ਤਾਈ ਦੇ 2500 ਰੁਪੈ
(ਵਿਅੰਗ )
abortion philippines
abortion pill philippines
ਨਵੰਬਰ ਮਹੀਨੇ ਵਿੱਚ ਮੋਦੀ ਸਰਕਾਰ ਨੇ ਨੋਟਬੰਦੀ ਕਰਦਿਆਂ ਕਾਲੇ ਧਨ ਵਾਲਿਆਂ ਤੇ ਸ਼ਿਕੰਜਾ ਕਸਿਆ ਹੈ। ਇਸ ਨੋਟਬੰਦੀ ਕਾਰਨ ਆਮ ਲੋਕਾਂ ਨੂੰ ਭਾਂਵੇ ਮੁਸ਼ਕਿਲਾਂ ਸਹਿਣੀਆਂ ਪਈਆਂ, ਪਰ ਹੌਲੀ-ਹੌਲੀ ਸਥਿਤੀ ਪਹਿਲਾਂ ਵਾਂਗ ਹੋ ਜਾਵੇਗੀ। ਇਸ ਨੋਟਬੰਦੀ ਕਾਰਨ ਕਈ ਘਰਾਂ ਵਿੱਚ ਹੈਰਾਨੀਜਨਕ ਗੱਲਾਂ ਹੁੰਦੀਆਂ ਹਨ। ਨੋਟਬੰਦੀ ਕਾਰਨ ਆਈ ਪੈਸਿਆਂ ਦੀ ਕਮੀ ਦੇ ਚਲਦਿਆਂ ਗ੍ਰਾਹਕ ਦੁਕਾਨਦਾਰ ਦੇ ਕੋਲ ਜਾਕੇ ਕਹਿ ਰਿਹਾ ਹੈ 'ਬਾਈ ਜੀ ਕੀ ਦੱਸਾਂ, ਸਵੇਰ ਦਾ ਬੈਂਕ ਵਿੱਚ ਖੜ• ਕੇ ਮੁੜ ਆਇਆਂ ਹਾਂ ਬੈਂਕ ਵਿੱਚ ਕੈਸ਼ ਹੀ ਨਹੀਂ ਹੈ, ਜਾਂ ਫ਼ਿਰ ਪੁਰਾਣਾ ਨੋਟ (ਜੋ ਹੁਣ ਬੰਦ ਹੋਇਆ ਹੈ) ਕੱਢ ਕੇ ਕਹਿੰਦਾ 'ਬਾਈ ਜੀ ਕਈ ਦਿਨ ਹੋ ਗਏ, ਮੈਂ ਸੋਚਿਆ ਚੱਲੋ ਪਿਛਲਾ ਬਕਾਇਆ ਵੀ ਦੇ ਦਈਏ। ਅੱਗੋਂ ਦੁਕਾਨਦਾਰ ਵੀ ਮੱਥੇ ਤਿਉੜੀਆਂ ਪਾਉਂਦਾ ਕਹਿੰਦਾ, 'ਕੋਈ ਗੱਲ ਨੀਂ ਆਹ ਪੈਸੇ ਰੱਖੋ, ਆਪੇ ਆ ਜਾਣਗੇ। ਇਸ ਤਰ•ਾਂ ਹੀ ਮੇਰੀ ਤਾਈ ਆਪਣੇ ਪੁੱਤਰ ਗੁਰਸੇਵਕ ਨੂੰ ਵਾਰ-ਵਾਰ ਜਗਾ ਰਹੀ ਸੀ, ਜੋ ਕਿ ਵੱਡੀ ਸਵੇਰ ਤੱਕ ਵੀ ਸੁੱਤਾ ਪਿਆ ਸੀ। ਸੇਵਕ ਪਤਾ ਨੀ ਕਿਹੜੇ ਸੁਪਨਿਆਂ ਵਿੱਚ ਗਵਾਚਿਆ ਹੋਇਆ ਸੀ। ਤਾਈ ਨੇ ਸੇਵਕ ਨੂੰ ਹਲੂਣਦਿਆਂ ਕਿਹਾ, 'ਵੇ ਸੇਵਕਾ-ਸੇਵਕਾ ਵੇ.. ਜਲਦੀ ਉੱਠ।' ਸੇਵਕ ਅੱਬੜਵਾਹਿਆਂ ਉੱਠਿਆ, 'ਕੀ ਗੱਲ ਹੋ ਗੀ! ਸੌਣ ਵੀ ਨੀ ਦਿੰਦੀ।' ਤਾਈ ਨੇ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ, 'ਲੈ ਚਾਹ ਪੀ, ਤੈਨੂੰ ਕੁਝ ਪਤਾ ਲੱਗਿਆ। ਮੈਨੂੰ ਤੜਕੇ ਗੁਆਂਢੀਆਂ ਦਾ ਮੁੰਡਾ ਵਿੱਕੀ ਦੱਸ ਕੇ ਗਿਆ ਕਿ ਮੋਦੀ ਨੇ ਹਜ਼ਾਰ ਤੇ ਪੰਜ ਸੌ ਦੇ ਨੋਟ ਬੰਦ ਕਰਤੇ ! ਵੇ ਹੁਣ ਕੀ ਕਰਾਂਗੇ। ਮੈਂ ਰੌਲਾ ਸੁਣਕੇ ਤਾਈ ਕੋਲ ਗਿਆ, ਤਾਈ ਕਿਉਂ ਤੜਕੇ-ਤੜਕੇ ਰੌਲਾ ਪਾ ਰਹੀ ਐਂ। ਤਾਈ ਹੁਣ ਲੱਗ ਗਈ ਬੋਲਣ, ਮੈਨੂੰ ਲੱਗਦਾ ਮੇਰੀ ਕਿਸੇ ਨੇ ਚੁਗਲੀ ਕੀਤੀ ਹੈ ਮੋਦੀ ਕੋਲ। ਮੇਰਾ ਤਾਂ ਸ਼ੱਕ ਗੁਆਂਢ ਰਹਿੰਦੀ ਬਸ਼ਿਨੀ ਤੇ ਜਾਂਦਾ ਕਿ ਉਸਨੇ ਹੀ ਮੇਰੀ ਮੋਦੀ ਕੋਲ ਸ਼ਿਕਾਇਤ ਕੀਤੀ ਹੈ। ਵੇ ਭਾਈ! ਮੇਰੇ ਕੋਲ ਕਿਹੜਾ ਜਿਆਦਾ ਹੈ, ਮੇਰੇ ਕੋਲ ਤਾਂ ਪੱਚੀ ਸੌ ਰਪੱਈਏ ਈ ਆ। ਮੈਂ ਕਿਹਾ ਤਾਈ ਸਹੀ ਗੱਲ ਦੱਸ ਕੀ ਹੋਇਆ ? ਵੇ ਭਾਈ, ਹੋਣਾ ਤਾਂ ਆ ਕਹਿੰਦੇ ਸਰਕਾਰ ਨੇ ਹਜ਼ਾਰ ਤੇ ਪੰਜ ਸੌ ਦੇ ਨੋਟ ਬੰਦ ਕਰਤੇ। ਮੈਂ ਕਿਹਾ ਪਰ ਤਾਈ ਤੈਨੂੰ ਫ਼ਿਕਰ ਕਰਨ ਦੀ ਕੀ ਲੋੜ ਆ, ਤੇਰੇ ਕੋਲ ਕਿਹੜਾ ਹਜ਼ਾਰ ਤੇ ਪੰਜ ਸੌ ਦੇ ਨੋਟ ਆ (ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪੈਸੇ ਮੰਗਣ ਤੇ ਤਾਈ ਨੇ ਮੈਨੂੰ ਕਿਹਾ ਸੀ ਕਿ ਵੇ ਪੁੱਤ ! ਮੇਰੇ ਕੋਲ ਤਾਂ ਜ਼ਹਿਰ ਖਾਣ ਨੂੰ ਵੀ ਪੈਸੇ ਹੈਨੀ )। ਮੈਂ ਕਿਹਾ ਤਾਈ ਤੇਰੇ ਕੋਲ ਪੈਸੇ ਕਿੱਥੋਂ ਆਏ? ਤਾਂ ਤਾਈ ਨੇ ਕਿਹਾ, 'ਪੁੱਤ ਕੀ ਦੱਸਾਂ ਮੈਂ ਤਾਂ ਆਂਢ ਗੁਆਂਢ 'ਚ ਦੁੱਧ 'ਤੇ ਪਾਥੀਆਂ ਵੇਚ ਕੇ ਪੱਚੀ ਸੌ ਰੁਪੈ ਇਕੱਠਾ ਕੀਤਾ ਸੀ। ਮੈਂ ਕਿਹਾ ਤਾਈ ਆਪਾਂ ਨੂੰ ਇਹਦਾ ਕੋਈ ਫ਼ਰਕ ਨਹੀਂ ਪੈਂਦਾ। ਜਿੰਨ•ਾਂ ਲੋਕਾਂ ਕੋਲ ਬਹੁਤਾ ਪੈਸਾ ਹੈ ਤੇ ਉਹ ਸਰਕਾਰ ਨੂੰ ਟੈਕਸ ਨਹੀਂ ਭਰਦੇ, ਉਹਨਾਂ ਲੋਕਾਂ ਤੇ ਸ਼ਿਕੰਜਾ ਕਸਣ ਵਾਸਤੇ ਕੀਤਾ ਹੈ। ਮੈਂ ਤਾਈ ਨੂੰ ਸਮਝਾਇਆ ਕਿ ਇਸ ਨਾਲ ਕਾਲਾ ਧੰਨ ਬਾਹਰ ਆਵੇਗਾ। ਤਾਈ ਨੇ ਜਲਦੀ ਕਿਹਾ, 'ਪੁੱਤ ਕਿਹੜਾ ਕਾਲਾ ਧੰਨ।' ਮੈਂ ਕਿਹਾ ਤਾਈ ਤੂੰ ਡਰ ਨਾ ਬੱਸ ਆਪਣਾ ਕੰਮ ਕਰ, ਪਰ ਤਾਈ ਅਜੇ ਵੀ ਬੋਲੀ ਜਾ ਰਹੀ ਸੀ। ਹੁਣ ਤਾਈ ਅਤੇ ਸੇਵਕ ਕਦੇ ਮੇਰੇ ਵੱਲ ਤੇ ਕਦੇ ਹਜ਼ਾਰ-ਪੰਜ ਸੌ ਦੇ ਨੋਟਾਂ ਵੱਲ ਵੇਖ ਰਹੇ ਸਨ। ਮੈਂ ਉਹਨਾਂ ਨੂੰ ਸਮਝਾਇਆ ਕਿ ਇਸ ਨੋਟਬੰਦੀ ਨਾਲ ਜਮ•ਾ ਕੀਤਾ ਹੋਇਆ ਧੰਨ ਬਾਹਰ ਆਵੇਗਾ ਤਾਂ ਦੇਸ਼ 'ਚ ਖੁਸ਼ਹਾਲੀ ਆਵੇਗੀ ਪਰ ਤਾਈ ਕੂੜੇ ਦਾ ਬੱਠਲ ਲੈ ਕੇ ਅਜੇ ਵੀ ਬੋਲਦੀ ਜਾ ਰਹੀ ਸੀ ਕਿ ਭਾਈ ਮੇਰੇ ਕੋਲ ਤਾਂ ਪੱਚੀ ਸੌ ਹੀ ਹਨ।