ਸਿਰਨਾਵਾਂ ਉਹਦਾ ਕੋਲ ਹੈ ਪਰ ਜਾਵਾਂ ਕਿ ਨਾ |
ਕਲਮ ਵੀ ਹੈ ਤਿਆਰ ਲਿਖ ਖਤ ਪਾਵਾਂ ਕਿ ਨਾ ||
ਹਰ ਰਸਤਾ ਹੈ ਯਾਦ ਉਹਦੇ ਗਰਾਂ ਦਾ ਮੈਨੂੰ ਤਾਂ,
ਪਿਆ ਹਾਂ ਸੋਚੀਂ ਕਿ ਉਸਨੂੰ ਮਿਲ ਆਵਾਂ ਕਿ ਨਾ |
ਭੁੱਲਕੇ ਬਹਿ ਗਿਆ ਲਗਦਾ ਕੰਮਾਂ ਕਾਰਾਂ ਦੇ ਵਿੱਚ,
ਹੋ ਸਾਹਮਣੇ ਪੇਸ਼ ਅਚਾਨਕ ਯਾਦ ਕਰਾਵਾਂ ਕਿ ਨਾ |
ਜਾਂਦੀਆਂ ਹਵਾਵਾਂ ਉਸ ਵੱਲ ਮੇਰੇ ਸ਼ਹਿਰ ਦੀਆਂ ,
ਰਹਾਂ ਸੋਚਦਾ ਉਹਨਾਂ ਨੂੰ ਸੁਨੇਹਾ ਫੜਾਵਾਂ ਕਿ ਨਾ |
ਨਿੱਤ ਬਹਾਨੇ ਘੜ ਬਹਿੰਦਾ ਹੈ ਕੰਮਾਂ ਕਾਰਾਂ ਦੇ ,
ਕਹਿੰਦਾ ਸੱਚੀ ਗੱਲ ਕਿ ਨਾ ਪਰਤਿਆਵਾਂ ਕਿ ਨਾ |
ਕਦਮ ਕਦਮ ਪੁੱਟ ਪਹੁੰਚ ਗਿਆ ਹਾਂ ਦਰ ਤੇਰੇ,
ਹਾਲੇ ਵੀ ਖਿਆਲੀ ਕਿ ਕੁੰਡਾ ਖੜਕਾਵਾਂ ਕਿ ਨਾ |