋ ਗਿਆ ਸੀ ਪਰ ਅਜੇ ਤੱਕ ਮੈਨੂੰ ਐਡਹਾਕ ਤੋਂ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਦੇ ਕੋਈ ਹੁਕਮ ਨਹੀਂ ਸਨ ਆਏ। ਇਕ ਅੜਿੱਕਾ ਤਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਮੇਰੀ ਉਮਰ ਦਾ ਲਾ ਦਿੱਤਾ। ਉਸ ਸਬੰਧੀ ਪੰਜਾਬ ਸਰਕਾਰ ਨੇ ਆਪਣੇ ਉਸ ਗਸ਼ਤੀ ਪੱਤਰ ਦੀ ਨਕਲ ਭੇਜ ਦਿੱਤੀ ਜਿਸ ਅਨੁਸਾਰ ਨੇਤਰਹੀਣ ਲੈਕਚਰਾਰ ਲਈ ਸਰਕਾਰੀ ਨੌਕਰੀ ਵਿਚ ਭਰਤੀ ਹੋਣ ਦੀ ਉਮਰ ੩੫ ਦੀ ਥਾਂ ੪ਂ ਸਾਲ ਦੀ ਸੀ। ਇਸ ਇਤਰਾਜ਼ ਤੋਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਹੁਣ ਕਮਿਸ਼ਨ ਕੋਈ ਹੋਰ ਅੜਿੱਕਾ ਨਹੀਂ ਲਾਵੇਗਾ। ਪਰ ੩੧ ਮਾਰਚ ਤੱਕ ਮੇਰੀ ਕਮਿਸ਼ਨ ਵੱਲੋਂ ਪ੍ਰਵਾਨਗੀ ਨਾ ਆਉਣ ਕਾਰਨ ਬਾਕੀ ਐਡਹਾਕ ਕਰਮਚਾਰੀਆਂ ਵਾਂਗ ਮੈਨੂੰ ਵੀ ਫਾਰਗ ਕਰਨ ਦਾ ਸੰਕੇਤ ਦਫਤਰ ਵਿਚੋਂ ਮਿਲ ਗਿਆ ਸੀ। ਇਸ ਲਈ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਸਿਖਿਆ ਸਕੱਤਰ ਪਾਸ ਦੋ ਵਾਰ ਜਾ ਆਇਆ ਸੀ ਤੇ ਸਿਖਿਆ ਸਕੱਤਰ ਨੇ ਮੈਨੂੰ ਵਿਸ਼ਵਾਸ ਦਿੱਤਾ ਸੀ ਕਿ ਹੋਰ ਐਡਹਾਕ ਲੈਕਚਰਾਰਾਂ ਵਾਂਗ ਮੈਨੂੰ ਫਾਰਗ ਨਹੀਂ ਕੀਤਾ ਜਾਵੇਗਾ ਤੇ ਇਸ ਸਬੰਧੀ ਹੁਕਮ ਉਹ ਛੇਤੀ ਹੀ ਭੇਜ ਦੇਣਗੇ। ਪਰ ੩੧ ਮਾਰਚ ੧੯੮੨ ਤੱਕ ਜਦ ਸਕੱਤਰੇਤ ਵੱਲੋਂ ਕੋਈ ਪੱਤਰ ਨਾ ਆਇਆ ਤਾਂ ਮੇਰੀ ਵਾਰ ਵਾਰ ਬੇਨਤੀ ਦੇ ਬਾਵਜੂਦ ਮੈਨੂੰ ਫਾਰਗ ਕਰ ਦਿੱਤਾ ਗਿਆ। ਮੇਰੇ ਲਈ ਇਹ ਬਹੁਤ ਵੱਡੀ ਨਮੋਸ਼ੀ ਦੀ ਘੜੀ ਸੀ। ਰਲੀਵਿੰਗ ਚਿਟ ਲੈ ਕੇ ਮੈਂ ਬੜੇ ਭਰੇ ਮਨ ਨਾਲ ਘਰ ਆਇਆ ਤੇ ਸਾਰੀ ਗੱਲ ਭੈਣ ਨੂੰ ਦੱਸੀ। ਭੈਣ ਤਾਂ ਕੀ ਸਾਰਾ ਟੱਬਰ ਹੀ ਬਹੁਤ ਉਦਾਸ ਹੋ ਗਿਆ। ਮੈਂ ਉਸੇ ਦਿਨ ਹੀ ਤਪਾ ਮੰਡੀ ਲਈ ਬਸ ਫੜ ਲਈ। ਆੀਂਰ ਮੈਂ ੧ ਅਪ੍ਰੈਲ ਨੂੰ ਦੁਪਹਿਰ ਤੋਂ ਪਹਿਲਾਂ ਸਰਕਾਰੀ ਹਾਈ ਸਕੂਲ ਤਪਾ ਵਿਚ ਮੁੜ ਹਾਜ਼ਰ ਹੋਣਾ ਸੀ।
ਰੈਗੂਲਰ ਨਾ ਹੋਣ ਕਾਰਨ ਹੀ ਮੈਂ ਅਜੇ ਆਪਣੀ ਪੱਕੀ ਰਹਾਇਸ਼ ਤਪੇ ਹੀ ਰੱਖੀ ਹੋਈ ਸੀ। ਪਤਨੀ ਤੇ ਬੱਚੇ ਤਪੇ ਸਨ ਤੇ ਮੈਂ ਹਰ ਸੋਮਵਾਰ ਮਾਲੇਰਕੋਟਲੇ ਚਲਾ ਜਾਂਦਾ ਤੇ ਸ਼ਨੀਵਾਰ ਦੁਪਹਿਰ ਤੋਂ ਬਾਅਦ ਵਾਪਸ ਆ ਜਾਂਦਾ।
ਪਤਨੀ ਨੂੰ ਅਸਲੀਅਤ ਦੱਸਣ ਵੇਲੇ ਮੇਰੀ ਹਾਲਤ ਬਹੁਤ ਡਾਵਾਂ-ਡੋਲ ਸੀ। ਮੈਨੂੰ ਇਸ ਗੱਲ ਦਾ ਅਫਸੋਸ ਨਹੀਂ ਸੀ ਕਿ ਮੈਂ ਵਾਪਸ ਆ ਗਿਆ ਹਾਂ, ਸਗੋਂ ਝਿਜਕ ਇਸ ਗੱਲ ਦੀ ਸੀ ਕਿ ਮੇਰੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਹੁਣ ਮੇਰੀ ਕੀ ਪੁਜ਼ੀਸ਼ਨ ਹੋਵੇਗੀ। ਜਿਹੜੇ ਅਧਿਆਪਕ ਹੁਣ ਮੈਨੂੰ ਪ੍ਰੋਫੈਸਰ ਸਾਹਿਬ ਕਹਿ ਕੇ ਬੁਲਾਉਣ ਲੱਗ ਪਏ ਸਨ, ਹੁਣ ਉਹ ਜੇ ਮੈਨੂੰ ਪ੍ਰੋਫੈਸਰ ਸਾਹਿਬ ਕਹਿਣਗੇ ਤਾਂ ਮੈਂ ਸਮਝਾਂਗਾ ਕਿ ਮੈਨੂੰ ਮਖੌਲ ਕਰ ਰਹੇ ਹਨ ਜੇ ਮੈਨੂੰ ਕਿਸੇ ਕਿਸਮ ਦੀ ਵੀ ਕਾਲਜ ਦੀ ਗੱਲ ਪੁੱਛਿਆ ਕਰਨਗੇ ਤਾਂ ਮੈਂ ਸਮਝਿਆ ਕਰਾਂਗਾ ਕਿ ਉਹ ਮੈਨੂੰ ਛੇੜ ਰਹੇ ਹਨ। ਪਰ ਗੱਲ ਤਾਂ ਇਸ ਤੋਂ ਵੀ ਉਲਟ ਪੈ ਗਈ ਸੀ। ਹੈਡ ਮਾਸਟਰ ਹੰਸ ਰਾਜ ਸਿੰਗਲਾ ਜਿਸ ਨੂੰ ਮੈਂ ਆਪਣਾ ਖਾਸ ਬੰਦਾ ਸਮਝਦਾ ਸੀ, ਉਹ ਮੈਨੂੰ ਹਾਜ਼ਰ ਕਰਾਉਣ ਲਈ ਤਿਆਰ ਨਹੀਂ ਸੀ। ਉਹ ਕਹਿੰਦਾ ਸੀ ਕਿ ਮੈਂ ਜ਼ਿਲ੍ਹਾ ਸਿਖਿਆ ਅਫਸਰ ਜਾਂ ਡੀ.ਪੀ.ਆਈ. ਤੋਂ ਸਪਸ਼ਟ ਲਿਖਵਾ ਕੇ ਲਿਆਵਾਂ ਕਿ ਮੈਨੂੰ ਜੁਆਇਨ ਕਰਾ ਲਿਆ ਜਾਵੇ। ਸਾਰੇ ਅਧਿਆਪਕਾਂ ਨੇ ਸਿੰਗਲਾ ਸਾਹਿਬ ਨੂੰ ਕਈ ਵਾਰ ਕਹਿ ਕਹਿ ਕੇ ਵੇਖ ਲਿਆ ਸੀ ਪਰ ਹੈਡ ਮਾਸਟਰ ਸਾਹਿਬ ਪੈਰਾਂ 'ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦੇ। ਲਗਦਾ ਸੀ ਜਿਵੇਂ ਹੈਡ ਮਾਸਟਰ ਨੂੰ ਕਿਸੇ ਨੇ ਉਂਗਲ ਲਾ ਦਿੱਤੀ ਹੈ ਪਰ ਸਕੂਲ ਵਿਚ ਅਧਿਆਪਕਾਂ ਦੇ ਸਾਰੇ ਧੜੇ ਹੀ ਮੇਰੇ ਹੱਕ ਵਿਚ ਬੋਲ ਰਹੇ ਸਨ। ਬਾਊ ਪ੍ਰਸ਼ੋਤਮ ਦਾਸ ਨੇ ਤਾਂ ਮੇਰੇ ਹੱਕ ਵਿਚ ਬੋਲਣਾ ਹੀ ਸੀ, ਗਿਆਨੀ ਹਮੀਰ ਸਿੰਘ ਵੀ ਮੇਰੇ ਹੱਕ ਵਿਚ ਡਟਿਆ ਹੋਇਆ ਸੀ। ਉਸ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਹਾਜ਼ਰ ਕਰਾਉਣ ਲਈ ਬੇਸ਼ੱਕ ਸਾਰੇ ਸਟਾਫ ਦੇ ਦਸਤੀਂਤ ਕਰਵਾ ਲਓ। ਜੇਕਰ ਕੋਈ ਹਰਜ-ਮਰਜ ਹੋਇਆ ਤਾਂ ਸਾਰੇ ਇਕੱਠੇ ਭੁਗਤਾਂਗੇ। ਹਰਜ ਮਰਜ ਵਾਲੀ ਗੱਲ ਵੀ ਕੋਈ ਨਹੀਂ ਸੀ। ਮਿੰਨਤਾਂ, ਬੇਨਤੀਆਂ ਤੇ ਦਬਕੇ ਦੇ ਸਭ ਅਧਿਆਪਕਾਂ ਦੇ ਸਭ ਹਥਿਆਰ ਫੇਲ੍ਹ ਹੋ ਗਏ ਸਨ। ਇਸ ਘੈਂਸ-ਘੈਂਸ ਵਿਚ ਹੀ ਚਾਰ ਦਿਨ ਲੰਘ ਗਏ ਸਨ। ਮੈਂ ਵਿਚ-ਵਿਚਾਲੇ ਲਟਕ ਰਿਹਾ ਸੀ।
੫ ਅਪ੍ਰੈਲ ਨੂੰ ਪੰਜਾਬੀ ਸਾਹਿਤ ਸਭਾ ਬਰਨਾਲਾ ਦਾ ਸਮਾਗਮ ਸੀ। ਸਮਾਗਮ ਵਿਚ ਮੇਰਾ ਉ=੍ਵਕਾ ਹੀ ਜਾਣ ਨੂੰ ਦਿਲ ਨਹੀਂ ਸੀ ਕਰਦਾ। ਪਰ ਪ੍ਰੋਫੈਸਰ ਪਦਮ ਨੇ ਇਸ ਸਮਾਗਮ ਵਿਚ ਸ਼ਾਮਲ ਹੋਣਾ ਸੀ ਅਤੇ ਮੈਂ ਉਹਨਾਂ ਤੋਂ ਆਪਣੀ ਮਾਰਚ ਦੀ ਤਨਖਾਹ ਸਬੰਧੀ ਪਤਾ ਕਰਨਾ ਸੀ ਕਿ ਕਦੋਂ ਲੈਣ ਆਵਾਂ ਪਰ ਮੇਰੀ ਉਹਨਾਂ ਦੇ ਕੋਲ ਜਾਣ ਦੀ ਹੀ ਦੇਰ ਸੀ ਕਿ ਉਹਨਾਂ ਨੇ ਮੈਨੂੰ ੁਂਸ਼ੀਂਬਰੀ ਸੁਣਾ ਦਿੱਤੀ ਕਿ ੨ ਅਪ੍ਰੈਲ ਨੂੰ ਸਿਖਿਆ ਸਕੱਤਰ ਦੀ ਟੈਲੀਗ੍ਰਾਮ ਆ ਗਈ ਸੀ, ਜਿਸ ਵਿਚ ਮੈਨੂੰ ਰਲੀਵ ਨਾ ਕਰਨ ਦੀ ਹਦਾਇਤ ਸੀ। ਸਮਾਗਮ ਵਿਚ ਜਿਸ ਬੁਝੇ ਮਨ ਨਾਲ ਮੈਂ ਗਿਆ ਸੀ, ਉਹ ਉਦਾਸੀ ਜਿਵੇਂ ਕਾਫੂਰ ਹੋ ਗਈ ਹੋਵੇ। ਮੈਂ ਪੂਰਾ ਸਮਾਂ ਸਮਾਗਮ ਵਿਚ ਰਹਿਣ ਦੀ ਥਾਂ ਛੇਤੀ ਹੀ ਤਪੇ ਦੀ ਬਸ ਫੜ ਲਈ। ਇਹ ੁਂਸ਼ੀਂਬਰੀ ਮੈਂ ਆਪਣੀ ਪਤਨੀ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤੇ ਬਾਕੀ ਸਾਰੇ ਸਟਾਫ ਨਾਲ ਵੀ।
ਕਾਲਜ ਵਿਚ ਟੈਲੀਫੋਨ ਤਾਂ ਸੀ ਪਰ ਉਹਨਾਂ ਦਿਨਾਂ ਵਿਚ ਟੈਲੀਫੋਨ ਆਮ ਨਹੀਂ ਸਨ ਹੁੰਦੇ ਤੇ ਪ੍ਰਿੰਸੀਪਲ ਸਾਹਿਬ ਨੇ ਪਦਮ ਸਾਹਿਬ ਨੂੰ ਹੀ ਕਿਹਾ ਸੀ ਕਿ ਇਹ ਸੂਚਨਾ ਕਿਵੇਂ ਨਾ ਕਿਵੇਂ ਉਹ ਮੈਨੂੰ ਪਹੁੰਚਾਉਣ ਤੇ ਇਸ ਕੰਮ ਲਈ ਸਾਹਿਤ ਸਭਾ ਦੇ ਸਮਾਗਮ ਤੋਂ ਢੁਕਵਾਂ ਸਮਾਂ ਪਦਮ ਸਾਹਿਬ ਨੂੰ ਹੋਰ ਕੋਈ ਨਹੀਂ ਸੀ ਲੱਗਿਆ ਹੋਣਾ। ਸਮਝੋ ਕੁੱਬੇ ਦੇ ਵੱਜੀ ਲੱਤ ਰਾਸ ਆ ਗਈ ਸੀ। ਜੇ ਸਕੂਲ ਵਿਚ ਹਾਜ਼ਰ ਹੋ ਜਾਂਦਾ ਤਾਂ ਮੁੜ ਰਲੀਵ ਹੋਣ ਦਾ ਚੱਕਰ ਪੈਣਾ ਸੀ। ਮੈਂ ੁਂਸ਼ੀ ੁਂਸ਼ੀ ੬ ਅਪ੍ਰੈਲ ਨੂੰ ਮਾਲੇਰਕੋਟਲੇ ਦੀ ਬਸ ਫੜ ਲਈ।
ਗੱਡੀ ਮੁੜ ਲੀਹ 'ਤੇ
੧੯੮੨ ਦੀ ੬ ਅਪ੍ਰੈਲ ਨੂੰ ਜਦੋਂ ਮੈਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਚ ਮੁੜ ਪ੍ਰਵੇਸ਼ ਕੀਤਾ ਤਾਂ ਮੈਂ ਸਮਝਿਆ ਕਿ ਗੱਡੀ ਮੁੜ ਲੀਹ 'ਤੇ ਆ ਗਈ ਹੈ। ਸਭ ਤੋਂ ਪਹਿਲਾਂ ਮੈਂ ਦਫਤਰ ਵਿਚ ਗਿਆ। ੩੧ ਮਾਰਚ ਨੂੰ ਬਾਬੂਆਂ ਵੱਲੋਂ ਵਿਖਾਈ ਬੇਰੀਂੀ ਹੁਣ ਹਾਸੇ ਦੀ ਛਣਕਾਰ ਵਿਚ ਬਦਲੀ ਹੋਈ ਸੀ। ਸਾਰੇ ਵਧਾਈ ਦੇ ਰਹੇ ਸਨ। ਪ੍ਰਿੰਸੀਪਲ ਸਾਹਿਬ ਦੇ ਦਫਤਰ ਵੀ ਗਿਆ। ਉਹ ਬਹੁਤ ੁਂਸ਼ ਸਨ। ਭਾਵੇਂ ਕਾਲਜ ਵਿਚ ਮੇਰੇ ਲਈ ਹੁਣ ਕੰਮ ਤਾਂ ਕੋਈ ਨਹੀਂ ਸੀ ਪਰ ਮੈਂ ਕਾਲਜ ਗੇੜਾ ਜ਼ਰੂਰ ਮਾਰਦਾ। ਹਾਜ਼ਰੀ ਕੋਈ ਲਗਦੀ ਨਹੀਂ ਸੀ। ਕਲਾਸਾਂ ਵੀ ਕੋਈ ਨਹੀਂ ਸਨ ਲਗਦੀਆਂ। ਪਰ ਜਦੋਂ ਵੀ ਕਾਲਜ ਵਿਚ ਜਾਂਦਾ, ਕੋਈ ਨਾ ਕੋਈ ਮੁੰਡਾ ਜਾਂ ਕੁੜੀ ਮੇਰੇ ਕੋਲ ਕੁਝ ਪੁੱਛਣ ਜਾਂ ਸਮਝਣ ਲਈ ਜ਼ਰੂਰ ਆਉਂਦੇ। ਇਸ ਲਈ ਮਈ ਵਿਚ ਛੁੱਟੀਆਂ ਹੋਣ ਤੱਕ ਮੈਂ ਕਾਲਜ ਵਿਚ ਅਕਸਰ ਗੇੜਾ ਮਾਰਦਾ। ਇਸ ਤਰ੍ਹਾਂ ਦਫਤਰ ਨਾਲ ਵੀ ਮੇਰਾ ਸੰਪਰਕ ਬਣਿਆ ਰਹਿੰਦਾ। ਖਾਸ ਤੌਰ 'ਤੇ ਡੀ.ਪੀ.ਆਈ. ਦੇ ਦਫਤਰ ਵੱਲੋਂ ਮੇਰੇ ਰੈਗੂਲਰ ਹੋਣ ਦੇ ਪੱਤਰ ਦੀ ਮੈਂ ਬੜੀ ਬੇ-ਸਬਰੀ ਨਾਲ ਉਡੀਕ ਕਰਦਾ ਸੀ। ਇਸ ਕੰਮ ਲਈ ਮੈਂ ਕਈ ਵਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦਫਤਰ ਵੀ ਜਾ ਆਇਆ ਸੀ। ਕੋਈ ਔਰਤ ਉਸ ਸਮੇਂ ਕਮਿਸ਼ਨ ਦੀ ਚੇਅਰਪਰਸਨ ਸੀ। ਸਾਹਿਤ ਤੇ ਪੰਜਾਬੀ ਭਾਸ਼ਾ ਵਿਚ ਪੂਰੀ ਰੁਚੀ ਰੱਖਣ ਵਾਲਾ ਇਕ ਹੋਰ ਮੈਂਬਰ ਸੀ ਪ੍ਰੋ.ਐਚ.ਐਸ. ਦਿਓਲ। ਪਹਿਲਾਂ ਕਦੇ ਉਹ ਖਾਲਸਾ ਕਾਲਜ, ਸਧਾਰ ਵਿਚ ਰਾਜਨੀਤੀ ਸ਼ਾਸਤਰ ਦਾ ਪ੍ਰਾਧਿਆਪਕ ਹੁੰਦਾ ਸੀ। ਮੇਰੀ ਉਸ ਨਾਲ ਜਾਣ-ਪਛਾਣ ਮੇਰੇ ਆਪਦੇ ਹੀ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋ.ਇੰਦਰ ਪਾਲ ਹਾਂਸ ਰਾਹੀਂ ਹੋਈ ਸੀ। ਹਾਂਸ ਸਾਹਿਬ ਨੇ ਖਾਲਸਾ ਕਾਲਜ ਦੇ ਡੀ.ਪੀ.ਈ. ਡਾ.ਜਗਤਾਰ ਸਿੰਘ ਨੂੰ ਵੀ ਕਿਹਾ ਸੀ ਤੇ ਦਿਓਲ ਸਾਹਿਬ ਨੂੰ ਵੀ। ਦੋਵਾਂ ਸ਼ੀਂਸੀਅਤਾਂ ਨੂੰ ਮੇਰੇ ਨਾਲ ਬਹੁਤ ਹਮਦਰਦੀ ਸੀ। ਹੌਲੀ ਹੌਲੀ ਉਹਨਾਂ ਨੂੰ ਮੇਰੇ ਨਾਲ ਮੋਹ ਦੀ ਹੱਦ ਤੱਕ ਲਗਾਓ ਹੋ ਗਿਆ ਪਰ ਚੇਅਰਪਰਸਨ ਸੀ, ਨਿਰੀ ਬੱਜਰ। ਉਸ ਨੂੰ ਨਾ ਕਿਸੇ ਦੀ ਭਾਵਨਾ ਦਾ ਸਤਿਕਾਰ ਸੀ ਤੇ ਨਾ ਦਲੀਲ ਦਾ।
ਸੰਨ ੧੯੮੨ ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ੧੯੨ ਲੈਕਚਰਾਰਾਂ ਦੀ ਭਰਤੀ ਲਈ ਜਿਹੜੀਆਂ ਪੋਸਟਾਂ ਨਿਕਲੀਆਂ ਸਨ, ਉਹਨਾਂ ਵਿਚੋਂ ਤੇਰਾਂ ਪੋਸਟਾਂ ਪੰਜਾਬੀ ਵਿਸ਼ੇ ਨਾਲ ਸਬੰਧਤ ਸਨ। ਮੈਂ ਇਹ ਸਮਝ ਕੇ ਅਪਲਾਈ ਕਰ ਦਿੱਤਾ ਕਿ ਸਰਕਾਰ ਵੱਲੋਂ ਮੇਰੀ ਨਿਯੁਕਤੀ ਦੀ ਪ੍ਰਵਾਨਗੀ ਪਛੜ ਕੇ ਮਿਲਣ ਦੀ ਸੂਰਤ ਵਿਚ ਮੈਂ ਕਮਿਸ਼ਨ ਵੱਲੋਂ ਸਿੱਧਾ ਚੁਣੇ ਜਾਣ 'ਤੇ ਪਹਿਲਾਂ ਨਿਯੁਕਤ ਹੋ ਜਾਵਾਂਗਾ।
ਪੀ.ਪੀ.ਐਸ.ਸੀ. ਦੇ ਸਾਬਕਾ ਚੇਅਰਮੈਨ ਗਿਆਨੀ ਲਾਲ ਸਿੰਘ ਮੇਰੀ ਪੰਜਾਬੀ ਪ੍ਰਤਿ ਵਚਨਬੱਧਤਾ ਕਾਰਨ ਮੈਨੂੰ ਬੜਾ ਮੋਹ ਕਰਦੇ ਸਨ। ਕਦੇ-ਕਦਾਈਂ ਪਟਿਆਲੇ ਜਾਣ ਵੇਲੇ ਮੈਂ ਗਿਆਨੀ ਜੀ ਨੂੰ ਵੀ ਮਿਲ ਕੇ ਆਉਂਦਾ ਸੀ। ਉਹਨਾਂ ਨੇ ਮੇਰੇ ਪਹਿਲੇ ਦੋਵੇਂ ਕਹਾਣੀ ਸੰਗ੍ਰਹਿ ਪੜ੍ਹੇ ਹੋਏ ਸਨ। ਉਂਜ ਵੀ ਉਹਨਾਂ ਨੂੰ ਨੇਤਰਹੀਣਾਂ ਨਾਲ ਬੜੀ ਹਮਦਰਦੀ ਸੀ। ਉਹਨਾਂ ਦਾ ਪਿੱਛਾ ਦੌਧਰ ਦਾ ਸੀ। ਇਸ ਪਿੰਡ ਵਿਚ ਨੇਤਰਹੀਣਾਂ ਦਾ ਇਕ ਗੁਰਦੁਆਰਾ ਹੈ, ਜਿਥੇ ਪਤਾ ਨਹੀਂ ਕਦੋਂ ਤੋਂ ਨੇਤਰਹੀਣਾਂ ਨੂੰ ਰਹਾਇਸ਼ ਤੇ ਲੰਗਰ ਦੀ ਸਹੂਲਤ ਮਿਲੀ ਹੋਈ ਹੈ। ਨੇਤਰਹੀਣਾਂ ਦਾ ਜੀਵਨ ਗਿਆਨੀ ਜੀ ਨੇ ਨੇੜਿਓਂ ਵੇਖਿਆ ਹੋਵੇਗਾ, ਸ਼ਾਇਦ ਇਸੇ ਲਈ ਉਹਨਾਂ ਨੂੰ ਮੇਰੇ ਵਰਗਿਆਂ ਅਪਾਹਜਾਂ ਪ੍ਰਤਿ ਆਮ ਅਦਬੀ ਸ਼ੀਂਸੀਅਤਾਂ ਨਾਲੋਂ ਵਧੇਰੇ ਹਮਦਰਦੀ ਸੀ।
ਅਪਲਾਈ ਕਰਨ ਪਿੱਛੋਂ ਮੈਂ ਇਸ ਸਬੰਧ ਵਿਚ ਗਿਆਨੀ ਜੀ ਨੂੰ ਵੀ ਦੱਸ ਦਿੱਤਾ। ਗਿਆਨੀ ਜੀ ਹੀ ਨਹੀਂ, ਮਾਤਾ ਜੀ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ। ਮੈਂ ਉਹਨਾਂ ਨੂੰ ਆਪਣੀ ਕਿਸੇ ਸਿਫਾਰਿਸ਼ ਕਰਨ ਲਈ ਨਹੀਂ ਸੀ ਕਿਹਾ। ਮੈਨੂੰ ਭਰੋਸਾ ਹੈ ਕਿ ਉਹਨਾਂ ਨੇ ਆਪ ਹੀ ਮੇਰੇ ਕੰਮ ਵਿਚ ਦਿਲਚਸਪੀ ਲਈ ਹੋਵੇਗੀ।
ਪ੍ਰੋ.ਪ੍ਰੀਤਮ ਸਿੰਘ ਜੀ ਕੋਲ ਵੀ ਮੇਰਾ ਆਉਣ ਜਾਣ ਸੀ। ਉਹਨਾਂ ਨੂੰ ਵੀ ਪਤਾ ਸੀ ਕਿ ਮੈਂ ਕਮਿਸ਼ਨ ਸਾਹਮਣੇ ਲੈਕਚਰਾਰ ਲਈ ਪੇਸ਼ ਹੋਣਾ ਹੈ। ਉਹਨਾਂ ਮੈਨੂੰ ਕਮਿਸ਼ਨ ਵਿਚ ਆਪ ਵਿਸ਼ਾ ਮਾਹਰ ਹੋਣ ਸਮੇਂ ਦਾ ਇਕ ਕੇਸ ਸੁਣਾਇਆ। ਉਸ ਲੈਕਚਰਾਰ ਨੂੰ ਅੰਗਹੀਣ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਕ ਸਰੀਰਕ ਘਾਟ ਕਾਰਨ ਉਸ ਨੂੰ ਨੁਕਸਾਨ ਪਹੁੰਚ ਸਕਦਾ ਸੀ। ਪ੍ਰੋਫੈਸਰ ਸਾਹਿਬ ਨੇ ਆਪਣੀ ਸਿਆਣਪ ਨਾਲ ਉਸ ਨੌਜਵਾਨ ਦੀ ਘਾਟ ਨੂੰ ਮੈਂਬਰਾਂ ਅੱਗੇ ਅਜਿਹੀ ਜੁਗਤ ਨਾਲ ਢਕਿਆ ਕਿ ਉਸ ਵਿਅੰਗਕਾਰ ਦੀ ਲੈਕਚਰਾਰ ਵਜੋਂ ਚੋਣ ਹੋ ਗਈ। ਪਟਿਆਲੇ ਵਿਚ ਤੀਜਾ ਮੇਰਾ ਹਮਦਰਦ ਸੀ ਟ੍ਰਿਬਿਊਨ ਦਾ ਪ੍ਰਸਿੱਧ ਪੱਤਰਕਾਰ ਸ਼ੇਰ ਸਿੰਘ ਗੁਪਤਾ। ਉਹਨਾਂ ਨਾਲ ਜਾਣ ਪਛਾਣ ਇੰਟਰਵਿਊ ਤੋਂ ਲਗਭਗ ਇਕ ਮਹੀਨਾ ਪਹਿਲਾਂ ਹੋਈ ਸੀ। ਇਹ ਗੱਲ ਵੀ ਮੇਰੇ ਲੈਕਚਰਾਰ ਵਜੋਂ ਨਿਯੁਕਤ ਹੋਣ ਨਾਲ ਸਬੰਧਤ ਹੈ।
ਲੈਕਚਰਾਰ ਦੀ ਅਸਾਮੀ ਗਜ਼ਟਿਡ ਦਰਜਾ ਦੋ ਦੀ ਹੋਣ ਕਾਰਨ ਮੇਰੇ ਲਈ ਮੈਡੀਕਲ ਬੋਰਡ ਵੱਲੋਂ ਮੈਡੀਕਲ ਫਿਟਨੈਵਸ ਸਰਟੀਫਿਕੇਟ ਲੈਣਾ ਜ਼ਰੂਰੀ ਸੀ। ਸਿਵਲ ਸਰਜਨ ਪਟਿਆਲਾ ਦੀ ਚੇਅਰਪਰਸਨ ਕੋਈ ਬੀਬੀ ਸੀ ਜੋ ਮੈਡੀਕਲ ਬੋਰਡ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਹੋਣ ਦੇ ਬਾਵਜੂਦ ਮੈਨੂੰ ਮੈਡੀਕਲ ਫਿੱਟਨੈਸ ਸਰਟੀਫਿਕੇਟ ਨਹੀਂ ਸੀ ਦੇ ਰਹੀ। ਇਸ ਸਬੰਧ ਵਿਚ ਹੀ ਮੇਰਾ ਮੇਲ ਸ਼ੇਰ ਸਿੰਘ ਗੁਪਤਾ ਨਾਲ ਹੋਇਆ। ਉਹ ਮੇਰੇ ਮਾਲੇਰਕੋਟਲੇ ਵਾਲੇ ਜੀਜਾ ਜੀ ਗੁੱਜਰ ਲਾਲ ਮੋਦੀ ਦੇ ਭਤੀਜੇ ਰਤਨ ਲਾਲ ਮੋਦੀ ਦੇ ਧਰਮ ਪਿਤਾ (ਸਹੁਰਾ) ਸਨ। ਮਾਲੇਰਕੋਟਲੇ ਦੀ ਰਿਸ਼ਤੇਦਾਰੀ ਦਾ ਹਵਾਲਾ ਦੇ ਕੇ ਹੀ ਮੈਂ ਉਹਨਾਂ ਨੂੰ ਮਿਲਿਆ ਸੀ। ਪਿੱਛੋਂ ਗੱਲਾਂ ਗੱਲਾਂ ਵਿਚੋਂ ਪਤਾ ਲੱਗਿਆ ਕਿ ਉਹ ਦੇਸ਼ ਵੰਡ ਤੋਂ ਪਹਿਲਾਂ ਦੇ ਹੀ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਅਤੇ ਪੰਜਾਬ ਵਿਚ ਇਕ ਨਿਡਰ ਤੇ ਇਮਾਨਦਾਰ ਪੱਤਰਕਾਰ ਵਜੋਂ ਪ੍ਰਸਿੱਧ ਸਨ। ਮੇਰੇ ਪਾਰਟੀ ਨਾਲ ਸਬੰਧਾਂ ਕਾਰਨ ਗੁਪਤਾ ਜੀ ਤੇ ਮੇਰੇ ਵਿਚਕਾਰ ਸਬੰਧ ਰਿਸ਼ਤੇਦਾਰੀ ਤੋਂ ਅੱਗੇ ਪਾਰਟੀ ਸਾਥੀਆਂ ਵਾਲੇ ਬਣ ਗਏ ਸਨ। ਉਹਨਾਂ ਮੇਰੀ ਮੈਡੀਕਲ ਫਿਟਨੈ=ੱਸ ਸਰਟੀਫਿਕੇਟ ਨਾ ਮਿਲਣ ਦੀ ਕਹਾਣੀ ਸੁਣ ਕੇ ਸਿੱਧਾ ਸਿਵਲ ਸਰਜਨ ਦੇ ਦਫਤਰ ਫੋਨ ਕੀਤਾ ਤੇ ਸਿਵਲ ਸਰਜਨ ਬੀਬੀ ਨੂੰ ਦੱਸਿਆ ਕਿ ਇਹ ਨਿਯੁਕਤੀ ਤਾਂ ਨੇਤਰਹੀਣ ਹੋਣ ਕਰਕੇ ਹੀ ਹੋਈ ਹੈ, ਜਿਸ ਕਾਰਨ ਉਹਨਾਂ ਨੂੰ ਮੈਡੀਕਲ ਸਰਟੀਫਿਕੇਟ ਦੇਣ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਗੁਪਤਾ ਜੀ ਨੇ ਇਹ ਵੀ ਸੁਝਾਅ ਦਿੱਤਾ ਕਿ ਉਹ ਸਰਟੀਫਿਕੇਟ ਵਿਚ ਲਿਖ ਦੇਣ ਕਿ ਤਰਸੇਮ ਲਾਲ, ਲੈਕਚਰਾਰ, ਸਰਕਾਰੀ ਕਾਲਜ ਮਾਲੇਰਕੋਟਲਾ ਸਰੀਰਕ ਤੇ ਦਿਮਾਗੀ ਪੱਖੋਂ ਫਿੱਟ ਹਨ ਪਰ ਦੋਵਾਂ ਅੱਖਾਂ ਤੋਂ ਪੂਰੀ ਤਰ੍ਹਾਂ ਨੇਤਰਹੀਣ ਹਨ। ਇਕ ਤਾਂ ਗੁਪਤਾ ਜੀ ਦੀ ਗੱਲ ਵਿਚ ਦਲੀਲ ਸੀ ਤੇ ਦੂਜੇ ਉਹ ਭਾਰਤ ਦੇ ਇਕ ਵੱਡੇ ਅੀਂਬਾਰ ਦੇ ਸਟਾਫ ਰਿਪੋਰਟਰ ਸਨ, ਜਿਸ ਕਾਰਨ ਸਿਵਲ ਸਰਜਨ ਸ਼ਾਇਦ ਪਿਘਲੀ ਤਾਂ ਨਹੀਂ ਸੀ, ਡਰ ਗਈ ਸੀ, ਕਿਉਂਕਿ ਗੁਪਤਾ ਜੀ ਨੇ ਕਹਿ ਦਿੱਤਾ ਸੀ ਕਿ ਸਰਟੀਫੇਕਟ ਨਾ ਦੇਣ ਦੀ ਸੂਰਤ ਵਿਚ ਉਹ ਟ੍ਰਿਬਿਊਨ ਨੂੰ ਸਾਰੀ ਰਿਪੋਰਟਿੰਗ ਕਰਨਗੇ। ਵੇਖੋ ਜਦੋਂ ਭ੍ਰਸ਼ਟ ਅਫਸਰ ਉਤੇ ਕੋਈ ਡੰਡਾ ਪੈਂਦਾ ਹੈ ਸਿਆਸੀ ਜਾਂ ਮੀਡੀਆ ਰਾਹੀਂ ਆਪਣੇ ਕਿਸੇ ਨੁਕਸਾਨ ਹੋਣ ਦਾ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਸੋ, ਬੀਬੀ ਨੇ ਮੈਨੂੰ ਆਪਣੇ ਦਫਤਰ ਵਿਚ ਆਉਣ ਦੀ ਵੀ ਤਕਲੀਫ ਨਹੀਂ ਸੀ ਦਿੱਤੀ। ਮੈਡੀਕਲ ਫਿੱਟਨੈਸ ਸਰਟੀਫਿਕੇਟ ਸਹਾਇਕ ਸਿਵਲ ਸਰਜਨ ਦੇ ਹੱਥ ਗੁਪਤਾ ਜੀ ਦੇ ਘਰ ਭੇਜ ਦਿੱਤਾ ਸੀ।
ਮੇਰੀ ਇੰਟਰਵਿਊ ਸਬੰਧੀ ਵੀ ਗੁਪਤਾ ਜੀ ਨੂੰ ਪੂਰਾ ਪਤਾ ਸੀ ਪਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮੇਰੇ ਸਬੰਧੀ ਕਮਿਸ਼ਨ ਦੇ ਕਿਸੇ ਮੈਂਬਰ ਨੂੰ ਕਿਹਾ ਹੋਵੇ। ਉਂਜ ਚੇਅਰਪਰਸਨ ਦੇ ਉਹ ਬਹੁਤ ਖਲਾਫ ਸਨ।
ਇੰਟਰਵਿਊ ਵਾਲੇ ਦਿਨ ਮੈਨੂੰ ਇਕ ਗੱਲ ਦੀ ਤਾਂ ਤਸੱਲੀ ਸੀ ਕਿ ਚੇਅਰਪਰਸਨ ਇੰਟਰਵਿਊ ਲੈਣ ਵਾਲੀ ਕਮੇਟੀ ਵਿਚ ਨਹੀਂ ਸੀ। ਇਸ ਕਮੇਟੀ ਦਾ ਚੇਅਰਮੈਨ ਪ੍ਰੋ.ਐਚ.ਐਸ.ਦਿਉਲ ਸੀ। ਵਿਸ਼ਾ ਮਾਹਰ ਸੀ ਪੰਜਾਬੀ ਸਾਹਿਤ ਜਗਤ ਦੀ ਜਾਣੀ ਪਛਾਣੀ ਸ਼ੀਂਸੀਅਤ ਪੰਡਿਤ ਜੀ। ਪੰਡਿਤ ਜੀ ਨਾਲ ਮੇਰੀ ਜਾਣ ਪਛਾਣ ਓਨੀ ਹੀ ਪੁਰਾਣੀ ਸੀ, ਜਿੰਨੀ ਗਿਆਨੀ ਲਾਲ ਸਿੰਘ ਤੇ ਪ੍ਰੋ.ਪ੍ਰੀਤਮ ਸਿੰਘ ਜੀ ਨਾਲ। ਵਿਸ਼ਾ ਮਾਹਰ ਦੇ ਹੱਥ ਵੱਸ ਵੀ ਬੜਾ ਕੁਝ ਓਦੋਂ ਵੀ ਸੀ ਤੇ ਹੁਣ ਵੀ ਹੈ ਪਰ ਮੈਂ ਆਪਣੀ ਇੰਟਰਵਿਊ ਸਬੰਧੀ ਚੰਡੀਗੜ੍ਹ ਉਸ ਦੀ ਕੋਠੀ ਨਹੀਂ ਸੀ ਗਿਆ। ਮੇਰੇ ਦਿਮਾਗ ਵਿਚ ਇਹ ਗੱਲ ਸੀ ਬਈ ਜੇ ਬੰਦਾ ਬੈਠਾ ਨਹੀਂ ਦਿਸਦਾ ਤਾਂ ਖੜ੍ਹਾ ਬਾਹਲਾ ਦਿਸੂ।
ਉਹਨਾਂ ਦਿਨਾਂ ਵਿਚ ਕਮਿਸ਼ਨ 'ਚ ਅਧੀਨ ਸਕੱਤਰ ਦੀ ਅਸਾਮੀ 'ਤੇ ਇਕ ਸ਼ਾਇਰ ਕੰਮ ਕਰਦਾ ਹੁੰਦਾ ਸੀ। ਉਹ ਗਜ਼ਲਗੋ ਸੀ। ਭਾਵੇਂ ਮੇਰਾ ਓਦੋਂ ਕੋਈ ਗਜ਼ਲ ਸੰਗ੍ਰਹਿ ਨਹੀਂ ਸੀ ਛਪਿਆ ਤੇ ਸਿਰਫ ਤਿੰਨ ਕਹਾਣੀ ਸੰਗ੍ਰਹਿ ਹੀ ਛਪੇ ਸਨ ਪਰ ਉਹ ਇਕ ਸ਼ਾਇਰ ਤੇ ਕਹਾਣੀਕਾਰ ਵਜੋਂ ਮੇਰੀ ਚੰਗੀ ਕਦਰ ਕਰਦਾ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਮੇਰਾ ਇੰਟਰਵਿਊ ਵਿਚ ਪਹਿਲਾ ਸਥਾਨ ਆਵੇਗਾ, ਨਹੀਂ ਦੂਸਰਾ ਤਾਂ ਸਮਝੋ ਪੱਕਾ ਐ, ਕਿਉਂਕਿ ਸਾਰੇ ਫਾਰਮ ਉਸ ਦੇ ਹੱਥਾਂ ਵਿਚੋਂ ਦੀ ਨਿਕਲ ਕੇ ਅੱਗੇ ਜਾਂਦੇ ਸਨ ਅਤੇ ਦਫਤਰ ਦੀਆਂ ਹੋਰ ਗੁਪਤ ਸੂਚਨਾਵਾਂ ਵੀ ਉਸ ਕੋਲ ਹੋਣ ਦੀ ਸੰਭਾਵਨਾ ਸੀ, ਜਿਸ ਕਾਰਨ ਇਸ ਇੰਟਰਵਿਊ ਵਿਚ ਮੈਂ ਆਪਣੀ ਚੋਣ ਪੱਕੀ ਸਮਝਦਾ ਸੀ।
ਪਰ ਜਦ ਟ੍ਰਿਬਿਊਨ ਵਿਚ ਨਤੀਜਾ ਛਪਿਆ ਤਾਂ ਮੇਰਾ ਨਾਂ ਕਿਤੇ ਨਹੀਂ ਸੀ ਸਿਰਫ ਛੇ ਜਾਂ ਸੱਤ ਪੰਜਾਬੀ ਲੈਕਚਰਾਰਾਂ ਦੀ ਚੋਣ ਕੀਤੀ ਗਈ ਸੀ। ਪਹਿਲੇ ਤਿੰਨ ਉਮੀਦਵਾਰ ਜਨਰਲ ਕੈਟਾਗਰੀ ਵਿਚੋਂ ਸਨ। ਬਾਕੀ ਸਾਰੇ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਸਨ। ਜਿਹੜੇ ਉਮੀਦਵਾਰਾਂ ਦਾ ਨਤੀਜਾ ਐਲਾਨ ਨਹੀਂ ਸੀ ਕੀਤਾ ਗਿਆ, ਉਹ ਵੀ ਰਿਜ਼ਰਵ ਕੈਟਾਗਰੀ ਨਾਲ ਸਬੰਧਤ ਸਨ ਸ਼ਸ਼-ਅਨੁਸੂਚਿਤ ਜਾਤਾਂ ਅਤੇ ਸੈਨਿਕ ਉਮੀਦਵਾਰਾਂ ਦੀ ਅਣਹੋਂਦ ਕਾਰਨ ਸਮਾਜ ਕਲਿਆਣ ਵਿਭਾਗ ਅਤੇ ਸੈਨਿਕ ਭਲਾਈ ਬੋਰਡ ਦੀ ਆਗਿਆ ਬਿਨਾਂ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਦੀ ਚੋਣ ਕਰਨ ਦਾ ਕਮਿਸ਼ਨ ਨੂੰ ਅਧਿਕਾਰ ਨਹੀਂ ਸੀ।
ਕਮਿਸ਼ਨ ਵਿਚੋਂ ਚੁਣੇ ਜਾਣ ਦੀ ਆਸ ਵਾਲਾ ਫਾਇਰ ਵੀ ਫੋਕਾ ਨਿਕਲ ਗਿਆ। ਮੈਂ ਕਾਲਜ ਤਾਂ ਜਾਂਦਾ ਸੀ ਪਰ ਬੜਾ ਉਦਾਸ ਰਹਿੰਦਾ ਸੀ। ਮੈਨੂੰ ਲਗਦਾ ਸੀ ਕਿ ਜੇ ਕਮਿਸ਼ਨ ਦੀ ਰੈਗੂਲਰ ਕਰਨ ਦੀ ਪ੍ਰਵਾਨਗੀ ਨਾ ਮਿਲੀ ਤਾਂ ਵਾਪਸ ਹਾਈ ਸਕੂਲ ਤਪੇ ਹੀ ਜਾਣਾ ਪਵੇਗਾ। ਫੇਰ ਓਹੀ ਹੈਡ ਮਾਸਟਰ ਹੰਸ ਰਾਜ ਸਿੰਗਲਾ ਨਾਲ ਮੱਥਾ ਲੱਗੇਗਾ, ਜ਼ਿਲ੍ਹਾ ਸਿਖਿਆ ਅਫਸਰ ਜਾਂ ਸਕੂਲਾਂ ਦੇ ਡੀ.ਪੀ.ਆਈ. ਦੇ ਦਫਤਰ ਧੱਕੇ ਖਾਣੇ ਪੈਣਗੇ ਤੇ ਪਤਾ ਨਹੀਂ ਕੀ ਬਣੇਗਾ।
ਜਿਵੇਂ ਕੋਈ ਜ਼ੀਂਮੀ ਕਈ ਦਵਾਈਆਂ ਵਰਤਣ ਦੇ ਬਾਵਜੂਦ ਜ਼ੀਂਮ ਦੀ ਪੀੜ ਵਧਣ ਕਾਰਨ ਦੁਖੀ ਹੋਵੇ, ਮੇਰੀ ਸਥਿਤੀ ਵੀ ਉਸ ਕਿਸਮ ਦੀ ਹੀ ਸੀ। ਇਕ ਦਿਨ ਮੈਂ ਗਿਆਨੀ ਲਾਲ ਸਿੰਘ ਜੀ ਦੀ ਕੋਠੀ ਗਿਆ। ਗਿਆਨੀ ਜੀ ਤੇ ਮਾਤਾ ਜੀ ਜਿਵੇਂ ਮੇਰੀ ਹੀ ਉਡੀਕ ਕਰ ਰਹੇ ਹੋਣ। ਉਹਨਾਂ ਨੇ ਮੈਨੂੰ ਆਪਣੇ ਵਾਲੇ ਸੋਫੇ 'ਤੇ ਹੀ ਬਹਾ ਲਿਆ ਤੇ ਧਰਵਾਸ ਦੇਣ ਵਾਲੇ ਲਹਿਜੇ 'ਚ ਕਹਿਣ ਲੱਗੇ : **ਤਰਸੇਮ, ਜੇ ਤੂੰ ਮੇਰੇ ਵੇਲੇ ਇੰਟਰਵਿਊ 'ਤੇ ਆਇਆ ਹੁੰਦਾ ਤਾਂ ਮੁੜ ਕਮਿਸ਼ਨ ਵਿਚ ਜਾਣ ਦੀ ਲੋੜ ਨਾ ਪੈਂਦੀ। ਕੋਈ ਨਹੀਂ, ਹੌਸਲਾ ਰੱਖ।'' ਫੇਰ ਦਿਮਾਗ 'ਤੇ ਜਿਵੇਂ ਬੋਝ ਜਿਹਾ ਪਾ ਕੇ ਕਹਿਣ ਲੱਗੇ, **ਪੰਡਤ ਨੇ ਚੰਗਾ ਕੰਮ ਨੀ ਕੀਤਾ।'' ਗਿਆਨੀ ਜੀ ਦਾ ਇਸ਼ਾਰਾ ਸ਼ਾਇਦ ਵਿਸ਼ਾ ਮਾਹਰ ਚੰਡੀਗੜ੍ਹ ਵਾਲੇ ਪ੍ਰੋਫੈਸਰ ਵੱਲ ਸੀ। ਮੈਂ ਸੁੰਨ ਜਿਹਾ ਹੋ ਕੇ ਸੁਣੀ ਗਿਆ। ਪਤਾ ਨਹੀਂ ਕਦੋਂ ਚਾਹ ਵੀ ਆ ਗਈ ਤੇ ਨਾਲ ਖਾਣ ਨੂੰ ਵੀ ਕਈ ਕੁਝ। ਮੈਨੂੰ ਮਹਿਸੂਸ ਹੋਇਆ ਕਿ ਕੋਈ ਤਾਂ ਵੱਡਾ ਬੰਦਾ ਹੈ, ਜਿਸ ਨੂੰ ਮੇਰੇ ਨਾਲ ਏਨਾ ਮੋਹ ਹੈ। ਇਹ ਵੀ ਸਬੱਬ ਸਮਝੋ ਕਿ ਪੰਡਿਤ ਜੀ ਵੀ ਮੇਰੇ ਚੰਡੀਗੜ੍ਹ ਦੇ ਅਗਲੇ ਫੇਰੇ ਮੈਨੂੰ ਮਿਲ ਗਏ ਤੇ ਮੇਰੇ ਨਾ ਚੁਣੇ ਜਾਣ ਉਤੇ ਅਫਸੋਸ ਪ੍ਰਗਟ ਕਰਨ ਲੱਗੇ। ਮੈਨੂੰ ਲੱਗਿਆ ਜਿਵੇਂ ਕੋਈ ਮੋਮੋਠਗਣੀਆਂ ਗੱਲਾਂ ਮਾਰ ਕੇ ਮੇਰੇ ਨਾਲ ਹਮਦਰਦੀ ਪ੍ਰਗਟਾ ਰਿਹਾ ਹੋਵੇ ਪਰ ਉਹ ਤਾਂ ਸੱਚਮੁੱਚ ਹੀ ਪਛਤਾ ਰਹੇ ਸਨ ਤੇ ਮੈਨੂੰ ਭਰੋਸਾ ਦਿਵਾ ਰਹੇ ਸਨ ਕਿ ਉਹ ਸਮਾਜ ਕਲਿਆਣ ਵਿਭਾਗ ਅਤੇ ਸੈਨਿਕ ਭਲਾਈ ਬੋਰਡ ਤੋਂ ਇਹ ਪੋਸਟਾਂ ਜਨਰਲ ਕੈਟਾਗਰੀ 'ਚੋਂ ਭਰਨ ਦੀ ਆਗਿਆ ਲੈ ਕੇ ਕਮਿਸ਼ਨ ਨੂੰ ਭੇਜਣਗੇ ਅਤੇ ਕੁਝ ਮਹੀਨਿਆਂ ਬਾਅਦ ਅਜਿਹਾ ਹੋਇਆ ਵੀ। ਪਰ ਉਹਨਾਂ ਛੇ ਉਮੀਦਵਾਰਾਂ ਦੀ ਜਦੋਂ ਸੂਚੀ ਛਪੀ ਤਾਂ ਉਸ ਵਿਚ ਵੀ ਮੇਰਾ ਨਾਂ ਨਹੀਂ ਸੀ।
ਕਾਲਜ ਵਿਚ ਅਗਲਾ ਸੈਸ਼ਨ ਸ਼ੁਰੂ ਹੋ ਚੁੱਕਿਆ ਸੀ। ਇਕ ਮੁੰਡੇ ਨੂੰ ਪਤਾ ਨਹੀਂ ਮੇਰੇ ਨਾਲ ਕੀ ਮੋਹ ਜਾਗਿਆ ਕਿ ਉਹ ਰੋਜ਼ ਮੈਨੂੰ ਘਰੋਂ ਲੈ ਜਾਂਦਾ ਤੇ ਘਰ ਛੱਡ ਜਾਂਦਾ। ਪਿਛਲੇ ਸਾਲ ਤਾਂ ਕਦੇ ਕੋਈ ਵਿਦਿਆਰਥੀ ਮੈਨੂੰ ਛੱਡ ਜਾਂਦਾ ਤੇ ਕਦੇ ਕੋਈ ਹੋਰ ਲੈ ਜਾਂਦਾ। ਇਸ ਕੰਮ ਲਈ ਮੈਂ ਪਹਿਲਾਂ ਹੀ ਕਿਸੇ ਵਿਦਿਆਰਥੀ ਨੂੰ ਕਹਿ ਛੱਡਦਾ ਸੀ। ਕੁਝ ਅਧਿਆਪਕ ਸਾਥੀਆਂ ਨੇ ਵੀ ਮੈਨੂੰ ਲਿਜਾਣ ਤੇ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਇਹ ਕਹਿ ਕੇ ਧੰਨਵਾਦ ਸਹਿਤ ਉਹਨਾਂ ਨੂੰ ਨਾਂਹ ਕਰ ਦਿੱਤੀ ਸੀ ਕਿ ਇਸ ਕਾਲਜ ਦੇ ਵਿਦਿਆਰਥੀ ਬਹੁਤ ਚੰਗੇ ਹਨ ਤੇ ਜੇ ਲੋੜ ਪਈ ਤਾਂ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ।
ਕਾਲਜ ਆਉਣ ਲਈ ਵੀ ਤੇ ਇਕ ਕਲਾਸ ਤੋਂ ਦੂਜੀ ਕਲਾਸ ਵਿਚ ਜਾਣ ਲਈ ਵੀ ਕੋਈ ਨਾ ਕੋਈ ਮੁੰਡਾ ਹੀ ਮੇਰੀ ਸਹਾਇਤਾ ਕਰਦਾ। ਕਦੇ ਕੁੜੀਆਂ ਵੀ ਆ ਜਾਂਦੀਆਂ। ਪਿਛਲੇ ਸਾਲ ਵਾਂਗ ਟਾਇਮ ਟੇਬਲ ਬੜਾ ਸੌਖਾ ਹੀ ਮਿਲਿਆ ਸੀ। ਸਕੂਲ ਵਿਚ ਸੱਤ ਜਾਂ ਅੱਠ ਪੀਰੀਅਡ ਪੜ੍ਹਾਉਣ ਵਾਲੇ ਲਈ ਇਹ ਚਾਰ ਪੀਰੀਅਡਾਂ ਦਾ ਕੰਮ ਬਿਲਕੁਲ ਵੀ ਔਖਾ ਨਹੀਂ ਸੀ। ਅਕਸਰ ਮੈਂ ਡੇਢ ਦੋ ਵਜੇ ਵਿਹਲਾ ਹੋ ਜਾਂਦਾ।
ਸੰਨ ੧੯੮੩ ਵਿਚ ਪੋਸਟਾਂ ਫੇਰ ਨਿਕਲੀਆਂ। ਮੈਂ ਫੇਰ ਅਪਲਾਈ ਕਰ ਦਿੱਤਾ। ਪੰਜਾਬ ਸਰਕਾਰ ਤੇ ਮੇਰੇ ਆਪਣੇ ਯਤਨਾਂ ਦੇ ਬਾਵਜੂਦ ਕਮਿਸ਼ਨ ਵਿਚੋਂ ਪ੍ਰਵਾਨਗੀ ਮਿਲਣ ਦੀ ਕੋਈ ਆਸ ਨਹੀਂ ਸੀ। ਪੰਜਾਬ ਸਰਕਾਰ ਵੱਲੋਂ ਵੀ ਪੈਰਵੀ ਇਸ ਲਈ ਹੋ ਰਹੀ ਸੀ, ਕਿਉਂਕਿ ਉਥੇ ਸਿਖਿਆ ਸਕੱਤਰ ਤੇ ਸੰਯੁਕਤ ਸਕੱਤਰ ਦੋਹਾਂ ਨੂੰ ਹੀ ਮੇਰਾ ਕੇਸ ਬੜਾ ਵਾਜਬ ਲਗਦਾ ਸੀ ਅਤੇ ਮੇਰੇ ਕੇਸ ਬਾਰੇ ਕਦੇ-ਕਦਾਈਂ ਸੀ.ਪੀ.ਆਈ. ਆਗੂ ਤੇ ਐਮ.ਐਲ. ਏ. ਮਾਸਟਰ ਬਾਬੂ ਸਿੰਘ ਸਕੱਤਰੇਤ ਵਿਚ ਅਫਸਰਾਂ ਨੂੰ ਯਾਦ ਕਰਾ ਆਉਂਦੇ ਸਨ। ਮਈ ਦੇ ਮਹੀਨੇ ਇੰਟਰਵਿਊ ਫੇਰ ਆ ਗਈ। ਇਸ ਵਾਰ ਮੈਂ ਗਿਆਨੀ ਲਾਲ ਸਿੰਘ ਜੀ ਕੋਲ ਵੀ ਗਿਆ ਅਤੇ ਡਾ.ਅਤਰ ਸਿੰਘ ਕੋਲ ਵੀ। ਡਾ.ਅਤਰ ਸਿੰਘ ਉਹਨਾਂ ਦਿਨਾਂ ਵਿਚ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ ਅਤੇ ਉਹ *ਪਾਟਿਆ ਦੁੱਧ' ਕਹਾਣੀ ਸੰਗ੍ਰਹਿ ਕਾਰਨ ਮੇਰੇ ਪ੍ਰਸ਼ੰਸਕ ਸਨ। ਜਦੋਂ ਮੈਂ ਪਿਛਲੇ ਸਾਲ ਦੀ ਕਹਾਣੀ ਜਾ ਕੇ ਉਹਨਾਂ ਨੂੰ ਦੱਸੀ, ਉਹਨਾਂ ਮੈਨੂੰ ਕਿਹਾ ਕਿ ਉਹਨਾਂ ਵੱਲੋਂ ਬੇਫਿਕਰ ਰਹਾਂ ਪਰ ਅੱਜ ਕੱਲ੍ਹ ਕਹਿਣ-ਸੁਣਨ ਦਾ ਜ਼ਮਾਨਾ ਐ, ਮੈਰਿਟ ਨੂੰ ਪੈਰਾਂ ਹੇਠ ਲਿਤਾੜ ਕੇ ਸਿਫਾਰਿਸ਼ੀ ਅੱਗੇ ਲੰਘ ਰਹੇ ਹਨ। ਪਰ ਮੇਰੀ ਕਿਸੇ ਕੋਲ ਵੀ ਜਾਣ ਨੂੰ ਵੱਢੀ ਰੂਹ ਨਹੀਂ ਸੀ ਕਰਦੀ। ਬੱਸ ਇਕ ਰਾਹ ਸੀ ਜੋ ਮੈਂ ਅਪਣਾਇਆ।
ਅਗਲੇ ਹੀ ਦਿਨ ਮੈਂ ਜਲੰਧਰ ਲਈ ਚੱਲ ਪਿਆ, ਸ.ਸਾਧੂ ਸਿੰਘ ਹਮਦਰਦ ਨੂੰ ਮਿਲਣ। ਉਹਨਾਂ ਦਾ ਇਕ ਵਾਕਿਫ ਕਮਿਸ਼ਨ ਦਾ ਮੈਂਬਰ ਸੀ। ਹਮਦਰਦ ਸਾਹਿਬ ਨੇ ਮੈਨੂੰ ਦੱਸਿਆ ਕਿ ਉਹ ਸੱਜਣ ਤਾਂ ਕੱਲ੍ਹ ਹੀ ਉਹਨਾਂ ਪਾਸ ਆ ਕੇ ਗਏ ਹਨ ਪਰ ਕੋਈ ਨਹੀਂ, ਉਹ ਕਿਵੇਂ ਨਾ ਕਿਵੇਂ ਉਹਨਾਂ ਤੱਕ ਸੁਨੇਹਾ ਲਾ ਹੀ ਦੇਣਗੇ। ਪਤਾ ਨਹੀਂ ਉਹ ਸੁਨੇਹਾ ਲੱਗਿਆ ਜਾਂ ਨਹੀਂ, ਉਹ ਮੈਂਬਰ ਇੰਟਰਵਿਊ ਲੈਣ ਵਾਲੀ ਕਮੇਟੀ ਵਿਚ ਹਾਜ਼ਰ ਨਹੀਂ ਸਨ।
ਜਲੰਧਰੋਂ ਮੁੜਨ ਵੇਲੇ ਹਨੇਰਾ ਤਾਂ ਲੁਧਿਆਣੇ ਹੀ ਹੋ ਗਿਆ ਸੀ। ਮਾਲੇਰਕੋਟਲੇ ਨੂੰ ਜਾਣ ਵਾਲੀ ਆਖਰੀ ਬਸ ਮਿਲੀ। ਵੱਡਾ ਬੇਟਾ ਕ੍ਰਾਂਤੀ ਮੇਰੇ ਨਾਲ ਸੀ। ਓਦੋਂ ਉਹ ੯ਵੀਂ ਵਿਚ ਪੜ੍ਹਦਾ ਸੀ, ਜਿਸ ਕਾਰਨ ਕਦੇ-ਕਦਾਈਂ ਬਾਹਰ ਜਾਣ ਵੇਲੇ ਮੈਂ ਉਸ ਨੂੰ ਨਾਲ ਲੈ ਜਾਂਦਾ ਸੀ।
ਸ਼ਾਇਦ ੧੮ ਮਈ੧੯੮੩ ਸੀ। ਮਾਲੇਰਕੋਟਲੇ ਵਾਲੀ ਬਸ ਅੱਡੇ ਵਿਚ ਨਹੀਂ ਸੀ ਗਈ। ਬਾਹਰ ਜਰਗ ਚੌਕ 'ਤੇ ਉਤਾਰ ਕੇ ਹੀ ਤੁਰ ਗਈ ਸੀ। ਕ੍ਰਾਂਤੀ ਨੇ ਮੈਨੂੰ ਦੱਸਿਆ ਕਿ ਇਥੇ ਕੋਈ ਰਿਕਸ਼ਾ ਵੀ ਨਹੀਂ ਹੈ ਤੇ ਸਭ ਪਾਸੇ ਸੁੰਨ-ਸਰਾਂ ਹੈ। ਜਦੋਂ ਕੁਝ ਅੱਗੇ ਗਏ ਤਾਂ ਪਤਾ ਲੱਗਾ ਕਿ ਸ਼ਹਿਰ ਵਿਚ ਕਰਫਿਊ ਲੱਗ ਗਿਆ ਹੈ। ਕਰਫਿਊ ਲੱਗਣ ਦਾ ਕਾਰਨ ਹਿੰਦੂ ਮੁਸਲਮਾਨਾਂ ਵਿਚ ਅਚਾਨਕ ਪੈਦਾ ਹੋਇਆ ਤਣਾਓ ਸੀ। ਮੈਂ ਉਥੇ ਹੀ ਰੁਕ ਗਿਆ ਤੇ ਆਪਣੇ ਆਪ ਨੂੰ ਲਾਹਣਤਾਂ ਪਾਉਣ ਲੱਗਿਆ। ਮੈਨੂੰ ਆਪਣੀ ਮੌਤ ਦਾ ਕੋਈ ਡਰ ਨਹੀਂ ਸੀ, ਫਿਕਰ ਤਾਂ ਮੈਨੂੰ ਕ੍ਰਾਂਤੀ ਦਾ ਸੀ।
ਹੱਥ ਵਿਚ ਡਾਂਗ ਫੜੀ ਇਕ ਆਦਮੀ ਸਾਡੇ ਵੱਲ ਆ ਰਿਹਾ ਸੀ। ਉਹਨੇ ਮੈਨੂੰ ਪਛਾਣ ਲਿਆ ਸੀ। ਉਹ ਅਕਸਰ ਹੋਮ ਫਾਰ ਦਾ ਬਲਾਈਂਡ ਵਿਚ ਆਉਂਦਾ ਹੁੰਦਾ ਸੀ ਅਤੇ ਉਸ ਨੇ ਹੀ ਦੱਸਿਆ ਕਿ ਤੁਹਾਡੇ ਘਰ ਦੇ ਬਿਲਕੁਲ ਸਾਹਮਣੇ ਹੀ ਦੋਵਾਂ ਪਾਸਿਆਂ ਤੋਂ ਗੋਲੀ ਚੱਲ ਰਹੀ ਹੈ। ਉਸ ਨੇ ਇਕ ਬੰਦ ਦੁਕਾਨ ਦੇ ਚੌਂਤਰੇ 'ਤੇ ਸਾਨੂੰ ਬਹਾ ਦਿੱਤਾ। ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਸੀ। ਸੋਚ ਰਿਹਾ ਸੀ ਕਿ ਉਹ ਕਿਹੜੀ ਮਾੜੀ ਘੜੀ ਸੀ ਜਦੋਂ ਮੈਂ ਘਰੋਂ ਤੁਰਿਆ। ਕੀ ਪਤਾ ਹੈ ਪਲ-ਛਿਣ ਨੂੰ ਕੀ ਹੋ ਜਾਵੇ। ਮੇਰਾ ਮਨ ਭਰ ਭਰ ਆ ਰਿਹਾ ਸੀ ਪਰ ਮੈਂ ਕ੍ਰਾਂਤੀ ਨੂੰ ਗੱਲੀਂ ਲਾ ਕੇ ਉਸ ਅੰਦਰੋਂ ਡਰ ਕੱਢਣ ਲਈ ਐਵੇਂ ਵਾਧੂ-ਘਾਟੂ ਗੱਲਾਂ ਕਰ ਰਿਹਾ ਸੀ। ਡਾਂਗ ਵਾਲਾ ਭਾਈ ਮੁੜ ਆ ਗਿਆ ਅਤੇ ਉਸ ਨਾਲ ਹੁਣ ਇਕ ਹੋਰ ਆਦਮੀ ਵੀ ਸੀ। ਦੋਹਾਂ ਨੇ ਹੀ ਸਾਨੂੰ ਹੌਸਲਾ ਦਿੱਤਾ ਕਿ ਜਦੋਂ ਹੀ ਕੁਝ ਟਿਕ-ਟਿਕਾ ਹੋਇਆ, ਉਹ ਸਾਨੂੰ ਘਰ ਤੱਕ ਛੱਡ ਕੇ ਆਉਣਗੇ।
ਸੋਚ ਰਿਹਾ ਸੀ ਕਿ ਗੁਰੂ ਸਾਹਿਬ ਦੇ ਵਰੋਸਾਏ ਸ਼ਹਿਰ ਨੂੰ ਕੀ ਹੋ ਗਿਆ ਹੈ? ਫੇਰ ਸੋਚ ਨੇ ਕਰਵਟ ਲਈ ਤੇ ਮਨ ਵਿਚ ਆਇਆ ਕਿ ਇਹ ਧਰਤੀ ਸੱਚਮੁੱਚ ਹੀ ਗੁਰੂ ਸਾਹਿਬ ਦੇ ਵਰਦਾਨ ਨਾਲ ਸਦਾ ਘੁੱਗ ਵੱਸੇਗੀ, ਕਿਉਂਕਿ ਸਾਡੀ ਰਾਖੀ ਕਰਨ ਵਾਲੇ ਜਿਹੜੇ ਵਾਰ ਵਾਰ ਉਸ ਥਾਂ ਦਾ ਪਤਾ ਕਰਕੇ ਵਾਪਸ ਆ ਰਹੇ ਸਨ, ਦੋਵੇਂ ਮੁਸਲਮਾਨ ਸਨ ਅਤੇ ਵਾਰ ਵਾਰ ਸਾਡਾ ਧੀਰਜ ਬੰਨ੍ਹਾ ਰਹੇ ਸਨ। ਇਕ ਜਣਾ ਤਾਂ ਵਾਰ ਵਾਰ ਕ੍ਰਾਂਤੀ ਦੇ ਸਿਰ 'ਤੇ ਹੱਥ ਫੇਰ ਕੇ ਜਾਂਦਾ। ਦੋ-ਢਾਈ ਘੰਟੇ ਤਣਾਓ ਵਿਚ ਰਹਿਣ ਪਿੱਛੋਂ ਉਹ ਦੋਵੇਂ ਪਿਆਰੇ ਮਿੱਤਰ ਸਾਨੂੰ ਸਾਡੇ ਘਰ ਦੇ ਗੇਟ ਤੱਕ ਛੱਡਣ ਆਏ। ਗੋਲੀ ਚੱਲਣੀ ਬੰਦ ਹੋ ਚੁੱਕੀ ਸੀ। ਦਰਵਾਜ਼ਾ ਖੁੱਲ੍ਹਿਆ ਤਾਂ ਸਭ ਤਣਾਓ ਵਿਚ ਸਨ। ਮਾਲਕ ਮਕਾਨ ਵੀ, ਮੇਰੀ ਪਤਨੀ ਵੀ ਤੇ ਮੇਰੀ ਮਾਂ ਵੀ। ਸਾਡਾ ਘਰ ਤਾਂ ਸੱਚਮੁੱਚ ਗੋਲੀ ਦੀ ਜ਼ੱਦ ਵਿਚ ਆਇਆ ਹੋਇਆ ਸੀ। ਮਾਂ ਕਹਿ ਰਹੀ ਸੀ : **ਐਸਤੀ ਕਰਾਵੇ ਭਾਈ ਇਹ ਨੌਕਰੀ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਸਾਡੇ ਤਾਂ ਸਾਹ ਸੁੱਕੇ ਪਏ ਸੀ।'' ਸੁਦਰਸ਼ਨਾ ਦੇਵੀ ਕ੍ਰਾਂਤੀ ਨੂੰ ਅੰਦਰ ਲੈ ਕੇ ਚਲੀ ਗਈ ਸੀ ਤੇ ਮੈਂ ਬਾਹਰ ਮਾਲਕ ਮਕਾਨ ਨਾਲ ਕਰਫਿਊ ਦੀ ਅਸਲੀਅਤ ਜਾਣਨ ਲਈ ਗੱਲਾਂ ਕਰ ਰਿਹਾ ਸੀ। ਸੱਚਮੁੱਚ ਅਜਿਹਾ ਭਿਆਨਕ ਦਿਨ ਪਹਿਲਾਂ ਕਦੇ ਵੀ ਮੇਰੀ ਜ਼ਿੰਦਗੀ ਵਿਚ ਨਹੀਂ ਸੀ ਆਇਆ। ਛੇ ਸਾਢੇ ਛੇ ਸਾਲ ਪਿੱਛੋਂ ਤਾਂ ਇਸ ਤੋਂ ਵੀ ਭਿਆਨਕ ਹਾਲਾਤ ਦਾ ਸਾਹਮਣਾ ਕਰਨਾ ਪਿਆ। ਪਰ ਅੱਜ ਦੀ ਘੜੀ ਲਈ ਤਾਂ ਮੈਂ ਅੰਦਰੋ-ਅੰਦਰੀ ਉਹਨਾਂ ਦੋ ਮੁਸਲਮਾਨ ਭਰਾਵਾਂ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ ਜੋ ਰੱਬ ਬਣ ਕੇ ਬਹੁੜੇ ਸਨ।
ਹੋਰ ਕਿਸੇ ਸਿਫਾਰਿਸ਼ ਲਈ ਮੈਂ ਕਿਤੇ ਨਹੀਂ ਸੀ ਗਿਆ। ਮਾਂ ਦੇ ਕਹਿਣ 'ਤੇ ਸਭ ਕੁਝ ਜਿਵੇਂ ਮੈਂ ਵੀ ਉਪਰ ਵਾਲੇ 'ਤੇ ਛੱਡ ਦਿੱਤਾ ਹੋਵੇ। ਡਾ.ਅਤਰ ਸਿੰਘ ਹੀ ਵਿਸ਼ਾ ਮਾਹਰ ਦੇ ਤੌਰ 'ਤੇ ਆਏ ਤੇ ਓਹੀ ਦਿਓਲ ਸਾਹਿਬ ਕਮੇਟੀ ਦੇ ਚੇਅਰਮੈਨ ਸਨ। ਇੰਟਰਵਿਊ ਬਹੁਤ ਵਧੀਆ ਹੋਈ ਸੀ। ਇੰਟਰਵਿਊ ਪਿੱਛੋਂ ਮੈਂ ਕਮਿਸ਼ਨ ਦੇ ਅਧੀਨ ਸਕੱਤਰ ਨੂੰ ਮਿਲਣਾ ਮੁਨਾਸਬ ਨਾ ਸਮਝਿਆ। ਪਰ ਉਹਨਾਂ ਆਪ ਹੀ ਮੈਨੂੰ ਅੱਗੋਂ ਆ ਕੇ ਰੋਕ ਲਿਆ ਸੀ ਤੇ ਕਿਹਾ ਸੀ ਕਿ ਮੈਂ ਕੁਝ ਚਿਰ ਬਾਹਰ ਬੈਠਾਂ ਤੇ ਜਾਂਦਾ ਹੋਇਆ ਮਿਲ ਕੇ ਜਾਵਾਂ। ਜਦੋਂ ਮੈਂ ਮਿਲਣ ਗਿਆ ਤਾਂ ਉਹਨਾਂ ਮੇਰੇ ਮੋਢੇ 'ਤੇ ਹੱਥ ਧਰ ਕੇ ਕਿਹਾ ਕਿ ਇਸ ਵਾਰ ਤੁਹਾਡੇ ਨਾਲ ਧੋਖਾ ਨਹੀਂ ਹੋਵੇਗਾ। ਮੈਂ ਆਪਣੇ ਮਨ ਵਿਚ ਹੀ ਕਿਹਾ ਸੀ ਕਿ ਪਿਛਲੀ ਵਾਰ ਅਧੀਨ ਸਕੱਤਰ ਤਾਂ ਮੈਨੂੰ ਪਹਿਲੇ ਜਾਂ ਦੂਜੇ ਥਾਂ 'ਤੇ ਆਉਣ ਦੀ ਸੂਚਨਾ ਦੇ ਰਹੇ ਸਨ। ਮੈਨੂੰ ਅਜਿਹੀ ਕੋਈ ਆਸ ਨਹੀਂ ਸੀ ਕਿ ਇਸ ਵਾਰ ਅਗਲੀ ਪਿਛਲੀ ਸਾਰੀ ਕਸਰ ਨਿਕਲ ਜਾਵੇਗੀ।
ਕੁਝ ਦਿਨਾਂ ਬਾਅਦ ਹੀ ਨਤੀਜਾ ਅੀਂਬਾਰ ਵਿਚ ਛਪ ਗਿਆ। ੧੯੩ ਉਮੀਦਵਾਰਾਂ ਵਿਚੋਂ ਮੈਂ ਪਹਿਲੇ ਥਾਂ 'ਤੇ ਸੀ ਤੇ ਡਾ.ਸੁਰਜੀਤ ਸਿੰਘ ਭੱਟੀ ਦੂਜੇ ਥਾਂ ਉਤੇ। ਸ਼ੇਰ ਸਿੰਘ ਗੁਪਤਾ ਨੇ ਅੀਂਬਾਰ ਵਿਚੋਂ ਸੂਚੀ ਪੜ੍ਹ ਕੇ ਕਮਿਸ਼ਨ ਦੇ ਦਫਤਰ ਤੋਂ ਇਹ ਪੱਕਾ ਕਰ ਲਿਆ ਕਿ ਪਹਿਲੇ ਥਾਂ 'ਤੇ ਆਉਣ ਵਾਲਾ ਤਰਸੇਮ ਲਾਲ ਉਹੀ ਨੇਤਰਹੀਣ ਹੈ ਜੋ ਅੱਜ ਕੱਲ੍ਹ ਐਡਹਾਕ ਉਤੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਚ ਕੰਮ ਕਰ ਰਿਹਾ ਹੈ। ਓਦੋਂ ਹੀ ਸ਼ਾਇਦ ਗੁਪਤਾ ਜੀ ਨੇ ਟ੍ਰਿਬਿਊਨ ਨੂੰਖਬਰ ਭੇਜ ਦਿੱਤੀ, ਜਿਸ ਦੀ ਸੁਰੀਂੀ ਦਾ ਅਨੁਵਾਦ ਕੁਝ ਇਸ ਤਰ੍ਹਾਂ ਸੀ---ਨੇਤਰਹੀਣ ਉਮੀਦਵਾਰ ਲੈਕਚਰਾਰ ਦੀ ਅਸਾਮੀ ਲਈ ਕਮਿਸ਼ਨ ਵੱਲੋਂ ਪਹਿਲੇ ਥਾਂ 'ਤੇ ਚੁਣਿਆ ਗਿਆ। ਇਸਖਬਰ ਨੂੰ ਲੈ ਕੇ ਹੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਤੇ ਭਾਰਤ ਦੇ ਪ੍ਰਸਿੱਧ ਪੱਤਰਕਾਰ ਪ੍ਰੇਮ ਭਾਟੀਆ ਨੇ ਸੰਪਾਦਕੀ ਲਿਖੀ, ਜਿਸ ਵਿਚ ਅਪਾਹਜਾਂ ਤੇ ਖਾਸ ਤੌਰ 'ਤੇ ਨੇਤਰਹੀਣਾਂ ਦੀ ਯੋਗਤਾ ਦਾ ਯੋਗ ਮੁੱਲ ਪਾਉਣ ਲਈ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਦਾ ਧਿਆਨ ਖਿੱਚਿਆ ਗਿਆ ਸੀ।
ਮੈਨੂੰ ਪਹਿਲੇ ਥਾਂ 'ਤੇ ਆਉਣ ਦੀ ਇੰਨੀ ੁਂਸ਼ੀ ਨਹੀਂ ਸੀ, ਜਿੰਨੀ ਤਸੱਲੀ ਇਸ ਗੱਲ ਦੀ ਸੀ ਕਿ ਮੈਨੂੰ ਕਾਲਜ ਵਿਚੋਂ ਰਲੀਵ ਹੋ ਕੇ ਮੁੜ ਸਰਕਾਰੀ ਹਾਈ ਸਕੂਲ ਤਪੇ ਹੈਡ ਮਾਸਟਰ ਦੀ ਕਚਹਿਰੀ ਵਿਚ ਪੇਸ਼ ਨਹੀਂ ਹੋਣਾ ਪਵੇਗਾ। ਕਮਿਸ਼ਨ ਦੀ ਇਹੋ ਚੋਣ ਮੇਰੇ ੧੧ ਅਗਸਤ ੧੯੮੩ ਤੋਂ ਰੈਗੂਲਰ ਨਿਯੁਕਤੀ ਦਾ ਆਧਾਰ ਬਣੀ ਪਰ ਕਮਿਸ਼ਨ ਦੀ ਹਠ-ਧਰਮੀ ਅਤੇ ਕਾਲਜ ਦੇ ਦਫਤਰ ਦੀ ਮੇਰੇ ਪ੍ਰਤਿ ਹਮਦਰਦੀ ਦੀ ਸਹੀ ਪਹੁੰਚ ਨਾ ਅਪਣਾਏ ਜਾਣ ਕਾਰਨ ਮੈਨੂੰ ਕਾਫੀ ਆਰਥਿਕ ਨੁਕਸਾਨ ਉਠਾਉਣਾ ਪਿਆ, ਨੌਕਰੀ ਕਰਨ ਸਮੇਂ ਵੀ, ਪੈਨਸ਼ਨ ਲਾਭਾਂ ਸਮੇਂ ਵੀ ਤੇ ਪਿੱਛੋਂ ਵੀ। ਪਰ ਇੰਨਾ ਹੀ ਕਾਫੀ ਸਮਝੋ ਕਿ ਪਿਛਲੇ ਸਾਲ ਪਰਿਵਾਰ ਸਮੇਤ ਘਰ ਛੱਡਣ ਦੀ ਗਲਤੀ ਹੁਣ ਗਲਤੀ ਨਹੀਂ ਸੀ ਮਹਿਸੂਸ ਹੋ ਰਹੀ। ਉਹ ਦਿਨ ਤੇ ਅੱਜ ਦਾ ਦਿਨ, ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਤਪਾ ਮੰਡੀ ਦਾ ਜੰਮਪਲ ਹਾਂ ਤੇ ਲੰਬਾ ਸਮਾਂ ਪ੍ਰਾਈਵੇਟ ਸਕੂਲਾਂ ਦੇ ਧੌਲ-ਧੱਕੇ ਖਾਣ ਤੇ ਸਰਕਾਰੀ ਸਕੂਲਾਂ ਦੀ ਨੌਕਰੀ ਪਿੱਛੋਂ ੨੭ ਦਸੰਬਰ ੧੯੮੨ ਨੂੰ ਮਾਲੇਰਕੋਟਲੇ ਆ ਟਿਕਿਆ ਸੀ ਤੇ ਹੁਣ ਸਮਝੋ ਮਾਲੇਰਕੋਟਲੇ ਦਾ ਹੀ ਹੋ ਕੇ ਰਹਿ ਗਿਆ ਹਾਂ।
...ਚਲਦਾ...