ਸੂਰਜ ਪਾਣ ਦੀ ਚਾਹਤ ਵਿਚ
ਇਕ ਪੰਛੀ ਖੰਭ ਸੜਾ ਬੈਠਾ
ਕਿਰਨਾ ਨੂੰ ਤਕ ਭੁਲੇਖੇ ਵਿਚ
ਇਸ਼ਕੇ ਦਾ ਰੰਗ ਚੜਾ ਬੈਠਾ
ਪੌਣਾ ਚੋਂ ਖੁਸ਼ਬੂ ਪਾਉਣ ਲਈ
ਰੁੱਤਾਂ ਨਾਲ ਅੱਖ ਲੜਾ ਬੈਠਾ
ਖਾਬਾਂ ਨੂੰ ਸੱਚ ਸਮਝ ਕੇ ਓਹ
ਰੁਹਾ ਨੂੰ ਹੱਥ ਫੜਾ ਬੈਠਾ .
ਪੱਥਰ ਦਾ ਚੰਨ ਤੇ ਤਾਰੇ ਤੱਕ
ਦਿਲ ਸ਼ੀਸ਼ੇ ਵਾਂਗ ਤੜਾ ਬੈਠਾ
ਜਜ਼ਬਾਤਾਂ ਦਾ ਜਿਥੇ ਮੁੱਲ ਨਹੀ
ਦਿਲ ਅਪਣਾ ਖੌਲ ਪੜਾ ਬੈਠਾ
ਹੰਝੂਆਂ ਦੇ ਦਰਿਆਵਾਂ ਵਿੱਚ
ਜਿੰਦਗੀ ਅਨਮੋਲ ਹੜਾ ਬੈਠਾ
ਧੋਖੇ ਭਰੇੇ ਜਹਿਰੀ ਤੀਰ ਤਿੱਖੇ
ਸੀਨੇੇ ਵਿੱਚ 'ਜਾਨ 'ਜੜਾ ਬੈਠਾ