accutane without side effects
buy
accutane pills
ਜਿੰਦਗੀ ਵਿੱਚ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜ਼ੋ ਤੁਹਾਨੂੰ ਤਾਅ ਉਮਰ ਯਾਦ ਰਹਿੰਦੀਆਂ ਹਨ।ਅਚਨਚੇਤ ਘਟੀਆਂ ਘਟਨਾਵਾਂ ਸਾਡੇ ਦਿਲ ਵਿੱਚ ਅਮਿੱਟ ਛਾਪ ਛੱਡ ਜਾਂਦੀਆਂ ਹਨ। ਕਈ ਵਾਰੀ ਸੋਚ ਦਾ ਨਤੀਜਾ ਆਉਣ ਤੌ ਪਹਿਲਾ ਹੀ ਸਰੀਰ ਹਰਕਤ ਵਿੱਚ ਆਕੇ ਕੋਈ ਅਜਿਹੀ ਕਾਰਵਾਈ ਕਰ ਦਿੰਦਾ ਹੈ ਜ਼ੋ ਸ਼ਾਇਦ ਸੋਚ ਵਿਚਾਰ ਕਰਨ ਤੌ ਬਾਦ ਅਸੀ ਨਾ ਕਰ ਸਕਦੇ ਹੋਈਏ। ਮਨੁੱਖੀ ਦਿਮਾਗ ਦੀ ਤੇਜੀ ਤੇ ਫੁਰਤੀ ਦਾ ਕਮਾਲ ਹੁੰਦਾ ਹੈ।
ਗੱਲ ਅੱਸੀਵੇ ਦਹਾਕੇ ਦੀ ਹੈ। ਮੈ ਬੀ ਕਾਮ ਭਾਗ ਪਹਿਲਾ ਲਈ ਸਿਰਸਾ ਦੇ ਨੈਸ਼ਨਲ ਕਾਲਜ ਵਿੱਚ ਦਾਖਿਲਾ ਲਿਆ । ਉਸੇ ਸਾਲ ਹੀ ਉਹ ਸਰਕਾਰੀ ਕਾਲਜ ਬਣਿਆ ਸੀ। ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜਿਆਦਾ ਸੀ। ਸਾਡੀ ਕਲਾਸ ਵਿੱਚ ਪੈਹਟ ਵਿਦਿਆਰਥੀਆਂ ਦੀ ਕਲਾਸ ਵਿੱਚ Lਿੰeਕੋ ਹੀ ਲੜਕੀ ਸੀ ਸ਼ਾਇਦ ਜ਼ਸਬੀਰ ਨਾਮ ਸੀ ਉਸਦਾ।ਉਹ ਪੰਜਾਬੀ ਪਰਿਵਾਰ ਚੌ ਸੀ ਤੇ ਮੈ ਵੀ ਕਿਲ੍ਹਿਆਂਵਾਲੀ ਦੇ ਗੁਰੂ ਨਾਨਕ ਕਾਲਜ ਦਾ ਪੁਰਾਣਾ ਵਿਦਿਆਰਥੀ ਸੀ। ਬਾਕੀ ਲੱਗਭਗ ਸਾਰੇ ਹੀ ਹਮਕੋ ਤੁਮਕੋ ਬੋਲਣ ਵਾਲੇ ਸਨ। ਯਾØਨੀ ਹਿੰਦੀ ਬੋਲਦੇ ਸੀ। ਕਈ ਤਾਂ ਅਠੈ ਵਠੈ, ਕੂਕਰ ਤੇ ਕੀਆਂ ਬੋਲਣ ਵਾਲੇ ਸਨ।ਬਹੁਤੇ ਹਰਿਆਣਵੀ, ਜਾਟ, ਬਾਗੜੀ ਤੇ ਬਿਸ਼ਨੋਈ ਸਨ। ਜ਼ੋ ਸ਼ਰਟ ਥੱਲੇ ਜੇਬਾਂ ਵਾਲਾ ਸਫੇਦ ਪਜਾਮਾਂ ਪਾਉਂਦੇ ਸਨ। ਤੇ ਕਈ ਸਰਦੀਆਂ ਵਿੱਚ ਸਫੇਦ ਸ਼ਰਟ ਨੀਚੇ ਰੰਗਦਾਰ ਪੁਰਾਣਾ ਸਵੈਟਰ ਵੀ ਪਾਉਂਦੇ ਸੀ।ਜੋ ਸਰਟ ਵਿੱਚੋ ਹੀ ਆਪਣੀ ਆਭਾ ਵਿਖੇਰਦਾ ਸੀ। ਉਸ ਸਮੇ ਸਿਰਸਾ ਕਾਫੀ ਪਿੱਛੜਿਆ ਇਲਾਕਾ ਸੀ।ਇਧਰ ਅਬੋਹਰ ਫਾਜਿਲਕਾ ਦੀ ਅਮੀਰੀ ਦਾ ਅਸਰ ਸੀ।
ਪੰਜਾਬੀ ਬੋਲਣ ਕਰਕੇ ਸਾਰੇ ਮੁੰਡੇ ਮੈਨੂੰ ਪੰਜਾਬੀ ਮੁੰਡਾ ਆਖਦੇ ਸਨ। ਮੇਰੇ ਕਪੜ੍ਹੇ ਵੀ ਵਧੀਆਂ ਹੁੰਦੇ ਸਨ। ਮੈ ਅਕਸਰ ਕਿਸ਼ਤਾਂ ਰਾਹੀ ਖਰੀਦਿਆਂ ਕੋਟ ਪੈਟ ਪਾਕੇ ਕਾਲਜ ਜਾਂਦਾ ਸੀ। ਕੱਦ ਕਾਠੀ ਵੀ ਠੀਕ ਸੀ। ਤੇ ਬਾਕੀ ਪ੍ਰੋਫੈਸਰਾਂ ਨਾਲ ਗੱਲਬਾਤ ਖੁੱਲਕੇ ਕਰਨ ਦਾ ਆਤਮ ਵਿਸ਼ਵਾਸ ਸੀ। ਪ੍ਰੌ ਰੂਪ ਦੇਵਗੁਣ ਸਾਨੂੰ ਹਿੰਦੀ ਪੜਾਉLਂਦੇ ਸਨ ਜ਼ੋ ਬਾਦ ਵਿੱਚ ਲੇਖਕ ਵੀ ਬਣੇ ਤੇ ਉਹਨਾਂ ਦੀਆਂ ਕਈ ਕਿਤਾਰਾਂ ਵੀ ਛਪੀਆਂ। ਉਹ ਸਾਡੀ ਕਲਾਸ ਬਾਹਰ ਮੈਦਾਨ ਵਿੱਚ ਲੈਂਦੇ ਸੀ ਤੇ ਅਸੀ ਸਾਰੇ ਮੁੰਡੇ ਦਰੀ ਤੇ ਬੈਠਦੇ।ਜਸਬੀਰ ਆਸੇ ਪਾਸੇ ਤੌ ਕੋਈ ਇੱਟ ਚੁੱਕ ਲਿਆਉਂਦੀ ਤੇ ਇੱਟ ਤੇ ਹੀ ਬੈਠਦੀ। ਮੇਰੀ ਕਦੇ ਵੀ ਉਸ ਨਾਲ ਕਿਸੇ ਵਿਸ਼ੇ ਤੇ ਗੱਲ ਨਹੀ ਹੋਈ। ਪਰ ਪੰਜਾਬੀ ਹੋਣ ਕਰਕੇ ਉਸਨੂੰ ਮੇਰੇ ਤੇ ਵਿਸ਼ਵਾਸ ਸੀ।ਬਾਅਦ ਵਿੱਚ ਪਤਾ ਚੱਲਿਆ ਕਿ ਉਸਨੇ ਮੇਰਾ ਪੰਜਾਬੀ ਹੋਣ ਦਾ ਜਿਕਰ ਆਪਣੇ ਮੰਮੀ ਡੈਡੀ ਕੋਲ ਵੀ ਕੀਤਾ ਸੀ।
ਇੱਕ ਦਿਨ ਸਾਡੀ ਹਿੰਦੀ ਦੀ ਕਲਾਸ ਸੀ। ਰੋਜ਼ ਦੀ ਤਰਾਂ ਅਸੀ ਸਾਰੇ ਮੁੰਡੇ ਦਰੀ ਤੇ ਬੈਠ ਗਏ। ਪਰ ਜ਼ਸਬੀਰ ਨੂੰ ਬੈਠਣ ਲਈ ਕੋਈ ਇੱਟ ਨਾ ਮਿਲੀ। ਸੰਗਾਊ ਕਿਸਮ ਦੀ ਜ਼ਸਬੀਰ ਪੈਰਾਂ ਭਰ ਹੀ ਬੈਠ ਗਈ। ਤੇ ਪੋਫੈਸਰ ਸਾਹਿਬ ਪੜਾਉਂਦੇ ਰਹੇ। ਪੀਰੀਅਡ ਦੀ ਸਮਾਪਤੀ ਤੇ ਜਦੋ ਸਾਰੇ ਉਠੇ ਤਾਂ ਜ਼ਸਬੀਰ ਡਿੱਗ ਪਈ। ਦੇਸੀ ਭਾਸ਼ਾ ਵਿੱਚ ਉਸ ਦੀਆਂ ਟੰਗਾਂ ਸੋ ਗਈਆਂ ਤੇ ਡਾਕਟਰੀ ਅਨੁਸਾਰ ਪੈਰਾਂ ਭਾਰ ਬੈਠਣ ਕਰਕੇ ਉਸ ਦੀਆਂ ਲੱਤਾਂ ਨੂੰ ਖੂਨ ਦੀ ਪੂਰਤੀ ਘਟ ਗਈ ਤੇ ਉਹ ਬੁਰੀ ਤਰਾਂ ਡਿੱਗ ਪਈ। ਉਸ ਨੂੰ ਡਿੱਗੀ ਵੇਖਕੇ ਸਾਰੀ ਕਲਾਸ ਹੀ ਹੱਸਣ ਲੱਗ ਪਈ। ਪਰ ਮੈ ਵੇਖਿਆ ਕਿ ਸਾਡੇ ਪ੍ਰੋਫੈਸਰ ਰੂਪ ਦੇਵਗੁਣ ਵੀ ਉਹਨਾ ਮੰਡਿਆਂ ਨਾਲ ਪੜ੍ਹੇ ਹੱਸ ਰਹੇ ਸਨ। ਗੁਰੂ ਜੀ ਕੀ ਕਰਦੇ ਹੋ ਉਠਾਓ ਉਸਨੂੰ। ਤੁਸੀ ਵੀ ਹੀਂ ਹੀਂ ਕਰਨ ਲੱਗ ਪਏ। ਗੁੱਸੇ ਵਿੱਚ ਪਤਾ ਨਹੀ ਮੇਰੇ ਮੂੰਹੋ ਕੀ ਕੁਝ ਨਿਕਲ ਗਿਆ। ਇਸ ਤੋ ਪਹਿਲਾਂ ਕਿ ਪ੍ਰੋਫੈਸਰ ਸਾਹਿਬ ਕੁਝ ਕਰਦੇ ਅਚਨਚੇਤ ਮਨ ਨਾਲ ਮੈ ਜ਼ਸਬੀਰ ਨੂੰ ਦੋਹਾਂ ਬਾਹਵਾਂ ਤੌ ਫੜ੍ਹਕੇ ਖੜ੍ਹੀ ਕਰ ਲਿਆ।ਤੇ ਕੁਝ ਸੈਕੰਡ ਖੜੀ ਰੱਖਣ ਲਈ ਆਪਣੇ ਸਰੀਰ ਦਾ ਸਹਾਰਾ ਦਿੱਤਾ। ਮੇਰੇ ਇਸ ਦਲੇਰਾਨਾ ਤੇ ਅਚਾਨਕ ਚੁੱਕੇ ਕਦਮ ਨੂੰ ਵੇਖਕੇ ਨਾਲ ਖੜੇ ਸਾਰੇ ਮੁੰਡੇ ਹੈਰਾਨ ਹੋ ਗਏ। ਤੇ ਕਿਸੇ ਮਾੜੇ ਨਤੀਜੇ ਬਾਰੇ ਸੋਚਣ ਲੱਗੇ। ਮੇਰੀਆਂ ਖਰੀਆਂ ਸੁਣਕੇ ਪ੍ਰੋਫੈਸਰ ਸਾਹਿਬ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਝੇਪ ਗਿਆ। ਕਿਉਕਿ ਮੇਰਾ ਮਨ ਸਾਫ ਸੀ ਤੇ ਮੇਰੀ ਨੀਅਤ ਵਿੱਚ ਕੋਈ ਖੋਟ ਨਹੀ ਸੀ ਇਸ ਲਈ ਮੈ ਆਪਣੀ ਕਰਨੀ ਤੇ ਖੁਸ਼ ਸੀ। ਕਿਸੇ ਜਵਾਨ ਲੜਕੀ ਨੁੰ ਟੱਚ ਕਰਨਾ ਅਤੇ ਬਾਂਹ ਫੜ੍ਹਕੇ ਖੜੀ ਕਰਨਾ ਉਹਨਾ ਨੂੰ ਵੱਡੀ ਗੱਲ ਲੱਗਦਾ ਸੀ।
ਉਸ ਦਿਨ ਜ਼ਸਬੀਰ ਨੇ ਘਰੇ ਜਾਕੇ ਇਹ ਗੱਲ ਦੱਸੀ । ਉਸਦੇ ਮਾਪਿਆਂ ਨੇ ਮੇਰੇ ਇਸ ਕਦਮ ਦੀ ਸਲਾਇਤ ਕੀਤੀ । ਬਾਅਦ ਵਿੱਚ ਉਸਦੇ ਪਾਪਾ ਮੈਨੂੰ ਕਾਲਜ ਵਿੱਚ ਮਿਲਣ ਵੀ ਆਏ।ਤੇ ਮੈਨੂੰ ਆਪਣੇ ਘਰੇ ਆਉਣ ਦਾ ਸੱਦਾ ਵੀ ਦਿੱਤਾ।ਇਸ ਤਰਾਂ ਉਸ ਦਿਨ ਮੈਨੂੰ ਮੇਰੇ ਪੰਜਾਬੀ ਹੋਣ ਤੇ ਵੀ ਮਾਣ ਹੋਇਆ। ਉਸ ਸਮੇ ਵੀ ਮੇਰੀ ਇਹ ਹੀ ਸੋਚ ਸੀ ਕਿ ਲੜਕਾ ਅਤੇ ਲੜਕੀ ਵਿੱਚ ਭੈਣ ਭਰਾ ਜਾ ਪ੍ਰੇਮੀ ਪ੍ਰੇਮਿਕਾ ਦੇ ਰਿਸ਼ਤੇ ਤੋ ਇਲਾਵਾ ਵੀ ਕੋਈ ਰਿਸ਼ਤਾ ਹੁੰਦਾ ਹੈ ਜ਼ੋ ਸਾਫ ਨੀਅਤ ਵਾਲਾ ਹੁੰਦਾ ਹੈ ਜਿਸ ਵਿੱਚ ਕੋਈ ਗਰਜ ਨਹੀ ਹੁੰਦੀ।ਇੱਕ ਦੋਸਤੀ ਹੁੰਦੀ ਹੈ ਜ਼ੋ ਜਿਸਮਾਂ ਦੇ ਲਾਲਚੀ ਰਿਸਤਿਆਂ ਤੌ ਉਪਰ ਹੁੰਦੀ ਹੈ।