buy viagra gel
viagra asda
link erectile dysfunction treatments
ਡਰ ਲਗਦਾ ਬਾਪੂ ਤੋਂ, ਬੇਬੇ ਰੋਜ ਝਿੜਕਦੀ ਰਹਿੰਦੀ।
ਕਰੀਂ ਜੱਗ ਤੇ ਨਾਂ ਪੁੱਤਰਾ, ਨਾਲੇ ਅੰਦਰੋਂ ਡਰਦੀ ਰਹਿੰਂਦੀ।
ਇਹ ਦੁਨੀਆਂ ਸੰਭਲਣ ਦੀ, ਕਵੀ ਦੀ ਕਲਮ ਝੂਠ ਨਾ ਬੋਲੋ।
ਬੜਾ ਕੁੱਝ ਲੁੱਕਿਆ ਏ, ਮਾਪਿਆਂ ਦੀਆਂ ਝਿੜਕਾਂ ਓਹਲੇ
ਬੜਾ ਕੁੱਝ ਲੁੱਕਿਆ ਏ, ਮਾਪਿਆਂ ਦੀਆਂ ਝਿੜਕਾਂ ਓਹਲੇ……………
ਬਾਹਰੋਂ ਲੜਕੇ ਘਰ ਆਉਣਾ, ਪਾੜ ਕੇ ਲੀੜਾ ਲੱਤਾ ਸਾਰਾ।
ਅੱਗੋ ਬੇਬੇ ਸੋਟੀ ਚੁੱਕ ਲੈਣੀ, ਗਾਲ੍ਹਾਂ ਦੇਣੀਆ ਲੱਖ- ਹਜ਼ਾਰਾਂ।
ਸਭ ਕੁੱਝ ਹੀ ਭੁੱਲ ਜਾਣਾ, ਸੁਣਕੇ ਬੇਬੇ ਦੇ ਵੀ ਕਰੜੇ ਸੋਹਲੇ।
ਬੜਾ ਕੁੱਝ ਲੁੱਕਿਆ ਏ, ਮਾਪਿਆਂ ਦੀਆਂ ਝਿੜਕਾਂ ਓਹਲੇ……………
ਪਹਿਲਾ ਦੱਬ ਕੇ ਘੂਰ ਦੇਣਾ,ਪਿੱਛੋ ਤਰਲਾ ਕਰ ਮਨਾਉਣਾ।
ਇਹ ਤੇਰੇ ਲਈ ਚੰਗਾ ਨੀਂ, ਦੇ ਕੇ ਪਿਆਰ ਦਾ ਨਿੱਘ ਮਨਾਉਣਾ।
ਮਿੱਠੀ ਲੋਰੀ ਅੰਮੜੀ ਦੀ,ਪਈ ਕੰਨ ਵਿੱਚ ਮਿਸਰੀ ਘੋਲੇ।
ਬੜਾ ਕੁੱਝ ਲੁੱਕਿਆ ਏ, ਮਾਪਿਆਂ ਦੀਆਂ ਝਿੜਕਾਂ ਓਹਲੇ……………
ਇਹ ਬੁਰਾ ਜ਼ਮਾਨਾ ਹੈ, ਧੀਏ ਗੱਲ ਤੈਨੂੰ ਸਮਝਾਵਾਂ।
ਤੂੰ ਸਮਝੇ ਗੀ ਮੇਰੀ, ਜਾ ਫੇਰ ਕੰਨ ਤੇ ਲਾ ਸਮਝਾਵਾਂ
ਉਦੋ ਰੂਹ ਜਿਹੀ ਕੰਬ ਜਾਵੇ,ਬਾਪੂ ਜਦ ਗੁੱਸੇ ਵਿੱਚ ਬੋਲੋ।
ਬੜਾ ਕੁੱਝ ਲੁੱਕਿਆ ਏ, ਮਾਪਿਆਂ ਦੀਆਂ ਝਿੜਕਾਂ ਓਹਲੇ……………
ਰੱਬ ਵਰਗਾ ਲਗਦਾ ਐ, ਬਾਪੂ ਜਦੋਂ ਬੈਠ ਸਮਝਾਵੇ।
ਗੱਲ ਖਾਨੇ ਪੈਂਦੀ ਨਾ, ਨਾਲੇ ਦੋ ਤਿੰਨ ਵੀ ਜੜ ਜਾਵੇ।
"ਬੁੱਕਣਵਾਲੀਆ" ਸੱਟ ਵੱਜੇ, ਜਦੋਂ ਧੀ-ਪੁੱਤ ਵੀ ਪਗੜੀ ਰੋਲੇ
ਬੜਾ ਕੁੱਝ ਲੁੱਕਿਆ ਏ, ਮਾਪਿਆਂ ਦੀਆਂ ਝਿੜਕਾਂ ਓਹਲੇ…………