ਸਭ ਰੰਗ

  •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
  •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
  •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
  •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
  •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
  •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  • ਬਲੀ ਦਾ ਬੱਕਰਾ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    'ਤਾਇਆ ਨਰੈਂਣਾ' ਆਪਣੀ ਨਿਆਈਂ ਵਾਲੀ ਜ਼ਮੀਨ ਚੋਂ ਪੱਠੇ ਵੱਢਣ ਲਈ ਜਿਉਂ ਹੀ ਅਜੇ ਖੇਤ ਪਹੁੰਚਿਆ ਸੀ। ਤਾਂ ਚੰਨ ਕੁ ਮਿੰਟ ਬਾਅਦ 'ਤਾਈ ਨਿਹਾਲੀ' ਵੀ ਮਗਰੇ ਸਰੋਂ ਦਾ ਸਾਗ ਤੋੜਨ ਲਈ ਖੇਤ ਵੱਲ ਸਿੱਧੀ ਹੋ ਤੁਰੀ।
      ਤਾਇਆ ਅੱਗੋਂ ਆਪਣੇ ਖੇਤ ਚੋਂ ਅਵਾਰਾ ਡੰਗਰ ਅਤੇ ਅਵਾਰਾ ਕੁੱਤਿਆਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਉੱਪਰ ਡਾਂਗ ਨਾਲ ਬੁਰੀ ਤਰ੍ਹਾਂ ਤਸ਼ੱਦਦ ਕਰ ਰਿਹਾ ਸੀ।
      ਵੇ ਨਰੈਂਣਿਆਂ… ਕਿਉਂ ਵਿਚਾਰੇ ਬੇਜ਼ੁਬਾਨਾਂ ਨੂੰ ਬੰਦਿਆਂ ਵਾਂਗ ਕੁੱਟ-ਕੁੱਟ ਕੇ ਇੰਨ੍ਹਾਂ ਦੀ ਚਮੜੀ ਉਧੇੜੀ ਜਾਨੈ, ਬੱਸ ਕਰ ਰਹਿਣ ਦੇ… ਖਾਹ ਲੈਣ ਦੇ.. ਇਹ ਭੁੱਖੇ-ਤਿਹਾਏ ਢਿੱਡ ਨੂੰ ਕਿਵੇਂ ਗੰਢਾਂ ਦੇ ਕੇ ਰੱਖ ਲੈਣ…। ਕਿਉਂ ਧੜਾਧੜ ਡਾਗਾਂ ਵਰ੍ਹਾਈ ਜਾਨੈ…। ਨਾਲੇ ਚੁੱਪ-ਚੁਪੀਤੇ ਗੁਪਤ ਪੁੰਨ-ਦਾਨ, ਨਾਲੇ ਪਾਪ।
      ਉਏ ਨਿਹਾਲੀਏ ਮੈਂ ਕੀ ਕਰਾਂ, ਇੰਨ੍ਹਾਂ ਅਵਾਰਾ ਡੰਗਰਾਂ ਅਤੇ ਅਵਾਰਾ ਕੁੱਤਿਆਂ ਨੇ ਆਪਣਾ ਸਾਰਾ ਪਸ਼ੂਆਂ ਵਾਲਾ ਹਰਾ ਚਾਰਾ ਅਤੇ ਬੀਜੀ ਹੋਈ ਕਣਕ ਦੀ ਫਸਲ ਬੁਰੀ ਤਰ੍ਹਾਂ ਤਹਿਸ-ਨਹਿਸ ਕਰਕੇ ਰੱਖ ਦਿੱਤੀ ਏ.. ਜੇ ਇਨ੍ਹਾਂ ਨੂੰ ਕੁੱਟਾਂ ਨਾ, ਤਾਂ ਹੋਰ ਕੀ ਕਰਾਂ। ਨਾਲੇ ਨਿਹਾਲੀਏ ਮੈਨੂੰ ਤੇਰੀ ਇੱਕ ਗੱਲ ਦੀ ਸਮਝ ਨਹੀਂ ਲੱਗੀ, ਕਿ ਜੇਕਰ ਕੋਈ ਕਿਸੇ ਨੂੰ ਕੁੱਟਦਾ ਹੋਵੇ, ਤਾਂ ਲੋਕ ਵੇਖ ਕੇ ਤਾਂ ਕਹਿੰਦੇ ਹੁੰਦੇ ਨੇ, ਬਈ ਕਿਉਂ ਤੂੰ ਇਨ੍ਹਾਂ ਨੂੰ ਬੇਕਿਰਕਾਂ ਵਾਂਗੂੰ ਜਾਂ ਕਿਉਂ ਛੱਲੀਆਂ ਵਾਂਗਰ ਜਾਂ ਗਿੱਦੜ ਵਾਂਗਰ ਕੁੱਟੀ ਜਾਨੈਂ…ਪਰ ਤੂੰ ਕਹਿੰਨੀ ਐ, ਨਰੈਂਣਿਆਂ ਕਿਉਂ ਇਨ੍ਹਾਂ ਨੂੰ ਬੰਦਿਆਂ ਵਾਂਗਰ ਕੁੱਟੀ ਜਾਨੈਂ…। ਨਾਲੇ ਮੇਰਾ ਚੁੱਪ-ਚੁਪੀਤੇ ਗੁਪਤ ਪੁੰਨ ਦਾਨ ਕਿਹੜਾ ਏ ਨਿਹਾਲੀਏ… ?
       ਨਰੈਂਣਿਆਂ ਜ਼ਮਾਨਾ ਬਦਲ ਗਿਆ… ਜਿਹੜੀਆਂ ਤੂੰ ਗੱਲਾਂ ਕਰਦੈਂ… ਉਹ ਭਲੇ ਵੇਲੇ ਦੀਆਂ ਸਨ। ਹੁਣ ਆਪਾਂ ਰੋਜ਼ ਅਖਬਾਰਾਂ, ਟੈਲੀਵਿਜ਼ਨਾਂ ਰਾਹੀਂ ਸੁਣਦੇ ਦੇਖਦੇ ਆਂ, ਕਿ ਕਦੇ ਕਿਸਾਨਾਂ, ਕਦੇ ਪੜ੍ਹੇ-ਲਿਖੇ ਬੇਰੁਜ਼ਗਾਰ ਲੜਕੇ, ਕਦੇ ਹੱਕੀ-ਮੰਗਾਂ ਲਈ ਢੰਡੋਰਾਂ ਪਿੱਟ ਰਹੀਆਂ ਸਾਡੇ ਸਮਾਜ ਦੀਆਂ ਨੰਨ੍ਹੀਆਂ ਛਾਵਾਂ ਦੇ ਪਿੰਡਿਆਂ ਤੇ ਪੁਲਿਸ ਦੀਆਂ ਡਾਗਾਂ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਨੇ.. ਤੇ ਨੌਜਵਾਨ ਧੀਆਂ-ਭੈਣਾਂ ਦੇ ਗਲੇ 'ਚ ਚੁੰਨੀਆਂ ਪਾ ਕੇ ਜੀਪਾ-ਕਾਰਾਂ ਪਿੱਛੇ ਘੜੀਸਿਆ ਜਾ ਰਿਹੈ… ਅਤੇ ਬੇਰੁਜ਼ਗਾਰ ਪਾਣੀ ਦੀਆਂ ਟੈਂਕੀਆਂ ਤੇ ਚੜ੍ਹ ਕੇ ਆਪਣੀ ਕੋਮਲ ਜ਼ਿੰਦਗਾਨੀ ਨੂੰ ਜੋਖਮ ਵਿੱਚ ਪਾਉਣ ਲਈ ਮਜ਼ਬੂਰ ਹਨ।
       ਨਾਲੇ ਤੇਰਾ ਚੁੱਪ-ਚੁਪੀਤਾ ਗੁਪਤ ਪੁੰਨ ਦਾਨ ਨਰੈਂਣਿਆਂ ਇਹ ਐ, ਕਿ ਸਰਕਾਰ ਨੇ ਬਿਜਲੀ ਦੇ ਬਿੱਲਾਂ ਰਾਹੀਂ ਚੁੱਪ-ਚੁਪੀਤੇ ਗੁੱਝਾ-ਗੁੱਝਾ ਗਊ ਸੈੱਸ ਲਗਾ ਕੇ ਭੋਲੀ-ਭਾਲੀ ਜੰਨਤਾ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਏ… ਬਲੀ ਦਾ ਬੱਕਰਾ ਦਾ…।
    ਉਏ ਨਿਹਾਲੀਏ, ਤੇਰੀ ਜ਼ੁਬਾਨ ਸੋਲਾਂ ਆਨੇ ਸੱਚ ਬੋਲ ਰਹੀ ਐ। ਪ੍ਰੰਤੂ ਮੈਨੂੰ ਤਾਂ ਇਹ ਵੀ ਜਾਪਦੈ… ਕਿ ਆਉਣ ਵਾਲੇ ਸਮੇਂ ਵਿੱਚ  ਸਾਡੇ ਸਮਾਜ ਦੇ  ਹੁਕਮਰਾਨ ਪਹਿਰੇਦਾਰਾਂ ਨੇ ਅਵਾਰਾ ਕੁੱਤਿਆਂ 'ਤੇ ਵੀ 'ਕੁੱਤਾ ਟੈਕਸ' ਲਗਾ ਕੇ ਜਨਤਾ ਦਾ ਲੱਕ ਹੋਰ ਵੀ ਚਕਨਾਚੂਰ ਕਰ ਦੇਣਾ ਏ.. ਚਕਨਾਚੂਰ…।